ਤਾਜਾ ਖ਼ਬਰਾਂ


ਮਹਾਰਾਸ਼ਟਰ : ਮੁੱਖ ਮੰਤਰੀ ਨੇ ਕਿਸਾਨਾਂ ਨੂੰ ਕਰਜ਼ਾ ਮੁਆਫ਼ੀ ਦੇ ਸਰਟੀਫਿਕੇਟ ਵੰਡੇ
. . .  1 day ago
ਮੁੰਬਈ, 18 ਅਕਤੂਬਰ- ਜਿਨ੍ਹਾਂ ਕਿਸਾਨਾਂ ਦਾ ਕਰਜ਼ ਮੁਆਫ਼ ਕੀਤਾ ਗਿਆ ਹੈ ਉਨ੍ਹਾਂ ਨੂੰ ਮਹਾਰਾਸ਼ਟਰ ਦੇ ਮੁੱਖ ਮੰਤਰੀ ਦਵਿੰਦਰ ਫੜਨਵੀਸ ਨੇ ਕਰਜ ਮੁਆਫ਼ੀ ਦੇ ਸਰਟੀਫਿਕੇਟ ਵੰਡੇ ਹਨ। ਮੁੱਖ ਮੰਤਰੀ ਫੜਨਵੀਸ ਨੇ ਕਰਜ ਮੁਆਫ਼ੀ ਦੇ ਸਰਟੀਫਿਕੇਟ ਦੇ ਕੇ...
20 ਨੂੰ ਕੇਦਾਰਨਾਥ ਜਾਣਗੇ ਪ੍ਰਧਾਨ ਮੰਤਰੀ ਮੋਦੀ
. . .  1 day ago
ਨਵੀਂ ਦਿੱਲੀ, 18 ਅਕਤੂਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ 20 ਅਕਤੂਬਰ ਨੂੰ...
ਹਿਮਾਚਲ ਵਿਧਾਨ ਸਭਾ ਲਈ ਕਾਂਗਰਸ ਨੇ 59 ਉਮੀਦਵਾਰਾਂ ਦੀ ਲਿਸਟ ਕੀਤੀ ਜਾਰੀ
. . .  1 day ago
ਨਵੀਂ ਦਿੱਲੀ, 18 ਅਕਤੂਬਰ- ਹਿਮਾਚਲ ਵਿਧਾਨ ਸਭਾ ਚੋਣਾ ਲਈ ਕਾਂਗਰਸ ਪਾਰਟੀ ਨੇ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕੀਤੀ ਹੈ। ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ ਅਰਕੀ ਤੋਂ ਜਦਕਿ ਰਾਜਿੰਦਰ...
ਪਟਾਕਾ ਮਾਰਕੀਟ ਨੂੰ ਲੱਗੀ ਅੱਗ, ਲੱਖਾਂ ਦਾ ਸਾਮਾਨ ਸੜ ਕੇ ਸੁਆਹ
. . .  1 day ago
ਪਟਿਆਲਾ 18 ਅਕਤੂਬਰ (ਆਤਿਸ਼ ਗੁਪਤਾ) -ਜ਼ਿਲ੍ਹਾ ਪਟਿਆਲਾ ਦੇ ਬਲਬੇੜਾ ਅਤੇ ਅਰਬਨ ਅਸਟੇਟ ਵਿਖੇ ਸਥਿਤ ਪਟਾਕਾ ਮਾਰਕੀਟ 'ਚ ਅਚਾਨਕ ਅੱਗ ਲੱਗ ਗਈ ਹੈ। ਇਸ...
ਉਡੀਸ਼ਾ : ਪਟਾਕਾ ਫ਼ੈਕਟਰੀ 'ਚ ਧਮਾਕਾ, 8 ਮੌਤਾਂ ਤੇ 20 ਜ਼ਖਮੀ
. . .  1 day ago
ਭੁਵਨੇਸ਼ਵਰ, 18ਅਕਤੂਬਰ - ਉਡੀਸ਼ਾ ਦੇ ਬਾਲਾਸੌਰ ਜ਼ਿਲ੍ਹੇ 'ਚ ਪੈਂਦੇ ਬਾਹਬਲਪੁਰ ਵਿਖੇ ਪਟਾਕੇ ਬਣਾਉਣ ਵਾਲੀ ਫ਼ੈਕਟਰੀ 'ਚ ਹੋਏ ਧਮਾਕੇ ਦੌਰਾਨ 8 ਲੋਕਾਂ ਦੀ ਮੌਤ...
ਭਾਈ ਦੂਜ 'ਤੇ ਮਹਿਲਾਵਾਂ ਲਈ ਡੀ.ਟੀ.ਸੀ ਬੱਸਾਂ 'ਚ ਸਫ਼ਰ ਮੁਫ਼ਤ
. . .  1 day ago
ਨਵੀਂ ਦਿੱਲੀ, 18 ਅਕਤੂਬਰ - ਭਾਈ ਦੂਜ 'ਤੇ ਮਹਿਲਾਵਾਂ ਡੀ.ਟੀ.ਸੀ ਦੀਆਂ ਬੱਸਾਂ 'ਚ ਮੁਫ਼ਤ ਸਫ਼ਰ ਕਰ ਸਕਣਗੀਆਂ। ਡੀ.ਟੀ.ਸੀ ਅਨੁਸਾਰ 21 ਅਕਤੂਬਰ ਨੂੰ ਸਵੇਰੇ 8 ਵਜੇ ਤੋਂ ਰਾਤ...
ਯੋਗੀ ਵੱਲੋਂ ਅਯੁੱਧਿਆ 'ਚ 24 ਘੰਟੇ ਬਿਜਲੀ ਦੇਣ ਦਾ ਐਲਾਨ
. . .  1 day ago
ਲਖਨਊ, 18 ਅਕਤੂਬਰ - ਉੱਤਰ ਪ੍ਰਦੇਸ਼ ਦੇ ਅਯੁੱਧਿਆ ਵਿਖੇ ਦੀਵਾਲੀ ਮਨਾਉਣ ਪਹੁੰਚੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਆਨਾਥ ਨੇ ਕਿਹਾ ਕਿ ਪਹਿਲਾ ਅਯੁੱਧਿਆ 'ਚ...
ਅੱਤਵਾਦੀਆਂ ਵੱਲੋਂ ਪੁਲਿਸ ਮੁਲਾਜ਼ਮ ਦੀ ਹੱਤਿਆ
. . .  1 day ago
ਸ੍ਰੀਨਗਰ, 18 ਅਕਤੂਬਰ - ਦੱਖਣੀ ਕਸ਼ਮੀਰ ਦੇ ਤ੍ਰਾਲ ਵਿਖੇ ਅੱਤਵਾਦੀਆਂ ਨੇ ਅੰਨ੍ਹੇਵਾਹ ਗੋਲੀਆ ਮਾਰ ਕੇ ਇੱਕ ਪੁਲਿਸ ਮੁਲਾਜ਼ਮ ਦੀ ਹੱਤਿਆ...
ਕਸਟਮ ਵਿਭਾਗ ਵੱਲੋਂ ਇੱਕ ਕਿੱਲੋ ਸੋਨਾ ਬਰਾਮਦ
. . .  1 day ago
ਫ਼ੌਜ ਮੁਖੀ ਨੇ ਕਸ਼ਮੀਰ ਘਾਟੀ 'ਚ ਸੁਰੱਖਿਆ ਹਾਲਾਤਾਂ ਦੀ ਕੀਤੀ ਸਮੀਖਿਆ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 27 ਅੱਸੂ ਸੰਮਤ 549
ਵਿਚਾਰ ਪ੍ਰਵਾਹ: ਲੋਕਤੰਤਰ ਵਿਚ ਫ਼ਰਜ਼ਾਂ ਦੀ ਪਾਲਣਾ ਜ਼ਿਆਦਾ ਜ਼ਰੂਰੀ ਹੈ। -ਅਚਾਰੀਆ ਨਰਿੰਦਰ ਦੇਵ
  •     Confirm Target Language  

ਗੁਰਦਾਸਪੁਰ / ਬਟਾਲਾ / ਪਠਾਨਕੋਟ

ਆਗੂਆਂ ਦੀ ਆਸ ਮੁਤਾਬਿਕ ਨਹੀਂ ਪਈਆਂ ਵੋਟਾਂ

ਬਟਾਲਾ, 11 ਅਕਤੂਬਰ (ਡਾ: ਕਾਹਲੋਂ)- ਅੱਜ ਜ਼ਿਮਨੀ ਚੋਣ ਲਈ ਵੋਟਾਂ ਪੈਣ ਦੇ ਕੰਮ ਨੂੰ ਸੁਚੱਜੇ ਤੇ ਪੁਖਤਾ ਢੰਗ ਨਾਲ ਕੀਤੇ ਪ੍ਰਬੰਧਾਂ ਨੂੰ ਆਸ ਮੁਤਾਬਿਕ ਬੂਰ ਨਹੀਂ ਪਿਆ | ਜ਼ਿਕਰਯੋਗ ਹੈ ਕਿ ਬਟਾਲਾ ਦੇ ਗੁਰੂ ਨਾਨਕ ਨਗਰ ਸਥਿਤ ਬੂਥ ਨੰ: 35, 36, 37 ਉਪਰ ਬਾਂਸ ਲਗਾ ਕੇ ਕਤਾਰਾਂ ਬਣਾਉਣ ਦਾ ਪ੍ਰਬੰਧ ਕੀਤਾ ਗਿਆ ਸੀ, ਪਰ ਵੋਟਰਾਂ ਦੇ ਮੱਠੇ ਉਤਸ਼ਾਹ ਕਾਰਨ ਸਾਰੇ ਪ੍ਰਬੰਧ ਧਰੇ-ਧਰਾਏ ਰਹਿ ਗਏ |
ਕਾਦੀਆਂ 'ਚ ਅਮਨ-ਅਮਾਨ
ਕਾਦੀਆਂ, (ਕੁਲਵਿੰਦਰ ਸਿੰਘ)-ਅੱਜ ਲੋਕ ਸਭਾ ਜ਼ਿਮਨੀ ਚੋਣ ਹਲਕਾ ਗੁਰਦਾਸਪੁਰ ਵਾਸਤੇ ਵੋਟਾਂ ਪਾਉਣ ਦਾ ਕੰਮ ਸਵੇਰੇ 8 ਵਜੇ ਸ਼ਾਂਤੀਪੂਰਵਕ ਢੰਗ ਨਾਲ ਪੋਿਲੰਗ ਬੂਥਾਂ 'ਤੇੇ ਸ਼ੁਰੂ ਹੋਇਆ | ਵਿਧਾਨ ਸਭਾ ਹਲਕਾ ਕਾਦੀਆਂ ਦੇ ਕੱੁਲ 212 ਪੋਿਲੰਗ ਬੂਥਾਂ 'ਤੇ ਜਿੱਥੇ ਇਹ ਕੰਮ ਸਵੇਰੇ ਨਿਸ਼ਚਿਤ ਸਮੇਂ 'ਤੇ ਆਰੰਭ ਹੋਇਆ, ਉੱਥੇ ਕਾਦੀਆਂ ਸ਼ਹਿਰ ਦੇ 15 ਵਾਰਡਾਂ ਦੇ 15 ਪੋਿਲੰਗ ਬੂਥਾਂ 'ਤੇ ਬੀਤੀ ਦੇਰ ਸ਼ਾਮ ਨੂੰ ਪੁੱਜੇ ਪੋਿਲੰਗ ਅਮਲੇ ਵਲੋਂ ਠੀਕ ਅੱਠ ਵਜੇ ਵੋਟਾਂ ਪਾਉਣ ਦਾ ਕੰਮ ਸ਼ੁਰੂ ਕੀਤਾ | 15 ਬੂਥਾਂ ਵਿਚ ਕਾਦੀਆਂ ਸ਼ਹਿਰ ਦੇ 151 ਨੰਬਰ ਬੂਥ ਤੇ ਜਿਉਂ ਹੀ ਵੋਟਾਂ ਪਾਉਣ ਦਾ ਕੰਮ ਸਵੇਰੇ 8 ਵਜੇ ਸ਼ੁਰੂ ਹੋਣ ਲੱਗਾ ਤਾਂ ਵੋਟਿੰਗ ਮਸ਼ੀਨ ਵਿਚ ਖ਼ਰਾਬੀ ਆ ਗਈ | 8 ਵਜੇ ਕੁਝ ਵੋਟਰ ਪੁੱਜੇ ਪਰ ਵੋਟਿੰਗ ਮਸ਼ੀਨ ਤੇ ਵੀ.ਵੀ. ਪੈਟ ਮਸ਼ੀਨ ਵਿਚ ਨੁਕਸ ਪੈਣ ਕਾਰਨ ਵੋਟਾਂ ਨਹੀਂ ਪਾ ਸਕੇ | ਮਸ਼ੀਨ ਠੀਕ ਰਨ ਲਈ ਮੌਕੇ ਤੇ ਚੋਣ ਕਮਿਸ਼ਨ ਵਲੋਂ ਤਕਨੀਕੀ ਮਾਹਿਰ ਵੀ ਭੇਜੇ, ਪਰ ਕਰੀਬ 11 ਵਜੇ ਤੱਕ ਵੋਟਿੰਗ ਮਸ਼ੀਨ ਬਦਲਣ ਉਪਰੰਤ ਪੋਿਲੰਗ ਸ਼ੁਰੂ ਹੋਈ | ਲਗਪਗ ਦੋ-ਤਿੰਨ ਘੰਟੇ ਤੱਕ ਪੋਿਲੰਗ ਦਾ ਕੰਮ ਰੁਕਿਆ ਰਿਹਾ | ਇਸੇ ਤਰ੍ਹਾਂ ਕਾਦੀਆਂ ਸ਼ਹਿਰ ਦੇ ਅੰਦਰ 142 ਨੰਬਰ ਬੂਥ ਤੇ ਪੋਿਲੰਗ ਦਾ ਕੰਮ ਮਸ਼ੀਨ ਵਿਚ ਤਕਨੀਕੀ ਨੁਕਸ ਕਾਰਨ ਦੇਰ ਨਾਲ ਸ਼ੁੁਰੂ ਹੋਇਆ | ਪੋਿਲੰਗ ਬੂਥ 140 ਕਾਦੀਆਂ ਤੇ ਕੁਝ ਮਿੰਟ ਪੋਿਲੰਗ ਦਾ ਕੰਮ ਦੇਰੀ ਨਾਲ ਸ਼ੁਰੂ ਹੋਇਆ | ਗੁਰਦਾਸਪੁਰ ਜ਼ਿਮਨੀ ਚੌਣ ਵਾਸਤੇ ਸਵੇਰੇ 8 ਵਜੇ ਤੋਂ ਦੁਪਹਿਰ 12 ਵਜੇ ਤੱਕ ਸ਼ਹਿਰੀ ਬੂਥਾਂ ਤੇ 18ਫ਼ੀਸਦੀ ਤੋਂ 23ਫ਼ੀਸਦੀ ਪੋਿਲੰਗ ਹੋਣ ਦਾ ਅਨੁਮਾਨ ਦੱਸਿਆ ਜਾ ਰਿਹਾ ਸੀ | ਪੇਂਡੂ ਹਲਕੇ ਦੇ ਬੂਥਾਂ ਤੇ ਸਵੇਰੇ ਇੱਕ ਤੋਂ ਦੋ ਘੰਟਿਆਂ ਵਿਚ 12ਫ਼ੀਸਦੀ ਤੋਂ 17ਫ਼ੀਸਦੀ ਪੋਿਲੰਗ ਹੋਈ ਸੀ | ਜ਼ਿਮਨੀ ਚੌਣ ਦੌਰਾਨ ਕਿਸੇ ਵੀ ਪੋਿਲੰਗ ਬੂਥ ਦੇ ਬਾਹਰ ਕੋਈ ਵੱਡੀ ਭੀੜ ਜਾਂ ਲੰਮੀਆਂ ਕਤਾਰਾਂ ਪਹਿਲਾਂ ਵਾਂਗ ਨਜ਼ਰ ਨਹੀਂ ਆ ਰਹੀਆਂ ਸਨ | ਪੁਲਿਸ ਵਲੋਂ ਸਖ਼ਤ ਸੁਰੱਖਿਆ ਪ੍ਰਬੰਧ ਸਨ | ਅਰਧ ਸੈਨਿਕ ਬਲ ਹਰ ਬੂਥ ਤੇ ਚੌਕਸ ਨਜ਼ਰ ਆਏ ਤੇ ਸੁਰੱਖਿਆ ਵਾਸਤੇ ਪੂਰੀ ਮੋਰਚਾਬੰਦੀ ਕੀਤੀ ਹੋਈ ਸੀ | ਕਈ ਪੋਿਲੰਗ ਬੂਥਾਂ ਤੇ ਔਰਤਾਂ ਨੋਜਵਾਨ ਤੇ ਬਜ਼ੁਰਗ ਉਤਸ਼ਾਹਪੂਰਵਕ ਢੰਗ ਨਾਲ ਵੋਟ ਦੇ ਹੱਕ ਦਾ ਇਸਤਮਾਲ ਕਰਨ ਲਈ ਪੁੱਜੇ ਸਨ |
ਸੇਖਵਾਂ 'ਚ ਹੋਈ 20 ਮਿੰਟ ਦੇਰੀ
ਸੇਖਵਾਂ, (ਕੁਲਬੀਰ ਸਿੰਘ ਬੂਲੇਵਾਲ)-ਗੁਰਦਾਸਪੁਰ ਲੋਕ ਸਭਾ ਜ਼ਿਮਨੀ ਚੋਣ ਲਈ ਅੱਜ ਵੋਟਾਂ ਪੈਣ ਦਾ ਕੰਮ ਭਾਵੇਂ ਸਵੇਰੇ 8 ਵਜੇ ਤੋਂ ਸ਼ੁਰੂ ਹੋਇਆ, ਪਰ ਸਥਾਨਕ ਪਿੰਡ ਸੇਖਵਾਂ 'ਚ ਵੋਟਿੰਗ ਮਸ਼ੀਨ 'ਚ ਅੜਚਨ ਆਉਣ ਕਰਨ ਪੋਿਲੰਗ ਕਰੀਬ 20 ਮਿੰਟ ਦੇਰੀ ਨਾਲ ਸ਼ੁਰੂ ਹੋਈ | ਵੋਟਾਂ ਪੈਣ ਦਾ ਕੰਮ ਸ਼ੁਰੂ ਹੋਣ ਨਾਲ ਵੋਟਰਾਂ ਨੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ ਅਤੇ ਸਵੇਰ ਤੋਂ ਹੀ ਇਥੇ ਵੋਟਰਾਂ 'ਚ ਉਤਸ਼ਾਹ ਵੇਖਣ ਨੂੰ ਮਿਲਿਆ ਤੇ ਸਵੇਰੇ ਹੀ ਬੂਥ 'ਤੇ ਲੰਬੀ ਕਤਾਰ ਲੱਗੀ | ਅੱਜ ਸਾਬਕਾ ਮੰਤਰੀ ਜਥੇ. ਸੇਵਾ ਸਿੰਘ ਸੇਖਵਾਂ, ਉਨ੍ਹਾਂ ਦੀ ਪਤਨੀ ਬੀਬੀ ਅਮਰਜੀਤ ਕੌਰ ਸੇਖਵਾਂ, ਸਪੁੱਤਰ ਜਗਰੂਪ ਸਿੰਘ ਸੇਖਵਾਂ ਤੇ ਹੋਰ ਪਰਿਵਾਰਕ ਮੈਂਬਰਾਂ ਨੇ ਸੇਖਵਾਂ 'ਚ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ |
ਆਂਗਨਵਾੜੀ ਅਤੇ ਹੈਲਪਰਾਂ ਨੇ ਨਿਭਾਇਆ ਚੰਗਾ ਕਿਰਦਾਰ
ਅਲੀਵਾਲ, (ਅਵਤਾਰ ਸਿੰਘ ਰੰਧਾਵਾ)-ਜ਼ਿਲ੍ਹਾ ਗੁਰਦਾਸਪੁਰ ਅੰਦਰ ਅੱਜ ਹੋ ਰਹੀ ਲੋਕ ਸਭਾ ਦੀ ਚੋਣ ਮੌਕੇ ਜਿੱਥੇ ਹੋਰ ਮੁਲਾਜ਼ਮ ਤਬਕਾ ਆਪੋ ਆਪਣਾ ਫਰਜ਼ ਨਿਭਾ ਰਿਹਾ ਹੈ, ਉੱਥੋਂ ਹੋਰਨਾ ਥਾਵਾਂ ਤੋਂ ਇਲਾਵਾ ਕਸਬਾ ਅਲੀਵਾਲ ਵਿਖੇ ਮਾਡਲ ਚੋਣ ਬੂਥਾਂ ਉੱਪਰ ਸਮੂਹ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਵਲੋਂ ਨਿਵੇਕਲੇ ਢੰਗ ਨਾਲ ਆਪਣਾ ਕਿਰਦਾਰ ਨਿਭਾਇਆ ਗਿਆ | ਇਸ ਮੌਕੇ ਸਰਕਾਰੀ ਹੁਕਮਾਂ ਤਹਿਤ ਉਲੀਕੇ ਗਏ ਕਾਰਜਾਂ ਨੂੰ ਪੂਰਾ ਕਰਦਿਆਂ ਅਲੀਵਾਲ ਦੇ ਸਮੂੰਹ ਆਂਗਨਵਾੜੀ ਸਟਾਫ਼ ਵਲੋਂ ਵੋਟਿੰਗ ਬੂਥਾਂ ਦੇ ਵਿਹੜਿਆਂ ਅੰਦਰ ਅਤਿ ਸੁੰਦਰ ਡੀਜਾਈਨ ਵਿਚ ਸੁੰਦਰ ਰੰਗੋਲੀਆਂ ਬਣਾ ਕੇ ਆਪਣੀ ਸੁਚੱਜੀ ਕਲਾ ਦਾ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਆਂਗਨਵਾੜੀ ਵਰਕਰ ਰਾਜਿੰਦਰ ਕੌਰ, ਗੁਰਮੀਤ ਕੌਰ, ਪ੍ਰਮਜੀਤ ਕੌਰ, ਕੁਲਵੀਰ ਕੌਰ, ਦਵਿੰਦਰ ਕੌਰ, ਸੋਨੀਆ, ਰਾਣੀ, ਕੁਲਵੀਰ ਕੌਰ, ਆਦਿ ਹਾਜ਼ਰ ਸਨ |
ਨਿੱਕੇ ਘੁੰਮਣ 'ਚ ਰਿਹਾ ਉਤਸ਼ਾਹ ਨਾਲ
ਨਿੱਕੇ ਘੁੰਮਣ, (ਘੁੰਮਣ, ਰੰਧਾਵਾ)-ਸਥਾਨਕ ਕਸਬੇ ਸਮੇਤ ਆਸ-ਪਾਸ ਦੇ ਪਿੰਡਾਂ ਚ ਲੋਕਾਂ ਨੇ ਆਪਣੇ ਪਸੰਦੀਦਾ ਉਮੀਦਵਾਰ ਦੇ ਹੱਕ ਵਿਚ ਆਪਣਾ ਮਤਦਾਨ ਬਿਨਾਂ ਕਿਸੇ ਡਰ-ਭੈਅ ਤੋਂ ਬੜੇ ਉਤਸ਼ਾਹ ਨਾਲ ਕਤਾਰਾਂ 'ਚ ਖੜ ਕੇ ਕੀਤਾ | ਨਿੱਕੇ ਘੁੰਮਣ ਖ਼ੁਰਦ ਤੇ ਘੁੰਮਣ ਕਲਾਂ ਦੇ ਪੋਿਲੰਗ ਬੂਥਾਂ ਨੂੰ ਅਤਿ ਨਾਜ਼ੁਕ ਸ਼ੇ੍ਰਣੀ 'ਚ ਸ਼ਾਮਿਲ ਕਰਨ ਕਰਕੇ ਪ੍ਰਸ਼ਾਸਨ ਨੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ | ਇਥੇ ਸਿਆਸੀ ਧਿਰਾਂ ਦੇ ਪ੍ਰਮੁੱਖ ਵਰਕਰਾਂ ਦੀ ਉਸਾਰੂ ਸੋਚ ਸਦਕਾ ਪੋਲਿੰਗ ਅਮਲ ਬੜੇ ਅਮਾਨ ਨਾਲ ਨੇਪਰੇ ਚੜਿ੍ਹਆ | ਿਾੲਸ ਤਰ੍ਹਾਂ ਨੇੜਲੇ ਪਿੰਡਾਂ ਲਾਲੋਵਾਲ, ਬਜ਼ੁਰਗਵਾਲ, ਕੁੰਜਰ, ਕੈਲੇ ਕਲਾਂ, ਸੁਚਾਨੀਆਂ, ਕੋਟਲਾ ਚਾਹਲ, ਛੀਨਾ ਰੇਲ ਵਾਲਾ, ਗੋਧਰਪੁਰ, ਕੋਟਲਾ ਬੂਲੇਵਾਲ, ਦਬੁਰਜੀ, ਚੱਕ ਭੰਗਵਾਂ, ਗਾਦੜੀਆਂ, ਜੌਹਲ, ਨੰਗਲ, ਭਾਈਕਾ ਪਿੰਡ, ਵੜੈਚ, ਢੀਡਸਾ, ਗੱਜੂਗਾਜੀ ਸਮੇਤ ਹੋਰ ਪਿੰਡਾਂ ਅੰਦਰ ਵੀ ਲੋਕਾਂ ਵਲੋਂ ਆਪਣਾ ਮਤਦਾਨ ਬੜੇ ਉਤਸ਼ਾਹ ਤੇ ਬਿਨਾਂ ਕਿਸੇ ਡਰ-ਭੈਅ ਤੋਂ ਕਰਨ ਦਾ ਸਮਾਚਾਰ ਹੈ | ਜਦ ਕਿ ਬੂਥ ਨੰਬਰ 209 ਪਿੰਡ ਘੁੰਮਣ ਖ਼ੁਰਦ 'ਚ ਚੱਲ ਰਹੀ ਪੋਿਲੰਗ ਦੋਰਾਨ ਅਚਾਨਕ ਈ.ਵੀ.ਐਮ. ਮਸ਼ੀਨ 'ਚ ਤਕਨੀਕੀ ਨੁਕਸ ਪੈ ਜਾਣ ਕਾਰਣ ਪੋਲਿਗ ਕੁਝ ਸਮਾ ਬੰਦ ਰਹੀ |
ਮਸ਼ੀਨਾਂ 'ਚ ਤਕਨੀਕੀ ਖ਼ਰਾਬੀ
ਭੈਣੀ ਮੀਆਂ ਖਾਂ, (ਹਰਭਜਨ ਸਿੰਘ ਸੈਣੀ)- ਲੋਕ ਸਭਾ ਹਲਕਾ ਗੁਰਦਾਸਪੁਰ ਦੀ ਜ਼ਿਮਨੀ ਚੋਣ ਦੌਰਾਨ ਅੱਜ ਪਿੰਡ ਅਵਾਣ ਬੂਥ ਨੰਬਰ 200 ਉੱਪਰ 40 ਮਿੰਟ, ਪਿੰਡ ਫੇਰੋਚੇਚੀ ਦੇ ਬੁੂਥ ਨੰਬਰ 186 ਉੱਪਰ 1 ਘੰਟਾ 10 ਮਿੰਟ ਅਤੇ ਪਿੰਡ ਭੈਣੀ ਖਾਂਦਰ ਦੇ ਬੂਥ ਨੰਬਰ 206 ਉੱਪਰ 30 ਮਿੰਟ ਵੋਟਿੰਗ ਮਸ਼ੀਨਾਂ 'ਚ ਤਕਨੀਕੀ ਖ਼ਰਾਬੀ ਪੈਣ ਕਾਰਨ ਵੋਟ ਪੋਿਲੰਗ ਰੋਕਣੀ ਪਈ | ਬਾਅਦ ਵਿਚ ਨਵੀਆਂ ਮਸ਼ੀਨਾਂ ਨਾਲ ਵੋਟ ਪੋਿਲੰਗ ਸ਼ੁਰੂ ਕਰਵਾਈ ਗਈ |
ਵੋਟਰਾਂ ਨਹੀਂ ਵਿਖਾਈ ਖਾਸ ਦਿਲਚਸਪੀ
ਧਾਰੀਵਾਲ, (ਜੇਮਸ ਨਾਹਰ)-ਅੱਜ ਲੋਕ ਸਭਾ ਹਲਕਾ ਗੁਰਦਾਸਪੁਰ ਦੇ 9 ਵਿਧਾਨ ਸਭਾ ਹਲਕਿਆਂ ਅੰਦਰ ਜ਼ਿਮਨੀ ਚੋਣਾਂ ਹੋ ਰਹੀਆਂ
ਇਨ੍ਹਾਂ ਚੋਣਾਂ ਦੌਰਾਨ ਕਾਦੀਆਂ ਹਲਕੇ ਅੰਦਰ ਪੈਂਦੇ ਕਸਬਾ ਧਾਰੀਵਾਲ ਦੇ ਵੱਖ-ਵੱਖ ਪੋਲਿੰਗ ਬੂਥਾਂ ਜਿਵੇਂ ਸਰਕਾਰੀ ਸਕੂਲ ਫੱਤੇਨੰਗਲ, ਮਿਸ਼ਨ ਸਕੂਲ ਧਾਰੀਵਾਲ, ਹਿੰਦੂ ਪੁੱਤਰੀ ਪਾਠਸ਼ਾਲਾ ਸਕੂਲ, ਰੈਸਟ ਹਾਊਸ, ਸਰਕਾਰੀ ਐਲੀਮੈਂਟਰੀ ਸਕੂਲ ਪੁਰਾਣਾ ਧਾਰੀਵਾਲ, ਮਾਡਲ ਹਾਈ ਸਕੂਲ ਧਾਰੀਵਾਲ ਸਮੇਤ ਆਦਿ ਹੋਰ ਸਥਾਨਾ 'ਤੇ ਲੱਗੇ ਬੂਥਾਂ ਤੇ 'ਅਜੀਤ' ਦੀ ਟੀਮ ਵਲੋਂ ਦੌਰਾ ਕੀਤਾ ਗਿਆ ਤਾਂ ਵੋਟਰਾਂ ਵਿਚ 12 ਤੋਂ 1 ਵਜੇ ਤੱਕ ਆਪਣੀ ਵੋਟ ਦਾ ਇਸਤੇਮਾਲ ਕਰਨ ਵਿਚ ਕੋਈ ਖਾਸ ਦਿਲਚਸਪੀ ਨਹੀਂ ਦਿਖਾਈ। ਵੋਟਿੰਗ ਪੋਲਾਂ 'ਤੇ ਰੌਣਕਾਂ ਲੱਗਣ ਦੀ ਬਜਾਏ ਸੁੰਨਸਾਨ ਵਾਲਾ ਮਾਹੌਲ ਦਿਖਾਈ ਦੇ ਰਿਹਾ ਸੀ। ਦੁਪਹਿਰ 1 ਵਜੇ ਤੱਕ ਖ਼ਬਰ ਲਿਖੇ ਜਾਣ ਸਮੇਂ ਦੌਰਾਨ ਵੀ ਵੋਟਰਾਂ ਵਿਚ ਵੋਟ ਦਾ ਇਸਤੇਮਾਲ ਕਰਨ ਲਈ ਧਾਰੀਵਾਲ ਨਾਲ ਸਬੰਧਿਤ ਬੂਥਾਂ 'ਤੇ ਉਤਸ਼ਾਹ ਦੇਖਣ ਨੂੰ ਨਹੀਂ ਮਿਲਿਆ।
ਬਜ਼ੁਰਗ ਤੇ ਅੰਗਹੀਣ ਹੋਏ ਪ੍ਰੇਸ਼ਾਨ
ਕਲਾਨੌਰ, 11 ਅਕਤੂਬਰ (ਪੁਰੇਵਾਲ/ਕਾਹਲੋਂ)- ਲੰਘੀਆਂ ਵਿਧਾਨ ਸਭਾ ਦੀਆਂ ਚੋਣਾਂ 'ਚ ਭਾਵੇਂ ਪ੍ਰਸਾਸ਼ਨ ਵਲੋਂ ਬਜ਼ੁਰਗ ਅਤੇ ਅੰਗਹੀਣ ਵੋਟਰਾਂ ਦੀ ਸਹੂਲਤ ਲਈ ਉਨ੍ਹਾਂ ਦੀ ਹਲਕੇ ਵਾਇਜ਼ ਬੂਥਾਂ 'ਤੇ ਸ਼ਨਾਖਤ ਕਰਕੇ ਪੋਲਿਗ ਬੂਥਾਂ 'ਤੇ ਵੀਲ੍ਹ ਚੇਅਰ ਦਾ ਪ੍ਰਬੰਧ ਕੀਤਾ ਗਿਆ ਸੀ, ਜਦਕਿ ਇਸ ਵਾਰ ਬੂਥਾਂ 'ਤੇ ਵੀਲ੍ਹ ਚੇਅਰ ਦਾ ਪ੍ਰਬੰਧ ਦਾ ਹੋਣ ਕਾਰਨ ਬਜ਼ੁਰਗ ਅਤੇ ਅੰਗਹੀਣ ਵੋਟਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਅਤੇ ਵੋਟਰਾਂ ਨੂੰ ਆਪਣੇ ਪ੍ਰਬੰਧ ਕਰਕੇ ਹੀ ਪੋਲਿਗ ਬੂਥ 'ਤੇ ਵੋਟ ਦਾ ਅਧਿਕਾਰ ਪ੍ਰਾਪਤ ਕਰਨ ਲਈ ਜਾਣਾ ਪਿਆ। ਇਸੇ ਤਰ੍ਹਾਂ ਵੋਟਰਾਂ ਦੇ ਸਮੱਰਥਕ ਜਾਂ ਤਾਂ ਬਜ਼ੁਰਗਾਂ ਅਤੇ ਅੰਗਹੀਣਾਂ ਨੂੰ ਪਿੱਠ 'ਤੇ ਚੁੱਕ ਕੇ ਜਾਂ ਦੋ ਪਹੀਆ ਵਾਹਨਾਂ ਰਾਹੀਂ ਪੋਲਿਗ ਬੂਥਾਂ 'ਤੇ ਲੈ ਕੇ ਜਾਂਦੇ ਵੇਖੇ ਗਏ। ਬਜ਼ੁਰਗਾਂ ਨੇ ਗੱਲਬਾਤ ਦੌਰਾਨ ਪ੍ਰਸ਼ਾਸਨ ਦੇ ਪ੍ਰਬੰਧਾਂ ਨੂੰ ਵੀ ਕੋਸਿਆ।
ਨੌਸ਼ਹਿਰਾ ਮੱਝਾ ਸਿੰਘ 'ਚ ਉਤਸ਼ਾਹ ਨਹੀਂ
ਨੌਸ਼ਹਿਰਾ ਮੱਝਾ ਸਿੰਘ, (ਤਰਸੇਮ ਸਿੰਘ ਤਰਾਨਾ)-ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਸੰਸਦੀ ਸੀਟ ਲਈ ਪਈਆਂ ਵੋਟਾਂ ਦਰਮਿਆਨ ਅੱਜ ਸਥਾਨਕ ਇਲਾਕੇ ਭਰ ਦੇ ਵੱਖ-ਵੱਖ ਪਿੰਡਾਂ ਡੁੱਡੀਪੁਰ, ਚੂਹੜ ਚੱਕ, ਉੱਪਲ, ਵਾਜੀਦ ਚੱਕ, ਸੁਚੇਤਗੜ੍ਹ, ਸੁਚਾਨੀਆਂ, ਛੀਨਾ ਰੇਲ ਵਾਲਾ, ਕਲੇਰ ਖ਼ੁਰਦ, ਬਿਧੀਪੁਰ, ਚੌਧਰਪੁਰ, ਮੂਲਿਆਂਵਾਲ, ਕਲੇਰ ਕਲਾਂ, ਬਹਿਬੱਲਚੱਕ, ਫੈਜਉੱਲਾਚੱਕ, ਥੇਹ ਗੁਲਾਮ ਨਬੀ ਅਤੇ ਨੌਸ਼ਹਿਰਾ ਮੱਝਾ ਸਿੰਘ ਆਦਿ ਸਮੇਤ ਹੋਰਨਾਂ ਪਿੰਡਾਂ ਵਿਚ ਕਿਤੇ ਵੀ ਵੋਟਰਾਂ ਦੀ ਬਹੁਤਾਤ ਵੇਖਣ 'ਚ ਨਹੀਂ ਆਈ। ਪਿੰਡਾਂ 'ਚ ਉਪਰੋਕਤ ਲੋਕ ਸਭਾ ਸੀਟ ਲਈ ਵੋਟਾਂ ਪਾਉਣ ਦਾ ਉਤਸ਼ਾਹ ਨਹੀਂ ਵੇਖਿਆ ਗਿਆ। ਕਿਸੇ ਵੀ ਪੋਲਿੰਗ ਬੂਥ ਉੱਤੇ ਵੋਟਰਾਂ ਦੀ ਲਾਇਨ ਲੱਗੀ ਨਹੀਂ ਵੇਖੀ ਗਈ। ਹਰੇਕ ਪੋਲਿੰਗ ਬੂਥ ਉੱਤੇ ਪੁਲਿਸ ਨੇ ਸਖ਼ਤ ਪਹਿਰਾ ਅਤੇ ਸੁਚੇਤਗੜ੍ਹ, ਕਲੇਰ ਕਲਾਂ, ਬਿੱਧੀਪੁਰ, ਸੁਚਾਨੀਆਂ, ਨੌਸ਼ਹਿਰਾ ਮੱਝਾ ਸਿੰਘ, ਮੂਲਿਆਂਵਾਲ ਅਤੇ ਕਲੇਰ ਖ਼ੁਰਦ ਆਦਿ ਨਾਜ਼ੁਕ (ਸੰਵੇਦਨਸ਼ੀਲ) ਪੋਲਿੰਗ ਬੂਥਾਂ 'ਤੇ ਸੀ.ਆਰ.ਪੀ. ਦੇ ਜਵਾਨ ਤਾਇਨਾਤ ਸਨ।
ਵਡਾਲਾ ਬਾਂਗਰ ਵਿਚ ਅਮਨ-ਸ਼ਾਂਤੀ ਨਾਲ ਵੋਟਾਂ ਪਾਈਆਂ
ਵਡਾਲਾ ਬਾਂਗਰ, (ਭੁੰਬਲੀ, ਘੁੰਮਣ)-ਲੋਕ ਸਭਾ ਹਲਕਾ ਗੁਰਦਾਸਪੁਰ ਦੀ ਅੱਜ ਹੋ ਰਹੀ ਜ਼ਿਮਨੀ ਚੋਣ ਵਿਚ ਇਸ ਇਲਾਕੇ ਦੇ ਵੱਖ-ਵੱਖ ਪਿੰਡਾਂ ਸਹਾਰੀ, ਮਸਾਣੇ, ਦੂਲਾਨੰਗਲ, ਬਾਗੋਵਾਂਣੀ, ਵਿਰਕ, ਉਗੜੂ ਖੈੜਾ, ਕੁੰਜਰ, ਨਾਨੋਹਾਰਨੀ, ਭੰਡਾਲਅ, ਵਡਾਲਾ ਬਾਂਗਰ, ਸਮੇਤ ਹੋਰ ਪੋਲਿੰਗ ਬੂਥਾਂ ਤੇ ਵੋਟਰਾਂ ਨੇ ਅਮਨ-ਸ਼ਾਂਤੀ ਨਾਲ ਆਪੋ-ਆਪਣੀ ਵੋਟ ਦਾ ਇਸਤੇਮਾਲ ਕੀਤਾ। ਜਦੋਂ ਅਜੀਤ ਦੇ ਇਸ ਪੱਤਰਕਾਰ ਵਲੋਂ ਇਲਾਕੇ ਦੇ ਲਗਪਗ 50 ਤੋਂ ਵੱਧ ਪੋਲਿੰਗ ਬੂਥਾਂ ਦਾ ਦੌਰਾਂ ਕੀਤਾ ਤਾਂ ਵੇਖਿਆ ਕਿ ਜ਼ਿਆਦਾਤਰ ਵੋਟਰਾਂ ਦਾ ਝੁਕਾਅ ਕਾਂਗਰਸੀ ਉਮੀਦਵਾਰ ਸੁਨੀਲ ਜਾਖੜ ਦੇ ਹੱਕ ਵਿਚ ਸੀ ਤੇ ਕਿਸੇ-ਕਿਸੇ ਪੋਲਿੰਗ ਬੂਥ 'ਤੇ ਅਕਾਲੀ ਦਲ (ਬ) ਦੇ ਵਰਕਰ ਵੀ ਦਿਖਾਈ ਦਿੱਤੇ। ਇਸ ਹਲਕਾ ਡੇਰਾ ਬਾਬਾ ਦੇ ਅਕਾਲੀ ਲੀਡਰ ਸੁੱਚਾ ਸਿੰਘ ਲੰਗਾਹ 'ਤੇ ਪਰਚਾ ਦਰਜ ਹੋਣ ਕਾਰਨ ਅਕਾਲੀ ਵਰਕਰ ਖਾਮੋਸ਼ ਸਨ। ਭਾਵੇਂ ਜ਼ਿਅਦਾਤਰ ਇਸ ਹਲਕੇ ਦੀਆਂ ਪੰਚਾਇਤਾਂ ਤਾਂ ਅਕਾਲੀ ਦਲ (ਬ) ਨੂੰ ਛੱਡ ਕੇ ਸੁਖਜਿੰਦਰ ਸਿੰਘ ਰੰਧਾਵਾ ਦੀ ਸ਼ਰਨ ਵਿਚ ਕਾਂਗਰਸ ਵਿਚ ਸ਼ਾਮਿਲ ਹੋ ਚੁੱਕੀਆਂ ਹਨ ਤੇ ਅਕਾਲੀ ਦਲ (ਬ) ਦਾ ਪਿੰਡਾਂ ਵਿਚ ਉਪਰਲਾ ਕੇਡਰ ਫਿਸਲ ਕੇ ਕਾਂਗਰਸ ਵਿਚ ਜਾ ਚੁੱਕਾ ਹੈ, ਪ੍ਰੰਤੂ ਹੇਠਲੇ ਕੇਡਰ ਦਾ ਵੋਟਰ ਜ਼ਿਆਦਾਤਰ ਖਾਮੋਸ਼ ਹੀ ਰਿਹਾ, ਜਿਸ ਕਾਰਨ ਵੋਟ ਜ਼ਿਆਦਾਤਰ ਪੋਲ ਨਹੀਂ ਹੋ ਸਕੀ। ਕੁੱਲ ਮਿਲਾ ਕੇ ਇਸ ਇਲਾਕੇ ਦੇ ਪਿੰਡਾਂ ਵੋਟਾਂ ਅਮਨ-ਅਮਾਨ ਨਾਲ ਹੀ ਪਈਆਂ।
ਫਤਹਿਗੜ੍ਹ ਚੂੜੀਆਂ 'ਚ ਨਹੀਂ ਬਹੁਤੀ ਦਿਲਚਸਪੀ
ਸਥਾਨਕ ਕਸਬਾ ਫਤਹਿਗੜ੍ਹ ਚੂੜੀਆਂ ਅਤੇ ਆਸ-ਪਾਸ ਪਿੰਡਾਂ ਦੇ ਵੋਟਰਾਂ ਅਤੇ ਸਮਰਥਕਾਂ ਨੇ ਕੋਈ ਉਤਸ਼ਾਹ ਨਹੀਂ ਦਿਖਾਇਆ ਅਤੇ ਬੜੀ ਮੱਠੀ ਅਤੇ ਢਿੱਲੀ ਰਫ਼ਤਾਰ ਨਾਲ ਲੋਕਾਂ ਨੇ ਵੋਟਾਂ ਪਾਈਆਂ। ਫਤਹਿਗੜ੍ਹ ਚੂੜੀਆਂ ਦੇ ਸਾਰੇ ਪੋਲਿੰਗ ਬੂਥਾਂ 'ਤੇ ਸਵੇਰ ਦੇ ਸਮੇਂ ਵੋਟਰਾਂ ਦੀਆਂ ਕੁਝ ਛੋਟੀਆਂ ਲਾਈਨਾਂ ਲੱਗਣ ਤੋਂ ਬਾਅਦ ਲੋਕਾਂ ਵੋਟਾਂ ਪਾਉਣ ਲਈ ਬਹੁਤੀ ਦਿਲਚਸਪੀ ਨਹੀਂ ਦਿਖਾਈ ਅਤੇ ਨਾ ਹੀ ਵੋਟਾਂ ਪਾਉਣ ਲਈ ਕੋਈ ਲੰਮੀ ਲਾਈਨ ਲੱਗੀ ਅਤੇ ਟਾਂਵੇਂ-ਟਾਂਵੇਂ ਆਉਂਦੇ ਰਹੇ ਵੋਟਰਾਂ ਨੇ ਬੜੇ ਆਰਾਮ ਨਾਲ ਆਪਣੀ ਵੋਟ ਦਾ ਇਸਤਮਾਲ ਕੀਤਾ ਅਤੇ ਕਿਸੇ ਵੀ ਵੋਟਰ ਨੂੰ ਆਪਣੀ ਵੋਟ ਪਾਉਣ ਲੱਗਿਆਂ ਕਿਸੇ ਵੀ ਕਿਸਮ ਦੀ ਕੋਈ ਪ੍ਰੇਸ਼ਾਨੀ ਨਹੀਂ ਆਈ।
ਡੇਰਾ ਬਾਬਾ ਨਾਨਕ 'ਚ ਵੋਟ ਫ਼ੀਸਦੀ 'ਚ ਆਈ ਗਿਰਾਵਟ
ਡੇਰਾ ਬਾਬਾ ਨਾਨਕ, (ਵਿਜੇ ਕੁਮਾਰ ਸ਼ਰਮਾ, ਹੀਰਾ ਸਿੰਘ ਮਾਂਗਟ)-ਗੁਰਦਾਸਪੁਰ ਲੋਕ ਸਭਾ ਦੀ ਉਪ ਚੋਣ ਲਈ ਹਲਕਾ ਡੇਰਾ ਬਾਬਾ ਨਾਨਕ ਅੰਦਰ ਵੋਟਾਂ ਪੈਣ ਦਾ ਕੰਮ ਅਮਨ-ਅਮਾਨ ਨਾਲ ਸਮਾਪਤ ਹੋ ਗਿਆ। ਅੱਜ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਹੋਈ ਪੋਲਿੰਗ ਦੌਰਾਨ ਕਰੀਬ 65 ਫ਼ੀਸਦੀ ਲੋਕਾਂ ਨੇ ਆਪਣੇ ਹੱਕ ਦਾ ਇਸਤੇਮਾਲ ਕੀਤਾ। ਪੱਤਰਕਾਰਾਂ ਦੀ ਟੀਮ ਵਲੋਂ ਧਰਮਕੋਟ ਰੰਧਾਵਾ, ਝੰਗੀ, ਸ਼ਾਮਪੁਰਾ, ਸਿੰਘਪੁਰਾ, ਪੱਖੋਕੇ, ਠੇਠਰਕੇ, ਸਾਧਾਂਵਾਲੀ, ਹਰੂਵਾਲ ਸ਼ਾਹਪੁਰ ਗੋਰਾਇਆ ਆਦਿ ਪਿੰਡਾਂ ਦਾ ਦੌਰਾ ਕਰਨ ਮੌਕੇ ਬਹੁਤ ਸਾਰੇ ਪੋਲਿੰਗ ਬੂਥਾਂ ਦੇ ਬਾਹਰ ਲੰਮੀਆਂ ਲਾਈਨਾਂ ਵੇਖਣ ਨੂੰ ਨਹੀਂ ਮਿਲੀਆਂ ਅਤੇ ਲੋਕ ਬੜੇ ਆਰਾਮ ਨਾਲ ਆਪਣੀ ਵੋਟ ਦਾ ਇਸਤੇਮਾਲ ਕਰਦੇ ਨਜ਼ਰ ਆਏ। ਭਾਵੇਂ ਗੁਰਦਾਸਪੁਰ ਲੋਕ ਸਭਾ ਦੀ ਵੱਕਾਰੀ ਸੀਟ ਲਈ ਕਾਂਗਰਸ, ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੇ ਆਪਣੇ ਉਮੀਦਵਾਰ ਦੇ ਚੋਣ ਪ੍ਰਚਾਰ 'ਚ ਕੋਈ ਕਸਰ ਬਾਕੀ ਨਹੀਂ ਛੱਡੀ, ਪਰ ਇਸ ਦੇ ਬਾਵਜੂਦ ਵੀ ਵੋਟ ਫ਼ੀਸਦੀ 'ਚ ਆਈ ਗਿਰਵਾਟ ਇਸ ਗੱਲ ਦਾ ਸਪੱਸ਼ਟ ਸੰਕੇਤ ਸੀ ਕਿ ਇਹ ਪਾਰਟੀਆਂ ਲੋਕਾਂ ਉੱਪਰ ਆਪਣਾ ਪ੍ਰਭਾਵ ਛੱਡਣ 'ਚ ਅਸਫਲ ਰਹੀਆਂ ਹਨ।
ਅਮਨ-ਅਮਾਨ ਨਾਲ ਵੋਟਾਂ ਪਈਆਂ
ਕਾਹਨੂੰਵਾਨ, (ਹਰਜਿੰਦਰ ਸਿੰਘ ਜੱਜ)- ਲੋਕ ਸਭਾ ਹਲਕਾ ਗੁਰਦਾਸਪੁਰ ਦੀ ਜ਼ਿਮਨੀ ਚੋਣ ਲਈ ਬਲਾਕ ਕਾਹਨੂੰਵਾਨ ਦੇ ਪਿੰਡਾਂ ਵਿਚ ਵੋਟਾਂ ਪਾਉਣ ਦੀ ਪ੍ਰਕਿਰਿਆ ਸਵੇਰੇ ਠੀਕ 8 ਵਜੇ ਤੋਂ ਅਮਨ-ਅਮਾਨ ਨਾਲ ਸ਼ੁਰੂ ਹੋਈ, ਜੋ ਖ਼ਬਰ ਲਿਖਣ ਤੱਕ ਕੋਈ ਵੀ ਅਣਸੁਖਾਵੀ ਘਟਨਾ ਨਹੀਂ ਵਾਪਰੀ। ਬਲਾਕ ਕਾਹਨੂੰਵਾਨ ਦੇ ਪਿੰਡਾਂ ਦੇ ਚੋਣ ਕੇਂਦਰਾਂ ਦੇ ਕਈ ਪਿੰਡਾਂ ਵਿਚ ਵੋਟਿੰਗ ਸ਼ੁਰੂ ਹੋਣ ਮੌਕੇ ਵੋਟਿੰਗ ਮਸ਼ੀਨਾਂ ਖ਼ਰਾਬ ਪਾਈਆਂ ਜਾਣ ਕਰਕੇ 30 ਤੋਂ 60 ਮਿੰਟਾਂ ਤੱਕ ਵੋਟਾਂ ਨਾ ਪੈਣ ਦੀਆਂ ਖ਼ਬਰਾਂ ਮਿਲੀਆਂ, ਜਿਸ ਵਿਚ ਕਸਬਾ ਕਾਹਨੂੰਵਾਨ ਦੇ 93 ਨੰਬਰ ਬੂਥ ਤੇ ਫੇਰੋਚੇਚੀ, ਕੋਟਲਾ ਖੁਰਦ, ਨਵਾਂ ਆਲਮਾਂ, ਭਿਖਾਰੀ ਹਾਰਨੀਆਂ ਆਦਿ ਦੇ ਬੂਥ ਨੰਬਰ ਸ਼ਾਮਿਲ ਹਨ। ਬਲਾਕ ਕਾਹਨੂੰਵਾਨ ਖੇਤਰ ਦੇ ਬੂਥ ਨੰਬਰਾਂ 'ਤੇ ਖ਼ਬਰ ਲਿਖਣ ਤੱਕ ਲਗਪਗ 50 ਫ਼ੀਸਦੀ ਵੋਟਾਂ ਪੈ ਗਈਆਂ ਹਨ। ਅੱਜ ਦੀਆਂ ਪਈਆਂ ਵੋਟਾਂ ਵਿਚ ਜ਼ਿਆਦਾਤਰ ਵੋਟਰਾਂ ਨੇ ਬਹੁਤਾ ਉਤਸ਼ਾਹ ਨਹੀਂ ਦਿਖਾਇਆ ਤੇ ਵੋਟਾਂ ਪਾਉਣ ਲਈ ਸਵੇਰ ਤੋਂ ਲੈ ਕੇ ਸ਼ਾਮ ਤੱਕ ਵੋਟਾਂ ਪਾਉਣ ਦੀ ਚਾਲ ਕਾਫ਼ੀ ਮੱਠੀ ਰਹੀ।
ਇਸ ਵਾਰ ਮਹਿਜ 55.87 ਫ਼ੀਸਦੀ ਹੋਇਆ ਮਤਦਾਨ
ਗੁਰਦਾਸਪੁਰ, 11 ਅਕਤੂਬਰ (ਅ.ਬ. )- ਗੁਰਦਾਸਪੁਰ ਲੋਕ ਜ਼ਿਮਨੀ ਚੋਣ ਤਹਿਤ ਅੱਜ ਵੋਟਾਂ ਪਾਉਣ ਦਾ ਕੰਮ ਅੱਜ ਅਮਨ ਅਮਾਨ ਨਾਲ ਸੰਪੰਨ ਹੋ ਗਿਆ ਹੈ। ਜਿਸ ਤਹਿਤ ਇਸ ਲੋਕ ਸਭਾ ਹਲਕੇ ਦੇ ਕੁੱਲ 9 ਵਿਧਾਨ ਸਭਾ ਹਲਕਿਆਂ ਨਾਲ ਸਬੰਧਿਤ 15 ਲੱਖ 17 ਹਜ਼ਾਰ 436 ਵੋਟਰਾਂ ਵਿਚੋਂ 55.87 ਫ਼ੀਸਦੀ ਵੋਟਰਾਂ ਨੇ ਹੀ 1781 ਪੋਲਿੰਗ ਸਟੇਸ਼ਨਾਂ 'ਤੇ ਆਪਣੀ ਵੋਟ ਦਾ ਇਸਤੇਮਾਲ ਕੀਤਾ। ਅੱਜ ਸਵੇਰੇ 8 ਵਜੇ ਤੋਂ ਵੋਟਾਂ ਪਵਾਉਣ ਦਾ ਕੰਮ ਸ਼ੁਰੂ ਹੁੰਦਿਆਂ ਹੀ ਵੋਟਰਾਂ 'ਚ ਕੋਈ ਜ਼ਿਆਦਾ ਉਤਸ਼ਾਹ ਨਹੀਂ ਦੇਖਣ ਨੂੰ ਮਿਲਿਆ। ਸ਼ਾਮ 5 ਵਜੇ ਵੋਟ ਪ੍ਰਕਿਰਿਆ ਖ਼ਤਮ ਹੋਣ ਦੇ ਬਾਅਦ ਸਿਰਫ਼ 55.87 ਫ਼ੀਸਦੀ ਵੋਟਾਂ ਪੋਲ ਹੋਈਆਂ। ਜਿਸ ਦੇ ਨਾਲ ਹੀ ਚੋਣ ਮੈਦਾਨ 'ਚ ਉੱਤਰੇ 11 ਉਮੀਦਵਾਰਾਂ ਦੀ ਕਿਸਮਤ ਵੀ.ਵੀ.ਪੈਟ. ਤੇ ਈ.ਵੀ.ਐਮ. ਮਸ਼ੀਨਾਂ 'ਚ ਬੰਦ ਕਰ ਦਿੱਤੀ ਗਈ ਹੈ। ਗੁਰਦਾਸਪੁਰ ਲੋਕ ਸਭਾ ਦੇ 9 ਹਲਕਿਆਂ ਵਿਚ ਹਲਕਾ ਦੀਨਾਨਗਰ ਤੋਂ 54 ਫ਼ੀਸਦੀ, ਫਤਿਹਗੜਚੂੜੀਆਂ 50 ਫ਼ੀਸਦੀ, ਬਟਾਲਾ 50 ਫ਼ੀਸਦੀ, ਗੁਰਦਾਸਪੁਰ 57.1 ਫ਼ੀਸਦੀ, ਪਠਾਨਕੋਟ 54.7 ਫ਼ੀਸਦੀ, ਸੁਜਾਨਪੁਰ 55.30 ਫ਼ੀਸਦੀ, ਭੋਆ 59.65 ਫ਼ੀਸਦੀ, ਡੇਰਾ ਬਾਬਾ ਨਾਨਕ 64.5 ਫ਼ੀਸਦੀ ਅਤੇ ਕਾਦੀਆਂ 'ਚ 57 ਫ਼ੀਸਦੀ ਮਤਦਾਨ ਹੋਇਆ।
ਬੇਟ ਇਲਾਕੇ ਅੰਦਰ 69.5 ਫ਼ੀਸਦੀ ਵੋਟਿੰਗ
ਪੁਰਾਣਾ ਸ਼ਾਲਾ, (ਗੁਰਵਿੰਦਰ ਸਿੰਘ ਗੁਰਾਇਆ)- ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਆਉਂਦੇ ਜ਼ੋਨ ਪੁਰਾਣਾ ਸ਼ਾਲਾ ਨਾਲ ਸਬੰਧਤ ਪਿੰਡਾਂ ਅੰਦਰ ਸਥਿਤ ਪੋਲਿੰਗ ਬੂਥਾਂ 'ਤੇ ਅੱਜ ਸ਼ਾਂਤੀਪੂਰਵਕ ਵੋਟਾਂ ਪਈਆਂ। ਜਦੋਂ ਕਿ ਇੱਕਾ-ਦੁੱਕਾ ਮਾਮੂਲੀ ਝੜਪਾਂ ਦੀਆਂ ਖ਼ਬਰਾਂ ਸਾਹਮਣੇ ਆਈਆਂ। ਇਕ ਦੋ ਪੋਲਿੰਗ ਬੂਥਾਂ 'ਤੇ ਮੁਲਾਜ਼ਮਾਂ ਵਲੋਂ ਇਲੈਕਟ੍ਰੋਨਿਕ ਮਸ਼ੀਨਾਂ ਚਾਲੂ ਕਰਨ ਦੀ ਅਣਜਾਨਤਾ ਨੂੰ ਲੈ ਕੇ ਕਰੀਬ 20 ਮਿੰਟ ਰੁਕਾਵਟ ਆਈ, ਜਦੋਂ ਕਿ ਉਗੋਕੇ ਹਾਈ ਸਕੂਲ ਨਵਾਂ ਸ਼ਾਲਾ ਦੇ ਬੂਥ ਨੰ. 145 'ਤੇ ਮਸ਼ੀਨ 'ਚ ਲਗਾਤਾਰ ਇਕ ਘੰਟੇ ਲਈ ਖਰਾਬੀ ਰਹੀ। ਪੁਰਾਣਾ ਸ਼ਾਲਾ ਦੇ ਬੂਥ ਨੰ. 149 'ਤੇ ਕਾਂਗਰਸ ਪਾਰਟੀ ਵਲੋਂ ਤਾਇਨਾਤ ਪੋਲਿੰਗ ਏਜੰਟ ਅਜਮੇਰ ਸਿੰਘ ਅਤੇ ਅਕਾਲੀ ਭਾਜਪਾ ਵਲੋਂ ਰਵਿੰਦਰ ਸਿੰਘ ਯੂ.ਕੇ. ਦਰਮਿਆਨ ਕੁਝ ਤਕਰਾਰਬਾਜੀ ਵੀ ਹੋਈ। ਕੁਲ ਮਿਲਾ ਕੇ ਇਲਾਕੇ ਅੰਦਰ ਮਤਦਾਨ ਦਾ ਵੇਰਵਾ 69.6 ਫ਼ੀਸਦੀ ਰਿਹਾ। ਇਸ ਦੌਰਾਨ ਬੂਥ ਅਧਿਕਾਰੀ ਅਸ਼ਵਨੀ ਕੁਮਾਰ ਤੇ ਬੀ.ਐਲ.ਓ.ਰਵਿੰਦਰ ਸਿੰਘ ਠਾਕੁਰ ਨੇ ਪਹਿਲੀ ਵਾਰ ਆਪਣੀ ਵੋਟ ਦਾ ਇਸਤੇਮਾਲ ਕਰਨ ਆਈਆਂ ਲੜਕੀਆਂ ਨੂੰ ਪ੍ਰਸੰਸਾ ਪੱਤਰ ਦੇ ਕੇ ਨੌਜਵਾਨ ਪੀੜੀ ਨੂੰ ਵੋਟ ਪਾਉਣ ਲਈ ਉਤਸ਼ਾਹਿਤ ਕੀਤਾ।
ਲੋਕਾਂ 'ਚ ਭਾਰੀ ਉਤਸ਼ਾਹ
ਜੌੜਾ ਛੱਤਰਾਂ,(ਪਰਮਜੀਤ ਸਿੰਘ ਘੁੰਮਣ)- ਸਥਾਨਕ ਕਸਬਾ ਜੌੜਾ ਛੱਤਰਾਂ ਅਤੇ ਇਸ ਦੇ ਆਸ-ਪਾਸ ਦੇ ਪਿੰਡਾਂ ਸ਼ੇਖੂਪੁਰ, ਕੋਟ ਮੋਹਨ ਲਾਲ, ਪੂਰੋਵਾਲ ਅਰਾਈਆਂ, ਹਸਨਪੁਰ ਸਿੰਘੋਵਾਲ, ਭੋਪਰ ਸੈਦਾਂ, ਕਾਦੀਆਂਵਾਲੀ, ਅਲੀਸ਼ੇਰ, ਅਮੀਪੁਰ ਵਿਖੇ ਲੋਕਾਂ ਵਿਚ ਵੋਟਾਂ ਪਾਉਣ ਨੂੰ ਲੈ ਕੇ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਗੁਰਦਾਸਪੁਰ ਲੋਕ ਸਭਾ ਸੀਟ ਲਈ ਸਵੇਰੇ 8 ਵਜੇ ਤੋਂ ਹੀ ਪੋਲਿੰਗ ਬੂਥਾਂ 'ਤੇ ਵੋਟਾਂ ਪਾਉਣ ਦਾ ਕੰਮ ਸ਼ੁਰੂ ਹੋ ਗਿਆ ਅਤੇ ਲੋਕਾਂ ਵਲੋਂ ਆਪਣੇ ਰੋਜ਼ਾਨਾ ਦੇ ਕੰਮਾਂ ਨੂੰ ਛੱਡ ਕੇ ਵੋਟ ਪਾਉਣ ਨੂੰ ਪਹਿਲ ਦਿੱਤੀ ਗਈ। ਇਸ ਦੇ ਨਾਲ ਹੀ ਜਿੱਥੇ ਲੋਕਾਂ ਵਿਚ ਵੋਟਾਂ ਪਾਉਣ ਨੂੰ ਲੈ ਕੇ ਉਤਸ਼ਾਹ ਵੇਖਣ ਨੂੰ ਮਿਲਿਆ, ਉੱਥੇ ਦੂਜੇ ਪਾਸੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਸਖ਼ਤ ਸੁਰੱਖਿਆ ਪ੍ਰਬੰਧ ਵੀ ਦੇਖਣ ਨੂੰ ਮਿਲੇ। ਜਿਸ ਕਾਰਨ ਕਿਸੇ ਥਾਂ 'ਤੇ ਕੋਈ ਘਟਨਾ ਵਾਪਰਨ ਦਾ ਮਾਮਲਾ ਸਾਹਮਣੇ ਨਹੀਂ ਆਇਆ।
ਤਿੱਬੜ 'ਚ 44 ਫ਼ੀਸਦੀ ਪਈਆਂ ਵੋਟਾਂ
ਤਿੱਬੜ, (ਨਿਸ਼ਾਨਜੀਤ ਸਿੰਘ ਭੁੰਬਲੀ)- ਥਾਣਾ ਤਿੱਬੜ ਅਧੀਨ ਪੈਂਦੇ ਖੇਤਰਅੰਦਰ ਤਕਰੀਬਨ 44 ਫ਼ੀਸਦੀ ਵੋਟ ਪੋਲ ਹੋਈ। ਇਸ ਵਾਰ ਲੋਕਾਂ ਅੰਦਰ ਵੋਟ ਪਾਉਣ ਨੂੰ ਲੈ ਕੇ ਉਤਸ਼ਾਹ ਘੱਟ ਦੇਖਣ ਨੂੰ ਮਿਲਿਆ। ਇਸ ਮੌਕੇ 105 ਸਾਲਾ ਬਜ਼ੁਰਗ ਬਚਨ ਸਿੰਘ ਪੁੱਤਰ ਸੁੰਦਰ ਸਿੰਘ ਨੇ ਆਪਣੀ ਵੋਟ ਪਾ ਕੇ ਲੋਕਾਂ ਨੂੰ ਉਤਸ਼ਾਹਿਤ ਕੀਤਾ। ਪਰ ਕੁਝ ਪਿੰਡਾਂ ਅੰਦਰ ਲੜਾਈ ਝਗੜੇ ਹੋਏ। ਜਦੋਂ ਕਿ ਬਾਕੀ ਥਾਈਂ ਸ਼ਾਂਤੀ ਪੂਰਵਕ ਵੋਟਾਂ ਪਈਆਂ। ਇਸ ਮੌਕੇ ਸਰਪੰਚ ਰਛਪਾਲ ਸਿੰਘ, ਸਰਪੰਚ ਅਮਰੀਕ ਸਿੰਘ ਸਰਸਪੁਰ, ਜਗਮੋਹਨ ਸਿੰਘ, ਅਜੀਤ ਸਿੰਘ ਲੰਬੜਦਾਰ, ਹਰਮਨਪ੍ਰੀਤ ਸਿੰਘ, ਲੱਖਾ ਮਸੀਹ ਆਦਿ ਹਾਜ਼ਰ ਸਨ।
ਦੀਨਾਨਗਰ 'ਚ 54 ਫ਼ੀਸਦੀ ਵੋਟਿੰਗ
ਦੀਨਾਨਗਰ, 11 ਅਕਤੂਬਰ (ਸ਼ਰਮਾ/ਸੰਧੂ/ਸੋਢੀ)- ਦੀਨਾਨਗਰ ਹਲਕੇ ਵਿਚ ਤਕਰੀਬਨ 54 ਫ਼ੀਸਦੀ ਵੋਟਿੰਗ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ। ਸਵੇਰੇ ਪਿੰਡ ਚੌਂਤਾ ਦੇ ਬੂਥ ਨੰਬਰ 200 ਅਤੇ 201 ਵਿਚ, ਪਿੰਡ ਖੋਜੇਪੁਰ ਦੇ ਬੂਥ ਨੰਬਰ 127 ਅਤੇ ਦੀਨਾਨਗਰ ਦੇ ਬੂਥ ਨੰਬਰ 106 ਅਤੇ 108 'ਚ ਵੋਟਿੰਗ ਮਸ਼ੀਨਾਂ ਵਿਚ ਖ਼ਰਾਬੀ ਆ ਗਈ। ਸਿੱਖਿਆ ਮੰਤਰੀ ਪੰਜਾਬ ਅਤੇ ਦੀਨਾਨਗਰ ਦੀ ਵਿਧਾਇਕਾ ਅਰੁਣਾ ਚੌਧਰੀ ਅਤੇ ਉਨ੍ਹਾਂ ਦੇ ਪਤੀ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਚੌਧਰੀ ਆਪਣੇ ਪਿੰਡ ਅਵਾਂਖਾ ਦੇ ਬੂਥ ਨੰਬਰ 88 'ਤੇ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ। ਇਸ ਮੌਕੇ ਉਨ੍ਹਾਂ ਨਾਲ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਵੀ ਉਨ੍ਹਾਂ ਦੇ ਨਾਲ ਸਨ।
ਬਹਿਰਾਮਪੁਰ ਤੇ ਆਸ-ਪਾਸ ਦੇ ਪਿੰਡਾਂ ਰਹੀ ਸ਼ਾਂਤੀ
ਬਹਿਰਾਮਪੁਰ, (ਬਲਬੀਰ ਸਿੰਘ ਕੋਲਾ)- ਕਸਬਾ ਬਹਿਰਾਮਪੁਰ ਅਤੇ ਇਸ ਦੇ ਆਸ ਪਾਸ ਦੇ ਪਿੰਡਾਂ ਵਿਚ ਲੋਕ ਸਭਾ ਚੋਣ ਦੀ ਵੋਟਿੰਗ ਅਮਨ ਅਮਾਨ ਨਾਲ ਹੋਈ। ਇਲਾਕੇ ਅੰਦਰ ਵਿਚ ਕਿਸੇ ਪਿੰਡ ਵਿਚ ਵੀ ਲੜਾਈ ਝਗੜੇ ਦੀ ਕੋਈ ਸ਼ਿਕਾਇਤ ਨਹੀਂ ਹੈ। ਸਵੇਰੇ ਜਦੋਂ ਵੋਟਿੰਗ ਸ਼ੁਰੂ ਹੋਈ ਤਾਂ ਪਿੰਡ ਝਬਕਰਾ ਦੇ ਬੂਥ ਨੰ. 6, ਮਰਾੜਾ ਦੇ ਬੂਥ ਨੰ. 33, ਭਰਿਆਲ ਦੇ ਬੂਥ ਨੰ. 2, ਰੰਗੜ ਪਿੰਡੀ ਬੂਥ ਨੰ. 39 ਅਤੇ ਪਿੰਡ ਤੂਰ ਦੇ ਬੂਥ ਨੰ. 1 'ਤੇ ਵੋਟਿੰਗ ਮਸ਼ੀਨਾਂ ਵਿਚ ਖ਼ਰਾਬੀ ਆਉਣ ਨਾਲ ਪੋਲਿੰਗ ਦੇਰੀ ਨਾਲ ਸ਼ੁਰੂ ਹੋਈ। ਇਲਾਕੇ ਦੇ ਪਿੰਡ ਬਾਹਮਣੀ, ਝਬਕਰਾ, ਮਕੌੜਾ, ਚੇਬੇ, ਤੂਰ, ਭਰਿਆਲ, ਚੰਡੀਗੜ੍ਹ, ਮਰਾੜਾ, ਰੰਗੜ ਪਿੰਡੀ, ਬਾਲਾ ਪਿੰਡੀ, ਰਾਏਪੁਰ ਤੇ ਬਹਿਰਾਮਪੁਰ ਆਦਿ ਪਿੰਡਾਂ ਦਾ ਦੌਰਾ ਕੀਤਾ। ਇਲਾਕੇ ਵਿਚ ਵੋਟਾਂ ਪਾਉਣ ਦਾ ਜ਼ਿਆਦਾ ਉਤਸ਼ਾਹ ਨਜ਼ਰ ਨਹੀਂ ਆਇਆ ਅਤੇ ਕੁਲ ਮਿਲਾ ਕੇ 45 ਫ਼ੀਸਦੀ ਤੋਂ ਲੈ ਕੇ 50 ਫ਼ੀਸਦੀ ਤੱਕ ਵੋਟ ਪੋਲ ਹੋਈ ਹੈ।
11 ਉਮੀਦਵਾਰਾਂ ਦੀ ਕਿਸਮਤ ਹੋਈ ਵੀ.ਵੀ.ਪੈਟ ਮਸ਼ੀਨਾਂ 'ਚ ਬੰਦ
ਗੁਰਦਾਸਪੁਰ (ਅ.ਬ. )- ਚੋਣ ਮੈਦਾਨ 'ਚ ਉੱਤਰੇ 11 ਉਮੀਦਵਾਰਾਂ ਦੀ ਕਿਸਮਤ ਵੀ.ਵੀ.ਪੈਟ. ਤੇ ਈ.ਵੀ.ਐਮ. ਮਸ਼ੀਨਾਂ 'ਚ ਬੰਦ ਕਰ ਦਿੱਤੀ ਗਈ ਹੈ। ਸਮੁੱਚੇ ਹਲਕੇ ਅੰਦਰ ਬਹਿਸ ਅਤੇ ਤਕਰਾਰਬਾਜ਼ੀ ਦੇ ਕੁੱਝ ਮਾਮਲਿਆਂ ਨੂੰ ਛੱਡ ਕੇ ਕਿਤੇ ਵੀ ਕੋਈ ਹਿੰਸਕ ਘਟਨਾ ਨਹੀਂ ਵਾਪਰੀ। ਇਸ ਤੋਂ ਇਲਾਵਾ ਕੁਝ ਥਾਵਾਂ 'ਤੇ ਪਹਿਲੀ ਵਾਰ ਇਸਤੇਮਾਲ ਕੀਤੀਆਂ ਜਾ ਰਹੀਆਂ ਵੀ.ਵੀ.ਪੈਟ. ਮਸ਼ੀਨਾਂ ਖ਼ਰਾਬ ਹੋਣ ਦੀ ਖ਼ਬਰ ਵੀ ਮਿਲੀ। ਰਿਟਰਨਿੰਗ ਅਫ਼ਸਰ ਕਮ ਡਿਪਟੀ ਕਮਿਸ਼ਨਰ ਗੁਰਦਾਸਪੁਰ ਗੁਰਲਵਲੀਨ ਸਿੰਘ ਸਿੱਧੂ ਅਤੇ ਐਸ.ਐਸ.ਪੀ. ਹਰਚਰਨ ਸਿੰਘ ਭੁੱਲਰ ਸਮੇਤ ਹੋਰ ਪੁਲਿਸ ਤੇ ਸਿਵਲ ਅਧਿਕਾਰੀਆਂ ਨੇ ਵੱਖ-ਵੱਖ ਬੂਥਾਂ ਦਾ ਦੌਰਾ ਕਰਦਿਆਂ ਸਥਿਤੀ 'ਤੇ ਨਜ਼ਰ ਰੱਖੀ। ਅੱਜ ਦੀ ਇਸ ਚੋਣ ਪ੍ਰਕਿਰਿਆ ਦੌਰਾਨ ਇਸ ਹਲਕੇ ਤੋਂ ਚੋਣ ਲੜ ਰਹੇ ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਨੇ ਹਲਕਾ ਦੀਨਾਨਗਰ ਅੰਦਰ ਸਿੱਖਿਆ ਮੰਤਰੀ ਅਰੁਣਾ ਚੌਧਰੀ ਸਮੇਤ ਬੂਥਾਂ ਦਾ ਜਾਇਜ਼ਾ ਲਿਆ। ਪਰ ਉਨਾਂ ਦੀ ਇਸ ਹਲਕੇ ਅੰਦਰ ਵੋਟ ਨਾ ਹੋਣ ਕਾਰਨ ਉਹ ਵੋਟ ਨਹੀਂ ਪਾ ਸਕੇ। ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਸਵਰਨ ਸਲਾਰੀਆ ਨੇ ਆਪਣੇ ਜੱਦੀ ਪਿੰਡ ਚੌਹਾਨ ਵਿਖੇ ਆਪਣੀ ਮਾਤਾ ਸਮੇਤ ਪੋਲਿੰਗ ਬੂਥ 'ਤੇ ਜਾ ਕੇ ਵੋਟ ਪਾਈ। ਜਦੋਂ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਰੇਸ਼ ਖਜੂਰੀਆ ਨੇ ਆਪਣੇ ਜੱਦੀ ਹਲਕੇ ਪਠਾਨਕੋਟ ਵਿਖੇ ਆਪਣੀ ਵੋਟ ਦਾ ਇਸਤੇਮਾਲ ਕੀਤਾ।
ਨੌਜਵਾਨਾਂ ਨੇ ਨਹੀਂ ਦਿਖਾਇਆ ਉਤਸ਼ਾਹ
ਇਸ ਵਾਰ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਕੁੱਲ 15 ਲੱਖ 17 ਹਜ਼ਾਰ 436 ਵੋਟਰਾਂ ਵਿਚੋਂ 18 ਤੋਂ 19 ਸਾਲ ਦੇ 85 ਹਜ਼ਾਰ 906 ਵੋਟਰ ਹਨ। ਇਨਾਂ ਨੌਜਵਾਨ ਵੋਟਰਾਂ ਵੱਲੋਂ ਵੀ ਅੱਜ ਵੋਟਾਂ ਪਾਉਣ ਲਈ ਬਹੁਤਾ ਉਤਸ਼ਾਹ ਨਹੀਂ ਦਿਖਾਇਆ ਗਿਆ। ਇਸ ਵਾਰ ਚੋਣ ਕਮਿਸ਼ਨ ਵਲੋਂ ਨੌਜਵਾਨ ਵੋਟਰਾਂ ਨੂੰ ਆਕਰਸ਼ਿਤ ਕਰਨ ਲਈ ਮਾਡਲ ਬੂਥ ਵੀ ਲਗਾਏ ਗਏ ਅਤੇ ਪਹਿਲੀ ਵਾਰ ਵੋਟ ਪਾਉਣ ਵਾਲਿਆਂ ਨੂੰ ਪ੍ਰਸੰਸਾ ਪੱਤਰ ਵੀ ਦਿੱਤੇ ਗਏ।
ਆਮ ਆਦਮੀ ਪਾਰਟੀ ਦੇ ਬੂਥ ਘੱਟ ਲੱਗੇ
ਅੱਜ ਤਕਰੀਬਨ ਸਾਰੇ ਪਿੰਡਾਂ ਅਤੇ ਸ਼ਹਿਰਾਂ ਅੰਦਰ ਕਾਂਗਰਸ ਅਤੇ ਅਕਾਲੀ ਭਾਜਪਾ ਗੱਠਜੋੜ ਦੇ ਆਗੂਆਂ ਵੱਲੋਂ ਪੋਲਿੰਗ ਕੇਂਦਰਾਂ ਦੇ ਬਾਹਰ ਪੋਲਿੰਗ ਬੂਥ ਲਗਾਏ ਗਏ ਸਨ। ਪਰ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਬੂਥਾਂ ਨੂੰ ਤਰਜੀਹ ਨਹੀਂ ਦਿੱਤੀ। ਜੇਕਰ ਸਰਹੱਦੀ ਪਿੰਡਾਂ ਦੀ ਗੱਲ ਕੀਤੀ ਜਾਵੇ ਤਾਂ ਕਿਸੇ ਵੀ ਪਿੰਡ ਅੰਦਰ ਆਮ ਆਦਮੀ ਪਾਰਟੀ ਦਾ ਬੂਥ ਨਜ਼ਰ ਨਹੀਂ ਆਇਆ। ਇਸ ਦੇ ਇਲਾਵਾ ਇਸ ਪਾਰਟੀ ਪ੍ਰਤੀ ਲੋਕਾਂ ਅੰਦਰ ਜ਼ਿਆਦਾ ਉਤਸ਼ਾਹ ਨਹੀਂ ਨਜ਼ਰ ਆਇਆ।

 


ਖ਼ਬਰ ਸ਼ੇਅਰ ਕਰੋ

ਸੁਨੀਲ ਕੁਮਾਰ ਜਾਖੜ ਵਲੋਂ ਹਲਕੇ ਦੇ ਵੋਟਰਾਂ ਤੇ ਸਮਰਥਕਾਂ ਦਾ ਧੰਨਵਾਦ

ਬਟਾਲਾ, 11 ਅਕਤੂਬਰ (ਕਾਹਲੋਂ)- ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਜ਼ਿਮਨੀ ਚੋਣ ਲਈ ਕਾਂਗਰਸ ਦੇ ਉਮੀਦਵਾਰ ਸ੍ਰੀ ਸੁਨੀਲ ਕੁਮਾਰ ਜਾਖੜ ਨੇ ਸਮੁੱਚੇ ਹਲਕੇ ਦੇ ਸਮੂਹ ਵੋਟਰਾਂ ਤੇ ਸਮਰਥਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ | ਉਨ੍ਹਾਂ ਕਿਹਾ ਕਿ ਮੈਂ ਇਸ ਲੋਕ ਸਭਾ ਹਲਕੇ ...

ਪੂਰੀ ਖ਼ਬਰ »

ਲੋਕਾਂ ਵਲੋਂ ਦਿੱਤੇ ਭਰਵੇਂ ਪਿਆਰ ਸਦਕਾ ਸੁਨੀਲ ਜਾਖੜ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਪਾਉਣਗੇ- ਸੱਚਰ

ਬਟਾਲਾ, 11 ਅਕਤੂਬਰ (ਕਾਹਲੋਂ)- ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਇਸ ਵਾਰ ਕਾਂਗਰਸ ਪਾਰਟੀ ਦਾ ਝੰਡਾ ਬੁਲੰਦ ਹੋਵੇਗਾ ਅਤੇ ਲੋਕਾਂ ਵੱਲੋਂ ਦਿੱਤੇ ਭਰਵੇਂ ਪਿਆਰ ਦੇ ਸਦਕਾ ਕਾਂਗਰਸ ਦੇ ਉਮੀਦਵਾਰ ਸ੍ਰੀ ਸੁਨੀਲ ਜਾਖੜ ਇਹ ਜਿੱਤ ਕੇ ਪਾਰਟੀ ਦੀ ਝੋਲੀ ਪਾਉਣਗੇ | ਇਨ੍ਹਾਂ ...

ਪੂਰੀ ਖ਼ਬਰ »

ਗੁਰਦਾਸਪੁਰ ਹਲਕੇ 'ਚ ਅਕਾਲੀ-ਭਾਜਪਾ ਗਠਜੋੜ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਵੇਗਾ- ਸੁੱਖ ਸਰਕਾਰੀਆ

ਬਟਾਲਾ, 11 ਅਕਤੂਬਰ (ਕਾਹਲੋਂ)- ਲੋਕ ਸਭਾ ਹਲਕਾ ਗੁਰਦਾਸਪੁਰ ਦੀ ਜਨਤਾ ਨੇ ਕਾਂਗਰਸ ਦੇ ਹੱਕ ਵਿਚ ਵੋਟ ਪਾਈ ਹੈ, ਕਿਉਂਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਦੇ ਰਾਜ ਦੌਰਾਨ ਕਿਸੇ ਨੂੰ ਇਨਸਾਫ ਨਹੀਂ ਮਿਲਿਆ | ਪੀੜਤ ਲੋਕ ਇਨਸਾਫ਼ ਵਾਸਤੇ ਦਰ-ਦਰ ਧੱਕੇ ਖਾਂਦੇ ਫਿਰਦੇ ਰਹੇ, ਪਰ ...

ਪੂਰੀ ਖ਼ਬਰ »

ਅਕਾਲੀ-ਭਾਜਪਾ ਏਜੰਟ ਦੀ ਕੁੱਟਮਾਰ ਕਰਨ ਅਤੇ ਦਸਤਾਰ ਦੀ ਬੇਅਦਬੀ ਕਰਨ ਦਾ ਲਗਾਇਆ ਦੋਸ਼

ਕਾਦੀਆਂ, 11 ਅਕਤੂਬਰ (ਕੁਲਵਿੰਦਰ ਸਿੰਘ)- ਅੱਜ ਲੋਕ ਸਭਾ ਗੁਰਦਾਸਪੁਰ ਜ਼ਿਮਨੀ ਚੋਣ ਵਾਸਤੇ ਵੋਟਾਂ ਪਾਉਣ ਦਾ ਕੰਮ ਵਿਧਾਨ ਸਭਾ ਹਲਕਾ ਕਾਦੀਆਂ ਅੰਦਰ ਅਖੀਰਲੇ ਸਮੇਂ ਤੱਕ ਸ਼ਾਂਤੀਪੂਰਵਕ ਚੱਲ ਰਿਹਾ ਸੀ, ਪਰ ਅਖੀਰਲੇ ਇਕ ਘੰਟੇ ਵਿਚ ਵੋਟਾਂ ਪਾਉਣ ਦੇ ਕੰਮ 'ਚ ਉਸ ਸਮੇਂ ...

ਪੂਰੀ ਖ਼ਬਰ »

ਸਮੇਂ-ਸਮੇਂ ਦੀਆਂ ਸਰਕਾਰਾਂ ਵਲੋਂ ਸੂਬੇ ਨੂੰ ਆਰਥਿਕ ਪੱਖੋਂ ਕਮਜ਼ੋਰ ਕੀਤਾ- ਅੱਤੇਪੁਰ

ਸ੍ਰੀ ਹਰਗੋਬਿੰਦਪੁਰ, 11 ਅਕਤੂਬਰ (ਘੁੰਮਣ)- ਸੂਬੇ ਦੀਆਂ ਸਮੇਂ-ਸਮੇਂ ਦੀਆਂ ਸਰਕਾਰਾਂ ਵਲੋਂ ਵੋਟਰਾਂ ਨੂੰ ਆਪਣੇ ਵੱਲ ਖਿੱਚਣ ਦੀ ਖ਼ਾਤਰ ਸੂਬੇ ਨੂੰ ਆਰਥਿਕ ਪੱਖੋਂ ਕਮਜ਼ੋਰ ਕਰਕੇ ਰੱਖ ਦਿੱਤਾ ਹੈ | ਅੱਜ ਰੁਜ਼ਗਾਰ ਦੇ ਘੱਟ ਮੌਕੇ ਹੋਣ ਕਰਕੇ ਪੜ੍ਹੇ-ਲਿਖੇ ਨੌਜਵਾਨਾਂ ...

ਪੂਰੀ ਖ਼ਬਰ »

ਅਕਾਲੀ-ਭਾਜਪਾ ਦੀਆਂ ਗਲਤ ਨੀਤੀਆਂ ਨੇ ਆਗੂਆਂ ਨੂੰ ਕਟਹਿਰੇ ਵਿਚ ਖੜ੍ਹਾ ਕੀਤਾ- ਪ੍ਰਧਾਨ ਭੱਲਾ

ਸ੍ਰੀ ਹਰਗੋਬਿੰਦਪੁਰ, 11 ਅਕਤੂਬਰ (ਘੁੰਮਣ)- ਅਕਾਲੀ ਦਲ-ਭਾਜਪਾ ਦੀਆਂ ਗਲਤ ਨੀਤੀਆਂ ਤੇ ਆਗੂਆਂ ਦੇ ਚਰਿੱਤਰ 'ਤੇ ਲੱਗ ਰਹੇ ਦਾਗਾਂ ਨੇ ਪਾਰਟੀਆਂ ਨੂੰ ਇਕ ਕਟਹਿਰੇ ਵਿਚ ਖੜ੍ਹਾ ਕਰਕੇ ਰੱਖ ਦਿੱਤਾ ਹੈ, ਜਿਸ ਦਾ ਨਤੀਜਾ ਪਿਛਲੀਆਂ ਵਿਧਾਨ ਸਭਾ ਚੋਣਾਂ ਤੇ ਹੁਣ ਲੋਕ ਸਭਾ ...

ਪੂਰੀ ਖ਼ਬਰ »

ਸਮੇਂ-ਸਮੇਂ ਦੀਆਂ ਸਰਕਾਰਾਂ ਵਲੋਂ ਸੂਬੇ ਨੂੰ ਆਰਥਿਕ ਪੱਖੋਂ ਕਮਜ਼ੋਰ ਕੀਤਾ- ਅੱਤੇਪੁਰ

ਸ੍ਰੀ ਹਰਗੋਬਿੰਦਪੁਰ, 11 ਅਕਤੂਬਰ (ਘੁੰਮਣ)- ਸੂਬੇ ਦੀਆਂ ਸਮੇਂ-ਸਮੇਂ ਦੀਆਂ ਸਰਕਾਰਾਂ ਵਲੋਂ ਵੋਟਰਾਂ ਨੂੰ ਆਪਣੇ ਵੱਲ ਖਿੱਚਣ ਦੀ ਖ਼ਾਤਰ ਸੂਬੇ ਨੂੰ ਆਰਥਿਕ ਪੱਖੋਂ ਕਮਜ਼ੋਰ ਕਰਕੇ ਰੱਖ ਦਿੱਤਾ ਹੈ | ਅੱਜ ਰੁਜ਼ਗਾਰ ਦੇ ਘੱਟ ਮੌਕੇ ਹੋਣ ਕਰਕੇ ਪੜ੍ਹੇ-ਲਿਖੇ ਨੌਜਵਾਨਾਂ ...

ਪੂਰੀ ਖ਼ਬਰ »

ਚੋਣਾਂ ਵਿਚ ਡਿਊਟੀ ਦੇਣ ਵਾਲੇ ਪੋਿਲੰਗ ਸਟਾਫ਼ ਨੰੂ ਅੱਜ ਰਹੇਗੀ ਛੁੱਟੀ

ਗੁਰਦਾਸਪੁਰ, 11 ਅਕਤੂਬਰ (ਕੇ.ਪੀ. ਸਿੰਘ)- ਗੁਰਦਾਸਪੁਰ ਲੋਕ ਸਭਾ ਹਲਕੇ ਦੀ ਉਪ ਚੋਣ ਵਿਚ ਡਿਊਟੀ ਦੇਣ ਵਾਲੇ ਸਮੂਹ ਪੋਿਲੰਗ ਸਟਾਫ਼ ਨੰੂ 12 ਅਕਤੂਬਰ ਨੰੂ ਛੁੱਟੀ ਰਹੇਗੀ | ਡਿਪਟੀ ਕਮਿਸ਼ਨਰ ਗੁਰਦਾਸਪੁਰ ਗੁਰਲਵਲੀਨ ਸਿੰਘ ਨੇ ਦੱਸਿਆ ਕਿ ਇਨ੍ਹਾਂ ਚੋਣਾਂ ਵਿਚ ਡਿਊਟੀ ਦੇਣ ...

ਪੂਰੀ ਖ਼ਬਰ »

ਤਿੰਨ ਲੱਖ ਤੋਂ ਜਿਆਦਾ ਵੋਟਰਾਂ ਦਾ ਭਰੋਸਾ ਜਿੱਤਾਂਗੇ- ਉਮੀਦਵਾਰ ਪਰਵਿੰਦਰ ਸਿੰਘ

ਕਲਾਨੌਰ, 11 ਅਕਤੂਬਰ (ਪੁਰੇਵਾਲ/ਕਾਹਲੋਂ)- ਹਲਕੇ 'ਚ ਚਿੱਟਫੰਡ ਕੰਪਨੀਆਂ 'ਚ ਨਿਵੇਸ਼ ਕਰਨ ਵਾਲੇ ਪੀੜਤਾਂ ਦਾ ਸਮਰਥਨ ਲੈ ਕੇ ਲੋਕ ਸਭਾ ਹਲਕਾ ਗੁਰਦਾਸਪੁਰ ਦੀ ਜ਼ਿਮਨੀ ਚੋਣ 'ਚ ਮੈਦਾਨ 'ਚ ਇਨਸਾਫ਼ ਦੀ ਆਵਾਜ਼ ਪਾਰਟੀ ਦੇ ਪਰਵਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਹਲਕੇ 'ਚ ਤਿੰਨ ...

ਪੂਰੀ ਖ਼ਬਰ »

'ਆਪ' ਉਮੀਦਵਾਰ ਮੇਜਰ ਸੁਰੇਸ਼ ਖਜੂਰੀਆ ਵਲੋਂ ਧਾਰੀਵਾਲ ਬੂਥਾਂ ਦਾ ਜਾਇਜ਼ਾ

ਧਾਰੀਵਾਲ, 11 ਅਕਤੂਬਰ (ਜੇਮਸ ਨਾਹਰ)-ਭਾਰਤ ਚੋਣ ਕਮਿਸ਼ਨ ਵਲੋਂ ਕਰਵਾਈ ਜਾ ਰਹੀ ਗੁਰਦਾਸਪੁਰ ਲੋਕ ਸਭਾ ਉਪ ਜ਼ਿਮਨੀ ਚੋਣ ਦੇ ਆਮ ਆਦਮੀ ਪਾਰਟੀ ਵਲੋਂ ਚੋਣ ਲੜ ਰਹੇ ਉਮੀਦਵਾਰ ਸ੍ਰੀ ਮੇਜਰ ਸੁਰੇਸ਼ ਖਜੂਰੀਆ ਨੇ ਵੱਖ-ਵੱਖ ਥਾਂਵਾਂ 'ਤੇ ਹੋ ਰਹੀ ਵੋਟ ਪੋਿਲੰਗ ਦਾ ਬੂਥਾਂ 'ਤੇ ...

ਪੂਰੀ ਖ਼ਬਰ »

ਪੋਿਲੰਗ ਦੌਰਾਨ ਅਕਾਲੀ-ਭਾਜਪਾ ਪੋਿਲੰਗ ਏਜੰਟ ਨੂੰ ਕੀਤਾ ਜ਼ਖ਼ਮੀ

ਕਾਹਨੂੰਵਾਨ, 11 ਅਕਤੂਬਰ (ਜੱਜ)- ਪਿੰਡ ਭਿੱਟੇਵੱਢ ਕੇ ਪ੍ਰਾਇਮਰੀ ਸਕੂਲ 'ਚ ਪੈ ਰਹੀਆਂ ਵੋਟਾਂ ਮੌਕੇ ਅਕਾਲੀ-ਭਾਜਪਾ ਪਾਰਟੀ ਦੇ ਇਕ ਪੋਿਲੰਗ ਏਜੰਟ ਨੂੰ ਬੂਥ ਅੰਦਰ ਹੀ ਕਾਬੂ ਕਰਕੇ ਕੁਝ ਹਮਲਾਵਰਾਂ ਨੇ ਜ਼ਖ਼ਮੀ ਕਰ ਦਿੱਤਾ, ਜਿਸ ਨੂੰ ਸਰਕਾਰੀ ਹਸਪਤਾਲ ਕਾਹਨੂੰਵਾਨ ...

ਪੂਰੀ ਖ਼ਬਰ »

ਜੀ.ਐਸ.ਟੀ. ਲਾਗੂ ਹੋਣ ਮਗਰੋਂ ਭਾਜਪਾ ਪ੍ਰਤੀ ਵੀ ਪਤਾ ਲੱਗੇਗਾ ਵੋਟਰਾਂ ਦਾ ਰਵੱਈਆ

ਗੁਰਦਾਸਪੁਰ, 11 ਅਕਤੂਬਰ (ਕੇ.ਪੀ. ਸਿੰਘ)- ਭਾਜਪਾ ਵੱਲੋਂ ਮੁਲਕ 'ਚ ਜੀ.ਐਸ.ਟੀ. ਲਾਗੂ ਕਰਨ ਮਗਰੋਂ ਪਹਿਲੀ ਵੱਡੀ ਚੋਣ ਹੈ | ਵੋਟਰ ਕਿਸ ਪਾਰਟੀ ਦੇ ਹੱਕ ਵਿਚ ਫਤਵਾ ਦਿੰਦੇ ਹਨ 15 ਅਕਤੂਬਰ ਨੰੂ ਵੋਟਾਂ ਦੀ ਗਿਣਤੀ ਮਗਰੋਂ ਪਤਾ ਲੱਗੇਗਾ | ਅੱਜ ਮਤਦਾਨ ਸ਼ੁਰੂ ਹੋਣ ਮਗਰੋਂ ਭਾਜਪਾ ...

ਪੂਰੀ ਖ਼ਬਰ »

ਵੀ.ਵੀ. ਪੈਟ ਮਸ਼ੀਨਾਂ ਖਰਾਬ ਹੋਣ ਕਾਰਨ ਪ੍ਰਭਾਵਿਤ ਹੋਈ ਵੋਟਿੰਗ

ਕਲਾਨੌਰ, 11 ਅਕਤੂਬਰ (ਪੁਰੇਵਾਲ/ਕਾਹਲੋਂ)- ਭਾਵੇਂ ਅੱਜ ਹੋਈ ਲੋਕ ਸਭਾ ਦੀ ਉਪ ਚੋਣ ਦੇ ਮੱਦੇਨਜ਼ਰ ਵੀ.ਵੀ. ਪੈਟ ਮਸ਼ੀਨਾਂ ਰਾਹੀਂ ਵੋਟਾਂ ਪਾਊਣ ਲਈ ਪ੍ਰਸ਼ਾਸ਼ਨ ਵਲੋਂ ਪੁਖਤਾ ਪ੍ਰਬੰਧ ਕੀਤੇ ਗਏ ਸਨ, ਜਦਕਿ ਇਸ ਦੇ ਬਾਵਜੂਦ ਵੀ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ 'ਚ 11 ...

ਪੂਰੀ ਖ਼ਬਰ »

ਲੋਕਾਂ ਨੂੰ ਮਾਰਕੁੱਟ ਕੇ ਨਹੀਂ, ਕੰਮ ਕਰਕੇ ਦਿਲ ਜਿੱਤੇ ਜਾ ਸਕਦੇ ਹਨ- ਸਲਾਰੀਆ

ਕਲਾਨੌਰ, 11 ਅਕਤੂਬਰ (ਪੁਰੇਵਾਲ/ਕਾਹਲੋਂ)- ਲੋਕ ਸਭਾ ਦੀ ਉਪ ਚੋਣ 'ਚ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰ ਸ੍ਰੀ ਸਵਰਨ ਸਲਾਰੀਆ ਅੱਜ ਵੋਟਾਂ ਪੈਣ ਦੇ ਕੰਮ ਦਾ ਜਾਇਜ਼ਾ ਲੈਣ ਲਈ ਕਲਾਨੌਰ ਦੇ ਵੱਖ-ਵੱਖ ਬੂਥਾਂ 'ਤੇ ਪਹੰੁਚੇ | ਇਸ ਮੌਕੇ 'ਤੇ ਸਲਾਰੀਆ ਨੇ ਪੱਤਰਕਾਰਾਂ ਨਾਲ ...

ਪੂਰੀ ਖ਼ਬਰ »

ਪੀ.ਐਸ.ਈ.ਬੀ. ਆਲ ਕੇਡਰ ਪੈਨਸ਼ਨਰ ਐਸੋਸੀਏਸ਼ਨ ਦੀ ਬਲਾਕ ਪੱਧਰੀ ਮੀਟਿੰਗ

ਧਾਰੀਵਾਲ, 11 ਅਕਤੂਬਰ (ਜੇਮਸ ਨਾਹਰ)- ਨਿਊ ਇਜਰਟਨ ਵੂਲਨ ਮਿੱਲ ਗਰਾਊਾਡ ਧਾਰੀਵਾਲ ਵਿਖੇ ਪੀ.ਐਸ.ਈ.ਬੀ. ਆਲ ਕੇਡਰ ਪੈਨਸ਼ਨਰ ਐਸੋਸੀਏਸ਼ਨ ਦੀ ਮੰਗਾਂ ਨੂੰ ਲੈ ਕੇ ਮਹੀਨਾਵਾਰ ਮੀਟਿੰਗ ਐਸੋਸੀਏਸ਼ਨ ਦੇ ਸੂਬਾ ਡਿਪਟੀ ਜਨਰਲ ਸਕੱਤਰ ਦਲਜੀਤ ਸਿੰਘ ਮੱਲ੍ਹੀ ਦੀ ਦੇਖ-ਰੇਖ ਹੇਠ ...

ਪੂਰੀ ਖ਼ਬਰ »

ਐਜੂਕੇਸ਼ਨ ਵਰਲਡ 'ਚ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਦੇ ਬੈਚ ਕੱਲ੍ਹ ਤੋਂ

ਗੁਰਦਾਸਪੁਰ, 11 ਅਕਤੂਬਰ (ਅ.ਬ)- ਸਥਾਨਕ ਐਜੂਕੇਸ਼ਨ ਵਰਲਡ ਵਿਚ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਦੇ ਬੈਚ 13 ਅਕਤੂਬਰ ਤੋਂ ਸ਼ੁਰੂ ਕੀਤੇ ਜਾ ਰਹੇ ਹਨ | ਇਸ ਸਬੰਧੀ ਸੈਂਟਰ ਦੇ ਮੈਨੇਜਿੰਗ ਪਾਰਟਨਰ ਅਨੁਜ ਮਹਾਜਨ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਮਹਾਰਾਜਾ ਰਣਜੀਤ ਸਿੰਘ ...

ਪੂਰੀ ਖ਼ਬਰ »

ਲਿਟਲ ਫਲਾਵਰ ਕਾਨਵੈਂਟ ਸਕੂਲ 'ਚ ਸੰਤਨੀ ਤਰੇਜਾ ਦੀ ਈਦ ਸ਼ਰਧਾ ਮਨਾਈ

ਧਾਰੀਵਾਲ, 11 ਅਕਤੂਬਰ (ਜੇਮਸ ਨਾਹਰ)- ਲਿਟਲ ਫਲਾਵਰ ਕਾਨਵੈਂਟ ਸਕੂਲ ਧਾਰੀਵਾਲ (ਸੋਹਲ) ਦੀ ਖੱੁਲ੍ਹੀ ਗਰਾਊਾਡ ਵਿਖੇ ਪੈਰਿਸ਼ ਪ੍ਰੀਸ਼ਟ ਤੇ ਡੀਨ ਫਾਦਰ ਜੋਸਫ਼ ਮੈਥੀਊ ਦੀ ਅਗਵਾਈ ਵਿਚ ਸੰਤਨੀ ਤਰੀਜ਼ਾ ਚਰਚ ਧਾਰੀਵਾਲ ਵਲੋਂ ਜ਼ਿਲ੍ਹਾ ਪੱਧਰੀ ਸੰਤਨੀ ਤਰੇਜ਼ਾ ਦੀ ਈਦ ...

ਪੂਰੀ ਖ਼ਬਰ »

ਸ਼ਹੀਦ ਬਾਬਾ ਫਿਰਨਾ ਯਾਦਗਾਰੀ ਭਵਨ ਦੀ ਇਮਾਰਤ ਦਾ ਲੈਂਟਰ ਪਾਇਆ

ਘੁਮਾਣ, 11 ਅਕਤੂਬਰ (ਬੰਮਰਾਹ)- ਸ਼ਹੀਦ ਬਾਬਾ ਫਿਰਨਾ ਜੀ ਦੇ ਅਸਥਾਨ ਘੁਮਾਣ ਵਿਖੇ ਸ਼ੁਰੂ ਕੀਤੇ ਯਾਦਗਾਰੀ ਭਵਨ ਦੀ ਇਮਾਰਤ 'ਤੇ ਲੈਂਟਰ ਪਾਇਆ ਗਿਆ | ਪ੍ਰਬੰਧਕਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਰੀਬ 1 ਸਾਲ ਪਹਿਲਾਂ ਸ਼ੁਰੂ ਕੀਤੀ ਇਹ ਇਮਾਰਤ, ਜੋ 128 ਫੁੱਟ ਲੰਬੀ ਤੇ 68 ...

ਪੂਰੀ ਖ਼ਬਰ »

ਕੇਂਦਰੀ ਮੰਤਰੀ ਵਿਜੇ ਸਾਂਪਲਾ ਵਲੋਂ ਹਾਕੀ ਅਕੈਡਮੀ ਦਾ ਦੌਰਾ

ਹਰਚੋਵਾਲ, 11 ਅਕਤੂਬਰ (ਰਣਜੋਧ ਸਿੰਘ ਭਾਮ)- ਕੇਂਦਰੀ ਮੰਤਰੀ ਅਤੇ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸ੍ਰੀ ਵਿਜੈ ਸਾਂਪਲਾ ਵਲੋਂ ਅੱਜ ਸੰਕਲਪ ਸਮਾਜ ਸੇਵੀ ਸੰਸਥਾ ਵਲੋਂ ਚਲਾਈ ਜਾ ਰਹੀ ਬਾਬਾ ਫਤਿਹ ਸਿੰਘ ਹਾਕੀ ਅਕੈਡਮੀ ਦਾ ਬੀਤੀ ਸ਼ਾਮ ਅਚਨਚੇਤ ਦੌਰਾ ਕੀਤਾ ਗਿਆ | ਇਸ ...

ਪੂਰੀ ਖ਼ਬਰ »

ਭੋਜਰਾਜ ਦੇ ਛਿੰਝ ਮੇਲੇ 'ਚ ਓਪਨ ਕਬੱਡੀ ਐਸ.ਜੀ.ਪੀ.ਸੀ. ਦੀ ਟੀਮ ਨੇ ਜਿੱਤੀ

ਵਡਾਲਾ ਬਾਂਗਰ, 11 ਅਕਤੂਬਰ (ਭੁੰਬਲੀ)- ਇਸ ਇਲਾਕੇ ਦੇ ਪ੍ਰਸਿੱਧ ਪਿੰਡ ਭੋਜਰਾਜ ਐਨ.ਆਰ.ਆਈ. ਭਰਾਵਾਂ ਦੀ ਮਦਦ ਨਾਲ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਯਾਦ ਨੂੰ ਸਮਰਪਿਤ ਸਾਲਾਨਾ ਛਿੰਝ ਮੇਲਾ ਪੂਰੀ ਧੂਮ-ਧਾਮ ਨਾਲ ਕਰਵਾਇਆ ਗਿਆ | ਪਹਿਲਾਂ ਗੁਰਦੁਆਰਾ ...

ਪੂਰੀ ਖ਼ਬਰ »

ਰਾਇਲ ਇੰਸਟੀਚਿਊਟ ਆਫ਼ ਨਰਸਿੰਗ 'ਚ ਸੰਸਾਰ ਦਿਮਾਗੀ ਸਿਹਤ ਦਿਵਸ ਮਨਾਇਆ

ਬਟਾਲਾ, 11 ਅਕਤੂਬਰ (ਸੁਖਦੇਵ ਸਿੰਘ)- ਰਾਇਲ ਇੰਸਟੀਚਿਊਟ ਆਫ਼ ਨਰਸਿੰਗ ਜੈਤੋਸਰਜਾ 'ਚ ਸੰਸਾਰ ਦਿਮਾਗੀ ਸਿਹਤ ਦਿਵਸ ਮਨਾਇਆ ਗਿਆ | ਕਾਲਜ ਦੇ ਮੁੱਖ ਪ੍ਰਬੰਧਕ ਸ: ਸੁਖਜਿੰਦਰ ਸਿੰਘ ਰੰਧਾਵਾ ਦੀ ਯੋਗ ਸਰਪ੍ਰਸਤੀ ਹੇਠ ਕਰਵਾਏ ਪ੍ਰੋਗਰਾਮ 'ਚ ਪਿੰ੍ਰਸੀਪਲ ਮੈਡਮ ਰਿੰਟੂ ...

ਪੂਰੀ ਖ਼ਬਰ »

ਦਰਗਾਬਾਦ 'ਚ ਬਾਬਾ ਮੋਹਰ ਸਿੰਘ ਦੀ ਯਾਦ 'ਚ ਸਾਲਾਨਾ ਜੋੜ ਮੇਲਾ ਕਰਵਾਇਆ

ਕੋਟਲੀ ਸੂਰਤ ਮੱਲ੍ਹੀ, 11 ਅਕਤੂਬਰ (ਕੁਲਦੀਪ ਸਿੰਘ ਨਾਗਰਾ)- ਨੇੜਲੇ ਪਿੰਡ ਦਰਗਾਬਾਦ ਦੀਆਂ ਸੰਗਤਾਂ ਵਲੋਂ ਬਾਬਾ ਮੋਹਰ ਸਿੰਘ ਦੀ ਯਾਦ 'ਚ ਸਾਲਾਨਾ ਜੋੜ ਮੇਲਾ ਕਰਵਾਇਆ ਗਿਆ | ਜੋੜ ਮੇਲੇ ਨੂੰ ਸਮਰਪਿਤ ਗੁਰਦੁਆਰਾ ਸਾਹਿਬ 'ਚ ਚੱਲ ਰਹੀ ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਦੇ ...

ਪੂਰੀ ਖ਼ਬਰ »

ਹੁੰਡਈ ਨੇ ਪੰਜਾਬ 'ਚ 2 ਨਵੇਂ ਸ਼ੋਅਰੂਮ ਦਾ ਉਦਘਾਟਨ ਕੀਤਾ

ਅੰ੍ਰਮਿਤਸਰ, 11 ਅਕਤੂਬਰ (ਅ:ਬ:)- ਹੁੰਡਈ ਮੋਟਰਜ਼ ਇੰਡੀਆ ਜੋ ਕਿ ਦੂਜੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਹੈ ਨੇ ਪੰਜਾਬ 'ਚ ਆਪਣੇ ਦੋ ਹੋਰ ਨਵੇਂ ਸ਼ੋਅਰੂਮ ਦਾ ਉਦਘਾਟਨ ਕੀਤਾ ਹੈ ਜੋ ਕਿ 'ਨਾਵਲਟੀ ਹੁੰਡਈ' ਦੇ ਨਾਂਅ ਤੇ ਗੁਰਦਾਸਪੁਰ ਤੇ ਦੂਜਾ 'ਆਰਿਅਨ ਹੁੰਡਈ' ਦੇ ਨਾਂਅ ...

ਪੂਰੀ ਖ਼ਬਰ »

ਗਲੋਬਲ ਗੁਰੂ ਇਮੀਗਰੇਸ਼ਨ ਸਰਵਿਸਿਜ਼ ਨੇ ਲਗਾਏ ਤਿੰਨ ਟੂਰਿਸਟ ਵੀਜ਼ੇ

ਗੁਰਦਾਸਪੁਰ, 11 ਅਕਤੂਬਰ (ਅ.ਬ)- ਗਲੋਬਲ ਗੁਰੂ ਇਮੀਗਰੇਸ਼ਨ ਸਰਵਿਸਿਜ਼ ਵਲੋਂ ਇਕ ਦਿਨ ਵਿਚ ਤਿੰਨ ਗੁਰਦਾਸਪੁਰ ਵਾਸੀਆਂ ਦੇ ਕੈਨੇਡਾ ਦੇ ਟੂਰਿਸਟ ਵੀਜ਼ੇ ਲਗਾਏ ਗਏ ਹਨ | ਇਸ ਸਬੰਧੀ ਕੰਪਨੀ ਵਲੋਂ ਲਵਪ੍ਰੀਤ ਕੌਰ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਅੰਬੈਸੀਆਂ ਵਲੋਂ ...

ਪੂਰੀ ਖ਼ਬਰ »

ਨਵੇਂ ਨਿਯਮਾਂ ਤਹਿਤ ਵਿਦਿਆਰਥੀਆਂ ਨੰੂ ਆਸਾਨੀ ਨਾਲ ਮਿਲੇਗਾ ਆਸਟ੍ਰੇਲੀਆ ਦਾ ਸਟੱਡੀ ਵੀਜ਼ਾ-ਗੈਵੀ ਕਲੇਰ

ਗੁਰਦਾਸਪੁਰ, 11 ਅਕਤੂਬਰ (ਅ.ਬ)- ਟੀਮ ਗਲੋਬਲ ਦੇ ਵੀਜ਼ਾ ਮਾਹਿਰ ਗੈਵੀ ਕਲੇਰ ਨੇ ਦੱਸਿਆ ਕਿ ਆਸਟ੍ਰੇਲੀਆ ਇਮੀਗਰੇਸ਼ਨ ਵਿਭਾਗ ਵਲੋਂ ਸਟੱਡੀ ਵੀਜ਼ੇ ਸਬੰਧੀ ਜਾਰੀ ਕੀਤੇ ਨਵੇਂ ਨਿਯਮਾਂ ਤਹਿਤ ਪੰਜਾਬ (ਭਾਰਤ) ਦੇ ਵਿਦਿਆਰਥੀਆਂ ਨੰੂ ਸਟੱਡੀ ਵੀਜ਼ਾ ਮਿਲਣਾ ਆਸਾਨ ਹੋ ਗਿਆ ...

ਪੂਰੀ ਖ਼ਬਰ »

ਐਡਵੋਕੇਟ ਅਮਰਪਾਲ ਸਿੰਘ ਕਿਸ਼ਨਕੋਟ ਨੂੰ ਸਦਮਾ- ਤਾਏ ਦਾ ਦਿਹਾਂਤ

ਘੁਮਾਣ, 11 ਅਕਤੂਬਰ (ਬੰਮਰਾਹ)- ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਮੀਤ ਪ੍ਰਧਾਨ ਤੇ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਆਪ ਇੰਚਾਰਜ ਐਡਵੋਕੇਟ ਅਮਰਪਾਲ ਸਿੰਘ ਕਿਸ਼ਨਕੋਟ ਨੂੰ ਉਸ ਵੇਲੇ ਗਹਿਰਾ ਸਦਮਾ ਪੁੱਜਾ, ਜਦੋਂ ਉਨ੍ਹਾਂ ਦੇ ਤਾਇਆ ਸੁਰਜੀਤ ਸਿੰਘ (70) ਪੁੱਤਰ ਮੋਹਣ ਸਿੰਘ ...

ਪੂਰੀ ਖ਼ਬਰ »

ਝੋਨੇ ਦੀ ਖ਼ਰੀਦ ਸਬੰਧੀ ਕੋਈ ਮੁਸ਼ਕਿਲ ਨਹੀਂ ਆਵੇਗੀ- ਲਾਡੀ

ਸ੍ਰੀ ਹਰਗੋਬਿੰਦਪੁਰ, 11 ਸਤੰਬਰ (ਕੰਵਲਜੀਤ ਸਿੰਘ ਚੀਮਾ)- ਸ੍ਰੀ ਹਰਗੋਬਿੰਦਪੁਰ ਹਲਕੇ ਤੋਂ ਵਿਧਾਇਕ ਸ: ਬਲਵਿੰਦਰ ਸਿੰਘ ਲਾਡੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪ: ਅਮਰਿੰਦਰ ਸਿੰਘ ਵਲੋਂ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ...

ਪੂਰੀ ਖ਼ਬਰ »

ਖਹਿਰਾ ਕਲਾਂ 'ਚ ਪੋਿਲੰਗ ਏਜੰਟਾਂ 'ਚ ਤਕਰਾਰ

ਅਲੀਵਾਲ, 11 ਅਕਤੂਬਰ (ਹਰਪਿੰਦਰਪਾਲ ਸਿੰਘ ਸੰਧੂ)- ਲੋਕ ਸਭਾ ਹਲਕਾ ਗੁਰਦਾਸਪੁਰ ਦੀ ਜ਼ਿਮਨੀ ਚੋਣ ਮੌਕੇ ਅੱਜ ਕਸਬਾ ਅਲੀਵਾਲ ਅਤੇ ਇਸ ਦੇ ਆਸ-ਪਾਸ ਦੇ ਇਲਾਕੇ 'ਚ ਪਿੰਡ ਖਹਿਰਾ ਕਲਾਂ ਅਤੇ ਸੁੰਡਲ ਵਿਖੇ ਹੋਏ ਤਕਰਾਰ ਤੋਂ ਇਲਾਵਾ ਬਾਕੀ ਇਲਾਕੇ 'ਚ ਚੋਣਾਂ ਸ਼ਾਂਤੀ ਪੂਰਵਕ ...

ਪੂਰੀ ਖ਼ਬਰ »

ਬਖ਼ਸ਼ੀਵਾਲ 'ਚ ਠੇਕੇ 'ਚੋਂ ਢਾਈ ਲੱਖ ਦੀ ਸ਼ਰਾਬ ਚੋਰੀ

ਕਲਾਨੌਰ, 11 ਅਕਤੂਬਰ (ਪੁਰੇਵਾਲ/ਕਾਹਲੋਂ)- ਗੁਰਦਾਸਪੁਰ-ਕਲਾਨੌਰ ਡਿਫੈਂਸ ਮਾਰਗ 'ਤੇ ਸਥਿਤ ਅੱਡਾ ਬਖ਼ਸ਼ੀਵਾਲ ਵਿਖੇ ਸਥਿਤ ਇਕ ਸ਼ਰਾਬ ਦੇ ਠੇਕੇ ਨੂੰ ਚੋਰਾਂ ਵਲੋਂ ਸੰਨ੍ਹ ਲਗਾਈ ਗਈ | ਚੋਰਾਂ ਵਲੋਂ ਕਰੀਬ 242000 ਹਜ਼ਾਰ ਦੀ ਸ਼ਰਾਬ ਚੋਰੀ ਕਰਨ ਦੀ ਖ਼ਬਰ ਹੈ | ਇਸ ਸਬੰਧੀ ...

ਪੂਰੀ ਖ਼ਬਰ »

ਲੁਟੇਰੇ ਪਿਸਟਲ ਦੀ ਨੋਕ 'ਤੇ ਪੰਪ ਤੋਂ 22 ਹਜ਼ਾਰ ਰੁਪਏ ਖੋਹ ਕੇ ਹੋਏ ਫਰਾਰ

d ਸਾਰੀ ਘਟਨਾ ਹੋਈ ਸੀ.ਸੀ.ਟੀ.ਵੀ. ਕੈਮਰੇ 'ਚ ਕੈਦ ਕੋਟਲੀ ਸੂਰਤ ਮੱਲ੍ਹੀ, 11 ਅਕਤੂਬਰ (ਕੁਲਦੀਪ ਸਿੰਘ ਨਾਗਰਾ)- ਅੱਜ ਦੇਰ ਸ਼ਾਮ ਸੁਰਜੀਤ ਆਇਲ ਪੁਆਇੰਟ ਭਗਵਾਨਪੁਰ ਤੋਂ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਵਲੋਂ ਪੰਪ ਦੇ ਕਰਿੰਦਿਆਂ ਕੋਲੋਂ 22 ਹਜ਼ਾਰ ਰੁਪਏ ਦੇ ਕਰੀਬ ਨਕਦੀ ...

ਪੂਰੀ ਖ਼ਬਰ »

ਕਿਸਾਨਾਂ ਨੂੰ ਦਾਣਾ ਮੰਡੀਆਂ ਵਿਚ ਕਿਸੇ ਤਰ੍ਹਾਂ ਦਾ ਕੱਟ ਨਹੀਂ ਲੱਗੇਗਾ- ਵਿਧਾਇਕ ਲਾਡੀ

ਘੁਮਾਣ, 11 ਅਕਤੂਬਰ (ਬੰਮਰਾਹ)- ਕਿਸਾਨਾਂ ਨੂੰ ਦਾਣਾ ਮੰਡੀਆਂ ਵਿਚ ਕਿਸੇ ਵੀ ਤਰ੍ਹਾਂ ਦਾ ਫਸਲ 'ਤੇ ਕੱਟ ਨਹੀਂ ਲੱਗੇਗਾ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਨੇ ਘੁਮਾਣ ਵਿਖੇ ਕੀਤਾ | ਉਨ੍ਹਾਂ ਕਿਹਾ ਕਿ ...

ਪੂਰੀ ਖ਼ਬਰ »

ਆਰ.ਐਮ.ਪੀ. ਵੈਦ ਯੂਨੀਅਨ ਦੀ ਮੀਟਿੰਗ

ਕਾਹਨੂੰਵਾਨ, 11 ਅਕਤੂਬਰ (ਹਰਜਿੰਦਰ ਸਿੰਘ ਜੱਜ)-ਆਰ.ਐਮ.ਪੀ. ਵੈਦ ਯੂਨੀਅਨ ਬਲਾਕ ਕਾਹਨੂੰਵਾਨ ਦੇ ਅਹੁਦੇਦਾਰਾਂ ਦੀ ਜ਼ਰੂਰੀ ਮਾਸਿਕ ਮੀਟਿੰਗ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਹਰਭਜਨ ਸਿੰਘ ਬੇਦੀ ਦੀ ਪ੍ਰਧਾਨਗੀ ਹੇਠ ਬੀਤੇ ਦਿਨੀਂ ਗੁਰਦੁਆਰਾ ਛੋਟਾ ਘੱਲੂਘਾਰਾ ਸਾਹਿਬ ...

ਪੂਰੀ ਖ਼ਬਰ »

ਆਸ਼ਾ ਪੂਰਨੀ ਸਮਾਜ ਸੁਧਾਰ ਸਭਾ ਵਲੋਂ ਰਾਸ਼ਨ ਵੰਡ ਸਮਾਗਮ

ਪਠਾਨਕੋਟ, 11 ਅਕਤੂਬਰ (ਆਰ. ਸਿੰਘ)-ਆਸ਼ਾ ਪੂਰਨੀ ਸਮਾਜ ਸੁਧਾਰ ਸਭਾ ਪਠਾਨਕੋਟ ਵੱਲੋਂ ਮਾਤਾ ਆਸ਼ਾ ਪੂਰਨੀ ਮੰਦਿਰ ਵਿਖੇ ਪ੍ਰਧਾਨ ਵਿਨੋਦ ਕੁਮਾਰ ਮਲਹੋਤਰਾ ਦੀ ਪ੍ਰਧਾਨਗੀ ਹੇਠ ਰਾਸ਼ਨ ਵੰਡ ਸਮਾਗਮ ਕਰਵਾਇਆ ਗਿਆ | ਜਿਸ ਵਿਚ ਉੱਘੇ ਸੇਵਕ ਜੁਗਲ ਕਿਸ਼ੋਰ ਵਿਸ਼ੇਸ਼ ਰੂਪ ...

ਪੂਰੀ ਖ਼ਬਰ »

ਡੇਂਗੂ ਪੀੜਤ ਮਰੀਜ਼ ਦੀ ਮੌਤ

ਪਠਾਨਕੋਟ, 11 ਅਕਤੂਬਰ (ਆਰ. ਸਿੰਘ)-ਡੇਂਗੂ ਦਾ ਪ੍ਰਕੋਪ ਪਠਾਨਕੋਟ ਅੰਦਰੋਂ ਜਾਣ ਦਾ ਨਾਂਅ ਹੀ ਨਹੀਂ ਲੈ ਰਿਹਾ | ਬੇਸ਼ੱਕ ਸਿਵਲ ਹਸਪਤਾਲ ਵੱਲੋਂ ਡੇਂਗੂ ਸਬੰਧੀ ਵੱਖ-ਵੱਖ ਮੁਹੱਲਿਆਂ 'ਚ ਕੈਂਪ ਲਗਾ ਕੇ ਸਾਫ਼ ਸਫ਼ਾਈ ਰੱਖਣ, ਪਾਣੀ ਖੜ੍ਹਾ ਨਾ ਰਹਿਣ ਦੇਣ ਸਬੰਧੀ ਹਦਾਇਤਾਂ ...

ਪੂਰੀ ਖ਼ਬਰ »

ਹਿੰਦੂ ਸਿੱਖ ਏਕਤਾ ਕਲੱਬ ਦੀ ਸਾਲਾਨਾ ਜਾਗਰਨ ਸਬੰਧੀ ਮੀਟਿੰਗ

ਪਠਾਨਕੋਟ, 11 ਅਕਤੂਬਰ (ਆਰ. ਸਿੰਘ)- ਹਿੰਦੂ ਸਿੱਖ ਏਕਤਾ ਕਲੱਬ ਪਠਾਨਕੋਟ ਦੀ ਸਾਲਾਨਾ ਜਾਗਰਨ ਦੇ ਸਬੰਧ 'ਚ ਮੀਟਿੰਗ ਪ੍ਰਧਾਨ ਨਿਰਮਲ ਸਿੰਘ ਪੱਪੂ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਕਲੱਬ ਵੱਲੋਂ ਕਰਵਾਏ ਜਾ ਰਹੇ ਸਾਲਾਨਾ ਜਾਗਰਣ ਅਤੇ ਭੰਡਾਰੇ ਸਬੰਧੀ ਵਿਚਾਰ ਵਟਾਂਦਰਾ ...

ਪੂਰੀ ਖ਼ਬਰ »

ਰੇਲਵੇ ਫਾਟਕ ਲੰਬਾ ਸਮਾਂ ਬੰਦ ਰਹਿਣ ਕਾਰਨ ਲੋਕ ਪ੍ਰੇਸ਼ਾਨ

ਸੁਜਾਨਪੁਰ, 11 ਅਕਤੂਬਰ (ਜਗਦੀਪ ਸਿੰਘ)-ਸੁਜਾਨਪੁਰ-ਪਠਾਨਕੋਟ ਸੜਕ 'ਤੇ ਪੈਂਦੇ ਰੇਲਵੇ ਫਾਟਕ ਲਗਪਗ ਇਕ ਘੰਟਾ ਬੰਦ ਰਹਿਣ ਕਾਰਨ ਆਉਣ ਜਾਣ ਵਾਲੇ ਲੋਕਾਂ ਨੰੂ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ | ਇਸ ਪਾਸੇ ਵੱਲੋਂ ਪ੍ਰਸ਼ਾਸਨ ਅਤੇ ਰੇਲਵੇ ਵਿਭਾਗ ਵੱਲੋਂ ਕੋਈ ...

ਪੂਰੀ ਖ਼ਬਰ »

ਚੀਮਾ ਕਾਲਜ ਆਫ਼ ਐਜੂਕੇਸ਼ਨ 'ਚ ਕਰਵਾ ਚੌਥ ਦੇ ਸਬੰਧ 'ਚ ਮਹਿੰਦੀ ਮੁਕਾਬਲੇ ਕਰਵਾਏ

ਬਟਾਲਾ, 11 ਅਕਤੂਬਰ (ਕਾਹਲੋਂ)- ਚੀਮਾ ਕਾਲਜ ਆਫ਼ ਐਜੂਕੇਸ਼ਨ ਕਿਸ਼ਨਕੋਟ ਵਿਖੇ ਕਰਵਾ ਚੌਥ ਦੇ ਤਿਉਹਾਰ ਦੇ ਸਬੰਧ 'ਚ ਮਹਿੰਦੀ ਮੁਕਾਬਲੇ ਕੋਆਰਡੀਨੇਟਰ ਮੈਡਮ ਮਨਦੀਪ ਕੌਰ ਦੀ ਅਗਵਾਈ 'ਚ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ 'ਚ ਬੀ.ਐੱਡ., ਈ.ਟੀ.ਟੀ. ਤੇ ਚੀਮਾ ਪਬਲਿਕ ਸਕੂਲ ਦੇ ...

ਪੂਰੀ ਖ਼ਬਰ »

ਅਨੰਦ ਮਾਡਰਨ ਸਕੂਲ ਵਿਖੇ ਮਹਿੰਦੀ ਮੁਕਾਬਲੇ ਕਰਵਾਏ

ਗੁਰਦਾਸਪੁਰ, 11 ਅਕਤੂਬਰ (ਬੰਦੇਸ਼ਾ)- ਸਥਾਨਕ ਅਨੰਦ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਵਿਖੇ ਪਿੰ੍ਰਸੀਪਲ ਨਰਗਿਸ ਅਨੰਦ ਦੀ ਪ੍ਰਧਾਨਗੀ ਹੇਠ ਕਰਵਾ ਚੌਥ ਦੇ ਤਿਉਹਾਰ ਮੌਕੇ ਵਿਦਿਆਰਥਣਾਂ ਦੇ ਮਹਿੰਦੀ ਮੁਕਾਬਲੇ ਕਰਵਾਏ ਗਏ | ਜਿਸ ਵਿਚ ਛੇਵੀਂ ਤੋਂ ਬਾਰ੍ਹਵੀਂ ਜਮਾਤ ਤੱਕ ...

ਪੂਰੀ ਖ਼ਬਰ »

ਪੰਜਾਬ ਪੁਲਿਸ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ

ਗੁਰਦਾਸਪੁਰ, 11 ਅਕਤੂਬਰ (ਕੇ.ਪੀ. ਸਿੰਘ)- ਪੰਜਾਬ ਪੁਲਿਸ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਗੁਰਦਾਸਪੁਰ ਯੂਨਿਟ ਦੀ ਮੀਟਿੰਗ ਸੇਵਾ ਮੁਕਤ ਇੰਸਪੈਕਟਰ ਮਲਹਾਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਮੌਜੂਦ ਮੈਂਬਰਾਂ ਨੇ ਮੰਗ ਕੀਤੀ ਕਿ 6ਵੇਂ ਪੇਅ ਕਮਿਸ਼ਨ ਦੀ ਰਿਪੋਰਟ ਲਾਗੂ ...

ਪੂਰੀ ਖ਼ਬਰ »

ਪੁਲਿਸ ਪੈਨਸ਼ਨਰ ਐਸੋਸੀਏਸ਼ਨ ਦੀਆਂ ਮੰਗਾਂ ਸਬੰਧੀ ਮੀਟਿੰਗ

ਬਟਾਲਾ, 11 ਅਕਤੂਬਰ (ਹਰਦੇਵ ਸਿੰਘ ਸੰਧੂ)- ਪੁਲਿਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਯੂਨਿਟ ਬਟਾਲਾ ਦੀ ਮਹੀਨਾਵਾਰ ਮੀਟਿੰਗ ਸੇਵਾ ਮੁਕਤ ਇੰਸਪੈਕਟਰ ਮੱਖਣ ਸਿੰਘ ਭਾਗੋਵਾਲ ਪ੍ਰਧਾਨ ਦੀ ਪ੍ਰਧਾਨਗੀ ਹੇਠ ਪੁਲਿਸ ਲਾਈਨ ਬਟਾਲਾ ਵਿਚ ਹੋਈ, ਜਿਸ ਵਿਚ ਹਾਜ਼ਰ ਹੋਏ ...

ਪੂਰੀ ਖ਼ਬਰ »

ਸਵੱਛਤਾ ਹੀ ਸੇਵਾ ਹੈ ਅਭਿਆਨ ਤਹਿਤ ਜਾਗਰੂਕਤਾ ਰੈਲੀ ਕੱਢੀ

ਕਾਦੀਆਂ, 11 ਅਕਤੂਬਰ (ਕੁਲਵਿੰਦਰ ਸਿੰਘ)- ਅੱਜ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦਾ ਜਨਮ ਦਿਹਾੜਾ ਨਗਰ ਕੌਾਸਲ ਕਾਦੀਆਂ ਵਲੋਂ ਨਗਰ ਕੌਾਸਲ ਪ੍ਰਧਾਨ ਜਰਨੈਲ ਸਿੰਘ ਮਾਹਲ ਦੀ ਅਗਵਾਈ ਹੇਠ ਮਨਾਇਆ ਗਿਆ | ਇਸ ਮੌਕੇ ਪ੍ਰਧਾਨ ਜਰਨੈਲ ਸਿੰਘ ਮਾਹਲ, ਕੌਾਸਲ ਮੈਂਬਰਾਂ ਤੇ ਨਗਰ ...

ਪੂਰੀ ਖ਼ਬਰ »

ਐਸ.ਜੀ.ਆਰ.ਡੀ. ਸਕੂਲ ਵਿਖੇ ਮਹਿੰਦੀ ਮੁਕਾਬਲੇ ਕਰਵਾਏ

ਕਾਹਨੂੰਵਾਨ, 11 ਅਕਤੂਬਰ (ਹਰਜਿੰਦਰ ਸਿੰਘ ਜੱਜ)- ਬਲਾਕ ਕਾਹਨੂੰਵਾਨ ਅਧੀਨ ਪੈਂਦੇ ਐਸ.ਜੀ.ਆਰ.ਡੀ. ਇੰਟਰਨੈਸ਼ਨਲ ਸਕੂਲ ਮੇਹੜੇ ਵਿਖੇ ਪਿ੍ੰਸੀਪਲ ਵਿਨੋਦ ਕੁਮਾਰ ਦੀ ਅਗਵਾਈ ਹੇਠ ਛੇਵੀਂ ਤੋਂ ਦਸਵੀਂ ਜਮਾਤ ਤੱਕ ਦੀਆਂ ਵਿਦਿਆਰਥਣਾਂ ਦੇ ਮਹਿੰਦੀ ਮੁਕਾਬਲੇ ਕਰਵਾਏ ਗਏ | ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX