ਤਾਜਾ ਖ਼ਬਰਾਂ


ਰਾਜਨਾਥ ਸਿੰਘ ਨੇ ਅਟਾਰੀ ਸਰਹੱਦ ਵਿਖੇ ਬਣੀ ਦਰਸ਼ਕ ਗੈਲਰੀ ਦਾ ਕੀਤਾ ਉਦਘਾਟਨ
. . .  42 minutes ago
ਅੰਮ੍ਰਿਤਸਰ, 22 ਜਨਵਰੀ (ਰਾਜੇਸ਼ ਕੁਮਾਰ)- ਗ੍ਰਹਿ ਮੰਤਰੀ ਰਾਜਨਾਥ ਸਿੰਘ ਵੱਲੋਂ ਅੱਜ ਅਟਾਰੀ ਸਰਹੱਦ 'ਤੇ 32 ਕਰੋੜ ਦੀ ਲਾਗਤ ਨਾਲ ਬਣੀ ਦਰਸ਼ਕ ਗੈਲਰੀ ਦਾ ਉਦਘਾਟਨ ਕੀਤਾ ਗਿਆ। ਇਸ ਤੋਂ ਪਹਿਲਾਂ ਉਨ੍ਹਾਂ ਨੇ ਬੀ.ਐਸ.ਐਫ. ਸੁਰੱਖਿਆ ਕਰਮਚਾਰੀਆਂ ਦੇ ਰਹਿਣ .....
ਬਾਰਡਰ ਮੈਨੇਜਮੈਂਟ ਦੀ ਸਕੱਤਰ ਵੱਲੋਂ ਆਏ ਨੇਤਾਵਾਂ ਦਾ ਕੀਤਾ ਗਿਆ ਧੰਨਵਾਦ
. . .  56 minutes ago
ਅਟਾਰੀ, 22 ਜਨਵਰੀ (ਰੁਪਿੰਦਰਜੀਤ ਸਿੰਘ ਭਕਨਾ) - ਬਾਰਡਰ ਮੈਨੇਜਮੈਂਟ ਦੀ ਸਕੱਤਰ ਨਿਧੀ ਖਰੇ ਵੱਲੋਂ ਆਏ ਹੋਏ ਵੱਖ-ਵੱਖ ਨੇਤਾਵਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਰਾਜਨਾਥ ਸਿੰਘ ਨੂੰ 'ਗਾਰਡ ਆਫ ਆਨਰ' ਨਾਲ ਵੀ ਨਿਵਾਜਿਆ....
ਭਾਰਤ ਅਤੇ ਹੋਰ ਦੇਸ਼ਾਂ ਦੇ ਕਰੂ ਮੈਂਬਰਾਂ ਨੂੰ ਲਿਜਾ ਰਹੇ ਜਹਾਜ਼ਾਂ ਨੂੰ ਲੱਗੀ ਅੱਗ, 14 ਦੀ ਮੌਤ
. . .  about 1 hour ago
ਮਾਸਕੋ, 22 ਜਨਵਰੀ- ਰੂਸ ਅਤੇ ਕ੍ਰੀਮੀਆ ਨੂੰ ਵੱਖ ਕਰਨ ਵਾਲੇ ਸਮੁੰਦਰ 'ਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਇੱਥੇ ਕਰਚ ਸਟਰੇਟ 'ਚ ਸਮੁੰਦਰ ਅੰਦਰ ਦੋ ਜਹਾਜ਼ਾਂ 'ਚ ਅੱਗ ਲੱਗਣ ਕਾਰਨ 14 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਜਹਾਜ਼ਾਂ 'ਚ ਭਾਰਤ, ਤੁਰਕੀ ਅਤੇ ਲਿਬੀਆ...
ਖ਼ਤਰਨਾਕ ਅਤੇ ਚੁਨੌਤੀ ਪੂਰਵਕ ਹੁੰਦਾ ਹੈ ਬੀ.ਐਸ.ਐਫ. ਦੇ ਜਵਾਨਾਂ ਦਾ ਕੰਮ - ਰਾਜਨਾਥ ਸਿੰਘ
. . .  about 1 hour ago
ਅਟਾਰੀ, 22 ਜਨਵਰੀ (ਰੁਪਿੰਦਰਜੀਤ ਸਿੰਘ ਭਕਨਾ) - ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਬੀ.ਐਸ.ਐਫ. ਦੇ ਜਵਾਨਾਂ ਲਈ ਬਣਾਈ ਜਾ ਰਹੀ ਰਿਹਾਇਸ਼ ਬਲਾਕ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਆਪਣੇ ਸੰਬੋਧਨ 'ਚ ਬੋਲਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਦਾ ਨੀਂਹ ......
ਰਾਜਨਾਥ ਸਿੰਘ ਨੇ ਬੀ.ਐਸ.ਐਫ. ਦੇ ਜਵਾਨਾਂ ਦੇ ਰਿਹਾਇਸ਼ੀ ਬਲਾਕ ਦਾ ਰੱਖਿਆ ਨੀਂਹ ਪੱਥਰ
. . .  about 1 hour ago
ਅਟਾਰੀ, 22 ਜਨਵਰੀ (ਰੁਪਿੰਦਰਜੀਤ ਸਿੰਘ ਭਕਨਾ) - ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਬੀ.ਐਸ.ਐਫ. ਦੇ ਜਵਾਨਾਂ ਦੇ ਬਣਾਏ ਜਾ ਰਹੇ ਰਿਹਾਇਸ਼ੀ ਬਲਾਕ, ਜੋ 25 ਕਰੋੜ ਦੀ ਲਾਗਤ ਨਾਲ ਬਣ ਰਿਹਾ ਹੈ ਉਸ ਦਾ ਨੀਂਹ ਪੱਥਰ
ਅਟਾਰੀ ਪਹੁੰਚੇ ਗ੍ਰਹਿ ਮੰਤਰੀ ਰਾਜਨਾਥ ਸਿੰਘ
. . .  about 1 hour ago
ਅੰਮ੍ਰਿਤਸਰ, 22 ਜਨਵਰੀ (ਰੁਪਿੰਦਰਜੀਤ ਸਿੰਘ ਭਕਨਾ)- ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਅੱਜ ਅਟਾਰੀ ਪਹੁੰਚੇ ਹਨ। ਇੱਥੇ ਕਸਟਮ ਲੈਂਡ ਪੋਰਟ ਅਥਾਰਿਟੀ ਅਤੇ ਕੇਂਦਰੀ ਮਹਿਕਮੇ ਦੇ ਹੋਰ ਅਧਿਕਾਰੀਆਂ ਵਲੋਂ ਸਵਾਗਤ...
ਅੰਮ੍ਰਿਤਸਰ ਪਹੁੰਚੇ ਗ੍ਰਹਿ ਮੰਤਰੀ ਰਾਜਨਾਥ ਸਿੰਘ
. . .  about 1 hour ago
ਅੰਮ੍ਰਿਤਸਰ, 22 ਜਨਵਰੀ (ਜਸਵੰਤ ਸਿੰਘ ਜੱਸ)- ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਅੱਜ ਅੰਮ੍ਰਿਤਸਰ ਪਹੁੰਚੇ ਹਨ। ਰਾਜਾਸਾਂਸੀ ਹਵਾਈ ਅੱਡੇ 'ਤੇ ਪਹੁੰਚਣ 'ਤੇ ਉਨ੍ਹਾਂ ਦਾ ਸਵਾਗਤ ਪੰਜਾਬ ਦੇ ਸਿੱਖਿਆ ਮੰਤਰੀ ਓ. ਪੀ. ਸੋਨੀ ਵਲੋਂ ਕੀਤਾ ਗਿਆ। ਅੰਮ੍ਰਿਤਸਰ 'ਚ ਗ੍ਰਹਿ ਮੰਤਰੀ...
ਦਲ ਖ਼ਾਲਸਾ ਵਲੋਂ ਗਣਤੰਤਰ ਦਿਵਸ ਦੇ ਬਾਈਕਾਟ ਦਾ ਐਲਾਨ
. . .  about 1 hour ago
ਫ਼ਿਰੋਜਪੁਰ, 22 ਜਨਵਰੀ (ਜਸਵਿੰਦਰ ਸਿੰਘ ਸੰਧੂ)- ਦਲ ਖ਼ਾਲਸਾ ਅਤੇ ਹੋਰ ਸਿੱਖ ਜਥੇਬੰਦੀਆਂ ਵਲੋਂ ਅੱਜ ਗਣਤੰਤਰ ਦੇ ਬਾਈਕਾਟ ਦਾ ਐਲਾਨ ਕੀਤਾ ਗਿਆ ਹੈ। ਦਲ ਖ਼ਾਲਸਾ ਅਤੇ ਸਿੱਖ ਜਥੇਬੰਦੀਆਂ ਦੇ ਆਗੂਆਂ ਦਾ ਕਹਿਣਾ ਹੈ ਕਿ 26 ਜਨਵਰੀ ਨੂੰ ਉਨ੍ਹਾਂ ਵਲੋਂ...
ਪੰਜਾਬ 'ਚ ਬਾਬਿਆਂ ਦੀ ਸੁਰੱਖਿਆ ਦੇ ਰੀਵਿਊ ਦਾ ਹੁਕਮ
. . .  about 2 hours ago
ਚੰਡੀਗੜ੍ਹ, 22 ਜਨਵਰੀ (ਸੁਰਜੀਤ ਸਿੰਘ ਸੱਤੀ) - ਪੰਜਾਬ ਵਿਚ ਸੰਤਾਂ ਤੇ ਬਾਬਿਆਂ ਨੂੰ ਮਿਲੀ ਸੁਰੱਖਿਆ ਦਾ ਰੀਵਿਊ ਹੋਵੇਗਾ। ਅਜੇ ਇਹ ਮੁਕੰਮਲ ਹੁਕਮ ਆਉਣ 'ਤੇ ਹੀ ਪਤਾ ਲੱਗੇਗਾ ਕਿ ਕਿਸ ਦੀ ਸੁਰੱਖਿਆ ਵਿਚ ਕਟੌਤੀ ਹੁੰਦੀ ਹੈ ਤੇ ਕਿਸ ਦੀ ਨਹੀ ਪਰ ਹਾਈਕੋਰਟ ਨੇ .....
ਸਬਰੀਮਾਲਾ ਵਿਵਾਦ : ਫ਼ੈਸਲੇ ਵਿਰੁੱਧ ਪੁਨਰ ਵਿਚਾਰ ਪਟੀਸ਼ਨ 'ਤੇ ਸੁਪਰੀਮ ਕੋਰਟ ਵਲੋਂ ਜਲਦ ਸੁਣਵਾਈ ਕਰਨ ਤੋਂ ਇਨਕਾਰ
. . .  about 2 hours ago
ਨਵੀਂ ਦਿੱਲੀ, 22 ਜਨਵਰੀ- ਸੁਪਰੀਮ ਕੋਰਟ ਨੇ ਸਬਰੀਮਾਲਾ ਵਿਵਾਦ 'ਤੇ ਔਰਤਾਂ ਦੇ ਪ੍ਰਵੇਸ਼ ਨੂੰ ਚੁਣੌਤੀ ਦੇਣ ਵਾਲੀ ਪੁਨਰ ਵਿਚਾਰ ਪਟੀਸ਼ਨ 'ਤੇ ਤੁਰੰਤ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਅੱਜ ਚੀਫ਼ ਜਸਟਿਸ ਰੰਜਨ ਗੋਗੋਈ ਨੇ ਕਿਹਾ ਕਿ ਇੰਦੂ ਮਲਹੋਤਰਾ ਦੇ ਛੁੱਟੀ...
ਸ੍ਰੀ ਦਰਬਾਰ ਸਾਹਿਬ ਦੇ ਨੇੜੇ ਨਜਾਇਜ਼ ਬਣੇ ਹੋਟਲਾਂ ਨੂੰ ਸੀਲ ਕਰਨ ਦੀ ਕਾਰਵਾਈ ਸ਼ੁਰੂ
. . .  about 2 hours ago
ਅੰਮ੍ਰਿਤਸਰ, 22 ਜਨਵਰੀ (ਹਰਮਿੰਦਰ ਸਿੰਘ) - ਸ੍ਰੀ ਦਰਬਾਰ ਸਾਹਿਬ ਦੇ ਨੇੜੇ ਨਜਾਇਜ਼ ਬਣੇ ਹੋਟਲਾਂ 'ਤੇ ਕਾਰਵਾਈ ਕਰਦੇ ਨਗਰ ਨਿਗਮ ਦੇ ਬਿਲਡਿੰਗ ਵਿਭਾਗ .....
ਟਾਇਰ ਦੇ ਗੋਦਾਮ 'ਚ ਲੱਗੀ ਭਿਆਨਕ ਅੱਗ
. . .  about 2 hours ago
ਮੁੰਬਈ, 22 ਜਨਵਰੀ- ਨਵੀਂ ਮੁੰਬਈ ਦੇ ਨੌਦਾ ਫਾਟਾ ਇਲਾਕੇ 'ਚ ਇਕ ਟਾਇਰ ਗੋਦਾਮ 'ਚ ਭਿਆਨਕ ਅੱਗ ਲੱਗਣ....
ਮਾਲਦਾ ਪਹੁੰਚੇ ਅਮਿਤ ਸ਼ਾਹ
. . .  about 2 hours ago
ਕੋਲਕਾਤਾ, 22 ਜਨਵਰੀ- ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਅੱਜ ਪੱਛਮੀ ਬੰਗਾਲ ਦੇ ਮਾਲਦਾ ਜ਼ਿਲ੍ਹੇ 'ਚ ਪਹੁੰਚੇ ਹਨ। ਇੱਥੇ ਉਨ੍ਹਾਂ ਵਲੋਂ ਇੱਕ ਚੋਣ ਰੈਲੀ ਨੂੰ ਵੀ ਸੰਬੋਧਨ ਕੀਤਾ...
ਭਾਰੀ ਬਾਰਸ਼ ਕਾਰਨ ਅਹਿਮਦਗੜ੍ਹ ਦੇ ਕਈ ਇਲਾਕਿਆਂ 'ਚ ਇਕੱਠਾ ਹੋਇਆ ਪਾਣੀ
. . .  about 2 hours ago
ਅਹਿਮਦਗੜ੍ਹ, 22 ਜਨਵਰੀ (ਸੋਢੀ) - ਅਹਿਮਦਗੜ੍ਹ ਇਲਾਕੇ 'ਚ ਕੱਲ੍ਹ ਸ਼ਾਮ ਤੋਂ ਹੀ ਹੋ ਰਹੀ ਭਾਰੀ ਬਾਰਸ਼ ਕਾਰਨ ਸ਼ਹਿਰ ਦੇ ਕਈ ਇਲਾਕਿਆਂ 'ਚ ਪਾਣੀ ਇਕੱਠਾ ਹੋ ਗਿਆ ਹੈ ਜਿਸ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੇਮੌਸਮੀ ਬਾਰਸ਼ ਕਾਰਨ......
ਭਾਰੀ ਮੀਂਹ ਅਤੇ ਬਰਫ਼ਬਾਰੀ ਦੇ ਚੱਲਦਿਆਂ ਜੰਮੂ-ਸ੍ਰੀਨਗਰ ਕੌਮੀ ਰਾਜਮਾਰਗ ਦੂਜੇ ਦਿਨ ਵੀ ਬੰਦ
. . .  about 3 hours ago
ਸ੍ਰੀਨਗਰ, 22 ਜਨਵਰੀ - ਭਾਰੀ ਮੀਂਹ ਅਤੇ ਬਰਫ਼ਬਾਰੀ ਦੇ ਚੱਲਦਿਆਂ ਜੰਮੂ-ਸ੍ਰੀਨਗਰ ਕੌਮੀ ਰਾਜਮਾਰਗ ਦੂਜੇ ਦਿਨ ਵੀ ਬੰਦ ਹੈ। ਇਸ ਦੇ ਚੱਲਦਿਆਂ ਸੜਕ ਉੱਪਰ ਵਾਹਨਾਂ ਦੀਆਂ...
ਟਰੱਕ ਪਲਟਣ ਕਾਰਨ 8 ਮੌਤਾਂ, 25 ਜ਼ਖਮੀ
. . .  about 2 hours ago
ਸਾਬਕਾ ਵਿਧਾਇਕ ਨਿਰਮਲ ਨਿੰਮਾਂ ਨੇ ਹਲਕਾ ਭਦੌੜ ਦੇ ਇੰਚਾਰਜ ਵਜੋ ਸੰਭਾਲੀ ਕਮਾਨ
. . .  about 3 hours ago
ਤਰਨਤਾਰਨ ਪਹੁੰਚੇ ਸੁਖਬੀਰ ਬਾਦਲ
. . .  about 3 hours ago
ਨਕਲੀ ਨੋਟਾਂ ਨੂੰ ਠੱਲ੍ਹ ਪਾਉਣ ਲਈ ਯੂਰਪੀਅਨ ਸੈਂਟਰਲ ਬੈਂਕ ਦਾ ਵੱਡਾ ਫ਼ੈਸਲਾ, ਬੰਦ ਹੋਵੇਗੀ 500 ਯੂਰੋ ਦੇ ਨੋਟਾਂ ਦੀ ਛਪਾਈ
. . .  about 3 hours ago
ਐੱਮ. ਜੇ. ਅਕਬਰ ਦੇ ਮਾਣਹਾਨੀ ਮਾਮਲੇ 'ਚ ਅਦਾਲਤ ਨੇ ਸੁਰੱਖਿਅਤ ਰੱਖਿਆ ਫ਼ੈਸਲਾ
. . .  about 3 hours ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 28 ਅੱਸੂ ਸੰਮਤ 549
ਵਿਚਾਰ ਪ੍ਰਵਾਹ: ਵੱਡੀ ਗੱਲ ਇਹ ਨਹੀਂ ਕਿ ਤੁਸੀਂ ਕਿੱਥੇ ਖੜ੍ਹੇ ਹੋ, ਅਸਲ ਵੱਡੀ ਗੱਲ ਇਹ ਹੈ ਕਿ ਤੁਸੀਂ ਕਿਸ ਦਿਸ਼ਾ ਵੱਲ ਜਾ ਰਹੇ ਹੋ। -ਉਲੀਵਰ ਵੇਡੇਲ ਹੋਮਸ

ਮਾਨਸਾ

ਪਰਾਲੀ ਨਾ ਸਾੜਨ ਦੇ ਵਿਰੋਧ 'ਚ ਜਥੇਬੰਦੀਆਂ ਵਲੋਂ ਕਿਸਾਨਾਂ ਦੀ ਲਾਮਬੱਧੀ ਜਾਰੀ

ਮਾਨਸਾ, 12 ਅਕਤੂਬਰ (ਗੁਰਚੇਤ ਸਿੰਘ ਫੱਤੇਵਾਲੀਆ/ਬਲਵਿੰਦਰ ਸਿੰਘ ਧਾਲੀਵਾਲ)- ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੇ ਦਿੱਤੇ ਜਾ ਰਹੇ ਆਦੇਸ਼ ਅਤੇ ਸਖ਼ਤ ਕਾਰਵਾਈ ਕਰਨ ਦੀਆਂ ਦਿੱਤੀਆਂ ਜਾ ਰਹੀਆਂ ਧਮਕੀਆਂ ਦੇ ਿਖ਼ਲਾਫ਼ ਕਿਸਾਨ ਜਥੇਬੰਦੀਆਂ ਵਲੋਂ ...

ਪੂਰੀ ਖ਼ਬਰ »

ਰੁਜ਼ਗਾਰ ਮੇਲੇ ਦੌਰਾਨ ਚੁਣੇ 240 ਨੌਜਵਾਨਾਂ ਨੂੰ ਡਿਪਟੀ ਕਮਿਸ਼ਨਰ ਨੇ ਸੌਾਪੇ ਨਿਯੁਕਤੀ ਪੱਤਰ

ਮਾਨਸਾ, 12 ਅਕਤੂਬਰ (ਗੁਰਚੇਤ ਸਿੰਘ ਫੱਤੇਵਾਲੀਆ)- ਪਿਛਲੇ ਦਿਨੀਂ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਮਾਨਸਾ ਵਿਖੇ ਲਗਾਏ ਰੁਜ਼ਗਾਰ ਮੇਲੇ ਦੌਰਾਨ ਚੁਣੇ 240 ਬੇਰੁਜ਼ਗਾਰ ਨੌਜਵਾਨਾਂ ਨੂੰ ਡਿਪਟੀ ਕਮਿਸ਼ਨਰ ਮਾਨਸਾ ਧਰਮਪਾਲ ਗੁਪਤਾ ਵੱਲੋਂ ਨਿਯੁਕਤੀ ਪੱਤਰਾਂ ਦੀ ਵੰਡ ...

ਪੂਰੀ ਖ਼ਬਰ »

ਡੀ. ਡੀ. ਪੰਜਾਬੀ ਦੇ ਪ੍ਰੋਗਰਾਮ ਪ੍ਰਮੋਟਰ 'ਤੇ ਸ਼ਰਾਬੀ ਨੇ ਚਾੜਿ੍ਹਆ ਟਰੈਕਟਰ

ਬੋਹਾ, 12 ਅਕਤੂਬਰ (ਸਲੋਚਨਾ ਤਾਂਗੜੀ)- ਡੀ. ਡੀ. ਪੰਜਾਬੀ ਦੇ ਪ੍ਰੋਗਰਾਮ 'ਦੇਖਨਾ ਹੈ ਕਿਸਮੇਂ ਕਿਤਨਾ ਹੈ ਦਮ' ਦੇ ਪ੍ਰਮੋਟਰ ਰਮਨਦੀਪ ਜੋ ਇਸ ਖੇਤਰ ਦੀਆਂ ਵਿੱਦਿਅਕ ਸੰਸਥਾਵਾਂ ਅੰਦਰ ਪੋ੍ਰਗਰਾਮ ਦੀ ਪ੍ਰਮੋਸ਼ਨ ਅਤੇ ਪ੍ਰਚਾਰ ਲਈ ਕਲਾਕਾਰ ਬੱਚਿਆਂ ਨੂੰ ਜੋੜਨ ਹਿਤ ਆਏ ਹੋਏ ਹਨ, ਨਾਲ ਅੱਜ ਸਵੇਰੇ ਇਕ ਹਾਦਸਾ ਵਾਪਰਿਆ ਜਦੋਂ ਸ਼ਰਾਬ ਨਾਲ ਰੱਜੇ ਇਕ ਟਰੈਕਟਰ ਚਾਲਕ ਨੇ ਅੰਨ੍ਹੇਵਾਹ ਆਪਣਾ ਟਰੈਕਟਰ ਰਮਨਦੀਪ ਦੇ ਮੋਟਰਸਾਈਕਲ 'ਤੇ ਚੜ੍ਹਾ ਦਿੱਤਾ | ਰਮਨਦੀਪ ਤੇ ਉਸ ਦੇ ਕਈ ਸਾਥੀ ਇਸ ਖੇਤਰ ਦੀਆਂ ਪ੍ਰਾਈਵੇਟ ਤੇ ਸਰਕਾਰੀ ਵਿੱਦਿਅਕ ਸੰਸਥਾਵਾਂ ਵਿਚ ਅੱਜ ਸਵੇਰੇ ਪ੍ਰਾਰਥਨਾ ਸਭਾ 'ਚ ਗਏ ਅਤੇ ਬੱਚਿਆਂ ਅੰਦਰ ਛੁਪੀ ਕਲਾ ਪ੍ਰਤਿਭਾ ਸਮੇਤ ਕਈ ਖੇਤਰਾਂ ਨੂੰ ਲੈ ਕੇ ਡੀ. ਡੀ. ਪੰਜਾਬੀ ਦੇ ਉਕਤ ਪ੍ਰੋਗਰਾਮ ਲਈ ਭਾਗ ਲੈਣ ਦਾ ਸੱਦਾ ਦਿੱਤਾ | ਸਥਾਨਕ ਬੋਹਾ ਵਿਖੇ ਗੱਲਬਾਤ ਕਰਨ ਬਾਅਦ ਰਮਨਦੀਪ ਉੱਡਤ ਰੋਡ ਸਥਿਤ ਪਟਿਆਲਾ ਪਬਲਿਕ ਸਕੂਲ ਵੱਲ ਗਿਆ | ਹਾਲੇ ਉਹ ਇਸ ਸਕੂਲ ਵਿਚ ਪਹੁੰਚਿਆ ਵੀ ਨਹੀਂ ਸੀ ਕਿ ਪਿੰਡ ਉੱਡਤਾਂ ਵਲੋਂ ਸੋਨਾਲੀਕਾ 'ਤੇ ਸਵਾਰ ਸ਼ਰਾਬੀ ਹਾਲਤ ਵਿਚ ਅਜੈਬ ਸਿੰਘ ਵਾਸੀ ਲਦਾਲ ਨੇ ਸੜਕ 'ਤੇ ਇਕ ਭੱਠੇ ਦੇ ਕੋਲ ਟਰੈਕਟਰ ਰਮਨਦੀਪ ਦੇ ਨਵੇਂ ਪਲਟੀਨਾ ਮੋਟਰਸਾਈਕਲ 'ਤੇ ਚਾੜ੍ਹ ਦਿੱਤਾ | ਮੌਕੇ 'ਤੇ ਮੌਜੂਦ ਲੋਕਾਂ ਨੇ ਚਾਲਕ ਨੂੰ ਪਕੜ ਲਿਆ ਤੇ ਜ਼ਖਮੀ ਰਮਨਦੀਪ ਨੂੰ ਟਰੈਕਟਰ ਹੇਠੋਂ ਕੱਢ ਕੇ ਪੁਲਿਸ ਦੀ ਮਦਦ ਨਾਲ ਬੁਢਲਾਡਾ ਦੇ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਹੈ | ਜਿੱਥੇ ਪ੍ਰੋਗਰਾਮ ਦੇ ਡਾਇਰੈਕਟਰ ਤੇ ਉਸ ਦੇ ਅਨੇਕਾਂ ਸਾਥੀ ਪੁੱਜ ਗਏ ਹਨ | ਰਮਨਦੀਪ ਤੇ ਉਸ ਦੇ ਸਾਥੀ ਅੰਮਿ੍ਤਸਰ ਤੋਂ ਇੱਥੋਂ ਆਏ ਹੋਏ ਸਨ | ਰਮਨਦੀਪ ਗੰਭੀਰ ਰੂਪ 'ਚ ਜ਼ਖਮੀ ਹੈ | ਜਿਸ ਦੇ ਸਿਰ 'ਚ ਕਈ ਟਾਂਕੇ ਲਗਾਏ ਗਏ ਹਨ | ਦੂਜੇ ਪਾਸੇ ਟਰੈਕਟਰ ਮਾਲਕ ਵੀ ਪੁੱਜ ਗਿਆ ਹੈ, ਜਿਸ ਨੇ ਜ਼ਖਮੀ ਕਲਾਕਾਰ ਦਾ ਹਾਲ-ਚਾਲ ਪੁੱਛਿਆ ਹੈ | ਸ਼ਰਾਬੀ ਦੋਸ਼ੀ ਥਾਣਾ ਬੋਹਾ ਵਿਖੇ ਗਿ੍ਫ਼ਤ ਵਿਚ ਹੈ |


ਖ਼ਬਰ ਸ਼ੇਅਰ ਕਰੋ

ਦੂਜੇ ਦਿਨ ਕਲਾਕਾਰਾਂ ਨੇ ਨਾਟਕਾਂ ਰਾਹੀਂ ਗੰਧਲੇ ਰਾਜਨੀਤਿਕ ਵਰਤਾਰੇ 'ਤੇ ਕੀਤਾ ਕਟਾਕਸ਼

ਬੁਢਲਾਡਾ, 12 ਅਕਤੂਬਰ (ਸਵਰਨ ਸਿੰਘ ਰਾਹੀ)- ਦਿ ਰੌਇਲ ਗਰੁੱਪ ਆਫ਼ ਕਾਲਜਿਜ਼ ਬੋੜਾਵਾਲ ਵਿਖੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮਾਨਸਾ ਜ਼ੋਨ ਦੇ ਤਿੰਨ ਦਿਨਾ ਖੇਤਰੀ ਯੁਵਕ ਮੇਲੇ ਦੇ ਦੂਜੇ ਦਿਨ ਨਾਟਕ ਤੇ ਮਮਿਕਰੀ ਦੀ ਪੇਸ਼ਕਾਰੀ ਦਾ ਦਰਸ਼ਕਾਂ ਨੇ ਖ਼ੂਬ ਆਨੰਦ ਮਾਣਿਆ ...

ਪੂਰੀ ਖ਼ਬਰ »

ਤਰਕਸ਼ੀਲ ਸੁਸਾਇਟੀ ਵਲੋਂ ਚੇਤਨਾ ਪ੍ਰੀਖਿਆ 'ਚੋਂ ਅੱਵਲ ਰਹੇ ਵਿਦਿਆਰਥੀ ਦਾ ਸਨਮਾਨ

ਮਾਨਸਾ, 12 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)- ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਸਕੂਲੀ ਵਿਦਿਆਰਥੀਆਂ ਦੀ ਲਈ ਗਈ ਚੇਤਨਾ ਪਰਖ ਪ੍ਰੀਖਿਆ ਦੇ ਮੁਕਾਬਲੇ ਦੇ ਜੇਤੂਆਂ ਨੂੰ ਸਨਮਾਨਿਤ ਕੀਤਾ | ਇੱਥੇ ਕਰਵਾਈ ਗਈ ਪ੍ਰੀਖਿਆ ...

ਪੂਰੀ ਖ਼ਬਰ »

ਔਰਤ ਦੀ ਕੁੱਟਮਾਰ ਨੂੰ ਲੈ ਕੇ ਥਾਣਾ ਬੋਹਾ ਅੱਗੇ ਧਰਨਾ

ਬੋਹਾ, 12 ਅਕਤੂਬਰ (ਸਲੋਚਨਾ ਤਾਂਗੜੀ)- ਨਜ਼ਦੀਕੀ ਪਿੰਡ ਉੱਡਤ ਸੈਦੇਵਾਲਾ ਸਥਿਤ ਨਾਲੀ ਦੇ ਝਗੜੇ ਤੋਂ ਬਾਅਦ ਕਿਸਾਨ ਪਰਿਵਾਰ ਵਲੋਂ ਦਲਿਤ ਮਜ਼ਦੂਰ ਔਰਤ ਦੀ ਕੁੱਟਮਾਰ ਨੂੰ ਲੈ ਕੇ ਪਹਿਲਾਂ ਪਿੰਡ ਪੱਧਰ 'ਤੇ ਮਜ਼ਦੂਰ ਮੁਕਤੀ ਮੋਰਚਾ ਵਲੋਂ ਧਰਨਾ ਮਾਰਨ ਮਗਰੋਂ ਐਲਾਨੇ ...

ਪੂਰੀ ਖ਼ਬਰ »

ਵਿਧਾਇਕ ਮਾਨਸ਼ਾਹੀਆ ਨੇ ਸ਼ਹਿਰ ਦੀਆਂ ਸਮੱਸਿਆਵਾਂ ਬਾਰੇ ਡੀ. ਸੀ. ਨਾਲ ਚਰਚਾ ਕੀਤੀ

ਮਾਨਸਾ, 12 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)- ਆਮ ਆਦਮੀ ਪਾਰਟੀ ਦੇ ਹਲਕਾ ਮਾਨਸਾ ਤੋਂ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਨੇ ਅੱਜ ਸਥਾਨਕ ਸ਼ਹਿਰ ਦੀਆਂ ਸਮੱਸਿਆਵਾਂ ਨੂੰ ਲੈ ਕੇ ਧਰਮਪਾਲ ਗੁਪਤਾ ਡਿਪਟੀ ਕਮਿਸ਼ਨਰ ਮਾਨਸਾ ਨਾਲ ਚਰਚਾ ਕੀਤੀ | ਉਨ੍ਹਾਂ ਅਧਿਕਾਰੀ ਦੇ ...

ਪੂਰੀ ਖ਼ਬਰ »

3 ਰੋਜ਼ਾ ਸਾਹਿਤਕ ਦਰਸ਼ਨ ਤੇ ਪੁਸਤਕ ਮੇਲੇ 'ਚ ਪਾਠਕਾਂ ਨੇ ਉਤਸ਼ਾਹ ਨਾਲ ਫੇਰੀ ਪਾਈ

ਮਾਨਸਾ, 12 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)- ਸਥਾਨਕ ਚੇਤਨ ਸਿੰਘ ਸਰਵਹਿੱਤਕਾਰੀ ਸੀ. ਸੈ. ਵਿੱਦਿਆ ਮੰਦਰ ਵਿਖੇ ਤਿੰਨ ਰੋਜ਼ਾ ਸਾਹਿਤਕ ਦਰਸ਼ਨ ਅਤੇ ਪੁਸਤਕ ਮੇਲੇ 'ਚ ਪਾਠਕਾਂ ਨੇ ਉਤਸ਼ਾਹ ਨਾਲ ਫੇਰੀ ਪਾਈ | ਅੱਜ ਅਖੀਰਲੇ ਦਿਨ ਦਾ ਉਦਘਾਟਨ ਆਮ ਆਦਮੀ ਪਾਰਟੀ ਦੇ ਹਲਕਾ ...

ਪੂਰੀ ਖ਼ਬਰ »

ਵਲੰਟੀਅਰ ਅਧਿਆਪਕਾਂ ਨੂੰ ਕਈ ਮਹੀਨਿਆਂ ਤੋਂ ਨਹੀਂ ਮਿਲੀ ਤਨਖ਼ਾਹ

ਹੀਰੋਂ ਖ਼ੁਰਦ, 12 ਅਕਤੂਬਰ (ਪ. ਪ.)- ਸੂਬੇ ਦੇ ਵੱਖ-ਵੱਖ ਸਕੂਲਾਂ ਵਿਚ ਕੰਮ ਕਰਨ ਵਾਲੇ ਈ.ਜੀ. ਐਸ./ਏ. ਆਈ. ਈ./ਐਸ. ਟੀ.ਆਰ ਵਲੰਟੀਅਰ ਅਧਿਆਪਕਾਂ ਨੂੰ ਪਿਛਲੇ 5-6 ਮਹੀਨਿਆਂ ਤੋਂ ਤਨਖ਼ਾਹ ਨਹੀਂ ਮਿਲੀ | ਅਧਿਆਪਕ ਸ਼ੰਕਰ ਦਾਸ, ਮਹਿੰਦਰਪਾਲ ਕੌਰ, ਹਰਮੇਲ ਕੌਰ, ਕਮਲਜੀਤ ਕੌਰ, ਹਰਮੀਤ ...

ਪੂਰੀ ਖ਼ਬਰ »

ਸੂਬਾ ਪੱਧਰੀ ਰੋਸ ਧਰਨਾ 26 ਨੂੰ

ਮਾਨਸਾ, 12 ਅਕਤੂਬਰ (ਸ. ਰਿ.)- ਪਾਵਰਕਾਮ ਅਤੇ ਟਰਾਂਸਕੋ ਕੰਟਰੈਕਟ ਵਰਕਰ ਯੂਨੀਅਨ ਸਬ ਡਵੀਜ਼ਨ ਮਾਨਸਾ ਦੀ ਮੀਟਿੰਗ ਹੋਈ | ਇਸ ਮੌਕੇ ਕੰਟਰੈਕਟ 'ਤੇ ਕੰਮ ਕਰਦੇ ਮੀਟਰ ਰੀਡਰ, ਬਿੱਲ ਵੰਡਕ, ਖ਼ਜ਼ਾਨਚੀ ਅਤੇ ਕੰਪਿਊਟਰ ਅਪਰੇਟਰ ਦੀਆਂ ਸੇਵਾਵਾਂ ਪੱਕੀਆਂ ਨਾ ਕਰਨ ਵਜੋਂ ਉਨ੍ਹਾਂ ...

ਪੂਰੀ ਖ਼ਬਰ »

ਬਰਨਾਲਾ ਨੇ ਮਾਨਸਾ, ਦਿੱਲੀ ਨੇ ਜਾਖਲ ਅਤੇ ਹੁਸ਼ਿਆਰਪੁਰ ਨੇ ਮੋਹਾਲੀ ਨੂੰ ਹਰਾਇਆ

ਮਾਨਸਾ 12 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)- ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਵੱਲੋਂ ਸਥਾਨਕ ਖ਼ਾਲਸਾ ਸਕੂਲ ਦੇ ਗਰਾਊਾਡ ਕਰਵਾਏ ਜਾ ਰਹੇ ਗੁਰਪ੍ਰੀਤ ਸਿੰਘ ਸਿੱਧੂ ਯਾਦਗਾਰੀ ਆਲ ਇੰਡੀਆ ਕਿ੍ਕਟ ਟੂਰਨਾਮੈਂਟ ਦੇ ਚੌਥੇ ਦਿਨ ਮੁਕਾਬਲੇ ਰੌਚਕ ਤੇ ਫਸਵੇਂ ਰਹੇ | ਅੱਜ ...

ਪੂਰੀ ਖ਼ਬਰ »

ਬੁਢਲਾਡਾ ਦਾ 2000 ਏਕੜ ਰਕਬਾ ਬੰਜਰ ਹੋਣ ਕਿਨਾਰੇ

ਬੁਢਲਾਡਾ, 12 ਅਕਤੂਬਰ (ਦਰਸ਼ਨ ਸਿੰਘ ਬਰ੍ਹੇ)- ਇਸ ਖੇਤਰ ਅੰਦਰ ਧਰਤੀ ਹੇਠਲਾ ਪਾਣੀ ਮਾੜਾ ਹੋਣ ਕਰ ਕੇ ਇੱਥੋਂ ਦੀ ਕਿਸਾਨੀ ਨਹਿਰੀ ਪਾਣੀ ਤੇ ਨਿਰਭਰ ਹੈ ਪ੍ਰੰਤੂ ਇੱਥੋਂ ਦੇ ਕਈ ਪਿੰਡਾਂ ਦੇ ਕਿਸਾਨਾਂ ਨੂੰ ਨਹਿਰੀ ਪਾਣੀ ਨਸੀਬ ਹੀ ਨਹੀਂ ਹੋ ਰਿਹਾ | ਬੁਢਲਾਡਾ ਬਰਾਂਚ ਦੀ ...

ਪੂਰੀ ਖ਼ਬਰ »

'ਦ ਰੈਨੇਸਾਂ ਸਕੂਲ ਵਿਖੇ ਟਾਟਾ ਮੋਟਰਜ਼ ਨੇ ਵਰਕਸ਼ਾਪ ਲਗਾਈ ਗਈ

ਮਾਨਸਾ, 12 ਅਕਤੂਬਰ (ਵਿ. ਪ੍ਰਤੀ.)- ਸਥਾਨਕ 'ਦ ਰੈਨੇਸਾਂ ਸਕੂਲ ਵਿਖੇ ਟਾਟਾ ਮੋਟਰਜ਼ ਚੰਡੀਗੜ੍ਹ ਵੱਲੋਂ ਸੇਫ਼ ਸਕੂਲ ਵਾਹਨ ਤਹਿਤ ਵਰਕਸ਼ਾਪ ਲਗਾਈ ਗਈ | ਕੰਪਨੀ ਅਧਿਕਾਰੀ ਵਨੀਤ ਗਰੋਵਰ ਤੇ ਮੈਡਮ ਮਮਤਾ ਨੇ ਡਰਾਈਵਰਾਂ ਤੇ ਕੰਡਕਟਰਾਂ ਨੂੰ ਬੱਚਿਆਂ ਪ੍ਰਤੀ ਵਰਤਾਓ ਬਾਰੇ ...

ਪੂਰੀ ਖ਼ਬਰ »

ਅੱਜ ਬਿਜਲੀ ਸਪਲਾਈ ਰਹੇਗੀ ਬੰਦ

ਸੰਗਤ ਮੰਡੀ, 12 ਅਕਤੂਬਰ (ਅੰਮਿ੍ਤਪਾਲ ਸ਼ਰਮਾ)-ਸਬ ਡਿਵੀਜ਼ਨ ਸੰਗਤ ਅਧੀਨ ਪੈਂਦੇ ਬਿਜਲੀ ਘਰਾਂ ਮਹਿਤਾ ਅਤੇ ਪੱਕਾ ਕਲਾਂ ਦੀ ਬਿਜਲੀ ਸਪਲਾਈ 13 ਅਕਤੂਬਰ ਨੂੰ ਚਾਰ ਘੰਟਿਆਂ ਲਈ ਬੰਦ ਰਹੇਗੀ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐਸ.ਡੀ.ਓ. ਸੰਗਤ ਇੰਜੀਨੀਅਰ ਬਲਜਿੰਦਰ ਸਿੰਘ ਨੇ ...

ਪੂਰੀ ਖ਼ਬਰ »

ਸੜਕਾਂ ਉੱਪਰ ਜਨਰੇਟਰ ਚਲਾਉਣ ਦੀ ਸਖ਼ਤ ਮਨਾਹੀ

ਮਾਨਸਾ, 12 ਅਕਤੂਬਰ (ਸ. ਰਿ.)- ਜ਼ਿਲ੍ਹਾ ਮੈਜਿਸਟੇ੍ਰਟ ਧਰਮਪਾਲ ਗੁਪਤਾ ਨੇ ਮਿਊਾਸਪਲ ਕਮੇਟੀ ਦੀਆਂ ਸੜਕਾਂ ਉੱਪਰ ਜਨਰੇਟਰ ਚਲਾਉਣ ਦੀ ਸਖ਼ਤ ਮਨਾਹੀ ਦਾ ਹੁਕਮ ਜਾਰੀ ਕੀਤਾ ਹੈ | ਹੁਕਮ ਵਿਚ ਉਨ੍ਹਾਂ ਕਿਹਾ ਕਿ ਜਨਰੇਟਰ ਘਰ ਦੀ ਚਾਰ ਦੀਵਾਰੀ ਵਿਚ ਰੱਖੇ ਜਾਣ ਅਤੇ ਧੂੰਏਾ ...

ਪੂਰੀ ਖ਼ਬਰ »

ਜਨਰਲ ਕੈਟਾਗਰੀ ਵੈੱਲਫੇਅਰ ਫੈਡਰੇਸ਼ਨ ਤਰੱਕੀਆਂ ਦੇ ਮਾਮਲੇ 'ਚ ਬੇਇਨਸਾਫ਼ੀ ਸਹਿਣ ਨਹੀਂ ਕਰੇਗੀ

ਮਾਨਸਾ, 12 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)- ਜਨਰਲ ਕੈਟਾਗਰੀਜ਼ ਵੈੱਲਫੇਅਰ ਫੈਡਰੇਸ਼ਨ ਨੇ ਅਹਿਦ ਕੀਤਾ ਹੈ ਕਿ ਜਥੇਬੰਦੀ ਹੱਕੀ ਮੰਗਾਂ ਲਈ ਤਿੱਖਾ ਸੰਘਰਸ਼ ਕਰੇਗੀ | ਉਨ੍ਹਾਂ ਸਪਸ਼ਟ ਕਿਹਾ ਕਿ ਵੱਖ ਵੱਖ ਵਿਭਾਗਾਂ 'ਚ ਤਰੱਕੀਆਂ ਸਮੇਂ ਕੀਤੀਆਂ ਜਾ ਰਹੀਆਂ ...

ਪੂਰੀ ਖ਼ਬਰ »

ਸਰ ਜੈਫਰੀ ਇੰਸਟੀਚਿਊਟ ਦੇ 2 ਵਿਦਿਆਰਥੀਆਂ ਨੇ ਆਈਲੈਟਸ ਟੈਸਟ 'ਚ ਬਾਜ਼ੀ ਮਾਰੀ

ਮਾਨਸਾ, 12 ਅਕਤੂਬਰ (ਧਾਲੀਵਾਲ)- ਸਥਾਨਕ ਸਰ ਜੈਫਰੀ ਇੰਸਟੀਚਿਊਟ ਦੇ 2 ਹੋਰ ਵਿਦਿਆਰਥੀਆਂ ਨੇ ਆਈਲੈਟਸ ਟੈੱਸਟ 'ਚ ਬਾਜ਼ੀ ਮਾਰੀ ਹੈ | ਸੰਸਥਾ ਦੇ ਚੇਅਰਮੈਨ ਲਖਵਿੰਦਰ ਸਿੰਘ ਮੂਸਾ ਨੇ ਦੱਸਿਆ ਕਿ ਮੋਨਾ ਵਾਲੀਆ ਨੇ ਓਵਰਆਲ 7 ਅਤੇ ਨਵਦੀਪ ਕੌਰ ਪੁੱਤਰੀ ਗੁਰਪ੍ਰੀਤ ਸਿੰਘ ...

ਪੂਰੀ ਖ਼ਬਰ »

ਹੈਰੋਇਨ, ਹਰਿਆਣਾ ਮਾਰਕਾ ਸ਼ਰਾਬ ਤੇ ਲਾਹਣ ਬਰਾਮਦ

ਮਾਨਸਾ, 12 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)- ਜ਼ਿਲ੍ਹਾ ਪੁਲਿਸ ਮਾਨਸਾ ਨੇ ਨਸ਼ਿਆਂ ਿਖ਼ਲਾਫ਼ ਚਲਾਈ ਮੁਹਿੰਮ ਤਹਿਤ ਹੈਰੋਇਨ, ਹਰਿਆਣਾ ਮਾਰਕਾ ਸ਼ਰਾਬ ਤੇ ਲਾਹਣ ਬਰਾਮਦ ਕਰ ਕੇ ਵੱਖ-ਵੱਖ ਵਿਅਕਤੀਆਂ ਿਖ਼ਲਾਫ਼ ਮੁਕੱਦਮੇ ਦਰਜ ਕੀਤੇ ਹਨ | ਥਾਣਾ ਸ਼ਹਿਰ ਪੁਲਿਸ-1 ...

ਪੂਰੀ ਖ਼ਬਰ »

ਨੰਬਰਦਾਰ ਯੂਨੀਅਨ ਦੀ ਇਕੱਤਰਤਾ

ਸਰਦੂਲਗੜ੍ਹ, 12 ਅਕਤੂਬਰ (ਪ. ਪ.)- ਸਥਾਨਕ ਸ਼ਹਿਰ ਵਿਖੇ ਨੰਬਰਦਾਰ ਯੂਨੀਅਨ ਤਹਿਸੀਲ ਸਰਦੂਲਗੜ੍ਹ ਦੀ ਇਕੱਤਰਤਾ ਪ੍ਰਧਾਨ ਸਰਬਜੀਤ ਸਿੰਘ ਟਿੱਬੀ ਹਰੀ ਸਿੰਘ ਦੀ ਅਗਵਾਈ'ਚ ਹੋਈ | ਇਸ ਦੌਰਾਨ ਨੰਬਰਦਾਰਾਂ ਲਟਕਦੀਆਂ ਦੀਆਂ ਮੰਗਾਂ ਸਬੰਧੀ ਗੰਭੀਰਤਾ ਨਾਲ ਵਿਚਾਰ ਚਰਚਾ ਕੀਤੀ ...

ਪੂਰੀ ਖ਼ਬਰ »

ਪਾਵਰਕਾਮ ਪੈਨਸ਼ਨਰਜ਼ ਐਸੋਸੀਏਸ਼ਨ ਦੀ ਇਕੱਤਰਤਾ

ਮਾਨਸਾ, 12 ਅਕਤੂਬਰ (ਵਿ. ਪ੍ਰਤੀ.)- ਪਾਵਰਕਾਮ ਪੈਨਸ਼ਨਰਜ਼ ਐਸੋਸੀਏਸ਼ਨ ਮਾਨਸਾ ਦੀ ਮੀਟਿੰਗ ਭਗਵਾਨ ਸਿੰਘ ਭਾਟੀਆ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਭਖਦੀਆਂ ਮੰਗਾਂ ਸਬੰਧੀ ਵਿਚਾਰਾਂ ਕੀਤੀਆਂ ਗਈਆਂ ਤੇ ਸਰਕਾਰ ਤੋਂ ਮੰਗ ਕੀਤੀ ਗਈ ਕਿ ਮੰਨੀਆਂ ਮੰਗਾਂ ਨੂੰ ਤੁਰੰਤ ...

ਪੂਰੀ ਖ਼ਬਰ »

'ਬੇਟੀ ਬਚਾਓ, ਬੇਟੀ ਪੜ੍ਹਾਓ' ਮੁਹਿੰਮ ਤਹਿਤ ਸਮਾਗਮ ਕਰਵਾਏ

ਮਾਨਸਾ, 12 ਅਕਤੂਬਰ (ਧਾਲੀਵਾਲ)- ਸਰਕਾਰੀ ਹਾਈ ਸਕੂਲ ਮਾਖਾ ਦੇ ਮੁਖੀ ਬਲਜਿੰਦਰ ਸਿੰਘ ਦੀ ਅਗਵਾਈ 'ਚ 'ਬੇਟੀ ਬਚਾਓ, ਬੇਟੀ ਪੜ੍ਹਾਓ' ਮੁਹਿੰਮ ਤਹਿਤ ਸਮਾਗਮ ਕਰਵਾਇਆ ਗਿਆ | ਇਸ ਮੌਕੇ ਪਿੰਡ ਦੀਆਂ ਸਾਂਝੀਆ ਥਾਵਾਂ 'ਤੇ ਬੂਟੇ ਲਗਾਏ ਗਏ | ਸਮਾਜ ਦੀ ਤਰੱਕੀ ਵਿੱਚ ਕੁੜੀਆਂ ਦੇ ...

ਪੂਰੀ ਖ਼ਬਰ »

ਆਂਗਣਵੜੀ ਮੁਲਾਜ਼ਮ ਯੂਨੀਅਨ (ਸੀਟੂ) ਵਲੋਂ ਪਟਿਆਲਾ 'ਚ ਪੱਕਾ ਧਰਨਾ 23 ਤੋਂ

ਮਾਨਸਾ, 12 ਅਕਤੂਬਰ (ਸ. ਰਿ.)- ਆਂਗਣਵਾੜੀ ਮੁਲਾਜ਼ਮ ਯੂਨੀਅਨ (ਸੀਟੂ) ਵੱਲੋਂ ਹੱਕੀ ਤੇ ਜਾਇਜ਼ ਮੰਗਾਂ ਮਨਵਾਉਣ ਲਈ ਮੋਤੀ ਮਹਿਲ ਪਟਿਆਲਾ ਅੱਗੇ ਪੱਕਾ ਧਰਨਾ 23 ਅਕਤੂਬਰ ਤੋਂ ਲਗਾਇਆ ਜਾਵੇਗਾ | ਇਹ ਪ੍ਰਗਟਾਵਾ ਜਥੇਬੰਦੀ ਦੀ ਇਕੱਤਰਤਾ 'ਚ ਜ਼ਿਲ੍ਹਾ ਸਕੱਤਰ ਚਰਨਜੀਤ ਕੌਰ ਨੇ ...

ਪੂਰੀ ਖ਼ਬਰ »

ਗੋਡਿਆਂ ਦੀ ਬਿਮਾਰੀ ਨਾਲ ਪੀੜਤ ਮਰੀਜ਼ਾਂ ਨੂੰ ਹੁਣ ਆਪ੍ਰੇਸ਼ਨ ਕਰਵਾਉਣ ਦੀ ਲੋੜ ਨਹੀਂ-ਡਾ: ਅਨਿਲ ਕੁਮਾਰ

ਤਲਵੰਡੀ ਸਾਬੋ, 12 ਅਕਤੂਬਰ (ਅ.ਬ.)-ਗੋਡਿਆਂ ਦੀ ਬਿਮਾਰੀ ਨਾਲ ਪੀੜ੍ਹਤ ਮਰੀਜ਼ਾਂ ਨੂੰ ਹੁਣ ਅਪ੍ਰੇਸ਼ਨ ਕਰਾਉਣ ਜਾਂ ਅੰਗਰੇਜ਼ੀ ਦਵਾਈਆਂ ਖਾਣ ਦੀ ਲੋੜ ਨਹੀਂ ਪਵੇਗੀ, ਕਿਉਂ ਕਿ ਗੋਡਿਆਂ ਦੀ ਬਿਮਾਰੀ ਦਾ ਇਲਾਜ ਪੈਰਾਗਾਨ ਨੀ ਬਰੇਸ ਲਗਾ ਕੇ ਕੀਤਾ ਜਾ ਰਿਹਾ ਹੈ, ਜਿਸ ਨਾਲ ...

ਪੂਰੀ ਖ਼ਬਰ »

ਮੈਡੀਕਲ ਪ੍ਰੈਕਟੀਸ਼ਨਰਾਂ ਵਲੋਂ ਭੀਖੀ 'ਚ ਰੋਸ ਪ੍ਰਦਰਸ਼ਨ

ਭੀਖੀ, 12 ਅਕਤੂਬਰ (ਬਲਦੇਵ ਸਿੰਘ ਸਿੱਧੂ)- ਸੂਬਾ ਕਮੇਟੀ ਦੇ ਸੱਦੇ ਤੇ ਮੈਡੀਕਲ ਪੈ੍ਰਕਟੀਸ਼ਨਰ ਐਸੋਸੀਏਸ਼ਨ ਪੰਜਾਬ ਬਲਾਕ ਭੀਖੀ ਵੱਲੋਂ ਜੀ. ਐਸ. ਟੀ. ਅਤੇ ਕਾਲੇ ਕਾਨੰੂਨਾਂ ਦੇ ਿਖ਼ਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਵੈਦ ...

ਪੂਰੀ ਖ਼ਬਰ »

ਮੀਰਪੁਰ ਖ਼ੁਰਦ ਵਿਖੇ ਮਗਨਰੇਗਾ ਕੰਮ ਦੀ ਸ਼ੁਰੂਆਤ

ਸਰਦੂਲਗੜ੍ਹ, 12 ਅਕਤੂਬਰ (ਪ. ਪ.)- ਮੀਰਪੁਰ ਖ਼ੁਰਦ ਵਿਖੇ ਮਗਨਰੇਗਾ ਦੇ ਕੰਮ ਦੀ ਮੁੜ ਤੋਂ ਸ਼ੁਰੂਆਤ ਹੋਈ | ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਗੁਰਮੇਲ ਸਿੰਘ ਨੇ ਮੌਕੇ 'ਤੇ ਜਾ ਕੇ ਕੰਮ ਦਾ ਜਾਇਜ਼ਾ ਲਿਆ ਤੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਬੱਚਿਆਂ ਨੂੰ ਦਿੱਤੇ ਜਾਂਦੇ ...

ਪੂਰੀ ਖ਼ਬਰ »

'ਬੇਟੀ ਬਚਾਓ ਬੇਟੀ ਪੜ੍ਹਾਓ' ਤਹਿਤ ਸਮਾਗਮ ਕਰਵਾਇਆ

ਬੁਢਲਾਡਾ, 12 ਅਕਤੂਬਰ (ਸਵਰਨ ਸਿੰਘ ਰਾਹੀ)- 'ਬੇਟੀ ਬਚਾਓ ਬੇਟੀ ਪੜਾਓ' ਮੁਹਿੰਮ ਤਹਿਤ ਸਥਾਨਕ ਸਬਡਵੀਜ਼ਨਲ ਸਿਵਲ ਪ੍ਰਸ਼ਾਸਨ ਵੱਲੋਂ ਸਮਾਗਮ ਕਰਵਾਇਆ ਗਿਆ | ਸੰਬੋਧਨ ਕਰਦਿਆਂ ਤਹਿਸੀਲਦਾਰ ਸੁਰਿੰਦਰਪਾਲ ਸਿੰਘ ਨੇ ਕਿਹਾ ਕਿ ਧੀਆਂ ਰੱਬ ਦੀ ਦਿੱਤੀ ਅਨਮੋਲ ਦਾਤ ਹਨ, ਜਿਸ ...

ਪੂਰੀ ਖ਼ਬਰ »

ਟਰਾਂਸਫ਼ਾਰਮਰਾਂ 'ਚੋਂ ਸਾਮਾਨ ਚੋਰੀ

ਬਰੇਟਾ, 12 ਅਕਤੂਬਰ (ਰਵਿੰਦਰ ਕੌਰ ਮੰਡੇਰ)- ਪਿੰਡ ਸ਼ੇਖੂਪੁਰ ਖੁਡਾਲ ਦੇ ਖੇਤਾਂ ਵਿਚੋਂ ਇੱਕੋ ਰਾਤ ਵਿਚ 3 ਟਰਾਂਸਫ਼ਾਰਮਰਾਂ ਵਿਚੋਂ ਕੀਮਤੀ ਸਮਾਨ ਚੋਰੀ ਹੋਣ ਦੀ ਸਮਾਚਾਰ ਮਿਲਿਆ ਹੈ ਅਤੇ ਇਕ ਹੋਰ ਟਰਾਂਸਫ਼ਾਰਮਰ ਵੀ ਜੋ ਖੋਲਿ੍ਹਆ ਸੀ 'ਚ ਵਿਚ ਐਲੂਮੀਨੀਅਮ ਪਾਇਆ ਹੋਣ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX