ਤਾਜਾ ਖ਼ਬਰਾਂ


ਮਮਤਾ ਜੀ ਨੂੰ ਜਿਤਾਉਣ 'ਚ ਅਸੀਂ ਆਪਣੀ ਤਾਕਤ ਲਗਾ ਦਿਆਂਗੇ- ਤੇਜਸਵੀ ਯਾਦਵ
. . .  28 minutes ago
ਕੋਲਕਾਤਾ, 1 ਮਾਰਚ- ਰਾਸ਼ਟਰੀ ਜਨਤਾ ਦਲ ਦੇ ਨੇਤਾ ਤੇਜਸਵੀ ਯਾਦਵ ਨੇ ਅੱਜ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਮੁਲਾਕਾਤ ਕੀਤੀ। ਮੁਲਾਕਾਤ ਤੋਂ ਬਾਅਦ ਬੋਲਦਿਆਂ ਤੇਜਸਵੀ ਯਾਦਵ...
ਮਿਸ ਇੰਡੀਆ ਦਿੱਲੀ 2019 ਮਾਨਸੀ ਸਹਿਗਲ ਹੋਈ ਆਮ ਆਦਮੀ ਪਾਰਟੀ 'ਚ ਸ਼ਾਮਿਲ
. . .  47 minutes ago
ਨਵੀਂ ਦਿੱਲੀ, 1 ਮਾਰਚ ਮਿਸ ਇੰਡੀਆ ਦਿੱਲੀ 2019 ਮਾਨਸੀ ਸਹਿਗਲ ਅੱਜ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋ ਗਈ। ਉਸ ਨੇ ਪਾਰਟੀ ਆਗੂ ਰਾਘਵ ਚੱਢਾ ਦੀ ਮੌਜੂਦਗੀ 'ਚ ਪਾਰਟੀ...
ਜਾਵੇਦ ਅਖ਼ਤਰ ਮਾਣਹਾਨੀ ਮਾਮਲੇ 'ਚ ਵਧੀਆਂ ਕੰਗਨਾ ਦੀਆਂ ਮੁਸ਼ਕਲਾਂ, ਅਦਾਲਤ ਨੇ ਜਾਰੀ ਕੀਤਾ ਵਾਰੰਟ
. . .  about 1 hour ago
ਮੁੰਬਈ, 1 ਮਾਰਚ- ਬਾਲੀਵੁੱਡ ਅਦਾਕਾਰ ਕੰਗਨਾ ਰਣੌਤ ਵਿਰੁੱਧ ਗੀਤਕਾਰ ਜਾਵੇਦ ਅਖ਼ਤਰ ਵਲੋਂ ਦਾਇਰ ਕੀਤੇ ਗਏ ਮਾਣਹਾਨੀ ਦੇ ਮਾਮਲੇ 'ਚ ਅੰਧੇਰੀ ਦੇ ਮੈਟਰੋਪਾਲੀਟਨ ਮੈਜਿਸਟ੍ਰੇਟ ਨੇ ਜ਼ਮਾਨਤੀ...
ਤੇਜਸਵੀ ਯਾਦਵ ਵਲੋਂ ਮਮਤਾ ਬੈਨਰਜੀ ਨਾਲ ਮੁਲਾਕਾਤ
. . .  about 1 hour ago
ਕੋਲਕਾਤਾ, 1 ਮਾਰਚ- ਰਾਸ਼ਟਰੀ ਜਨਤਾ ਦਲ ਦੇ ਨੇਤਾ ਤੇਜਸਵੀ ਯਾਦਵ ਵਲੋਂ ਅੱਜ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ...
ਮ੍ਰਿਤਕ ਦੀ ਦੇਹ ਸੜਕ ਦੇ ਵਿਚਾਲੇ ਰੱਖ ਕੇ ਪੁਲਿਸ ਸਟੇਸ਼ਨ ਬੱਧਨੀ ਕਲਾਂ ਦਾ ਕੀਤਾ ਗਿਆ ਘਿਰਾਓ
. . .  about 1 hour ago
ਬੱਧਣੀ ਕਲਾਂ, 1 ਮਾਰਚ (ਸੰਜੀਵ ਕੋਛੜ)- ਬੀਤੇ ਦਿਨੀਂ ਪਿੰਡ ਮੀਨੀਆਂ ਦੇ ਇਕ ਵਿਅਕਤੀ, ਜਿਸ ਦੀ ਮੌਤ ਹੋ ਗਈ ਸੀ, ਦੀ ਮ੍ਰਿਤਕ ਦੇਹ ਨੂੰ ਅੱਜ ਪੁਲਿਸ ਸਟੇਸ਼ਨ ਬੱਧਣੀ ਕਲਾਂ ਦੇ ਕੋਲ ਸੜਕ 'ਤੇ ਰੱਖ ਕੇ ਪਰਿਵਾਰਕ
ਤਪਾ ਬਾਈਪਾਸ 'ਤੇ ਬਣੇ ਫਲਾਈਓਵਰ 'ਤੇ ਡਿਵਾਈਡਰ ਨਾਲ ਟਕਰਾਈ ਕਾਰ, 2 ਦੀ ਮੌਤ ਅਤੇ ਕਈ ਜ਼ਖ਼ਮੀ
. . .  about 1 hour ago
ਤਪਾ ਮੰਡੀ, 1 ਮਾਰਚ (ਵਿਜੇ ਸ਼ਰਮਾ)- ਬਠਿੰਡਾ-ਚੰਡੀਗੜ੍ਹ ਕੌਮੀ ਮਾਰਗ ਐਨ. ਐਚ. 7 'ਤੇ ਤਪਾ ਬਾਈਪਾਸ 'ਤੇ ਬਣੇ ਫਲਾਈਓਵਰ 'ਤੇ ਇਕ ਬਰਨਾਲੇ ਵਾਲੇ ਪਾਸਿਓਂ ਬਠਿੰਡੇ ਨੂੰ ਜਾ ਰਹੀ ਇਕ ਕਾਰ ਅੱਜ...
ਹੈਰੋਇਨ ਸਣੇ ਇਕ ਵਿਅਕਤੀ ਦੀ ਕਾਬੂ
. . .  about 1 hour ago
ਡਮਟਾਲ, 1 ਮਾਰਚ (ਰਾਕੇਸ਼ ਕੁਮਾਰ)- ਪਠਾਨਕੋਟ ਦੇ ਐਸ. ਐਸ. ਪੀ. ਗੁਲਨੀਤ ਸਿੰਘ ਖੁਰਾਣਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਅੱਜ ਨੰਗਲ ਥਾਣੇ ਦੇ ਇੰਚਾਰਜ...
ਜੰਡਿਆਲਾ ਗੁਰੂ ਨਜ਼ਦੀਕ ਗਹਿਰੀ ਮੰਡੀ ਵਿਖੇ ਰੇਲ ਰੋਕੋ ਅੰਦੋਲਨ 159ਵੇਂ ਦਿਨ 'ਚ ਦਾਖਲ
. . .  about 2 hours ago
ਜੰਡਿਆਲਾ ਗੁਰੂ, 1 ਮਾਰਚ (ਰਣਜੀਤ ਸਿੰਘ ਜੋਸਨ)- ਜੰਡਿਆਲਾ ਗੁਰੂ ਨਜ਼ਦੀਕ ਗਹਿਰੀ ਮੰਡੀ ਵਿਖੇ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਿਹਾ ਰੇਲ ਰੋਕੋ ਅੰਦੋਲਨ ਅੱਜ 159ਵੇਂ ਦਿਨ 'ਚ ਦਾਖਲ ਹੋ ਗਿਆ...
ਦੀਪ ਸਿੱਧੂ ਨੂੰ ਕਾਨੂੰਨੀ ਸਹਾਇਤਾ ਪ੍ਰਦਾਨ ਕਰੇਗੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ
. . .  about 2 hours ago
ਨਵੀਂ ਦਿੱਲੀ, 1 ਮਾਰਚ- 26 ਜਨਵਰੀ ਨੂੰ ਲਾਲ ਕਿਲ੍ਹੇ 'ਤੇ ਵਾਪਰੇ ਘਟਨਾਕ੍ਰਮ ਦੇ ਸਬੰਧ 'ਚ ਗ੍ਰਿਫ਼ਤਾਰ ਕੀਤੇ ਗਏ ਦੀਪ ਸਿੱਧੂ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕਾਨੂੰਨੀ ਸਹਾਇਤਾ ਪ੍ਰਦਾਨ...
ਬਹਿਬਲ ਕਲਾਂ ਗੋਲੀਕਾਂਡ ਮਾਮਲੇ 'ਚ ਸੁਮੇਧ ਸੈਣੀ ਅਤੇ ਉਮਰਾਨੰਗਲ ਨੂੰ ਹਾਈਕੋਰਟ ਨੇ ਦਿੱਤੀ ਅਗਾਊਂ ਜ਼ਮਾਨਤ
. . .  about 2 hours ago
ਚੰਡੀਗੜ੍ਹ, 1 ਮਾਰਚ (ਬਰਜਿੰਦਰ ਗੌੜ)- ਬਹਿਬਲ ਕਲਾਂ ਗੋਲੀਕਾਂਡ ਮਾਮਲੇ 'ਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਦੇ ਸਾਬਕਾ ਡੀ. ਜੀ. ਪੀ. ਸੁਮੇਧ ਸਿੰਘ ਸੈਣੀ ਅਤੇ ਪੁਲਿਸ ਅਧਿਕਾਰੀ...
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪ੍ਰਿੰਸੀਪਲ ਸਲਾਹਕਾਰ ਬਣੇ ਚੁਣਾਵੀ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ
. . .  about 2 hours ago
ਚੰਡੀਗੜ੍ਹ, 1 ਮਾਰਚ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੁਣਾਵੀ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੂੰ ਆਪਣਾ ਪ੍ਰਿੰਸੀਪਲ ਸਲਾਹਕਾਰ ਨਿਯੁਕਤ ਕੀਤਾ ਹੈ। ਕੈਪਟਨ ਨੇ ਖ਼ੁਦ ਟਵੀਟ ਕਰਕੇ...
ਮਨਪ੍ਰੀਤ ਵੋਹਰਾ ਆਸਟਰੇਲੀਆ ਵਿਚ ਭਾਰਤ ਦੇ ਹਾਈ ਕਮਿਸ਼ਨਰ ਨਿਯੁਕਤ
. . .  about 3 hours ago
ਨਵੀਂ ਦਿੱਲੀ ,1 ਮਾਰਚ - ਸੀਨੀਅਰ ਡਿਪਲੋਮੈਟ ਮਨਪ੍ਰੀਤ ਵੋਹਰਾ ਨੂੰ ਆਸਟਰੇਲੀਆ ਵਿਚ ਭਾਰਤ ਦਾ ਅਗਲਾ ਹਾਈ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ । ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਮਨਪ੍ਰੀਤ ਵੋਹਰਾ 1988 ਬੈਚ ਦੇ ਭਾਰਤੀ ਵਿਦੇਸ਼ੀ ਸੇਵਾ...
ਇਟਲੀ ਦੀ ਗਾਇਕਾ ਲਾਉਰਾ ਪਾਉਸੀਨੀ ਨੇ ਜਿੱਤਿਆ 'ਗੋਲਡਨ ਗਲੋਬ ਸੰਗੀਤਕ ਐਵਾਰਡ'
. . .  1 minute ago
ਵੈਨਿਸ (ਇਟਲੀ), 1 ਮਾਰਚ (ਹਰਦੀਪ ਸਿੰਘ ਕੰਗ)- ਕਰੋੜਾਂ ਸੰਗੀਤ ਪ੍ਰੇਮੀਆਂ ਦੇ ਦਿਲਾਂ 'ਤੇ ਰਾਜ ਕਰਨ ਵਾਲੀ ਇਟਲੀ ਦੀ ਪੋਪ ਗਾਇਕਾ ਲਾਉਰਾ ਪਾਉਸੀਨੀ ਨੇ ਸੰਗੀਤ ਦੇ ਖੇਤਰ 'ਚ ਵਿਸ਼ਵ ਪੱਧਰੀ...
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਜੇਲ੍ਹ 'ਚੋਂ ਰਿਹਾਅ ਹੋ ਕੇ ਆਏ 2 ਨੌਜਵਾਨਾਂ ਦਾ ਕੀਤਾ ਗਿਆ ਸਨਮਾਨ
. . .  about 3 hours ago
ਅੰਮ੍ਰਿਤਸਰ, 1 ਮਾਰਚ (ਹਰਮਿੰਦਰ ਸਿੰਘ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ, ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਸੀਨੀਅਰ ਮੀਤ ਪ੍ਰਧਾਨ ਸਵਿੰਦਰ ਸਿੰਘ ਚੁਤਾਲਾ ਨੇ...
ਪੰਜਾਬ ਵਿਧਾਨ ਸਭਾ ਦੀ ਕਾਰਵਾਈ ਭਲਕੇ ਸਵੇਰ ਤੱਕ ਲਈ ਮੁਲਤਵੀ
. . .  about 4 hours ago
ਬਜਟ ਇਜਲਾਸ : 'ਆਪ' ਵਿਧਾਇਕ ਨਾਜਰ ਸਿੰਘ ਦੀ ਬੇਨਤੀ 'ਤੇ ਕਲਾਕਾਰ ਮੋਹਨ ਮਿੱਢਾ ਅਤੇ ਲੇਖਕ ਦਰਸ਼ਨ ਦਰਵੇਸ਼ ਦਾ ਨਾਮ ਵੀ ਸ਼ਾਮਿਲ ਕੀਤਾ ਗਿਆ
. . .  about 4 hours ago
ਪੰਜਾਬ ਵਿਧਾਨ ਸਭਾ 'ਚ ਦਿੱਤੀ ਗਈ ਵੱਖ-ਵੱਖ ਸ਼ਖ਼ਸੀਅਤਾਂ ਨੂੰ ਸ਼ਰਧਾਂਜਲੀ
. . .  about 3 hours ago
ਚੰਡੀਗੜ੍ਹ, 1 ਮਾਰਚ (ਵਿਕਰਮਜੀਤ ਸਿੰਘ ਮਾਨ)- ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਪਹਿਲੇ ਦਿਨ ਅੱਜ ਸਦਨ 'ਚ ਵੱਖ-ਵੱਖ ਸ਼ਖ਼ਸੀਅਤਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਨ੍ਹਾਂ 'ਚ ਮਸ਼ਹੂਰ...
ਪੰਜਾਬ ਵਿਧਾਨ ਸਭਾ ਦੀ ਕਾਰਵਾਈ ਮੁੜ ਸ਼ੁਰੂ, ਦਿੱਤੀ ਜਾਵੇਗੀ ਵਿੱਛੜੀਆਂ ਰੂਹਾਂ ਨੂੰ ਸ਼ਰਧਾਂਜਲੀ
. . .  about 4 hours ago
ਚੋਰਾਂ ਵਲੋਂ ਬੈਂਕ ਅਤੇ ਏ. ਟੀ. ਐਮ. ਲੁੱਟਣ ਦੀ ਅਸਫਲ ਕੋਸ਼ਿਸ਼
. . .  about 4 hours ago
ਗੱਗੋਮਾਹਲ, 1 ਮਾਰਚ (ਬਲਵਿੰਦਰ ਸਿੰਘ ਸੰਧੂ)- ਜ਼ਿਲ੍ਹਾ ਅੰਮ੍ਰਿਤਸਰ ਦੇ ਕਸਬਾ ਗੱਗੋਮਾਹਲ ਅੰਦਰ ਸਥਿਤ ਐਚ. ਡੀ. ਐਫ. ਸੀ. ਬੈਕ ਅਤੇ ਏ. ਟੀ. ਐਮ. ਨੂੰ ਬੀਤੀ ਰਾਤ ਚੋਰਾਂ ਵਲੋਂ ਲੁੱਟਣ ਦੀ ਕੋਸ਼ਿਸ਼ ਕੀਤੀ...
ਮੈਂ ਅਮਰੀਕਾ 'ਚ ਕੋਈ ਨਵੀਂ ਪਾਰਟੀ ਨਹੀਂ ਬਣਾ ਰਿਹਾ- ਡੋਨਾਲਡ ਟਰੰਪ
. . .  about 4 hours ago
ਸਿਆਟਲ, 1 ਮਾਰਚ (ਹਰਮਨਪ੍ਰੀਤ ਸਿੰਘ)- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣਾ ਅਹੁਦਾ ਛੱਡਣ ਤੋਂ ਬਾਅਦ ਅੱਜ ਪਹਿਲੀ ਵਾਰ ਆਪਣੀ ਜਨਤਕ ਹਾਜ਼ਰੀ 'ਚ ਬੋਲਦੇ ਹੋਏ ਕਿਹਾ ਕਿ ਮੈਂ ਕੋਈ ਨਵੀਂ...
ਚੰਡੀਗੜ੍ਹ 'ਚ ਕਾਂਗਰਸੀ ਨੇ ਸਿਰਾਂ 'ਤੇ ਸਲੰਡਰ 'ਤੇ ਰੱਖ ਕੇ ਕੀਤਾ ਪ੍ਰਦਰਸ਼ਨ
. . .  about 4 hours ago
ਚੰਡੀਗੜ੍ਹ, 1 ਮਾਰਚ (ਸੁਰਿੰਦਰਪਾਲ ਸਿੰਘ)- ਤੇਲ ਦੀਆਂ ਅਤੇ ਰਸੋਈ ਗੈਸ ਦੀਆਂ ਨਿਤ ਦਿਨ ਵਧ ਰਹੀਆਂ ਕੀਮਤਾਂ ਦੇ ਵਿਰੁੱਧ ਅੱਜ ਚੰਡੀਗੜ੍ਹ 'ਚ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ, ਕੈਬਨਿਟ ਮੰਤਰੀ ਭਰਤ ਭੂਸ਼ਣ...
ਡਾ.ਵੇਰਕਾ ਦੀ ਅਗਵਾਈ ਹੇਠ ਸੈਂਕੜੇ ਅਕਾਲੀ ਵਰਕਰਾਂ ਦਾ ਕਾਫ਼ਲਾ ਚੰਡੀਗੜ੍ਹ ਵਿਧਾਨ ਸਭਾ ਦਾ ਘਿਰਾਓ ਕਰਨ ਰਵਾਨਾ
. . .  about 4 hours ago
ਛੇਹਰਟਾ,1 ਮਾਰਚ (ਵਡਾਲੀ) ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਸੱਤਾ ਵਿਚ ਆਈ ਕਾਂਗਰਸ ਸਰਕਾਰ ਦੇ ਕਾਰਜਕਾਲ ਦੇ ਚਾਰ ਸਾਲ ਬੀਤ ਜਾਣ ...
21ਵੀਂ ਸਦੀ ਦੇ ਭਾਰਤ 'ਚ ਫੂਡ ਪ੍ਰੋਸੈਸਿੰਗ ਕ੍ਰਾਂਤੀ ਦੀ ਲੋੜ- ਪ੍ਰਧਾਨ ਮੰਤਰੀ ਮੋਦੀ
. . .  about 4 hours ago
ਨਵੀਂ ਦਿੱਲੀ, 1 ਮਾਰਚ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਖੇਤੀ ਖੇਤਰ ਨੂੰ ਲੈ ਕੇ ਬਜਟ 'ਚ ਹੋਏ ਐਲਾਨਾਂ ਸਬੰਧਿਤ ਵੈੱਬੀਨਾਰ 'ਚ ਕਿਹਾ ਕਿ 21ਵੀਂ ਸਦੀ ਦੇ ਭਾਰਤ ਨੂੰ ਫੂਡ ਪ੍ਰੋਸੈਸਿੰਗ ਕ੍ਰਾਂਤੀ ਦੀ ਲੋੜ ਹੈ। ਪ੍ਰਧਾਨ ਮੰਤਰੀ...
ਮਾਨਾਂਵਾਲਾ ਤੋਂ ਰਣੀਕੇ ਦੀ ਅਗਵਾਈ ’ਚ ਹਲਕਾ ਅਟਾਰੀ ਦੇ ਅਕਾਲੀ ਆਗੂ ਤੇ ਵਰਕਰ ਚੰਡੀਗੜ੍ਹ ਹੋਏ ਰਵਾਨਾ
. . .  about 4 hours ago
ਮਾਨਾਂਵਾਲਾ, 1 ਮਾਰਚ (ਗੁਰਦੀਪ ਸਿੰਘ ਨਾਗੀ)-ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਵਿਧਾਨ ਸਭਾ ਦੇ ...
ਓਡੀਸ਼ਾ ਦੇ ਮੁੱਖ ਮੰਤਰੀ ਨੇ ਲਵਾਇਆ ਕੋਰੋਨਾ ਦਾ ਟੀਕਾ
. . .  about 5 hours ago
ਭੁਵਨੇਸ਼ਵਰ, 1 ਮਾਰਚ- ਕੋਰੋਨਾ ਵਾਇਰਸ ਦੇ ਵਿਰੁੱਧ ਵੈਕਸੀਨੇਸ਼ਨ ਮੁਹਿੰਮ ਦਾ ਦੂਜਾ ਪੜਾਅ ਅੱਜ ਤੋਂ ਸ਼ੁਰੂ ਹੋ ਗਿਆ ਹੈ। ਇਸ ਮੌਕੇ ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਵੀ ਕੋਰੋਨਾ ਵਾਇਰਸ ਦੀ ਪਹਿਲੀ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 18 ਫੱਗਣ ਸੰਮਤ 552
ਿਵਚਾਰ ਪ੍ਰਵਾਹ: ਡਰ ਦੇ ਮਾਹੌਲ ਵਿਚ ਲੋਕਤੰਤਰ ਦੀ ਭਾਵਨਾ ਕਦੇ ਵੀ ਕਾਇਮ ਨਹੀਂ ਕੀਤੀ ਜਾ ਸਕਦੀ। -ਮਹਾਤਮਾ ਗਾਂਧੀ

ਪਹਿਲਾ ਸਫ਼ਾ

ਅੱਜ ਤੋਂ ਸ਼ੁਰੂ ਹੋਵੇਗਾ ਕੋਰੋਨਾ ਟੀਕਾਕਰਨ ਦਾ ਦੂਜਾ ਗੇੜ

ਸਰਕਾਰੀ ਹਸਪਤਾਲਾਂ 'ਚ ਲੱਗੇਗਾ ਮੁਫ਼ਤ
ਉਪਮਾ ਡਾਗਾ ਪਾਰਥ

ਨਵੀਂ ਦਿੱਲੀ, 28 ਫਰਵਰੀ-ਕੋਰੋਨਾ ਟੀਕਾਕਰਨ ਦੇ ਦੂਜੇ ਗੇੜ ਦੀ ਸ਼ੁਰੂਆਤ ਅੱਜ ਤੋਂ ਰਾਸ਼ਟਰ ਪੱਧਰ 'ਤੇ ਸ਼ੁਰੂ ਹੋਵੇਗੀ | ਇਸ ਗੇੜ 'ਚ 60 ਸਾਲ ਤੋਂ ਵੱਧ ਉਮਰ ਵਾਲੇ ਲੋਕਾਂ ਅਤੇ 45 ਸਾਲ ਤੋਂ ਵੱਧ ਦੇ ਉਨ੍ਹਾਂ ਲੋਕਾਂ ਜਿਨ੍ਹਾਂ ਨੂੰ ਗੰਭੀਰ ਬਿਮਾਰੀਆਂ ਹਨ, ਨੂੰ ਟੀਕਾ ਲਾਇਆ ਜਾਵੇਗਾ, ਜਿੱਥੇ ਕੇਂਦਰ ਸਰਕਾਰ ਦੇ ਹਸਪਤਾਲਾਂ 'ਚ ਟੀਕੇ ਦੀ ਇਹ ਡੋਜ਼ ਮੁਫ਼ਤ ਲਾਈ ਜਾਵੇਗੀ, ਪ੍ਰਾਈਵੇਟ ਹਸਪਤਾਲਾਂ 'ਚ ਇਸ ਦੀ ਵੱਧ ਤੋਂ ਵੱਧ ਕੀਮਤ 250 ਰੁਪਏ ਤੈਅ ਕੀਤੀ ਗਈ ਹੈ | ਸਨਿਚਰਵਾਰ ਨੂੰ ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਇਸ ਸਬੰਧ 'ਚ ਵੀਡੀਓ ਕਾਨਫ਼ਰੰਸਿੰਗ ਰਾਹੀਂ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਹਿਤ ਸਕੱਤਰਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਟੀਕਾਕਰਨ 'ਚ ਸ਼ਾਮਿਲ ਹੋਣ ਵਾਲੇ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਬਾਰੇ ਵੀ ਜਾਣਕਾਰੀ ਦਿੱਤੀ | ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਵਲੋਂ ਦੂਜੇ ਗੇੜ ਦੇ ਪਾਤਰਾਂ ਦੀ ਸੂਚੀ ਤਿਆਰ ਕੀਤੀ ਗਈ ਹੈ | ਕੇਂਦਰ ਸਰਕਾਰ ਵਲੋਂ ਉਪਲਬਧ ਕਰਵਾਏ ਗਏ ਫ਼ਾਰਮ 'ਚ ਬਿਮਾਰੀ ਦੀ ਪੂਰੀ ਜਾਣਕਾਰੀ ਦੇ ਨਾਲ ਫ਼ੋਟੋ ਪਛਾਣ ਪੱਤਰ ਹੋਣਾ ਵੀ ਜ਼ਰੂਰੀ ਹੈ | ਕੁੱਲ 20 ਬਿਮਾਰੀਆਂ ਨੂੰ ਗੰਭੀਰ ਬਿਮਾਰੀਆਂ ਦੀ ਸੂਚੀ 'ਚ ਸ਼ਾਮਿਲ ਕੀਤਾ ਗਿਆ ਹੈ | ਟੀਕਾਕਰਨ ਲਈ ਆਯੁਸ਼ਮਾਨ ਭਾਰਤ ਤਹਿਤ ਆਏ ਤਕਰੀਬਨ 10 ਹਜ਼ਾਰ ਨਿੱਜੀ ਹਸਪਤਾਲਾਂ, ਸੀ.ਜੀ.ਐੱਚ.ਐੱਸ. ਤਹਿਤ ਆਉਣ ਵਾਲੇ 600 ਹਸਪਤਾਲਾਂ ਅਤੇ ਰਾਜ ਸਰਕਾਰ ਦੇ ਅਧੀਨ ਆਉਣ ਵਾਲੇ ਨਿੱਜੀ ਹਸਪਤਾਲਾਂ ਨੂੰ ਸ਼ਾਮਿਲ ਕੀਤਾ ਗਿਆ ਹੈ | 16 ਜਨਵਰੀ ਤੋਂ ਸ਼ੁਰੂ ਪਹਿਲੇ ਗੇੜ 'ਚ ਹੋਏ ਟੀਕਾਕਰਨ 'ਚ ਸਿਹਤ ਮੁਲਾਜ਼ਮਾਂ ਅਤੇ ਫ਼ਰੰਟ ਲਾਈਨ ਮੁਲਾਜ਼ਮਾਂ ਨੂੰ ਟੀਕਾ ਲਾਇਆ ਗਿਆ ਸੀ | ਸਰਕਾਰ ਵਲੋਂ ਮਿੱਥੇ ਗਏ 3 ਕਰੋੜ ਦੇ ਟੀਕਾ ਲਾਉਣ ਦੇ ਟੀਚੇ 'ਚ ਹਾਲੇ ਤੱਕ 1.42 ਕਰੋੜ ਲੋਕਾਂ ਨੂੰ ਟੀਕਾ ਲੱਗ ਚੁੱਕਾ ਹੈ | ਤਕਰੀਬਨ 50 ਫ਼ੀਸਦੀ ਤੱਕ ਪਹੁੰਚ ਚੁੱਕੇ ਪਹਿਲੇ ਗੇੜ ਦੇ ਟੀਕਾਕਰਨ 'ਚੋਂ ਜੋ ਲੋਕ ਛੁੱਟ ਗਏ ਹਨ ਜਾਂ ਰਹਿ ਗਏ ਹਨ ਉਨ੍ਹਾਂ ਨੂੰ ਵੀ ਦੂਜੇ ਗੇੜ 'ਚ ਟੀਕਾ ਲਾਇਆ ਜਾਵੇਗਾ | ਸਰਕਾਰ ਵਲੋਂ ਟੀਕਾਕਰਨ ਦੇ ਲਾਭ ਪਾਤਰਾਂ ਨੂੰ ਆਪਣਾ ਕੋਈ ਇਕ ਤਸਵੀਰ ਵਾਲਾ ਪਹਿਚਾਣ ਪੱਤਰ ਨਾਲ ਰੱਖਣ ਦੀ ਸਲਾਹ ਦਿੱਤੀ ਗਈ ਹੈ | ਟੀਕਾਕਰਨ ਲਈ ਰਜਿਸਟਰ ਕਰਵਾਉਣ ਲਈ ਲਾਭਪਾਤਰ 'ਕੋ-ਵਿਨ 2.0' ਜਾਂ 'ਅਰੋਗਯ ਸੇਤੂ' ਐਪ ਰਾਹੀਂ ਖੁਦ ਨੂੰ ਰਜਿਸਟਰ ਕਰ ਸਕਦੇ ਹਨ | ਅਗਾਂਹੂ ਰਜਿਸਟਰ ਕਰਵਾਉਣ ਨਾਲ ਉਹ ਆਪਣੀ ਸੁਵਿਧਾ ਮੁਤਾਬਿਕ ਹਸਪਤਾਲ ਅਤੇ ਸਮਾਂ ਚੁਣ ਸਕਦੇ ਹਨ |
ਪੰਜਾਬ ਸਮੇਤ 6 ਰਾਜਾਂ 'ਚ ਕੋਰੋਨਾ ਦੇ ਨਵੇਂ ਮਾਮਲਿਆਂ ਵਿਚ ਵਾਧਾ
ਪੰਜਾਬ ਸਮੇਤ ਭਾਰਤ ਦੇ ਅਜਿਹੇ ਰਾਜ ਹਨ ਜਿੱਥੇ ਕੋਰੋਨਾ ਦੇ ਮਾਮਲਿਆਂ 'ਚ ਵਾਧਾ ਦਰਜ ਕੀਤਾ ਗਿਆ ਹੈ | ਭਾਰਤ ਸਰਕਾਰ ਵਲੋਂ ਦਿੱਤੀ ਜਾਣਕਾਰੀ ਮੁਤਾਬਿਕ ਪੰਜਾਬ, ਮਹਾਰਾਸ਼ਟਰ, ਕੇਰਲ, ਕਰਨਾਟਕ, ਤਾਮਿਲਨਾਡੂ ਅਤੇ ਗੁਜਰਾਤ ਅਜਿਹੇ 3 ਰਾਜ ਹਨ ਜਿੱਥੇ ਦੇਸ਼ ਭਰ 'ਚ ਪਿਛਲੇ 24 ਘੰਟਿਆਂ 'ਚ ਸਾਹਮਣੇ ਆਏ ਮਾਮਲਿਆਂ ਦੇ 86.37 ਫ਼ੀਸਦੀ ਮਾਮਲੇ ਦਰਜ ਕੀਤੇ ਗਏ ਹਨ | ਸਿਹਤ ਮੰਤਰਾਲੇ ਵਲੋਂ ਜਾਰੀ ਅੰਕੜਿਆਂ ਮੁਤਾਬਿਕ ਪਿਛਲੇ 24 ਘੰਟਿਆਂ 'ਚ ਦੇਸ਼ 'ਚ ਦਰਜ ਕੀਤੇ ਕੋਰੋਨਾ ਦੇ 16,752 ਨਵੇਂ ਮਾਮਲਿਆਂ 'ਚੋਂ ਇਕੱਲੇ ਮਹਾਰਾਸ਼ਟਰ 'ਚ 8,623 ਮਾਮਲੇ ਦਰਜ ਕੀਤੇ ਗਏ ਹਨ | ਇਸ ਤੋਂ ਬਾਅਦ ਕੇਰਲ 'ਚ 3,792 ਅਤੇ ਪੰਜਾਬ 593 ਮਾਮਲਿਆਂ ਨਾਲ ਦੂਜੇ ਅਤੇ ਤੀਜੇ ਸਥਾਨ 'ਤੇ ਹਨ | ਕਰਨਾਟਕ 'ਚ 523, ਤਾਮਿਲਨਾਡੂ 'ਚ 486 ਅਤੇ ਗੁਜਰਾਤ 'ਚ 451 ਨਵੇਂ ਮਾਮਲੇ ਸਾਹਮਣੇ ਆਏ ਹਨ | ਵੱਧ ਰਹੇ ਕੇਸਾਂ ਦਰਮਿਆਨ ਕੈਬਨਿਟ ਸਕੱਤਰ ਵਲੋਂ ਸਨਿਚਰਵਾਰ ਨੂੰ ਮਹਾਰਾਸ਼ਟਰ, ਪੰਜਾਬ, ਤੇਲੰਗਾਨਾ, ਛੱਤੀਸਗੜ੍ਹ, ਗੁਜਰਾਤ, ਪੱਛਮੀ ਬੰਗਾਲ ਅਤੇ ਜੰਮੂ-ਕਸ਼ਮੀਰ ਨਾਲ ਇਕ ਉੱਚ ਪੱਧਰੀ ਸਮੀਖਿਆ ਬੈਠਕ ਕੀਤੀ ਗਈ ਜਿਸ 'ਚ ਉਨ੍ਹਾਂ ਰਾਜਾਂ ਨੂੰ ਪ੍ਰਭਾਵੀ ਨਿਗਰਾਨੀ ਅਤੇ ਟ੍ਰੇਨਿੰਗ ਦੀ ਨੀਤੀ ਦਾ ਪਾਲਣ ਕਰਨ ਨੂੰ ਕਿਹਾ | ਕੇਂਦਰ ਵਲੋਂ ਕੇਰਲ, ਪੰਜਾਬ, ਮਹਾਰਾਸ਼ਟਰ, ਕਰਨਾਟਕ, ਤਾਮਿਲਨਾਡੂ, ਪੱਛਮੀ ਬੰਗਾਲ, ਛੱਤੀਸਗੜ੍ਹ, ਮੱਧ ਪ੍ਰਦੇਸ਼, ਗੁਜਰਾਤ ਅਤੇ ਜੰਮੂ-ਕਸ਼ਮੀਰ ਲਈ ਮਾਹਿਰਾਂ ਦੀ ਇਕ ਉੱਚ ਪੱਧਰੀ ਟੀਮ ਵੀ ਨਿਯੁਕਤ ਕੀਤੀ ਗਈ ਹੈ |

ਪੰਜਾਬ 'ਚ ਵੈਕਸੀਨ ਲਈ ਰਜਿਸਟ੍ਰੇਸ਼ਨ ਸ਼ੁਰੂ

ਚੰਡੀਗੜ੍ਹ, 28 ਫਰਵਰੀ (ਅਜੀਤ ਬਿਊਰੋ)-ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਇੱਥੇ ਦੱਸਿਆ ਕਿ ਕੋਵਿਡ-19 ਟੀਕਾਕਰਨ ਦਾ ਤੀਜਾ ਪੜਾਅ ਸੂਬੇ ਭਰ 'ਚ 1 ਮਾਰਚ (ਸੋਮਵਾਰ) ਤੋਂ ਸ਼ੁਰੂ ਹੋ ਰਿਹਾ ਹੈ | ਇਸ ਪੜਾਅ 'ਚ 60 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਅਤੇ ਸਰਕਾਰ ਦੁਆਰਾ ਦਰਸਾਏ ਅਨੁਸਾਰ ਸਹਿ-ਰੋਗਾਂ ਤੋਂ ਪੀੜਤ 45 ਤੋਂ 59 ਸਾਲ ਤੱਕ ਦੀ ਉਮਰ ਦੇ ਵਿਅਕਤੀਆਂ ਦਾ ਟੀਕਾਕਰਨ ਕੀਤਾ ਜਾਵੇਗਾ | ਉਨ੍ਹਾਂ ਨੰੂ ਸਹਿ-ਰੋਗਾਂ ਬਾਰੇ ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰ ਤੋਂ ਪ੍ਰਮਾਣੀਕਰਣ ਦੇਣਾ ਲਾਜ਼ਮੀ ਹੋਵੇਗਾ | ਟੀਕਾਕਰਨ ਦੇ ਇਸ ਪੜਾਅ 'ਚ ਟੀਕਾਕਰਨ ਲਈ ਪਹਿਲਾਂ ਰਜਿਸਟੇ੍ਰਸ਼ਨ ਕਰਵਾਉਣੀ ਲਾਜ਼ਮੀ ਨਹੀਂ ਹੈ ਅਤੇ ਟੀਕਾ ਲਗਵਾਉਣ ਦੇ ਇੱਛੁਕ ਵਿਅਕਤੀ ਇਸ ਲਈ ਪ੍ਰੀ-ਰਜਿਸਟਰ ਕਰ ਸਕਦੇ ਹਨ ਜਾਂ ਟੀਕਾਕਰਨ ਲਈ ਸਿੱਧੇ ਪਹੰੁਚ ਕਰ ਸਕਦੇ ਹਨ | ਹਾਲਾਂਕਿ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਸੀਨੀਅਰ ਨਾਗਰਿਕ ਸਿਟੀਜ਼ਨ ਟੀਕਾਕਰਨ ਲਈ ਸਿਹਤ ਸੰਸਥਾ ਵਿਖੇ ਉਡੀਕ ਦੇ ਸਮੇਂ ਤੋਂ ਬਚਣ ਵਾਸਤੇ ਪਹਿਲਾਂ ਰਜਿਸਟਰ ਕਰਵਾ ਸਕਦੇ ਹਨ | ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲਾਂ 'ਚ ਟੀਕਾ ਮੁਫ਼ਤ ਲਗਾਇਆ ਜਾਵੇਗਾ, ਜਦੋਂ ਕਿ ਨਿੱਜੀ ਹਸਪਤਾਲਾਂ ਨੂੰ ਟੀਕੇ ਦੀ ਪ੍ਰਤੀ ਖ਼ੁਰਾਕ ਪਿੱਛੇ 150 ਰੁਪਏ ਵਸੂਲਣ ਲਈ ਅਧਿਕਾਰਤ ਕੀਤਾ ਗਿਆ ਹੈ ਅਤੇ ਉਹ ਸੇਵਾ ਪ੍ਰਬੰਧਨ ਖ਼ਰਚੇ ਵਜੋਂ 100 ਰੁਪਏ ਵਾਧੂ ਵਸੂਲ ਸਕਦੇ ਹਨ | ਇਸ ਦੌਰਾਨ, ਸਿਹਤ ਸੰਭਾਲ ਕਰਮਚਾਰੀਆਂ ਅਤੇ ਫ਼ਰੰਟ ਲਾਈਨ ਕਰਮਚਾਰੀਆਂ ਲਈ ਟੀਕਾਕਰਨ ਇਸ ਦੌਰ ਦੇ ਨਾਲ-ਨਾਲ ਜਾਰੀ ਰਹੇਗਾ ਭਾਵੇਂ ਕਿ ਉਹ ਪਹਿਲਾਂ ਰਜਿਸਟਰਡ ਨਹੀਂ ਹੋਏ ਫਿਰ ਵੀ ਉਹ 'ਵਾਕ ਇਨ' ਰਾਹੀਂ ਟੀਕਾਕਰਨ ਲਗਵਾ ਸਕਣਗੇ | ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ 'ਅਜੀਤ' ਨੂੰ ਸਪਸ਼ਟ ਕੀਤਾ ਕਿ ਨਿੱਜੀ ਹਸਪਤਾਲਾਂ ਤੋਂ 250 ਰੁਪਏ ਦੇ ਕੇ ਕੋਈ ਵੀ ਕਿਸੇ ਉਮਰ ਦਾ ਵਿਅਕਤੀ ਟੀਕਾ ਲਗਵਾ ਸਕੇਗਾ |

ਐਮਾਜ਼ੋਨੀਆ-1 ਸਮੇਤ 19 ਉਪਗ੍ਰਹਿ ਸਫ਼ਲਤਾਪੂਰਵਕ ਦਾਗੇ

ਸ਼੍ਰੀਹਰਕੋਟਾ (ਆਂਧਰਾ ਪ੍ਰਦੇਸ਼), 28 ਫਰਵਰੀ (ਏਜੰਸੀ)-ਐਤਵਾਰ ਨੂੰ ਭਾਰਤ ਦੇ ਪੀ.ਐਸ.ਐਲ.ਪੀ.-ਸੀ51 ਦੇ ਜ਼ਰੀਏ ਬ੍ਰਾਜ਼ੀਲ ਦੇ ਐਮਾਜ਼ੋਨੀਆ-1 ਅਤੇ 18 ਹੋਰ ਉਪਗ੍ਰਹਿ ਇੱਥੋਂ ਸ਼੍ਰੀਹਰਕੋਟਾ ਪੁਲਾੜ ਕੇਂਦਰ ਤੋਂ ਸਫਲਤਾਪੂਰਵਕ ਲਾਂਚ ਕੀਤੇ ਗਏ | ਇਹ ਇਸਰੋ ਦਾ ਇਸ ਸਾਲ ਦਾ ਪਹਿਲਾ ਮਿਸ਼ਨ ਹੈ | ਪੀ.ਐਸ.ਐਲ.ਪੀ.-ਸੀ51 ਨੇ ਸਤੀਸ਼ ਧਵਨ ਪੁਲਾੜ ਕੇਂਦਰ ਦੇ ਪਹਿਲੇ ਲਾਂਚਿੰਗ ਪੈਡ ਤੋਂ ਕਰੀਬ ਸਵੇਰੇ 10.24 ਵਜੇ ਉਡਾਣ ਭਰੀ ਅਤੇ ਸਭ ਤੋਂ ਪਹਿਲਾਂ ਲਗਪਗ 17 ਮਿੰਟ ਬਾਅਦ ਪੇਲੋਡ ਐਮਾਜ਼ੋਨੀਆ-1 ਨੂੰ ਪੰਧ 'ਚ ਸਥਾਪਿਤ ਕੀਤਾ | ਲਗਪਗ ਡੇਢ ਘੰਟੇ ਬਾਅਦ ਹੋਰ ਉਪ ਗ੍ਰਹਿ 10 ਮਿੰਟ ਇਕ ਤੋਂ ਬਾਅਦ ਇਕ ਕਰਕੇ ਲਾਂਚ ਕੀਤੇ ਗਏ | ਇਨ੍ਹਾਂ ਵਿਚ ਚੇਨਈ ਦੀ ਸਪੇਸ ਕਿਡਜ਼ ਇੰਡੀਆ (ਐਸ.ਕੇ.ਆਈ.) ਦਾ ਉਹ ਉਪ ਗ੍ਰਹਿ ਵੀ ਸ਼ਾਮਿਲ ਹੈ, ਜਿਸ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਬਣਾਈ ਗਈ ਹੈ | ਐਸ.ਕੇ.ਆਈ. ਦਾ ਸਤੀਸ਼ ਧਵਨ ਉਪ ਗ੍ਰਹਿ ਸੁਰੱਖਿਅਤ ਡਿਜ਼ੀਟਲ ਕਾਰਡ ਦੇ ਰੂਪ ਵਿਚ ਭਗਵਤ ਗੀਤਾ ਨੂੰ ਆਪਣੇ ਨਾਲ ਲੈ ਕੇ ਗਿਆ ਹੈ | ਇਸਰੋ ਦੇ ਮੁਖੀ ਕੇ. ਸਿਵਨ ਨੇ ਮਿਸ਼ਨ ਦੇ ਸਫਲ ਹੋਣ ਦਾ ਐਲਾਨ ਕੀਤਾ ਅਤੇ ਦੱਸਿਆ ਕਿ ਸਾਰੇ ਉਪ ਗ੍ਰਹਿ ਉਨ੍ਹਾਂ ਦੇ ਪੰਧ 'ਚ ਸਥਾਪਿਤ ਕਰ ਦਿੱਤੇ ਹਨ | ਉਨ੍ਹਾਂ ਨੇ ਕਿਹਾ ਕਿ ਅੱਜ ਦਾ ਦਿਨ ਪੂਰੀ ਇਸਰੋ ਟੀਮ ਲਈ ਵੱਡਾ ਦਿਨ ਹੈ ਅਤੇ ਪੀ.ਐਸ.ਐਲ.ਪੀ.-ਸੀ51 ਭਾਰਤ ਲਈ ਇਕ ਵਿਸ਼ੇਸ਼ ਮਿਸ਼ਨ ਹੈ | ਇਸਰੋ ਦੀ ਵਪਾਰਕ ਇਕਾਈ ਨਿਊਸਪੇਸ ਇੰਡੀਆ ਲਿਮਟਿਡ (ਐਨ.ਐਸ.ਆਈ.ਐਲ.) ਲਈ ਵੀ ਇਹ ਖਾਸ ਦਿਨ ਹੈ | ਪੀ. ਐਸ. ਐਲ. ਪੀ.-ਸੀ51 / ਐਮਾਜ਼ੋਨੀਆ-1, ਐਨ. ਐਸ. ਆਈ. ਐਲ. ਦਾ ਪਹਿਲਾ ਸਮਰਪਿਤ ਵਪਾਰਕ ਮਿਸ਼ਨ ਹੈ | ਇਸ ਮਿਸ਼ਨ ਨੂੰ ਇੱਥੇ ਸਥਿਤ ਕੰਟਰੋਲ ਰੂਮ ਤੋਂ ਬ੍ਰਾਜ਼ੀਲ ਦੇ ਅਧਿਕਾਰੀਆਂ ਸਮੇਤ ਹੋਰ ਲੋਕਾਂ ਨੇ ਦੇਖਿਆ | 637 ਕਿਲੋ ਵਜ਼ਨੀ ਐਮਾਜ਼ੋਨੀਆ-1 ਬ੍ਰਾਜ਼ੀਲ ਦੇ ਪਹਿਲਾ ਉਪਗ੍ਰਹਿ ਹੈ ਜਿਸ ਨੂੰ ਭਾਰਤ ਤੋਂ ਲਾਂਚ ਕੀਤਾ ਗਿਆ ਹੈ | ਬ੍ਰਾਜ਼ੀਲ ਦੇ ਵਿਗਿਆਨ, ਤਕਨੀਕ ਅਤੇ ਸੰਚਾਰ ਮੰਤਰੀ ਮਾਰਕੋਸ ਪੋਂਟੇਸ ਨੇ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਭਾਰਤ ਤੇ ਬ੍ਰਾਜ਼ੀਲ ਵਿਚਕਾਰ ਸਾਂਝੇਦਾਰੀ ਨੂੰ ਅੱਗੇ ਵਧਾਉਣ ਲਈ ਇਹ ਪਹਿਲਾ ਕਦਮ ਹੈ |
ਪ੍ਰਧਾਨ ਮੰਤਰੀ ਵਲੋਂ ਵਧਾਈ

ਮਿਸ਼ਨ ਦੀ ਸਫ਼ਲਤਾ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸਰੋ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਦੇਸ਼ ਵਿਚ ਪੁਲਾੜ ਸੁਧਾਰਾਂ ਦੇ ਇਕ ਨਵੇਂ ਯੁੱਗ ਦੀ ਸ਼ੁਰੂਆਤ ਹੈ | ਉਨ੍ਹਾਂ ਨੇ ਇਸ ਦੇ ਨਾਲ ਬ੍ਰਾਜ਼ੀਲ ਦੇ ਰਾਸ਼ਟਰਪਤੀ ਜੇਅਰ ਬੋਲਸੋਨਾਰੋ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਦੋ ਦੇਸ਼ਾਂ ਵਿਚਕਾਰ ਪੁਲਾੜ ਸਹਿਯੋਗ 'ਚ ਇਤਿਹਾਸਕ ਪਲ ਹੈ |
ਵਿਦਿਆਰਥੀਆਂ ਨੇ ਬਣਾਏ 5 ਉਪ ਗ੍ਰਹਿ

ਭਾਰਤ ਨੇ ਐਤਵਾਰ ਨੂੰ ਜੋ ਕੁੱਲ 19 ਉਪਗ੍ਰਹਿ ਦਾਗੇ ਉਨ੍ਹਾਂ ਵਿਚੋਂ ਪੰਜ ਉਪ ਗ੍ਰਹਿ ਵਿਦਿਆਰਥੀਆਂ ਵਲੋਂ ਬਣਾਏ ਗਏ ਹਨ | ਇਨ੍ਹਾਂ ਛੋਟੇ ਉਪ ਗ੍ਰਹਿਆਂ ਵਿਚ ਚੇਨਈ ਸਥਿਤ ਸਪੇਸ ਕਿਡਜ਼ ਇੰਡੀਆ ਵਲੋਂ ਬਣਾਏ 'ਸਤੀਸ਼ ਧਵਨ ਸੈਟਾਲਾਈਟ (ਐਸ. ਡੀ. ਐਸ. ਏ. ਟੀ.) ਵੀ ਸ਼ਾਮਿਲ ਹੈ ਜੋ ਕਿ ਤਿੰਨ ਉਪ ਗ੍ਰਹਿਆਂ 'ਯੂਨੀਟੀਸੈਟ' ਅਤੇ ਤਕਨੀਕੀ ਪ੍ਰਦਰਸ਼ਨ ਉਪ ਗ੍ਰਹਿ 'ਸਿੰਧੂਨੇਤਰ' ਦਾ ਸੁਮੇਲ ਹੈ |

ਇਸ ਸਾਲ 14 ਮਿਸ਼ਨ ਲਾਂਚ ਲਈ ਤਿਆਰ-ਸਿਵਾਨ

ਐਤਵਾਰ ਨੂੰ ਇਸਰੋ ਦੇ ਚੇਅਰਮੈਨ ਕੇ. ਸਿਵਾਨ ਨੇ ਦੱਸਿਆ ਕਿ ਇਸ ਸਾਲ ਇਸਰੋ ਵਲੋਂ 14 ਪੁਲਾੜ ਮਿਸ਼ਨ ਲਾਂਚ ਕੀਤੇ ਜਾਣਗੇ, ਜਿਸ 'ਚ ਮਨੁੱਖ ਰਹਿਤ ਮਿਸ਼ਨ ਵੀ ਸ਼ਾਮਿਲ ਹੈ | ਉਹ ਐਤਵਾਰ ਨੂੰ ਇਸ ਸਾਲ ਦੇ ਪਹਿਲੇ ਮਿਸ਼ਨ ਦੀ ਸਫ਼ਲਤਾ ਤੋਂ ਬਾਅਦ ਵਿਗਿਆਨੀਆਂ ਨੂੰ ਸੰਬੋਧਨ ਕਰ ਰਹੇ ਸਨ | ਉਨ੍ਹਾਂ ਕਿਹਾ ਕਿ ਇਹ ਸਾਲ ਸਾਡੇ ਲਈ ਕਾਫੀ ਰੁਝੇਵਿਆਂ ਭਰਿਆ ਹੈ ਅਤੇ ਸਾਡੇ ਕੋਲ ਇਸ ਸਾਲ 14 ਮਿਸ਼ਨ ਹਨ | ਸਿਵਨ ਨੇ ਕਿਹਾ ਕਿ 7 ਲਾਂਚ ਵਹਿਕਲ ਅਤੇ 6 ਉਪ ਗ੍ਰਹਿ ਮਿਸ਼ਨਾਂ ਦੇ ਨਾਲ-ਨਾਲ ਇਸ ਦੇ ਅੰਤ ਤੱਕ ਮਨੁੱਖ ਰਹਿਤ ਮਿਸ਼ਨ ਲਾਂਚ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਮਨੁੱਖ ਰਹਿਤ ਮਿਸ਼ਨ ਸਾਡਾ ਟੀਚਾ ਹੈ ਤੇ ਵਿਗਿਆਨੀ ਇਸ 'ਤੇ ਕੰਮ ਕਰ ਰਹੇ ਹਨ |

ਪ੍ਰਧਾਨ ਮੰਤਰੀ ਮੋਦੀ ਵਲੋੋਂ ਪਾਣੀ ਬਚਾਉਣ ਦਾ ਸੱਦਾ

'ਮਨ ਕੀ ਬਾਤ' 'ਚ ਕਿਸਾਨੀ ਅਤੇ ਖੇਤੀ ਕਾਨੂੰਨਾਂ ਬਾਰੇ ਨਹੀਂ ਕੀਤੀ ਕੋਈ ਗੱਲ
ਨਵੀਂ ਦਿੱਲੀ, 28 ਫਰਵਰੀ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹੀਨੇਵਾਰ ਪ੍ਰੋਗਰਾਮ 'ਮਨ ਕੀ ਬਾਤ' ਦੇ 74ਵੇਂ ਅੰਕ 'ਚ ਜਿੱਥੇ ਪਾਣੀ ਬਚਾਉਣ ਦੀ ਲੋੜ, ਆਤਮਨਿਰਭਰ ਭਾਰਤ, ਵਿਗਿਆਨ ਦੀ ਅਹਿਮੀਅਤ, ਆਉਣ ਵਾਲੀਆਂ ਪ੍ਰੀਖਿਆਵਾਂ ਅਤੇ ਕਿਸਾਨਾਂ ਦੀਆਂ ਨਵੀਆਂ ਕਾਢਾਂ ਜਿਹੇ ਜਨਤਕ ਸਰੋਕਾਰਾਂ ਦੇ ਮੁੱਦਿਆਂ 'ਤੇ ਚਰਚਾ ਕੀਤੀ, ਉੱਥੇ ਆਪਣੀ ਚਰਚਾ 'ਚ ਤਾਮਿਲਨਾਡੂ ਨਾਲ ਭਾਵਨਾਤਮਕ ਸਾਂਝ ਜੋੜਦਿਆਂ ਤਾਮਿਲ ਭਾਸ਼ਾ ਨਾ ਸਿੱਖ ਪਾਉਣ 'ਤੇ ਅਫ਼ਸੋਸ ਦਾ ਵੀ ਪ੍ਰਗਟਾਵਾ ਕੀਤਾ | ਤਾਮਿਲਨਾਡੂ ਦੇ ਜ਼ਿਕਰ ਨੂੰ ਉੱਥੇ ਹੋਣ ਵਾਲੀ ਚੋਣ ਸਿਆਸਤ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ ਹਾਲਾਂਕਿ 3 ਮਹੀਨੇ ਤੋਂ ਚੱਲ ਰਹੇ ਕਿਸਾਨ ਅੰਦੋਲਨ ਜਾਂ ਖੇਤੀ ਕਾਨੂੰਨਾਂ ਬਾਰੇ ਉਨ੍ਹਾਂ ਇਕ ਸ਼ਬਦ ਵੀ ਨਹੀਂ ਕਿਹਾ | ਪ੍ਰਧਾਨ ਮੰਤਰੀ ਨੇ ਪਾਣੀ ਨੂੰ ਵਡਮੁੱਲੀ ਦਾਤ ਦੱਸਦਿਆਂ ਇਸ ਦੀ ਸਾਂਭ-ਸੰਭਾਲ ਲਈ ਮੁਹਿੰਮ ਛੇੜਨ ਦਾ ਸੱਦਾ ਦਿੱਤਾ | ਪਾਣੀ ਨੂੰ ਪਾਰਸ ਵਾਂਗ ਅਹਿਮ ਕਰਾਰ ਦਿੰਦਿਆਂ ਮੋਦੀ ਨੇ ਕਿਹਾ ਜਿਵੇਂ ਪਾਰਸ ਦੇ ਛੂਹਣ ਨਾਲ ਲੋਹਾ ਸੋਨੇ 'ਚ ਬਦਲ ਜਾਂਦਾ ਹੈ | ਉਂਝ ਹੀ ਪਾਣੀ ਦੀ ਛੋਹ ਜੀਵਨ ਅਤੇ ਵਿਕਾਸ ਲਈ ਜ਼ਰੂਰੀ ਹੈ | ਪ੍ਰਧਾਨ ਮੰਤਰੀ ਨੇ ਪਾਣੀ ਦੀ ਅਹਿਮੀਅਤ ਨੂੰ ਪੁਰਾਣੇ ਰੀਤੀ-ਰਿਵਾਜਾਂ ਅਤੇ ਤਿਉਹਾਰਾਂ ਨਾਲ ਜੋੜਦਿਆਂ ਕਿਹਾ ਕਿ ਭਾਰਤ 'ਚ ਕੋਈ ਅਜਿਹਾ ਦਿਨ ਨਹੀਂ ਹੋਵੇਗਾ ਜਦੋਂ ਦੇਸ਼ ਦੇ ਕਿਸੇ ਨਾ ਕਿਸੇ ਕੋਨੇ 'ਚ ਪਾਣੀ ਜੁੜਿਆ ਕੋਈ ਤਿਉਹਾਰ ਨਾ ਹੋਵੇ | ਉਨ੍ਹਾਂ ਹਰਿਦੁਆਰ ਵਾਲੇ ਕੁੰਭ ਮੇਲੇ ਦਾ ਵੀ ਜ਼ਿਕਰ ਕਰਦਿਆਂ ਕਿਹਾ ਕਿ ਪਾਣੀ ਸਾਡੇ ਲਈ ਜੀਵਨ ਅਤੇ ਆਸਥਾ ਵੀ ਹੈ | ਮਾਘੀ ਦੇ ਦੇਸੀ ਮਹੀਨੇ ਦੇ ਨਾਲ ਪਾਰਟੀ ਦੀ ਅਹਿਮੀਅਤ ਜੋੜਦਿਆਂ ਕਿਹਾ ਕਿ ਇਸ ਮਹੀਨੇ ਪਵਿੱਤਰ ਸਰੋਵਰਾਂ 'ਚ ਇਸ਼ਨਾਨ ਕਰਨ ਨੂੰ

ਮੁੱਖ ਆਰਥਿਕ ਸਲਾਹਕਾਰ ਵਲੋਂ ਪੈਟਰੋਲੀਅਮ ਉਤਪਾਦਾਂ ਨੂੰ ਜੀ.ਐਸ.ਟੀ. ਦਾਇਰੇ 'ਚ ਲਿਆਉਣ ਦੀ ਵਕਾਲਤ

ਕੋਲਕਾਤਾ, 28 ਫਰਵਰੀ (ਏਜੰਸੀ)-ਮੁੱਖ ਆਰਥਿਕ ਸਲਾਹਕਾਰ ਕੇ.ਵੀ. ਸੁਬਰਾਮਨੀਅਨ ਨੇ ਪੈਟਰੋਲੀਅਮ ਉਤਪਾਦਾਂ ਨੂੰ ਵਸਤੂਆਂ ਤੇ ਸੇਵਾਵਾਂ ਕਰ (ਜੀ.ਐਸ.ਟੀ.) ਦੇ ਦਾਇਰੇ 'ਚ ਲਿਆਉਣ ਦੇ ਪ੍ਰਸਤਾਵ ਦਾ ਸਮਰਥਨ ਕਰਦਿਆਂ ਕਿਹਾ ਹੈ ਕਿ ਇਹ ਇਕ ਚੰਗਾ ਕਦਮ ਹੋਵੇਗਾ, ਪਰ ਇਸ ਬਾਰੇ ਫ਼ੈਸਲਾ ਜੀ.ਐਸ.ਟੀ. ਕੌਂਸਲ ਵਲੋਂ ਲਿਆ ਜਾਵੇਗਾ | ਸੁਬਰਾਮਨੀਅਨ ਨੇ ਇਹ ਵਿਚਾਰ ਫਿਕੀ ਐਫ.ਐਲ.ਓ. ਮੈਂਬਰਾਂ ਨਾਲ ਵਿਚਾਰ-ਵਟਾਂਦਰੇ ਦੌਰਾਨ ਪ੍ਰਗਟ ਕਰਦਿਆਂ ਕਿਹਾ ਕਿ ਇਹ ਇਕ ਚੰਗਾ ਕਦਮ ਹੋਵੇਗਾ | ਇਸ ਤੋਂ ਪਹਿਲਾਂ ਪੈਟਰੋਲੀਅਮ ਮੰਤਰੀ ਧਰਮੇਂਦਰ ਪ੍ਰਧਾਨ ਤੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੀ ਪੈਟਰੋਲੀਅਮ ਉਤਪਾਦਾਂ ਨੂੰ ਜੀ.ਐਸ.ਟੀ. ਦਾਇਰੇ 'ਚ ਲਿਆਉਣ ਦੀ ਵਕਾਲਤ ਕਰ ਚੁੱਕੇ ਹਨ | ਜ਼ਿਕਰਯੋਗ ਹੈ ਕਿ ਲਗਾਤਾਰ ਵੱਧ ਰਹੀਆਂ ਤੇਲ ਕੀਮਤਾਂ ਕਾਰਨ ਆਮ ਆਦਮੀ 'ਤੇ ਬੋਝ ਵੱਧਦਾ ਜਾ ਰਿਹਾ ਹੈ ਅਤੇ ਇਸ ਦਾ ਸੂਬਿਆਂ 'ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਇਕ ਰਾਜਨੀਤਕ ਮੁੱਦਾ ਬਣਨ ਦੀ ਸੰਭਾਵਨਾ ਹੈ |

ਭਾਰਤ ਤੋਂ ਕਪਾਹ ਦਾ ਆਯਾਤ ਸ਼ੁਰੂ ਕਰ ਸਕਦਾ ਹੈ ਪਾਕਿਸਤਾਨ

ਜੰਗਬੰਦੀ ਸਮਝੌਤੇ ਤੋਂ ਬਾਅਦ ਦੁਵੱਲੇ ਸਬੰਧ ਬਹਾਲ ਹੋਣ ਦੀਆਂ ਸੰਭਾਵਨਾਵਾਂ ਵਧੀਆਂ
ਇਸਲਾਮਾਬਾਦ, 28 ਫਰਵਰੀ (ਏਜੰਸੀ)-ਪਾਕਿਸਤਾਨ ਸੜਕੀ ਆਵਾਜਾਈ ਰਾਹੀਂ ਭਾਰਤ ਤੋਂ ਕਪਾਹ ਦੇ ਆਯਾਤ ਦੀ ਮਨਜ਼ੂਰੀ ਦੇ ਸਕਦਾ ਹੈ | ਕੰਟਰੋਲ ਰੇਖਾ (ਐਲ.ਓ.ਸੀ.) 'ਤੇ ਨਵੇਂ ਜੰਗਬੰਦੀ ਸਮਝੌਤੇ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਦੁਵੱਲੇ ਸਬੰਧ ਕੁਝ ਬਹਾਲ ਹੋਣ ਦੀਆਂ ਸੰਭਾਵਨਾਵਾਂ ਵਧੀਆਂ ਹਨ | ਵਣਜ ਮੰਤਰਾਲੇ 'ਚ ਸੂਤਰਾਂ ਦੇ ਹਵਾਲੇ ਨਾਲ 'ਦ ਐਕਸਪ੍ਰੈੱਸ ਟਿ੍ਬਿਊਨ' ਨੇ ਲਿਖਿਆ ਹੈ ਕਿ ਵਣਜ ਤੇ ਪ੍ਰਧਾਨ ਮੰਤਰੀ ਦੇ ਸਲਾਹਕਾਰ ਅਬਦੁਲ ਰਜਾਕ ਦਾਊਦ ਇਸ ਬਾਰੇ ਫ਼ੈਸਲਾ ਲੈ ਸਕਦੇ ਹਨ ਕਿ ਅਗਲੇ ਹਫ਼ਤੇ ਤੋਂ ਭਾਰਤ ਤੋਂ ਕਪਾਹ ਤੇ ਧਾਗੇ ਦਾ ਆਯਾਤ ਕਰਨਾ ਹੈ | ਰਿਪੋਰਟ 'ਚ ਕਿਹਾ ਗਿਆ ਹੈ ਕਿ ਕਪਾਹ ਦੀ ਕਮੀ ਦਾ ਮੁੱਦਾ ਪਹਿਲਾਂ ਹੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਧਿਆਨ 'ਚ ਲਿਆਂਦਾ ਜਾ ਚੁੱਕਾ ਹੈ | ਇਮਰਾਨ ਖ਼ਾਨ ਦੇ ਕੋਲ ਵਣਜ ਮੰਤਰਾਲੇ ਦਾ ਵੀ ਕਾਰਜਭਾਰ ਹੈ | ਸੂਤਰਾਂ ਨੇ ਦੱਸਿਆ ਕਿ ਇਕ ਵਾਰ ਸਿਧਾਂਤਕ ਫ਼ੈਸਲਾ ਹੋਣ ਤੋਂ ਬਾਅਦ ਮੰਤਰੀ ਮੰਡਲ ਦੀ ਆਰਥਿਕ ਸੰਚਾਲਨ ਕਮੇਟੀ ਦੇ ਸਾਹਮਣੇ ਰਸਮੀ ਆਦੇਸ਼ ਰੱਖਿਆ ਜਾਵੇਗਾ | ਸੂਤਰਾਂ ਨੇ ਦੱਸਿਆ ਕਿ ਇਸ ਬਾਰੇ ਅੰਦਰੂਨੀ ਚਰਚਾ ਹੋ ਰਹੀ ਹੈ ਪਰ ਆਖ਼ਰੀ ਫ਼ੈਸਲਾ ਪ੍ਰਧਾਨ ਮੰਤਰੀ ਦੀ ਮਨਜ਼ੂਰੀ ਤੋਂ ਬਾਅਦ ਹੀ ਲਿਆ ਜਾਵੇਗਾ |

ਕੈਪਟਨ ਸਰਕਾਰ ਖੇਤ ਮਜ਼ਦੂਰਾਂ ਦੇ 500 ਕਰੋੜ ਦੇ ਕਰਜ਼ੇ ਮੁਆਫ਼ ਕਰਨ ਦਾ ਮੁੜ ਐਲਾਨ ਕਰਨ ਦੀ ਤਿਆਰੀ 'ਚ

ਮੇਜਰ ਸਿੰਘ ਜਲੰਧਰ, 28 ਫਰਵਰੀ-ਕੈਪਟਨ ਸਰਕਾਰ ਨੇ ਪਿਛਲੇ ਸਾਲ ਦੇ ਬਜਟ ਵਿਚ ਵੀ ਖੇਤ ਮਜ਼ਦੂਰਾਂ ਦਾ ਕਰਜ਼ਾ ਮੁਆਫ਼ ਕਰਨ ਲਈ 500 ਕਰੋੜ ਰੁਪਏ ਰਾਖਵੇਂ ਰੱਖੇ ਸਨ, ਪਰ ਪਤਾ ਨਹੀਂ ਕਿਹੜੀ ਯੋਜਨਾ ਤਹਿਤ ਇਹ ਫ਼ੈਸਲਾ ਲਾਗੂ ਨਹੀਂ ਸੀ ਕੀਤਾ, ਪਰ ਹੁਣ ਜਦ ਵਿਧਾਨ ਸਭ ਦਾ ਆਖ਼ਰੀ ...

ਪੂਰੀ ਖ਼ਬਰ »

ਪੇਪਰ ਲੀਕ ਹੋਣ ਬਾਅਦ ਸੈਨਾ ਵਲੋਂ ਭਰਤੀ ਪ੍ਰੀਖਿਆ ਰੱਦ

ਨਵੀਂ ਦਿੱਲੀ, 28 ਫਰਵਰੀ (ਏਜੰਸੀ)- ਅਧਿਕਾਰੀਆਂ ਨੇ ਐਤਵਾਰ ਨੂੰ ਦੱਸਿਆ ਕਿ ਸੈਨਾ ਨੇ ਜਨਰਲ ਡਿਊਟੀ ਮੁਲਾਜ਼ਮਾਂ ਦੀ ਪੈਨ-ਇੰਡੀਆ ਭਰਤੀ ਲਈ ਹੋਣ ਵਾਲੀ ਪ੍ਰੀਖਿਆ ਪੇਪਰ ਲੀਕ ਹੋਣ ਬਾਅਦ ਰੱਦ ਕਰ ਦਿੱਤੀ ਹੈ ਅਤੇ ਇਸ ਮਾਮਲੇ ਦੇ ਸਬੰਧ 'ਚ ਪੁਣੇ ਤੋਂ 3 ਲੋਕਾਂ ਨੂੰ ਗਿ੍ਫ਼ਤਾਰ ...

ਪੂਰੀ ਖ਼ਬਰ »

ਲਾਲ ਕਿਲ੍ਹਾ ਘਟਨਾ ਪਿੱਛੇ ਭਾਜਪਾ ਦਾ ਹੱਥ-ਕੇਜਰੀਵਾਲ

ਮੇਰਠ ਵਿਖੇ ਕਿਸਾਨ ਮਹਾਂਪੰਚਾਇਤ : ਖੇਤੀ ਕਾਨੂੰਨਾਂ ਨੂੰ ਕਿਸਾਨਾਂ ਲਈ 'ਡੈਥ ਵਾਰੰਟ' ਦੱਸਿਆ ਮੇਰਠ, 28 ਫਰਵਰੀ (ਏਜੰਸੀ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਭਾਜਪਾ 'ਤੇ ਵੱਡਾ ਦੋਸ਼ ਲਗਾਉਂਦਿਆ ਕਿਹਾ ਹੈ ਕਿ ਲਾਲ ਕਿਲ੍ਹੇ 'ਤੇ ਹੋਈ ਘਟਨਾ ...

ਪੂਰੀ ਖ਼ਬਰ »

ਝਪਟਮਾਰੀ ਦੌਰਾਨ ਲੜਕੀ ਨੂੰ ਮਾਰਿਆ ਚਾਕੂ-ਮੌਤ, ਦੋ ਕਾਬੂ

ਪਟਿਆਲਾ ਤੋਂ ਦਿੱਲੀ 'ਚ ਪੇਕੇ ਘਰ ਰਹਿਣ ਆਈ ਸੀ ਸਿਮਰਨ ਨਵੀਂ ਦਿੱਲੀ, 28 ਫਰਵਰੀ (ਉਪਮਾ ਡਾਗਾ ਪਾਰਥ)-ਦਿੱਲੀ ਦੇ ਆਦਰਸ਼ ਨਗਰ ਇਲਾਕੇ 'ਚ ਚੇਨ ਖਿਚਣ ਦੀ ਹੋਈ ਇਕ ਵਾਰਦਾਤ 'ਚ 25 ਸਾਲਾ ਸਿਮਰਨ ਕੌਰ ਦੀ ਮੌਤ ਹੋ ਗਈ | 3 ਸਾਲ ਪਹਿਲਾਂ ਪਟਿਆਲੇ 'ਚ ਵਿਆਹੀ ਗਈ ਸਿਮਰਨ ਕੌਰ ਦੇ ਪੇਕੇ ...

ਪੂਰੀ ਖ਼ਬਰ »

ਸਚਾਈ ਚਿੱਟੇ ਦਿਨ ਵਾਂਗ ਸਾਫ਼ ਹੋਈ-ਕਿਸਾਨ ਆਗੂ

ਮਾਮਲੇ 'ਤੇ ਪ੍ਰਤੀਕਰਮ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਅਤੇ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਦਾ ਕਹਿਣਾ ਸੀ ਕਿ ਕਾਲੇ ਖੇਤੀ ਕਾਨੂੰਨਾਂ ਦੇ ਮਾੜੇ ਪ੍ਰਭਾਵਾਂ ਬਾਰੇ ...

ਪੂਰੀ ਖ਼ਬਰ »

ਵਪਾਰੀਆਂ ਨੂੰ ਪਹਿਲੇ ਹੱਲੇ ਲੱਗਾ ਖੇਤੀ ਕਾਨੂੰਨਾਂ ਦਾ ਸੇਕ

ਭਾਜਪਾ ਸਰਕਾਰ ਨੂੰ ਪਾਣੀ ਪੀ-ਪੀ ਕੇ ਕੋਸਣ ਲੱਗੇ ਭੰਡਾਰ ਕੀਤੀਆਂ ਕਣਕ, ਮੱਕੀ, ਚੌਲ, ਗੁਆਰਾ, ਜੌਂ ਤੇ ਬਾਜਰਾ ਜਿਹੀਆਂ ਫ਼ਸਲਾਂ ਦੇ ਭਾਅ ਬੁਰੀ ਤਰ੍ਹਾਂ ਡਿੱਗੇ ਪਰਵਿੰਦਰ ਸਿੰਘ ਜੌੜਾ ਬਠਿੰਡਾ ਛਾਉਣੀ, 28 ਫਰਵਰੀ-ਕੇਂਦਰ ਦੀ ਮੋਦੀ ਸਰਕਾਰ ਵਲੋਂ ਲਿਆਂਦੇ ਗਏ ਖੇਤੀ ...

ਪੂਰੀ ਖ਼ਬਰ »

ਭਾਰਤ-ਪਾਕਿ ਨੂੰ ਚੰਗੇ ਦੋਸਤ ਬਣਦੇ ਦੇਖਣਾ ਮੇਰਾ ਸੁਪਨਾ-ਮਲਾਲਾ

ਕਿਹਾ, ਭਾਰਤ 'ਚ ਸ਼ਾਂਤੀਪੂਰਨ ਵਿਰੋਧ ਕਰ ਰਹੇ ਕਾਰਕੁੰਨਾਂ ਦੀ ਗਿ੍ਫ਼ਤਾਰੀ ਚਿੰਤਾਜਨਕ ਨਵੀਂ ਦਿੱਲੀ, 28 ਫਰਵਰੀ (ਏਜੰਸੀ)—ਨੋਬਲ ਪੁਰਸਕਾਰ ਜੇਤੂ ਮਲਾਲਾ ਯੂਸਫ਼ਜ਼ਈ ਨੇ ਐਤਵਾਰ ਨੂੰ ਕਿਹਾ ਕਿ ਸਰਹੱਦਾਂ ਅਤੇ ਵੰਡ ਹੋਣ ਦਾ ਪੁਰਾਣਾ ਫ਼ਲਸਫ਼ਾ ਹੁਣ ਕੰਮ ਨਹੀਂ ਕਰਦਾ, ...

ਪੂਰੀ ਖ਼ਬਰ »

ਬੰਗਾਲ 'ਚ ਲਟਕਵੀਂ ਵਿਧਾਨ ਸਭਾ ਬਣਨ 'ਤੇ ਮਮਤਾ ਭਾਜਪਾ ਨਾਲ ਹੱਥ ਮਿਲਾ ਲਵੇਗੀ-ਯੇਚੁਰੀ

ਕੋਲਕਾਤਾ, 28 ਫਰਵਰੀ (ਰਣਜੀਤ ਸਿੰਘ ਲੁਧਿਆਣਵੀ)-ਖੱਬਾ ਮੋਰਚਾ-ਕਾਂਗਰਸ-ਆਈ. ਐਸ. ਐਫ. ਦੀ ਸਾਂਝੀ ਬਿ੍ਗੇਡ ਰੈਲੀ 'ਚ ਲੱਖਾਂ ਦੇ ਇਕੱਠ ਨਾਲ ਤੀਜੇ ਮੋਰਚੇ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਪਣੀ ਤਾਕਤ ਵਿਖਾਈ | ਪਰ ਆਈ.ਐਸ.ਐਫ਼. ਅਤੇ ਕਾਂਗਰਸ 'ਚ ਦਰਾਰ ਵੀ ਖੁੱਲ੍ਹ ਕੇ ...

ਪੂਰੀ ਖ਼ਬਰ »

ਗੁਲਾਮ ਨਬੀ ਆਜ਼ਾਦ ਵਲੋਂ ਚਾਹ ਵੇਚਣ ਦੀ ਗੱਲ ਸਵੀਕਾਰ ਕਰਨ ਲਈ ਮੋਦੀ ਦੀ ਪ੍ਰਸੰਸਾ

ਜੰਮੂ, 28 ਫਰਵਰੀ (ਏਜੰਸੀ)-ਹਾਲ ਹੀ 'ਚ ਰਾਜ ਸਭਾ ਤੋਂ ਸੇਵਾ ਮੁਕਤ ਹੋਏ ਕਾਂਗਰਸ ਦੇ ਸੀਨੀਅਰ ਨੇਤਾ ਗੁਲਾਮ ਨਬੀ ਆਜ਼ਾਦ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਸੰਸਾ ਕੀਤੀ ਹੈ | ਐਤਵਾਰ ਨੂੰ ਜੰਮੂ 'ਚ ਕਰਵਾਏ ਇਕ ਸਮਾਰੋਹ 'ਚ ਆਜ਼ਾਦ ਨੇ ਪ੍ਰਧਾਨ ਮੰਤਰੀ ਮੋਦੀ ਨੂੰ ...

ਪੂਰੀ ਖ਼ਬਰ »

ਚੀਨ ਵਲੋਂ ਇਕੋ ਵਾਰ ਲੱਗਣ ਵਾਲੇ ਕੋਵਿਡ-19 ਟੀਕੇ ਨੂੰ ਪ੍ਰਵਾਨਗੀ

ਬੀਜਿੰਗ, 28 ਫਰਵਰੀ (ਏਜੰਸੀ)-ਚੀਨ ਨੇ ਆਪਣੇ ਵਿਰੋਧੀ ਅਮਰੀਕੀ ਡਰੱਗ ਰੈਗੂਲੇਟਰ ਵਲੋਂ ਐਤਵਾਰ ਨੂੰ ਕੋਵਿਡ-19 ਖ਼ਿਲਾਫ਼ ਇਕ ਵਾਰ ਲੱਗਣ ਵਾਲੇ ਜਾਨਸਨ ਐਂਡ ਜਾਨਸਨ ਦੇ ਟੀਕੇ ਨੂੰ ਪ੍ਰਵਾਨਗੀ ਦੇਣ ਨੂੰ ਵੇਖਦਿਆਂ ਇਕ ਵਾਰ ਲੱਗਣ ਵਾਲੇ ਆਪਣੇ ਪਹਿਲੇ ਏ.ਡੀ.5-ਐਨ ਕੋਵ ਕੋਵਿਡ-19 ...

ਪੂਰੀ ਖ਼ਬਰ »

ਕਸ਼ਮੀਰੀ ਨੌਜਵਾਨ ਕਿਸਾਨ ਅੰਦੋਲਨ ਤੋਂ ਸਬਕ ਲੈਣ-ਮਹਿਬੂਬਾ ਮੁਫਤੀ

ਸ੍ਰੀਨਗਰ, 28 ਫਰਵਰੀ (ਮਨਜੀਤ ਸਿੰਘ)-ਪੀਪਲਜ਼ ਡੈਮੋਕੇ੍ਰਟਿਕ ਪਾਰਟੀ ਦੀ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਜੰਮੂ-ਕਸ਼ਮੀਰ ਲਈ ਮੁੜ ਇਕ ਵਾਰ ਰਾਜ ਦਾ ਦਰਜਾ ਬਹਾਲ ਕਰਨ ਦੀ ਵਕਾਲਤ ਕੀਤੀ ਹੈ | ਇਸ ਲਈ ਉਸ ਨੇ ਕਿਸਾਨਾਂ ਵਰਗਾ ਅੰਦੋਲਨ ਕਰਨ ਦੀ ਗੱਲ ...

ਪੂਰੀ ਖ਼ਬਰ »

ਨੌਦੀਪ ਕੌਰ ਨੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਮੱਥਾ ਟੇਕਿਆ

ਨਵੀਂ ਦਿੱਲੀ, 28 ਫਰਵਰੀ (ਅਜੀਤ ਬਿਊਰੋ)-ਮਨੁੱਖੀ ਅਧਿਕਾਰਾਂ ਤੇ ਮਜ਼ਦੂਰਾਂ ਦੇ ਹੱਕਾਂ ਲਈ ਲੜਨ ਵਾਲੀ ਕਾਰਕੁਨ ਨੌਦੀਪ ਕੌਰ ਨੇ ਅੱਜ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਮੱਥਾ ਟੇਕਿਆ ਤੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ | ਇਸ ਮੌਕੇ ਕਮੇਟੀ ਪ੍ਰਧਾਨ ਸ. ਮਨਜਿੰਦਰ ...

ਪੂਰੀ ਖ਼ਬਰ »

ਦੁੱਧ ਦੀ ਵਿਕਰੀ ਦਾ ਬਾਈਕਾਟ ਕਰਨ ਬਾਰੇ ਮੰਗ ਨਹੀਂ ਕੀਤੀ-ਸੰਯੁਕਤ ਕਿਸਾਨ ਮੋਰਚਾ

ਨਵੀਂ ਦਿੱਲੀ, 28 ਫਰਵਰੀ (ਅਜੀਤ ਬਿਊਰੋ)-ਸੰਯੁਕਤ ਕਿਸਾਨ ਮੋਰਚਾ ਦੇ ਸੀਨੀਅਰ ਆਗੂ ਡਾ: ਦਰਸ਼ਨ ਪਾਲ ਨੇ ਸਪੱਸ਼ਟ ਕੀਤਾ ਕਿ ਕਿਸਾਨਾਂ ਦੁਆਰਾ 1 ਤੋਂ 5 ਮਾਰਚ ਦੇ ਦਰਮਿਆਨ ਦੁੱਧ ਦੀ ਵਿਕਰੀ ਦਾ ਬਾਈਕਾਟ ਕਰਨ ਅਤੇ 6 ਮਾਰਚ ਤੋਂ ਇਸ ਦੀ ਕੀਮਤ 100 ਰੁਪਏ ਪ੍ਰਤੀ ਲੀਟਰ ਕਰਨ ਦੀ ...

ਪੂਰੀ ਖ਼ਬਰ »

ਰਾਮ ਮੰਦਰ ਲਈ ਇਕੱਠੀ ਹੋਈ 2,100 ਕਰੋੜ ਤੋਂ ਵੱਧ ਰਾਸ਼ੀ

ਅਯੁੱਧਿਆ, 28 ਫਰਵਰੀ (ਏਜੰਸੀ)-ਅਯੁੱਧਿਆ 'ਚ ਰਾਮ ਮੰਦਰ ਨਿਰਮਾਣ ਲਈ 44 ਦਿਨਾ ਧਨ ਜੁਟਾਉਣ ਦੀ ਮੁਹਿੰਮ ਸਨਿਚਰਵਾਰ ਨੂੰ ਸਮਾਪਤ ਹੋ ਗਈ | ਟਰੱਸਟ ਨੇ ਕਿਹਾ ਕਿ ਉਨ੍ਹਾਂ ਨੇ 2,100 ਕਰੋੜ ਤੋਂ ਜ਼ਿਆਦਾ ਪੈਸੇ ਇਕੱਠੇ ਕਰ ਲਏ ਹਨ | 15 ਜਨਵਰੀ ਨੂੰ ਇਸ ਅਭਿਆਨ ਦੀ ਸ਼ੁਰੂਆਤ ਤੋਂ ...

ਪੂਰੀ ਖ਼ਬਰ »

ਪਾਕਿਸਤਾਨ ਵਲੋਂ 17 ਭਾਰਤੀ ਮਛੇਰੇ ਗਿ੍ਫ਼ਤਾਰ

ਕਰਾਚੀ, 28 ਫਰਵਰੀ (ਏਜੰਸੀ)-ਪਾਕਿਸਤਾਨ ਸਮੁੰਦਰੀ ਸੁਰੱਖਿਆ ਏਜੰਸੀ ਦੇ ਬੁਲਾਰੇ ਨੇ ਦੱਸਿਆ ਕਿ ਪਾਕਿ ਜਲ ਖੇਤਰ ਦੀ ਉਲੰਘਣਾ ਕਰਨ ਵਾਲੇ ਜਿਨ੍ਹਾਂ 17 ਭਾਰਤੀਆਂ ਮਛੇਰਿਆਂ ਨੂੰ ਉਨ੍ਹਾਂ ਦੀਆਂ 3 ਕਿਸ਼ਤੀਆਂ ਸਮੇਤ ਸ਼ੁੱਕਰਵਾਰ ਨੂੰ ਗਿ੍ਫ਼ਤਾਰ ਕੀਤਾ ਗਿਆ ਸੀ ਉਨ੍ਹਾਂ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX