ਤਾਜਾ ਖ਼ਬਰਾਂ


ਨਵੀਂ ਦਿੱਲੀ : ਮੋਰੀ ਗੇਟ ਇਕ ਘਰ 'ਚ ਸਲੰਡਰ ਫਟਣ ਨਾਲ ਧਮਾਕਾ , ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਪੁੱਜੀਆਂ
. . .  18 minutes ago
ਸੰਤਰਾਗਾਛੀ ਜੰਕਸ਼ਨ 'ਤੇ ਹੋਏ ਹਾਦਸੇ ਦੇ ਪੀੜਤਾਂ ਦਾ ਹਾਲ ਜਾਣਨ ਲਈ ਪੁੱਜੀ ਮਮਤਾ ਬੈਨਰਜੀ
. . .  23 minutes ago
ਬੱਚਿਆਂ ਸਮੇਤ ਸਰਹਿੰਦ ਨਹਿਰ 'ਚ ਛਾਲ ਮਾਰਨ ਵਾਲੀ ਮਾਤਾ ਦੀ ਲਾਸ਼ ਬਰਾਮਦ
. . .  about 1 hour ago
ਫ਼ਤਿਹਗੜ੍ਹ ਸਾਹਿਬ, 23 ਅਕਤੂਬਰ (ਅਰੁਣ ਅਹੂਜਾ) - ਸਰਹਿੰਦ ਦੇ ਫਲੋਟਿੰਗ ਰੇਸਤਰਾਂ ਤੋਂ ਭਾਖੜਾ ਨਹਿਰ 'ਚ ਕਥਿਤ ਤੌਰ 'ਤੇ ਆਪਣੇ ਦੋ ਬੱਚਿਆਂ ਸਮੇਤ ਛਾਲ ਮਾਰਨ ਵਾਲੀ ਮਾਤਾ ਦੀ ਲਾਸ਼ ਗੋਤਾਖੋਰਾਂ ਨੇ ਬਰਾਮਦ ਕਰ ਲਈ ...
ਪੱਛਮੀ ਬੰਗਾਲ ਦੇ ਸੰਤਰਾਗਾਛੀ ਜੰਕਸ਼ਨ ਦੇ ਫੁੱਟ ਓਵਰ ਬ੍ਰਿਜ 'ਤੇ ਮੱਚੀ ਭਗਦੜ 'ਚ 14 ਜ਼ਖ਼ਮੀ
. . .  about 1 hour ago
50 ਹਜ਼ਾਰ ਦੀ ਰਿਸ਼ਵਤ ਲੈਣ ਦੇ ਦੋਸ਼ 'ਚ ਸਬ ਇੰਸਪੈਕਟਰ ਗ੍ਰਿਫ਼ਤਾਰ
. . .  about 2 hours ago
ਹੈਦਰਾਬਾਦ, 23 ਅਕਤੂਬਰ - ਐਂਟੀ ਕੁਰੱਪਸ਼ਨ ਬਿਉਰੋ ਨੇ 50 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿਚ ਮੀਰ ਚੌਂਕ ਪੁਲਸ ਥਾਣੇ ਦੇ ਸਬ ਇੰਸਪੈਕਟਰ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਦੇ ਨਾਲ ਇੱਕ...
ਸਿੰਗਾਪੁਰ ਦੇ ਲਾਪਤਾ ਪੈਰਾਗਲਾਈਡਰ ਦੀ ਮਿਲੀ ਲਾਸ਼
. . .  about 4 hours ago
ਸ਼ਿਮਲਾ, 23 ਅਕਤੂਬਰ - ਬੈਜਨਾਥ ਦੇ ਐੱਸ.ਡੀ.ਐਮ ਵਿਕਾਸ ਸ਼ੁਕਲਾ ਨੇ ਦੱਸਿਆ ਕਿ ਸਿੰਗਾਪੁਰ ਦਾ ਪੈਰਾਗਲਾਈਡਰ, ਜੋ ਕਿ ਬੀਤੇ ਦਿਨ ਲਾਪਤਾ ਹੋ ਗਿਆ ਸੀ, ਉਸ ਦੀ ਲਾਸ਼ ਬਰਾਮਦ...
ਰਾਜੌਰੀ : ਤਾਜ਼ਾ ਬਰਫ਼ਬਾਰੀ ਦੇ ਚੱਲਦਿਆਂ ਮੁਗਲ ਰੋਡ ਆਵਾਜਾਈ ਲਈ ਬੰਦ
. . .  about 4 hours ago
ਸ੍ਰੀਨਗਰ, 23 ਅਕਤੂਬਰ - ਤਾਜ਼ਾ ਬਰਫ਼ਬਾਰੀ ਦੇ ਚੱਲਦਿਆਂ ਜੰਮੂ-ਕਸ਼ਮੀਰ ਦੇ ਰਾਜੌਰੀ ਦਾ ਮੁਗਲ ਰੋਡ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ...
ਦੁਬਈ 'ਚ ਅਕਾਲ ਚਲਾਣਾ ਕਰ ਗਏ ਨਿਰਮਲ ਸਿੰਘ ਦੀ ਮ੍ਰਿਤਕ ਦੇਹ ਵਤਨ ਪੁੱਜੀ
. . .  about 4 hours ago
ਰਾਜਾਸਾਂਸੀ, 23 ਅਕਤੂਬਰ (ਹੇਰ,ਖੀਵਾ ) - ਦੁਬਈ 'ਚ ਆਪਣੀ ਜਾਨ ਗਵਾ ਬੈਠੇ ਅੰਮ੍ਰਿਤਸਰ ਦੀ ਸਰਹੱਦੀ ਤਹਿਸੀਲ ਅਜਨਾਲਾ ਦੇ ਪਿੰਡ ਅੰਬ ਨੰਗਲ ਨਾਲ ਸਬੰਧਿਤ 46 ਸਾਲਾਂ ਨਿਰਮਲ ਸਿੰਘ ਪੁੱਤਰ ਸੋਹਨ ਸਿੰਘ...
ਅੰਮ੍ਰਿਤਸਰ 'ਚ 26 ਅਕਤੂਬਰ ਨੂੰ ਛੁੱਟੀ ਦਾ ਐਲਾਨ
. . .  about 5 hours ago
ਅਜਨਾਲਾ, 23 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)- ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ 26 ਅਕਤੂਬਰ ਦਿਨ ਸ਼ੁੱਕਰਵਾਰ ਨੂੰ ਅੰਮ੍ਰਿਤਸਰ 'ਚ ਲੋਕਲ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਦਿਨ ਜ਼ਿਲ੍ਹੇ ਦੇ ਸਾਰੇ ਸਰਕਾਰੀ ਦਫ਼ਤਰ, ਬੋਰਡ/ਕਾਰਪੋਰੇਸ਼ਨ ਅਤੇ...
5 ਨਵੰਬਰ ਨੂੰ ਕੈਪਟਨ ਨਾਲ ਬੈਠਕ ਕਰਨਗੀਆਂ ਅਧਿਆਪਕ ਜਥੇਬੰਦੀਆਂ
. . .  about 4 hours ago
ਚੰਡੀਗੜ੍ਹ, 23 ਅਕਤੂਬਰ (ਵਿਕਰਮਜੀਤ ਸਿੰਘ ਮਾਨ)- ਅਧਿਆਪਕ ਯੂਨੀਅਨ ਵਲੋਂ ਅੱਜ ਪੰਜਾਬ ਸਿਵਲ ਸਕੱਤਰੇਤ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਅਤੇ ਸਿਆਸੀ ਸਲਾਹਕਾਰ ਸੰਦੀਪ ਸੰਧੂ ਨਾਲ ਮੁਲਾਕਾਤ ਕੀਤੀ...
ਸੱਤ ਦਿਨਾਂ ਦੇ ਰਿਮਾਂਡ 'ਤੇ ਭੇਜੇ ਗਏ ਸੀ. ਬੀ. ਆਈ. ਦੇ ਡੀ. ਐੱਸ. ਪੀ. ਦੇਵੇਂਦਰ ਕੁਮਾਰ
. . .  about 5 hours ago
ਨਵੀਂ ਦਿੱਲੀ, 23 ਅਕਤੂਬਰ- ਸੀ. ਬੀ. ਆਈ. ਦੇ ਡੀ. ਐੱਸ. ਪੀ. ਅਤੇ ਰਾਕੇਸ਼ ਅਸਥਾਨਾ ਦੇ ਸਹਿਯੋਗੀ ਦੇਵੇਂਦਰ ਕੁਮਾਰ ਨੂੰ ਸੱਤ ਦਿਨਾਂ ਦੇ ਰਿਮਾਂਡ 'ਤੇ ਭੇਜਿਆ ਗਿਆ ਹੈ। ਦੱਸ ਦਈਏ ਕਿ ਸੀ. ਬੀ. ਆਈ. ਨੇ ਦੇਵੇਂਦਰ ਦੇ 10 ਦਿਨਾਂ ਦੇ ਰਿਮਾਂਡ ਦੀ ਮੰਗ...
ਬੋਰਡ ਦੀ ਨਵੀਂ ਸਿੱਖਿਆ ਸਕੀਮ ਅਨੁਸਾਰ 9-10ਵੀਂ ਦੇ ਵਿਦਿਆਰਥੀ ਪੜ੍ਹਨਗੇ 9 ਦੀ ਥਾਂ 8 ਵਿਸ਼ੇ
. . .  about 5 hours ago
ਐੱਸ. ਏ. ਐੱਸ. ਨਗਰ, 23 ਅਕਤੂਬਰ (ਤਰਵਿੰਦਰ ਸਿੰਘ ਬੈਨੀਪਾਲ)- ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਿਤ ਸਕੂਲਾਂ ਦੇ 9 ਵੀਂ ਤੇ 10 ਵੀਂ ਸ਼੍ਰੇਣੀ ਦੇ ਵਿਦਿਆਰਥੀ ਵਿੱਦਿਅਕ ਸੈਸ਼ਨ 2018-19 ਤੋਂ 9 ਵੀਂ ਤੇ 10 ਵੀਂ ਸ਼੍ਰੇਣੀ ਲਈ ...
ਕੇਰਲ ਤੋਂ ਦਸੂਹਾ ਪਹੁੰਚੇ ਫਾਦਰ ਕੁਰੀਆਕੋਸ ਦੇ ਪਰਿਵਾਰਕ ਮੈਂਬਰ
. . .  about 5 hours ago
ਦਸੂਹਾ, 23 ਅਕਤੂਬਰ (ਚੰਦਨ ਕੌਸ਼ਲ)- ਨਨ ਜਬਰ ਜਨਾਹ ਮਾਮਲੇ 'ਚ ਦੋਸ਼ੀ ਫਰੈਂਕੋ ਮੁਲੱਕਲ ਖ਼ਿਲਾਫ਼ ਗਵਾਹੀ ਦੇਣ ਵਾਲੇ ਪਾਦਰੀ ਕੁਰੀਆਕੋਸ ਕੱਟੂਥਾਰਾ ਦਾ ਛੋਟੇ ਭਰਾ ਜੋਸ ਕੁਰੀਆ ਸਮੇਤ ਹੋਰ ਪਰਿਵਾਰਕ ਮੈਂਬਰ ਕੇਰਲ ਤੋਂ ਅੱਜ ਸਵੇਰੇ ਦਸੂਹਾ ਪਹੁੰਚੇ। ਇਸ ਤੋਂ ਬਾਅਦ...
ਅੰਮ੍ਰਿਤਸਰ ਰੇਲ ਹਾਦਸੇ ਨੂੰ ਬਾਦਲ ਨੇ ਵੱਡੀ ਤ੍ਰਾਸਦੀ ਕਰਾਰ ਦਿੱਤਾ
. . .  about 6 hours ago
ਚੰਡੀਗੜ੍ਹ, 23 ਅਕਤੂਬਰ - ਅੰਮ੍ਰਿਤਸਰ ਰੇਲ ਹਾਦਸੇ 'ਤੇ ਦੋਸ਼ੀਆਂ ਨੂੰ ਸਜ਼ਾ ਤੇ ਪੀੜਤਾਂ ਦੇ ਇਨਸਾਫ਼ ਲਈ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਇਕ ਵਫ਼ਦ ਨੇ ਪੰਜਾਬ ਦੇ ਰਾਜਪਾਲ ਵੀ.ਪੀ ਸਿੰਘ ਬਦਨੌਰ ਨਾਲ ਮੁਲਾਕਾਤ ਕੀਤੀ। ਇਸ ਮੌਕੇ ਮੀਡੀਆ ਨਾਲ ਗੱਲ ਕਰਦੇ ਹੋਏ ਪੰਜਾਬ...
ਰੇਲ ਗੱਡੀ ਹੇਠਾਂ ਆਉਣ ਕਾਰਨ ਕਿਸਾਨ ਦੀ ਮੌਤ
. . .  about 7 hours ago
ਬੀਜਾ, 23 ਅਕਤੂਬਰ (ਰਣਧੀਰ ਸਿੰਘ ਧੀਰਾ)- ਰੇਲਵੇ ਪੁਲਿਸ ਚੌਕੀ ਚਾਵਾ ਅਧੀਨ ਆਉਂਦੇ ਰੇਲਵੇ ਫਾਟਕ ਰੁਪਾਲੋਂ ਨੇੜੇ ਅੱਜ ਰੇਲ ਗੱਡੀ ਹੇਠਾਂ ਆਉਣ ਕਾਰਨ ਇੱਕ ਕਿਸਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਜਗਤਾਰ ਸਿੰਘ (47) ਵਾਸੀ ਪਿੰਡ ਮੰਡਿਆਲਾ ਖੁਰਦ ਦੇ...
ਮਿਲਾਵਟ ਖੋਰ ਲੋਕਾਂ ਬਾਰੇ ਮੇਰੇ ਨਾਲ ਸੰਪਰਕ ਕੀਤਾ ਜਾਵੇ- ਪੰਨੂ
. . .  about 6 hours ago
ਜਥੇਦਾਰ ਬ੍ਰਹਮਪੁਰਾ ਨੇ ਅਕਾਲੀ ਦਲ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ
. . .  about 7 hours ago
ਚੀਨ ਦੇ ਜਨਤਕ ਸੁਰੱਖਿਆ ਮੰਤਰੀ ਝਾਓ ਨੇ ਮੋਦੀ ਨਾਲ ਕੀਤੀ ਮੁਲਾਕਾਤ
. . .  about 7 hours ago
ਜੰਮੂ-ਕਸ਼ਮੀਰ 'ਚ ਸੁਰੱਖਿਆ ਸਥਿਤੀ ਦੀ ਸਮੀਖਿਆ ਲਈ ਰਾਜਨਾਥ ਸਿੰਘ ਨੇ ਕੀਤੀ ਬੈਠਕ
. . .  about 7 hours ago
ਰਾਕੇਸ਼ ਅਸਥਾਨਾ ਨੇ ਦਿੱਲੀ ਹਾਈਕੋਰਟ 'ਚ ਦਾਇਰ ਕੀਤੀ ਪਟੀਸ਼ਨ
. . .  about 7 hours ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 28 ਅੱਸੂ ਸੰਮਤ 549
ਵਿਚਾਰ ਪ੍ਰਵਾਹ: ਵੱਡੀ ਗੱਲ ਇਹ ਨਹੀਂ ਕਿ ਤੁਸੀਂ ਕਿੱਥੇ ਖੜ੍ਹੇ ਹੋ, ਅਸਲ ਵੱਡੀ ਗੱਲ ਇਹ ਹੈ ਕਿ ਤੁਸੀਂ ਕਿਸ ਦਿਸ਼ਾ ਵੱਲ ਜਾ ਰਹੇ ਹੋ। -ਉਲੀਵਰ ਵੇਡੇਲ ਹੋਮਸ

ਫ਼ਿਲਮ ਅੰਕ

ਕੈਟਰੀਨਾ ਕੈਫ ਦੇ ਰੁਝੇਵੇਂ ਵਧੇ

ਥੋੜ੍ਹੇ ਹੀ ਸਮੇਂ 'ਚ ਸੋਸ਼ਲ ਮੀਡੀਆ 'ਤੇ ਛਾ ਜਾਣ ਵਾਲੀ ਕੈਟਰੀਨਾ ਦੇ ਇੰਸਟਾਗ੍ਰਾਮ 'ਤੇ ਫੋਲੋਜ਼ 50 ਲੱਖ ਤੋਂ ਵੀ ਜ਼ਿਆਦਾ ਹੋ ਚੁੱਕੇ ਹਨ। ਚਾਹੇ ਕੈਟਰੀਨਾ ਨੂੰ ਇੰਡਸਟਰੀ ਵਿਚ ਆਇਆਂ ਕਾਫੀ ਸਮਾਂ ਹੋ ਚੁੱਕਾ ਹੈ ਪਰ ਉਨ੍ਹਾਂ ਦੀਆਂ ਕੁਝ ਫਿਲਮਾਂ ਤਾਂ ਹਿੱਟ ਰਹੀਆਂ ਹਨ ਤੇ ...

ਪੂਰੀ ਖ਼ਬਰ »

ਸਨਾ ਖ਼ਾਨ

ਹਮ ਨਹੀਂ ਸੁਧਰੇਂਗੇ

'ਵਜਹ ਤੁਮ ਹੋ' ਵਾਲੀ ਸਨਾ ਖ਼ਾਨ ਨੇ ਦਰਜਨ ਭਰ ਅਜਿਹੀਆਂ ਨਵੀਆਂ ਤਸਵੀਰਾਂ ਖਿਚਵਾਈਆਂ ਹਨ ਜਿਨ੍ਹਾਂ ਨੂੰ ਦੇਖ ਕੇ ਮੂੰਹ 'ਚ ਉਂਗਲਾਂ ਸ਼ਰੀਫ਼ ਬੰਦਾ ਲੈ ਲਏ। ਫਿਰ ਸਨਾ ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ 'ਤੇ ਪਾਉਣ ਤੋਂ ਬਾਅਦ ਕਹਿ ਰਹੀ ਹੈ ਕਿ ਜੇ ਉਸ ਨੂੰ ਕੋਈ ਪਿਆਰ ਦਾ ...

ਪੂਰੀ ਖ਼ਬਰ »

ਸਾਕਿਬ ਸਲੀਮ : ਮੰਦੜੇ ਹਾਲ

ਹੁਮਾ ਕੁਰੈਸ਼ੀ ਦੇ ਭਾਈਜਾਨ ਸਾਕਿਬ ਸਲੀਮ ਨੂੰ 'ਦੋਬਾਰਾ-2' ਨੇ ਕੋਈ ਖਾਸ ਲਾਭ ਨਹੀਂ ਪਹੁੰਚਾਇਆ ਹਾਲਾਂਕਿ ਹੁਮਾ ਦੀ ਕੋਸ਼ਿਸ਼ ਹੈ ਕਿ ਉਸ ਦਾ ਭਰਾ ਕਿਸੇ ਨਾ ਕਿਸੇ ਤਰ੍ਹਾਂ ਕਾਮਯਾਬ ਹੋ ਜਾਏ। 'ਯਾਰੋਂ ਕੀ ਬਰਾਤ' ਦੀ ਤਰ੍ਹਾਂ ਕਈ ਫ਼ਿਲਮਾਂ ਹੁਮਾ ਆਪ ਸਾਕਿਬ ਨਾਲ ਕਰ ਰਹੀ ਹੈ। ...

ਪੂਰੀ ਖ਼ਬਰ »

ਰਸ਼ਮੀ ਨਿਗਮ

ਮੇਰਾ 'ਕਾਲਾ' ਈ ਸਰਦਾਰ

ਪੌਪ ਕਾਰਨ ਖਾਓ ਮਸਤ ਹੋ ਜਾਓ' ਨਾਂਅ ਦੀ ਆਪਣੀ ਇਸ ਫ਼ਿਲਮ ਦੇ ਸਿਰਲੇਖ ਦੀ ਤਰ੍ਹਾਂ ਅਭਿਨੇਤਰੀ ਰਸ਼ਮੀ ਨਿਗਮ ਜੇ ਪੌਪ ਕਾਰਨ ਸੱਚਮੁੱਚ ਖਾ ਕੇ ਮਸਤ ਹੋ ਰਹੀ ਹੈ ਤਾਂ ਉਹ ਹੈ ਕਾਲਾ ਰੰਗ। ਇਹ ਉਸ ਦਾ ਮਨਪਸੰਦ ਰੰਗ ਹੈ। ਰਸ਼ਮੀ ਨੇ ਹੁਣ ਆਪਣੇ ਸਾਰੇ ਪਹਿਰਾਵੇ ਤਕਰੀਬਨ ਕਾਲੇ ਰੰਗ ...

ਪੂਰੀ ਖ਼ਬਰ »

ਮੇਰੇ ਗਵਾਂਢੀ ਦੁਨੀਆ ਤੋਂ ਵਧੀਆ ਹਨ : ਸਲਮਾਨ ਖਾਨ

ਲਓ, ਕਲਰਜ਼ ਚੈਨਲ 'ਤੇ ਰਿਆਲਿਟੀ ਸ਼ੋਅ 'ਬਿੱਗ ਬੌਸ' ਦੇ ਗਿਆਰ੍ਹਵੇਂ ਸੀਜ਼ਨ ਦਾ ਪ੍ਰਸਾਰਨ ਸ਼ੁਰੂ ਹੋ ਗਿਆ ਹੈ ਅਤੇ ਇਸ ਵਾਰ ਵੀ ਇਸ ਦੇ ਸੰਚਾਲਨ ਦੀ ਜ਼ਿੰਮੇਦਾਰੀ ਸਲਮਾਨ ਖਾਨ ਨੂੰ ਹੀ ਸੌਂਪੀ ਗਈ ਹੈ। ਹੁਣ ਦੀ ਵਾਰ ਇਸ ਸ਼ੋਅ ਦਾ ਥੀਮ ਗਵਾਂਢੀ ਹੈ। ਆਦਮੀ ਜਦੋਂ ਰੋਟੀ ਕਮਾਉਣ ਦੇ ...

ਪੂਰੀ ਖ਼ਬਰ »

ਹੁਣ ਸੋਨਾਕਸ਼ੀ ਬਣੀ ਹੈਪੀ

ਕੁਝ ਮਹੀਨੇ ਪਹਿਲਾਂ ਪ੍ਰਦਰਸ਼ਿਤ ਹੋਈ ਫ਼ਿਲਮ 'ਹੈਪੀ ਭਾਗ ਜਾਏਗੀ' ਵਿਚ ਡਾਇਨਾ ਪੈਂਟੀ ਵੱਲੋਂ ਹੈਪੀ ਨਾਮੀ ਮਨਮੌਜੀ ਸੁਭਾਅ ਦੀ ਕੁੜੀ ਦੀ ਭੂਮਿਕਾ ਨਿਭਾਈ ਗਈ ਸੀ। ਉਸ ਫ਼ਿਲਮ ਵਿਚ ਉਸ ਦੇ ਨਾਲ ਅਭੈ ਦਿਓਲ, ਜਿੰਮੀ ਸ਼ੇਰਗਿੱਲ ਤੇ ਅਲੀ ਫਜ਼ਲ ਵੀ ਸਨ ਅਤੇ ਇਸ ਦਾ ਨਿਰਮਾਣ ਆਨੰਦ ...

ਪੂਰੀ ਖ਼ਬਰ »

ਦੀਪਿਕਾ ਪਾਦੂਕੋਨ

ਖਾ ਲਿਆ ਚਿੰਤਾ ਨੇ

ਦਿਲ ਦੀ ਗੱਲ ਕਹਿ ਦੇਣ ਵਾਲੀ ਹੈ ਡਿਪੀ ਅੱਜਕਲ੍ਹ ਉਹ ਚਿੰਤਾਗ੍ਰਸਤ ਹੈ, ਸਦਮੇ 'ਚ ਹੈ ਤੇ ਕਈ ਫਿਕਰ-ਫਾਕੇ ਉਸ ਨੂੰ ਹਨ। ਇਸ ਵਾਰ ਦੁਸਹਿਰਾ ਵੀ ਦੀਪਿਕਾ ਪਾਦੂਕੋਨ ਨੇ ਚਿੰਤਾ ਵਿਚ ਹੀ ਮਨਾਇਆ ਤੇ ਹੁਣ ਜਦ ਉਸ ਦਾ ਵਾਹ ਸੰਸਥਾ 'ਲਿਵ ਇਨ ਲਾਈਫ਼' ਨਾਲ ਪਿਆ ਹੈ ਤਾਂ ਕੁਝ-ਕੁਝ ਉਹ ...

ਪੂਰੀ ਖ਼ਬਰ »

...ਤੇ ਆਮਿਰ ਮੈਨੂੰ ਚਪੇੜ ਮਾਰ ਦਿੰਦੇ : ਅਦਵੈਤ ਚੰਦਨ

ਆਮਿਰ ਖਾਨ, ਜ਼ਾਇਰਾ ਵਸੀਮ, ਮਿਹਰ ਵਿੱਜ, ਰਾਜ ਅਰਜਨ ਆਦਿ ਕਲਾਕਾਰਾਂ ਨੂੰ ਚਮਕਾਉਂਦੀ ਫ਼ਿਲਮ 'ਸਿਕ੍ਰੇਟ ਸੁਪਰਸਟਾਰ' ਦੇ ਨਿਰੇਸ਼ਕ ਅਦਵੈਤ ਚੰਦਨ ਨੇ ਕਲ੍ਹ ਤੱਕ ਬਤੌਰ ਸਹਾਇਕ 'ਤਾਰੇ ਜ਼ਮੀਂ ਪਰ', 'ਧੋਭੀਘਾਟ', 'ਹਨੀਮੂਨ ਟ੍ਰੈਵਲਜ਼ ਪ੍ਰਾ. ਲਿ.' ਦੇ ਨਿਰਮਾਣ ਵਿਚ ਹੱਥ ਵੰਡਾਇਆ ...

ਪੂਰੀ ਖ਼ਬਰ »

ਚੰਡੀਗੜ੍ਹ ਰਹਿਣ ਵਾਲੀਏ ਅਸੀਂ ਪੇਂਡੂ ਨਹੀਂ ਦਿਲਾਂ ਦੇ ਮਾੜੇ

ਹੁਣ ਭਾਵੇਂ ਲੋਕਾਂ ਦੇ ਮਨੋਰੰਜਨ ਦੇ ਸਾਧਨ ਬਦਲ ਗਏ ਹਨ ਪਰ ਕਦੇ ਉਹ ਵੀ ਸਮਾਂ ਸੀ ਜਦੋਂ ਰੇਡੀਉ ਹੀ ਲੋਕਾਂ ਦੇ ਮਨੋਰੰਜਨ ਦਾ ਸਾਧਨ ਸੀ। ਸਾਰਾ ਟੱਬਰ ਰੇਡੀਉ ਦੁਆਲੇ ਬੈਠ ਕੇ ਰੇਡੀਉ ਸੁਣਦਾ ਸੀ। ਜਦੋਂ ਵੀ ਕਦੇ ਰੇਡੀਉ ਲਗਾਈਏ ਇਕ ਗੀਤ ਦੇ ਬੋਲ ਜ਼ਰੂਰ ਕੰਨੀ ਪੈਂਦੇ ਸਨ, ਉਹ ...

ਪੂਰੀ ਖ਼ਬਰ »

ਗਾਇਕਾ ਖੁਸ਼ੀ ਕੌਰ ਦਾ 'ਖ਼ਵਾਬ'

ਚੰਡੀਗੜ੍ਹ ਦੀ ਰਹਿਣ ਵਾਲੀ ਖੁਸ਼ੀ ਕੌਰ ਆਪਣਾ ਪਹਿਲਾ ਐਲਬਮ 'ਖ਼ਵਾਬ' ਲੈ ਕੇ ਪੇਸ਼ ਹੋਈ ਹੈ। ਇਸ ਵਿਚ ਅੱਠ ਗੀਤ ਹਨ ਅਤੇ ਇਹ ਸਾਰੇ ਸੋਲੋ ਹਨ। ਖੁਸ਼ੀ ਅਨੁਸਾਰ ਆਪਣੀ ਆਵਾਜ਼ ਨਾਲ ਸਜਿਆ ਐਲਬਮ ਜਾਰੀ ਕਰਨਾ ਉਸ ਦਾ ਪੁਰਾਣਾ ਸੁਪਨਾ ਰਿਹਾ ਹੈ ਅਤੇ 'ਖ਼ਵਾਬ' ਰਾਹੀਂ ਇਹ ਖ਼ਵਾਬ ਪੂਰਾ ਹੋਇਆ ਦੇਖ ਕੇ ਉਹ ਬਹੁਤ ਖੁਸ਼ ਹੈ।
ਇਕ ਪਾਸੇ ਜਿਥੇ ਉਹ ਆਪਣਾ ਪਹਿਲਾ ਐਲਬਮ ਕੱਢਣ ਵਿਚ ਰੁੱਝੀ ਰਹੀ, ਉਥੇ ਬਾਲੀਵੁੱਡ ਨੇ ਵੀ ਉਸ ਦੇ ਰੁਝੇਵੇਂ ਵਧਾ ਦਿੱਤੇ ਹਨ। ਦੋ ਨਿਰਮਾਣਧੀਨ ਫ਼ਿਲਮਾਂ 'ਪੇਰਾ ਨਾਰਮਲ' ਤੇ 'ਕ੍ਰੇਜ਼ੀ ਕਪਲ' ਵਿਚ ਉਸ ਦੀ ਆਵਾਜ਼ ਨਾਲ ਸਜੇ ਗੀਤ ਸੁਣਾਈ ਦੇਣਗੇ। ਸੁੰਦਰ ਆਵਾਜ਼ ਦੇ ਨਾਲ-ਨਾਲ ਉਹ ਸੁੰਦਰ ਚਿਹਰੇ ਦੀ ਵੀ ਮਾਲਕਣ ਹੈ। ਅਭਿਨੈ ਬਾਰੇ ਉਨ੍ਹਾਂ ਤੋਂ ਪੁੱਛਣ 'ਤੇ ਉਹ ਕਹਿੰਦੀ ਹੈ ਕਿ ਉਹ ਹਿੰਦੀ ਤੇ ਪੰਜਾਬੀ ਫ਼ਿਲਮਾਂ ਵਿਚ ਕੰਮ ਕਰਨਾ ਚਾਹੇਗੀ। ਹਾਂ, ਸ਼ਰਤ ਇਹ ਕਿ ਫ਼ਿਲਮਾਂ ਸਲੀਕੇਦਾਰ ਹੋਣੀਆਂ ਚਾਹੀਦੀਆਂ ਹਨ ਤਾਂ ਕਿ ਬਾਅਦ ਵਿਚ ਘਰ ਵਾਲਿਆਂ ਤੋਂ ਕੁਝ ਸੁਣਨਾ ਨਾ ਪਵੇ।
ਆਪਣੇ ਇਸ ਐਲਬਮ ਨੂੰ ਪ੍ਰਮੋਟ ਕਰਨ ਲਈ ਖੁਸ਼ੀ ਵੱਲੋਂ ਜੋ ਵੀਡੀਓ ਬਣਾਈ ਗਈ ਹੈ, ਉਸ ਇਕ ਵੀਡੀਓ ਵਿਚ 'ਆਸ਼ਿਕੀ' ਫ਼ਿਲਮ ਵਾਲਾ ਮੁੰਡਾ ਰਾਹੁਲ ਰਾਏ ਵੀ ਹੈ। ਉਹ ਇਸ ਵਿਚ ਆਰਮੀ ਅਫ਼ਸਰ ਬਣਿਆ ਹੈ।
ਇਸ ਵੀਡੀਓ ਦੀ ਸ਼ੂਟਿੰਗ ਦੇ ਅਨੁਭਵ ਬਾਰੇ ਰਾਹੁਲ ਕਹਿੰਦੇ ਹਨ, 'ਜਦੋਂ ਮੈਂ ਲਾਰੈਂਸ ਸਕੂਲ, ਸਨਾਵਰ ਵਿਚ ਪੜ੍ਹਦਾ ਸੀ ਉਦੋਂ ਉਥੇ ਐਨ. ਸੀ. ਸੀ. ਰਾਹੀਂ ਸਾਨੂੰ ਫੌਜ ਦੀ ਟ੍ਰੇਨਿੰਗ ਦਿੱਤੀ ਜਾਂਦੀ ਸੀ। ਉਦੋਂ ਫੌਜੀ ਵਰਦੀ ਪਾਉਣੀ ਪੈਂਦੀ ਸੀ। ਉਸ ਤੋਂ ਬਾਅਦ ਇਸ ਐਲਬਮ ਲਈ ਵਰਦੀ ਪਾਈ ਅਤੇ ਇਸ ਨੂੰ ਪਾਉਂਦੇ ਸਮੇਂ ਮੈਨੂੰ ਸਕੂਲ ਦੇ ਦਿਨਾਂ ਦੀ ਯਾਦ ਆ ਗਈ ਸੀ। ਇਸ ਵੀਡੀਓ ਵਿਚ ਅਸੀਂ ਇਹ ਦਿਖਾਇਆ ਹੈ ਕਿ ਜਦੋਂ ਫੌਜੀ ਸਰਹੱਦ 'ਤੇ ਜਾ ਰਿਹਾ ਹੁੰਦਾ ਹੈ ਤਾਂ ਉਦੋਂ ਉਸ ਦੇ ਘਰ ਵਾਲਿਆਂ ਦੇ ਦਿਲ 'ਤੇ ਕੀ ਬੀਤਦੀ ਹੁੰਦੀ ਹੈ। ਉਨ੍ਹਾਂ ਦੇ ਦਿਲ ਵਿਚ ਇਸ ਗੱਲ ਦਾ ਡਰ ਹੁੰਦਾ ਹੈ ਕਿ ਕਿਤੇ ਇਹ ਮੁਲਾਕਾਤ ਆਖਰੀ ਮੁਲਾਕਾਤ ਨਾ ਹੋਵੇ ਅਤੇ ਅਗਲੀ ਵਾਰ ਉਸ ਨੂੰ ਕਫਨ ਵਿਚ ਲੇਟਿਆ ਹੋਇਆ ਦੇਖਣਾ ਨਾ ਪੈ ਜਾਵੇ। ਇਸ ਵੀਡੀਓ ਰਾਹੀਂ ਅਸੀਂ ਜਵਾਨਾਂ ਦੇ ਪਰਿਵਾਰ ਵਾਲਿਆਂ ਦੇ ਜਜ਼ਬੇ ਨੂੰ ਸਲਾਮ ਕੀਤਾ ਹੈ।
ਖੁਸ਼ੀ ਕੌਰ ਅਨੁਸਾਰ ਉਸ ਦੇ ਪਰਿਵਾਰ ਦੇ ਕਈ ਮੈਂਬਰ ਫੌਜ ਵਿਚ ਹਨ ਅਤੇ ਜਦੋਂ ਰਾਹੁਲ ਰਾਏ ਨੇ ਇਹ ਸੁਝਾਅ ਦਿੱਤਾ ਕਿ ਵੀਡੀਓ ਫੌਜੀ ਜਵਾਨ 'ਤੇ ਹੋਣਾ ਚਾਹੀਦਾ ਹੈ ਤਾਂ ਇਹ ਸੁਝਾਅ ਤੁਰੰਤ ਮੰਨ ਲਿਆ ਗਿਆ ਸੀ।
ਇਨ੍ਹੀਂ ਦਿਨੀਂ ਰਾਹੁਲ 'ਦ ਮੈਸੇਜ', 'ਵੈੱਲਕਮ ਟੂ ਰਸ਼ੀਆ' ਤੇ 'ਹਾਊਸ' ਵਿਚ ਕੰਮ ਕਰ ਰਿਹਾ ਹੈ। 'ਦ ਮੈਸੇਜ' ਵਿਚ ਉਹ ਫੌਜੀ ਸਨਾਈਪਰ ਬਣਿਆ ਹੈ ਅਤੇ ਇਸ ਫ਼ਿਲਮ ਲਈ ਉਨ੍ਹਾਂ ਨੇ ਆਪਣੇ ਵਾਲ ਛੋਟੇ ਕਰਵਾਏ ਸਨ। ਇਹੀ ਵਜ੍ਹਾ ਹੈ ਕਿ ਇਸ ਵੀਡੀਓ ਵਿਚ ਵੀ ਉਹ ਛੋਟੇ ਵਾਲਾਂ ਵਿਚ ਹਨ।
ਤਿੰਨ ਫ਼ਿਲਮਾਂ ਵਿਚ ਰੁੱਝੇ ਰਾਹੁਲ ਨੇ ਦੋ ਹੋਰ ਫ਼ਿਲਮਾਂ ਵੀ ਸਾਈਨ ਕੀਤੀਆਂ ਹਨ ਅਤੇ ਉਨ੍ਹਾਂ ਅਨੁਸਾਰ ਬਾਲੀਵੁੱਡ ਵਿਚ ਉਨ੍ਹਾਂ ਦੀ ਨਵੀਂ ਸ਼ੁਰੂਆਤ ਹੋ ਰਹੀ ਹੈ।
ਇਹ ਖੁਸ਼ੀ ਦੀ ਗੱਲ ਹੈ ਕਿ ਉਨ੍ਹਾਂ ਦੀ ਨਵੀਂ ਪਾਰੀ ਦਾ ਆਗਾਜ਼ ਖੁਸ਼ੀ ਕੌਰ ਦੇ ਐਲਬਮ ਨਾਲ ਹੋ ਰਿਹਾ ਹੈ।


-ਮੁੰਬਈ ਪ੍ਰਤੀਨਿਧ


ਖ਼ਬਰ ਸ਼ੇਅਰ ਕਰੋ

ਨੌਜਵਾਨ ਫ਼ਿਲਮ ਨਿਰਦੇਸ਼ਕ ਜਤਿੰਦਰ ਸਿੰਘ ਜੀਤੂ ਦੀ ਪਾਲੀਵੁੱਡ 'ਚ ਦਸਤਕ

ਨੌਜਵਾਨਾਂ ਨੂੰ ਸਿੱਖ ਧਰਮ, ਸੱਭਿਆਚਾਰ ਤੇ ਸਿੱਖ ਕਿਰਦਾਰ ਦੀਆਂ ਅਮੀਰ ਕਦਰਾਂ ਕੀਮਤਾਂ ਤੋਂ ਜਾਣੂੰ ਕਰਾਉਣ, ਉਨ੍ਹਾਂ ਨੂੰ ਖੇਡਾਂ ਵੱਲ ਰੁਚਿਤ ਕਰਨ ਅਤੇ ਸਿੱਖਾਂ ਦੇ ਅਕਸ ਨੂੰ ਬਿਹਤਰੀਨ ਢੰਗ ਨਾਲ ਪੇਸ਼ ਕਰਦਿਆਂ ਵੱਡੇ ਬਜਟ ਤੇ ਨਾਮੀ ਕਲਾਕਾਰਾਂ ਦੀ ਸੁਥਰੀ ਅਦਾਕਾਰੀ ...

ਪੂਰੀ ਖ਼ਬਰ »

ਅਸ਼ੋਕਪੁਰੀ ਦਾ ਬਾਲੀਵੁੱਡ ਵਿਚ ਪ੍ਰਵੇਸ਼

ਪੰਜਾਬ ਰੰਗਮੰਚ ਦਾ ਸੰਸਾਰ ਹੋਵੇ ਜਾਂ ਟੈਲੀਫ਼ਿਲਮਾਂ ਦੀ ਦੁਨੀਆ ਜਾਂ ਫਿਰ ਧਾਰਮਿਕ ਡੀ.ਵੀ.ਡੀ. ਫ਼ਿਲਮਾਂ ਦਾ ਯੁੱਗ, ਅਸ਼ੋਕਪੁਰੀ ਨੇ ਅਭਿਨੇਤਾ ਦੇ ਨਾਲ-ਨਾਲ ਲੇਖਕ ਤੇ ਨਿਰਮਾਤਾ-ਨਿਰਦੇਸ਼ਕ ਵਜੋਂ ਵੀ ਆਪਣਾ ਨਾਂਅ ਕਾਮਯਾਬ ਵਿਅਕਤੀਆਂ ਦੀ ਸੂਚੀ 'ਚ ਦਰਜ ਕਰਵਾਇਆ ਹੈ। ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX