ਤਾਜਾ ਖ਼ਬਰਾਂ


ਹਿਮਾਚਲ ਪ੍ਰਦੇਸ਼ : ਭਾਜਪਾ 43 ਸੀਟਾਂ ਤੇ ਕਾਂਗਰਸ 21 ਸੀਟਾਂ 'ਤੇ ਅੱਗੇ
. . .  2 minutes ago
ਗੁਜਰਾਤ : ਭਾਜਪਾ ਨੇ 88 ਜਿੱਤੀਆਂ, 13 'ਤੇ ਅੱਗੇ - ਕਾਂਗਰਸ ਨੇ 62 ਸੀਟਾਂ ਜਿੱਤੀਆਂ ,17 'ਤੇ ਅੱਗੇ
. . .  21 minutes ago
ਨਿਤੀਸ਼ ਕੁਮਾਰ ਨੇ ਪ੍ਰਕਾਸ਼ ਪੁਰਬ ਸਬੰਧੀ ਸੰਤ ਭੂਰੀ ਵਾਲਿਆਂ ਵੱਲੋਂ ਗੁ: ਬਾਲ ਲੀਲਾ ਸਾਹਿਬ ਪਟਨਾ ਵਿਖੇ ਲਗਾਏ ਗਏ ਵਿਸ਼ਾਲ ਲੰਗਰਾਂ ਦੀ ਕੀਤੀ ਸ਼ੁਰੂਆਤ
. . .  38 minutes ago
ਹਿਮਾਚਲ ਪ੍ਰਦੇਸ਼ : ਧਰਮਸ਼ਾਲਾ ਤੋਂ ਭਾਜਪਾ ਦੇ ਕਿਸ਼ਨ ਕਪੂਰ ਜਿੱਤੇ
. . .  46 minutes ago
ਹਿਮਾਚਲ ਪ੍ਰਦੇਸ਼ ਦੀ ਦੂਨ ਸੀਟ ਤੋਂ ਭਾਜਪਾ ਦੇ ਸਿੱਖ ਉਮੀਦਵਾਰ ਜੇਤੂ
. . .  57 minutes ago
ਬੇਅਦਬੀ ਸੰਬੰਧੀ ਜਾਂਚ ਲਈ ਜਸਟਿਸ ਰਣਜੀਤ ਸਿੰਘ ਪਹੁੰਚੇ ਪਿੰਡ ਕਕਰਾਲਾ
. . .  55 minutes ago
ਪਟਿਆਲਾ ਦੇ ਵਾਰਡ ਨੰਬਰ 37 ਦੇ ਬੂਥ ਨੰਬਰ 3 ਦੀ ਮੁੜ ਚੋਣ 19 ਨੂੰ
. . .  about 1 hour ago
ਹਿਮਾਚਲ ਪ੍ਰਦੇਸ਼ : ਪ੍ਰੇਮ ਕੁਮਾਰ ਧੂਮਲ ਪਿੱਛੇ
. . .  about 1 hour ago
ਗੁਜਰਾਤ ਤੇ ਹਿਮਾਚਲ ਪ੍ਰਦੇਸ਼ 'ਚ ਭਾਜਪਾ ਨੂੰ ਰੁਝਾਨਾਂ 'ਚ ਮਿਲ ਰਹੀ ਜਿੱਤ 'ਤੇ ਸਮਰਥਕਾਂ ਵੱਲੋਂ ਦਿੱਲੀ 'ਚ ਜਸ਼ਨ
. . .  about 1 hour ago
ਹਿਮਾਚਲ ਪ੍ਰਦੇਸ਼ : ਧਰਮਪੁਰ 'ਚ ਭਾਜਪਾ ਦੇ ਮਹਿੰਦਰ ਸਿੰਘ ਨੂੰ 8915 ਵੋਟਾਂ ਦੀ ਬੜ੍ਹਤ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 27 ਅੱਸੂ ਸੰਮਤ 549
ਵਿਚਾਰ ਪ੍ਰਵਾਹ: ਲੋਕਤੰਤਰ ਵਿਚ ਫ਼ਰਜ਼ਾਂ ਦੀ ਪਾਲਣਾ ਜ਼ਿਆਦਾ ਜ਼ਰੂਰੀ ਹੈ। -ਅਚਾਰੀਆ ਨਰਿੰਦਰ ਦੇਵ
  •     Confirm Target Language  

ਫ਼ਤਹਿਗੜ੍ਹ ਸਾਹਿਬ

ਬਸੀ ਪਠਾਣਾ 'ਚ ਡੇਂਗੂ ਦਾ ਕਹਿਰ ਜਾਰੀ, 30 ਪੀੜਤ ਮਿਲੇ

ਬਸੀ ਪਠਾਣਾ, 11 ਅਕਤੂਬਰ (ਗੁਰਬਚਨ ਸਿੰਘ ਰੁਪਾਲ)-ਪ੍ਰਾਪਤ ਖ਼ਬਰਾਂ ਅਨੁਸਾਰ ਸ਼ਹਿਰ ਦੇ ਇਕ ਅਤੇ ਦੋ ਵਾਰਡ 'ਚ ਡੇਂਗੂ ਦਾ ਕਹਿਰ ਪਿਛਲੇ ਲਗਪਗ 15 ਦਿਨਾਂ ਤੋਂ ਬੜੀ ਸ਼ਿੱਦਤ ਨਾਲ ਜਾਰੀ ਹੈ | ਸ਼ਹਿਰ ਦੀ ਨੰਦਪੁਰ ਕਲੌੜ (ਖਰੜ) ਰੋਡ ੳ'ਤੇ ਫਾਟਕੋਂ ਪਾਰ ਕਰੀਬ 125 ਘਰਾਂ ਦੇ ਜੀਅ ਡੇਂਗੂ ਤੋਂ ਭੈਅ ਭੀਤ ਹਨ ਅਤੇ ਇਹ ਹਕੀਕਤ ਹੈ ਕਿ ਨਗਰ ਕੌਾਸਲ ਅਤੇ ਸਿਹਤ ਵਿਭਾਗ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਇਹ ਕਹਿਰ ਰੁਕਣ ਦਾ ਨਾਂਅ ਨਹੀਂ ਲੈ ਰਿਹਾ | ਇਕ ਅਨੁਮਾਨ ਅਨੁਸਾਰ ਉਪਰੋਕਤ ਦੋਹਾਂ ਵਾਰਡਾਂ 'ਚ 3 ਦਰਜਨ ਦੇ ਕਰੀਬ ਲੋਕ ਇਸ ਬੁਖ਼ਾਰ ਦੀ ਲਪੇਟ ਵਿਚ ਆ ਚੁੱਕੇ ਹਨ | ਸ਼ਹਿਰ ਦੇ ਕਮਿਊਨਿਟੀ ਹੈਲਥ ਸੈਂਟਰ 'ਚ ਵੀ ਕੁਝ ਡੇਂਗੂ ਪੀੜਤ ਰੋਗੀ ਦਾਖ਼ਲ ਹਨ | ਸਰਦੇ ਪੁੱਜਦੇ ਲੋਕ ਨਿੱਜੀ ਹਸਪਤਾਲਾਂ ਵਿਚ ਦਾਖਲ ਹੋ ਕੇ ਇਲਾਜ ਕਰਵਾ ਰਹੇ ਹਨ ਜਦੋਂਕਿ ਆਮ ਜਨਤਾ ਸਰਕਾਰੀ ਹਸਪਤਾਲਾਂ ਤੋਂ ਲਾਹਾ ਲੈਣ ਦੀ ਕੋਸ਼ਿਸ਼ ਵਿਚ ਹੈ |
ਸਾਬਕਾ ਨਗਰ ਕੌਾਸਲ ਪ੍ਰਧਾਨ-ਵਾਰਡ ਨੰਬਰ 2 ਨਿਵਾਸੀ ਕੌਾਸਲਰ ਪਰਵਿੰਦਰ ਸਿੰਘ ਸੱਲ੍ਹ ਨੇ ਦੱਸਿਆ ਕਿ ਇਸ ਖੇਤਰ ਵਿਚ ਦੀਦਾਰ ਸਿੰਘ, ਹਰਜੀਤ ਸਿੰਘ, ਜਸਵੀਰ ਕੌਰ, ਜਸ਼ਨਦੀਪ ਸਿੰਘ, ਅਸ਼ੋਕ ਕੁਮਾਰ ਸੱਪਲ ਤੇ ਉਨ੍ਹਾਂ ਦਾ ਪੁੱਤਰ ਸੰਨੀ, ਹਰਬੰਸ ਸਿੰਘ ਦੀ ਧਰਮ ਪਤਨੀ, ਬਲਦੇਵ ਸਿੰਘ, ਸੁਖਰਾਮ ਸਿੰਘ ਦਾ ਪੋਤਰਾ ਨਿਰਮਲ ਸਿੰਘ ਤੇ ਨੂੰ ਹ, ਟਰੈਕਟਰ ਮਕੈਨਿਕ ਬਲਦੇਵ ਸਿੰਘ, ਸਵ. ਕੇਸਰ ਸਿੰਘ ਦੀ ਧਰਮ ਪਤਨੀ, ਦੇਵ ਸਿੰਘ, ਮਿਸਤਰੀ ਜਗੀਰ ਸਿੰਘ ਦੇ ਪੁੱਤਰ ਨੂੰ ਹ ਅਤੇ ਦੋ ਪੋਤਰੇ, ਨਿਰਮਲ ਸਿੰਘ ਰੇਲਵੇ ਮੁਲਾਜ਼ਮ ਤੇ ਉਸ ਦੀ ਪਤਨੀ, 40 ਸਾਲਾ ਘੁੱਕਰ ਡੇਂਗੂ ਦੀ ਲਪੇਟ ਵਿਚ ਹਨ | ਭਾਜਪਾ ਦੇ ਮੰਡਲ ਪ੍ਰਧਾਨ ਰਾਜੀਵ ਮਲਹੋਤਰਾ ਅਨੁਸਾਰ ਵਾਰਡ ਨੰਬਰ ਇਕ ਵਿਚ ਵੀ ਨੀਲਮ ਸ਼ਰਮਾ, ਪ੍ਰੋਮਿਲਾ ਗੌਤਮ, ਹਰਦੀਪ ਕੌਰ, ਦੁਰਗੇਸ਼ ਮਲਹੋਤਰਾ, ਮੋਹਿਤ ਗੌਤਮ, ਸ਼ਾਂਤੀ ਸਰੂਪ ਮਲਹੋਤਰਾ, ਕ੍ਰਿਸ਼ਨਾ ਦੇਵੀ, ਦੀਪਕ ਮਲਹੋਤਰਾ, ਸੁਖਜੀਤ ਕੌਰ, ਰਿਸ਼ੂ ਮਲਹੋਤਰਾ, ਸੀਮਾ ਮਲਹੋਤਰਾ ਅਤੇ ਜਸ਼ਨ ਦੇ ਘਰ ਵਿਚ ਡੇਂਗੂ ਨੇ ਪੈਰ ਜਮਾਏ ਹੋਏ ਹਨ |
ਖਰੜ ਰੋਡ ਨਿਵਾਸੀ-ਖਰੜ ਰੋਡ 'ਤੇ ਕਾਰੋਬਾਰ ਕਰਦੇ ਤੇ ਨਿਵਾਸੀ ਜਸਬੀਰ ਸਿੰਘ, ਸੁਰਜੀਤ ਸਿੰਘ, ਭੁਪਿੰਦਰ ਸਿੰਘ, ਦਰਸ਼ਨ ਸਿੰਘ ਰਾਮ ਲਾਲ, ਮਨਦੀਪ ਸਿੰਘ ਅਤੇ ਲਖਵਿੰਦਰ ਸਿੰਘ ਦਾ ਕਹਿਣਾ ਹੈ ਕਿ ਇਸ ਖੇਤਰ ਵਿਚ ਸਫ਼ਾਈ ਦਾ ਪ੍ਰਬੰਧ ਨਾਕਸ ਹੈ | ਕੋਈ ਰੈਗੂਲਰ ਸਫ਼ਾਈ ਸੇਵਕ ਨਹੀਂ ਤੇ ਨਾ ਹੀ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਨਗਰ ਕੌਾਸਲ ਨੇ ਅੱਧੀ ਸਦੀ ਪੁਰਾਣੀ ਇਸ ਆਬਾਦੀ ਵਿਚ ਅਜੇ ਤੱਕ ਨਹੀਂ ਕੀਤਾ | ਆਬਾਦੀ ਦੇ ਲੋਕ ਕਿਸੇ ਇਕ ਥਾਂ 'ਤੇ ਕੂੜਾ ਕਰਕਟ ਸੁੱਟਣ ਦੀ ਬਜਾਏ ਜਿੱਥੇ ਜਗ੍ਹਾ ਮਿਲੇ ਉੱਥੇ ਸੁੱਟੀ ਜਾਂਦੇ ਹਨ | ਇਸ ਸੜਕ 'ਤੇ ਰੇਲਵੇ ਫਾਟਕ ਦੇ ਸ਼ਹਿਰ ਵਾਲੇ ਪਾਸੇ ਖੱਬੇ ਹੱਥ ਅਤੇ ਫ਼ਰਨੀਚਰ ਹਾਊਸ ਨੇੜੇ ਕੂੜਾ ਸੁੱਟਣ ਲਈ ਬਣਾਏ ਦੋਹਾਂ ਪੁਆਇੰਟਾਂ ਤੇ ਸਫ਼ਾਈ ਦੀ ਹਾਲਤ ਨਾਜ਼ੁਕ ਹੈ | ਨਗਰ ਕੌਾਸਲ ਨੂੰ ਚਾਹੀਦਾ ਹੈ ਕਿ ਕੂੜਾ ਸੁੱਟਣ ਦਾ ਪੁਆਇੰਟ ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ ਦੇ ਸਾਹਮਣੇ ਸੜਕ ਪਾਰ ਬਣਾਇਆ ਜਾਵੇ ਇਸ ਤੋਂ ਪਹਿਲਾਂ ਆਬਾਦੀ ਨਿਵਾਸੀਆਂ ਨੂੰ ਕੋਈ ਵੀ ਪੁਆਇੰਟ ਮਨਜ਼ੂਰ ਨਹੀਂ ਹੋਵੇਗਾ |
ਨਗਰ ਕੌਾਸਲ ਦੇ ਕਾਰਜਕਾਰੀ ਪ੍ਰਧਾਨ -ਸ੍ਰੀ ਅਨੂਪ ਸਿੰਗਲਾ ਦਾ ਕਹਿਣਾ ਸੀ ਕਿ ਉਕਤ ਰੋਡ ਇਲਾਕੇ 'ਚ ਮੁਲਾਜ਼ਮ ਲਗਾ ਕੇ ਸਫ਼ਾਈ ਕਰਵਾਈ ਗਈ ਹੈ ਅਤੇ ਇਹਤਿਆਤੀ ਕਦਮ ਚੁੱਕੇ ਜਾ ਰਹੇ ਹਨ | ਸੜਕ ਦੀ ਆਬਾਦੀ ਵਿਚ ਫੌਗਿੰਗ ਕਰਵਾਈ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਡੇਂਗੂ ਦਾ ਕਹਿਰ ਸਲੱਮ ਖੇਤਰ ਵਿਚ ਹੈ | ਸ੍ਰੀ ਸਿੰਗਲਾ ਦਾ ਕਹਿਣਾ ਸੀ ਕਿ ਜੇਕਰ ਹਰ ਦੇਸ਼ ਵਾਸੀ ਸਫ਼ਾਈ ਪ੍ਰਤੀ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰ ਲਵੇ ਤਾਂ ਇਸ ਸਮੱਸਿਆ 'ਤੇ ਕਾਬੂ ਪਾਇਆ ਜਾ ਸਕਦਾ ਹੈ | ਇਸ ਸਬੰਧੀ ਡਾ. ਨਿਰਮਲ ਕੌਰ ਨੇ 'ਅਜੀਤ' ਨੂੰ ਦੱਸਿਆ ਕਿ ਸਿਹਤ ਕੇਂਦਰ 'ਚ 2-3 ਕੁ ਰੋਗੀ ਡੇਂਗੂ ਨਾਲ ਪੀੜਤ ਦਾਖ਼ਲ ਹਨ | ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਡੇਂਗੂ ਦੀ ਪੁਸ਼ਟੀ ਹੋਣ 'ਤੇ ਉਹ ਸਿਹਤ ਕੇਂਦਰ ਨਾਲ ਸੰਪਰਕ ਕਰਨ |


ਖ਼ਬਰ ਸ਼ੇਅਰ ਕਰੋ

ਕਾਰ ਦਰੱਖਤ ਨਾਲ ਟਕਰਾਈ, ਔਰਤ ਦੀ ਮੌਤ ਤਿੰਨ ਗੰਭੀਰ ਜ਼ਖ਼ਮੀ

ਫ਼ਤਹਿਗੜ੍ਹ ਸਾਹਿਬ, 11 ਅਕਤੂਬਰ (ਭੂਸ਼ਨ ਸੂਦ, ਅਰੁਣ ਆਹੂਜਾ)-ਸਰਹਿੰਦ-ਚੰਡੀਗੜ੍ਹ ਮਾਰਗ 'ਤੇ ਸਥਿਤ ਪਿੰਡ ਚੁੰਨ੍ਹੀ ਕਲਾਂ ਨੇੜੇ ਇਕ ਕਾਰ ਅਚਾਨਕ ਦਰੱਖਤ ਨਾਲ ਜਾ ਟਕਰਾਈ, ਜਿਸ ਕਾਰਨ ਕਾਰ ਵਿਚ ਸਵਾਰ ਇਕ ਮਹਿਲਾ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂਕਿ ਇਕ ਮਹਿਲਾ ਤੇ ਦੋ ...

ਪੂਰੀ ਖ਼ਬਰ »

ਸੜਕ ਹਾਦਸੇ ਵਿਚ 3 ਗੰਭੀਰ ਜ਼ਖ਼ਮੀ

ਖਮਾਣੋਂ, 11 ਅਕਤੂਬਰ (ਜੋਗਿੰਦਰ ਪਾਲ)-ਨਜ਼ਦੀਕੀ ਪਿੰਡ ਰਾਣਵਾਂ ਵਿਖੇ ਹੋਏ ਇਕ ਸੜਕ ਹਾਦਸੇ ਵਿਚ 2 ਵਿਅਕਤੀਆਂ ਅਤੇ ਇਕ ਛੋਟੀ ਬੱਚੀ ਦੇ ਗੰਭੀਰ ਰੂਪ ਵਿਚ ਜ਼ਖਮੀ ਹੋ ਜਾਣ ਦੀ ਖ਼ਬਰ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਲਖਵੀਰ ਸਿੰਘ (26 ਸਾਲ) ਪੁੱਤਰ ਜਸਵੀਰ ਸਿੰਘ, ਉਸ ਦੀ ਪਤਨੀ ...

ਪੂਰੀ ਖ਼ਬਰ »

ਅੱਧਾ ਕਿੱਲੋ ਨਸ਼ੀਲੇ ਪਾਊਡਰ ਦੇ ਕੇਸ 'ਚੋਂ ਬਰੀ

ਫ਼ਤਹਿਗੜ੍ਹ ਸਾਹਿਬ, 11 ਅਕਤੂਬਰ (ਅਰੁਣ ਆਹੂਜਾ)-ਜ਼ਿਲ੍ਹਾ ਅਦਾਲਤ ਨੇ ਅੱਧਾ ਕਿੱਲੋਗਰਾਮ ਨਸ਼ੀਲਾ ਪਾਊਡਰ ਦੇ ਮੁਕੱਦਮੇ ਦਾ ਸਾਹਮਣਾ ਕਰਨ ਵਾਲੇ ਇਕ ਵਿਅਕਤੀ ਨੂੰ ਬਰੀ ਕਰਨ ਦੇ ਆਦੇਸ਼ ਦਿੱਤੇ ਹਨ | ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਮੂਲੇਪੁਰ ਦੀ ਪੁਲਿਸ ਨੇ 12/9/2017 ਨੂੰ ...

ਪੂਰੀ ਖ਼ਬਰ »

1 ਔਰਤ ਸਮੇਤ 5 ਭਗੌੜੇ ਵਿਅਕਤੀ ਗਿ੍ਫ਼ਤਾਰ

ਫ਼ਤਹਿਗੜ੍ਹ ਸਾਹਿਬ, 11 ਅਕਤੂਬਰ (ਭੂਸ਼ਨ ਸੂਦ)-ਪੀ.ਓ. ਸਟਾਫ਼ ਫ਼ਤਹਿਗੜ੍ਹ ਸਾਹਿਬ ਵਲੋਂ ਇਕ ਔਰਤ ਸਮੇਤ 4 ਭਗੌੜੇ ਵਿਅਕਤੀ ਅਤੇ ਪੁਲਿਸ ਚੌਕੀ ਸਰਹਿੰਦ ਮੰਡੀ ਵਲੋਂ 1 ਭਗੌੜੇ ਵਿਅਕਤੀ ਨੂੰ ਗਿ੍ਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ | ਇਹ ਜਾਣਕਾਰੀ ਦਿੰਦੇ ਹੋਏ ਐਸ.ਪੀ.ਡੀ. ...

ਪੂਰੀ ਖ਼ਬਰ »

ਅਦਾਲਤ ਵਲੋਂ ਨਸ਼ੀਲੇ ਪਦਾਰਥਾਂ ਸਮੇਤ ਕਾਬੂ ਵਿਅਕਤੀ ਦੋਸ਼ ਮੁਕਤ

ਨੋਗਾਵਾਂ, 11 ਅਕਤੂਬਰ (ਰਵਿੰਦਰ ਮੌਦਗਿਲ)-ਸਾਲ 2012 ਦੌਰਾਨ ਰਿੰਕੂ ਕੁਮਾਰ ਨਾਂਅ ਦੇ ਨੌਜਵਾਨ ਤੋਂ ਪਾਬੰਦੀ ਸ਼ੁਦਾ ਨਸ਼ੀਲੇ ਪਾਊਡਰ ਤੇ ਸਮੈਕ ਬਰਾਮਦ ਕਰਨ ਵਾਲਾ ਸੀ.ਆਈ.ਏ. ਸਟਾਫ਼ ਮੰਡੀ ਗੋਬਿੰਦਗੜ੍ਹ, ਅਦਾਲਤ ਵਿਚ ਠੋਸ ਸਬੂਤ ਪੇਸ਼ ਕਰਨ ਵਿਚ ਨਾਕਾਮ ਰਿਹਾ ਹੈ | ਸਪੈਸ਼ਲ ...

ਪੂਰੀ ਖ਼ਬਰ »

ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਮੁਕੱਦਮਾ ਦਰਜ

ਫ਼ਤਹਿਗੜ੍ਹ ਸਾਹਿਬ, 11 ਅਕਤੂਬਰ (ਭੂਸ਼ਨ ਸੂਦ)-ਥਾਣਾ ਫ਼ਤਹਿਗੜ੍ਹ ਸਾਹਿਬ ਦੀ ਪੁਲਿਸ ਨੇ ਕਮਲ ਕੁਮਾਰ ਪੁੱਤਰ ਕਿਸ਼ੋਰੀ ਲਾਲ ਵਾਸੀ ਵਾਰਡ ਨੰਬਰ 10 ਮਹੱਲਾ ਗਿਲਜੀਆਂ ਬਸੀ ਪਠਾਣਾ ਦੇ ਬਿਆਨਾਂ ਦੇ ਆਧਾਰ 'ਤੇ ਲਲਿਤ ਪਵਾਰ ਪੁੱਤਰ ਬਲਦੇਵ ਰਾਜ ਵਾਸੀ ਨਗਰ ਤਹਿਸੀਲ ਫਿਲੌਰ ...

ਪੂਰੀ ਖ਼ਬਰ »

ਪੰਜਾਬ ਕਾਲਜ ਸਰਕੱਪੜਾ ਵਿਖੇ ਕੈਰੀਅਰ ਕਾਊਾਸਲਿੰਗ ਵਿਸ਼ੇ 'ਤੇ ਸੈਮੀਨਾਰ

ਚੁੰਨ੍ਹੀ, 11 ਅਕਤੂਬਰ (ਗੁਰਪ੍ਰੀਤ ਸਿੰਘ ਬਿਲਿੰਗ)-ਪੰਜਾਬ ਗਰੁੱਪ ਆਫ਼ ਕਾਲਜ ਸਰਕੱਪੜਾ ਚੁੰਨ੍ਹੀ ਕਲਾਂ ਵਿਖੇ ਸਕਿੱਲ ਪਰੋ ਕੰਪਨੀ ਵਲੋਂ ਕੈਰੀਅਰ ਕਾਊਾਸਲਿੰਗ ਵਿਸ਼ੇ 'ਤੇ ਇਕ ਰੋਜ਼ਾ ਸੈਮੀਨਾਰ ਕਰਵਾਇਆ ਗਿਆ | ਸੈਮੀਨਾਰ ਦੌਰਾਨ ਅਮੀਨ ਬੇਰੀ, ਅਤਿੰਦਰ ਉੱਪਲ ...

ਪੂਰੀ ਖ਼ਬਰ »

ਸਕੂਲ ਆਫ਼ ਇੰਜੀਨੀਅਰਿੰਗ ਨੇ ਜਿੱਤਿਆ ਕਿ੍ਕਟ ਟੂਰਨਾਮੈਂਟ

ਫ਼ਤਹਿਗੜ੍ਹ ਸਾਹਿਬ, 11 ਅਕਤੂਬਰ (ਭੂਸ਼ਨ ਸੂਦ)-ਰਿਮਟ ਯੂਨੀਵਰਸਿਟੀ ਵਿਚ ਅੰਤਰ ਕਾਲਜ ਕਿ੍ਕਟ ਟੂਰਨਾਮੈਂਟ ਕਰਵਾਇਆ ਗਿਆ ਜਿਸ 'ਚ 6 ਟੀਮਾਂ ਨੇ ਭਾਗ ਲਿਆ ਅਤੇ ਇਸ ਮੁਕਾਬਲੇ ਨੂੰ ਸਕੂਲ ਆਫ਼ ਇੰਜੀਨੀਅਰਿੰਗ ਨੇ ਜਿੱਤਿਆ | ਯੂਨੀਵਰਸਿਟੀ ਦੇ ਨਿਰਦੇਸ਼ਕ (ਖੇਡ) ਡਾ. ਪਰਵਿੰਦਰ ...

ਪੂਰੀ ਖ਼ਬਰ »

ਡਾ. ਅੰਬੇਡਕਰ ਦੇ ਜੀਵਨ ਅਤੇ ਸੰਘਰਸ਼ ਸਬੰਧੀ ਵਿਚਾਰ ਗੋਸ਼ਟੀ

ਜਖ਼ਵਾਲੀ, 11 ਅਕਤੂਬਰ (ਨਿਰਭੈ ਸਿੰਘ)- ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਦੇ ਜੀਵਨ, ਸੰਘਰਸ਼ ਅਤੇ ਮਿਸ਼ਨ ਸਬੰਧੀ ਸਮਾਜ ਸੇਵਕ ਗੁਰਮੁਖ ਸਿੰਘ ਜਾਗੀ ਦੀ ਅਗਵਾਈ ਹੇਠ ਪਿੰਡ ਰੁੜਕੀ ਵਿਖੇ ਵਿਚਾਰ ਗੋਸ਼ਟੀ ਕਰਵਾਈ ਗਈ | ਇਸ ਸਮਾਗਮ ਵਿਚ ਜਬਰ ਜ਼ੁਲਮ ਵਿਰੋਧੀ ਫ਼ਰੰਟ ਪੰਜਾਬ ...

ਪੂਰੀ ਖ਼ਬਰ »

ਧੋਖਾਧੜੀ ਦੇ ਮਾਮਲੇ 'ਚ ਦੋ ਿਖ਼ਲਾਫ਼ ਮੁਕੱਦਮਾ ਦਰਜ

ਫ਼ਤਹਿਗੜ੍ਹ ਸਾਹਿਬ, 11 ਅਕਤੂਬਰ (ਭੂਸ਼ਨ ਸੂਦ)-ਥਾਣਾ ਮੂਲੇਪੁਰ ਦੀ ਪੁਲਿਸ ਨੇ ਹਰਦੇਵ ਸਿੰਘ ਸਰਪੰਚ ਪੁੱਤਰ ਪ੍ਰੀਤਮ ਸਿੰਘ ਵਾਸੀ ਬਾਲਪੁਰ ਦੇ ਬਿਆਨਾਂ ਦੇ ਆਧਾਰ 'ਤੇ ਸੱਜਣ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਬਧੌਛੀ ਕਲਾਂ ਅਤੇ ਰਣਜੀਤ ਸਿੰਘ ਪੁੱਤਰ ਨਾਹਰ ਸਿੰਘ ਪਿੰਡ ...

ਪੂਰੀ ਖ਼ਬਰ »

ਮੂਲੇਪੁਰ ਬਹੁਮੰਤਵੀ ਸਹਿਕਾਰੀ ਸਭਾ ਦੀ ਚੋਣ ਤੀਜੀ ਵਾਰ ਹੋਈ ਰੱਦ

ਜਖ਼ਵਾਲੀ, 11 ਅਕਤੂਬਰ (ਨਿਰਭੈ ਸਿੰਘ)-ਦੀ ਮੂਲੇਪੁਰ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਲਿਮਟਿਡ ਮੂਲੇਪੁਰ ਦੀ ਚੋਣ ਤੀਜੀ ਵਾਰ ਰੱਦ ਹੋ ਗਈ, ਜਿਸ ਦੀ ਸ਼ੋ੍ਰਮਣੀ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੋਲੀ, ਸੀਨੀਅਰ ਆਗੂ ਅਜੈਬ ਸਿੰਘ ਜਖ਼ਵਾਲੀ ਤੇ ਪਹੁੰਚੇ ਹੋਰ ...

ਪੂਰੀ ਖ਼ਬਰ »

ਐਸ.ਸੀ.ਬੀ.ਸੀ. ਅਧਿਆਪਕ ਯੂਨੀਅਨ ਦੀ ਬਲਾਕ ਪੱਧਰੀ ਮੀਟਿੰਗ

ਚੁੰਨ੍ਹੀ, 11 ਅਕਤੂਬਰ (ਗੁਰਪ੍ਰੀਤ ਸਿੰਘ ਬਿਲਿੰਗ)-ਐਸ.ਸੀ.ਬੀ.ਸੀ. ਅਧਿਆਪਕ ਯੂਨੀਅਨ ਦੀ ਬਡਾਲੀ ਆਲਾ ਸਿੰਘ ਵਿਖੇ ਬਲਾਕ ਪੱਧਰੀ ਮੀਟਿੰਗ ਹੋਈ, ਜਿਸ ਵਿਚ ਸਿੱਖਿਆ ਬਲਾਕ ਬਸੀ ਪਠਾਣਾ ਦੀ ਬਲਾਕ ਪੱਧਰੀ ਕਮੇਟੀ ਦੀ ਚੋਣ ਕੀਤੀ ਗਈ | ਬਲਾਕ ਪ੍ਰਧਾਨ ਰਣਬੀਰ ਸਿੰਘ ਬੀਬੀਪੁਰ ਨੇ ...

ਪੂਰੀ ਖ਼ਬਰ »

ਰਿਮਟ ਯੂਨੀਵਰਸਿਟੀ ਨੇ ਰੂਸ ਦੀ ਸੇਂਟ ਪੀਟਰਸਬਰਗ ਯੂਨੀਵਰਸਿਟੀ ਦੇ ਨਾਲ ਮਿਲਾਇਆ ਹੱਥ

ਫ਼ਤਹਿਗੜ੍ਹ ਸਾਹਿਬ, 11 ਅਕਤੂਬਰ (ਭੂਸ਼ਨ ਸੂਦ)-ਟੇਲਿ ਕਮਿਊਨੀਕੇਸ਼ਨਜ਼ ਇੰਜੀਨੀਅਰਿੰਗ ਖੇਤਰ ਵਿਚ ਸਿੱਖਿਆ ਪ੍ਰਦਾਨ ਕਰਨ ਲਈ ਰਿਮਟ ਯੂਨੀਵਰਸਿਟੀ ਨੇ ਰੂਸ ਦੀ ਸੇਂਟ ਪੀਟਰਸਬਰਗ ਯੂਨੀਵਰਸਿਟੀ ਦੇ ਨਾਲ ਹੱਥ ਮਿਲਾਇਆ ਹੈ | ਯੂਨੀਵਰਸਿਟੀ ਦੇ ਕੁਲਪਤੀ ਡਾ. ਹੁਕਮ ਚੰਦ ...

ਪੂਰੀ ਖ਼ਬਰ »

''ਧੀ ਬਚਾਓ, ਧੀ ਪੜ੍ਹਾਓ'' ਮੁਹਿੰਮ ਤਹਿਤ ਜਾਗਰੂਕਤਾ ਪ੍ਰਭਾਤ ਫੇਰੀ ਕੱਢੀ

ਚੁੰਨ੍ਹੀ, 11 ਅਕਤੂਬਰ (ਗੁਰਪ੍ਰੀਤ ਸਿੰਘ ਬਿਲਿੰਗ)-ਪਿੰਡ ਡੰਘੇੜੀਆਂ ਵਿਖੇ ''ਧੀ ਬਚਾਓ, ਧੀ ਪੜ੍ਹਾਓ'' ਮੁਹਿੰਮ ਤਹਿਤ ਜਾਗਰੂਕਤਾ ਪ੍ਰਭਾਤ ਫੇਰੀ ਕੱਢੀ ਗਈ | ਜਿਸ ਵਿਚ ਸ਼ਰਨਜੀਤ ਕੌਰ ਸੀ.ਡੀ.ਪੀ.ਓ. ਖੇੜਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਉਨ੍ਹਾਂ ਕਿਹਾ ਕਿ ...

ਪੂਰੀ ਖ਼ਬਰ »

ਜ਼ਿਲ੍ਹੇ ਦੀਆਂ ਮੰਡੀਆਂ 'ਚ 68685 ਮੀਟਿ੍ਕ ਟਨ ਝੋਨੇ ਦੀ ਕੀਤੀ ਗਈ ਖ਼ਰੀਦ-ਬਰਾੜ

ਫ਼ਤਹਿਗੜ੍ਹ ਸਾਹਿਬ, 11 ਅਕਤੂਬਰ (ਰਾਜਿੰਦਰ ਸਿੰਘ)- ਜ਼ਿਲ੍ਹੇ ਦੀਆਂ ਮੰਡੀਆਂ ਵਿਚ 10 ਅਕਤੂਬਰ ਤੱਕ 76320 ਮੀਟਰਕ ਟਨ ਝੋਨੇ ਦੀ ਆਮਦ ਹੋਈ ਹੈ ਜਿਸ ਵਿਚੋਂ ਵੱਖ-ਵੱਖ ਖ਼ਰੀਦ ਏਜੰਸੀਆਂ ਵਲੋਂ 68685 ਮੀਟਰਕ ਟਨ ਝੋਨੇ ਦੀ ਖ਼ਰੀਦ ਕੀਤੀ ਗਈ ਹੈ | ਇਹ ਜਾਣਕਾਰੀ ਦਿੰਦਿਆਂ ਡਿਪਟੀ ...

ਪੂਰੀ ਖ਼ਬਰ »

ਪੰਜਾਬ ਸਟੇਟ ਕਰਮਚਾਰੀ ਦਲ ਦੀ ਮੀਟਿੰਗ

ਫ਼ਤਹਿਗੜ੍ਹ ਸਾਹਿਬ, 11 ਅਕਤੂਬਰ (ਭੂਸ਼ਨ ਸੂਦ)-ਪੰਜਾਬ ਸਟੇਟ ਕਰਮਚਾਰੀ ਦਲ ਦੀ ਜ਼ਿਲ੍ਹਾ ਇਕਾਈ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਸੁੱਚਾ ਸਿੰਘ ਰੈਲੋਂ ਦੀ ਅਗਵਾਈ ਵਿਚ ਹੋਈ | ਇਸ ਮੌਕੇ ਦੂਸਰੀਆਂ ਜਥੇਬੰਦੀਆਂ ਵਿਚੋਂ ਆਏ ਰਾਮ ਸਿੰਘ ਚੌਹਾਨ ਨੂੰ ਸੀਨੀਅਰ ਮੀਤ ਪ੍ਰਧਾਨ, ...

ਪੂਰੀ ਖ਼ਬਰ »

ਮੰਗਾਂ ਸਬੰਧੀ ਭਾਰਤੀ ਕਿਸਾਨ ਮੰਚ ਦੀ ਮੀਟਿੰਗ

ਫ਼ਤਹਿਗੜ੍ਹ ਸਾਹਿਬ, 11 ਅਕਤੂਬਰ (ਅਰੁਣ ਆਹੂਜਾ)-ਭਾਰਤੀ ਕਿਸਾਨ ਮੰਚ ਦੇ ਅਹੁਦੇਦਾਰਾਂ ਦੀ ਮੀਟਿੰਗ ਸੂਬਾ ਪ੍ਰਧਾਨ ਬਲਦੇਵ ਸਿੰਘ ਦਮਹੇੜੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਦੌਰਾਨ ਕਿਸਾਨੀ ਮਸਲਿਆਂ 'ਤੇ ਗੰਭੀਰਤਾ ਨਾਲ ਵਿਚਾਰਾਂ ਕੀਤੀਆਂ ਗਈਆਂ | ਜਾਣਕਾਰੀ ਦਿੰਦਿਆਂ ...

ਪੂਰੀ ਖ਼ਬਰ »

ਬਸਪਾ ਦੇ ਮਰਹੂਮ ਆਗੂ ਬਾਬੂ ਕਾਂਸ਼ੀ ਰਾਮ ਦੇ ਨਿਰਵਾਣ ਦਿਵਸ ਮੌਕੇ ਸਮਾਗਮ

ਨੰਦਪੁਰ ਕਲੌੜ, 11 ਅਕਤੂਬਰ (ਜਰਨੈਲ ਸਿੰਘ ਧੁੰਦਾ)-ਬਹੁਜਨ ਸਮਾਜ ਪਾਰਟੀ ਦੇ ਸਵ: ਆਗੂ ਬਾਬੂ ਕਾਂਸ਼ੀ ਰਾਮ ਦੇ ਸਾਲਾਨਾ ਨਿਰਵਾਣ ਦਿਵਸ ਸਬੰਧੀ ਸਮਾਗਮ ਵਿਧਾਨ ਸਭਾ ਹਲਕਾ ਬਸੀ ਪਠਾਣਾ ਦੇ ਪਿੰਡ ਭਾਂਬਰੀ ਵਿਖੇ ਜ਼ਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਮਹਿਦੂਦਾਂ ਦੀ ਅਗਵਾਈ ...

ਪੂਰੀ ਖ਼ਬਰ »

ਪੰਚਾਇਤ ਸਕੱਤਰ ਤੇ ਗ੍ਰਾਮ ਸੇਵਕ ਯੂਨੀਅਨ ਦੀ ਮੀਟਿੰਗ

ਜਖ਼ਵਾਲੀ, 11 ਅਕਤੂਬਰ (ਨਿਰਭੈ ਸਿੰਘ)-ਪੰਚਾਇਤ ਸਕੱਤਰ ਅਤੇ ਗ੍ਰਾਮ ਸੇਵਕ ਯੂਨੀਅਨ ਦੀ ਮੀਟਿੰਗ ਯੂਨੀਅਨ ਦੇ ਸਰਪ੍ਰਸਤ ਤੇਜਿੰਦਰ ਸਿੰਘ ਲਾਡੀ ਅਤੇ ਚੇਅਰਮੈਨ ਲਖਵਿੰਦਰ ਸਿੰਘ ਖਮਾਣੋਂ ਦੀ ਅਗਵਾਈ ਹੇਠ ਹੋਈ | ਚੇਅਰਮੈਨ ਲਖਵਿੰਦਰ ਸਿੰਘ ਖਮਾਣੋਂ ਨੇ ਦੱਸਿਆ ਕਿ ਇਸ ...

ਪੂਰੀ ਖ਼ਬਰ »

ਪੰਜਾਬ ਸਰਕਾਰ ਦੀਆਂ ਨੀਤੀਆਂ ਤੋਂ ਕਿਸਾਨ ਵਰਗ ਖੁਸ਼-ਬਲਜਿੰਦਰ ਅਤਾਪੁਰ

ਜਖ਼ਵਾਲੀ, 11 ਅਕਤੂਬਰ (ਨਿਰਭੈ ਸਿੰਘ)-ਕਾਂਗਰਸ ਪਾਰਟੀ ਨੇ ਚੋਣਾਂ ਦੌਰਾਨ ਕਿਸਾਨਾਂ ਨਾਲ ਕਰਜ਼ਾ ਮੁਆਫ਼ੀ ਤੇ ਉਨ੍ਹਾਂ ਦੀ ਫ਼ਸਲ ਮੰਡੀਆਂ 'ਚੋਂ ਸਮੇਂ ਸਿਰ ਚੁੱਕਣ ਦਾ ਵਾਅਦਾ ਕੀਤਾ ਸੀ ਤੇ ਇਨ੍ਹਾਂ ਵਾਅਦਿਆਂ 'ਤੇ ਹੁਣ ਕਾਂਗਰਸ ਸਰਕਾਰ ਖਰ੍ਹਾ ਉਤਰ ਕੇ ਦਿਖਾ ਰਹੀ ਹੈ | ...

ਪੂਰੀ ਖ਼ਬਰ »

ਯੂਥ ਵੈੱਲਫੇਅਰ ਅਤੇ ਸਪੋਰਟਸ ਕਲੱਬ ਮਹਿਮਦਪੁਰ ਵਲੋਂ ਪਹਿਲਾ ਖ਼ੂਨਦਾਨ ਕੈਂਪ

ਨੰਦਪੁਰ ਕਲੌੜ, 11 ਅਕਤੂਬਰ (ਜਰਨੈਲ ਸਿੰਘ ਧੁੰਦਾ)-ਤਹਿਸੀਲ ਬਸੀ ਪਠਾਣਾ ਦੇ ਪਿੰਡ ਮਹਿਮਦਪੁਰ ਵਿਖੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਬਾਬਾ ਜ਼ੋਰਾਵਰ ਸਿੰਘ ਬਾਬਾ ਫ਼ਤਹਿ ਸਿੰਘ ਯੂਥ ਵੈੱਲਫੇਅਰ ਅਤੇ ਸਪੋਰਟਸ ਕਲੱਬ ਵਲੋਂ ਪਹਿਲਾ ਖ਼ੂਨਦਾਨ ਕੈਂਪ ਸਰਕਾਰੀ ...

ਪੂਰੀ ਖ਼ਬਰ »

ਨਾਬਾਲਗਾ ਨੂੰ ਵਿਆਹ ਦਾ ਝਾਂਸਾ ਦੇ ਕੇ ਅਗਵਾ ਕਰਨ ਦੇ ਦੋਸ਼ ਹੇਠ ਮੁਕੱਦਮਾ ਦਰਜ

ਮੰਡੀ ਗੋਬਿੰਦਗੜ੍ਹ, 11 ਅਕਤੂਬਰ (ਮੁਕੇਸ਼ ਘਈ)-ਥਾਣਾ ਮੰਡੀ ਗੋਬਿੰਦਗੜ੍ਹ ਦੀ ਪੁਲਿਸ ਨੇ ਸ਼ਿਆਮ ਪੁੱਤਰ ਮਹਿੰਦਰ ਵਾਸੀ ਰਤਨਪੁਰ ਬਿਹਾਰ ਹਾਲ ਆਬਾਦ ਗੀਤ ਕਾਲੋਨੀ ਲਕਸ਼ਮੀ ਨਗਰ ਮੰਡੀ ਗੋਬਿੰਦਗੜ੍ਹ ਿਖ਼ਲਾਫ਼ ਧਾਰਾ 363, 366-ਏ ਆਈ.ਪੀ.ਸੀ., 4 ਪੋਸੋ ਐਕਟ 2012 ਅਧੀਨ ਮੁਕੱਦਮਾ ...

ਪੂਰੀ ਖ਼ਬਰ »

ਬਾਬਾ ਬੰਦਾ ਸਿੰਘ ਬਹਾਦਰ ਕਾਲਜ ਵਿਚ ਗਤਕਾ ਮੁਕਾਬਲੇ ਸ਼ੁਰੂ

ਫ਼ਤਹਿਗੜ੍ਹ ਸਾਹਿਬ, 11 ਅਕਤੂਬਰ (ਭੂਸ਼ਨ ਸੂਦ)-ਜ਼ਿਲ੍ਹਾ ਸਿੱਖਿਆ ਅਫ਼ਸਰ ਪਰਮਜੀਤ ਕੌਰ ਸਿੱਧੂ ਦੀ ਅਗਵਾਈ ਹੇਠ ਅੱਜ ਇੱਥੇ ਜ਼ਿਲ੍ਹੇ ਦੇ 4 ਜ਼ੋਨਾਂ ਦੇ ਵਿਦਿਆਰਥੀਆਂ ਦੇ ਗਤਕਾ ਮੁਕਾਬਲੇ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਫ਼ਤਹਿਗੜ੍ਹ ਸਾਹਿਬ ਦੇ ...

ਪੂਰੀ ਖ਼ਬਰ »

ਟੀ.ਬੀ. ਦੀ ਬਿਮਾਰੀ ਤੋਂ ਬਚਾਅ ਲਈ ਜਾਗਰੂਕਤਾ ਵੈਨ ਰਾਹੀਂ ਕੀਤਾ ਜਾਗਰੂਕ

ਫ਼ਤਹਿਗੜ੍ਹ ਸਾਹਿਬ, 11 ਅਕਤੂਬਰ (ਭੂਸ਼ਨ ਸੂਦ, ਅਰੁਣ ਆਹੂਜਾ, ਮਨਪ੍ਰੀਤ ਸਿੰਘ)-ਸਿਹਤ ਵਿਭਾਗ ਪੰਜਾਬ ਵਲੋਂ ਟੀ.ਬੀ. ਦੀ ਬਿਮਾਰੀ ਦੇ ਖ਼ਾਤਮੇ ਲਈ ਸ਼ੁਰੂ ਕੀਤੀ ਮੁਹਿੰਮ ਤਹਿਤ ਸਟੇਟ ਟੀ.ਬੀ. ਕੰਟਰੋਲ ਸੁਸਾਇਟੀ ਵਲੋਂ ਚਲਾਈ ਜਾਗਰੂਕਤਾ ਵੈਨ ਅੱਜ ਜ਼ਿਲ੍ਹਾ ਫ਼ਤਹਿਗੜ੍ਹ ...

ਪੂਰੀ ਖ਼ਬਰ »

ਪੈਨਸ਼ਨਰ ਐਾਡ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਦੀ ਬੈਠਕ

ਮੰਡੀ ਗੋਬਿੰਦਗੜ੍ਹ, 11 ਅਕਤੂਬਰ (ਬਲਜਿੰਦਰ ਸਿੰਘ)-ਪੈਨਸ਼ਨਰ ਐਾਡ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਮੰਡੀ ਗੋਬਿੰਦਗੜ੍ਹ ਦੀ ਮਾਸਿਕ ਬੈਠਕ ਸਥਾਨਕ ਸ੍ਰੀ ਕ੍ਰਿਸ਼ਨਾ ਮੰਦਿਰ ਦੇ ਮੈਡੀਕਲ ਹਾਲ 'ਚ ਪ੍ਰਧਾਨ ਬਲਦੇਵ ਸਿੰਘ ਸੇਵਾਮੁਕਤ ਜ਼ਿਲੇ੍ਹਦਾਰ ਦੀ ਪ੍ਰਧਾਨਗੀ ਹੇਠ ...

ਪੂਰੀ ਖ਼ਬਰ »

ਫਰਨਿਸਾਂ ਦੇ ਧੰੂਏਾ ਨੂੰ ਕਾਬੂ ਕਰਨ ਦੀਆਂ ਤਕਨੀਕਾਂ ਬਾਰੇ ਉਦਯੋਗਪਤੀਆਂ ਨੰੂ ਜਾਣੂ ਕਰਵਾਇਆ

ਮੰਡੀ ਗੋਬਿੰਦਗੜ੍ਹ, 11 ਅਕਤੂਬਰ (ਬਲਜਿੰਦਰ ਸਿੰਘ, ਮੁਕੇਸ਼ ਘਈ)-ਮੰਡੀ ਗੋਬਿੰਦਗੜ੍ਹ ਵਿਖੇ ਹਵਾ ਪ੍ਰਦੂਸ਼ਣ ਦੀ ਰੋਕਥਾਮ ਨੂੰ ਯਕੀਨੀ ਬਣਾਉਣ ਲਈ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਮੁੱਖ ਵਾਤਾਵਰਨ ਇੰਜੀਨੀਅਰ ਕਰੁਨੇਸ਼ ਗਰਗ ਦੀ ਅਗਵਾਈ ਹੇਠ ਇਕ ਮੀਟਿੰਗ ਆਲ ...

ਪੂਰੀ ਖ਼ਬਰ »

'ਬੇਟੀ ਬਚਾਓ, ਬੇਟੀ ਪੜ੍ਹਾਓ' ਮੁਹਿੰਮ ਤਹਿਤ ਬਲਾਕ ਪੱਧਰੀ ਮੁਕਾਬਲੇ ਕਰਵਾਏ

ਖਮਾਣੋਂ, 11 ਅਕਤੂਬਰ (ਜੋਗਿੰਦਰ ਪਾਲ)- ਭਾਰਤੀ ਸਮਾਜ ਵਿਚ ਛੋਟੀਆਂ ਬੱਚੀਆਂ ਦੇ ਿਖ਼ਲਾਫ਼ ਹੋ ਰਹੇ ਭੇਦਭਾਵ ਅਤੇ ਲਿੰਗ ਅਸਮਾਨਤਾ ਵੱਲ ਧਿਆਨ ਦਿਵਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ 22 ਜਨਵਰੀ 2015 ਤੋਂ ਚਲਾਈ Tਬੇਟੀ ਬਚਾਓ, ਬੇਟੀ ਪੜ੍ਹਾਓ'' ਮੁਹਿੰਮ ਤਹਿਤ ਅਤੇ ...

ਪੂਰੀ ਖ਼ਬਰ »

ਮਹਾਰਾਜਾ ਰਣਜੀਤ ਸਿੰਘ ਸਪੋਰਟਸ ਐਾਡ ਵੈੱਲਫੇਅਰ ਕਲੱਬ ਦੀ ਮੀਟਿੰਗ

ਮੰਡੀ ਗੋਬਿੰਦਗੜ੍ਹ, 11 ਅਕਤੂਬਰ (ਬਲਜਿੰਦਰ ਸਿੰਘ)-ਮਹਾਰਾਜਾ ਰਣਜੀਤ ਸਿੰਘ ਸਪੋਰਟਸ ਐਾਡ ਵੈੱਲਫੇਅਰ ਕਲੱਬ ਡਡਹੇੜੀ ਦੀ ਇਕ ਹੰਗਾਮੀ ਮੀਟਿੰਗ ਬਲਜਿੰਦਰ ਸਿੰਘ ਸੇਖੋਂ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਸਰਬਸੰਮਤੀ ਨਾਲ ਦੀਵਾਲੀ ਦੇ ਤਿਉਹਾਰ ਮੌਕੇ ਵਾਤਾਵਰਨ ਦੀ ...

ਪੂਰੀ ਖ਼ਬਰ »

ਰੋਟਰੀ ਕਲੱਬ ਵਲੋਂ ਲੈਕਚਰਾਰ ਨੌਰੰਗ ਸਿੰਘ ਦਾ ਸਨਮਾਨ

ਫ਼ਤਹਿਗੜ੍ਹ ਸਾਹਿਬ, 11 ਅਕਤੂਬਰ (ਅਰੁਣ ਆਹੂਜਾ)-ਵਿਸ਼ਵ ਅਧਿਆਪਕ ਦਿਵਸ ਨੂੰ ਮੁੱਖ ਰੱਖ ਕੇ ਰੋਟਰੀ ਕਲੱਬ ਸਰਹਿੰਦ ਵਲੋਂ ਅਰਥ ਸ਼ਾਸਤਰ ਵਿਸ਼ੇ ਦੇ ਲੈਕਚਰਾਰ ਨੌਰੰਗ ਸਿੰਘ ਨੂੰ ਸਿੱਖਿਆ ਤੇ ਸਮਾਜ ਸੇਵੀ ਕਾਰਜਾਂ ਵਿਚ ਯੋਗਦਾਨ ਪਾਉਣ ਬਦਲੇ ਕਲੱਬ ਪ੍ਰਧਾਨ ਵਿਨੀਤ ...

ਪੂਰੀ ਖ਼ਬਰ »

ਭਗਵਤੀ ਜਾਗਰਣ ਕਰਵਾਇਆ

ਮੰਡੀ ਗੋਬਿੰਦਗੜ੍ਹ, 11 ਅਕਤੂਬਰ (ਮੁਕੇਸ਼ ਘਈ)-ਜੈ ਮਾਂ ਨੈਨਾ ਦੇਵੀ ਕਲੱਬ ਵਿਕਾਸ ਨਗਰ ਮੰਡੀ ਗੋਬਿੰਦਗੜ੍ਹ ਵਲੋਂ ਬੀਤੀ ਰਾਤ ਪਹਿਲਾਂ ਵਿਸ਼ਾਲ ਭਗਵਤੀ ਜਾਗਰਣ ਕਰਵਾਇਆ ਗਿਆ | ਜਿਸ ਦਾ ਸ਼ੁੱਭ ਅਰੰਭ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਮਨਜੀਤ ਸਿੰਘ ਨੇ ਜੋਤੀ ...

ਪੂਰੀ ਖ਼ਬਰ »

ਸਰਕਾਰੀ ਸਕੂਲਾਂ ਦੇ ਨਤੀਜੇ ਮਿਥੇ ਟੀਚੇ ਅਨੁਸਾਰ ਨਾ ਆਉਣ 'ਤੇ ਕੀਤੀ ਜਾਵੇਗੀ ਕਾਰਵਾਈ-ਵਿਧਾਇਕ ਨਾਗਰਾ

ਫ਼ਤਹਿਗੜ੍ਹ ਸਾਹਿਬ, 11 ਅਕਤੂਬਰ (ਭੂਸ਼ਨ ਸੂਦ)-ਪੰਜਾਬ ਸਰਕਾਰ ਚੋਣਾਂ ਦੌਰਾਨ ਕੀਤੇ ਗਏ ਹਰ ਵਾਅਦੇ ਨੰੂ ਪੂਰਾ ਕਰਨ ਲਈ ਵਚਨਬੱਧ ਹੈ | ਸਰਕਾਰੀ ਸਕੂਲਾਂ ਵਿਚ ਵਿੱਦਿਆ ਦੇ ਮਿਆਰ ਨੂੰ ੳੱੁਚਾ ਚੁੱਕਣ 'ਚ ਕੋਈ ਕਮੀ ਨਹੀਂ ਛੱਡੀ ਜਾਵੇਗੀ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ...

ਪੂਰੀ ਖ਼ਬਰ »

ਪੰਜਾਬ ਸਰਕਾਰ ਪਟਾਕੇ ਚਲਾਉਣ 'ਤੇ ਵੀ ਪਾਬੰਦੀ ਲਗਾਵੇ-ਐਡਵੋਕੇਟ ਚਾਹਲ

ਫ਼ਤਹਿਗੜ੍ਹ ਸਾਹਿਬ, 11 ਅਕਤੂਬਰ (ਭੂਸ਼ਨ ਸੂਦ)-ਪਰਾਲੀ ਸਾੜਨਾ ਕਿਸਾਨਾਂ ਦੀ ਮਜਬੂਰੀ ਸੀ ਅਤੇ ਉਹ ਆਪਣੇ ਪੈਸੇ ਬਚਾਉਣ ਲਈ ਅਜਿਹਾ ਕਰਦੇ ਸਨ ਜਿਵੇਂ ਕਿਸਾਨਾਂ ਉੱਪਰ ਹੁਕਮ ਲਾਗੂ ਕਰਕੇ ਪਰਾਲੀ ਅਤੇ ਨਾੜ ਨੂੰ ਸਾੜਨ ਉੱਪਰ ਪਾਬੰਦੀ ਲਗਾਈ ਗਈ ਹੈ, ਇਸੇ ਤਰ੍ਹਾਂ ਪਟਾਕੇ ...

ਪੂਰੀ ਖ਼ਬਰ »

ਸਰਕਾਰ ਦੀਆਂ ਹਦਾਇਤਾਂ ਅਨੁਸਾਰ ਖਿਡਾਰੀਆਂ ਨੰੂ ਰਿਫ਼ਰੈਸ਼ਮੈਂਟ ਦੇਣੀ ਸ਼ੁਰੂ-ਜ਼ਿਲ੍ਹਾ ਖੇਡ ਅਫ਼ਸਰ

ਫ਼ਤਹਿਗੜ੍ਹ ਸਾਹਿਬ, 11 ਅਕਤੂਬਰ (ਭੂਸ਼ਨ ਸੂਦ)-ਜ਼ਿਲ੍ਹਾ ਖੇਡ ਅਫ਼ਸਰ ਹਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ 'ਚ 2017-18 ਦੇ ਸੈਸ਼ਨ ਲਈ ਸਥਾਪਤ ਕੀਤੇ ਗਏ ਸਪੋਰਟਸ ਵਿੰਗ ਸਕੂਲਾਂ ਅਤੇ ...

ਪੂਰੀ ਖ਼ਬਰ »

ਪੰਜਾਬੀ ਲਿਖਾਰੀ ਸਭਾ ਦੀ ਮਾਸਿਕ ਇਕੱਤਰਤਾ

ਮੰਡੀ ਗੋਬਿੰਦਗੜ੍ਹ, 11 ਅਕਤੂਬਰ (ਮੁਕੇਸ਼ ਘਈ)-ਪੰਜਾਬੀ ਲਿਖਾਰੀ ਸਭਾ ਦੀ ਮਾਸਿਕ ਇਕੱਤਰਤਾ ਸੀਨੀਅਰ ਮੀਤ ਪ੍ਰਧਾਨ ਕਿਰਪਾਲ ਸਿੰਘ ਨਾਜ਼ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਵੱਖ-ਵੱਖ ਆਏ ਸਾਹਿਤਕਾਰਾਂ ਨੇ ਹਾਜ਼ਰੀ ਭਰੀ | ਜਿਸ ਵਿਚ ਹਰਨੇਕ ਸਿੰਘ ਬਡਾਲੀ, ਜਗਜੀਤ ਸਿੰਘ ...

ਪੂਰੀ ਖ਼ਬਰ »

ਡੇਂਗੂ ਅਤੇ ਮਲੇਰੀਏ ਦੀ ਰੋਕਥਾਮ ਲਈ ਘਰ-ਘਰ ਜਾ ਕੇ ਲੋਕਾਂ ਨੰੂ ਕੀਤਾ ਜਾਗਰੂਕ

ਬਸੀ ਪਠਾਣਾ, 11 ਅਕਤੂਬਰ (ਐਚ.ਐਸ. ਗੌਤਮ, ਗ.ਸ. ਰੁਪਾਲ)-ਸਿਹਤ ਵਿਭਾਗ ਪੰਜਾਬ ਵਲੋਂ ਡੇਂਗੂ ਅਤੇ ਮਲੇਰੀਏ ਦੀ ਰੋਕਥਾਮ ਸਬੰਧੀ ਸ਼ੁਰੂ ਕੀਤੀ ਮੁਹਿੰਮ ਅਧੀਨ ਜ਼ਿਲ੍ਹਾ ਸਿਵਲ ਸਰਜਨ ਡਾ. ਹਰਮਿੰਦਰ ਕੌਰ ਸੋਢੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਐਸ.ਆਈ. ਰਾਜਿੰਦਰ ਸਿੰਘ 'ਤੇ ...

ਪੂਰੀ ਖ਼ਬਰ »

ਪੰਜਾਬੀ ਭਾਸ਼ਾ ਨਾਲ ਪੰਜਾਬ 'ਚ ਹੀ ਕੀਤਾ ਜਾ ਰਿਹਾ ਹੈ ਮਤਰੇਈ ਮਾਂ ਵਾਲਾ ਸਲੂਕ-ਭਾਈ ਪਰਵਾਨਾ

ਫ਼ਤਹਿਗੜ੍ਹ ਸਾਹਿਬ, 11 ਅਕਤੂਬਰ (ਮਨਪ੍ਰੀਤ ਸਿੰਘ)-ਸਮਾਜ ਸੇਵੀ ਅਤੇ ਗੁਰਮਤਿ ਪ੍ਰਚਾਰ ਸੇਵਾ ਮਿਸ਼ਨ ਸੁਸਾਇਟੀ ਦੇ ਪ੍ਰਬੰਧਕ ਭਾਈ ਬਰਜਿੰਦਰ ਸਿੰਘ ਪਰਵਾਨਾ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਪੰਜਾਬ ਅੰਦਰ ਮਾਂ ਬੋਲੀ ਪੰਜਾਬੀ ਭਾਸ਼ਾ ਨੂੰ ...

ਪੂਰੀ ਖ਼ਬਰ »

ਡੀ.ਸੀ. ਨੇ 'ਜ਼ਿਲ੍ਹਾ ਬਿਊਰੋ ਆਫ਼ ਰੁਜ਼ਗਾਰ' ਦਾ ਕੀਤਾ ਉਦਘਾਟਨ

ਫ਼ਤਹਿਗੜ੍ਹ ਸਾਹਿਬ, 11 ਅਕਤੂਬਰ (ਭੂਸ਼ਨ ਸੂਦ)-ਪੰਜਾਬ ਸਰਕਾਰ ਵਲੋਂ ਬੇਰੋਜ਼ਗਾਰਾਂ ਨੰੂ ਰੋਜ਼ਗਾਰ ਦੇਣ ਲਈ ਕਿੱਤਾ ਅਗਵਾਈ ਦੇਣ ਲਈ ਸ਼ੁਰੂ ਕੀਤੀ ਗਈ ਸਕੀਮ ਅਧੀਨ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫ਼ਤਹਿਗੜ੍ਹ ਸਾਹਿਬ ਦੇ ਕਮਰਾ ਨੰ: 119 ਵਿਖੇ 'ਜ਼ਿਲ੍ਹਾ ਬਿਊਰੋ ਆਫ਼ ...

ਪੂਰੀ ਖ਼ਬਰ »

ਪੰਜਾਬ ਲੰਬੜਦਾਰ ਯੂਨੀਅਨ ਦੀ ਜ਼ਿਲ੍ਹਾ ਇਕਾਈ ਦੀ ਮੀਟਿੰਗ

ਫ਼ਤਹਿਗੜ੍ਹ ਸਾਹਿਬ, 11 ਅਕਤੂਬਰ (ਭੂਸ਼ਨ ਸੂਦ)-ਪੰਜਾਬ ਲੰਬੜਦਾਰ ਯੂਨੀਅਨ ਦੀ ਜ਼ਿਲ੍ਹਾ ਇਕਾਈ ਦੀ ਮੀਟਿੰਗ ਅੱਜ ਇੱਥੇ ਮਾਤਾ ਗੁਜਰੀ ਨਿਵਾਸ ਵਿਚ ਕੁਲਵੰਤ ਸਿੰਘ ਝਾਂਮਪੁਰ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸਰਕਾਰ ਵਲੋਂ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਦੀ ...

ਪੂਰੀ ਖ਼ਬਰ »

ਸਹਿਕਾਰੀ ਕਰਮਚਾਰੀ ਯੂਨੀਅਨ ਵਲੋਂ ਪਰਾਲੀ ਸਾੜਨ ਵਾਲੇ ਕਿਸਾਨਾਂ ਦੇ ਚਲਾਨ ਕੱਟਣ ਦਾ ਬਾਈਕਾਟ

ਖਮਾਣੋਂ, 11 ਅਕਤੂਬਰ (ਜੋਗਿੰਦਰ ਪਾਲ)-ਸਹਿਕਾਰੀ ਕਰਮਚਾਰੀ ਯੂਨੀਅਨ ਖਮਾਣੋਂ ਦੀ ਮੀਟਿੰਗ ਸਹਿਕਾਰੀ ਸੁਸਾਇਟੀ ਖਮਾਣੋਂ ਕਲਾਂ ਵਿਖੇ ਬਲਾਕ ਪ੍ਰਧਾਨ ਰਣਜੀਤ ਸਿੰਘ ਸਕੱਤਰ ਹਵਾਰਾ ਕਲਾਂ ਦੀ ਪ੍ਰਧਾਨਗੀ ਹੇਠ ਹੋਈ ਅਤੇ ਮੀਟਿੰਗ ਵਿਚ ਅਵਤਾਰ ਸਿੰਘ ਤਾਰੀ ਮੈਂਬਰ ਸਟੇਟ ...

ਪੂਰੀ ਖ਼ਬਰ »

ਲੋਕ ਨਿਰਮਾਣ ਮੁਲਾਜ਼ਮ ਯੂਨਿਟੀ ਦੀ ਕਾਰਜਕਾਰੀ ਇੰਜੀਨੀਅਰ ਨਾਲ ਮੀਟਿੰਗ

ਫ਼ਤਹਿਗੜ੍ਹ ਸਾਹਿਬ, 11 ਅਕਤੂਬਰ (ਅਰੁਣ ਆਹੂਜਾ)-ਲੋਕ ਨਿਰਮਾਣ ਮੁਲਾਜ਼ਮ ਯੂਨਿਟੀ ਦੇ ਅਹੁਦੇਦਾਰ ਅੱਜ ਪ੍ਰਧਾਨ ਸੁਰਿੰਦਰ ਕੁਮਾਰ ਗੁਰੂ ਦੀ ਅਗਵਾਈ ਵਿਚ ਲੋਕ ਨਿਰਮਾਣ ਵਿਭਾਗ ਮੁਹਾਲੀ ਡਵੀਜ਼ਨ ਦੇ ਕਾਰਜਕਾਰੀ ਇੰਜੀਨੀਅਰ ਸੁਰਿੰਦਰ ਸਿੰਘ ਨੂੰ ਉਨ੍ਹਾਂ ਦੇ ...

ਪੂਰੀ ਖ਼ਬਰ »

ਕੁਲਦੀਪ ਨਈਅਰ ਤੋਂ ਪੁਰਸਕਾਰ ਵਾਪਸ ਲੈਣ ਸਬੰਧੀ ਸ਼੍ਰੋਮਣੀ ਕਮੇਟੀ ਦੀ ਸ਼ਲਾਘਾ

ਫ਼ਤਹਿਗੜ੍ਹ ਸਾਹਿਬ, 11 ਅਕਤੂਬਰ (ਅਰੁਣ ਆਹੂਜਾ)-ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਪੈੱ੍ਰਸ ਕਾਨਫ਼ਰੰਸ ਨੰੂ ਸੰਬੋਧਨ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਲੇਖਕ ਕੁਲਦੀਪ ਨਈਅਰ ਤੋਂ ਐਵਾਰਡ ਵਾਪਸ ...

ਪੂਰੀ ਖ਼ਬਰ »

ਨਗਰ ਕੌ ਾਸਲ ਅਮਲੋਹ ਨੇ ਟੈਕਸ ਨਾ ਭਰਨ ਵਾਲਿਆਂ ਦੀਆਂ ਦੁਕਾਨਾਂ ਕੀਤੀਆਂ

ਅਮਲੋਹ, 11 ਅਕਤੂਬਰ (ਕੁਲਦੀਪ ਸ਼ਾਰਦਾ)-ਐਸ.ਡੀ.ਐਮ. ਜਸਪ੍ਰੀਤ ਸਿੰਘ ਦੇ ਹੁਕਮਾਂ ਅਨੁਸਾਰ ਕਾਰਜ ਸਾਧਕ ਅਫ਼ਸਰ ਜੀ.ਬੀ. ਸ਼ਰਮਾ ਦੀ ਨਿਗਰਾਨੀ ਹੇਠ ਨਗਰ ਕੌਾਸਲ ਅਮਲੋਹ ਨੇ ਜਾਇਦਾਦ ਟੈਕਸ ਨਾ ਭਰਨ ਵਾਲੇ ਦੁਕਾਨਦਾਰਾਂ ਦੀਆ ਦੁਕਾਨਾਂ ਸੀਲ ਕੀਤੀਆਂ | ਇਸ ਮੌਕੇ ਜੂਨੀਅਰ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX