ਤਾਜਾ ਖ਼ਬਰਾਂ


ਚੋਣ ਵਾਲੇ ਦਿਨ ਸ਼ਰਾਬ ਦੀ ਵਿਕਰੀ 'ਤੇ ਪਾਬੰਦੀ
. . .  4 minutes ago
ਲੁਧਿਆਣਾ, 15 ਦਸੰਬਰ (ਪੁਨੀਤ ਬਾਵਾ)ਜ਼ਿਲ੍ਹਾ ਮੈਜਿਸਟਰੇਟ ਕਮ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਪੰਜਾਬ ਆਬਕਾਰੀ ਐਕਟ 1914 ਦੀ ਧਾਰਾ 54 (1) ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ 17 ਦਸੰਬਰ ਨੂੰ...
ਆਈ.ਈ.ਡੀ.ਧਮਾਕੇ 'ਚ ਨਕਸਲੀ ਹਲਾਕ, 3 ਜਵਾਨ ਜ਼ਖ਼ਮੀ
. . .  12 minutes ago
ਸੁਕਮਾ, 15 ਦਸੰਬਰ- ਛੱਤੀਸਗੜ੍ਹ ਦੇ ਸੁਕਮਾ 'ਚ ਮੁੱਠਭੇੜ ਦੌਰਾਨ ਹੋਏ ਆਈ.ਈ.ਡੀ.ਧਮਾਕੇ 'ਚ ਇੱਕ ਨਕਸਲੀ ਮਾਰਿਆ ਗਿਆ। ਇਸ ਦੌਰਾਨ 3 ਸੁਰੱਖਿਆ ਜਵਾਨ...
ਹੇਮਰਾਜ ਦੀ ਪਤਨੀ ਵੱਲੋਂ ਤਲਵਾੜ ਜੋੜੇ ਦੀ ਰਿਹਾਈ ਨੂੰ ਚੁਨੌਤੀ
. . .  16 minutes ago
ਨਵੀਂ ਦਿੱਲੀ, 15 ਦਸੰਬਰ- ਅਰੂਸੀ-ਹੇਮਰਾਜ ਹੱਤਿਆ ਕਾਂਡ ਮਾਮਲੇ 'ਚ ਬੀਤੇ ਦਿਨੀਂ ਰਿਹਾਅ ਹੋਏ ਤਲਵਾੜ ਜੋੜੇ ਦੀ ਰਿਹਾਈ ਨੂੰ ਹੇਮਰਾਜ ਦੀ ਪਤਨੀ ਨੇ ਸੁਪਰੀਮ ਕੋਰਟ 'ਚ ਚੁਨੌਤੀ...
ਪਨਾਮਾ ਮਾਮਲੇ 'ਚ ਸਿਨਟੈਕਸ ਦੀ 48.87 ਕਰੋੜ ਦੀ ਜਾਇਦਾਦ ਜ਼ਬਤ
. . .  41 minutes ago
ਨਵੀਂ ਦਿੱਲੀ, 15 ਦਸੰਬਰ- ਪਨਾਮਾ ਮਾਮਲੇ 'ਚ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਸਿਨਟੈਕਸ ਇੰਡਸਟਰੀ ਦੀ 48.87 ਕਰੋੜ ਦੀ ਜਾਇਦਾਦ ਜ਼ਬਤ...
ਵੋਟਿੰਗ ਬੂਥਾਂ ਵਾਲੇ ਵਿੱਦਿਅਕ ਅਦਾਰੇ 16 ਨੂੰ ਰਹਿਣਗੇ ਬੰਦ
. . .  47 minutes ago
ਜਲੰਧਰ, 15 ਦਸੰਬਰ (ਚੰਦੀਪ)-17 ਦਸੰਬਰ ਨੂੰ ਹੋਣ ਵਾਲੀਆਂ ਨਗਰ ਨਿਗਮ ਚੋਣਾ ਲਈ ਜਿਨ੍ਹਾਂ ਵਿੱਦਿਅਕ ਅਦਾਰਿਆਂ 'ਚ ਵੋਟਿੰਗ ਲਈ ਪੋਲਿੰਗ ਬੂਥ ਬਣਾਏ ਜਾਣੇ ਹਨ ਉਨ੍ਹਾਂ 'ਚੋਂ ਕੁੱਝ 'ਚ 16 ਨੂੰ ਪੂਰੀ ਛੁੱਟੀ...
ਕਰਜ਼ਾ ਮੁਆਫ਼ੀ ਦੀ ਪਹਿਲੀ ਕਿਸ਼ਤ ਦਸੰਬਰ 'ਚ ਕੀਤੀ ਜਾਵੇਗੀ ਜਾਰੀ- ਮਨਪ੍ਰੀਤ
. . .  about 1 hour ago
ਬਠਿੰਡਾ, 15 ਦਸੰਬਰ - ਪੰਜਾਬ ਦੇ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਇੱਥੇ ਬੋਲਦਿਆਂ ਕਿਹਾ ਕਿ ਕਰਜ਼ਾ ਮੁਆਫ਼ੀ ਦੀ ਪਹਿਲੀ ਕਿਸ਼ਤ ਦਸੰਬਰ 'ਚ ਕਿਸਾਨਾਂ ਨੂੰ ਜਾਰੀ ਕਰ ਦਿੱਤੀ...
ਕੈਬਿਨਟ ਵੱਲੋਂ ਨੈਸ਼ਨਲ ਮੈਡੀਕਲ ਕਮਿਸ਼ਨ ਦੇ ਗਠਨ ਕਰਨ ਨੂੰ ਦਿੱਤੀ ਮਨਜ਼ੂਰੀ
. . .  about 1 hour ago
ਨਸ਼ਾ ਤਸਕਰੀ ਦੇ ਮਾਮਲਾ 'ਚ ਦੋ ਨੂੰ 15-15 ਸਾਲ ਕੈਦ
. . .  about 1 hour ago
ਸੰਗਰੂਰ, 15 ਦਸੰਬਰ (ਧੀਰਜ)- ਜ਼ਿਲ੍ਹਾ ਅਦਾਲਤ ਨੇ 20 ਅਕਤੂਬਰ 2016 ਦੇ 720 ਕਿੱਲੋ ਭੁੱਕੀ ਤਸਕਰੀ ਮਾਮਲੇ 'ਚ ਕੈਂਟਰ ਚਾਲਕ ਤੇ ਇਸ ਦੇ ਮਾਲਕ ਨੂੰ 15-15 ਸਾਲ ਦੀ ਸਜੇ...
ਪ੍ਰਦੂਮਣ ਹੱਤਿਆ ਮਾਮਲੇ 'ਚ ਨਾਬਾਲਗ ਆਰੋਪੀ ਦੀ ਜ਼ਮਾਨਤ ਅਰਜ਼ੀ ਖ਼ਾਰਜ
. . .  about 1 hour ago
ਪਾਕਿਸਤਾਨ ਵੱਲੋਂ 43 ਭਾਰਤੀ ਮਛੇਰੇ ਗ੍ਰਿਫ਼ਤਾਰ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 27 ਅੱਸੂ ਸੰਮਤ 549
ਵਿਚਾਰ ਪ੍ਰਵਾਹ: ਲੋਕਤੰਤਰ ਵਿਚ ਫ਼ਰਜ਼ਾਂ ਦੀ ਪਾਲਣਾ ਜ਼ਿਆਦਾ ਜ਼ਰੂਰੀ ਹੈ। -ਅਚਾਰੀਆ ਨਰਿੰਦਰ ਦੇਵ
  •     Confirm Target Language  

ਰਾਸ਼ਟਰੀ-ਅੰਤਰਰਾਸ਼ਟਰੀ

ਕੈਲੇਫੋਰਨੀਆ ਦੇ ਜੰਗਲਾਂ ਨੂੰ ਲੱਗੀ ਅੱਗ 'ਚ ਮੌਤਾਂ ਦੀ ਗਿਣਤੀ 17 ਹੋਈ

ਕੈਲੇਫੋਰਨੀਆ, 11 ਅਕਤੂਬਰ (ਹੁਸਨ ਲੜੋਆ ਬੰਗਾ)- ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੇ ਜੰਗਲਾਂ 'ਚ ਭਿਆਨਕ ਅੱਗ ਲੱਗਣ ਕਾਰਨ ਹੁਣ ਤੱਕ 17 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅੱਗ ਤੇਜ਼ੀ ਨਾਪਾ ਵੈਲੀ ਅਤੇ ਆਸਪਾਸ ਦੇ ਜੰਗਲ 'ਚ ਫੈਲ ਰਹੀ ਹੈ। ਕੈਲੀਫੋਰਨੀਆ ਦੇ ਸਰਕਾਰੀ ਹਵਾਲਿਆਂ ਨੇ ਦੱਸਿਆ ਕਿ 11 ਵਿਅਕਤੀ ਸੋਨੋਮਾ ਕਾਉਂਟੀ, ਇਕ ਯੁਬਾ ਕਾਉਂਟੀ, 2 ਨਾਪਾ ਕਾਉਂਟੀ ਤੇ ਬਾਕੀ ਨਾਲ ਲਗਦੇ ਇਲਾਕਿਆਂ ਚ ਮਾਰੇ ਗਏ, ਜਿਨ੍ਹਾਂ 'ਚ 100 ਸਾਲ ਦੇ ਚਾਰਲਸ ਤੇ 98 ਸਾਲਾ ਉਸ ਦੀ ਘਰਵਾਲੀ ਸਾਰਾ ਵੀ ਮਾਰੇ ਗਏ। ਸੋਨੋਮਾ ਅਤੇ ਯੂਬਾ 'ਚ ਐਮਰਜੈਂਸੀ ਦੀ ਘੋਸ਼ਣਾ ਕਰਵਾ ਦਿੱਤੀ ਗਈ ਹੈ। ਇਨ੍ਹਾਂ ਖੇਤਰਾਂ ਤੋਂ ਤਕਰੀਬਨ 20 ਹਜ਼ਾਰ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ। ਫਾਇਰ ਬ੍ਰਿਗੇਡ ਵਿਭਾਗ ਦੇ ਮੁਖੀ ਕਿਮ ਪਿਮਲੋਟ ਦਾ ਕਹਿਣਾ ਹੈ ਕਿ ਅੱਗ ਲੱਗਣ ਕਾਰਨ ਲਗਪਗ 2000 ਘਰ ਤੇ ਇਮਾਰਤਾਂ ਬਰਬਾਦ ਹੋ ਚੁੱਕੀਆਂ ਹਨ। ਉਨ੍ਹਾਂ ਸੋਨਾਮਾ ਕਾਉਂਟੀ 'ਚ 200 ਤੋਂ ਜ਼ਿਆਦਾ ਲੋਕਾਂ ਦੇ ਲਾਪਤਾ ਹੋਣ ਦੀ ਖਬਰ ਸੀ, ਪਰ ਇਨ੍ਹਾਂ ਚੋਂ 45 ਲੋਕਾਂ ਨੂੰ ਲੱਭ ਲਿਆ ਗਿਆ ਹੈ। ਹੁਣ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਐਤਵਾਰ ਰਾਤ ਨੂੰ ਇੱਥੇ ਅੱਗ ਕਿਵੇਂ ਲੱਗੀ। ਉਨ੍ਹਾਂ ਨੇ ਕਿਹਾ ਸਾਡਾ ਪੂਰਾ ਧਿਆਨ ਲੋਕਾਂ ਦੀ ਜਾਨ ਬਚਾਉਣ 'ਤੇ ਹੈ।
ਉਨ੍ਹਾਂ ਕਿਹਾ ਕਿ ਅੱਗ 'ਤੇ ਕਾਬੂ ਪਾਉਣ ਲਈ ਸਾਰੇ ਉਪਕਰਣ ਇੱਥੇ ਮੌਜੂਦ ਹਨ। ਉਨ੍ਹਾਂ ਕਿਹਾ ਕਿ ਅਸੀਂ ਇੱਥੋਂ ਲੋਕਾਂ ਨੂੰ ਸੁਰੱਖਿਅਤ ਕੱਢਣ ਦੀ ਕੋਸ਼ਿਸ਼ ਕਰ ਰਹੇ ਹਾਂ। ਰਾਸ਼ਟਰੀ ਮੌਸਮ ਸੇਵਾ ਵਿਭਾਗ ਦੀ ਚਿਤਾਵਨੀ ਮੁਤਾਬਕ ਅੱਗ ਦਾ ਅਸਰ ਸੈਨ ਫਰਾਂਸਿਸਕੋ ਤੱਕ ਵੇਖਣ ਨੂੰ ਮਿਲੇਗਾ। ਤੇਜ਼ ਹਵਾਵਾਂ ਅਤੇ ਸੁੱਕੇ ਮੌਸਮ ਕਾਰਨ ਅੱਗ ਤੇਜ਼ੀ ਨਾਲ ਫੈਲ ਰਹੀ ਹੈ। ਨੌਰਥ ਕੈਲੇਫੋਰਨੀਆਂ ਦੇ ਸੈਂਟਾਰੋਜ਼ਾ ਅਤੇ ਕੈਲਸਟੋਗਾ ਸਹਿਰਾਂ 'ਚ ਵੀ ਅੱਗ ਨੇ ਭਾਰੀ ਤਬਾਹੀ ਮਚਾਈ ਹੈ। ਨਾਪਾ ਵੈਲੀ ਅਤੇ ਆਸਪਾਸ ਦੇ ਇਲਾਕਿਆਂ ਦੇ ਰਿਹਾਇਸ਼ੀ ਇਲਾਕਿਆਂ 'ਚ ਵੀ ਲੋਕਾਂ ਨੂੰ ਸਾਹ ਲੈਣਾ ਵੀ ਔਖਾ ਹੋਇਆ ਪਿਆ ਹੈ।


ਖ਼ਬਰ ਸ਼ੇਅਰ ਕਰੋ

ਦਿਲੀਪ ਕੁਮਾਰ ਤੇ ਸਾਇਰਾ ਬਾਨੋ ਵਲੋਂ ਆਪਣੀ 51ਵੀਂ ਵਰ੍ਹੇਗੰਢ 'ਤੇ ਪ੍ਰਸੰਸਕਾਂ ਦਾ ਧੰਨਵਾਦ

ਮੁੰਬਈ, 11 ਅਕਤੂਬਰ (ਏਜੰਸੀ)- ਦਿਲੀਪ ਕੁਮਾਰ ਤੇ ਸਾਇਰਾ ਬਾਨੋ ਨੇ ਅੱਜ ਆਪਣੀ 51ਵੀਂ ਵਰ੍ਹੇਗੰਢ ਮੌਕੇ ਆਪਣੇ ਦੋਸਤਾਂ ਤੇ ਪ੍ਰਸੰਸਕਾਂ ਦਾ ਧੰਨਵਾਦ ਕੀਤਾ। ਸਾਇਰਾ ਬਾਨੋ (73) ਨੇ ਆਪਣੇ ਪਤੀ ਦਿਲੀਪ ਕੁਮਾਰ (94) ਦੇ ਟਵੀਟਰ ਅਕਾਊਂਟ ਤੋਂ ਵਧਾਈ ਦੇਣ ਵਾਲੇ ਲੱਖਾਂ ਪ੍ਰਸੰਸਕਾਂ ...

ਪੂਰੀ ਖ਼ਬਰ »

75 ਸਾਲ ਦੇ ਹੋਏ ਬਾਲੀਵੁੱਡ ਦੇ ਮਹਾਨਾਇਕ ਅਮਿਤਾਬ ਬੱਚਨ

ਨਵੀਂ ਦਿੱਲੀ, 11 ਅਕਤੂਬਰ (ਏਜੰਸੀ)- ਅੱਜ ਬਾਲੀਵੁੱਡ ਦੇ ਮਹਾਨਾਇਕ ਅਮਿਤਾਬ ਬੱਚਨ 75 ਸਾਲ ਦੇ ਹੋ ਗਏ ਹਨ। ਉਨ੍ਹਾਂ ਦਾ ਜਨਮ 11 ਅਕਤੂਬਰ 1942 ਨੂੰ ਇਲਾਹਾਬਾਦ 'ਚ ਵਿਜੈਦਸ਼ਮੀ ਦੇ ਦਿਨ ਹੋਇਆ ਸੀ। ਉਨ੍ਹਾਂ ਨੇ ਆਪਣੇ ਜੀਵਨ 'ਚ ਕਈ ਉਤਾਰ-ਚੜਾਅ ਦੇਖੇ ਹਨ। ਅਮਿਤਾਬ ਨੇ 1995 'ਚ ਅਮਿਤਾਬ ...

ਪੂਰੀ ਖ਼ਬਰ »

ਗੁਰਦੁਆਰਾ ਸਿੰਘ ਸਭਾ ਫਲੇਰੋ ਵਿਖੇ ਸ੍ਰੀ ਗੁਰੂ ਰਾਮ ਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਭਾਈ ਮੋਹਨ ਸਿੰਘ ਪਿਹੋਵਾ ਨੇ ਕਥਾ ਵਿਚਾਰਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਬਰੇਸ਼ੀਆ(ਇਟਲੀ), 11 ਅਕਤੂਬਰ (ਬਲਦੇਵ ਸਿੰਘ ਬੂਰੇ ਜੱਟਾਂ)- ਗੁਰਦੁਆਰਾ ਸਿੰਘ ਸਭਾ ਫਲੇਰੋ ਵਿਖੇ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮ ਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ...

ਪੂਰੀ ਖ਼ਬਰ »

ਵਰਲਡ ਸਿੱਖ ਆਰਗੇਨਾਈਜੇਸ਼ਨ ਕੈਨੇਡਾ ਵਲੋਂ ਸਿੱਖ ਫੈਮਿਲੀ ਹੈਲਪਲਾਈਨ ਦੀ ਸ਼ੁਰੂਆਤ

ਕੈਲਗਰੀ, 11 ਅਕਤੂਬਰ (ਜਸਜੀਤ ਸਿੰਘ ਧਾਮੀ)-ਵਰਲਡ ਸਿੱਖ ਆਰਗੇਨਾਈਜੇਸ਼ਨ ਕੈਨੇਡਾ ਨੇ ਵਿਸ਼ਵ ਮਾਨਸਿਕ ਸਿਹਤ ਦਿਵਸ ਮੌਕੇ ਸਿੱਖ ਫੈਮਿਲੀ ਹੈਲਪਲਾਈਨ ਦੀ ਸ਼ੁਰੂਆਤ ਕੀਤੀ ਹੈ। ਇਹ ਇਕ ਗੈਰ ਹੰਗਾਮੀ ਹੈਲਪਲਾਈਨ ਹੈ। ਇਹ ਜਾਣਕਾਰੀ ਦਿੰਦੇ ਹੋਏ ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ...

ਪੂਰੀ ਖ਼ਬਰ »

ਇਟਲੀ ਦੀ ਵਿਚੈਂਸਾ ਵਿਖੇ 'ਆਪ' ਦੀ ਮੀਟਿੰਗ

ਵੀਨਸ (ਇਟਲੀ), 11ਅਕਤੂਬਰ (ਹਰਦੀਪ ਸਿੰਘ ਕੰਗ)- ਆਮ ਆਦਮੀ ਪਾਰਟੀ ਇਟਲੀ ਦੇ ਸਮੱਰਥਕਾਂ ਅਤੇ ਆਹੁਦੇਦਾਰਾਂ ਵਲੋਂ ਪਾਰਟੀ ਦੀਆਂ ਸਿਆਸੀ ਸਰਗਰਮੀਆਂ ਤੇ ਵਿਚਾਰ-ਵਟਾਂਦਰੇ ਕਰਨ ਲਈ ਬੀਤੇ ਦਿਨ ਵਿਚੈਂਸਾ ਵਿਖੇ ਇਕੱਤਰਤਾ ਕੀਤੀ ਗਈ। ਮੀਟਿੰਗ ਦੌਰਾਨ ਆਮ ਆਦਮੀ ਪਾਰਟੀ ਦੇ ...

ਪੂਰੀ ਖ਼ਬਰ »

ਲੰਡਨ ਦੇ ਮੇਅਰ ਤੇ ਡਿਪਟੀ ਮੇਅਰ ਕਰਨਗੇ ਭਾਰਤ-ਪਾਕਿ ਯਾਤਰਾ

ਲੰਡਨ, 11 ਅਕਤੂਬਰ (ਮਨਪ੍ਰੀਤ ਸਿੰਂਘ ਬੱਧਨੀ ਕਲਾਂ)- ਲੰਡਨ ਦੇ ਪਹਿਲੇ ਮੁਸਲਿਮ ਮੇਅਰ ਸਦੀਕ ਖਾਨ ਅਤੇ ਭਾਰਤੀ ਮੂਲ ਦੇ ਡਿਪਟੀ ਮੇਅਰ ਰਾਜੇਸ਼ ਅਗਰਵਾਲ ਇਸ ਸਾਲ ਭਾਰਤ ਅਤੇ ਪਾਕਿਸਤਾਨ ਦੀ ਯਾਤਰਾ ਕਰਨਗੇ। ਭਾਰਤ ਦੌਰੇ ਮੌਕੇ ਉਹ ਮੁੰਬਈ, ਦਿੱਲੀ ਅਤੇ ਅੰਮ੍ਰਿਤਸਰ ਜਾਣਗੇ। ...

ਪੂਰੀ ਖ਼ਬਰ »

ਪ੍ਰਵਾਸੀ ਪੰਜਾਬੀਆਂ ਨੂੰ ਪੰਜਾਬ 'ਚ ਸਿੱਖਿਆ ਅਤੇ ਸਹਿਤ ਖੇਤਰ ਵੱਲ ਧਿਆਨ ਦੇਣ ਦੀ ਜ਼ਰੂਰਤ-ਰਾਣਾ ਕੇ.ਪੀ. ਸਿੰਘ

ਲੰਡਨ, 11 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ ਨੇ ਲੰਡਨ ਦੌਰੇ ਦੌਰਾਨ 'ਅਜੀਤ' ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਵਾਸੀ ਪੰਜਾਬੀ ਪੰਜਾਬ ਲਈ ਬਹੁਤ ਕੁਝ ਕਰਦੇ ਹਨ ਅਤੇ ਕਰਨਾ ਵੀ ਚਾਹੁੰਦੇ ਹਨ। ਉਨ੍ਹਾਂ ...

ਪੂਰੀ ਖ਼ਬਰ »

ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ 'ਚ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਨਿਊਯਾਰਕ, 11 ਅਕਤੂਬਰ (ਸੂਰਤ ਸਿੰਘ ਪੱਡਾ)-ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਵਿਚ ਸ੍ਰੀ ਗੁਰੂ ਰਾਮਦਾਸ ਸੁਸਾਇਟੀ ਆਫ ਹਰਿਆਣਾ ਵਲੋਂ ਅਤੇ ਗੁਰੂ ਘਰ ਦੀ ਕਮੇਟੀ ਵਲੋਂ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਬੜੀ ਧੂਮਧਾਮ ਨਾਲ ਮਨਾਇਆ ਗਿਆ, ਜਿਸ ਵਿਚ ਹਜ਼ਾਰਾਂ ਦੀ ...

ਪੂਰੀ ਖ਼ਬਰ »

ਸਾਊਥ ਕੈਰੋਲੀਨਾ ਦੇ ਗੁਰਸ਼ਰਨਜੀਤ ਸਿੰਘ ਮੱਲ੍ਹੀ ਦਾ ਸਿਆਟਲ ਪਹੁੰਚਣ 'ਤੇ ਨਿੱਘਾ ਸਵਾਗਤ

ਸਿਆਟਲ, 11 ਅਕਤੂਬਰ (ਗੁਰਚਰਨ ਸਿੰਘ ਢਿੱਲੋਂ)-ਬਟਾਲਾ ਨੇੜੇ ਬਾਉਲੀ ਇੰਦਰਜੀਤ ਦੇ ਜੰਮਪਲ ਤੇ ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ, ਸਾਊਥ ਕੈਰੋਲੀਨਾ ਸੁਸਾਇਟੀ ਦੇ ਮੈਂਬਰ ਗੁਰਸ਼ਰਨਜੀਤ ਸਿੰਘ ਮੱਲ੍ਹੀ ਦਾ ਸਿਆਟਲ ਪਹੁੰਚਣ 'ਤੇ ਨਿੱਘਾ ਸਵਾਗਤ ਕੀਤਾ ਗਿਆ। ਗੁਰਦੀਪ ਸਿੰਘ ...

ਪੂਰੀ ਖ਼ਬਰ »

'ਦ ਬਲੈਕ ਪ੍ਰਿੰਸ' ਦੇ ਪਹਿਲੇ ਸ਼ੋਅ ਨੇ ਆਸਟ੍ਰੇਲੀਆ 'ਚ ਪਾਈ ਧਮਾਲ

ਪਰਥ, 11 ਅਕਤੂਬਰ (ਬਲਦੇਵ ਸਿੰਘ)-ਪਿਛਲੇ ਦਿਨੀਂ ਪਰਥ ਦੇ ਕੈਨੇਡੀ ਬੈਪਟਿਸਟ ਕਾਲਜ ਵਿਖੇ 'ਦ ਬਲੈਕ ਪ੍ਰਿੰਸ' ਦਾ ਸ਼ੋਅ ਪੰਜਾਬ ਵੈਂਚਰ ਦੁਆਰਾ ਕਰਵਾਇਆ ਗਿਆ। ਇਸ ਵਿਚ ਸਤਿੰਦਰ ਸਰਤਾਜ ਵਲੋਂ ਆਪਣੀ ਬੇਮਿਸਾਲ ਗਾਇਕੀ ਅਤੇ ਆਪਣੇ ਵਿਲੱਖਣ ਅੰਦਾਜ਼ ਰਾਹੀਂ ਦਰਸ਼ਕਾਂ ਦਾ ਮਨ ਮੋਹ ...

ਪੂਰੀ ਖ਼ਬਰ »

ਸਿਡਨੀ 'ਚ ਭਾਈ ਦਵਿੰਦਰ ਸਿੰਘ ਚੰਡੀਗੜ੍ਹ ਵਾਲਿਆਂ ਦਾ ਸਨਮਾਨ

ਸਿਡਨੀ, 11 ਅਕਤੂਬਰ (ਹਰਕੀਰਤ ਸਿੰਘ ਸੰਧਰ)-ਸਿਡਨੀ ਵਾਸੀਆਂ ਨੂੰ ਗੁਰਮਤਿ ਨਾਲ ਜੋੜਨ ਲਈ ਰਾਗੀ ਦਵਿੰਦਰ ਸਿੰਘ ਚੰਡੀਗੜ੍ਹ ਵਾਲਿਆਂ ਵਲੋਂ ਗੁਰਦੁਆਰਾ ਗਲੈਨਵੁੱਡ ਵਿਖੇ ਇਕ ਸਾਲ ਕੀਰਤਨ ਦੀ ਸੇਵਾ ਨਿਭਾਈ। ਪ੍ਰਬੰਧਕ ਜਸਬੀਰ ਸਿੰਘ ਨੇ ਦੱਸਿਆ ਕਿ ਰਾਗੀ ਦਵਿੰਦਰ ਸਿੰਘ ...

ਪੂਰੀ ਖ਼ਬਰ »

ਆਸਟ੍ਰੇਲੀਆ ਵਿਚ 1 ਲੱਖ ਤੋਂ ਵੱਧ ਲੋਕ ਬੇਘਰ ਸੜਕਾਂ 'ਤੇ ਸੌਣ ਲਈ ਮਜਬੂਰ

ਸਿਡਨੀ/ਮੈਲਬੌਰਨ, 11 ਅਕਤੂਬਰ (ਹਰਕੀਰਤ ਸਿੰਘ ਸੰਧਰ, ਸਰਤਾਜ ਸਿੰਘ ਧੌਲ)-ਦੁਨੀਆ ਭਰ ਵਿਚ 10 ਅਕਤੂਬਰ ਨੂੰ 'ਵਰਲਡ ਹੋਮਲੈੱਸ ਡੇਅ' ਵਜੋਂ ਮਨਾਇਆ ਜਾਂਦਾ ਹੈ। ਆਸਟ੍ਰੇਲੀਆ ਦੇ ਡਿਪਾਰਟਮੈਂਟ ਆਫ ਹਿਊਮਿਨ ਸਰਵਿਸ ਦੇ ਅਨੁਸਾਰ ਆਸਟ੍ਰੇਲੀਆ ਵਿਚ ਹਰ ਰੋਜ਼ 1 ਲੱਖ 5 ਹਜ਼ਾਰ ਦੇ ...

ਪੂਰੀ ਖ਼ਬਰ »

ਆਸਟ੍ਰੇਲੀਆ 'ਚ ਹੋਣ ਜਾ ਰਹੀਆਂ ਕਾਮਨਵੈਲਥ ਖੇਡਾਂ 'ਚ ਵੀਜ਼ਾ ਪ੍ਰਾਪਤੀ ਬਣੀ ਵੱਡੀ ਸਮੱਸਿਆ

ਆਸਟ੍ਰੇਲੀਆ, 11 ਅਕਤੂਬਰ (ਮਹਿੰਦਰਪਾਲ ਸਿੰਘ ਕਾਹਲੋਂ)-ਆਸਟ੍ਰੇਲੀਆ ਦੇ ਸ਼ਹਿਰ ਗੋਲਡ ਕੋਸਟ 'ਚ 2018 'ਚ ਹੋਣ ਜਾ ਰਹੀਆਂ ਕਾਮਨਵੈਲਥ ਖੇਡਾਂ ਲਈ ਵੀਜ਼ੇ ਪ੍ਰਾਪਤ ਕਰਨਾ ਇਕ ਵੱਡੀ ਸਮੱਸਿਆ ਕਈ ਖਿਡਾਰੀਆਂ ਨੂੰ ਆਉਣ ਦਾ ਖਦਸ਼ਾ ਬਣਿਆ ਹੋਇਆ ਹੈ। ਆਸਟ੍ਰੇਲੀਆ ਲਈ ਵੀਜ਼ੇ ਦੇ ਸਖ਼ਤ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX