ਤਾਜਾ ਖ਼ਬਰਾਂ


ਚੋਣ ਵਾਲੇ ਦਿਨ ਸ਼ਰਾਬ ਦੀ ਵਿਕਰੀ 'ਤੇ ਪਾਬੰਦੀ
. . .  4 minutes ago
ਲੁਧਿਆਣਾ, 15 ਦਸੰਬਰ (ਪੁਨੀਤ ਬਾਵਾ)ਜ਼ਿਲ੍ਹਾ ਮੈਜਿਸਟਰੇਟ ਕਮ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਪੰਜਾਬ ਆਬਕਾਰੀ ਐਕਟ 1914 ਦੀ ਧਾਰਾ 54 (1) ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ 17 ਦਸੰਬਰ ਨੂੰ...
ਆਈ.ਈ.ਡੀ.ਧਮਾਕੇ 'ਚ ਨਕਸਲੀ ਹਲਾਕ, 3 ਜਵਾਨ ਜ਼ਖ਼ਮੀ
. . .  12 minutes ago
ਸੁਕਮਾ, 15 ਦਸੰਬਰ- ਛੱਤੀਸਗੜ੍ਹ ਦੇ ਸੁਕਮਾ 'ਚ ਮੁੱਠਭੇੜ ਦੌਰਾਨ ਹੋਏ ਆਈ.ਈ.ਡੀ.ਧਮਾਕੇ 'ਚ ਇੱਕ ਨਕਸਲੀ ਮਾਰਿਆ ਗਿਆ। ਇਸ ਦੌਰਾਨ 3 ਸੁਰੱਖਿਆ ਜਵਾਨ...
ਪਨਾਮਾ ਮਾਮਲੇ 'ਚ ਸਿਨਟੈਕਸ ਦੀ 48.87 ਕਰੋੜ ਦੀ ਜਾਇਦਾਦ ਜ਼ਬਤ
. . .  41 minutes ago
ਨਵੀਂ ਦਿੱਲੀ, 15 ਦਸੰਬਰ- ਪਨਾਮਾ ਮਾਮਲੇ 'ਚ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਸਿਨਟੈਕਸ ਇੰਡਸਟਰੀ ਦੀ 48.87 ਕਰੋੜ ਦੀ ਜਾਇਦਾਦ ਜ਼ਬਤ...
ਵੋਟਿੰਗ ਬੂਥਾਂ ਵਾਲੇ ਵਿੱਦਿਅਕ ਅਦਾਰੇ 16 ਨੂੰ ਰਹਿਣਗੇ ਬੰਦ
. . .  47 minutes ago
ਜਲੰਧਰ, 15 ਦਸੰਬਰ (ਚੰਦੀਪ)-17 ਦਸੰਬਰ ਨੂੰ ਹੋਣ ਵਾਲੀਆਂ ਨਗਰ ਨਿਗਮ ਚੋਣਾ ਲਈ ਜਿਨ੍ਹਾਂ ਵਿੱਦਿਅਕ ਅਦਾਰਿਆਂ 'ਚ ਵੋਟਿੰਗ ਲਈ ਪੋਲਿੰਗ ਬੂਥ ਬਣਾਏ ਜਾਣੇ ਹਨ ਉਨ੍ਹਾਂ 'ਚੋਂ ਕੁੱਝ 'ਚ 16 ਨੂੰ ਪੂਰੀ ਛੁੱਟੀ...
ਕਰਜ਼ਾ ਮੁਆਫ਼ੀ ਦੀ ਪਹਿਲੀ ਕਿਸ਼ਤ ਦਸੰਬਰ 'ਚ ਕੀਤੀ ਜਾਵੇਗੀ ਜਾਰੀ- ਮਨਪ੍ਰੀਤ
. . .  about 1 hour ago
ਬਠਿੰਡਾ, 15 ਦਸੰਬਰ - ਪੰਜਾਬ ਦੇ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਇੱਥੇ ਬੋਲਦਿਆਂ ਕਿਹਾ ਕਿ ਕਰਜ਼ਾ ਮੁਆਫ਼ੀ ਦੀ ਪਹਿਲੀ ਕਿਸ਼ਤ ਦਸੰਬਰ 'ਚ ਕਿਸਾਨਾਂ ਨੂੰ ਜਾਰੀ ਕਰ ਦਿੱਤੀ...
ਕੈਬਿਨਟ ਵੱਲੋਂ ਨੈਸ਼ਨਲ ਮੈਡੀਕਲ ਕਮਿਸ਼ਨ ਦੇ ਗਠਨ ਕਰਨ ਨੂੰ ਦਿੱਤੀ ਮਨਜ਼ੂਰੀ
. . .  about 1 hour ago
ਨਸ਼ਾ ਤਸਕਰੀ ਦੇ ਮਾਮਲਾ 'ਚ ਦੋ ਨੂੰ 15-15 ਸਾਲ ਕੈਦ
. . .  about 1 hour ago
ਸੰਗਰੂਰ, 15 ਦਸੰਬਰ (ਧੀਰਜ)- ਜ਼ਿਲ੍ਹਾ ਅਦਾਲਤ ਨੇ 20 ਅਕਤੂਬਰ 2016 ਦੇ 720 ਕਿੱਲੋ ਭੁੱਕੀ ਤਸਕਰੀ ਮਾਮਲੇ 'ਚ ਕੈਂਟਰ ਚਾਲਕ ਤੇ ਇਸ ਦੇ ਮਾਲਕ ਨੂੰ 15-15 ਸਾਲ ਦੀ ਸਜੇ...
ਪ੍ਰਦੂਮਣ ਹੱਤਿਆ ਮਾਮਲੇ 'ਚ ਨਾਬਾਲਗ ਆਰੋਪੀ ਦੀ ਜ਼ਮਾਨਤ ਅਰਜ਼ੀ ਖ਼ਾਰਜ
. . .  about 1 hour ago
ਗੁਰੂਗ੍ਰਾਮ, 15 ਦਸੰਬਰ- ਪ੍ਰਦੂਮਣ ਹੱਤਿਆ ਮਾਮਲੇ 'ਚ ਨਾਬਾਲਗ ਆਰੋਪੀ ਦੀ ਜ਼ਮਾਨਤ ਅਰਜ਼ੀ ਕੋਰਟ ਨੇ ਖ਼ਾਰਜ...
ਪਾਕਿਸਤਾਨ ਵੱਲੋਂ 43 ਭਾਰਤੀ ਮਛੇਰੇ ਗ੍ਰਿਫ਼ਤਾਰ
. . .  about 1 hour ago
ਭਾਜਪਾ ਦਾ ਦਿੱਲੀ ਤੇ ਬਿਹਾਰ ਵਾਲਾ ਹਾਲ ਹੋਵੇਗਾ- ਕਾਂਗਰਸ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 27 ਅੱਸੂ ਸੰਮਤ 549
ਵਿਚਾਰ ਪ੍ਰਵਾਹ: ਲੋਕਤੰਤਰ ਵਿਚ ਫ਼ਰਜ਼ਾਂ ਦੀ ਪਾਲਣਾ ਜ਼ਿਆਦਾ ਜ਼ਰੂਰੀ ਹੈ। -ਅਚਾਰੀਆ ਨਰਿੰਦਰ ਦੇਵ
  •     Confirm Target Language  

ਖੇਡ ਸੰਸਾਰ

ਇੰਗਲੈਂਡ ਨੇ ਮੈਕਸੀਕੋ ਨੂੰ 3-2 ਨਾਲ ਕੀਤਾ ਚਿੱਤ

ਕੋਲਕਾਤਾ, 11 ਅਕਤੂਬਰ (ਏਜੰਸੀ)- ਫੀਫਾ ਅੰਡਰ-17 ਫੁੱਟਬਾਲ ਵਿਸ਼ਵ ਕੱਪ ਟੂਰਨਾਮੈਂਟ ਤਹਿਤ ਇੱਥੋਂ ਦੇ ਵਿਵੇਕਾਨੰਦਾ ਯੁਬਾ ਭਾਰਤੀ ਕ੍ਰਿਰੰਗਨ ਸਟੇਡੀਅਮ 'ਚ ਖੇਡੇ ਗਏ ਮੈਚ ਦੌਰਾਨ ਫਿਲਿਪ ਫੋਡਨ, ਰਹੇਨ ਬਿ੍ਊਸਟਰ ਤੋ ਜੈਡਨ ਸਾਂਚੋ ਦੇ ਗੋਲਾਂ ਦੀ ਬਦੌਲਤ ਅੱਜ ਇੰਗਲੈਂਡ ਨੇ ਮੈਕਸੀਕੋ ਦੀ ਟੀਮ ਨੂੰ 3-2 ਨਾਲ ਮਾਤ ਦੇ ਦਿੱਤੀ | ਮੈਕਸੀਕੋ ਵਲੋਂ ਦਾਗੇ ਗਏ ਦੋਵੇਂ ਗੋਲ ਡਿਏਗੋ ਲੇਨਜ਼ ਦੀ ਕਿੱਕ ਤੋਂ ਹੋਏ ਪਰ ਟੀਮ ਦਾ ਹੋਰ ਕੋਈ ਵੀ ਖਿਡਾਰੀ ਗੋਲ ਕਰਨ 'ਚ ਅਸਫ਼ਲ ਰਿਹਾ | ਇਸ ਮੁਕਾਬਲੇ ਦੇ ਪਹਿਲੇ ਹਾਫ਼ 'ਚ ਇੰਗਲੈਂਡ ਦਾ ਮੈਕਸੀਕੋ ਦੀ ਟੀਮ 'ਤੇ ਕਾਫ਼ੀ ਦਬਦਬਾ ਰਿਹਾ | ਮੈਕਸੀਕੋ ਦੇ ਖਿਡਾਰੀਆਂ ਨੂੰ ਕਈ ਮੌਕੇ ਮਿਲੇ ਪਰ ਉਹ ਇਨ੍ਹਾਂ ਮੌਕਿਆਂ ਨੂੰ ਗੋਲਾਂ ਦਾ ਰੂਪ ਨਾ ਦੇ ਸਕੇ | ਇੰਗਲੈਂਡ ਦੀ ਸ਼ਾਨਦਾਰ ਡਿਫੈਂਸ ਕਾਰਨ ਮੈਕਸੀਕੋ ਦੇ ਖਿਡਾਰੀਆਂ ਵਲੋਂ ਪਹਿਲੇ ਹਾਫ਼ 'ਚ ਇਕ ਵੀ ਗੋਲ ਨਹੀਂ ਹੋ ਸਕਿਆ | ਮੈਚ ਸ਼ੁਰੂ ਹੋਣ ਦੇ 5ਵੇਂ ਮਿੰਟ 'ਚ ਹੀ ਇੰਗਲੈਂਡ ਦੇ ਰਹੇਨ ਨੂੰ ਇਕ ਮੌਕਾ ਮਿਲਿਆ ਪਰ ਉਸ ਤੋਂ ਇਹ ਮੌਕਾ ਖੁੰਝ ਗਿਆ | ਇਸ ਤੋਂ ਬਾਅਦ 16ਵੇਂ ਮਿੰਟ 'ਚ ਇੰਗਲੈਂਡ ਵਲੋਂ ਗੋਲ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਅਸਫ਼ਲ ਸਿੱਧ ਹੋਈ | ਦੋਵਾਂ ਟੀਮਾਂ ਵਿਚਕਾਰ ਕਾਫ਼ੀ ਸੰਘਰਸ਼ ਦੇਖਣ ਨੂੰ ਮਿਲਿਆ ਤੇ ਦੋਵਾਂ ਟੀਮ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਆਖ਼ਰ ਮੈਚ ਦੇ 39ਵੇਂ ਮਿੰਟ 'ਚ ਇੰਗਲੈਂਡ ਨੂੰ ਫ੍ਰੀ ਕਿੱਕ ਮਿਲੀ ਜਿਸ ਨੂੰ ਰਹੇਨ ਨੇ ਗੋਲ ਦੇ ਰੂਪ 'ਚ ਬਦਲ ਦਿੱਤਾ ਤੇ ਇੰਗਲੈਂਡ ਨੇ 1-0 ਨਾਲ ਬੜਤ ਕਾਇਮ ਕਰ ਲਈ | ਇਸ ਤੋਂ 9 ਮਿੰਟ ਬਾਅਦ ਹੀ ਇੰਗਲੈਂਡ ਨੂੰ ਇਕ ਹੋਰ ਮੌਕਾ ਮਿਲਿਆ ਤੇ ਫਿਲਿਪ ਨੇ 48ਵੇਂ ਮਿੰਟ 'ਚ ਆਪਣੀ ਟੀਮ ਲਈ ਦੂਜਾ ਗੋਲ ਦਾਗ ਕੇ ਇੰਗਲੈਂਡ ਨੂੰ 2-0 ਨਾਲ ਅੱਗੇ ਕਰ ਦਿੱਤਾ | ਇਸ ਤਰ੍ਹਾਂ ਹਾਫ਼ ਟਾਈਮ ਤੱਕ ਇੰਗਲੈਂਡ 2-0 ਨਾਲ ਅੱਗੇ ਹੀ ਰਿਹਾ | ਦੂਜੇ ਹਾਫ਼ ਦੇ 55ਵੇਂ ਮਿੰਟ 'ਚ ਇੰਗਲੈਂਡ ਦੇ ਸਾਂਚੋ ਨੇ ਪੈਨਾਲਟੀ ਕਾਰਨਰ ਨੂੰ ਗੋਲ 'ਚ ਬਦਲਿਆ ਜਿਸ ਨਾਲ ਇੰਗਲੈਂਡ ਨੇ 3-0 ਨਾਲ ਬੜਤ ਬਣਾ ਲਈ | ਦੂਜੇ ਹਾਫ਼ 'ਚ ਮੈਕਸੀਕੋ ਨੇ ਫੁਰਤੀ ਦਿਖਾਈ ਤੇ ਹੋਰ ਕੋਈ ਗੋਲ ਨਹੀਂ ਹੋਣ ਦਿੱਤਾ | ਮੈਕਸੀਕੋ ਦੇ ਲੇਨਜ਼ ਨੇ ਦੂਜੇ ਹਾਫ਼ 'ਚ ਦੋ ਗੋਲ ਕੀਤੇ, ਉਸ ਨੇ 65ਵੇਂ ਮਿੰਟ 'ਚ ਆਪਣੀ ਟੀਮ ਲਈ ਪਹਿਲਾ ਗੋਲ ਕੀਤਾ ਜਦਕਿ ਇਸ ਤੋਂ 7 ਮਿੰਟ ਬਾਅਦ ਹੀ ਉਸ ਨੇ 72ਵੇਂ ਮਿੰਟ 'ਚ ਆਪਣਾ ਤੇ ਟੀਮ ਦਾ ਦੂਜਾ ਗੋਲ ਦਾਗਿਆ ਜਿਸ ਨਾਲ ਗੋਲ 3-2 ਹੋ ਗਏ | ਇਸ ਤੋਂ ਬਾਅਦ ਮੈਕਸੀਕੋ ਦੇ ਖਿਡਾਰੀਆਂ ਨੇ ਮੁਕਾਬਲਾ ਬਰਾਬਰੀ 'ਤੇ ਸਮਾਪਤ ਕਰਨ ਦੀ ਕਾਫ਼ੀ ਕੋਸ਼ਿਸ਼ ਕੀਤੀ ਪਰ ਉਹ ਸਫ਼ਲ ਨਹੀਂ ਹੋ ਸਕੇ |


ਖ਼ਬਰ ਸ਼ੇਅਰ ਕਰੋ

ਗੋਇਰੀ ਦੇ ਦੋ ਗੋਲਾਂ ਨਾਲ ਫਰਾਂਸ ਨੇ ਜਾਪਾਨ ਨੂੰ ਹਰਾਇਆ

ਗੁਹਾਟੀ, 11 ਅਕਤੂਬਰ (ਏਜੰਸੀ)- ਇੱਥੋਂ ਦੇ ਇੰਦਰਾ ਗਾਂਧੀ ਅਥਲੈਟਿਕ ਸਟੇਡੀਅਮ 'ਚ ਫੀਫਾ ਅੰਡਰ-17 ਫੁੱਟਬਾਲ ਵਿਸ਼ਵ ਕੱਪ 'ਚ ਖੇਡੇ ਗਏ ਮੈਚ ਵਿਚ ਫਰਾਂਸ ਨੇ ਅਮੀਨ ਗੋਇਰੀ ਵਲੋਂ ਕੀਤੇ ਦੋ ਗੋਲਾਂ ਦੀ ਬਦੌਲਤ ਜਾਪਾਨ ਨੂੰ 2-1 ਨਾਲ ਹਰਾ ਕੇ ਟੂਰਨਾਮੈਂਟ ਦੇ ਨਾਕ-ਆਊਟ 'ਚ ਆਪਣੀ ...

ਪੂਰੀ ਖ਼ਬਰ »

ਹੋਂਡੁਰਾਸ ਨੇ ਨਿਊ ਕੈਲੇਡੋਨੀਆ ਨੂੰ 5-0 ਨਾਲ ਪਛਾੜਿਆ

ਗੁਹਾਟੀ, 11 ਅਕਤੂਬਰ (ਏਜੰਸੀ)- ਹੋਂਡੁਰਾਸ ਨੇ ਫੀਫਾ ਅੰਡਰ-17 ਫੁੱਟਬਾਲ ਵਿਸ਼ਵ ਕੱਪ ਦੇ ਗਰੁੱਪ-ਈ ਦੇ ਇਕਤਰਫ਼ਾ ਮੁਕਾਬਲੇ 'ਚ ਅੱਜ ਇੱਥੇ ਨਿਊ ਕੈਲੇਡੋਨੀਆ ਨੂੰ 5-0 ਨਾਲ ਕਰਾਰੀ ਮਾਤ ਦਿੱਤੀ | ਹੋਂਡੁਰਾਸ ਵਲੋਂ ਮਿਡ-ਫੀਲਡਰ ਕਾਰਲੋਸ ਮੇਜਿਆ ਨੇ 25ਵੇਂ ਤੇ 42ਵੇਂ ਮਿੰਟ 'ਚ ...

ਪੂਰੀ ਖ਼ਬਰ »

ਨਿਊਜ਼ੀਲੈਂਡ ਿਖ਼ਲਾਫ਼ ਪਹਿਲੇ ਟੀ-20 ਤੋਂ ਬਾਅਦ ਸੰਨਿਆਸ ਲੈਣਗੇ ਨਹਿਰਾ

ਨਵੀਂ ਦਿੱਲੀ, 11 ਅਕਤੂਬਰ (ਏਜੰਸੀ)- ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਆਸ਼ੀਸ਼ ਨਹਿਰਾ ਨੇ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ | ਬੀ. ਸੀ. ਸੀ. ਆਈ. ਨੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ | ਆਸ਼ੀਸ਼ ਨਹਿਰਾ ਨੇ ਨਿਊਜ਼ੀਲੈਂਡ ਿਖ਼ਲਾਫ਼ 1 ਨਵੰਬਰ ਨੂੰ ਆਪਣੇ ...

ਪੂਰੀ ਖ਼ਬਰ »

ਫੀਫਾ ਵਲੋਂ ਪਾਕਿਸਤਾਨ ਫੁੱਟਬਾਲ ਸੰਘ ਦੀ ਮਾਨਤਾ ਰੱਦ

ਜਿਊਰਿਕ, 11 ਅਕਤੂਬਰ (ਏਜੰਸੀ)- ਫੀਫਾ ਨੇ ਤੀਜੇ ਪੱਖ ਦੀ ਦਖ਼ਲਅੰਦਾਜ਼ੀ ਤੋਂ ਬਾਅਦ ਅੱਜ ਪਾਕਿਸਤਾਨ ਫੁੱਟਬਾਲ ਸੰਘ (ਪੀ. ਐੱਫ. ਐੱਫ.) ਦੀ ਮਾਨਤਾ ਰੱਦ ਕਰ ਦਿੱਤੀ ਹੈ | ਬਿਆਨ ਅਨੁਸਾਰ ਫੀਫਾ ਨੇ ਕਿਹਾ ਕਿ ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਪੀ. ਐੱਫ. ਐੱਫ. ਆਪਣੇ ਮਾਮਲਿਆਂ ਨੂੰ ...

ਪੂਰੀ ਖ਼ਬਰ »

ਹਾਕੀ ਏਸ਼ੀਆ ਕੱਪ 'ਚ ਭਾਰਤ ਨੇ ਜਾਪਾਨ ਨੂੰ 5-1 ਨਾਲ ਹਰਾਇਆ

ਢਾਕਾ, 11 ਅਕਤੂਬਰ (ਏਜੰਸੀ)- ਏਸ਼ੀਆ ਕੱਪ ਦੇ ਪਹਿਲੇ ਮੁਕਾਬਲੇ 'ਚ ਭਾਰਤ ਨੇ ਜਾਪਾਨ ਨੂੰ 5-1 ਦੇ ਫ਼ਰਕ ਨਾਲ ਹਰਾ ਕੇ ਇਸ ਟੂਰਨਾਮੈਂਟ ਦਾ ਸ਼ਾਨਦਾਰ ਆਗਾਜ਼ ਕੀਤਾ | ਇਸ ਮੈਚ ਵਿਚ ਭਾਰਤ ਲਈ ਐੱਸ. ਵੀ. ਸੁਨੀਲ, ਲਲਿਤ ਉਪਾਧਿਆਏ, ਰਮਨਦੀਪ ਸਿੰਘ ਤੇ ਹਰਮਨਪ੍ਰੀਤ ਸਿੰਘ ਨੇ ਗੋਲ ...

ਪੂਰੀ ਖ਼ਬਰ »

ਟੀਮਾਂ ਦੀ ਨਿੱਜੀ ਸੁਰੱਖਿਆ ਅਹਿਮ-ਖੇਡ ਮੰਤਰੀ

ਇਸ ਘਟਨਾ ਦੀ ਜਾਣਕਾਰੀ ਭਾਰਤ ਦੇ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌਰ ਨੂੰ ਵੀ ਦਿੱਤੀ ਗਈ | ਸ੍ਰੀ ਰਾਠੌਰ ਨੇ ਟਵੀਟ ਕਰਦੇ ਹੋਏ ਕਿਹਾ ਕਿ ਇੱਥੇ ਆਏ ਖਿਡਾਰੀਆਂ ਤੇ ਟੀਮਾਂ ਦੀ ਨਿੱਜੀ ਸੁਰੱਖਿਆ ਸਾਡੇ ਲਈ ਬਹੁਤ ਮਹੱਤਵਪੂਰਨ ਹੈ | ਉਨ੍ਹਾਂ ਕਿਹਾ ਇਹ ਘਟਨਾ ਸਾਡੇ ...

ਪੂਰੀ ਖ਼ਬਰ »

ਆਸਟੇ੍ਰਲੀਆਈ ਖਿਡਾਰੀਆਂ ਦੀ ਬੱਸ 'ਤੇ ਪੱਥਰ ਸੁੱਟਿਆ, ਦੋ ਗਿ੍ਫ਼ਤਾਰ

ਗੁਹਾਟੀ, 11 ਅਕਤੂਬਰ (ਏਜੰਸੀ)- ਬੀਤੀ ਰਾਤ ਗੁਹਾਟੀ ਦੇ ਬਰਸਾਪਾਰਾ ਸਟੇਡੀਅਮ 'ਚ ਟੀ-20 ਮੈਚ ਤੋਂ ਬਾਅਦ ਹੋਟਲ ਵਾਪਸ ਆ ਰਹੀ ਆਸਟੇ੍ਰਲੀਆ ਟੀਮ ਦੀ ਬੱਸ 'ਤੇ ਪੱਥਰ ਸੁੱਟਣ ਦੀ ਘਟਨਾ ਵਾਪਰਨ ਦੀ ਖ਼ਬਰ ਹੈ | ਹਾਲਾਂਕਿ ਕਿਸੇ ਵੀ ਖਿਡਾਰੀ ਨੂੰ ਕੋਈ ਸੱਟ ਨਹੀਂ ਲੱਗੀ ਪਰ ਪੱਥਰ ...

ਪੂਰੀ ਖ਼ਬਰ »

ਕੌਮੀ ਕਿ੍ਕਟ ਚੈਂਪੀਅਨਸ਼ਿਪ ਪੰਜਾਬ ਨੇ ਵਿਦਰਵ ਖਿਲਾਫ਼ ਦਰਜ ਕੀਤੀ ਵੱਡੀ ਜਿੱਤ

ਪਟਿਆਲਾ, 11 ਅਕਤੂਬਰ (ਚਹਿਲ)- ਭਾਰਤੀ ਕਿ੍ਕਟ ਕੰਟਰੋਲ ਬੋਰਡ ਵੱਲੋਂ ਕਰਵਾਈ ਜਾ ਰਹੀ ਕਰਨਲ ਸੀ. ਕੇ. ਨਾਇਡੂ ਕੌਮੀ ਅੰਡਰ-23 ਕਿ੍ਕਟ ਚੈਂਪੀਅਨਸ਼ਿਪ ਦੇ ਚਾਰ ਦਿਨਾ ਮੈਚ ਦੇ ਆਖ਼ਰੀ ਦਿਨ ਪੰਜਾਬ ਨੇ ਵਿਦਰਵ ਨੂੰ ਇਕ ਪਾਰੀ ਤੇ 10 ਦੌੜਾਂ ਨਾਲ ਹਰਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ ...

ਪੂਰੀ ਖ਼ਬਰ »

ਸਰਬ ਭਾਰਤੀ ਭਾਈ ਗੋਬਿੰਦ ਸਿੰਘ ਪਸਰੀਚਾ ਯਾਦਗਾਰੀ ਕ੍ਰਿਕਟ ਟੂਰਨਾਮੈਂਟ ਅੱਜ ਤੋਂ

ਜਲੰਧਰ, 11 ਅਕਤੂਬਰ (ਜਤਿੰਦਰ ਸਾਬੀ)- 18ਵਾਂ ਸਰਬ ਭਾਰਤੀ ਭਾਈ ਗੋਬਿੰਦ ਸਿੰਘ ਪਸਰੀਚਾ ਯਾਦਗਾਰੀ ਅੰਤਰ ਸਕੂਲ ਅੰਡਰ-19 ਕ੍ਰਿਕਟ ਟੂਰਨਾਮੈਂਟ 12 ਤੋਂ 15 ਅਕਤੂਬਰ ਤੱਕ ਐੱਮ.ਜੀ.ਐੱਨ. ਪਬਲਿਕ ਸਕੂਲ ਆਦਰਸ਼ ਨਗਰ ਜਲੰਧਰ ਵਿਖੇ ਕਰਵਾਇਆ ਜਾ ਰਿਹਾ ਹੈ | ਇਹ ਜਾਣਕਾਰੀ ਪ੍ਰਬੰਧਕ ...

ਪੂਰੀ ਖ਼ਬਰ »

ਫਿਰ ਤੋਂ ਸਰਬੋਤਮ ਪ੍ਰਦਰਸ਼ਨ ਲਈ ਮੈਦਾਨ 'ਚ ਉੱਤਰੇਗੀ ਭਾਰਤੀ ਟੀਮ

ਨਵੀਂ ਦਿੱਲੀ, 11 ਅਕਤੂਬਰ (ਏਜੰਸੀ)- ਭਾਰਤੀ ਫੁੱਟਬਾਲ ਟੀਮ ਦੇ ਜਜ਼ਬਾਤੀ ਪ੍ਰਦਰਸ਼ਨ ਦੀ ਪ੍ਰਸੰਸਾ ਚਾਰੇ ਪਾਸੇ ਹੋ ਰਹੀ ਹੈ ਤੇ ਹੁਣ ਫੀਫਾ ਅੰਡਰ-17 ਵਿਸ਼ਵ ਕੱਪ ਦੇ ਗਰੁੱਪ-ਏ ਦੇ 12 ਅਕਤੂਬਰ ਨੂੰ ਹੋਣ ਵਾਲੇ ਆਖ਼ਰੀ ਮੈਚ ਵਿਚ ਸਾਬਕਾ ਚੈਂਪੀਅਨ ਘਾਨਾ ਦੇ ਸਾਹਮਣੇ ਫਿਰ ...

ਪੂਰੀ ਖ਼ਬਰ »

ਇਰਾਕ ਨੇ ਚਿਲੀ ਨੂੰ 3-0 ਨਾਲ ਦਿੱਤੀ ਮਾਤ

ਕੋਲਕਾਤਾ, 11 ਅਕਤੂਬਰ (ਏਜੰਸੀ)- ਸਟਾਰ ਸਟ੍ਰਾਈਕਰ ਮੁਹੰਮਦ ਦਾਊਦ ਦੇ ਦੋ ਗੋਲਾਂ ਦੀ ਬਦੌਲਤ ਇਰਾਕ ਨੇ ਅੱਜ ਇੱਥੇ ਗਰੁੱਪ-ਐੱਫ ਦੇ ਮੈਚ ਵਿਚ ਚਿਲੀ ਨੂੰ 3-0 ਨਾਲ ਹਰਾ ਕੇ ਫੀਫਾ ਅੰਡਰ-17 ਫੁੱਟਬਾਲ ਵਿਸ਼ਵ ਕੱਪ ਦੇ ਨਾਕ-ਆਊਟ 'ਚ ਜਗ੍ਹਾ ਬਣ ਲਈ ਹੈ | ਦਾਊਦ ਵਲੋਂ 6ਵੇਂ ਮਿੰਟ 'ਚ ...

ਪੂਰੀ ਖ਼ਬਰ »

ਭਾਰਤ ਨੇ ਏਸ਼ੀਆ ਕੱਪ ਲਈ ਕੁਆਲੀਫਾਈ ਕੀਤਾ

ਬੈਂਗਲੁਰੂ, 11 ਅਕਤੂਬਰ (ਏਜੰਸੀ)- ਭਾਰਤੀ ਸੀਨੀਅਰ ਫੁੱਟਬਾਲ ਟੀਮ ਨੇ ਅੱਜ ਬੈਂਗਲੁਰੂ 'ਚ ਕਪਤਾਨ ਸੁਨੀਲ ਛੇਤਰੀ ਦੀ ਅਗਵਾਈ 'ਚ ਇਕਤਰਫ਼ਾ ਮੁਕਾਬਲੇ ਦੌਰਾਨ ਮਕਾਊ ਨੂੰ 4-1 ਨਾਲ ਹਰਾ ਕੇ ਸੰਯੁਕਤ ਅਰਬ ਅਮੀਰਾਤ 'ਚ ਹੋਣ ਵਾਲੇ ਏ. ਐੱਫ. ਸੀ. ਏਸ਼ੀਅਨ ਕੱਪ-2019 ਲਈ ਕੁਆਲੀਫਾਈ ਕਰ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX