ਤਾਜਾ ਖ਼ਬਰਾਂ


ਵਿਦੇਸ਼ ਮੰਤਰੀ ਦੇ ਤੌਰ 'ਤੇ ਜੈਸ਼ੰਕਰ ਦੇ 100 ਦਿਨ ਪੂਰੇ, ਕਿਹਾ- ਹੁਣ ਦੁਨੀਆ ਗੰਭੀਰਤਾ ਨਾਲ ਸੁਣਦੀ ਹੈ ਭਾਰਤ ਦੀ ਆਵਾਜ਼
. . .  12 minutes ago
ਨਵੀਂ ਦਿੱਲੀ, 17 ਸਤੰਬਰ- ਵਿਦੇਸ਼ ਮੰਤਰੀ ਦੇ ਤੌਰ 'ਤੇ ਐੱਸ. ਜੈਸ਼ੰਕਰ ਦੇ 100 ਦਿਨ ਪੂਰੇ ਹੋ ਗਏ ਹਨ। ਇਸ ਮੌਕੇ ਜੈਸ਼ੰਕਰ ਮੀਡੀਆ ਸਾਹਮਣੇ ਆਏ ਅਤੇ ਉਨ੍ਹਾਂ ਨੇ ਆਪਣੇ ਮੰਤਰਾਲੇ ਦੀਆਂ ਪ੍ਰਾਪਤੀਆਂ ਗਿਣਾਈਆਂ। ਉਨ੍ਹਾਂ ਕਿਹਾ ਕਿ...
ਰਾਜੀਵ ਕੁਮਾਰ ਦਾ ਪਤਾ ਲਗਾਉਣ ਦੇ ਲਈ ਸੀ.ਬੀ.ਆਈ ਇੱਕ ਵਿਸ਼ੇਸ਼ ਟੀਮ ਦਾ ਕਰ ਰਹੀ ਹੈ ਗਠਨ
. . .  26 minutes ago
ਨਵੀਂ ਦਿੱਲੀ, 17 ਸਤੰਬਰ- ਕੇਂਦਰੀ ਜਾਂਚ ਬਿਉਰੋ ਕੋਲਕਾਤਾ ਨੇ ਸਾਬਕਾ ਪੁਲਿਸ ਕਮਿਸ਼ਨਰ ਰਾਜੀਵ ਕੁਮਾਰ ਦੇ ਸਥਾਨ ਅਤੇ ਠਿਕਾਣਿਆਂ ਦਾ ਪਤਾ ਲਗਾਉਣ ...
ਪੰਜਾਬ ਦੀਵਾਲੀ ਬੰਪਰ ਖ਼ੁਸ਼ੀਆਂ ਕਰੇਗਾ ਦੁੱਗਣੀਆਂ, 5 ਕਰੋੜ ਰੁਪਏ ਜਿੱਤਣ ਦਾ ਸੁਨਹਿਰੀ ਮੌਕਾ
. . .  44 minutes ago
ਚੰਡੀਗੜ੍ਹ, 17 ਸਤੰਬਰ- ਪੰਜਾਬ ਲਾਟਰੀਜ਼ ਵਿਭਾਗ ਵਲੋਂ ਮਾਂ ਲਕਸ਼ਮੀ ਦੀਵਾਲੀ ਪੂਜਾ ਬੰਪਰ 2019 ਜਾਰੀ ਕੀਤਾ ਗਿਆ ਹੈ, ਜਿਹੜਾ ਕਿ ਸਾਲ ਦਾ ਸਭ ਤੋਂ ਵੱਡਾ ਬੰਪਰ ਹੈ। ਇਸ ਬੰਪਰ ਦਾ ਪਹਿਲਾ ਇਨਾਮ ਕਰੋੜ ਦਾ ਰੁਪਏ...
ਪੰਜਾਬ ਦੇ ਸਰਕਾਰੀ ਸਕੂਲਾਂ ਦੇ ਕਰੀਬ 13.21 ਲੱਖ ਵਿਦਿਆਰਥੀਆਂ ਨੇ ਦਿੱਤੀ ਆਮ ਗਿਆਨ ਦੀ ਪ੍ਰੀਖਿਆ
. . .  50 minutes ago
ਸੰਗਰੂਰ, 17 ਸਤੰਬਰ (ਧੀਰਜ ਪਸ਼ੋਰੀਆ)- ਪੰਜਾਬ ਦੇ ਸਰਕਾਰੀ ਸਕੂਲਾਂ 'ਚ ਚੱਲ ਰਹੇ ਆਮ ਗਿਆਨ ਦੇ ਪ੍ਰੋਜੈਕਟ ਉਡਾਣ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਦੇ ਲਈ ਅੱਜ...
ਜਨਮ ਦਿਨ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਆਪਣੀ ਮਾਂ ਦੇ ਪੈਰ ਛੂਹ ਕੇ ਲਿਆ ਆਸ਼ੀਰਵਾਦ
. . .  about 1 hour ago
ਅਹਿਮਦਾਬਾਦ, 17 ਸਤੰਬਰ- ਅੱਜ ਆਪਣੇ 69ਵੇਂ ਜਨਮ ਦਿਨ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਗ੍ਰਹਿ ਸੂਬੇ ਗੁਜਰਾਤ ਦੇ ਦੌਰੇ 'ਤੇ ਹਨ। ਇਸ ਦੌਰਾਨ ਆਪਣੀ ਮਾਂ ਹੀਰਾਬੇਨ ਮੋਦੀ...
ਸ਼ੇਅਰ ਬਾਜ਼ਾਰ 'ਚ ਹਾਹਾਕਾਰ, ਧੜੰਮ ਕਰ ਕੇ ਡਿੱਗਿਆ ਸੈਂਸੈਕਸ
. . .  about 1 hour ago
ਨਵੀਂ ਦਿੱਲੀ, 17 ਸਤੰਬਰ- ਕੌਮਾਂਤਰੀ ਬਾਜ਼ਾਰ 'ਚ ਨਰਮੀ ਅਤੇ ਰੁਪਏ 'ਚ ਆਈ ਗਿਰਾਵਟ ਦੇ ਚੱਲਦਿਆਂ ਭਾਰਤੀ ਸ਼ੇਅਰ ਬਾਜ਼ਾਰ ਇੱਕ ਵਾਰ ਫਿਰ ਮੰਦੀ ਦੇ ਦੌਰ 'ਚੋਂ ਲੰਘ ਰਿਹਾ ਹੈ। ਦੁਪਹਿਰ 2 ਵਜੇ ਤੋਂ ਬਾਅਦ....
ਅਫ਼ਗ਼ਾਨਿਸਤਾਨ 'ਚ ਰਾਸ਼ਟਰਪਤੀ ਅਸ਼ਰਫ਼ ਗਨੀ ਦੀ ਰੈਲੀ ਅਤੇ ਅਮਰੀਕੀ ਅੰਬੈਸੀ ਨੇੜੇ ਹੋਏ ਧਮਾਕੇ, ਕਈ ਲੋਕਾਂ ਦੀ ਮੌਤ
. . .  about 1 hour ago
ਕਾਬੁਲ, 17 ਸਤੰਬਰ- ਅਫ਼ਗ਼ਾਨਿਸਤਾਨ 'ਚ ਲੜੀਵਾਰ ਬੰਬ ਧਮਾਕਿਆਂ ਦੀ ਖ਼ਬਰ ਸਾਹਮਣੇ ਆਈ ਹੈ। ਪਹਿਲਾ ਧਮਾਕਾ ਪਰਵਾਨ ਸੂਬੇ 'ਚ ਹੋਇਆ। ਧਮਾਕਾ ਉਸ ਸਮੇਂ ਹੋਇਆ, ਜਦੋਂ ਅਫ਼ਗ਼ਾਨਿਸਤਾਨ...
ਮਕਾਨ ਮਾਲਕ ਵੱਲੋਂ ਕਿਰਾਏ 'ਤੇ ਰਹਿੰਦੀ ਔਰਤ ਅਤੇ ਉਸ ਦੀ ਬੱਚੀ ਦੀ ਹੱਤਿਆ
. . .  about 2 hours ago
ਵੇਰਕਾ, 17 ( ਪਰਮਜੀਤ ਸਿੰਘ ਬੱਗਾ)- ਪੁਲਿਸ ਥਾਣਾ ਮੋਹਕਮਪੁਰਾ ਖੇਤਰ ਦੇ ਇਲਾਕੇ ਨਿਊ ਪ੍ਰੀਤ ਨਗਰ 'ਚ ਅੱਜ ਸਵੇਰੇ ਤੜਕੇ ਇੱਕ ਮਕਾਨ ਮਾਲਕ ਔਰਤ ਵੱਲੋਂ ਉਸੇ ਘਰ 'ਚ ਕਿਰਾਏ 'ਤੇ ਰਹਿੰਦੀ ਔਰਤ...
ਸੀ.ਬੀ.ਆਈ ਨੇ ਕ੍ਰਿਸਚੀਅਨ ਮਿਸ਼ੇਲ ਤੋਂ ਪੁੱਛਗਿੱਛ ਦੇ ਲਈ ਅਦਾਲਤ ਤੋਂ ਮੰਗੀ ਇਜਾਜ਼ਤ
. . .  about 3 hours ago
ਨਵੀਂ ਦਿੱਲੀ, 17 ਸਤੰਬਰ - ਅਗਸਤਾ ਵੈਸਟਲੈਂਡ ਹੈਲੀਕਾਪਟਰ ਖ਼ਰੀਦ ਮਾਮਲੇ 'ਚ ਕਥਿਤ ਤੌਰ 'ਤੇ ਵਿਚੋਲੀਏ ਦੀ ਭੂਮਿਕਾ ਨਿਭਾਉਣ ਵਾਲੇ ਕ੍ਰਿਸਚੀਅਨ ਮਿਸ਼ੇਲ ਤੋਂ ਪੁੱਛਗਿੱਛ ਦੇ ਲਈ ਸੀ.ਬੀ.ਆਈ ਨੇ ਦਿੱਲੀ ਦੀ ਰਾਉਜ ...
ਬੇਰੁਜ਼ਗਾਰ ਈ. ਟੀ. ਟੀ. ਅਧਿਆਪਕਾਂ ਨੇ ਸਿੱਖਿਆ ਮੰਤਰੀ ਦੇ ਸ਼ਹਿਰ 'ਚ ਫੂਕੀਆਂ ਆਪਣੀਆਂ ਡਿਗਰੀਆਂ
. . .  about 3 hours ago
ਸੰਗਰੂਰ, 17 ਸਤੰਬਰ (ਧੀਰਜ ਪਸ਼ੋਰੀਆ)- ਆਪਣੀਆਂ ਮੰਗਾਂ ਦੀ ਪੂਰਤੀ ਲਈ ਪਿਛਲੇ 14 ਦਿਨਾਂ ਤੋਂ ਸਿੱਖਿਆ ਮੰਤਰੀ ਦੇ ਸ਼ਹਿਰ 'ਚ ਸੰਘਰਸ਼ ਕਰ ਰਹੇ ਬੇਰੁਜ਼ਗਾਰ ਟੈੱਟ ਪਾਸ ਈ. ਟੀ. ਟੀ. ਅਧਿਆਪਕਾਂ...
ਸੜਕ ਹਾਦਸੇ ਦੌਰਾਨ ਵਿਦਿਆਰਥੀ ਦੀ ਮੌਤ
. . .  about 3 hours ago
ਭਿੰਡੀ ਸੈਦਾਂ , 17 ਸਤੰਬਰ (ਪ੍ਰਿਤਪਾਲ ਸਿੰਘ ਸੂਫ਼ੀ)-ਸਕੂਲ ਤੋਂ ਛੁੱਟੀ ਲੈ ਕੇ ਘਰ ਆ ਰਹੇ ਵਿਦਿਆਰਥੀ ਦੀ ਬੱਸ ਦੀ ਲਪੇਟ 'ਚ ਆਉਣ ਕਾਰਨ ਦਰਦਨਾਕ ਮੌਤ ਹੋ ਜਾਣ ਦਾ ਸਮਾਚਾਰ...
ਪ੍ਰਵਾਸੀ ਮਜ਼ਦੂਰ ਦੇ 10 ਸਾਲਾ ਬੱਚੇ ਦੀ ਹੱਤਿਆ
. . .  about 3 hours ago
ਸ੍ਰੀ ਮੁਕਤਸਰ ਸਾਹਿਬ, 17 ਸਤੰਬਰ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਰੁਪਾਣਾ ਵਿਖੇ ਇੱਕ 10 ਸਾਲਾ ਬੱਚੇ ਦੀ ਹੱਤਿਆ ਕੀਤੇ ਜਾਣ ਦੀ ਖ਼ਬਰ ਪ੍ਰਾਪਤ ਹੋਈ...
550ਵੇਂ ਪ੍ਰਕਾਸ਼ ਪੁਰਬ ਸੰਬੰਧੀ ਸ਼੍ਰੋਮਣੀ ਕਮੇਟੀ ਅਤੇ ਰੰਧਾਵਾ ਵਿਚਾਲੇ ਹੋਈਆਂ ਵਿਚਾਰਾਂ
. . .  about 4 hours ago
ਅੰਮ੍ਰਿਤਸਰ, 17 ਸਤੰਬਰ (ਜਸਵੰਤ ਸਿੰਘ ਜੱਸ)- ਅੱਜ ਇੱਥੇ ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਪੰਜ ਮੈਂਬਰੀ ਤਾਲਮੇਲ ਕਮੇਟੀ ਦੀ ਬੈਠਕ ਹੋਈ। ਬੈਠਕ ਉਪਰੰਤ ਸਾਂਝੀ ਪ੍ਰੈੱਸ ਕਾਨਫ਼ਰੰਸ ਦੌਰਾਨ ਸ਼੍ਰੋਮਣੀ...
ਦਰਦਨਾਕ ਸੜਕ ਹਾਦਸੇ 'ਚ ਤਿੰਨ ਲੋਕਾਂ ਦੀ ਮੌਤ
. . .  about 4 hours ago
ਡਮਟਾਲ, 17 ਸਤੰਬਰ (ਰਾਕੇਸ਼ ਕੁਮਾਰ)- ਤਹਿਤ-ਕਪਾੜੀ ਮੋੜ ਨੇੜੇ ਅੱਜ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਇੱਕ ਮਹਿੰਦਰਾ ਪਿਕਅਪ ਗੱਡੀ...
ਅਮਰੀਕਾ ਦੇ ਅਲਾਸਕਾ 'ਚ ਭੂਚਾਲ ਦੇ ਝਟਕੇ ਮਹਿਸੂਸ
. . .  about 4 hours ago
ਵਾਸ਼ਿੰਗਟਨ, 17 ਸਤੰਬਰ- ਅਮਰੀਕਾ ਦੇ ਅਲਾਸਕਾ 'ਚ ਮੰਗਲਵਾਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ । ਅਮਰੀਕਾ ਦੇ ਭੂ-ਵਿਗਿਆਨ ਵਿਭਾਗ ਦੇ ਅਨੁਸਾਰ, ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 5.4 ਮਾਪੀ ਗਈ...
ਪੁਲਿਸ ਤੋ ਤੰਗ ਆ ਕੇ ਪਾਣੀ ਵਾਲੀ ਟੈਂਕੀ 'ਤੇ ਚੜ੍ਹਿਆ ਕਿਸਾਨ
. . .  about 4 hours ago
ਸੀ.ਬੀ.ਆਈ. ਦੇ ਸਾਹਮਣੇ ਪੇਸ਼ ਨਹੀਂ ਹੋਏ ਕੋਲਕਾਤਾ ਪੁਲਿਸ ਦੇ ਸਾਬਕਾ ਕਮਿਸ਼ਨਰ ਰਾਜੀਵ ਕੁਮਾਰ
. . .  about 5 hours ago
550ਵੇਂ ਪ੍ਰਕਾਸ਼ ਪੁਰਬ ਸੰਬੰਧੀ ਸ਼੍ਰੋਮਣੀ ਕਮੇਟੀ ਅਤੇ ਸੁਖਜਿੰਦਰ ਰੰਧਾਵਾ ਵਿਚਾਲੇ ਬੈਠਕ
. . .  about 5 hours ago
ਸਿੱਖਿਆ ਵਿਭਾਗ ਵੱਲੋਂ ਪੀ.ਈ.ਐਸ ਗਰੁੱਪ-ਏ ਕਾਡਰ ਦੇ ਅਧਿਕਾਰੀਆਂ ਦੀਆਂ ਬਦਲੀਆਂ ਅਤੇ ਤੈਨਾਤੀਆਂ
. . .  about 4 hours ago
ਪਾਕਿ 'ਚ ਡਾਕਟਰੀ ਦੀ ਪੜ੍ਹਾਈ ਕਰ ਰਹੀ ਹਿੰਦੂ ਵਿਦਿਆਰਥਣ ਦਾ ਕਤਲ
. . .  about 3 hours ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 7 ਅੱਸੂ ਸੰਮਤ 549

ਬਠਿੰਡਾ /ਮਾਨਸਾ

40 ਹਜਾਰ ਰੁਪਏ ਰਿਸ਼ਵਤ ਲੈਂਦਾ ਪਟਵਾਰੀ ਰੰਗੇ ਹੱਥੀਂ ਕਾਬੂ

ਬਠਿੰਡਾ, 21 ਸਤੰਬਰ (ਕੰਵਲਜੀਤ ਸਿੰਘ ਸਿੱਧੂ)- ਵਿਜੀਲੈਂਸ ਬਿਊਰੋ ਬਠਿੰਡਾ ਨੇ ਇੰਤਕਾਲ ਦਰਜ ਅਤੇ ਮਨਜ਼ੂਰ ਕਰਵਾਉਣ ਦੇ ਮਾਮਲੇ ਵਿਚ ਰਿਸ਼ਵਤ ਲੈਣ ਵਾਲੇ ਪਟਵਾਰੀ ਨੂੰ 40 ਹਜ਼ਾਰ ਰੁਪਏ ਦੀ ਰਕਮ ਸਮੇਤ ਕਾਬੂ ਕਰਕੇ ਉਸ 'ਤੇ ਥਾਣਾ ਵਿਜੀਲੈਂਸ ਬਿਊਰੋ ਬਠਿੰਡਾ ਵਿਖੇ ਭਿ੍ਸ਼ਟਾਚਾਰ ਰੋਕੂ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ | ਐੱਸ. ਐੱਸ. ਪੀ. ਵਿਜੀਲੈਂਸ ਬਿਊਰੋ ਬਠਿੰਡਾ ਜਗਜੀਤ ਸਿੰਘ ਭਗਤਾਣਾ ਨੇ ਦੱਸਿਆ ਕਿ ਵਿਜੀਲੈਂਸ ਬਿਊਰੋ ਕੋਲ ਜਸਪ੍ਰੀਤ ਸਿੰਘ ਵਾਸੀ ਪਿੰਡ ਮਾਈਸਰਖਾਨਾ ਥਾਣਾ ਮੌੜ ਜ਼ਿਲ੍ਹਾ ਬਠਿੰਡਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੀ ਸੱਸ ਚਰਨਜੀਤ ਕੌਰ ਦੇ ਪਿਤਾ ਜਸਵੰਤ ਸਿੰਘ ਦੀ ਮੌਤ ਉਪਰੰਤ ਉਸ ਦੀ ਵਿਰਾਸਤ ਦਾ ਇੰਤਕਾਲ ਆਪਣੀ ਸੱਸ ਚਰਨਜੀਤ ਕੌਰ ਉਸ ਦੇ ਭਰਾ ਬਲਵੀਰ ਸਿੰਘ ਤੇ ਭੈਣ ਪਰਮਜੀਤ ਕੌਰ ਦੇ ਨਾਂਅ ਇੰਤਕਾਲ ਦਰਜ ਤੇ ਮਨਜ਼ੂਰ ਕਰਵਾਉਣ ਲਈ ਪਟਵਾਰੀ ਕੁਲਵੀਰ ਸਿੰਘ, ਨੈਬ ਤਹਿਸੀਲਦਾਰ ਅਤੇ ਤਹਿਸੀਲਦਾਰ ਸਰਦੂਲਗੜ੍ਹ ਤੋਂ ਇਹ ਇੰਤਕਾਲ ਮਨਜ਼ੂਰ ਕਰਵਾਉਣ ਬਦਲੇ 1 ਲੱਖ 15 ਹਜ਼ਾਰ ਰੁਪਏ ਦੀ ਮੰਗ ਕਰ ਰਿਹਾ ਹੈ | ਜਿਸ ਨੇ ਉਨ੍ਹਾਂ ਕੋਲੋਂ 40 ਹਜ਼ਾਰ ਰੁਪਏ ਬਤੌਰ ਰਿਸ਼ਵਤ ਪਹਿਲੀ ਕਿਸ਼ਤ ਹਾਸਲ ਕਰ ਲਈ ਹੈ ਕਿ ਅੱਜ ਰਿਸ਼ਵਤ ਦੀ ਦੂਸਰੀ 40 ਹਜ਼ਾਰ ਰੁਪਏ ਦੀ ਰਕਮ ਕੁਲਵੀਰ ਸਿੰਘ ਪਟਵਾਰੀ ਨੂੰ ਦੇਣ ਦੀ ਤਾਰੀਖ਼ ਤੈਅ ਕੀਤੀ ਗਈ ਹੈ | ਐੱਸ. ਐੱਸ. ਪੀ. ਭਗਤਾਣਾ ਨੇ ਦੱਸਿਆ ਕਿ ਇਸ 'ਤੇ ਕਾਰਵਾਈ ਕਰਦਿਆਂ ਵਿਜੀਲੈਂਸ ਬਿਊਰੋ ਦੇ ਡੀ. ਐੱਸ. ਪੀ.ਮਨਜੀਤ ਸਿੰਘ ਦੀ ਅਗਵਾਈ ਵਿਚ ਟਰੈਪ ਲਗਾ ਕੇ ਪੁਲਿਸ ਪਾਰਟੀ ਨੇ ਕੁਲਵੀਰ ਸਿੰਘ ਪਟਵਾਰੀ ਨੂੰ ਸਰਕਾਰੀ ਗਵਾਹਾਂ ਡਾ: ਹਰਵਿੰਦਰ ਸਿੰਘ, ਵੈਟਰਨਰੀ ਅਧਿਕਾਰੀ ਸੀ. ਬੀ. ਐੱਚ. ਕੋਟਫੱਤਾ ਅਤੇ ਡਾ: ਇੰਦਰਪ੍ਰੀਤ ਸਿੰਘ ਵੈਟਰਨਰੀ ਅਧਿਕਾਰੀ ਸੀ. ਬੀ. ਐੱਚ. ਦਿਆਲਪੁਰਾ ਮਿਰਜ਼ਾ ਦੀ ਮੌਜੂਦਗੀ ਵਿਚ 40 ਹਜ਼ਾਰ ਰੁਪਏ ਦੀ ਰਿਸ਼ਵਤ ਦੀ ਰਕਮ ਸਮੇਤ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ | ਅੱਜ 21 ਸਤੰਬਰ ਨੂੰ ੂ ਅਧੀਨ ਧਾਰਾ 7, 13 (2) ਪੀ. ਸੀ. ਐਕਟ 1988 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ, ਜਿਸ ਤੋਂ ਹੋਰ ਪੁੱਛਗਿੱਛ ਜਾਰੀ ਹੈ |


ਖ਼ਬਰ ਸ਼ੇਅਰ ਕਰੋ

ਗੁਰਪ੍ਰੀਤ ਸਿੰਘ ਦਾ ਲਹਿਰਾ ਮੁਹੱਬਤ ਵਿਖੇ ਸੇਜਲ ਅੱਖਾਂ ਨਾਲ ਅੰਤਿਮ ਸੰਸਕਾਰ

ਲਹਿਰਾ ਮੁਹੱਬਤ, 21 ਸਤੰਬਰ (ਸੁਖਪਾਲ ਸਿੰਘ ਸੁੱਖੀ, ਭੀਮ ਸੈਨ ਹਦਵਾਰੀਆ)-ਦਿੱਲੀ 'ਚ 17 ਸਤੰਬਰ ਨੂੰ ਸਿਗਰਟ ਪੀ ਰਹੇ ਸ਼ਰਾਬੀ ਵਿਅਕਤੀ ਵੱਲੋਂ ਮੂੰਹ 'ਤੇ ਧੂੰਆਂ ਛੱਡੇ ਜਾਣ ਦਾ ਵਿਰੋਧ ਕਰਨ ਦੇ ਉਸ ਸ਼ਰਾਬੀ ਵਿਅਕਤੀ ਹੱਥੋਂ ਮਾਰੇ ਗਏ ਲਹਿਰਾ ਮੁਹੱਬਤ ਦੇ ਨੌਜਵਾਨ ...

ਪੂਰੀ ਖ਼ਬਰ »

ਸੜਕ ਹਾਦਸਿਆਂ ਵਿਚ ਦੋ ਲੜਕੀਆਂ ਸਮੇਤ ਚਾਰ ਜ਼ਖ਼ਮੀ

ਬਠਿੰਡਾ, 21 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਪਿਛਲੇ 24 ਘੰਟਿਆਂ ਦੌਰਾਨ ਵਾਪਰੇ ਸੜਕ ਹਾਦਸਿਆਂ ਵਿਚ ਦੋ ਲੜਕੀਆਂ ਸਮੇਤ ਚਾਰ ਜਣਿਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਰਾਤੀਂ ਰਾਜਿੰਦਰਾ ਕਾਲਜ ਕੋਲ ਇਕ ਐਕਟਿਵਾ ਸਵਾਰ ਦੋ ਲੜਕੀਆਂ ਹਾਦਸੇ ਦਾ ...

ਪੂਰੀ ਖ਼ਬਰ »

ਪੀ. ਆਰ. ਟੀ. ਸੀ. ਮੁਲਾਜ਼ਮਾਂ ਨੇ ਬਠਿੰਡਾ ਦੇ ਬੱਸ ਅੱਡੇ ਨੂੰ ਬੰਦ ਕਰਦਿਆਂ ਲਾਇਆ ਜਾਮ

ਬਠਿੰਡਾ, 21 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਅੱਜ ਪੀ. ਆਰ. ਟੀ. ਸੀ. ਐਕਸ਼ਨ ਕਮੇਟੀ ਨੇ ਬਠਿੰਡਾ ਡਿਪੂ ਅੱਗੇ ਰੋਸ ਰੈਲੀ ਕਰਨ ਉਪਰੰਤ ਮੁੱਖ ਬੱਸ ਸਟੈਂਡ ਦੇ ਗੇਟ 'ਤੇ ਪੀ. ਆਰ. ਟੀ. ਸੀ. ਦੀਆਂ ਬੱਸਾਂ ਖੜ੍ਹੀਆਂ ਕਰਕੇ ਅੱਡਾ ਬੰਦ ਕਰ ਦਿੱਤਾ ਅਤੇ ਸਮੂਹ ਮੁਲਾਜ਼ਮਾਂ ਨੇ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰਸ਼ਾਸਨ ਨੇ ਵੱਖ-ਵੱਖ ਸਵੈ ਸੇਵੀ ਸੰਸਥਾਵਾਂ ਨਾਲ ਰਲ ਕੇ ਸ਼ਹਿਰ ਦੀ ਸਫ਼ਾਈ ਕਰਵਾਈ

ਬਠਿੰਡਾ, 21 ਸਤੰਬਰ (ਕੰਵਲਜੀਤ ਸਿੰਘ ਸਿੱਧੂ)- 2 ਅਕਤੂਬਰ 2017 ਤੱਕ ਮਨਾਏ ਜਾ ਰਹੇ ਸਵੱਛਤਾ ਪੰਦਰਵਾੜੇ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਬਠਿੰਡਾ ਨੇ ਸ਼ਹਿਰ ਦੀਆਂ ਵੱਖ-ਵੱਖ ਸਵੈ ਸੇਵੀ ਸੰਸਥਾਵਾਂ ਨਾਲ ਰਲ ਕੇ ਸ਼ਹਿਰ ਦੀ ਸਫ਼ਾਈ ਕਰਵਾਈ ਗਈ | ਇਸ ਮੌਕੇ ਡਿਪਟੀ ਬਠਿੰਡਾ ਦੀਪਰਵਾ ...

ਪੂਰੀ ਖ਼ਬਰ »

ਕਾਰ ਚੋਰੀ ਦੇ ਕੇਸ 'ਚ ਫ਼ਰਾਰ ਚਰਨਜੀਤ ਸਿੰਘ ਗਿ੍ਫਤਾਰ

ਰਾਮਾਂ ਮੰਡੀ, 21 ਸਤੰਬਰ (ਤਰਸੇਮ ਸਿੰਗਲਾ)- ਬੀਤੇ ਦਿਨੀਂ ਪਿੰਡ ਬੰਗੀ ਰੁਲਦੂ ਤੋਂ ਇਕ ਘਰ ਅਗਿਓ ਦਿਨਦਿਹਾੜੇ ਚੋਰੀ ਹੋਈ ਫੋਰਡ ਫਿਸਟਾ ਕਾਰ ਦਾ ਰਾਮਾਂ ਥਾਣੇ 'ਚ ਦਰਜ ਹੋਏ ਮਾਮਲੇ 'ਚ ਫ਼ਰਾਰ ਚਰਨਜੀਤ ਸਿੰਘ ਵਾਸੀ ਰਾਮਾਂ ਨੂੰ ਅੱਜ ਹੌਲਦਾਰ ਜਗਤਾਰ ਸਿੰਘ ਨੇ ਰੇਲਵੇ ਚੌਕ ...

ਪੂਰੀ ਖ਼ਬਰ »

ਸਾਢੇ 13 ਸਾਲਾ ਲੜਕੀ ਨਾਲ ਜਬਰ ਜਨਾਹ ਕਰਨ ਵਾਲਾ ਕਾਬੂ

ਬਠਿੰਡਾ, 21 ਸਤੰਬਰ (ਕੰਵਲਜੀਤ ਸਿੰਘ ਸਿੱਧੂ)-ਬਠਿੰਡਾ ਵਿਖੇ ਸਾਢੇ 13 ਸਾਲ ਦੀ ਇੱਕ ਲੜਕੀ ਨਾਲ ਜਬਰ ਜਨਾਹ ਕਰਕੇ ਉਸ ਨੂੰ ਗਰਭਵਤੀ ਕਰਨ ਵਾਲੇ ਉਸ ਦੇ ਗੁਆਂਢ ਵਿੱਚ ਰਹਿੰਦੇ ਨੌਜਵਾਨ ਪਵਨ ਕੁਮਾਰ ਨੂੰ ਪੁਲਿਸ ਨੇ ਉਸ ਸਮੇਂ ਕਾਬੂ ਕਰ ਲਿਆ ਜਦੋਂ ਉਹ ਆਪਣਾ ਸਮਾਨ ਚੁੱਕ ਕੇ ...

ਪੂਰੀ ਖ਼ਬਰ »

ਫ਼ਿਰੌਤੀ ਵਸੂਲਣ ਵਾਲੇ ਗਰੋਹ ਦੇ 4 ਮੈਂਬਰ ਅਸਲ੍ਹੇ, ਨਕਦੀ ਅਤੇ ਵਾਹਨਾਂ ਸਮੇਤ ਕਾਬੂ

ਬਠਿੰਡਾ, 21 ਸਤੰਬਰ (ਕੰਵਲਜੀਤ ਸਿੰਘ ਸਿੱਧੂ)- ਬਠਿੰਡਾ ਪੁਲਿਸ ਨੇ ਲੁੱਟਾਂ ਖੋਹਾਂ ਕਰਨ ਵਾਲੇ ਇੱਕ ਅਜਿਹੇ ਗਰੋਹ ਦੇ 4 ਮੈਂਬਰਾਂ ਨੂੰ ਗਿ੍ਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ ਜੋ ਸ਼ਾਹੂਕਾਰਾਂ ਨੂੰ ਧਮਕੀਆਂ ਭਰੀਆਂ ਚਿੱਠੀਆਂ ਸੁੱਟ ਕੇ ਫ਼ਿਰੌਤੀ ਵਸੂਲਦੇ ਸਨ | ਇਸ ...

ਪੂਰੀ ਖ਼ਬਰ »

ਗੰਗਾ ਅਤੇ ਦਾਨ ਸਿੰਘ ਵਾਲਾ ਦਾ 3000 ਏਕੜ ਰਕਬਾ ਨਹਿਰੀ ਪਾਣੀ ਤੋਂ ਵਾਂਝਾ

ਮਹਿਮਾ ਸਰਜਾ, 21 ਸਤੰਬਰ (ਬਲਦੇਵ ਸੰਧੂ)- ਰਾਮਗੜ੍ਹ ਮਾਈਨਰ ਦੀ ਟੇਲ 'ਤੇ ਨਹਿਰੀ ਪਾਣੀ ਤਿੰਨ ਮਹੀਨਿਆਂ ਤੋ ਨਾ ਪੁੱਜਣ ਕਾਰਨ ਪਿੰਡ ਗੰਗਾ ਅਤੇ ਦਾਨ ਸਿੰਘ ਵਾਲਾ ਦੇ ਕਿਸਾਨ ਨਿਰਾਸ਼ਾ ਦੇ ਆਲਮ ਵਿਚ ਹਨ | ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਅਮਰੀਕ ਸਿੰਘ ਨੇ ਇਸ ਨੂੰ ...

ਪੂਰੀ ਖ਼ਬਰ »

ਭਾਕਿਯੂ ਏਕਤਾ ਉਗਰਾਹਾਂ ਨੇ ਪਿੰਡਾਂ 'ਚ ਸਰਕਾਰ ਦੀਆਂ ਅਰਥੀਆਂ ਸਾੜੀਆਂ

ਚਾਉਕੇ, 21 ਸਤੰਬਰ (ਮਨਜੀਤ ਸਿੰਘ ਘੜੈਲੀ)-ਭਾਕਿਯੂ ਏਕਤਾ ਉਗਰਾਹਾਂ ਵੱਲੋਂ ਬਲਾਕ ਰਾਮਪੁਰਾ ਦੇ ਪਿੰਡ ਪਿੱਥੋ, ਪਿੰਡ ਰਾਮਪੁਰਾ, ਬੱਲ੍ਹੋ ਆਦਿ ਪਿੰਡਾਂ ਵਿਚ ਪੰਜਾਬ ਦੀ ਕੈਪਟਨ ਸਰਕਾਰ ਦੇ ਇਸ਼ਾਰੇ ਤੇ ਪੁਲਿਸ ਵੱਲੋਂ 22 ਸਤੰਬਰ ਦੇ ਪਟਿਆਲਾ ਧਰਨੇ ਨੂੰ ਅਸਫਲ ਕਰਨ ਲਈ ...

ਪੂਰੀ ਖ਼ਬਰ »

ਨਾਜਾਇਜ਼ ਅਸਲੇ ਸਮੇਤ 2 ਭਗੌੜੇ ਗਿ੍ਫ਼ਤਾਰ-ਮਾਮਲਾ ਦਰਜ

ਰਾਮਾਂ ਮੰਡੀ, 21 ਸਤੰਬਰ (ਅਮਰਜੀਤ ਸਿੰਘ ਲਹਿਰੀ/ਤਰਸੇਮ ਸਿੰਗਲਾ)-ਇੰਸਪੈਕਟਰ ਸੁਖਜੀਤ ਸਿੰਘ ਮੁੱਖ ਅਫ਼ਸਰ ਥਾਣਾ ਰਾਮਾਂ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦ ਏ. ਐੱਸ. ਆਈ ਗੁਰਦੇਵ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨਾਕਾਬੰਦੀ ਕਰਕੇ ਦੋ ਵਿਅਕਤੀਆਂ ਨੂੰ ...

ਪੂਰੀ ਖ਼ਬਰ »

ਪੰਜਾਬ-ਹਰਿਆਣਾ ਦੇ ਠੇਕਿਆਂ ਦੀਆਂ 93 ਬੋਤਲਾਂ ਫ਼ੜੀਆਂ-ਇਕ ਗਿ੍ਫ਼ਤਾਰ

ਬਠਿੰਡਾ, 21 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਪੁਲਿਸ ਨੇ ਸ਼ਰਾਬ ਤਸਕਰਾਂ ਵੱਲੋਂ ਕਾਰਵਾਈ ਕਰਦਿਆਂ ਪੰਜਾਬ-ਹਰਿਆਣਾ ਦੇ ਠੇਕਿਆਂ ਦੀ ਸ਼ਰਾਬ ਦੀਆਂ 93 ਬੋਤਲਾਂ ਫੜੀਆਂ ਹਨ | ਇਹੀ ਨਹੀਂ, ਪੁਲਿਸ ਨੇ ਇਕ ਸ਼ਰਾਬ ਤਸਕਰ ਨੂੰ ਐਕਟਿਵਾ ਸਮੇਤ ਗਿ੍ਫ਼ਤਾਰ ਕਰ ਲਿਆ, ਜਦਕਿ ...

ਪੂਰੀ ਖ਼ਬਰ »

ਟੀ. ਐੱਸ. ਯੂ. ਨੇ ਸੰਘਰਸ਼ ਦੀ ਰੂਪ ਰੇਖਾ ਉਲੀਕੀ

ਬਠਿੰਡਾ, 21 ਸਤੰਬਰ (ਕੰਵਲਜੀਤ ਸਿੰਘ ਸਿੱਧੂ)- ਟੈਕਨੀਕਲ ਸਰਵਿਸਿਜ਼ ਯੂਨੀਅਨ ਪ੍ਰਧਾਨ ਪਰਮਜੀਤ ਸਿੰਘ ਨੇ ਜਥੇਬੰਦੀ ਟੈਕਨੀਕਲ-2 ਤੇ ਕਰਮੀਸ਼ੀਅਲ-2 ਸਬ ਡਿਵੀਜ਼ਨਾਂ ਦੇ ਕਰਮਚਾਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਟੀ. ਐੱਸ. ਯੂ ਹਮੇਸ਼ਾ ਆਪਣੇ ਸਾਥੀਆਂ ...

ਪੂਰੀ ਖ਼ਬਰ »

ਇਕ ਹੋਰ ਕਿਸਾਨ ਨੇ ਨਰਮਾ ਵਾਹਿਆ

ਬਠਿੰਡਾ, 21 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਚਿੱਟੀ ਮੱਖੀ, ਮੱਛਰ ਕਾਰਨ ਖ਼ਰਾਬ ਹੋਏ ਨਰਮੇ ਤੋਂ ਦੁਖੀ ਹੋਏ ਪਿੰਡ ਨੰਦਗੜ੍ਹ ਕੋਟੜਾ ਦੇ ਇਕ ਹੋਰ ਕਿਸਾਨ ਨੇ ਆਪਣੇ ਖੇਤ 'ਚ ਖੜੇ ਨਰਮੇ 'ਤੇ ਹਲ ਚਲਾਉਂਦਿਆਂ ਵਹਾਈ ਕਰ ਦਿੱਤੀ ਹੈ | ਕਿਸਾਨ ਬਲਵਿੰਦਰ ਸਿੰਘ ਪੁੱਤਰ ਜਸਵੀਰ ...

ਪੂਰੀ ਖ਼ਬਰ »

ਕਿਸਾਨ ਆਗੂਆਂ ਦੇ ਘਰਾਂ 'ਤੇ ਪੁਲਿਸ ਛਾਪੇਮਾਰੀ ਨਿੰਦਣਯੋਗ-ਜੇਠੂਕੇ

ਚਾਉਕੇ, 21 ਸਤੰਬਰ (ਮਨਜੀਤ ਸਿੰਘ ਘੜੈਲੀ)-ਪੰਜਾਬ ਦੀਆਂ 7 ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਵੱਲੋਂ ਕਿਸਾਨਾਂ-ਮਜਦੂਰਾਂ ਦੀਆਂ ਅਹਿਮ ਮੰਗਾਂ ਦੇ ਠੋਸ ਹੱਲ ਲਈ 22 ਸਤੰਬਰ ਤੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੋਤੀ ਮਹਿਲ ਪਟਿਆਲਾ ਅੱਗੇ ਲਗਾਏ ਜਾ ...

ਪੂਰੀ ਖ਼ਬਰ »

ਸੀਵਰੇਜ ਬੋਰਡ ਦੇ ਕਰਮਚਾਰੀਆਂ ਦੀ ਮੀਟਿੰਗ 'ਚ ਮੰਗਾਂ ਸਬੰਧੀ ਵਿਚਾਰਾਂ

ਤਲਵੰਡੀ ਸਾਬੋ, 21 ਸਤੰਬਰ (ਰਣਜੀਤ ਸਿੰਘ ਰਾਜੂ)- ਪੀ. ਡਬਲਯੂ. ਡੀ ਫ਼ੀਲਡ ਐਾਡ ਵਰਕਸ਼ਾਪ ਵਰਕਰਜ਼ ਯੂਨੀਅਨ ਬਰਾਂਚ ਸੀਵਰੇਜ ਬੋਰਡ ਦੀ ਇਕ ਮੀਟਿੰਗ ਮੱਖਣ ਸਿੰਘ ਖਣਗਵਾਲ ਦੀ ਪ੍ਰਧਾਨਗੀ ਹੇਠ ਤਲਵੰਡੀ ਸਾਬੋ ਦੇ ਸੀਵਰੇਜ ਟਰੀਟਮੈਂਟ ਪਲਾਂਟ ਵਿਖੇ ਹੋਈ ਜਿਸ ਵਿਚ ਜ਼ਿਲ੍ਹਾ ...

ਪੂਰੀ ਖ਼ਬਰ »

ਰਾਜਿੰਦਰਾ ਕਾਲਜ ਦੀ ਸ਼ਤਰੰਜ ਮੁਕਾਬਲਿਆਂ 'ਚ ਝੰਡੀ

ਬਠਿੰਡਾ, 21 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਦੀ ਚੈੱਸ ਟੀਮ ਦੀ ਅੰਤਰ-ਕਾਲਜ ਮੁਕਾਬਲਿਆਂ ਵਿਚ ਝੰਡੀ ਰਹੀ ਹੈ | ਡਾ: ਸੁਰਜੀਤ ਸਿੰਘ ਮੁਖੀ ਸਰੀਰਕ ਸਿੱਖਿਆ ਵਿਭਾਗ ਨੇ ਖਿਡਾਰੀਆਂ ਦੀ ਪ੍ਰਾਪਤੀ 'ਤੇ ਖੁਸ਼ੀ ਪ੍ਰਗਟ ਕਰਦਿਆਂ ...

ਪੂਰੀ ਖ਼ਬਰ »

ਬਾਬਾ ਪ੍ਰੀਤਮ ਨਾਥ ਦੀ ਯਾਦ ਨੂੰ ਸਮਰਪਿਤ 3 ਰੋਜ਼ਾ ਜੋੜ ਮੇਲਾ ਸਮਾਪਤ

ਚਾਉਕੇ, 21 ਸਤੰਬਰ (ਮਨਜੀਤ ਸਿੰਘ ਘੜੈਲੀ)-ਪਿੰਡ ਘੜੈਲੀ ਦੇ ਡੇਰਾ ਸਿੱਧ ਬਾਬਾ ਪ੍ਰੀਤਮ ਨਾਥ ਜੀ ਵਿਖੇ ਨਾਥ ਸੰਪ੍ਰਦਾਇ ਦੇ ਮਹਾਨ ਤਪੱਸਵੀ ਸਿੱਧ ਬਾਬਾ ਪ੍ਰੀਤਮ ਨਾਥ ਦੀ 55ਵੀਂ ਬਰਸੀ ਪਿੰਡ ਵਾਸੀਆਂ ਅਤੇ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਡੇਰਾ ਕਮੇਟੀ ਅਤੇ ਗ੍ਰਾਮ ...

ਪੂਰੀ ਖ਼ਬਰ »

ਲੋਕ ਭਲਾਈ ਸੇਵਾ ਸੰਮਤੀ ਦੇ ਕੈਂਪ ਦੌਰਾਨ 65 ਯੂਨਿਟ ਖ਼ੂਨਦਾਨ

ਰਾਮਾਂ ਮੰਡੀ, 21 ਸਤੰਬਰ (ਤਰਸੇਮ ਸਿੰਗਲਾ)- ਸਵ. ਕਸ਼ਮੀਰੀ ਲਾਲ ਲੈਹਰੀ ਦੇ ਅੱਜ ਸ਼ਾਂਤੀ ਹਾਲ ਵਿਖੇ ਕਰਵਾਏ ਗਏ ਸ਼ਰਧਾਂਜਲੀ ਸਮਾਗਮ ਮੌਕੇ ਲਹਿਰੀ ਦੀ ਯਾਦਗਾਰ ਨੂੰ ਸਮਰਪਿਤ ਸ਼ਹਿਰ ਦੀ ਮੋਹਰੀ ਸਮਾਜ ਸੇਵੀ ਸੰਸਥਾ ਲੋਕ ਭਲਾਈ ਸੇਵਾ ਸਮਿਤੀ ਵੱਲੋਂ ਖ਼ੂਨਦਾਨ ਕੈਂਪ ...

ਪੂਰੀ ਖ਼ਬਰ »

ਤਿੰਨ ਬਾਂਸਲ ਚੇਅਰਮੈਨ, ਪ੍ਰਧਾਨ ਅਤੇ ਮੀਤ ਪ੍ਰਧਾਨ ਬਣੇ

ਰਾਮਾਂ ਮੰਡੀ, 21 ਸਤੰਬਰ (ਤਰਸੇਮ ਸਿੰਗਲਾ/ਗੁਰਪ੍ਰੀਤ ਸਿੰਘ ਅਰੋੜਾ)-ਸ਼ਿਵ ਸ਼ਕਤੀ ਸੇਵਾ ਮੰਡਲ ਬਰਾਂਚ ਰਾਮਾਂ ਮੰਡੀ ਦੀ ਮੀਟਿੰਗ ਵਿਚ ਸਰਬਸੰਮਤੀ ਨਾਲ ਕੀਤੀ ਗਈ ਸਲਾਨਾ ਚੋਣ ਵਿਚ ਸ਼ਾਮ ਸੁੰਦਰ ਬਾਂਸਲ ਚੇਅਰਮੈਨ, ਗੌਰਵ ਗਿੰਨੀ ਬਾਂਸਲ ਪ੍ਰਧਾਨ, ਬਲਜਿੰਦਰ ਬਾਂਸਲ ...

ਪੂਰੀ ਖ਼ਬਰ »

ਸਕੂਲਾਂ 'ਚ ਨਾ ਕੰਪਿਊਟਰ ਲੈਬ ਨਾ ਟੀਚਰ, ਕਿਵੇਂ ਬਣੇਗਾ ਡਿਜੀਟਲ ਇੰਡੀਆ

ਰਾਮਾਂ ਮੰਡੀ, 21 ਸਤੰਬਰ (ਤਰਸੇਮ ਸਿੰਗਲਾ)-ਸਰਕਾਰ ਵੱਲੋਂ ਡਿਜੀਟਲ ਇੰਡੀਆ ਬਣਾਉਣ ਦੇ ਦਾਅਵਿਆਂ ਦੀ ਫੂਕ ਨਿਕਲਦੀ ਜਾ ਰਹੀ ਹੈ ਇਹ ਦੋਸ਼ ਲਾਉਂਦੇ ਹੋਏ ਨੇੜਲੇ ਪਿੰਡ ਰਾਮਾਂ ਦੀ ਨਗਰ ਸੁਧਾਰ ਕਮੇਟੀ ਦੇ ਪ੍ਰਧਾਨ ਲਵੇਲ ਸਿੰਘ ਸਿੱਧੂ ਨੇ ਕਿਹਾ ਪਿੰਡਾਂ ਦੇ ਸਰਕਾਰੀ ...

ਪੂਰੀ ਖ਼ਬਰ »

ਮਹਾਰਾਜਾ ਅਗਰਸੈਨ ਦੀ 514ਵੀਂ ਜੈਅੰਤੀ ਮਨਾਈ

ਡੱਬਵਾਲੀ, 21 ਸਤੰਬਰ (ਇਕਬਾਲ ਸਿੰਘ ਸ਼ਾਂਤ)-ਅਗਰਵਾਲ ਸਭਾ ਵਲੋਂ ਮਹਾਰਾਜਾ ਅਗਰਸੈਨ ਦੀ 514ਵੀਂ ਜਯੰਤੀ ਸਥਾਨਕ ਅਗਰਵਾਲ ਧਰਮਸ਼ਾਲਾ ਵਿਚ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਗਈ | ਇਸ ਮੌਕੇ ਸਮਾਰੋਹ ਵਿਚ ਉਘੇ ਰੇਡੀਓਲੋਜਿਸਟ ਡਾ: ਸ਼ੋਭਾ ਰਾਮ ਗੋਇਲ ਮੁੱਖ ਮਹਿਮਾਨ ਵਜੋਂ ...

ਪੂਰੀ ਖ਼ਬਰ »

ਧਰਨੇ 'ਤੇ ਜਾਣ ਲਈ ਉਗਰਾਹਾਂ ਗਰੁੱਪ ਨੇ ਘਰ-ਘਰ ਵੰਡੇ ਸੱਦਾ-ਪੱਤਰ

ਬੱਲੂਆਣਾ, 21 ਸਤੰਬਰ (ਗੁਰਨੈਬ ਸਾਜਨ)-ਪਟਿਆਲਾ 'ਚ ਕੈਪਟਨ ਅਮਰਿੰਦਰ ਸਿੰਘ ਦੇ ਮੋਤੀ ਮਹਿਲ ਅੱਗੇ ਪੰਜਾਬ ਦੀਆਂ 7 ਕਿਸਾਨ ਜਥੇਬੰਦੀਆਂ ਵੱਲੋਂ ਸਾਂਝਾ ਮੋਰਚਾ ਲਾਉਣ ਸਬੰਧੀ ਵੱਧ ਤੋਂ ਵੱਧ ਕਿਸਾਨਾਂ ਨੂੰ 22 ਸਤੰਬਰ ਦੇ ਮੋਰਚੇ 'ਚ ਲਿਜਾਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ...

ਪੂਰੀ ਖ਼ਬਰ »

ਸਵੱਛਤਾ ਮੁਹਿੰਮ ਤਹਿਤ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਵੱਖ-ਵੱਖ ਥਾੲੀਂ ਚਲਾਈ ਮੁਹਿੰਮ

ਬਠਿੰਡਾ 21, ਸਤੰਬਰ (ਕੰਵਲਜੀਤ ਸਿੰਘ ਸਿੱਧੂ)- ਜ਼ਿਲ੍ਹਾ ਪ੍ਰਸ਼ਾਸਨ ਬਠਿੰਡਾ ਵਲੋਂ ਸਵੱਛਤਾ ਪੰਦ੍ਹਰਵਾੜਾ ਮੁਹਿੰਮ ਤਹਿਤ ਨਗਰ ਨਿਗਮ ਬਠਿੰਡਾ ਦੇ ਸਹਿਯੋਗ ਨਾਲ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਐੱਨ. ਜੀ. ਓਜ਼, ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ, ਸਿਵਲ ...

ਪੂਰੀ ਖ਼ਬਰ »

ਜ਼ਿਲ੍ਹਾ ਬਾਰ ਐਸੋਸੀਏਸ਼ਨ ਵੱਲੋਂ ਐੱਸ. ਐੱਸ. ਪੀ. ਦੇ ਬਿਆਨ ਦਾ ਖੰਡਨ

ਬਠਿੰਡਾ, 21 ਸਤੰਬਰ (ਸੁਖਵਿੰਦਰ ਸਿੰਘ ਸੁੱਖਾ)-ਜ਼ਿਲ੍ਹਾ ਬਾਰ ਐਸੋਸੀਏਸ਼ਨ ਬਠਿੰਡਾ ਦੇ ਮੈਂਬਰ ਵਕੀਲ ਲੱਕੀ ਜਿੰਦਲ ਦੀ ਥਾਣੇ ਅੰਦਰ ਕੁੱਟਮਾਰ ਕਰਨ ਵਾਲੇ ਏ. ਐੱਸ. ਆਈ. ਦਰਸ਼ਨ ਸਿੰਘ ਵੱਲੋਂ ਬੇਸ਼ੱਕ ਬੀਤੇ ਦਿਨ ਬਾਰ ਐਸੋਸੀਏਸ਼ਨ ਵਿਖੇ ਪੁੱਜ ਕੇ ਭਵਿੱਖ ਵਿਚ ਅਜਿਹਾ ਨਾ ...

ਪੂਰੀ ਖ਼ਬਰ »

ਪਿੰਡ ਹਮੀਰਗੜ੍ਹ ਤੋਂ ਨੌਜਵਾਨ ਭੇਦਭਰੀ ਹਾਲਤ 'ਚ ਲਾਪਤਾ

ਭਗਤਾ ਭਾਈਕਾ, 21 ਸਤੰਬਰ (ਸੁਖਪਾਲ ਸਿੰਘ ਸੋਨੀ)-ਪਿੰਡ ਹਮੀਰਗੜ੍ਹ ਦਾ ਇਕ ਨੌਜਵਾਨ ਬੀਤੇ ਕੱਲ੍ਹ ਭੇਦਭਰੀ ਹਾਲਤ ਵਿਚ ਲਾਪਤਾ ਹੋ ਗਿਆ | ਸੂਤਰਾਂ ਅਨੁਸਾਰ ਨੌਜਵਾਨ ਗੁਰਦੀਪ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਹਮੀਰਗੜ੍ਹ ਜੋ ਆਪਣੇ ਪਿੰਡ ਹੀ ਆਰ. ਐੱਮ. ਪੀ. ਡਾਕਟਰ ਵਜੋਂ ...

ਪੂਰੀ ਖ਼ਬਰ »

ਬਠਿੰਡਾ ਅਗਰਵਾਲ ਸਭਾ ਨੇ ਮਨਾਈ ਅਗਰਵਾਲ ਜੈਅੰਤੀ

ਬਠਿੰਡਾ, 21 ਸਤੰਬਰ (ਭਰਪੂਰ ਸਿੰਘ)- ਬਠਿੰਡਾ ਅਗਰਵਾਲ ਸਭਾ ਨੇ ਸ੍ਰੀ ਅਗਰਵਾਲ ਜੈਯੰਤੀ ਹਰੇਕ ਸਾਲ ਦੀ ਤਰ੍ਹਾਂ ਮਹਾਰਾਜ ਅਗਰਸੈਨ ਦੀ ਯਾਦ ਨੰੂ ਸਮਰਪਿਤ ਇਕੱਤਰ ਹੋ ਕੇ ਪੂਰੀ ਸ਼ਰਧਾ ਭਾਵਨਾ ਨਾਲ ਪੂਜਨ ਕਰਵਾਇਆ | ਇਸ ਸਮੇਂ ਬਠਿੰਡਾ ਮਿੳਾੂਸੀਪਲ ਕਾਰਪੋਰੇਸ਼ਨ ਦੇ ...

ਪੂਰੀ ਖ਼ਬਰ »

ਵਿਦਿਆਰਥੀ ਜਥੇਬੰਦੀ ਪੀ. ਐੱਸ. ਯੂ. ਵਲੋਂ ਕਿਸਾਨਾਂ ਘਰ ਛਾਪੇਮਾਰੀਆਂ ਤੇ ਗਿ੍ਫ਼ਤਾਰੀਆਂ ਦੀ ਨਿੰਦਾ

ਬਠਿੰਡਾ, 21 ਸਤੰਬਰ (ਕੰਵਲਜੀਤ ਸਿੰਘ ਸਿੱਧੂ)- ਪੁਲਿਸ ਵਲੋਂ ਕਿਸਾਨ ਆਗੂਆਂ ਅਤੇ ਵਰਕਰਾਂ ਦੀਆਂ ਗਿ੍ਫ਼ਤਾਰੀਆਂ, ਘਰਾਂ ਵਿਚ ਕੀਤੀਆਂ ਜਾ ਰਹੀਆਂ ਛਾਪੇਮਾਰੀਆਂ ਅਤੇ ਪਟਿਆਲਾ ਪੁਲਿਸ ਵਲੋਂ ਪੀ. ਐੱਸ. ਯੂ. ਦੇ ਆਗੂਆਂ 'ਤੇ ਦਰਜ ਕੀਤੇ ਗਏ ਕੇਸਾਂ ਦੀ ਨੌਜਵਾਨ ਭਾਰਤ ਸਭਾ ਅਤੇ ...

ਪੂਰੀ ਖ਼ਬਰ »

ਵਪਾਰੀਆਂ ਲਈ ਜੀਅ ਦਾ ਜੰਜਾਲ ਬਣਿਆ ਜੀ. ਐੱਸ. ਟੀ

ਰਾਮਾਂ ਮੰਡੀ, 21 ਸਤੰਬਰ (ਤਰਸੇਮ ਸਿੰਗਲਾ)- ਸਰਕਾਰ ਵੱਲੋਂ ਥੋਪੇ ਗਏ ਜੀ. ਐੱਸ. ਟੀ ਕਾਰਨ ਛੋਟੇ ਅਤੇ ਮੱਧ ਵਰਗੀ ਵਪਾਰੀ ਤਬਾਹੀ ਕੰਢੇ ਪੁੱਜ ਚੁੱਕੇ ਹਨ ਕਿਉਂਕਿ ਜ਼ਿਆਦਾਤਰ ਛੋਟੇ ਵਪਾਰੀ ਅਨਪੜ੍ਹ ਹਨ ਅਤੇ ਹਾਲੇ ਤੱਕ ਇਸ ਗੁੰਝਲਦਾਰ ਪ੍ਰਣਾਲੀ ਜਿਸ ਨੂੰ ਕਿ ਸੀ. ਏ ਅਤੇ ...

ਪੂਰੀ ਖ਼ਬਰ »

ਡਾ: ਸੁਰਿੰਦਰ ਗਰਗ ਤੇ ਡਾ: ਅੰਜੂ ਗਰਗ ਦਾ ਨਾਂਅ ਗਿੰਨੀਜ਼ ਬੁੱਕ 'ਚ ਦਰਜ

ਕੋਟਫੱਤਾ, 21 ਸਤੰਬਰ (ਰਣਜੀਤ ਸਿੰਘ ਬੁੱਟਰ)- ਭਾਰਤੀ ਸੰਸਕਿ੍ਤੀ ਦੇ ਪ੍ਰਾਚੀਨ ਆਯੁਰਵੈਦ ਨੂੰ ਅੰਤਰਰਾਸ਼ਟਰੀ ਸਤਰ 'ਤੇ ਪਹਿਚਾਣ ਦਿਵਾਉਣ 'ਚ ਜੁਟੇ ਕੋਟਕਪੂਰਾ ਦੇ ਵਸਨੀਕ ਹਾਲ ਆਬਾਦ ਕੋਟਸ਼ਮੀਰ ਵਾਸੀ ਪਤੀ ਪਤਨੀ ਡਾ: ਸੁਰਿੰਦਰ ਗਰਗ ਤੇ ਡਾ: ਅੰਜੂ ਗਰਗ ਦਾ ਨਾਮ ...

ਪੂਰੀ ਖ਼ਬਰ »

ਪਿੰਡ ਮਹਿਰਾਜ ਦੇ ਸੀਵਰੇਜ ਦੀ ਸਮੱਸਿਆ ਨੂੰ ਹੱਲ ਕਰਵਾਉਣ ਲਈ ਰੋਸ ਰੈਲੀ

ਮਹਿਰਾਜ, 21 ਸਤੰਬਰ (ਸੁਖਪਾਲ ਮਹਿਰਾਜ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆਂ ਦੇ ਪਿੰਡ ਮਹਿਰਾਜ ਵਿਖੇ ਪਿਛਲੇ 4-5 ਮਹੀਨਿਆਂ ਤੋਂ ਸੀਵਰੇਜ ਦੀ ਗੰਭੀਰ ਬਣੀ ਸਮੱਸਿਆ ਨੇ ਲੋਕਾਂ ਦੇ ਨੱਕ ਵਿਚ ਦਮ ਕੀਤਾ ਹੋਇਆ ਹੈ ਕਿਉਂਕਿ ਪਿੰਡ ਦੀਆਂ ਵੱਖ-ਵੱਖ ਗਲੀਆਂ ਵਿਚ ...

ਪੂਰੀ ਖ਼ਬਰ »

ਕਿਸਾਨਾਂ ਦੀ ਗਿ੍ਫਤਾਰੀ ਖਿਲਾਫ ਸਰਕਾਰ ਦੀ ਅਰਥੀ ਫੂਕੀ

ਬੱਲੂਆਣਾ, 21 ਸਤੰਬਰ (ਗੁਰਨੈਬ ਸਾਜਨ)- ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਮੋਤੀ ਮਹਿਲ ਪਟਿਆਲੇ ਅੱਗੇ 22 ਸਤੰਬਰ ਤੋਂ 26 ਸਤੰਬਰ ਤੱਕ ਲਾਏ ਜਾਣ ਵਾਲੇ ਮੋਰਚੇ ਨੂੰ ਲੈ ਕੇ ਪੁਲਿਸ ਵੱਲੋਂ ਕਿਸਾਨ ਆਗੂਆਂ ਨੂੰ ਗਿ੍ਫ਼ਤਾਰ ਕੀਤਾ ਜਾ ਰਿਹਾ ਹੈ ਇਸ ਦੇ ਵਿਰੁੱਧ ...

ਪੂਰੀ ਖ਼ਬਰ »

ਪੰਜਾਬੀ ਯੂਨੀਵਰਸਿਟੀ ਅੰਤਰ-ਕਾਲਜ ਮੁਕਾਬਲੇ 'ਚ.ਫਤਿਹ ਕਾਲਜ ਨੇ ਜਿੱਤਿਆ ਗੋਲਡ ਮੈਡਲ

ਰਾਮਪੁਰਾ ਫੂਲ, 21 ਸਤੰਬਰ (ਗੁਰਮੇਲ ਸਿੰਘ ਵਿਰਦੀ)-.ਫਤਿਹ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਨੂੰ ਪੜ੍ਹਾਈ ਦੇ ਖੇਤਰ ਦੇ ਨਾਲ-ਨਾਲ ਖੇਡਾਂ ਅੰਦਰ ਵੀ ਲਗਾਤਾਰ ਕਾਮਯਾਬੀਆਂ ਮਿਲ ਰਹੀਆਂ ਹਨ | ਪਿਛਲੇ ਦਿਨੀਂ ਪੰਜਾਬੀ ਯੂਨੀਵਰਸਿਟੀ ਦੁਆਰਾ ਕਰਵਾਏ ਗਏ ਅੰਤਰ ਕਾਲਜ ਕਰਾਸ ...

ਪੂਰੀ ਖ਼ਬਰ »

ਨਰਮਾ ਵੱਧ ਤੋਲਣ ਦੇ ਰੋਸ ਵਜੋਂ ਭੜਕੇ ਕਿਸਾਨਾਂ ਨੇ ਵਪਾਰੀ ਿਖ਼ਲਾਫ਼ ਕੀਤੀ ਨਾਅਰੇਬਾਜ਼ੀ

ਰਾਮਾਂ ਮੰਡੀ, 21 ਸਤੰਬਰ (ਅਮਰਜੀਤ ਸਿੰਘ ਲਹਿਰੀ)- ਨਿੱਜੀ ਫ਼ੈਕਟਰੀ ਮਾਲਕ ਵੱਲੋਂ ਨਰਮਾ ਵੱਧ ਤੋਲਣ ਦੇ ਰੋਸ ਵਜੋਂ ਭੜਕੇ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਜਰਨਲ ਸਕੱਤਰ ਸਰੂਪ ਸਿੰਘ ਸਿੱਧੂ ਦੀ ਅਗਵਾਈ ਵਿਚ ਸਥਾਨਕ ਸ਼ਹਿਰ ਦੀ ਮਾਰਕੀਟ ...

ਪੂਰੀ ਖ਼ਬਰ »

ਮਾਤਾ ਮੁਕੰਦ ਕੌਰ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ

ਲਹਿਰਾ ਮੁਹੱਬਤ, 21 ਸਤੰਬਰ (ਭੀਮ ਸੈਨ ਹਦਵਾਰੀਆ)- ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਕੌਮੀ ਜਨਰਲ ਸਕੱਤਰ ਜਗਸੀਰ ਸਿੰਘ ਕਲਿਆਣ ਦੇ ਮਾਤਾ ਮੁਕੰਦ ਕੌਰ ਦੇ ਸਦੀਵੀ ਵਿਛੋੜੇ 'ਤੇ ਵੱਖ ਵੱਖ ਆਗੂਆਂ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸ਼ੋਕ ਗ੍ਰਸਤ ਪਰਿਵਾਰ ਨਾਲ ਡੂੰਘੀ ...

ਪੂਰੀ ਖ਼ਬਰ »

ਸਵ: ਜੋਧਾ ਕੋਠਾ ਗੁਰੂ ਦੀ ਯਾਦ 'ਚ ਖ਼ੂਨਦਾਨ ਕੈਂਪ ਲਗਾਇਆ

ਭਗਤਾ ਭਾਈਕਾ, 21 ਸਤੰਬਰ (ਸੁਖਪਾਲ ਸਿੰਘ ਸੋਨੀ)-ਮਰਹੂਮ ਨੌਜਵਾਨ ਆਗੂ ਰਣਜੋਧ ਸਿੰਘ ਜੋਧਾ ਅਤੇ ਗੁਰਜੀਤ ਸਿੰਘ ਮਹਿਰਾਜ ਦੀ ਯਾਦ ਵਿਚ ਪਿੰਡ ਕੋਠਾ ਗੁਰੂ ਵਿਖੇ ਉਨ੍ਹਾਂ ਨੌਜਵਾਨ ਸਾਥੀਆਂ ਵਲੋਂ ਪਹਿਲਾ ਖ਼ੂਨਦਾਨ ਕੈਂਪ ਲਗਾਇਆ ਗਿਆ | ਗੋਇਲ ਬਲੱਡ ਬੈਂਕ ਬਠਿੰਡਾ ਦੇ ਡਾ: ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX