ਤਾਜਾ ਖ਼ਬਰਾਂ


ਸੀਟੂ ਦੇ ਸੂਬਾ ਪ੍ਰਦਾਨ ਕਾਮਰੇਡ ਮਹਾਂ ਸਿੰਘ ਰੋੜੀ ਦੀ ਗ੍ਰਿਫ਼ਤਾਰੀ ਨਾਲ ਗਰਮਾਇਆ ਮਾਹੌਲ
. . .  1 day ago
ਟੱਪਰੀਆਂ ਖ਼ੁਰਦ, (ਬਲਾਚੌਰ) 10 ਦਸੰਬਰ (ਸ਼ਾਮ ਸੁੰਦਰ ਮੀਲੂ)- ਸੀ ਪੀ ਆਈ (ਐੱਮ) ਦੇ ਸੂਬਾਈ ਆਗੂ ਅਤੇ ਸੀਟੂ ਦੇ ਸੂਬਾ ਪ੍ਰਧਾਨ ਕਾਮਰੇਡ ਮਹਾਂ ਸਿੰਘ ਰੋੜੀ ਦੀ ਪੁਲਸ ਵੱਲੋਂ ਕੀਤੀ ਗ੍ਰਿਫ਼ਤਾਰੀ ਨਾਲ ਬਲਾਚੌਰ ਵਿਧਾਨ ਸਭਾ ਹਲਕੇ ...
ਦੋ ਹਫ਼ਤੇ ਪਹਿਲਾਂ ਲਾਪਤਾ ਹੋਏ ਨੌਜਵਾਨ ਦੀ ਲਾਸ਼ ਬਰਾਮਦ
. . .  1 day ago
ਭਿੰਡੀ ਸੈਦਾਂ/ਅਜਨਾਲਾ 10 ਦਸੰਬਰ,( ਪ੍ਰਿਤਪਾਲ ਸਿੰਘ ਸੂਫ਼ੀ ਗੁਰਪ੍ਰੀਤ ਸਿੰਘ ਢਿੱਲੋਂ )- ਪੁਲਿਸ ਥਾਣਾ ਅਜਨਾਲਾ ਅਧੀਨ ਪੈਂਦੇ ਪਿੰਡ ਸ਼ਾਹਲੀਵਾਲ ਦੇ ਰਹਿਣ ਵਾਲੇ ਨੌਜਵਾਨ ਮਨਜੀਤ ਸਿੰਘ ਸਾਬੋ (38) ਪੁੱਤਰ ਮਹਿੰਦਰ ਸਿੰਘ ਜੋ ਕਿ ਤਕਰੀਬਨ ...
ਕੈਪਟਨ ਦਾ ਵੱਡਾ ਐਲਾਨ, ਸਰਕਾਰ ਮੁਹਾਲੀ ਮਿਲਟਰੀ ਸਕੂਲ ਵਿਚ ਪੜ੍ਹਦੇ ਗਰੀਬ ਬੱਚਿਆਂ ਦਾ ਖਰਚਾ ਚੁੱਕਣਗੇ
. . .  1 day ago
ਚੰਡੀਗੜ੍ਹ ,10 ਦਸੰਬਰ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਫ਼ੈਸਲਾ ਲਿਆ ਹੈ ਕਿ ਮੁਹਾਲੀ ਦੇ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਐਲੀਮੈਂਟਰੀ ਇੰਸਟੀਚਿਊਟ (ਐਮਆਰਐਸਏਐਫਪੀਆਈ) ਵਿਚ ਪੜ੍ਹਦੇ 11 ਵੀਂ ...
ਪਰਾਲੀ ਨਾ ਸਾੜਨ ਵਾਲੇ ਖੇਤਾਂ 'ਚ ਕਣਕ ਖਾ ਗਈ ਸੁੰਡੀ, ਕਿਸਾਨਾਂ ਖੇਤੀਬਾੜੀ ਅਧਿਕਾਰੀ ਬਣਾਏ ਬੰਦੀ
. . .  1 day ago
ਫ਼ਿਰੋਜ਼ਪੁਰ, 10 ਦਸੰਬਰ (ਜਸਵਿੰਦਰ ਸਿੰਘ ਸੰਧੂ)- ਬਲਾਕ ਘੱਲ ਖ਼ੁਰਦ ਦੇ ਪਿੰਡ ਕਬਰ ਵੱਛਾ ਅੰਦਰ ਪਰਾਲੀ ਨਾ ਸਾੜਨ ਵਾਲੇ ਖੇਤਾਂ 'ਚ ਹੋਏ ਸੁੰਡੀ ਦੇ ਹਮਲੇ ਕਾਰਨ ਕਣਕ ਦੀ ਫ਼ਸਲ ਤਬਾਹ ਹੋਣ ਦੇ ਰੋਸ ਵਜੋਂ ਖੇਤ ਦੇਖਣ ਗਏ ਖੇਤੀਬਾੜੀ ...
ਸਾਊਥ ਏਸ਼ੀਅਨ ਖੇਡਾਂ 'ਚ ਖਮਾਣੋਂ ਦੀ ਧੀ ਕੋਮਲਪ੍ਰੀਤ ਸ਼ੁਕਲਾ ਨੇ ਤਲਵਾਰਬਾਜ਼ੀ 'ਚ ਜਿੱਤਿਆ ਸੋਨੇ ਦਾ ਤਗਮਾ
. . .  1 day ago
ਖਮਾਣੋਂ, 10 ਦਸੰਬਰ (ਮਨਮੋਹਣ ਸਿੰਘ ਕਲੇਰ)-ਨੇਪਾਲ ਦੀ ਰਾਜਧਾਨੀ ਕਾਠਮੰਡੂ ਵਿਖੇ ਹੋ ਰਹੀਆਂ 13 ਵੀ ਸਾਊਥ ਏਸ਼ੀਅਨ ਗੇਮਜ਼ 'ਚ ਖਮਾਣੋਂ ਸ਼ਹਿਰ ਦੀ ਹੋਣਹਾਰ ਧੀ ਕੋਮਲਪ੍ਰੀਤ ਸ਼ੁਕਲਾ ਨੇ ਤਲਵਾਰਬਾਜ਼ੀ ਮੁਕਾਬਲਿਆਂ 'ਚ ਸੈਬਰ ਟੀਮ ਮੁਕਾਬਲੇ 'ਚ ਗੋਲਡ ਮੈਡਲ ਜਿੱਤ...
ਗਮਾਡਾ ਵਲੋਂ ਤਿੰਨ ਮੰਜਲਾਂ ਹੋਟਲ ਸੀਲ, ਮਾਲਕ ਨੇ ਕਿਹਾ ਸਰਕਾਰ ਵਲੋਂ ਕਾਨੂੰਨੀ ਦਾਅ ਪੇਚਾਂ ਨਾਲ ਖੋਹਿਆ ਜਾਂਦਾ ਹੈ ਰੁਜ਼ਗਾਰ, ਨੌਕਰੀਆਂ ਦੇਣਾ ਤਾਂ ਦੂਰ ਦੀ ਗੱਲ
. . .  1 day ago
ਮੁੱਲਾਂਪੁਰ ਗਰੀਬਦਾਸ, 10 ਦਸੰਬਰ (ਖੈਰਪੁਰ) - ਪਿੰਡ ਮਾਜਰਾ ਵਿਖੇ ਟੀ ਪੁਆਇੰਟ ਨੇੜੇ ਪੈਰੀਫੇਰੀ ਐਕਟ ਦੀ ਉਲੰਘਣਾ ਕਰਕੇ ਬਣਾਏ ਤਿੰਨ ਮੰਜਿਲਾ ਹੋਟਲ ਨੂੰ ਅੱਜ ਗਮਾਡਾ ਟੀਮ ਵੱਲੋਂ ਸੀਲ ਕਰ ਦਿੱਤਾ ਗਿਆ। ਐਸ ਡੀ ਓ ਅਤੇ ਸਬੰਧਿਤ ਜੇ ਈ 'ਤੇ ਆਧਾਰਿਤ ਟੀਮ ਵੱਲੋਂ ਇਸ...
ਬੈਂਕ 'ਚ ਡਕੈਤੀ ਕਰਨ ਵਾਲੇ ਨੌਜਵਾਨਾਂ ਦੇ ਪੁਲਿਸ ਨੇ ਜਾਰੀ ਕੀਤੇ ਸਕੈੱਚ
. . .  1 day ago
ਅਜਨਾਲਾ, 10 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਬੀਤੀ ਲੰਘੀ 7 ਤਰੀਕ ਨੂੰ ਥਾਣਾ ਖਿਲਚੀਆਂ ਦੇ ਅਧੀਨ ਪੈਂਦੀ ਪੰਜਾਬ ਐਂਡ ਸਿੰਧ ਛੱਜਲਵੱਡੀ ਵਿਚ ਤਿੰਨ ਨੌਜਵਾਨਾਂ ਵਲੋਂ ਬੈਂਕ ਡਕੈਤੀ ਕੀਤੀ ਗਈ ਸੀ। ਇਨ੍ਹਾਂ ਨੌਜਵਾਨਾਂ ਨੇ ਪਿਸਟਲ ਦੀ ਨੋਕ 'ਤੇ 7 ਲੱਖ 83 ਹਜ਼ਾਰ ਰੁਪਏ ਨਗਦੀ...
ਨਸ਼ੇ ਦੀ ਓਵਰ ਡੋਜ਼ ਨਾਲ ਨੌਜਵਾਨ ਦੀ ਹੋਈ ਮੌਤ
. . .  1 day ago
ਫ਼ਿਰੋਜ਼ਪੁਰ 10 ਦਸੰਬਰ (ਜਸਵਿੰਦਰ ਸਿੰਘ ਸੰਧੂ) - ਨਸ਼ੇ ਦੀ ਓਵਰ ਡੋਜ਼ ਲੈਣ ਨਾਲ ਇਕ ਨੌਜਵਾਨ ਦੀ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਹੈ। ਜਿਸ ਦੀ ਪਛਾਣ ਵਿਸ਼ਾਲ ਪ੍ਰੀਤ ਸ਼ਰਮਾ...
ਵਾਸ਼ਿੰਗਟਨ 'ਚ ਸਿੱਖ ਚਾਲਕ ਨਾਲ ਯਾਤਰੀ ਵਲੋਂ ਨਸਲੀ ਬਦਸਲੂਕੀ, ਚਾਲਕ ਦਾ ਘੁੱਟਿਆ ਗਲਾ
. . .  1 day ago
ਹਿਊਸਟਨ, 10 ਦਸੰਬਰ - ਮੀਡੀਆ ਰਿਪੋਰਟਾਂ ਮੁਤਾਬਿਕ ਵਾਸ਼ਿੰਗਟਨ ਵਿਚ ਇਕ ਘ੍ਰਿਣਾ ਅਪਰਾਧ ਤਹਿਤ ਵਾਪਰੇ ਮਾਮਲੇ ਵਿਚ ਇਕ ਭਾਰਤੀ ਮੂਲ ਦੇ ਸਿੱਖ ਡਰਾਈਵਰ 'ਤੇ ਹਮਲਾ ਕੀਤਾ ਗਿਆ ਤੇ ਨਸਲੀ ਇਤਰਾਜ਼ਯੋਗ ਟਿੱਪਣੀਆਂ ਕਰਦੇ ਹੋਏ ਬਦਸਲੂਕੀ ਕੀਤੀ ਗਈ। ਗ੍ਰਿਫਿਨ...
ਮਾਨਸਿਕ ਪ੍ਰੇਸ਼ਾਨ ਔਰਤ ਵਲੋਂ ਆਤਮਦਾਹ
. . .  1 day ago
ਜ਼ੀਰਕਪੁਰ, 10 ਦਸੰਬਰ (ਹੈਪੀ ਪੰਡਵਾਲਾ) - ਨੇੜਲੇ ਪਿੰਡ ਦਿਆਲਪੁਰਾ ਵਿਖੇ ਇੱਕ ਔਰਤ ਨੇ ਮਿੱਟੀ ਦਾ ਤੇਲ ਪਾ ਕੇ ਆਤਮਦਾਹ ਕਰ ਲਿਆ। ਮ੍ਰਿਤਕਾ ਦੀ ਪਹਿਚਾਣ ਗੋਗੀ (42) ਪਤਨੀ ਗੁਰਮੇਲ ਸਿੰਘ ਵਜੋਂ ਹੋਈ ਹੈ, ਜੋ ਕੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ। ਜਾਣਕਾਰੀ ਅਨੁਸਾਰ...
ਅਸਲਾ ਸੋਧ ਬਿਲ 2019 ਰਾਜ ਸਭਾ ਵਿਚ ਪਾਸ
. . .  1 day ago
ਨਵੀਂ ਦਿੱਲੀ, 10 ਦਸੰਬਰ - ਅੱਜ ਰਾਜ ਸਭਾ ਵਿਚ ਅਸਲਾ ਸੋਧ ਬਿਲ 2019 ਨੂੰ ਪਾਸ ਕਰ ਦਿੱਤਾ ਗਿਆ...
ਅਮਰੀਕੀ ਕਮਿਸ਼ਨ ਨੇ ਅਮਿਤ ਸ਼ਾਹ 'ਤੇ ਪਾਬੰਦੀ ਲਗਾਉਣ ਦੀ ਕੀਤੀ ਮੰਗ, ਭਾਰਤ ਨੂੰ ਦੇਣਾ ਪਿਆ ਜਵਾਬ
. . .  1 day ago
ਵਾਸ਼ਿੰਗਟਨ, 10 ਦਸੰਬਰ - ਕੌਮਾਂਤਰੀ ਧਾਰਮਿਕ ਆਜ਼ਾਦੀ 'ਤੇ ਸੰਘੀ ਅਮਰੀਕੀ ਕਮਿਸ਼ਨ ਨੇ ਕਿਹਾ ਕਿ ਨਾਗਰਿਕਤਾ ਸੋਧ ਬਿਲ ਗਲਤ ਦਿਸ਼ਾ ਵਿਚ ਵਧਾਇਆ ਗਿਆ ਇਕ ਖ਼ਤਰਨਾਕ ਕਦਮ ਹੈ ਤੇ ਜੇ ਇਹ ਭਾਰਤ ਦੀ ਸੰਸਦ ਵਿਚ ਪਾਸ ਹੁੰਦਾ ਹੈ ਤਾਂ ਭਾਰਤ ਦੇ ਗ੍ਰਹਿ ਮੰਤਰੀ ਅਮਿਤ...
ਬੀਬਾ ਹਰਸਿਮਰਤ ਕੌਰ ਬਾਦਲ ਨੇ ਰੇਲ ਮੰਤਰੀ ਦਾ ਕੀਤਾ ਧੰਨਵਾਦ
. . .  1 day ago
ਅਜਨਾਲਾ, 10 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ) - 9 ਫਰਵਰੀ 2020 ਨੂੰ ਆ ਰਹੇ ਗੁਰੂ ਰਵੀਦਾਸ ਜੀ ਦੇ 643ਵੇਂ ਜਨਮ ਦਿਵਸ ਸਮਾਗਮਾਂ ਲਈ ਵਾਰਾਨਸੀ ਜਾਣ ਵਾਲੇ ਸ਼ਰਧਾਲੂਆਂ ਨੂੰ ਰੇਲ ਕਿਰਾਏ ਵਿਚ 50 ਫ਼ੀਸਦੀ ਛੋਟ ਦੇਣ 'ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਰੇਲ...
ਦਿੱਲੀ 'ਚ ਵੈਸੇ ਹੀ ਜ਼ਿੰਦਗੀ ਛੋਟੀ ਹੋ ਰਹੀ ਹੈ ਤੇ ਫਿਰ ਫਾਂਸੀ ਕਿਉਂ - ਨਿਰਭੈਆ ਸਮੂਹਿਕ ਜਬਰ ਜਨਾਹ ਮਾਮਲੇ 'ਚ ਦੋਸ਼ੀ ਨੇ ਪੁਨਰ ਵਿਚਾਰ ਪਟੀਸ਼ਨ 'ਚ ਦਿੱਤਾ ਤਰਕ
. . .  1 day ago
ਨਵੀਂ ਦਿੱਲੀ, 10 ਦਸੰਬਰ - ਨਿਰਭੈਆ ਸਮੂਹਿਕ ਜਬਰ ਜਨਾਹ ਤੇ ਹੱਤਿਆ ਮਾਮਲੇ 'ਚ ਮੌਤ ਦੀ ਸਜ਼ਾ ਪਾਉਣ ਵਾਲੇ ਚਾਰ ਦੋਸ਼ੀਆਂ ਵਿਚ ਅੰਤਿਮ ਦੋਸ਼ੀ ਨੇ ਅੱਜ ਸੁਪਰੀਮ ਕੋਰਟ ਵਿਚ ਪੁਨਰ ਵਿਚਾਰ ਪਟੀਸ਼ਨ ਦਾਇਰ ਕੀਤੀ। ਨਿਰਭੈਆ ਮਾਮਲੇ ਵਿਚ ਚੌਥੇ ਦੋਸ਼ੀ ਅਕਸ਼ੇ ਨੇ ਪੁਨਰ...
ਨਿਰਭੈਆ ਦੇ ਦੋਸ਼ੀ ਅਕਸ਼ੇ ਸਿੰਘ ਨੇ ਦਾਖਲ ਕੀਤੀ ਪੁਨਰ ਵਿਚਾਰ ਪਟੀਸ਼ਨ
. . .  1 day ago
ਨਵੀਂ ਦਿੱਲੀ, 10 ਦਸੰਬਰ - ਨਿਰਭੈਆ ਸਮੂਹਿਕ ਜਬਰ ਜਨਾਹ ਤੇ ਹੱਤਿਆ ਮਾਮਲੇ ਵਿਚ ਤਿਹਾੜ ਜੇਲ੍ਹ ਵਿਚ ਫਾਂਸੀ ਦੀ ਸਜ਼ਾ ਕੱਟ ਰਹੇ ਦੋਸ਼ੀ ਅਕਸ਼ੇ ਕੁਮਾਰ ਸਿੰਘ ਨੇ ਸੁਪਰੀਮ ਕੋਰਟ ਵਿਚ ਪੁਨਰ ਵਿਚਾਰ ਪਟੀਸ਼ਨ ਦਾਇਰ ਕੀਤੀ ਹੈ। ਜਿਕਰਯੋਗ ਹੈ ਕਿ ਇਸ ਮਾਮਲੇ ਵਿਚ ਪਹਿਲਾ...
ਲੋਨ ਨਾ ਭਰਨ 'ਤੇ ਬੈਂਕ ਵਲੋਂ ਕਮਿਸ਼ਨ ਏਜੰਟ ਦੀਆਂ ਤਿੰਨ ਦੁਕਾਨਾਂ ਸਮਾਨ ਸਮੇਤ ਸੀਲ
. . .  1 day ago
ਕਰਤਾਰਪੁਰ ਪੁਲਿਸ ਨੇ ਭਾਰੀ ਮਾਤਰਾ 'ਚ ਸ਼ਰਾਬ ਸਮੇਤ ਸਮੱਗਲਰ ਕੀਤੇ ਕਾਬੂ
. . .  1 day ago
ਜੋ ਅਸਹਿਮਤ ਹੁੰਦੈ ਉਹ ਦੇਸ਼ਧ੍ਰੋਹੀ, ਇਹ ਭਾਜਪਾ ਦਾ ਭਰਮ - ਸ਼ਿਵ ਸੈਨਾ ਨੇ ਨਾਗਰਿਕਤਾ ਬਿਲ 'ਤੇ ਸਮਰਥਨ ਦੇਣ ਤੋਂ ਅਜੇ ਕੀਤਾ ਇਨਕਾਰ
. . .  1 day ago
ਭਾਰਤ ਦੀ ਝੋਲੀ 'ਚ ਪਿਆ ਕੌਮਾਂਤਰੀ ਕਬੱਡੀ ਕੱਪ, ਫਾਈਨਲ 'ਚ ਕੈਨੇਡਾ ਨੂੰ ਦਿੱਤੀ ਮਾਤ
. . .  1 day ago
ਗੁਰਦੁਆਰਾ ਗੁਰੂ ਡਾਂਗਮਾਰ ਸਾਹਿਬ ਦੇ ਦਰਸ਼ਨ ਕਰਨ ਪਹੁੰਚੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 5 ਕੱਤਕ ਸੰਮਤ 549

ਹੁਸ਼ਿਆਰਪੁਰ / ਮੁਕੇਰੀਆਂ

ਦੀਵਾਲੀ ਦੀ ਰਾਤ ਵੱਖ-ਵੱਖ ਥਾਵਾਂ 'ਤੇ ਅੱਗ ਲੱਗਣ ਨਾਲ ਲੱਖਾਂ ਦੀ ਸੰਪਤੀ ਸੜ ਕੇ ਸੁਆਹ

ਹੁਸ਼ਿਆਰਪੁਰ, 20 ਅਕਤੂਬਰ (ਬਲਜਿੰਦਰਪਾਲ ਸਿੰਘ)-ਦੀਵਾਲੀ ਦੀ ਰਾਤ ਅੱਗ ਲੱਗਣ ਦੀਆਂ ਅੱਧਾ ਦਰਜਨ ਘਟਨਾਵਾਂ ਘਟੀਆਂ | ਹਾਲਾਂਕਿ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ ਪਰ ਲੱਖਾਂ ਰੁਪਏ ਦੀ ਸੰਪਤੀ ਸੜ ਕੇ ਸੁਆਹ ਹੋ ਗਈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ...

ਪੂਰੀ ਖ਼ਬਰ »

ਗੁਰਦੁਆਰਾ ਸ੍ਰੀ ਗਰਨਾ ਸਾਹਿਬ ਵਿਖੇ ਬੰਦੀ ਛੋੜ ਦਿਵਸ ਸਬੰਧੀ ਸਮਾਗਮ

ਦਸੂਹਾ, 20 ਅਕਤੂਬਰ (ਭੁੱਲਰ)-ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਇਤਿਹਾਸਿਕ ਸਥਾਨ ਗੁਰਦੁਆਰਾ ਸ੍ਰੀ ਗਰਨਾ ਸਾਹਿਬ ਵਿਖੇ ਬੰਦੀ ਛੋੜ ਦਿਵਸ ਸਬੰਧੀ ਸਮਾਗਮ ਕਰਵਾਇਆ ਗਿਆ | ਇਸ ਮੌਕੇ ਗੁਰਦੁਆਰਾ ਸ੍ਰੀ ਗਰਨਾ ਸਾਹਿਬ ਵਿਖੇ ਅਲੌਕਿਕ ਦੀਪਮਾਲਾ ...

ਪੂਰੀ ਖ਼ਬਰ »

ਪਿਓ ਦੀ ਹੱਤਿਆ ਕਰਨ ਵਾਲਾ ਪੁੱਤਰ ਗਿ੍ਫ਼ਤਾਰ

ਹੁਸ਼ਿਆਰਪੁਰ, 20 ਅਕਤੂਬਰ (ਬਲਜਿੰਦਰਪਾਲ ਸਿੰਘ)-ਨਸ਼ਾ ਨਾ ਮਿਲਣ 'ਤੇ ਆਪਣੇ ਪਿਤਾ ਦੀ ਕਥਿਤ ਤੌਰ 'ਤੇ ਹੱਤਿਆ ਕਰਨ ਵਾਲੇ ਮਾਮਲੇ 'ਚ ਭਗੌੜੇ ਕਥਿਤ ਦੋਸ਼ੀ ਪੁੱਤਰ ਚਰਨਜੀਤ ਸਿੰਘ ਵਾਸੀ ਚੇਲਾ ਨੂੰ ਥਾਣਾ ਮੇਹਟੀਆਣਾ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ ਹੈ | ਪੁਲਿਸ ਨੇ ਕਥਿਤ ...

ਪੂਰੀ ਖ਼ਬਰ »

ਸੜਕ ਹਾਦਸੇ 'ਚ 1 ਦੀ ਮੌਤ

ਕੋਟਫ਼ਤੂਹੀ, 20 ਅਕਤੂਬਰ (ਅਟਵਾਲ)-ਕੋਟਫ਼ਤੂਹੀ ਬਾਜ਼ਾਰ ਵਿਚ ਦੀਵਾਲੀ ਦੀ ਸ਼ਾਮ ਕਰੀਬ 5:30 ਕੁ ਵਜੇ ਦੋ ਐਕਟਿਵਾ ਦੀ ਆਪਸ 'ਚ ਟੱਕਰ ਹੋਣ ਕਾਰਨ 1 ਦੀ ਮੌਤ ਅਤੇ 1 ਵਿਅਕਤੀ ਦੇ ਜ਼ਖ਼ਮੀ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਖੂਹੀ ਵਾਲੇ ਅੱਡੇ ...

ਪੂਰੀ ਖ਼ਬਰ »

ਛੱਤ ਤੋਂ ਡਿੱਗ ਕੇ ਬਜ਼ੁਰਗ ਜ਼ਖ਼ਮੀ

ਚੱਬੇਵਾਲ, 20 ਅਕਤੂਬਰ (ਸਖ਼ੀਆ)-ਪਿੰਡ ਬਸੀ ਜਮਾਲ ਖ਼ਾਂ 'ਚ ਬਾਅਦ ਦੁਪਹਿਰ ਘਰ ਦੀ ਪੁਰਾਣੀ ਛੱਤ ਦਾ ਬਾਲਾ ਟੁੱਟਣ ਕਾਰਨ ਇਕ ਬਜ਼ੁਰਗ ਛੱਤ ਤੋਂ ਹੇਠਾਂ ਡਿੱਗ ਕੇ ਜ਼ਖ਼ਮੀ ਹੋ ਗਿਆ | ਮਿਲੀ ਜਾਣਕਾਰੀ ਅਨੁਸਾਰ ਪ੍ਰੀਤਮ ਦਾਸ (65) ਵਾਸੀ ਪਿੰਡ ਬਸੀ ਜਮਾਲ ਖ਼ਾਂ ਜਿਹੜਾ ਕਿ ਕਿਸੇ ...

ਪੂਰੀ ਖ਼ਬਰ »

ਕਬਾੜ ਦੇ ਸਟੋਰ ਨੂੰ ਅੱਗ ਲੱਗਣ ਨਾਲ ਲੱਖਾਂ ਦਾ ਨੁਕਸਾਨ

ਗੜ੍ਹਸ਼ੰਕਰ, 20 ਅਕਤੂਬਰ (ਧਾਲੀਵਾਲ)-ਪਿੰਡ ਬੋੜਾ ਵਿਖੇ ਦੀਵਾਲੀ ਦੀ ਰਾਤ ਇਕ ਕਬਾੜ ਦੇ ਸਟੋਰ ਨੂੰ ਅੱਗ ਲੱਗਣ ਕਾਰਨ ਲੱਖਾਂ ਦਾ ਨੁਕਸਾਨ ਹੋਣ ਦੀ ਖ਼ਬਰ ਹੈ | ਸੁਰਿੰਦਰ ਕੁਮਾਰ ਪੁੱਤਰ ਕੇਵਲ ਕ੍ਰਿਸ਼ਨ ਵਾਸੀ ਬੋੜਾ ਨੇ ਦੱਸਿਆ ਕਿ ਉਹ ਕਬਾੜ ਦਾ ਕੰਮ ਕਰਦੇ ਹੈ ਤੇ ਪਿੰਡ ...

ਪੂਰੀ ਖ਼ਬਰ »

ਨਿਰਧਾਰਿਤ ਸਮੇਂ ਤੋਂ ਬਾਅਦ ਪਟਾਕੇ ਚਲਾਉਣ ਵਾਲਿਆਂ ਖਿਲਾਫ਼ ਕੇਸ ਦਰਜ

ਹੁਸ਼ਿਆਰਪੁਰ, 20 ਅਕਤੂਬਰ (ਹਰਪ੍ਰੀਤ ਕੌਰ)-ਦੀਵਾਲੀ ਦੀ ਰਾਤ ਲੋਕਾਂ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੁਆਰਾ ਜਾਰੀ ਹਦਾਇਤਾਂ ਦੀ ਰੱਜ ਕੇ ਉਲੰਘਣਾ ਕੀਤੀ ਪਰ ਪੁਲਿਸ ਵਲੋਂ ਕੇਵਲ ਇੱਕਾ-ਦੁੱਕਾ ਕੇਸਾਂ ਵਿਚ ਹੀ ਕਾਰਵਾਈ ਕੀਤੀ ਗਈ | ਅਦਾਲਤ ਨੇ ਪ੍ਰਦੂਸ਼ਣ ਨੂੰ ਧਿਆਨ ...

ਪੂਰੀ ਖ਼ਬਰ »

ਮਸ਼ੀਨਰੀ ਭੇਜਣ ਦੇ ਨਾਂਅ 'ਤੇ ਠੱਗੇ 48 ਲੱਖ-ਮਾਮਲਾ ਦਰਜ

ਹੁਸ਼ਿਆਰਪੁਰ, 20 ਅਕਤੂਬਰ (ਬਲਜਿੰਦਰਪਾਲ ਸਿੰਘ)-ਲੱਖਾਂ ਰੁਪਏ ਦੀ ਠੱਗੀ ਕਰਨ ਦੇ ਦੋਸ਼ 'ਚ ਥਾਣਾ ਬੁੱਲ੍ਹੋਵਾਲ ਪੁਲਿਸ ਨੇ ਬੰਗਲੌਰ ਦੀ ਇਕ ਫਰਮ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਪਿੰਡ ਚੱਕ ਗੁੱਜਰਾਂ ਦੇ ਵਾਸੀ ਰਜਨੀਸ਼ ਕੁਮਾਰ ਨੇ ਪੁਲਿਸ ਨੇ ...

ਪੂਰੀ ਖ਼ਬਰ »

ਚੋਰ ਚੋਰੀ ਕੀਤੇ ਗਏ ਸਾਮਾਨ ਸਮੇਤ ਮੋਟਰਸਾਈਕਲ ਛੱਡ ਕੇ ਹੋਏ ਫ਼ਰਾਰ

ਐਮਾਂ ਮਾਂਗਟ, 20 ਅਕਤੂਬਰ (ਗੁਰਾਇਆ)-ਬੀਤੀ ਰਾਤ ਪਿੰਡ ਸਤਾਪਕੋਟ ਬਸਤੀ ਦੇ ਗੁਰਦੁਆਰਾ ਸਿੰਘ ਸਭਾ 'ਚੋਂ ਗੋਲਕ, ਕੈਮਰੇ ਅਤੇ ਐੱਲ.ਈ.ਡੀ. ਚੋਰੀ ਦੇ ਸਮਾਨ ਸਮੇਤ ਚੋਰਾਂ ਵਲੋਂ ਆਪਣਾ ਮੋਟਰਸਾਈਕਲ ਛੱਡ ਫ਼ਰਾਰ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪ੍ਰਾਪਤ ਜਾਣਕਾਰੀ ...

ਪੂਰੀ ਖ਼ਬਰ »

ਖੁੱਲੇ੍ਹਆਮ ਵਿਕੇ ਪਟਾਕੇ ਗਰੀਨ ਤੇ ਪ੍ਰਦੂਸ਼ਣ ਮੁਕਤ ਦੀਵਾਲੀ ਦੀ ਮੁਹਿੰਮ ਨੂੰ ਧੱਕਾ

ਰਾਮਗੜ੍ਹ ਸੀਕਰੀ, 20 ਅਕਤੂਬਰ (ਕਟੋਚ)- ਹਰੇਕ ਸਾਲ ਦੀ ਤਰ੍ਹਾਂ ਇਸ ਵਾਰ ਵੀ ਡੀ. ਸੀ. ਹੁਸ਼ਿਆਰਪੁਰ ਦੇ ਹੁਕਮਾਂ ਦੀ ਸ਼ਰੇਆਮ ਤੇ ਬੇਖ਼ੌਫ ਉਲੰਘਣਾ ਹੋਈ ਤੇ ਪਟਾਕਿਆਂ ਦੀ ਵਿੱਕਰੀ ਖੁੱਲੇ੍ਹਆਮ ਹੋਈ | ਇਥੇ ਇਹ ਜ਼ਿਕਰਯੋਗ ਹੈ ਕਿ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਡੀ. ਸੀ. ...

ਪੂਰੀ ਖ਼ਬਰ »

. . .ਜਦੋਂ ਦੋ ਧਿਰਾਂ 'ਚ ਹੋਈ ਲੜਾਈ ਨੇ ਬਾਜ਼ਾਰ 'ਚ ਮਚਾਈ ਹਫੜਾ-ਦਫੜੀ

ਕੋਟਫ਼ਤੂਹੀ, 20 ਅਕਤੂਬਰ (ਅਟਵਾਲ)-ਦੀਵਾਲੀ ਤੋਂ ਇਕ ਦਿਨ ਪਹਿਲਾਂ ਸਥਾਨਕ ਮੁੱਖ ਬਾਜ਼ਾਰ ਵਿਚ ਆਸ-ਪਾਸ ਪਿੰਡਾਂ ਦੇ ਨੌਜਵਾਨਾਂ ਦੇ ਦੋ ਧੜਿਆਂ ਵਿਚਕਾਰ ਸ਼ਾਮ ਲਗਪਗ 8 ਕੁ ਵਜੇ ਦੇ ਕਰੀਬ ਲੜਾਈ ਹੋਣ ਨਾਲ ਮੁੱਖ ਬਾਜ਼ਾਰ ਵਿਚ ਹਫੜਾ-ਦਫੜੀ ਮੱਚਣ ਦੀ ਖ਼ਬਰ ਪ੍ਰਾਪਤ ਹੋਈ | ...

ਪੂਰੀ ਖ਼ਬਰ »

ਭਗੌੜਾ ਕਾਬੂ

ਚੱਬੇਵਾਲ, 20 ਅਕਤੂਬਰ (ਰਾਜਾ ਸਿੰਘ ਪੱਟੀ)-ਪੁੁਲਿਸ ਵਲੋਂ ਇਕ ਕੇਸ 'ਚ ਲੋੜੀਂਦੇ ਭਗੌੜੇ ਵਿਅਕਤੀ ਨੂੰ ਗਿ੍ਫਤਾਰ ਕਰ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਸੰਬੰਧੀ ਥਾਣਾ ਮੁਖੀ ਹਰਬੰਸ ਸਿੰਘ ਨੇ ਦੱਸਿਆ ਕਿ ਮੁਖਬਰ ਦੀ ਇਤਲਾਹ ਦੇ ਅਧਾਰ 'ਤੇ ਭਗੌੜੇ ਵਿਅਕਤੀ ਅਜੈਬ ...

ਪੂਰੀ ਖ਼ਬਰ »

ਯੁਵਾ ਕਲੱਬ ਦੇਪੁਰ ਵਲੋਂ ਸ਼ਹੀਦਾਂ ਦੇ ਪਰਿਵਾਰ ਸਨਮਾਨਿਤ

ਹਾਜੀਪੁਰ, 20 ਅਕਤੂਬਰ (ਰਣਜੀਤ ਸਿੰਘ)-ਦੀਵਾਲੀ ਮੌਕੇ ਯੁਵਾ ਕਲੱਬ ਦੇਪੁਰ ਨੇ ਇਕ ਵਿਸ਼ੇਸ਼ ਸਮਾਗਮ ਕਰਵਾਇਆ | ਇਸ ਸਮਾਗਮ ਵਿਚ ਸ਼ਹੀਦ ਰਾਜੇਸ਼ ਕੁਮਾਰ ਜੋ ਕਿ ਦੇਸ਼ ਦੀ ਰੱਖਿਆ ਕਰਦਾ ਸਰਹੱਦ 'ਤੇ ਸ਼ਹੀਦ ਹੋ ਗਿਆ ਸੀ ਦੇ ਪਿਤਾ ਨਰ ਸਿੰਘ ਤੇ ਮਾਤਾ ਮਲਕੀਤ ਕੌਰ ਨਾਲ ਦੀਵਾਲੀ ...

ਪੂਰੀ ਖ਼ਬਰ »

ਔਰਤ ਨਾਲ ਜਬਰ ਜਨਾਹ ਦੀ ਕੋਸ਼ਿਸ਼ ਕਰਨ ਵਾਲੇ ਖਿਲਾਫ ਮਾਮਲਾ ਦਰਜ

ਟਾਂਡਾ, 20 ਅਕਤੂਬਰ (ਦੀਪਕ ਬਹਿਲ)-ਪਤੀ ਦੀ ਗ਼ੈਰਹਾਜ਼ਰੀ ਵਿਚ ਉਸ ਦੇ ਘਰ ਅੰਦਰ ਜ਼ਬਰਦਸਤੀ ਦਾਖਲ ਹੋ ਕੇ ਪਤਨੀ ਦੇ ਨਾਲ ਜਬਰ-ਜਨਾਹ ਕਰਨ ਦੀ ਕੋਸ਼ਿਸ਼ ਕਰਨ ਵਾਲੇ ਦੋਸ਼ੀ ਦੇ ਿਖ਼ਲਾਫ਼ ਟਾਾਡਾ ਪੁਲਿਸ ਨੇ ਦੋਸ਼ੀ ਅਸ਼ੋਕ ਕੁਮਾਰ ਿਖ਼ਲਾਫ਼ ਮਾਮਲਾ ਦਰਜ ਕੀਤਾ ਹੈ | ਟਾਾਡਾ ...

ਪੂਰੀ ਖ਼ਬਰ »

ਪੁਲਿਸ ਵਲੋਂ ਅਣਪਛਾਤੇ ਕਾਰ ਡਰਾਈਵਰ ਵਿਰੁੱਧ ਕੇਸ ਦਰਜ

ਦਸੂਹਾ, 20 ਅਕਤੂਬਰ (ਭੁੱਲਰ)-ਦਸੂਹਾ ਪੁਲਿਸ ਨੇ ਇਕ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਹੈ | ਐੱਸ.ਐੱਚ.ਓ. ਪਲਵਿੰਦਰ ਸਿੰਘ ਅਤੇ ਸਬ ਇੰਸਪੈਕਟਰ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਧਰਮਪਾਲ ਸਿੰਘ ਪੁੱਤਰ ਰਾਮ ਪ੍ਰਕਾਸ਼ ਨੇ ਪੁਲਿਸ ਨੂੰ ਸ਼ਿਕਾਇਤ 'ਚ ਦੱਸਿਆ ਕਿ ਹਰਜੀਤ ਸਿੰਘ ...

ਪੂਰੀ ਖ਼ਬਰ »

ਗਿੱਲਾ ਝੋਨਾ ਮੰਡੀਆਂ 'ਚ ਆਉਣ ਕਰਕੇ ਆੜ੍ਹਤੀ ਤੇ ਸ਼ੈਲਰ ਮਾਲਕ ਪ੍ਰੇਸ਼ਾਨ

ਨੌਸ਼ਹਿਰਾ ਪੱਤਣ, 20 ਅਕਤੂਬਰ (ਪ੍ਰਸ਼ੋਤਮ ਸਿੰਘ ਪੁਰੇਵਾਲ)-ਪੰਜਾਬ ਵਿਚ ਝੋਨੇ ਦੀ ਕਟਾਈ ਦਾ ਸੀਜ਼ਨ ਪੂਰੇ ਜੋਬਨ 'ਤੇ ਚੱਲ ਰਿਹਾ ਹੈ ਤੇ ਝੋਨੇ ਸਬੰਧੀ ਜਿਥੇ ਸਰਕਾਰ ਨੇ ਝੋਨੇ ਦੀ ਕਟਾਈ ਸਬੰਧੀ ਕਈ ਨਿਯਮ ਤਹਿ ਕੀਤੇ ਹੋਏ ਹਨ ਕਿ 17 ਪ੍ਰਤੀਸ਼ਤ ਨਮੀ ਤਕ ਝੋਨਾ ਮੰਡੀਆਂ ਵਿਚ ...

ਪੂਰੀ ਖ਼ਬਰ »

ਔਰਤਾਂ ਦਾ ਮੋਬਾਈਲ ਤੇ ਹੋਰ ਕੀਮਤੀ ਸਾਮਾਨ ਚੋਰੀ

ਗੜ੍ਹਸ਼ੰਕਰ, 20 ਅਕਤੂਬਰ (ਧਾਲੀਵਾਲ)-ਇਥੇ ਵਿਸ਼ਵਕਰਮਾ ਦਿਵਸ ਮੌਕੇ ਬਾਬਾ ਵਿਸ਼ਵਕਰਮਾ ਮੰਦਿਰ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਵੱਡੀ ਤਾਦਾਦ ਵਿਚ ਪਹੁੰਚੀਆਂ ਸੰਗਤਾਂ ਨੂੰ ਨਿਸ਼ਾਨਾਂ ਬਣਾਉਣ ਲਈ ਲੁਟੇਰੇ ਵੀ ਸਰਗਰਮ ਰਹੇ | ਇਸ ਮੌਕੇ ਦੋ ਔਰਤਾਂ ਲੁੱਟ ਦਾ ਸ਼ਿਕਾਰ ...

ਪੂਰੀ ਖ਼ਬਰ »

ਜੀ. ਐੱਨ. ਈ. ਟਰੱਸਟ ਡੱਲੇਵਾਲ ਅਧੀਨ ਕੰਮ ਕਰਦੇ ਸਟਾਫ਼ ਦਾ ਸਨਮਾਨ

ਹਰਿਆਣਾ, 20 ਅਕਤੂਬਰ (ਹਰਮੇਲ ਸਿੰਘ ਖੱਖ)-ਗੁਰੂ ਨਾਨਕ ਐਜੂਕੇਸ਼ਨ ਟਰੱਸਟ ਡੱਲੇਵਾਲ ਵਲੋਂ ਚੇਅਰਮੈਨ ਇੰਜ: ਪਰਮਜੀਤ ਸਿੰਘ ਦੀ ਅਗਵਾਈ 'ਚ ਟਰੱਸਟ ਅਧੀਨ ਵੱਖ-ਵੱਖ ਕਾਲਜਾਂ 'ਚ ਕੰਮ ਕਰ ਰਹੇ ਸਟਾਫ਼ ਮੈਂਬਰਾਂ ਤੇ ਹੋਰਨਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਇੰਜ: ...

ਪੂਰੀ ਖ਼ਬਰ »

ਵਿਸ਼ਵਕਰਮਾ ਦਿਵਸ ਮੌਕੇ ਧਾਲੀਵਾਲ 'ਚ ਸਮਾਗਮ ਕਰਵਾਇਆ

ਬੁੱਲ੍ਹੋਵਾਲ, 20 ਅਕਤੂਬਰ (ਰਵਿੰਦਰਪਾਲ ਸਿੰਘ ਲੁਗਾਣਾ)- ਪਿੰਡ ਧਾਲੀਵਾਲ ਵਿਖੇ ਵਿਸ਼ਵਕਰਮਾ ਮੰਦਰ ਵਿਖੇ ਮੁੱਖ ਸੇਵਾਦਾਰ ਪਰਮਿੰਦਰ ਸਿੰਘ ਪਨੇਸਰ ਦੀ ਅਗਵਾਈ 'ਚ ਸਮਾਗਮ ਕਰਵਾਇਆ ਗਿਆ | ਇਸ ਮੌਕੇ ਬਾਬਾ ਵਿਸ਼ਵਕਰਮਾ ਪੂਜਾ, ਝੰਡੇ ਦੀ ਰਸਮ, ਆਰਤੀ ਅਤੇ ਸ਼ਾਾਤੀ ਦੇ ਪਾਠ ...

ਪੂਰੀ ਖ਼ਬਰ »

2 ਪੇਟੀਆਂ ਸ਼ਰਾਬ ਸਮੇਤ 1 ਕਾਬੂ

ਸੈਲਾ ਖੁਰਦ, 20 ਅਕਤੂਬਰ (ਹਰਵਿੰਦਰ ਸਿੰਘ ਬੰਗਾ)-ਥਾਣਾ ਮਾਹਿਲਪੁਰ ਦੇ ਇੰਚਾਰਜ ਬਲਵਿੰਦਰਪਾਲ ਸਿੰਘ ਦੇ ਮੁਤਾਬਿਕ ਪੁਲਿਸ ਚੌਕੀ ਸੈਲਾ ਖੁਰਦ ਦੇ ਇੰਚਾਰਜ ਸੋਹਣ ਲਾਲ ਨੇ ਦੱਸਿਆ ਕਿ ਪੁਲਿਸ ਪਾਰਟੀ ਸਮੇਤ ਕਸਬਾ ਸੈਲਾ ਖੁਰਦ ਤੋਂ ਸਤਨੌਰ ਵੱਲ ਨੂੰ ਗਸ਼ਤ ਦੌਰਾਨ ਸ਼ੱਕ ਦੇ ...

ਪੂਰੀ ਖ਼ਬਰ »

ਤਸਕਰ ਕਾਬੂ

ਹੁਸ਼ਿਆਰਪੁਰ, 20 ਅਕਤੂਬਰ (ਬਲਜਿੰਦਰਪਾਲ ਸਿੰਘ)-ਗੜ੍ਹਸ਼ੰਕਰ ਪੁਲਿਸ ਨੇ ਜਰਨੈਲ ਸਿੰਘ ਨੂੰ ਕਾਬੂ ਕਰਕੇ ਉਸ ਤੋਂ 15 ਹਜ਼ਾਰ ਮਿਲੀਲੀਟਰ ਸ਼ਰਾਬ ਬਰਾਮਦ ਕੀਤੀ ਹੈ | ...

ਪੂਰੀ ਖ਼ਬਰ »

ਡਰਾਈਵਰ ਟਰਾਲਾ ਲੈ ਕੇ ਫਰਾਰ-ਮਾਮਲਾ ਦਰਜ

ਹੁਸ਼ਿਆਰਪੁਰ, 20 ਅਕਤੂਬਰ (ਬਲਜਿੰਦਰਪਾਲ ਸਿੰਘ)-ਟਰਾਲਾ ਲੈ ਕੇ ਫਰਾਰ ਹੋਏ ਚਾਲਕ ਦੇ ਖਿਲਾਫ਼ ਥਾਣਾ ਗੜ੍ਹਸ਼ੰਕਰ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਪਿੰਡ ਪਾਹਲੇਵਾਲ ਦੇ ਵਾਸੀ ਅਰਮਜੀਤ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਜ਼ਿਲ੍ਹਾ ਅੰਮਿ੍ਤਸਰ 'ਚ ...

ਪੂਰੀ ਖ਼ਬਰ »

ਮੈਨੇਜਰ ਸਤਿੰਦਰ ਸਿੰਘ ਨੇ ਚਾਰਜ ਸੰਭਾਲਿਆ

ਦਸੂਹਾ, 20 ਅਕਤੂਬਰ (ਭੁੱਲਰ)- ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਇਤਿਹਾਸਕ ਸਥਾਨ ਗੁਰਦੁਆਰਾ ਸ੍ਰੀ ਗਰਨਾ ਸਾਹਿਬ ਬੋਦਲ ਵਿਖੇ ਸ. ਸਤਿੰਦਰ ਸਿੰਘ ਨੇ ਬਤੌਰ ਮੈਨੇਜਰ ਚਾਰਜ ਸੰਭਾਲਿਆ | ਉਹ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਤੋਂ ਬਦਲ ਕੇ ਇਥੇ ...

ਪੂਰੀ ਖ਼ਬਰ »

ਗੁਰਦੁਆਰਾ ਟਾਹਲੀ ਸਾਹਿਬ 'ਚ ਧਾਰਮਿਕ ਸਮਾਗਮ ਆਯੋਜਿਤ

ਟਾਂਡਾ ਉੜਮੁੜ, 20 ਅਕਤੂਬਰ (ਭਗਵਾਨ ਸਿੰਘ ਸੈਣੀ)- ਬਲਾਕ ਟਾਂਡਾ ਅਧੀਨ ਪੈਂਦੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਚਰਨ ਛੋਹ ਪ੍ਰਾਪਤ ਇਤਿਹਾਸਿਕ ਗੁਰਦੁਆਰਾ ਟਾਹਲੀ ਸਾਹਿਬ ਮੂਨਕਾਂ ਵਿਖੇ ਜਥੇਦਾਰ ਸੰਤ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲਿਆਂ ਦੇ ਦਿਸ਼ਾ ...

ਪੂਰੀ ਖ਼ਬਰ »

ਆਦੀਆ ਵਲੋਂ ਸ਼ਕਤੀ ਮੰਦਰ ਸਿਲਾਈ ਸੈਂਟਰ ਲਈ 10 ਮਸ਼ੀਨਾਂ ਭੇਟ

ਹੁਸ਼ਿਆਰਪੁਰ, 20 ਅਕਤੂਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਸ੍ਰੀ ਸ਼ਕਤੀ ਮੰਦਰ ਨਈ ਅਬਾਦੀ ਵਿਖੇ ਵਿਸ਼ਵਕਰਮਾ ਦਿਵਸ ਮੌਕੇ ਸਮਾਗਮ ਕਰਵਾਇਆ ਗਿਆ | ਇਸ ਮੌਕੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਵਿਧਾਇਕ ਪਵਨ ਕੁਮਾਰ ਆਦੀਆ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ ...

ਪੂਰੀ ਖ਼ਬਰ »

ਪੁਲਿਸ ਵਲੋਂ ਪਟਾਕੇ ਚਲਾਉਣ ਸਬੰਧੀ ਕੇਸ ਦਰਜ

ਗੜ੍ਹਸ਼ੰਕਰ, 20 ਅਕਤੂਬਰ (ਧਾਲੀਵਾਲ)-ਹਾਈਕੋਰਟ ਦੇ ਨਿਰਦੇਸ਼ਾਂ ਤਹਿਤ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਵਲੋਂ ਜ਼ਿਲ੍ਹੇ ਵਿਚ ਦੀਵਾਲੀ ਦੇ ਦਿਨ ਸਿਰਫ ਸ਼ਾਮ 6.30 ਵਜੇ ਤੋਂ ਰਾਤ 9.30 ਵਜੇ ਤਕ ਹੀ ਪਟਾਕੇ ਚਲਾਉਣ ਦੀ ਖੁੱਲ੍ਹ ਦਿੰਦੇ ਹੋਏ ਬਾਕੀ ਸਮੇਂ ਦੌਰਾਨ ਪਟਾਕੇ ਚਲਾਉਣ ...

ਪੂਰੀ ਖ਼ਬਰ »

ਵੱਡੇ ਹਾਦਸੇ ਨੂੰ ਸੱਦੇ ਦੇ ਸਕਦੇ ਹਨ ਓਵਰਲੋਡ ਵਾਹਨ

ਗੜ੍ਹਦੀਵਾਲਾ, 20 ਅਕਤੂਬਰ (ਕੁਲਦੀਪ ਸਿੰਘ ਗੋਂਦਪੁਰ)-ਗੜ੍ਹਦੀਵਾਲਾ-ਹੁਸ਼ਿਆਰਪੁਰ ਮਾਰਗ 'ਤੇ ਅੱਜ-ਕੱਲ੍ਹ ਕਈ ਓਵਰ ਲੋਡ ਗੱਡੀਆਂ ਅਤੇ ਟਰਾਲੀਆਂ ਦਾ ਗੁਜ਼ਰਨਾ ਜਾਰੀ ਹੈ, ਜਦਕਿ ਟਰੈਫ਼ਿਕ ਪੁਲਿਸ ਇਸ ਤੋਂ ਅਣਜਾਣ ਹੈ | ਸਥਾਨਕ ਲੋਕਾਂ ਅਤੇ ਰਾਹਗੀਰਾਂ ਨੇ ਦੱਸਿਆ ਕਿ ਹਰ ...

ਪੂਰੀ ਖ਼ਬਰ »

ਗੁਰਮਤਿ ਸਮਾਗਮ ਭਲਕੇ

ਕੋਟਫਤੂਹੀ, 20 ਅਕਤੂਬਰ (ਅਮਰਜੀਤ ਸਿੰਘ ਰਾਜਾ)-ਗੁਰਦੁਆਰਾ ਰਾਜ ਕਰੇਗਾ ਖਾਲਸਾ ਪਿੰਡ ਡਾਚਰ (ਕਰਨਾਲ) ਵਿਖੇ ਬਾਬਾ ਨਰਿੰਦਰ ਸਿੰਘ ਹਜ਼ੂਰ ਸਾਹਿਬ ਵਾਲਿਆਂ ਦੀ ਸਰਪ੍ਰਸਤੀ ਹੇਠ ਸਾਲਾਨਾ ਮਹਾਨ ਗੁਰਮਤਿ ਸਮਾਗਮ 22 ਅਕਤੂਬਰ ਨੂੰ ਕਰਵਾਏ ਜਾ ਰਹੇ ਹਨ | ਜਾਣਕਾਰੀ ਦਿੰਦਿਆਂ ...

ਪੂਰੀ ਖ਼ਬਰ »

ਵਿਸ਼ਵਕਰਮਾ ਦਿਵਸ ਮੌਕੇ ਧਾਰਮਿਕ ਸਮਾਗਮ ਕਰਵਾਇਆ

ਹੁਸ਼ਿਆਰਪੁਰ, 20 ਅਕਤੂਬਰ (ਬਲਜਿੰਦਰਪਾਲ ਸਿੰਘ)-ਗੁਰਦੁਆਰਾ ਰਾਮਗੜ੍ਹੀਆ ਵਿਸ਼ਵਕਰਮਾ ਸਭਾ ਸੁਤੈਹਰੀ ਰੋਡ ਹੁਸ਼ਿਆਰਪੁਰ ਵਲੋਂ ਗੁਰਦੁਆਰਾ ਸਾਹਿਬ 'ਚ ਵਿਸ਼ਵਕਰਮਾ ਦਿਵਸ ਮੌਕੇ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ, ...

ਪੂਰੀ ਖ਼ਬਰ »

ਤਲਵਾੜ ਜੋੜੇ ਵਲੋਂ ਪਰਿਵਾਰ ਮਿਲਨ ਸਮਾਰੋਹ

ਹੁਸ਼ਿਆਰਪੁਰ, 20 ਅਕਤੂਬਰ (ਹਰਪ੍ਰੀਤ ਕੌਰ)-ਮੁਹੱਲਾ ਨਰਾਇਣ ਨਗਰ ਵਿਖੇ ਤਲਵਾੜ ਜੋੜੇ ਵਲੋਂ ਦੀਵਾਲੀ ਦੇ ਮੌਕੇ 'ਤੇ ਪਰਿਵਾਰ ਮਿਲਨ ਸਮਾਰੋਹ ਕਰਵਾਇਆ ਗਿਆ | ਸਮਾਰੋਹ ਵਿਚ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਅਤੇ ਭਾਜਪਾ ਦੇ ਰਾਸ਼ਟਰੀ ਉਪ ਪ੍ਰਧਾਨ ਅਵਿਨਾਸ਼ ਰਾਏ ਖੰਨਾ ...

ਪੂਰੀ ਖ਼ਬਰ »

ਬਾਬਾ ਵਿਸ਼ਵਕਰਮਾ ਜੀ ਦਾ 55ਵਾਂ ਸਾਲਾਨਾ ਸਮਾਗਮ ਕਰਵਾਇਆ

ਗੜ੍ਹਸ਼ੰਕਰ, 20 ਅਕਤੂਬਰ (ਧਾਲੀਵਾਲ)-ਬਾਬਾ ਵਿਸ਼ਵਕਰਮਾ ਮੰਦਰ ਗੜ੍ਹਸ਼ੰਕਰ ਵਿਖੇ ਬਾਬਾ ਵਿਸ਼ਵਕਰਮਾ ਸਭਾ ਵਲੋਂ ਪ੍ਰਧਾਨ ਅਜੀਤ ਸਿੰਘ ਸੀਹਰਾ ਤੇ ਸਮੁੱਚੀ ਕਮੇਟੀ ਤੇ ਸੇਵਾਦਾਰਾਂ ਦੇ ਪ੍ਰਬੰਧਾਂ ਹੇਠ 55ਵਾਂ ਸਾਲਾਨਾ ਸਮਾਗਮ ਕਰਵਾਇਆ ਗਿਆ | ਇਸ ਮੌਕੇ ਹਵਨ ਉਪਰੰਤ ਸੰਤ ...

ਪੂਰੀ ਖ਼ਬਰ »

ਗੁਰਦੁਆਰਾ ਹਰਿ ਜੀ ਸਹਾਇ 'ਚ ਸਮਾਗਮ ਕਰਵਾਇਆ

ਹੁਸ਼ਿਆਰਪੁਰ, 20 ਅਕਤੂਬਰ (ਨਰਿੰਦਰ ਸਿੰਘ ਬੱਡਲਾ)-ਗੁਰਦੁਆਰਾ ਸ੍ਰੀ ਹਰਿ ਜੀ ਸਹਾਇ ਮੁਹੱਲਾ ਟਿੱਬਾ ਸਾਹਿਬ ਹੁਸ਼ਿਆਰਪੁਰ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਬੰਦੀਛੋੜ ਦਿਵਸ ਅਤੇ ਸੰਤ ਬਰਿਆਮ ਸਿੰਘ ਚੱਕੋਵਾਲ ਵਾਲਿਆਂ ਦਾ ...

ਪੂਰੀ ਖ਼ਬਰ »

ਨਿਊ ਮਿਨਰਵਾ ਪਬਲਿਕ ਸਕੂਲ 'ਚ ਰੰਗੋਲੀ ਮੁਕਾਬਲੇ ਕਰਵਾਏ

ਹੁਸ਼ਿਆਰਪੁਰ, 20 ਅਕਤੂਬਰ (ਬਲਜਿੰਦਰਪਾਲ ਸਿੰਘ)-ਨਿਊ ਮਿਨਰਵਾ ਪਬਲਿਕ ਸਕੂਲ ਮੁਹੱਲਾ ਰਵਿਦਾਸ ਨਗਰ ਹੁਸ਼ਿਆਰਪੁਰ ਵਿਖੇ ਪਿ੍ੰ: ਰਾਕੇਸ਼ ਰਾਣੀ ਦੀ ਅਗਵਾਈ 'ਚ ਪਟਾਕੇ ਰਹਿਤ ਦੀਵਾਲੀ ਮਨਾਈ ਗਈ ਅਤੇ ਰੰਗੋਲੀ ਮੁਕਾਬਲੇ ਕਰਵਾਏ ਗਏ | ਇਸ ਮੌਕੇ ਪਿ੍ੰ: ਰਾਕੇਸ਼ ਰਾਣੀ ਨੇ ...

ਪੂਰੀ ਖ਼ਬਰ »

ਬੰਦੀ ਛੋੜ ਦਿਵਸ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ

ਚੱਬੇਵਾਲ, 20 ਅਕਤੂਬਰ (ਪੱਟੀ/ਸਖ਼ੀਆ)-ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਵਲੋਂ ਗੁਰਦੁਆਰਾ ਹਰੀਆਂ ਵੇਲਾਂ ਪਾਤਿਸ਼ਾਹੀ ਸੱਤਵੀਂ ਵਿਖੇ ਜਥੇਦਾਰ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲਿਆਂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੰਗਤਾਂ ਦੇ ਸਹਿਯੋਗ ਨਾਲ ਮਨਾਏ ...

ਪੂਰੀ ਖ਼ਬਰ »

ਸੈਣੀ ਜਾਗਿ੍ਤੀ ਮੰਚ ਵਲੋਂ ਐਾਟੀ ਰਿਜ਼ਰਵੇਸ਼ਨ ਮੀਟਿੰਗ 22 ਨੂੰ

ਹੁਸ਼ਿਆਰਪੁਰ, 20 ਅਕਤੂਬਰ (ਬਲਜਿੰਦਰਪਾਲ ਸਿੰਘ)-ਸੈਣੀ ਜਾਗਿ੍ਤੀ ਮੰਚ ਪੰਜਾਬ ਦੀ ਮੀਟਿੰਗ ਸੈਣੀ ਭਵਨ ਹੁਸ਼ਿਆਰਪੁਰ ਵਿਖੇ ਕੁਲਵੰਤ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਕੁਲਵੰਤ ਸਿੰਘ ਸੈਣੀ ਨੇ ਕਿਹਾ ਕਿ ਜਥੇਬੰਦੀ ਵਲੋਂ ਐਾਟੀ ਰਿਜ਼ਰਵੇਸ਼ਨ ਮੀਟਿੰਗ 22 ...

ਪੂਰੀ ਖ਼ਬਰ »

ਦੀਵਾਲੀ ਮੌਕੇ ਨੇਤਰ ਤੇ ਸਰੀਰ ਦਾਨੀਆਂ ਨੂੰ ਸ਼ਰਧਾ ਦੇ ਫੁੱਲ ਭੇਟ

ਹੁਸ਼ਿਆਰਪੁਰ, 20 ਅਕਤੂਬਰ (ਬਲਜਿੰਦਰਪਾਲ ਸਿੰਘ)-ਨੇਤਰਦਾਨ ਐਸੋਸੀਏਸ਼ਨ ਹੁਸ਼ਿਆਰਪੁਰ ਵਲੋਂ ਇੰਜ: ਮਲਕੀਤ ਸਿੰਘ ਸੋਂਧ ਦੀ ਸਰਪ੍ਰਸਤੀ ਹੇਠ ਸਿਵਲ ਹਸਪਤਾਲ ਵਿਖੇ ਸਥਿਤ ਆਪਣੇ ਦਫ਼ਤਰ 'ਚ ਨੇਤਰਦਾਨੀਆਂ ਅਤੇ ਸਰੀਰ ਦਾਨੀਆਂ ਦੀ ਯਾਦ 'ਚ ਦੀਵਾਲੀ ਦਾ ਤਿਉਹਾਰ ਮਨਾਇਆ | ਇਸ ...

ਪੂਰੀ ਖ਼ਬਰ »

ਐਥਲੈਟਿਕ ਮੀਟ 'ਚ ਸੰਸਾਰਪੁਰ ਮੱਕੋਵਾਲ ਸਕੂਲ ਦਾ ਸ਼ਾਨਦਾਰ ਪ੍ਰਦਰਸ਼ਨ

ਪੱਸੀ ਕੰਡੀ, 20 ਅਕਤੂਬਰ (ਅਮਰਜੀਤ ਸਿੰਘ ਤਿਹਾੜਾ)-ਜ਼ਿਲ੍ਹਾ ਟੂਰਨਾਮੈਂਟ ਕਮੇਟੀ ਚੇਅਰਮੈਨ ਅਤੇ ਸਿੱਖਿਆ ਅਫ਼ਸਰ ਹੁਸ਼ਿਆਰਪੁਰ ਦੀ ਦੇਖ-ਰੇਖ ਹੇਠ ਕਰਵਾਏ ਗਏ ਜ਼ਿਲ੍ਹਾ ਅਤੇ ਜ਼ੋਨਲ ਐਥਲੈਟਿਕ ਮੀਟ ਵਿਚ ਸੰਸਾਰਪੁਰ ਮੱਕੋਵਾਲ ਸਰਕਾਰੀ ਹਾਈ ਸਕੂਲ ਦਾ ਸ਼ਾਨਦਾਰ ...

ਪੂਰੀ ਖ਼ਬਰ »

ਮੁਫ਼ਤ ਅੱਖਾਂ ਦੀ ਜਾਂਚ ਤੇ ਆਪ੍ਰੇਸ਼ਨ ਕੈਂਪ ਲਗਾਇਆ

ਗੜ੍ਹਦੀਵਾਲਾ, 20 ਅਕਤੂਬਰ (ਕੁਲਦੀਪ ਸਿੰਘ ਗੋਂਦਪੁਰ)-ਤਪ ਅਸਥਾਨ ਸੰਤ ਬਾਬਾ ਹਰਨਾਮ ਸਿੰਘ ਰਾਮਪੁਰ ਖੇੜੇ ਵਾਲਿਆਂ ਦੇ ਮੁੱਖ ਸੇਵਾਦਾਰ ਬਾਬਾ ਸੇਵਾ ਸਿੰਘ ਦੀ ਰਹਿਨੁਮਾਈ ਹੇਠ ਪਰਉਪਕਾਰੀ ਕਾਰਜਾਂ ਨੂੰ ਜਾਰੀ ਰੱਖਦੇ ਹੋਏ ਮਹੀਨਾਵਾਰ ਅੱਖਾਂ ਦੀ ਜਾਂਚ ਅਤੇ ਆਪ੍ਰੇਸ਼ਨ ...

ਪੂਰੀ ਖ਼ਬਰ »

ਵਿਸ਼ਵਕਰਮਾ ਜੀ ਦਾ ਦਿਹਾੜਾ ਮਨਾਇਆ

ਕੋਟਫ਼ਤੂਹੀ, 20 ਅਕਤੂਬਰ (ਅਟਵਾਲ)-ਵਿਸ਼ਵਕਰਮਾ ਮੰਦਰ ਕੋਟਫ਼ਤੂਹੀ 'ਚ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਵਿਸ਼ਵਕਰਮਾ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ | ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਉਪਰੰਤ ਧਾਰਮਿਕ ਦੀਵਾਨ ਵਿਚ ਗਿਆਨੀ ...

ਪੂਰੀ ਖ਼ਬਰ »

ਕਬੱਡੀ ਕੱਪ ਟੂਰਨਾਮੈਂਟ ਕਰਵਾਉਣ ਸਬੰਧੀ ਮੀਟਿੰਗ

ਗੜ੍ਹਦੀਵਾਲਾ, 20 ਅਕਤੂਬਰ (ਕੁਲਦੀਪ ਸਿੰਘ ਗੋਂਦਪੁਰ)-ਪਹਿਲਾ ਕਬੱਡੀ ਕੱਪ ਟੂਰਨਾਮੈਂਟ ਕਰਵਾਉਣ ਸਬੰਧੀ ਸਪੋਰਟਸ ਕਲੱਬ ਮੰਡ ਦੀ ਮੀਟਿੰਗ ਕਲੱਬ ਪ੍ਰਧਾਨ ਮਨਜੀਤ ਸਿੰਘ ਮੰਡ ਹੈਾਡਬਾਲ ਕੋਚ ਦੀ ਅਗਵਾਈ 'ਚ ਹੋਈ | ਜਿਸ 'ਚ ਸਤਪਾਲ ਸਿੰਘ ਮੰਡ ਦੀ ਯਾਦ ਨੂੰ ਸਮਰਪਿਤ ਪਿੰਡ ਮੰਡ ...

ਪੂਰੀ ਖ਼ਬਰ »

ਬੰਦੀ ਛੋੜ ਦਿਵਸ ਸਬੰਧੀ ਸਮਾਗਮ ਕਰਵਾਇਆ

ਕੋਟਫਤੂਹੀ, 20 ਅਕਤੂਬਰ (ਅਮਰਜੀਤ ਸਿੰਘ ਰਾਜਾ)-ਗੁਰਦੁਆਰਾ ਸ੍ਰੀ ਸਿੰਘ ਸਭਾ ਪਿੰਡ ਜਾਂਗਲੀਆਣਾ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਮੂਹ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਬੰਦੀ ਛੋੜ ਦਿਵਸ ਸਬੰਧੀ ਸਮਾਗਮ ਕਰਵਾਇਆ ਗਿਆ | ਇਸ ਮੌਕੇ ਭਾਈ ਕੁਲਦੀਪ ਸਿੰਘ ...

ਪੂਰੀ ਖ਼ਬਰ »

ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਮਨਾਇਆ

ਐਮਾਂ ਮਾਂਗਟ, 20 ਅਕਤੂਬਰ (ਗੁਰਾਇਆ)-ਅੱਡਾ ਪੇਪਰ ਮਿੱਲ ਦੇ ਦੁਕਾਨਦਾਰਾਂ ਵਲੋਂ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ | ਇਸ ਮੌਕੇ ਦਸਮੇਸ਼ ਪੇਂਟ ਐਾਡ ਹਾਰਡਵੇਅਰ ਦੀ ਦੁਕਾਨ 'ਤੇ ਰੱਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਰਾਗੀ ਦੀਦਾਰ ...

ਪੂਰੀ ਖ਼ਬਰ »

ਸਕੂਲ 'ਚ ਇਨਾਮ ਵੰਡ ਸਮਾਗਮ ਕਰਵਾਇਆ

ਗੜਦੀਵਾਲਾ, 20 ਅਕਤੂਬਰ (ਚੱਗਰ)-ਸ਼ਿਵਾਲਿਕ ਹਿਲਜ਼ ਪਬਲਿਕ ਹਾਈ ਸਕੂਲ ਪਿੰਡ ਰਘਵਾਲ ਵਿਖੇ ਸਕੂਲ ਦਾ ਇਨਾਮ ਵੰਡ ਸਮਾਗਮ ਅਜੀਤ ਸਿੰਘ ਰੰਧਾਵਾ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ | ਜਿਸ 'ਚ ਹਲਕਾ ਵਿਧਾਇਕ ਸੰਗਤ ਸਿੰਘ ਗਿਲਜੀਆਂ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ | ਇਸ ...

ਪੂਰੀ ਖ਼ਬਰ »

ਵਿਸ਼ਵਕਰਮਾ ਮੰਦਰ ਬੱਡਲਾ 'ਚ ਸਮਾਗਮ ਕਰਵਾਇਆ

ਹੁਸ਼ਿਆਰਪੁਰ, 20 ਅਕਤੂਬਰ (ਨਰਿੰਦਰ ਸਿੰਘ ਬੱਡਲਾ)-ਪ੍ਰਾਚੀਨ ਬਾਬਾ ਵਿਸ਼ਵਕਰਮਾ ਮੰਦਰ ਬੱਡਲਾ 'ਚ ਕਿਰਤ ਦੇ ਦੇਵਤਾ ਬਾਬਾ ਵਿਸ਼ਵਕਰਮਾ ਦੇ ਜਨਮ ਦਿਹਾੜੇ ਮੌਕੇ ਧਾਰਮਿਕ ਸਮਾਗਮ ਪ੍ਰਬੰਧਕ ਕਮੇਟੀ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਭਾਵਨਾ ਨਾਲ ਕਰਵਾਇਆ ...

ਪੂਰੀ ਖ਼ਬਰ »

ਵਿਸ਼ਵਕਰਮਾ ਦਿਵਸ ਸ਼ਰਧਾ ਨਾਲ ਮਨਾਇਆ

ਗੜ੍ਹਦੀਵਾਲਾ, 20 ਅਕਤੂਬਰ (ਗੋਂਦਪੁਰ/ਚੱਗਰ)-ਬਾਬਾ ਵਿਸ਼ਵਕਰਮਾ ਸਭਾ ਗੜ੍ਹਦੀਵਾਲਾ ਵਲੋਂ ਸਥਾਨਕ ਵਿਸ਼ਵਕਰਮਾ ਮੰਦਰ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਵਿਸ਼ਵਕਰਮਾ ਮਹਾਂ ਉਤਸਵ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਦੇ ...

ਪੂਰੀ ਖ਼ਬਰ »

ਪਿੰਡ ਭਾਨਾ ਵਿਖੇ ਬੰਦੀ ਛੋੜ ਦਿਵਸ ਨੂੰ ਸਮਰਪਿਤ ਕੀਰਤਨ ਦਰਬਾਰ ਸਮਾਗਮ

ਦਸੂਹਾ, 20 ਅਕਤੂਬਰ (ਭੁੱਲਰ)-ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਰਾਮਦਾਸਪੁਰ ਦੇ ਮੱੁਖ ਸੇਵਾਦਾਰ ਸੰਤ ਬਾਬਾ ਹਰਚਰਨ ਸਿੰਘ ਖ਼ਾਲਸਾ ਵਲੋਂ ਪਿੰਡ ਭਾਨਾ ਵਿਖੇ ਬੰਦੀ ਛੋੜ ਦਿਵਸ ਨੂੰ ਸਮਰਪਿਤ ਕੀਰਤਨ ਦਰਬਾਰ ਸਮਾਗਮ ਕਰਵਾਇਆ ਗਿਆ | ਇਸ ਮੌਕੇ ਭਾਈ ਹਰਪਾਲ ਸਿੰਘ ਦਸੂਹਾ, ਭਾਈ ...

ਪੂਰੀ ਖ਼ਬਰ »

ਲੁੱਟ ਖੋਹ ਦੇ ਦੋਸ਼ 'ਚ ਮਾਮਲਾ ਦਰਜ

ਹੁਸ਼ਿਆਰਪੁਰ, 20 ਅਕਤੂਬਰ (ਬਲਜਿੰਦਰਪਾਲ ਸਿੰਘ)-ਮੋਬਾਈਲ ਅਤੇ ਨਕਦੀ ਖੋਹਣ ਦੇ ਦੋਸ਼ 'ਚ ਥਾਣਾ ਸਿਟੀ ਪੁਲਿਸ ਨੇ ਚਾਰ ਕਥਿਤ ਦੋਸ਼ੀਆਂ ਨੂੰ ਨਾਮਜ਼ਦ ਕੀਤਾ ਹੈ | ਜਾਣਕਾਰੀ ਅਨੁਸਾਰ ਕੁਲਵੰਤ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਜਸਪ੍ਰੀਤ ਸਿੰਘ ਉਰਫ਼ ਜੱਸੂ, ਨੀਟਾ, ਸ਼ਾਨੂ, ...

ਪੂਰੀ ਖ਼ਬਰ »

ਆਯੁਰਵੈਦਿਕ ਪ੍ਰੈਕਟੀਸ਼ਨਰ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ

ਗੜ੍ਹਸ਼ੰਕਰ, 20 ਅਕਤੂਬਰ (ਧਾਲੀਵਾਲ)-ਸਥਾਨਕ ਆਯੁਰਵੈਦਿਕ ਪ੍ਰੈਕਟੀਸ਼ਨਰ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਵੈਦ ਹਰਭਜ ਸਿੰਘ ਮਹਿਮੀ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਨਵਾਂਸ਼ਹਿਰ ਜ਼ਿਲ੍ਹੇ ਦੀ ਟੀਮ ਹਾਜ਼ਰ ਹੋਈ | ...

ਪੂਰੀ ਖ਼ਬਰ »

ਜੀ. ਆਰ. ਡੀ. ਕਾਲਜ ਦੀਆਂ ਵਿਦਿਆਰਥਣਾਂ ਨੇ ਸਜਾਈ ਰੰਗੋਲੀ

ਟਾਂਡਾ ਉੜਮੁੜ, 20 ਅਕਤੂਬਰ (ਭਗਵਾਨ ਸਿੰਘ ਸੈਣੀ)- ਜੀ. ਆਰ. ਡੀ. ਇੰਟਰਨੈਸ਼ਨਲ ਗਰੁੱਪ ਆਫ਼ ਇੰਸਟੀਚਿਊਟਸ ਵਿਖੇ ਚੇਅਰਮੈਨ ਅਜੀਤ ਸਿੰਘ ਰਸੂਲਪੁਰ ਅਤੇ ਵਾਈਸ ਚੇਅਰਪਰਸਨ ਸ੍ਰੀਮਤੀ ਪ੍ਰਦੀਪ ਕੌਰ ਦੀ ਅਗਵਾਈ 'ਚ ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਸਕੂਲ ਅਤੇ ...

ਪੂਰੀ ਖ਼ਬਰ »

ਸੰਨ ਵੈਲੀ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਮਨਾਈ ਪ੍ਰਦੂਸ਼ਣ ਰਹਿਤ ਦੀਵਾਲੀ

ਬੁੱਲ੍ਹੋਵਾਲ, 20 ਅਕਤੂਬਰ (ਲੁਗਾਣਾ)-ਸੰਨ ਵੈਲੀ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਅੱਜ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਪਟਾਕਿਆਂ ਤੋਂ ਬਿਨਾਂ ਪ੍ਰਦੂਸ਼ਣ ਰਹਿਤ ਗਰੀਨ ਦੀਵਾਲੀ ਮਨਾਈ | ਇਸ ਮੌਕੇ ਪਟਾਕਾ ਰਹਿਤ ਦੀਵਾਲੀ ਮਨਾਉਂਦਿਆਂ ਵਿਦਿਆਰਥੀਆਂ ਵਿਚ ਪੋਸਟਰ ਮੇਕਿੰਗ, ਚਾਰਟ ਮੇਕਿੰਗ ਅਤੇ ਡੈਕੋਰੇਸ਼ਨ ਮੁਕਾਬਲਾ ਕਰਵਾਇਆ ਗਿਆ | ਇਸ ਦੇ ਜੇਤੂ ਵਿਦਿਆਰਥੀਆਂ ਨੂੰ ਸਕੂਲ ਡਾਇਰੈਕਟਰ ਜਰਨੈਲ ਸਿੰਘ ਵੱਲੋਂ ਪ੍ਰਸੰਸਾ ਪੱਤਰ ਜਾਰੀ ਕੀਤੇ ਗਏ | ਇਸ ਮੌਕੇ ਸੰਨ ਵੈਲੀ ਇੰਟਰਨੈਸ਼ਨਲ ਸਕੂਲ ਦੀ ਐਮ.ਡੀ. ਜਸਬੀਰ ਕੌਰ ਤੇ ਪਿੰ੍ਰ: ਜਸਪਾਲ ਕੌਰ ਵਲੋਂ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੂੰ ਗਰੀਨ ਤੇ ਹਰੀ ਭਰੀ ਦੀਵਾਲੀ ਮਨਾਉਂਦਿਆਂ ਬੱਚਿਆਂ ਨੂੰ ਇਨਾਮ ਵੀ ਤਕਸੀਮ ਕੀਤੇ | |


ਖ਼ਬਰ ਸ਼ੇਅਰ ਕਰੋ

ਹੋਮਿਓਪੈਥੀ ਵਿਭਾਗ ਨੇ ਮੁਫ਼ਤ ਕੈਂਪ ਲਾਇਆ

ਦਸੂਹਾ, 20 ਅਕਤੂਬਰ (ਭੁੱਲਰ)-ਗੁਰਦੁਆਰਾ ਸੰਤ ਬਾਬਾ ਹਰਨਾਮ ਸਿੰਘ ਭੱਟੀਆਂ ਵਿਖੇ ਹੋਮਿਉਪੈਥੀ ਵਿਭਾਗ ਵਲੋਂ ਮੁਫ਼ਤ ਕੈਂਪ ਡਾ. ਬਲਵਿੰਦਰ ਕੌਰ ਦੀ ਅਗਵਾਈ ਹੇਠ ਲਗਾਇਆ ਗਿਆ | ਇਸ ਮੌਕੇ ਡਾ. ਬਲਵਿੰਦਰ ਕੌਰ ਦੀ ਟੀਮ ਵਲੋਂ 294 ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਯੋਗ ਚੇਤਨਾ ਚੈਰੀਟੇਬਲ ਟਰੱਸਟ ਨੇ ਮਨਾਈ ਗ੍ਰੀਨ ਦੀਵਾਲੀ

ਗੜ੍ਹਸ਼ੰਕਰ, 20 ਅਗਸਤ (ਧਾਲੀਵਾਲ)-ਦੀਵਾਲੀ ਮੌਕੇ ਯੋਗ ਚੇਤਨਾ ਚੈਰੀਟੇਬਲ ਟਰੱਸਟ ਗੜ੍ਹਸ਼ੰਕਰ ਵਲੋਂ ਰੁੱਖ ਲਗਾ ਕੇ ਗ੍ਰੀਨ ਦੀਵਾਲੀ ਮਨਾਈ ਗਈ | ਟਰੱਸਟ ਦੇ ਚੇਅਰਮੈਨ ਤਿ੍ਬੱਕ ਦੱਤ ਐਰੀ ਤੇ ਡਾ. ਹਰਵਿੰਦਰ ਸਿੰਘ ਬਾਠ ਨੇ ਰੁੱਖ ਲਗਾਉਂਦੇ ਹੋਏ ਲੋਕਾਂ ਨੂੰ ਗ੍ਰੀਨ ...

ਪੂਰੀ ਖ਼ਬਰ »

ਕੁਸ਼ਤੀਆਂ ਕਰਵਾ ਕੇ ਵਿਸ਼ਵਕਰਮਾ ਦਿਵਸ ਮਨਾਇਆ

ਨੰਗਲ ਬਿਹਾਲਾਂ, 20 ਅਕਤੂਬਰ (ਵਿਨੋਦ ਮਹਾਜਨ)-ਪਿੰਡ ਨੰਗਲ ਬਿਹਾਲਾਂ ਵਿਖੇ ਭਗਵਾਨ ਸ੍ਰੀ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਵਿਸ਼ਵਕਰਮਾ ਮੰਦਿਰ ਵਿਚ ਬੜੀ ਸ਼ਰਧਾ ਅਤੇ ਧੂਮ-ਧਾਮ ਨਾਲ ਮਨਾਇਆ ਗਿਆ | ਇਸ ਮੌਕੇ ਹਰ ਸਾਲ ਦੀ ਤਰ੍ਹਾਂ ਡੋਗਰਾ ਪਬਲਿਕ ਸਕੂਲ ਦੀ ਗਰਾਊਾਡ ਵਿਚ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX