ਤਾਜਾ ਖ਼ਬਰਾਂ


ਗੁਜਰਾਤ ਰਾਜ ਸਭਾ ਚੋਣਾਂ : ਵਿਦੇਸ਼ ਮੰਤਰੀ ਜੈਸ਼ੰਕਰ ਅਤੇ ਜੁਗਲਜੀ ਮਾਥੁਰਜੀ ਨੇ ਭਰੇ ਨਾਮਜ਼ਦਗੀ ਪੱਤਰ
. . .  7 minutes ago
ਗਾਂਧੀਨਗਰ, 25 ਜੂਨ- ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਅਤੇ ਜੁਗਲਜੀ ਮਾਥੁਰਜੀ ਠਾਕੋਰ ਨੇ ਅੱਜ ਗੁਜਰਾਤ ਵਿਧਾਨ ਸਭਾ 'ਚ ਰਾਜ ਸਭਾ ਚੋਣਾਂ ਲਈ ਭਾਜਪਾ ਦੇ ਉਮੀਦਵਾਰਾਂ ਵਜੋਂ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਹਨ। ਇਸ ਤੋਂ ਪਹਿਲਾਂ ਵਿਦੇਸ਼ ਮੰਤਰੀ ਜੈਸ਼ੰਕਰ...
ਜ਼ਮੀਨੀ ਝਗੜੇ ਨੂੰ ਲੈ ਕੇ ਵੱਡੇ ਭਰਾ ਨੇ ਗੋਲੀਆਂ ਮਾਰ ਕੇ ਕੀਤੀ ਛੋਟੇ ਭਰਾ ਦੀ ਹੱਤਿਆ
. . .  10 minutes ago
ਰਾਮ ਤੀਰਥ, 25 ਜੂਨ (ਧਰਵਿੰਦਰ ਸਿੰਘ ਔਲਖ)- ਅੰਮ੍ਰਿਤਸਰ ਜ਼ਿਲ੍ਹੇ 'ਚ ਪੁਲਿਸ ਥਾਣਾ ਕੰਬੋ ਅਧੀਨ ਆਉਂਦੇ ਅੱਡਾ ਗੌਂਸਾਬਾਦ ਵਿਖੇ ਜ਼ਮੀਨ ਦੇ ਝਗੜੇ ਨੂੰ ਲੈ ਕੇ ਅੱਜ ਵੱਡੇ ਭਰਾ ਵਲੋਂ ਗੋਲੀਆਂ ਮਾਰ ਕੇ ਛੋਟੇ ਭਰਾ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਹਿਚਾਣ...
ਸੁਖਪਾਲ ਖਹਿਰਾ ਨੇ ਤਰਨ ਤਾਰਨ ਦੇ ਸਰਹੱਦੀ ਖੇਤਰ ਦਾ ਕੀਤਾ ਦੌਰਾ
. . .  38 minutes ago
ਖੇਮਕਰਨ, 25 ਜੂਨ (ਰਾਕੇਸ਼ ਬਿੱਲਾ)- ਪੰਜਾਬ ਏਕਤਾ ਪਾਰਟੀ ਦੇ ਮੁਖੀ ਸੁਖਪਾਲ ਸਿੰਘ ਖਹਿਰਾ ਨੇ ਅੱਜ ਤਰਨ ਤਾਰਨ ਦੇ ਸਰਹੱਦੀ ਖੇਤਰ ਦਾ ਦੌਰਾ ਕੀਤਾ। ਉਨ੍ਹਾਂ ਨੇ ਸਰਹੱਦ ਦੇ ਨਜ਼ਦੀਕ ਆ ਕੇ ਨਹਿਰੀ ਪਾਣੀ ਦੇ ਲਗਾਤਾਰ ਬੰਦ ਪਏ ਤੇ ਡਿਫੈਂਸ ਡਰੇਨਾਂ ਅਤੇ ਪੁਲਾਂ ਦੀ ਖ਼ਸਤਾ...
ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਗ੍ਰਿਫ਼ਤਾਰ ਕੀਤੇ ਕਪਿਲ ਸਾਂਗਵਾਨ ਗੈਂਗ ਦੇ 15 ਬਦਮਾਸ਼
. . .  59 minutes ago
ਨਵੀਂ ਦਿੱਲੀ, 25 ਜੂਨ- ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ 15 ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਹੜੇ ਕਿ ਕਪਿਲ ਸਾਂਗਵਾਨ ਗੈਂਗ ਦੇ ਮੈਂਬਰ ਦੱਸੇ ਜਾ ਰਹੇ ਹਨ। ਇਹ ਸਾਰੇ ਅਪਰਾਧੀ ਕਪਿਲ ਸਾਂਗਵਾਨ ਨੂੰ ਪੈਰੋਲ ਮਿਲਣ 'ਤੇ ਦਵਾਰਕਾ 'ਚ ਇਕੱਠੇ ਹੋ ਕੇ ਜਸ਼ਨ...
ਕਲਯੁਗੀ ਪਿਤਾ ਵਲੋਂ ਆਪਣੀ ਨਾਬਾਲਗ ਧੀ ਨਾਲ ਜਬਰ ਜਨਾਹ
. . .  about 1 hour ago
ਕਾਹਨੂੰਵਾਨ, 25 ਜੂਨ (ਹਰਜਿੰਦਰ ਸਿੰਘ ਜੱਜ)- ਥਾਣਾ ਭੈਣੀ ਮੀਆਂ ਖਾਂ ਅਧੀਨ ਪੈਂਦੇ ਪਿੰਡ ਰਾਜਪੁਰਾ ਦੇ ਵਸਨੀਕ ਇੱਕ ਪਿਓ ਵਲੋਂ ਆਪਣੀ ਨਾਬਾਲਗ ਧੀ ਨਾਲ ਜਬਰ ਜਨਾਹ ਕੀਤੇ ਜਾਣ ਦੀ ਖ਼ਬਰ ਮਿਲੀ ਹੈ। ਪੀੜਤ ਨਾਬਾਲਗ ਲੜਕੀ ਕਲਪਨਾਮ ਰਮਨੀਤ ਨੇ ਪੁਲਿਸ ਨੂੰ...
ਸੁਪਰੀਮ ਕੋਰਟ ਤੋਂ ਗੁਜਰਾਤ ਕਾਂਗਰਸ ਨੂੰ ਝਟਕਾ, ਰਾਜ ਸਭਾ ਚੋਣਾਂ 'ਚ ਦਖ਼ਲ ਦੇਣ ਤੋਂ ਕੀਤਾ ਇਨਕਾਰ
. . .  about 1 hour ago
ਨਵੀਂ ਦਿੱਲੀ, 25 ਜੂਨ- ਗੁਜਰਾਤ ਕਾਂਗਰਸ ਨੂੰ ਅੱਜ ਸੁਪਰੀਮ ਕੋਰਟ ਤੋਂ ਵੱਡਾ ਝਟਕਾ ਲੱਗਾ ਹੈ। ਅਦਾਲਤ ਨੇ ਚੋਣ ਕਮਿਸ਼ਨ ਦੇ ਨੋਟੀਫ਼ਿਕੇਸ਼ਨ 'ਚ ਦਖ਼ਲ ਦੇਣ ਤੋਂ ਇਨਕਾਰ ਕਰਦਿਆਂ ਸੂਬੇ 'ਚ ਦੋ ਸੀਟਾਂ 'ਤੇ ਰਾਜ ਸਭਾ ਚੋਣਾਂ ਇਕੱਠਿਆਂ ਕਰਾਉਣ ਦੀ ਮੰਗ ਨੂੰ ਖ਼ਾਰਜ ਕਰ...
ਮਿਮੀ ਚੱਕਰਵਤੀ ਅਤੇ ਨੁਸਰਤ ਜਹਾਂ ਨੇ ਲੋਕ ਸਭਾ ਦੇ ਮੈਂਬਰਾਂ ਵਜੋਂ ਚੁੱਕੀ ਸਹੁੰ
. . .  about 2 hours ago
ਨਵੀਂ ਦਿੱਲੀ, 25 ਜੂਨ- ਪੱਛਮੀ ਬੰਗਾਲ ਤੋਂ ਤ੍ਰਿਣਮੂਲ ਕਾਂਗਰਸ (ਟੀ. ਐੱਮ. ਸੀ.) ਦੀਆਂ ਦੋ ਸੰਸਦ ਮੈਂਬਰਾਂ ਨੁਸਰਤ ਜਹਾਂ ਅਤੇ ਮਿਮੀ ਚੱਕਰਵਤੀ ਨੇ ਅੱਜ ਲੋਕ ਸਭਾ ਦੇ ਮੈਂਬਰਾਂ ਵਜੋਂ ਸਹੁੰ ਚੁੱਕੀ। ਦੋਵੇਂ ਹੀ ਅਜੇ ਤੱਕ ਸੰਸਦ ਦੀ ਕਾਰਵਾਈ 'ਚ ਸ਼ਾਮਲ...
ਸੁਪਰੀਮ ਕੋਰਟ ਨੇ ਬਾਬਾ ਰਾਮਪਾਲ ਦੀ ਜ਼ਮਾਨਤ ਦੀ ਮਿਆਦ ਵਧਾਉਣ ਤੋਂ ਕੀਤਾ ਇਨਕਾਰ
. . .  about 2 hours ago
ਨਵੀਂ ਦਿੱਲੀ, 25 ਜੂਨ- ਸੁਪਰੀਮ ਕੋਰਟ ਨੇ ਅੱਜ ਬਾਬਾ ਰਾਮਪਾਲ ਦੀ ਜ਼ਮਾਨਤ ਦੀ ਮਿਆਦ ਨੂੰ ਵਧਾਉਣ ਤੋਂ ਇਨਕਾਰ ਕਰ ਦਿੱਤਾ ਹੈ। ਅਦਾਲਤ ਨੇ ਉਸ ਨੂੰ 26 ਜੂਨ ਤੱਕ ਆਤਮ ਸਮਰਪਣ ਕਰਨ ਲਈ ਕਿਹਾ ਹੈ। ਰਾਮਪਾਲ ਫ਼ਿਲਹਾਲ ਜ਼ਮਾਨਤ 'ਤੇ ਹੈ ਅਤੇ ਉਸ ਨੇ ਖ਼ਰਾਬ...
ਦੁਪਹਿਰ 2 ਵਜੇ ਸ਼ੁਰੂ ਹੋਵੇਗੀ ਰਾਜ ਸਭਾ ਦੀ ਕਾਰਵਾਈ
. . .  about 2 hours ago
ਨਵੀਂ ਦਿੱਲੀ, 25 ਜੂਨ- ਰਾਜ ਸਭਾ ਦੀ ਕਾਰਵਾਈ ਅੱਜ ਦੁਪਹਿਰ 2 ਵਜੇ ਤੋਂ ਸ਼ੁਰੂ...........
ਐਮਰਜੈਂਸੀ ਦੇ 44 ਸਾਲ ਪੂਰੇ : ਮੋਦੀ ਅਤੇ ਅਮਿਤ ਸ਼ਾਹ ਨੇ ਕਿਹਾ 'ਲੋਕਤੰਤਰ ਦੀ ਹੱਤਿਆ'
. . .  about 2 hours ago
ਨਵੀਂ ਦਿੱਲੀ, 25 ਜੂਨ- ਦੇਸ਼ 'ਚ ਅੱਜ 44 ਸਾਲ ਪਹਿਲਾਂ ਐਮਰਜੈਂਸੀ ਲਾਗੂ ਕੀਤੀ ਗਈ ਸੀ। ਇੰਦਰਾ ਗਾਂਧੀ ਦੇ ਸ਼ਾਸਨਕਾਲ 'ਚ 25 ਜੂਨ, 1975 'ਚ ਦੇਸ਼ ਭਰ 'ਚ ਐਮਰਜੈਂਸੀ ਲਾਗੂ ਹੋਈ ਸੀ। ਇਸ ਦੀ ਬਰਸੀ ਮੌਕੇ ਅੱਜ ਦੇਸ਼ ਭਰ 'ਚ ਇਸ ਨੂੰ ਯਾਦ ਕੀਤਾ ਜਾ ਰਿਹਾ ਹੈ। ਇਸ....
ਕੋਲਕਾਤਾ 'ਚ ਪੁਲਿਸ ਨੇ ਆਈ. ਐੱਸ. ਦੇ ਚਾਰ ਸ਼ੱਕੀਆਂ ਨੂੰ ਕੀਤਾ ਗ੍ਰਿਫ਼ਤਾਰ
. . .  about 3 hours ago
ਕੋਲਕਾਤਾ, 25 ਜੂਨ- ਪੱਛਮੀ ਬੰਗਾਲ 'ਚ ਮਚੇ ਸਿਆਸੀ ਬਵਾਲ ਅਤੇ ਹਿੰਸਾ ਵਿਚਾਲੇ ਇੱਥੇ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਰਾਜਧਾਨੀ ਕੋਲਕਾਤਾ 'ਚ ਪੁਲਿਸ ਨੇ ਚਾਰ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ 'ਚੋਂ ਤਿੰਨ ਬੰਗਲਾਦੇਸ਼ੀ ਮੂਲ ਦੇ...
ਅਸ਼ੋਕ ਗਹਿਲੋਤ ਅਤੇ ਗਜੇਂਦਰ ਸ਼ੇਖਾਵਤ ਸਮੇਤ ਕਈ ਨੇਤਾਵਾਂ ਨੇ ਸੈਣੀ ਨੂੰ ਭੇਂਟ ਕੀਤੀ ਸ਼ਰਧਾਂਜਲੀ
. . .  about 3 hours ago
ਜੈਪੁਰ, 25 ਜੂਨ- ਰਾਜਸਥਾਨ ਭਾਜਪਾ ਦੇ ਸੂਬਾ ਪ੍ਰਧਾਨ ਮਦਨ ਲਾਲ ਸੈਣੀ ਦਾ ਲੰਘੇ ਦਿਨ ਦਿੱਲੀ ਦੇ ਏਮਜ਼ ਹਸਪਤਾਲ 'ਚ ਦੇਹਾਂਤ ਹੋ ਗਿਆ ਸੀ। ਅੰਤਿਮ ਦਰਸ਼ਨਾਂ ਲਈ ਅੱਜ ਉਨ੍ਹਾਂ ਨੂੰ ਮ੍ਰਿਤਕ ਦੇਹ ਨੂੰ ਰਾਜਧਾਨੀ ਜੈਪੁਰ 'ਚ ਸਥਿਤ ਭਾਜਪਾ ਦਫ਼ਤਰ 'ਚ ਲਿਆਂਦਾ ਗਿਆ ਹੈ...
ਜੰਮੂ-ਕਸ਼ਮੀਰ ਦੇ ਦੋ ਦਿਨਾਂ ਦੌਰੇ 'ਤੇ ਜਾਣਗੇ ਗ੍ਰਹਿ ਮੰਤਰੀ ਅਮਿਤ ਸ਼ਾਹ
. . .  about 3 hours ago
ਨਵੀਂ ਦਿੱਲੀ, 25 ਜੂਨ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕੱਲ੍ਹ ਭਾਵ ਕਿ 26 ਜੂਨ ਤੋਂ ਜੰਮੂ-ਕਸ਼ਮੀਰ ਦੇ ਦੋ ਦਿਨਾਂ ਦੌਰੇ 'ਤੇ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਇੱਥੇ ਉਹ ਅਮਰਨਾਥ ਯਾਤਰਾ ਦੀ ਸੁਰੱਖਿਆ ਅਤੇ ਸੂਬੇ 'ਚ ਚੱਲ ਰਹੇ ਵਿਕਾਸ ਕਾਰਜਾਂ ਦੀ ਸਮੀਖਿਆ...
ਹਿਮਾਚਲ ਪ੍ਰਦੇਸ਼ : ਐੱਨ. ਐੱਚ.-5 'ਤੇ ਮਲਬਾ ਡਿੱਗਣ ਕਾਰਨ ਵਾਹਨਾਂ ਦੀ ਆਵਾਜਾਈ ਬੰਦ
. . .  about 4 hours ago
ਸ਼ਿਮਲਾ, 25 ਜੂਨ- ਹਿਮਾਚਲ ਪ੍ਰਦੇਸ਼ ਕਿਨੌਰ ਜ਼ਿਲ੍ਹੇ 'ਚ ਕਸ਼ੰਗ ਨਾਲੇ ਦੇ ਨਜ਼ਦੀਕ ਨੈਸ਼ਨਲ ਹਾਈਵੇਅ-5 'ਤੇ ਇੱਕ ਪਹਾੜੀ ਦਾ ਕੁਝ ਹਿੱਸਾ ਡਿੱਗ ਪਿਆ। ਇਸ ਕਾਰਨ ਇੱਥੇ ਆਵਾਜਾਈ ਬਿਲਕੁਲ ਠੱਪ ਹੋ ਗਈ ਹੈ, ਜਿਸ ਕਾਰਨ ਲੋਕਾਂ ਨੂੰ ਪਰੇਸ਼ਾਨੀਆਂ ਦਾ...
ਮਦਨ ਲਾਲ ਸੈਣੀ ਦੇ ਦੇਹਾਂਤ ਕਾਰਨ ਭਾਜਪਾ ਸੰਸਦੀ ਦਲ ਦੀ ਬੈਠਕ ਰੱਦ
. . .  about 4 hours ago
ਨਵੀਂ ਦਿੱਲੀ, 25 ਜੂਨ- ਰਾਜਸਥਾਨ 'ਚ ਭਾਰਤੀ ਜਨਤਾ ਪਾਰਟੀ ਦੇ ਮੁਖੀ ਮਦਨ ਲਾਲ ਸੈਣੀ ਦੇ ਦੇਹਾਂਤ ਕਾਰਨ ਅੱਜ ਹੋਣ ਵਾਲੀ ਭਾਜਪਾ ਸੰਸਦੀ ਦਲ ਦੀ ਬੈਠਕ ਰੱਦ ਕਰ ਦਿੱਤੀ ਗਈ ਹੈ। ਉੱਥੇ ਹੀ ਪਾਰਟੀ ਦੇ ਹੋਰ ਪ੍ਰੋਗਰਾਮਾਂ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ। ਸੈਣੀ ਦਾ ਅੱਜ...
ਮੁਜ਼ੱਫਰਪੁਰ 'ਚ ਜਾਰੀ ਹੈ ਚਮਕੀ ਬੁਖ਼ਾਰ ਦਾ ਕਹਿਰ, ਹੁਣ ਤੱਕ 131 ਬੱਚਿਆਂ ਨੇ ਤੋੜਿਆ ਦਮ
. . .  about 4 hours ago
ਅੱਜ ਤੋਂ ਭਾਰਤ ਦੇ ਦੌਰੇ 'ਤੇ ਆਉਣਗੇ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ
. . .  about 5 hours ago
ਖੱਡ 'ਚ ਡਿੱਗੀ ਬੱਸ, 6 ਲੋਕਾਂ ਦੀ ਮੌਤ ਅਤੇ ਕਈ ਜ਼ਖ਼ਮੀ
. . .  about 5 hours ago
ਅਗਸਤਾ ਵੈਸਟਲੈਂਡ ਮਾਮਲਾ : ਈ. ਡੀ. ਦੀ ਪਟੀਸ਼ਨ 'ਤੇ ਅੱਜ ਸੁਣਵਾਈ ਕਰੇਗਾ ਸੁਪਰੀਮ ਕੋਰਟ
. . .  about 5 hours ago
ਅੱਜ ਦਾ ਵਿਚਾਰ
. . .  about 6 hours ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 5 ਕੱਤਕ ਸੰਮਤ 549

ਅੰਮ੍ਰਿਤਸਰ

ਦੀਵਾਲੀ ਦੀ ਰਾਤ ਸ੍ਰੀ ਦੁਰਗਿਆਣਾ ਮੰਦਿਰ ਦੇ ਮਠਿਆਈ ਭੰਡਾਰ 'ਚੋਂ ਚੋਰੀ

ਅੰਮਿ੍ਤਸਰ, 20 ਅਕਤੂਬਰ (ਰੇਸ਼ਮ ਸਿੰਘ)-ਸ੍ਰੀ ਦੁਰਗਿਆਣਾ ਮੰਦਰ ਦੇ ਸ੍ਰੀ ਲੱਛਮੀ ਮਿਸ਼ਠਾਨ ਭੰਡਾਰ 'ਚੋਂ ਦੀਵਾਲੀ ਦੀ ਰਾਤ 6 ਲੱਖ ਰੁਪਏ ਚੋਰੀ ਹੋਣ ਦੇ ਚਰਚਿਤ ਮਾਮਲੇ ਨੂੰ ਪੁਲਿਸ ਵਲੋਂ ਸੁਲਝਾ ਲਿਆ ਗਿਆ ਹੈ, ਜਿਸ ਨੂੰ ਚੋਰੀ ਕਰਨ ਵਾਲੇੇ ਕੋਈ ਹੋਰ ਨਹੀਂ ਬਲਕਿ ੳੱੁਥੇ ...

ਪੂਰੀ ਖ਼ਬਰ »

ਦੀਵਾਲੀ ਦੀ ਰਾਤ ਵਿਰਾਸਤੀ ਮਾਰਗ 'ਤੇ ਚੱਲੀਆਂ ਗੋਲੀਆਂ, ਸ੍ਰੀ ਹਰਿਮੰਦਰ ਸਾਹਿਬ ਜਾ ਰਿਹਾ ਸ਼ਰਧਾਲੁੂ ਜ਼ਖ਼ਮੀ, ਹਮਲਾਵਰ ਫ਼ਰਾਰ

ਅੰਮਿ੍ਤਸਰ, 20 ਅਕਤੂਬਰ (ਰੇਸ਼ਮ ਸਿੰਘ)-ਸ੍ਰੀ ਹਰਿਮੰਦਰ ਸਾਹਿਬ ਨੇੜੇ ਵਿਰਾਸਤੀ ਮਾਰਗ 'ਤੇ ਬੀਤੀ ਦੀਵਾਲੀ ਦੀ ਰਾਤ ਗੋਲੀਆਂ ਚੱਲਣ ਨਾਲ ਆਮ ਲੋਕਾਂ ਤੇ ਸ਼ਰਧਾਲੂਆਂ ਤੇ ਸੈਲਾਨੀਆਂ 'ਚ ਦਹਿਸ਼ਤ ਫ਼ੈਲ ਗਈ | ਗੋਲੀਆਂ ਚੱਲਣ ਕਾਰਨ ਇਕ ਰਾਹਗੀਰ ਵੀ ਜਖ਼ਮੀ ਹੋ ਗਿਆ | ਇਹ ...

ਪੂਰੀ ਖ਼ਬਰ »

ਬਾਬਾ ਵਿਸ਼ਵਕਰਮਾ ਦਾ ਜਨਮ ਦਿਨ ਵੱਖ-ਵੱਖ ਜਗ੍ਹਾ 'ਤੇ ਸ਼ਰਧਾ ਸਹਿਤ ਮਨਾਇਆ

ਅੰਮਿ੍ਤਸਰ, 20 ਅਕਤੂਬਰ (ਸੁਰਿੰਦਰਪਾਲ ਸਿੰਘ)-ਗੁਰੂ ਨਗਰੀ ਵਿਖੇ ਅੱਜ ਬਾਬਾ ਵਿਸ਼ਵਕਰਮਾਂ ਜੀ ਦਾ ਜਨਮ ਦਿਵਸ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਜਿਸ 'ਚ ਵੱਖ-ਵੱਖ ਜਥੇਬੰਦੀਆਂ, ਸਭਾ ਸੁਸਾਇਟੀਆਂ ਵਲੋਂ ਕਰਵਾਏ ਗਏ ਵਿਸ਼ੇਸ ਧਾਰਮਿਕ ਸਮਾਗਮਾਂ ਦੌਰਾਨ ਬਾਬਾ ...

ਪੂਰੀ ਖ਼ਬਰ »

ਦੀਵਾਲੀ ਦਾ ਤਿਉਹਾਰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਹਰਸਾ ਛੀਨਾ, 20 ਅਕਤੂਬਰ (ਕੜਿਆਲ)-ਸਥਾਨਕ ਬਲਾਕ ਅਧੀਨ ਪੈਂਦੇ ਵੱਖ-ਵੱਖ ਪਿੰਡਾਂ ਵਿਚ ਦੀਵਾਲੀ ਅਤੇ ਬੰਦੀਛੋੜ ਦਿਵਸ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਸਬੰਧੀ ਉੱਚਾ ਕਿਲ੍ਹਾ, ਮਹਿਲਾਂਵਾਲਾ, ਖੰਡ ਮਿੱਲ ਭਲਾ ਪਿੰਡ, ਕੜਿਆਲ ਸਮੇਤ ਹੋਰਨਾਂ ਪਿੰਡਾਂ ਦੇ ਮੰਦਰਾਂ 'ਚ ਵਿਸ਼ੇਸ਼ ਪੂਜਾ ਕੀਤੀ ਗਈ | ਦੀਵਾਲੀ ਮੌਕੇ ਪਿੰਡਾਂ ਦੇ ਗੁਰਦੁਆਰਾ ਸਾਹਿਬ ਅਤੇ ਮੰਦਰਾਂ ਨੂੰ ਵਿਸ਼ੇਸ਼ ਤੌਰ 'ਤੇ ਸਜਾਇਆ ਗਿਆ | ਇਸ ਮੌਕੇ ਵੱਖ-ਵੱਖ ਪਿੰਡਾਂ 'ਚ ਬੱਚਿਆਂ ਤੇ ਨੌਜਵਾਨਾਂ ਵਲੋਂ ਆਤਿਸ਼ਬਾਜੀ ਚਲਾਕੇ ਅਤੇ ਦੀਪਮਾਲਾ ਕਰਕੇ ਦੀਵਾਲੀ ਦਾ ਤਿਉਹਾਰ ਮਨਾਇਆ | ਇਸ ਦੀਵਾਲੀ ਮੌਕੇ ਦੱਸਣਯੋਗ ਗੱਲ ਰਹੀ ਕਿ ਜ਼ਿਆਦਾਤਰ ਸਰਕਾਰੀ ਸਕੂਲਾਂ ਦੇ ਨਾਲ-ਨਾਲ ਹੋਰਨਾਂ ਸਰਕਾਰੀ ਦਫ਼ਤਰਾਂ ਵਿਖੇ ਵਿਸ਼ੇਸ਼ ਦੀਪਮਾਲਾ ਕੀਤੀ ਗਈ |


ਖ਼ਬਰ ਸ਼ੇਅਰ ਕਰੋ

ਦੀਵਾਲੀ ਮੌਕੇ ਪ੍ਰਦੂਸ਼ਣ 'ਚ ਰਿਹਾ ਅੰਮਿ੍ਤਸਰ ਦੂਜੇ ਸਥਾਨ 'ਤੇ

ਅੰਮਿ੍ਤਸਰ, 20 ਅਕਤੂਬਰ (ਜਸਵੰਤ ਸਿੰਘ, ਰੇਸ਼ਮ ਸਿੰਘ)-ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਤੇ ਗਰੀਨ ਟਿ੍ਬਿਊਨਲ ਵਲੋਂ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਦੇ ਯਤਨਾ ਨੂੰ ਰਾਜ ਭਰ 'ਚ ਕੁਝ ਬੂਰ ਪਿਆ ਹੈ ਪਰ ਇਥੇ ਅੰਮਿ੍ਤਸਰ ਸ਼ਹਿਰ ਦੀਵਾਲੀ ਮੌਕੇ ਪ੍ਰਦੂਸ਼ਣ ਫੈਲਾਉਣ ...

ਪੂਰੀ ਖ਼ਬਰ »

16 ਸਾਲਾ ਲੜਕੇ ਦੇ ਹੱਥ 'ਚ ਬੰਬ ਚੱਲਣ ਨਾਲ ਤਿੰਨ ਉਂਗਲਾਂ ਬੁਰੀ ਤਰ੍ਹਾਂ ਫਟ ਗਈਆਂ

ਛੇਹਰਟਾ, 20 ਅਕਤੂਬਰ (ਸੁਰਿੰਦਰ ਸਿੰਘ ਵਿਰਦੀ)¸ਕੋਟ ਖ਼ਾਲਸਾ ਚੌਕੀ ਦੇ ਅਧੀਨ ਪੈਂਦੇ ਦਸਮੇਸ਼ ਨਗਰ ਵਿਖੇ 16 ਸਾਲਾ ਲੜਕੇ ਦੇ ਹੱਥ 'ਚ ਹੀ ਬੰਬ ਚੱਲ ਜਾਣ ਨਾਲ ਲੜਕੇ ਦੀ ਸੱਜੇ ਹੱਥ ਦੀਆਂ ਤਿੰਨ ਉਂਗਲਾਂ ਉੱਡ ਗਈਆਂ | ਪ੍ਰਾਪਤ ਜਾਣਕਾਰੀ ਮੁਤਾਬਕ ਦੀਵਾਲੀ ਵਾਲੀ ਰਾਤ ਰੀਟਾ ...

ਪੂਰੀ ਖ਼ਬਰ »

ਦੀਵਾਲੀ ਦੇ ਤਿਉਹਾਰ ਮੌਕੇ ਬੀ. ਐਸ. ਐਫ. ਵਲੋਂ ਪਾਕਿਸਤਾਨ ਰੇਂਜਰ ਨੂੰ ਮਠਿਆਈ ਦੇ ਡੱਬੇ ਭੇਟ

ਅਟਾਰੀ, 20 ਅਕਤੂਬਰ (ਰੁਪਿੰਦਰਜੀਤ ਸਿੰਘ ਭਕਨਾ)-ਭਾਰਤ-ਪਾਕਿਸਤਾਨ ਦੀ ਸਾਂਝੀ ਜਾਂਚ ਚੌਕੀ ਅਟਾਰੀ-ਵਾਹਗਾ ਸਰਹੱਦ ਵਿਖੇ ਰੌਸ਼ਨੀਆਂ ਅਤੇ ਪਿਆਰ ਦੇ ਤਿਉਹਾਰ ਦੀਵਾਲੀ ਮੌਕੇ ਬੀ. ਐਸ. ਐਫ. ਦੇ ਕਮਾਂਡੈਂਟ ਸੁਦੀਪ ਕੁਮਾਰ ਵਲੋਂ ਪਾਕਿਸਤਾਨ ਰੇਂਜਰਜ਼ ਦੇ ਵਿੰਗ ਕਮਾਂਡਰ ...

ਪੂਰੀ ਖ਼ਬਰ »

ਬਾਬਾ ਵਿਸ਼ਵਕਰਮਾ ਦਾ ਜਨਮ ਦਿਹਾੜਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਰਮਦਾਸ, 20 ਅਕਤੂਬਰ (ਜਸਵੰਤ ਸਿੰਘ ਵਾਹਲਾ)-ਰਾਮਗੜ੍ਹੀਆ ਵੈਲਫੈਅਰ ਸੁਸਾਇਟੀ ਰਮਦਾਸ ਵਲੋਂ ਬਾਬਾ ਵਿਸ਼ਵਕਰਮਾ ਦਾ ਜਨਮ ਦਿਹਾੜਾ ਵਿਸ਼ਵਕਰਮਾ ਮੰਦਰ ਰਮਦਾਸ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਪ੍ਰਧਾਨ ਸੁਖਵੰਤ ਸਿੰਘ, ਸੈਕਟਰੀ ਇੰਦਰਜੀਤ ਸਿੰਘ, ...

ਪੂਰੀ ਖ਼ਬਰ »

ਬਾਬਾ ਬੁੱਢਾ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਅੱਜ : ਮੈਨੇਜਰ ਲਖਬੀਰ ਕੋਟ

ਜੇਠੂਵਾਲ, 20 ਅਕਤੂਬਰ (ਮਿੱਤਰਪਾਲ ਸਿੰਘ ਰੰਧਾਵਾ)-ਬ੍ਰਹਮ ਗਿਆਨੀ ਤੇ ਪੁੱਤਰਾਂ ਦੇ ਦਾਨੀ ਬਾਬਾ ਬੁੱਢਾ ਜੀ ਦਾ 23-24 ਅਕਤੂਬਰ ਨੂੰ ਗੁਰਦੁਆਰਾ ਜਨਮ ਅਸਥਾਨ ਬਾਬਾ ਬੁੱਢਾ ਸਾਹਿਬ ਕੱਥੂਨੰਗਲ ਵਿਖੇ ਮਨਾਏ ਜਾ ਰਹੇ ਜਨਮ ਦਿਹਾੜੇ ਨੂੰ ਸਮਰਪਿਤ ਅੱਜ 21 ਅਕਤੂਬਰ ਦਿਨ ...

ਪੂਰੀ ਖ਼ਬਰ »

ਦੀਵਾਲੀ ਦੀ ਰਾਤ ਸੋਫਿਆਂ ਦਾ ਸ਼ੋ ਰੂਮ ਸੜਕੇ ਹੋਇਆ ਸੁਆਹ

ਅੰਮਿ੍ਤਸਰ, 20 ਅਕਤੂਬਰ (ਹਰਜਿੰਦਰ ਸਿੰਘ ਸ਼ੈਲੀ)-ਦੀਵਾਲੀ ਦੀ ਰਾਤ ਨੂੰ ਚੱਲੀ ਆਤਿਸ਼ਬਾਜ਼ੀ ਦੇ ਚਲਦਿਆਂ ਤਹਿਸੀਲਪੁਰਾ ਨੇੜੇ ਕੋਟ ਆਤਮਾ ਸਿੰਘ 'ਚ ਇਕ ਸੋਫਿਆਂ ਦਾ ਸ਼ੋ ਰੂਮ ਸੜ ਕੇ ਸੁਆਹ ਹੋ ਗਿਆ ਅਤੇ ਕਰੀਬ 45-50 ਲੱਖ ਰੁਪਏ ਦਾ ਨੁਕਸਾਨ ਹੋ ਗਿਆ | ਇਸ ਬਾਰੇ ਮੌਕੇ 'ਤੇ ...

ਪੂਰੀ ਖ਼ਬਰ »

-ਮਾਮਲਾ ਪਾਰਟੀ ਕਾਰਕੁੰਨ ਜਸਕਰਨ ਸਿੰਘ ਨੂੰ ਕਾਰ ਹਾਦਸੇ 'ਚ ਮਾਰਨ ਵਾਲੇ ਦੋਸ਼ੀ ਦੀ ਗਿ੍ਫ਼ਤਾਰੀ ਦਾ- ਪੁਲਿਸ ਥਾਣਾ ਕੰਬੋਅ ਦਾ ਘਿਰਾਓ ਕਰਕੇ 22 ਨੂੰ ਰੋਸ ਧਰਨਾ ਦੇਣਗੇ ਕਾਮਰੇਡ-ਡਾ: ਸਤਨਾਮ

ਅਜਨਾਲਾ, 20 ਅਕਤੂਬਰ (ਐਸ. ਪ੍ਰਸ਼ੋਤਮ)-ਅੱਜ ਇਥੇ ਆਰ. ਐਮ. ਪੀ. ਆਈ. ਦਫ਼ਤਰ ਵਿਖੇ ਪਾਰਟੀ ਦੇ ਸੂਬਾ ਆਗੂ ਡਾ: ਸਤਨਾਮ ਸਿੰਘ ਅਜਨਾਲਾ ਦੀ ਪ੍ਰਧਾਨਗੀ 'ਚ ਹੋਈ ਰੋਸ ਮੀਟਿੰਗ 'ਚ ਪੁਲਿਸ ਥਾਣਾ ਕੰਬੋਅ ਅਤੇ ਪੁਲਿਸ ਜ਼ਿਲ੍ਹਾ ਦਿਹਾਤੀ ਅੰਮਿ੍ਤਸਰ ਪ੍ਰਸ਼ਾਸਨ ਨੂੰ ਚੇਤਾਵਨੀ ...

ਪੂਰੀ ਖ਼ਬਰ »

ਚੋਰਾਂ ਨੇ ਓਠੀਆਂ ਦੇ ਗੁਰਦੁਆਰਾ ਸਾਹਿਬ ਦੀ ਗੋਲਕ 'ਚੋਂ ਮਾਇਆ ਕੀਤੀ ਚੋਰੀ

ਓਠੀਆਂ, 20 ਅਕਤੂਬਰ ( ਗੁਰਵਿੰਦਰ ਸਿੰਘ ਛੀਨਾ)-ਸਥਾਨਕ ਕਸਬਾ ਓਠੀਆਂ ਵਿਖੇ ਚੋਰਾਂ ਦੇ ਐਨੇੇ ਹੌਾਸਲੇ ਵਧੇ ਹੋਏ ਹਨ ਕਿ ਉਨ੍ਹਾਂ ਨੂੰ ਕਿਸੇ ਦਾ ਵੀ ਡਰ ਭੈਅ ਨਹੀਂ ਹੈ ਉਹ ਬਿਨਾਂ ਝਿਜਕ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਅਤੇ ਬੀਤੀ ਰਾਤ ਸਥਾਨਕ ਕਸਬਾ ...

ਪੂਰੀ ਖ਼ਬਰ »

ਨੌਜਵਾਨ ਨੇ ਜ਼ਹਿਰੀਲੀ ਦਵਾਈ ਨਿਗਲ ਕੇ ਕੀਤੀ ਆਤਮ ਹੱਤਿਆ

ਛੇਹਰਟਾ, 20 ਅਕਤੂਬਰ (ਸੁਰਿੰਦਰ ਸਿੰਘ ਵਿਰਦੀ)¸ਪੁਲਿਸ ਥਾਣਾ ਘਰਿੰਡਾ ਦੇ ਅਧੀਨ ਆਉਂਦੇ ਪਿੰਡ ਧਨੋਆ ਕਲਾਂ ਦੇ ਇਕ ਨੌਜਵਾਨ ਨੇ ਜ਼ਹਿਰੀਲੀ ਦਵਾਈ ਨਿਗਲ ਲਈ, ਜਿਸਨੂੰ ਛੇਹਰਟਾ ਦੇ ਅਰੋੜਾ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ ਹੈ¢ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਔਰਤ ਦੀ ਦਰਦਨਾਕ ਮੌਤ

ਸਠਿਆਲਾ, 20 ਅਕਤੂਬਰ (ਜਗੀਰ ਸਿੰਘ ਸਫਰੀ)-ਕਸਬਾ ਸਠਿਆਲਾ ਦੇ ਪਰਿਵਾਰ 'ਚ ਦੀਵਾਲੀ ਵਾਲੇ ਦਿਨ ਖੁਸ਼ੀ ਦਾ ਮਾਹੌਲ ਉਸ ਵੇਲੇ ਗਮਗੀਨ ਹੋ ਗਿਆ ਜਦੋਂ ਇਕ ਔਰਤ ਦੀ ਸੜਕ ਹਾਦਸੇ ਵਿਚ ਦਰਦਨਾਕ ਮੌਤ ਹੋ ਗਈ | ਇਸ ਬਾਰੇ ਮਿ੍ਤਕਾ ਦੇ ਪਤੀ ਗੁਰਦੀਪ ਸਿੰਘ ਮੈਂਬਰ ਪੰਚਾਇਤ ਨੇ ਦੱਸਿਆ ...

ਪੂਰੀ ਖ਼ਬਰ »

ਲੱਕੜ ਦੇ ਬੂਰੇ ਦੇ ਗੁਦਾਮ ਨੂੰ ਆਤਿਸ਼ਬਾਜ਼ੀ ਕਾਰਨ ਲੱਗੀ ਅੱਗ

ਸੁਲਤਾਨਵਿੰਡ, 20 ਅਕਤੂਬਰ (ਗੁਰਨਾਮ ਸਿੰਘ ਬੁੱਟਰ)-ਪਿੰਡ ਸੁਲਤਾਨਵਿੰਡ ਦੀ ਆਬਾਦੀ ਅਕਾਸ਼ ਵਿਹਾਰ ਸਥਿਤ ਲੱਕੜ ਦੇ ਬੂਰੇ ਦੇ ਗੁਦਾਮ ਨੂੰ ਬੀਤੀ ਰਾਤ ਦੀਵਾਲੀ ਮੌਕੇ ਆਤਿਸ਼ਬਾਜੀ ਨਾਲ ਅੱਗ ਲੱਗ ਜਾਣ 'ਤੇ ਗਰੀਬ ਪਰਿਵਾਰ ਨਾਲ ਸਬੰਧਿਤ ਕਵਲਜੀਤ ਸਿੰਘ ਪੁੱਤਰ ਗੁਰਦੇਵ ...

ਪੂਰੀ ਖ਼ਬਰ »

ਮਹੰਤ ਮਲਕੀਤ ਨਾਥ ਦਾ 41ਵਾਂ ਜਨਮ ਦਿਨ ਮਨਾਇਆ

ਰਾਮ ਤੀਰਥ, 20 ਅਕਤੂਬਰ (ਧਰਵਿੰਦਰ ਸਿੰਘ ਔਲਖ)-ਭਲਵਾਨ ਵਾਲਮੀਕਿ ਆਸ਼ਰਮ ਧੂਣਾ ਸਾਹਿਬ ਦੇ ਗੱਦੀ ਨਸ਼ੀਨ ਮਹੰਤ ਮਲਕੀਤ ਨਾਥ ਦਾ 41ਵਾਂ ਜਨਮ ਦਿਨ ਧੂਣਾ ਸਾਹਿਬ ਟਰੱਸਟ ਦੇ ਚੇਅਰਮੈਨ ਅਤੇ ਕੌਾਸਲਰ ਓਮ ਪ੍ਰਕਾਸ਼ ਗੱਬਰ ਦੀ ਅਗਵਾਈ ਹੇਠ ਸਥਾਨਕ ਆਸ਼ਰਮ ਵਿਖੇ ਸਮੂਹ ...

ਪੂਰੀ ਖ਼ਬਰ »

ਦੀਵਾਲੀ ਦਾ ਤਿਉਹਾਰ ਮਨਾਇਆ

ਖਿਲਚੀਆਂ, 20 ਅਕਤੂਬਰ (ਅਮਰਜੀਤ ਸਿੰਘ ਬੁੱਟਰ)-ਸਥਾਨਕ ਕਸਬਾ ਖਿਲਚੀਆਂ ਵਿਖੇ ਰੌਸ਼ਨੀਆਂ ਦਾ ਤਿਉਹਾਰ ਦੀਵਾਲੀ ਬੜੀ ਧੂਮ ਧਾਮ ਨਾਲ ਮਨਾਇਆ ਗਿਆ | ਕਸਬੇ ਦੇ ਬਜ਼ਾਰਾਂ ਵਿਚ ਖਰੀਦੋ ਫਰੋਖਤ ਲਈ ਲੋਕਾਂ ਦੀ ਕਾਫੀ ਭੀੜ ਦਿਖ ਰਹੀ ਸੀ ਨਵੇਂ ਭਾਂਡੇ, ਆਤਿਸ਼ਬਾਜੀ, ਰੰਗ ...

ਪੂਰੀ ਖ਼ਬਰ »

ਕੈਪਟਨ ਸਰਕਾਰ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਿਆਂ ਕਰਨ 'ਚ ਪੂਰੀ ਤਰ੍ਹਾਂ ਨਕਾਮ ਰਹੀ : ਧਰਮਬੀਰ, ਬੁੱਟਰ ਜੇਠੂਵਾਲ

ਜੇਠੂਵਾਲ, 20 ਅਕਤੂਬਰ (ਮਿੱਤਰਪਾਲ ਸਿੰਘ ਰੰਧਾਵਾ)-ਹਲਕਾ ਅਟਾਰੀ ਦੇ ਸੀਨੀਅਰ ਅਕਾਲੀ ਆਗੂ ਤੇ ਸਰਪੰਚ ਧਰਮਬੀਰ ਸਿੰਘ ਸੋਹੀਆ ਤੇ ਯੂਥ ਅਕਾਲੀ ਆਗੂ ਬਲਜਿੰਦਰ ਸਿੰਘ ਬੁੱਟਰ ਜੇਠੂਵਾਲ ਨੇ ਕਿਹਾ ਕਿ ਅਕਾਲੀ ਦਲ ਬਾਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ...

ਪੂਰੀ ਖ਼ਬਰ »

ਰਣਧੀਰ ਸਿੰਘ ਵਲੋਂ ਰੀਡਰ ਨਾਇਬ ਤਹਿਸੀਲਦਾਰ ਤਰਸਿੱਕਾ ਵਜੋਂ ਚਾਰਜ ਸੰਭਾਲਿਆ

ਮੱਤੇਵਾਲ, 20 ਅਕਤੂਬਰ (ਗੁਰਪ੍ਰੀਤ ਸਿੰਘ ਮੱਤੇਵਾਲ)-ਡਿਪਟੀ ਕਮਿਸ਼ਨਰ ਅੰਮਿ੍ਤਸਰ ਦੇ ਹੁਕਮਾਂ ਅਨੁਸਾਰ ਸਬ- ਤਹਿਸੀਲ ਤਰਸਿੱਕਾ 'ਚੋਂ ਮੈਡਮ ਰੋਬਨਜੀਤ ਕੌਰ ਨਾਇਬ ਤਹਿਸੀਲਦਾਰ ਤਰਸਿੱਕਾ ਦੇ ਰੀਡਰ ਸੁਖਦੇਵ ਸਿੰਘ ਪੱਧਰੀ ਦੇ ਤਬਾਦਲੇ ਪਿਛੋਂ ਰਣਧੀਰ ਸਿੰਘ ਵਲੋਂ ਬਤੌਰ ...

ਪੂਰੀ ਖ਼ਬਰ »

ਗੁਰੂ ਕਾ ਬਾਗ ਵਿਖੇ ਬੰਦੀ ਛੋੜ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ

ਜਗਦੇਵ ਕਲਾਂ, 20 ਅਕਤੂਬਰ (ਸ਼ਰਨਜੀਤ ਸਿੰਘ ਗਿੱਲ)-ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸ੍ਰ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਾਵਨ ਚਰਨ ਛੋਹ ਪ੍ਰਾਪਤ ਗੁਰਦੁਆਰਾ ਸਾਹਿਬ ਗੁਰੂ ਕਾ ਬਾਗ (ਘੁਕੇਵਾਲੀ) ਵਿਖੇ ਬੰਦੀ ਛੋੜ ਦਿਵਸ ਅਤੇ ਮੱਸਿਆ ਦੇ ਦਿਹਾੜੇ ਨੂੰ ਸਮਰਪਿਤ ...

ਪੂਰੀ ਖ਼ਬਰ »

ਸਕੂਲ 'ਚ ਦੀਵਾ ਅਤੇ ਥਾਲੀ ਸਜਾਉਣ ਦੇ ਮੁਕਾਬਲੇ ਕਰਵਾਏ

ਚੱਬਾ, 20 ਅਕਤੂਬਰ (ਜੱਸਾ ਅਨਜਾਣ)¸ਬੀਤੇ ਦਿਨੀਂ ਬਾਬਾ ਦੇਸਰਾਜ ਇੰਟਰ ਨੈਸ਼ਨਲ ਸਕੂਲ ਤਰਨ ਤਾਰਨ ਰੋਡ ਮੋੜ ਗੁਰੂਵਾਲੀ ਵਿਖੇ ਦੀਵਾਲੀ ਦਾ ਤਿਉਹਾਰ ਚੇਅਰਪਰਸਨ ਸ੍ਰੀਮਤੀ ਬਲਜਿੰਦਰ ਕੌਰ ਦੀ ਦੇਖ-ਰੇਖ ਹੇਠ ਬੱਚਿਆਂ ਵਲੋਂ ਮਨਾਇਆ ਗਿਆ | ਜਿਸ 'ਚ ਬੱਚਿਆਂ ਦੀ ਥਾਲੀ ਅਤੇ ...

ਪੂਰੀ ਖ਼ਬਰ »

ਸਪੋਰਟਸ ਕਲੱਬ ਓਠੀਆਂ ਦਾ ਟੂਰਨਾਮੈਂਟ ਸਮਾਪਤ

ਵੱਲ੍ਹਾ, 20 ਅਕਤੂਬਰ (ਕਰਮਜੀਤ ਸਿੰਘ ਓਠੀਆਂ)-ਦੋ ਰੋਜ਼ਾ ਟੂਰਨਾਮੈਂਟ, ਜੋ ਕਿ ਪਿੰਡ ਓਠੀਆਂ ਵਿਖੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਨਹਿਰੂ ਯੁਵਾ ਕੇਂਦਰ ਵਲੋਂ ਅਲੋਪ ਹੋ ਰਹੀਆਂ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ, ਪੰਜਾਬ ਦੇ ਅਮੀਰ ਵਿਰਸੇ ਸਬੰਧੀ ਜਾਗਰੂਕ ਕਰਕੇ ਸੈਰ ...

ਪੂਰੀ ਖ਼ਬਰ »

ਸ. ਸ਼ਰਮ ਸਿੰਘ ਲੋਹਾਰਕਾ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ

ਜਗਦੇਵ ਕਲਾਂ, 20 ਅਕਤੂਬਰ (ਸ਼ਰਨਜੀਤ ਸਿੰਘ ਗਿੱਲ)-ਸ: ਗੁਰਜਾਪ ਸਿੰਘ ਲਾਲੀ ਲੋਹਾਰਕਾ ਦੇ ਪਿਤਾ ਸਮਾਜ ਸੇਵਕ ਸ: ਸ਼ਰਮ ਸਿੰਘ ਅਠਵਾਲ ਲੋਹਾਰਕਾ ਕਲਾਂ (ਸੇਵਾ ਮੁਕਤ ਰੀਡਰ, ਸੈਸ਼ਨ ਜੱਜ) ਨਮਿਤ ਸ਼ਰਧਾਂਜ਼ਲੀ ਸਮਾਗਮ ਲੋਹਾਰਕਾ ਕਲਾਂ ਵਿਖੇ ਕਰਵਾਇਆ ਗਿਆ | ਉਨ੍ਹਾਂ ਦੇ ...

ਪੂਰੀ ਖ਼ਬਰ »

ਸੈਣੀ ਇੰਟਰਨੈਸ਼ਨਲ ਸਕੂਲ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ

ਅੰਮਿ੍ਤਸਰ, 20 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)-ਸੈਣੀ ਇੰਟਰਨੈਸ਼ਨਲ ਸਕੂਲ ਫਤਿਹਗੜ੍ਹ ਚੂੜੀਆਂ ਰੋਡ ਵਿਖੇ ਡਾਇਰੈਕਟਰ ਜਗਪ੍ਰੀਤ ਸਿੰਘ ਅਤੇ ਪਿ੍ੰਸੀਪਲ ਨਵਜੀਤ ਕੌਰ ਦੀ ਅਗਵਾਈ ਹੇਠ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ, ਜਿਸ 'ਚ ਬੱਚਿਆਂ ਨੂੰ ਗਰੀਨ ਦੀਵਾਲੀ ...

ਪੂਰੀ ਖ਼ਬਰ »

ਬਾਬਾ ਜਗਤਾਰ ਸਿੰਘ ਪੰਜੂਰਾਏਾ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ

ਬੱਚੀਵਿੰਡ, 20 ਅਕਤੂਬਰ (ਬਲਦੇਵ ਸਿੰਘ ਕੰਬੋ)-ਬਾਬਾ ਬੁੱਢਾ ਜੀ ਇੰਟਰਨੈਸ਼ਨਲ ਗ੍ਰੰਥੀ ਸਭਾ ਦੇ ਸਰਕਲ ਪ੍ਰਧਾਨ, ਉੱਘੇ ਕਵੀਸ਼ਰ ਅਤੇ ਪਿੰਡ ਪੰਜ਼ੂਰਾਏਾ ਦੇ ਸਾਬਕਾ ਸਰਪੰਚ ਬਾਬਾ ਜਗਤਾਰ ਸਿੰਘ ਨਮਿਤ ਅੰਤਿਮ ਅਰਦਾਸ ਮੌਕੇ ਵੱਖ-ਵੱਖ ਸਮਾਜਿਕ ਸ਼ਖਸੀਅਤਾਂ ਨੇ ਸ਼ਰਧਾ ਦੇ ...

ਪੂਰੀ ਖ਼ਬਰ »

ਮੁਹਾਲੀ ਸ੍ਰੀ ਨਾਂਦੇੜ ਸਾਹਿਬ ਫਲਾਈਟ ਸ਼ੁਰੂ ਕਰਕੇ ਕੇਂਦਰ ਸਰਕਾਰ ਨੇ ਮਾਝੇ ਦੇ ਲੋਕਾਂ ਦੀ ਪਿੱਠ 'ਚ ਛੁਰਾ ਮਾਰਿਆ-ਗੁਰਜੀਤ ਔਜਲਾ

ਅਜਨਾਲਾ, 20 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ, ਸੁੱਖ ਮਾਹਲ)-ਮੁਹਾਲੀ ਤੋਂ ਸ੍ਰੀ ਨਾਂਦੇੜ ਸਾਹਿਬ ਲਈ ਨਵੀਂ ਫਲਾਈਟ ਸ਼ੁਰੂ ਕਰਕੇ ਕੇਂਦਰ ਸਰਕਾਰ, ਕੇਂਦਰੀ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਮਾਝੇ ਦੇ ਲੋਕਾਂ ਦੀ ...

ਪੂਰੀ ਖ਼ਬਰ »

ਬੀ. ਡੀ. ਐਸ. ਐਜੂਕੇਸ਼ਨਲ ਗਰੁੱਪ ਵਲੋਂ ਬੰਦੀ ਛੋੜ ਦਿਵਸ ਅਤੇ ਦੀਵਾਲੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ

ਅਜਨਾਲਾ, 20 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)-ਸਥਾਨਿਕ ਸ਼ਹਿਰ 'ਚ ਬੀ. ਡੀ. ਐਸ. ਐਜ਼ੂਕੇਸ਼ਨਲ ਗਰੁੱਪ ਅਤੇ ਐਕਸਫੋਰਡ ਆਈਲੈਟਸ ਅਕੈਡਮੀ ਵਲੋਂ ਐਮ. ਡੀ. ਸਤਵੰਤ ਸਿੰਘ ਗੁਰਾਲਾ ਅਤੇ ਸੰਦੀਪ ਸਿੰਘ ਬੁੱਟਰ ਦੀ ਸਾਂਝੀ ਅਗਵਾਈ ਹੇਠ ਬੰਦੀ ਛੋੜ ਦਿਵਸ ਅਤੇ ਦੀਵਾਲੀ ਦਾ ...

ਪੂਰੀ ਖ਼ਬਰ »

ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਤਹਿਤ ਸਮਾਗਮ ਕਰਵਾਇਆ

ਸੁਧਾਰ, 20 ਅਕਤੂਬਰ (ਜਸਵਿੰਦਰ ਸਿੰਘ ਸੰਧੂ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਛੋਆ ਵਿਖੇ ਪਿੰ੍ਰਸੀਪਲ ਰੁਪਿੰਦਰ ਰੰਧਾਵਾ ਦੀ ਅਗਵਾਈ ਹੇਠ ਬੇਟੀ ਬਚਾਓ ਬੇਟੀ ਪੜ੍ਹਾਓ ਮਹਿੰਮ ਤਹਿਤ ਸਮਾਗਮ ਕਰਵਾਇਆ ਗਿਆ | ਜਿਸ 'ਚ ਰੰਗਾਰੰਗ ਪ੍ਰੋਗਰਾਮ ਵੀ ਕਰਵਾਇਆ ਗਿਆ, ਜਿਸ ਤਹਿਤ ...

ਪੂਰੀ ਖ਼ਬਰ »

ਲੋਕ ਮੰਚ ਪੰਜਾਬ ਦੀ ਮੀਟਿੰਗ

ਤਰਸਿੱਕਾ, 20 ਅਕਤੂਬਰ (ਅਤਰ ਸਿੰਘ ਤਸਸਿੱਕਾ)-ਨਵ ਗਠਤ ਲੋਕ ਮੰਚ ਪੰਜਾਬ ਦੀ ਬਲਾਕ ਤਰਸਿੱਕਾ ਦੀ ਇਕਾਈ ਦੀ ਇਕ ਅਹਿਮ ਮੀਟਿੰਗ ਮਾ: ਜਰਮਨਜੀਤ ਸਿੰਘ ਬਾਠ ਮੈਂਬਰ ਸੂਬ; ਕਮੇਟੀ ਦੀ ਪ੍ਰਧਾਨ ਹੇਠ ਪੁਲ ਨਹਿਰ ਤਰਸਿੱਕਾ ਵਿਖੇ ਹੋਈ | ਜਿਸ 'ਚ ਸਰਬਸੰਮਤੀ ਨਾਲ ਜਥੇਬੰਦੀ ਦੀ 22 ...

ਪੂਰੀ ਖ਼ਬਰ »

ਬੰਦੀ ਛੋੜ ਦਿਵਸ ਤੇ ਦੀਵਾਲੀ ਦਾ ਤਿਉਹਾਰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਰਮਦਾਸ, 20 ਅਕਤੂਬਰ (ਜਸਵੰਤ ਸਿੰਘ ਵਾਹਲਾ)-ਗੁਰਦੁਆਰਾ ਤਪ ਅਸਥਾਨ ਬਾਬਾ ਬੁੱਢਾ ਸਾਹਿਬ ਰਮਦਾਸ, ਗੁਰਦੁਆਰਾ ਸਮਾਧ ਬਾਬਾ ਬੁੱਢਾ ਸਾਹਿਬ , ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ (ਭਾਈ ਸੁੱਖਾ) ਗੁਰਦੁਆਰਾ ਸ੍ਰੀ ਨਿਰਮਲ ਤਖਤ ਤਲਾਬ ਬਾਬਾ ਬੁੱਢਾ ਸਾਹਿਬ ਰਮਦਾਸ ...

ਪੂਰੀ ਖ਼ਬਰ »

ਸਰਪੰਚ ਬੱਲੀ ਜਾਗੀਰਦਾਰ ਨੂੰ ਸਦਮਾ, ਮਾਮੇ ਦੇ ਪੁੱਤ ਦਾ ਦਿਹਾਂਤ

ਬੰਡਾਲਾ, 20 ਅਕਤੂਬਰ (ਅਮਰਪਾਲ ਸਿੰਘ ਬੱਬੂ)-ਜੰਡਿਆਲਾ ਹਲਕੇ ਦੇ ਸੀਨੀਅਰ ਅਕਾਲੀ ਆਗੂ ਸਰਪੰਚ ਬਲਜਿੰਦਰ ਸਿੰਘ ਬੱਲੀ ਜਾਗੀਰਦਾਰ (ਬੰਡਾਲਾ) ਨੂੰ ਉਸ ਸਮੇਂ ਗਹਿਰਾ ਸਦਮਾ ਪਹੁੰਚਿਆ ਜਦੋਂ ਉਨ੍ਹਾਂ ਦੇ ਮਾਮੇ ਦੇ ਲੜਕੇ ਨੰਬਰਦਾਰ ਸ਼ਮਸ਼ੇਰ ਸਿੰਘ ਸ਼ੇਰਾ (30) ਵਾਸੀ ਛੀਨਾ, ...

ਪੂਰੀ ਖ਼ਬਰ »

ਜੇਤੂ ਖਿਡਾਰਨਾਂ ਦਾ ਬੇਬੇ ਨਾਨਕੀ ਭਲਾਈ ਸੁਸਾਇਟੀ ਵੇਰਕਾ ਵਲੋਂ ਸਨਮਾਨ

ਵੇਰਕਾ, 20 ਅਕਤੂਬਰ (ਪਰਮਜੀਤ ਸਿੰਘ ਬੱਗਾ)-ਸਰਕਾਰੀ ਸੀਨੀ: ਸੈਕੰਡਰੀ ਸਕੂਲ (ਲੜਕੀਆਂ) ਵੇਰਕਾ ਦੀ ਕ੍ਰਿਕਟ ਤੇ ਬੇਸਬਾਲ ਦੇ ਮੁਕਾਬਲਿਆਂ 'ਚ ਕੋਟ ਈਸੇ ਖਾਂ ਵਿਖੇ ਹੋਈਆਂ ਪੰਜਾਬ ਪੱਧਰ ਦੀਆਂ ਸਕੂਲੀ ਖੇਡਾਂ ਦੌਰਾਨ ਜ਼ਿਲ੍ਹਾ ਭਰ 'ਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਸਕੂਲ ...

ਪੂਰੀ ਖ਼ਬਰ »

ਵਾਰਡ ਦੀ ਹਰ ਮੁਸ਼ਕਿਲ ਨੂੰ ਹੱਲ ਕਰਵਾਇਆ ਜਾਵੇਗਾ-ਬਿੱਟੂ

ਵੇਰਕਾ, 20 ਅਕਤੂਬਰ (ਪਰਮਜੀਤ ਸਿੰਘ ਬੱਗਾ)-ਹਲਕਾ ਉਤਰੀ ਦਾ ਅਧੀਨ ਆਉਂਦੀ ਵਾਰਡ ਨੰ: 13 ਦੇ ਇਲਾਕੇ ਪ੍ਰਕਾਸ਼ ਵਿਹਾਰ ਵਿਖੇ ਕਾਂਗਰਸੀ ਵਰਕਰਾਂ ਦੀ ਵਿਸ਼ੇਸ਼ ਇਕੱਤਰਤਾ ਕਾਂਗਰਸੀ ਵਰਕਰ ਪਵਨ ਕੁਮਾਰ ਦੀ ਪ੍ਰਧਾਨਗੀ ਹੋਠ ਹੋਈ, ਜਿਸ 'ਚ ਵਿਸ਼ੇਸ਼ ਤੌਰ 'ਤੇ ਪਹੁੰਚੇ ਸੀਨੀਅਰ ...

ਪੂਰੀ ਖ਼ਬਰ »

ਪੀ.ਪੀ.ਐਸ. 'ਚ ਡਰਾਇੰਗ, ਸੁੰਦਰ ਲਿਖਤ ਤੇ ਸੁੰਦਰ ਦਸਤਾਰ ਮੁਕਾਬਲੇ ਕਰਵਾਏ

ਟਾਹਲੀ ਸਾਹਿਬ, 20 ਅਕਤੂਬਰ (ਪੱਤਰ ਪ੍ਰੇਰਕ)-ਸਥਾਨਕ ਪੈਰਾਡਾਈਜ਼ ਪਬਲਿਕ ਸਕੂਲ (ਪੀ.ਪੀ.ਐਸ.) ਟਾਹਲੀ ਸਾਹਿਬ ਵਿਖੇ ਵਿਦਿਆਰਥੀਆਂ ਦੀਆਂ ਵੱਖ-ਵੱਖ ਕਲਾਵਾਂ ਨੂੰ ਉਭਾਰਨ ਲਈ ਸਕੂਲ ਵਿਚ ਵਿਦਿਆਰਥੀਆਂ ਦੇ ਡਰਾਇੰਗ ਤੇ ਸੁੰਦਰ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ ਗਏ | ਇਸ ...

ਪੂਰੀ ਖ਼ਬਰ »

'ਬੇਟੀ ਬਚਾਓ, ਬੇਟੀ ਪੜ੍ਹਾਓ' ਮੁਹਿੰਮ ਤਹਿਤ ਸਹੋਤਾ ਕੰਪਿਊਟਰ ਸੈਂਟਰ ਵਿਖੇ ਕਰਵਾਇਆ ਡਰਾਇੰਗ ਮੁਕਾਬਲਾ-ਹਰੀਸ਼ ਬੱਬਰ

ਛੇਹਰਟਾ, 20 ਅਕਤੂਬਰ (ਸੁਰਿੰਦਰ ਸਿੰਘ ਵਿਰਦੀ)-ਬੇਟੀ ਬਚਾਓ, ਬੇਟੀ ਪੜ੍ਹਾਓ ਮੁਹਿੰਮ ਤਹਿਤ ਕਾਲੇ ਘਣੂੰਪੁਰ ਵਿਚ ਸਹੋਤਾ ਕੰਪਿਊਟਰ ਸੈਂਟਰ ਵਿਖੇ ਏਕਨੂਰ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਵੱਖ-ਵੱਖ ਸਕੂਲਾਂ ਦੇ ਬੱਚਿਆਂ ਦਾ ਡਰਾਇੰਗ ਮੁਕਾਬਲਾ ਕਰਵਾਇਆ ਗਿਆ¢ ਜਿਸ ...

ਪੂਰੀ ਖ਼ਬਰ »

ਵਿਸ਼ੇਸ਼ ਜ਼ਰੂਰਤਾਂ ਵਾਲਿਆਂ ਲਈ ਲਗਾਏ ਕੈਂਪ ਦਾ ਐਮ.ਪੀ. ਔਜਲਾ ਵਲੋਂ ਉਦਘਾਟਨ

ਹਰਸਾ ਛੀਨਾ, 20 ਅਕਤੂਬਰ (ਕੜਿਆਲ)-ਲੋਕ ਸਭਾ ਹਲਕਾ ਅੰਮਿ੍ਤਸਰ ਤੋਂ ਕਾਂਗਰਸੀ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਕਾਂਗਰਸੀ ਸਰਕਾਰ ਵਲੋਂ ਪੰਜਾਬ ਦੇ ਲੋਕਾਂ ਖਾਸ ਕਰਕੇ ਵਿਸ਼ੇਸ਼ ਜਰੂਰਤਾਂ ਵਾਲੇ ਲੋਕਾਂ ...

ਪੂਰੀ ਖ਼ਬਰ »

ਵਿਸ਼ੇਸ਼ ਜ਼ਰੂਰਤਾਂ ਵਾਲਿਆਂ ਲਈ ਲਗਾਏ ਕੈਂਪ ਦਾ ਐਮ.ਪੀ. ਔਜਲਾ ਵਲੋਂ ਉਦਘਾਟਨ

ਹਰਸਾ ਛੀਨਾ, 20 ਅਕਤੂਬਰ (ਕੜਿਆਲ)-ਲੋਕ ਸਭਾ ਹਲਕਾ ਅੰਮਿ੍ਤਸਰ ਤੋਂ ਕਾਂਗਰਸੀ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਕਾਂਗਰਸੀ ਸਰਕਾਰ ਵਲੋਂ ਪੰਜਾਬ ਦੇ ਲੋਕਾਂ ਖਾਸ ਕਰਕੇ ਵਿਸ਼ੇਸ਼ ਜਰੂਰਤਾਂ ਵਾਲੇ ਲੋਕਾਂ ...

ਪੂਰੀ ਖ਼ਬਰ »

ਉੱਤਰ ਪ੍ਰਦੇਸ਼ ਕਲਿਆਣ ਪ੍ਰੀਸ਼ਦ ਪੰਜਾਬ ਦੀ ਇਕ ਮੀਟਿੰਗ

ਛੇਹਰਟਾ, 20 ਅਕਤੂਬਰ (ਸੁਰਿੰਦਰ ਸਿੰਘ ਵਿਰਦੀ)-ਉੱਤਰ ਪ੍ਰਦੇਸ਼ ਕਲਿਆਣ ਪ੍ਰੀਸ਼ਦ ਪੰਜਾਬ ਦੀ ਇਕ ਮੀਟਿੰਗ ਬਾਲ ਕਿਸ਼ਨ ਯਾਦਵ ਦੀ ਅਗਵਾਈ ਹੇਠ ਹੋਈ, ਜਿਸ ਦੌਰਾਨ ਪ੍ਰਧਾਨ ਆਰ.ਸੀ. ਯਾਦਵ ਨੇ ਮੁੱਖ ਮਹਿਮਾਨ ਵਜੋਂ ਹਾਜ਼ਰੀ ਭਰੀ, ਜਦਕਿ ਮਹਾਮੰਤਰੀ ਦਾਮੋਦਰ ਪ੍ਰਸ਼ਾਦ, ...

ਪੂਰੀ ਖ਼ਬਰ »

ਪਰਾਲੀ ਸਾਂਭਣ ਵਾਲੇ ਮਹਿੰਗੇ ਔਜ਼ਾਰ ਛੋਟੇ ਕਿਸਾਨਾਂ ਦੀ ਪਹੁੰਚ ਤੋਂ ਬਾਹਰ

ਮਜੀਠਾ, 20 ਅਕਤੂਬਰ (ਮਨਿੰਦਰ ਸਿੰਘ ਸੋਖੀ)- ਪੰਜਾਬ ਸਰਕਾਰ, ਖੇਤੀ ਮਾਹਿਰਾਂ ਅਤੇ ਵਾਤਾਵਰਣ ਵਿਭਾਗ ਵਲੋਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ | ਹੁਕਮ ਨਾ ਮੰਨਣ ਵਾਲਿਆਂ ਿਖ਼ਲਾਫ਼ ਕਾਨੂੰਨੀ ਕਾਰਵਾਈ ਕਰਨ ...

ਪੂਰੀ ਖ਼ਬਰ »

ਜਰਨੈਲ ਸਿੰਘ ਦੀ 16 ਮਹੀਨਿਆਂ ਵੱਛੀ ਨੇ ਕੀਤਾ ਪਹਿਲਾ ਸਥਾਨ ਹਾਸਲ

ਚੋਗਾਵਾਂ, 20 ਅਕਤੂਬਰ (ਗੁਰਬਿੰਦਰ ਸਿੰਘ ਬਾਗੀ)-ਬਲਾਕ ਚੋਗਾਵਾਂ ਦੇ ਪਿੰਡ ਵਣੀਏਕੇ ਦੇ ਜਸਕੀਰਤ ਸਿੰਘ ਪੁੱਤਰ ਜਰਨੈਲ ਸਿੰਘ ਦੀ 16 ਮਹੀਨਿਆਂ ਦੀ ਐਚ.ਐਫ. ਨਸਲ ਦੀ ਵੱਛੀ ਨੇ ਪਸ਼ੂ ਧੰਨ ਮੇਲੇ 'ਚੋਂ ਪਹਿਲੀ ਪੁਜੀਸ਼ਨ ਹਾਸਿਲ ਕੀਤੀ ਤੇ ਡਿਪਟੀ ਕਮਿਸ਼ਨਰ ਤੋਂ 5 ਹਜਾਰ ਦਾ ਨਗਦ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX