ਤਾਜਾ ਖ਼ਬਰਾਂ


ਭਾਰਤ ਦੀਆਂ ਵੱਖ-ਵੱਖ ਨਦੀਆਂ 'ਚ ਵਹਾਈਆਂ ਜਾਣਗੀਆਂ ਅਟਲ ਜੀ ਦੀਆਂ ਅਸਥੀਆਂ
. . .  37 minutes ago
ਨਵੀਂ ਦਿੱਲੀ, 17 ਅਗਸਤ - ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦਾ ਕਹਿਣਾ ਹੈ ਕਿ ਉਤਰ ਪ੍ਰਦੇਸ਼ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਕਰਮ ਭੂਮੀ ਹੈ। ਉਨ੍ਹਾਂ ...
ਸਿੱਖਾਂ 'ਤੇ ਹੋ ਰਹੇ ਹਮਲੇ : ਸੁਖਬੀਰ ਬਾਦਲ ਅਤੇ ਹਰਸਿਮਰਤ ਬਾਦਲ ਨੇ ਸੁਸ਼ਮਾ ਸਵਰਾਜ ਤੋਂ ਦਖ਼ਲ ਦੀ ਕੀਤੀ ਅਪੀਲ
. . .  about 1 hour ago
ਚੰਡੀਗੜ੍ਹ, 17 ਅਗਸਤ- ਅਮਰੀਕਾ 'ਚ ਬੀਤੇ ਦਿਨ ਸਿੱਖ ਵਿਅਕਤੀ 'ਤੇ ਹਮਲੇ ਦੇ ਮਾਮਲੇ 'ਚ ਸ਼੍ਰੋਮਣੀ ਅਕਾਲੀ ਦਲ ਦੇ ਸਿੰਘ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਇਸ 'ਚ ਦਖ਼ਲ ਲਈ ਅਪੀਲ ਕੀਤੀ ਹੈ। ਜਾਣਕਾਰੀ ....
ਪਾਕਿ ਨੈਸ਼ਨਲ ਅਸੈਂਬਲੀ ਨੇ ਇਮਰਾਨ ਖਾਨ ਨੂੰ ਚੁਣਿਆ ਪ੍ਰਧਾਨ ਮੰਤਰੀ
. . .  about 2 hours ago
ਇਸਲਾਮਾਬਾਦ, 17 ਅਗਸਤ -ਪਾਕਿਸਤਾਨ ਨੈਸ਼ਨਲ ਅਸੈਂਬਲੀ 'ਚ ਵੋਟ ਦੇ ਬਾਅਦ ਇਮਰਾਨ ਖਾਨ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਚੁਣਿਆ ਗਿਆ ਹੈ। ਦੱਸ ਦੇਈਏ ਕਿ ਨੈਸ਼ਨਲ ਅਸੈਂਬਲੀ 'ਚ ਇਮਰਾਨ ਖਾਨ ਨੂੰ 176 ਵੋਟਾਂ ਮਿਲੀਆਂ ਹਨ। ਦੂਜੇ ਪਾਸੇ ਪਾਕਿਸਤਾਨ ਮੁਸਲਿਮ ...
ਕੈਪਟਨ ਅਮਰਿੰਦਰ ਸਿੰਘ ਨੇ ਹੜ੍ਹ ਪ੍ਰਭਾਵਿਤ ਕੇਰਲ ਲਈ 10 ਕਰੋੜ ਰੁਪਏ ਦੀ ਫੌਰੀ ਰਾਹਤ ਦਾ ਕੀਤਾ ਐਲਾਨ
. . .  about 2 hours ago
ਚੰਡੀਗੜ੍ਹ, 17 ਅਗਸਤ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੜ੍ਹ ਪ੍ਰਭਾਵਿਤ ਕੇਰਲ ਲਈ 10 ਕਰੋੜ ਰੁਪਏ ਦੀ ਫੌਰੀ ਰਾਹਤ ਦੇਣ ਦਾ ਐਲਾਨ ਕੀਤਾ ਹੈ। ਇਨ੍ਹਾਂ 'ਚੋਂ ਪੰਜ ਕਰੋੜ ਰੁਪਏ ਪੰਜਾਬ ਦੇ ਮੁੱਖ ਮੰਤਰੀ ਰਿਲੀਫ ਫੰਡ ਤੋਂ ਕੇਰਲ ਦੇ ਮੁੱਖ ਮੰਤਰੀ ਰਿਲੀਫ...
ਅਮਰੀਕਾ 'ਚ ਸਿੱਖ ਵਿਅਕਤੀ ਦੀ ਚਾਕੂ ਮਾਰ ਕੇ ਹੱਤਿਆ
. . .  about 3 hours ago
ਵਾਸ਼ਿੰਗਟਨ, 17 ਅਗਸਤ- ਅਮਰੀਕਾ 'ਚ ਇੱਕ ਵਾਰ ਫਿਰ ਇੱਕ ਸਿੱਖ ਵਿਅਕਤੀ 'ਤੇ ਹਮਲੇ ਦਾ ਮਾਮਲੇ ਸਾਹਮਣੇ ਆਇਆ ਹੈ। ਇੱਥੋਂ ਦੇ ਸੂਬੇ ਨਿਊ ਜਰਸੀ 'ਚ ਇੱਕ ਸਿੱਖ ਵਿਅਕਤੀ ਨੂੰ ਚਾਕੂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਤਿੰਨ ਹਫ਼ਤਿਆਂ ਅੰਦਰ ਦੇਸ਼ 'ਚ...
ਸਰਕਾਰੀ ਸਨਮਾਨਾਂ ਨਾਲ ਹੋਇਆ ਅਟਲ ਬਿਹਾਰੀ ਵਾਜਪਾਈ ਦਾ ਅੰਤਿਮ ਸਸਕਾਰ
. . .  about 3 hours ago
ਨਵੀਂ ਦਿੱਲੀ, 17 ਅਗਸਤ- ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦਾ ਅੱਜ ਸਰਕਾਰੀ ਸਨਮਾਨਾਂ ਨਾਲ ਸਮ੍ਰਿਤੀ ਸਥਲ ਵਿਖੇ ਅੰਤਿਮ ਸਸਕਾਰ ਕੀਤਾ ਗਿਆ। ਉਨ੍ਹਾਂ ਨੂੰ ਮੁੱਖ ਅਗਨੀ ਉਨ੍ਹਾਂ ਦੀ ਧੀ ਨਮਿਤਾ ਭੱਟਾਚਾਰੀਆ ਨੇ...
ਪ੍ਰਧਾਨ ਮੰਤਰੀ ਮੋਦੀ ਨੇ ਅਟਲ ਬਿਹਾਰੀ ਵਾਜਪਾਈ ਨੂੰ ਦਿੱਤੀ ਸ਼ਰਧਾਂਜਲੀ
. . .  about 4 hours ago
ਨਵੀਂ ਦਿੱਲੀ, 17 ਅਗਸਤ - ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਰਧਾਂਜਲੀ ਦਿੱਤੀ...
ਸਮ੍ਰਿਤੀ ਸਥਲ ਪਹੁੰਚੀ ਅਟਲ ਬਿਹਾਰੀ ਵਾਜਪਾਈ ਦੀ ਮ੍ਰਿਤਕ ਦੇਹ
. . .  about 4 hours ago
ਨਵੀਂ ਦਿੱਲੀ, 17 ਅਗਸਤ- ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਮ੍ਰਿਤਕ ਦੇਹ ਸਮ੍ਰਿਤੀ ਸਥਲ ਪਹੁੰਚ ਗਈ ਹੈ। ਇੱਥੇ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ...
ਆਸਮਾਨੀ ਬਿਜਲੀ ਡਿੱਗਣ ਕਾਰਨ 3 ਮੌਤਾਂ
. . .  about 5 hours ago
ਰਾਂਚੀ, 17 ਅਗਸਤ - ਝਾਰਖੰਡ ਦੇ ਨਕਸਲਵਾਦ ਪ੍ਰਭਾਵਤਿ ਖੂੰਟੀ ਜ਼ਿਲ੍ਹੇ ਦੇ ਇਕ ਪਿੰਡ 'ਚ ਆਸਮਾਨੀ ਬਿਜਲੀ ਡਿੱਗਣ ਕਾਰਨ ਇਕ ਹੀ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਹੋ ਗਈ। ਜਾਣਕਾਰੀ ਲਈ ਦੱਸ ਦੇਈਏ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇਹ ਲੋਕ ਖੇਤ 'ਚ ਕੰਮ...
ਜੰਮੂ-ਕਸ਼ਮੀਰ : ਗ੍ਰਨੇਡ ਹਮਲੇ 'ਚ ਚਾਰ ਨਾਗਰਿਕ ਜ਼ਖਮੀ
. . .  about 5 hours ago
ਸ੍ਰੀਨਗਰ, 17 ਅਗਸਤ- ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਅਵੰਤੀਪੁਰਾ ਇਲਾਕੇ 'ਚ ਅੱਤਵਾਦੀਆਂ ਵੱਲੋਂ ਪੁਲਿਸ ਪਾਰਟੀ 'ਤੇ ਕੀਤੇ ਗ੍ਰਨੇਡ ਹਮਲੇ 'ਚ ਚਾਰ ਨਾਗਰਿਕ ਜ਼ਖਮੀ ਹੋਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅੱਤਵਾਦੀਆਂ...
ਅਟਲ ਜੀ ਨੂੰ ਸ਼ਰਧਾਂਜਲੀ ਦੇਣ ਪਹੁੰਚੇ ਸਵਾਮੀ ਅਗਨੀਵੇਸ਼ ਨਾਲ ਭਾਜਪਾ ਦੇ ਮੁੱਖ ਦਫ਼ਤਰ ਦੇ ਬਾਹਰ ਝੜਪ
. . .  about 6 hours ago
ਨਵੀਂ ਦਿੱਲੀ, 17 ਅਗਸਤ -ਦਿੱਲੀ 'ਚ ਭਾਜਪਾ ਦੇ ਮੁੱਖ ਦਫ਼ਤਰ 'ਚ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਸ਼ਰਧਾਂਜਲੀ ਭੇਟ ਕਰਨ ਪਹੁੰਚੇ ਅਗਨੀਵੇਸ਼ ਨਾਲ ਝੜਪ ਦਾ ਮਾਮਲਾ ਸਾਹਮਣੇ ਆਇਆ ਹੈ। ਸਵਾਮੀ ਅਗਨੀਵੇਸ਼ ਨੇ ਜਾਣਕਾਰੀ ਦਿੰਦਿਆਂ ਦੱਸਿਆ....
ਚੋਰੀ ਦੇ 14 ਮੋਟਰਸਾਈਕਲਾਂ ਅਤੇ 12 ਕਾਰਾਂ ਸਮੇਤ 4 ਕਾਬੂ
. . .  about 6 hours ago
ਤਰਨਤਾਰਨ, 17 ਅਗਸਤ - ਤਰਨਤਾਰਨ ਪੁਲਿਸ ਨੇ ਚੋਰੀ ਦੇ 14 ਮੋਟਰਸਾਈਕਲ ਅਤੇ 12 ਕਾਰਾਂ ਬਰਾਮਦ ਕਰ ਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਿਸ ਵੱਲੋਂ ਇਸ ਮਾਮਲੇ 'ਚ ਚਾਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਚੋਰੀ ਕੀਤੇ ਗਏ ਇਨ੍ਹਾਂ ਸਾਰੇ ਵਾਹਨਾਂ ਦੀ ...
ਵਾਜਪਾਈ ਦੀ ਅੰਤਿਮ ਯਾਤਰਾ ਸ਼ੁਰੂ
. . .  about 6 hours ago
ਨਵੀਂ ਦਿੱਲੀ, 17 ਅਗਸਤ- ਅਟਲ ਬਿਹਾਰੀ ਵਾਜਪਾਈ ਦੀ ਅੰਤਿਮ ਯਾਤਰਾ ਭਾਜਪਾ ਦੇ ਮੁੱਖ ਦਫ਼ਤਰ ਤੋਂ ਸਮ੍ਰਿਤੀ ਸਥਲ ਲਈ ਸ਼ੁਰੂ ਹੋ ਗਈ ਹੈ। ਸ਼ਾਮ ਨੂੰ ਇੱਥੇ ਉੁਨ੍ਹਾਂ ਦਾ ਅੰਤਿਮ ਸਸਕਾਰ...
ਅੱਜ ਪਾਕਿਸਤਾਨ ਲਈ ਰਵਾਨਾ ਹੋਣਗੇ ਨਵਜੋਤ ਸਿੰਘ ਸਿੱਧੂ
. . .  about 6 hours ago
ਅੰਮ੍ਰਿਤਸਰ, 17 ਅਗਸਤ- ਸਥਾਨਕ ਸਰਕਾਰਾਂ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਆਪਣੇ ਪਾਕਿਸਤਾਨੀ ਮਿੱਤਰ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ 'ਚ ਸ਼ਾਮਿਲ ਹੋਣ ਲਈ ਅੱਜ ਬਾਘਾ ਬਾਰਡਰ ਤੋਂ ਪਾਕਿਸਤਾਨ ਲਈ ਰਵਾਨਾ ਹੋਣਗੇ। ਇਕ ਸਮਾਗਮ 'ਚ ਸ਼ਿਰਕਤ ਕਰਨ...
ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਨੇ ਕੀਤੀ ਔਰਤ ਦੀ ਹੱਤਿਆ
. . .  about 6 hours ago
ਸ੍ਰੀਨਗਰ, 17 ਅਗਸਤ- ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਦਰਬਗਾਮ ਪਿੰਡ 'ਚ ਅੱਜ ਅੱਤਵਾਦੀਆਂ ਨੇ ਗੋਲੀ ਮਾਰ ਕੇ ਇੱਕ ਔਰਤ ਦੀ ਹੱਤਿਆ ਕਰ ਦਿੱਤੀ। ਮਾਮਲੇ ਸੰਬੰਧੀ ਹੋਰ ਵਧੇਰੇ ਜਾਣਕਾਰੀ ਅਜੇ ਤੱਕ ਸਾਹਮਣੇ...
ਅਟਲ ਜੀ ਮਨੁੱਖਤਾ ਨੂੰ ਨੁਕਸਾਨਉਣ ਪਹੁੰਚਾਉਣ ਦੀ ਇਜਾਜ਼ਤ ਨਹੀਂ ਸੀ ਦਿੰਦੇ - ਯੇਚੁਰੀ
. . .  about 7 hours ago
ਪਿੰਡ ਖਾਨਕੋਟ ਦੇ ਸੂਏ 'ਚੋਂ ਭੇਦ ਭਰੇ ਹਲਾਤਾਂ 'ਚ ਮਿਲੀ ਨੌਜਵਾਨ ਦੀ ਲਾਸ਼
. . .  about 7 hours ago
ਸਿਹਤ ਵਿਭਾਗ ਨੇ ਰਾਜਪੁਰਾ 'ਚ ਡੇਢ ਕੁਇੰਟਲ ਦੇ ਕਰੀਬ ਭਰੇ ਪਨੀਰ ਦੇ ਸੈਂਪਲ
. . .  about 7 hours ago
ਕੇਰਲ 'ਚ ਹੜ੍ਹ ਦੀ ਸਥਿਤੀ ਗੰਭੀਰ, 167 ਲੋਕਾਂ ਦੀ ਗਈ ਜਾਨ - ਪਿਨਰਾਈ ਵਿਜੈਅਨ
. . .  about 8 hours ago
ਅਟਲ ਬਿਹਾਰੀ ਵਾਜਪਾਈ ਦੇ ਅੰਤਿਮ ਸਸਕਾਰ 'ਚ ਸ਼ਾਮਿਲ ਹੋਣ ਪਹੁੰਚੇ ਭੁਟਾਨ ਦੇ ਰਾਜਾ
. . .  about 8 hours ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 27 ਅੱਸੂ ਸੰਮਤ 549
ਵਿਚਾਰ ਪ੍ਰਵਾਹ: ਲੋਕਤੰਤਰ ਵਿਚ ਫ਼ਰਜ਼ਾਂ ਦੀ ਪਾਲਣਾ ਜ਼ਿਆਦਾ ਜ਼ਰੂਰੀ ਹੈ। -ਅਚਾਰੀਆ ਨਰਿੰਦਰ ਦੇਵ
  •     Confirm Target Language  

ਸ਼ਹੀਦ ਭਗਤ ਸਿੰਘ ਨਗਰ / ਬੰਗਾ

ਸਿਵਲ ਹਸਪਤਾਲ 'ਚ ਜਨਮੀਆਂ ਬੱਚੀਆਂ ਦੇ ਮਾਪਿਆਂ ਨੂੰ 'ਧੀਆਂ ਦੇ ਪੈਰਾਂ ਦੇ ਨਿਸ਼ਾਨ' ਵਾਲੇ ਵਧਾਈ ਕਾਰਡ ਵੰਡੇ

ਨਵਾਂਸ਼ਹਿਰ, 11 ਅਕਤੂਬਰ (ਦੀਦਾਰ ਸਿੰਘ ਸ਼ੇਤਰਾ)- ਡਿਪਟੀ ਕਮਿਸ਼ਨਰ ਸ੍ਰੀਮਤੀ ਸੋਨਾਲੀ ਗਿਰਿ ਵੱਲੋਂ 'ਬੇਟੀ ਬਚਾਓ ਬੇਟੀ ਪੜ੍ਹਾਓ-ਨਵੇਂ ਭਾਰਤ ਦੀਆਂ ਧੀਆਂ' ਸਪਤਾਹ ਦੇ ਤੀਸਰੇ ਦਿਨ ਅੱਜ ਇੱਕ ਨਿਵੇਕਲਾ ਉਪਰਾਲਾ ਕਰਦੇ ਹੋਏ, ਸਿਵਲ ਹਸਪਤਾਲ ਨਵਾਂਸ਼ਹਿਰ ਵਿਚ ਜਨਮੀਆਂ 30 ਧੀਆਂ ਦੀਆਂ ਮਾਵਾਂ ਨੂੰ , ਬੱਚੀਆਂ ਦੇ 'ਪਦ ਚਿੰਨ੍ਹਾਂ' ਦੇ ਨਿਸ਼ਾਨ ਵਾਲੇ ਵਧਾਈ ਕਾਰਡ, ਕੰਬਲ ਅਤੇ ਮਿਠਾਈ ਦੇ ਡੱਬੇ ਵੰਡੇ ਗਏ | 'ਪਦ ਚਿੰਨ੍ਹਾਂ' ਦੇ ਨਿਸ਼ਾਨਾਂ ਨੂੰ ਦੀਵਾਲੀ ਦੇ ਪਵਿੱਤਰ ਤਿਉਹਾਰ ਦੌਰਾਨ ਘਰਾਂ ਵਿਚ ਮਾਂ ਲਕਸ਼ਮੀ ਦੀ ਆਮਦ ਨਾਲ ਜੋੜਦਿਆਂ ਉਨ੍ਹਾਂ ਆਖਿਆ ਕਿ ਇਨ੍ਹਾਂ ਮਾਵਾਂ ਨੂੰ ਇਸ ਗੱਲ ਲਈ ਪ੍ਰਮਾਤਮਾ ਦੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਘਰਾਂ ਵਿਚ ਦੀਵਾਲੀ ਤੋਂ ਪਹਿਲਾਂ ਹੀ 'ਦੇਵੀ ਲਕਸ਼ਮੀ' ਦਾ ਪੈਰ ਪੈ ਗਿਆ ਹੈ | ਉਨ੍ਹਾਂ ਆਖਿਆ ਕਿ ਧੀਆਂ ਨੂੰ ਮਾਣ ਦੇਣਾ, ਮਾਂ ਲਕਸ਼ਮੀ ਨੂੰ ਜੀ ਆਇਆ ਆਖਣ ਦੇ ਬਰਾਬਰ ਹੈ | ਉਨ੍ਹਾਂ ਕਿਹਾ ਕਿ ਅਸੀਂ ਕੰਜਕ ਪੂਜਣ ਮੌਕੇ ਤਾਂ ਆਲੇ-ਦੁਆਲੇ ਤੋਂ ਧੀਆਂ ਨੂੰ ਲੱਭ ਕੇ ਲਿਆਉਂਦੇ ਹਾਂ ਅਤੇ ਉਨ੍ਹਾਂ ਦੇ ਪੈਰ ਧੋ ਕੇ ਪੂਜਾ ਕਰਦੇ ਹਾਂ ਪਰੰਤੂ ਜਦੋਂ ਸਾਡੇ ਆਪਣੇ ਘਰ ਧੀ ਦਾ ਜਨਮ ਹੋ ਜਾਵੇ ਤਾਂ ਸਾਡੀ ਵਿਚਾਰਧਾਰਾ ਬਿਲਕੁਲ ਉਲਟ ਹੋ ਜਾਂਦੀ ਹੈ | ਉਨ੍ਹਾਂ ਆਖਿਆ ਕਿ ਸਾਨੂੰ ਆਪਣੀ ਸੋਚਣੀ ਵਿਚ ਤਬਦੀਲੀ ਲਿਆਉਣ ਦੀ ਲੋੜ ਹੈ | ਫਿਰ ਹੀ ਧੀਆਂ ਨੂੰ ਪੁੱਤਾਂ ਬਰਾਬਰ ਖੇਡਣ-ਮੌਲਣ ਤੇ ਸਿੱਖਿਆ ਹਾਸਲ ਕਰਨ ਦਾ ਅਧਿਕਾਰ ਮਿਲ ਸਕਦਾ ਹੈ | ਉਨ੍ਹਾਂ ਆਪਣੀ ਕੋਰਟ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਦੁੱਖ ਹੁੰਦਾ ਹੈ ਜਦੋਂ ਕੋਈ ਬਜ਼ੁਰਗ ਜੋੜਾ ਆਪਣੇ ਪੁੱਤ ਵੱਲੋਂ ਸਾਂਭ-ਸੰਭਾਲ ਨਾ ਕਰਨ ਦਾ ਕੇਸ ਦਾਇਰ ਕਰਦਾ ਹੈ ਅਤੇ ਉਸ ਮੌਕੇ ਜਦੋਂ ਉਹ ਉਨ੍ਹਾਂ ਦੇ ਨਾਲ ਸਹਾਰਾ ਬਣੀਆਂ ਧੀਆਂ ਨੂੰ ਵੇਖਦੇ ਹਨ ਤਾਂ ਮਾਣ ਨਾਲ ਸਿਰ ਵੀ ਉੱਚਾ ਹੁੰਦਾ ਹੈ ਕਿ ਧੀਆਂ ਆਪਣਾ ਅਸਲ ਫ਼ਰਜ਼ ਨਿਭਾਅ ਰਹੀਆਂ ਹਨ | ਸਿਵਲ ਸਰਜਨ ਡਾ. ਗੁਰਿੰਦਰ ਕੌਰ ਚਾਵਲਾ ਨੇ ਬੀ.ਸੀ.ਸੀ. ਫੈਸੀਲੀਟੇਟਰ ਮੰਗ ਗੁਰਪ੍ਰਸਾਦ ਸਿੰਘ ਆਦਿ ਨੇ ਧੀਆਂ ਦੀ ਸਮਾਜ ਨੂੰ ਦੇਣ ਅਤੇ ਸਰਕਾਰਾਂ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਸਬੰਧੀ ਚਾਨਣਾ ਵੀ ਪਾਇਆ | ਇਸ ਮੌਕੇ ਸਿਵਲ ਸਰਜਨ ਵੱਲੋਂ ਡਿਪਟੀ ਕਮਿਸ਼ਨਰ ਨੂੰ ਪੌਦਾ ਯਾਦ ਚਿੰਨ੍ਹ ਵਜੋਂ ਦਿੱਤਾ ਗਿਆ | ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ: ਸੁਖਵਿੰਦਰ ਸਿੰਘ ਹੀਰਾ, ਐੱਸ.ਐਮ.ਓ. ਡਾ: ਹਰਵਿੰਦਰ ਸਿੰਘ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਜਗਤ ਰਾਮ ਅਤੇ ਕਿਰਪਾਲ ਸਿੰਘ ਝੱਲੀ, ਜ਼ਿਲ੍ਹਾ ਬੀ.ਸੀ.ਸੀ. ਫੈਸੀਲੀਟੇਟਰ ਮੰਗ ਗੁਰਪ੍ਰਸਾਦ ਸਿੰਘ, ਡੀ.ਸੀ.ਪੀ.ਓ. ਕੰਚਨ ਅਰੋੜਾ, ਬਾਲ ਭਲਾਈ ਅਫ਼ਸਰ ਸਮਾਇਲੀ ਥਿੰਦ ਵੀ ਹਾਜ਼ਰ ਸਨ |


ਖ਼ਬਰ ਸ਼ੇਅਰ ਕਰੋ

ਪ੍ਰਵਾਸੀ ਮਜ਼ਦੂਰ ਦੀ ਪਤਨੀ ਭੇਦਭਰੇ ਹਾਲਾਤ 'ਚ ਲਾਪਤਾ

ਸਮੁੰਦੜਾ, 11 ਅਕਤੂਬਰ (ਤੀਰਥ ਸਿੰਘ ਰੱਕੜ)- ਪਿੰਡ ਚੱਕ ਗੁਰੂ ਵਿਖੇ ਲੰਮੇ ਸਮੇਂ ਤੋਂ ਰਹਿੰਦੇ ਇਕ ਪ੍ਰਵਾਸੀ ਮਜ਼ਦੂਰ ਦੀ ਪਤਨੀ ਦੇ ਭੇਦਭਰੀ ਹਾਲਤ 'ਚ ਲਾਪਤਾ ਹੋ ਜਾਣ ਦਾ ਸਮਾਚਾਰ ਹੈ | ਜਾਣਕਾਰੀ ਦਿੰਦਿਆਂ ਸੁਨੀਲ ਦਾਸ ਵਾਸੀ ਬਾਜੀਦਪੁਰ ਜ਼ਿਲ੍ਹਾ ਵੈਸ਼ਾਲੀ (ਬਿਹਾਰ) ...

ਪੂਰੀ ਖ਼ਬਰ »

ਮੁਕੱਦਮੇ 'ਚੋਂ ਨਾਂਅ ਕਢਵਾਉਣ ਦੇ ਨਾਂਅ 'ਤੇ ਸਾਢੇ 3 ਲੱਖ ਦੀ ਠੱਗੀ ਦੇ ਮਾਮਲੇ 'ਚ ਮੁਕੱਦਮਾ ਦਰਜ

ਨਵਾਂਸ਼ਹਿਰ, 11 ਅਕਤੂਬਰ (ਗੁਰਬਖਸ਼ ਸਿੰਘ ਮਹੇ)-ਥਾਣਾ ਸਦਰ ਨਵਾਂਸ਼ਹਿਰ ਦੀ ਪੁਲਿਸ ਨੇ ਇੱਕ ਪੁਰਾਣੇ ਮੁਕੱਦਮੇ 'ਚੋਂ ਨਾਂਅ ਕਢਵਾਉਣ ਦੇ ਨਾਂਅ 'ਤੇ ਕੀਤੀ ਗਈ ਸਾਢੇ 3 ਲੱਖ ਰੁਪਏ ਦੀ ਠੱਗੀ ਦੇ ਮਾਮਲੇ 'ਚ ਇੱਕ ਔਰਤ ਸਮੇਤ ਤਿੰਨ ਕਥਿਤ ਦੋਸ਼ੀਆਂ ਿਖ਼ਲਾਫ਼ ਧੋਖਾਧੜੀ ਦਾ ...

ਪੂਰੀ ਖ਼ਬਰ »

ਛਿੰਝ ਮੇਲਾ ਤੇ ਕਬੱਡੀ ਕੱਪ ਅੱਜ

ਪੱਲੀ ਝਿੱਕੀ, 11 ਅਕਤੂਬਰ (ਕੁਲਦੀਪ ਸਿੰਘ ਪਾਬਲਾ) - ਪਿੰਡ ਦੇਨੋਵਾਲ ਕਲਾਂ ਦੇ ਧਾਰਮਿਕ ਅਸਥਾਨ ਰੌਜ਼ਾ ਪੰਜ ਪੀਰ ਦੇ ਮੁੱਖ ਸੇਵਾਦਾਰ ਬਾਬਾ ਰਘੁਭਿੰਦਰ ਸਿੰਘ, ਸਮੂਹ ਨਗਰ ਨਿਵਾਸੀ, ਗ੍ਰਾਮ ਪੰਚਾਇਤ, ਨੌਜਵਾਨ ਸਭਾ ਅਤੇ ਐਨ. ਆਰ. ਆਈ ਵੀਰਾਂ ਦੇ ਸਹਿਯੋਗ ਨਾਲ 14ਵਾਂ ਛਿੰਝ ...

ਪੂਰੀ ਖ਼ਬਰ »

ਅਵਾਰਾ ਸਾਨ੍ਹ ਨੇ ਚੱਕਦਾਨਾ ਵਿਚ ਇਕ ਮਹੀਨੇ ਵਿਚ ਲਈ ਦੂਜੀ ਜਾਨ

ਉੜਾਪੜ/ਲਸਾੜਾ, 11 ਅਕਤੂਬਰ (ਲਖਵੀਰ ਸਿੰਘ ਖੁਰਦ) - ਪਿੰਡ ਚੱਕਦਾਨਾ ਵਿੱਚ ਅਵਾਰਾ ਸਾਨ੍ਹ ਵਲੋਂ ਖੇਤਾਂ ਵਿੱਚ ਮੱਕੀ ਦੀ ਰਾਖੀ ਕਰ ਰਹੇ ਕਿਸਾਨ ਅਮਰੀਕ ਸਿੰਘ (65) ਪੁੱਤਰ ਮਹਿੰਦਰ ਸਿੰਘ 'ਤੇ ਹਮਲਾ ਕਰਕੇ ਉਸਨੂੰ ਮੌਤ ਦੀ ਨੀਂਦ ਸੁਲਾ ਦਿੱਤਾ ਗਿਆ | ਸਾਨ੍ਹ ਨੂੰ ਕੁੱਝ ਸਮੇਂ ...

ਪੂਰੀ ਖ਼ਬਰ »

ਅਵਾਰਾ ਸਾਨ੍ਹ ਨੇ ਚੱਕਦਾਨਾ ਵਿਚ ਇਕ ਮਹੀਨੇ ਵਿਚ ਲਈ ਦੂਜੀ ਜਾਨ

ਉੜਾਪੜ/ਲਸਾੜਾ, 11 ਅਕਤੂਬਰ (ਲਖਵੀਰ ਸਿੰਘ ਖੁਰਦ) - ਪਿੰਡ ਚੱਕਦਾਨਾ ਵਿੱਚ ਅਵਾਰਾ ਸਾਨ੍ਹ ਵਲੋਂ ਖੇਤਾਂ ਵਿੱਚ ਮੱਕੀ ਦੀ ਰਾਖੀ ਕਰ ਰਹੇ ਕਿਸਾਨ ਅਮਰੀਕ ਸਿੰਘ (65) ਪੁੱਤਰ ਮਹਿੰਦਰ ਸਿੰਘ 'ਤੇ ਹਮਲਾ ਕਰਕੇ ਉਸਨੂੰ ਮੌਤ ਦੀ ਨੀਂਦ ਸੁਲਾ ਦਿੱਤਾ ਗਿਆ | ਸਾਨ੍ਹ ਨੂੰ ਕੁੱਝ ਸਮੇਂ ...

ਪੂਰੀ ਖ਼ਬਰ »

ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਭਾਤ ਫੇਰੀਆਂ ਆਰੰਭ

ਨਵਾਂਸ਼ਹਿਰ, 11 ਅਕਤੂਬਰ (ਹਰਮਿੰਦਰ ਸਿੰਘ ਪਿੰਟੂ)- ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਚੰਡੀਗੜ੍ਹ ਚੌਾਕ ਨਵਾਂਸ਼ਹਿਰ ਤੋਂ ਪ੍ਰਭਾਤ ਫੇਰੀਆਂ ਆਰੰਭ ਹੋ ਗਈਆਂ ਹਨ | ਇਸ ਸਬੰਧੀ ...

ਪੂਰੀ ਖ਼ਬਰ »

ਗੁਰਜਿੰਦਰ ਸਿੰਘ ਗਿੰਦਾ ਨਸ਼ੀਲੇ ਪਾਊਡਰ ਸਮੇਤ ਕਾਬੂ

ਬਲਾਚੌਰ, 11 ਅਕਤੂਬਰ (ਵਰਿੰਦਰਪਾਲ ਸਿੰਘ ਹੁੰਦਲ)-ਬਲਾਚੌਰ ਪੁਲਿਸ ਦੇ ਏ ਐੱਸ ਆਈ ਸੋਢੀ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਤੇ ਸਨ | ਜਦੋਂ ਉਹ ਮਹਿੰਦਪੁਰ ਦੇ ਸਿਵਿਆਂ ਨਜ਼ਦੀਕ ਪਹੁੰਚੇ ਤਾਂ ਇਕ ਮੋਟਰ ਵਾਲੇ ਕਮਰੇ ਵਿਚੋਂ ਚਾਰ ਮੋਨੇ ਨੌਜਵਾਨ ਪੁਲਿਸ ...

ਪੂਰੀ ਖ਼ਬਰ »

ਧੋਖਾਧੜੀ ਤੇ ਘਰ 'ਚ ਚੋਰੀ ਦੇ ਮੁਕੱਦਮੇ ਦਰਜ

ਨਵਾਂਸ਼ਹਿਰ, 11 ਅਕਤੂਬਰ (ਗੁਰਬਖਸ਼ ਸਿੰਘ ਮਹੇ)-ਥਾਣਾ ਸਿਟੀ ਨਵਾਂਸ਼ਹਿਰ 'ਚ ਪਲਾਟ ਦੇ ਬਿਆਨਾ ਲੈ ਕੇ ਰਜਿਸਟਰੀ ਨਾ ਕਰਵਾਉਣ ਅਤੇ ਪਿੰਡ ਸੁੁੱਜੋਂ ਵਿਖੇ ਘਰ 'ਚ ਚੋਰੀ ਹੋਣ 'ਤੇ ਪੁਲਿਸ ਵੱਲੋਂ ਥਾਣਾ ਸਦਰ ਨਵਾਂਸ਼ਹਿਰ ਵਿਖੇ ਵੱਖ-ਵੱਖ ਮੁਕੱਦਮੇ ਦਰਜ ਕੀਤੇ ਗਏ ਹਨ | ਮਿਲੀ ...

ਪੂਰੀ ਖ਼ਬਰ »

' ਬੇਟੀ ਬਚਾਓ ਬੇਟੀ ਪੜ੍ਹਾਓ'-ਨਵੇਂ ਭਾਰਤ ਦੀਆਂ ਧੀਆਂ ਸਪਤਾਹ ਸਬੰਧੀ ਚੇਤਨਾ ਮਾਰਚ ਕੱਢਿਆ

ਨਵਾਂਸ਼ਹਿਰ, 11 ਅਕਤੂਬਰ (ਦੀਦਾਰ ਸਿੰਘ ਸ਼ੇਤਰਾ)- ਬੇਟੀ ਬਚਾਓ ਬੇਟੀ ਪੜ੍ਹਾਓ-ਨਵੇਂ ਭਾਰਤ ਦੀਆਂ ਧੀਆਂ, ਸਪਤਾਹ ਦੇ ਸਬੰਧ ਵਿਚ ਅੱਜ ਬਾਰਾਂਦਰੀ ਬਾਗ਼ ਨਵਾਂਸ਼ਹਿਰ ਤੋਂ ਸਕੂਲੀ ਵਿਦਿਆਰਥਣਾਂ ਵੱਲੋਂ ਚੇਤਨਾ ਮਾਰਚ ਕੱਢਿਆ ਗਿਆ, ਜਿਸ ਨੂੰ ਰਵਾਨਾ ਕਰਨ ਪੁੱਜੇ ਵਧੀਕ ...

ਪੂਰੀ ਖ਼ਬਰ »

ਬਾਰ ਐਸੋਸੀਏਸ਼ਨ ਬਲਾਚੌਰ ਵਲੋਂ ਹੜਤਾਲ

ਬਲਾਚੌਰ, 11 ਅਕਤੂਬਰ (ਦੀਦਾਰ ਸਿੰਘ ਬਲਾਚੌਰੀਆ)-ਬਾਰ ਐਸੋਸੀਏਸ਼ਨ ਰੋਪੜ ਨਾਲ ਸੰਬਧਤ ਇਕ ਵਕੀਲ ਨੂੰ ਇਕ ਪੁਲਿਸ ਅਧਿਕਾਰੀ ਵੱਲੋਂ ਦਿੱਤੀਆਂ ਕਥਿਤ ਧਮਕੀਆਂ ਦੇ ਵਿਰੋਧ ਵਿਚ ਅੱਜ ਬਾਰ ਐਸੋਸੀਏਸ਼ਨ ਬਲਾਚੌਰ ਵੱਲੋਂ ਕੰਮ ਕਾਰ ਠੱਪ ਰੱਖ ਕੇ ਹੜਤਾਲ ਕੀਤੀ ਗਈ | ...

ਪੂਰੀ ਖ਼ਬਰ »

'ਬੇਟੀ ਬਚਾਓ ਬੇਟੀ ਪੜ੍ਹਾਓ' ਮੁਹਿੰਮ ਤਹਿਤ ਪੁਲਿਸ ਕਰਮਚਾਰੀਆਂ ਨੇ ਪ੍ਰਣ ਲਿਆ

ਨਵਾਂਸ਼ਹਿਰ, 11 ਅਕਤੂਬਰ (ਗੁਰਬਖਸ਼ ਸਿੰਘ ਮਹੇ)-ਸਤਿੰਦਰ ਸਿੰਘ ਸੀਨੀਅਰ ਪੁਲਿਸ ਕਪਤਾਨ ਸ਼ਹੀਦ ਭਗਤ ਸਿੰਘ ਨਗਰ ਦੇ ਹੁਕਮਾਂ 'ਤੇ ਜਸਵੀਰ ਸਿੰਘ ਰਾਏ ਐੱਸ.ਪੀ (ਸਥਾਨਿਕ) ਦੀ ਅਗਵਾਈ ਹੇਠ ਜ਼ਿਲ੍ਹਾ ਪੁਲਿਸ ਹੈੱਡਕੁਆਟਰ ਦੇ ਅਧਿਕਾਰੀਆਂ/ਕਰਮਚਾਰੀਆਂ ਵੱਲੋਂ 'ਬੇਟੀ ਬਚਾਓ ...

ਪੂਰੀ ਖ਼ਬਰ »

ਰਾਜਾ ਸਾਹਿਬ ਪਬਲਿਕ ਸਕੂਲ ਝਿੰਗੜਾਂ ਵਿਖੇ ਵਿਦਿਆਰਥੀ ਮੇਲਾ ਕਰਵਾਇਆ

ਔੜ/ਝਿੰਗੜਾਂ, 11 ਅਕਤੂਬਰ (ਕੁਲਦੀਪ ਸਿੰਘ ਝਿੰਗੜ)-ਰਾਜਾ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਝਿੰਗੜਾਂ ਵਿਖੇ ਵਿਦਿਆਰਥੀ ਮੇਲਾ ਕਰਵਾਇਆ ਗਿਆ | ਜਿਸ ਦਾ ਉਦਘਾਟਨ ਪ੍ਰਧਾਨ ਰਾਜਿੰਦਰ ਸਿੰਘ, ਮੈਨੇਜਰ ਕਮਲਜੀਤ ਸਿੰਘ ਗਰਚਾ ਅਤੇ ਹੋਰ ਪਤਵੰਤੇ ਸੱਜਣਾਂ ਵੱਲੋਂ ਕੀਤਾ ...

ਪੂਰੀ ਖ਼ਬਰ »

ਗੁਰਿੰਦਰ ਸਿੰਘ ਦਾ ਐੱਸ. ਡੀ. ਐੱਮ. ਨੇ ਕੀਤਾ ਸਨਮਾਨ

ਬਲਾਚੌਰ, 11 ਅਕਤੂਬਰ (ਦੀਦਾਰ ਸਿੰਘ ਬਲਾਚੌਰੀਆ)-ਵਿਸ਼ੇਸ਼ ਲੋੜਾਂ ਵਾਲੇ ਖਿਡਾਰੀਆਂ ਨੂੰ ਹੋਰ ਨਿਖਾਰਨ ਦੇ ਉਦੇਸ਼ ਨਾਲ ਪਟਿਆਲਾ ਵਿਖੇ ਹੋਈ ਪੰਜਾਬ ਪੱਧਰੀ ਵਿਸ਼ੇਸ਼ ਉਲੰਪਿਕ ਵਿਚ ਸ਼ਾਟ ਪੁੱਟ ਵਿਚ ਪੰਜਾਬ ਭਰ ਵਿਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਸਰਕਾਰੀ ਹਾਈ ...

ਪੂਰੀ ਖ਼ਬਰ »

ਡਾ. ਭੀਮ ਰਾਓ ਅੰਬੇਡਕਰ ਕਮਿਊਨਿਟੀ ਹਾਲ ਦੀ ਉਸਾਰੀ ਦਾ ਕੰਮ ਸ਼ੁਰੂ

ਔੜ/ਝਿੰਗੜਾਂ, 11 ਅਕਤੂਬਰ (ਕੁਲਦੀਪ ਸਿੰਘ ਝਿੰਗੜ)-ਪਿੰਡ ਗੜ੍ਹੀ ਅਜੀਤ ਸਿੰਘ ਵਿਖੇ ਗਰਾਮ ਪੰਚਾਇਤ ਵੱਲੋਂ ਪਿੰਡ ਵਾਸੀਆਂ ਅਤੇ ਐਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ ਭਾਰਤ ਰਤਨ ਬਾਬਾ ਸਾਹਿਬ ਡਾ:ਭੀਮ ਰਾਓ ਅੰਬੇਡਕਰ ਕਮਿਊਨਿਟੀ ਹਾਲ ਦੀ ਉਸਾਰੀ ਦਾ ਕੰਮ ਸ਼ੁਰੂ ਕੀਤਾ ਗਿਆ ...

ਪੂਰੀ ਖ਼ਬਰ »

ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਦੀ ਸਫਲਤਾ ਲਈ ਹਵਨ ਕਰਾਇਆ

ਬਲਾਚੌਰ, 11 ਅਕਤੂਬਰ (ਦੀਦਾਰ ਸਿੰਘ ਬਲਾਚੌਰੀਆ) ਬੇਟੀ ਬਚਾਓ-ਬੇਟੀ ਪੜ੍ਹਾਓ ਮੁਹਿੰਮ ਦੀ ਸਫਲਤਾ ਲਈ ਅੱਜ ਬੀਏਵੀ ਸੀਨੀਅਰ ਸੈਂਕਡਰੀ ਸਕੂਲ ਬਲਾਚੌਰ ਵਿਖੇ ਪਿ੍ੰ:ਐਨ ਕੇ ਚੰਦੇਲ ਦੀ ਦੇਖ ਰੇਖ ਹੇਠ ਹਵਨ ਕਰਾਇਆ ਗਿਆ | ਇਸ ਮੌਕੇ ਲੈਕਚਰਾਰ ਓ.ਪੀ. ਸ਼ਰਮਾ ਨੇ ਕਿਹਾ ਕਿ ਧੀਆਂ ...

ਪੂਰੀ ਖ਼ਬਰ »

ਭਾਰਤ ਸਰਕਾਰ ਦੇ ਨਵੀਨੀਕਰਨ ਊਰਜਾ ਮੰਤਰਾਲਾ ਵਲੋਂ ਡਾ: ਬਬੀਤਾ ਜੈਨ ਗੈਰ ਸਰਕਾਰੀ ਮੈਂਬਰ ਨਾਮਜ਼ਦ

ਨਵਾਂਸ਼ਹਿਰ, 11 ਅਕਤੂਬਰ (ਦੀਦਾਰ ਸਿੰਘ ਸ਼ੇਤਰਾ)-ਨਵਾਂਸ਼ਹਿਰ ਦੀ ਜੰਮਪਲ ਡਾ: ਬਬੀਤਾ ਜੈਨ ਨੂੰ ਭਾਰਤ ਸਰਕਾਰ ਦੇ ਨਵੀਨੀਕਰਨ ਊਰਜਾ ਮੰਤਰਾਲਾ ਵੱਲੋਂ ਦੇਸ਼ ਭਰ ਵਿਚੋਂ ਲਏ ਗਏ 15 ਗੈਰ ਸਰਕਾਰੀ ਮੈਂਬਰਾਂ ਵਿਚ ਪੰਜਾਬ ਵਿਚੋਂ ਮੈਂਬਰ ਨਾਮਜ਼ਦ ਕੀਤਾ ਗਿਆ ਹੈ | ਉਨ੍ਹਾਂ ...

ਪੂਰੀ ਖ਼ਬਰ »

ਯੂਥ ਫ਼ੈਸਟੀਵਲ ਵਿਚ ਬਾਬਾ ਬਲਰਾਜ ਕਾਲਜ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ

ਬਲਾਚੌਰ, 11 ਅਕਤੂਬਰ (ਦੀਦਾਰ ਸਿੰਘ ਬਲਾਚੌਰੀਆ)-ਐਸ. ਡੀ ਕਾਲਜ ਹੁਸ਼ਿਆਰਪੁਰ ਵਿਖੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਕਰਾਏ ਜ਼ੋਨ ਏ ਦੇ ਯੂਥ ਫ਼ੈਸਟੀਵਲ ਵਿਚ ਬਾਬਾ ਬਲਰਾਜ ਪੰਜਾਬ ਯੂਨੀਵਰਸਿਟੀ ਕੌਾਸਟੀਚਿਊਟ ਕਾਲਜ ਬਲਾਚੌਰ ਦੇ ਵਿਦਿਆਰਥੀਆਂ ਨੇ ਵੱਖ-ਵੱਖ 10 ...

ਪੂਰੀ ਖ਼ਬਰ »

ਯੂਥ ਫ਼ੈਸਟੀਵਲ ਵਿਚ ਬਾਬਾ ਬਲਰਾਜ ਕਾਲਜ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ

ਬਲਾਚੌਰ, 11 ਅਕਤੂਬਰ (ਦੀਦਾਰ ਸਿੰਘ ਬਲਾਚੌਰੀਆ)-ਐਸ. ਡੀ ਕਾਲਜ ਹੁਸ਼ਿਆਰਪੁਰ ਵਿਖੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਕਰਾਏ ਜ਼ੋਨ ਏ ਦੇ ਯੂਥ ਫ਼ੈਸਟੀਵਲ ਵਿਚ ਬਾਬਾ ਬਲਰਾਜ ਪੰਜਾਬ ਯੂਨੀਵਰਸਿਟੀ ਕੌਾਸਟੀਚਿਊਟ ਕਾਲਜ ਬਲਾਚੌਰ ਦੇ ਵਿਦਿਆਰਥੀਆਂ ਨੇ ਵੱਖ-ਵੱਖ 10 ...

ਪੂਰੀ ਖ਼ਬਰ »

ਆਰ. ਐੱਸ. ਐੱਸ. ਵਰਕਰ 5 ਤੇ ਸੁਰੱਖਿਆ ਡਿਊਟੀ 'ਤੇ ਤਾਇਨਾਤ ਪੁਲਿਸ ਮੁਲਾਜ਼ਮ 10

ਬਲਾਚੌਰ, 11 ਅਕਤੂਬਰ (ਗੁਰਦੇਵ ਸਿੰਘ ਗਹੂੰਣ)- ਇੰਞ ਲੱਗਦੈ ਜਿਵੇਂ ਨਵਾਂ ਸ਼ਹਿਰ ਜ਼ਿਲ੍ਹੇ ਦੀ ਪੁਲਿਸ ਨੂੰ ਆਮ ਲੋਕਾਂ ਦੀ ਸੁਰੱਖਿਆ ਤੋਂ ਜ਼ਿਆਦਾ ਚਿੰਤਾ ਆਰ.ਐੱਸ.ਐੱਸ. ਵਰਕਰਾਂ ਦੀ ਹੋਵੇ | ਆਮ ਲੋਕਾਂ ਦੀ ਸੁਰੱਖਿਆ ਸਬੰਧੀ ਅਕਸਰ ਪੁਲਿਸ ਅਧਿਕਾਰੀ ਇਹ ਕਹਿੰਦੇ ਸੁਣੇ ...

ਪੂਰੀ ਖ਼ਬਰ »

ਪਿੰਡ ਪੱਲੀ ਉੱਚੀ ਵਿਖੇ ਜਗਰਾਤਾ ਕਰਵਾਇਆ

ਪੱਲੀ ਝਿੱਕੀ, 11 ਅਕਤੂਬਰ (ਕੁਲਦੀਪ ਸਿੰਘ ਪਾਬਲਾ) - ਪਿੰਡ ਪੱਲੀ ਉੱਚੀ ਵਿਖੇ ਦੁਰਗਾ ਮਾਤਾ ਦੇ ਮੰਦਰ ਵਿੱਚ ਸਲਾਨਾ ਜਗਰਾਤਾ ਸੇਵਾਦਾਰ ਸੋਮਾ ਰਾਣੀ, ਸਮੂਹ ਨਗਰ ਨਿਵਾਸੀ, ਗ੍ਰਾਮ ਪੰਚਾਇਤ ਅਤੇ ਐਨ. ਆਰ. ਆਈ ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ | ਜਿਸ ਵਿੱਚ ਸਵੇਰ ਦੇ ...

ਪੂਰੀ ਖ਼ਬਰ »

ਮਾ: ਰਘੁਵੀਰ ਸਿੰਘ ਭੰਗਲ ਨੂੰ ਵੱਖ-ਵੱਖ ਸ਼ਖ਼ਸੀਅਤਾਂ ਵੱਲੋਂ ਸ਼ਰਧਾਂਜਲੀਆਂ ਭੇਟ

ਸਾਹਲੋਂ, 11 ਅਕਤੂਬਰ (ਜਰਨੈਲ ਸਿੰਘ ਨਿੱਘ੍ਹਾ)- ਪਿੰਡ ਭੰਗਲ ਕਲਾਂ ਦੇ ਸੀਨੀਅਰ ਅਕਾਲੀ ਆਗੂ ਸਰਪੰਚ ਹਰਭਜਨ ਸਿੰਘ ਭੰਗਲ ਅਤੇ ਪੱਤਰਕਾਰ ਸੁਖਜਿੰਦਰ ਸਿੰਘ ਭੰਗਲ ਦੇ ਵੱਡੇ ਭਰਾ ਸਾਬਕਾ ਮੁੱਖ ਅਧਿਆਪਕ ਰਘੁਬੀਰ ਸਿੰਘ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ...

ਪੂਰੀ ਖ਼ਬਰ »

ਕਰਤਾਰ ਐਗਰੋ ਨੇ ਨਕੋਦਰ ਰੋਡ ਜਲੰਧਰ ਵਿਖੇ ਦੋਆਬਾ ਐਗਰੋ ਸੇਲਜ਼ ਦਾ ਕੀਤਾ ਉਦਘਾਟਨ

ਭਾਦਸੋਂ, 11 ਅਕਤੂਬਰ (ਗੁਰਬਖਸ਼ ਸਿੰਘ ਵੜੈਚ)-ਰਾਸ਼ਟਰੀ ਐਵਾਰਡ ਨਾਲ ਸਨਮਾਨਿਤ ਕਰਤਾਰ ਐਗਰੋ ਭਾਦਸੋਂ ਨੇ ਦੋਆਬਾ ਖੇਤਰ ਦੇ ਖੇਤੀਬਾੜੀ ਕਿੱਤੇ ਨਾਲ ਸਬੰਧ ਰੱਖਣ ਵਾਲਿਆਂ ਦੀ ਲੋੜ ਨੂੰ ਦੇਖਦਿਆਂ ਦੋਆਬਾ ਐਗਰੋ ਸੇਲਜ਼ ਦਾ ਨਕੋਦਰ ਰੋਡ ਜਲੰਧਰ ਪਿੰਡ ਜਗਨ ਵਿਖੇ ਉਦਘਾਟਨ ...

ਪੂਰੀ ਖ਼ਬਰ »

ਪਸ਼ੂਧਨ ਚੈਂਪੀਅਨਸ਼ਿੱਪ ਤੇ ਦੁੱਧ ਚੁਆਈ ਮੁਕਾਬਲੇ 27, 28 ਨੂੰ

ਨਵਾਂਸ਼ਹਿਰ, 11 ਅਕਤੂਬਰ (ਦੀਦਾਰ ਸਿੰਘ ਸ਼ੇਤਰਾ)- ਪਸ਼ੂ ਪਾਲਣ ਵਿਭਾਗ ਵਲੋਂ ਪਸ਼ੂਧਨ ਅਤੇ ਦੁੱਧ ਚੁਆਈ ਮੁਕਾਬਲੇ ਦੁਸਿਹਰਾ ਗਰਾਊਾਡ ਰਾਹੋਂ ਵਿਖੇ 27 ਅਤੇ 28 ਅਕਤੂਬਰ ਨੂੰ ਕਰਵਾਏ ਜਾ ਰਹੇ ਹਨ | ਇਹ ਜਾਣਕਾਰੀ ਦਿੰਦਿਆ ਡਿਪਟੀ ਡਾਇਰੈਕਟਰ, ਪਸ਼ੂ ਪਾਲਣ ਵਿਭਾਗ ਡਾ: ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਵੱਲੋਂ ਸਿਵਲ ਹਸਤਪਾਲ ਵਿਖੇ ਸਖੀ-ਵਨ ਸਟਾਪ ਕ੍ਰਾਈਸਸ ਸੈਂਟਰ ਦਾ ਜਾਇਜ਼ਾ

ਨਵਾਂਸ਼ਹਿਰ, 11 ਅਕਤੂਬਰ (ਦੀਦਾਰ ਸਿੰਘ ਸ਼ੇਤਰਾ)-ਡਿਪਟੀ ਕਮਿਸ਼ਨਰ ਸ੍ਰੀਮਤੀ ਸੋਨਾਲੀ ਗਿਰਿ ਵੱਲੋਂ ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ ਘਰੇਲੂ ਅਤੇ ਸਰੀਰਕ ਹਿੰਸਾ ਤੋਂ ਪੀੜਤ ਔਰਤਾਂ ਲਈ ਸਥਾਪਿਤ ਕੀਤੇ ਗਏ ਸਖੀ-ਵਨ ਸਟਾਪ ਕ੍ਰਾਈਸਸ ਸੈਂਟਰ ਦਾ ਜਾਇਜ਼ਾ ਲਿਆ ਗਿਆ | ਇਹ ...

ਪੂਰੀ ਖ਼ਬਰ »

ਸਿਹਤ ਵਿਭਾਗ ਦੀ ਟੀਮ ਨੇ ਕਰਵਾਇਆ ਦਵਾਈ ਦਾ ਛਿੜਕਾਅ

ਨਵਾਂਸ਼ਹਿਰ, 11 ਅਕਤੂਬਰ (ਹਰਮਿੰਦਰ ਸਿੰਘ ਪਿੰਟੂ)-ਸਿਹਤ ਵਿਭਾਗ ਦੀ ਟੀਮ ਵੱਲੋਂ ਹੈਲਥ ਇੰਸਪੈਕਟਰ ਤਰਸੇਮ ਲਾਲ, ਮੋਹਨ ਲਾਲ ਬਰੀਡਰ ਚੈੱਕਰ, ਜੋਗਿੰਦਰ ਸਿੰਘ ਅਤੇ ਹਰਭਜਨ ਸਿੰਘ ਦੀ ਅਗਵਾਈ ਵਿਚ ਪਿੰਡ ਗੋਹਲੜੋਂ ਵਿਖੇ ਡੇਂਗੂ ਦੇ ਬਚਾਅ ਲਈ ਲਾਰਵੀਸਾਈਡ ਦੀ ਸਪਰੇਅ ...

ਪੂਰੀ ਖ਼ਬਰ »

ਗੋਡੇ ਹੁਣ ਆਯੁਰਵੈਦਿਕ ਦਵਾਈ ਨਾਲ ਹੀ ਹੁੰਦੇ ਹਨ ਠੀਕ

ਨਵਾਂਸ਼ਹਿਰ, 11 ਅਕਤੂਬਰ (ਦੀਦਾਰ ਸਿੰਘ ਸ਼ੇਤਰਾ)- ਭਾਰਤ ਦੇ ਪ੍ਰਸਿੱਧ ਨਰਾਇਣੀ ਆਯੁਰਵੈਦਿਕ ਗਰੱੁਪ ਵੱਲੋਂ ਪੁਰਾਤਨ ਜਾਣਕਾਰੀ, ਵਿਗਿਆਨਿਕ ਤਕਨੀਕ ਆਯੁਰਵੈਦਿਕ ਫ਼ਾਰਮੂਲੇ ਨਾਲ ਤਿਆਰ ਕੀਤੀ ਗਈ 'ਨਰਾਇਣੀ ਆਰਥੋਕਿਟ' ਅੰਮਿ੍ਤ ਸਾਬਤ ਹੁੰਦੀ ਹੋਈ ਗੋਡਿਆਂ ਦੇ ਦਰਦਾਂ ...

ਪੂਰੀ ਖ਼ਬਰ »

ਝਿੱਕਾ ਸਕੂਲ 'ਚ 'ਮੌਤ ਦਾ ਦੂਜਾ ਨਾਂਅ ਨਸ਼ੇ' ਵਿਸ਼ੇ 'ਤੇ ਸੈਮੀਨਾਰ

ਬੰਗਾ, 11 ਅਕਤੂਬਰ (ਕਰਮ ਲਧਾਣਾ) - ਆਸਟ੍ਰੇਲੀਆ 'ਚ ਵਸਦੇ ਪੰਜਾਬੀਆਂ ਵਲੋਂ ਪੰਜਾਬ 'ਚ ਵਗਦੇ ਨਸ਼ਿਆਂ ਦੇ 'ਛੇਵੇਂ ਦਰਿਆ' ਬਾਰੇ ਚਿੰਤਾ ਕਰਦਿਆਂ ਇਸ ਬੁਰਾਈ ਨੂੰ ਠੱਲ੍ਹ ਪਾਉਣ ਲਈ ਗਠਿਤ ਕੀਤੀ ਸਵੈ ਸੇਵੀ ਸੰਸਥਾ 'ਕਿੱਕ ਡਰੱਗਜ਼' ਸੰਸਥਾ ਦੇ ਕਾਰਕੁੰਨ ਦੀਪਕ ਅਨੰਦ ਬੰਗਾ ਦੀ ...

ਪੂਰੀ ਖ਼ਬਰ »

ਐੱਮ. ਆਰ. ਸਿਟੀ ਸਕੂਲ ਦਾ ਰਾਜ ਪੱਧਰ 'ਤੇ ਸਕੇਅ ਮਾਰਸ਼ਲ ਆਰਟ 'ਚ ਟਰਾਫ਼ੀ 'ਤੇ ਕਬਜ਼ਾ

ਬਲਾਚੌਰ, 11 ਅਕਤੂਬਰ (ਦੀਦਾਰ ਸਿੰਘ ਬਲਾਚੌਰੀਆ)- ਕਲਗ਼ੀਧਰ ਕੰਨਿਆ ਪਾਠਸ਼ਾਲਾ, ਰੂਪਨਗਰ ਵਿਖੇ ਹੋਈਆਂ 63ਵੀਂ ਪੰਜਾਬ ਰਾਜ ਸਕੇਅ ਮਾਰਸ਼ਲ ਆਰਟ (ਵਰਗ 14 ਲੜਕੇ-ਲੜਕੀਆਂ) ਖੇਡ ਮੁਕਾਬਲੇ ਵਿਚ ਸਥਾਨਕ ਐਮ. ਆਰ. ਸਿਟੀ ਸੀ. ਸੈ. ਪਬਲਿਕ ਸਕੂਲ ਦੇ ਖਿਡਾਰੀਆਂ ਨੇ ਸ਼ਾਨਦਾਰ ...

ਪੂਰੀ ਖ਼ਬਰ »

ਪਰਾਲੀ ਸਾੜਨ ਦੀ ਬਜਾਏ ਜ਼ਮੀਨ ਵਿਚ ਰਲਾਉਣਾ ਲੰਬੇ ਸਮੇਂ ਦੀ ਖੇਤੀ ਲਈ ਕਿਸਾਨੀ ਦੇ ਹਿਤ ਵਿਚ-ਡੀ. ਸੀ.

ਨਵਾਂਸ਼ਹਿਰ, 11 ਅਕਤੂਬਰ (ਦੀਦਾਰ ਸਿੰਘ ਸ਼ੇਤਰਾ)- ਸ੍ਰੀਮਤੀ ਸੋਨਾਲੀ ਗਿਰਿ ਆਈ.ਏ.ਐੱਸ., ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਝੋਨੇ ਦੀ ਪਰਾਲੀ ਨੂੰ ਬਿਨਾਂ ਅੱਗ ਲਗਾਏ ਸਾਂਭਣ ਸਬੰਧੀ ਕਿਸਾਨਾਂ ਵਿਚ ਖੇਤ ਪ੍ਰਦਰਸ਼ਨੀਆਂ ਰਾਹੀਂ ਜਾਗਰੂਕਤਾ ਪੈਦਾ ਕਰਨ ਦੇ ...

ਪੂਰੀ ਖ਼ਬਰ »

ਪਰਾਲੀ ਸਾੜਨ ਦੀ ਬਜਾਏ ਜ਼ਮੀਨ ਵਿਚ ਰਲਾਉਣਾ ਲੰਬੇ ਸਮੇਂ ਦੀ ਖੇਤੀ ਲਈ ਕਿਸਾਨੀ ਦੇ ਹਿਤ ਵਿਚ-ਡੀ. ਸੀ.

ਨਵਾਂਸ਼ਹਿਰ, 11 ਅਕਤੂਬਰ (ਦੀਦਾਰ ਸਿੰਘ ਸ਼ੇਤਰਾ)- ਸ੍ਰੀਮਤੀ ਸੋਨਾਲੀ ਗਿਰਿ ਆਈ.ਏ.ਐੱਸ., ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਝੋਨੇ ਦੀ ਪਰਾਲੀ ਨੂੰ ਬਿਨਾਂ ਅੱਗ ਲਗਾਏ ਸਾਂਭਣ ਸਬੰਧੀ ਕਿਸਾਨਾਂ ਵਿਚ ਖੇਤ ਪ੍ਰਦਰਸ਼ਨੀਆਂ ਰਾਹੀਂ ਜਾਗਰੂਕਤਾ ਪੈਦਾ ਕਰਨ ਦੇ ...

ਪੂਰੀ ਖ਼ਬਰ »

ਧਮਾਈ ਸਕੂਲ 'ਚ 'ਬੇਟੀ ਬਚਾਓ, ਬੇਟੀ ਪੜ੍ਹਾਓ' ਸਪਤਾਹ ਮਨਾਇਆ

ਸਮੁੰਦੜਾ, 11 ਅਕਤੂਬਰ (ਤੀਰਥ ਸਿੰਘ ਰੱਕੜ)-ਪਿੰਡ ਧਮਾਈ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 'ਚ ਪਰਮਜੀਤ ਕੌਰ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਗੜ੍ਹਸ਼ੰਕਰ ਦੀ ਅਗਵਾਈ ਹੇਠ 'ਬੇਟੀ ਬਚਾਓ, ਬੇਟੀ ਪੜ੍ਹਾਓ' ਜਾਗਰੂਕਤਾ ਸਪਤਾਹ ਮਨਾਇਆ ਗਿਆ | ਇਸ ਮੌਕੇ ਪਹਿਲੇ ਦਿਨ ਲੜਕੀਆਂ ...

ਪੂਰੀ ਖ਼ਬਰ »

ਦਵਿੰਦਰ ਸਿੰਘ ਨੇ ਏ. ਡੀ. ਸੀ. (ਵਿਕਾਸ) ਵਜੋਂ ਅਹੁਦਾ ਸੰਭਾਲਿਆ

ਨਵਾਂਸ਼ਹਿਰ, 11 ਅਕਤੂਬਰ (ਦੀਦਾਰ ਸਿੰਘ ਸ਼ੇਤਰਾ)- ਅੱਜ ਇੱਥੇ ਆਈ.ਏ.ਐੱਸ. ਅਧਿਕਾਰੀ ਦਵਿੰਦਰ ਸਿੰਘ ਨੇ ਅੱਜ ਏ.ਡੀ.ਸੀ. (ਵਿਕਾਸ) ਵਜੋਂ ਅਹੁਦਾ ਸੰਭਾਲ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ | ਉਹ ਇਸ ਤੋਂ ਪਹਿਲਾਂ ਨਗਰ ਨਿਗਮ ਫਗਵਾੜਾ ਵਿਖੇ ਕਮਿਸ਼ਨਰ ਵਜੋਂ ਤਾਇਨਾਤ ਸਨ | ...

ਪੂਰੀ ਖ਼ਬਰ »

ਪ੍ਰਾਇਮਰੀ ਸਕੂਲ ਪਿੰਡ ਟਕਾਰਲਾ ਵਿਖੇ ਵਿਸ਼ੇਸ਼ ਕੋਚਿੰਗ ਕਲਾਸਾਂ ਸ਼ੁਰੂ

ਭੱਦੀ, 11 ਅਕਤੂਬਰ (ਨਰੇਸ਼ ਧੌਲ)-ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਟਕਾਰਲਾ ਜਿੱਥੇ ਪਹਿਲਾਂ ਹੀ ਸਿੱਖਿਆ ਦੇ ਖੇਤਰ ਅੰਦਰ ਵੱਖਰੀਆਂ ਪੈੜ੍ਹਾਂ ਪਾ ਰਿਹਾ ਹੈ ਉੱਥੇ ਹੁਣ ਸਕੂਲ ਸਟਾਫ਼ ਵੱਲੋਂ ਉੱਘੇ ਉਦਯੋਗਪਤੀ ਸੁਰਿੰਦਰ ਭੂੰਬਲਾ ਰੱਤੇਵਾਲ ਵਾਲਿਆਂ ਦੇ ਸਹਿਯੋਗ ਸਦਕਾ ...

ਪੂਰੀ ਖ਼ਬਰ »

ਸੁਰਿੰਦਰ ਸਿੰਘ ਸੋਇਤਾ ਪ੍ਰਧਾਨ ਅਤੇ ਹਰੀ ਸਿੰਘ ਚੇਅਰਮੈਨ ਚੁਣੇ

ਨਵਾਂਸ਼ਹਿਰ, 11 ਅਕਤੂਬਰ (ਹਰਮਿੰਦਰ ਸਿੰਘ ਪਿੰਟੂ)-ਪੰਜਾਬ ਰੋਡਵੇਜ਼ ਪੈਨਸ਼ਨਰਜ਼ ਦੀ ਮੀਟਿੰਗ ਪ੍ਰਧਾਨ ਇੰਸਪੈਕਟਰ ਹਰੀ ਸਿੰਘ ਹਰੀ ਦੀ ਪ੍ਰਧਾਨਗੀ ਹੇਠ ਮਾਤਾ ਵਿੱਦਿਆ ਵਤੀ ਭਵਨ ਵਿਖੇ ਹੋਈ | ਜਿਸ ਵਿਚ ਪੈਨਸ਼ਨਰਜ਼ ਦੀਆ ਸਮੱਸਿਆਵਾਂ ਅਤੇ ਮੰਗਾ ਸਬੰਧੀ ਵਿਸਥਾਰ ਨਾਲ ...

ਪੂਰੀ ਖ਼ਬਰ »

ਚੌਧਰੀ ਸਤਪਾਲ ਨੇ ਸੰਭਾਲਿਆ ਡੀ. ਅ੍ਰੈਸ. ਪੀ. ਵਿਜੀਲੈਂਸ ਦਾ ਅਹੁਦਾ

ਜਲੰਧਰ, 11 ਅਕਤੂਬਰ (ਐੱਮ. ਐੱਸ. ਲੋਹੀਆ)-ਪੀ. ਪੀ. ਐੱਸ. ਅਧਿਕਾਰੀ ਚੌਧਰੀ ਸਤਪਾਲ ਨੇ ਡੀ.ਐੱਸ.ਪੀ. ਜਲੰਧਰ ਰੇਂਜ ਦਾ ਅਹੁਦਾ ਸੰਭਾਲ ਲਿਆ ਹੈ | ਇਸ ਤੋਂ ਪਹਿਲਾਂ ਉਹ ਸ਼ਹੀਦ ਭਗਤ ਸਿੰਘ ਨਗਰ 'ਚ ਬਤੌਰ ਡੀ.ਐੱਸ.ਪੀ. ਵਿਜੀਲੈਂਸ ਆਪਣੀਆਂ ਸੇਵਾਵਾਂ ਦੇ ਰਹੇ ਸਨ | ਇਸ ਦੌਰਾਨ ਉਨ੍ਹਾਂ ...

ਪੂਰੀ ਖ਼ਬਰ »

ਆਵਾਜ਼ ਚੈਰੀਟੇਬਲ ਸੁਸਾਇਟੀ ਵਲੋਂ ਖ਼ੂਨਦਾਨ ਕੈਂਪ 'ਚ 69 ਯੂਨਿਟ ਖ਼ੂਨ ਪ੍ਰਾਪਤ

ਪੋਜੇਵਾਲ ਸਰਾਂ, 11 ਅਕਤੂਬਰ (ਨਵਾਂਗਰਾਈਾ)- 'ਆਵਾਜ਼' ਵੈੱਲਫੇਅਰ ਚੈਰੀਟੇਬਲ ਸੁਸਾਇਟੀ ਦੀ ਦੁਬਈ ਟੀਮ ਵੱਲੋਂ ਵੇਦਾਂਤ ਆਚਾਰੀਆ ਸਵਾਮੀ ਚੇਤਨਾ ਨੰਦ ਭੂਰੀ ਵਾਲਿਆਂ ਤੋਂ ਮਿਲੀ ਪੇ੍ਰਰਨਾ ਸਦਕਾ ਦੁਬਈ ਵੱਸਦੇ ਲੱਕੀ ਭੂੰਬਲਾ ਅਤੇ ਕਰਵਿੰਦਰ ਭੂੰਬਲਾ ਟੱਪਰੀਆਂ ਖ਼ੁਰਦ ...

ਪੂਰੀ ਖ਼ਬਰ »

ਨਵੇਂ ਗੀਤ 'ਗੇੜੇ' ਨਾਲ ਸੰਜੀਵ ਚੇਚੀ ਚਰਚਾ 'ਚ

ਕਾਠਗੜ੍ਹ, 11 ਅਕਤੂਬਰ (ਸੂਰਾਪੁਰੀ)- 'ਕਿਰਪਾ ਭੂਰੀਵਾਲੇ ਦੀ' ਐਲਬਮ ਨਾਲ ਆਪਣੀ ਗਾਇਕੀ ਦੀ ਸ਼ੁਰੂਆਤ ਕਰਨ ਵਾਲੇ ਗਾਇਕ ਸੰਜੀਵ ਚੇਚੀ ਇਕ ਵਾਰ ਫਿਰ ਤੋਂ ਆਪਣੇ ਨਵੇਂ ਗੀਤ 'ਗੇੜੇ' ਨਾਲ ਚਰਚਾ ਵਿਚ ਹੈ | ਅਮਰ ਆਡੀਓ ਵੱਲੋਂ ਜਾਰੀ ਕੀਤਾ ਇਹ ਗੀਤ ਗੀਤਕਾਰ ਘੋਲੀ ਮਾਜਰੇ ਵਾਲੇ ਨੇ ...

ਪੂਰੀ ਖ਼ਬਰ »

ਬਹਿਰਾਮ 'ਚ ਇਲਾਕੇ ਦੇ ਕਿਸਾਨਾਂ ਵਲੋਂ ਪਰਾਲੀ ਨਾ ਸਾੜਨ 'ਤੇ ਸਰਕਾਰ ਵਿਰੁੱਧ ਰੋਸ ਧਰਨਾ

ਬਹਿਰਾਮ, 11 ਅਕਤੂਬਰ (ਸਰਬਜੀਤ ਸਿੰਘ ਚੱਕਰਾਮੰੂ)-ਕਸਬਾ ਬਹਿਰਾਮ ਵਿਖੇ ਸਰਕਾਰ ਵਲੋਂ ਕਿਸਾਨਾਂ ਉਪਰ ਝੋਨੇ ਦੀ ਪਰਾਲੀ ਸਾੜਨ ਲਈ ਲਗਾਈ ਗਈ ਪਾਬੰਦੀ ਅਤੇ ਅੱਗ ਲਗਾਉਣ ਵਾਲੇ ਕਿਸਾਨਾਂ ਦੇ ਕੱਟੇ ਗਏ ਚਲਾਨਾਂ ਨੂੰ ਰੱਦ ਕਰਵਾਉਣ ਲਈ ਗੁਰਦੁਆਰਾ ਨਾਨਕ ਦਰਬਾਰ ਵਿਖੇ ਸੱਦੀ ...

ਪੂਰੀ ਖ਼ਬਰ »

ਬਹਿਰਾਮ 'ਚ ਇਲਾਕੇ ਦੇ ਕਿਸਾਨਾਂ ਵਲੋਂ ਪਰਾਲੀ ਨਾ ਸਾੜਨ 'ਤੇ ਸਰਕਾਰ ਵਿਰੁੱਧ ਰੋਸ ਧਰਨਾ

ਬਹਿਰਾਮ, 11 ਅਕਤੂਬਰ (ਸਰਬਜੀਤ ਸਿੰਘ ਚੱਕਰਾਮੰੂ)-ਕਸਬਾ ਬਹਿਰਾਮ ਵਿਖੇ ਸਰਕਾਰ ਵਲੋਂ ਕਿਸਾਨਾਂ ਉਪਰ ਝੋਨੇ ਦੀ ਪਰਾਲੀ ਸਾੜਨ ਲਈ ਲਗਾਈ ਗਈ ਪਾਬੰਦੀ ਅਤੇ ਅੱਗ ਲਗਾਉਣ ਵਾਲੇ ਕਿਸਾਨਾਂ ਦੇ ਕੱਟੇ ਗਏ ਚਲਾਨਾਂ ਨੂੰ ਰੱਦ ਕਰਵਾਉਣ ਲਈ ਗੁਰਦੁਆਰਾ ਨਾਨਕ ਦਰਬਾਰ ਵਿਖੇ ਸੱਦੀ ...

ਪੂਰੀ ਖ਼ਬਰ »

'ਕਿੱਕ ਡਰੱਗ ਸੰਸਥਾ' ਵਲੋਂ ਅਮਰਦੀਪ ਸਕੂਲ ਵਿਖੇ ਸੈਮੀਨਾਰ

ਮੁਕੰਦਪੁਰ, 11 ਅਕਤੂਬਰ (ਹਰਪਾਲ ਸਿੰਘ ਰਹਿਪਾ) - ਅਮਰਦੀਪ ਸੈਕੰਡਰੀ ਸਕੂਲ ਮੁਕੰਦਪੁਰ ਵਿਖੇ 'ਕਿੱਕ ਡਰੱਗ ਸੰਸਥਾ' ਰਜਿ: ਅਸਟ੍ਰੇਲੀਆ ਵਲੋਂ ਨਸ਼ਿਆਂ ਸਬੰਧੀ ਇੱਕ ਸੈਮੀਨਾਰ ਲਗਵਾਇਆ ਗਿਆ | ਇਸ ਸੈਮੀਨਾਰ ਵਿੱਚ ਇਸ ਸੰਸਥਾ ਦੇ ਮੈਂਬਰ ਦੀਪਕ ਵਾਸੀ ਬੰਗਾ ਨੇ ਵਿਦਿਆਰਥੀਆਂ ...

ਪੂਰੀ ਖ਼ਬਰ »

ਸੰਧਵਾਂ ਸਕੂਲ 'ਚ ਭਗਵਾਨ ਵਾਲਮੀਕਿ ਦਾ ਪ੍ਰਗਟ ਦਿਵਸ ਮਨਾਇਆ

ਸੰਧਵਾਂ, 11 ਅਕਤੂਬਰ (ਪ੍ਰੇਮੀ ਸੰਧਵਾਂ) - ਸ੍ਰੀ ਗੁਰੂ ਹਰਿ ਰਾਇ ਸਾਹਿਬ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਧਵਾਂ ਵਿਖੇ ਸਕੂਲ ਸਟਾਫ਼ ਵਲੋਂ ਭਗਵਾਨ ਵਾਲਮੀਕਿ ਦਾ ਪ੍ਰਗਟ ਦਿਵਸ ਸ਼ਰਧਾ 'ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਪਿ੍ੰਸੀ ਹਰਭਜ ਰਾਮ ਭਰੋਮਜਾਰਾ, ਲੈਕ: ...

ਪੂਰੀ ਖ਼ਬਰ »

ਸ੍ਰੀ ਗੁਰੂ ਰਾਮ ਦਾਸ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਸਮਾਗਮ

ਰਾਹੋਂ, 11 ਅਕਤੂਬਰ (ਬਲਬੀਰ ਸਿੰਘ ਰੂਬੀ)- ਗੁਰਦੁਆਰਾ ਸਿੰਘ ਸਭਾ ਅੱਡਾ ਲਾਰੀਆਂ ਵਿਖੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜ਼ਿਲੇ੍ਹ ਵਿਚ ਚਲਾਏ ਜਾ ਰਹੇ ਧਰਮ ਪ੍ਰਚਾਰ ਸਮਾਗਮ ਤਹਿਤ ਅਤੇ ਸ੍ਰੀ ਗੁਰੂ ਰਾਮ ਦਾਸ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ...

ਪੂਰੀ ਖ਼ਬਰ »

ਫਰਾਲਾ ਸਕੂਲ 'ਚ ਵਿਦਿਆਰਥਣਾਂ ਦੇ ਕਰਾਟੇ ਮੁਕਾਬਲੇ ਕਰਵਾਏ

ਸੰਧਵਾਂ, 11 ਅਕਤੂਬਰ (ਪ੍ਰੇਮੀ ਸੰਧਵਾਂ) - ਸਿੱਖਿਆ ਵਿਭਾਗ ਦੀਆਂ ਹਦਾਇਤਾਂ ਮੁਤਾਬਿਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਰਾਲਾ ਵਿਖੇ ਪਿ੍ੰਸੀ ਮਨੋਹਰ ਲਾਲ ਖਟਕੜ ਦੀ ਦੇਖ-ਰੇਖ ਹੇਠ ਪਿਛਲੇ ਦੋ ਮਹੀਨੇ ਤੋਂ ਸਕੂਲ ਦੀਆਂ ਨੌਵੀਂ ਤੇ ਦਸਵੀਂ ਕਲਾਸ ਦੀਆਂ ਵਿਦਿਆਰਥਣਾਂ ...

ਪੂਰੀ ਖ਼ਬਰ »

ਪਨਸਪ ਵਲੋਂ ਝੋਨੇ ਦੀ ਪੇਮੈਂਟ ਨਾ ਜਾਰੀ ਕਰਨ 'ਤੇ ਕਿਸਾਨਾਂ ਅਤੇ ਆੜ੍ਹਤੀਆਂ ਵਿਚ ਰੋਸ

ਰਾਹੋਂ, 11 ਅਕਤੂਬਰ (ਬਲਬੀਰ ਸਿੰਘ ਰੂਬੀ)- ਸਥਾਨਕ ਦਾਣਾ ਮੰਡੀ ਵਿਚ ਝੋਨੇ ਦੀ ਪੇਮੈਂਟ ਨਾ ਆਉਣ ਕਾਰਨ ਕਿਸਾਨਾਂ ਅਤੇ ਆੜ੍ਹਤੀਆਂ ਵਿਚ ਰੋਸ ਪਾਇਆ ਜਾ ਰਿਹਾ ਹੈ | ਆੜ੍ਹਤੀਆਂ ਅਤੇ ਕਿਸਾਨਾਂ ਨੇ ਦੱਸਿਆ ਕਿ ਕੈਪਟਨ ਸਰਕਾਰ ਦਾਅਵੇ ਕਰ ਰਹੀ ਹੈ ਕਿ ਝੋਨੇ ਦੀ ਅਦਾਇਗੀ ਨਾਲੋਂ ...

ਪੂਰੀ ਖ਼ਬਰ »

ਨਾਭ ਕੰਵਲ ਰਾਜਾ ਸਾਹਿਬ ਸੁੱਜੋਂ ਜੋੜ ਮੇਲੇ ਦਾ ਪੋਸਟਰ ਜਾਰੀ

ਬੰਗਾ, 11 ਅਕਤੂਬਰ (ਕਰਮ ਲਧਾਣਾ) - ਨਾਭ ਕੰਵਲ ਰਾਜਾ ਸਾਹਿਬ ਦੇ ਤਪ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਪਿੰਡ ਸੁੱਜੋਂ ਵਿਖੇ ਨਾਭ ਕੰਵਲ ਰਾਜਾ ਸਾਹਿਬ ਦੀ ਯਾਦ ਵਿੱਚ ਹੋ ਰਹੇ ਚਾਰ ਰੋਜ਼ਾ ਸਲਾਨਾ ਜੋੜ ਮੇਲੇ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ, ਐਨ. ਆਰ. ਆਈ ਸੇਵਾਦਾਰਾਂ, ...

ਪੂਰੀ ਖ਼ਬਰ »

ਦੋਆਬਾ ਸਕੂਲ ਸਾਹਲੋਂ 'ਚ 'ਬੇਟੀ ਬਚਾਓ ਬੇਟੀ ਪੜ੍ਹਾਓ' ਸਬੰਧੀ ਸਮਾਗਮ

ਸਾਹਲੋਂ, 11 ਅਕਤੂਬਰ (ਜਰਨੈਲ ਸਿੰਘ ਨਿੱਘ੍ਹਾ)- ਦੋਆਬਾ ਸਕੂਲ ਸਾਹਲੋਂ ਵਿਖੇ ਡਾ: ਗੁਰਮੀਤ ਸਿੰਘ ਸਰਾਂ ਮੈਨੇਜਿੰਗ ਡਾਇਰੈਕਟਰ ਦੀ ਅਗਵਾਈ ਵਿਚ 'ਬੇਟੀ ਬਚਾਓ ਬੇਟੀ ਪੜ੍ਹਾਓ' ਸਬੰਧੀ 'ਚ ਸਮਾਗਮ ਕਰਵਾਇਆ ਗਿਆ | ਇਸ ਮੌਕੇ ਪਿ੍ੰ: ਮਨਦੀਪ ਸਿੰਘ ਗਰੇਵਾਲ ਨੇ ਵਿਦਿਆਰਥੀਆਂ ...

ਪੂਰੀ ਖ਼ਬਰ »

ਦੋਆਬਾ ਸਕੂਲ ਸਾਹਲੋਂ 'ਚ 'ਬੇਟੀ ਬਚਾਓ ਬੇਟੀ ਪੜ੍ਹਾਓ' ਸਬੰਧੀ ਸਮਾਗਮ

ਸਾਹਲੋਂ, 11 ਅਕਤੂਬਰ (ਜਰਨੈਲ ਸਿੰਘ ਨਿੱਘ੍ਹਾ)- ਦੋਆਬਾ ਸਕੂਲ ਸਾਹਲੋਂ ਵਿਖੇ ਡਾ: ਗੁਰਮੀਤ ਸਿੰਘ ਸਰਾਂ ਮੈਨੇਜਿੰਗ ਡਾਇਰੈਕਟਰ ਦੀ ਅਗਵਾਈ ਵਿਚ 'ਬੇਟੀ ਬਚਾਓ ਬੇਟੀ ਪੜ੍ਹਾਓ' ਸਬੰਧੀ 'ਚ ਸਮਾਗਮ ਕਰਵਾਇਆ ਗਿਆ | ਇਸ ਮੌਕੇ ਪਿ੍ੰ: ਮਨਦੀਪ ਸਿੰਘ ਗਰੇਵਾਲ ਨੇ ਵਿਦਿਆਰਥੀਆਂ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX