ਤਾਜਾ ਖ਼ਬਰਾਂ


ਇਰਾਕ ਦੀ ਖ਼ੁਫ਼ੀਆ ਏਜੰਸੀ ਵੱਲੋਂ ਆਈ.ਐੱਸ ਨਾਲ ਸਬੰਧਿਤ 13 ਫਰਾਂਸੀਸੀ ਨਾਗਰਿਕ ਗ੍ਰਿਫ਼ਤਾਰ
. . .  3 minutes ago
ਬਗ਼ਦਾਦ, 21 ਫਰਵਰੀ - ਇਰਾਕ ਦੀ ਖ਼ੁਫ਼ੀਆ ਏਜੰਸੀ ਨੇ ਗੁਆਂਢੀ ਦੇਸ਼ ਸੀਰੀਆ ਤੋਂ ਆਈ.ਐੱਸ ਨਾਲ ਸਬੰਧਿਤ 13 ਫਰਾਂਸੀਸੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਆਰਥਿਕ ਤੰਗੀ ਕਾਰਨ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ
. . .  about 2 hours ago
ਵੇਰਕਾ 21 ਫਰਵਰੀ (ਪਰਮਜੀਤ ਸਿੰਘ ਬੱਗਾ)- ਕਸਬਾ ਵੱਲਾ ਤੇ ਮਕਬੂਲਪੁਰਾ ਵਿਚਕਾਰ ਪੈਂਦੇ ਇਲਾਕੇ ਸ਼੍ਰੀ ਗੁਰੂ ਤੇਗ ਬਹਾਦਰ ਨਗਰ ਵਿਚ ਆਰਥਿਕ ਤੰਗੀ ਤੇ ਮਾਨਸਿਕ ਪ੍ਰੇਸ਼ਾਨੀ ਕਾਰਨ 26 ਸਾਲਾਂ ਦੋ ਬੇਟੀਆਂ ਦੇ ਪਿਤਾ ਵੱਲੋਂ ਪਤਨੀ ...
ਡੇਢ ਹਫ਼ਤੇ ਬਾਅਦ ਪੁੰਛ-ਰਾਵਲਕੋਟ ਰਸਤੇ ਪਾਕਿਸਤਾਨ ਨਾਲ ਵਪਾਰ ਮੁੜ ਤੋਂ ਸ਼ੁਰੂ
. . .  about 2 hours ago
ਪੁੰਛ, 21 ਫਰਵਰੀ - ਪਾਕਿਸਤਾਨ ਨਾਲ ਡੇਢ ਹਫ਼ਤੇ ਤੋਂ ਬਾਅਦ ਭਾਰਤ ਦਾ ਵਪਾਰ ਮੁੜ ਤੋਂ ਸ਼ੁਰੂ ਹੋ ਗਿਆ ਹੈ। ਇਸ ਸਬੰਧੀ ਕਰਾਸ ਐੱਲ.ਓ.ਸੀ ਟਰੇਡਰਜ਼ ਐਸੋਸੀਏਸ਼ਨ ਪੁੰਛ ਦੇ ਪ੍ਰਧਾਨ ਪਵਨ ਅਨੰਦ...
ਲੈਫਟੀਨੈਂਟ ਜਨਰਲ ਰਵੀ ਥੋਡਗੇ ਹੋਣਗੇ ਸੀ.ਓ.ਏ ਦੇ ਤੀਸਰੇ ਮੈਂਬਰ
. . .  1 minute ago
ਨਵੀਂ ਦਿੱਲੀ, 21 ਫਰਵਰੀ - ਸੁਪਰੀਮ ਕੋਰਟ ਵੱਲੋਂ ਲੈਫਟੀਨੈਂਟ ਜਨਰਲ ਰਵੀ ਥੋਡਗੇ ਨੂੰ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਪ੍ਰਸ਼ਾਸਕਾਂ ਦੀ ਕਮੇਟੀ ਦਾ ਤੀਸਰਾ ਮੈਂਬਰ ਨਿਯੁਕਤ ਕੀਤਾ...
ਹਿਮਾਚਲ ਦੇ ਲਾਹੌਲ ਤੇ ਸਪਿਤੀ 'ਚ ਹੋਈ ਤਾਜ਼ਾ ਬਰਫ਼ਬਾਰੀ
. . .  about 3 hours ago
ਸ਼ਿਮਲਾ, 21 ਫਰਵਰੀ - ਹਿਮਾਚਲ ਪ੍ਰਦੇਸ਼ ਦੇ ਲਾਹੌਲ ਤੇ ਸਪਿਤੀ 'ਚ ਤਾਜ਼ਾ ਬਰਫ਼ਬਾਰੀ ਹੋਈ...
ਸਾਬਕਾ ਵਿਧਾਇਕ ਸੂੰਢ ਮੁੜ ਕਾਂਗਰਸ 'ਚ ਸ਼ਾਮਲ
. . .  about 3 hours ago
ਬੰਗਾ, 21ਫਰਵਰੀ (ਜਸਵੀਰ ਸਿੰਘ ਨੂਰਪੁਰ) - ਵਿਧਾਨ ਸਭਾ ਹਲਕਾ ਬੰਗਾ ਦੇ ਸਾਬਕਾ ਵਿਧਾਇਕ ਚੌਧਰੀ ਤਰਲੋਚਨ ਸਿੰਘ ਸੂੰਢ ਮੁੜ ਤੋਂ ਕਾਂਗਰਸ ਵਿਚ ਸ਼ਾਮਲ ਹੋ ਗਏ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ...
ਰਾਹੁਲ ਗਾਂਧੀ ਨੇ ਰਾਸ਼ਟਰੀ ਸੁਰੱਖਿਆ ਲਈ ਬਣਾਈ ਟਾਸਕ ਫੋਰਸ
. . .  about 4 hours ago
ਨਵੀਂ ਦਿੱਲੀ, 21 ਫਰਵਰੀ - ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਰਾਸ਼ਟਰੀ ਸੁਰੱਖਿਆ ਲਈ ਟਾਸਕ ਫੋਰਸ ਬਣਾਈ ਹੈ। ਰਿਟਾਇਰਡ ਲੈਫ਼ਟੀਨੈਂਟ ਜਨਰਲ ਡੀ.ਐੱਸ ਹੁੱਡਾ ਟਾਸਕ ਫੋਰਸ...
ਅਗਲੇ 15 ਸਾਲਾਂ 'ਚ ਸਾਡਾ ਮਕਸਦ ਚੋਟੀ ਦੇ ਤਿੰਨ ਦੇਸ਼ਾਂ 'ਚ ਸ਼ਾਮਲ ਹੋਣਾ - ਪ੍ਰਧਾਨ ਮੰਤਰੀ
. . .  about 4 hours ago
ਸਿਓਲ, 21 ਫਰਵਰੀ - ਦੱਖਣੀ ਕੋਰੀਆਂ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿਓਲ 'ਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਦਿਆ ਕਿਹਾ ਕਿ ਅਗਲੇ 15 ਸਾਲਾਂ 'ਚ ਉਨ੍ਹਾਂ ਦਾ ਮਕਸਦ ਦੁਨੀਆ ਦੇ ਚੋਟੀ ਦੇ ਤਿੰਨ ਦੇਸ਼ਾਂ 'ਚ ਸ਼ਾਮਲ...
ਪਾਕਿਸਤਾਨ ਜਾ ਰਿਹਾ ਭਾਰਤ ਦੇ ਅਧਿਕਾਰ ਵਾਲਾ ਪਾਣੀ ਵਾਪਸ ਲਿਆਂਦਾ ਜਾਵੇਗਾ ਯਮੁਨਾ ਨਦੀ 'ਚ - ਗਡਕਰੀ
. . .  about 4 hours ago
ਨਵੀਂ ਦਿੱਲੀ, 21 ਫਰਵਰੀ - ਕੇਂਦਰੀ ਮੰਤਰੀ ਨਿਤਿਨ ਗਡਕਰੀ ਦਾ ਕਹਿਣਾ ਹੈ ਕਿ ਭਾਰਤ-ਪਾਕਿਸਤਾਨ ਦੇ ਵੱਖ ਵੱਖ ਹੋਣ ਤੋਂ ਬਾਅਦ ਤਿੰਨ ਨਦੀਆਂ ਪਾਕਿਸਤਾਨ ਨੂੰ ਮਿਲੀਆਂ ਸਨ ਤੇ...
ਨਕਸਲੀਆਂ ਨਾਲ ਮੁੱਠਭੇੜ 'ਚ ਐੱਸ.ਟੀ.ਐੱਫ ਦੇ 2 ਜਵਾਨ ਜ਼ਖਮੀ
. . .  about 4 hours ago
ਰਾਏਪੁਰ, 21 ਫਰਵਰੀ - ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ 'ਚ ਨਕਸਲੀਆਂ ਨਾਲ ਮੁੱਠਭੇੜ 'ਚ ਸਪੈਸ਼ਲ ਟਾਸਕ ਫੋਰਸ (ਐੱਸ.ਟੀ.ਐੱਫ) ਦੇ 2 ਜਵਾਨ ਜ਼ਖਮੀ ਹੋ...
ਅਧਿਆਪਕ ਸੰਘਰਸ਼ ਕਮੇਟੀ ਵੱਲੋਂ ਕੱਲ੍ਹ 220 ਥਾਵਾਂ 'ਤੇ ਸਿੱਖਿਆ ਸਕੱਤਰ ਦੇ ਪੁਤਲੇ ਜਲਾਏ ਜਾਣ ਦਾ ਫ਼ੈਸਲਾ
. . .  about 4 hours ago
ਸੰਗਰੂਰ, 21 ਫਰਵਰੀ (ਧੀਰਜ ਪਸ਼ੋਰੀਆ)- ਅਧਿਆਪਕ ਸੰਘਰਸ਼ ਕਮੇਟੀ ਨੇ ਪੂਰੀਆਂ ਤਨਖ਼ਾਹਾਂ 'ਤੇ ਰੈਗੂਲਰ ਹੋਣ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਅਧਿਆਪਕਾਂ ਦੇ ਸੰਘਰਸ਼ ਨੂੰ ਦਬਾਉਣ ਲਈ ਕੋਝੇ ਹੱਥ ਕੰਡੇ ਵਰਤ ਕੇ ਅਧਿਆਪਕ ਵਰਗ....
ਪੁਲਿਸ ਕਾਨੂੰਨ ਦੇ ਹਿਸਾਬ ਨਾਲ ਕਰੇਗੀ ਵਿਧਾਇਕ ਜੇ.ਐਨ ਗਣੇਸ਼ 'ਤੇ ਕਾਰਵਾਈ - ਕੁਮਾਰਸਵਾਮੀ
. . .  about 5 hours ago
ਬੈਂਗਲੁਰੂ, 21 ਫਰਵਰੀ - ਕਰਨਾਟਕ ਦੇ ਮੁੱਖ ਮੰਤਰੀ ਐੱਚ.ਡੀ ਕੁਮਾਰਸਵਾਮੀ ਦਾ ਕਹਿਣਾ ਹੈ ਕਿ ਕਾਂਗਰਸੀ ਵਿਧਾਇਕ ਅਨੰਦ ਸਿੰਘ ਨਾਲ ਮਾਰਕੁੱਟ ਦੇ ਮਾਮਲੇ 'ਚ ਪੁਲਿਸ ਵੱਲੋਂ ਗ੍ਰਿਫ਼ਤਾਰ...
ਈ.ਪੀ.ਐੱਫ.ਓ ਵੱਲੋਂ ਕਰਮਚਾਰੀਆਂ ਦੇ ਪ੍ਰੋਵੀਡੈਂਟ ਫ਼ੰਡ ਦੀ ਵਿਆਜ ਦਰ 'ਚ ਵਾਧਾ
. . .  about 4 hours ago
ਨਵੀਂ ਦਿੱਲੀ, 21 ਫਰਵਰੀ - ਕਰਮਚਾਰੀ ਪ੍ਰੋਵੀਡੈਂਟ ਫ਼ੰਡ ਆਰਗਨਾਈਜ਼ੇਸ਼ਨ (ਈ.ਪੀ.ਐੱਫ.ਓ) ਨੇ ਸਾਲ 2018-19 ਦੇ ਕਰਮਚਾਰੀਆਂ ਦੇ ਪ੍ਰੋਵੀਡੈਂਟ ਫ਼ੰਡ ਦੀ ਵਿਆਜ ਦਰ 8.55 ਫ਼ੀਸਦੀ...
ਬਾਰ ਕੌਂਸਲ ਦੇ ਉਪ ਚੇਅਰਮੈਨ ਬਣੇ ਐਡਵੋਕੇਟ ਗੁਰਤੇਜ ਗਰੇਵਾਲ
. . .  about 5 hours ago
ਸੰਗਰੂਰ, 21 ਫਰਵਰੀ (ਧੀਰਜ ਪਸ਼ੋਰੀਆ)- ਜ਼ਿਲ੍ਹਾ ਬਾਰ ਸੰਗਰੂਰ ਦੇ ਸੱਤ ਵਾਰ ਪ੍ਰਧਾਨ ਰਹਿ ਚੁੱਕੇ ਐਡਵੋਕੇਟ ਗੁਰਤੇਜ ਸਿੰਘ ਗਰੇਵਾਲ ਨੂੰ ਪੰਜਾਬ ਤੇ ਹਰਿਆਣਾ ਬਾਰ ਕੌਂਸਲ ਦਾ ਉਪ ਚੇਅਰਮੈਨ...
ਅਧਿਆਪਕਾਂ ਵੱਲੋਂ ਪੜ੍ਹੋ ਪੰਜਾਬ ਪ੍ਰੋਜੈਕਟ ਦਾ ਬਾਈਕਾਟ ਕਰਨ ਦਾ ਫ਼ੈਸਲਾ
. . .  about 5 hours ago
ਮਾਹਿਲਪੁਰ, 21 ਫਰਵਰੀ (ਦੀਪਕ ਅਗਨੀਹੋਤਰੀ)- ਸਲਾਨਾ ਪ੍ਰੀਖਿਆ ਸ਼ੁਰੂ ਹੋਣ ਤੋਂ ਪਹਿਲਾਂ ਅਧਿਆਪਕ ਜਥੇਬੰਦੀਆਂ ਵੱਲੋਂ ਸਿੱਖਿਆ ਵਿਭਾਗ ਦੇ ਪ੍ਰੋਜੈਕਟ 'ਪੜ੍ਹੋ ਪੰਜਾਬ' ਦਾ ਬਾਈਕਾਟ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਅਧਿਆਪਕ ਜਥੇਬੰਦੀਆਂ ਦਾ ਦੋਸ਼...
ਆਰ.ਐੱਮ.ਪੀ.ਆਈ. ਵੱਲੋਂ ਥਾਣਾ ਲੋਪੋਕੇ ਦਾ ਘਿਰਾਓ
. . .  about 5 hours ago
ਸਰਕਾਰ ਬਾਦਲ ਪਰਿਵਾਰ ਨੂੰ ਗ੍ਰਿਫ਼ਤਾਰ ਕਰਨ ਲਈ ਮਾਹੌਲ ਕਰ ਰਹੀ ਹੈ ਤਿਆਰ- ਪ੍ਰਕਾਸ਼ ਬਾਦਲ
. . .  about 6 hours ago
ਆਸਟ੍ਰੇਲੀਆ ਖ਼ਿਲਾਫ਼ ਇਕ ਰੋਜ਼ਾ ਲੜੀ ਅਤੇ ਟੀ 20 ਮੈਚ ਤੋਂ ਬਾਹਰ ਹੋਏ ਹਾਰਦਿਕ ਪਾਂਡੇ
. . .  about 6 hours ago
ਯੁਵਰਾਜ ਹੰਸ ਦੀ ਹੋਈ ਮਾਨਸੀ, ਜਲੰਧਰ 'ਚ ਲਈਆਂ ਲਾਵਾਂ
. . .  about 6 hours ago
ਸਾਜ਼ਿਸ਼ ਦੇ ਤਹਿਤ ਕਸ਼ਮੀਰੀ ਕੌਮ ਨੂੰ ਬਦਨਾਮ ਕਰਨ ਦੀ ਹੋ ਰਹੀ ਹੈ ਕੋਸ਼ਿਸ਼- ਅਬਦੁੱਲਾ
. . .  about 6 hours ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 7 ਅੱਸੂ ਸੰਮਤ 549
ਵਿਚਾਰ ਪ੍ਰਵਾਹ: ਪ੍ਰਭਾਵਸ਼ਾਲੀ ਕਦਮ ਨਿਸਚਤ ਰੂਪ ਨਾਲ ਨਤੀਜਾਜਨਕ ਹੋਣੇ ਚਾਹੀਦੇ ਹਨ। -ਜਵਾਹਰ ਲਾਲ ਨਹਿਰੂ

ਦਿੱਲੀ

ਨਿਸਵਾਰਥ ਭਾਵਨਾ ਨਾਲ ਗ਼ਰੀਬਾਂ, ਮਰੀਜ਼ਾਂ ਤੇ ਦਰਦਮੰਦਾਂ ਦੀ ਮਦਦ ਕਰਨਾ ਹੀ ਭਾਈ ਘਨੱਈਆ ਜੀ ਨੂੰ ਸੱਚੀ ਸ਼ਰਧਾਂਜਲੀ

ਨਵੀਂ ਦਿੱਲੀ, 21 ਸਤੰਬਰ (ਜਗਤਾਰ ਸਿੰਘ)-ਭਾਈ ਘਨੱਈਆ ਜੀ ਦੇ ਜੋਤੀ-ਜੋਤ ਦਿਹਾੜੇ ਮੌਕੇ ਦਿੱਲੀ ਦੇ ਵੱਖ-ਵੱਖ ਸਿੱਖ ਆਗੂਆਂ ਵੱਲੋਂ ਭਾਈ ਘਨੱਈਆ ਜੀ ਦੀ ਮਨੁੱਖੀ ਕਲਿਆਣ ਦੀ ਸੋਚ 'ਤੇ ਪਹਿਰਾ ਦੇਣ ਦੀ ਪ੍ਰੇਰਣਾ ਕੀਤੀ ਗਈ | ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ...

ਪੂਰੀ ਖ਼ਬਰ »

ਨਸ਼ੇ 'ਚ ਧੁੱਤ ਭਰਾ ਹੱਥੋਂ ਭਰਾ ਦਾ ਕਤਲ

ਹਲਵਾਰਾ, 21 ਸਤੰਬਰ (ਭਗਵਾਨ ਢਿੱਲੋਂ)-ਬੀਤੀ ਰਾਤ ਸਥਾਨਕ ਟੂਸਿਆਂ ਵਾਲਾ ਮੁਹੱਲਾ ਵਿਖੇ ਭਰਾ ਹੱਕੋਂ ਭਰਾ ਦੇ ਕਤਲ ਦੀ ਸੂਚਨਾ ਪ੍ਰਾਪਤ ਹੋਈ ਹੈ | ਘਟਨਾਕ੍ਰਮ ਅਨੁਸਾਰ ਦਰਸ਼ਨ ਸਿੰਘ ਉਰਫ਼ ਤੋਤੀ ਪੁੱਤਰ ਸਾਧੂ ਸਿੰਘ ਅਤੇ ਉਸ ਦੇ ਭਰਾ ਦਲਬੀਰ ਸਿੰਘ ਉਰਫ਼ ਧੀਰਾ ਦਾ ਪੱਖਾ ...

ਪੂਰੀ ਖ਼ਬਰ »

ਸੀ. ਐਸ. ਆਈ. ਆਰ. ਸ਼ੁਰੂ ਕਰੇਗਾ ਲੋਕਾਂ ਦੇ ਭੋਜਨ ਦੇ ਜ਼ਰੀਏ ਬਿਮਾਰੀਆਂ ਤੋਂ ਬਚਣ ਦਾ ਪ੍ਰੋਗਰਾਮ

ਨਵੀਂ ਦਿੱਲੀ, 21 ਸਤੰਬਰ (ਬਲਵਿੰਦਰ ਸਿੰਘ ਸੋਢੀ)- ਕੇਂਦਰ ਸਰਕਾਰ ਫੂਡ-ਏਜ ਮੈਡੀਸ਼ਨ ਮਿਸ਼ਨ ਦੀ ਰੂਪ-ਰੇਖਾ ਤਿਆਰ ਕਰ ਰਹੀ ਹੈ, ਜਿਸ ਦਾ ਉਦੇਸ਼ ਲੋਕਾਂ ਦੀ ਥਾਲੀ ਵਿਚ ਖਾਧ ਪਦਾਰਥ ਪਹੁੰਚਾਉਣਾ ਹੈ ਜੋ ਬਿਮਾਰੀਆਂ ਤੋਂ ਬਚਾਉਣ | ਫੂਡ-ਏਜ-ਮੈਡੀਸ਼ਨ ਮਿਸ਼ਨ ਦਾ ਪ੍ਰਾਰੂਪ ਸੀ. ...

ਪੂਰੀ ਖ਼ਬਰ »

ਡੀ. ਡੀ. ਏ. ਵਲੋਂ ਦਿਵਾਲੀ ਦਾ ਲੋਕਾਂ ਨੰੰੂ ਦਿੱਤਾ ਜਾਵੇਗਾ ਤੋਹਫ਼ਾ

ਨਵੀਂ ਦਿੱਲੀ, 21 ਸਤੰਬਰ (ਬਲਵਿੰਦਰ ਸਿੰਘ ਸੋਢੀ)- ਡੀ. ਡੀ. ਏ. ਵਲੋਂ ਪਿਛਲੇ ਦਿਨਾਂ ਵਿਚ ਰਿਹਾਇਸ਼ੀ ਫ਼ਲੈਟ ਦੇਣ ਪ੍ਰਤੀ ਯੋਜਨਾ ਬਣਾਈ ਗਈ ਸੀ, ਜਿਸ ਵਿਚ ਲੋਕਾਂ ਨੇ ਫ਼ਲੈਟ ਲੈਣ ਪ੍ਰਤੀ ਫ਼ਾਰਮ ਭਰੇ ਸਨ | ਇਨ੍ਹਾਂ ਫ਼ਲੈਟਾਂ ਪ੍ਰਤੀ ਡੀ. ਡੀ. ਏ. ਵਲੋਂ ਅਕਤੂਬਰ ਮਹੀਨੇ ਵਿਚ ...

ਪੂਰੀ ਖ਼ਬਰ »

ਕੇਂਦਰੀ ਪ੍ਰਦੂਸ਼ਣ ਕੰਟੋਰਲ ਬੋਰਡ ਵਲੋਂ ਦਿੱਲੀ ਦੇ ਉਦਯੋਗਿਕ ਖੇਤਰਾਂ ਦੇ ਸਰਵੇਖਣ ਦਾ ਫੈਸਲਾ

ਨਵੀਂ ਦਿੱਲੀ,21 ਸਤੰਬਰ (ਜਗਤਾਰ ਸਿੰਘ)- ਕੇਂਦਰੀ ਪ੍ਰਦੂਸ਼ਣ ਕੰਟੋਰਲ ਬੋਰਡ ਨੇ ਦਿੱਲੀ-ਐੱਨ.ਸੀ.ਆਰ. ਸਮੇਤ ਦੇਸ਼ ਦੇ 100 ਪ੍ਰਦੂਸ਼ਿਤ ਉਦਯੋਗਿਕ ਖੇਤਰਾਂ ਦੇ ਸਰਵੇਖਣ ਦਾ ਫੈਸਲਾ ਕੀਤਾ ਹੈ | ਇਨ੍ਹਾਂ ਵਿਚ 43 ਸਭ ਤੋਂ ਜ਼ਿਆਦਾ ਪ੍ਰਦੂਸ਼ਿਤ ਖੇਤਰ ਸ਼ਾਮਿਲ ਹਨ ਤੇ 57 ਅਜਿਹੇ ...

ਪੂਰੀ ਖ਼ਬਰ »

ਜੀ. ਐਸ. ਟੀ. ਏ. ਨੇ ਮੰਗਾਂ ਪ੍ਰਤੀ ਰਾਜ ਮੰਤਰੀ ਨਾਲ ਕੀਤੀ ਮੁਲਾਕਤ

ਨਵੀਂ ਦਿੱਲੀ, 21 ਸਤੰਬਰ (ਬਲਵਿੰਦਰ ਸਿੰਘ ਸੋਢੀ)- ਦਿੱਲੀ ਦੇ ਸਰਕਾਰੀ ਸਕੂਲਾਂ ਦੀ ਅਧਿਆਪਕ ਐਸੋਸੀਏਸ਼ਨ (ਜੀ. ਐਸ. ਟੀ. ਏ.) ਇਕ ਪ੍ਰਤੀਨਿਧੀ ਮੰਡਲ ਨੇ ਮਾਨਵ ਸੰਸਾਧਨ ਵਿਕਾਸ ਰਾਜ ਮੰਤਰੀ ਡਾ: ਸਤਪਾਲ ਸਿੰਘ ਨਾਲ ਮੁਲਾਕਾਤ ਕਰ ਕੇ ਅਧਿਆਪਕਾਂ ਦੀਆਂ ਤਨਖਾਹਾਂ ਵਿਚ ਰਹਿ ...

ਪੂਰੀ ਖ਼ਬਰ »

'ਆਪ' ਵਲੋਂ ਮਹਿਲਾ ਵਿੰਗ ਰਾਹੀਂ ਸੋਸ਼ਲ ਇੰਜੀਨੀਅਰਿੰਗ ਨੂੰ ਮਜ਼ਬੂਤ ਕਰਨ ਦੀ ਯੋਜਨਾ

ਨਵੀਂ ਦਿੱਲੀ,21 ਸਤੰਬਰ (ਜਗਤਾਰ ਸਿੰਘ)-ਆਮ ਆਦਮੀ ਪਾਰਟੀ ਵੱਲੋਂ ਮਹਿਲਾ ਵਿੰਗ ਦੇ ਰਾਹੀਂ ਸੋਸ਼ਲ ਇੰਜੀਨੀਅਰਿੰਗ ਨੂੰ ਮਜ਼ਬੂਤ ਕਰਨ ਦੀ ਯੋਜਨਾ ਬਣਾਈ ਹੈ ਤੇ ਇਸ ਦੇ ਲਈ ਸੰਗਠਨ ਨਾਲ ਜੁੜੀਆਂ ਮਹਿਲਾਵਾਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਜਾ ਰਹੀ ਹੈ | ਇਸ ਦਾ ਮੁੱਖ ਮਕਸਦ ...

ਪੂਰੀ ਖ਼ਬਰ »

ਦਿੱਲੀ ਕਮੇਟੀ ਵੱਲੋਂ ਘਿਓ ਖ਼ਰੀਦ ਮਾਮਲੇ 'ਚ ਪੂਰੀ ਪਾਰਦਰਸ਼ਿਤਾ ਵਰਤਣ ਦਾ ਦਾਅਵਾ

ਨਵੀਂ ਦਿੱਲੀ, 21 ਸਤੰਬਰ (ਜਗਤਾਰ ਸਿੰਘ)- ਦੇਸੀ ਘਿਓ ਦੀ ਖ਼ਰੀਦ ਸਬੰਧੀ ਮਾਮਲੇ 'ਚ ਸ਼੍ਰੋਮਣੀ ਅਕਾਲੀ ਦਲ ਦਿੱਲੀ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗ਼ਲਤ ਕਰਾਰ ਦਿੰਦੇ ਹੋਏ ਘਿਓ ਖਰੀਦ ਮਾਮਲੇ 'ਚ ਪੂਰੀ ਪਾਰਦਰਸ਼ਿਤਾ ਵਰਤਣ ਦਾ ...

ਪੂਰੀ ਖ਼ਬਰ »

ਇਸ ਵਾਰ ਰਾਮ ਲੀਲ੍ਹਾ 'ਚ ਰਾਵਣ ਦੀ ਟੋਲੀ ਬਾਬਾ ਗੁਰਮੀਤ ਰਾਮ ਰਹੀਮ ਦੇ ਪਹਿਰਾਵੇ 'ਚ ਨਜ਼ਰ ਆਵੇਗੀ

ਨਵੀਂ ਦਿੱਲੀ, 21 ਸਤੰਬਰ (ਬਲਵਿੰਦਰ ਸਿੰਘ ਸੋਢੀ)- ਜਬਰ-ਜਨਾਹ ਦੇ ਮਾਮਲੇ ਵਿਚ ਜੇਲ੍ਹ ਅੰਦਰ ਬੰਦ ਬਾਬਾ ਗੁਰਮੀਤ ਰਾਮ ਰਹੀਮ ਦਾ ਕਿਰਦਾਰ ਇਸ ਵਾਰ ਰਾਮ ਲੀਲ੍ਹਾ ਵਿਚ ਨਜ਼ਰ ਆਵੇਗਾ | ਰਾਮ ਲੀਲ੍ਹਾ ਵਿਚ ਰਾਵਣ ਅਤੇ ਉਸ ਦੀ ਟੀਮ ਦੇ ਜ਼ਿਆਦਾਤਰ ਰਾਕਸ਼ਾਂ ਦਾ ਪਹਿਰਾਵਾ ਬਾਬਾ ...

ਪੂਰੀ ਖ਼ਬਰ »

ਤਿਲਕ ਨਗਰ 'ਚ ਫਾਗਿੰਗ ਦੀ ਮੁਹਿੰਮ ਹੋਈ ਸ਼ੁਰੂ

ਨਵੀਂ ਦਿੱਲੀ, 21 ਸਤੰਬਰ (ਬਲਵਿੰਦਰ ਸਿੰਘ ਸੋਢੀ)- ਦਿੱਲੀ ਨੰੂ ਡੇਂਗੂ, ਚਿਕਨਗੁਨੀਆ ਅਤੇ ਮਲੇਰੀਆ ਰਹਿਤ ਬਣਾਉਣ ਲਈ ਦਿੱਲੀ ਸਰਕਾਰ ਦੁਆਰਾ ਪੱਛਮੀ ਜ਼ਿਲੇ੍ਹ ਦੇ ਤਿਲਕ ਨਗਰ ਖੇਤਰ ਵਿਚ ਫ਼ਾਗਿੰਗ ਕਰਨ ਦੀ ਮੁਹਿੰਮ ਚਲਾਈ ਗਈ ਹੈ | ਤਿਲਕ ਨਗਰ ਦੇ ਵਿਧਾਇਕ ਜਰਨੈਲ ਸਿੰਘ ...

ਪੂਰੀ ਖ਼ਬਰ »

ਰਾਸ਼ਨ ਦੀਆਂ ਦੁਕਾਨਾਂ 'ਚ ਬਾਇਓਮੀਟਰਕ ਸਿਸਟਮ ਲਾਗੂ ਹੋਵੇਗਾ

ਨਵੀਂ ਦਿੱਲੀ, 21 ਸਤੰਬਰ (ਬਲਵਿੰਦਰ ਸਿੰਘ ਸੋਢੀ)-ਦਿੱਲੀ ਸਰਕਾਰ ਦੀਆਂ ਰਾਸ਼ਨ ਵਾਲੀਆਂ ਦੁਕਾਨਾਂ ਵਿਚ ਹੇਰਾਫੇਰੀਆਂ ਰੋਕਣ ਲਈ ਦਿੱਲੀ ਸਰਕਾਰ ਵੱਲੋਂ ਬਾਇਓਮੀਟਰਕ ਸਿਸਟਮ ਨੂੰ ਲਾਗੂ ਕਰਨਾ ਜ਼ਰੂਰੀ ਹੋਵੇਗਾ ਅਤੇ ਇਸ ਵਿਵਸਥਾ ਨੂੰ ਦਸੰਬਰ ਦੇ ਮਹੀਨੇ ਲਾਗੂ ਕਰ ਦਿੱਤਾ ...

ਪੂਰੀ ਖ਼ਬਰ »

ਆਗਰੇ ਤੋਂ ਆਉਂਦੇ ਸੀ ਮੈਟਰੋ ਰੇਲ ਵਿਚ ਮੋਬਾਈਲਾਂ ਦੀ ਚੋਰੀ ਕਰਨ

ਨਵੀਂ ਦਿੱਲੀ, 21 ਸਤੰਬਰ (ਬਲਵਿੰਦਰ ਸਿੰਘ ਸੋਢੀ)-ਮੈਟਰੋ ਰੇਲ ਵਿਚ ਚੋਰੀ ਦੀਆਂ ਅਕਸਰ ਵਾਰਦਾਤਾਂ ਹੁੰਦੀਆਂ ਰਹਿੰਦੀਆਂ ਹਨ ਪ੍ਰੰਤੂ ਕਸ਼ਮੀਰੀ ਗੇਟ ਮੈਟਰੋ ਥਾਣਾ ਪੁਲਿਸ ਨੇ ਮੈਟਰੋ ਰੇਲ ਵਿਚ ਵਿਸ਼ੇਸ਼ ਕਰਕੇ ਮੋਬਾਈਲਾਂ ਦੀ ਚੋਰੀ ਕਰਨ ਵਾਲੇ ਇਕ ਗਰੋਹ ਦੇ ਮੈਂਬਰਾਂ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦਾ ਨਾਂਅ ਰੌਸ਼ਨ ਕੀਤਾ-ਮਦਨ ਲਾਲ ਚੌਹਾਨ

ਕੁਰੂਕਸ਼ੇਤਰ, 21 ਸਤੰਬਰ (ਜਸਬੀਰ ਸਿੰਘ ਦੁੱਗਲ)-ਭਾਜਪਾ ਦੀ ਕੇਂਦਰ ਅਤੇ ਸੂਬਾਈ ਸਰਕਾਰਾਂ ਨੇ ਆਪਣੇ 3 ਸਾਲ ਦੇ ਕਾਰਜਕਾਲ 'ਚ ਆਪਣੇ 'ਤੇ ਭਿ੍ਸ਼ਟਾਚਾਰ ਦਾ ਕੋਈ ਦਾਗ ਨਹੀਂ ਲੱਗਣ ਦਿੱਤਾ | ਇਹ ਵਿਚਾਰ ਓ.ਬੀ.ਸੀ. ਮੋਰਚਾ ਦੇ ਸੂਬਾਈ ਪ੍ਰਧਾਨ ਮਦਨ ਲਾਲ ਚੌਹਾਨ ਨੇ ਕਸ਼ਯਪ ...

ਪੂਰੀ ਖ਼ਬਰ »

ਉਪ ਮੰਡਲ 'ਚ ਸਵੱਛਤਾ ਦਾ ਕੰਮ ਜ਼ੋਰਾਂ 'ਤੇ

ਨਰਾਇਣਗੜ੍ਹ, 21 ਸਤੰਬਰ (ਪੀ. ਸਿੰਘ)-ਸਵੱਛ ਭਾਰਤ ਮਿਸ਼ਨ ਤਹਿਤ ਸਵੱਛਤਾ ਹੀ ਸੇਵਾ ਦੇ ਰੂਪ 'ਚ 2 ਅਕਤੂਬਰ ਤੱਕ ਉਪ ਮੰਡਲ 'ਚ ਵਿਸ਼ੇਸ਼ ਤੌਰ 'ਤੇ ਸਵੱਛਤਾ ਦਾ ਕੰਮ ਜੋਰਾਂ 'ਤੇ ਚਲ ਰਿਹਾ ਹੈ ਜਿਸ ਤਹਿਤ ਉਪ ਮੰਡਲ ਦੇ ਸਾਰੇ ਦਫ਼ਤਰਾਂ ਦੀ ਸਾਫ਼-ਸਫ਼ਾਈ ਦਾ ਕੰਮ ਕੀਤਾ ਜਾ ਰਿਹਾ ਹੈ ...

ਪੂਰੀ ਖ਼ਬਰ »

ਮਾਂਗੇ ਰਾਮ ਖੁਰਾਨੀਆ 7ਵੀਂ ਵਾਰ ਬਣੇ ਪ੍ਰਧਾਨ

ਕੈਥਲ, 21 ਸਤੰਬਰ (ਅਜੀਤ ਬਿਊਰੋ)-ਜਾਖੌਲੀ ਅੱਡਾ ਸਥਿਤ ਮਹਾਰਾਜਾ ਅੱਗਰਸੈਨ ਧਰਮਸ਼ਾਲਾ 'ਚ ਕੈਥਲ ਰਾਈਸ ਮਿੱਲ੍ਹ ਐਸੋਸੀਏਸ਼ਨ ਦੀ ਬੈਠਕ ਨਵਾਂ ਪ੍ਰਧਾਨ ਚੁਣਨ ਲਈ ਹੋਈ | ਬੈਠਕ 'ਚ ਵੱਡੀ ਗਿਣਤੀ 'ਚ ਰਾਈਸ ਮਿੱਲ੍ਹਰਾਂ ਨੇ ਹਿੱਸਾ ਲਿਆ | ਸੱਭ ਤੋਂ ਪਹਿਲਾਂ ਬੈਠਕ 'ਚ ਮੌਜੂਦਾ ...

ਪੂਰੀ ਖ਼ਬਰ »

ਪ੍ਰਭਾਤਫੇਰੀ ਦਾ ਫੁੱਲਾਂ ਦੀ ਵਰਖਾ ਨਾਲ ਕੀਤਾ ਸਵਾਗਤ

ਕੁਰੂਕਸ਼ੇਤਰ/ਸ਼ਾਹਾਬਾਦ, 21 ਸਤੰਬਰ (ਜਸਬੀਰ ਸਿੰਘ ਦੁੱਗਲ)-ਮਹਾਰਿਸ਼ੀ ਵਾਲਮੀਕਿ ਜੈਅੰਤੀ ਦੇ ਸਬੰਧ 'ਚ ਭਗਵਾਨ ਵਾਲਮੀਕਿ ਸੰਗੀਤ ਮੰਡਲੀ ਵੱਲੋਂ ਕੱਢੀ ਪ੍ਰਭਾਤਫੇਰੀਆਂ ਦੀ ਲੜੀ 'ਚ ਅੱਜ ਦੀ ਪ੍ਰਭਾਤਫੇਰੀ ਵਿਕਾਸ ਸਹੋਤਾ ਵੱਲੋਂ ਕਰਵਾਈ ਗਈ, ਦਾ ਸਵਾਗਤ ਆਯੋਜਕ ਪਰਿਵਾਰ ...

ਪੂਰੀ ਖ਼ਬਰ »

ਹੁਣ ਸਰਕਾਰੀ ਨੌਕਰੀ ਪੜ੍ਹਨ ਨਾਲ ਮਿਲੇਗੀ, ਜੁਗਾੜ ਨਾਲ ਨਹੀਂ- ਭਾਰਤੀ

ਕੁਰੂਕਸ਼ੇਤਰ/ਸ਼ਾਹਾਬਾਦ, 21 ਸਤੰਬਰ (ਜਸਬੀਰ ਸਿੰਘ ਦੁੱਗਲ)-ਹਰਿਆਣਾ ਕਰਮਚਾਰੀ ਚੋਣ ਕਮਿਸ਼ਨ ਦੇ ਚੇਅਰਮੈਨ ਭਾਰਤ ਭੂਸ਼ਨ ਭਾਰਤੀ ਨੇ ਕਿਹਾ ਕਿ ਹੁਣ ਸਰਕਾਰੀ ਨੌਕਰੀ ਪੜ੍ਹਨ ਨਾਲ ਮਿਲੇਗੀ, ਜੁਗਾੜ ਨਾਲ ਨਹੀਂ | ਉਹ ਭਾਜਪਾ ਆਗੂ ਡਾ. ਨਰਿੰਦਰ ਬੰਸਲ ਦੀ ਰਿਹਾਇਸ਼ 'ਤੇ ...

ਪੂਰੀ ਖ਼ਬਰ »

ਕੁਰੂਕਸ਼ੇਤਰ ਪੁੱਜਣ 'ਤੇ ਤੇਲੰਗਾਨਾ ਦੇ ਕਲਾਕਾਰਾਂ ਦਾ ਕੀਤਾ ਭਰਵਾਂ ਸਵਾਗਤ

ਕੁਰੂਕਸ਼ੇਤਰ, 21 ਸਤੰਬਰ (ਜਸਬੀਰ ਸਿੰਘ ਦੁੱਗਲ)-ਤੇਲੰਗਾਨਾ ਸੂਬੇ ਦੇ ਬਟੁਕਮ ਉਤਸਵ ਨੂੰ ਲੈ ਕੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਨ ਵਾਲੇ ਕਲਾਕਾਰ ਅੱਜ ਧਰਮਨਗਰੀ ਪੁੱਜੇ | ਇੱਥੇ ਪੁੱਜਣ 'ਤੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ | ਕਲਾ ਅਤੇ ਸੱਭਿਆਚਾਰਕ ਵਿਭਾਗ ਦੀ ...

ਪੂਰੀ ਖ਼ਬਰ »

ਵਿਧਾਇਕ ਨੇ ਪਰਿਵਾਰ ਨਾਲ ਵੰਡਾਇਆ ਦੁੱਖ

ਨੀਲੋਖੇੜੀ, 21 ਸਤੰਬਰ (ਆਹੂਜਾ)-ਵਿਧਾਇਕ ਭਗਵਾਨ ਦਾਸ ਕਬੀਰ ਪੰਥੀ ਨੇ ਭਾਜਪਾ ਜ਼ਿਲ੍ਹਾ ਸਕੱਤਰ ਰਾਜੇਸ਼ ਸ਼ਰਮਾ ਦੇ ਚਾਚਾ ਕੇਸ਼ਵ ਪ੍ਰਸਾਦ ਸ਼ਰਮਾ ਦੀ ਰਿਹਾਇਸ਼ 'ਤੇ ਪੁੱਜ ਕੇ ਉਨ੍ਹਾਂ ਦੀ ਪਤਨੀ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਕੀਤਾ ਅਤੇ ਵਿਛੜੀ ਆਤਮਾ ਨੂੰ ...

ਪੂਰੀ ਖ਼ਬਰ »

ਅਧਿਆਪਕਾਂ ਦੀ ਕਮੀ ਨੂੰ ਲੈ ਕੇ ਨੌਜਵਾਨ ਭਾਰਤ ਸਭਾ ਨੇ ਸੌਾਪਿਆ ਮੰਗ ਪੱਤਰ

ਕਾਲਾਂਵਾਲੀ, 21 ਸਤੰਬਰ (ਭੁਪਿੰਦਰ ਪੰਨੀਵਾਲੀਆ)-ਨੌਜਵਾਨ ਭਾਰਤ ਸਭਾ ਵੱਲੋਂ ਚਲਾਏ ਜਾ ਰਹੇ 'ਸਿੱਖਿਆ ਬਚਾਓ ਅਭਿਆਨ' ਦੇ ਤਹਿਤ ਪਿੰਡ ਜਲਾਲਆਣਾ ਦੀ ਨੌਜਵਾਨ ਭਾਰਤ ਸਭਾ ਅਤੇ ਪਿੰਡ ਵਾਸੀਆਂ ਨੇ ਸਰਕਾਰੀ ਹਾਈ ਸਕੂਲ 'ਚ ਅਧਿਆਪਕਾਂ ਦੀ ਕਮੀ ਅਤੇ ਮੁੱਢਲੀਆਂ ਸਹੂਲਤਾਂ ਨੂੰ ...

ਪੂਰੀ ਖ਼ਬਰ »

ਤੀਜੇ ਦਿਨ ਵੀ ਮੈੱਸ ਕਰਮਚਾਰੀਆਂ ਨੇ ਕੀਤਾ ਵਿਖ਼ਾਵਾ

ਥਾਨੇਸਰ, 21 ਸਤੰਬਰ (ਅਜੀਤ ਬਿਊਰੋ)-ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਕੇ.ਯੂ. ਮੈੱਸ ਕਰਮਚਾਰੀ ਯੂਨੀਅਨ ਨੇ ਲਗਾਤਾਰ ਤੀਜੇ ਦਿਨ ਵੀ ਯੂਨੀਵਰਸਿਟੀ ਕੰਪਲੈਕਸ 'ਚ ਰੋਸ ਮਾਰਚ ਕੱਢਿਆ | ਵਿਖ਼ਾਵਾ ਕਾਰੀਆਂ ਨੇ ਕੁਰੂਕਸ਼ੇਤਰ ਯੂਨੀਵਰਸਿਟੀ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜੀ ...

ਪੂਰੀ ਖ਼ਬਰ »

ਮਿੱਟੀ ਦੀ ਜਾਂਚ ਲਈ ਪਿੰਡ ਪੱਧਰ 'ਤੇ ਪ੍ਰਯੋਗਸ਼ਾਲਾ ਬਣਾਈਆਂ ਜਾਣਗੀਆਂ-ਸਹਾਰਨ

ਫਤਿਹਾਬਾਦ, 21 ਸਤੰਬਰ (ਹਰਬੰਸ ਮੰਡੇਰ) ਖੇਤੀ ਬਾੜੀ ਅਤੇ ਕਿਸਾਨ ਕਲਿਆਣ ਵਿਭਾਗ ਦੇ ਸਹਾਇਕ ਨਿਰਦੇਸ਼ਕ ਡਾ. ਬਲਵੰਤ ਸਹਾਰਨ ਨੇ ਦਸਿਆ ਕਿ ਜ਼ਿਲ੍ਹੇ 'ਚ ਪਿੰਡ ਪੱਧਰ 'ਤੇ ਮਿੱਟੀ ਦੇ ਨਮੂਨਿਆਂ ਦੀ ਜਾਂਚ ਲਈ ਪ੍ਰਯੋਗਸ਼ਾਲਾ ਬਣਾਈਆਂ ਜਾਣਗੀਆਂ | ਉਨ੍ਹਾ ਕਿਹਾ ਕਿ ਕੋਈ ਵੀ ...

ਪੂਰੀ ਖ਼ਬਰ »

ਵਿਦਿਆਰਥੀਆਂ ਨੂੰ ਦਿੱਤੀ ਪ੍ਰੀਸ਼ਦ ਦੇ ਮੈਂਬਰਸ਼ਿਪ ਮੁਹਿੰਮ ਦੀ ਜਾਣਕਾਰੀ

ਕੁਰੂਕਸ਼ੇਤਰ/ਸ਼ਾਹਾਬਾਦ, 21 ਸਤੰਬਰ (ਜਸਬੀਰ ਸਿੰਘ ਦੁੱਗਲ)-ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੀ ਬੈਠਕ ਦੇਰ ਸ਼ਾਮ ਗੀਤਾ ਵਿਦਿਆ ਮੰਦਿਰ 'ਚ ਹੋਈ ਜਿਸ 'ਚ ਵਿਭਾਗ ਦੇ ਕਨਵੀਨਰ ਵਿਕਾਸ ਸ਼ਰਮਾ ਨੇ ਪ੍ਰੀਸ਼ਦ ਦੀ ਮੈਂਬਰਸ਼ਿਪ ਮੁਹਿੰਮ ਦੀ ਜਾਣਕਾਰੀ ਵਿਦਿਆਰਥੀਆਂ ਨੂੰ ...

ਪੂਰੀ ਖ਼ਬਰ »

ਉਪ ਚੋਣ ਕਾਰਨ ਗੁਰਦਾਸਪੁਰ ਦੀਆਂ ਪੰਜੇ ਉਂਗਲਾਂ ਘਿਉ 'ਚ

ਡਾ: ਕਾਹਲੋਂ ਬਟਾਲਾ, 21 ਸਤੰਬਰ- ਜ਼ਿਲ੍ਹਾ ਗੁਰਦਾਸਪੁਰ 'ਚ ਕਈ ਵਰਿ੍ਹਆਂ ਪਿੱਛੋਂ ਆਈ (ਗੁਰਦਾਸਪੁਰ ਲੋਕ ਸਭਾ) ਜ਼ਿਮਨੀ ਚੋਣ ਨਾਲ ਗੁਰਦਾਸਪੁਰ, ਜ਼ਿਲ੍ਹੇ ਦੀਆਂ ਪੰਜੇ ਉਂਗਲਾਂ ਘਿਉ 'ਚ ਹਨ, ਜਿੱਥੇ ਜ਼ਿਲ੍ਹੇ ਅੰਦਰ ਉਪ ਚੋਣ ਨੂੰ ਲੈ ਕੇ ਸਿਆਸੀ ਅਖਾੜਾ ਪੂਰੀ ਤਰ੍ਹਾਂ ...

ਪੂਰੀ ਖ਼ਬਰ »

ਸਲਾਰੀਆ ਦੇ ਉਮੀਦਵਾਰ ਐਲਾਨਣ ਨਾਲ ਚੋਣ ਮੈਦਾਨ ਭਖਿਆ

ਆਰਿਫ਼
ਗੁਰਦਾਸਪੁਰ, 21 ਸਤੰਬਰ- ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਜ਼ਿਮਨੀ ਚੋਣ ਲੜਨ ਲਈ 'ਆਪ' ਅਤੇ ਕਾਂਗਰਸ ਦੇ ਬਾਅਦ ਭਾਰਤੀ ਜਨਤਾ ਪਾਰਟੀ ਨੇ ਵੀ ਆਪਣੇ ਉਮੀਦਵਾਰ ਦਾ ਐਲਾਨ ਕਰਦਿਆਂ ਸਵਰਨ ਸਲਾਰੀਆ ਨੂੰ ਚੋਣ ਮੈਦਾਨ ਵਿਚ ਉਤਾਰ ਦਿੱਤਾ ਹੈ, ਜੋ ਹਲਕੇ ਅੰਦਰ ਕਾਂਗਰਸ ਦੇ ਮਜ਼ਬੂਤ ਉਮੀਦਵਾਰ ਮੰਨੇ ਜਾ ਰਹੇ ਸੁਨੀਲ ਜਾਖੜ ਨੂੰ ਸਿੱਧੀ ਟੱਕਰ ਦੇਣ ਦੇ ਸਮਰਥ ਹਨ | ਸਵਰਨ ਸਲਾਰੀਆ ਦੇ ਜੀਵਨ 'ਤੇ ਝਾਤ ਮਾਰੀ ਜਾਵੇ ਤਾਂ ਉਨ੍ਹਾਂ ਦਾ ਜਨਮ 27 ਜਨਵਰੀ 1954 ਨੂੰ ਪਿੰਡ ਚੌਹਾਨ (ਪਠਾਨਕੋਟ) ਵਿਖੇ ਹੋਇਆ | ਉਨ੍ਹਾਂ ਨੇ ਮੁੱਢਲੀ ਸਿੱਖਿਆ ਪ੍ਰਾਪਤ ਕਰਨ ਦੇ ਬਾਅਦ ਦਿੱਲੀ ਤੋਂ ਬੀ.ਕਾਮ ਦੀ ਪੜ੍ਹਾਈ ਕੀਤੀ | ਉਨ੍ਹਾਂ ਦੇ ਪਿਤਾ ਵੀ ਇਕ ਆਜ਼ਾਦੀ ਘੁਲਾਟੀਏ ਰਹੇ | ਉਨ੍ਹਾਂ ਨੇ ਆਪਣੀ ਪੜ੍ਹਾਈ ਪੂਰੀ ਕਰਨ ਉਪਰੰਤ ਆਪਣਾ ਕਾਰੋਬਾਰ ਸ਼ੁਰੂ ਕੀਤਾ | ਜਿਸ ਦੇ ਬਾਅਦ ਅੱਜ ਕੱਲ੍ਹ ਉਨ੍ਹਾਂ ਦੇ ਕੋਲ ਕਾਲਜ, ਹੋਟਲ, ਖੇਤੀਬਾੜੀ ਜ਼ਮੀਨ, ਸੀਮਸੇਮ ਏਅਰਵੇਜ਼ ਦੇ ਇਲਾਵਾ ਸਕਿਉਰਿਟੀ ਕੰਪਨੀ ਵੀ ਹੈ | ਉਨ੍ਹਾਂ ਦਾ ਸਾਰਾ ਪਰਿਵਾਰ ਮੁੰਬਈ ਵਿਚ ਰਹਿੰਦਾ ਹੈ | ਉਨ੍ਹਾਂ ਨੇ ਆਪਣੀ ਰਾਜਨੀਤਕ ਜੀਵਨ ਦੀ ਸ਼ੁਰੂਆਤ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋ ਕੇ ਕੀਤੀ | ਪਰ ਵਾਅਦੇ ਅਨੁਸਾਰ ਲੋਕ ਸਭਾ ਚੋਣ ਲਈ ਟਿਕਟ ਨਾ ਮਿਲਣ ਕਾਰਨ ਬਾਅਦ 'ਚ ਉਹ ਭਾਜਪਾ 'ਚ ਸ਼ਾਮਿਲ ਹੋ ਗਏ ਤੇ ਪਿਛਲੇ 14 ਸਾਲਾਂ ਤੋਂ ਭਾਜਪਾ ਨਾਲ ਜੁੜੇ ਹੋਏ ਹਨ | ਉਨ੍ਹਾਂ ਵੱਲੋਂ ਹਲਕੇ ਅੰਦਰ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਵੀ ਕਾਫ਼ੀ ਸਰਗਰਮੀ ਦਿਖਾਈ ਗਈ ਸੀ ਤੇ ਸਵ: ਵਿਨੋਦ ਖੰਨਾ ਦੇ ਬਿਮਾਰ ਹੋਣ ਕਾਰਨ ਉਨ੍ਹਾਂ ਨੂੰ ਟਿਕਟ ਦੇਣ ਲਈ ਦਾਅਵੇਦਾਰੀ ਠੋਕੀ ਸੀ | ਪ੍ਰੰਤੂ ਉਸ ਸਮੇਂ ਵਿਨੋਦ ਖੰਨਾ ਨੂੰ ਟਿਕਟ ਦਿੱਤੇ ਜਾਣ ਦੇ ਬਾਅਦ ਉਨ੍ਹਾਂ ਵੱਲੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਸੀ | ਜਦੋਂ ਕਿ ਬਾਅਦ ਵਿਚ ਸੀਨੀਅਰ ਆਗੂਆਂ ਦੇ ਸਮਝਾਉਣ ਦੇ ਬਾਅਦ ਉਹ ਸ਼ਾਂਤ ਹੋ ਗਏ ਸਨ | ਇਸ ਸਾਲ ਦੇ ਸ਼ੁਰੂ ਵਿਚ ਹੀ ਵਿਨੋਦ ਖੰਨਾ ਦੇ ਬਿਮਾਰ ਹੋ ਜਾਣ ਕਾਰਨ ਪਾਰਟੀ ਹਾਈ ਕਮਾਨ ਵੱਲੋਂ ਉਨ੍ਹਾਂ ਨੂੰ ਗੁਰਦਾਸਪੁਰ ਲੋਕ ਸਭਾ ਹਲਕੇ ਦਾ ਇੰਚਾਰਜ ਲਗਾ ਦਿੱਤਾ ਗਿਆ ਸੀ | ਪਰ ਇਸ ਵਾਰ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਤੋਂ ਬਾਜ਼ੀ ਮਾਰ ਕੇ ਸਵਰਨ ਸਲਾਰੀਆ ਟਿਕਟ ਲੈਣ ਵਿਚ ਕਾਮਯਾਬ ਹੋ ਗਏ | ਭਾਵੇਂ ਗੁਰਦਾਸਪੁਰ ਸੰਸਦੀ ਹਲਕੇ ਅੰਦਰ ਸਿਰਫ਼ ਇਕ ਹੀ ਹਲਕੇ ਤੋਂ ਭਾਜਪਾ ਦਾ ਵਿਧਾਇਕ ਹੈ | ਪਰੰਤੂ ਫਿਰ ਵੀ ਸਲਾਰੀਆ ਦੇ ਵੱਖ-ਵੱਖ ਹਲਕਿਆਂ ਨਾਲ ਸਬੰਧਿਤ ਸਾਬਕਾ ਵਿਧਾਇਕਾਂ ਅਤੇ ਸੀਨੀਅਰ ਅਕਾਲੀ ਆਗੂਆਂ ਨਾਲ ਚੰਗੇ ਸਬੰਧ ਹੋਣ ਦੇ ਨਾਲ ਇਸ ਹਲਕੇ ਤੋਂ ਭਾਜਪਾ ਦੇ ਨਾਰਾਜ਼ ਚੱਲੇ ਆ ਰਹੇ ਵਰਕਰ ਵੀ ਉਨ੍ਹਾਂ ਦੇ ਨਾਲ ਹਮਾਇਤ ਰੱਖਦੇ ਹਨ ਅਤੇ ਉਹ ਚੋਣਾਂ ਵਿਚ ਸਵਰਨ ਸਲਾਰੀਆ ਦੀ ਜਿੱਤ ਲਈ ਪੁਰੋਜ਼ਰ ਯਤਨ ਕਰਨਗੇ | ਹੁਣ ਸਵਰਨ ਸਲਾਰੀਆ ਵੱਲੋਂ ਕੱਲ੍ਹ 22 ਸਤੰਬਰ ਸ਼ੁੱਕਰਵਾਰ ਨੂੰ ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਕਰਨਗੇ |
2014 ਵਿਚ ਪਹੁੰਚੇ ਸਨ ਆਪਣੇ ਹਲਕੇ ਅੰਦਰ
ਇਕਇੰਟਰਵਿਊ ਦੌਰਾਨ ਸਵਰਨ ਸਲਾਰੀਆ ਨੇ ਦੱਸਿਆ ਸੀ ਕਿ ਉਹ ਇਕ ਛੋਟੇ ਪਰਿਵਾਰ 'ਚੋਂ ਉਠ ਕੇ ਮਿਹਨਤ ਸਦਕਾ ਬਣੇ ਕਾਮਯਾਬ ਕਾਰੋਬਾਰੀ ਬਣੇ ਅਤੇ ਉਨ੍ਹਾਂ ਨੇ ਬਹੁਤ ਧਨ ਦੌਲਤ ਕਮਾਈ | ਪਰ ਹਮੇਸ਼ਾ ਹੀ ਉਨ੍ਹਾਂ ਦੇ ਮਨ ਵਿਚ ਲੋਕ ਸੇਵਾ ਦੀ ਖਾਹਿਸ਼ ਰਹਿੰਦੀ ਸੀ | ਜਿਸ ਕਾਰਨ ਉਹ 2014 ਵਿਚ ਆਪਣੇ ਸਾਰਾ ਕਾਰੋਬਾਰ ਆਪਣੇ ਪਰਿਵਾਰ ਹਵਾਲੇ ਕਰਕੇ ਆਪਣੇ ਜੱਦੀ ਹਲਕੇ ਪਹੁੰਚ ਕੇ ਆਪਣੇ ਲੋਕਾਂ ਦੀ ਸੇਵਾ ਕਰਨ ਦੇ ਮਕਸਦ ਨਾਲ ਸਿਆਸੀ ਗਤੀਵਿਧੀਆਂ ਵਿਚ ਹਿੱਸਾ ਲੈਣ ਲਗ ਪਏ | ਸਲਾਰੀਆ ਅਨੁਸਾਰ ਉਨ੍ਹਾਂ ਨੇ ਜ਼ਿੰਦਗੀ ਵਿਚ ਬਹੁਤ ਧਨ ਦੌਲਤ ਕਮਾਈ ਹੈ ਅਤੇ ਰਾਜਨੇਤਾ ਬਣ ਕੇ ਉਹ ਸਿਰਫ਼ ਲੋਕਾਂ ਦੀ ਸੇਵਾ ਕਰਨ ਹੀ ਲੋਚਦੇ ਹਨ |


ਖ਼ਬਰ ਸ਼ੇਅਰ ਕਰੋ

ਪਾਕਿ 'ਚ 250 ਹਿੰਦੂ ਪਰਿਵਾਰਾਂ ਨੂੰ ਕਰਵਾਇਆ ਗਿਆ ਇਸਲਾਮ ਕਬੂਲ

ਅੰਮਿ੍ਤਸਰ, 21 ਸਤੰਬਰ (ਸੁਰਿੰਦਰ ਕੋਛੜ)- ਪਾਕਿਸਤਾਨ ਦੇ ਸੂਬਾ ਸਿੰਧ ਦੇ ਥਾਟਾ ਦੇ ਜ਼ਿਲ੍ਹਾ ਸੱਜ਼ਾਵਾਲ 'ਚ ਰਹਿੰਦੇ 250 ਹਿੰਦੂ ਪਰਿਵਾਰਾਂ ਨੂੰ ਬੀਤੇ ਦਿਨ ਇਕ ਸਮਾਗਮ 'ਚ ਸਮੂਹਿਕ ਤੌਰ 'ਤੇ ਇਸਲਾਮ ਕਬੂਲ ਕਰਵਾਇਆ ਗਿਆ | ਉਕਤ ਸਮਾਗਮ ਇਲਾਕੇ ਦੇ ਕਾਰੋਬਾਰੀ ਅਬਦੁੱਲ ...

ਪੂਰੀ ਖ਼ਬਰ »

ਮੈਂਬਰ ਵਿਹੂਣਾ ਪੀ.ਪੀ.ਐੱਸ. ਕਮਿਸ਼ਨ ਪੀ.ਸੀ.ਐੱਸ. ਅਧਿਕਾਰੀਆਂ ਦੀ ਭਰਤੀ 'ਤੇ ਉਤਾਰੂ

ਰਾਮਪੁਰਾ ਫੂਲ, 21 ਸਤੰਬਰ (ਗੁਰਮੇਲ ਸਿੰਘ ਵਿਰਦੀ)- ਪੰਜਾਬ ਪਬਲਿਕ ਸਰਵਿਸ ਕਮਿਸ਼ਨ ਪਟਿਆਲਾ ਵੱਲੋਂ ਸਰਕਾਰੀ ਸੇਵਾ ਦੌਰਾਨ ਲੰਬੀ, ਚੰਗੀ ਅਤੇ ਬੇਦਾਗ਼ ਸੇਵਾ ਵਾਲੇ ਅਧਿਕਾਰੀਆਂ ਨੂੰ ਬਤੌਰ ਪੀ.ਸੀ.ਐੱਸ. ਅਧਿਕਾਰੀ ਨਾਮਜ਼ਦ ਕੀਤੇ ਜਾਣ ਲਈ 7 ਅਕਤੂਬਰ ਨੂੰ ਰੱਖਿਆ ਟੈਸਟ ...

ਪੂਰੀ ਖ਼ਬਰ »

ਹਰਿਆਣਾ 'ਚ ਇਕ ਹੋਰ ਸਕੂਲ ਵਿਵਾਦਾਂ 'ਚ-ਬੱਚੀ ਨਾਲ ਜਬਰ ਜਨਾਹ ਦੀ ਕੋਸ਼ਿਸ਼

ਪਾਣੀਪਤ, 21 ਸਤੰਬਰ (ਵਿਨੋਦ ਪੰਚਾਲ)-ਗੁਰੂਗਰਾਮ ਦੇ ਭੋਂਡਸੀ 'ਚ ਸਥਿਤ ਰਿਆਨ ਇੰਟਰਨੈਸ਼ਨਲ ਸਕੂਲ 'ਚ 7 ਸਾਲਾਂ ਪ੍ਰਦਯੁਮਨ ਦੀ ਹੱਤਿਆ ਦਾ ਮਾਮਲਾ ਅਜੇ ਸ਼ਾਂਤ ਵੀ ਨਹੀਂ ਹੋਇਆ ਹੈ, ਕਿ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ | ਹੁਣ ਪਾਣੀਪਤ ਦੇ ਇਕ ਨਾਮੀ ਸਕੂਲ 'ਚ 9 ਸਾਲਾਂ ਬੱਚੀ ...

ਪੂਰੀ ਖ਼ਬਰ »

ਕੋਲਕਾਤਾ ਹਾਈਕੋਰਟ ਵਲੋਂ ਮੁਹੱਰਮ ਵਾਲੇ ਦਿਨ ਸਮੇਤ ਰੋਜ਼ਾਨਾ ਦੁਰਗਾ ਮੂਰਤੀ ਵਿਸਰਜਨ ਦੀ ਮਨਜ਼ੂਰੀ

ਕੋਲਕਾਤਾ, 21 ਸਤੰਬਰ (ਏਜੰਸੀ)- ਕੋਲਕਾਤਾ ਹਾਈਕੋਰਟ ਨੇ ਅੱਜ 30 ਸਤੰਬਰ ਨੂੰ ਵਿਜੇਦਸ਼ਮੀ ਤੋਂ ਹਰ ਰੋਜ਼ ਦੁਰਗਾ ਮੂਰਤੀ ਵਿਸਰਜਨ ਦੀ ਮਨਜ਼ੂਰੀ ਦਿੰਦਿਆ ਪੱਛਮੀ ਬੰਗਾਲ ਦੀ ਸਰਕਾਰ ਨੂੰ ਸੁਰੱਖਿਆ ਦੇ ਜ਼ਰੂਰੀ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਹਨ | ਚੀਫ਼ ਜਸਟਿਸ ...

ਪੂਰੀ ਖ਼ਬਰ »

ਡੋਨਾਲਡ ਟਰੰਪ ਦੇ ਬਿਆਨ 'ਤੇ ਉੱਤਰ ਕੋਰੀਆ ਨੇ ਕਿਹਾ-ਕੁੱਤਿਆਂ ਦੇ ਭੌ ਾਕਣ 'ਤੇ ਅਸੀਂ ਧਿਆਨ ਨਹੀਂ ਦਿੰਦੇ

ਸਿਓਲ, 21 ਸਤੰਬਰ (ਏਜੰਸੀ)-ਉੱਤਰੀ ਕੋਰੀਆ ਦੇ ਵਿਦੇਸ਼ ਮੰਤਰੀ ਰੀ ਯੋਂਗ ਹੋ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸੰਯੁਕਤ ਰਾਸ਼ਟਰ 'ਚ ਉੱਤਰੀ ਕੋਰੀਆ ਨੂੰ ਪੂਰੀ ਤਰ੍ਹਾਂ ਤਬਾਹ ਕਰ ਦੇਣ ਦੇ ਦਿੱਤੇ ਬਿਆਨ ਨੂੰ ਕੋਈ ਤਵੱਜੋ ਨਾ ਦਿੰਦਿਆਂ ਕਿਹਾ ਕਿ ਅਸੀਂ ਅਮਰੀਕਾ ...

ਪੂਰੀ ਖ਼ਬਰ »

ਐਸ. ਐਸ. ਬੀ. ਗਸ਼ਤੀ ਦਲ 'ਤੇ ਗੋਲੀਬਾਰੀ ਪਿੱਛੇ ਸਥਾਨਕ ਅੱਤਵਾਦੀਆਂ ਦਾ ਹੱਥ-ਪੁਲਿਸ

ਸ੍ਰੀਨਗਰ, 21 ਸਤੰਬਰ (ਮਨਜੀਤ ਸਿੰਘ)-ਜੰਮੂ-ਕਸ਼ਮੀਰ ਦੇ ਜ਼ਿਲ੍ਹਾ ਰਾਮਬਨ ਦੇ ਬਨਿਹਾਲ ਇਲਾਕੇ 'ਚ ਬੀਤੀ ਸ਼ਾਮ ਸ਼ਸਤਰ ਸੀਮਾ ਬਲ (ਐਸ.ਐਸ.ਬੀ) ਦੇ ਗਸ਼ਤੀ ਹਲ 'ਤੇ ਹਮਲੇ ਦੇ ਲਈ ਜ਼ਿੰਮੇਵਾਰ 3 ਸਥਾਨਕ ਨੌਜਵਾਨਾਂ ਦੀ ਪਛਾਣ ਹੋਣ ਦਾ ਪੁਲਿਸ ਨੇ ਦਾਅਵਾ ਕੀਤਾ ਹੈ | ਪੁਲਿਸ ...

ਪੂਰੀ ਖ਼ਬਰ »

ਸੁਨੰਦਾ ਪੁਸ਼ਕਰ ਮਾਮਲੇ 'ਚ ਅੰਤਿਮ ਰਿਪੋਰਟ 8 ਹਫ਼ਤਿਆਂ 'ਚ

ਨਵੀਂ ਦਿੱਲੀ, 21 ਸਤੰਬਰ (ਏਜੰਸੀ)- ਪੁਲਿਸ ਨੇ ਵੀਰਵਾਰ ਨੂੰ ਦਿੱਲੀ ਹਾਈ ਕੋਰਟ ਨੂੰ ਕਿਹਾ ਕਿ ਉਹ 2014 ਦੇ ਸੁਨੰਦਾ ਪੁਸ਼ਕਰ ਮਾਮਲੇ 'ਚ ਅੱਠ ਹਫ਼ਤਿਆਂ ਦੇ ਅੰਦਰ ਰਿਪੋਰਟ ਦਾਖ਼ਲ ਕਰ ਸਕਦੀ ਹੈ | ਪੁਲਿਸ ਨੇ ਜੱਜ ਜੀ. ਐੱਸ. ਸਿਸਤਾਨੀ ਦੀ ਅਗਵਾਈ ਵਾਲੇ ਬੈਂਚ ਨੂੰ ਦੱਸਿਆ ਕਿ ਉਹ ...

ਪੂਰੀ ਖ਼ਬਰ »

ਸਿੱਖਿਆ ਵਿਕਾਸ ਬੋਰਡ ਨੇ ਕਿਹਾ ਕੇਸ ਨਿੱਜੀ ਤੌਰ 'ਤੇ ਦਰਜ, ਨਾ ਕਿ ਸੁਸਾਇਟੀ ਦੇ ਚੇਅਰਮੈਨ ਵਜੋਂ

ਚੰਡੀਗੜ੍ਹ, 21 ਸਤੰਬਰ (ਸੁਰਜੀਤ ਸਿੰਘ ਸੱਤੀ)- ਪੰਜਾਬ ਵਿਚ ਆਦਰਸ਼ ਸਕੂਲਾਂ ਦਾ ਸੰਚਾਲਨ ਕਰ ਰਹੀਆਂ ਕੁਝ ਸੁਸਾਇਟੀਆਂ ਦੇ ਚੇਅਰਮੈਨਾਂ 'ਤੇ ਪੁਲਿਸ ਮਾਮਲੇ ਦਰਜ ਹੋਣ ਦਾ ਦੋਸ਼ ਲਾਉਂਦਿਆਂ ਇਨ੍ਹਾਂ ਸਕੂਲਾਂ ਨੂੰ ਸੁਸਾਇਟੀ ਮੁਕਤ ਕਰਵਾਉਣ ਦੀ ਮੰਗ ਨੂੰ ਲੈ ਕੇ ਹਾਈਕੋਰਟ ...

ਪੂਰੀ ਖ਼ਬਰ »

ਭਾਰਤ ਸਣੇ ਜੀ-4 ਦੇਸ਼ਾਂ ਵੱਲੋਂ ਸੰਯੁਕਤ ਰਾਸ਼ਟਰ ਸੁਰੱਖਿਆ ਕੌਾਸਲ 'ਚ ਜਲਦ ਸੁਧਾਰ ਦੀ ਅਪੀਲ

ਸੰਯੁਕਤ ਰਾਸ਼ਟਰ, 21 ਸਤੰਬਰ (ਏਜੰਸੀ)-ਭਾਰਤ ਸਣੇ ਜੀ-4 ਦੇਸ਼ਾਂ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਾਸਲ 'ਚ ਜਲਦ ਸੁਧਾਰ ਅਤੇ ਇਸ ਦੇ ਸਥਾਈ ਅਤੇ ਅਸਥਾਈ ਮੈਂਬਰਾਂ ਦੀ ਗਿਣਤੀ 'ਚ ਵਾਧਾ ਕਰਨ ਦੀ ਅਪੀਲ ਕੀਤੀ ਹੈ | ਜੀ-4 ਨੇ ਕਿਹਾ ਕਿ ਇਸ ਤਾਕਤਵਰ ਵਿਸ਼ਵ ਵਿਆਪੀ ਸੰਸਥਾ ਨੂੰ ...

ਪੂਰੀ ਖ਼ਬਰ »

ਮਾਊਾਟ ਐਵਰੈਸਟ ਦੀ ਉਚਾਈ ਨੂੰ ਦੁਬਾਰਾ ਮਾਪੇਗਾ ਨਿਪਾਲ

ਕਾਠਮਾਂਡੂ, 21 ਸਤੰਬਰ (ਏਜੰਸੀ)-ਹਿਮਾਲਿਆ ਖੇਤਰ 'ਚ 2015 ਦੌਰਾਨ ਆਏ ਭੁਚਾਲ ਕਾਰਨ ਮਾਊਾਟ ਐਵਰੈਸਟ ਦੀ ਉਚਾਈ 'ਚ ਬਦਲਾਅ ਦੀਆਂ ਰਿਪੋਰਟਾਂ ਦਰਮਿਆਨ ਪਹਿਲੀ ਵਾਰ ਨਿਪਾਲ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਦੀ ਉਚਾਈ ਨੂੰ ਮਾਪੇਗਾ | ਭਾਰਤ ਵਲੋਂ 1955 'ਚ ਇਸ ਚੋਟੀ ਦੀ ਲੰਬਾਈ 8,848 ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX