ਤਾਜਾ ਖ਼ਬਰਾਂ


ਅੱਤਵਾਦੀਆਂ ਨੇ ਕਤਲ ਕੀਤੇ ਸਰਪੰਚ ਦਾ ਘਰ ਵੀ ਸਾੜਿਆ
. . .  about 1 hour ago
ਸ੍ਰੀਨਗਰ, 17 ਅਕਤੂਬਰ- ਜੰਮੂ-ਕਸ਼ਮੀਰ ਦੇ ਸ਼ੋਪੀਆਂ ਵਿਖੇ ਅੱਤਵਾਦੀਆਂ ਨੇ ਕੱਲ੍ਹ ਸਾਬਕਾ ਸਰਪੰਚ ਰਮਜਾਨ ਸ਼ੇਖ਼ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਅੱਜ ਅੱਤਵਾਦੀਆਂ ਨੇ ਮ੍ਰਿਤਕ ਸਾਬਕਾ ਸਰਪੰਚ ਦੇ ਘਰ ਨੂੰ ਵੀ ਅੱਗ ਲਗਾ ਦਿੱਤੀ...
ਤਾਜ ਮਹਿਲ ਭਾਰਤੀ ਮਜ਼ਦੂਰਾਂ ਦੇ ਖੂਨ ਪਸੀਨੇ ਨਾਲ ਬਣਿਆ - ਯੋਗੀ
. . .  about 1 hour ago
ਆਗਰਾ, 17 ਅਕਤੂਬਰ- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਨੇ ਤਾਜ ਮਹਿਲ ਵਿਵਾਦ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਤਾਜ ਮਹਿਲ ਕਿਸ ਨੇ ਬਣਾਇਆ ਇਹ ਮੁੱਦਾ ਨਹੀਂ ਹੈ ਕਿਉਂਕਿ ਇਹ ਭਾਰਤੀ ਮਜ਼ਦੂਰਾਂ...
ਤਾਜ ਮਹਿਲ ਦੁਨੀਆਂ ਦੇ ਅਜੂਬਿਆਂ 'ਚੋਂ ਇੱਕ -ਯੂ.ਪੀ.ਰਾਜਪਾਲ
. . .  about 1 hour ago
ਲਖਨਊ, 17 ਅਕਤੂਬਰ- ਉੱਤਰ ਪ੍ਰਦੇਸ਼ ਦੇ ਰਾਜਪਾਲ ਰਾਮਨਾਇਕ ਨੇ ਕਿਹਾ ਕਿ ਤਾਜ ਮਹਿਲ ਦੁਨੀਆਂ ਦੇ ਅਜੂਬਿਆਂ 'ਚੋਂ ਇੱਕ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸਥਾਨ ਨੂੰ ਵਿਵਾਦਾਂ 'ਚ...
5 ਲੁਟੇਰਿਆਂ ਵੱਲੋਂ ਬਿਜਲੀ ਬੋਰਡ ਦੇ ਕੈਸ਼ੀਅਰ ਤੋਂ 2 ਲੱਖ ਦੀ ਲੁੱਟ
. . .  about 1 hour ago
ਲੁਧਿਆਣਾ, 17 ਅਕਤੂਬਰ (ਪਰਮਿੰਦਰ ਅਹੂਜਾ) - ਲੁਧਿਆਣਾ 'ਚ 5 ਅਣਪਛਾਤੇ ਲੁਟੇਰਿਆਂ ਨੇ ਬਿਜਲੀ ਬੋਰਡ ਦੇ ਕੈਸ਼ੀਅਰ ਤੋਂ 2 ਲੱਖ ਰੁਪਏ ਤੇ 7.38 ਲੱਖ ਦੇ ਚੈੱਕ ਲੁੱਟ ਲਏ ਹਨ। ਇਹ ਲੁੱਟ ਲੁਧਿਆਣਾ ਦੇ ਮਾਡਲ ਟਾਊਨ...
ਉੱਤਰ ਪ੍ਰਦੇਸ਼ ਸ਼ੀਆ ਵਕਫ਼ ਬੋਰਡ ਰਾਮ ਮੰਦਰ ਦੇ ਹੱਕ 'ਚ
. . .  about 2 hours ago
ਲਖਨਊ, 17 ਅਕਤੂਬਰ-ਉੱਤਰ ਪ੍ਰਦੇਸ਼ ਸ਼ੀਆ ਵਕਫ਼ ਬੋਰਡ ਦੇ ਚੇਅਰਮੈਨ ਵਸੀਮ ਰਿਜ਼ਵੀ ਨੇ ਕਿਹਾ ਕਿ ਅਯੁੱਧਿਆ 'ਚ ਰਾਮ ਮੰਦਰ ਬਣਨਾ ਚਾਹੀਦਾ ਹੈ ਕਿਉਂਕਿ ਅਯੁੱਧਿਆ ਹਿੰਦੂ ਵਿਰਾਸਤ ਦਾ ਕੇਂਦਰ ਹੈ। ਉਨ੍ਹਾਂ ਕਿਹਾ ਕਿ ਕੌਮੀ ਏਕਤਾ ਤੇ ਫ਼ਿਰਕੂ ਸਦਭਾਵਨਾ...
ਕਮਾਈ ਦੇ ਮਾਮਲੇ 'ਚ ਭਾਜਪਾ ਸਭ ਤੋਂ ਅਮੀਰ ਪਾਰਟੀ
. . .  about 2 hours ago
ਨਵੀਂ ਦਿੱਲੀ, 17 ਅਕਤੂਬਰ - ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਸ ਤੇ ਇਲੈੱਕਸ਼ਨ ਵਾਚ ਦੀ ਤਾਜ਼ਾ ਰਿਪੋਰਟ 'ਚ ਸਿਆਸੀ ਦਲਾਂ ਦੀ 2004-05 ਤੋਂ 2015-16 ਵਿਚਕਾਰ ਇਕੱਠੀ ਹੋਈ ਜਾਇਦਾਦ ਦਾ ਬਿਉਰਾ ਦਿੱਤਾ ਗਿਆ ਹੈ। ਰਿਪੋਰਟਾਂ ਮੁਤਾਬਿਕ ਅੰਕੜਾ...
ਅਫ਼ਗ਼ਾਨ ਪੁਲਿਸ ਹੈੱਡ ਕੁਆਰਟਰ 'ਤੇ ਹਮਲਾ, 32 ਮੌਤਾਂ, 200 ਤੋਂ ਵੱਧ ਜ਼ਖਮੀ
. . .  about 3 hours ago
ਕਾਬੁਲ, 17 ਅਕਤੂਬਰ - ਅਫ਼ਗ਼ਾਨਿਸਤਾਨ ਦੇ ਪਾਕਟੀਆ ਸੂਬੇ ਦੀ ਰਾਜਧਾਨੀ ਗਾਰਦੇਜ਼ 'ਚ ਇਕ ਸੂਬਾਈ ਅਫ਼ਗ਼ਾਨ ਪੁਲਿਸ ਹੈੱਡਕੁਆਟਰ ਦੇ ਪੁਲਿਸ ਸਿਖਲਾਈ ਕੇਂਦਰ 'ਤੇ ਭਿਆਨਕ ਅੱਤਵਾਦੀ ਹਮਲਾ ਹੋਇਆ। ਆਤਮਘਾਤੀ ਤੇ ਗੰਨਮੈਨਾਂ ਵੱਲੋਂ ਕੀਤੇ ਹਮਲੇ ਵਿਚ...
ਚੰਡੀਗੜ੍ਹ ਹਵਾਈ ਅੱਡੇ ਤੋਂ 39 ਲੱਖ ਦੇ ਸੋਨੇ ਦੇ ਬਿਸਕੁਟ ਬਰਾਮਦ
. . .  about 3 hours ago
ਚੰਡੀਗੜ੍ਹ, 17 ਅਕਤੂਬਰ - ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ਤੋਂ ਇਕ ਵਿਅਕਤੀ ਕੋਲੋਂ 39 ਲੱਖ ਤੋਂ ਵਧੇਰੇ ਕੀਮਤ ਦੇ ਚਾਰ ਸੋਨੇ ਦੇ ਬਿਸਕੁਟ ਬਰਾਮਦ ਕੀਤੇ ਗਏ ਹਨ। ਇਸ ਵਿਅਕਤੀ ਨੇ ਇਹ ਸੋਨੇ ਦੇ ਬਿਸਕੁੱਟ ਆਪਣੇ ਬੂਟਾਂ 'ਚ ਛੁਪਾਅ ਰੱਖੇ...
ਰਾਜਨਾਥ ਤੇ ਕੈਪਟਨ ਨੇ ਕੀਤਾ ਹੁਸੈਨੀਵਾਲਾ ਚੈੱਕ ਪੋਸਟ ਵਿਖੇ ਦਰਸ਼ਕ ਗੈਲਰੀ ਦਾ ਉਦਘਾਟਨ
. . .  about 3 hours ago
ਅਮਰੀਕਾ 'ਚ ਦਸਵੇਂ ਗੁਰੂ ਜੀ ਦੀ ਵਿਰਾਸਤ 'ਤੇ ਹੋਵੇਗੀ ਕਾਨਫ਼ਰੰਸ
. . .  about 4 hours ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 27 ਅੱਸੂ ਸੰਮਤ 549
ਵਿਚਾਰ ਪ੍ਰਵਾਹ: ਲੋਕਤੰਤਰ ਵਿਚ ਫ਼ਰਜ਼ਾਂ ਦੀ ਪਾਲਣਾ ਜ਼ਿਆਦਾ ਜ਼ਰੂਰੀ ਹੈ। -ਅਚਾਰੀਆ ਨਰਿੰਦਰ ਦੇਵ
  •     Confirm Target Language  

ਸੰਪਾਦਕੀ

ਗੁਰਦਾਸਪੁਰ ਦੀ ਉਪ-ਚੋਣ

ਸਿਆਸੀ ਪਾਰਟੀਆਂ ਲਈ ਬਣੀ ਵਕਾਰ ਦਾ ਸਵਾਲ

ਗੁਰਦਾਸਪੁਰ ਲੋਕ ਸਭਾ ਹਲਕੇ ਦੀ ਚੋਣ ਲਗਪਗ ਸ਼ਾਂਤੀਪੂਰਨ ਢੰਗ ਨਾਲ ਸਮਾਪਤ ਹੋ ਗਈ ਹੈ। ਚੋਣਾਂ ਦੌਰਾਨ ਵੱਡੀਆਂ ਪਾਰਟੀਆਂ ਦੇ ਕੁਝ ਆਗੂ ਅਤੇ ਵਰਕਰਾਂ ਵਲੋਂ ਆਪਣੀ ਬਿਆਨਬਾਜ਼ੀ ਅਤੇ ਭਾਸ਼ਣਾਂ ਰਾਹੀਂ ਜਿਸ ਤਰ੍ਹਾਂ ਦਾ ਮਾਹੌਲ ਬਣਾਇਆ ਜਾ ਰਿਹਾ ਸੀ, ਉਸ ਤੋਂ ਇਹ ਖ਼ਦਸ਼ਾ ਜ਼ਰੂਰ ...

ਪੂਰੀ ਖ਼ਬਰ »

ਆਓ ਪ੍ਰਦੂਸ਼ਣ-ਮੁਕਤ ਦੀਵਾਲੀ ਲਈ ਪਹਿਲ ਕਰੀਏ

ਜਿਉਂ-ਜਿਉਂ ਦੀਵਾਲੀ ਨੇੜੇ ਆ ਰਹੀ ਹੈ, ਵਾਰ-ਵਾਰ ਪ੍ਰਦੂਸ਼ਣ ਤੇ ਸ਼ੋਰ ਦਾ ਡਰ ਚੇਤੇ ਆ ਰਿਹਾ ਹੈ। ਦੀਵਾਲੀ ਜ਼ਹਿਰੀਲੇ ਧੂੰਏਂ ਦੀ ਉਪਜ ਦਾ ਵੱਡਾ ਕਾਰਨ ਬਣ ਗਈ ਹੈ। ਨਾਲ-ਨਾਲ ਆਤਿਸ਼ਬਾਜ਼ੀ ਦੀ ਕੰਨ-ਪਾੜਵੀਂ ਆਵਾਜ਼ ਅੱਧੀ ਰਾਤ ਤੱਕ ਸੁਣਾਈ ਦਿੰਦੀ ਰਹਿੰਦੀ ਹੈ। ਖੁਸ਼ਹਾਲ ਮਾਪਿਆਂ ...

ਪੂਰੀ ਖ਼ਬਰ »

1947 ਦੇ ਫ਼ਿਰਕੂ ਫ਼ਸਾਦ ਰੋਕਣ ਲਈ

ਮਹਾਤਮਾ ਗਾਂਧੀ ਨੇ ਪੂਰਾ ਜ਼ੋਰ ਲਾਇਆ ਪਰ ਵੱਡੇ ਆਗੂਆਂ ਨੇ ਸਾਥ ਨਾ ਦਿੱਤਾ

15 ਅਗਸਤ, 1947 ਦਾ ਦਿਨ ਨੇੜੇ ਆ ਰਿਹਾ ਸੀ। ਭਾਰਤ ਦੋ ਸਦੀਆਂ ਦੀ ਗੁਲਾਮੀ ਨੂੰ ਗਲੋਂ ਲਾਹ ਕੇ ਪ੍ਰਭੂਸੱਤਾ ਸੰਪੰਨ ਆਜ਼ਾਦ ਦੇਸ਼ਾਂ ਦੇ ਭਾਈਚਾਰੇ ਵਿਚ ਸ਼ਾਮਿਲ ਹੋਣ ਵਾਲਾ ਸੀ। ਇਸ ਘੜੀ ਮਹਾਤਮਾ ਗਾਂਧੀ ਤੋਂ ਵੱਧ ਖੁਸ਼ ਹੋਰ ਕੋਈ ਨਹੀਂ ਸੀ ਹੋ ਸਕਦਾ। ਜਿਸ ਸੰਘਰਸ਼ ਦੀ ਉਨ੍ਹਾਂ ਨੇ ...

ਪੂਰੀ ਖ਼ਬਰ »

ਕੀ ਭਾਜਪਾ ਸਰਕਾਰ ਦੀ ਮਕਬੂਲੀਅਤ ਘਟ ਰਹੀ ਹੈ ?

ਅੱਜਕਲ੍ਹ ਆਮ ਸਮਾਜਿਕ ਗੱਲਬਾਤ ਵਿਚ ਇਕ ਨਵਾਂ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ। ਖ਼ਾਸ ਤੌਰ 'ਤੇ ਉਨ੍ਹਾਂ ਥਾਵਾਂ 'ਤੇ ਜਿਥੇ ਕਾਰੋਬਾਰ ਨਾਲ ਸਬੰਧਤ ਮਹੱਤਵਪੂਰਨ ਲੋਕ ਮੌਜੂਦ ਹੋਣ। ਅਜਿਹੇ ਮੌਕੇ 'ਤੇ ਕੋਈ ਤੁਹਾਨੂੰ ਕਿਸੇ ਕੋਨੇ 'ਤੇ ਲੈ ਜਾਏਗਾ ਅਤੇ ਕਹੇਗਾ : 'ਕੀ ਮੈਂ ਤੁਹਾਨੂੰ ਇਕ ਗ਼ੈਰ-ਰਸਮੀ ਸਵਾਲ ਕਰ ਸਕਦਾ ਹਾਂ?' ਮੈਂ ਕਹਾਂਗਾ, 'ਸ੍ਰੀਮਾਨ, ਮੈਂ ਇਕ ਪੱਤਰਕਾਰ ਹਾਂ ਅਤੇ ਕਦੇ ਆਫ ਦਾ ਰਿਕਾਰਡ ਕੋਈ ਗੱਲ ਨਹੀਂ ਕਰਦਾ। ਚਰਚਾ ਇਸੇ ਤਰ੍ਹਾਂ ਕੁਝ ਦੇਰ ਚੱਲਦੀ ਰਹਿੰਦੀ ਹੈ ਅਤੇ ਫਿਰ ਉਹ ਡਰਦਿਆਂ ਕਹਿੰਦਾ ਹੈ ਕਿ ਉਹ ਖ਼ੁਦ ਆਫ ਦਾ ਰਿਕਾਰਡ ਗੱਲ ਕਰਨਾ ਚਾਹੁੰਦਾ ਹੈ। ਗੁਪਤ ਰੱਖਣ ਦੇ ਭਰੋਸੇ 'ਤੇ ਸਵਾਲ ਆਉਂਦਾ ਹੈ : ਤੁਸੀਂ ਕੀ ਸੋਚਦੇ ਹੋ, ਹਵਾ ਕੁਝ ਬਦਲ ਰਹੀ ਹੈ?'
ਇਸ਼ਾਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੋਕਪ੍ਰਿਅਤਾ ਵੱਲ ਸੀ। ਮੈਂ ਪੂਰੀ ਇਮਾਨਦਾਰੀ ਨਾਲ ਜਵਾਬ ਦਿੱਤਾ ਅਤੇ ਇਸ ਲਈ ਪੂਰੀ ਜ਼ਿੰਮੇਵਾਰੀ ਨਾਲ ਲਿਖ ਵੀ ਰਿਹਾ ਹਾਂ, 'ਮੈਨੂੰ ਅਜਿਹਾ ਨਹੀਂ ਲਗਦਾ।' ਤੁਸੀਂ ਜੋ ਸੁਣ ਰਹੇ ਹੋ, ਉਹ ਬਸ ਸਿਰਫ਼ ਅੱਧਾ ਕਾਰਜਕਾਲ ਬੀਤਣ 'ਤੇ ਹੋਣ ਵਾਲਾ ਸ਼ੋਰ-ਸ਼ਰਾਬਾ ਹੈ। ਪਰ ਆਖ਼ਰਕਾਰ ਕੁਝ ਸ਼ੋਰ ਤਾਂ ਹੈ। ਜੇ ਫਿਰ ਅਜਿਹੀ ਗੱਲਬਾਤ ਹੁੰਦੀ ਹੈ ਤਾਂ ਮੇਰਾ ਜਵਾਬ ਕੁਝ ਸਪੱਸ਼ਟ ਹੋ ਜਾਵੇਗਾ। ਫਿਰ ਵੀ ਮੈਂ ਕਹਿ ਸਕਦਾ ਹਾਂ ਕਿ ਮੈਨੂੰ ਨਹੀਂ ਲਗਦਾ ਕਿ ਹਵਾ ਬਦਲ ਰਹੀ ਹੈ ਪਰ ਹਵਾ ਵਿਚ ਕੁਝ ਨਾ ਕੁਝ ਤਾਂ ਜ਼ਰੂਰ ਹੈ। ਨਵੇਂ ਸ਼ੱਕ ਅਤੇ ਕੁਝ ਘਬਰਾਹਟ ਆਰਥਿਕ ਸਥਿਤੀ 'ਤੇ ਵਧਦੀ ਬੇਚੈਨੀ ਤੋਂ ਪੈਦਾ ਹੋਏ ਹਨ। ਇਹ ਠਹਿਰਾਅ ਸ਼ਾਇਦ ਸਾਂਝੇ ਪ੍ਰਗਤੀਸ਼ੀਲ ਗਠਜੋੜ ਦੇ ਆਖ਼ਰੀ ਦੋ ਸਾਲਾਂ ਵਿਚ ਸ਼ੁਰੂ ਹੋਇਆ ਸੀ ਪਰ ਬਹੁਤ ਲੰੰਮੇਂ ਸਮੇਂ ਤੱਕ ਰਿਹਾ। 6 ਤਿਮਾਹੀਆਂ ਤੱਕ ਜੀ.ਡੀ.ਪੀ. ਵਿਚ ਗਿਰਾਵਟ, 1100 ਵੋਲਟ ਦੇ ਦੋ ਝਟਕੇ (ਨੋਟਬੰਦੀ ਤੇ ਜੀ.ਐਸ.ਟੀ.), ਨੌਕਰੀਆਂ ਗੁਆਉਣੀਆਂ, ਤਨਖ਼ਾਹ-ਭੱਤਿਆਂ ਵਿਚ ਰੁਕਾਵਟ (ਸਿਵਾਏ 7ਵੇਂ ਤਨਖ਼ਾਹ ਕਮਿਸ਼ਨ ਦੇ) ਦੀ ਸੱਟ ਮਹਿਸੂਸ ਹੋਣ ਲੱਗੀ ਹੈ। ਜੀ.ਐਸ.ਟੀ. ਦੀਆਂ ਜਟਿਲਤਾਵਾਂ ਹੁਣ ਜ਼ਖ਼ਮਾਂ 'ਤੇ ਲੂਣ ਸੁੱਟਣ ਵਰਗੀਆਂ ਹਨ।
ਪ੍ਰਧਾਨ ਮੰਤਰੀ ਦੀ ਲੋਕਪ੍ਰਿਅਤਾ ਬਰਕਰਾਰ ਹੈ। ਜੇ ਅੱਜ ਵੀ ਚੋਣਾਂ ਹੋ ਜਾਣ ਤਾਂ ਲਗਦਾ ਨਹੀਂ ਕਿ ਨਤੀਜੇ 2014 ਤੋਂ ਜਾਂ ਇੰਡੀਆ ਟੂਡੇ ਦੇ ਪਿਛਲੇ ਮੂਡ ਆਫ਼ ਦ ਨੇਸ਼ਨ ਜਨਮਤ ਸੰਗ੍ਰਹਿ (ਅਗਸਤ 2017, ਕੌਮੀ ਜਮਹੂਰੀ ਗਠਜੋੜ ਨੂੰ 349 ਸੀਟਾਂ) ਵਿਚ ਜੋ ਨਜ਼ਰ ਆਇਆ, ਉਸ ਤੋਂ ਇਕਦਮ ਅਲੱਗ ਹੋਣਗੇ। ਪਰ ਤਿੰਨ ਗੱਲਾਂ ਨਿਸਚਿਤ ਹੀ ਕਹੀਆਂ ਜਾ ਸਕਦੀਆਂ ਹਨ। ਸਰਕਾਰ ਦੇ ਵਫ਼ਾਦਾਰਾਂ ਨੇ ਬਹੁਤ ਲੰਮੇ ਸਮੇਂ ਤੱਕ ਭੁਗਤਿਆ ਹੈ ਅਤੇ ਉਨ੍ਹਾਂ ਦੇ ਮਨ ਵਿਚ ਵੀ ਸ਼ੱਕ ਦਾ ਕੀੜਾ ਉੱਠਣ ਲੱਗਾ ਹੈ। ਪ੍ਰਧਾਨ ਮੰਤਰੀ ਦਾ ਪਤਨ ਨਹੀਂ ਹੋ ਰਿਹਾ ਪਰ ਉਨ੍ਹਾਂ ਦਾ ਉਭਾਰ ਰੁਕ ਗਿਆ ਹੈ। ਰਾਜਨੀਤੀ ਅਗਲੀਆਂ ਚੋਣਾਂ ਤੱਕ ਭਾਵ ਦੋ ਸਾਲ ਤੱਕ ਠਹਿਰੀ ਨਹੀਂ ਰਹਿ ਸਕਦੀ।
ਪ੍ਰਧਾਨ ਮੰਤਰੀ ਨੇ ਇਸ ਹਫ਼ਤੇ ਕੰਪਨੀ ਸਕੱਤਰਾਂ ਨੂੰ ਸੰਬੋਧਨ ਕੀਤਾ ਤਾਂ ਉਨ੍ਹਾਂ ਦੇ ਚਿਹਰੇ 'ਤੇ ਚਿੰਤਾ ਸਪੱਸ਼ਟ ਦਿਖਾਈ ਦੇ ਰਹੀ ਸੀ। ਉਨ੍ਹਾਂ ਦਾ ਇਹ ਜੋਸ਼ੀਲਾ ਭਾਸ਼ਣ ਆਰ.ਬੀ.ਆਈ. ਵਲੋਂ ਇਸ ਸਾਲ ਦੀ ਵਿਕਾਸ ਦਰ ਦੇ ਵਾਧੇ ਦੇ ਅਨੁਮਾਨਾਂ ਨੂੰ ਘੱਟ ਕਰਨ ਦੇ ਕੁਝ ਹੀ ਘੰਟੇ ਬਾਅਦ ਹੋਇਆ। ਭਾਸ਼ਣ ਵਿਚ ਪੁਰਾਣੇ ਮੋਦੀ ਨਜ਼ਰ ਆਏ। ਉਹੀ ਪੁਰਾਣੀ ਅੱਗ, ਗੁੱਸਾ ਅਤੇ ਆਤਮ-ਵਿਸ਼ਵਾਸ ਨਜ਼ਰ ਆਇਆ। ਪਰ 2013 ਤੋਂ ਬਾਅਦ ਪਹਿਲੀ ਵਾਰ ਉਹ ਬਚਾਅ ਕਰਦੇ ਵੀ ਨਜ਼ਰ ਆਏ। ਆਪਣੇ ਤਿੰਨ ਸਾਲ ਦੇ ਕਾਰਜਕਾਲ ਦੀ ਕਾਂਗਰਸ ਦੇ ਆਖ਼ਰੀ ਦੋ ਸਾਲ ਨਾਲ ਵਾਰ-ਵਾਰ ਤੁਲਨਾ ਵਿਚ ਇਹ ਦਿਖਾਈ ਦੇ ਰਿਹਾ ਸੀ। ਉਨ੍ਹਾਂ ਦੇ ਸਮਰਥਕ ਫਿਰ ਉਤਸ਼ਾਹਿਤ ਹੋ ਕੇ ਵਾਪਸ ਪਰਤੇ ਹੋਣਗੇ। ਉਨ੍ਹਾਂ ਦੇ ਸ਼ਬਦਾਂ ਦਾ ਜਾਦੂ ਹੀ ਅਜਿਹਾ ਹੈ ਅਤੇ ਲੋਕਾਂ 'ਤੇ ਵੀ ਉਨ੍ਹਾਂ ਦਾ ਪ੍ਰਭਾਵ ਅਜਿਹਾ ਹੀ ਹੈ ਪਰ ਉਨ੍ਹਾਂ ਦੇ ਚਿਹਰੇ 'ਤੇ ਚਿੰਤਾ ਸਾਫ਼ ਦਿਖਾਈ ਦੇ ਰਹੀ ਸੀ।
ਹਾਲ ਦੇ ਉਨ੍ਹਾਂ ਦੇ ਕਦਮ ਵੀ ਇਸ ਦੀ ਗਵਾਹੀ ਦਿੰਦੇ ਹਨ। ਜਿਸ ਆਰਥਿਕ ਸਲਾਹਕਾਰ ਪ੍ਰੀਸ਼ਦ ਨੂੰ ਉਨ੍ਹਾਂ ਨੇ ਖ਼ਤਮ ਕਰ ਦਿੱਤਾ ਸੀ, ਇਹ ਉਸ ਵਿਚਾਰ ਦੀ ਪਹਿਲੀ ਵਾਪਸੀ ਸੀ। ਹਾਰਵਰਡ ਵਿਚ ਪੜ੍ਹੇ ਅਰਥ-ਸ਼ਾਸਤਰੀਆਂ ਦਾ ਨਿਰਾਦਰ ਕਰਨ ਦੇ ਕੁਝ ਹੀ ਮਹੀਨਿਆਂ ਬਾਅਦ ਉਨ੍ਹਾਂ ਨੇ ਪ੍ਰਿੰਸਟਨ ਦੇ ਅਰਥ-ਸ਼ਾਸਤਰੀ (ਸੁਰਜੀਤ ਭੱਲਾ) ਨੂੰ ਇਸ ਪ੍ਰੀਸ਼ਦ ਵਿਚ ਸ਼ਾਮਿਲ ਕੀਤਾ। ਦੂਜਾ ਉਦਾਹਰਨ ਹੈ ਪੈਟਰੋਲ ਅਤੇ ਡੀਜ਼ਲ 'ਤੇ ਉਤਪਾਦਨ ਕਰ ਵਾਪਸ ਲੈਣਾ, ਜਦੋਂ ਕਿ ਕੁਝ ਹਫ਼ਤੇ ਪਹਿਲਾਂ ਮੰਤਰੀਆਂ ਨੇ ਹਮਲਾਵਰ ਢੰਗ ਨਾਲ ਇਸ ਕਦਮ ਦਾ ਬਚਾਅ ਕਰਦਿਆਂ ਇਸ ਨੂੰ ਜ਼ਰੂਰੀ ਦੱਸਿਆ ਸੀ। ਨਵੇਂ ਸੈਰ-ਸਪਾਟਾ ਮੰਤਰੀ ਨੇ ਇਥੋਂ ਤੱਕ ਕਹਿਣ ਦਾ ਹੌਸਲਾ ਦਿਖਾਇਆ ਸੀ (ਇਹ ਵਿਅੰਗ ਨਹੀਂ ਹੈ ਮੈਂ ਉਨ੍ਹਾਂ ਨਾਲ ਸਹਿਮਤ ਹਾਂ) ਕਿ ਮੋਟਰ ਵਾਹਨ ਰੱਖਣ ਵਾਲਿਆਂ ਨੂੰ ਕਰਾਂ ਦੀ ਸ਼ਿਕਾਇਤ ਬੰਦ ਕਰ ਦੇਣੀ ਚਾਹੀਦੀ ਹੈ। ਹੁਣ ਭਾਜਪਾ ਨੇਤਾ ਇਸ 'ਗ਼ਰੀਬ ਹਿਤੈਸ਼ੀ' ਕਦਮ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਦੇ ਹੋਏ ਟਵੀਟ ਕਰ ਰਹੇ ਹਨ। ਵਿੱਤ ਮੰਤਰੀ ਨੇ ਕਿਹਾ ਹੈ ਕਿ ਉਹ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਚਿੱਠੀ ਲਿਖ ਕੇ ਵੈਟ ਵਿਚ ਕਟੌਤੀ ਕਰਨ ਨੂੰ ਕਹਿਣਗੇ। ਇਸ ਦੌਰਾਨ ਦੁਸਹਿਰੇ ਦੇ ਮੌਕੇ 'ਤੇ ਆਰ.ਐਸ.ਐਸ. ਦੇ ਮੁਖੀ ਮੋਹਨ ਭਾਗਵਤ ਨੇ ਸਾਲਾਨਾ ਸੰਬੋਧਨ ਵਿਚ ਰੁਜ਼ਗਾਰ, ਕੀਮਤਾਂ, ਵਪਾਰੀਆਂ ਅਤੇ ਆਰਥਿਕ ਮੰਦੀ ਆਦਿ ਨੂੰ ਲੈ ਕੇ ਚਿੰਤਾ ਜਤਾਈ ਸੀ। ਭਾਜਪਾ ਦੇ ਸੱਤਾ ਵਿਚ ਰਹਿੰਦੇ ਅਜਿਹਾ ਘੱਟ ਹੀ ਹੁੰਦਾ ਹੈ। ਵਿਰੋਧੀ ਧਿਰ ਦੀ ਮੌਜੂਦਾ ਹਾਲਤ, ਪ੍ਰਧਾਨ ਮੰਤਰੀ ਦੇ ਮੁਕਾਬਲੇ ਦਾ ਆਕਰਸ਼ਣ, ਊਰਜਾ ਅਤੇ ਫ਼ੋਕਸ ਰੱਖਣ ਵਾਲੇ ਨੇਤਾ ਦੀ ਕਮੀ ਜਾਂ ਕੋਈ ਸਾਂਝਾ ਪ੍ਰੋਗਰਾਮ ਨਾ ਹੋਣ ਕਾਰਨ ਵੀ ਸਰਕਾਰ ਨੂੰ ਵੱਡੀ ਰਾਹਤ ਮਿਲਦੀ ਹੈ। ਪਰ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਲੋਕ ਜੇਕਰ ਗੁੱਸੇ ਹੋ ਜਾਣ ਤਾਂ ਵਿਰੋਧੀ ਕੋਈ ਵੀ ਕਿਉਂ ਨਾ ਹੋਵੇ, ਉਹ ਉਸ ਦੇ ਖਿਲਾਫ਼ ਵੋਟ ਦਿੰਦੇ ਹਨ ਅਤੇ ਸਭ ਤੋਂ ਜ਼ਿਆਦਾ ਹਰਮਨ-ਪਿਆਰੇ ਨੇਤਾ ਦੀ ਵੀ ਹਾਰ ਹੋ ਜਾਂਦੀ ਹੈ। ਇਸੇ ਤਰ੍ਹਾਂ ਰਾਜੀਵ ਗਾਂਧੀ ਹਾਰੇ ਸਨ, ਜਦੋਂ ਕਿ ਲੋਕ ਸਭਾ ਵਿਚ ਉਨ੍ਹਾਂ ਦਾ ਬਹੁਮਤ ਮੋਦੀ ਤੋਂ ਕਿਤੇ ਜ਼ਿਆਦਾ ਸੀ। ਹਾਲਾਂ ਕਿ ਪਤਨ ਦਾ ਇਹ ਸਮਾਂ ਅਜੇ ਬਹੁਤ ਦੂਰ ਹੈ। ਕਿਸੇ ਵੀ ਨੇਤਾ ਲਈ ਮੁਸੀਬਤ ਦਾ ਪਹਿਲਾ ਇਸ਼ਾਰਾ ਵਿਅੰਗ ਕਰਨ ਵਾਲੇ ਲਤੀਫ਼ਿਆਂ ਦਾ ਆਉਣਾ ਹੁੰਦਾ ਹੈ। ਮੋਦੀ ਸਰਕਾਰ ਨੂੰ ਲੈ ਕੇ ਇਹ ਅਮਲ ਕਰੀਬ 6 ਮਹੀਨੇ ਪਹਿਲਾਂ ਸ਼ੁਰੂ ਹੋਇਆ ਅਤੇ ਹੁਣ ਇਸ ਨੇ ਤੇਜ਼ੀ ਫੜ ਲਈ ਹੈ। ਦੂਜੀ ਗੱਲ ਵਿਰੋਧੀ ਧਿਰ ਭਾਵੇਂ ਜਿੰਨਾ ਮਰਜ਼ੀ ਟੁੱਟੀ ਹੋਈ ਹੋਵੇ ਪਰ ਇਸ ਨੇ ਸੋਸ਼ਲ ਮੀਡੀਆ ਦੀ ਜੰਗ ਦਾ ਵਿਗਿਆਨ ਸਿੱਖ ਲਿਆ ਹੈ। ਭਾਜਪਾ ਨੇ ਕਾਂਗਰਸ ਅਤੇ ਉਸ ਦੇ ਸਹਿਯੋਗੀਆਂ ਨੂੰ ਢਾਹੁਣ ਦੇ ਲਈ ਚਾਲਾਕੀ ਨਾਲ ਇਸ ਦੀ ਵਰਤੋਂ ਕੀਤੀ ਸੀ। ਹੁਣ ਇਹ ਇਕਪਾਸੜ ਨਹੀਂ ਦਿਖਾਈ ਦਿੰਦਾ। 'ਆਪ' ਇਸ ਵਿਚ ਮਾਹਿਰ ਸੀ, ਕਾਂਗਰਸ ਨੇ ਇਸ ਨੂੰ ਸਿੱਖ ਲਿਆ ਹੈ ਅਤੇ ਬੋਲਣ ਵਿਚ ਨਿਪੁੰਨ ਅਤੇ ਚੰਗੇ ਨੈੱਟਵਰਕ ਵਾਲੀ ਬਰਾਦਰੀ, ਜਿਸ ਨੂੰ 'ਦ ਇਕਾਨਾਮਿਸਟ' ਨੇ 'ਸੁਸਤ ਲੈਫ਼ਟ ਲਿਬਰਲ ਇਲੀਟ' ਕਿਹਾ ਹੈ, ਨੇ ਇਸ ਦੀ ਤਾਕਤ ਨੂੰ ਹੋਰ ਵਧਾ ਦਿੱਤਾ ਹੈ। ਭਾਜਪਾ ਦੇ ਸਾਹਮਣੇ ਸਖ਼ਤ ਮੁਕਾਬਲਾ ਹੈ।
ਇਸ ਹਫ਼ਤੇ ਪ੍ਰਧਾਨ ਮੰਤਰੀ ਨੇ ਆਪਣੀ ਪੂਰੀ ਸ਼ਬਦਾਂ ਦੀ ਸ਼ਕਤੀ ਦਾਅ 'ਤੇ ਲਾ ਦਿੱਤੀ। ਇਸ ਵਿਚ ਤਾਂ ਉਨ੍ਹਾਂ ਦੇ ਸਾਹਮਣੇ ਕੋਈ ਮੁਕਾਬਲਾ ਨਹੀਂ ਹੈ ਪਰ ਬਦਲਾਅ ਦੇ ਇਸ ਸੰਭਾਵਿਤ ਦੌਰ ਵਿਚ ਏਨਾ ਹੀ ਕਾਫ਼ੀ ਨਹੀਂ ਹੈ। ਇਨ੍ਹਾਂ ਤਿੰਨ ਸਾਲਾਂ ਵਿਚ ਭਾਜਪਾ ਨੂੰ ਚੋਣ ਮਸ਼ੀਨ ਬਣਾਉਣ ਵਿਚ ਬਹੁਤ ਊਰਜਾ ਲਗਾ ਦਿੱਤੀ ਗਈ। ਹੁਣ ਸਰਕਾਰ 'ਤੇ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਹੈ। ਤਰਾਸਦੀ ਇਹ ਹੈ ਕਿ ਇਸ ਸਮੇਂ ਕੁਝ ਮਹੱਤਵਪੂਰਨ ਸੂਬਿਆਂ ਦੀਆਂ ਵਿਧਾਨ ਸਭਾਈ ਚੋਣਾਂ ਨਜ਼ਦੀਕ ਹਨ। ਜੇਕਰ ਸਰਕਾਰ ਹਵਾ ਦਾ ਰੁਖ਼ ਨਹੀਂ ਬਦਲਦੀ ਤਾਂ ਪਤਨ ਦਾ ਖ਼ਤਰਾ ਹੋ ਸਕਦਾ ਹੈ। ਸਿਰਫ਼ ਸੰਦੇਸ਼ ਬਦਲਣ ਨਾਲ ਕੁਝ ਨਹੀਂ ਹੋਵੇਗਾ। ਆਪਣੇ ਤਿਲਸਮ ਦੀ ਵਾਪਸੀ ਲਈ ਮੋਦੀ ਸਰਕਾਰ ਨੂੰ ਦਿਖਾਉਣ ਲਈ ਕੁਝ ਪ੍ਰਭਾਵੀ ਆਰਥਿਕ ਅੰਕੜੇ ਦਰਸਾਉਣੇ ਪੈਣਗੇ। ਇਹ ਇਸ ਦੇ ਕਾਰਜਕਾਲ ਦੇ ਹੋਣੇ ਚਾਹੀਦੇ ਹਨ, ਸਾਂਝੇ ਪ੍ਰਗਤੀਸ਼ੀਲ ਦੇ ਪੁਰਾਣੇ ਅੰਕੜੇ ਨਹੀਂ ਚੱਲਣਗੇ।


E. mail : singhrajgopal40@gmail.com

 


ਖ਼ਬਰ ਸ਼ੇਅਰ ਕਰੋ






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX