ਤਾਜਾ ਖ਼ਬਰਾਂ


ਮੋਦੀ ਦੀ ਵਿਕਾਸ ਯਾਤਰਾ 'ਚ ਜਨਤਾ ਨੇ ਜਤਾਇਆ ਭਰੋਸਾ- ਸ਼ਾਹ
. . .  5 minutes ago
ਨਵੀਂ ਦਿੱਲੀ, 18 ਦਸੰਬਰ- ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੋਕਾਂ ਨੇ ਮੋਦੀ ਜੀ ਦੀ ਵਿਕਾਸ ਯਾਤਰਾ 'ਚ ਵਿਸ਼ਵਾਸ ਜਤਾਇਆ ਹੈ। ਉਨ੍ਹਾਂ ਕਿਹਾ ਕਿ 1990 ਤੋਂ ਗੁਜਰਾਤ 'ਚ ਭਾਜਪਾ ਕਦੀ ਨਹੀਂ...
ਗੁਜਰਾਤ : ਅਪਲੇਸ਼ ਠਾਕੁਰ ਤੇ ਜਗਨੇਸ਼ ਮੇਵਾਣੀ ਚੋਣ ਜਿੱਤੇ
. . .  15 minutes ago
ਜੀ.ਐਸ.ਟੀ. ਦੀ ਜਿੱਤ, ਦੇਸ਼ ਦੀ ਜਿੱਤ-ਕਾਂਗਰਸ ਦੀ ਹਾਰ, ਅਧਰਮੀ ਦੀ ਹਾਰ - ਪ੍ਰਧਾਨ ਮੋਦੀ ਨੇ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਦੀ ਜਿੱਤ 'ਤੇ ਕਿਹਾ
. . .  36 minutes ago
ਦਿੱਲੀ : ਗੁਜਰਾਤ ਤੇ ਹਿਮਾਚਲ ਪ੍ਰਦੇਸ਼ 'ਚ ਮਿਲੀ ਜਿੱਤ ਤੋਂ ਬਾਅਦ ਅਮਿਤ ਸ਼ਾਹ ਦਾ ਭਾਜਪਾ ਹੈਡਕੁਆਰਟਰ 'ਚ ਸ਼ਾਨਦਾਰ ਸਵਾਗਤ
. . .  46 minutes ago
ਗੁਜਰਾਤ : ਰਾਜਕੋਟ, ਸੂਰਤ ਤੇ ਅਹਿਮਦਾਬਾਦ 'ਚ ਈ.ਵੀ.ਐਮ. ਮਸ਼ੀਨਾਂ ਨਾਲ ਹੋਈ ਛੇੜਛਾੜ - ਹਾਰਦਿਕ ਪਟੇਲ
. . .  about 1 hour ago
ਹਿਮਾਚਲ ਪ੍ਰਦੇਸ਼ : ਅਰਕੀ ਤੋਂ ਕਾਂਗਰਸ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ ਦੀ ਵੱਡੀ ਜਿੱਤ
. . .  about 1 hour ago
ਗੁਜਰਾਤ ਤੇ ਹਿਮਾਚਲ ਪ੍ਰਦੇਸ਼ 'ਚ ਭਾਜਪਾ ਦੀ ਸਰਕਾਰ ਬਣਨਾ ਤੈਅ
. . .  about 1 hour ago
ਪਾਰਲੀਮੈਂਟ ਲਾਇਬਰੇਰੀ ਬਿਲਡਿੰਗ 'ਚ ਭਲਕੇ ਹੋਵੇਗੀ ਭਾਜਪਾ ਪਾਰਲੀਮੈਂਟਰੀ ਪਾਰਟੀ ਦੀ ਮੀਟਿੰਗ
. . .  about 1 hour ago
ਔਲਾਦ ਦੇ ਨਾ ਬਚਣ ਤੋਂ ਪ੍ਰੇਸ਼ਾਨ ਕਿਸਾਨ ਨੇ ਮੌਤ ਨੂੰ ਲਗਾਇਆ ਗਲ਼ੇ
. . .  about 1 hour ago
ਹਿਮਾਚਲ ਪ੍ਰਦੇਸ਼ : ਭਾਜਪਾ 43 ਸੀਟਾਂ ਤੇ ਕਾਂਗਰਸ 21 ਸੀਟਾਂ 'ਤੇ ਅੱਗੇ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 27 ਅੱਸੂ ਸੰਮਤ 549
ਵਿਚਾਰ ਪ੍ਰਵਾਹ: ਲੋਕਤੰਤਰ ਵਿਚ ਫ਼ਰਜ਼ਾਂ ਦੀ ਪਾਲਣਾ ਜ਼ਿਆਦਾ ਜ਼ਰੂਰੀ ਹੈ। -ਅਚਾਰੀਆ ਨਰਿੰਦਰ ਦੇਵ
  •     Confirm Target Language  

ਸੰਪਾਦਕੀ

ਗੁਰਦਾਸਪੁਰ ਦੀ ਉਪ-ਚੋਣ

ਸਿਆਸੀ ਪਾਰਟੀਆਂ ਲਈ ਬਣੀ ਵਕਾਰ ਦਾ ਸਵਾਲ

ਗੁਰਦਾਸਪੁਰ ਲੋਕ ਸਭਾ ਹਲਕੇ ਦੀ ਚੋਣ ਲਗਪਗ ਸ਼ਾਂਤੀਪੂਰਨ ਢੰਗ ਨਾਲ ਸਮਾਪਤ ਹੋ ਗਈ ਹੈ। ਚੋਣਾਂ ਦੌਰਾਨ ਵੱਡੀਆਂ ਪਾਰਟੀਆਂ ਦੇ ਕੁਝ ਆਗੂ ਅਤੇ ਵਰਕਰਾਂ ਵਲੋਂ ਆਪਣੀ ਬਿਆਨਬਾਜ਼ੀ ਅਤੇ ਭਾਸ਼ਣਾਂ ਰਾਹੀਂ ਜਿਸ ਤਰ੍ਹਾਂ ਦਾ ਮਾਹੌਲ ਬਣਾਇਆ ਜਾ ਰਿਹਾ ਸੀ, ਉਸ ਤੋਂ ਇਹ ਖ਼ਦਸ਼ਾ ਜ਼ਰੂਰ ...

ਪੂਰੀ ਖ਼ਬਰ »

ਆਓ ਪ੍ਰਦੂਸ਼ਣ-ਮੁਕਤ ਦੀਵਾਲੀ ਲਈ ਪਹਿਲ ਕਰੀਏ

ਜਿਉਂ-ਜਿਉਂ ਦੀਵਾਲੀ ਨੇੜੇ ਆ ਰਹੀ ਹੈ, ਵਾਰ-ਵਾਰ ਪ੍ਰਦੂਸ਼ਣ ਤੇ ਸ਼ੋਰ ਦਾ ਡਰ ਚੇਤੇ ਆ ਰਿਹਾ ਹੈ। ਦੀਵਾਲੀ ਜ਼ਹਿਰੀਲੇ ਧੂੰਏਂ ਦੀ ਉਪਜ ਦਾ ਵੱਡਾ ਕਾਰਨ ਬਣ ਗਈ ਹੈ। ਨਾਲ-ਨਾਲ ਆਤਿਸ਼ਬਾਜ਼ੀ ਦੀ ਕੰਨ-ਪਾੜਵੀਂ ਆਵਾਜ਼ ਅੱਧੀ ਰਾਤ ਤੱਕ ਸੁਣਾਈ ਦਿੰਦੀ ਰਹਿੰਦੀ ਹੈ। ਖੁਸ਼ਹਾਲ ਮਾਪਿਆਂ ਦੇ ਕਾਕੇ ਵੱਡੀਆਂ ਰਕਮਾਂ ਖਰਚ ਕਰਕੇ ਬਹੁਤੀ ਆਵਾਜ਼ ਪੈਦਾ ਕਰਨ ਵਾਲੇ ਪਟਾਕੇ ਥੈਲਿਆਂ ਦੇ ਥੈਲੇ ਖ਼ਰੀਦ ਲਿਆਉਂਦੇ ਹਨ। ਜਦੋਂ ਰਾਤ ਦਸ ਕੁ ਵਜੇ ਬਹੁਤੇ ਪਰਿਵਾਰ ਸੌਣ ਦੀ ਤਿਆਰੀ ਵਿਚ ਹੁੰਦੇ ਹਨ, ਇਹ 'ਪੜ੍ਹੇ-ਲਿਖੇ ਅਨਪੜ੍ਹ' ਘਰਾਂ ਦੇ ਬਾਹਰ ਸੜਕ ਉੱਤੇ ਨਿਕਲ ਆਉਂਦੇ ਹਨ ਤੇ ਅਗਲੇ ਦੋ ਘੰਟੇ ਖੂਬ ਸ਼ੋਰ-ਪ੍ਰਦੂਸ਼ਣ ਪੈਦਾ ਕਰਦੇ ਹਨ। ਜਦੋਂ ਸਵੇਰੇ ਲੋਕ ਸੈਰ ਲਈ ਨਿਕਲਦੇ ਹਨ ਤਾਂ ਸੜਕਾਂ ਸਾੜੀ ਗਈ ਆਤਿਸ਼ਬਾਜ਼ੀ ਦੇ ਮਲਬੇ ਨਾਲ ਭਰੀਆਂ ਪਈਆਂ ਹੁੰਦੀਆਂ ਹਨ।
ਦੀਵਾਲੀ ਅਸਲ ਵਿਚ ਬਹੁਤ ਸੁੰਦਰ ਤਿਉਹਾਰ ਹੈ। ਦੀਵਾਲੀ ਦੀਪਾਵਲੀ ਦਾ ਤਦਭਵ ਰੂਪ ਹੈ। ਦੀਪ ਤੋਂ ਦੀਵਾ ਬਣਿਆ ਹੈ। ਰਾਤ ਅਨ੍ਹੇਰੀ ਹੁੰਦੀ ਹੈ। ਅਨ੍ਹੇਰੀ ਰਾਤ ਵਿਚ 'ਜਗਦਾ ਦੀਵਾ' ਮਨਮੋਹਣਾ ਦ੍ਰਿਸ਼ ਹੈ। ਬੇਆਬਾਦ ਆਲੇ-ਦੁਆਲੇ ਵਿਚ 'ਆਬਾਦੀ' ਦਾ ਦ੍ਰਿਸ਼/ਆਸ਼ਾ ਦਾ ਦ੍ਰਿਸ਼। ਸੰਘਣੇ ਹਨ੍ਹੇਰੇ ਵਿਚ ਪਿੰਡਾਂ-ਸ਼ਹਿਰਾਂ ਦੇ ਲੋਕ ਦੀਵੇ ਬਾਲ ਕੇ ਸਮੂਹ ਮਾਨਵਤਾ ਨੂੰ ਆਪਣੇ ਸਨੇਹ ਦਾ ਸੁਨੇਹਾ ਦਿੰਦੇ ਸਨ। ਨਗਰ-ਖੇੜਾ ਵਸਦਾ ਰਹੇ! ਲੋਕ ਕਹਿੰਦੇ ਸਨ ਆਓ! ਆਪਾਂ ਸਾਰੇ ਰਲ ਕੇ ਮਨੁੱਖਤਾ ਦੀ ਸੁੱਖ-ਸਾਂਦ ਮੰਗੀਏ।
ਅਸਲ ਵਿਚ ਭਾਰਤ ਦੇ ਹੋਰ ਤਿਉਹਾਰਾਂ ਵਾਂਗ ਇਹ ਤਿਉਹਾਰ ਵੀ ਭਾਰਤ ਦੀਆਂ ਬਦਲਦੀਆਂ ਰੁੱਤਾਂ ਨਾਲ ਜੁੜਿਆ ਹੋਇਆ ਹੈ। ਭਾਰਤ ਬਹੁਤ ਗਰਮ ਦੇਸ਼ ਹੈ ਪਰ ਮੌਨਸੂਨ ਦੀ ਰੁੱਤ ਗਰਮੀ ਵਿਚ ਠੰਡਕ ਵਰਤਾਉਂਦੀ ਸੀ। ਇਸੇ ਕਰਕੇ ਸੌਣ-ਭਾਦੋਂ ਦੀ ਬਰਸਾਤ ਬਾਰੇ ਅਨੇਕ ਲੋਕ ਗੀਤ ਰਚੇ ਗਏ। ਮਹਾਂਪੁਰਖ ਕਵੀਆਂ ਨੇ ਬਾਰਾਂ-ਮਾਹੇ ਲਿਖੇ। ਬਰਸਾਤ ਦੀਆਂ ਕਾਲੀਆਂ ਘਟਾਵਾਂ, ਮੀਂਹ ਦੀਆਂ ਠੰਢੀਆਂ ਫੁਹਾਰਾਂ, ਅੰਬ ਦੇ ਬਾਗਾਂ ਦੀ ਹਰਿਆਵਲ ਦੋ ਕੁ ਮਹੀਨੇ ਸੁਹਜ-ਭਰਪੂਰ ਦ੍ਰਿਸ਼ ਪੈਦਾ ਕਰੀ ਰੱਖਦੇ, ਪਰ ਜਦੋਂ ਬਰਸਾਤ ਦੇ ਮਹੀਨੇ ਮੁਕਦੇ, ਘਰਾਂ ਦੀਆਂ ਛੱਤਾਂ ਅਤੇ ਕੰਧਾਂ ਖੁਰ ਗਈਆਂ ਨਜ਼ਰ ਆਉਂਦੀਆਂ। ਉੱਦਮੀ ਪੁਰਖ-ਨਾਰੀਆਂ ਇਮਾਰਤਾਂ ਦੀ ਮੁਰੰਮਤ ਦੀ ਲੋੜ ਮਹਿਸੂਸ ਕਰਦੇ। ਅੱਸੂ ਮਹੀਨੇ ਵਿਚ ਕੱਧਾਂ 'ਤੇ ਛੱਤਾਂ ਲਿੱਪੀਆਂ ਜਾਂਦੀਆਂ ਸਨ। ਅੱਜਕਲ੍ਹ ਦੇ ਮਹਿੰਗੇ ਰੰਗ-ਰੋਗਨ ਖ਼ਰੀਦਣ ਦੀ ਥਾਂ ਜ਼ਮੀਨ ਦੀ ਡੂੰਘਾਈ ਵਿਚੋਂ ਨਿਕਲਿਆ ਪਾਂਡੂ ਸਫੈਦੀ ਦੇ ਤੌਰ 'ਤੇ ਵਰਤਿਆ ਜਾਂਦਾ ਸੀ। ਪਾਂਡੂ ਨਾਲ ਸਫੈਦ ਹੋਈਆਂ ਕੰਧਾਂ ਉੱਤੇ ਧੀਆਂ ਭੈਣਾਂ ਆਪਣੀ ਕਲਪਨਾ ਦੀ ਉਡਾਰੀ ਮੁਤਾਬਿਕ ਸਿੱਧ ਪੱਧਰੀ ਚਿੱਤਰਕਾਰੀ ਕਰ ਦਿੰਦੀਆਂ ਸਨ। ਇੰਜ ਘਰ ਅੰਦਰੋਂ ਬਾਹਰੋਂ ਸੋਹਣੇ ਬਣ ਜਾਂਦੇ ਸਨ। ਬਰਸਾਤ ਦੀ ਹਵਾੜ ਨਿਕਲ ਜਾਂਦੀ ਸੀ। ਕੂੜਾ-ਕਰਕਟ ਵੀ ਸਾਫ਼ ਹੋ ਜਾਂਦਾ। ਜਾਣੋ! ਘਰ ਲੰਮੀ ਗਰਮ ਰੁੱਤ ਤੇ ਬਰਸਾਤ ਤੋਂ ਬਾਅਦ ਆ ਰਹੇ ਸਿਆਲ ਵਿਚ ਇਕ ਵਾਰ ਫਿਰ ਵਸਣ ਯੋਗ ਥਾਵਾਂ ਬਣ ਜਾਂਦੇ ਸਨ। ਅਸਲ ਵਿਚ ਦੀਵਾਲੀ ਆ ਰਹੇ ਸਿਆਲ ਦੇ ਸਵਾਗਤ ਲਈ ਸ਼ੁਰੂ ਹੋਇਆ ਤਿਉਹਾਰ ਹੈ। ਸਿਆਲ ਦੀਆਂ ਰਾਤਾਂ ਲੰਮੀਆਂ ਹੋਣਗੀਆਂ। ਸਭ ਲੋਕਾਂ ਨੂੰ ਘਰਾਂ ਦੇ ਅੰਦਰ ਸੌਣਾ ਪਏਗਾ। ਇਸ ਲਈ ਲੋਕ ਸੋਚਦੇ, ਆਓ ਘਰ ਸਿਆਲ ਦੀਆਂ ਰਾਤਾਂ ਲਈ ਸਾਫ਼-ਸੁਥਰੇ ਕਰ ਲਈਏ। ਇਮਾਰਤਾਂ ਦੀ ਟੁੱਟ-ਭੱਜ ਦੂਰ ਕਰ ਲਈਏ।
ਦੀਵਾਲੀ ਯਾਦ ਕਰਾਉਂਦੀ ਸੀ ਕਿ ਸਭ ਰੁੱਤਾਂ ਚੰਗੀਆਂ ਹਨ ਪਰ ਉਨ੍ਹਾਂ ਲਈ ਤਿਆਰੀ ਦੀ ਲੋੜ ਹੈ। ਬਿਜਲੀ ਦੀ ਅਣਹੋਂਦ ਵਿਚ 'ਜਗਦਾ ਦੀਵਾ' ਬਹੁਤ ਮਹੱਤਵਪੂਰਨ ਕਾਢ ਸੀ। ਜਿਊਂਦੇ ਹੋਣ ਦੀ ਨਿਸ਼ਾਨੀ ਸੀ। ਮਨੁੱਖ ਦੀ ਇਸ ਸੋਚ ਦੀ ਨਿਸ਼ਾਨੀ ਸੀ ਕਿ ਬਦਲਦੇ ਮੌਸਮ ਦਾ ਸਵਾਗਤ ਕਰੋ। ਹਰ ਹਾਲਤ ਵਿਚ ਖੁਸ਼ ਰਹਿਣ ਦੀ ਆਦਤ ਪਾਓ।
ਅੱਜ ਤੋਂ ਸੱਠ ਸਾਲ ਪਹਿਲਾਂ ਆਤਿਸ਼ਬਾਜ਼ੀ ਨਾ ਹੋਣ ਦੇ ਬਰਾਬਰ ਸੀ। ਘਰ-ਘਰ ਬਿਜਲੀ ਵੀ ਨਹੀਂ ਸੀ। ਸਭ ਲੋਕਾਂ ਨੂੰ ਦੀਵੇ ਬਾਲਣੇ ਪੈਂਦੇ ਸਨ। ਦੀਵੇ ਨੂੰ ਏਨੀ ਪਵਿੱਤਰ ਵਸਤੂ ਮੰਨਿਆ ਜਾਂਦਾ ਸੀ ਕਿ ਲੋਕ ਮੂੰਹ ਤੋਂ 'ਦੀਵਾ ਬੁਝਾਉਣਾ' ਮੁਹਾਵਰਾ ਨਹੀਂ ਵਰਤਦੇ ਸਨ। ਕਹਿੰਦੇ ਸਨ, ਦੀਵੇ ਨੂੰ ਹੱਥ ਮਾਰਦੇ ਜਾਂ ਦੀਵੇ ਨੂੰ ਵੱਡਾ ਕਰਦੇ। ਦੀਵੇ ਬੁੱਝਣਾ ਜਾਂ ਬੁਝਾਉਣਾ ਤਾਂ ਮੌਤ ਦੀ ਨਿਸ਼ਾਨੀ ਸੀ।
ਕਾਰੀਗਰ ਲੋਕ ਕਲਾਮਈ ਢੰਗ ਨਾਲ ਚੱਕ ਉੱਤੇ ਗੁੰਨ੍ਹੀ ਹੋਈ ਚੀਕਣੀ ਮਿੱਟੀ ਰੱਖ ਕੇ ਦੀਵੇ ਬਣਾਉਂਦੇ ਸਨ। ਬਹੁਤੇ ਦੀਵੇ ਸਿਰਫ ਇਕ ਮੂੰਹ ਵਾਲੇ ਹੁੰਦੇ। ਪਰ ਚੌਮੁਖੀਏ ਦੀਵੇ ਵੀ ਬਣਦੇ। ਸਭ ਅਮੀਰ-ਗ਼ਰੀਬ ਪਰਿਵਾਰ ਦੀਵੇ ਖਰੀਦ ਕੇ ਲਿਆਉਂਦੇ। ਨਾਰੀਆਂ ਰੂੰ ਦੀਆਂ ਵੱਟੀਆਂ ਵੱਟਦੀਆਂ। ਸਰ੍ਹੋਂ ਦਾ ਤੇਲ ਤੇਲੀ ਤੋਂ ਖ਼ਰੀਦ ਕੇ ਲਿਆਉਂਦੇ। ਦੀਵਾਲੀ ਨੂੰ ਰਾਤ ਨੂੰ ਵੱਡੀ ਗਿਣਤੀ ਵਿਚ ਦੀਵਿਆਂ ਵਿਚ ਤੇਲ ਪਾਇਆ ਜਾਂਦਾ। ਵੱਟੀਆਂ ਸਜਾਈਆਂ ਜਾਂਦੀਆਂ। ਇਕ-ਇਕ ਦੀਵੇ ਨੂੰ ਰੌਸ਼ਨੀ ਦਿੱਤੀ ਜਾਂਦੀ। ਜਗਦੇ ਦੀਵੇ ਥਾਲੀਆਂ ਜਾਂ ਥਾਲਾਂ ਵਿਚ ਟਿਕਾਏ ਜਾਂਦੇ। ਫਿਰ ਇਹ ਜਗਦੇ ਦੀਵਿਆਂ ਨਾਲ ਸਜੇ ਥਾਲ ਚੁੱਕ ਕੇ ਸਵਾਣੀਆਂ ਬਨੇਰਿਆਂ, ਮੁੱਖਾਂ, ਖੂਹਾਂ ਦੀਆਂ ਮਣਾਂ ਉੱਤੇ ਬੜੇ ਪ੍ਰੇਮ ਨਾਲ ਟਿਕਾਉਂਦੀਆਂ। ਦੀਵੇ ਜਗਾਉਣ ਤੇ ਦੀਵੇ ਟਿਕਾਉਣ ਦਾ ਕੰਮ ਹਫੜਾ-ਤਫੜੀ ਵਿਚ ਨਹੀਂ ਕੀਤਾ ਜਾਂਦਾ ਸੀ। ਦੀਵਾ ਚਾਹੇ ਮੰਦਰ ਜਾਂ ਗੁਰਦੁਆਰੇ ਦੇ ਦੁਆਰ ਉੱਤੇ ਧਰਿਆ ਜਾਂਦਾ, ਚਾਹੇ ਖੂਹ ਦੀ ਮਣ ਉੱਤੇ ਜਾਂ ਪਿੰਡ ਦੇ ਚੌਰਾਹੇ ਵਿਚ ਪੂਰੀ ਸ਼ਰਧਾ ਨਾਲ ਰੱਖਿਆ ਜਾਂਦਾ। ਇਹ ਤਾਂ ਦੀਵੇ ਦੀ ਪੂਜਾ ਸੀ, ਦੀਵੇ ਰਾਹੀਂ ਮਨੁੱਖਤਾ ਦੇ ਭਲੇ ਲਈ ਅਰਦਾਸ ਹੁੰਦੀ ਸੀ।
ਬੱਚੇ ਤੇ ਨਵ-ਯੁਵਕ ਮਨੋਰੰਜਨ ਦਾ ਪ੍ਰਬੰਧ ਵੀ ਕਰਦੇ। ਕਿਸੇ ਦਰੱਖਤ ਦੀ ਸਿੱਧੀ ਟਹਿਣੀ ਕੱਟ-ਤਰਾਸ਼ ਕੇ ਮਸ਼ਾਲ ਬਣਾਉਣ ਲਈ ਵਰਤੀ ਜਾਂਦੀ। ਵੇਲੀ ਹੋਈ ਕਪਾਹ ਵਿਚੋਂ ਨਿਕਲੇ ਵੜੇਵੇਂ ਪੋਟਲੀ ਵਿਚ ਬੰਨ੍ਹ ਕੇ ਸੋਟੀ ਦੇ ਸਿਰੇ ਉੱਤੇ ਰੱਖੇ ਜਾਂਦੇ ਤੇ ਉੱਤੇ ਪੁਰਾਣੀਆਂ ਲੀਰਾਂ ਲਪੇਟੀਆਂ ਜਾਂਦੀਆਂ। ਲੀਰਾਂ ਦੀ ਖਿੱਦੋ ਉੱਤੇ ਗਿੱਲਾ ਗੋਹਾ ਪੋਚਿਆ ਜਾਂਦਾ। ਵੜੇਵੇਂ, ਲੀਰਾਂ ਤੇ ਗੋਹੇ ਦਾ ਖਿੱਦੋ ਸੁੱਕ ਕੇ ਮਸ਼ਾਲ ਦਾ ਜੁਗਾੜ ਬਣ ਜਾਂਦਾ। ਇਸ ਜੁਗਾੜ ਨੂੰ ਅੱਗ ਦਿਖਾਉਣ ਨਾਲ ਇਹ ਲੱਟ-ਲੱਟ ਬਲਦੀ ਮਸ਼ਾਲ ਬਣ ਜਾਂਦੀ। ਬੱਚੇ ਤੇ ਨਵਯੁਵਕ ਇਹ ਮਸ਼ਾਲਾਂ ਚੁੱਕ ਕੇ ਹਨ੍ਹੇਰੀਆਂ ਗਲੀਆਂ ਦਾ ਗੇੜਾ ਕੱਢਦੇ। ਸਾਰੀ ਆਬਾਦੀ ਜਗਦੇ ਦੀਵਿਆਂ ਨਾਲ ਸੁਹਜ ਭਰਪੂਰ ਦ੍ਰਿਸ਼ ਪੇਸ਼ ਕਰਦੀ। ਉਦੋਂ ਮਹਿੰਗੀਆਂ ਮਠਿਆਈਆਂ ਖ਼ਰੀਦਣ ਤੇ ਖਾਣ ਦਾ ਰਿਵਾਜ ਨਹੀਂ ਸੀ। ਘਰ-ਘਰ ਦੇਸੀ ਘਿਉ ਦੇ ਲੱਡੂ ਵੱਟੇ ਜਾਂਦੇ, ਜੋ ਦੀਵਾਲੀ ਦੀ ਰਾਤ ਨੂੰ ਅਤੇ ਅਗਲੀਆਂ ਕਈ ਸਵੇਰਾਂ ਨੂੰ ਖਾਦੇ ਜਾਂਦੇ।
ਤਰੱਕੀ ਦੀ ਦੌੜ ਅਤੇ ਵਧਦੀ ਆਮਦਨੀ ਨੇ ਦੀਵਾਲੀ ਦੀ ਸੁੰਦਰਤਾ ਤੇ ਚੈਨ ਨਸ਼ਟ ਕਰ ਦਿੱਤਾ ਤੇ ਇਸ ਨੂੰ ਪ੍ਰਦੂਸ਼ਿਤ ਅਤੇ ਸ਼ੋਰ-ਸ਼ਰਾਬੇ ਵਾਲਾ ਦਿਨ ਬਣਾ ਦਿੱਤਾ ਹੈ।
ਪਹਿਲਾਂ ਮਿੱਟੀ ਦੇ ਦੀਵੇ ਬੁੱਝੇ। ਬਿਜਲੀ ਦੇ ਬਲਬਾਂ ਦੀਆਂ ਲੜੀਆਂ ਆਈਆਂ। ਇਹ ਲੜੀਆਂ ਇਕ ਦੀਵਾਲੀ ਬਾਲ ਕੇ ਸੰਭਾਲ ਲਈਆਂ ਜਾਂਦੀਆਂ ਤੇ ਅਗਲੀ ਦੀਵਾਲੀ ਫਿਰ ਬਨੇਰਿਆਂ ਉੱਤੇ ਲਟਕਾ ਲਈਆਂ ਜਾਂਦੀਆਂ। ਹੁਣ ਚੀਨ ਤੋਂ ਆਈਆਂ ਧਾਗਾ-ਰੂਪ ਲੜੀਆਂ ਸੰਭਾਲਣ ਦੀ ਵੀ ਲੋੜ ਨਹੀਂ। ਬਾਲੋ ਤੇ ਕੂੜੇ ਵਿਚ ਸੁੱਟੋ। ਇੰਜ ਲਗਦਾ ਹੈ, ਅਸੀਂ ਰੌਸ਼ਨੀ ਦੀ ਕਦਰ ਭੁੱਲ ਗਏ ਹਾਂ। ਰੌਸ਼ਨੀ ਹੀ ਕੂੜੇ ਵਿਚ ਸੁੱਟੀ ਜਾ ਰਹੇ ਹਾਂ।
ਸਭ ਤੋਂ ਵੱਡਾ ਵਿਗਾੜ ਮਨੋਰੰਜਨ ਦੇ ਸਾਮਾਨ ਦਾ ਹੋਇਆ ਹੈ। ਹੱਥੀਂ ਬਣੀਆਂ ਮਸ਼ਾਲਾਂ ਭੁੱਲ ਭੁਲਾ ਗਈਆਂ। ਸ਼ਹਿਰਾਂ ਵਿਚ ਆਤਿਸ਼ਬਾਜ਼ੀ ਦਾ ਸਾਮਾਨ ਟਰੱਕਾਂ ਦੇ ਟਰੱਕ ਬਣਦਾ ਤੇ ਵਿਕਦਾ ਹੈ। ਜਲੰਧਰ ਸ਼ਹਿਰ ਵਿਚ ਬਲਟਨ ਪਾਰਕ ਵਿਚ ਕਈ ਦਰਜਨ ਦੁਕਾਨਾਂ ਇਸ ਸਾਮਾਨ ਦੀਆਂ ਸਜਦੀਆਂ ਹਨ। ਕਰੋੜਾਂ ਰੁਪਏ ਇਹ ਸਾਮਾਨ ਖ਼ਰੀਦਣ 'ਤੇ ਖਰਚੇ ਜਾਂਦੇ ਹਨ। ਨਵਯੁਵਕ ਜਿਨ੍ਹਾਂ ਨੂੰ ਦੀਵਾਲੀ ਦੇ ਸੱਭਿਆਚਾਰ ਦੀ ਬਿਲਕੁਲ ਸਮਝ ਨਹੀਂ, ਕਰੋੜਾਂ ਰੁਪਏ ਦੀ ਆਤਿਸ਼ਬਾਜ਼ੀ ਕੁਝ ਘੰਟਿਆਂ ਵਿਚ ਫੂਕ ਦਿੰਦੇ ਹਨ। ਇੰਜ ਵਾਤਾਵਰਨ ਜ਼ਹਿਰੀਲਾ ਤੇ ਰਾਤ ਦਾ ਚੈਨ ਸ਼ੋਰ-ਸ਼ਰਾਬੇ ਨਾਲ ਭਰ ਦਿੰਦੇ ਹਨ।
ਹੈਰਾਨੀ ਹੁੰਦੀ ਹੈ, ਇਹ ਸੋਚ ਕੇ ਕਿ ਪੁਰਾਣੇ ਲੋਕ ਤਾਂ ਅਨਪੜ੍ਹ ਸਨ। ਪਰ ਉਦੋਂ ਦੀਵਾਲੀ ਬਹੁਤ ਸੁੰਦਰ ਅਤੇ ਚੈਨ ਭਰਪੂਰ ਹੁੰਦੀ ਸੀ। ਹੁਣ ਸਕੂਲਾਂ ਕਾਲਜਾਂ ਦੀ ਪੜ੍ਹਾਈ ਬਹੁਤ ਹੁੰਦੀ ਹੈ। 70 ਫ਼ੀਸਦੀ ਲੋਕ ਪੜ੍ਹੇ-ਲਿਖੇ ਹਨ। ਨਵਯੁਵਕ ਵੱਡੀਆਂ-ਵੱਡੀਆਂ ਡਿਗਰੀਆਂ ਹਾਸਲ ਕਰੀ ਫਿਰਦੇ ਹਨ। ਪਰ ਅੱਜ ਦੀ ਦੀਵਾਲੀ ਵਿਚ ਪੂਜਾ ਤੇ ਅਰਦਾਸ ਦਾ ਅੰਸ਼ ਕਿਧਰੇ ਨਜ਼ਰ ਨਹੀਂ ਆ ਰਿਹਾ। ਖ਼ੁਦ ਕਮਾਈ, ਧਨ ਦੇ ਖ਼ਰਚ ਦੀ ਨੁਮਾਇਸ਼ ਅਤੇ ਦੂਜਿਆਂ ਨਾਲੋਂ ਵੱਧ ਦੂਰ ਤੱਕ ਜਾਣ ਵਾਲੀ ਮਤਾਬੀਆਂ ਚਲਾਉਣ ਦਾ ਜੋਸ਼ ਹੈ।
ਇਹ ਨਿਘਾਰ ਰੁਕਣਾ ਚਾਹੀਦਾ ਹੈ। ਸੋਚਵਾਨ ਲੋਕ ਪਹਿਲ ਕਰਨ। ਮਾਪੇ ਫਜ਼ੂਲਖਰਚੀ ਬੰਦ ਕਰਨ। ਨਵਯੁਵਕਾਂ ਨੂੰ ਸਮਝਾਉਣ।
ਸਾਨੂੰ ਪਤਾ ਹੈ, ਹੁਣ ਬਿਜਲਈ ਰੌਸ਼ਨੀ ਛੱਡ ਕੇ ਮਿੱਟੀ ਦੇ ਦੀਵਿਆਂ ਵੱਲ ਨੂੰ ਨਹੀਂ ਮੁੜਿਆ ਜਾਣਾ। ਹੁਣ ਬਿਜਲਈ ਲੜੀਆਂ ਹੀ ਲੱਗਣਗੀਆਂ, ਪਰ ਦੀਵੇ ਦੀ ਕਦਰ ਤਾਂ ਸਮਝੀਏ। ਦੀਵਾ ਖ਼ਰੀਦਣ, ਵੱਟੀ ਵੱਟਣ, ਤੇਲ ਪਾਉਣ ਤੇ ਦੀਵਾ ਬਾਲਣ ਵਿਚ ਜੋ ਵਿਸ਼ਵਾਸ ਅਤੇ ਸ਼ਰਧਾ ਸੀ, ਉਹ ਦੀਵਾਲੀ ਦੀ ਰਾਤ ਨੂੰ ਯਾਦ ਰੱਖੀਏ। ਘਰ ਦੀਆਂ ਮੁੱਖਾਂ ਉੱਤੇ ਪੰਜ-ਪੰਜ ਮੋਮਬੱਤੀਆਂ ਹੀ ਬਾਲੀਏ। ਜੇ ਹੋ ਸਕੇ, ਤਾਂ ਮਿੱਟੀ ਦੇ ਕੁਝ ਚੌਮੁਖੀਏ ਖ਼ਰੀਦੀਏ ਤੇ ਉਹ ਵੀ ਬਾਲੀਏ।
ਸਭ ਤੋਂ ਜ਼ਰੂਰੀ ਆਤਿਸ਼ਬਾਜ਼ੀ ਦਾ ਸ਼ੋਰ ਤੇ ਪ੍ਰਦੂਸ਼ਣ ਘਟਾਉਣਾ ਹੈ। ਸਭ ਮਾਪੇ ਆਪਣੀ-ਆਪਣੀ ਥਾਂ ਪਹਿਲ ਕਰਨ। ਬੱਚਿਆਂ ਤੇ ਨਵਯੁਵਕਾਂ ਨੂੰ ਪ੍ਰੇਰਨ। ਦੂਰ ਤੱਕ ਮਾਰ ਕਰਨ ਵਾਲੀਆਂ ਮਤਾਬੀਆਂ ਬਿਲਕੁਲ ਬੰਦ ਹੋ ਜਾਣੀਆਂ ਚਾਹੀਦੀਆਂ ਹਨ। ਇੰਜ ਹੀ ਜ਼ਿਆਦਾ ਆਵਾਜ਼ ਪੈਦਾ ਕਰਨ ਵਾਲੇ ਪਟਾਕੇ ਨਹੀਂ ਫਟਣੇ ਚਾਹੀਦੇ। ਉਂਜ ਵੀ ਰਾਤ ਦਸ ਵਜੇ ਤੋਂ ਬਾਅਦ ਸਿਰਫ ਰੌਸ਼ਨੀ ਨਜ਼ਰ ਆਵੇ, ਠਾਹ-ਠਾਹ ਬਿਲਕੁਲ ਬੰਦ ਹੋਵੇ।


ਖ਼ਬਰ ਸ਼ੇਅਰ ਕਰੋ

1947 ਦੇ ਫ਼ਿਰਕੂ ਫ਼ਸਾਦ ਰੋਕਣ ਲਈ

ਮਹਾਤਮਾ ਗਾਂਧੀ ਨੇ ਪੂਰਾ ਜ਼ੋਰ ਲਾਇਆ ਪਰ ਵੱਡੇ ਆਗੂਆਂ ਨੇ ਸਾਥ ਨਾ ਦਿੱਤਾ

15 ਅਗਸਤ, 1947 ਦਾ ਦਿਨ ਨੇੜੇ ਆ ਰਿਹਾ ਸੀ। ਭਾਰਤ ਦੋ ਸਦੀਆਂ ਦੀ ਗੁਲਾਮੀ ਨੂੰ ਗਲੋਂ ਲਾਹ ਕੇ ਪ੍ਰਭੂਸੱਤਾ ਸੰਪੰਨ ਆਜ਼ਾਦ ਦੇਸ਼ਾਂ ਦੇ ਭਾਈਚਾਰੇ ਵਿਚ ਸ਼ਾਮਿਲ ਹੋਣ ਵਾਲਾ ਸੀ। ਇਸ ਘੜੀ ਮਹਾਤਮਾ ਗਾਂਧੀ ਤੋਂ ਵੱਧ ਖੁਸ਼ ਹੋਰ ਕੋਈ ਨਹੀਂ ਸੀ ਹੋ ਸਕਦਾ। ਜਿਸ ਸੰਘਰਸ਼ ਦੀ ਉਨ੍ਹਾਂ ਨੇ ...

ਪੂਰੀ ਖ਼ਬਰ »

ਕੀ ਭਾਜਪਾ ਸਰਕਾਰ ਦੀ ਮਕਬੂਲੀਅਤ ਘਟ ਰਹੀ ਹੈ ?

ਅੱਜਕਲ੍ਹ ਆਮ ਸਮਾਜਿਕ ਗੱਲਬਾਤ ਵਿਚ ਇਕ ਨਵਾਂ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ। ਖ਼ਾਸ ਤੌਰ 'ਤੇ ਉਨ੍ਹਾਂ ਥਾਵਾਂ 'ਤੇ ਜਿਥੇ ਕਾਰੋਬਾਰ ਨਾਲ ਸਬੰਧਤ ਮਹੱਤਵਪੂਰਨ ਲੋਕ ਮੌਜੂਦ ਹੋਣ। ਅਜਿਹੇ ਮੌਕੇ 'ਤੇ ਕੋਈ ਤੁਹਾਨੂੰ ਕਿਸੇ ਕੋਨੇ 'ਤੇ ਲੈ ਜਾਏਗਾ ਅਤੇ ਕਹੇਗਾ : 'ਕੀ ਮੈਂ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX