ਤਾਜਾ ਖ਼ਬਰਾਂ


ਮੋਦੀ ਦੀ ਵਿਕਾਸ ਯਾਤਰਾ 'ਚ ਜਨਤਾ ਨੇ ਜਤਾਇਆ ਭਰੋਸਾ- ਸ਼ਾਹ
. . .  5 minutes ago
ਨਵੀਂ ਦਿੱਲੀ, 18 ਦਸੰਬਰ- ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੋਕਾਂ ਨੇ ਮੋਦੀ ਜੀ ਦੀ ਵਿਕਾਸ ਯਾਤਰਾ 'ਚ ਵਿਸ਼ਵਾਸ ਜਤਾਇਆ ਹੈ। ਉਨ੍ਹਾਂ ਕਿਹਾ ਕਿ 1990 ਤੋਂ ਗੁਜਰਾਤ 'ਚ ਭਾਜਪਾ ਕਦੀ ਨਹੀਂ...
ਗੁਜਰਾਤ : ਅਪਲੇਸ਼ ਠਾਕੁਰ ਤੇ ਜਗਨੇਸ਼ ਮੇਵਾਣੀ ਚੋਣ ਜਿੱਤੇ
. . .  15 minutes ago
ਜੀ.ਐਸ.ਟੀ. ਦੀ ਜਿੱਤ, ਦੇਸ਼ ਦੀ ਜਿੱਤ-ਕਾਂਗਰਸ ਦੀ ਹਾਰ, ਅਧਰਮੀ ਦੀ ਹਾਰ - ਪ੍ਰਧਾਨ ਮੋਦੀ ਨੇ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਦੀ ਜਿੱਤ 'ਤੇ ਕਿਹਾ
. . .  36 minutes ago
ਦਿੱਲੀ : ਗੁਜਰਾਤ ਤੇ ਹਿਮਾਚਲ ਪ੍ਰਦੇਸ਼ 'ਚ ਮਿਲੀ ਜਿੱਤ ਤੋਂ ਬਾਅਦ ਅਮਿਤ ਸ਼ਾਹ ਦਾ ਭਾਜਪਾ ਹੈਡਕੁਆਰਟਰ 'ਚ ਸ਼ਾਨਦਾਰ ਸਵਾਗਤ
. . .  46 minutes ago
ਗੁਜਰਾਤ : ਰਾਜਕੋਟ, ਸੂਰਤ ਤੇ ਅਹਿਮਦਾਬਾਦ 'ਚ ਈ.ਵੀ.ਐਮ. ਮਸ਼ੀਨਾਂ ਨਾਲ ਹੋਈ ਛੇੜਛਾੜ - ਹਾਰਦਿਕ ਪਟੇਲ
. . .  about 1 hour ago
ਹਿਮਾਚਲ ਪ੍ਰਦੇਸ਼ : ਅਰਕੀ ਤੋਂ ਕਾਂਗਰਸ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ ਦੀ ਵੱਡੀ ਜਿੱਤ
. . .  about 1 hour ago
ਗੁਜਰਾਤ ਤੇ ਹਿਮਾਚਲ ਪ੍ਰਦੇਸ਼ 'ਚ ਭਾਜਪਾ ਦੀ ਸਰਕਾਰ ਬਣਨਾ ਤੈਅ
. . .  about 1 hour ago
ਪਾਰਲੀਮੈਂਟ ਲਾਇਬਰੇਰੀ ਬਿਲਡਿੰਗ 'ਚ ਭਲਕੇ ਹੋਵੇਗੀ ਭਾਜਪਾ ਪਾਰਲੀਮੈਂਟਰੀ ਪਾਰਟੀ ਦੀ ਮੀਟਿੰਗ
. . .  about 1 hour ago
ਔਲਾਦ ਦੇ ਨਾ ਬਚਣ ਤੋਂ ਪ੍ਰੇਸ਼ਾਨ ਕਿਸਾਨ ਨੇ ਮੌਤ ਨੂੰ ਲਗਾਇਆ ਗਲ਼ੇ
. . .  about 1 hour ago
ਹਿਮਾਚਲ ਪ੍ਰਦੇਸ਼ : ਭਾਜਪਾ 43 ਸੀਟਾਂ ਤੇ ਕਾਂਗਰਸ 21 ਸੀਟਾਂ 'ਤੇ ਅੱਗੇ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 27 ਅੱਸੂ ਸੰਮਤ 549
ਵਿਚਾਰ ਪ੍ਰਵਾਹ: ਲੋਕਤੰਤਰ ਵਿਚ ਫ਼ਰਜ਼ਾਂ ਦੀ ਪਾਲਣਾ ਜ਼ਿਆਦਾ ਜ਼ਰੂਰੀ ਹੈ। -ਅਚਾਰੀਆ ਨਰਿੰਦਰ ਦੇਵ
  •     Confirm Target Language  

ਸੰਪਾਦਕੀ

ਗੁਰਦਾਸਪੁਰ ਦੀ ਉਪ-ਚੋਣ

ਸਿਆਸੀ ਪਾਰਟੀਆਂ ਲਈ ਬਣੀ ਵਕਾਰ ਦਾ ਸਵਾਲ

ਗੁਰਦਾਸਪੁਰ ਲੋਕ ਸਭਾ ਹਲਕੇ ਦੀ ਚੋਣ ਲਗਪਗ ਸ਼ਾਂਤੀਪੂਰਨ ਢੰਗ ਨਾਲ ਸਮਾਪਤ ਹੋ ਗਈ ਹੈ। ਚੋਣਾਂ ਦੌਰਾਨ ਵੱਡੀਆਂ ਪਾਰਟੀਆਂ ਦੇ ਕੁਝ ਆਗੂ ਅਤੇ ਵਰਕਰਾਂ ਵਲੋਂ ਆਪਣੀ ਬਿਆਨਬਾਜ਼ੀ ਅਤੇ ਭਾਸ਼ਣਾਂ ਰਾਹੀਂ ਜਿਸ ਤਰ੍ਹਾਂ ਦਾ ਮਾਹੌਲ ਬਣਾਇਆ ਜਾ ਰਿਹਾ ਸੀ, ਉਸ ਤੋਂ ਇਹ ਖ਼ਦਸ਼ਾ ਜ਼ਰੂਰ ...

ਪੂਰੀ ਖ਼ਬਰ »

ਆਓ ਪ੍ਰਦੂਸ਼ਣ-ਮੁਕਤ ਦੀਵਾਲੀ ਲਈ ਪਹਿਲ ਕਰੀਏ

ਜਿਉਂ-ਜਿਉਂ ਦੀਵਾਲੀ ਨੇੜੇ ਆ ਰਹੀ ਹੈ, ਵਾਰ-ਵਾਰ ਪ੍ਰਦੂਸ਼ਣ ਤੇ ਸ਼ੋਰ ਦਾ ਡਰ ਚੇਤੇ ਆ ਰਿਹਾ ਹੈ। ਦੀਵਾਲੀ ਜ਼ਹਿਰੀਲੇ ਧੂੰਏਂ ਦੀ ਉਪਜ ਦਾ ਵੱਡਾ ਕਾਰਨ ਬਣ ਗਈ ਹੈ। ਨਾਲ-ਨਾਲ ਆਤਿਸ਼ਬਾਜ਼ੀ ਦੀ ਕੰਨ-ਪਾੜਵੀਂ ਆਵਾਜ਼ ਅੱਧੀ ਰਾਤ ਤੱਕ ਸੁਣਾਈ ਦਿੰਦੀ ਰਹਿੰਦੀ ਹੈ। ਖੁਸ਼ਹਾਲ ਮਾਪਿਆਂ ...

ਪੂਰੀ ਖ਼ਬਰ »

1947 ਦੇ ਫ਼ਿਰਕੂ ਫ਼ਸਾਦ ਰੋਕਣ ਲਈ

ਮਹਾਤਮਾ ਗਾਂਧੀ ਨੇ ਪੂਰਾ ਜ਼ੋਰ ਲਾਇਆ ਪਰ ਵੱਡੇ ਆਗੂਆਂ ਨੇ ਸਾਥ ਨਾ ਦਿੱਤਾ

15 ਅਗਸਤ, 1947 ਦਾ ਦਿਨ ਨੇੜੇ ਆ ਰਿਹਾ ਸੀ। ਭਾਰਤ ਦੋ ਸਦੀਆਂ ਦੀ ਗੁਲਾਮੀ ਨੂੰ ਗਲੋਂ ਲਾਹ ਕੇ ਪ੍ਰਭੂਸੱਤਾ ਸੰਪੰਨ ਆਜ਼ਾਦ ਦੇਸ਼ਾਂ ਦੇ ਭਾਈਚਾਰੇ ਵਿਚ ਸ਼ਾਮਿਲ ਹੋਣ ਵਾਲਾ ਸੀ। ਇਸ ਘੜੀ ਮਹਾਤਮਾ ਗਾਂਧੀ ਤੋਂ ਵੱਧ ਖੁਸ਼ ਹੋਰ ਕੋਈ ਨਹੀਂ ਸੀ ਹੋ ਸਕਦਾ। ਜਿਸ ਸੰਘਰਸ਼ ਦੀ ਉਨ੍ਹਾਂ ਨੇ ਪਿਛਲੇ ਤਿੰਨ ਦਹਾਕਿਆਂ ਤੋਂ ਅਗਵਾਈ ਕੀਤੀ ਸੀ ਅਤੇ ਜੋ ਦੁਨੀਆ ਦੇ ਇਤਿਹਾਸ ਵਿਚ ਵਿਲੱਖਣ ਸੰਘਰਸ਼ ਸੀ, ਹੁਣ ਸਫ਼ਲ ਹੋਣ ਵਾਲਾ ਸੀ। ਪਰ ਗਾਂਧੀ ਜੀ ਖੁਸ਼ ਨਹੀਂ ਸਨ। ਮੁਸਲਿਮ ਲੀਗ ਵਲੋਂ ਭਾਰਤੀ ਮੁਸਲਮਾਨਾਂ ਵਾਸਤੇ ਪਾਕਿਸਤਾਨ ਰੂਪੀ ਵੱਖਰੇ ਦੇਸ਼ ਦੀ ਆਪਣੀ ਮੰਗ ਨੂੰ ਪੂਰਾ ਕਰਵਾਉਣ ਲਈ 16 ਅਗਸਤ, 1946 ਤੋਂ 'ਡਾਇਰੈਕਟ ਐਕਸ਼ਨ' ਮੁਹਿੰਮ ਸ਼ੁਰੂ ਕਰ ਦਿੱਤੀ ਗਈ ਸੀ। ਇਹ ਕਲਕੱਤਾ ਤੋਂ ਸ਼ੁਰੂ ਹੋਈ ਸੀ, ਫਿਰ ਨੋਆਖ਼ਲੀ ਤੱਕ ਫੈਲ ਗਈ। ਇਸ ਤੋਂ ਪ੍ਰਤੀਕਰਮਾਂ ਦੀ ਅਜਿਹੀ ਲੜੀ ਸ਼ੁਰੂ ਹੋਈ ਕਿ ਬਿਹਾਰ, ਉੱਤਰ ਪ੍ਰਦੇਸ਼ ਅਤੇ ਪੰਜਾਬ ਸਮੇਤ ਦੇਸ਼ ਦੇ ਕਈ ਹਿੱਸੇ ਇਸ ਅੱਗ ਦੀ ਲਪੇਟ ਵਿਚ ਆ ਗਏ। ਲੋਕਾਂ ਨੂੰ ਕਤਲ ਕੀਤਾ ਗਿਆ, ਔਰਤਾਂ ਦੀ ਪੱਤ ਲੁੱਟੀ ਗਈ ਅਤੇ ਘਰਾਂ ਅਤੇ ਜਾਇਦਾਦਾਂ ਨੂੰ ਅੱਗ ਦੇ ਹਵਾਲੇ ਕੀਤਾ ਗਿਆ। ਫ਼ਿਰਕੂਪੁਣੇ ਦੇ ਜ਼ਹਿਰ ਨੇ ਦੋਵਾਂ ਮੁੱਖ ਭਾਈਚਾਰਿਆਂ, ਹਿੰਦੂਆਂ ਅਤੇ ਮੁਸਲਮਾਨਾਂ 'ਤੇ ਇਕੋ ਜਿਹਾ ਅਸਰ ਪਾਇਆ ਸੀ।
ਲੋਕਾਂ ਦੇ ਗ਼ੈਰ-ਮਨੁੱਖੀਪੁਣੇ ਅਤੇ ਮਨੁੱਖੀ ਕਦਰਾਂ-ਕਮਤਾਂ ਦੀ ਤਬਾਹੀ ਦੇ ਇਸ ਪੀੜਾਦਾਇਕ ਸਿਲਸਿਲੇ ਦੇ ਗਾਂਧੀ ਜੀ ਪ੍ਰਤੱਖਦਰਸ਼ੀ ਸਨ। ਕਾਂਗਰਸੀ ਆਗੂਆਂ, ਜਿਨ੍ਹਾਂ ਨੂੰ ਗਾਂਧੀ ਜੀ ਨੇ ਪੁੱਤਰਾਂ ਵਾਂਗ ਪ੍ਰਵਾਨ ਚੜ੍ਹਾਇਆ ਸੀ, ਦੇ ਭਾਂਜਵਾਦੀ ਰਵੱਈਏ ਨੇ ਉਨ੍ਹਾਂ ਦੀ ਪੀੜ ਨੂੰ ਹੋਰ ਵੀ ਵਧਾ ਦਿੱਤਾ ਸੀ। ਉਹ ਦੇਸ਼ ਦੇ ਟੁਕੜੇ ਹੋਣ ਦੀ ਗੱਲ ਇਸ ਦੀ ਆਜ਼ਾਦੀ ਦੀ ਕੀਮਤ ਵਜੋਂ ਪਹਿਲਾਂ ਹੀ ਪ੍ਰਵਾਨ ਕਰੀ ਬੈਠੇ ਸਨ। ਉਹ ਸੱਤਾ ਦੀ ਗੱਦੀ 'ਤੇ ਆਉਣ ਲਈ ਏਨੇ ਬੇਸਬਰੇ ਸਨ ਕਿ ਜਿਨਾਹ ਦੇ ਦੋ-ਕੌਮੀ ਸਿਧਾਂਤ ਨੂੰ ਅਮਲੀ ਰੂਪ (ਕਾਗਜ਼ੀ ਤੌਰ 'ਤੇ ਨਾ ਸਹੀ) ਵਿਚ ਪ੍ਰਵਾਨ ਕਰਨ ਵਿਚ ਉਨ੍ਹਾਂ ਨੂੰ ਕੋਈ ਨੈਤਿਕ ਗ਼ਲਤੀ ਨਜ਼ਰ ਨਹੀਂ ਸੀ ਆਉਂਦੀ। ਇਸ ਦਾ ਮਤਲਬ ਸੀ ਕਿ ਆਜ਼ਾਦੀ ਅੰਦੋਲਨ ਰਾਹੀਂ ਭਾਰਤੀ ਲੋਕਾਂ ਦੀ ਏਕਤਾ ਦੇ ਰੂਪ ਵਿਚ ਗਾਂਧੀ ਜੀ ਨੇ ਦਹਾਕਿਆਂ ਦੀ ਮਿਹਨਤ ਨਾਲ ਜੋ ਪ੍ਰਾਪਤੀ ਕੀਤੀ ਸੀ, ਉਸ ਨੂੰ ਇਕੋ ਝਟਕੇ ਨਾਲ ਤਾਰ-ਤਾਰ ਕਰ ਦੇਣਾ।
ਸੋ, ਸੁਭਾਵਿਕ ਸੀ ਇਕ ਗਾਂਧੀ ਜੀ ਉਦਾਸ ਅਤੇ ਨਿਰਾਸ਼ ਸਨ। ਉਨ੍ਹਾਂ ਵਾਰ-ਵਾਰ ਕਿਹਾ ਸੀ ਕਿ ਦੇਸ਼ ਦੀ ਵੰਡ ਉਨ੍ਹਾਂ ਦੀ ਲਾਸ਼ 'ਤੇ ਹੀ ਹੋ ਸਕਦੀ ਹੈ ਪਰ ਹੁਣ ਜਦੋਂ ਅਜਿਹਾ ਸਮਾਂ ਆ ਗਿਆ ਸੀ ਤਾਂ ਉਨ੍ਹਾਂ ਦੇ 'ਲਫ਼ਟੈਣਾਂ' ਵਲੋਂ ਉਨ੍ਹਾਂ ਨੂੰ ਇਕੱਲਿਆਂ ਛੱਡ ਦਿੱਤਾ ਗਿਆ ਸੀ। ਵੰਡ ਨੂੰ ਰੋਕਣ ਲਈ ਉਹ ਦੇਸ਼ ਦੇ ਲੋਕਾਂ ਨੂੰ ਖੜ੍ਹੇ ਹੋਣ ਦਾ ਸੱਦਾ ਦੇ ਸਕਦੇ ਸਨ ਪਰ ਇਸ ਦਾ ਮਤਲਬ ਸੀ ਜਵਾਹਰ ਲਾਲ, ਵੱਲਭਭਾਈ ਪਟੇਲ, ਰਾਜਿੰਦਰ ਪ੍ਰਸਾਦ ਅਤੇ ਬਾਕੀ ਸਾਰਿਆਂ ਦੇ ਖ਼ਿਲਾਫ਼ ਜਾਣਾ, ਜੋ ਕਿ ਇਕ ਤਰ੍ਹਾਂ ਆਪਣੇ ਪੁੱਤਰਾਂ ਦੇ ਖ਼ਿਲਾਫ਼ ਜਾਣ ਵਾਲੀ ਗੱਲ ਸੀ।
ਅਕਤੂਬਰ, 1946 ਵਿਚ ਨੋਆਖ਼ਲੀ ਵਿਚ ਹੋਏ ਫ਼ਿਰਕੂ ਅੱਤਿਆਚਾਰਾਂ ਨੇ ਤਕਰੀਬਨ 50,000 ਲੋਕਾਂ ਨੂੰ ਪ੍ਰਭਾਵਿਤ ਕੀਤਾ ਸੀ। ਜਦੋਂ ਗਾਂਧੀ ਜੀ ਕੋਲ ਦਿੱਲੀ ਵਿਚ ਇਸ ਦੀ ਖ਼ਬਰ ਪੁੱਜੀ ਤਾਂ ਉਨ੍ਹਾਂ ਨੇ ਨੋਆਖ਼ਲੀ ਜਾਣ ਦਾ ਫ਼ੈਸਲਾ ਕੀਤਾ। ਇਸ ਤਰ੍ਹਾਂ ਉਨ੍ਹਾਂ ਦਾ ਇਤਿਹਾਸਕ 'ਨੋਆਖ਼ਲੀ ਅਮਨ ਮਿਸ਼ਨ' ਸ਼ੁਰੂ ਹੋਇਆ। 7 ਨਵੰਬਰ, 1946 ਤੋਂ 2 ਮਾਰਚ, 1947 ਤੱਕ ਲਗਾਤਾਰ ਚਾਰ ਮਹੀਨੇ ਉਹ ਪੈਦਲ ਯਾਤਰਾ ਕਰਕੇ ਪਿੰਡ-ਪਿੰਡ ਦੰਗਾ ਪ੍ਰਭਾਵਿਤ ਲੋਕਾਂ ਤੱਕ ਪੁੱਜੇ। ਗਾਂਧੀ ਜੀ ਨੇ ਕਿਹਾ ਕਿ ਨੋਆਖ਼ਲੀ ਉਨ੍ਹਾਂ ਦੀ 'ਅਹਿੰਸਾ' ਦੀ ਪਰਖ ਦੀ ਕਸਵੱਟੀ ਹੈ ਅਤੇ ਐਲਾਨ ਕੀਤਾ ਕਿ ਜਦੋਂ ਤੱਕ ਉਨ੍ਹਾਂ ਦਾ ਮਿਸ਼ਨ ਪੂਰਾ ਨਹੀਂ ਹੁੰਦਾ ਅਤੇ ਅਹਿੰਸਾ ਮਜ਼ਬੂਤ ਸਾਬਤ ਹੋ ਕੇ ਨਹੀਂ ਉੱਭਰਦੀ, ਉਦੋਂ ਤੱਕ ਉਹ ਨੋਆਖ਼ਲੀ ਜ਼ਿਲ੍ਹੇ ਵਿਚ ਹੀ ਰਹਿਣਗੇ। ਪਰ ਜਦੋਂ ਇਹ ਖ਼ਬਰ ਆਈ ਕਿ ਬਿਹਾਰ ਵਿਚ ਵੀ ਫ਼ਿਰਕੂ ਦੰਗੇ ਸ਼ੁਰੂ ਹੋ ਗਏ ਹਨ ਅਤੇ ਉਨ੍ਹਾਂ ਦੀ ਮੌਜੂਦਗੀ ਉਥੇ ਵੀ ਜ਼ਰੂਰੀ ਹੈ ਤਾਂ ਉਹ ਕਲਕੱਤਾ ਆ ਗਏ ਅਤੇ ਉਥੋਂ ਪਟਨਾ ਲਈ ਰਵਾਨਾ ਹੋ ਗਏ (5 ਮਾਰਚ, 1947)। ਨੋਆਖ਼ਲੀ ਵਿਚਲਾ ਆਪਣਾ ਅਧੂਰਾ ਕੰਮ ਉਹ ਆਪਣੇ ਸਹਿਯੋਗੀਆਂ ਨੂੰ ਸੌਂਪ ਗਏ।
ਆਪਣੇ ਬਿਹਾਰ ਦੌਰੇ ਤੋਂ ਗਾਂਧੀ ਜੀ ਦਿੱਲੀ ਚਲੇ ਗਏ। ਉਥੋਂ ਉਹ 9 ਮਈ ਨੂੰ ਸੋਡੇਪੁਰ ਦੇ ਖਾਦੀ ਪ੍ਰਤਿਸ਼ਠਾਨ ਆਸ਼ਰਮ ਵਿਚ ਵਾਪਸ ਪਰਤੇ। ਉਨ੍ਹਾਂ ਦਾ ਇਰਾਦਾ ਨੋਆਖ਼ਲੀ ਜਾਣ ਦਾ ਸੀ। ਇਸ ਦੌਰਾਨ ਕਲਕੱਤਾ ਵਿਚ ਹਾਲਾਤ ਫਿਰ ਖ਼ਰਾਬ ਹੋ ਗਏ। ਦੰਗਿਆਂ 'ਚ ਕਾਫੀ ਜਾਨੀ-ਮਾਲੀ ਨੁਕਸਾਨ ਹੋਇਆ। ਇਸ ਕਰਕੇ ਗਾਂਧੀ ਜੀ ਨੇ ਸੋਡੇਪੁਰ ਵਿਖੇ ਸ੍ਰੀ ਸੁਹਰਾਵਰਦੀ (ਬੰਗਾਲ ਦੇ ਤਤਕਾਲੀ ਮੁੱਖ ਮੰਤਰੀ), ਸ੍ਰੀ ਸ਼ਰਤ ਚੰਦਰ ਬੋਸ ਅਤੇ ਹੋਰ ਆਗੂਆਂ ਨਾਲ ਸ਼ਹਿਰ ਦੀ ਫ਼ਿਰਕੂ ਸਥਿਤੀ ਬਾਰੇ ਵਿਚਾਰ-ਵਟਾਂਦਰਾ ਕੀਤਾ। 14 ਮਈ, 1947 ਨੂੰ ਗਾਂਧੀ ਜੀ ਕਲਕੱਤਾ ਦੇ ਦੰਗਾ ਪ੍ਰਭਾਵਿਤ ਖੇਤਰਾਂ ਵਿਚ ਗਏ। ਪਹਿਲਾਂ ਉਹ ਉੱਤਰੀ ਕਲਕੱਤਾ ਦੇ ਪੇਕਪੁਰਾ ਵਿਚ ਗਏ ਅਤੇ ਫਿਰ ਬਾਗਮਾਰੀ, ਗੋਆਲਾਪਾਰਾ, ਕੰਕੁਰਗਾਚੀ, ਨਰਕੇਲਡਾਂਗਾ ਅਤੇ ਬੇਲੀਆਘਾਟ ਆਦਿ ਖੇਤਰਾਂ ਵਿਚ ਗਏ। ਇਹ ਸਾਰੇ ਸ਼ਹਿਰ ਦੇ ਪੂਰਬੀ ਹਿੱਸੇ ਵਿਚ ਸਨ ਅਤੇ ਇਥੇ ਮੁਸਲਮਾਨਾਂ ਦੀ ਵਧੇਰੇ ਆਬਾਦੀ ਸੀ। ਇਸ ਸਾਰੇ ਦੌਰੇ ਦੌਰਾਨ ਮੈਂ ਵੀ ਗਾਂਧੀ ਜੀ ਦੇ ਨਾਲ ਉਨ੍ਹਾਂ ਵਾਲੀ ਕਾਰ ਵਿਚ ਹੀ ਸਾਂ।
ਕਲਕੱਤਾ ਤੋਂ ਗਾਂਧੀ ਜੀ ਨੇ ਹਾਵੜਾ ਜਾਣਾ ਸੀ। ਜਦੋਂ ਸਾਡੀਆਂ ਕਾਰਾਂ ਦਾ ਕਾਫਲਾ ਬੇਲੀਆਘਾਟ ਮੁੱਖ ਸੜਕ ਤੋਂ ਗੁਜ਼ਰ ਰਿਹਾ ਸੀ ਤਾਂ ਕੁਝ ਹਿੰਦੂਆਂ ਨੇ ਸਾਨੂੰ ਮੀਨਾ ਬਾਜ਼ਾਰ ਨੇੜੇ ਰੋਕ ਲਿਆ ਅਤੇ ਦੱਸਣ ਲੱਗੇ ਕਿ ਉਨ੍ਹਾਂ ਨੂੰ ਕਿਵੇਂ ਮੁਸਲਮਾਨਾਂ ਦੇ ਹੱਥੋਂ ਭੁਗਤਣਾ ਪਿਆ ਸੀ। ਕਲਕੱਤਾ ਦਾ ਸਾਬਕਾ ਮੇਅਰ ਅਤੇ ਮੁਸਲਿਮ ਲੀਗ ਦਾ ਆਗੂ ਐਸ.ਐਮ. ਓਸਮਾਨ ਵੀ ਪ੍ਰਭਾਵਿਤ ਮੁਸਲਿਮ ਇਲਾਕਿਆਂ ਦੀ ਜਾਣਕਾਰੀ ਦੇਣ ਲਈ ਗਾਂਧੀ ਜੀ ਦੇ ਨਾਲ ਆਇਆ ਹੋਇਆ ਸੀ। ਹਿੰਦੂਆਂ ਦੀਆਂ ਗੱਲਾਂ ਤੋਂ ਓਸਮਾਨ ਏਨਾ ਚਿੜ੍ਹਿਆ ਕਿ ਤਲਖ਼ੀ ਨਾਲ ਗਾਂਧੀ ਜੀ ਨੂੰ ਕਹਿਣ ਲੱਗਾ ਕਿ ਉਹ ਇਸ ਗੱਲ ਦੇ ਖ਼ਿਲਾਫ਼ ਹੈ ਕਿ ਗਾਂਧੀ ਜੀ ਹਿੰਦੂਆਂ ਤੋਂ ਮੁਸਲਮਾਨਾਂ ਦੀਆਂ ਜ਼ਿਆਦਤੀਆਂ ਦੀਆਂ ਕਹਾਣੀਆਂ ਸੁਣਨ। ਜਦੋਂ ਸਾਡੀ ਕਾਰ ਲੋਅਰ ਸਰਕੂਲਰ ਰੋਡ ਦੇ ਜੰਕਸ਼ਨ ਕੋਲ ਪਹੁੰਚੀ ਤਾਂ ਓਸਮਾਨ ਕਹਿਣ ਲੱਗਾ ਕਿ ਗਾਂਧੀ ਜੀ ਜਦੋਂ ਪਹਿਲਾਂ ਹੀ ਮੁਸਲਮਾਨਾਂ ਖ਼ਿਲਾਫ਼ 'ਤੁਅੱਸਬ' ਰੱਖਦੇ ਹਨ ਤਾਂ ਉਨ੍ਹਾਂ ਨੂੰ ਹਾਵੜਾ ਲਿਜਾਣ ਦਾ ਕੋਈ ਲਾਭ ਨਹੀਂ ਹੈ। ਇਹ ਕਹਿ ਕੇ ਉਸ ਨੇ ਕਾਰ ਰੁਕਵਾਈ ਅਤੇ ਕਾਹਲੀ ਨਾਲ ਇਸ 'ਚੋਂ ਉਤਰ ਗਿਆ। ਗਾਂਧੀ ਜੀ ਦਾ ਹਾਵੜਾ ਦੌਰਾ ਇਥੇ ਹੀ ਖ਼ਤਮ ਹੋ ਗਿਆ। ਮੈਂ ਅਤੇ ਗਾਂਧੀ ਜੀ ਦਾ ਸਕੱਤਰ ਪਿਆਰੇ ਲਾਲ ਉਨ੍ਹਾਂ ਨੂੰ ਵਾਪਸ ਸੋਡੇਪੁਰ ਲੈ ਆਏ।
ਸ੍ਰੀ ਸੁਹਰਾਵਰਦੀ ਨਹੀਂ ਚਾਹੁੰਦੇ ਸਨ ਕਿ ਗਾਂਧੀ ਜੀ ਦੁਬਾਰਾ ਨੋਆਖ਼ਲੀ ਜਾਣ। ਉਨ੍ਹਾਂ ਨੇ ਗਾਂਧੀ ਜੀ ਨੂੰ ਨੋਆਖ਼ਲੀ ਜਾਣ ਤੋਂ ਨਿਰਉਤਸ਼ਾਹਿਤ ਕੀਤਾ ਅਤੇ ਕਿਹਾ ਕਿ ਉਥੇ ਹਾਲਾਤ ਆਮ ਵਰਗੇ ਹਨ, ਹਿੰਦੂਆਂ ਨੂੰ ਧਮਕਾਇਆ ਜਾਂ ਡਰਾਇਆ ਨਹੀਂ ਜਾ ਰਿਹਾ। ਪਰ ਸਤੀਸ਼ ਚੰਦਰਾ ਦਾਸ ਗੁਪਤਾ ਅਤੇ ਸ੍ਰੀ ਹਰਨ ਚੰਦਰਾ ਘੋਸ਼ ਚੌਧਰੀ ਵਰਗੇ ਆਗੂਆਂ ਅਤੇ ਗਾਂਧੀ ਜੀ ਦੇ ਸਾਥੀਆਂ ਨੇ ਉਨ੍ਹਾਂ ਨੂੰ ਦੱਸਿਆ ਕਿ ਉਥੇ ਵੱਡਾ ਤਣਾਅ ਹੈ, ਤਕਰੀਬਨ ਹਰ ਰੋਜ਼ ਵਿਰਲੇ ਟਾਵੇਂ ਹਮਲੇ ਹੋ ਰਹੇ ਹਨ ਅਤੇ ਗੁਲਾਮ ਸਰਵਰ (ਜੋ ਅਕਤੂਬਰ ਦੰਗਿਆਂ ਦਾ ਮੁੱਖ ਸਾਜਿਸ਼ਕਰਤਾ ਸੀ) ਵਰਗੇ ਅਪਰਾਥੀ ਖੁੱਲ੍ਹੇ ਘੁੰਮ ਕੇ ਹਿੰਦੂਆਂ ਨੂੰ ਧਮਕਾ ਰਹੇ ਹਨ।


(ਮੰਦਿਰਾ ਪਬਲੀਕੇਸ਼ਨਜ਼)


ਖ਼ਬਰ ਸ਼ੇਅਰ ਕਰੋ

ਕੀ ਭਾਜਪਾ ਸਰਕਾਰ ਦੀ ਮਕਬੂਲੀਅਤ ਘਟ ਰਹੀ ਹੈ ?

ਅੱਜਕਲ੍ਹ ਆਮ ਸਮਾਜਿਕ ਗੱਲਬਾਤ ਵਿਚ ਇਕ ਨਵਾਂ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ। ਖ਼ਾਸ ਤੌਰ 'ਤੇ ਉਨ੍ਹਾਂ ਥਾਵਾਂ 'ਤੇ ਜਿਥੇ ਕਾਰੋਬਾਰ ਨਾਲ ਸਬੰਧਤ ਮਹੱਤਵਪੂਰਨ ਲੋਕ ਮੌਜੂਦ ਹੋਣ। ਅਜਿਹੇ ਮੌਕੇ 'ਤੇ ਕੋਈ ਤੁਹਾਨੂੰ ਕਿਸੇ ਕੋਨੇ 'ਤੇ ਲੈ ਜਾਏਗਾ ਅਤੇ ਕਹੇਗਾ : 'ਕੀ ਮੈਂ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX