ਤਾਜਾ ਖ਼ਬਰਾਂ


ਅਹਿਮ ਮੁੱਦਿਆਂ 'ਤੇ ਗੱਲਬਾਤ ਕਰਨ ਲਈ ਕੈਪਟਨ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਕੀਤੀ ਮੁਲਾਕਾਤ
. . .  28 minutes ago
ਨਵੀਂ ਦਿੱਲੀ, 18 ਅਕਤੂਬਰ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਹਿਮ ਮੁੱਦਿਆਂ 'ਤੇ ਵਿਚਾਰ ਵਟਾਂਦਰਾ ਕਰਨ ਦੇ ਲਈ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕੀਤੀ ਹੈ। ਇਸ ਦੇ ਨਾਲ ਹੀ ਕੈਪਟਨ ਨੇ ਪਰਾਲੀ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਲਈ .....
ਹਯਾਤ ਹੋਟਲ ਮਾਮਲਾ : ਦਿੱਲੀ ਪੁਲਿਸ ਨੇ ਅਸ਼ੀਸ਼ ਪਾਂਡੇ ਨੂੰ ਕੀਤਾ ਗ੍ਰਿਫਤਾਰ
. . .  44 minutes ago
ਨਵੀਂ ਦਿੱਲੀ, 18 ਅਕਤੂਬਰ- ਦਿੱਲੀ ਦੇ ਹਯਾਤ ਰਿਜੈਂਸੀ ਹੋਟਲ 'ਚ ਬੀਤੇ ਦਿਨ ਜੰਮ ਕੇ ਹੰਗਾਮਾ ਕਰਨ ਵਾਲੇ ਅਸ਼ੀਸ਼ ਪਾਂਡੇ ਦੀ ਰਿਮਾਂਡ ਦਿੱਲੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ...
ਸਬਰੀਮਾਲਾ ਮੰਦਰ ਮਾਮਲਾ : ਸੁਪਰੀਮ ਕੋਰਟ ਕਾਨੂੰਨ ਦੇਖਦਾ ਹੈ, ਪਰੰਪਰਾਵਾਂ ਨਹੀਂ - ਮੁੱਖ ਪੁਜਾਰੀ
. . .  about 1 hour ago
ਤਿਰੂਵਨੰਤਪੁਰਮ, 18 ਅਕਤੂਬਰ - ਸਬਰੀਮਾਲਾ ਮੰਦਰ ਦੇ ਮੁੱਖ ਪੁਜਾਰੀ ਕੰਦਾਰਾਰੁ ਰਾਜੀਵਾਰੁ ਨੇ ਕਿਹਾ ਕਿ ਸੁਪਰੀਮ ਕੋਰਟ ਸਿਰਫ਼ ਕਾਨੂੰਨ ਦੇਖਦਾ ਹੈ ਰੀਤੀ ਰਿਵਾਜ਼ਾਂ ਅਤੇ ਪਰੰਪਰਾਵਾਂ ਨੂੰ ਨਹੀਂ ਸਮਝਦਾ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਸ਼ਰਧਾਲੂ ਚਾਹੁੰਦੇ ਹਨ ਕਿ ਸਬਰੀਮਾਲਾ...
ਰਾਮ ਮੰਦਰ ਬਣਨ ਨਾਲ ਦੇਸ਼ 'ਚ ਸਦਭਾਵਨਾ ਅਤੇ ਏਕਤਾ ਦਾ ਬਣੇਗਾ ਮਾਹੌਲ - ਭਾਗਵਤ
. . .  about 1 hour ago
ਨਵੀਂ ਦਿੱਲੀ, 18 ਅਕਤੂਬਰ -ਆਰ.ਐਸ.ਐਸ. ਮੁਖੀ ਮੋਹਨ ਭਾਗਵਤ ਨੇ ਸਬਰੀਮਾਲਾ ਮੰਦਰ ਦੇ ਮੁੱਦੇ 'ਤੇ ਬੋਲਦਿਆਂ ਕਿਹਾ ਕਿ ਔਰਤਾਂ ਅਤੇ ਪੁਰਸ਼ਾਂ ਦੀ ਸਮਾਨਤਾ ਚੰਗੀ ਗੱਲ ਹੈ, ਪਰ ਇੰਨੇ ਸਾਲਾਂ ਤੋਂ ਚਲੀ ਆ ਰਹੀ ਪਰੰਪਰਾ ਅਤੇ ਉਸ ਦਾ ਪਾਲਨ ਕਰਨ ਵਾਲੇ ਲੋਕਾਂ ਦੀਆਂ....
ਹਯਾਤ ਹੋਟਲ ਮਾਮਲਾ : ਅਸ਼ੀਸ ਪਾਂਡੇ ਨੇ ਪਟਿਆਲਾ ਹਾਊਸ ਕੋਰਟ 'ਚ ਕੀਤਾ ਆਤਮ ਸਮਰਪਣ
. . .  about 2 hours ago
ਨਵੀਂ ਦਿੱਲੀ, 18 ਅਕਤੂਬਰ- ਦਿੱਲੀ ਦੇ ਹਯਾਤ ਰਿਜੈਂਸੀ ਹੋਟਲ 'ਚ ਬੀਤੇ ਦਿਨ ਜੰਮ ਕੇ ਹੰਗਾਮਾ ਕਰਨ ਵਾਲੇ ਅਸ਼ੀਸ਼ ਪਾਂਡੇ ਨੇ ਦਿੱਲੀ ਦੀ ਪਟਿਆਲਾ ਹਾਊਸ ਕੋਰਟ 'ਚ ਆਤਮ ਸਮਰਪਣ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਅਸ਼ੀਸ਼ ਨੇ ਆਤਮ ਸਮਰਪਣ ਲਈ ਅਰਜ਼ੀ ਦਿੱਤੀ ਸੀ....
ਐਸ.ਜੀ.ਪੀ.ਸੀ. ਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਸੁਲਤਾਨਪੁਰ ਲੋਧੀ ਵਿਖੇ ਹੋਈ ਸ਼ੁਰੂ
. . .  about 2 hours ago
ਸੁਲਤਾਨ ਪੁਰ ਲੋਧੀ, 18 ਅਕਤੂਬਰ (ਥਿੰਦ, ਹੈਪੀ, ਸੋਨੀਆ) - ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਮੌਕੇ ਕਰਵਾਏ ਜਾਣ ਵਾਲੇ ਸਮਾਗਮਾਂ ਦੀ ਰੂਪ ਰੇਖਾ ਉਲੀਕਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ...
ਰੇਲਵੇ ਫਾਟਕ 'ਤੇ ਰਾਜਧਾਨੀ ਐਕਸਪ੍ਰੈੱਸ ਨਾਲ ਟਕਰਾਇਆ ਟਰੱਕ
. . .  about 2 hours ago
ਭੋਪਾਲ, 18 ਅਕਤੂਬਰ- ਗੋਧਰਾ ਅਤੇ ਰਤਲਾਮ ਵਿਚਕਾਰ ਤ੍ਰਿਵਿੰਦਰਮ ਰਾਜਧਾਨੀ ਐਕਸਪ੍ਰੈੱਸ ਨਾਲ ਟਰੱਕ ਦੀ ਟੱਕਰ ਹੋ ਗਈ। ਇਸ ਹਾਦਸੇ 'ਚ ਟਰੱਕ ਡਰਾਈਵਰ ਦੀ ਮੌਤ ਹੋ ਗਈ ਜਦਕਿ ਰੇਲ ਗੱਡੀ ਦੇ ਦੋ ਡਿੱਬੇ ਪਟਰੀ ਤੋਂ ਉਤਰ ਗਏ। ਜਾਣਕਾਰੀ ਲਈ ਦੱਸ ਦੇਈਏ ਕਿ
ਆਪਣੀਆਂ ਮੰਗਾਂ ਨੂੰ ਲੈ ਕੇ ਅਧਿਆਪਕਾਂ ਨੇ ਪਟਿਆਲਾ 'ਚ ਕੀਤਾ ਰੋਡ ਜਾਮ
. . .  23 minutes ago
ਪਟਿਆਲਾ, 18 ਅਕਤੂਬਰ (ਅਮਨਦੀਪ ਸਿੰਘ)- 12 ਦਿਨ ਤੋਂ ਮਰਨ ਵਰਤ 'ਤੇ ਬੈਠੇ ਅਧਿਆਪਕਾਂ ਨੇ ਅੱਜ ਆਪਣੇ ਇਕ ਸਾਥੀ ਨੂੰ ਸਹੀ ਮੈਡੀਕਲ ਸਹੂਲਤ ਨਾ ਮਿਲਣ ਦੇ ਵਿਰੋਧ 'ਚ ਦੂਖ-ਨਿਵਾਰਨ ਸਾਹਿਬ ਚੌਕ 'ਚ ਜਾਮ ਲੱਗਾ ਦਿੱਤਾ। ਇਨ੍ਹਾਂ ਅਧਿਆਪਕਾਂ ਨੇ ਦੋਸ਼ ...
ਪੰਜਾਬ ਸਰਕਾਰ ਦੇ ਪੁਤਲੇ ਸਾੜ ਕੇ ਅਧਿਆਪਕ ਮਨਾਉਣਗੇ ਦੁਸਹਿਰਾ
. . .  about 4 hours ago
ਸੰਗਰੂਰ, 18 ਅਕਤੂਬਰ (ਧੀਰਜ ਪਸ਼ੌਰੀਆ) - ਐਸ.ਐਸ.ਏ/ ਅਸਾ ਅਧਿਆਪਕਾਂ ਨੂੰ ਰੈਗੂਲਰ ਕਰਨ ਦੇ ਨਾਂਅ ਹੇਠ ਪੰਜਾਬ ਸਰਕਾਰ ਵਲੋਂ ਤਨਖਾਹਾਂ 'ਚ ਕੀਤੀ ਕਟੌਤੀ ਤੇ ਸੰਘਰਸ਼ ਕਰ ਰਹੇ ਕਈ ਅਧਿਆਪਕਾਂ ਦੀ ਮੁਅੱਤਲੀ ਖਿਲਾਫ ਅੱਜ ਜ਼ਿਲ੍ਹਾ ਹੈੱਡ ਕੁਆਰਟਰਾਂ 'ਤੇ ਅਧਿਆਪਕਾਂ ਵਲੋਂ ਸਾਂਝਾ ਅਧਿਆਪਕ ਮੋਰਚਾ...
ਤੇਲ ਦੀਆਂ ਕੀਮਤਾਂ 'ਚ ਆਈ ਮਾਮੂਲੀ ਆਈ ਗਿਰਾਵਟ
. . .  about 4 hours ago
ਨਵੀਂ ਦਿੱਲੀ, 18 ਅਕਤੂਬਰ - ਪੈਟਰੋਲ ਡੀਜਲ ਦੀਆਂ ਕੀਮਤਾਂ 'ਚ ਅੱਜ ਮਾਮੂਲੀ ਗਿਰਾਵਟ ਦਰਜ ਕੀਤੀ ਗਈ। ਅੱਜ ਦਿੱਲੀ 'ਚ ਪੈਟਰੋਲ ਦੀ ਕੀਮਤ 'ਚ 21 ਪੈਸੇ ਦੀ ਕਮੀ ਹੋਣ ਨਾਲ ਪੈਟਰੋਲ 82.62 ਰੁਪਏ ਹੋ ਗਿਆ ਤੇ ਉਥੇ ਹੀ, ਡੀਜ਼ਲ ਦੀ ਕੀਮਤ 'ਚ ਵੀ 11 ਪੈਸੇ ਦੀ ਕਮੀ ਦਰਜ ਕੀਤੇ ਜਾਣ ਨਾਲ ਡੀਜਲ 75...
ਦਿੱਲੀ 'ਚ ਖਰਾਬ ਹੋਈ ਆਬੋ ਹਵਾ, ਪ੍ਰਦੂਸ਼ਨ ਦਾ ਪੱਧਰ ਵਧਿਆ
. . .  about 5 hours ago
ਨਵੀਂ ਦਿੱਲੀ, 18 ਅਕਤੂਬਰ - ਦਿੱਲੀ 'ਚ ਹਵਾ ਗੁਣਵਤਾ ਇਸ ਮੌਸਮ 'ਚ ਪਹਿਲੀ ਵਾਰ ਬਹੁਤ ਖਰਾਬ ਸ਼੍ਰੇਣੀ 'ਚ ਆ ਗਿਆ ਹੈ ਤੇ ਕੌਮੀ ਰਾਜਧਾਨੀ ਦੇ ਕਈ ਇਲਾਕਿਆਂ 'ਚ ਪ੍ਰਦੂਸ਼ਣ ਦਾ ਪੱਧਰ ਗੰਭੀਰ ਹੋ ਗਿਆ ਹੈ। ਹਵਾ ਦੀ ਗੁੱਣਵਤਾ ਖਰਾਬ ਹੋਣ ਲਈ ਵਾਹਨਾਂ ਦੇ ਪ੍ਰਦੂਸ਼ਣ, ਨਿਰਮਾਣ ਸਰਗਰਮੀਆਂ ਤੇ ਮੌਸਮ ਸਬੰਧੀ...
ਪੁਲਿਸ ਪਾਰਟੀ 'ਤੇ ਹਮਲਾ ਮਾਮਲੇ 'ਚ ਲੁੜੀਂਦਾ ਅੱਤਵਾਦੀ ਢੇਰ
. . .  about 5 hours ago
ਸ੍ਰੀਨਗਰ, 18 ਅਕਤੂਬਰ - ਜੰਮੂ ਕਸ਼ਮੀਰ ਦੇ ਪੁਲਵਾਮਾ 'ਚ ਤਹਿਰੀਕ-ਉਲ-ਮੁਜਾਹਿਦੀਨ ਦਾ ਲੁੜੀਂਦਾ ਅੱਤਵਾਦੀ ਸੁਰੱਖਿਆ ਬਲਾਂ ਨਾਲ ਮੁੱਠਭੇੜ ਦੌਰਾਨ ਮਾਰਿਆ ਗਿਆ ਹੈ। ਬਾਰਾਮੁਲਾ ਦੇ ਪਟਨ 'ਚ ਪੁਲਿਸ ਪਾਰਟੀ 'ਤੇ ਗਰਨੇਡ ਹਮਲਾ ਕਰਨ ਦੇ ਮਾਮਲੇ 'ਚ ਇਹ ਅੱਤਵਾਦੀ ਲੁੜੀਂਦਾ ਸੀ। ਮੁੱਠਭੇੜ ਮਗਰੋਂ ਹਥਿਆਰ...
ਅਕਬਰ ਦੇ ਅਪਰਾਧਿਕ ਮਾਣਹਾਨੀ ਮਾਮਲੇ 'ਚ ਅੱਜ ਹੋਵੇਗੀ ਸੁਣਵਾਈ
. . .  about 5 hours ago
ਨਵੀਂ ਦਿੱਲੀ, 18 ਅਕਤੂਬਰ - ਦਿੱਲੀ ਦੀ ਇਕ ਅਦਾਲਤ ਪੱਤਰਕਾਰ ਪ੍ਰਿਆ ਰਮਾਨੀ ਖਿਲਾਫ ਐਮ.ਜੇ.ਅਕਬਰ ਦੇ ਅਪਰਾਧਿਕ ਮਾਣਹਾਨੀ ਮਾਮਲੇ 'ਤੇ ਅੱਜ ਸੁਣਵਾਈ ਕਰੇਗੀ। ਰਮਾਨੀ ਨੇ ਅਕਬਰ 'ਤੇ ਸਰੀਰਕ ਸੋਸ਼ਣ ਦੇ ਦੋਸ਼ ਲਗਾਏ ਹਨ। ਰਮਾਨੀ ਖਿਲਾਫ ਅਕਬਰ ਦੇ ਅਪਰਾਧਿਕ ਮਾਣਹਾਨੀ ਮਾਮਲੇ 'ਚ ਇੱਥੇ...
ਅੱਜ ਦਾ ਵਿਚਾਰ
. . .  about 5 hours ago
ਨਵੀਂ ਦਿੱਲੀ : ਰਾਸ਼ਟਰਪਤੀ ਨੇ ਐੱਮ ਜੇ ਅਕਬਰ ਦਾ ਅਸਤੀਫਾ ਕੀਤਾ ਮਨਜ਼ੂਰ
. . .  1 day ago
ਝੂਲੇ ਦੀ ਤਾਰ ਤੇ ਸਪੋਰਟ ਟੁੱਟੀ ,ਕਈ ਫੱਟੜ
. . .  1 day ago
ਫਸਲ ਮਾਰੇ ਜਾਣ ਤੋਂ ਦੁਖੀ ਕਿਸਾਨ ਨੇ ਸਲਫਾਸ ਖਾ ਕੇ ਕੀਤੀ ਖੁਦਕੁਸ਼ੀ
. . .  1 day ago
ਗ੍ਰਹਿ ਮੰਤਰਾਲੇ ਨੇ ਸਬਰੀਮਾਲਾ ਹਿੰਸਾ ਦਾ ਲਿਆ ਨੋਟਿਸ - ਸੂਤਰ
. . .  1 day ago
ਕੇਰਲ : ਮਹਿਲਾ ਪੱਤਰਕਾਰਾਂ ਸਮੇਤ ਹੋਰ ਯਾਤਰੀਆਂ ਨਾਲ ਭਰੀ ਬੱਸ 'ਤੇ ਪਥਰਾਅ
. . .  1 day ago
ਸਬਰੀਮਾਲਾ ਦੇ ਨੇੜਲੇ ਇਲਾਕਿਆਂ 'ਚ ਧਾਰਾ 144 ਲਾਗੂ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 27 ਅੱਸੂ ਸੰਮਤ 549
ਵਿਚਾਰ ਪ੍ਰਵਾਹ: ਲੋਕਤੰਤਰ ਵਿਚ ਫ਼ਰਜ਼ਾਂ ਦੀ ਪਾਲਣਾ ਜ਼ਿਆਦਾ ਜ਼ਰੂਰੀ ਹੈ। -ਅਚਾਰੀਆ ਨਰਿੰਦਰ ਦੇਵ

ਖੰਨਾ / ਸਮਰਾਲਾ

ਫੇਸਬੁੱਕ 'ਤੇ ਧੋਖੇ ਨਾਲ ਕੁਆਰਾ ਦੱਸ ਕੇ ਕਰਵਾਇਆ ਪ੍ਰੇਮ-ਵਿਆਹ

ਸਮਰਾਲਾ, 11 ਅਕਤੂਬਰ (ਸਰਵਣ ਸਿੰਘ ਭੰਗਲਾਂ, ਨਵਰੂਪ ਸਿੰਘ ਧਾਲੀਵਾਲ)-ਫੇਸਬੁੱਕ 'ਤੇ ਪੰਜਾਬ ਦੇ ਨੌਜਵਾਨ ਨਾਲ ਪ੍ਰੇਮ ਵਿਆਹ ਕਰਵਾਉਣ ਵਾਲੀ ਮੱਧ ਪ੍ਰਦੇਸ਼ ਦੀ ਇਸ ਲੜਕੀ ਨੂੰ ਇਸ ਗੱਲ ਦਾ ਅੰਦਾਜ਼ਾ ਬਿਲਕੁਲ ਵੀ ਨਹੀਂ ਸੀ ਕਿ ਜਿਸ ਨੌਜਵਾਨ 'ਤੇ ਵਿਸ਼ਵਾਸ ਕਰਕੇ ਉਹ ਉਸ ਦੇ ਨਾਲ ਵਿਆਹ ਕਰਵਾਉਣ ਜਾ ਰਹੀ ਹੈ ਉਹੀ ਸ਼ਖ਼ਸ ਇਕ ਦਿਨ ਉਸ ਨੰੂ ਧੋਖਾ ਦੇਵੇਗਾ | ਅੱਜ ਮੱਧ ਪ੍ਰਦੇਸ਼ ਦੀ ਪੁਲਿਸ ਨੂੰ ਨਾਲ ਲੈ ਕੇ ਸਮਰਾਲਾ ਪੁੱਜੀ ਲੜਕੀ ਅਪੂਰਵਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਿੰਡ ਬਘੌਰ ਥਾਣਾ ਸਮਰਾਲਾ ਦੇ ਵਸਨੀਕ ਗੁਰਪ੍ਰੀਤ ਸਿੰਘ ਪੁੱਤਰ ਬਲਵੀਰ ਸਿੰਘ ਨੇ ਅੱਜ ਤੋਂ ਤਿੰਨ ਸਾਲ ਪਹਿਲਾਂ ਫੇਸਬੁੱਕ ਦੇ ਜਰੀਏ ਉਸ ਦੇ ਨਾਲ ਜਾਣ-ਪਛਾਣ ਵਧਾਈ ਅਤੇ ਦੋਸਤੀ ਕਰਨ ਤੋਂ ਬਾਅਦ ਆਪਣੇ ਆਪ ਨੂੰ ਵੱਡਾ ਬਿਜ਼ਨਸਮੈਨ ਤੇ ਕੁਆਰਾ ਦੱਸ ਕੇ ਉਸ ਨਾਲ 2014 'ਚ ਬਕਾਇਦਾ ਸਿੱਖ ਧਰਮ ਦੇ ਰੀਤੀ-ਰਿਵਾਜਾਂ ਮੁਤਾਬਿਕ ਮੱਧ-ਪ੍ਰਦੇਸ਼ ਦੇ ਜ਼ਿਲ੍ਹਾ ਰੀਵਾ ਦੇ ਗੁਰਦੁਆਰਾ ਸਾਹਿਬ ਵਿਚ ਉਸ ਨਾਲ ਵਿਆਹ ਕਰਵਾਇਆ | ਇਹ ਵਿਆਹ ਕਰਨ ਲਈ ਉਕਤ ਨੌਜਵਾਨ ਬਕਾਇਦਾ ਆਪਣੇ ਪਰਿਵਾਰ ਨਾਲ ਬਰਾਤ ਲੈ ਕੇ ਮੱਧ ਪ੍ਰਦੇਸ਼ ਦੇ ਰੀਵਾ ਨਾਮਕ ਕਸਬੇ ਵਿਚ ਪੁੱਜ ਗਿਆ | ਜਿੱਥੇ ਉਨ੍ਹਾਂ ਦਾ ਬੜੀ ਧੂਮਧਾਮ ਨਾਲ ਵਿਆਹ ਹੋਇਆ | ਉਕਤ ਵਿਆਹ ਤੋਂ ਅਪੂਰਵਾ ਕੋਲ ਇਸ ਵੇਲੇ ਢਾਈ ਸਾਲਾਂ ਦਾ ਲੜਕਾ ਵੀ ਹੈ | ਪੀੜਤ ਲੜਕੀ ਨੇ ਦੱਸਿਆ ਕਿ ਉਸ ਦਾ ਪਤੀ ਅਕਸਰ ਚੋਰੀ-ਛਿੱਪੇ ਕਿਸੇ ਲੜਕੀ ਨਾਲ ਫ਼ੋਨ 'ਤੇ ਗੱਲਾਂ ਕਰਦਾ ਰਹਿੰਦਾ ਸੀ ਜਿਸ ਕਰਕੇ ਉਸ ਨੰੂ ਸ਼ੱਕ ਹੋਇਆ | ਬਾਅਦ ਵਿਚ ਉਸ ਨੰੂ ਪਤਾ ਚੱਲਿਆ ਕਿ ਉਸ ਦਾ ਪਤੀ ਲੁਧਿਆਣਾ ਵਿਖੇ ਕਿਸੇ ਲੜਕੀ ਨਾਲ ਤੀਜਾ ਵਿਆਹ ਕਰਵਾਉਣ ਦੇ ਚੱਕਰ ਵਿਚ ਹੈ | ਪੀੜਤ ਲੜਕੀ ਅਪੂਰਵਾ ਨੇ ਦੱਸਿਆ ਕਿ ਕਥਿਤ ਦੋਸ਼ੀ ਗੁਰਪ੍ਰੀਤ ਸਿੰਘ ਨੇ ਉਸ ਦੇ ਵੱਡੇ ਖ਼ਾਨਦਾਨ ਅਤੇ ਪਿਤਾ ਦੇ ਵੱਡੇ ਬਿਜ਼ਨਸ ਨੂੰ ਵੇਖ ਕੇ ਹੀ ਉਸ ਨਾਲ ਵਿਆਹ ਕਰਵਾਇਆ ਸੀ ਅਤੇ ਬੇਟੇ ਦੇ ਜਨਮ ਤੋਂ ਬਾਅਦ ਉਹ ਆਪਣੇ ਸਹੁਰਾ ਪਰਿਵਾਰ ਕੋਲੋਂ ਬਾਹਰ ਜਾਣ ਲਈ 35 ਲੱਖ ਰੁਪਏ ਮੰਗਣ ਲੱਗ ਪਿਆ ਅਤੇ ਨਾ ਦੇਣ ਦੀ ਸੂਰਤ ਵਿਚ ਉਸ ਦੇ ਨਾਲ ਕੁੱਟਮਾਰ ਕਰਨ ਲੱਗ ਪਿਆ | ਇਸ ਦੌਰਾਨ ਹੀ ਉਸ ਨੰੂ ਪਤਾ ਚੱਲਿਆ ਕਿ ਉਸ ਦੇ ਪਤੀ ਦਾ ਪਹਿਲਾਂ ਵੀ ਵਿਆਹ ਸਮਰਾਲਾ ਨੇੜਲੇ ਪਿੰਡ ਬੰਬਾਂ ਦੀ ਵਸਨੀਕ ਕਿਸੇ ਲੜਕੀ ਨਾਲ ਹੋਇਆ ਸੀ, ਜੋ ਲੜਾਈ ਝਗੜੇ ਦੌਰਾਨ ਇਸ ਨੂੰ ਛੱਡ ਕੇ ਆਪਣੇ ਪੇਕੇ ਰਹਿਣ ਲੱਗ ਪਈ ਸੀ | ਅਪੂਰਵਾ ਦੀ ਸ਼ਿਕਾਇਤ 'ਤੇ ਮੱਧ ਪ੍ਰਦੇਸ਼ ਦੇ ਥਾਣਾ ਚੋਹਰਾਟਾ ਜ਼ਿਲ੍ਹਾ ਰੀਵਾ 'ਚ ਉਸ ਦੇ ਪਤੀ ਗੁਰਪ੍ਰੀਤ ਸਿੰਘ, ਸਹੁਰਾ ਬਲਵੀਰ ਸਿੰਘ ਅਤੇ ਸੱਸ ਮਨਜੀਤ ਕੌਰ ਉਰਫ਼ ਸਰਬਜੀਤ ਕੌਰ 'ਤੇ ਉਸ ਨਾਲ ਕੁੱਟਮਾਰ ਕਰਨ ਅਤੇ ਦਾਜ ਲਈ ਪ੍ਰੇਸ਼ਾਨ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ | ਜਿਸ ਦੇ ਆਧਾਰ 'ਤੇ ਅੱਜ ਮੱਧ-ਪ੍ਰਦੇਸ਼ ਤੋਂ ਉਕਤ ਦੋਸ਼ੀਆਂ ਨੂੰ ਗਿ੍ਫ਼ਤਾਰ ਕਰਨ ਲਈ ਪੁਲਿਸ ਪਾਰਟੀ ਸਮਰਾਲਾ ਆਈ ਸੀ | ਪਰ ਉਕਤ ਸ਼ਾਤਿਰ ਨੌਜਵਾਨ ਪੁਲਿਸ ਦੇ ਹੱਥ ਨਹੀਂ ਆਇਆ |


ਖ਼ਬਰ ਸ਼ੇਅਰ ਕਰੋ

ਅਗਵਾਕਾਰਾਂ ਤੇ ਨਸ਼ਿਆਂ ਿਖ਼ਲਾਫ਼ ਸਫਲ ਕਾਰਵਾਈਆਂ ਲਈ ਆਈ. ਜੀ. ਵਲੋਂ ਖੰਨਾ ਪੁਲਿਸ ਦੀ ਸ਼ਲਾਘਾ

ਖੰਨਾ, 11 ਅਕਤੂਬਰ (ਹਰਜਿੰਦਰ ਸਿੰਘ ਲਾਲ/ਧਿਆਨ ਸਿੰਘ ਰਾਏ/ਦਵਿੰਦਰ ਸਿੰਘ ਗੋਗੀ)-ਅੱਜ ਖੰਨਾ ਪੁਲਿਸ ਜ਼ਿਲ੍ਹੇ ਦੇ ਕਰਮਚਾਰੀਆਂ ਵਲੋਂ ਕੀਤੇ ਸ਼ਾਨਦਾਰ ਕੰਮਾਂ ਦੇ ਇਨਾਮ ਵਜੋਂ ਐਸ. ਐਸ. ਪੀ. ਖੰਨਾ ਨਵਜੋਤ ਸਿੰਘ ਮਾਹਲ ਦੀ ਸਿਫ਼ਾਰਿਸ਼ 'ਤੇ ਆਈ.ਜੀ. ਜਲੰਧਰ ਰੇਂਜ ਅਰਪਿਤ ...

ਪੂਰੀ ਖ਼ਬਰ »

ਅਣਪਛਾਤੇ ਵਹੀਕਲ ਦੀ ਫੇਟ ਨਾਲ ਬਜ਼ੁਰਗ ਦੀ ਮੌਤ

ਸਮਰਾਲਾ, 11 ਅਕਤੂਬਰ (ਨਵਰੂਪ ਸਿੰਘ ਧਾਲੀਵਾਲ, ਸਰਵਣ ਸਿੰਘ ਭੰਗਲਾਂ)-ਹੇਡੋਂ ਪੁਲਿਸ ਚੌਾਕੀ ਦੇ ਇੰਚਾਰਜ ਜਸਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੰਡ ਮੁਸ਼ਕਾਬਾਦ ਦੇ ਰਹਿਣ ਵਾਲੇ 65 ਸਾਲਾ ਬਜ਼ੁਰਗ ਸੇਵਾ ਸਿੰਘ ਪੁੱਤਰ ਸਰਬਣ ਦਾਸ ਨੂੰ ਬੀਤੀ ਰਾਤ ਕਿਸੇ ...

ਪੂਰੀ ਖ਼ਬਰ »

ਸੜਕਾਂ 'ਤੇ ਫਿਰਦੀਆਂ ਮੱਝਾਂ ਤੇ ਰੋਕ ਲਾਉਣ ਦੀ ਮੰਗ

ਜੌੜੇਪੁਲ ਜਰਗ, 11 ਅਕਤੂਬਰ (ਪਾਲਾ ਰਾਜੇਵਾਲੀਆ)-ਪਿੰਡਾਂ ਵਿਚ ਆਮ ਹੀ ਸੜਕਾਂ ਉੱਤੇ ਸੌ ਸੌ ਜਾਂ ਇਸ ਤੋਂ ਵੱਧ ਮੱਝਾਂ ਤੁਰਦੀਆਂ ਨਜ਼ਰ ਆਉਂਦੀਆਂ ਹਨ ਤੇ ਇਨ੍ਹਾਂ ਦਾ ਮਾਲਕ ਇੱਕ ਜੋ ਦੋ ਵਿਅਕਤੀ ਹੀ ਹੁੰਦੇ ਹਨ | ਇੰਨੀ ਵੱਡੀ ਗਿਣਤੀ ਵਿਚ ਡੰਗਰਾਂ ਨੂੰ ਇਕੱਲਾ ਵਿਅਕਤੀ ...

ਪੂਰੀ ਖ਼ਬਰ »

ਸਰਕਾਰੀ ਸਕੂਲ ਮੁਕੰਦਪੁਰ ਵਲੋਂ 'ਬੇਟੀ ਬਚਾਓ ਬੇਟੀ ਪੜ੍ਹਾਓ' ਮੁਹਿੰਮ ਸਬੰਧੀ ਰੈਲੀ

ਡੇਹਲੋਂ, 11 ਅਕਤੂਬਰ (ਅੰਮਿ੍ਤਪਾਲ ਸਿੰਘ ਕੈਲੇ)-ਸਰਕਾਰੀ ਹਾਈ ਸਕੂਲ ਮੁਕੰਦਪੁਰ ਵਲੋਂ ਅੱਜ ਸਕੂਲ ਮੁਖੀ ਮੈਡਮ ਜਗਰਾਜਪਾਲ ਕੌਰ ਦੀ ਅਗਵਾਈ ਹੇਠ 'ਬੇਟੀ ਬਚਾਓ ਬੇਟੀ ਪੜ੍ਹਾਓ' ਮੁਹਿੰਮ ਅਧੀਨ ਰੈਲੀ ਆਯੋਜਿਤ ਕੀਤੀ ਗਈ, ਜਿਸ ਦੌਰਾਨ ਸਕੂਲੀ ਬੱਚਿਆਾ ਨੇ ਇਸ ਮੁਹਿੰਮ ਨੂੰ ...

ਪੂਰੀ ਖ਼ਬਰ »

ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ ਬਲਾਕ ਖੰਨਾ ਦੇ ਪਿੰਡ ਗਾਜ਼ੀਪੁਰ ਕੀਤਾ ਸਰਵੇਖਣ

ਖੰਨਾ, 11 ਅਕਤੂਬਰ (ਧਿਆਨ ਸਿੰਘ ਰਾਏ)-ਪੰਜਾਬ ਸਰਕਾਰ ਦੀ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ ਬਲਾਕ ਖੰਨਾ ਦੇ ਪਿੰਡ ਗਾਜ਼ੀਪੁਰ ਨੂੰ ਚੁਣਿਆ ਗਿਆ | ਐੱਸ. ਡੀ. ਐਮ. ਸੰਦੀਪ ਸਿੰਘ ਦੀ ਅਗਵਾਈ ਹੇਠ ਬਣਾਈ ਵੱਖ-ਵੱਖ ਵਿਭਾਗਾਂ ਦੀ ਟੀਮ ਵਲੋਂ ਪਿੰਡ ਦੇ ਕੁੱਲ 125 ਘਰਾਂ ...

ਪੂਰੀ ਖ਼ਬਰ »

ਸਰਕਾਰੀ ਕੰਨਿਆ ਸਕੂਲ 'ਚ 'ਬੇਟੀ ਬਚਾਓ ਬੇਟੀ ਪੜ੍ਹਾਓ' ਦਿਵਸ ਮਨਾਇਆ

ਸਾਹਨੇਵਾਲ, 11 ਅਕਤੂਬਰ (ਹਰਜੀਤ ਸਿੰਘ ਢਿੱਲੋਂ)-ਸਰਕਾਰੀ ਕੰਨਿ੍ਹਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਮਨਾਏ ਬੇਟੀ ਬਚਾਓ ਬੇਟੀ ਪੜ੍ਹਾਓ ਦਿਵਸ 'ਤੇ ਸਵੇਰ ਦੀ ਸਭਾ 'ਚ ਵਿਦਿਆਰਥੀਆਾ ਨੂੰ ਸੰਬੋਧਨ ਕਰਦਿਆਾ ਸਕੂਲ ਦੇ ਪਿ੍ੰਸੀਪਲ ਮੈਡਮ ਕੁਲਵਿੰਦਰ ਕੌਰ ਨੇ ਕਿਹਾ ਕਿ ਅਜੋਕੇ ...

ਪੂਰੀ ਖ਼ਬਰ »

ਦਾਣਾ ਮੰਡੀ ਮਲੌਦ 'ਚ 52.11 ਹਜ਼ਾਰ ਕੁਇੰਟਲ ਝੋਨੇ ਦੀ ਖ਼ਰੀਦ

ਮਲੌਦ, 11 ਅਕਤੂਬਰ (ਦਿਲਬਾਗ ਸਿੰਘ ਚਾਪੜਾ/ਕੁਲਵਿੰਦਰ ਸਿੰਘ ਨਿਜ਼ਾਮਪੁਰ)-ਮਾਰਕੀਟ ਕਮੇਟੀ ਮਲੌਦ ਦੇ ਸਕੱਤਰ ਦਲਵਿੰਦਰ ਸਿੰਘ ਨੇ ਦੱਸਿਆ ਕਿ ਹੁਣ ਤੱਕ ਮਾਰਕੀਟ ਕਮੇਟੀ ਮਲੌਦ ਅਧੀਨ ਪੈਂਦੀਆਂ ਮੰਡੀਆਂ ਵਿਚ 57,570 ਕੁਵਿੰਟਲ ਝੋਨੇ ਦੀ ਆਮਦ ਹੋ ਚੁੱਕੀ ਹੈ ਜਿਸ ਵਿੱਚ ਵੱਖ ...

ਪੂਰੀ ਖ਼ਬਰ »

ਮਾਣਕ ਮਾਜਰਾ ਦੀ ਲਵਲੀਨ ਕੌਰ ਨੇ ਵੇਟ ਲਿਫ਼ਟਿੰਗ ਰਾਜ ਪੱਧਰੀ ਮੁਕਾਬਲਿਆਂ 'ਚ ਜਿੱਤਿਆ ਸੋਨ ਤਗ਼ਮਾ

ਖੰਨਾ, 11 ਅਕਤੂਬਰ (ਹਰਜਿੰਦਰ ਸਿੰਘ ਲਾਲ)-ਨਜ਼ਦੀਕੀ ਪਿੰਡ ਮਾਣਕ ਮਾਜਰਾ ਦੇ ਸਰਕਾਰੀ.ਸੀ.ਸੈਕੰ. ਸਕੂਲ ਦੀ ਵਿਦਿਆਰਥਣ ਨੇ 63ਵੀਂਆਂ ਪੰਜਾਬ ਸਕੂਲ ਖੇਡਾਂ ਜੋ ਖੰਨਾ ਦੇ ਪਿ੍ੰਸੀਪਲ ਨਰੇਸ਼ ਚੰਦਰ ਖੇਡ ਸਟੇਡੀਅਮ ਵਿਖੇ ਚੱਲ ਰਹੀਆਂ ਹਨ 'ਚ ਸਟੇਟ ਪੱਧਰਤੇ ਵੇਟ ਲਿਫ਼ਟਿੰਗ ...

ਪੂਰੀ ਖ਼ਬਰ »

ਟਮਕੋਦੀ ਵਿਖੇ ਬੇਟੀ ਬਚਾਓ ਬੇਟੀ ਪੜ੍ਹਾਓ ਵਿਸ਼ੇ 'ਤੇ ਹੋਇਆ ਪ੍ਰਭਾਵਸ਼ਾਲੀ ਸਮਾਗਮ

ਬੀਜਾ, 11ਅਕਤੂਬਰ (ਕਸ਼ਮੀਰਾ ਸਿੰਘ ਬਗ਼ਲੀ)-ਪਿੰਡ ਟਮਕੋਦੀ ਵਿਖੇ ਸਰਪੰਚ ਮਨਪ੍ਰੀਤ ਕੌਰ ਤੇ ਉਸ ਦੇ ਪਤੀ ਅੰਮਿ੍ਤਪਾਲ ਸਿੰਘ ਦੇ ਉੱਦਮ ਸਦਕਾ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਪੰਜਾਬ ਦੇ ਦਿਸ਼ਾ- ਨਿਰਦੇਸ਼ ਹੇਠ ਬਲਾਕ ਦੇ ਸਮਰਾਲਾ ਦੇ ਬਾਲ ਵਿਕਾਸ ਪ੍ਰੋਜੈਕਟ ...

ਪੂਰੀ ਖ਼ਬਰ »

ਐਨ. ਜੇ. ਐਸ. ਏ. ਸਕੂਲ ਦੇ ਵਿਦਿਆਰਥੀ ਸਾਹਿਬਵੀਰ ਸਿੰਘ ਨੇ ਜ਼ਿਲ੍ਹਾ ਪੱਧਰ ਦੀਆਾ ਖੇਡਾਾ 'ਚ ਮਾਰੀਆਾ ਮੱਲਾਂ

ਖੰਨਾ, 11 ਅਕਤੂਬਰ (ਹਰਜਿੰਦਰ ਸਿੰਘ ਲਾਲ/ਧਿਆਨ ਸਿੰਘ ਰਾਏ)ਇੱਥੇ ਸਥਿਤ ਨਵਾਬ ਜੱਸਾ ਸਿੰਘ ਆਹਲੂਵਾਲੀਆ ਸਕੂਲ ਦੇ ਵਿਦਿਆਰਥੀ ਸਾਹਿਬਵੀਰ ਸਿੰਘ (ਅੰਡਰ-14) ਨੇ ਜ਼ਿਲ੍ਹਾ ਪੱਧਰੀ ਸਕੂਲ ਖੇਡਾਾ 2017-18 'ਚ ਹੋਏ ਵੱਖ-ਵੱਖ ਮੁਕਾਬਲਿਆਾ 'ਚ ਲੰਬੀ ਛਾਲ ਅਤੇ ਸ਼ਾਟ ਪੁੱਟ ਵਿਚ ਦੂਸਰਾ ...

ਪੂਰੀ ਖ਼ਬਰ »

ਤਾਇਕਵਾਂਡੋ ਮੁਕਾਬਲਿਆਂ 'ਚ ਝਾੜ ਸਾਹਿਬ ਕਾਲਜ ਜੇਤੂ

ਸਮਰਾਲਾ, 11 ਅਕਤੂਬਰ (ਸਰਵਣ ਸਿੰਘ ਭੰਗਲਾਂ, ਨਵਰੂਪ ਸਿੰਘ ਧਾਲੀਵਾਲ)-ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਝਾੜ ਸਾਹਿਬ ਦੀਆਂ ਵਿਦਿਆਰਥਣਾਂ ਨੇ ਪੰਜਾਬ ਤਾਇਕਵਾਂਡੋ ਐਸੋਸੀਏਸ਼ਨ ਵਲੋਂ ਲੁਧਿਆਣਾ ਵਿਖੇ ਕਰਵਾਈ ਗਈ 20 ਵੀਂ ਜ਼ਿਲ੍ਹਾ ਤਾਇਕਵਾਂਡੋ ਚੈਂਪੀਅਨਸ਼ਿਪ 'ਚ ...

ਪੂਰੀ ਖ਼ਬਰ »

ਕਿਲ੍ਹਾ ਰਾਏਪੁਰ 'ਚ ਸਕੂਲ ਖੇਡਾਾ ਦੇ ਜ਼ਿਲ੍ਹਾ ਪੱਧਰੀ ਨੈਸ਼ਨਲ ਕਬੱਡੀ ਮੁਕਾਬਲੇ ਸ਼ੁਰੂ

ਡੇਹਲੋਂ, 11 ਅਕਤੂਬਰ (ਅੰਮਿ੍ਤਪਾਲ ਸਿੰਘ ਕੈਲੇ)-ਸਰਕਾਰੀ ਸੀਨੀਅਰ ਸੈਕੰਡਰੀ ਤੇ ਹਾਈ ਸਕੂਲਾਾ ਦੇ ਜ਼ਿਲ੍ਹਾ ਪੱਧਰੀ ਕਬੱਡੀ ਅੰਡਰ 14 ਸਾਲ ਤੇ ਅੰਡਰ 19 ਸਾਲ ਲੜਕੇ ਲੜਕੀਆਾ ਦੇ ਨੈਸ਼ਨਲ ਕਬੱਡੀ ਮੁਕਾਬਲੇ ਅੱਜ ਸੀਨੀਅਰ ਸੈਕੰਡਰੀ ਸਕੂਲ ਕਿਲ੍ਹਾ ਰਾਏਪੁਰ ਵਿਖੇ ਆਰੰਭ ...

ਪੂਰੀ ਖ਼ਬਰ »

ਸਵਦੇਸ਼ੀ ਸੁਰੱਖਿਆ ਚੀਨ ਵਲੋਂ ਭਾਰਤ ਨਾਲ ਕੀਤੇ ਜਾ ਰਹੇ ਵਪਾਰ ਯੁੱਧ ਦਾ ਇਕੋ ਇਕ ਹੱਲ

ਖੰਨਾ, 11 ਅਕਤੂਬਰ (ਹਰਜਿੰਦਰ ਸਿੰਘ ਲਾਲ)-ਰਾਸ਼ਟਰੀ ਸਵਦੇਸ਼ੀ ਸੁਰੱਖਿਆ ਮੁਹਿੰਮ ਤਹਿਤ ਚੀਨ ਵੱਲੋਂ ਭਾਰਤ ਨਾਲ ਲੜੇ ਜਾ ਰਹੇ ਵਪਾਰ ਯੁੱਧ, ਕੂਟਨੀਤਕ ਲੜਾਈ ਤੇ ਸਵਦੇਸ਼ੀ ਹੱਲ ਬਾਰੇ ਸੈਮੀਨਾਰ ਕਰਵਾਇਆ ਗਿਆ | ਇਸ ਦੀ ਅਗਵਾਈ ਭਾਈ ਹਰਭਜਨ ਸਿੰਘ ਰਾਗੀ ਵੱਲੋਂ ਕੀਤੀ ਗਈ | ...

ਪੂਰੀ ਖ਼ਬਰ »

ਜ਼ੋਨਲ ਪੱਧਰੀ ਅਥਲੈਟਿਕਸ ਮੁਕਾਬਲਿਆਂ 'ਚੋਂ ਕੈਂਬਰਿਜ ਸਕੂਲ ਦੇ ਬੱਚਿਆਂ ਨੇ ਜਿੱਤੇ 13 ਤਗਮੇ

ਮਲੌਦ, 11 ਅਕਤੂਬਰ (ਸਹਾਰਨ ਮਾਜਰਾ)-ਕੈਂਬਰਿਜ ਮਾਡਰਨ ਹਾਈ ਸਕੂਲ ਚੋਮੋਂ ਰੋਡ ਮਲੌਦ ਦੇ ਬੱਚਿਆਂ ਨੇ ਰਾੜਾ ਸਾਹਿਬ ਵਿਖੇ ਹੋਏ ਵੱਖ ਵੱਖ ਸਕੂਲਾਂ ਦੇ ਅਥਲੈਟਿਕਸ ਮੁਕਾਬਲਿਆਂ ਵਿਚੋਂ ਸ਼ਾਨਦਾਰ ਪ੍ਰਾਪਤੀਆਂ ਕਰਦਿਆਂ ਜ਼ੋਨਲ ਪੱਧਰੀ ਮੁਕਾਬਲਿਆਂ ਵਿਚੋਂ 13 ਤਗਮੇ ਜਿੱਤ ...

ਪੂਰੀ ਖ਼ਬਰ »

ਕੈਂਬਰਿਜ ਮਾਡਰਨ ਹਾਈ ਸਕੂਲ ਚੋਮੋਂ ਮਲੌਦ ਵਿਖੇ ਲੜਕੀਆਂ ਨੂੰ ਨੈਤਿਕ ਸਿੱਖਿਆ ਦੇਣ ਬਾਰੇ ਸੈਮੀਨਾਰ

ਮਲੌਦ, 11 ਅਕਤੂਬਰ (ਸਹਾਰਨ ਮਾਜਰਾ)-ਕੈਂਬਰਿਜ ਮਾਡਰਨ ਹਾਈ ਸਕੂਲ ਚੋਮੋਂ ਰੋਡ ਮਲੌਦ ਵਿਖੇ ਪਿ੍ੰਸੀਪਲ ਸੰਜੀਵ ਮੋਦਗਿਲ ਦੀ ਅਗਵਾਈ ਹੇਠ ਸਕੂਲ ਵਿਚ ਲੜਕੀਆਂ ਨੂੰ ਸਮਾਜਿਕ ਜੀਵਨ ਵਿਚ ਨੈਤਿਕ ਸਿੱਖਿਆ ਦੀ ਲੋੜ ਵਾਸਤੇ ਨੈਤਿਕ ਸਿੱਖਿਆ ਵਿਸ਼ੇ 'ਤੇ ਸੈਮੀਨਾਰ ਕੀਤਾ ਗਿਆ | ...

ਪੂਰੀ ਖ਼ਬਰ »

ਐਮ. ਏ. ਐਮ. ਸਕੂਲ ਦਾ ਤਰਨਜੋਤ ਡਿਸਕਸ ਥ੍ਰੋ 'ਚੋਂ ਅੱਵਲ

ਸਮਰਾਲਾ, 11 ਅਕਤੂਬਰ (ਸਰਵਣ ਸਿੰਘ, ਨਵਰੂਪ ਸਿੰਘ ਧਾਲੀਵਾਲ)-ਐਮ.ਏ.ਐਮ ਸਕੂਲ ਦੇ ਵਿਦਿਆਰਥੀ ਤਰਨਜੋਤ ਸਿੰਘ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਕਰਵਾਏ ਅੰਡਰ 14 ਸਮਰਾਲਾ ਜ਼ੋਨ ਦੇ ਖੇਡ ਮੁਕਾਬਲਿਆਾ 'ਚ ਪਹਿਲਾ ਸਥਾਨ ਹਾਸਲ ਕੀਤਾ | ਇਸ ਤੋਂ ਇਲਾਵਾ ਤਰਨਜੋਤ ਸਿੰਘ ਨੇ ...

ਪੂਰੀ ਖ਼ਬਰ »

ਬਲਾਕ ਕਾਾਗਰਸ ਮਲੌਦ ਦੇ ਪ੍ਰਧਾਨ ਦੌਦ ਨੇ ਆੜ੍ਹਤੀਆਂ ਨਾਲ ਕੀਤੀ ਮੀਟਿੰਗ

ਮਲੌਦ, 11 ਅਕਤੂਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ/ਦਿਲਬਾਗ ਸਿੰਘ ਚਾਪੜਾ)-ਬਲਾਕ ਕਾਾਗਰਸ ਮਲੌਦ ਦੇ ਪ੍ਰਧਾਨ ਜਗਤਾਰ ਸਿੰਘ ਉੱਚੀ ਦੌਦ ਨੇ ਝੋਨੇ ਦੇ ਚੱਲ ਰਹੇ ਸੀਜ਼ਨ ਨੂੰ ਮੁੱਖ ਰੱਖਦਿਆਾ ਦਾਣਾ ਮੰਡੀ ਸ਼ੀਹਾਂ ਦੌਦ ਵਿਖੇ ਆੜ੍ਹਤੀਆਂ ਨਾਲ ਮੀਟਿੰਗ ਕਰਦਿਆਾ ਕਿਹਾ ਕਿ ...

ਪੂਰੀ ਖ਼ਬਰ »

ਕਾਂਗਰਸ ਸਰਕਾਰ ਹਰ ਮੁਹਾਜ਼ 'ਤੇ ਅਸਫ਼ਲ-ਘਲੋਟੀ, ਮਦਨੀਪੁਰ

ਦੋਰਾਹਾ, 11 ਅਕਤੂਬਰ (ਮਨਜੀਤ ਸਿੰਘ ਗਿੱਲ)-ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਮੈਂਬਰ ਸ: ਬਲਵੰਤ ਸਿੰਘ ਘਲੋਟੀ ਅਤੇ ਸ਼੍ਰੋਮਣੀ ਅਕਾਲੀ ਦਲ ਐਸ. ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸ: ਮਨਜੀਤ ਸਿੰਘ ਮਦਨੀਪੁਰ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ...

ਪੂਰੀ ਖ਼ਬਰ »

ਬੱਸ 'ਚੋਂ ਡਿਗ ਕੇ ਵਿਅਕਤੀ ਜ਼ਖ਼ਮੀ

ਖੰਨਾ, 11 ਅਕਤੂਬਰ (ਅਮਰਜੀਤ ਸਿੰਘ)-ਬੱਸ 'ਚੋਂ ਡਿਗ ਕੇ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ | ਸਿਵਲ ਹਸਪਤਾਲ 'ਚ ਇਲਾਜ ਅਧੀਨ ਅਸ਼ਵਨੀ ਕੁਮਾਰ ਵਾਸੀ ਪਠਾਨਕੋਟ ਨੇ ਦੱਸਿਆ ਕਿ ਉਹ ਗੋਬਿੰਦਗੜ੍ਹ ਫ਼ੈਕਟਰੀ 'ਚ ਕੰਮ ਕਰਦਾ ਹੈ | ਉਹ ਰਾਤੀ 10 ਵਜੇ ਦੇ ਕਰੀਬ ਪਠਾਨਕੋਟ ਤੋਂ ਪੰਜਾਬ ...

ਪੂਰੀ ਖ਼ਬਰ »

ਪ੍ਰਾਇਮਰੀ ਸਕੂਲ ਬੁਆਣੀ ਵਿਖੇ ਬੇਟੀ ਬਚਾਓ ਬੇਟੀ ਪੜ੍ਹਾਓ ਤਹਿਤ ਜਾਗਰੂਕਤਾ ਰੈਲੀ

ਦੋਰਾਹਾ, 11 ਅਕਤੂਬਰ, (ਜਸਵੀਰ ਝੱਜ)-ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਅਧੀਨ, ਸਿੱਖਿਆ ਵਿਭਾਗ ਪ੍ਰਾਇਮਰੀ ਸਕੂਲ ਬੁਆਣੀ, ਸੀ.ਡੀ.ਪੀ.ਓ. ਦਫ਼ਤਰ ਦੋਰਾਹਾ ਤੇ ਸਿਹਤ ਵਿਭਾਗ ਵੱਲੋਂ ਇੱਕ ਰੈਲੀ ਕੱਢੀ ਗਈ | ਜਿਸ ਵਿਚ ਸੀ.ਡੀ.ਪੀ.ਓ. ਦਫ਼ਤਰ ਦੋਰਾਹਾ ਦੇ ਕਮਲਜੀਤ ਕੌਰ, ...

ਪੂਰੀ ਖ਼ਬਰ »

ਖਾਤਾ ਧਾਰਕ ਦੇ ਬੈਂਕ ਖਾਤੇ 'ਚੋਂ ਠੱਗੀ ਨਾਲ 30 ਹਜ਼ਾਰ ਕਢਵਾਏ

ਮਾਛੀਵਾੜਾ ਸਾਹਿਬ, 11 ਅਕਤੂਬਰ (ਸੁਖਵੰਤ ਸਿੰਘ ਗਿੱਲ)-ਮਾਛੀਵਾੜਾ ਸ਼ਹਿਰ ਦੀ ਇੱਕ ਬੈਂਕ ਦੀ ਖਾਤਾ ਧਾਰਕ ਸਰਬਜੀਤ ਕੌਰ ਦੇ ਖਾਤੇ ਵਿਚੋਂ 30 ਹਜ਼ਾਰ ਰੁਪਏ ਕੱਢ ਲਏ ਗਏ | ਸਰਬਜੀਤ ਕੌਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਮੇਰਾ ਖਾਤਾ 65092971288 ...

ਪੂਰੀ ਖ਼ਬਰ »

ਧਾਰਮਿਕ ਅਸਥਾਨ ਦੇ ਨਾਂਅ 'ਤੇ ਨਗਰ ਕੌਾਸਲ ਦੀ ਜ਼ਮੀਨ ਤੋਂ ਮਿੱਟੀ ਚੁੱਕਣ ਦਾ ਮਾਮਲਾ ਭਖਿਆ

ਸਾਹਨੇਵਾਲ, 11 ਅਕਤੂਬਰ (ਅਮਰਜੀਤ ਸਿੰਘ ਮੰਗਲੀ)-ਧਾਰਮਿਕ ਅਸਥਾਨ ਦੇ ਨਾਂਅ ' 'ਤੇ ਨਗਰ ਕੌਾਸਲ ਦੀ ਜ਼ਮੀਨ ਤਾੋ ਮਿੱਟੀ ਚੋਰੀ ਹੋਣ ਦਾ ਮਾਮਲਾ ਉਸ ਸਮੇਂ ਹੋਰ ਗਰਮਾ ਗਿਆ | ਜਦੋਂ ਨਗਰ ਕੌਾਸਲ ਸਾਹਨੇਵਾਲ ਵਲੋਂ ਜਿੱਥੇ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੰੂ ਕਾਰਵਾਈ ਕਰਨ ...

ਪੂਰੀ ਖ਼ਬਰ »

ਸੀ. ਬੀ. ਐਸ. ਈ. ਵਾਲੀਬਾਲ ਟੂਰਨਾਮੈਂਟ 'ਚ ਕਮਲ ਸ਼ਰਮਾ ਮੁੱਖ ਮਹਿਮਾਨ ਵਜੋਂ ਪੁੱਜੇ

ਖੰਨਾ, 11 ਅਕਤੂਬਰ (ਹਰਜਿੰਦਰ ਸਿੰਘ ਲਾਲ/ਧਿਆਨ ਸਿੰਘ ਰਾਏ/ਦਵਿੰਦਰ ਸਿੰਘ ਗੋਗੀ)-ਰਾਧਾ ਵਾਟਿਕਾ ਸੀ.ਸੈ.ਸਕੂਲ ਵਿਖੇ ਉੱਤਰ ਭਾਰਤ ਦੇ ਸੀ.ਬੀ.ਐਸ.ਈ. ਸਕੂਲਾਂ ਦੇ ਕਲੱਸਟਰ ਵਾਲੀਬਾਲ ਟੂਰਨਾਮੈਂਟ ਦੇ ਤੀਸਰੇ ਦਿਨ ਬੱਚਿਆਾ ਦਾ ਉਤਸ਼ਾਹ ਵਧਾਉਣ ਲਈ ਵਿਸ਼ੇਸ ਤੌਰ 'ਤੇ ਮੁੱਖ ...

ਪੂਰੀ ਖ਼ਬਰ »

'ਬੇਟੀ ਬਚਾਓ, ਬੇਟੀ ਪੜ੍ਹਾਓ 'ਦਾ ਨਾਅਰਾ ਹਰ ਘਰ ਤੱਕ ਪਹੁੰਚਾਉਣਾ ਸਾਡਾ ਸਭ ਦਾ ਫ਼ਰਜ਼ ਹੈ : ਐੱਸ. ਡੀ. ਐਮ. ਪਾਇਲ

ਪਾਇਲ, 11ਅਕਤੂਬਰ (ਗੁਰਦੀਪ ਸਿੰਘ ਨਿਜ਼ਾਮਪੁਰ,ਰਜਿੰਦਰ ਸਿੰਘ)-'ਬੇਟੀ ਬਚਾਓ, ਬੇਟੀ ਪੜ੍ਹਾਓ'- ਨਵੇਂ ਭਾਰਤ ਦੀਆਾ ਧੀਆਾ ਤਹਿਤ ਲੋਕਾਾ ਨੂੰ ਜਾਗਰੂਕ ਕਰਨ ਸਬੰਧੀ ਬਲਾਕ 'ਚ 9 ਤੋਂ 14 ਅਕਤੂਬਰ ਤੱਕ ਮਨਾਏ ਜਾ ਰਹੇ ਜਾਗਰੂਕਤਾ ਅਭਿਆਨ ਮੁਹਿੰਮ ਦਾ ਅੱਜ ਸਬ-ਡਵੀਜ਼ਨ ਪਾਇਲ ਵਿਖੇ ...

ਪੂਰੀ ਖ਼ਬਰ »

ਵਾਜਿਦ ਦਾ ਨਵਾਂ ਸਿੰਗਲ ਟਰੈਕ 'ਆਦੀ ਨਹੀਂਓ' ਦਾ ਪੋਸਟਰ ਰਿਲੀਜ਼

ਦੋਰਾਹਾ, 11 ਅਕਤੂਬਰ (ਮਨਜੀਤ ਸਿੰਘ ਗਿੱਲ)-ਦੋਰਾਹਾ ਵਿਖੇ ਦੇਸੀ ਰਿਕਾਰਡ ਅਤੇ ਰਾਣਾ ਆਹਲੂਵਾਲੀਆ ਵਲੋਂ ਵਾਜਿਦ ਦਾ ਨਵਾਂ ਸਿੰਗਲ ਟਰੈਕ 'ਆਦੀ ਨਹੀਂਓ' ਦਾ ਪੋਸਟਰ ਰਿਲੀਜ਼ ਕੀਤਾ ਗਿਆ | ਇਸ ਮੌਕੇ ਦੇਸੀ ਬੀਟਸ ਰਿਕਾਰਡਜ਼ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਅਮਨ ਮਾਂਗਟ ...

ਪੂਰੀ ਖ਼ਬਰ »

ਚੌਾਕੀ ਭੰੂਦੜੀ 'ਚ ਹਰਮੇਸ਼ ਕੁਮਾਰ ਨੇ ਅਹੁਦਾ ਸੰਭਾਲਿਆ

ਭੰੂਦੜੀ, 11 ਅਕਤੂਬਰ (ਕਲਦੀਪ ਸਿੰਘ ਮਾਨ)-ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਐਸ.ਐਸ.ਪੀ. ਸੁਰਜੀਤ ਸਿੰਘ ਦੀਆਂ ਹਦਾਇਤਾਂ 'ਤੇ ਲੁਧਿਆਣਾ ਦਿਹਾਤੀ ਅਧੀਨ ਆਉਂਦੀ ਭੂੰਦੜੀ ਚੌਾਕੀ 'ਚ ਤਾਇਨਾਤ ਰਾਜਵਰਿੰਦਪਾਲ ਸਿੰਘ ਦੀ ਬਦਲੀ ਸਿੱਧਵਾਂ ਬੇਟ ਹੋਣ ਉਪਰੰਤ ਭੂੰਦੜੀ ...

ਪੂਰੀ ਖ਼ਬਰ »

ਚੇਅਰਮੈਨ ਗਿੱਲ ਬੇਰਕਲਾਂ ਵਲੋਂ ਆਗੂਆਂ ਨਾਲ ਮੀਟਿੰਗ

ਮਲੌਦ, 11 ਅਕਤੂਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ/ਦਿਲਬਾਗ ਸਿੰਘ ਚਾਪੜਾ)- ਕਾਂਗਰਸ ਦੇ ਕਿਸਾਨ ਸੈੱਲ ਦੇ ਚੇਅਰਮੈਨ ਗੁਰਮੇਲ ਸਿੰਘ ਗਿੱਲ ਬੇਰਕਲਾਂ ਵੱਲੋਂ ਸਰਕਲ ਮਲੌਦ ਦੇ ਪਿੰਡਾਂ ਵਿੱਚ ਆਗੂਆਂ ਨਾਲ ਨੁੱਕੜ ਮੀਟਿੰਗਾਂ ਕੀਤੀ ਜਾ ਰਹੀਆਂ ਹਨ ਜਿਨ੍ਹਾਂ 'ਚੋਂ ਆਗੂਆਂ ...

ਪੂਰੀ ਖ਼ਬਰ »

ਡੇਹਲੋਂ ਵਿਖੇ ਕਿਸਾਨਾਾ ਨੰੂ ਖੰਡ ਮਿੱਲ ਬੁੱਢੇਵਾਲ ਨੇ ਵੱਧ ਗੰਨਾਂ ਬੀਜਣ ਲਈ ਪ੍ਰੇਰਿਆ

ਡੇਹਲੋਂ, 11 ਅਕਤੂਬਰ (ਅੰਮਿ੍ਤਪਾਲ ਸਿੰਘ ਕੈਲੇ)-ਕਿਸਾਨ ਭਰਾਵਾਾ ਨੰੂ ਗੰਨੇ ਦੀਆਾ ਨਵੀਆਾ ਕਿਸਮਾਾ ਦੀ ਜਾਣਕਾਰੀ ਤੇ ਉਨ੍ਹਾਂ ਨੰੂ ਵੱਧ ਰਕਬਾ ਗੰਨਾਾ ਬੀਜਣ ਲਈ ਪ੍ਰੇਰਿਤ ਕਰਨ ਸੰਬੰਧੀ ਵੱਖ-ਵੱਖ ਪਿੰਡਾਾ ਅੰਦਰ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ¢ਇਹ ਪ੍ਰਗਟਾਵਾ ...

ਪੂਰੀ ਖ਼ਬਰ »

ਧੱਕੇਸ਼ਾਹੀਆਂ ਦੇ ਬਾਵਜੂਦ 15 ਨੂੰ ਗੁਰਦਾਸਪੁਰ ਲੋਕ ਸਭਾ ਸੀਟ ਦਾ ਨਤੀਜਾ ਅਕਾਲੀ-ਭਾਜਪਾ ਦੇ ਹੱਕ 'ਚ ਆਵੇਗਾ-ਪ੍ਰੋ: ਬੀਜਾ

ਬੀਜਾ, 11 ਅਕਤੂਬਰ (ਰਣਧੀਰ ਸਿੰਘ ਧੀਰਾ)-ਮਾਰਕੀਟ ਕਮੇਟੀ ਖੰਨਾ ਦੇ ਸਾਬਕਾ ਚੇਅਰਮੈਨ ਤੇ ਸੀਨੀਅਰ ਅਕਾਲੀ ਆਗੂ ਪ੍ਰੋ ਗੁਰਬਖ਼ਸ਼ ਸਿੰਘ ਨੇ ਕਿਹਾ ਕਿ ਲੋਕ ਸਭਾ ਹਲਕਾ ਗੁਰਦਾਸਪੁਰ ਦੀ ਅੱਜ ਹੋਈ ਜ਼ਿਮਨੀ ਚੋਣ'ਚ ਸਰਕਾਰੀ ਧੱਕੇਸ਼ਾਹੀ ਦੇ ਬਾਵਜੂਦ ਅਕਾਲੀ-ਭਾਜਪਾ ਗੱਠਜੋੜ ...

ਪੂਰੀ ਖ਼ਬਰ »

ਕਾਨੂੰਨ ਸਾਡੀ ਸੁਰੱਖਿਆ ਲਈ ਹੈ, ਜਾਣਕਾਰੀ ਹੋਣਾ ਜ਼ਰੂਰੀ-ਜੱਜ ਡਾ: ਗੁਰਪ੍ਰੀਤ ਕੌਰ

ਜੋਧਾਂ, 11 ਅਕਤੂਬਰ (ਗੁਰਵਿੰਦਰ ਸਿੰਘ ਹੈਪੀ)-ਜੋਧਾਂ ਦੇ ਨਾਲ ਲਗਦੇ ਵੱਖ-ਵੱਖ ਸਕੂਲਾਂ 'ਚ ਬੱਚਿਆਂ ਨੂੰ ਕਾਨੂੰਨ ਦੀ ਜਾਣਕਾਰੀ ਦੇਣ ਤੇ ਬੇਟੀ ਬਚਾਓ-ਬੇਟੀ ਪੜ੍ਹਾਓ ਦੇ ਵਿਸ਼ੇ ਨੂੰ ਮੁੱਖ ਰੱਖਦਿਆਂ ਡਾ: ਗੁਰਪ੍ਰੀਤ ਕੌਰ ਚੀਫ਼ ਜੁਡੀਸ਼ੀਅਲ ਮਜਿਸਟ੍ਰੇਟ ਕਮ ਸਕੱਤਰ, ...

ਪੂਰੀ ਖ਼ਬਰ »

ਉਦਯੋਗਪਤੀਆਂ ਵੱਲੋਂ ਗੈਸ ਦੀ ਵਰਤੋਂ ਨਾ ਕਰਨ ਕਾਰਨ ਦਾਦਰੀ-ਨੰਗਲ ਗੈਸ ਸਪਲਾਈ ਯੋਜਨਾ ਮੁਸ਼ਕਿਲ 'ਚ

ਖੰਨਾ, 11 ਅਕਤੂਬਰ (ਹਰਜਿੰਦਰ ਸਿੰਘ ਲਾਲ)-ਕੇਂਦਰ ਸਰਕਾਰ ਦੀ 2200 ਕਰੋੜ ਦੀ ਲਾਗਤ ਨਾਲ ਬਣੀ ਦਾਦਰੀ-ਨੰਗਲ ਕੁਦਰਤੀ ਗੈਸ ਸਪਲਾਈ ਪਾਈਪ ਲਾਈਨ ਉਦਯੋਗਪਤੀਆਂ ਵੱਲੋਂ ਗੈਸ ਨਾ ਵਰਤਣ ਕਾਰਨ ਮੁਸ਼ਕਲ 'ਚ ਫਸੀ ਨਜ਼ਰ ਆ ਰਹੀ ਹੈ | ਕੇਂਦਰ ਸਰਕਾਰ ਵਲੋਂ ਉਦਯੋਗਪਤੀਆਂ ਨੂੰ ਇਸ ਗੈਸ ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਅਥਲੈਟਿਕਸ ਮੀਟ 'ਚੋਂ ਸੋਨ ਤਗਮਾ ਹਾਸਲ ਕੀਤਾ

ਖੰਨਾ, 11 ਅਕਤੂਬਰ (ਹਰਜਿੰਦਰ ਸਿੰਘ ਲਾਲ)-ਜ਼ਿਲ੍ਹਾ ਪੱਧਰੀ ਐਥਲੈਟਿਕਸ ਮੀਟ ਲੁਧਿਆਣਾ 'ਚ ਸ.ਕੰ.ਸ.ਸ.ਸ. ਖੰਨਾ ਦੀ ਵਿਦਿਆਰਥਣ ਗੀਤਾ (ਬਾਰ੍ਹਵੀਂ ਸੀ ) ਨੇ 3000 ਮੀਟਰ ਵਾਕ 'ਚ ਸੋਨ ਤਮਗ਼ਾ ਜਿੱਤ ਕੇ ਸ.ਕੰ.ਸ.ਸ.ਸਕੂਲ ਖੰਨਾ ਦਾ ਨਾਂਅ ਰੌਸ਼ਨ ਕੀਤਾ ਤੇ ਪਿੰ੍ਰਸੀਪਲ ਰਾਜੇਸ਼ ...

ਪੂਰੀ ਖ਼ਬਰ »

ਪੰਜਾਬ ਸਰਕਾਰ ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਲਈ ਕਿਸਾਨਾਾ ਨੂੰ ਕੇਂਦਰੀ ਗਰੀਨ ਟਿ੍ਬਿਊਨਲ ਵੱਲੋਂ ਐਲਾਨੀਆਾ ਰਾਹਤਾਾ ਦੇਵੇ:- ਪ੍ਰਧਾਨ ਬੀਜਾ

ਬੀਜਾ, 11 ਅਕਤੂਬਰ ( ਰਣਧੀਰ ਸਿੰਘ ਧੀਰਾ )-ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਸੂਬਾ ਮੀਤ ਪ੍ਰਧਾਨ ਜਸਵੰਤ ਸਿੰਘ ਬੀਜਾ ਨੇ ਕਿਹਾ ਕਿ ਜੇ ਪੰਜਾਬ ਸਰਕਾਰ ਕੌਮੀ ਗਰੀਨ ਟਿ੍ਬਿਊਨਲ ਦੀਆਾ ਸ਼ਰਤਾਂ ਮੰਨਣ ਤੋਂ ਇਨਕਾਰੀ ਹੈ ਤਾਾ ਪੰਜਾਬ ਦੇ ਕਿਸਾਨ ਪਰਾਲੀ ਨੂੰ ਅੱਗ ਲਾਉਣ ...

ਪੂਰੀ ਖ਼ਬਰ »

ਰੇਲ ਗੱਡੀ ਦੀ ਲਪੇਟ 'ਚ ਆ ਕੇ ਵਿਅਕਤੀ ਦੀ ਮੌਤ

ਖੰਨਾ, 11 ਅਕਤੂਬਰ (ਹਰਜਿੰਦਰ ਸਿੰਘ ਲਾਲ/ਧਿਆਨ ਸਿੰਘ ਰਾਏ/ਦਵਿੰਦਰ ਸਿੰਘ ਗੋਗੀ)-ਅਨਾਜ ਮੰਡੀ ਕੋਲ ਇਕ ਮਜ਼ਦੂਰ ਦੀ ਕਿਸੇ ਅਣਪਛਾਤੀ ਰੇਲ ਗੱਡੀ ਦੀ ਲਪੇਟ 'ਚ ਆ ਜਾਣ ਕਾਰਨ ਮੌਕੇ 'ਤੇ ਹੀ ਮੌਤ ਹੋ ਗਈ¢ ਹਾਦਸੇ ਦਾ ਸ਼ਿਕਾਰ ਹੋਏ ਮਜ਼ਦੂਰ ਦੀ ਪਹਿਚਾਣ ਭੁਵਨੇਸ਼ਵਰ ਮੰਡਲ (49) ...

ਪੂਰੀ ਖ਼ਬਰ »

ਬਾਬਾ ਵਿਸ਼ਵਕਰਮਾ ਦਾ ਜਨਮ ਦਿਹਾੜਾ ਮਨਾਉਣ ਸਬੰਧੀ ਮੀਟਿੰਗ

ਰਾੜਾ ਸਾਹਿਬ, 11 ਅਕਤੂਬਰ (ਸਰਬਜੀਤ ਸਿੰਘ ਬੋਪਾਰਾਏ)-ਪਿੰਡ ਮਕਸੂਦੜਾ ਵਿਖੇ ਗੁਰਦੁਆਰਾ ਸ੍ਰੀ ਸਿੰਘ ਸਭਾ ਸਾਹਿਬ (ਚੰਨੋ ਪੱਤੀ) ਵਿਖੇ ਬਾਬਾ ਵਿਸ਼ਵਕਰਮਾ ਦਾ ਜਨਮ ਦਿਹਾੜਾ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 20 ਅਕਤੂਬਰ ਨੂੰ ਮਨਾਉਣ ਸਬੰਧੀ ਮੀਟਿੰਗ ਕੀਤੀ ਗਈ | ...

ਪੂਰੀ ਖ਼ਬਰ »

ਪਿੰਡ ਰਾੜਾ ਸਾਹਿਬ ਵਿਖੇ ਬਰਸੀ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ

ਰਾੜਾ ਸਾਹਿਬ, 11 ਅਕਤੂਬਰ (ਸਰਬਜੀਤ ਸਿੰਘ ਬੋਪਾਰਾਏ)-ਪਿੰਡ ਰਾੜਾ ਸਾਹਿਬ ਦੇ ਗੁਰਦੁਆਰਾ ਬੇਗਮਪੁਰਾ ਸਾਹਿਬ ਵਿਖੇ ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੇ ਚਰਨ ਸੇਵਕ ਸੂਬੇਦਾਰ ਲਾਭ ਸਿੰਘ ਆਲਮਗੀਰ ਵਾਲਿਆਂ ਦੀ ਬਰਸੀ ਨੂੰ ਸਮਰਪਿਤ ਧਾਰਮਿਕ ਸਮਾਗਮ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX