ਨਿਓਯਾਰਕ, 20 ਸਤੰਬਰ (ਏਜੰਸੀ)-ਦੁਨੀਆਂ 'ਚ ਸਭ ਤੋਂ ਵਧੀਆਂ ਕਾਰੋਬਾਰ ਦੀ ਸਮਝ ਰੱਖਣ ਵਾਲੇ ਦਿੱਗਜ਼ ਕਾਰੋਬਾਰੀਆਂ ਦੀ ਸਿਖ਼ਰਲੇ 100 ਦੀ ਸੂਚੀ 'ਚ ਲਕਸ਼ਮੀ ਮਿੱਤਲ, ਰਤਨ ਟਾਟਾ ਅਤੇ ਵਿਨੋਦ ਖੋਸਲਾ ਵਰਗੇ ਤਿੰਨ ਭਾਰਤੀਆਂ ਦੇ ਨਾਂਅ ਵੀ ਸ਼ਾਮਿਲ ਹਨ | ਇਸ ਵਿਸ਼ੇਸ਼ ਸੂਚੀ ਨੂੰ ਫੋਰਬਸ ਪੱਤਰਿਕਾ ਵਲੋਂ ਜਾਰੀ ਕੀਤਾ ਗਿਆ ਹੈ | ਲਕਸ਼ਮੀ ਮਿੱਤਲ, ਆਰਸੇਲਰ ਮਿੱਤਲ ਦੇ ਚੇਅਰਮੈਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਹਨ | ਰਤਨ ਟਾਟਾ, ਟਾਟਾ ਸਮੂਹ ਮਾਨਦ ਚੇਅਰਮੈਨ ਹਨ ਅਤੇ ਵਿਨੋਦ ਖੋਸਲਾ ਸਨ ਮਾਇਕਰੋਸਿਸਟਮਸ ਦੇ ਸਹਿ-ਸੰਸਥਾਪਕ ਹਨ | ਇਸ ਵਿਸ਼ੇਸ਼ ਸੂਚੀ 'ਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਨਾਂਅ ਵੀ ਸ਼ਾਮਿਲ ਹੈ | ਫੋਰਬਸ ਨੇ ਉਨ੍ਹਾਂ ਨੂੰ ਸੇਲਸਮੈਨ ਅਤੇ ਅਸਧਾਰਨ ਰਿੰਗਮਾਸਟਰ : ਮਾਲਿਕ (ਟਰੰਪ ਆਰਗਨਾਇਜੈਸ਼ਨ) ਕਹਿ ਕੇ ਸੰਬੋਧਨ ਕੀਤਾ ਹੈ | ਇਸ ਸੂਚੀ 'ਚ ਐਮਾਜ਼ੋਨ ਦੇ ਸੰਸਥਾਪਕ ਜੈਫ ਬੇਜੋਸ, ਵਰਜਿਨ ਸਮੂਹ ਦੇ ਸੰਸਥਾਪਕ ਰਿਚਰਡ ਬਰਾਉਨਸਨ, ਬਰਕਸ਼ਾਇਰ ਹੈਥਵੇ ਦੇ ਮੁੱਖ ਕਾਰਜਕਾਰੀ ਅਧਿਕਾਰੀ ਵਾਰੇਨ ਬਫੇਟ, ਮਾਇਕਰੋਸਾਫਟ ਦੇ ਸਹਿ-ਸੰਸਥਾਪਕ ਬਿਲ ਗੇਟਸ ਅਤੇ ਨਿਊਜ਼ ਕਾਰਪੋਰੇਸ਼ਨ ਦੇ ਕਾਰਜਕਾਰੀ ਚੇਅਰਮੈਨ ਰਪਰਟ ਮਡੋਕ ਦਾ ਨਾਂਅ ਵੀ ਸ਼ਾਮਿਲ ਹੈ | ਸੀ.ਐਨ.ਐਨ. ਦੇ ਸੰਸਥਾਪਕ ਟੇਡ ਟਰਨਰ, ਟਾਕ ਸ਼ੋਅ ਚਲਾਉਣ ਵਾਲੀ ਓਪਰਾ ਵਿੰਫਰੇ, ਡੇਲ ਟੈਕਨੋਲਾਜੀਸ ਦੇ ਸੰਸਥਾਪਕ ਮਾਇਕਲ ਡੇਲ, ਪੇਪਾਲ, ਟੇਸਲਾ ਅਤੇ ਸਪੇਸਐਕਸ ਦੇ ਸਹਿ-ਸੰਸਥਾਪਕ ਈਲੋਨ ਮਸਕ, ਫੇਸਬੁਕ ਦੀ ਸੀ.ਈ.ਓ. ਸ਼ਰਲੀ ਸੈਂਡਬਰਗ, ਸਟਾਰਬਕਸ ਦੇ ਮੁੱਖ ਕਾਰਜਕਾਰੀ ਅਧਿਕਾਰੀ ਹਾਵਰਡ ਸਕਲਜ, ਫੇਸਬੁੱਕ ਦੇ ਸਹਿ-ਸੰਸਥਾਪਕ ਮਾਰਕ ਜ਼ੁਕਰਬਰਗ ਦਾ ਨਾਂਅ ਵੀ ਇਸ ਸੂਚੀ 'ਚ ਸ਼ਾਮਿਲ ਹੈ |
ਨਵੀਂ ਦਿੱਲੀ, 20 ਸਤੰਬਰ (ਏਜੰਸੀ)- ਅਗਸਤ ਦੇ ਅਗਾਂਹੂ ਜੀ.ਐਸ.ਟੀ. ਰਿਟਰਨ ਦਾਖ਼ਲ ਕਰਨ ਲਈ ਆਖਰੀ ਦਿਨ ਭਾਰੀ ਗਿਣਤੀ 'ਚ ਕਾਰੋਬਾਰੀਆਂ ਨੇ ਜੀ.ਐਸ.ਟੀ. ਨੈਟਵਰਕ ਪੋਰਟਲ ਦਾ ਰੁਖ ਕੀਤਾ ਅਤੇ ਹਰ ਘੰਟੇ 80 ਹਜ਼ਾਰ ਤੋਂ ਜ਼ਿਆਦਾ ਜੀ.ਐਸ.ਟੀ.ਆਰ. 3ਵੀ ਰਿਟਰਨ ਦਾਖ਼ਲ ਕੀਤਾ ਗਿਆ ਹੈ | ਇਹ ...
ਚੰਡੀਗੜ੍ਹ, 20 ਸਤੰਬਰ (ਅ.ਬ.)- ਸੈਮਸੰਗ, ਜਿਹੜੀ ਭਾਰਤ ਦੀ ਨੰਬਰ ਇਕ ਮੋਬਾਈਲ ਫ਼ੋਨ ਕੰਪਨੀ ਅਤੇ ਦੇਸ਼ ਦਾ ਸਭ ਤੋਂ ਭਰੋਸੇਮੰਦ ਬ੍ਰਾਂਡ ਹੈ, ਨੇ ਪੰਜਾਬ 'ਚ ਆਪਣੀ ਲੀਡਰਸ਼ਿਪ ਨੂੰ ਹੋਰ ਮਜ਼ਬੂਤ ਕੀਤਾ ਹੈ | ਸੈਮਸੰਗ ਗੈਲੇਕਸੀ ਜੇ ਸੀਰੀਜ਼ ਭਾਰਤ ਦੀ ਸਭ ਤੋਂ ਮਸ਼ਹੂਰ ਸਮਾਰਟ ...
ਨਵੀਂ ਦਿੱਲੀ, 20 ਸਤੰਬਰ (ਏਜੰਸੀ) ਜੀ.ਐਸ.ਟੀ. ਨੂੰ ਲੈ ਕੇ ਦੇਸ਼ 'ਚ ਭਾਵੇਂ ਵੱਖਰੀ ਸੋਚ ਬਣ ਰਹੀ ਹੈ ਪਰ ਵਿਸ਼ਵ ਬੈਂਕ ਇਸ ਨਾਲ ਕਾਫੀ ਖ਼ੁਸ਼ ਨਜ਼ਰ ਆ ਰਿਹਾ ਹੈ | ਉਸ ਦਾ ਕਹਿਣਾ ਹੈ ਕਿ ਜੀ.ਐਸ.ਟੀ. ਨਾਲ ਭਾਰਤ ਦੀ ਵਿਕਾਸ ਦਰ 8 ਫ਼ੀਸਦੀ ਹੋਣ ਜਾ ਰਹੀ ਹੈ | ਵਿਸ਼ਵ ਬੈਂਕ ਇੰਡੀਆਂ ...
ਨਵੀਂ ਦਿੱਲੀ, 20 ਸਤੰਬਰ (ਏਜੰਸੀ)- ਵਿਕਰੀ ਬਾਜ਼ਾਰਾਂ ਦੇ ਸਕਰਾਤਮਕ ਰੁਖ ਤੇ ਸਥਾਨਕ ਗਹਿਣਾ ਨਿਰਮਾਤਾਵਾਂ ਵਲੋਂ ਮੰਗ ਵਧਣ ਕਾਰਨ ਸੋਨੇ ਦੀਆਂ ਕੀਮਤਾਂ 'ਚ ਚਾਰ ਦਿਨ ਦੀ ਗਿਰਾਵਟ ਤੋਂ ਬਾਅਦ ਅੱਜ ਤੇਜ਼ੀ ਆਈ ਅਤੇ ਇਹ 150 ਰੁਪਏ ਦੀ ਤੇਜ਼ੀ ਨਾਲ 30,750 ਰੁਪਏ ਪ੍ਰਤੀ ਦਸ ਗਰਾਮ 'ਤੇ ...
ਚੰਡੀਗੜ੍ਹ 20 ਸਤੰਬਰ (ਅ.ਬ.)- ਗਣੇਸ਼ ਚਤੁਰਥੀ ਅਤੇ ਓਨਮ ਤਿਉਹਾਰਾਂ ਦੌਰਾਨ ਹੋਈ ਭਾਰੀ ਵਿਕਰੀ ਨਾਲ ਉਤਸਾਹਿਤ ਹੀਰੋ ਮੋਟੋਕਾਰਪ ਬਾਜ਼ਾਰ 'ਚ ਆਪਣੀ ਧਾਕ ਜਮਾਉਣ ਵੱਲ ਵਧ ਰਹੀ ਹੈ | ਇਸ ਸਾਲ ਕੰਪਨੀ ਤਿਉਹਾਰੀ ਸੀਜ਼ਨ 'ਚ ਰਿਕਾਰਡ ਸੇਲਸ ਦੇ ਟੀਚੇ 'ਤੇ ਧਿਆਨ ਕੇਂਦਰਿਤ ਕਰ ਰਹੀ ...
ਨਵੀਂ ਦਿੱਲੀ, 20 ਸਤੰਬਰ (ਏਜੰਸੀ)- ਦੱਖਣੀ ਕੋਰੀਆ ਨੇ ਅੱਜ ਦੋਵੱਲੇ ਵਪਾਰ ਤੇ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਭਾਰਤ ਨਾਲ ਮੁਕਤ ਵਪਾਰ ਸਮਝੌਤੇ ਏ.ਟੀ.ਏ. ਦਾ ਦਾਅਰਾ ਵਧਾਉਣ ਦੀ ਗੱਲ ਕਹੀ | ਦੱਖਣੀ ਕੋਰੀਆ ਦੇ ਵਪਾਰ, ਉਦਯੋਗ ਅਤੇ ਊਰਜਾ ਵਿਭਾਗ ਦੇ ਉਪ ਮੰਤਰੀ ਯੰਗ ਸੈਮ ਕਿਮ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX