ਤਾਜਾ ਖ਼ਬਰਾਂ


ਵਿਸ਼ਵ ਕੱਪ 2019 : ਭਾਰਤ ਨੂੰ ਲੱਗਾ ਪੰਜਵਾ ਝਟਕਾ, 77 ਦੌੜਾਂ ਬਣਾ ਕੇ ਕੋਹਲੀ ਆਊਟ
. . .  10 minutes ago
ਸ਼ੈਲਰ ਦੀ ਕੰਧ ਡਿੱਗਣ ਨਾਲ ਦੋ ਮਜ਼ਦੂਰਾਂ ਦੀ ਮੌਤ, ਇੱਕ ਜ਼ਖ਼ਮੀ
. . .  8 minutes ago
ਰਾਏਕੋਟ, 16 ਜੂਨ- ਅੱਜ ਦੁਪਹਿਰ ਬਾਅਦ ਸਥਾਨਕ ਬੋਪਾਰਾਏ ਪਿੰਡ ਦੇ ਕਰੀਬ ਸਥਿਤ ਇੱਕ ਸ਼ੈਲਰ ਦੀ ਕੰਧ ਡਿੱਗਣ ਦੀ ਖ਼ਬਰ ਮਿਲੀ ਹੈ। ਇਸ ਕੰਧ ਦੇ ਹੇਠਾਂ ਆਉਣ ਕਾਰਣ ਦੋ ਮਜ਼ਦੂਰਾਂ ਦੀ ਮੌਤ ਹੋ ਗਈ ਜਦਕਿ ਇੱਕ ਦੇ ਜ਼ਖਮੀ ਹੋਣ....
ਸੂਚੀ ਪਿੰਡ ਨੇੜੇ ਤੇਲ ਦੇ ਟੈਂਕਰ ਨੂੰ ਲੱਗੀ ਭਿਆਨਕ ਅੱਗ
. . .  17 minutes ago
ਜਲੰਧਰ, 16 ਜੂਨ- ਜਲੰਧਰ ਦੇ ਸੂਚੀ ਪਿੰਡ ਨੇੜੇ ਤੇਲ ਦੇ ਟੈਂਕਰ ਨੂੰ ਭਿਆਨਕ ਅੱਗ ਲੱਗਣ ਦੀ ਖ਼ਬਰ ਮਿਲੀ ਹੈ । ਜਾਣਕਾਰੀ ਦੇ ਅਨੁਸਾਰ, ਜਿਸ ਗੱਡੀ ਨੂੰ ਅੱਗ ਲੱਗੀ ਸੀ ਉਹ ਪੈਟਰੋਲ ਪੰਪ ਤੋਂ ਕਰੀਬ 500 ਫੁੱਟ ਦੀ ਦੂਰੀ 'ਤੇ ਖੜੀ ਸੀ। ਗੱਡੀ ਦੇ ਥੋੜਾ ਦੂਰ ਖੜ੍ਹੇ ਹੋਣ ਅਤੇ ....
ਕਰੰਟ ਲੱਗਣ ਨਾਲ ਨੌਜਵਾਨ ਦੀ ਹੋਈ ਮੌਤ
. . .  46 minutes ago
ਦੋਰਾਂਗਲਾ, 16 ਜੂਨ (ਲਖਵਿੰਦਰ ਸਿੰਘ ਚੱਕਰਾਜਾ)- ਥਾਣਾ ਦੋਰਾਂਗਲਾ ਅਧੀਨ ਆਉਂਦੇ ਪਿੰਡ ਸ਼ਾਹਪੁਰ ਅਫ਼ਗ਼ਾਨਾਂ ਵਿਖੇ ਬਿਜਲੀ ਦੇ ਟਰਾਂਸਫ਼ਾਰਮਰ ਤੋਂ ਕਰੰਟ ਲੱਗਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਜਤਿੰਦਰ ਸਿੰਘ (35) ਸਾਲ ਜੋ ਬਿਜਲੀ ...
ਜੰਡਿਆਲਾ ਗੁਰੂ ਵਿਖੇ ਐੱਚ.ਬੀ.ਸਿੰਘ ਗੰਨ ਹਾਊਸ ਦੀ ਪਾੜੀ ਕੰਧ, ਅਸਲਾ ਬਾਹਰ ਮਿਲਿਆ ਖਿੱਲਰਿਆ
. . .  about 1 hour ago
ਜੰਡਿਆਲਾ ਗੁਰੂ,16 ਜੂਨ-(ਰਣਜੀਤ ਸਿੰਘ ਜੋਸਨ)- ਜੰਡਿਆਲਾ ਗੁਰੂ ਸ਼ਹਿਰ ਦੇ ਐੱਚ. ਬੀ.ਸਿੰਘ ਗੰਨ ਹਾਊਸ ਦੀ ਕੰਧ ਪਾੜੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਕੁਝ ਅਸਲਾ ਵੀ ਬਾਹਰ ਖਿੱਲਰਿਆ ਮਿਲਿਆਂ ਹੈ। ਐੱਚ. ਬੀ.ਸਿੰਘ ਗੰਨ ਹਾਊਸ ਦੇ ਮਾਲਕ ਹਰਮੀਤ ਸਿੰਘ ....
ਵਿਸ਼ਵ ਕੱਪ 2019 : ਮੀਂਹ ਕਾਰਨ ਰੁਕਿਆ ਮੈਚ
. . .  about 1 hour ago
ਵਿਸ਼ਵ ਕੱਪ 2019 : 45.4 ਓਵਰਾਂ ਤੋਂ ਬਾਅਦ ਭਾਰਤ ਦੀਆਂ 300 ਦੌੜਾਂ ਪੂਰੀਆਂ
. . .  about 1 hour ago
ਵਿਸ਼ਵ ਕੱਪ 2019 : ਭਾਰਤ ਨੂੰ ਲੱਗਾ ਚੌਥਾ ਝਟਕਾ, ਮਹਿੰਦਰ ਸਿੰਘ ਧੋਨੀ ਹੋਏ ਆਊਟ
. . .  59 minutes ago
ਵਿਸ਼ਵ ਕੱਪ 2019 : 45 ਓਵਰਾਂ ਤੋਂ ਬਾਅਦ ਭਾਰਤ 298/3
. . .  about 1 hour ago
ਵਿਸ਼ਵ ਕੱਪ 2019 : ਭਾਰਤ ਨੂੰ ਲੱਗਾ ਤੀਜਾ ਝਟਕਾ
. . .  about 1 hour ago
ਵਿਸ਼ਵ ਕੱਪ 2019 : ਵਿਰਾਟ ਕੋਹਲੀ ਦੀਆਂ 50 ਦੋੜਾਂ ਪੂਰੀਆਂ
. . .  about 1 hour ago
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਦੀ ਪਤਨੀ 'ਤੇ ਲੱਗੇ ਸਰਕਾਰੀ ਫ਼ੰਡਾਂ ਦੀ ਦੁਰਵਰਤੋਂ ਕਰਨ ਦੇ ਦੋਸ਼
. . .  about 1 hour ago
ਯੇਰੂਸ਼ਲਮ, 16 ਜੂਨ- ਇਜ਼ਰਾਈਲ ਦੀ ਇਕ ਅਦਾਲਤ ਨੇ ਐਤਵਾਰ ਨੂੰ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਪਤਨੀ 'ਤੇ ਜਨਤਕ ਫ਼ੰਡਾਂ ਦੀ ਦੁਰਵਰਤੋਂ ਕਰਨ ਦੇ ਦੋਸ਼ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਇਸ ਮਾਮਲੇ 'ਚ ਨੇਤਨਯਾਹੂ ਦੀ ਪਤਨੀ ਨੇ ਖ਼ੁਦ ਆਪਣੇ 'ਤੇ ...
ਵਿਸ਼ਵ ਕੱਪ 2019 : 40 ਓਵਰਾਂ ਤੋਂ ਬਾਅਦ ਭਾਰਤ 248/2
. . .  about 1 hour ago
ਵਿਸ਼ਵ ਕੱਪ 2019 : ਭਾਰਤ ਨੂੰ ਲੱਗਾ ਦੂਜਾ ਝਟਕਾ, ਰੋਹਿਤ ਸ਼ਰਮਾ 140 ਦੋੜਾਂ ਬਣਾ ਕੇ ਹੋਏ ਆਊਟ
. . .  about 1 hour ago
ਵਿਸ਼ਵ ਕੱਪ 2019 : 34.2 ਓਵਰਾਂ ਤੋਂ ਬਾਅਦ ਭਾਰਤ ਦੀਆਂ 200 ਦੋੜਾਂ ਪੂਰੀਆਂ
. . .  about 2 hours ago
13 ਕਿੱਲੋ ਗਾਂਜੇ ਸਮੇਤ ਪੁਲਿਸ ਨੇ 2 ਤਸਕਰਾਂ ਨੂੰ ਕੀਤਾ ਕਾਬੂ
. . .  about 2 hours ago
ਵਿਸ਼ਵ ਕੱਪ 2019 : 30 ਓਵਰਾਂ ਤੋਂ ਬਾਅਦ ਭਾਰਤ 172/1
. . .  about 2 hours ago
ਭਾਰਤ-ਪਾਕਿਸਤਾਨ ਮੈਚ : ਰੋਹਿਤ ਸ਼ਰਮਾ ਦੀਆਂ 100 ਦੌੜਾਂ ਪੂਰੀਆਂ
. . .  about 2 hours ago
ਦਿਮਾਗ਼ੀ ਬੁਖ਼ਾਰ ਕਾਰਨ ਮਰਨ ਵਾਲੇ ਬੱਚਿਆ ਦੀ ਗਿਣਤੀ ਵੱਧ ਕੇ ਹੋਈ 93
. . .  about 2 hours ago
ਵਿਸ਼ਵ ਕੱਪ 2019 : 25.4 ਓਵਰਾਂ ਤੋਂ ਬਾਅਦ ਭਾਰਤ ਦੀਆਂ 150 ਦੋੜਾਂ ਪੂਰੀਆਂ
. . .  about 2 hours ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 28 ਅੱਸੂ ਸੰਮਤ 549

ਬਰਨਾਲਾ

ਤਿੰਨ ਦਹਾਕਿਆਂ ਤੋਂ ਨਿਕਾਸੀ ਪਾਣੀ ਦੀ ਸਮੱਸਿਆ ਮੰਡੀ ਵਾਸੀਆਂ ਲਈ ਬਣੀ ਹੋਈ ਹੈ ਨਾਸੂਰ

 ਧਨੌਲਾ, 12 ਅਕਤੂਬਰ (ਜਤਿੰਦਰ ਸਿੰਘ ਧਨੌਲਾ)-ਨਿਕਾਸੀ ਪਾਣੀ ਦੀ ਸਮੱਸਿਆ ਤਿੰਨ ਦਹਾਕਿਆਂ ਤੋਂ ਮੰਡੀ ਨਿਵਾਸੀਆਂ ਲਈ ਨਾਸੂਰ ਬਣੀ ਹੋਈ ਹੈ। ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਕੌਂਸਲ ਧਨੌਲਾ ਮੰਡੀ ਦੀ ਇਸ ਤ੍ਰਾਸਦੀ ਲਈ ਕਦੇ ਵੀ ਜ਼ਿੰਮੇਵਾਰੀ ਵਾਲੀ ਭੂਮਿਕਾ ਅਦਾ ਨਹੀਂ ਕਰ ਸਕੀ। ਜਿਸ ਕਰ ਕੇ ਲੋਕ ਅਕਸਰ ਗੰਦਗੀ ਨਾਲ ਦੋ-ਚਾਰ ਹੁੰਦੇ ਦਿਖਾਈ ਦਿੰਦੇ ਹਨ। ਹਰ ਤੀਸਰੇ ਦਿਨ ਮੰਡੀ ਦੇ ਦੋ-ਤਿੰਨ ਅਗਵਾੜ 2-2 ਫੁੱਟ ਸੀਵਰੇਜ ਪਾਣੀ ਨਾਲ ਭਰ ਜਾਂਦੇ ਹਨ। ਫ਼ਲੱਸ਼ ਡੱਗਾਂ ਦਾ ਗੰਦਾ ਪਾਣੀ ਕਈ-ਕਈ ਦਿਨ ਸੜ੍ਹਾਂਦ ਫੈਲਾਉਂਦਾ ਰਹਿੰਦਾ ਹੈ। ਪ੍ਰੰਤੂ ਆਖ਼ਰ ਲੋਕ ਗੰਦਗੀ 'ਚ ਕੱਟਣ ਲਈ ਮਜਬੂਰ ਹੋਏ ਰਹਿੰਦੇ ਹਨ। ਮੰਡੀ ਦੇ ਪਾਣੀ ਦੇ ਨਿਕਾਸ ਲਈ ਤਿੰਨ ਸੀਵਰੇਜ ਲਾਈਨਾਂ ਇਕ ਹਰਨਾਮ ਸਿੰਘ ਸਿੱਧੂ ਦੀ ਪ੍ਰਧਾਨਗੀ ਸਮੇਂ ਦੂਸਰੀ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਦੀ ਅਚਾਨਕ ਧਨੌਲਾ ਫੇਰੀ ਮੌਕੇ ਮਨਜ਼ੂਰ ਕਰ ਕੇ ਪਾਈ ਗਈ ਜਦਕਿ ਤੀਸਰੀ ਨਿਕਾਸੀ ਲਾਈਨ ਗੁਰਮੀਤ ਸਿੰਘ ਕਾਲਾ ਮਾਨ ਦੀ ਪ੍ਰਧਾਨਗੀ ਸਮੇਂ ਬਰਸਾਤੀ ਲਾਈਨ ਦੇ ਨਾਂਅ ਹੇਠ ਪਾਈ ਗਈ। ਸਬੱਬ ਵੱਸ ਮੁੱਖ ਮਾਰਗ ਦੇ ਨਿਰਮਾਣ ਸਮੇਂ ਸੜਕ ਦੇ ਨਾਲ-ਨਾਲ ਦੋ ਖੁੱਲ੍ਹੇ ਨਾਲੇ ਬਣਾ ਕੇ ਸਲੈਬਾਂ ਨਾਲ ਢਕ ਦਿੱਤੇ ਗਏ। ਤਿੰਨ ਨਿਕਾਸੀ ਲਾਈਨਾਂ ਤੇ ਚੌਥਾ ਤੇ ਪੰਜਵਾਂ ਸੜਕ ਦੁਆਲੇ ਬਣਾਏ ਗਏ ਖੁੱਲ੍ਹੇ ਨਾਲੇ ਵੱਧ ਤੋਂ ਵੱਧ ਬਰਸਾਤ ਪੈਣ ਦੇ ਬਾਵਜੂਦ ਮੰਡੀ ਦੇ ਨਿਕਾਸੀ ਪਾਣੀ ਨੂੰ ਡਰੇਨ ਤੱਕ ਪਹੁੰਚਾਉਣ ਦੇ ਸਮਰੱਥ ਹਨ। ਪ੍ਰੰਤੂ ਸਰਕਾਰੀ ਦਫ਼ਤਰਾਂ 'ਚ ਬੈਠੇ ਨੀਤੀ ਘਾੜੇ ਇਹ ਪੰਜਾਂ ਲਾਈਨਾਂ ਨੂੰ ਨਿਰੰਤਰ ਵਸਦਾ ਰੱਖਣ ਲਈ ਗੰਭੀਰ ਨਹੀਂ ਹਨ। ਮੇਨ ਨਿਕਾਸੀ ਸੀਵਰੇਜ ਲਾਈਨ, ਡਰੇਨ ਦੇ ਨਜ਼ਦੀਕ ਲੱਗੀ ਇਕੋ-ਇਕ ਮੋਟਰ ਦੇ ਲਗਾਤਾਰ ਨੁਕਸ ਪੈਂਦੇ ਰਹਿਣ ਕਾਰਨ ਲੰਘੇ ਡੰਗ ਕੰਮ ਕਰਦੀ ਹੈ। ਲੰਘੇ ਤਿੰਨ ਸਾਲਾ 'ਚ ਜਿਨ੍ਹਾਂ ਖ਼ਰਚਾ ਮੋਟਰ ਨੂੰ ਵਾਰ-ਵਾਰ ਨਵੀਂ ਬੰਨ੍ਹਣ ਤੇ ਹੋਰ ਮੁਰੰਮਤ ਕਰਨ 'ਤੇ ਕੀਤਾ ਗਿਆ, ਉਸੇ ਰਾਸ਼ੀ ਨਾਲ ਨਵੀਂ ਮਿਆਰੀ ਕੰਪਨੀ ਦੀ ਨਵੀਂ ਮੋਟਰ ਫਿੱਟ ਕਰ ਦਿੱਤੀ ਜਾਂਦੀ ਹੈ। ਖੂਹ ਦੇ ਅੰਦਰ ਮੋਟਰ ਚਲਾਉਣ ਲਈ ਫਿੱਟ ਕੀਤੀਆਂ ਤਾਰਾਂ, ਸਟਾਰਟਰ ਨਵੇਂ ਲਾਏ ਜਾਂਦੇ ਹਨ ਤਾਂ ਪੰਜ ਸਾਲ ਕੋਈ ਸਮੱਸਿਆ ਨਹੀਂ ਸੀ ਰਹਿਣੀ ਤੇ ਹੁਣ ਵੀ ਜਦ ਤੱਕ ਇਹ ਮੋਟਰ ਨਵੀਂ ਨਹੀਂ ਲਾਈ ਜਾਂਦੀ ਇਹ ਹਾਲਾਤ ਪਹਿਲਾਂ ਵਾਂਗ ਬਦ ਤੋਂ ਬਦਤਰ ਬਣੇ ਰਹਿਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਦੂਸਰੀ ਬਰਸਾਤੀ ਮੋਟਰ ਡਰੇਨ ਦੇ ਨਜ਼ਦੀਕ ਖੰਡਰ ਬਣੀ ਪਈ ਹੈ। ਬਣਾਏ ਗਏ ਪ੍ਰੋਜੈਕਟ ਦੇ ਮੋਟਰ ਵਾਲੇ ਸਥਾਨ 'ਤੇ ਮੋਟਰ ਨਹੀਂ ਹੈ। ਬਿਜਲੀ ਮੀਟਰ ਆਪਣੇ ਸਥਾਨ ਤੋਂ ਗ਼ਾਇਬ ਹੈ। ਦੋ-ਦੋ ਗਜ ਲੰਬੇ ਗਾਜਰ ਬੂਟੀ ਦੇ ਝੁੰਡ ਇਹ ਗਵਾਹੀ ਭਰਦੇ ਦਿਖਾਈ ਦਿੰਦੇ ਹਨ ਕਿ ਇਸ ਪ੍ਰੋਜੈਕਟ ਨੂੰ ਚਲਾਉਣ ਲਈ ਕੋਈ ਵੀ ਕਰਮਚਾਰੀ ਗੰਭੀਰ ਨਹੀਂ ਹੈ। ਕੁਦਰਤੀ ਵਹਾਅ ਰਾਹੀਂ ਥੋੜ੍ਹਾ ਪਾਣੀ ਖੂਹਾਂ ਵਿਚੋਂ ਦੀ ਹੋ ਕੇ ਡਰੇਨ ਤੱਕ ਜਾ ਰਿਹਾ ਹੈ ਜੇ ਇਹ ਮੋਟਰ ਸਹੀ ਢੰਗ ਨਾਲ ਫਿੱਟ ਕਰ ਕੇ ਚਾਲੂ ਹੋ ਜਾਵੇ ਤਾਂ ਅੱਧ ਸਮੇਂ 'ਚ ਦੋਵੇਂ ਮੋਟਰਾਂ ਪਾਣੀ ਨਿਕਾਸ ਕਰਨ ਦੀ ਸਮਰੱਥਾ ਰੱਖਦੀਆਂ ਹਨ। ਤੀਸਰਾ ਇਹ ਕਿ ਢਿਲਵਾਂ ਪੱਤੀ ਦੇ ਚੌਕ ਵਿਚੋਂ ਦੋ ਨਿਕਾਸੀ ਲਾਈਨਾਂ ਸੀਵਰੇਜ ਲਾਈਨ ਤੇ ਬਰਸਾਤੀ ਲਾਈਨ ਇਕੱਠੀਆਂ ਲੰਘਦੀਆਂ ਹਨ। ਬਹੁਤ ਥੋੜ੍ਹਾ ਖ਼ਰਚ ਕਰ ਕੇ ਸਾਂਝੀ ਹੌਦੀ ਬਣਾ ਕੇ ਦੋਵਾਂ ਲਾਈਨਾਂ ਦਾ ਪਾਣੀ ਇਕੱਠਾ ਕਰ ਕੇ ਦੋਵਾਂ ਲਾਈਨਾਂ ਰਾਹੀ ਡਰੇਨ ਤੱਕ ਪਹੁੰਚਾਇਆ ਜਾਵੇ ਤਾਂ ਜਾਮ ਲਾਈਨਾਂ ਵੀ ਖੁੱਲ੍ਹ ਜਾਣਗੀਆਂ ਤੇ ਕਿਸੇ ਇਕ ਮੋਟਰ ਦੇ ਨੁਕਸ ਪੈਣ ਦੀ ਸੂਰਤ ਵਿਚ ਪਾਣੀ ਨਿਰੰਤਰ ਲੰਘਦਾ ਰਹੇਗਾ। ਦੋਵੇਂ ਡਿਸਪੋਜ਼ਲ ਮੋਟਰਾਂ ਬਿਜਲੀ ਘਰ ਤੋਂ ਇਕ ਕਿੱਲੋਮੀਟਰ ਦੇ ਘੇਰੇ ਦੇ ਅੰਦਰ-ਅੰਦਰ ਹਨ ਜੇ ਦੋਵਾਂ ਮੋਟਰਾਂ ਨਜ਼ਦੀਕ ਹਾਟ ਲਾਈਨ ਕੁਨੇਕਸ਼ਨ ਮੁਹੱਈਆ ਹੋ ਜਾਵੇ ਤਾਂ ਮੌਸਮ ਵਿਗੜਨ ਦੀ ਸੂਰਤ ਵਿਚ ਵੀ ਪਾਣੀ ਦਾ ਨਿਕਾਸ ਜਾਰੀ ਰਹੇਗਾ ਤੇ ਪਾਣੀ ਮੰਡੀ ਅੰਦਰ ਜਮ੍ਹਾਂ ਨਹੀਂ ਹੋਵੇਗਾ। ਸੜਕ ਦੁਆਲੇ ਬਣਾਏ ਗਏ ਨਾਲੇ ਹੇਠਲੀ ਸਤ੍ਹਾ ਤੱਕ ਸਾਫ਼ ਕਰ ਦਿੱਤੇ ਜਾਣ ਤਾਂ ਵੀ ਇਕੱਠਾ ਹੋਣ ਵਾਲਾ ਪਾਣੀ ਥੋੜ੍ਹੇ ਸਮੇਂ 'ਚ ਨਿਕਾਸ ਹੋ ਸਕਦਾ ਹੈ ਪ੍ਰੰਤੂ ਇਸ ਦੀ ਸਫ਼ਾਈ ਲਈ ਬਕਾਇਦਾ ਜੇ.ਸੀ.ਬੀ. ਮਸ਼ੀਨ ਮੁਹੱਈਆ ਕਰਵਾਈ ਜਾਵੇ। ਟਰੀਟਮੈਂਟ ਪਲਾਂਟ ਦਾ ਕੰਮ ਵਿਚ ਵਿਚਾਲੇ ਲਟਕਿਆ ਪਿਆ ਹੈ ਜੇ ਹਲਕੇ ਦੀ ਨੁਮਾਇੰਦਗੀ ਕਰ ਰਹੇ ਸ: ਕੇਵਲ ਸਿੰਘ ਢਿੱਲੋਂ ਵਿਸ਼ੇਸ਼ ਤਵੱਜੋ ਦੇਣ ਤਾਂ ਵੀ ਨਿਕਾਸੀ ਦਾ ਮਸਲਾ ਹਮੇਸ਼ਾ ਲਈ ਹੱਲ ਹੋ ਸਕਦਾ ਹੈ। ਕੁਝ ਅਰਸਾ ਪਹਿਲਾਂ ਸੀਵਰੇਜ ਬੋਰਡ ਸੀਵਰੇਜ ਲਾਈਨਾਂ ਦੀ ਸਫ਼ਾਈ ਕਰਵਾ ਕੇ, ਮੰਡੀ ਦੇ ਸਮੁੱਚੇ ਪ੍ਰਬੰਧ ਆਪਣੇ ਹੱਥ ਵਿਚ ਲੈਣ ਲਈ ਸਹਿਮਤ ਹੋ ਗਿਆ ਸੀ। ਇਸੇ ਸੰਦਰਭ ਵਿਚ ਮਹਿੰਗਾ ਖ਼ਰਚਾ ਕਰ ਕੇ ਸੈਕਸ਼ਨ ਮਸ਼ੀਨਾਂ ਰਾਹੀਂ ਸੀਵਰੇਜ ਦੀ ਸਫ਼ਾਈ ਵੀ ਕਰਵਾਈ ਗਈ ਪ੍ਰੰਤੂ ਸੀਵਰੇਜ ਬੋਰਡ ਦੇ ਸਖ਼ਤੀ ਨਾਲ ਸਪੁਰਦ ਕਰ ਦਿੱਤਾ ਜਾਵੇ ਤਾਂ ਵੀ ਗੰਦਗੀ ਨਾਲ ਦੋ-ਚਾਰ ਹੁੰਦੇ ਲੋਕ ਸਾਫ਼ ਸੁਥਰਾ ਜੀਵਨ ਬਸਰ ਕਰ ਸਕਦੇ ਹਨ। ਇਕ ਵੱਡੀ ਸਮੱਸਿਆ ਸੀਵਰੇਜ ਮੋਟਰਾਂ ਦੇ ਕਿਨਾਰੇ ਮੋਟਰਾਂ ਚਲਾਉਣ ਵਾਲੇ ਕਾਮਿਆਂ ਦੇ ਸਿਰ ਢੱਕਣ ਲਈ ਕੋਈ ਕਮਰਾ ਨਹੀਂ ਬਣਾਇਆ ਗਿਆ। ਇਕ ਪੁਰਾਣਾ ਡਿੱਗੂ-ਡਿੱਗੂ ਕਰਦਾ ਕਮਰਾ ਹਰ ਸਮੇਂ ਮੂੰਹ ਚਿੜਾਉਂਦਾ ਦਿਖਾਈ ਦਿੰਦਾ ਹੈ ਤੇ ਕਿਸੇ ਸਮੇਂ ਵੀ ਭਾਰੀ ਜਾਨੀ ਨੁਕਸਾਨ ਕਰ ਸਕਦਾ ਹੈ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਤੇ ਹਲਕੇ ਦੀ ਨੁਮਾਇੰਦਗੀ ਕਰ ਰਹੇ ਸੀਨੀਅਰ ਕਾਂਗਰਸੀ ਆਗੂ ਸ: ਕੇਵਲ ਸਿੰਘ ਢਿੱਲੋਂ ਪਾਸੋਂ ਮੰਡੀ ਦੇ ਵਪਾਰ ਮੰਡਲ ਦੇ ਪ੍ਰਧਾਨ ਸੁਮਿਤ ਲਾਲੀ, ਟਰੱਕ ਯੂਨੀਅਨ ਦੇ ਪ੍ਰਧਾਨ ਬਰਜਿੰਦਰ ਸਿੰਘ ਟੀਟੂ ਵਾਲੀਆ ਅਤੇ ਸ: ਕੁਲਦੀਪ ਸਿੰਘ ਮਾਣਕ, ਸੇਵਾ ਸਦਨ ਦੇ ਪ੍ਰਧਾਨ ਜੈ ਪਾਲ ਸਿੰਘ, ਗੁਰਦੁਆਰਾ ਰਾਮਸਰ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਮਰਜੀਤ ਸਿੰਘ, ਭਾਈ ਘਨੱਈਆ ਸੇਵਾ ਸੁਸਾਇਟੀ ਦੇ ਆਗੂ ਮਨਜੀਤ ਸਿੰਘ, ਰਿੰਪਲ ਬਾਂਸਲ, ਰਾਮ ਲੀਲ੍ਹਾ ਕਲੱਬ ਦੇ ਪ੍ਰਧਾਨ ਰਜਿੰਦਰ ਕੁਮਾਰ, ਸਕੱਤਰ ਜਤਿੰਦਰ ਸੋਨੂੰ, ਬਿਲਾਸ ਰਾਏ, ਸਰਬਨ ਸਿੰਘ ਬੰਗੇਹਰ ਦੀ ਪੁਰਜ਼ੋਰ ਮੰਗ ਹੈ ਕਿ ਪ੍ਰਬੰਧਾਂ ਦਾ ਮੌਕਾ ਦੇਖ ਕੇ ਢੁਕਵਾਂ ਹੱਲ ਕੀਤਾ ਜਾਵੇ।


ਖ਼ਬਰ ਸ਼ੇਅਰ ਕਰੋ

ਵੱਖ-ਵੱਖ ਥਾੲੀਂ ਕਾਲੀਆਂ ਪੱਟੀਆਂ ਬੰਨ੍ਹ ਕੇ ਕਾਲਾ ਦਿਵਸ ਮਨਾਇਆ

ਬਰਨਾਲਾ, 12 ਅਕਤੂਬਰ (ਅਸ਼ੋਕ ਭਾਰਤੀ)-ਆਰੀਆ ਭੱਟਾ ਇੰਟਰਨੈਸ਼ਨਲ ਸਕੂਲ ਬਰਨਾਲਾ ਵਿਖੇ ਕੇਂਦਰ ਸਰਕਾਰ ਦੀਆਂ ਸਿੱਖਿਆ ਵਿਰੋਧੀ ਨੀਤੀਆਂ ਦੇ ਿਖ਼ਲਾਫ਼ ਨੈਸ਼ਨਲ ਇੰਡੀਪੇਡੈਂਟ ਸਕੂਲ ਅਲਾਇੰਸ (ਨਿਸ਼ਾ) ਵਲੋਂ ਕਾਲੇ ਬਿੱਲੇ ਲਾ ਕੇ ਰੋਸ ਪ੍ਰਗਟਾਵਾ ਕੀਤਾ | ਇਸ ਮੌਕੇ ...

ਪੂਰੀ ਖ਼ਬਰ »

ਆਰ.ਐਮ.ਪੀ.ਆਈ. ਦੀ ਜ਼ਿਲ੍ਹਾ ਪੱਧਰੀ ਕਨਵੈੱਨਸ਼ਨ 'ਚ ਅਹਿਮ ਫ਼ੈਸਲੇ

ਮਹਿਲ ਕਲਾਂ, 12 ਅਕਤੂਬਰ (ਅਵਤਾਰ ਸਿੰਘ ਅਣਖੀ)-ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੀ 1917 ਵਿਚ ਸੋਵੀਅਤ ਯੂਨੀਅਨ ਦੀ ਕਮਿਊਨਿਸਟ (ਬਾਲਸ਼ਵਿਕ) ਪਾਰਟੀ ਦੀ ਅਗਵਾਈ 'ਚ ਰੂਸੀ ਲੋਕਾਂ ਵਲੋਂ ਕੀਤੇ ਗਏ ਸਮਾਜਵਾਦੀ ਇਨਕਲਾਬ (ਅਕਤੂਬਰ ਇਨਕਲਾਬ) ਦੀ 100ਵੀਂ ...

ਪੂਰੀ ਖ਼ਬਰ »

ਆਰੀਆ ਭੱਟ ਕਾਲਜ ਵਿਖੇ ਵਿਦਿਆਰਥੀ ਦੀ ਕੱੁਟਮਾਰ ਕਰਨ 'ਤੇ ਚਾਰ ਖਿਲਾਫ਼ ਪਰਚਾ ਦਰਜ

ਸ਼ਹਿਣਾ, 12 ਅਕਤੂਬਰ (ਸੁਰੇਸ਼ ਗੋਗੀ)-ਪਿੰਡ ਚੀਮਾ ਨੇੜੇ ਆਰੀਆ ਭੱਟ ਕਾਲਜ ਕੈਂਪਸ ਅੰਦਰ ਵਿਦਿਆਰਥੀਆਂ ਦੇ ਇਕ ਧੜੇ ਵਲੋਂ ਵਿਦਿਆਰਥੀ ਦੀ ਕੱੁਟਮਾਰ ਕਰਨ ਦੇ ਦੋਸ਼ ਵਿਚ ਥਾਣਾ ਟੱਲੇਵਾਲ ਵਿਖੇ ਚਾਰ ਵਿਦਿਆਰਥੀਆਂ 'ਤੇ ਪਰਚਾ ਦਰਜ ਕੀਤਾ ਗਿਆ ਹੈ | ਥਾਣਾ ਟੱਲੇਵਾਲ ਤੋਂ ...

ਪੂਰੀ ਖ਼ਬਰ »

ਭੁੱਲਰ ਸਕੂਲ ਧੌਲ਼ਾ ਨੂੰ ਮਿਲੀ ਸੀ. ਬੀ. ਐਸ. ਈ. ਬੋਰਡ ਤੋਂ ਮਾਨਤਾ

ਰੂੜੇਕੇ ਕਲਾਂ, 12 ਅਕਤੂਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਇਲਾਕੇ ਦੀ ਮਸ਼ਹੂਰ ਵਿੱਦਿਅਕ ਸੰਸਥਾ ਇੰਜ: ਐਚ. ਐਸ. ਭੁੱਲਰ ਸੀਨੀਅਰ ਸੈਕੰਡਰੀ ਸਕੂਲ ਧੌਲ਼ਾ ਨੂੰ ਸੀ.ਬੀ.ਐਸ.ਈ. ਬੋਰਡ ਦਿੱਲੀ ਤੋਂ ਮਾਨਤਾ ਮਿਲਣ 'ਤੇ ਸੰਸਥਾ ਪ੍ਰਬੰਧਕਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਵਲੋਂ ...

ਪੂਰੀ ਖ਼ਬਰ »

ਸਰਕਾਰੀ ਹਾਈ ਸਕੂਲ ਮੌੜ ਨਾਭਾ ਵਿਖੇ ਬੇਟੀ ਬਚਾਓ, ਬੇਟੀ ਪੜ੍ਹਾਓ ਤਹਿਤ ਜਾਗਰੂਕ ਕੀਤਾ

ਸ਼ਹਿਣਾ, 12 ਅਕਤੂਬਰ (ਸੁਰੇਸ਼ ਗੋਗੀ)-ਸਰਕਾਰੀ ਹਾਈ ਸਕੂਲ ਮੌੜਾਂ ਵਿਖੇ ਬੇਟੀ ਬਚਾਓ, ਬੇਟੀ ਪੜ੍ਹਾਓ ਮੁਹਿੰਮ ਤਹਿਤ ਪ੍ਰੋਗਰਾਮ ਕਰਵਾਇਆ ਗਿਆ | ਸਿਹਤ ਵਿਭਾਗ ਦੇ ਐਸ.ਆਈ. ਜਗਦੇਵ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਿੰਡਾਂ ਦੇ ਵਿਚ ਅੱਜ ਸਰਦੇ ਪੱੁਜਦੇ ਪਰਿਵਾਰਾਂ ...

ਪੂਰੀ ਖ਼ਬਰ »

ਓਰੇਨ ਵਲੋਂ ਦੀਵਾਲੀ ਦੇ ਤਿਉਹਾਰ ਮੌਕੇ ਕੋਰਸਾਂ 'ਚ ਭਾਰੀ ਛੋਟ ਦਾ ਐਲਾਨ

ਬਰਨਾਲਾ, 12 ਅਕਤੂਬਰ (ਗੁਰਪ੍ਰੀਤ ਸਿੰਘ ਲਾਡੀ)-ਓਰੇਨ ਬਿਊਟੀ ਅਕੈਡਮੀ, ਭਾਈ ਜੀਤਾ ਸਿੰਘ ਨਗਰ ਬਰਨਾਲਾ ਵਲੋਂ ਦਿਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਵਿਦਿਆਰਥੀਆਂ ਲਈ ਕੋਰਸਾਂ ਵਿਚ 50 ਫ਼ੀਸਦੀ ਦੀ ਛੋਟ ਦਾ ਐਲਾਨ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸੈਂਟਰ ...

ਪੂਰੀ ਖ਼ਬਰ »

ਲੋਕ ਭਲਾਈ ਸਕੀਮਾਂ ਦੇ ਨਾਂਅ 'ਤੇ ਫਾਰਮ ਭਰਨ ਵਾਲਿਆਂ ਤੋਂ ਸੁਚੇਤ ਹੋਣ ਦੀ ਲੋੜ-ਸਿੱਧੂ

ਸ਼ਹਿਣਾ, 12 ਅਕਤੂਬਰ (ਸੁਰੇਸ਼ ਗੋਗੀ)-ਅਜੋਕੇ ਸਮੇਂ ਦੌਰਾਨ ਪਿੰਡਾਂ ਵਿਚ ਬਾਲੜ੍ਹੀ ਭਲਾਈ ਸਕੀਮ ਤੋਂ ਇਲਾਵਾ ਹੋਰ ਲੁਭਾਉ ਸਕੀਮਾਂ ਦੇ ਫਾਰਮ ਭਰ ਕੇ ਲੋਕਾਂ ਦੀ ਲੱੁਟ ਕਰਨ ਵਾਲਿਆਂ ਤੋਂ ਸੁਚੇਤ ਕਰਦਿਆਂ ਸੁਖਵਿੰਦਰ ਸਿੰਘ ਸਿੱਧੂ ਬੀ.ਡੀ.ਪੀ.ਓ. ਸ਼ਹਿਣਾ ਨੇ ਕਿਹਾ ਕਿ ...

ਪੂਰੀ ਖ਼ਬਰ »

ਸੜਕ ਹਾਦਸੇ ਦੇ ਕੇਸ 'ਚ ਮੋਟਰਸਾਈਕਲ ਚਾਲਕ ਨੂੰ 2 ਸਾਲ ਦੀ ਸਜ਼ਾ

ਬਰਨਾਲਾ, 12 ਅਕਤੂਬਰ (ਧਰਮਪਾਲ ਸਿੰਘ)-ਜੁਡੀਸ਼ੀਅਲ ਮੈਜਿਸਟੇ੍ਰਟ ਫ਼ਸਟ ਕਲਾਸ ਸ੍ਰੀ ਵਰੁਣਦੀਪ ਚੋਪੜਾ ਦੀ ਅਦਾਲਤ ਨੇ ਇਕ ਸੜਕ ਹਾਦਸੇ ਦੇ ਕੇਸ ਦਾ ਨਿਪਟਾਰਾ ਕਰਦਿਆਂ ਕੇਸ ਵਿਚ ਨਾਮਜ਼ਦ ਦੋਸ਼ੀ ਸੱਤੀ ਸਿੰਘ ਉਰਫ਼ ਸਤਨਾਮ ਸਿੰਘ ਪੁੱਤਰ ਚਰਨਾ ਸਿੰਘ ਵਾਸੀ ਤਪਾ ਮੰਡੀ ...

ਪੂਰੀ ਖ਼ਬਰ »

ਅਧਿਆਪਕ ਦਲ ਪੰਜਾਬ ਜਹਾਂਗੀਰ ਦੀ ਮੀਟਿੰਗ ਜ਼ਿਲ੍ਹਾ ਸਿੱਖਿਆ ਅਫ਼ਸਰ ਨਾਲ ਹੋਈ

ਬਰਨਾਲਾ, 12 ਅਕਤੂਬਰ (ਅਸ਼ੋਕ ਭਾਰਤੀ)-ਅਧਿਆਪਕ ਦਲ ਪੰਜਾਬ ਜਹਾਂਗੀਰ ਦੀ ਮੀਟਿੰਗ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ੍ਰੀਮਤੀ ਰਾਜਵੰਤ ਕੌਰ ਨਾਲ ਹੋਈ | ਮੀਟਿੰਗ ਦੌਰਾਨ ਅਧਿਆਪਕਾਂ ਅਤੇ ਸਕੂਲਾਂ ਨਾਲ ਮਸਲੇ ਵਿਚਾਰੇ ਗਏ | ਜਿਨ੍ਹਾਂ ਵਿਚ ਸਕੂਲਾਂ ਵਿਚ ਅਧਿਆਪਕਾਂ ...

ਪੂਰੀ ਖ਼ਬਰ »

ਸਿਹਤ ਵਿਭਾਗ ਨੇ ਖਾਣ ਵਾਲੀਆਂ ਵਸਤੂਆਂ ਦੇ ਨਮੂਨੇ ਲਏ

ਬਰਨਾਲਾ, 12 ਅਕਤੂਬਰ (ਧਰਮਪਾਲ ਸਿੰਘ)-ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਮਿਲਾਵਟੀ ਮਠਿਆਈਆਂ ਤੋਂ ਇਲਾਵਾ ਹੋਰ ਵਸਤੂਆਂ ਦੀ ਵਿੱਕਰੀ ਨੂੰ ਨੱਥ ਪਾਉਣ ਲਈ ਅੱਜ ਵੱਖ-ਵੱਖ ਬਾਜ਼ਾਰਾਂ ਵਿਚੋਂ ਸਿਹਤ ਵਿਭਾਗ ਦੇ ਸਹਾਇਕ ਕਮਿਸ਼ਨਰ ਸ੍ਰੀ ਰਵਿੰਦਰ ਗਰਗ ਸੰਗਰੂਰ ਦੇ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਜ਼ਿਲ੍ਹਾ ਪੱਧਰੀ ਮੀਟਿੰਗ

ਬਰਨਾਲਾ, 12 ਅਕਤੂਬਰ (ਧਰਮਪਾਲ ਸਿੰਘ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਗੁਰਦੁਆਰਾ ਸਿੰਘ ਸਭਾ ਬਰਨਾਲਾ ਵਿਖੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਸੀਰਾ ਛੀਨੀਵਾਲ ਕਲਾਂ ਦੀ ਪ੍ਰਧਾਨਗੀ ਹੇਠ ਹੋਈ ¢ ਮੀਟਿੰਗ ਦੌਰਾਨ ਸਰਕਾਰ ਦੀਆਂ ਕਿਸਾਨ ...

ਪੂਰੀ ਖ਼ਬਰ »

ਕਿਸਾਨ ਯੂਨੀਅਨ ਰਾਜੇਵਾਲ ਦੀ ਜ਼ਿਲ੍ਹਾ ਪੱਧਰੀ ਇਕਾਈ ਨੇ ਪਿੰਡ ਜੋਧਪੁਰ ਵਿਖੇ ਪਰਾਲੀ ਨੂੰ ਅੱਗ ਲਾਈ

ਸ਼ਹਿਣਾ, 12 ਅਕਤੂਬਰ (ਸੁਰੇਸ਼ ਗੋਗੀ)-ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਜ਼ਿਲ੍ਹਾ ਪੱਧਰੀ ਇਕਾਈ ਵਲੋਂ ਪਿੰਡ ਜੋਧਪੁਰ ਵਿਖੇ ਕਿਸਾਨਾਂ ਦੇ ਭਰਵੇਂ ਇਕੱਠ ਦੌਰਾਨ ਝੋਨੇ ਦੀ ਪਰਾਲੀ ਨੂੰ ਅੱਗ ਲਾਈ ਗਈ | ਇਸ ਸਮੇਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਅਮਰ ਸਿੰਘ ...

ਪੂਰੀ ਖ਼ਬਰ »

ਵਿਜੀਲੈਂਸ ਵਿਭਾਗ ਦੀ ਟੀਮ ਵਲੋਂ ਅਨਾਜ ਮੰਡੀ ਮਹਿਲ ਕਲਾਂ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ

ਮਹਿਲ ਕਲਾਂ, 12 ਅਕਤੂਬਰ (ਅਵਤਾਰ ਸਿੰਘ ਅਣਖੀ)-ਸੂਬਾ ਸਰਕਾਰ ਵਲੋਂ ਝੋਨੇ ਦੇ ਸੀਜ਼ਨ ਦੇ ਮੱਦੇਨਜ਼ਰ ਸਾਰੇ ਖ਼ਰੀਦ ਕੇਂਦਰਾਂ 'ਤੇ ਤਸੱਲੀਬਖ਼ਸ਼ ਪ੍ਰਬੰਧ ਦੀ ਚੈਕਿੰਗ ਕਰਨ ਤੇ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਸੁਣਨ ਲਈ ਵਿਜੀਲੈਂਸ ਵਿਭਾਗ ਦੀਆਂ ਟੀਮਾਂ ਦੀਆਂ ...

ਪੂਰੀ ਖ਼ਬਰ »

ਲੌ ਾਗਪੁਰੀ ਸਕੂਲ 'ਚ ਕਾਲਾ ਦਿਵਸ ਮਨਾਇਆ

ਰੂੜੇਕੇ ਕਲਾਂ, 12 ਅਕਤੂਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਇਲਾਕੇ ਦੀ ਮਸ਼ਹੂਰ ਵਿੱਦਿਅਕ ਸੰਸਥਾ ਸੰਤ ਬਾਬਾ ਲੌਾਗਪੁਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਪੱਖੋ ਕਲਾਂ ਵਿਖੇ ਨਿੱਜੀ ਸਕੂਲਾਂ ਦੇ ਸੰਗਠਨ ਨੈਸ਼ਨਲ ਇੰਡੀਪੈਂਡੈਂਟ ਸਕੂਲ ਸੰਗਠਨ ਨਿਸ਼ਾ ਦੇ ਸੱਦੇ 'ਤੇ ...

ਪੂਰੀ ਖ਼ਬਰ »

ਸਰਕਾਰੀ ਪ੍ਰਾਇਮਰੀ ਸਕੂਲ ਕਲਾਲ ਮਾਜਰਾ ਦੇ 88 ਵਿਦਿਆਰਥੀਆਂ ਨੂੰ ਵਰਦੀਆਂ ਵੰਡੀਆਂ

ਮਹਿਲ ਕਲਾਂ, 12 ਅਕਤੂਬਰ (ਤਰਸੇਮ ਸਿੰਘ ਚੰਨਣਵਾਲ)-ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਕਲਾਲਮਾਜਰਾ ਵਿਖੇ ਸਕੂਲ ਮੁੱਖ ਅਧਿਆਪਕ ਕਮਿੱਕਰ ਸਿੰਘ ਵਲੋਂ ਗ੍ਰਾਮ ਪੰਚਾਇਤ ਦੇ ਸਰਪੰਚ ਪਲਵਿੰਦਰ ਸਿੰਘ ਦੀ ਅਗਵਾਈ ਹੇਠ ਐਸ.ਸੀ., ਬੀ.ਸੀ. ਅਤੇ ਜਨਰਲ ਲੜਕੀਆਂ ਕੁੱਲ 88 ਵਿਦਿਆਰਥੀਆਂ ...

ਪੂਰੀ ਖ਼ਬਰ »

ਸੀਟੂ ਜਥੇ ਦਾ ਮਾਰਚ ਬਰਨਾਲਾ ਪਹੁੰਚਣ 'ਤੇ ਸੀਟੂ ਆਗੂਆਂ ਵਲੋਂ ਭਰਵਾਂ ਸਵਾਗਤ

ਬਰਨਾਲਾ, 12 ਅਕਤੂਬਰ (ਧਰਮਪਾਲ ਸਿੰਘ)-ਅੱਜ ਬਰਨਾਲਾ ਵਿਖੇ ਪੰਜਾਬ ਸੀਟੂ ਦਾ ਜਥਾ ਬਰਨਾਲਾ ਵਿਖੇ ਪੁੱਜਣ 'ਤੇ ਜ਼ਿਲ੍ਹਾ ਬਰਨਾਲਾ ਦੇ ਮਗਨਰੇਗਾ ਮਜ਼ਦੂਰਾਂ, ਉਸਾਰੀ ਮਜ਼ਦੂਰਾਂ, ਮਿਡ-ਡੇ-ਮੀਲ ਵਰਕਰਾਂ ਤੇ ਭੱਠਾਂ ਮਜ਼ਦੂਰਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਰੰਗਰੇਜ਼ ਨੈਸ਼ਨਲ ਥੀਏਟਰ ਫ਼ੈਸਟੀਵਲ 'ਚ ਬੀ. ਕੇ. ਐੱਸ. ਕਾਲਜ ਮੁਹਾਰ ਦਾ ਨਾਟਕ ਅੱਵਲ

ਫ਼ਿਰੋਜ਼ਪੁਰ, 12 ਅਕਤੂਬਰ (ਮਲਕੀਅਤ ਸਿੰਘ)-ਚਿਤਕਾਰਾ ਯੂਨੀਵਰਸਿਟੀ ਵਲੋਂ ਬੀਤੇ ਦਿਨੀਂ ਕਰਵਾਏ 'ਰੰਗਰੇਜ਼ ਨੈਸ਼ਨਲ ਥੀਏਟਰ ਫ਼ੈਸਟੀਵਲ' ਵਿਚ ਬੀ.ਕੇ.ਐੱਸ. ਕਾਲਜ ਮੁਹਾਰ ਦਾ ਨਾਟਕ ਪਹਿਲੇ ਸਥਾਨ 'ਤੇ ਰਿਹਾ ਅਤੇ ਸਮੁੱਚੇ ਭਾਰਤ ਦੀਆਂ 21 ਨਾਟਕਾਂ ਨੂੰ ਪਛਾੜਦਿਆਂ ਇਕ ਲੱਖ ...

ਪੂਰੀ ਖ਼ਬਰ »

ਰੋਜ਼ਵੈਲੀ ਸਕੂਲ ਵਿਖੇ ਮਾਪੇ- ਅਧਿਆਪਕ ਮਿਲਣੀ ਹੋਈ

ਸ਼ਹਿਣਾ, 12 ਅਕਤੂਬਰ (ਸੁਰੇਸ਼ ਗੋਗੀ)-ਰੋਜਵੈਲੀ ਇੰਟਰਨੈਸ਼ਨਲ ਪਬਲਿਕ ਸਕੂਲ ਚੀਮਾ-ਜੋਧਪੁਰ ਵਿਖੇ ਅਧਿਆਪਕ ਮਾਪੇ ਮਿਲਣੀ ਸਮਾਗਮ ਕਰਵਾਇਆ ਗਿਆ | ਇਸ ਸਮਾਗਮ ਵਿਚ ਵਿਦਿਆਰਥੀਆਂ ਦੇ ਮਾਪਿਆਂ ਨੇ ਵੱਡੀ ਗਿਣਤੀ ਵਿਚ ਭਾਗ ਲਿਆ | ਸਕੂਲ ਸਟਾਫ਼ ਵਲੋਂ ਬੱਚਿਆਂ ਦੇ ਮਾਪਿਆਂ ...

ਪੂਰੀ ਖ਼ਬਰ »

ਆਈ.ਟੀ.ਆਈ. ਇੰਪਲਾਈਜ਼ ਐਸੋਸੀਏਸ਼ਨ ਦੀ ਮੀਟਿੰਗ

ਸ਼ਹਿਣਾ, 12 ਅਕਤੂਬਰ (ਸੁਰੇਸ਼ ਗੋਗੀ)-ਆਈ. ਟੀ. ਆਈ. ਇੰਪਲਾਈਜ਼ ਐਸੋਸੀਏਸ਼ਨ ਦੀ ਮੀਟਿੰਗ ਸਨਅਤੀ ਕਸਬਾ ਪੱਖੋਂ ਕੈਂਚੀਆਂ ਵਿਖੇ ਸਬ ਡਵੀਜ਼ਨ ਸਹਿਣਾ ਦੇ ਪ੍ਰਧਾਨ ਜਰਨੈਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਵਿਸ਼ੇਸ਼ ਤੌਰ 'ਤੇ ਪਹੰੁਚੇ ਬਿਜਲੀ ਮੁਲਾਜ਼ਮ ਏਕਤਾ ...

ਪੂਰੀ ਖ਼ਬਰ »

ਅਣਪਛਾਤੇ ਵਿਅਕਤੀਆਂ ਨੇ ਘਰ 'ਤੇ ਗੋਲੀਆਂ ਚਲਾਈਆਂ

ਭਦੌੜ, 12 ਅਕਤੂਬਰ (ਰਜਿੰਦਰ ਬੱਤਾ, ਵਿਨੋਦ ਕਲਸੀ)-ਇੱਥੋਂ ਦੀ ਛੰਨਾ ਰੋਡ ਉੱਪਰ ਬੀਤੀ ਰਾਤ 1:15 ਵਜੇ ਦੇ ਕਰੀਬ 'ਤੇ ਇਕ ਵਿਅਕਤੀ ਦੇ ਘਰ 'ਤੇ ਅਣਪਛਾਤੇ ਵਿਅਕਤੀਆਂ ਵਲੋਂ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿਚ ਜਾਨੀ ਨੁਕਸਾਨ ਹੋਣ ਤੋਂ ਪੂਰਾ ਬਚਾਅ ਰਿਹਾ | ਇਸ ...

ਪੂਰੀ ਖ਼ਬਰ »

ਸਰਵੋਤਮ ਅਕੈਡਮੀ ਵਿਖੇ ਬੇਟੀ ਪੜ੍ਹਾਓ, ਬੇਟੀ ਬਚਾਓ ਦੇ ਵਿਸ਼ੇ ਤਹਿਤ ਪ੍ਰੋਗਰਾਮ ਕਰਵਾਇਆ

ਹੰਡਿਆਇਆ, 12 ਅਕਤੂਬਰ (ਗੁਰਜੀਤ ਸਿੰਘ ਖੱੁਡੀ)-ਸਰਵੋਤਮ ਅਕੈਡਮੀ ਖੁੱਡੀ ਕਲਾਂ ਵਿਖੇ ਬੇਟੀ ਬਚਾਓ, ਬੇਟੀ ਪੜ੍ਹਾਓ ਮੁਹਿੰਮ ਤਹਿਤ ਪ੍ਰੋਗਰਾਮ ਕਰਵਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਦੇ ਲੇਖ ਰਚਨਾ, ਭਾਸ਼ਣ ਮੁਕਾਬਲੇ ਕਰਵਾਏ ਗਏ ਅਤੇ ਜਾਗਰੂਕ ਰੈਲੀ ਕੀਤੀ ਗਈ | ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਨੇ ਬੇਟੀ ਪੜ੍ਹਾਉ ਬੇਟੀ ਬਚਾਓ ਸਕੀਮ ਤਹਿਤ ਗਰੈਫ਼ਿਟੀ ਪ੍ਰੋਜੈਕਟ ਦੀ ਕੀਤੀ ਸ਼ੁਰੂਆਤ

ਤਪਾ ਮੰਡੀ, 12 ਅਕਤੂਬਰ (ਵਿਜੇ ਸ਼ਰਮਾ)-ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਬਰਨਾਲਾ ਨੇ ਬੇਟੀ ਪੜ੍ਹਾਉ ਬੇਟੀ ਬਚਾਉ ਸਕੀਮ ਤਹਿਤ ਗਰੈਫ਼ਿਟੀ ਪ੍ਰੋਜੈਕਟ ਦੀ ਕੌਮੀ ਮਾਰਗ ਬਠਿੰਡਾ-ਬਰਨਾਲਾ 'ਤੇ ਫਲਾਈਓਵਰ ਹੇਠਾਂ ਵਾਲ ਪੇਂਟਿੰਗ ਬਣਾ ਕੇ ਸ਼ੁਰੂਆਤ ਕੀਤੀ ਗਈ | ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX