ਤਾਜਾ ਖ਼ਬਰਾਂ


ਮਿਰਚ ਮੰਡੀ ਨੇੜੇ ਪਟਾਕਿਆਂ ਦੇ ਟੈਂਪੂ 'ਚ ਧਮਾਕਾ ,ਕਈ ਲੋਕਾਂ ਦੇ ਮਾਰੇ ਜਾਣ ਦਾ ਖ਼ਦਸ਼ਾ
. . .  1 day ago
ਰਾਜਪੁਰਾ , 17 ਦਸੰਬਰ (ਰਣਜੀਤ ਸਿੰਘ ) ਇੱਥੋਂ ਦੀ ਮਿਰਚ ਮੰਡੀ ਨੇੜੇ ਇਕ ਪਟਾਕਿਆਂ ਦੇ ਭਰੇ ਟੈਂਪੂ ਵਿਚ ਬਹੁਤ ਜ਼ੋਰਦਾਰ ਧਮਾਕਾ ਹੋ ਗਿਆ, ਜਿਸ ਕਾਰਨ ਟੈਂਪੂ ਦੇ ਪਰਖਚੇ ਉੱਡ ਗਏ ।ਇਸ ਕਾਰਨ ਮੌਕੇ 'ਤੇ ਕਈ ਲੋਕਾਂ ਦੇ ਮਾਰੇ ਜਾਣ ...
ਪਟਿਆਲਾ 'ਚ 60 ਵਾਰਡਾਂ 'ਚੋਂ 59 'ਤੇ ਕਾਂਗਰਸੀ ਉਮੀਦਵਾਰ ਜੇਤੂ , ਵਾਰਡ 37 ਦੇ ਇਕ ਬੂਥ 'ਤੇ ਮੁੜ ਹੋਵੇਗੀ ਚੋਣ
. . .  1 day ago
ਅੰਮ੍ਰਿਤਸਰ ਨਗਰ ਨਿਗਮ ਦਾ ਨਤੀਜਾ , ਕਾਂਗਰਸ 63, ਅਕਾਲੀ ਦਲ 7 ,ਭਾਜਪਾ 7 ਅਤੇ ਆਜ਼ਾਦ ਉਮੀਦਵਾਰ 8 ਜੇਤੂ
. . .  1 day ago
ਪਟਿਆਲਾ 'ਚ 60 'ਚੋਂ 58 'ਤੇ ਕਾਂਗਰਸ ਕਾਬਜ਼, 2 ਦੇ ਨਤੀਜੇ ਬਾਕੀ
. . .  1 day ago
3 ਨਗਰ ਨਿਗਮਾਂ ਤੇ 31 ਨਗਰ ਪ੍ਰੀਸ਼ਦਾਂ 'ਤੇ ਕਾਂਗਰਸ ਦੀ ਜਿੱਤ - ਕੈਪਟਨ
. . .  1 day ago
ਚੰਡੀਗੜ੍ਹ, 17 ਦਸੰਬਰ- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਤਿੰਨ 3 ਨਗਰ ਨਿਗਮਾਂ ਤੇ 32 'ਚੋਂ 31 ਨਗਰ ਪ੍ਰੀਸ਼ਦਾਂ 'ਤੇ ਕਾਂਗਰਸ ਦੀ ਸ਼ਾਨਦਾਰ...
ਅੰਮ੍ਰਿਤਸਰ ਨਗਰ ਨਿਗਮ 'ਚ ਕਾਂਗਰਸ ਦੇ 52, ਅਕਾਲੀ ਦਲ ਦੇ 6, ਭਾਜਪਾ ਦੇ 6 ਤੇ 6 ਹੋਰ ਉਮੀਦਵਾਰ ਜੇਤੂ
. . .  1 day ago
ਤੀਸਰੇ ਇੱਕ ਦਿਨਾਂ ਮੈਚ 'ਚ ਸ੍ਰੀਲੰਕਾ ਨੂੰ ਹਰਾ ਕੇ ਭਾਰਤ ਨੇ ਜਿੱਤੀ ਸੀਰੀਜ਼
. . .  1 day ago
ਕਾਂਗਰਸ ਪ੍ਰਧਾਨ ਬਣਨ 'ਤੇ ਰਾਹੁਲ ਨੇ ਚੱਖ਼ੀ ਪਹਿਲੀ ਜਿੱਤ- ਸਿੱਧੂ
. . .  1 day ago
ਅੰਮ੍ਰਿਤਸਰ, 17 ਦਸੰਬਰ- ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਨਗਰ ਨਿਗਮ ਤੇ ਨਗਰ ਪੰਚਾਇਤ ਦੇ ਚੋਣ ਨਤੀਜਿਆਂ 'ਚ ਮਿਲੀ ਵੱਡੀ ਜਿੱਤ 'ਤੇ ਬਲਦਿਆਂ ਕਿਹਾ ਕਿ ਕਾਂਗਰਸ ਦਾ ਪ੍ਰਧਾਨ ਬਣਨ ਤੋਂ ਬਾਅਦ ਰਾਹੁਲ ਗਾਂਧੀ ਨੇ...
ਚੋਣ ਨਤੀਜਿਆਂ ਤੋਂ ਬਹੁਤ ਖ਼ੁਸ਼ - ਕੈਪਟਨ
. . .  1 day ago
ਅੰਮ੍ਰਿਤਸਰ ਨਗਰ ਨਿਗਮ ਵਾਰਡ ਨੰ 78 ਤੋਂ ਅਕਾਲੀ ਦਲ ਦੇ ਸੁਖਬੀਰ ਸਿੰਘ ਸੋਨੀ ਜੇਤੂ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 27 ਅੱਸੂ ਸੰਮਤ 549
ਵਿਚਾਰ ਪ੍ਰਵਾਹ: ਲੋਕਤੰਤਰ ਵਿਚ ਫ਼ਰਜ਼ਾਂ ਦੀ ਪਾਲਣਾ ਜ਼ਿਆਦਾ ਜ਼ਰੂਰੀ ਹੈ। -ਅਚਾਰੀਆ ਨਰਿੰਦਰ ਦੇਵ
  •     Confirm Target Language  

ਖੇਡ ਸੰਸਾਰ

ਇੰਗਲੈਂਡ ਨੇ ਮੈਕਸੀਕੋ ਨੂੰ 3-2 ਨਾਲ ਕੀਤਾ ਚਿੱਤ

ਕੋਲਕਾਤਾ, 11 ਅਕਤੂਬਰ (ਏਜੰਸੀ)- ਫੀਫਾ ਅੰਡਰ-17 ਫੁੱਟਬਾਲ ਵਿਸ਼ਵ ਕੱਪ ਟੂਰਨਾਮੈਂਟ ਤਹਿਤ ਇੱਥੋਂ ਦੇ ਵਿਵੇਕਾਨੰਦਾ ਯੁਬਾ ਭਾਰਤੀ ਕ੍ਰਿਰੰਗਨ ਸਟੇਡੀਅਮ 'ਚ ਖੇਡੇ ਗਏ ਮੈਚ ਦੌਰਾਨ ਫਿਲਿਪ ਫੋਡਨ, ਰਹੇਨ ਬਿ੍ਊਸਟਰ ਤੋ ਜੈਡਨ ਸਾਂਚੋ ਦੇ ਗੋਲਾਂ ਦੀ ਬਦੌਲਤ ਅੱਜ ਇੰਗਲੈਂਡ ਨੇ ...

ਪੂਰੀ ਖ਼ਬਰ »

ਗੋਇਰੀ ਦੇ ਦੋ ਗੋਲਾਂ ਨਾਲ ਫਰਾਂਸ ਨੇ ਜਾਪਾਨ ਨੂੰ ਹਰਾਇਆ

ਗੁਹਾਟੀ, 11 ਅਕਤੂਬਰ (ਏਜੰਸੀ)- ਇੱਥੋਂ ਦੇ ਇੰਦਰਾ ਗਾਂਧੀ ਅਥਲੈਟਿਕ ਸਟੇਡੀਅਮ 'ਚ ਫੀਫਾ ਅੰਡਰ-17 ਫੁੱਟਬਾਲ ਵਿਸ਼ਵ ਕੱਪ 'ਚ ਖੇਡੇ ਗਏ ਮੈਚ ਵਿਚ ਫਰਾਂਸ ਨੇ ਅਮੀਨ ਗੋਇਰੀ ਵਲੋਂ ਕੀਤੇ ਦੋ ਗੋਲਾਂ ਦੀ ਬਦੌਲਤ ਜਾਪਾਨ ਨੂੰ 2-1 ਨਾਲ ਹਰਾ ਕੇ ਟੂਰਨਾਮੈਂਟ ਦੇ ਨਾਕ-ਆਊਟ 'ਚ ਆਪਣੀ ...

ਪੂਰੀ ਖ਼ਬਰ »

ਹੋਂਡੁਰਾਸ ਨੇ ਨਿਊ ਕੈਲੇਡੋਨੀਆ ਨੂੰ 5-0 ਨਾਲ ਪਛਾੜਿਆ

ਗੁਹਾਟੀ, 11 ਅਕਤੂਬਰ (ਏਜੰਸੀ)- ਹੋਂਡੁਰਾਸ ਨੇ ਫੀਫਾ ਅੰਡਰ-17 ਫੁੱਟਬਾਲ ਵਿਸ਼ਵ ਕੱਪ ਦੇ ਗਰੁੱਪ-ਈ ਦੇ ਇਕਤਰਫ਼ਾ ਮੁਕਾਬਲੇ 'ਚ ਅੱਜ ਇੱਥੇ ਨਿਊ ਕੈਲੇਡੋਨੀਆ ਨੂੰ 5-0 ਨਾਲ ਕਰਾਰੀ ਮਾਤ ਦਿੱਤੀ | ਹੋਂਡੁਰਾਸ ਵਲੋਂ ਮਿਡ-ਫੀਲਡਰ ਕਾਰਲੋਸ ਮੇਜਿਆ ਨੇ 25ਵੇਂ ਤੇ 42ਵੇਂ ਮਿੰਟ 'ਚ ...

ਪੂਰੀ ਖ਼ਬਰ »

ਨਿਊਜ਼ੀਲੈਂਡ ਿਖ਼ਲਾਫ਼ ਪਹਿਲੇ ਟੀ-20 ਤੋਂ ਬਾਅਦ ਸੰਨਿਆਸ ਲੈਣਗੇ ਨਹਿਰਾ

ਨਵੀਂ ਦਿੱਲੀ, 11 ਅਕਤੂਬਰ (ਏਜੰਸੀ)- ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਆਸ਼ੀਸ਼ ਨਹਿਰਾ ਨੇ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ | ਬੀ. ਸੀ. ਸੀ. ਆਈ. ਨੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ | ਆਸ਼ੀਸ਼ ਨਹਿਰਾ ਨੇ ਨਿਊਜ਼ੀਲੈਂਡ ਿਖ਼ਲਾਫ਼ 1 ਨਵੰਬਰ ਨੂੰ ਆਪਣੇ ...

ਪੂਰੀ ਖ਼ਬਰ »

ਫੀਫਾ ਵਲੋਂ ਪਾਕਿਸਤਾਨ ਫੁੱਟਬਾਲ ਸੰਘ ਦੀ ਮਾਨਤਾ ਰੱਦ

ਜਿਊਰਿਕ, 11 ਅਕਤੂਬਰ (ਏਜੰਸੀ)- ਫੀਫਾ ਨੇ ਤੀਜੇ ਪੱਖ ਦੀ ਦਖ਼ਲਅੰਦਾਜ਼ੀ ਤੋਂ ਬਾਅਦ ਅੱਜ ਪਾਕਿਸਤਾਨ ਫੁੱਟਬਾਲ ਸੰਘ (ਪੀ. ਐੱਫ. ਐੱਫ.) ਦੀ ਮਾਨਤਾ ਰੱਦ ਕਰ ਦਿੱਤੀ ਹੈ | ਬਿਆਨ ਅਨੁਸਾਰ ਫੀਫਾ ਨੇ ਕਿਹਾ ਕਿ ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਪੀ. ਐੱਫ. ਐੱਫ. ਆਪਣੇ ਮਾਮਲਿਆਂ ਨੂੰ ...

ਪੂਰੀ ਖ਼ਬਰ »

ਹਾਕੀ ਏਸ਼ੀਆ ਕੱਪ 'ਚ ਭਾਰਤ ਨੇ ਜਾਪਾਨ ਨੂੰ 5-1 ਨਾਲ ਹਰਾਇਆ

ਢਾਕਾ, 11 ਅਕਤੂਬਰ (ਏਜੰਸੀ)- ਏਸ਼ੀਆ ਕੱਪ ਦੇ ਪਹਿਲੇ ਮੁਕਾਬਲੇ 'ਚ ਭਾਰਤ ਨੇ ਜਾਪਾਨ ਨੂੰ 5-1 ਦੇ ਫ਼ਰਕ ਨਾਲ ਹਰਾ ਕੇ ਇਸ ਟੂਰਨਾਮੈਂਟ ਦਾ ਸ਼ਾਨਦਾਰ ਆਗਾਜ਼ ਕੀਤਾ | ਇਸ ਮੈਚ ਵਿਚ ਭਾਰਤ ਲਈ ਐੱਸ. ਵੀ. ਸੁਨੀਲ, ਲਲਿਤ ਉਪਾਧਿਆਏ, ਰਮਨਦੀਪ ਸਿੰਘ ਤੇ ਹਰਮਨਪ੍ਰੀਤ ਸਿੰਘ ਨੇ ਗੋਲ ...

ਪੂਰੀ ਖ਼ਬਰ »

ਟੀਮਾਂ ਦੀ ਨਿੱਜੀ ਸੁਰੱਖਿਆ ਅਹਿਮ-ਖੇਡ ਮੰਤਰੀ

ਇਸ ਘਟਨਾ ਦੀ ਜਾਣਕਾਰੀ ਭਾਰਤ ਦੇ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌਰ ਨੂੰ ਵੀ ਦਿੱਤੀ ਗਈ | ਸ੍ਰੀ ਰਾਠੌਰ ਨੇ ਟਵੀਟ ਕਰਦੇ ਹੋਏ ਕਿਹਾ ਕਿ ਇੱਥੇ ਆਏ ਖਿਡਾਰੀਆਂ ਤੇ ਟੀਮਾਂ ਦੀ ਨਿੱਜੀ ਸੁਰੱਖਿਆ ਸਾਡੇ ਲਈ ਬਹੁਤ ਮਹੱਤਵਪੂਰਨ ਹੈ | ਉਨ੍ਹਾਂ ਕਿਹਾ ਇਹ ਘਟਨਾ ਸਾਡੇ ...

ਪੂਰੀ ਖ਼ਬਰ »

ਆਸਟੇ੍ਰਲੀਆਈ ਖਿਡਾਰੀਆਂ ਦੀ ਬੱਸ 'ਤੇ ਪੱਥਰ ਸੁੱਟਿਆ, ਦੋ ਗਿ੍ਫ਼ਤਾਰ

ਗੁਹਾਟੀ, 11 ਅਕਤੂਬਰ (ਏਜੰਸੀ)- ਬੀਤੀ ਰਾਤ ਗੁਹਾਟੀ ਦੇ ਬਰਸਾਪਾਰਾ ਸਟੇਡੀਅਮ 'ਚ ਟੀ-20 ਮੈਚ ਤੋਂ ਬਾਅਦ ਹੋਟਲ ਵਾਪਸ ਆ ਰਹੀ ਆਸਟੇ੍ਰਲੀਆ ਟੀਮ ਦੀ ਬੱਸ 'ਤੇ ਪੱਥਰ ਸੁੱਟਣ ਦੀ ਘਟਨਾ ਵਾਪਰਨ ਦੀ ਖ਼ਬਰ ਹੈ | ਹਾਲਾਂਕਿ ਕਿਸੇ ਵੀ ਖਿਡਾਰੀ ਨੂੰ ਕੋਈ ਸੱਟ ਨਹੀਂ ਲੱਗੀ ਪਰ ਪੱਥਰ ...

ਪੂਰੀ ਖ਼ਬਰ »

ਕੌਮੀ ਕਿ੍ਕਟ ਚੈਂਪੀਅਨਸ਼ਿਪ ਪੰਜਾਬ ਨੇ ਵਿਦਰਵ ਖਿਲਾਫ਼ ਦਰਜ ਕੀਤੀ ਵੱਡੀ ਜਿੱਤ

ਪਟਿਆਲਾ, 11 ਅਕਤੂਬਰ (ਚਹਿਲ)- ਭਾਰਤੀ ਕਿ੍ਕਟ ਕੰਟਰੋਲ ਬੋਰਡ ਵੱਲੋਂ ਕਰਵਾਈ ਜਾ ਰਹੀ ਕਰਨਲ ਸੀ. ਕੇ. ਨਾਇਡੂ ਕੌਮੀ ਅੰਡਰ-23 ਕਿ੍ਕਟ ਚੈਂਪੀਅਨਸ਼ਿਪ ਦੇ ਚਾਰ ਦਿਨਾ ਮੈਚ ਦੇ ਆਖ਼ਰੀ ਦਿਨ ਪੰਜਾਬ ਨੇ ਵਿਦਰਵ ਨੂੰ ਇਕ ਪਾਰੀ ਤੇ 10 ਦੌੜਾਂ ਨਾਲ ਹਰਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ ...

ਪੂਰੀ ਖ਼ਬਰ »

ਸਰਬ ਭਾਰਤੀ ਭਾਈ ਗੋਬਿੰਦ ਸਿੰਘ ਪਸਰੀਚਾ ਯਾਦਗਾਰੀ ਕ੍ਰਿਕਟ ਟੂਰਨਾਮੈਂਟ ਅੱਜ ਤੋਂ

ਜਲੰਧਰ, 11 ਅਕਤੂਬਰ (ਜਤਿੰਦਰ ਸਾਬੀ)- 18ਵਾਂ ਸਰਬ ਭਾਰਤੀ ਭਾਈ ਗੋਬਿੰਦ ਸਿੰਘ ਪਸਰੀਚਾ ਯਾਦਗਾਰੀ ਅੰਤਰ ਸਕੂਲ ਅੰਡਰ-19 ਕ੍ਰਿਕਟ ਟੂਰਨਾਮੈਂਟ 12 ਤੋਂ 15 ਅਕਤੂਬਰ ਤੱਕ ਐੱਮ.ਜੀ.ਐੱਨ. ਪਬਲਿਕ ਸਕੂਲ ਆਦਰਸ਼ ਨਗਰ ਜਲੰਧਰ ਵਿਖੇ ਕਰਵਾਇਆ ਜਾ ਰਿਹਾ ਹੈ | ਇਹ ਜਾਣਕਾਰੀ ਪ੍ਰਬੰਧਕ ...

ਪੂਰੀ ਖ਼ਬਰ »

ਫਿਰ ਤੋਂ ਸਰਬੋਤਮ ਪ੍ਰਦਰਸ਼ਨ ਲਈ ਮੈਦਾਨ 'ਚ ਉੱਤਰੇਗੀ ਭਾਰਤੀ ਟੀਮ

ਨਵੀਂ ਦਿੱਲੀ, 11 ਅਕਤੂਬਰ (ਏਜੰਸੀ)- ਭਾਰਤੀ ਫੁੱਟਬਾਲ ਟੀਮ ਦੇ ਜਜ਼ਬਾਤੀ ਪ੍ਰਦਰਸ਼ਨ ਦੀ ਪ੍ਰਸੰਸਾ ਚਾਰੇ ਪਾਸੇ ਹੋ ਰਹੀ ਹੈ ਤੇ ਹੁਣ ਫੀਫਾ ਅੰਡਰ-17 ਵਿਸ਼ਵ ਕੱਪ ਦੇ ਗਰੁੱਪ-ਏ ਦੇ 12 ਅਕਤੂਬਰ ਨੂੰ ਹੋਣ ਵਾਲੇ ਆਖ਼ਰੀ ਮੈਚ ਵਿਚ ਸਾਬਕਾ ਚੈਂਪੀਅਨ ਘਾਨਾ ਦੇ ਸਾਹਮਣੇ ਫਿਰ ਮੇਜ਼ਬਾਨ ਭਾਰਤ ਦੇ ਖਿਡਾਰੀਆਂ ਦੇ ਜਜ਼ਬੇ ਦੀ ਪ੍ਰੀਖਿਆ ਹੋਵੇਗੀ | ਅਮਰੀਕਾ ਤੋਂ ਸ਼ੁਰੂਆਤੀ ਮੈਚ ਵਿਚ ਮਿਲੀ 0-3 ਦੀ ਹਾਰ ਤੋਂ ਬਾਅਦ ਕੋਲੰਬੀਆ ਿਖ਼ਲਾਫ਼ ਭਾਰਤ ਤੋਂ ਚੁਣੌਤੀਪੂਰਨ ਪ੍ਰਦਰਸ਼ਨ ਦੀ ਉਮੀਦ ਨਹੀਂ ਸੀ ਪਰ ਘਰੇਲੂ ਟੀਮ ਨੇ ਪ੍ਰੇਰਣਾਦਾਇਕ ਪ੍ਰਦਰਸ਼ਨ ਕਰਕੇ ਦਿਖਾ ਦਿੱਤਾ ਕਿ ਉਹ ਦੁਨੀਆ ਦੀਆਂ ਸਰਬੋਤਮ ਟੀਮਾਂ ਿਖ਼ਲਾਫ਼ ਵੀ ਚੁਣੌਤੀ ਪੇਸ਼ ਕਰ ਸਕਦੀ ਹੈ | ਕੋਚ ਲੁਈਸ ਨਾਰਟਨ ਡੀ ਮਾਟੋਸ ਦੀ ਡਿਫੈਂਸਿਵ ਰਣਨੀਤੀ ਨੂੰ ਭਾਰਤੀ ਖਿਡਾਰੀਆਂ ਨੇ ਕੋਲੰਬੀਆ ਖਿਲਾਫ਼ ਬਹੁਤ ਵਧੀਆ ਢੰਗ ਨਾਲ ਲਾਗੂ ਕੀਤੀ ਤੇ ਟੂਰਨਾਮੈਂਟ 'ਚ ਮੁਕਾਬਲਾ ਕਰ ਰਹੀ ਭਾਰਤੀ ਟੀਮ ਦੀ ਕਿਸਮਤ ਜੇਕਰ ਸਾਥ ਦਿੰਦੀ ਤਾਂ ਉਹ ਜਿੱਤ ਵੀ ਦਰਜ ਕਰ ਸਕਦੀ ਸੀ | ਕੋਲੰਬੀਆ ਨੇ ਮੈਚ ਦੌਰਾਨ ਦਬਦਬਾ ਬਣਾਈ ਰੱਖਿਆ ਪਰ ਡੀ ਮਾਟੋਸ ਨੇ ਬਾਅਦ 'ਚ ਮੰਨਿਆ ਕਿ ਜੇਕਰ ਟੀਮ ਪਹਿਲੇ ਹਾਫ਼ 'ਚ ਬੜਤ ਹਾਸਲ ਕਰ ਲੈਂਦੀ ਤਾਂ ਨਤੀਜਾ ਕੁਝ ਹੋਰ ਹੀ ਹੋਣਾ ਸੀ | ਜੇਕਰ ਰਾਹੁਲ ਕੈਨੋਲੀ ਨੇ ਪਹਿਲੇ ਹਾਫ਼ ਦੇ ਇੰਜਰੀ ਟਾਈਮ 'ਚ ਗੋਲ ਕਰ ਦਿੱਤਾ ਹੁੰਦਾ ਤਾਂ ਅਜਿਹਾ ਹੋ ਸਕਦਾ ਸੀ | ਇਸ ਤਰ੍ਹਾਂ ਭਾਰਤੀ ਟੀਮ ਦੀਆਂ ਹੁਣ ਉਮੀਦਾਂ ਕਾਫ਼ੀ ਵਧ ਗਈਆਂ ਹਨ ਤੇ ਅਜਿਹੇ ਮੌਕੇ 'ਤੇ ਕੋਚ ਮਾਟੋਸ ਆਪਣੇ ਖਿਡਾਰੀਆਂ ਨੂੰ ਇਹ ਸਿੱਧ ਕਰਨਾ ਚਾਹੁੰਣਗੇ ਕਿ ਕੋਲੰਬੀਆ ਿਖ਼ਲਾਫ਼ ਉਨ੍ਹਾਂ ਦਾ ਪ੍ਰਦਰਸ਼ਨ ਮਹਿਜ਼ ਤੁੱਕਾ ਨਹੀਂ ਸੀ ਤੇ ਉਹ ਇਸ ਵਿਸ਼ਵ ਕੱਪ 'ਚ ਮੁਕਾਬਲੇ ਦੇ ਯੋਗ ਸਨ | ਹਾਲਾਂਕਿ ਘਾਨਾ ਦੀ ਟੀਮ ਅਜਿਹੀ ਟੀਮ ਹੈ ਜਿਸ ਵਿਚ ਸਭ ਤੋਂ ਜ਼ਿਆਦਾ ਤਾਕਤਵਰ ਖਿਡਾਰੀ ਹਨ | ਅਮਰੀਕਾ ਨੇ ਪਹਿਲਾਂ ਹੀ ਦੋ ਮੈਚ ਜਿੱਤ ਕੇ ਗਰੁੱਪ-ਏ ਤੋਂ ਆਖ਼ਰੀ 16 'ਚ ਜਗ੍ਹਾ ਬਣਾ ਲਈ ਹੈ ਜਦਕਿ ਕੋਲੰਬੀਆ ਤੇ ਘਾਨਾ ਦੇ ਤਿੰਨ-ਤਿੰਨ ਅੰਕ ਹਨ | ਇਸ ਮੈਚ ਵਿਚ ਭਾਰਤ ਨੂੰ ਜੇਕਰ ਜਿੱਤ ਵੀ ਮਿਲ ਜਾਂਦੀ ਹੈ ਤਾਂ ਵੀ ਉਹ ਨਾਕ-ਆਊਟ 'ਚ ਨਹੀਂ ਪਹੁੰਚ ਸਕਦਾ, ਪਰ ਇਹ ਸਾਫ਼ ਹੈ ਕਿ ਭਾਰਤੀ ਟੀਮ ਫਿਰ ਤੋਂ ਆਪਣਾ ਸਰਬੋਤਮ ਪ੍ਰਦਰਸ਼ਨ ਦਿਖਾਉਣ ਲਈ ਮੈਦਾਨ 'ਚ ਉੱਤਰੇਗੀ |


ਖ਼ਬਰ ਸ਼ੇਅਰ ਕਰੋ

ਇਰਾਕ ਨੇ ਚਿਲੀ ਨੂੰ 3-0 ਨਾਲ ਦਿੱਤੀ ਮਾਤ

ਕੋਲਕਾਤਾ, 11 ਅਕਤੂਬਰ (ਏਜੰਸੀ)- ਸਟਾਰ ਸਟ੍ਰਾਈਕਰ ਮੁਹੰਮਦ ਦਾਊਦ ਦੇ ਦੋ ਗੋਲਾਂ ਦੀ ਬਦੌਲਤ ਇਰਾਕ ਨੇ ਅੱਜ ਇੱਥੇ ਗਰੁੱਪ-ਐੱਫ ਦੇ ਮੈਚ ਵਿਚ ਚਿਲੀ ਨੂੰ 3-0 ਨਾਲ ਹਰਾ ਕੇ ਫੀਫਾ ਅੰਡਰ-17 ਫੁੱਟਬਾਲ ਵਿਸ਼ਵ ਕੱਪ ਦੇ ਨਾਕ-ਆਊਟ 'ਚ ਜਗ੍ਹਾ ਬਣ ਲਈ ਹੈ | ਦਾਊਦ ਵਲੋਂ 6ਵੇਂ ਮਿੰਟ 'ਚ ...

ਪੂਰੀ ਖ਼ਬਰ »

ਭਾਰਤ ਨੇ ਏਸ਼ੀਆ ਕੱਪ ਲਈ ਕੁਆਲੀਫਾਈ ਕੀਤਾ

ਬੈਂਗਲੁਰੂ, 11 ਅਕਤੂਬਰ (ਏਜੰਸੀ)- ਭਾਰਤੀ ਸੀਨੀਅਰ ਫੁੱਟਬਾਲ ਟੀਮ ਨੇ ਅੱਜ ਬੈਂਗਲੁਰੂ 'ਚ ਕਪਤਾਨ ਸੁਨੀਲ ਛੇਤਰੀ ਦੀ ਅਗਵਾਈ 'ਚ ਇਕਤਰਫ਼ਾ ਮੁਕਾਬਲੇ ਦੌਰਾਨ ਮਕਾਊ ਨੂੰ 4-1 ਨਾਲ ਹਰਾ ਕੇ ਸੰਯੁਕਤ ਅਰਬ ਅਮੀਰਾਤ 'ਚ ਹੋਣ ਵਾਲੇ ਏ. ਐੱਫ. ਸੀ. ਏਸ਼ੀਅਨ ਕੱਪ-2019 ਲਈ ਕੁਆਲੀਫਾਈ ਕਰ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX