ਸਮਾਣਾ, 20 ਸਤੰਬਰ (ਪ੍ਰੀਤਮ ਸਿੰਘ ਨਾਗੀ)- ਸਮਾਣਾ ਸ਼ਹਿਰ ਦੇ ਮੁਹੱਲਾ ਘੜ੍ਹਾਮੀ ਪੱਤੀ ਦੀ ਇਕ ਔਰਤ ਨੂੰ ਕਤਲ ਕਰਕੇ ਹਜ਼ਾਰਾਂ ਰੁਪਏ ਦੀ ਨਕਦੀ ਚੋਰੀ ਕੀਤੇ ਜਾਣ ਦੀ ਸੂਚਨਾ ਹੈ | ਸੂਚਨਾ ਮਿਲਦੇ ਹੀ ਪੁਲਿਸ ਕਪਤਾਨ (ਡੀ) ਪਟਿਆਲਾ ਸ. ਹਰਵਿੰਦਰ ਸਿੰਘ ਵਿਰਕ, ਪੁਲਿਸ ਉਪ ਕਪਤਾਨ ...
ਪਟਿਆਲਾ, 20 ਸਤੰਬਰ (ਅਮਰਬੀਰ ਸਿੰਘ ਆਹਲੂਵਾਲੀਆ)-ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਾਦਾ ਦੇ ਬਲਾਕ ਪਟਿਆਲਾ ਵਲੋਂ ਪਿੰਡ ਸੁਲਤਾਨਪੁਰ ਦੇ ਫੋਕਲ ਪੁਆਇੰਟ 'ਚ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਫੂਕਿਆ | ਆਗੂਆਂ ਮੁਤਾਬਿਕ ਸੱਤ ਕਿਸਾਨ ਜਥੇਬੰਦੀਆਂ ਵਲੋਂ 22 ਸਤੰਬਰ ਨੂੰ ...
ਰਾਜਪੁਰਾ, 20 ਸਤੰਬਰ (ਜੀ.ਪੀ. ਸਿੰਘ, ਰਣਜੀਤ ਸਿੰਘ)-ਖੇਤਰ 'ਚ ਵਾਪਰੇ ਦੋ ਸੜਕ ਹਾਦਸਿਆਂ 'ਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਜਦੋਂ ਦੋ ਗੰਭੀਰ ਜ਼ਖ਼ਮੀ ਹੋ ਗਏ | ਜਾਣਕਾਰੀ ਅਨੁਸਾਰ ਅਸ਼ਵਨੀ ਕੁਮਾਰ ਵਾਸੀ ਪਿੰਡ ਪੰਡੋਰੀ ਬੇਸਾ ਜ਼ਿਲ੍ਹਾ ਗੁਰਦਾਸਪੁਰ ਨੇ ਬਿਆਨ ਦਰਜ ਕਰਵਾਏ ਹਨ ਕਿ ਉਹ ਆਪਣੇ ਭਰਾ ਅਜੈ ਕੁਮਾਰ ਅਤੇ ਉਸ ਦੇ ਦੋਸਤ ਗੋਲਡੀ ਕੁਮਾਰ ਨਾਲ ਇਕ ਟੈਂਪੂ ਵਿਚ ਸਵਾਰ ਹੋ ਕੇ ਕੁਰੂਕਸ਼ੇਤਰ (ਹਰਿਆਣਾ) ਜਾ ਰਹੇ ਸਨ | ਜਦੋਂ ਉਹ ਸ਼ੰਭੂ ਬੈਰੀਅਰ ਨੇੜੇ ਪੁੱਜੇ ਤਾਂ ਉਨ੍ਹਾਂ ਤੋਂ ਅੱਗੇ ਚੱਲਦੇ ਇਕ ਟਰੱਕ ਨੇ ਅਚਾਨਕ ਇਕਦਮ ਬਰੇਕ ਲਗਾ ਦਿੱਤੀ | ਜਿਸ ਕਾਰਨ ਉਨ੍ਹਾਂ ਦਾ ਟੈਂਪੂ ਟਰੱਕ ਨਾਲ ਜਾ ਟਕਰਾਇਆ | ਇਸ ਹਾਦਸੇ ਵਿਚ ਉਸ ਦੇ ਭਰਾ ਅਜੈ ਕੁਮਾਰ ਦੀ ਮੌਤ ਹੋ ਗਈ ਜਦੋਂ ਕਿ ਉਹ ਅਤੇ ਉਸ ਦਾ ਦੋਸਤ ਗੋਲਡੀ ਕੁਮਾਰ ਗੰਭੀਰ ਜ਼ਖ਼ਮੀ ਹੋ ਗਏ | ਪੁਲਿਸ ਨੇ ਟਰੱਕ ਚਾਲਕ ਿਖ਼ਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਇਸੇ ਤਰ੍ਹਾਂ ਦੂਸਰੇ ਹਾਦਸੇ ਵਿਚ ਵਿਜੈ ਕੁਮਾਰ ਨੇ ਥਾਣਾ ਸ਼ਹਿਰੀ ਵਿਚ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦਾ ਸਹੁਰਾ ਸੁੰਦਰ ਲਾਲ ਆਪਣੇ ਸਾਈਕਲ ਤੇ ਸਵਾਰ ਹੋ ਕੇ ਭੋਗਲਾਂ ਰੋਡ ਨੇੜੇ ਜਾ ਰਿਹਾ ਸੀ ਤਾਂ ਇਕ ਪੀ.ਆਰ.ਟੀ.ਸੀ. ਦੀ ਬੱਸ ਦੇ ਚਾਲਕ ਨੇ ਆਪਣੀ ਬੱਸ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਚਲਾਉਂਦਿਆਂ ਸੁੰਦਰ ਲਾਲ ਦੇ ਸਾਈਕਲ 'ਚ ਮਾਰ ਦਿੱਤੀ | ਜਿਸ ਕਾਰਨ ਸੁੰਦਰ ਲਾਲ ਗੰਭੀਰ ਜ਼ਖ਼ਮੀ ਹੋ ਗਿਆ ਤੇ ਉਸ ਨੰੂ ਚੰਡੀਗੜ੍ਹ ਦੇ 32 ਸੈਕਟਰ ਦੇ ਹਸਪਤਾਲ ਵਿਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ | ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ | ਪੁਲਿਸ ਨੇ ਬੱਸ ਚਾਲਕ ਿਖ਼ਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
ਪਟਿਆਲਾ, 20 ਸਤੰਬਰ (ਜ.ਸ. ਦਾਖਾ)- ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ ਦੀ ਸੂਬਾ ਕਮੇਟੀ ਵੱਲੋਂ ਦਿੱਤੇ ਪ੍ਰੋਗਰਾਮ ਅਨੁਸਾਰ ਅੱਜ ਸਥਾਨਕ ਸ਼ਹਿਰ ਅੰਦਰ ਭਾਖੜਾ ਮੇਨ ਲਾਇਨ ਕੰਪਲੈਕਸ ਅੱਗੇ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਨੀਤੀਆਂ ਿਖ਼ਲਾਫ਼ ਅਰਥੀ ਫ਼ੂਕ ਕੇ ...
ਪਟਿਆਲਾ, 20 ਸਤੰਬਰ (ਜਸਵਿੰਦਰ ਸਿੰਘ ਦਾਖਾ)- ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਸ. ਕਾਹਨ ਸਿੰਘ ਪੰਨੂੰ ਨੇ ਕਿਹਾ ਕਿ ਪਹਿਲਾਂ ਵੀ ਬੋਰਡ ਨੇ ਕਿਸਾਨਾਂ ਨੂੰ ਖੇਤਾਂ 'ਚ ਪਰਾਲੀ ਨਾ ਸਾੜਨ ਲਈ ਪ੍ਰੇਰਿਤ ਕਰਦਿਆਂ ਇਸ ਦੇ ਨੁਕਸਾਨਾਂ ਬਾਰੇ ਜਾਣੰੂ ਕਰਾਇਆ ਸੀ | ਉਨ੍ਹਾਂ ...
ਸਮਾਣਾ, 20 ਸਤੰਬਰ (ਪ੍ਰੀਤਮ ਸਿੰਘ ਨਾਗੀ)-ਪਾਤੜਾਂ ਤੋਂ ਲਾਪਤਾ ਅਣਵਿਆਹੇ ਨੌਜਵਾਨ ਦੀ ਲਾਸ਼ ਸ਼ੱਕੀ ਹਾਲਤ 'ਚ ਸ਼ੁਤਰਾਣਾ ਨੇੜੇ ਭਾਖੜਾ ਨਹਿਰ ਦੀ ਪਟੜੀ ਤੇ ਝਾੜੀਆਂ 'ਚੋਂ ਬਰਾਮਦ ਹੋਈ ਹੈ | ਇਸ ਉਪਰੰਤ ਸ਼ੁਤਰਾਣਾ ਪੁਲਿਸ ਵਲੋਂ ਪੋਸਟ ਮਾਰਟਮ ਲਈ ਲਾਸ਼ ਨੂੰ ਸਿਵਲ ...
ਪਟਿਆਲਾ, 20 ਸਤੰਬਰ (ਆਤਿਸ਼ ਗੁਪਤਾ)-ਥਾਣਾ ਅਰਬਨ ਅਸਟੇਟ ਦੇ ਮੁਖੀ ਸਬ-ਇੰਸਪੈਕਟਰ ਹਰਜਿੰਦਰ ਸਿੰਘ ਢਿੱਲੋਂ ਦੇ ਦਿਸ਼ਾ-ਨਿਰਦੇਸ਼ਾਂ ਤੇ ਪੁਲਿਸ ਪਾਰਟੀ ਵਲੋਂ ਸਰਹਿੰਦ-ਰਾਜਪੁਰਾ ਬਾਈਪਾਸ 'ਤੇ ਨਾਕੇਬੰਦੀ ਦੌਰਾਨ ਇਕ ਟਰੱਕ 'ਚੋਂ ਇੱਕ ਦੇਸੀ ਕੱਟਾ 315 ਬੋਰ ਤੇ 3 ਕਾਰਤੂਸ ...
ਪਟਿਆਲਾ, 20 ਸਤੰਬਰ (ਗੁਰਪ੍ਰੀਤ ਸਿੰਘ ਚੱਠਾ)- ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ ਵਿਖੇ ਮਹਾਰਾਜਾ ਮਹਿੰਦਰ ਸਿੰਘ ਦੇ 165ਵੇਂ ਜਨਮ ਦਿਨ ਦੇ ਸਬੰਧ ਵਿਚ ਸਮਾਗਮ ਕਰਵਾਇਆ ਗਿਆ | ਇਸ ਸਮਾਗਮ ਵਿਚ ਸ੍ਰੀਮਤੀ ਪ੍ਰਨੀਤ ਕੌਰ, ਸਾਬਕਾ ਵਿਦੇਸ਼ ਰਾਜ ਮੰਤਰੀ, ਭਾਰਤ ਸਰਕਾਰ ਬਤੌਰ ...
ਸ਼ੁਤਰਾਣਾ, 20 ਸਤੰਬਰ (ਬਲਦੇਵ ਸਿੰਘ ਮਹਿਰੋਕ)-ਸ਼ੁਤਰਾਣਾ ਨੇੜੇ ਭਾਖੜਾ ਨਹਿਰ ਦੇ ਸੁੰਨਸਾਨ ਕੰਡੇ ਤੋਂ ਇਕ ਨੌਜਵਾਨ ਦੀ ਲਾਸ਼ ਮਿਲੀ ਹੈ | ਮਿ੍ਤਕ ਨੌਜਵਾਨ ਦੇ ਮੰੂਹ 'ਚੋਂ ਖ਼ੂਨ ਵਗ ਰਿਹਾ ਸੀ | ਘਟਨਾ ਦਾ ਪਤਾ ਲਗਦਿਆਂ ਹੀ ਉਪ ਪੁਲਿਸ ਕਪਤਾਨ ਪਾਤੜਾਂ ਦਵਿੰਦਰ ਸਿੰਘ ...
ਪਟਿਆਲਾ, 20 ਸਤੰਬਰ (ਜਸਪਾਲ ਸਿੰਘ ਢਿੱਲੋਂ , ਆਤਿਸ਼ ਗੁਪਤਾ)-ਪਟਿਆਲਾ ਦੇ ਸਾਬਕਾ ਜ਼ਿਲ੍ਹਾ ਪੁਲਿਸ ਮੁਖੀ ਅਤੇ ਕਪੂਰਥਲਾ ਦੇ ਜੇਲ੍ਹ ਨਿਗਰਾਨ ਸ੍ਰੀ ਗੁਰਪ੍ਰੀਤ ਸਿੰਘ ਗਿੱਲ ਦੇ ਮਾਤਾ ਅਤੇ ਸਵ: ਰਜਿੰਦਰ ਸਿੰਘ ਧਮੋਟ ਦੇ ਪਤਨੀ ਸਰਦਾਰਨੀ ਅਮਰਜੀਤ ਕੌਰ ਗਿੱਲ ਦਾ ਅੱਜ ...
ਪਟਿਆਲਾ, 20 ਸਤੰਬਰ (ਜ.ਸ. ਢਿੱਲੋਂ)-ਜ਼ਿਲ੍ਹਾ ਮੈਜਿਸਟਰੇਟ ਪਟਿਆਲਾ ਸ੍ਰੀ ਕੁਮਾਰ ਅਮਿਤ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ ਨੰ: 2) ਦੀ ਧਾਰਾ 144 ਅਧੀਨ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਪਟਿਆਲਾ ਦੀਆਂ ਸੀਮਾਵਾਂ ਅੰਦਰ ਕਿਸੇ ਕਿਸਮ ਦੇ ਵਿਖਾਵੇ/ਰੋਸ ...
ਪਟਿਆਲਾ, 20 ਸਤੰਬਰ (ਜ.ਸ.ਢਿੱਲੋਂ)-ਭਾਵਾਧਸ ਦਾ ਇਕ ਵਫ਼ਦ ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਅਨੂਪ੍ਰੀਤਾ ਜੌਹਲ ਨੂੰ ਮਿਲਿਆ | ਇਸ ਮੌਕੇ ਉਨ੍ਹਾਂ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਂਅ ਇਕ ਮੰਗ ਪੱਤਰ ਸੌਾਪਿਆ | ਇਸ ਮੰਗ ਪੱਤਰ ਰਾਹੀਂ ਮੰਗ ਕੀਤੀ ਗਈ ਹੈ ਕਿ ਮੋਦੀ ਕਾਲਜ ਚੌਕ ...
ਪਟਿਆਲਾ, 20 ਸਤੰਬਰ (ਜ.ਸ. ਦਾਖਾ)- ਬਿਜਲੀ ਮੁਲਾਜ਼ਮਾਂ ਦੀ ਪ੍ਰਮੁੱਖ ਜਥੇਬੰਦੀ ਇੰਪਲਾਈਜ਼ ਫੈਡਰੇਸ਼ਨ ਨੇ ਬਿਜਲੀ ਨਿਗਮ ਦੇ ਉਪ ਮੁੱਖ ਇੰਜੀਨੀਅਰ ਪ੍ਰਸੋਨਲ ਇੰਜ: ਆਰ.ਐਲ. ਗਰਗ ਨੂੰ ਮਿਲ ਕੇ ਮੰਗ ਕੀਤੀ ਕਿ ਬਿਜਲੀ ਨਿਗਮ ਵਿਚ ਕੰਮ ਕਰਦੇ ਹੇਠਲੀ ਸ਼ੇ੍ਰਣੀ ਕਲਰਕਾਂ ਨੂੰ ...
ਜਸਪਾਲ ਸਿੰਘ ਢਿੱਲੋਂ ਪਟਿਆਲਾ, 20 ਸਤੰਬਰ : ਸਾਰੇ ਹੀ ਭਾਰਤ 'ਚ ਸਵੱਛ ਭਾਰਤ ਮੁਹਿੰਮ ਤਹਿਤ ਸਮਾਗਮ ਕੀਤੇ ਜਾ ਰਹੇ ਹਨ | ਨਗਰ ਨਿਗਮ ਨੇ ਵੀ ਲੋਕਾਂ ਨੂੰ ਜਾਗਰੂਕ ਕਰਨ ਲਈ ਜਿੱਥੇ ਨਵੀਂ ਐਪ ਬਣਾਈ ਹੈ, ਉਥੇ ਵੱਖ-ਵੱਖ ਵਾਰਡਾਂ 'ਚ ਜਾ ਕੇ ਸਫ਼ਾਈ ਪ੍ਰਤੀ ਜਾਗਰੂਕ ਕੀਤਾ ਜਾ ...
ਪਟਿਆਲਾ, 20 ਸਤੰਬਰ (ਗੁਰਪ੍ਰੀਤ ਸਿੰਘ ਚੱਠਾ)-ਸਾਹਿਤਯ ਕਲਾ ਪਰਿਸ਼ਦ ਦੁਆਰਾ ਮੰਚ ਪ੍ਰਧਾਨ ਪ੍ਰੋ. ਸੁਭਾਸ਼ ਸ਼ਰਮਾ ਦੀ ਪ੍ਰਧਾਨਗੀ ਹੇਠ ਹਿੰਦੀ ਦਿਵਸ ਨੂੰ ਸਮਰਪਿਤ ਕਾਵਿ ਗੋਸ਼ਟੀ ਦਾ ਆਯੋਜਨ ਡੀ.ਏ.ਵੀ. ਪਬਲਿਕ ਸਕੂਲ ਵਿਚ ਕੀਤਾ ਗਿਆ | ਜਿਸ ਵਿਚ ਡਾ. ਮਨਮੋਹਨ ਸਹਿਗਲ ...
ਬਨੂੜ, 20 ਸਤੰਬਰ (ਭੁਪਿੰਦਰ ਸਿੰਘ)-ਸ਼ਹੀਦ ਊਧਮ ਸਿੰਘ ਇੰਜੀਨੀਅਰਿੰਗ ਅਤੇ ਟੈਕਨਾਲੋਜੀ ਕਾਲਜ ਤੰਗੋਰੀ ਵਲੋਂ ਕਾਲਜ ਵਿਖੇ ਫਰੈਸ਼ਰ ਪਾਰਟੀ ਕਰਵਾਈ ਗਈ | ਪਾਰਟੀ ਦੌਰਾਨ ਪੁਰਾਣੇ ਵਿਦਿਆਰਥੀਆਂ ਨੇ ਨਵੇਂ ਆਏ ਵਿਦਿਆਰਥੀਆਂ ਦਾ ਰੰਗਾ-ਰੰਗ ਪ੍ਰੋਗਰਾਮ ਪੇਸ਼ ਕਰ ਸਵਾਗਤ ...
ਦੇਵੀਗੜ੍ਹ, 20 ਸਤੰਬਰ (ਮੁਖ਼ਤਿਆਰ ਸਿੰਘ ਨੌਗਾਵਾਂ)- ਵਿਧਾਨ ਸਭਾ ਹਲਕਾ ਸਨੌਰ ਜੋ ਕਿ ਮੁੱਖ ਮੰਤਰੀ ਪੰਜਾਬ ਦੇ ਹਲਕੇ ਦੇ ਨਾਲ ਲੱਗਦਾ ਹੈ, ਜਿੱਥੇ ਅਕਾਲੀ-ਭਾਜਪਾ ਸਰਕਾਰ ਸਮੇਂ ਹਲਕਾ ਇੰਚਾਰਜ ਨੇ ਭਾਰੀ ਵਿਕਾਸ ਕਰਵਾਇਆ, ਜਦੋਂ ਕਿ ਮੁੱਖ ਮੰਤਰੀ ਦੇ ਆਪਣੇ ਹਲਕੇ ਵਿਚ ...
ਰਾਜਪੁਰਾ, 20 ਸਤੰਬਰ (ਜੀ.ਪੀ. ਸਿੰਘ)-ਸਥਾਨਕ ਨਵੀਂ ਮੰਡੀ ਦੇ ਆੜ੍ਹਤੀ ਅਤੇ ਕਿਸਾਨ ਦਰਮਿਆਨ ਪੈਸੇ ਦੇ ਲੈਣ ਦੇਣ ਦੇ ਮਾਮਲੇ 'ਚ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਵਲੋਂ ਇਸ ਦੇ ਬਲਾਕ ਪ੍ਰਧਾਨ ਗੁਰਦੇਵ ਸਿੰਘ ਜੰਡੋਲੀ, ਤਰਲੋਚਨ ਸਿੰਘ ਨੰਡਿਆਲੀ, ਉਜਾਗਰ ਸਿੰਘ ...
ਪਟਿਆਲਾ 20 ਸਤੰਬਰ (ਜ.ਸ. ਦਾਖਾ)-ਇੰਪਲਾਈਜ਼ ਫੈਡਰੇਸ਼ਨ ਵਲੋਂ ਜੋ ਸਰਕਲ ਪਟਿਆਲਾ ਦੇ ਸੱਦੇ 'ਤੇ ਡਵੀਜ਼ਨ ਪੱਧਰ 'ਤੇ ਕਨਵੈੱਨਸ਼ਨਾਂ ਸੱਦੀਆਂ ਗਈਆਂ ਹਨ, ਦੀ ਲੜੀ ਤਹਿਤ ਸਰਕਲ ਪਟਿਆਲਾ ਦੇ ਮਾਡਲ ਟਾਊਨ ਡਵੀਜ਼ਨ ਵਿਖੇ ਭੁਪਿੰਦਰ ਠਾਕੁਰ ਦੀ ਪ੍ਰਧਾਨ ਦੀ ਪ੍ਰਧਾਨਗੀ ਹੇਠ ...
ਪਟਿਆਲਾ, 20 ਸਤੰਬਰ (ਗੁਰਪ੍ਰੀਤ ਸਿੰਘ ਚੱਠਾ)-ਐਲੀਮੈਂਟਰੀ ਟੀਚਰਜ਼ ਯੂਨੀਅਨ ਜ਼ਿਲ੍ਹਾ ਪਟਿਆਲਾ ਵਲੋਂ ਜ਼ਿਲ੍ਹਾ ਸਿੱਖਿਆ ਅਫਸਰ ਦਾ 22 ਸਤੰਬਰ 2017 ਨੂੰ ਘਿਰਾਓ ਕੀਤਾ ਜਾਵੇਗਾ ਇਸ ਸਬੰਧੀ ਜਥੇਬੰਦੀ ਨੇ ਬੈਠਕ ਕੀਤੀ | ਜ਼ਿਲ੍ਹਾ ਪ੍ਰਧਾਨ ਮਨੋਜ ਘਈ ਨੇ ਦੱਸਿਆ ਕਿ ਈ.ਟੀ.ਯੂ ...
ਪਟਿਆਲਾ, 20 ਸਤੰਬਰ (ਜਸਪਾਲ ਸਿੰਘ ਢਿੱਲੋਂ)-ਮਹਾਰਾਜਾ ਨਰਿੰਦਰਾ ਇਨਕਲੇਵ ਤਿ੍ਪੜੀ ਟਾਊਨ ਪਟਿਆਲਾ ਦੀ ਵੈੱਲਫੇਅਰ ਸੁਸਾਇਟੀ ਦਾ ਇਕ ਪੰਜ ਮੈਂਬਰੀ ਵਫ਼ਦ ਪ੍ਰਧਾਨ ਗੁਰਦਿਆਲ ਸਿੰਘ ਵਿਰਕ ਦੀ ਅਗਵਾਈ 'ਚ ਨਗਰ ਸੁਧਾਰ ਟਰੱਸਟ ਦੇ ਨਿਗਰਾਨ ਇੰਜੀਨੀਅਰ ਸ੍ਰੀ ਸੁਖਬੀਰ ਸਿੰਘ ...
ਰਾਜਪੁਰਾ, 20 ਸਤੰਬਰ (ਜੀ.ਪੀ. ਸਿੰਘ)-ਪਿੰਡ ਦੀ ਸ਼ਾਮਲਾਟ ਜ਼ਮੀਨ 'ਤੇ ਕਬਜ਼ਾ ਕਰਨ ਦੇ ਦੋਸ਼ ਹੇਠ ਪਿੰਡ ਸੇਹਰਾ ਦੀ ਸਰਪੰਚ ਕਮਲਜੀਤ ਕੌਰ ਨੂੰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਵਲੋਂ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ ਹੁਣ ਉਹ ਪਿੰਡ ਸੇਹਰਾ ਦੇ ...
ਪਟਿਆਲਾ, 20 ਸਤੰਬਰ (ਜ.ਸ. ਦਾਖਾ)- ਇੰਜ. ਵਰਿੰਦਰ ਸਿੰਘ ਨੇ ਪੰਜਾਬ ਦੇ ਲੋਕ ਪਾਲ ਬਿਜਲੀ ਵਲੋਂ ਸਹੁੰ ਚੁੱਕੀ ਹੈ, ਜੋ ਕਿ ਆਪਣੇ ਅਹੁਦੇ 'ਤੇ 5 ਦਸੰਬਰ 2019 ਤੱਕ ਬਣੇ ਰਹਿਣਗੇ | ਸ. ਸਿੰਘ ਨੂੰ ਪੰਜਾਬ ਰਾਜ ਬਿਜਲੀ ਨਿਯੰਤਰਨ ਕਮਿਸ਼ਨ ਦੀ ਚੇਅਰਪਰਸਨ ਕੁਸਮਜੀਤ ਕੌਰ ਸਿੱਧੂ ਨੇ ...
ਘਨੌਰ, 20 ਸਤੰਬਰ (ਬਲਜਿੰਦਰ ਸਿੰਘ ਗਿੱਲ)-ਜੱਟ ਮਹਾਂਸਭਾ ਵਲੋਂ ਸਥਾਨਕ ਹਲਕੇ ਦੇ ਕਿਸਾਨਾਂ ਨਾਲ ਨੁੱਕੜ ਮੀਟਿੰਗਾਂ ਕੀਤੀਆਂ ਜਾ ਰਹੀ ਹਨ, ਤਾਂ ਜੋ ਉਨ੍ਹਾਂ ਨੂੰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਅਤੇ ...
ਪਟਿਆਲਾ, 20 ਸਤੰਬਰ (ਭਗਵਾਨ ਦਾਸ)- ਸ਼ਿਵ ਸ਼ਕਤੀ ਸੇਵਾ ਸਮਿਤੀ ਮਹਾਂਦੇਵ ਮੰਦਿਰ, ਗੁਰਬਖਸ਼ ਕਾਲੋਨੀ (ਗਲੀ ਨੰਬਰ-4) ਦੀ ਜਨਰਲ -ਮੀਟਿੰਗ ਸ੍ਰੀ ਨਿਖਿਲ ਬਹਿਲ ਦੀ ਪ੍ਰਧਾਨਗੀ ਅਤੇ ਸ੍ਰੀ ਅਸ਼ੋਕ ਕੁਮਾਰ ਸਿੰਗਲਾ ਚੇਅਰਮੈਨ ਦੀ ਸਰਪਰਸਤੀ ਹੇਠ ਹੋਈ | ਜਿਸ 'ਚ ਚੰਦਰ ਮੋਹਨ ...
ਨਾਭਾ, 20 ਸਤੰਬਰ (ਕਰਮਜੀਤ ਸਿੰਘ)-ਪਸ਼ੂ ਪਾਲਣ ਵਿਭਾਗ ਨਾਲ ਸਬੰਧਤ ਅੱਜ ਫਾਰਮ ਨਾਭਾ ਵਿਚ ਇਕੱਤਰ ਹੋ ਕੇ ਸਹਾਇਕ ਨਿਰਦੇਸ਼ਕ ਪਸ਼ੂ ਪਾਲਣ ਫਾਰਮ ਦੇ ਿਖ਼ਲਾਫ਼ ਰੋਸ ਮੁਜ਼ਾਹਰਾ ਕੀਤਾ | ਬਲਵਿੰਦਰ ਸਿੰਘ ਪ੍ਰਧਾਨ ਅਤੇ ਜਨ. ਸਕੱਤਰ ਚਮਕੌਰ ਸਿੰਘ ਧਾਰੋਂਕੀ ਨੇ ਦੱਸਿਆ ਕਿ ...
ਪਟਿਆਲਾ, 20 ਸਤੰਬਰ (ਆਤਿਸ਼ ਗੁਪਤਾ)-ਸਥਾਨ ਮੋਤੀ ਮਹਿਲ ਦੇ ਨਜ਼ਦੀਕ ਵਾਪਰੇ ਇਕ ਸੜਕ ਹਾਦਸੇ ਦੌਰਾਨ ਮਾਂ-ਪੁੱਤਰ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਿਨਾਂ ਨੂੰ ਇਲਾਜ ਲਈ ਡਾਕਟਰ ਕੋਲ ਲੈ ਕੇ ਜਾਇਆ ਗਿਆ ਹੈ | ਪੀੜਤ ਦੀ ਪਛਾਣ ਮਾਇਆ ਦੇਵੀ ਪਤਨੀ ਬੂਟੀ ਰਾਮ ਅਤੇ ...
ਪਾਤੜਾਂ, 20 ਸਤੰਬਰ (ਜਗਦੀਸ਼ ਸਿੰਘ ਕੰਬੋਜ)-ਜ਼ਿਲ੍ਹਾ ਸਿੱਖਿਆ ਅਫ਼ਸਰ ਪਟਿਆਲਾ ਨੇ ਸਰਕਾਰੀ ਐਲੀਮੈਂਟਰੀ ਸਕੂਲ ਦੁਤਾਲ ਦੇ ਮੁੱਖ ਅਧਿਆਪਕ ਨੂੰ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਹੈ | ਉਕਤ ਸਕੂਲ ਵਿਚ ਮੁੱਖ ਅਧਿਆਪਕ ਵਜੋਂ ਸੇਵਾ ਨਿਭਾਅ ਰਹੇ ਈ.ਈ.ਟੀ.ਟੀ ਅਧਿਆਪਕ ...
ਪਟਿਆਲਾ, 20 ਸਤੰਬਰ (ਭਗਵਾਨ ਦਾਸ)- ਆਈ. ਸੀ. ਏ. ਆਰ. ਕਣਕ ਅਤੇ ਜੌਆਂ ਦੀ ਖੋਜ ਲਈ ਭਾਰਤ ਸਰਕਾਰ ਦੀ ਸੰਸਥਾ ਦੇ ਡਾਇਰੈਕਟਰ ਡਾ ਗਿਆਨਇੰਦਰ ਪ੍ਰਤਾਪ ਸਿੰਘ ਵਲੋਂ ਭਾਰਤ ਦੀ ਪਹਿਲੀ ਪੋਸ਼ਟਿਕ, ਜ਼ਿੰਕ ਭਰਪੂਰ ਕਣਕ ਦੀ ਡਬਲਿਊ ਬੀ -2 ਕਿਸਮ ਦੀ ਕਾਸ਼ਤ ਤੇ ਖਪਤ ਵਧਾਉਣ ਲਈ ਇਸ ਕਿਸਮ ...
ਪਟਿਆਲਾ, 20 ਸਤੰਬਰ (ਆਤਿਸ਼ ਗੁਪਤਾ)- ਸੂਬੇ ਦੀਆਂ ਵੱਖ-ਵੱਖ 7 ਕਿਸਾਨ ਜਥੇਬੰਦੀਆਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਟਿਆਲਾ ਵਿਖੇ ਸਥਿਤ ਰਿਹਾਇਸ਼ ਮੋਤੀ ਪੈਲੇਸ ਦਾ 22 ਸਤੰਬਰ ਤੋਂ ਘਿਰਾਓ ਕਰਨ ਸਬੰਧੀ ਕੀਤੇ ਗਏ ਐਲਾਨ ਨੂੰ ...
ਪਟਿਆਲਾ/ਫਤਹਿਗੜ੍ਹ ਸਾਹਿਬ, 20 ਸਤੰਬਰ (ਆਤਿਸ਼ ਗੁਪਤਾ, ਭੂਸ਼ਨ ਸੂਦ, ਅਰੁਣ ਅਹੂਜਾ)-ਖ਼ੁਰਾਕ ਅਤੇ ਸਪਲਾਈ ਵਿਭਾਗ ਦਾ ਸੀਨੀਅਰ ਅਧਿਕਾਰੀ ਭੇਦਭਰੇ ਹਾਲਤ 'ਚ ਲਾਪਤਾ ਹੋ ਗਿਆ | ਜਿਸ ਦੀ ਕਾਰ ਪੁਲਿਸ ਵਲੋਂ ਭਾਦਸੋਂ ਰੋਡ 'ਤੇ ਸਥਿਤ ਪਿੰਡ ਰੋੜੇਵਾਲ ਕੋਲੋਂ ਲੰਘਦੀ ਭਾਖੜਾ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX