ਤਾਜਾ ਖ਼ਬਰਾਂ


ਔਰਤ ਨੇ ਆਪਣੇ ਤਿੰਨ ਬੱਚਿਆਂ ਸਣੇ ਟਰੇਨ ਅੱਗੇ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ
. . .  21 minutes ago
ਪਟਨਾ, 25 ਅਗਸਤ- ਬਿਹਾਰ ਦੇ ਜਹਾਨਾਬਾਦ ਨੇੜੇ ਪਟਨਾ-ਗਯਾ ਰੇਲਵੇ ਲਾਈਨ 'ਤੇ ਇੱਕ ਔਰਤ ਨੇ ਆਪਣੇ ਤਿੰਨ ਬੱਚਿਆਂ ਸਣੇ ਟਰੇਨ ਅੱਗੇ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਇਸ ਦੌਰਾਨ ਇੱਕ ਬੱਚਾ ਬਚ ਗਿਆ ਅਤੇ ਉਸ ਨੂੰ ਸੱਟਾਂ ਲੱਗੀਆਂ ਹਨ। ਉੱਥੇ ਹੀ...
ਭਾਜਪਾ ਹੈੱਡਕੁਆਟਰ 'ਚ ਲਿਆਂਦੀ ਜਾ ਰਹੀ ਹੈ ਅਰੁਣ ਜੇਤਲੀ ਦੀ ਮ੍ਰਿਤਕ ਦੇਹ
. . .  36 minutes ago
ਨਵੀਂ ਦਿੱਲੀ, 25 ਅਗਸਤ- ਭਾਜਪਾ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦੀ ਮ੍ਰਿਤਕ ਦੇਹ ਉਨ੍ਹਾਂ ਦੀ ਰਿਹਾਇਸ਼ ਤੋਂ ਪਾਰਟੀ ਹੈੱਡਕੁਆਟਰ ਵਿਖੇ ਲਿਆਂਦੀ ਜਾ ਰਹੀ ਹੈ। ਦੱਸਣਯੋਗ ਹੈ ਕਿ ਲੰਬੀ ਬਿਮਾਰੀ ਤੋਂ ਬਾਅਦ ਲੰਘੇ ਦਿਨ ਜੇਤਲੀ ਦਾ ਦੇਹਾਂਤ...
ਨਾਨਕੇ ਪਿੰਡ ਜਾ ਰਹੇ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ
. . .  44 minutes ago
ਬੰਗਾ, 25 ਅਗਸਤ (ਗੁਰਜਿੰਦਰ ਸਿੰਘ ਗੁਰੂ)- ਪਿੰਡ ਫਰਾਲਾ ਤੋਂ ਫਗਵਾੜਾ ਨੂੰ ਜਾਂਦੀ ਸੜਕ 'ਤੇ ਪਿੰਡ ਮੁੰਨਾ ਕੋਲ ਮੋਟਰਸਾਈਕਲ ਦੇ ਦਰਖ਼ਤ ਨਾਲ ਟਕਰਾਉਣ ਕਾਰਨ ਚਾਲਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਅਮ੍ਰਿੰਤਪ੍ਰੀਤ ਪੁੱਤਰ ਗੁਰਨਾਮ ਚੰਦ...
ਪ੍ਰੇਮ ਸੰਬੰਧਾਂ ਦੇ ਚੱਲਦਿਆਂ ਲੜਕੀ ਦੇ ਮਾਪਿਆਂ ਵੱਲੋਂ ਨੌਜਵਾਨ ਦਾ ਕਤਲ
. . .  about 1 hour ago
ਵਰਸੋਲਾ (ਗੁਰਦਾਸਪੁਰ), 25 ਅਗਸਤ (ਵਰਿੰਦਰ ਸਹੋਤਾ) - ਵਰਸੋਲਾ ਦੇ ਨਾਲ ਲੱਗਦੇ ਪਿੰਡ ਤੁੰਗ ਵਿਖੇ ਬੀਤੀ ਰਾਤ ਪ੍ਰੇਮ ਸੰਬੰਧਾਂ ਦੇ ਚੱਲਦਿਆਂ ਲੜਕੀ ਦੇ ਮਾਪਿਆਂ ਵੱਲੋਂ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਯੂਸਫ਼ ਮਸੀਹ ਪੁੱਤਰ ਕਮਲਜੀਤ...
ਬਹਿਰੀਨ 'ਚ ਪ੍ਰਧਾਨ ਮੰਤਰੀ ਮੋਦੀ 200 ਸਾਲ ਪੁਰਾਣੇ ਮੰਦਰ ਦੀ ਦੁਬਾਰਾ ਨਿਰਮਾਣ ਯੋਜਨਾ ਦੀ ਕਰਨਗੇ ਸ਼ੁਰੂਆਤ
. . .  about 1 hour ago
ਨਵੀਂ ਦਿੱਲੀ, 25 ਅਗਸਤ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਹਿਰੀਨ ਦੀ ਦੋ ਦਿਨਾਂ ਯਾਤਰਾ 'ਤੇ ਹਨ। ਪ੍ਰਧਾਨ ਮੰਤਰੀ ਮੋਦੀ ਐਤਵਾਰ ਨੂੰ ਇਸ ਖਾੜੀ ਦੇਸ਼ ਦੀ ਰਾਜਧਾਨੀ ਮਨਾਮਾ ਵਿਚ ਸਥਿਤ 200 ਸਾਲ ਪੁਰਾਣੇ ਭਗਵਾਨ ਸ੍ਰੀ ਕ੍ਰਿਸ਼ਨ ਦੇ ਮੰਦਰ ਵਿਚ ਆਯੋਜਿਤ ਹੋਣ ਵਾਲੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਉਤਸਵ ਵਿਚ...
ਅਰੁਣ ਜੇਤਲੀ ਦਾ ਅੱਜ ਕੀਤਾ ਜਾਵੇਗਾ ਅੰਤਿਮ ਸਸਕਾਰ
. . .  about 2 hours ago
ਨਵੀਂ ਦਿੱਲੀ, 25 ਅਗਸਤ - ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦਾ ਅੰਤਿਮ ਸਸਕਾਰ ਅੱਜ ਨਿਗਮ ਬੋਧ ਘਾਟ 'ਤੇ ਦੁਪਹਿਰ 2.30 ਵਜੇ ਕੀਤਾ ਜਾਵੇਗਾ। ਭਾਜਪਾ ਕਾਰਜਕਰਤਾ ਤੇ ਹੋਰ ਲੋਕ ਅਰੁਣ ਜੇਤਲੀ ਦੇ ਅੰਤਿਮ ਦਰਸ਼ਨ ਕਰ ਸਕਣ ਇਸ ਲਈ ਅੱਜ ਸਵੇਰੇ 10 ਵਜੇ ਉਨ੍ਹਾਂ ਦੀ ਮ੍ਰਿਤਕ ਦੇਹ ਪਾਰਟੀ ਹੈੱਡਕੁਆਟਰ...
ਅੱਜ ਦਾ ਵਿਚਾਰ
. . .  about 2 hours ago
ਨਵੀਂ ਦਿੱਲੀ : ਬਹਿਰੀਨ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 3 ਐਮਓਯੂ 'ਤੇ ਕੀਤੇ ਦਸਤਖ਼ਤ
. . .  1 day ago
ਭਾਰਤ -ਵੈਸਟ ਇੰਡੀਜ਼ ਪਹਿਲਾ ਟੈੱਸਟ ਮੈਚ : ਪਹਿਲੀ ਪਾਰੀ 'ਚ ਵੈਸਟ ਇੰਡੀਜ਼ ਦੀ ਪੂਰੀ ਟੀਮ 224 ਦੌੜਾਂ ਬਣਾ ਕੇ ਆਊਟ
. . .  1 day ago
ਆਰਥਿਕ ਤੰਗੀ ਤੋਂ ਪ੍ਰੇਸ਼ਾਨ ਕਿਸਾਨ ਵੱਲੋਂ ਖ਼ੁਦਕੁਸ਼ੀ
. . .  1 day ago
ਮਹਿਲ ਕਲਾਂ ,24 ਅਗਸਤ (ਤਰਸੇਮ ਸਿੰਘ ਚੰਨਣਵਾਲ)- ਪੁਲਿਸ ਥਾਣਾ ਮਹਿਲ ਕਲਾਂ ਅਧੀਨ ਆਉਂਦੇ ਪਿੰਡ ਕਲਾਲਾ ਵਿਖੇ ਇੱਕ ਕਿਸਾਨ ਵੱਲੋਂ ਆਰਥਿਕ ਤੰਗੀ ਤੋਂ ਪ੍ਰੇਸ਼ਾਨ ਹੋ ਜ਼ਹਿਰੀਲੀ ਦਵਾਈ ਨਿਗਲ ਕੇ ਖ਼ੁਦਕੁਸ਼ੀ ਕਰ ਲਈ ...
ਰੌਕਸੀ ਚਾਵਲਾ ਦੀ ਲਾਸ਼ ਕੈਨੇਡਾ ਤੋਂ ਪੁੱਜੀ, ਕੋਟਕਪੂਰਾ 'ਚ ਹੋਇਆ ਅੰਤਿਮ ਸੰਸਕਾਰ
. . .  1 day ago
ਕੋਟਕਪੂਰਾ, 24 ਅਗਸਤ (ਮੋਹਰ ਸਿੰਘ ਗਿੱਲ)-ਕੈਨੇਡਾ ਵਿਖੇ ਪੜ੍ਹਾਈ ਕਰਨ ਲਈ ਗਏ ਕੋਟਕਪੂਰਾ ਸ਼ਹਿਰ ਦੇ 23 ਸਾਲਾ ਨੌਜਵਾਨ ਰੌਕਸੀ ਚਾਵਲਾ ਦੀ ਮ੍ਰਿਤਕ ਦੇਹ ਅੱਜ ਜਿਉਂ ਹੀ ਉਸ ਦੇ ਘਰ ਪੁੱਜੀ ਤਾਂ ਘਰ 'ਚ ...
ਆਸ਼ੂ ਵਲੋਂ ਅਧਿਕਾਰੀਆਂ ਨੂੰ ਫਿਲੌਰ 'ਚ ਪਏ 8 ਪਾੜਾਂ ਨੂੰ ਜਲਦ ਪੂਰਨ ਦੀਆਂ ਹਦਾਇਤਾਂ
. . .  1 day ago
ਫਿਲੌਰ, 24 ਅਗਸਤ (ਇੰਦਰਜੀਤ ਚੰਦੜ੍ਹ) - ਖ਼ੁਰਾਕ, ਸਿਵਲ ਤੇ ਸਪਲਾਈ ਅਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਪੰਜਾਬ....
ਪਿੰਡ ਘੋਲੀਆ ਖ਼ੁਰਦ ਨੂੰ ਨਸ਼ਾ ਮੁਕਤ ਕਰਨ ਸਬੰਧੀ ਕੀਤੀ ਗਈ ਵਿਸ਼ਾਲ ਮੀਟਿੰਗ
. . .  1 day ago
ਸਮਾਧ ਭਾਈ, 24 ਅਗਸਤ (ਗੁਰਮੀਤ ਸਿੰਘ ਮਾਣੂੰਕੇ)- ਪਿੰਡ ਘੋਲੀਆ ਖ਼ੁਰਦ ਦੀ ਦਾਣਾ ਮੰਡੀ 'ਚ ਨਸ਼ਾ ਮੁਕਤ ਕਰਨ ...
ਸ੍ਰੀਨਗਰ ਤੋਂ ਵਾਪਸ ਆਏ ਵਿਰੋਧੀ ਧਿਰ ਦੇ ਵਫ਼ਦ ਨੇ ਬਡਗਾਮ ਦੇ ਜ਼ਿਲ੍ਹਾ ਮੈਜਿਸਟਰੇਟ ਨੂੰ ਲਿਖਿਆ ਪੱਤਰ
. . .  1 day ago
ਨਵੀਂ ਦਿੱਲੀ, 24 ਅਗਸਤ- ਸ੍ਰੀਨਗਰ ਤੋਂ ਵਾਪਸ ਆਏ ਵਿਰੋਧੀ ਧਿਰ ਦੇ ਵਫ਼ਦ ਨੇ ਬਡਗਾਮ ਦੇ ਜ਼ਿਲ੍ਹਾ ਮੈਜਿਸਟਰੇਟ ਨੂੰ ਇਕ ਪੱਤਰ...
ਲਾਲ ਕ੍ਰਿਸ਼ਨ ਅਡਵਾਨੀ ਨੇ ਅਰੁਣ ਜੇਤਲੀ ਨੂੰ ਦਿੱਤੀ ਸ਼ਰਧਾਂਜਲੀ
. . .  1 day ago
ਨਵੀਂ ਦਿੱਲੀ, 24 ਅਗਸਤ- ਭਾਜਪਾ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੇ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ...
ਦਿੱਲੀ ਪਹੁੰਚਿਆ ਸ੍ਰੀਨਗਰ ਤੋਂ ਵਾਪਸ ਭੇਜਿਆ ਗਿਆ ਵਿਰੋਧੀ ਧਿਰ ਦਾ ਵਫ਼ਦ
. . .  1 day ago
ਕਸ਼ਮੀਰ ਘਾਟੀ ਦੇ 69 ਪੁਲਿਸ ਥਾਣਿਆਂ ਤੋਂ ਹਟਾ ਲਈ ਗਈ ਦਿਨ ਦੀ ਪਾਬੰਦੀ- ਰੋਹਿਤ ਕਾਂਸਲ
. . .  1 day ago
ਰਾਹੁਲ ਗਾਂਧੀ ਨੂੰ ਹੁਣ ਜੰਮੂ-ਕਸ਼ਮੀਰ 'ਚ ਆਉਣ ਲੋੜ ਨਹੀਂ- ਸਤਿਆਪਾਲ ਮਲਿਕ
. . .  1 day ago
ਅਰੁਣ ਜੇਤਲੀ ਦੇ ਦੇਹਾਂਤ 'ਤੇ ਸੋਗ ਵਜੋਂ ਮੈਚ ਦੌਰਾਨ ਕਾਲੀਆਂ ਪੱਟੀਆਂ ਬੰਨ੍ਹੇਗੀ ਭਾਰਤੀ ਟੀਮ
. . .  1 day ago
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਦਿੱਤੀ ਅਰੁਣ ਜੇਤਲੀ ਨੂੰ ਸ਼ਰਧਾਂਜਲੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 6 ਅੱਸੂ ਸੰਮਤ 549

ਖੇਡ ਸੰਸਾਰ

ਭਾਰਤ ਤੇ ਆਸਟੇ੍ਰਲੀਆ ਵਿਚਾਲੇ ਦੂਜਾ ਮੈਚ ਅੱਜ

ਕੋਲਕਾਤਾ, 20 ਸਤੰਬਰ (ਏਜੰਸੀ)- ਭਾਰਤ ਤੇ ਆਸਟੇ੍ਰਲੀਆ ਵਿਚਾਲੇ ਪੰਜ ਇਕ ਦਿਨਾ ਲੜੀ ਦਾ ਦੂਜਾ ਮੈਚ 21 ਸਤੰਬਰ ਨੂੰ ਕੋਲਕਾਤਾ ਦੇ ਈਡਨ ਗਾਰਡਨਜ਼ ਸਟੇਡੀਅਮ 'ਚ ਖੇਡਿਆ ਜਾਵੇਗਾ | ਭਾਰਤੀ ਟੀਮ ਇਸ ਮੈਚ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਜਿੱਤ ਦੇ ਇਰਾਦੇ ਨਾਲ ਮੈਦਾਨ 'ਤੇ ਉਤਰੇਗੀ | ਪਹਿਲੇ ਮੈਚ ਦੌਰਾਨ ਭਾਰਤ ਦੇ ਉਪਰਲੇ ਬੱਲੇਬਾਜ਼ਾਂ ਦੇ ਮਾੜੀ ਕਾਰਗੁਜ਼ਾਰੀ ਤੋਂ ਬਾਅਦ ਹੁਣ ਸਭ ਨੂੰ ਟੀਮ ਇੰਡੀਆ ਤੋਂ ਚੰਗੇ ਪ੍ਰਦਰਸ਼ਨ ਦੀ ਉਮੀਦ ਹੋਵੇਗੀ ਤੇ ਇਸ ਦੇ ਨਾਲ ਭਾਰਤੀ ਖਿਡਾਰੀ ਆਸਟੇ੍ਰਲੀਆ ਟੀਮ ਦੇ ਸਾਹਮਣੇ ਸਖ਼ਤ ਚੁਣੌਤੀ ਪੇਸ਼ ਕਰਨ ਦੀ ਕੋਸ਼ਿਸ਼ ਕਰਨਗੇ | ਆਸਟੇ੍ਰਲੀਆਈ ਖਿਡਾਰੀਆਂ ਪਹਿਲੇ ਮੈਚ ਦੌਰਾਨ ਟੀਮ ਇੰਡੀਆ ਦੀ ਨਵੀਂ ਸਪਿਨ ਜੋੜੀ ਕੁਲਦੀਪ ਯਾਦਵ ਤੇ ਯੁਜਵੇਂਦਰ ਚਹਿਲ ਦੀਆਂ ਗੇਂਦਾਂ ਖੇਡਣ 'ਚ ਕਾਫ਼ੀ ਮੁਸ਼ਕਿਲ ਹੋਈ ਜਿਸ ਕਾਰਨ ਇਸ ਮੈਚ ਵਿਚ ਮੇਜ਼ਬਾਨ ਵੀ ਇਹ ਨਿਸਚਿਤ ਕਰਨਾ ਚਹੁੰਣਗੇ ਕਿ ਲੜੀ ਦੇ ਅੱਗੇ ਵਧਣ ਦੇ ਨਾਲ ਹੀ ਇਸ ਵਿਚ ਵੀ ਕੋਈ ਢਿੱਲ ਨਾ ਆਏ | ਆਸਟੇ੍ਰਲੀਆ ਲਈ ਕੁਲਦੀਪ ਯਾਦਵ ਦੀ ਗੇਂਦ ਰਹੱਸਮਈ ਸਿੱਧ ਹੋ ਰਹੀ ਹੈ ਜਦਕਿ ਇਸ ਟੀਮ ਨੂੰ ਚਹਿਲ ਦੀ ਸਲਾਈਡਰ ਵੀ ਸਮਝਣ 'ਚ ਪ੍ਰੇਸ਼ਾਨੀ ਹੋ ਰਹੀ ਹੈ | ਇਸ ਤਰ੍ਹਾਂ ਦੀ ਗੇਂਦਬਾਜ਼ੀ ਨੂੰ ਸਮਝਣ ਲਈ ਮੇਜ਼ਬਾਨ ਖਿਡਾਰੀ ਇੱਥੋਂ ਦੇ ਹੋਰ ਸਪਿਨਰਾਂ ਦੀ ਮਦਦ ਲੈਂਦੇ ਵੀ ਦੇਖੇ ਗਏ ਤਾਂ ਕਿ ਉਹ ਭਾਰਤੀ ਗੇਂਦਬਾਜ਼ਾਂ ਦਾ ਡਟ ਕੇ ਮੁਕਾਬਲਾ ਕਰ ਸਕਣ | ਬਾਰਿਸ਼ ਕਾਰਨ ਪ੍ਰਭਾਵਿਤ ਹੋਏ ਪਹਿਲੇ ਇਕ ਦਿਨ ਦੌਰਾਨ 21 ਓਵਰਾਂ 'ਚ 164 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੀ ਹੋਈ ਆਸਟੇ੍ਰਲੀਆ ਟੀਮ ਨੇ 35 ਦੌੜਾਂ 'ਤੇ ਚਾਰ ਵਿਕਟਾਂ ਗਵਾ ਦਿੱਤੀਆਂ ਸਨ ਜਿਸ ਤੋਂ ਬਾਅਦ ਗਲੇਨ ਮੈਕਸਵੈੱਲ ਨੇ ਸ਼ਾਨਦਾਰ ਸ਼ਾਟ ਲਗਾ ਕੇ ਉਮੀਦ ਤਾਂ ਪੈਦਾ ਕੀਤੀ ਪਰ ਚਹਿਲ ਤੇ ਯਾਦਵ ਨੇ ਸ਼ਾਨਦਾਰ ਗੇਂਦਬਾਜ਼ੀ ਦਾ ਪ੍ਰਦਰਸ਼ਨ ਕਰਦੇ ਹੋਏ ਡਰਵਰਥ ਲੁਈਸ ਨਾਲ ਭਾਰਤ ਨੂੰ 26 ਦੌੜਾਂ ਨਾਲ ਜਿੱਤ ਦਿਵਾਈ | ਆਸਟੇ੍ਰਲੀਆ ਖਿਡਾਰੀਆਂ ਲਈ ਸਭ ਤੋਂ ਵੱਡਾ ਖ਼ਤਰਾ ਹਾਰਦਿਕ ਪਾਂਡਿਆ ਹੈ ਜਿਸ ਨੇ ਭਾਰਤ ਨੂੰ 5 ਵਿਕਟਾਂ 'ਤੇ 87 ਦੌੜਾਂ ਨੂੰ 7 ਵਿਕਟਾਂ 'ਤੇ 281 ਦੌੜਾਂ ਤੱਕ ਪਹੁੰਚਾਉਣ ਵਿਚ ਮਦਦ ਕੀਤੀ | ਪਾਂਡਿਆ ਇਕ ਵਾਰ ਫਿਰ ਛੱਕਿਆਂ ਦੀ ਹੈਟਿ੍ਕ (ਅੰਤਰਰਾਸ਼ਟਰੀ ਕ੍ਰਿਕਟ 'ਚ ਚਾਰ ਵਾਰ) ਲਗਾਉਂਦੇ ਹੋਏ ਮਹਿੰਦਰ ਸਿੰਘ ਧੋਨੀ (79 ਦੌੜਾਂ) ਦੇ ਨਾਲ 118 ਦੌੜਾਂ ਦੀ ਮੈਚ ਦਾ ਰੁਖ਼ ਬਦਲਣ ਵਾਲੀ ਸਾਂਝੇਦਾਰੀ ਦੌਰਾਨ 66 ਗੇਂਦਾਂ 'ਚ 83 ਦੌੜਾਂ ਦੀ ਪਾਰੀ ਖੇਡੀ | ਆਈ. ਪੀ. ਐੱਲ. 2015 ਤੋਂ ਬਾਅਦ ਪਾਂਡਿਆ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ | ਜਦਕਿ ਖ਼ਰਾਬ ਫਾਰਮ ਨਾਲ ਝੂਜ ਰਹੀ ਭਾਰਤ ਦੀ ਸਲਾਮੀ ਜੋੜੀ ਰੋਹਿਤ ਸ਼ਰਮਾ ਤੇ ਅਜੰਕਿਆ ਰਹਾਣੇ ਤੋਂ ਵੀ ਇਸ ਵਾਰ ਮਜ਼ਬੂਤ ਸ਼ੁਰੂਆਤ ਦੀ ਉਮੀਦ ਕੀਤੀ ਜਾ ਰਹੀ ਹੈ | ਦੂਜੇ ਪਾਸੇ ਕਪਤਾਨ ਵਿਰਾਟ ਕੋਹਲੀ ਵੀ ਪਹਿਲੇ ਮੈਚ ਵਿਚ ਫਲਾਪ ਰਹਿਣ ਕਾਰਨ ਇਸ ਵਾਰ ਦੌੜਾਂ ਬਟੋਰਨ ਦੀ ਕੋਸ਼ਿਸ਼ ਕਰਨਗੇ |
ਵਾਰਨਰ ਨੂੰ ਕਿਸੇ ਵੀ ਸਮੇਂ ਆਊਟ ਕਰ ਸਕਦਾਂ-ਯਾਦਵ
ਭਾਰਤੀ ਗੇਂਦਬਾਜ਼ ਕੁਲਦੀਪ ਯਾਦਵ ਆਸਟੇ੍ਰਲੀਆ ਟੀਮ ਦੇ ਵਿਸਫ਼ੋਟਕ ਸਲਾਮੀ ਬੱਲੇਬਾਜ਼ ਡਵਿਡ ਵਾਰਨਰ ਨੂੰ ਇਕ ਤੋਂ ਜ਼ਿਆਦਾ ਵਾਰ ਆਊਟ ਕਰਨ ਦਾ ਮੌਕਾ ਪਾਉਣਾ ਚਹੁੰਦਾ ਹੈ ਤੇ ਉਸ ਦਾ ਮੰਨਣਾ ਹੈ ਕਿ ਉਹ ਵਾਰਨਰ ਨੂੰ ਕਿਸੇ ਵੀ ਸਮੇਂ ਆਊਟ ਕਰ ਸਕਦਾ ਹੈ | ਵਾਰਨਰ ਜਦ ਵੀ ਉਸ ਦੀ ਗੇਂਦਬਾਜ਼ੀ ਦਾ ਸਾਹਮਣਾ ਕਰਦੇ ਹਨ ਤਾਂ ਉਹ ਦਬਾਅ 'ਚ ਹੁੰਦੇ ਹਨ | ਯਾਦਵ ਨੇ ਦੱਸਿਆ ਕਿ ਚੇਨਈ 'ਚ ਖੇਡੇ ਗਏ ਪਹਿਲੇ ਮੈਚ ਵਿਚ ਵਾਰਨਰ ਉਸ ਦੀ ਗੇਂਦ ਦਾ ਸਾਹਮਣਾ ਕਰਨ ਸਮੇਂ ਦਬਾਅ 'ਚ ਸੀ ਤੇ ਉਹ ਇਕ ਵਾਰ ਫਿਰ ਇਸ ਦਬਾਅ ਦੀ ਝਲਕ ਆਸਟੇ੍ਰਲੀਆਈ ਖਿਡਾਰੀ ਦੇ ਚਹਿਰੇ 'ਤੇ ਦੇਖਣਾ ਚਾਹੁੰਦਾ ਹੈ |
ਨੰਬਰ-1 ਬਣ ਸਕਦੀ ਹੈ ਟੀਮ ਇੰਡੀਆ
ਆਈ. ਸੀ. ਸੀ. ਦਰਜਾਬੰਦੀ 'ਚ ਫ਼ਿਲਹਾਲ ਟੀਮ ਇੰਡੀਆ 118 ਰੇਟਿੰਗ ਪੁਆਇੰਟ ਨਾਲ ਦੂਜੇ ਸਥਾਨ 'ਤੇ ਹੈ | ਜੇਕਰ ਭਾਰਤੀ ਟੀਮ ਦੂਜਾ ਇਕ ਦਿਨਾ ਮੈਚ ਜਿੱਤ ਲੈਂਦੀ ਹੈ ਤਾਂ ਉਹ ਸਾਊਥ ਅਫ਼ਰੀਕਾ ਨੂੰ ਪਿੱਛੇ ਛੱਡਦੀ ਹੋਈ ਦਰਜਾਬੰਦੀ 'ਚ ਪਹਿਲੇ ਸਥਾਨ 'ਤੇ ਆ ਜਾਵੇਗੀ | ਪਰ ਜੇਕਰ ਟੀਮ ਇੰਡੀਆ ਇਹ ਮੈਚ ਹਾਰ ਜਾਂਦੀ ਹੈ ਤਾਂ ਉਹ ਆਸਟੇ੍ਰਲੀਆ ਤੋਂ ਪਛੜ ਕੇ ਤੀਜੇ ਸਥਾਨ 'ਤੇ ਪਹੁੰਚ ਜਾਵੇਗੀ | ਆਸਟੇ੍ਰਲੀਆ ਫ਼ਿਲਹਾਲ ਆਈ. ਸੀ. ਸੀ. ਦਰਜਾਬੰਦੀ 'ਚ 116 ਰੇਟਿੰਗ ਦੇ ਨਾਲ ਤੀਜੇ ਸਥਾਨ 'ਤੇ ਹੈ |


ਖ਼ਬਰ ਸ਼ੇਅਰ ਕਰੋ

ਬਾਕੀ ਮੈਚਾਂ 'ਚ ਵਾਪਸੀ ਕਰਾਂਗੇ-ਸਮਿਥ

ਆਸਟੇ੍ਰਲੀਆਈ ਕਪਤਾਨ ਸਟੀਵ ਸਮਿਥ ਨੇ ਕਿਹਾ ਕਿ ਉਨ੍ਹਾਂ ਦੀ ਟੀਮ 'ਚ ਇਕ ਤੋਂ ਵੱਧ ਇਕ ਬਿਹਤਰ ਖਿਡਾਰੀ ਮੌਜੂਦ ਹਨ ਜਿਸ ਨਾਲ ਉਹ ਇਸ ਲੜੀ ਦੇ ਆਉਣ ਵਾਲੇ ਮੈਚਾਂ ਵਿਚ ਟੀਮ ਇੰਡੀਆ ਨੂੰ ਸਖ਼ਤ ਚੁਣੌਤੀ ਪੇਸ਼ ਕਰ ਸਕਦੇ ਹਨ | ਉਨ੍ਹਾਂ ਕਿਹਾ ਕਿ ਅਸੀਂ ਇਨ੍ਹਾਂ ਖਿਡਾਰੀ ਦੇ ...

ਪੂਰੀ ਖ਼ਬਰ »

ਜਾਪਾਨ ਓਪਨ : ਸਿੰਧੂ, ਸਾਇਨਾ, ਸ੍ਰੀਕਾਂਤ ਤੇ ਪ੍ਰਾਣਯ ਅਗਲੇ ਦੌਰ 'ਚ

ਟੋਕੀਓ, 20 ਸਤੰਬਰ (ਆਈ. ਏ. ਐੱਨ. ਐੱਸ.)- ਭਾਰਤ ਦੀ ਸਟਾਰ ਖਿਡਾਰਨ ਪੀ. ਵੀ. ਸਿੰਧੂ ਜਾਪਾਨ ਓਪਨ ਸੁਪਰ ਸੀਰੀਜ਼ ਦੇ ਪ੍ਰੀ-ਕੁਆਰਟਰ ਫਾਈਨਲ 'ਚ ਪਹੁੰਚ ਗਈ ਹੈ | ਕੋਰੀਆ ਓਪਨ ਜਿੱਤ ਕੇ ਇਤਿਹਾਸ ਰਚਣ ਵਾਲੀ ਸਿੰਧੂ ਨੇ ਪਹਿਲੇ ਦੌਰ ਦੇ ਮੈਚ ਵਿਚ ਜਾਪਾਨ ਦੀ ਮਿੰਤਸੂ ਮਿਤਾਨੀ ਨੂੰ ...

ਪੂਰੀ ਖ਼ਬਰ »

ਵੈਸਟਇੰਡੀਜ਼ ਦਾ ਵਿਸ਼ਵ ਕੱਪ 'ਚ ਸਿੱਧਾ ਪ੍ਰਵੇਸ਼ ਕਰਨ ਦਾ ਸੁਪਨਾ ਟੁੱਟਾ

ਮੈਨਚੇਸਟਰ, 20 ਸਤੰਬਰ (ਏਜੰਸੀ)- ਇੰਗਲੈਂਡ ਨੇ ਸਲਾਮੀ ਬੱਲੇਬਾਜ਼ ਜਾਨੀ ਬੇਅਰਸਟੋ ਦੇ ਪਹਿਲੇ ਇਕ ਦਿਨਾ ਅੰਤਰਰਾਸ਼ਟਰੀ ਸੈਂਕੜੇ ਦੀ ਬਦੌਲਤ ਓਲਡ ਟੈਫ਼ਰਡ 'ਚ ਵੈਸਟਇੰਡੀਜ਼ ਨੂੰ ਸੱਤ ਵਿਕਟਾਂ 'ਤੇ ਹਰਾ ਦਿੱਤਾ ਤੇ ਇਸ ਹਾਰ ਦੇ ਨਾਲ ਹੀ ਹੁਣ ਵੈਸਟਇੰਡੀਜ਼ ਦੀ ਟੀਮ ਦਾ 2019 ...

ਪੂਰੀ ਖ਼ਬਰ »

'ਪਦਮ ਭੂਸ਼ਣ ਪੁਰਸਕਾਰ' ਲਈ ਧੋਨੀ ਦੇ ਨਾਂਅ ਦੀ ਸਿਫ਼ਾਰਸ਼

ਨਵੀਂ ਦਿੱਲੀ, 20 ਸਤੰਬਰ (ਏਜੰਸੀ)- ਬੀ. ਸੀ. ਸੀ. ਆਈ. ਨੇ ਅੱਜ ਟੀਮ ਇੰਡੀਆ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਨਾਂਅ ਦੀ ਸਿਫ਼ਾਰਸ਼ 'ਪਦਮ ਭੂਸ਼ਣ ਪੁਰਸਕਾਰ' ਲਈ ਕੀਤੀ ਹੈ ਜੋ ਕਿ ਦੇਸ਼ ਦਾ ਤੀਜਾ ਸਭ ਤੋਂ ਸਨਮਾਨਯੋਗ ਪੁਰਸਕਾਰ ਹੈ | ਕ੍ਰਿਕਟ ਜਗਤ 'ਚ ਮਹਿੰਦਰ ਸਿੰਘ ...

ਪੂਰੀ ਖ਼ਬਰ »

ਆਲ ਇੰਡੀਆ ਬਾਬਾ ਫ਼ਰੀਦ ਗੋਲਡ ਕੱਪ ਹਾਕੀ ਟੂਰਨਾਮੈਂਟ

ਫ਼ਰੀਦਕੋਟ, 20 ਸਤੰਬਰ (ਜਸਵੰਤ ਸਿੰਘ ਪੁਰਬਾ)- ਸਰਕਾਰੀ ਬਰਜਿੰਦਰਾ ਕਾਲਜ ਦੀ ਆਸਟ੍ਰੋਟਰਫ ਹਾਕੀ ਮੈਦਾਨ ਵਿਖੇ ਚੱਲ ਰਹੇ 26ਵੇਂ ਆਲ ਇੰਡੀਆ ਬਾਬਾ ਫ਼ਰੀਦ ਗੋਲਡ ਕੱਪ ਹਾਕੀ ਟੂਰਨਾਮੈਂਟ ਦੇ ਦੂਸਰੇ ਦਿਨ ਆਈ.ਟੀ.ਬੀ.ਪੀ., ਸ਼੍ਰੋਮਣੀ ਕਮੇਟੀ, ਸਿਗਨਲ ਤੇ ਈ.ਐਮ.ਈ. ਨੇ ਜਿੱਤਾਂ ...

ਪੂਰੀ ਖ਼ਬਰ »

ਗੁਰੂ ਕਾ ਬਾਗ ਦਾ ਪੇਂਡੂ ਖੇਡ ਮੇਲਾ ਸਮਾਪਤ

ਢੋਟੀਆਂ ਦੀ ਟੀਮ ਦਾ ਕਬੱਡੀ ਕੱਪ 'ਤੇ ਕਬਜ਼ਾ

ਜਗਦੇਵ ਕਲਾਂ, 20 ਸਤੰਬਰ (ਸ਼ਰਨਜੀਤ ਸਿੰਘ ਗਿੱਲ)- ਗੁਰਦੁਆਰਾ ਗੁਰੂ ਕਾ ਬਾਗ (ਘੁੱਕੇਵਾਲੀ) ਅੰਮਿ੍ਤਸਰ ਦਾ ਦੋ ਰੋਜ਼ਾ ਸਾਲਾਨਾ ਖੇਡ ਮੇਲਾ ਅਮਿੱਟ ਯਾਦਾਂ ਛੱਡਦਾ ਸਮਾਪਤ ਹੋ ਗਿਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਸਾਬਕਾ ਵਿਧਾਇਕ ਬੋਨੀ ਅਮਰਪਾਲ ਸਿੰਘ ਅਜਨਾਲਾ, ...

ਪੂਰੀ ਖ਼ਬਰ »

ਵੈਸ਼ਣਵੀ ਨੇ ਵਿਸ਼ਵ ਜੂਨੀਅਰ ਚੈਂਪੀਅਨਸ਼ਿਪ 'ਚੋਂ ਨਾਂਅ ਵਾਪਸ ਲਿਆ

ਨਵੀਂ ਦਿੱਲੀ, 20 ਸਤੰਬਰ (ਏਜੰਸੀ)- ਭਾਰਤੀ ਸ਼ਟਲਰ ਵੈਸ਼ਣਵੀ ਜੱਕਾ ਰੈਡੀ ਨੇ ਚੋਣ ਕਮੇਟੀ 'ਤੇ ਪੱਖਪਾਤ ਦਾ ਦੋਸ਼ ਲਾਉਂਦਿਆਂ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ਤੋਂ ਆਪਣਾ ਨਾਂਅ ਵਾਪਸ ਲੈ ਲਿਆ ਹੈ, ਜਦਕਿ ਭਾਰਤੀ ਬੈਡਮਿੰਟਨ ਸੰਘ ਨੇ ਉਸ ਦੇ ਦੋਸ਼ਾਂ ਨੂੰ ਨਕਾਰ ਦਿੱਤਾ | 15 ...

ਪੂਰੀ ਖ਼ਬਰ »

ਕੌਮੀ ਸਬ ਜੂਨੀਅਰ ਬੇਸਬਾਲ ਚੈਂਪੀਅਨਸ਼ਿਪ ਲਈ ਟੀਮਾਂ ਦਾ ਐਲਾਨ

ਲੁਧਿਆਣਾ, 20 ਸਤੰਬਰ (ਪਰਮੇਸ਼ਰ ਸਿੰਘ)- ਆਂਧਰਾ ਪ੍ਰਦੇਸ਼ ਦੇ ਸ਼ਹਿਰ ਮਛਲੀਪਟਨਮ ਵਿਖੇ ਅਗਲੇ ਹਫ਼ਤੇ ਹੋ ਰਹੀ ਕੌਮੀ ਸਬ ਜੂਨੀਅਰ ਬੇਸਬਾਲ ਚੈਂਪੀਅਨਸ਼ਿਪ ਲਈ ਪੰਜਾਬ ਦੀਆਂ ਟੀਮਾਂ (ਪੁਰਸ਼ ਤੇ ਮਹਿਲਾ)ਦਾ ਐਲਾਨ ਕਰ ਦਿੱਤਾ ਗਿਆ ਹੈ | ਪੰਜਾਬ ਬੇਸਬਾਲ ਐਸੋਸੀਏਸ਼ਨ ਦੇ ...

ਪੂਰੀ ਖ਼ਬਰ »

ਫਿਕਸਿੰਗ ਮਾਮਲੇ 'ਚ ਪਾਕਿ ਦੇ ਇਕ ਹੋਰ ਕ੍ਰਿਕਟਰ 'ਤੇ ਪਾਬੰਦੀ

ਕਰਾਚੀ, 20 ਸਤੰਬਰ (ਏਜੰਸੀ)- ਸਪਾਟ ਫ਼ਿਕਸਿੰਗ ਮਾਮਲੇ 'ਚ ਪਾਕਿਸਤਾਨ ਦੇ ਇਕ ਹੋਰ ਕ੍ਰਿਕਟਰ 'ਤੇ ਪਾਬੰਦੀ ਲਗਾਈ ਗਈ ਹੈ | ਪਾਕਿਸਤਾਨ ਕ੍ਰਿਕਟ ਬੋਰਡ ਨੇ ਪੀ. ਐੱਸ. ਐੱਲ. ਦੌਰਾਨ ਸਪਾਟ ਫ਼ਿਕਸਿੰਗ 'ਚ ਸ਼ਾਮਿਲ ਹੋਣ ਲਈ ਬੱਲੇਬਾਜ਼ ਖ਼ਾਲਿਦ ਲਤੀਫ਼ 'ਤੇ 5 ਸਾਲ ਦੀ ਪਾਬੰਦੀ ਲਗਾਈ ...

ਪੂਰੀ ਖ਼ਬਰ »

ਬੈ੍ਰਥਵੇਟ ਦੇ ਗੇਂਦਬਾਜ਼ੀ ਐਕਸ਼ਨ ਨੂੰ ਹਰੀ ਝੰਡੀ

ਦੁਬਈ, 20 ਸਤੰਬਰ (ਏਜੰਸੀ- ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ ਨੇ ਵੈਸਟਇੰਡੀਜ਼ ਦੇ ਆਫ਼ ਸਪਿਨਰ ਕ੍ਰੇਗ ਬ੍ਰੈਥਵੇਟ ਦੇ ਗੇਂਦਬਾਜ਼ੀ ਐਕਸ਼ਨ ਨੂੰ ਹਰੀ ਝੰਡੀ ਦੇ ਦਿੱਤੀ ਹੈ | ਇਸ ਗੇਂਦਬਾਜ਼ ਦੇ ਐਕਸ਼ਨ ਨੂੰ ਪਿਛਲੇ ਮਹੀਨੇ ਰਿਪੋਰਟ ਕੀਤਾ ਗਿਆ ਸੀ | ਆਈ. ਸੀ. ਸੀ. ਨੇ ਆਪਣੇ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX