ਤਾਜਾ ਖ਼ਬਰਾਂ


ਵਿਸ਼ਵ ਕੱਪ 2019 : ਪਾਕਿਸਤਾਨ ਨੇ ਨਿਊਜ਼ੀਲੈਂਡ ਨੂੰ 6 ਵਿਕਟਾਂ ਨਾਲ ਹਰਾਇਆ
. . .  1 day ago
ਵਿਸ਼ਵ ਕੱਪ 2019 : ਪਾਕਿਸਤਾਨ 35 ਓਵਰਾਂ ਦੇ ਬਾਅਦ 162/3
. . .  1 day ago
ਵਿਸ਼ਵ ਕੱਪ 2019 : ਨਿਊਜ਼ੀਲੈਂਡ ਨੇ ਪਾਕਿਸਤਾਨ ਨੂੰ ਜਿੱਤਣ ਲਈ ਦਿੱਤਾ 238 ਦੌੜਾਂ ਦਾ ਟੀਚਾ
. . .  1 day ago
ਪਤਨੀ ਤੋਂ ਤੰਗ ਆ ਕੇ ਪੰਜਾਬੀ ਨੌਜਵਾਨ ਨੇ ਦੁਬਈ 'ਚ ਕੀਤੀ ਖ਼ੁਦਕੁਸ਼ੀ
. . .  1 day ago
ਮਹਿਲ ਕਲਾਂ, 26ਜੂਨ (ਅਵਤਾਰ ਸਿੰਘ ਅਣਖੀ) - ਪਤਨੀ ਦੇ ਸਤਾਏ ਇਕ ਪੰਜਾਬੀ ਨੌਜਵਾਨ ਵਲੋਂ ਦੁਬਈ 'ਚ ਖ਼ੁਦਕੁਸ਼ੀ ਕਰਨ ਦਾ ਪਤਾ ਲੱਗਿਆ ਹੈ। ਜਾਣਕਾਰੀ ਅਨੁਸਾਰ ਜ਼ਿਲ੍ਹਾ ਬਰਨਾਲਾ ਦੇ ਪਿੰਡ ਛੀਨੀਵਾਲ ਕਲਾਂ ਨਾਲ ਸਬੰਧਿਤ ਨੌਜਵਾਨ ਸਤਨਾਮ ਸਿੰਘ...
ਵਿਸ਼ਵ ਕੱਪ 2019 : ਨਿਊਜ਼ੀਲੈਂਡ 45 ਓਵਰਾਂ ਮਗਰੋਂ 184/5
. . .  1 day ago
ਵਿਸ਼ਵ ਕੱਪ 2019 : ਨਿਊਜ਼ੀਲੈਂਡ ਦੇ ਡੀ ਗ੍ਰੈਂਡਹੋਮ ਦੀਆਂ ਵੀ 50 ਦੌੜਾਂ ਪੂਰੀਆਂ
. . .  1 day ago
21 ਸਿੱਖ ਬਟਾਲੀਅਨ ਦੇ ਜਵਾਨ ਹੌਲਦਾਰ ਸਰਬਜੀਤ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ
. . .  1 day ago
ਕਲਾਨੌਰ, 26 ਜੂਨ (ਪੁਰੇਵਾਲ)-ਕੋਟਾ ਤੋਂ ਰੇਲ ਗੱਡੀ ਰਾਹੀਂ ਛੁੱਟੀ ਲੈ ਕੇ ਵਾਪਸ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਰਹੀਮਾਂਬਾਦ ਵਿਖੇ ਪਰਤ ਰਹੇ 21 ਸਿੱਖ ਬਟਾਲੀਅਨ ਦੇ ਜਵਾਨ ਹੌਲਦਾਰ ਸਰਬਜੀਤ ਸਿੰਘ ਜਿਸ...
ਵਿਸ਼ਵ ਕੱਪ 2019 : ਨਿਊਜ਼ੀਲੈਂਡ 40 ਓਵਰਾਂ ਮਗਰੋਂ 152/5
. . .  1 day ago
ਵਿਸ਼ਵ ਕੱਪ 2019 : ਨਿਊਜ਼ੀਲੈਂਡ ਦੇ ਨੀਸ਼ਮ ਦੀਆਂ 50 ਦੌੜਾਂ ਪੂਰੀਆਂ
. . .  1 day ago
ਮਹਿੰਦਰਪਾਲ ਬਿੱਟੂ ਦੀਆਂ ਚੁਗੀਆਂ ਅਸਥੀਆਂ, ਨਾਮ ਚਰਚਾ 28 ਨੂੰ
. . .  1 day ago
ਕੋਟਕਪੂਰਾ, 26 ਜੂਨ (ਮੋਹਰ ਸਿੰਘ ਗਿੱਲ) - ਨਾਭੇ ਦੀ ਜੇਲ੍ਹ 'ਚ ਦੋ ਵਿਅਕਤੀਆਂ ਹੱਥੋਂ ਕਤਲ ਹੋਏ ਡੇਰਾ ਸੱਚਾ ਸੌਦਾ ਸਿਰਸਾ ਦੇ 45 ਮੈਂਬਰੀ ਕਮੇਟੀ ਮੈਂਬਰ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਦੇ ਨਾਮਜ਼ਦ ਕੀਤੇ ਗਏ ਮੁੱਖ ਮੁਲਜ਼ਮ ਮਹਿੰਦਰਪਾਲ ਬਿੱਟੂ ਜਿਸ ਦਾ...
ਵਿਸ਼ਵ ਕੱਪ ਤੋਂ ਬਾਅਦ ਭਾਰਤ ਖਿਲਾਫ ਟੈਸਟ ਤੇ ਇੱਕਦਿਨਾਂ ਮੈਚ ਖੇਡਣਾ ਚਾਹੁੰਦਾ ਹੈ ਕ੍ਰਿਸ ਗੇਲ
. . .  1 day ago
ਲੰਦਨ, 26 ਜੂਨ - ਵੈਸਟ ਇੰਡੀਜ਼ ਦੇ ਸਲਾਮੀ ਬੱਲੇਬਾਜ਼ ਕ੍ਰਿਸ ਗੇਲ ਨੇ ਵਿਸ਼ਵ ਕੱਪ ਤੋਂ ਬਾਅਦ ਆਪਣੀ ਯੋਜਨਾ ਬਾਰੇ ਕਿਹਾ ਕਿ ਵਿਸ਼ਵ ਕੱਪ ਤੋਂ ਬਾਅਦ ਉਹ ਭਾਰਤ ਖਿਲਾਫ ਇੱਕ ਟੈਸਟ...
ਦੋ ਮਹਿਲਾਵਾਂ ਤੋਂ 10 ਕਰੋੜ ਦੇ ਪਾਲਿਸ਼ ਰਹਿਤ ਹੀਰੇ ਬਰਾਮਦ
. . .  1 day ago
ਗੁਹਾਟੀ, 26 ਜੂਨ - ਅਸਾਮ ਰਾਈਫ਼ਲਜ਼ ਨੇ ਹੈਲਾਕੰਡੀ ਵਿਖੇ ਦੋ ਮਹਿਲਾਵਾਂ ਤੋਂ 10 ਕਰੋੜ ਰੁਪਏ ਕੀਮਤ ਵਾਲੇ 1667 ਗ੍ਰਾਮ ਪਾਲਿਸ਼ ਰਹਿਤ ਹੀਰੇ ਬਰਾਮਦ ਕੀਤੇ...
ਅਮਿਤ ਸ਼ਾਹ ਵੱਲੋਂ ਜੰਮੂ ਕਸ਼ਮੀਰ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਸਮੀਖਿਆ ਮੀਟਿੰਗ
. . .  1 day ago
ਸ੍ਰੀਨਗਰ, 26 ਜੂਨ - ਜੰਮੂ ਕਸ਼ਮੀਰ ਦੇ ਦੌਰੇ 'ਤੇ ਪਹੁੰਚੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰਾਜਪਾਲ ਸਤਿਆਪਾਲ ਮਲਿਕ ਨੇ ਸੂਬੇ ਦੇ ਅਨੇਕਾਂ ਵਿਕਾਸ ਕਾਰਜਾਂ ਨੂੰ ਲੈ ਕੇ ਅਧਿਕਾਰੀਆਂ...
ਵਿਸ਼ਵ ਕੱਪ 2019 : ਨਿਊਜ਼ੀਲੈਂਡ 31 ਓਵਰਾਂ ਮਗਰੋਂ 97/5
. . .  1 day ago
ਵਿਸ਼ਵ ਕੱਪ 2019 : ਨਿਊਜ਼ੀਲੈਂਡ ਦੀ ਅੱਧੀ ਟੀਮ ਆਊਟ, ਸਕੋਰ 83/5
. . .  1 day ago
ਵਿਸ਼ਵ ਕੱਪ 2019 : ਨਿਊਜ਼ੀਲੈਂਡ ਵਲੋਂ ਪਾਰੀ ਨੂੰ ਸੰਭਾਲਣ ਦੀ ਕੋਸ਼ਿਸ਼, 24 ਓਵਰਾਂ ਮਗਰੋਂ 77/4
. . .  1 day ago
ਅਧਿਕਾਰੀ ਦੀ ਬੈਟ ਨਾਲ ਕੁੱਟਮਾਰ ਕਰਨ 'ਤੇ ਸੀਨੀਅਰ ਭਾਜਪਾ ਆਗੂ ਦਾ ਵਿਧਾਇਕ ਬੇਟਾ ਗ੍ਰਿਫ਼ਤਾਰ
. . .  1 day ago
2016 ਤੋਂ ਭਾਰਤੀ ਹਵਾਈ ਫੌਜ ਨੂੰ ਪਿਆ ਭਾਰੀ ਘਾਟਾ, ਸਰਕਾਰ ਨੇ ਲੋਕ ਸਭਾ 'ਚ ਗਿਣਾਇਆ
. . .  1 day ago
ਵਿਸ਼ਵ ਕੱਪ 2019 : ਨਿਊਜ਼ੀਲੈਂਡ ਨੂੰ ਪਾਕਿਸਤਾਨ ਨੇ ਪਾਇਆ ਮੁਸ਼ਕਿਲ 'ਚ, 46 ਦੌੜਾਂ 'ਤੇ 4 ਖਿਡਾਰੀ ਆਊਟ
. . .  1 day ago
ਵਿਸ਼ਵ ਕੱਪ 2019 : ਨਿਊਜ਼ੀਲੈਂਡ 11 ਓਵਰਾਂ ਮਗਰੋਂ 44/3
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 7 ਅੱਸੂ ਸੰਮਤ 549

ਰਾਸ਼ਟਰੀ-ਅੰਤਰਰਾਸ਼ਟਰੀ

ਦਾਤਾ ਬੰਦੀ ਛੋੜ ਦਿਵਸ ਗਵਾਲੀਅਰ ਜੋੜ ਮੇਲਾ ਸਫ਼ਲਤਾ ਪੂਰਵਕ ਸਮਾਪਤ

(ਗਵਾਲੀਅਰ ਤੋਂ ਰਤਨਜੀਤ ਸਿੰਘ ਸ਼ੈਰੀ)
ਗਵਾਲੀਅਰ, 21 ਸਤੰਬਰ- 'ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਜੀਵਨ ਵਰਤਮਾਨ ਮਨੁੱਖ ਲਈ ਹੋਰ ਵੀ ਪ੍ਰਸੰਗਿਕ ਹੋ ਜਾਂਦਾ ਹੈ ਜਦੋਂ ਅੱਜ ਦਾ ਮਨੁੱਖ ਝੂਠੇ ਗਲਤਾਨਾਂ ਵਿਚ ਫਸ ਕੇ ਆਪਸ ਵਿਚ ਹੀ ਇਕ-ਦੂਜੇ ਪ੍ਰਤੀ ਵੈਰ ਦੀ ਭਾਵਨਾ ਰੱਖਦਾ ਹੈ, ਜਿਸ ਦਾ ਫ਼ਾਇਦਾ ਦੂਜੇ ਪੰਥ ਦੋਖੀਆਂ ਨੰੂ ਮਿਲਦਾ ਹੈ | ਉਸ ਵਿਚ ਅਣਖ ਗੁਆਚ ਚੁੱਕੀ ਹੈ, ਹਮੇਸ਼ਾ ਯਾਦ ਰੱਖਣਾ ਕਿ ਮੀਰੀ ਤੇ ਪੀਰੀ ਸਿਰਫ਼ ਦੋ ਕਿਰਪਾਨਾਂ ਹੀ ਨਹੀਂ ਬਲਕਿ ਇਕ ਅਣਖ ਦਾ ਸਿਧਾਂਤ ਸੀ ਜੋ ਗੁਰੂ ਸਾਹਿਬ ਜੀ ਨੇ ਸਾਨੰੂ ਦਿੱਤਾ | ਇਹ ਵਿਚਾਰ ਸਨ ਭਾਈ ਨਿਰਮਲ ਸਿੰਘ ਨੂਰ ਪੰਥ ਪ੍ਰਸਿਧ ਢਾਡੀ ਜਥਾ ਦੇ, ਜੋ ਉਨ੍ਹਾਂ ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਗਵਾਲੀਅਰ ਦੇ ਕਿਲ੍ਹੇ ਤੋਂ ਰਿਹਾਈ ਦੀ ਖ਼ੁਸ਼ੀ ਵਿਚ ਤਿੰਨ ਦਿਨਾ ਸਾਲਾਨਾ ਜੋੜ ਮੇਲੇ ਦੀ ਸਮਾਪਤੀ 'ਤੇ ਗਵਾਲੀਅਰ ਕਿਲੇ੍ਹ 'ਤੇ ਸਥਿਤ ਗੁਰਦੁਆਰਾ ਦਾਤਾ ਬੰਦੀਛੋੜ ਵਿਖੇ ਬੀਰ ਰਸੀ ਢਾਡੀ ਵਾਰਾਂ ਗਾਉਂਦੇ ਹੋਏ ਤੇ ਸੰਗਤਾਂ ਨੰੰੂ ਸੰਬੋਧਨ ਕਰਦਿਆਂ ਪ੍ਰਗਟਾਏ | ਸ੍ਰੀ ਦਰਬਾਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਭਾਈ ਮਨਿੰਦਰ ਪਾਲ ਸਿੰਘ ਨੇ ਸ਼ਬਦ ਗਾਇਨ ਕਰ ਕੇ ਸੰਗਤ ਨੂੰ ਨਿਹਾਲ ਕੀਤਾ | ਖ਼ਡੂਰ ਸਾਹਿਬ ਤੋਂ ਆਏ ਗੁਰਬਾਣੀ ਕਥਾਕਾਰ ਭਾਈ ਪਰਮਿੰਦਰ ਸਿੰਘ ਨੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਜੀਵਨ 'ਤੇ ਝਾਤ ਪਾਉਂਦਿਆਂ ਗੁਰੂ ਜੀ ਵਲੋਂ ਕੀਤੇ ਗਏ ਸਰਬ ਸਾਂਝੀਵਾਲਤਾ ਦੇ ਕਈ ਸੇਵਾ ਕਾਰਜਾਂ ਦੀਆਂ ਉਦਾਹਰਨਾਂ ਦਿਤੀਆਂ | ਖ਼ਡੂਰ ਸਾਹਿਬ ਤੋਂ ਆਏ ਬਾਬਾ ਉੱਤਮ ਸਿੰਘ ਗੁਰਮੁਖ ਸਿੰਘ ਪਬਲਿਕ ਸਕੂਲ ਅਤੇ ਸਥਾਨਕ ਸਕੂਲਾਂ ਦੇ ਬੱਚਿਆਂ ਨੇ ਸ਼ਬਦ ਕੀਰਤਨ ਤੇ ਬੀਰ ਰਸੀ ਵਾਰਾਂ ਦਾ ਗਾਇਨ ਕੀਤਾ | ਅਜੀਤ ਨਾਲ ਵਿਸ਼ੇਸ਼ ਗੱਲ ਕਰਦਿਆਂ ਪਦਮ ਸ੍ਰੀ ਸੰਤ ਬਾਬਾ ਸੇਵਾ ਸਿੰਘ ਨੇ ਕਿਹਾ ਕਿ ਗੁਰਦੁਆਰਾ ਦਾਤਾ ਬੰਦੀਛੋੜ ਸਵ: ਸ: ਬਲਦੇਵ ਸਿੰਘ ਆਈ. ਏ. ਐਸ., ਸਵ: ਸ: ਇੰਦਰਜੀਤ ਸਿੰਘ ਪੰਜਾਬ ਸਿੰਧ ਬੈਂਕ ਵਾਲੇ ਤੇ ਸੰਗਤਾਂ ਦੇ ਸਹਿਯੋਗ ਨਾਲ ਉਸਾਰਿਆ ਗਿਆ ਹੈ | ਉਸਾਰੀ ਪੱਖੋਂ ਸਾਨੰੂ ਪੁਰਾਤਤੱਵ ਵਿਭਾਗ ਵਲੋਂ ਕਈ ਦਿਕੱਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਪਰ ਗੁਰੂ ਮਹਾਰਾਜ ਕਿਰਪਾ ਕਰਨਗੇ, ਸੰਗਤਾਂ ਦੀ ਰਿਹਾਇਸ਼ ਲਈ 100 ਕਮਰੇ ਹੋਰ ਬਣਾਉਣ ਦਾ ਵਿਚਾਰ ਹੈ |
ਸਵ: ਸ: ਇੰਦਰ ਸਿੰਘ ਗਿਆਨੀ ਦੀ ਯਾਦ ਵਿਚ ਖ਼ੂਨ ਦਾਨ ਕੈਂਪ ਸ: ਸਰਵਜੀਤ ਸਿੰਘ ਗਿਆਨੀ ਤੇ ਰੈੱਡ ਕਰਾਸ ਸੁਸਾਇਟੀ ਵਲੋਂ ਲਗਾਇਆ ਗਿਆ | ਬਾਬਾ ਲੱਖਾ ਸਿੰਘ ਵਲੋਂ ਗਵਾਲੀਅਰ ਦੇ ਪੁਲਿਸ ਕਮਿਸ਼ਨਰ ਅਨਿਲ ਕੁਮਾਰ ਅਤੇ ਕਮਿਸ਼ਨਰ ਰੂਪ ਲਾਲ ਤੇ ਹੋਰਨਾਂ ਨੰੂ ਸਨਮਾਨਿਤ ਕੀਤਾ ਗਿਆ | ਇਸ ਮੌਕੇ 'ਤੇ 175 ਤੋਂ ਵੱਧ ਪ੍ਰਾਣੀਆਂ ਨੇ ਅੰਮਿ੍ਤ ਪਾਨ ਕੀਤਾ | ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਏ ਪੰਜ ਪਿਆਰਿਆਂ ਨੇ ਅੰਮਿ੍ਤ ਸੰਚਾਰ ਕੀਤਾ | ਪੰਥਕ ਵਿਦਵਾਨ ਗਿਆਨੀ ਭਗਵਾਨ ਸਿੰਘ ਜੌਹਲ ਨੇ ਇਤਿਹਾਸ ਦੇ ਕਈ ਹਵਾਲੇ ਦੇ ਕੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਦੀਵਾਨ ਸਬੰਧੀ ਨਿਵੇਕਲੇ ਪੱਖਾਂ 'ਤੇ ਜਾਣਕਾਰੀ ਦਿੱਤੀ |
ਬਾਬਾ ਦੇਵਿੰਦਰ ਸਿੰਘ ਅਨੁਸਾਰ ਇਸ ਵਾਰ ਸੰਗਤਾਂ ਪਿਛਲੇ ਸਾਲਾਂ ਨਾਲੋਂ ਜ਼ਿਆਦਾ ਪੁੱਜੀਆਂ ਹਨ | ਡਬਰਾ ਤੇ ਦਿੱਲੀ ਦੀਆਂ ਸੰਗਤਾਂ ਨੇ ਬਾਹਰੋਂ ਆਈ ਸੰਗਤ ਲਈ ਲੰਗਰ ਦੇ ਉਚੇਚੇ ਪ੍ਰਬੰਧ ਕੀਤੇ ਸਨ | ਗੁਰੂ ਇਤਿਹਾਸ ਦੇ ਕਈ ਅਣਛੋਹੇ ਪਹਿਲੂਆਂ ਦੀ ਖੋਜਪੂਰਵਕ ਜਾਣਕਾਰੀ ਦਿੰਦਿਆਂ ਪੰਥਕ ਵਿਦਵਾਨ ਸ: ਭਗਵਾਨ ਸਿੰਘ ਜੌਹਲ ਨੇ ਸਟੇਜ ਦਾ ਸੁਚਾਰੂ ਸੰਚਾਲਨ ਕੀਤਾ | ਬਾਬਾ ਸੇਵਾ ਸਿੰਘ ਤੇ ਬਾਬਾ ਲੱਖਾ ਸਿੰਘ ਨੇ ਦੂਰ-ਦੂਰਾਡਿਓਾ ਆਈ ਸੰਗਤ ਦਾ ਧੰਨਵਾਦ ਕੀਤਾ |


ਖ਼ਬਰ ਸ਼ੇਅਰ ਕਰੋ

ਸਹੋਤਾ ਦੀ ਅਗਵਾਈ 'ਚ ਪੰਜਾਬ ਜਾਵੇਗਾ ਪ੍ਰਵਾਸੀ ਕਾਂਗਰਸੀਆਂ ਦਾ ਕਾਫ਼ਲਾ

ਲੈਸਟਰ (ਇੰਗਲੈਂਡ), 21 ਸਤੰਬਰ (ਸੁਖਜਿੰਦਰ ਸਿੰਘ ਢੱਡੇ)-11 ਅਕਤੂਬਰ ਨੂੰ ਪੰਜਾਬ ਦੇ ਗੁਰਦਾਸਪੁਰ ਲੋਕ ਸਭਾ ਹਲਕੇ ਦੀ ਹੋ ਰਹੀ ਜ਼ਿਮਨੀ ਚੋਣ ਲਈ ਕਾਂਗਰਸ ਪਾਰਟੀ ਵਲੋਂ ਸੁਨੀਲ ਜਾਖੜ (ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ) ਨੂੰ ਉਮੀਦਵਾਰ ਐਲਾਨੇ ਜਾਣ 'ਤੇ ਖੁਸ਼ੀ ਦਾ ...

ਪੂਰੀ ਖ਼ਬਰ »

ਗ੍ਰੇਟ ਖ਼ਲੀ ਦੇ ਜੀਵਨ 'ਤੇ ਬਣੇਗੀ ਫ਼ਿਲਮ

ਮੁੰਬਈ, 21 ਸਤੰਬਰ (ਏਜੰਸੀ)- ਬਾਲੀਵੁੱਡ ਇੰਡਸਟਰੀ 'ਚ ਅੱਜ-ਕੱਲ੍ਹ ਬਾਇਓਪਿਕ ਦਾ ਰੁਝਾਨ ਜਿਹਾ ਚੱਲ ਪਿਆ ਹੈ | ਹਰ ਇਕ ਅਦਾਕਾਰ ਕਿਸੇ ਨਾ ਕਿਸੇ ਦੀ ਬਾਇਓਪਿਕ ਬਣਾਉਣ 'ਚ ਵਿਅਸਤ ਹੈ | ਅਦਾਕਾਰ ਸੰਜੇ ਦੱਤ ਤੋਂ ਇਲਾਵਾ ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਦੀ ਕਹਾਣੀ ਵੀ ...

ਪੂਰੀ ਖ਼ਬਰ »

ਗੁਰਚਰਨ ਢੋਲੀ ਦਾ 'ਬੀ ਈ ਐਮ' ਸ਼ਾਹੀ ਖਿਤਾਬ ਨਾਲ ਸਨਮਾਨ

ਲੰਡਨ, 21 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਪੰਜਾਬੀ ਵਿਰਸੇ ਅਤੇ ਕਲਾ ਦਾ ਲੰਬੇਂ ਸਮੇਂ ਤੱਕ ਪ੍ਰਦਰਸ਼ਨ ਕਰਨ ਅਤੇ ਇਸ ਦੀ ਪ੍ਰਫੁੱਲਤਾ ਕਰਨ ਲਈ ਯਤਨ ਕਰ ਰਹੇ ਇੰਗਲੈਂਡ ਦੇ ਮਸ਼ਹੂਰ ਢੋਲੀ ਗੁਰਚਰਨ ਮੱਲ੍ਹ ਦਾ ਬਰਤਾਨੀਆ ਦੀ ਮਹਾਰਾਣੀ ਵਲੋਂ ਸ਼ਾਹੀ ਸਨਮਾਨ 'ਬੀ. ਈ. ...

ਪੂਰੀ ਖ਼ਬਰ »

ਅਲਬਰਟਾ ਗੱਤਕਾ ਚੈਂਪੀਅਨਸ਼ਿਪ ਸ਼ਾਨੋ-ਸੌਕਤ ਨਾਲ ਸਮਾਪਤ

ਕੈਲਗਰੀ, 21 ਸਤੰਬਰ (ਜਸਜੀਤ ਸਿੰਘ ਧਾਮੀ)- ਗੱਤਕਾ ਫ਼ੈਡਰੇਸ਼ਨ ਆਫ਼ ਕੈਨੇਡਾ ਅਤੇ ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ ਕੈਲਗਰੀ ਦੇ ਸਹਿਯੋਗ ਨਾਲ ਹੋਈ 'ਅਲਬਰਟਾ ਗੱਤਕਾ ਚੈਂਪੀਅਨਸ਼ਿਪ' ਸ਼ਾਨੋ-ਸੌਕਤ ਨਾਲ ਸਮਾਪਤ ਹੋਈ | ਇਸ ਵਿਚ ਸ਼ਾਮਿਲ ਅਲਬਰਟਾ ਦੀਆਂ ਸਾਰੀਆਂ ਗੱਤਕਾ ...

ਪੂਰੀ ਖ਼ਬਰ »

ਅਮਰੀਕਾ 'ਚ ਵਸਦੇ ਏਸ਼ੀਆਈ ਮੂਲ ਦੇ ਲੋਕਾਂ 'ਚੋਂ ਭਾਰਤੀ ਸਭ ਤੋਂ ਵੱਧ ਅਮੀਰ-ਰਿਪੋਰਟ

ਵਾਸ਼ਿੰਗਟਨ, 21 ਸਤੰਬਰ (ਹੁਸਨ ਲੜੋਆ ਬੰਗਾ)- ਅਮਰੀਕਾ 'ਚ ਪੀਊ ਰਿਸਰਚ ਸੈਂਟਰ ਨੇ ਇਕ ਰਿਪੋਰਟ ਪੇਸ਼ ਕਰਦੇ ਹੋਏ ਦੱਸਿਆ ਹੈ ਕਿ ਅਮਰੀਕਾ 'ਚ ਮੱਧਮ ਆਮਦਨੀ ਵਾਲੀ ਏਸ਼ੀਆਈ ਮੂਲ ਦੀ ਆਬਾਦੀ 'ਚ ਸਭ ਤੋਂ ਵੱਧ ਭਾਰਤੀ ਮੂਲ ਦੇ ਅਮਰੀਕੀ ਹਨ | ਇਸ ਰਿਪੋਰਟ 'ਚ ਕਿਹਾ ਗਿਆ ਹੈ ਕਿ ...

ਪੂਰੀ ਖ਼ਬਰ »

ਲੰਡਨ ਧਮਾਕੇ 'ਚ ਇਕ ਹੋਰ ਗ੍ਰਿਫ਼ਤਾਰ

ਲੰਡਨ, 21 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਲੰਡਨ ਧਮਾਕੇ ਦੇ ਸਬੰਧ ਵਿਚ ਬਰਤਾਨੀਆ ਦੀ ਪੁਲਿਸ ਵਲੋਂ ਫੜੋ-ਫੜੀ ਅਤੇ ਤਲਾਸ਼ੀ ਮੁਹਿੰਮ ਲਗਾਤਾਰ ਜਾਰੀ ਹੈ। ਪੁਲਿਸ ਨੇ ਬੀਤੇ ਸ਼ੁੱਕਰਵਾਰ ਨੂੰ ਲੰਡਨ ਟਿਊਬ ਵਿਚ ਹੋਏ ਬੰਬ ਧਮਾਕੇ ਦੇ ਸਬੰਧ 'ਚ ਇਕ ਹੋਰ 17 ਸਾਲਾ ਲੜਕੇ ਨੂੰ ...

ਪੂਰੀ ਖ਼ਬਰ »

ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਵਲੋਂ ਪੰਜ ਰੋਜ਼ਾ ਧਰਮ ਪ੍ਰਚਾਰ ਆਰੰਭ

ਸਿਆਟਲ, 21 ਸਤੰਬਰ (ਗੁਰਚਰਨ ਸਿੰਘ ਢਿੱਲੋਂ)-ਸਿਆਟਲ ਤੋਂ 100 ਮੀਲ ਦੂਰ ਗੁਰੂ ਨਾਨਕ ਸਿੱਖ ਗੁਰਦੁਆਰਾ ਿਲੰਡਨ (ਬੈਲਗਹਿੰਮ) ਵਿਖੇ 20 ਤੋਂ 24 ਸਤੰਬਰ ਤੱਕ ਪੰਜ ਰੋਜ਼ਾ ਧਰਮ ਪ੍ਰਚਾਰ ਆਰੰਭ ਹੋ ਚੁੱਕਾ ਹੈ ਜਿਥੇ ਸੰਗਤਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ ਹੈ | ਭਾਈ ਰਣਜੀਤ ਸਿੰਘ ...

ਪੂਰੀ ਖ਼ਬਰ »

ਯੂਨੀਵਰਸਲ ਆਸਥਾ ਵੱਲੋਂ ਪੰਮੀ ਬਾਈ ਦਾ ਸਨਮਾਨ

ਲੰਡਨ, 21 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਸਾਊਥਾਲ ਵਿਖੇ ਸੁਖਦੇਵ ਰੈਸਟੋਰੈਂਟ ਵਿਖੇ ਯੂਨੀਵਰਸਲ ਆਸਥਾ ਵਲੋਂ ਕਰਵਾਏ ਗਏ ਸਮਾਗਮ ਮੌਕੇ ਪ੍ਰਸਿੱਧ ਲੋਕ ਗਾਇਕ ਪੰਮੀ ਬਾਈ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਸੰਸਥਾ ਦੇ ਪ੍ਰਧਾਨ ਸੁਖਦੇਵ ਕੋਮਲ ਨੇ ਕਿਹਾ ਕਿ ...

ਪੂਰੀ ਖ਼ਬਰ »

ਸਤਰੰਗ ਇੰਟਰਟੇਨਰਜ਼ ਦੇ ਮਾਲਕ ਕਸ਼ਮੀਰ ਸਿੰਘ ਸੋਹਲ ਨੂੰ ਸਦਮਾ-ਸਹੁਰਾ ਸਾਹਿਬ ਦਾ ਦਿਹਾਂਤ

ਹਾਂਗਕਾਂਗ, 21 ਸਤੰਬਰ (ਜੰਗ ਬਹਾਦਰ ਸਿੰਘ)-ਸਤਰੰਗ ਇੰਟਰਟੇਨਰਜ਼ ਦੇ ਮਾਲਕ ਕਸ਼ਮੀਰ ਸਿੰਘ ਸੋਹਲ ਨੂੰ ਉਨ੍ਹਾਂ ਦੇ ਸਹੁਰਾ ਸਾਹਿਬ ਦਾ ਹਰਭਜਨ ਸਿੰਘ ਠਾਰੂ ਦੇ ਤਰਨਤਾਰਨ ਵਿਖੇ ਹੋਏ ਅਚਨਚੇਤ ਦਿਹਾਂਤ ਦੀ ਆਈ ਦੁਖਦਾਈ ਖਬਰ ਨਾਲ ਗਹਿਰਾ ਸਦਮਾ ਪਹੁੰਚਿਆ ਹੈ | ਹਰਭਜਨ ਸਿੰਘ ...

ਪੂਰੀ ਖ਼ਬਰ »

ਬਿ੍ਸਬੇਨ ਨੌਰਥ 'ਚ ਤੀਆਂ 23 ਸਤੰਬਰ ਨੂੰ

ਬਿ੍ਸਬੇਨ, 21 ਸਤੰਬਰ (ਮਹਿੰਦਰ ਪਾਲ ਸਿੰਘ ਕਾਹਲੋਂ)-ਬਿ੍ਸਬੇਨ ਸ਼ਹਿਰ 'ਚ ਹਰ ਪਾਸੇ ਪੰਜਾਬੀ ਸੱਭਿਆਚਾਰ ਨਾਲ ਸਬੰਧਿਤ ਪ੍ਰੋਗਰਾਮ ਹੋ ਰਹੇ ਹਨ, ਇਸੇ ਕੜੀ ਵਧੀਨ ਬਿ੍ਸਬੇਨ ਨੌਰਥ (ਉੱਤਰੀ) ਇਲਾਕੇ ਵਿਚ ਤੀਆਂ ਦਾ ਵਿਸ਼ੇਸ ਪ੍ਰੋਗਰਾਮ ਕਰਵਾਇਆ ਜਾ ਰਿਹਾ | ਇਹ ਪ੍ਰੋਗਰਾਮ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX