ਤਾਜਾ ਖ਼ਬਰਾਂ


ਜਲੰਧਰ : ਅਬਾਦਪੁਰਾ 'ਚ ਘਰ ਦੇ ਬਾਹਰ ਖੜ੍ਹੇ ਨੌਜਵਾਨ 'ਤੇ ਚੱਲੀ ਗੋਲੀ
. . .  1 day ago
ਦੁਬਈ ਤੋਂ ਪੁੱਜੇ ਯਾਤਰੀ ਕੋਲੋਂ 240 ਗ੍ਰਾਮ ਸੋਨਾ ਬਰਾਮਦ
. . .  1 day ago
ਰਾਜਾਸਾਂਸੀ, 25 ਮਈ (ਹੇਰ/ਹਰਦੀਪ ਸਿੰਘ ਖੀਵਾ) ਅੰਮ੍ਰਿਤਸਰ ਤੋਂ ਦੁਬਈ ਵਿਚਾਲੇ ਚੱਲਣ ਵਾਲੀ ਇੰਡੀਗੋ ਏਅਰ ਲਾਇਨ ਦੀ ਉਡਾਣ ਰਾਹੀਂ ਸਫ਼ਰ ਕਰਕੇ ਦੁਬਈ ਤੋਂ ਏਥੇ ਪੁੱਜੇ ਇੱਕ ਯਾਤਰੀ ਕੋਲੋਂ ਕਸਟਮ ...
ਕਾਰ ਅਚਾਨਕ ਟਰੱਕ ਨਾਲ ਜਾ ਟਕਰਾਈ,ਪੁੱਤਰ ਦੀ ਮੌਤ-ਮਾਪੇ ਗੰਭੀਰ ਜ਼ਖਮੀ
. . .  1 day ago
ਫ਼ਤਿਹਗੜ੍ਹ ਸਾਹਿਬ, 25 ਮਈ (ਅਰੁਣ ਅਹੂਜਾ)- ਸਥਾਨਕ ਗੁਰਦੁਆਰਾ ਸ਼ੀਸ਼ ਗੰਜ ਸਾਹਿਬ ਨੇੜੇ ਵਾਪਰੇ ਇਕ ਸੜਕ ਹਾਦਸੇ ਵਿਚ ਇਕ ਪਰਿਵਾਰ ਦੇ ਇਕ ਜੀਅ ਦੀ ਮੌਤ ਅਤੇ 2 ਦੇ ਗੰਭੀਰ ਜ਼ਖਮੀ ਹੋ ਜਾਣ ਦੀ ਜਾਣਕਾਰੀ ਮਿਲੀ ...
ਛੱਪੜ ਦੀ ਖ਼ੁਦਾਈ ਦੌਰਾਨ ਮਿਲੇ ਤਕਰੀਬਨ 500 ਚੱਲੇ ਅਤੇ ਕੁੱਝ ਅਣ ਚੱਲੇ ਕਾਰਤੂਸ
. . .  1 day ago
ਗੋਨਿਆਣਾ, 25 ਮਈ (ਬਰਾੜ ਆਰ. ਸਿੰਘ)- ਸਥਾਨਕ ਸ਼ਹਿਰ ਦੇ ਲਾਗਲੇ ਪਿੰਡ ਬਲਾਹੜ ਵਿੰਝੂ ਅੰਦਰ ਛੱਪੜ ਦੀ ਚੱਲ ਰਹੀ ਖ਼ੁਦਾਈ ਦੌਰਾਨ ਇਸ ਦੀ ਤਹਿ ਥੱਲਿਓਂ ਤਕਰੀਬਨ 500 ਚੱਲੇ ਅਤੇ ਕੁੱਝ ...
ਔਰਤ ਵੱਲੋਂ ਖ਼ੁਦ ਨੂੰ ਅੱਗ ਲਾ ਕੇ ਖ਼ੁਦਕੁਸ਼ੀ ਕਰਨ ਦੀ ਕੀਤੀ ਗਈ ਕੋਸ਼ਿਸ਼, ਹਾਲਤ ਨਾਜ਼ੁਕ
. . .  1 day ago
ਕੋਟਕਪੂਰਾ, 25 ਮਈઠ(ਮੋਹਰ ਸਿੰਘ ਗਿੱਲ)- ਸਥਾਨਕ ਸ਼ਹਿਰ 'ਚ ਇਕ ਔਰਤ ਵਲੋਂ ਆਪਣੇ ਆਪ ਨੂੰ ਅੱਗ ਲਾਏ ਜਾਣ ਦੀ ਸੂਚਨਾ ਹੈ। ਮਿਲੀ ਜਾਣਕਾਰੀ ਅਨੁਸਾਰ ਜਲਾਲੇਆਣਾ ਸੜਕ 'ਤੇ ਸਥਿਤ ਬੰਗਾਲੀ ਬਸਤੀ ਦੇ ਵਸਨੀਕ ਇਕ ਰਾਜੂ ਨਾਂਅ ਦੇ ਮਜ਼ਦੂਰ ਦੀ ਪਤਨੀ ...
ਜੈੱਟ ਏਅਰਵੇਜ਼ ਦੇ ਸਾਬਕਾ ਚੇਅਰਮੈਨ ਨਰੇਸ਼ ਗੋਇਲ ਨੂੰ ਮੁੰਬਈ ਹਵਾਈ ਅੱਡੇ 'ਤੇ ਰੋਕਿਆ ਗਿਆ
. . .  1 day ago
ਮੁੰਬਈ, 25 ਮਈ- ਜੈੱਟ ਏਅਰਵੇਜ਼ ਦੇ ਸਾਬਕਾ ਚੇਅਰਮੈਨ ਨਰੇਸ਼ ਗੋਇਲ ਨੂੰ ਮੁੰਬਈ ਹਵਾਈ ਅੱਡੇ 'ਤੇ ਇਮੀਗ੍ਰੇਸ਼ਨ ਅਥਾਰਿਟੀ ਵੱਲੋਂ ਸ਼ਨੀਵਾਰ ਨੂੰ ਵਿਦੇਸ਼ ਜਾਣ ਤੋਂ ਰੋਕੇ ਜਾਣ ਦੀ ਖ਼ਬਰ ਮਿਲੀ ਹੈ। ਦੱਸ ਦੇਈਏ ਕਿ ਉਹ ਆਪਣੀ ਪਤਨੀ ਨਾਲ ਵਿਦੇਸ਼ ਜਾ ਰਹੇ...
ਦੇਸ਼ ਦੀ ਜਨਤਾ ਨੂੰ ਹੀ ਨਹੀਂ, ਸਗੋਂ ਦੁਨੀਆ ਨੂੰ ਵੀ ਭਾਰਤ ਤੋਂ ਹਨ ਬਹੁਤ ਉਮੀਦਾਂ- ਮੋਦੀ
. . .  1 day ago
ਦੇਸ਼ ਦੀ ਜਨਤਾ ਨੂੰ ਹੀ ਨਹੀਂ, ਸਗੋਂ ਦੁਨੀਆ ਨੂੰ ਵੀ ਭਾਰਤ ਤੋਂ ਹਨ ਬਹੁਤ ਉਮੀਦਾਂ- ਮੋਦੀ ....
ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਹੋਈ ਇੰਨੀ ਵੋਟਿੰਗ- ਪ੍ਰਧਾਨ ਮੰਤਰੀ ਮੋਦੀ
. . .  1 day ago
ਪ੍ਰਧਾਨ ਮੰਤਰੀ ਮੋਦੀ ਨੇ ਸੰਸਦ ਮੈਂਬਰਾਂ ਨੂੰ ਸੋਚ ਸਮਝ ਕੇ ਬੋਲਣ ਦੀ ਦਿੱਤੀ ਸਲਾਹ
. . .  1 day ago
ਮੋਦੀ ਹੀ ਮੋਦੀ ਲਈ ਹੈ ਚੁਨੌਤੀ- ਪ੍ਰਧਾਨ ਮੰਤਰੀ ਮੋਦੀ
. . .  1 day ago
ਨਸ਼ੇ ਦੀ ਓਵਰ ਡੋਜ਼ ਕਾਰਨ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌਤ
. . .  1 day ago
ਜ਼ੀਰਾ, 25 ਮਈ (ਮਨਜੀਤ ਸਿੰਘ ਢਿੱਲੋਂ)- ਇਕ ਪਾਸੇ ਜਿੱਥੇ ਸਰਕਾਰ ਵਲੋਂ ਨਸ਼ੇ ਨੂੰ ਠੱਲ੍ਹ ਪਾਏ ਜਾਣ ਦੇ ਵੱਡੇ-ਵੱਡੇ ਬਿਆਨ ਦਿੱਤੇ ਜਾ ਰਹੇ ਹਨ, ਉੱਥੇ ਪੰਜਾਬ 'ਚ ਨਸ਼ੇ ਕਾਰਨ ਆਏ ਦਿਨ ਨੌਜਵਾਨਾਂ ਦੀ ਮੌਤਾਂ ਹੋਣੀਆਂ ਜਾਰੀ ਹਨ, ਜੋ ਰੁਕਣ ਦਾ ਨਾਮ ਹੀ ਨਹੀਂ ਲੈ ਰਹੀਆਂ....
ਨਾਗਾਲੈਂਡ: ਅੱਤਵਾਦੀ ਹਮਲੇ 'ਚ ਅਸਮ ਰਾਈਫ਼ਲ ਦੇ ਦੋ ਜਵਾਨ ਸ਼ਹੀਦ
. . .  1 day ago
ਨਵੀਂ ਦਿੱਲੀ, 25 ਮਈ- ਨਾਗਾਲੈਂਡ ਦੇ ਕੋਹਿਮਾ 'ਚ ਅੱਤਵਾਦੀ ਹਮਲੇ 'ਚ ਅਸਮ ਰਾਈਫ਼ਲ ਦੇ ਦੋ ਜਵਾਨ ਸ਼ਹੀਦ ਹੋਏ ਹਨ ਜਦਕਿ 4 ਜਵਾਨ ਜ਼ਖਮੀ....
2019 ਦੀਆਂ ਲੋਕ ਸਭਾ ਚੋਣਾਂ ਨੇ ਨਵੇਂ ਯੁੱਗ ਦੀ ਕੀਤੀ ਸ਼ੁਰੂਆਤ- ਮੋਦੀ
. . .  1 day ago
2019 ਲੋਕ ਸਭਾ ਚੋਣਾਂ ਨੇ ਦੀਵਾਰਾਂ ਨੂੰ ਤੋੜ ਕੇ ਦਿਲਾਂ ਨੂੰ ਜੋੜਨ ਦਾ ਕੀਤਾ ਕੰਮ- ਪ੍ਰਧਾਨ ਮੰਤਰੀ ਮੋਦੀ
. . .  1 day ago
ਜਨਤਾ ਦੀ ਸੇਵਾ ਪ੍ਰਮਾਤਮਾ ਦੀ ਸੇਵਾ- ਪ੍ਰਧਾਨ ਮੰਤਰੀ ਮੋਦੀ
. . .  1 day ago
ਐਨ.ਡੀ.ਏ. ਦੇ ਨੇਤਾ ਚੁਣੇ ਜਾਣ 'ਤੇ ਪ੍ਰਧਾਨ ਮੰਤਰੀ ਮੋਦੀ ਨੇ ਸਿਆਸੀ ਆਗੂਆਂ ਦਾ ਕੀਤਾ ਧੰਨਵਾਦ
. . .  1 day ago
ਪ੍ਰਧਾਨ ਮੰਤਰੀ ਮੋਦੀ ਨੇ ਸੰਬੋਧਨ ਕੀਤਾ ਸ਼ੁਰੂ
. . .  1 day ago
ਸੰਨੀ ਦਿਓਲ ਦੇ ਰੋਡ ਸ਼ੋਅ ਦੌਰਾਨ ਜੇਬ ਕੱਟਣ ਵਾਲੇ ਗਿਰੋਹ ਦੀਆਂ 6 ਮਹਿਲਾ ਮੈਂਬਰ ਗ੍ਰਿਫ਼ਤਾਰ
. . .  1 day ago
ਪ੍ਰਧਾਨ ਮੰਤਰੀ ਮੋਦੀ ਨੇ ਅਡਵਾਨੀ ਦੇ ਪੈਰਾਂ ਨੂੰ ਛੂਹ ਕੇ ਲਿਆ ਆਸ਼ੀਰਵਾਦ
. . .  1 day ago
ਪ੍ਰਧਾਨ ਮੰਤਰੀ ਮੋਦੀ ਸਰਬ ਸੰਮਤੀ ਨਾਲ ਚੁਣੇ ਗਏ ਐਨ.ਡੀ.ਏ ਦੇ ਨੇਤਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 28 ਅੱਸੂ ਸੰਮਤ 549

ਕਪੂਰਥਲਾ / ਫਗਵਾੜਾ

ਸ਼ਤਾਬਦੀ ਗੱਡੀ ਲੰਘਣ ਸਮੇਂ ਲਾਈਨਾਂ 'ਤੇ ਧਮਾਕਾ ਹੋਣ ਦੀ ਖ਼ਬਰ ਨਾਲ ਮਚਿਆ ਹੜਕੰਪ

ਫਗਵਾੜਾ, 12 ਅਕਤੂਬਰ (ਹਰੀਪਾਲ ਸਿੰਘ)- ਫਗਵਾੜਾ-ਲੁਧਿਆਣਾ ਰੇਲਵੇ ਟਰੈਕ 'ਤੇ ਪਿੰਡ ਮੌਲੀ ਦੇ ਨੇੜੇ ਰੇਲਵੇ ਲਾਈਨਾਂ 'ਤੇ ਸ਼ਤਾਬਦੀ ਰੇਲਗੱਡੀ ਹੇਠਾਂ ਭੇਦਭਰੀ ਹਾਲਤ ਵਿਚ ਧਮਾਕਾ ਹੋਣ ਕਰਕੇ ਸੁਰੱਖਿਆ ਏਜੰਸੀਆਂ 'ਚ ਹੜਕੰਪ ਮੱਚ ਗਿਆ | ਰੇਲਵੇ ਟਰੈਕ 'ਤੇ ਧਮਾਕਾ ਹੋਣ ਦੀ ...

ਪੂਰੀ ਖ਼ਬਰ »

ਘਰੇਲੂ ਬਿਜਲੀ ਦਾ ਬਿੱਲ 90 ਹਜ਼ਾਰ ਤੋਂ ਵੱਧ ਆਉਣ ਕਾਰਨ ਖਪਤਕਾਰ ਪ੍ਰੇਸ਼ਾਨ

ਸਿਧਵਾਂ ਦੋਨਾ, 12 ਅਕਤੂਬਰ (ਅਵਿਨਾਸ਼ ਸ਼ਰਮਾ)- ਪੰਜਾਬ ਰਾਜ ਬਿਜਲੀ ਬੋਰਡ ਕਾਰਪੋਰੇਸ਼ਨ ਸਬ-ਆਫ਼ਿਸ ਖੈੜਾ ਦੋਨਾ ਮੰਦਰ ਵੱਲੋਂ ਨੇੜਲੇ ਪਿੰਡ ਨਿਦੋਕੀ ਜ਼ਿਲ੍ਹਾ ਕਪੂਰਥਲਾ ਦੇ ਵਾਸੀ ਜਸਪਾਲ ਪੁੱਤਰ ਸਵਰਨ ਸਿੰਘ ਦੇ ਘਰੇਲੂ ਮੀਟਰ ਦਾ ਬਿੱਲ 91270 ਰੁਪਏ ਭੇਜ ਦੇਣ ਕਾਰਨ ...

ਪੂਰੀ ਖ਼ਬਰ »

ਨੌਜਵਾਨ ਨੇ ਜ਼ਹਿਰੀਲਾ ਪਦਾਰਥ ਨਿਗਲਿਆ

ਫਗਵਾੜਾ, 12 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ)- ਪਿੰਡ ਜੰਡਿਆਲੀ ਕਲਾਂ ਵਿਖੇ ਇਕ ਨੌਜਵਾਨ ਵਲੋਂ ਭੇਦਭਰੀ ਹਾਲਤ ਵਿਚ ਜ਼ਹਿਰੀਲਾ ਪਦਾਰਥ ਨਿਗਲਣ ਦਾ ਮਾਮਲਾ ਸਾਹਮਣੇ ਆਇਆ ਹੈ | ਉਕਤ ਨੌਜਵਾਨ ਦੀ ਪਛਾਣ ਹਰਜੀਤ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਜੰਡਿਆਲੀ ਕਲਾਂ ਦੇ ਰੂਪ ...

ਪੂਰੀ ਖ਼ਬਰ »

ਮੋਟਰਸਾਈਕਲ ਖੋਹ ਕੇ ਫ਼ਰਾਰ

ਕਪੂਰਥਲਾ, 12 ਅਕਤੂਬਰ (ਸਡਾਨਾ)- ਇਕ ਵਿਅਕਤੀ ਪਾਸੋਂ ਮੋਟਰਸਾਈਕਲ ਖੋਹ ਕੇ ਫ਼ਰਾਰ ਹੋਏ ਲੁਟੇਰਿਆਂ ਿਖ਼ਲਾਫ਼ ਥਾਣਾ ਸਦਰ ਪੁਲਿਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ | ਆਪਣੀ ਸ਼ਿਕਾਇਤ ਵਿਚ ਲਲਿਤ ਕੁਮਾਰ ਵਾਸੀ ਡਿਫੈਂਸ ਕਾਲੋਨੀ ਨੇ ਦੱਸਿਆ ਕਿ ...

ਪੂਰੀ ਖ਼ਬਰ »

ਕੰਬਾਈਨ ਮਾਲਕ ਰਾਤ 7 ਤੋਂ ਸਵੇਰੇ 9 ਵਜੇ ਤੱਕ ਝੋਨੇ ਦੀ ਕਟਾਈ ਨਾ ਕਰਨ- ਡੀ. ਸੀ.

ਕਪੂਰਥਲਾ, 12 ਅਕਤੂਬਰ (ਵਿ. ਪ੍ਰ.)- ਜ਼ਿਲ੍ਹਾ ਮੈਜਿਸਟਰੇਟ ਕਪੂਰਥਲਾ ਮੁਹੰਮਦ ਤਇਅਬ ਨੇ ਧਾਰਾ 144 ਤਹਿਤ ਹੁਕਮ ਜਾਰੀ ਕਰਕੇ ਜ਼ਿਲ੍ਹਾ ਕਪੂਰਥਲਾ ਵਿਚ ਸਾਰੇ ਕੰਬਾਈਨ ਮਾਲਕਾਂ ਨੂੰ ਕਿਹਾ ਕਿ ਉਹ ਅਣ-ਪੱਕੇ ਤੇ ਨਮੀ ਵਾਲੇ ਝੋਨੇ ਦੀ ਕਟਾਈ ਨਾ ਕਰਨ ਤੇ ਕਟਾਈ ਕਰਨ ਸਮੇਂ ...

ਪੂਰੀ ਖ਼ਬਰ »

ਰੇਲ ਗੱਡੀ ਦੀ ਲਪੇਟ 'ਚ ਆਉਣ ਨਾਲ ਮੌਤ

ਫਗਵਾੜਾ, 12 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ)- ਸਥਾਨਕ ਸਤਨਾਮਪੁਰਾ ਰੇਲਵੇ ਫਾਟਕ ਦੇ ਨੇੜੇ ਰੇਲ ਲਾਈਨ ਪਾਰ ਕਰਦੇ ਹੋਏ ਰੇਲਗੱਡੀ ਦੀ ਲਪੇਟ ਵਿਚ ਆਉਣ ਦੇ ਨਾਲ ਇਕ ਵਿਅਕਤੀ ਦੀ ਮੌਤ ਹੋ ਜਾਣ ਦੀ ਖ਼ਬਰ ਹੈ | ਜ਼ੀ. ਆਰ. ਪੀ. ਅਨੁਸਾਰ ਮਿ੍ਤਕ ਵਿਅਕਤੀ ਦੀ ਪਛਾਣ ਅਮਰਜੀਤ ਸਿੰਘ ...

ਪੂਰੀ ਖ਼ਬਰ »

ਲੜਾਈ-ਝਗੜੇ 'ਚ ਔਰਤ ਸਮੇਤ 5 ਜ਼ਖ਼ਮੀ

ਫਗਵਾੜਾ, 12 ਅਕਤੂਬਰ (ਹਰੀਪਾਲ ਸਿੰਘ) - ਲੜਾਈ-ਝਗੜਿਆਂ ਦੀਆਂ ਘਟਨਾਵਾਂ ਵਿਚ ਔਰਤ ਸਮੇਤ ਪੰਜ ਵਿਅਕਤੀ ਜ਼ਖ਼ਮੀ ਹੋ ਗਏ | ਜ਼ਖ਼ਮੀਆਂ ਨੂੰ ਸਥਾਨਕ ਸਿਵਲ ਹਸਪਤਾਲ ਦੇ 'ਚ ਦਾਖਲ ਕਰਵਾਇਆ ਗਿਆ ਹੈ | ਜ਼ਖਮੀਆਂ ਵਿਚ ਸ਼ਾਮਿਲ ਸ੍ਰੀਪਾਲ ਪੁੱਤਰ ਰਾਮੂ ਵਾਸੀ ਕੋਟਰਾਣੀ ਨੇ ਦੂਸਰੀ ...

ਪੂਰੀ ਖ਼ਬਰ »

ਬਾਲ ਮਜ਼ਦੂਰੀ ਤੇ ਬਾਲ ਭਿੱਖਿਆ ਖ਼ਤਮ ਕਰਨ ਲਈ ਸਰਗਰਮੀਆਂ ਤੇਜ਼ ਕੀਤੀਆਂ ਜਾਣ- ਡੀ. ਸੀ.

ਕਪੂਰਥਲਾ, 12 ਅਕਤੂਬਰ (ਵਿ. ਪ੍ਰ.)- ਡਿਪਟੀ ਕਮਿਸ਼ਨਰ ਮੁਹੰਮਦ ਤਇਅਬ ਨੇ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਦੇ ਕੰਮਕਾਜ ਦੇ ਜਾਇਜ਼ੇ ਉਪਰੰਤ ਜ਼ਿਲ੍ਹੇ ਵਿਚ ਬਾਲ ਮਜ਼ਦੂਰੀ ਤੇ ਬਾਲ ਭਿੱਖਿਆ ਵਰਗੀਆਂ ਸਮਾਜਿਕ ਬੁਰਾਈਆਂ ਦੇ ਖ਼ਾਤਮੇ ਲਈ ਸਰਗਰਮੀਆਂ ਤੇਜ਼ ਕਰਨ ਦੀ ਹਦਾਇਤ ...

ਪੂਰੀ ਖ਼ਬਰ »

ਕੇਂਦਰ ਵਲੋਂ 'ਪ੍ਰਧਾਨ ਮੰਤਰੀ ਰੁਜ਼ਗਾਰ ਸਿਰਜਣ ਪ੍ਰੋਗਰਾਮ' ਦੀ ਸ਼ੁਰੂਆਤ- ਭੁੱਲਰ

ਕਪੂਰਥਲਾ, 12 ਅਕਤੂਬਰ (ਵਿ. ਪ੍ਰ.)- ਕੇਂਦਰ ਸਰਕਾਰ ਵੱਲੋਂ ਨਵੇਂ ਉਦਯੋਗ ਸਥਾਪਿਤ ਕਰਨ ਲਈ ਬੇਰੁਜ਼ਗਾਰ ਨੌਜਵਾਨ ਲੜਕੇ-ਲੜਕੀਆਂ ਲਈ 'ਪ੍ਰਧਾਨ ਮੰਤਰੀ ਰੁਜ਼ਗਾਰ ਸਿਰਜਣ ਪ੍ਰੋਗਰਾਮ' ਨਾਂਅ ਦੀ ਯੋਜਨਾ ਸ਼ੁਰੂ ਕੀਤੀ ਹੈ ਜਿਸ ਤਹਿਤ ਸਰਵਿਸ ਯੂਨਿਟ ਲਗਾਉਣ ਲਈ 10 ਲੱਖ ਰੁਪਏ ਤੇ ...

ਪੂਰੀ ਖ਼ਬਰ »

ਜਲੂਸ ਕੱਢਣ ਤੇ ਪੰਜ ਜਾਂ ਵੱਧ ਵਿਅਕਤੀਆਂ ਦੀ ਇਕੱਤਰਤਾ 'ਤੇ ਪਾਬੰਦੀ

ਕਪੂਰਥਲਾ, 12 ਅਕਤੂਬਰ (ਅ. ਬ.)- ਜ਼ਿਲ੍ਹਾ ਮੈਜਿਸਟਰੇਟ ਕਪੂਰਥਲਾ ਮੁਹੰਮਦ ਤਇਅਬ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਕਪੂਰਥਲਾ ਵਿਚ ਕਿਸੇ ਕਿਸਮ ਦੇ ਜਲੂਸ ਕੱਢਣ, ਪੰਜ ਜਾਂ ਪੰਜ ਤੋਂ ਵੱਧ ...

ਪੂਰੀ ਖ਼ਬਰ »

ਖਿਡਾਰੀਆਂ ਨੂੰ ਵਿਭਾਗ ਵਲੋਂ ਖ਼ੁਰਾਕ ਮਿਲਣੀ ਸ਼ੁਰੂ- ਹਰਪਾਲਜੀਤ ਕੌਰ

ਕਪੂਰਥਲਾ, 12 ਅਕਤੂਬਰ (ਸਡਾਨਾ)- ਜ਼ਿਲ੍ਹਾ ਖੇਡ ਅਧਿਕਾਰੀ ਹਰਪਾਲਜੀਤ ਕੌਰ ਸੰਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਪੋਰਟਸ ਵਿੰਗਾਂ ਦੇ ਖਿਡਾਰੀਆਂ ਨੂੰ ਦਿੱਤੀ ਜਾਂਦੀ ਖ਼ੁਰਾਕ ਸਬੰਧੀ ਆ ਰਹੀਆਂ ਸਮੱਸਿਆਵਾਂ ਦੇ ਹੱਲ ਲਈ ਡਾਇਰੈਕਟਰ ਸਪੋਰਟਸ ਅੰਮਿ੍ਤ ਕੌਰ ਗਿੱਲ ...

ਪੂਰੀ ਖ਼ਬਰ »

ਮੁਫ਼ਤ ਮੈਡੀਕਲ ਕੈਂਪ ਕੱਲ੍ਹ

ਸਿੱਧਵਾਂ ਦੋਨਾਂ, 12 ਅਕਤੂਬਰ (ਅਵਿਨਾਸ਼ ਸ਼ਰਮਾ)- ਸੰਤ ਬਾਬਾ ਪੰਜਾਬ ਸਿੰਘ ਸੇਵਾ ਸੁਸਾਇਟੀ ਸਿੱਧਵਾਂ ਦੋਨਾ ਜ਼ਿਲ੍ਹਾ ਕਪੂਰਥਲਾ ਵੱਲੋਂ 14 ਅਕਤੂਬਰ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਮੁਫ਼ਤ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ | ਸੁਸਾਇਟੀ ਪ੍ਰਧਾਨ ਮੁਕੇਸ਼ ...

ਪੂਰੀ ਖ਼ਬਰ »

ਦੋਨਾ ਪੱਤਰਕਾਰ ਮੰਚ ਵੱਲੋਂ ਪ੍ਰਦੂਸ਼ਣ ਵਿਰੁੱਧ ਜਾਗਰੂਕਤਾ ਰੈਲੀ

ਕਾਲਾ ਸੰਘਿਆਂ, 12 ਅਕਤੂਬਰ (ਸੰਘਾ)- ਸਥਾਨਕ ਕਸਬੇ ਦੇ ਮੁੱਖ ਬੱਸ ਸਟੈਂਡ ਤੋਂ ਦੋਨਾ ਪੱਤਰਕਾਰ ਮੰਚ ਤੇ ਗੁਰੂ ਕਾ ਲੰਗਰ ਟੀਮ ਦੀ ਅਗਵਾਈ ਹੇਠ ਪ੍ਰਦੂਸ਼ਣ ਵਿਰੁੱਧ ਇਕ ਰੈਲੀ ਕੱਢੀ ਗਈ ਜਿਸ ਦੌਰਾਨ ਲੋਕਾਂ ਦੇ ਹੱਥਾਂ 'ਚ ਪਟਾਕਿਆਂ ਅਤੇ ਪ੍ਰਦੂਸ਼ਣ ਵਿਰੁੱਧ ਨਾਅਰੇ ਲਿਖੇ ...

ਪੂਰੀ ਖ਼ਬਰ »

ਧਰਤੀ 'ਤੇ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਵੱਧ ਤੋਂ ਵੱਧ ਬੂਟੇ ਲਗਾਓ- ਅਮਰੀਕ, ਮਨਜੀਤ

ਢਿਲਵਾਂ, 12 ਅਕਤੂਬਰ (ਗੋਬਿੰਦ ਸੁਖੀਜਾ, ਪਲਵਿੰਦਰ ਸਿੰਘ)- ਦਿਨੋਂ-ਦਿਨ ਵਾਤਾਵਰਣ ਪ੍ਰਦੂਸ਼ਣ ਦੀ ਸਮੱਸਿਆ ਬਹੁਤ ਵੱਧ ਗਈ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਮਾਜ ਸੇਵਕ ਅਤੇ ਦਸਮੇਸ਼ ਆਟੋਜ਼ ਜੀ. ਟੀ. ਰੋਡ ਢਿਲਵਾਂ ਦੇ ਮਾਲਕ ਅਮਰੀਕ ਸਿੰਘ ਟਾਇਰਾਂ ਵਾਲੇ ਤੇ ...

ਪੂਰੀ ਖ਼ਬਰ »

ਸੇਵਾ-ਮੁਕਤ ਡੀ. ਐਸ. ਪੀ. ਸੁੱਚਾ ਸਿੰਘ ਖੈੜਾ ਦਾ ਅੰਤਿਮ ਸੰਸਕਾਰ ਪੰਜਾਬ ਪੁਲਿਸ ਦੀ ਟੁਕੜੀ ਨੇ ਦਿੱਤਾ ਗਾਰਡ ਆਫ਼ ਆਨਰ

ਕਪੂਰਥਲਾ, 12 ਅਕਤੂਬਰ (ਵਿ. ਪ੍ਰ.)- ਪੰਜਾਬ ਪੁਲਿਸ ਦੇ ਸੇਵਾ ਮੁਕਤ ਡੀ. ਐਸ. ਪੀ. ਤੇ ਬਲਾਕ ਸੰਮਤੀ ਕਪੂਰਥਲਾ ਦੇ ਸਾਬਕਾ ਚੇਅਰਮੈਨ ਸੁੱਚਾ ਸਿੰਘ ਖੈੜਾ ਜਿਨ੍ਹਾਂ ਦਾ ਬੀਤੇ ਦਿਨ ਦਿਹਾਂਤ ਹੋ ਗਿਆ ਸੀ ਦਾ ਅੰਤਿਮ ਸਸਕਾਰ ਉਨ੍ਹਾਂ ਦੇ ਜੱਦੀ ਪਿੰਡ ਖੈੜਾ ਦੋਨਾ ਵਿਚ ਕਰ ਦਿੱਤਾ ...

ਪੂਰੀ ਖ਼ਬਰ »

ਸੇਂਟ ਸੋਲਜਰ ਕਾਲਜ 'ਚ ਸ਼ਤਰੰਜ ਮੁਕਾਬਲੇ ਅੱਜ ਤੋਂ

ਕਪੂਰਥਲਾ, 12 ਅਕਤੂਬਰ (ਸਡਾਨਾ)- ਆਈ. ਕੇ. ਗੁਜਰਾਲ ਪੰਜਾਬ ਤਕਨੀਕੀ ਯੂਨੀਵਰਸਿਟੀ ਵਲੋਂ ਉਤਰੀ ਜ਼ੋਨ ਅੰਤਰ ਯੂਨੀਵਰਸਿਟੀ ਸ਼ਤਰੰਜ ਚੈਂਪੀਅਨਸ਼ਿਪ ਦਾ ਸ਼ੁੱਭ ਅਰੰਭ 13 ਅਕਤੂਬਰ ਹੋਣ ਜਾ ਰਿਹਾ ਹੈ ਜਿਸ ਵਿਚ ਉਤਰੀ ਜ਼ੋਨ ਨਾਲ ਸਬੰਧਿਤ 40 ਤੋਂ ਵੱਧ ਯੂਨੀਵਰਸਿਟੀਆਂ ਦੀਆਂ ...

ਪੂਰੀ ਖ਼ਬਰ »

ਮੰਡ ਹੁਸੈਨਪੁਰ ਬੂਲੇ ਦੇ ਆਬਾਦਕਾਰ ਕਿਸਾਨਾਂ ਦਾ ਧਰਨਾ 7ਵੇਂ ਦਿਨ ਵੀ ਜਾਰੀ

ਸੁਲਤਾਨਪੁਰ ਲੋਧੀ, 12 ਅਕਤੂਬਰ (ਥਿੰਦ, ਹੈਪੀ)- ਪਿਛਲੇ 60 ਸਾਲਾਂ ਤੋਂ ਪਿੰਡ ਹੁਸੈਨਪੁਰ ਬੂਲੇ ਦੇ ਮੰਡ ਖੇਤਰ ਵਿਚ ਜ਼ਮੀਨਾਂ ਨੂੰ ਵੱਡੀ ਮਿਹਨਤ ਨਾਲ ਆਬਾਦ ਕਰਨ ਵਾਲੇ ਕਿਸਾਨਾਂ ਵਲੋਂ ਆਪਣੇ ਉਜਾੜੇ ਨੂੰ ਰੋਕਣ ਲਈ ਖੇਤਾਂ ਵਿਚ ਲਾਇਆ ਗਿਆ ਧਰਨਾ 7ਵੇਂ ਦਿਨ 'ਚ ਸ਼ਾਮਿਲ ਹੋ ...

ਪੂਰੀ ਖ਼ਬਰ »

ਮਿਸ਼ਨ ਹਿਊਮੈਨਟੀ ਸੰਸਥਾ ਵਲੋਂ ਕੱੁਤਿਆਂ ਦੀ ਨਸਬੰਦੀ

ਕਪੂਰਥਲਾ, 12 ਅਕਤੂਬਰ (ਸਡਾਨਾ)- ਮਿਸ਼ਨ ਹਿਊਮੈਨਟੀ ਸੰਸਥਾ ਵਲੋਂ ਜਲੰਧਰ ਰੋਡ 'ਤੇ ਆਵਾਰਾ ਕੁੱਤਿਆਂ ਦੀ ਨਸਬੰਦੀ ਕਰਨ ਸਬੰਧੀ ਕੈਂਪ ਲਗਾਇਆ ਗਿਆ | ਇਸ ਮੌਕੇ ਡਾ: ਪ੍ਰਭਜੀਤ ਸਿੰਘ ਤੇ ਡਾ: ਮੰਕੇਸ਼ ਮਿਸ਼ਰਾ ਨੇ 68 ਕੁੱਤਿਆਂ ਦੀ ਨਸਬੰਦੀ ਕੀਤੀ | ਸੰਸਥਾ ਦੇ ਪ੍ਰਧਾਨ ਜਤਿਨ ...

ਪੂਰੀ ਖ਼ਬਰ »

ਸਕੂਲ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ 'ਚ ਹਰ ਸੰਭਵ ਸਹਿਯੋਗ ਕਰਾਂਗੇ- ਦੀਪ ਖੰਨਾ

ਹੁਸੈਨਪੁਰ, 12 ਅਕਤੂਬਰ (ਸੋਢੀ)- ਸਕੂਲ ਪੜ੍ਹਦੇ ਬੱਚਿਆਂ ਨੂੰ ਆ ਰਹੀਆਂ ਵੱਖ-ਵੱਖ ਪ੍ਰੇਸ਼ਾਨੀਆਂ ਤੋਂ ਨਿਜਾਤ ਦਿਵਾਉਣ ਵਿਚ ਜਿਥੇ ਸਮੇਂ-ਸਮੇਂ ਦੀਆਂ ਸਰਕਾਰਾਂ ਵਲੋਂ ਢੁਕਵੇਂ ਪ੍ਰਬੰਧ ਕੀਤੇ ਜਾ ਰਹੇ ਉਥੇ ਫਿਰ ਵੀ ਰਹਿ ਗਈਆਂ ਖ਼ਾਮੀਆਂ ਨੂੰ ਪੂਰਾ ਕਰਨ ਵਿਚ ਪ੍ਰਵਾਸੀ ...

ਪੂਰੀ ਖ਼ਬਰ »

ਸਿਵਲ ਹਸਪਤਾਲ 'ਚ ਵਿਸ਼ਵ ਦਿ੍ਸ਼ਟੀ ਦਿਵਸ ਸਬੰਧੀ ਜਾਂਚ ਕੈਂਪ

ਕਪੂਰਥਲਾ, 12 ਅਕਤੂਬਰ (ਸਡਾਨਾ)- ਸਿਹਤ ਵਿਭਾਗ ਵੱਲੋਂ ਸਿਵਲ ਸਰਜਨ ਡਾ. ਹਰਪ੍ਰੀਤ ਸਿੰਘ ਕਾਹਲੋਂ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪੱਧਰੀ ਵਿਸ਼ਵ ਦਿ੍ਸ਼ਟੀ ਦਿਵਸ ਮਨਾਇਆ ਗਿਆ | ਇਸ ਮੌਕੇ ਅੱਖਾਂ ਦੇ ਰੋਗਾਂ ਦੇ ਮਾਹਿਰ ਡਾ. ਸੰਦੀਪ ਧਵਨ ਅਤੇ ਉਨ੍ਹਾਂ ਦੀ ਟੀਮ ...

ਪੂਰੀ ਖ਼ਬਰ »

ਲਾਇਨਜ਼ ਕਲੱਬ ਪਿ੍ੰਸ ਨੇ ਸਿਵਲ ਹਸਪਤਾਲ ਦੇ ਮਰੀਜ਼ਾਂ ਨੂੰ ਕੰਬਲ ਵੰਡੇ

ਬੇਗੋਵਾਲ, 12 ਅਕਤੂਬਰ (ਸੁਖਜਿੰਦਰ ਸਿੰਘ)- ਲਾਇਨਜ਼ ਕਲੱਬ ਬੇਗੋਵਾਲ ਪਿੰ੍ਰਸ ਨੇ ਸਮਾਜ ਸੇਵੀ ਕੰਮਾਂ ਨੂੰ ਜਾਰੀ ਰੱਖਦਿਆਂ ਕਲੱਬ ਦੇ ਪ੍ਰਧਾਨ ਅਵਤਾਰ ਸਿੰਘ ਨੰਗਲ ਦੀ ਅਗਵਾਈ ਹੇਠ ਸਿਵਲ ਹਸਪਤਾਲ ਬੇਗੋਵਾਲ ਦੇ ਮਰੀਜ਼ਾਂ ਲਈ ਕੰਬਲ ਦਿੱਤੇ | ਇਸ ਮੌਕੇ ਸੀਨੀਅਰ ਲਾਇਨ ...

ਪੂਰੀ ਖ਼ਬਰ »

ਡਿਪਸ ਸਕੂਲ ਵਿਖੇ 16ਵਾਂ ਸੀ. ਬੀ. ਐਸ. ਈ. ਕਲੱਸਟਰ ਕਬੱਡੀ ਟੂਰਨਾਮੈਂਟ ਸਫ਼ਲਤਾਪੂਰਵਕ ਸਮਾਪਤ

ਢਿਲਵਾਂ, 12 ਅਕਤੂਬਰ (ਪ੍ਰਵੀਨ ਕੁਮਾਰ, ਗੋਬਿੰਦ ਸੁਖੀਜਾ)- ਡਿਪਸ ਸਕੂਲ ਢਿਲਵਾਂ ਦੇ ਵਿਹੜੇ ਵਿਚ ਚੱਲ ਰਿਹਾ 16ਵਾਂ ਸੀ. ਬੀ. ਐਸ. ਈ. ਕਲੱਸਟਰ ਕਬੱਡੀ ਟੂਰਨਾਮੈਂਟ ਸਫਲਤਾ ਪੂਰਵਕ ਸਮਾਪਤ ਹੋ ਗਿਆ | ਤਿੰਨ ਦਿਨ ਚੱਲੇ ਇਸ ਟੂਰਨਾਮੈਂਟ ਦੌਰਾਨ ਅੰਡਰ-17 ਲੜਕਿਆਂ ਵਿਚੋਂ ਸਰਬੋਤਮ ...

ਪੂਰੀ ਖ਼ਬਰ »

ਨਸੀਰੇਵਾਲ ਸਕੂਲ 'ਚ ਜਾਗਰੂਕਤਾ ਸਮਾਗਮ

ਡਡਵਿੰਡੀ, 12 ਅਕਤੂਬਰ (ਬਲਬੀਰ ਸੰਧਾ)- ਸਰਕਾਰੀ ਐਲੀਮੈਂਟਰੀ ਸਕੂਲ ਨਸੀਰੇਵਾਲ ਵਿਚ ਵਿਦਿਆਰਥੀਆਂ ਦੀ ਸਿੱਖਿਆ ਤੇ ਸਿਹਤ ਸਬੰਧੀ ਜਾਗਰੂਕਤਾ ਸਮਾਗਮ ਕਰਵਾਇਆ ਗਿਆ | ਇਸ ਮੌਕੇ ਮਾਸਟਰ ਬਲਜਿੰਦਰ ਸਿੰਘ ਨੇ ਮਾਪਿਆਂ ਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ...

ਪੂਰੀ ਖ਼ਬਰ »

40ਵੀਆਂ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਖੋ-ਖੋ ਲੜਕਿਆਂ ਦੇ ਮੁਕਾਬਲੇ 'ਚ ਬਲਾਕ ਕਪੂਰਥਲਾ-1 ਨੇ ਬਲਾਕ-3 ਨੂੰ ਪਛਾੜਿਆ

ਕਪੂਰਥਲਾ, 12 ਅਕਤੂਬਰ (ਅਮਰਜੀਤ ਕੋਮਲ)- 40ਵੀਂਆਂ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਜੋ ਸਰਕਾਰੀ ਐਲੀਮੈਂਟਰੀ ਸਕੂਲ ਪ੍ਰਵੇਜ਼ ਨਗਰ ਵਿਚ ਹੋ ਰਹੀਆਂ ਹਨ ਦੇ ਦੂਜੇ ਦਿਨ ਨੈਸ਼ਨਲ ਸਟਾਈਲ ਕਬੱਡੀ ਦੇ ਹੋਏ ਮੁਕਾਬਲਿਆਂ ਦਾ ਉਦਘਾਟਨ ਬਲਾਕ ਕਪੂਰਥਲਾ-3 ਦੇ ਬੀ. ਪੀ. ਈ. ...

ਪੂਰੀ ਖ਼ਬਰ »

ਅੱਜ ਵਿਧਾਇਕ ਚੀਮਾ ਤੇ ਸਿੱਕੀ ਕਰਨਗੇ ਇਨਾਮਾਂ ਦੀ ਵੰਡ 40ਵੀਆਂ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਖੋ-ਖੋ ਲੜਕਿਆਂ ਦੇ ਮੁਕਾਬਲੇ 'ਚ ਬਲਾਕ ਕਪੂਰਥਲਾ-1 ਨੇ ਬਲਾਕ-3 ਨੂੰ ਪਛਾੜਿਆ

ਕਪੂਰਥਲਾ, 12 ਅਕਤੂਬਰ (ਅਮਰਜੀਤ ਕੋਮਲ)- 40ਵੀਂਆਂ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਜੋ ਸਰਕਾਰੀ ਐਲੀਮੈਂਟਰੀ ਸਕੂਲ ਪ੍ਰਵੇਜ਼ ਨਗਰ ਵਿਚ ਹੋ ਰਹੀਆਂ ਹਨ ਦੇ ਦੂਜੇ ਦਿਨ ਨੈਸ਼ਨਲ ਸਟਾਈਲ ਕਬੱਡੀ ਦੇ ਹੋਏ ਮੁਕਾਬਲਿਆਂ ਦਾ ਉਦਘਾਟਨ ਬਲਾਕ ਕਪੂਰਥਲਾ-3 ਦੇ ਬੀ. ਪੀ. ਈ. ਓ. ਗੁਰਮੀਤ ਸਿੰਘ ਤੇ ਸਰਕਲ ਸਟਾਈਲ ਕਬੱਡੀ ਦੇ ਮੁਕਾਬਲੇ ਦਾ ਉਦਘਾਟਨ ਸਰਕਾਰੀ ਹਾਈ ਸਕੂਲ ਪ੍ਰਵੇਜ਼ ਨਗਰ ਦੇ ਮੁੱਖ ਅਧਿਆਪਕ ਸੁਖਵਿੰਦਰ ਸਿੰਘ ਚੀਮਾ ਸਟੇਟ ਐਵਾਰਡੀ ਨੇ ਕੀਤਾ | ਕਬੱਡੀ ਨੈਸ਼ਨਲ ਸਟਾਈਲ ਲੜਕਿਆਂ ਦੇ ਮੁਕਾਬਲੇ ਵਿਚ ਕਪੂਰਥਲਾ ਬਲਾਕ-3 ਨੇ ਬਲਾਕ ਫਗਵਾੜਾ ਨੂੰ , ਸੁਲਤਾਨਪੁਰ ਲੋਧੀ ਬਲਾਕ-2 ਨੇ ਕਪੂਰਥਲਾ-1 ਨੂੰ ਜਦਕਿ ਨੈਸ਼ਨਲ ਸਟਾਈਲ ਲੜਕੀਆਂ ਦੇ ਮੁਕਾਬਲੇ ਵਿਚ ਕਪੂਰਥਲਾ ਬਲਾਕ-1 ਨੇ ਬਲਾਕ ਭੁਲੱਥ ਨੂੰ ਹਰਾ ਕੇ ਜਿੱਤ ਹਾਸਲ ਕੀਤੀ | ਇਸੇ ਤਰ੍ਹਾਂ ਖੋ-ਖੋ ਲੜਕਿਆਂ ਦੇ ਮੁਕਾਬਲੇ ਵਿਚ ਕਪੂਰਥਲਾ ਬਲਾਕ-1 ਨੇ ਕਪੂਰਥਲਾ ਬਲਾਕ-3 ਨੂੰ ਤੇ ਸੁਲਤਾਨਪੁਰ ਲੋਧੀ ਬਲਾਕ-1 ਨੇ ਕਪੂਰਥਲਾ ਬਲਾਕ-2 ਨੂੰ ਹਰਾ ਕੇ ਜਿੱਤ ਹਾਸਲ ਕੀਤੀ | ਖੋ-ਖੋ ਲੜਕੀਆਂ ਦੇ ਮੁਕਾਬਲੇ ਵਿਚ ਸੁਲਤਾਨਪੁਰ ਲੋਧੀ ਬਲਾਕ-1 ਨੇ ਬਲਾਕ ਫਗਵਾੜਾ ਨੂੰ ਹਰਾ ਜਿੱਤ ਹਾਸਲ ਕੀਤੀ | ਕਬੱਡੀ ਸਰਕਲ ਸਟਾਈਲ ਦੇ ਮੁਕਾਬਲੇ ਵਿਚ ਕਪੂਰਥਲਾ ਬਲਾਕ-2 ਨੇ ਬਲਾਕ ਫਗਵਾੜਾ ਦੀ ਟੀਮ ਨੂੰ ਪਛਾੜ ਕੇ ਜਿੱਤ ਹਾਸਲ ਕੀਤੀ | ਇਸੇ ਤਰ੍ਹਾਂ ਐਥਲੈਟਿਕਸ ਦੇ ਮੁਕਾਬਲੇ ਵਿਚ ਕਪੂਰਥਲਾ ਬਲਾਕ-1 ਦੇ ਲੜਕਿਆਂ ਨੇ 100 ਮੀਟਰ, 200 ਮੀਟਰ ਤੇ 400 ਮੀਟਰ ਦੌੜ ਵਿਚ ਪਹਿਲਾ ਸਥਾਨ ਲਿਆ | ਜਦਕਿ ਰਿਲੇਅ ਦੌੜ ਵਿਚ ਇਸੇ ਬਲਾਕ ਦੇ ਤੀਜੇ ਸਥਾਨ 'ਤੇ ਰਹੇ | ਇਸੇ ਤਰ੍ਹਾਂ 200 ਮੀਟਰ, 400 ਮੀਟਰ ਤੇ ਰਿਲੇਅ ਦੌੜ ਵਿਚ ਕਪੂਰਥਲਾ ਬਲਾਕ-1 ਦੀਆਂ ਲੜਕੀਆਂ ਨੇ ਤੀਜਾ ਸਥਾਨ ਲਿਆ | ਇਸੇ ਤਰ੍ਹਾਂ ਕੁਸ਼ਤੀ ਮੁਕਾਬਲੇ ਵਿਚ ਵੀ ਬਲਾਕ-1 ਦਾ ਲੜਕਾ ਦੂਜੇ ਸਥਾਨ 'ਤੇ ਰਿਹਾ | ਇਸ ਮੌਕੇ ਕਸ਼ਮੀਰ ਕੌਰ ਪ੍ਰਵੇਜ਼ ਨਗਰ, ਨਰਿੰਦਰ ਕੁਮਾਰ ਸ਼ਰਮਾ, ਅਮਰਜੀਤ ਸਿੰਘ ਬਾਬਾ, ਪਰਮਿੰਦਰ ਕੌਰ, ਦਰਸ਼ਨ ਸਿੰਘ, ਯਸ਼ਪਾਲ, ਰਾਜ ਰਾਣੀ, ਰਜਿੰਦਰ ਕੌਰ, ਬਲਬੀਰ ਸਿੰਘ ਭੰਡਾਲ ਬੇਟ, ਨਿਰਮਲ ਸਿੰਘ, ਹਰਜਿੰਦਰ ਕੌਰ, ਰੇਨੂੰ ਬਾਲਾ, ਨਿੰਦਰ ਸਿੰਘ (ਸਾਰੇ ਸੈਂਟਰ ਹੈੱਡ ਟੀਚਰ), ਪ੍ਰਵੇਜ਼ ਨਗਰ ਦੇ ਸਾਬਕਾ ਸਰਪੰਚ ਜਥੇਦਾਰ ਜਸਵੰਤ ਸਿੰਘ ਕੌੜਾ, ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸੁਰਜੀਤ ਸਿੰਘ, ਨੰਬਰਦਾਰ ਜਸਵਿੰਦਰ ਸਿੰਘ, ਜ਼ਿਲ੍ਹਾ ਕੋਆਰਡੀਨੇਟਰ ਜੋਗਿੰਦਰ ਸਿੰਘ ਅਮਾਨੀਪੁਰ, ਈ.ਟੀ.ਟੀ. ਅਧਿਆਪਕ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਸ਼ਪਾਲ ਸਿੰਘ ਵੜੈਚ, ਜੋਤੀ ਮਹਿੰਦਰੂ, ਰਵੀ ਵਾਹੀ, ਬਲਜੀਤ ਸਿੰਘ ਬੱਬਾ, ਕਮਲਜੀਤ ਸਿੰਘ ਭੁਲੱਥ, ਨਿੰਮੀ ਰਾਣੀ, ਇਵਜੋਤ ਕੌਰ, ਨੀਰੂ ਬਾਲਾ, ਰਾਜਬੀਰ ਸਿੰਘ ਖ਼ਾਨਪੁਰ, ਰਿਤੂ ਬਾਲਾ, ਹਰਦੇਵ ਸਿੰਘ ਖਾਨੋਵਾਲ, ਰਣਬੀਰ ਸਿੰਘ ਸ਼ੇਖੂਪੁਰ, ਹਰਜਿੰਦਰ ਸਿੰਘ ਬਰਿੰਦਪੁਰ, ਪਰਮਜੀਤ ਕੌਰ ਸਿਆਲ, ਕਿਰਨਜੀਤ ਕੌਰ, ਕਮਲਜੀਤ ਸਿੰਘ, ਸੁਖਪਾਲ ਸਿੰਘ, ਦਵਿੰਦਰ ਸਿੰਘ ਫੱਤੂਢੀਂਗਾ, ਜਗਜੀਤ ਸਿੰਘ ਫੱਤੂਢੀਂਗਾ, ਰਜੇਸ਼ ਮੈਂਗੀ, ਹਰਵਿੰਦਰ ਸਿੰਘ, ਸੁਖਦੇਵ ਸਿੰਘ ਚਿਰਾਗਵਾਲਾ ਤੋਂ ਇਲਾਵਾ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਦੇ ਹੈੱਡ ਟੀਚਰ ਤੇ ਸਕੂਲਾਂ ਦੇ ਅਧਿਆਪਕ ਵੱਡੀ ਗਿਣਤੀ ਵਿਚ ਹਾਜ਼ਰ ਸਨ | ਇਸੇ ਦੌਰਾਨ ਪ੍ਰਬੰਧਕਾਂ ਨੇ ਦੱਸਿਆ ਕਿ 13 ਅਕਤੂਬਰ ਨੂੰ 1 ਵਜੇ ਖੇਡਾਂ ਦਾ ਇਨਾਮ ਵੰਡ ਸਮਾਗਮ ਹੋਵੇਗਾ ਜਿਸ ਵਿਚ ਸੁਲਤਾਨਪੁਰ ਲੋਧੀ ਹਲਕੇ ਦੇ ਕਾਂਗਰਸ ਵਿਧਾਇਕ ਨਵਤੇਜ ਸਿੰਘ ਚੀਮਾ ਤੇ ਖਡੂਰ ਸਾਹਿਬ ਹਲਕੇ ਦੇ ਕਾਂਗਰਸ ਵਿਧਾਇਕ ਰਮਨਜੀਤ ਸਿੰਘ ਸਿੱਕੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣਗੇ | ਇਨਾਮ ਵੰਡ ਸਮਾਗਮ ਦੀ ਪ੍ਰਧਾਨਗੀ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਗੁਰਚਰਨ ਸਿੰਘ ਵੱਲੋਂ ਕੀਤੀ ਜਾਵੇਗੀ |


ਖ਼ਬਰ ਸ਼ੇਅਰ ਕਰੋ

ਬਲਾਕ ਸੁਲਤਾਨਪੁਰ ਲੋਧੀ ਦੇ ਪਿੰਡਾਂ 'ਚ ਕੀਤੇ ਵਿਕਾਸ ਕਾਰਜਾਂ ਦਾ ਨਿਰੀਖਣ

ਡਡਵਿੰਡੀ, 12 ਅਕਤੂਬਰ (ਬਲਬੀਰ ਸੰਧਾ)-ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਪੰਜਾਬ ਦੀ ਸੋਸ਼ਲ ਆਡਿਟ ਯੂਨਿਟ ਵੱਲੋਂ ਮਹਾਤਮਾ ਗਾਂਧੀ ਰੁਜ਼ਗਾਰ ਗਾਰੰਟੀ ਯੋਜਨਾ ਐਕਟ ਤਹਿਤ ਕਰਵਾਏ ਕੰਮਾਂ ਦਾ ਸੋਸ਼ਲ ਆਡਿਟ ਡਿਪਟੀ ਡਾਇਰੈਕਟਰ ਸ੍ਰੀ ਨਰਿੰਦਰ ਠਾਕੁਰ ...

ਪੂਰੀ ਖ਼ਬਰ »

ਭਗਵਾਨ ਵਾਲਮੀਕ ਕ੍ਰਾਂਤੀ ਸੈਨਾ ਵਲੋਂ ਪ੍ਰਗਟ ਦਿਹਾੜੇ ਸਬੰਧੀ ਜ਼ਿਲ੍ਹਾ ਪੱਧਰੀ ਸਮਾਗਮ

ਕਪੂਰਥਲਾ, 12 ਅਕਤੂਬਰ (ਸਡਾਨਾ)- ਭਗਵਾਨ ਵਾਲਮੀਕ ਕ੍ਰਾਂਤੀ ਸੈਨਾ ਪੰਜਾਬ ਵਲੋਂ ਸਥਾਨਕ ਇਕ ਪੈਲੇਸ ਵਿਖੇ ਜ਼ਿਲ੍ਹਾ ਪ੍ਰਧਾਨ ਸਰਵਣ ਸਭਰਵਾਲ ਦੀ ਅਗਵਾਈ ਹੇਠ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਹਾੜੇ ਸਬੰਧੀ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਇਆ ਗਿਆ | ਇਸ ਮੌਕੇ ਭਗਵਾਨ ...

ਪੂਰੀ ਖ਼ਬਰ »

ਤਹਿਸੀਲਾਂ 'ਚ ਲੋਕਾਂ ਦੀ ਹੋ ਰਹੀ ਖੱਜਲ-ਖੁਆਰੀ ਵਿਰੁੱਧ ਬਸਪਾ ਅੰਬੇਡਕਰ ਆਵਾਜ਼ ਬੁਲੰਦ ਕਰੇਗੀ- ਨਾਹਰ

ਕਪੂਰਥਲਾ, 12 ਅਕਤੂਬਰ (ਸਡਾਨਾ)- ਬਸਪਾ ਅੰਬੇਡਕਰ ਦੇ ਕੌਮੀ ਪ੍ਰਧਾਨ ਦੇਵੀ ਦਾਸ ਨਾਹਰ ਨੇ ਸੂਬਾਈ ਆਗੂਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੂਬੇ ਅੰਦਰ ਭਿ੍ਸ਼ਟਾਚਾਰ ਨੂੰ ਰੋਕਣ ਤੇ ਭਿ੍ਸ਼ਟ ਅਫ਼ਸਰਾਂ ਨੂੰ ਲੋਕਾਂ ਦੀ ਕਚਹਿਰੀ ਵਿਚ ਲਿਆਉਣ ਲਈ ਪਾਰਟੀ ...

ਪੂਰੀ ਖ਼ਬਰ »

ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਭਾਤ ਫੇਰੀਆਂ 14 ਤੋਂ ਸ਼ੁਰੂ

ਸੁਲਤਾਨਪੁਰ ਲੋਧੀ, 12 ਅਕਤੂਬਰ (ਥਿੰਦ, ਹੈਪੀ)- ਮਾਤਾ ਸੁਲੱਖਣੀ ਜੀ ਸੇਵਾ ਸੁਸਾਇਟੀ ਗੁਰਦੁਆਰਾ ਸ੍ਰੀ ਗੁਰੂ ਕਾ ਬਾਗ਼ ਦੀ ਮੀਟਿੰਗ ਸੀਨੀਅਰ ਮੀਤ ਪ੍ਰਧਾਨ ਜਥੇਦਾਰ ਰਘਬੀਰ ਸਿੰਘ ਦੀ ਅਗਵਾਈ ਹੇਠ ਗੁਰਦੁਆਰਾ ਸ੍ਰੀ ਗੁਰੂ ਕਾ ਬਾਗ਼ ਵਿਖੇ ਹੋਈ | ਇਸ ਮੌਕੇ ਇਕੱਤਰ ਸੰਗਤਾਂ ...

ਪੂਰੀ ਖ਼ਬਰ »

ਮੁੱਢਲੀਆਂ ਸਹੂਲਤਾਂ ਨੂੰ ਤਰਸਦੀ ਪਿੰਡ ਵਾਹਦ ਦੀ ਦਾਣਾ ਮੰਡੀ

ਖਲਵਾੜਾ, 12 ਅਕਤੂਬਰ (ਮਨਦੀਪ ਸਿੰਘ ਸੰਧੂ)- ਫਗਵਾੜਾ ਸਬ ਡਵੀਜ਼ਨ ਦੇ ਅਧੀਨ ਆਉਂਦੀ ਪਿੰਡ ਵਾਹਦ ਦੀ ਦਾਣਾ ਮੰਡੀ ਮੁੱਢਲੇ ਵਿਕਾਸ ਨੂੰ ਤਰਸ ਰਹੀ ਹੈ | ਪੰਜਾਬ ਵਿਚ ਸਰਕਾਰ ਬਦਲਣ ਤੋਂ ਬਾਅਦ ਮੰਡੀ ਵਿਚ ਝੋਨੇ ਦੀ ਫ਼ਸਲ ਲੈ ਕੇ ਆ ਰਹੇ ਕਿਸਾਨ ਮੰਡੀ ਦੀ ਹਾਲਤ ਨੂੰ ਦੇਖ ਕੇ ...

ਪੂਰੀ ਖ਼ਬਰ »

ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਦਿਹਾੜੇ ਸਬੰਧੀ ਗੁਰਮਤਿ ਸਮਾਗਮ

ਨਡਾਲਾ, 12 ਅਕਤੂਬਰ (ਮਾਨ)- ਮੀਰੀ ਪੀਰੀ ਸੇਵਕ ਸਭਾ ਨਡਾਲਾ ਵੱਲੋਂ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਦਿਹਾੜੇ ਸਬੰਧੀ ਤੀਸਰਾ ਗੁਰਮਤਿ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਉਪਰੰਤ ਸ਼ਾਮ 6 ਵਜੇ ਤੋਂ ਰਾਤ 11 ਵਜੇ ਤੱਕ ਕਰਵਾਏ ਗਏ ...

ਪੂਰੀ ਖ਼ਬਰ »

ਭਗਵਾਨ ਵਾਲਮੀਕਿ ਦੇ ਪ੍ਰਗਟ ਦਿਹਾੜੇ ਸਬੰਧੀ ਸਮਾਗਮ

ਕਪੂਰਥਲਾ, 12 ਅਕਤੂਬਰ (ਸਡਾਨਾ)- ਪਿੰਡ ਆਰੀਆਂਵਾਲ ਵਿਖੇ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਹਾੜੇ ਸਬੰਧੀ ਸਤਿਸੰਗ ਕਰਵਾਇਆ ਗਿਆ | ਇਸ ਮੌਕੇ ਕਲਾਕਾਰ ਹਰਭਜਨ ਚੌਹਾਨ ਸੁਲਤਾਨਪੁਰ ਲੋਧੀ ਵਾਲੇ, ਜੱਸਾ ਫ਼ਤਿਹਪੁਰੀਆ, ਪਵਨ ਰੰਧਾਵਾ, ਹੈਪੀ ਰੰਧਾਵਾ, ਸੁੱਚਾ ਜੈਲਾ ...

ਪੂਰੀ ਖ਼ਬਰ »

ਕਿਰਤੀ ਕਿਸਾਨ ਯੂਨੀਅਨ ਦੀ ਮੀਟਿੰਗ

ਕਪੂਰਥਲਾ, 12 ਅਕਤੂਬਰ (ਸਡਾਨਾ)- ਭੁਲੱਥ ਹਲਕੇ ਦੇ ਪਿੰਡ ਸ਼ਾਦੀਪੁਰ ਤੇ ਲਿੱਟਾਂ ਦੇ ਦੋ ਕਿਸਾਨਾਂ ਨੂੰ ਪਰਾਲੀ ਸਾੜਣ ਕਾਰਨ 2500-2500 ਰੁਪਇਆ ਖੇਤੀਬਾੜੀ ਵਿਭਾਗ ਵੱਲੋਂ ਜੁਰਮਾਨਾ ਕੀਤਾ ਗਿਆ | ਕਿਰਤੀ ਕਿਸਾਨ ਯੂਨੀਅਨ ਨੇ ਇਸ ਦੀ ਨਿਖੇਧੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ...

ਪੂਰੀ ਖ਼ਬਰ »

ਪਿੰਡ ਨਿੱਝਰਾਂ 'ਚ ਬੀ. ਐਮ. ਡੀ. ਕੈਂਪ

ਕਾਲਾ ਸੰਘਿਆਂ, 12 ਅਕਤੂਬਰ (ਸੰਘਾ)- ਜ਼ਿਲ੍ਹਾ ਆਯੁਰਵੈਦ ਅਧਿਕਾਰੀ ਡਾ: ਸਮਰਾਟ ਵਿਕਰਮ ਸਹਿਗਲ ਦੀ ਪ੍ਰਧਾਨਗੀ 'ਚ ਸਰਕਾਰੀ ਆਯੁਰਵੈਦਿਕ ਡਿਸਪੈਂਸਰੀ ਨਿੱਝਰਾਂ ਵਿਚ ਧਨਵੰਤਰੀ ਹਰਬਸ ਦੇ ਸਹਿਯੋਗ ਨਾਲ ਬੀ. ਐਮ. ਡੀ. ਕੈਂਪ ਲਗਾਇਆ ਗਿਆ | ਕੈਂਪ ਵਿਚ ਡਾ: ਚੇਤਨ ਮਹਿਤਾ ਐਮ. ਡੀ. ...

ਪੂਰੀ ਖ਼ਬਰ »

ਸਰਕਾਰ ਵਲੋਂ ਪਰਾਲੀ ਦੀ ਸਮੱਸਿਆ ਦਾ ਪੁਖ਼ਤਾ ਹੱਲ ਨਾ ਕੱਢਣ ਕਾਰਨ ਕਿਸਾਨਾਂ ਵਲੋਂ ਸੰਘਰਸ਼ ਕਮੇਟੀ ਗਠਨ

ਹੁਸੈਨਪੁਰ, 12 ਅਕਤੂਬਰ (ਸੋਢੀ)- ਕਿਸਾਨਾਂ ਵਲੋਂ ਪੁੱਤਰਾਂ ਵਾਂਗ ਪਾਲੀਆਂ ਫ਼ਸਲਾਂ ਦਾ ਵਾਜਬ ਮੁੱਲ ਨਾ ਮਿਲਣ ਕਰਕੇ ਕਿਸਾਨ ਪਹਿਲਾ ਹੀ ਕਰਜ਼ੇ ਦੇ ਬੋਝ ਥੱਲੇ ਦੱਬਿਆ ਜਾ ਰਿਹਾ ਹੈ ਜਦਕਿ ਹੁਣ ਪੰਜਾਬ ਸਰਕਾਰ ਵੱਲੋਂ ਨਾਦਰਸ਼ਾਹੀ ਫ਼ਰਮਾਨ ਜਾਰੀ ਕਰਕੇ ਝੋਨੇ ਦੀ ਪਰਾਲੀ ...

ਪੂਰੀ ਖ਼ਬਰ »

ਨਨਕਾਣਾ ਸਾਹਿਬ ਖ਼ਾਲਸਾ ਸਕੂਲ ਦੇ ਖਿਡਾਰੀਆਂ ਦਾ ਵਿਸ਼ੇਸ਼ ਸਨਮਾਨ

ਸੁਲਤਾਨਪੁਰ ਲੋਧੀ, 12 ਅਕਤੂਬਰ (ਥਿੰਦ, ਹੈਪੀ)- ਬਲਾਕ ਪੱਧਰੀ ਅੰਡਰ-17 ਸਾਲ ਐਥਲੈਟਿਕਸ ਮੁਕਾਬਲੇ ਵਿਚ ਨਨਕਾਣਾ ਸਾਹਿਬ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਮੁਕਾਬਲਿਆਂ ਵਿਚ 9 ਤਗਮੇ ਪ੍ਰਾਪਤ ਕੀਤੇ | ...

ਪੂਰੀ ਖ਼ਬਰ »

ਪੇਟ ਨਾਲ ਜੁੜੀ ਕਿਸੇ ਵੀ ਸਮੱਸਿਆ ਨੂੰ ਗੰਭੀਰਤਾ ਨਾਲ ਲਿਆ ਜਾਵੇ- ਡਾ: ਕੰਵਲਜੀਤ ਸਿੰਘ

ਕਪੂਰਥਲਾ, 12 ਅਕਤੂਬਰ (ਸਡਾਨਾ)- ਸਿਹਤ ਵਿਭਾਗ ਕਪੂਰਥਲਾ ਵਲੋਂ ਸਿਵਲ ਸਰਜਨ ਡਾ. ਹਰਪ੍ਰੀਤ ਸਿੰਘ ਕਾਹਲੋਂ ਦੇ ਸਹਿਯੋਗ ਨਾਲ ਪੇਟ ਦੇ ਰੋਗਾਂ ਤੇ ਸਰਜਰੀ ਸਬੰਧੀ ਸੈਮੀਨਾਰ ਕਰਵਾਇਆ ਗਿਆ | ਇਸ ਮੌਕੇ ਪੇਟ ਦੇ ਰੋਗਾਂ ਦੇ ਮਾਹਿਰ ਡਾ: ਕੰਵਲਜੀਤ ਸਿੰਘ ਵਲੋਂ ਪੇਟ ਦੇ ਰੋਗਾਂ ਤੇ ...

ਪੂਰੀ ਖ਼ਬਰ »

ਡੇਂਗੂ ਤੋਂ ਬਚਾਅ ਸੰਬੰਧੀ ਮੁਹੱਲਿਆਂ 'ਚ ਕੀਤਾ ਪ੍ਰਚਾਰ

ਕਪੂਰਥਲਾ, 12 ਅਕਤੂਬਰ (ਸਡਾਨਾ)- ਸਿਵਲ ਸਰਜਨ ਡਾ. ਹਰਪ੍ਰੀਤ ਸਿੰਘ ਕਾਹਲੋਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਲੋਕਾਂ ਨੂੰ ਡੇਂਗੂ ਦੀ ਬੀਮਾਰੀ ਤੋਂ ਜਾਗਰੂਕ ਕਰਨ ਦੇ ਉਦੇਸ਼ ਨਾਲ ਸਿਹਤ ਵਿਭਾਗ ਦੇ ਕਰਮਚਾਰੀਆਂ ਵੱਲੋਂ ਮਾਰਕਫੈੱਡ ਚੌਕ ਤੇ ਅਰਫਵਾਲਾ ਗੁਰਦੁਆਰਾ ਸਾਹਿਬ ...

ਪੂਰੀ ਖ਼ਬਰ »

ਸੁਲਤਾਨਪੁਰ ਲੋਧੀ 'ਚ ਵਾਟਰ ਸਪਲਾਈ ਤੇ ਸੀਵਰੇਜ ਦੇ ਪੁਖ਼ਤਾ ਪ੍ਰਬੰਧ ਲਈ ਮਾਸਟਰ ਪਲਾਨ ਤਿਆਰ

ਸੁਲਤਾਨਪੁਰ ਲੋਧੀ, 12 ਅਕਤੂਬਰ (ਨਰੇਸ਼ ਹੈਪੀ, ਥਿੰਦ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਤੋਂ ਪਹਿਲਾਂ-ਪਹਿਲਾਂ ਸ਼ਹਿਰ ਸੁਲਤਾਨਪੁਰ ਲੋਧੀ ਅੰਦਰ ਵਾਟਰ ਸਪਲਾਈ ਅਤੇ ਸੀਵਰੇਜ ਦੀ ਸਮੱਸਿਆ ਦਾ ਪੱਕਾ ਤੇ ਟਿਕਾਊ ਹੱਲ ਕਰਨ ਲਈ ਵਿਧਾਇਕ ਨਵਤੇਜ ਸਿੰਘ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX