ਤਾਜਾ ਖ਼ਬਰਾਂ


ਭਰੇ ਬਾਜ਼ਾਰ 'ਚ ਦੁਕਾਨਦਾਰ ਨੂੰ ਚਾਕੂ ਮਾਰ ਕੇ ਫ਼ਰਾਰ ਹੋਇਆ ਨੌਜਵਾਨ
. . .  9 minutes ago
ਨਾਭਾ, 21 ਅਗਸਤ (ਅਮਨਦੀਪ ਸਿੰਘ ਲਵਲੀ)- ਸ਼ਹਿਰ ਨਾਭਾ ਦੇ ਮੈਸ ਗੇਟ ਨੇੜੇ ਸਥਿਤ ਇੱਕ ਦੁਕਾਨ ਦੇ ਮਾਲਕ ਨੂੰ ਭਰੇ ਬਾਜ਼ਾਰ 'ਚ ਇੱਕ ਨੌਜਵਾਨ ਚਾਕੂ ਮਾਰ ਕੇ ਫ਼ਰਾਰ ਹੋ ਗਿਆ। ਜ਼ਖ਼ਮੀ ਦੁਕਾਨਦਾਰ ਦੀ ਪਹਿਚਾਣ ਬਰਜਿੰਦਰ ਪਾਲ ਦੇ ਰੂਪ 'ਚ ਹੋਈ ਹੈ। ਉੱਥੇ ਹੀ ਇਸ...
ਹੜ੍ਹ ਪ੍ਰਭਾਵਿਤ ਲੋਕਾਂ ਦੇ ਮੁੜ ਵਸੇਬੇ ਲਈ ਵਚਨਬੱਧ ਹੈ ਪੰਜਾਬ ਸਰਕਾਰ- ਕਾਂਗੜ
. . .  27 minutes ago
ਸੁਲਤਾਨਪੁਰ ਲੋਧੀ, 21 (ਜਗਮੋਹਨ ਸਿੰਘ ਥਿੰਦ, ਨਰੇਸ਼ ਹੈਪੀ)- ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਵਲੋਂ ਅੱਜ ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਹੜ੍ਹ ਪੀੜਤਾਂ ਨਾਲ ਗੱਲਬਾਤ ਵੀ ਕੀਤੀ। ਪਿੰਡ ਸ਼ੇਖਮਾਂਗਾ ਵਿਖੇ...
ਸੁਪਰੀਮ ਕੋਰਟ 'ਚ ਸ਼ੁੱਕਰਵਾਰ ਨੂੰ ਹੋਵੇਗੀ ਚਿਦੰਬਰਮ ਮਾਮਲੇ 'ਤੇ ਸੁਣਵਾਈ
. . .  41 minutes ago
ਨਵੀਂ ਦਿੱਲੀ, 21 ਅਗਸਤ- ਆਈ. ਐੱਨ. ਐਕਸ ਮੀਡੀਆ ਮਾਮਲੇ 'ਚ ਕਾਂਗਰਸ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਨੂੰ ਸੁਪਰੀਮ ਕੋਰਟ ਤੋਂ ਵੀ ਰਾਹਤ ਨਹੀਂ ਮਿਲੀ ਹੈ। ਦਿਨ ਭਰ ਦੀ ਭੱਜ-ਦੌੜ ਤੋਂ ਬਾਅਦ ਉਨ੍ਹਾਂ ਦੇ ਵਕੀਲਾਂ ਦੇ ਹੱਥ ਨਿਰਾਸ਼ਾ ਹੀ ਲੱਗੀ ਹੈ...
ਜੰਮੂ-ਕਸ਼ਮੀਰ 'ਚ ਪਾਕਿਸਤਾਨ ਵਲੋਂ ਫਿਰ ਕੀਤੀ ਗਈ ਜੰਗਬੰਦੀ ਦੀ ਉਲੰਘਣਾ
. . .  about 1 hour ago
ਸ੍ਰੀਨਗਰ, 21 ਅਗਸਤ- ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੇ ਸੁੰਦਰਬਨੀ ਸੈਕਟਰ 'ਚ ਅੱਜ ਪਾਕਿਸਤਾਨ ਨੇ ਜੰਗਬੰਦੀ ਦੀ ਉਲੰਘਣਾ ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਕ ਦੁਪਹਿਰ 3.45 ਵਜੇ ਪਾਕਿਸਤਾਨ ਨੇ ਜੰਗਬੰਦੀ ਦੀ ਉਲੰਘਣਾ ਕਰਦਿਆਂ ਗੋਲੀਬਾਰੀ ਕੀਤੀ। ਭਾਰਤੀ...
ਲੈਂਟਰ ਡਿੱਗਣ ਕਾਰਨ 13 ਪਸ਼ੂਆਂ ਦੀ ਮੌਤ, ਕਈ ਜ਼ਖ਼ਮੀ
. . .  about 1 hour ago
ਭਗਤਾ ਭਾਈਕਾ, 21 ਅਗਸਤ (ਸੁਖਪਾਲ ਸੋਨੀ)- ਬੀਤੀ ਦੇਰ ਰਾਤ ਸਥਾਨਕ ਸੁਰਜੀਤ ਨਗਰ ਵਿਖੇ ਇੱਕ ਪਸ਼ੂ ਪਾਲਕ ਦੇ ਹਾਲ ਦਾ ਲੈਂਟਰ ਡਿੱਗਣ ਕਾਰਨ 13 ਪਸ਼ੂਆਂ ਦੀ ਮੌਤ ਹੋ ਗਈ। ਇਸ ਹਾਦਸੇ 'ਚ 10 ਦੇ ਕਰੀਬ ਪਸ਼ੂ ਜ਼ਖ਼ਮੀ ਵੀ ਹੋਏ ਹਨ। ਘਟਨਾ ਸਬੰਧੀ ਜਾਣਕਾਰੀ...
ਗੁਰੂ ਰਵਿਦਾਸ ਮੰਦਰ ਨੂੰ ਢਾਉਣ ਦੇ ਮਾਮਲੇ 'ਚ ਦਿੱਲੀ ਵਿਖੇ ਲੋਕਾਂ ਦਾ ਆਇਆ ਹੜ੍ਹ
. . .  about 1 hour ago
ਬੰਗਾ, 21 ਅਗਸਤ (ਜਸਬੀਰ ਸਿੰਘ ਨੂਰਪੁਰ)- ਦਿੱਲੀ ਦੇ ਤੁਗਲਕਾਬਾਦ 'ਚ ਸਥਿਤ ਗੁਰੂ ਰਵਿਦਾਸ ਨਾਲ ਸੰਬੰਧਿਤ ਮੰਦਰ ਨੂੰ ਢਾਹੁਣ ਦੇ ਮਾਮਲੇ 'ਚ ਪੰਜਾਬ ਅਤੇ ਹੋਰ ਸੂਬਿਆਂ ਤੋਂ ਵੱਖ-ਵੱਖ ਵਰਗਾਂ ਦੇ ਲੋਕ ਵੱਡੀ ਗਿਣਤੀ 'ਚ ਦਿੱਲੀ ਵਿਖੇ ਪਹੁੰਚੇ ਹੋਏ ਹਨ। ਇਸ ਮੌਕੇ...
ਸਤਲੁਜ ਦਰਿਆ ਦੀ ਮਾਰ ਹੁਣ ਰਾਸ਼ਟਰੀ ਮਾਰਗ 'ਤੇ ਵੀ ਪੈਣ ਲੱਗੀ
. . .  about 1 hour ago
ਲੋਹੀਆਂ ਖ਼ਾਸ, 21 ਅਗਸਤ (ਬਲਵਿੰਦਰ ਸਿੰਘ ਵਿੱਕੀ)- ਸਤਲੁਜ ਦਰਿਆ 'ਚ ਆਏ ਹੜ੍ਹ ਦੀ ਮਾਰ ਹੁਣ ਜਲੰਧਰ-ਫ਼ਿਰੋਜ਼ਪੁਰ ਵਾਇਆ ਗਿੱਦੜਪਿੰਡੀ ਰਾਸ਼ਟਰੀ ਮਾਰਗ 'ਤੇ ਪੈਣ ਲੱਗ ਪਈ ਹੈ। ਮਿਲੀ ਜਾਣਕਾਰੀ ਮੁਤਾਬਕ ਰਾਸ਼ਟਰੀ ਮਾਰਗ 'ਤੇ ਬਣੀਆਂ ਪੁਲੀਆਂ ਦੇ ਹੇਠੋਂ...
ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੇ ਡੀ. ਐੱਸ. ਪੀ. ਦਫ਼ਤਰ ਘੇਰਿਆ
. . .  about 2 hours ago
ਤਲਵੰਡੀ ਸਾਬੋ, 21 ਅਗਸਤ (ਰਣਜੀਤ ਸਿੰਘ ਰਾਜੂ)- ਜਿਨਸੀ ਸ਼ੋਸ਼ਣ ਦਾ ਸ਼ਿਕਾਰ ਰਾਮਾਂ ਮੰਡੀ ਦੀ ਇੱਕ ਲੜਕੀ ਨੂੰ ਇਨਸਾਫ਼ ਦਿਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵਲੋਂ ਸੂਬਾ ਮੀਤ ਪ੍ਰਧਾਨ ਰਾਮਕਰਨ ਸਿੰਘ ਰਾਮਾਂ ਦੀ ਅਗਵਾਈ ਹੇਠ ਡੀ. ਐੱਸ. ਪੀ...
ਅਣਪਛਾਤੇ ਵਿਅਕਤੀਆਂ ਨੇ ਘਰ 'ਤੇ ਚਲਾਈਆਂ ਗੋਲੀਆਂ, ਮਾਂ-ਪੁੱਤ ਜ਼ਖ਼ਮੀ
. . .  about 1 hour ago
ਝਬਾਲ, 21 ਅਗਸਤ (ਸਰਬਜੀਤ ਸਿੰਘ)- ਅੱਡਾ ਝਬਾਲ ਵਿਖੇ ਬੀਤੀ ਰਾਤ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਇੱਕ ਘਰ 'ਤੇ ਗੋਲੀਆਂ ਚਲਾ ਕੇ ਮਾਂ-ਪੁੱਤ ਨੂੰ ਜ਼ਖ਼ਮੀ ਕਰਨ ਦੀ ਖ਼ਬਰ ਮਿਲੀ ਹੈ। ਜਾਣਕਾਰੀ ਦਿੰਦਿਆਂ ਪਰਿਵਾਰਕ ਮੈਂਬਰ ਕੁਲਵੰਤ ਸਿੰਘ ਨੇ ਦੱਸਿਆਂ ਕਿ ਬੀਤੀ...
ਰਿਸ਼ਵਤ ਲੈਂਦਿਆਂ ਰੇਲਵੇ ਵਿਭਾਗ ਦਾ ਸੀਨੀਅਰ ਸੈਕਸ਼ਨ ਇੰਜੀਨੀਅਰ ਰੰਗੇ ਹੱਥੀਂ ਕਾਬੂ
. . .  about 2 hours ago
ਫ਼ਾਜ਼ਿਲਕਾ, 21 ਅਗਸਤ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਵਿਜੀਲੈਂਸ ਵਿਭਾਗ ਨੇ ਰੇਲਵੇ ਵਿਭਾਗ ਦੇ ਸੀਨੀਅਰ ਸੈਕਸ਼ਨ ਇੰਜੀਨੀਅਰ ਨੂੰ 9 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਵਿਜੀਲੈਂਸ ਵਿਭਾਗ ਗੁਰਿੰਦਰਜੀਤ...
ਡਿਫੈਂਸ ਮਾਰਗ 'ਤੇ ਧਰਨੇ ਦੌਰਾਨ ਡੀ. ਸੀ. ਗੁਰਦਾਸਪੁਰ ਦਾ ਕੀਤਾ ਘਿਰਾਓ
. . .  about 2 hours ago
ਕਲਾਨੌਰ, 21 ਅਗਸਤ (ਪੁਰੇਵਾਲ/ਕਾਹਲੋਂ)- ਕਲਾਨੌਰ ਚ ਸਥਿਤ ਇੱਕ ਪੰਚਾਇਤੀ ਦੁਕਾਨ 'ਤੇ ਕੀਤੇ ਗਏ ਕਬਜ਼ੇ ਤੋਂ ਬਾਅਦ ਇਨਸਾਫ਼ ਨਾ ਮਿਲਣ ਉਪਰੰਤ ਦੁਕਾਨਦਾਰ ਵਲੋਂ ਜ਼ਹਿਰੀਲੀ ਚੀਜ਼ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ। ਧੱਕੇਸ਼ਾਹੀ...
ਗਹਿਣਿਆਂ ਦੀ ਦੁਕਾਨ ਤੋਂ 18 ਤੋਲੇ ਸੋਨੇ ਦੇ ਗਹਿਣੇ ਲੈ ਕੇ ਫ਼ਰਾਰ ਹੋਇਆ ਨੌਜਵਾਨ
. . .  about 2 hours ago
ਅਜਨਾਲਾ, 21 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ)- ਸਥਾਨਕ ਸ਼ਹਿਰ 'ਚ ਸਟੇਟ ਬੈਂਕ ਆਫ਼ ਇੰਡੀਆ ਦੇ ਬਿਲਕੁਲ ਸਾਹਮਣੇ ਸਥਿਤ ਇੱਕ ਗਹਿਣਿਆਂ ਦੀ ਦੁਕਾਨ ਤੋਂ ਇੱਕ ਨੌਜਵਾਨ 18 ਤੋਲੇ ਸੋਨੇ ਦੇ ਗਹਿਣੇ ਲੈ ਕੇ ਫ਼ਰਾਰ ਹੋ ਗਿਆ। ਥਾਣਾ ਅਜਨਾਲਾ ਦੇ ਐੱਸ. ਐੱਚ. ਓ...
ਪੰਜਾਬ ਦੇ ਹੜ੍ਹ ਪੀੜਤਾਂ ਲਈ ਹਿਮਾਚਲ ਤੋਂ ਵੀ ਵਧੇ ਹੱਥ, ਵੱਖ-ਵੱਖ ਸੰਗਠਨਾਂ ਨੇ ਭੇਜੀ ਰਾਹਤ ਸਮਗਰੀ
. . .  1 minute ago
ਊਨਾ, 21 ਅਗਸਤ (ਹਰਪਾਲ ਸਿੰਘ ਕੋਟਲਾ)- ਪੰਜਾਬ 'ਚ ਆਏ ਭਿਆਨਕ ਹੜ੍ਹਾਂ ਦੇ ਚੱਲਦਿਆਂ ਹਿਮਾਚਲ ਪ੍ਰਦੇਸ਼ ਦੇ ਲੋਕਾਂ ਵਲੋਂ ਵੀ ਪੀੜਤਾਂ ਲਈ ਮਦਦ ਲਈ ਹੱਥ ਵਧਾਏ ਗਏ ਹਨ। ਹੜ੍ਹ ਪ੍ਰਭਾਵਿਤ ਰੋਪੜ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਦੇ ਲੋਕਾਂ ਲਈ ਹਿਮਾਚਲ ਦੇ ਊਨਾ...
ਪੁਲਿਸ ਵੱਲੋਂ ਕਾਬੂ ਕੀਤੇ ਗਏ ਦੋ ਚੋਰਾਂ ਵਿਚੋਂ ਇੱਕ ਦੀ ਮੌਤ
. . .  about 3 hours ago
ਸੁਲਤਾਨਵਿੰਡ, 21 ਅਗਸਤ (ਗੁਰਨਾਮ ਸਿੰਘ ਬੁੱਟਰ) - ਪੁਲਿਸ ਥਾਣਾ ਸੁਲਤਾਨਵਿੰਡ ਵਿਖੇ ਚੋਰੀ ਦੇ ਕੇਸ ਵਿਚ ਕਾਬੂ ਕੀਤੇ ਗਏ ਦੋ ਚੋਰਾਂ ਵਿਚੋਂ ਇੱਕ ਦੀ ਮੌਤ ਦੀ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਥਾਣਾ ਸੁਲਤਾਨਵਿੰਡ ਦੇ ਏ...
ਲੋਹੀਆਂ ਖੇਤਰ 'ਚ ਫੌਜ ਵਲੋਂ ਹੈਲੀਕਾਪਟਰਾਂ ਰਾਹੀਂ ਹੜ੍ਹ ਪੀੜਤਾਂ ਨੂੰ ਰਾਸ਼ਨ ਮੁਹੱਈਆ ਕਰਾਉਣਾ ਸ਼ੁਰੂ
. . .  about 3 hours ago
ਲੋਹੀਆਂ ਖ਼ਾਸ, 21 ਅਗਸਤ (ਗੁਰਪਾਲ ਸਿੰਘ ਸ਼ਤਾਬਗੜ੍ਹ)- ਸਤਲੁਜ ਦੀ ਦਰਿਆ ਦੀ ਮਾਰ ਹੇਠ ਆਏ ਲੋਹੀਆਂ ਖੇਤਰ ਦੇ ਹੜ੍ਹ ਪੀੜਤਾਂ ਨੂੰ ਫੌਜ ਵਲੋਂ ਹੈਲੀਕਾਪਟਰ ਰਾਹੀਂ ਖਾਣ-ਪੀਣ ਦਾ ਸਮਾਨ ਸੁੱਟਿਆ...
ਨਗਰ ਨਿਗਮ ਦੇ ਸਫ਼ਾਈ ਕਰਮਚਾਰੀਆਂ ਨੇ ਥਾਣੇ ਅੱਗੇ ਸੁੱਟਿਆ ਕੂੜਾ
. . .  about 3 hours ago
ਪੰਜਾਬ 'ਚ 10 ਸਤੰਬਰ ਤੱਕ ਭਾਰੀ ਮੀਂਹ ਦੀ ਨਹੀਂ ਕੋਈ ਸੰਭਾਵਨਾ
. . .  about 4 hours ago
ਅਬੋਹਰ ਦੀ ਅਨਾਜ ਮੰਡੀ 'ਚ ਚਿੱਟੇ ਸੋਨੇ ਦੀ ਖ਼ਰੀਦ ਸ਼ੁਰੂ
. . .  about 4 hours ago
ਅਗਲੇ ਦਿਨਾਂ ਦੌਰਾਨ ਵੀ ਬੰਦ ਰਹਿਣਗੇ ਸ਼ਾਹਕੋਟ ਦੇ ਸਕੂਲ
. . .  about 4 hours ago
ਕਾਂਗੜ ਵਲੋਂ ਕੀਤਾ ਜਾਵੇਗਾ ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ
. . .  about 4 hours ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 5 ਕੱਤਕ ਸੰਮਤ 549

ਜਲੰਧਰ

ਦੀਵਾਲੀ ਦੀ ਰਾਤ ਸ਼ਹਿਰ 'ਚ 18 ਜਗ੍ਹਾ ਲੱਗੀ ਅੱਗ

ਜਲੰਧਰ, 20 ਅਕਤੂਬਰ (ਐੱਮ. ਐੱਸ. ਲੋਹੀਆ)-ਦੀਵਾਲੀ ਦੀ ਰਾਤ ਹੋਏ ਹਾਦਸਿਆਂ ਦੌਰਾਨ ਸ਼ਹਿਰ ਦੇ ਵੱਖ-ਵੱਖ ਖੇਤਰਾਂ 'ਚ 18 ਜਗ੍ਹਾ 'ਤੇ ਅੱਗਾਂ ਲੱਗੀਆਂ | ਇਨ੍ਹਾਂ ਅੱਗਾਂ ਨਾਲ ਜਿੱਥੇ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ, ਉੱਥੇ ਬਹੁਤ ਸਾਰੇ ਅਜਿਹੇ ਪਰਿਵਾਰ ਵੀ ਹਨ, ਜਿਨ੍ਹਾਂ ਦੀ ਆਉਂਦੇ ਕਈ ਦਿਨਾਂ ਤੱਕ ਕਮਾਈ ਠੱਪ ਹੋ ਗਈ ਹੈ | ਸ਼ਹਿਰ ਦੀ ਬਹੁਤ ਵੱਡੀ ਅਬਾਦੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਾਲੀ ਗੁਰੂ ਨਾਨਕ ਕਪੜਾ ਮਾਰਕੀਟ ਦੇ ਦੁਕਾਨਦਾਰ ਪਹਿਲਾਂ ਤੋਂ ਰੋਜ਼ਗਾਰ 'ਚ ਮੰਦੇ ਦੀ ਮਾਰ ਝੱਲ ਰਹੇ ਸਨ ਕਿ ਬੀਤੀ ਰਾਤ ਅੱਗ ਲੱਗਣ ਦਾ ਹਾਦਸਾ ਉਨ੍ਹਾਂ ਲਈ ਕਹਿਰ ਬਣ ਕੇ ਟੁੱਟ ਪਿਆ | ਬਾਂਸ ਦੀਆਂ ਕੰਧਾ ਬਣਾ ਕੇ ਤਰਪਾਲਾਂ ਤੇ ਟੀਨਾਂ ਦੀ ਮਦਦ ਨਾਲ ਬਣਾਈ ਇਸ ਮਾਰਕੀਟ 'ਚ ਰਾਤ ਕਰੀਬ 9 ਵਜੇ ਲੱਗੀ ਅੱਗ ਨੇ ਦੇਖਦੇ ਹੀ ਦੇਖਦੇ 2 ਦਰਜਨ ਦੇ ਕਰੀਬ ਦੁਕਾਨਾਂ ਨੂੰ ਆਪਣੀ ਲਪੇਟ 'ਚ ਲੈ ਲਿਆ | ਇਸ ਦੀ ਸੂਚਨਾ ਕੀਤੇ ਜਾਣ 'ਤੇ ਤੁਰੰਤ ਪਹੁੰਚੀ ਫਾਇਰ ਬਿ੍ਗੇਡ ਦੀ ਟੀਮ ਵਲੋਂ ਕਰੀਬ ਡੇਢ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾ ਲਿਆ ਗਿਆ | ਮਾਰਕੀਟ ਦੇ ਪ੍ਰਧਾਨ ਬਲਵੰਤ ਸਿੰਘ ਨੇ ਦੱਸਿਆ ਕਿ ਤਿਓਹਾਰਾਂ ਦੇ ਦਿਨ ਹੋਣ ਕਰਕੇ ਤੇ ਆਉਂਦੇ ਸਰਦੀ ਦੇ ਮੌਸਮ ਨੂੰ ਦੇਖਦੇ ਹੋਏ ਹਰ ਦੁਕਾਨਦਾਰ ਨੇ ਆਪਣੀ ਹੈਸੀਅਤ ਅਨੁਸਾਰ ਕਰੀਬ 3-5 ਲੱਖ ਰੁਪਏ ਤੱਕ ਦਾ ਮਾਲ ਦੁਕਾਨ 'ਚ ਸਟਾਕ ਕਰਕੇ ਰੱਖਿਆ ਸੀ | ਅੱਗ ਐਨੀ ਭਿਆਣਕ ਸੀ ਕਿ ਸਾਰੇ ਦਾ ਸਾਰਾ ਸਾਮਾਨ ਹੀ ਸੜ੍ਹ ਕੇ ਸੁਆਹ ਹੋ ਗਿਆ | ਇਸ ਨਾਲ ਜਿੱਥੇ ਦੁਕਾਨਦਾਰ ਨੂੰ ਭਾਰੀ ਨੁਕਸਾਨ ਹੋਇਆ, ਉੱਥੇ ਉਸ ਨਾਲ ਜੁੜੇ 3-4 ਕਰਿੰਦਿਆਂ ਦਾ ਵੀ ਆਉਂਦੇ ਕੁਝ ਦਿਨਾਂ ਤੱਕ ਰੋਜ਼ਗਾਰ ਠੱਪ ਹੋ ਗਿਆ ਹੈ | ਇਸ ਨੁਕਸਾਨ ਨਾਲ ਕਰੀਬ 100 ਪਰਿਵਾਰ ਪ੍ਰਭਾਵਿਤ ਹੋਣਗੇ | ਕੱਪੜੇ ਦੀਆਂ ਦੁਕਾਨਾਂ ਦੇ ਨਾਲ ਲੱਗਦੀਆਂ 3-4 ਸਬਜ਼ੀ ਦੀਆਂ ਦੁਕਾਨਾਂ ਵੀ ਅੱਗ ਦੀ ਲਪੇਟ 'ਚ ਆ ਗਈਆਂ | ਦੁਕਾਨਾਂ ਅੰਦਰ ਪਏ ਡੀਪ ਫਰੀਜ਼ਰ, ਕੰਪਿਊਟਰ ਤੇ ਹੋਰ ਸਾਮਾਨ ਸੜ੍ਹ ਕੇ ਸੁਆਹ ਹੋ ਗਿਆ |
ਡੀ.ਸੀ., ਡੀ.ਸੀ.ਪੀ. ਤੇ ਹੋਰ ਅਧਿਕਾਰੀ ਮੌਕੇ 'ਤੇ ਪਹੁੰਚੇ
ਅੱਗ ਲੱਗਣ ਦੀ ਘਟਨਾ ਦਾ ਪਤਾ ਲੱਗਦੇ ਹੀ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਤੇ ਡੀ. ਸੀ. ਪੀ. ਰਜਿੰਦਰ ਸਿੰਘ ਆਪਣੇ ਅਧਿਕਾਰੀਆਂ ਦੇ ਨਾਲ ਮੌਕੇ 'ਤੇ ਪਹੁੰਚੇ | ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਦੁਕਾਨਦਾਰਾਂ ਨੂੰ ਹੌਾਸਲਾ ਦਿੱਤਾ ਅਤੇ ਆਪ ਮੌਕੇ 'ਤੇ ਮੌਜੂਦ ਰਹਿ ਕੇ ਅੱਗ ਬੁਝਾਉਣ ਦੇ ਕੰਮ ਨੂੰ ਆਪਣੀ ਨਿਗਰਾਨੀ ਹੇਠ ਪੂਰਾ ਕਰਵਾਇਆ | ਡੀ. ਸੀ. ਪੀ. ਰਜਿੰਦਰ ਸਿੰਘ ਦੀ ਨਿਗਰਾਨੀ ਹੇਠ, ਏ. ਡੀ. ਸੀ. ਪੀ. ਕੁਲਵੰਤ ਸਿੰਘ ਹੀਰ, ਏ. ਡੀ. ਸੀ. ਪੀ. ਸੁਡਾਰ ਵਿਲੀ, ਏ. ਸੀ. ਪੀ. ਸਤਿੰਦਰ ਕੁਮਾਰ ਚੱਢਾ ਤੇ ਹੋਰ ਅਧਿਕਾਰੀਆਂ ਨੇ ਰਾਹਤ ਕਾਰਜਾਂ ਨੂੰ ਨਿਰੰਤਰ ਰੱਖਣ 'ਚ ਸਹਾਇਤਾ ਕੀਤੀ |
ਵਿਧਾਇਕ ਰਜਿੰਦਰ ਬੇਰੀ ਵੀ ਮੌਕੇ 'ਤੇ ਪਹੁੰਚੇ
ਅੱਗ ਲੱਗਣ ਦੀ ਸੂਚਨਾ ਮਿਲਣ 'ਤੇ ਕਾਂਗਰਸ ਦੇ ਹਲਕਾ ਵਿਧਾਇਕ ਰਜਿੰਦਰ ਬੇਰੀ ਮੌਕੇ 'ਤੇ ਪਹੁੰਚੇ | ਉਨ੍ਹਾਂ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ ਤੇ ਦੁਕਾਨਦਾਰਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦਿਵਾਉਣ ਲਈ ਮੁੱਖ ਮੰਤਰੀ ਨਾਲ ਗੱਲ ਕਰਨ ਦਾ ਭਰੋਸਾ ਦਿਵਾਇਆ |
ਸ਼ੈਰੀ ਚੱਢਾ ਦੇ ਸਮਰਥਕਾਂ ਨੇ ਸਹਾਇਤਾ ਦਾ ਦਿਵਾਇਆ ਭਰੋਸਾ
ਇਲਾਕੇ ਦੇ ਦੁਕਾਨਦਰਾਂ ਦੀ ਸੰਸਥਾ ਦੇ ਪ੍ਰਧਾਨ ਤੇ ਕਾਂਗਰਸੀ ਆਗੂ ਸ਼ੈਰੀ ਚੱਢਾ ਨੇ ਜਿੱਥੇ ਮੌਕੇ 'ਤੇ ਆਪਣੇ ਸਮਰਥੱਕਾਂ ਨਾਲ ਪਹੁੰਚ ਕੇ ਅੱਗ ਤੋਂ ਦੁਕਾਨਦਾਰਾਂ ਦਾ ਸਾਮਾਨ ਬਚਾਉਣ 'ਚ ਸਹਿਯੋਗ ਕੀਤਾ, ਉੱਥੇ ਉਨ੍ਹਾਂ ਭਰੋਸਾ ਦਿਵਾਇਆ ਕਿ ਉਹ ਇਲਾਕੇ ਦੇ ਹੋਰ ਦੁਕਾਨਦਾਰਾਂ ਨਾਲ ਮਿਲ ਕੇ ਪੀੜਤ ਦੁਕਾਨਦਾਰਾਂ ਦੀ ਮਾਲੀ ਸਹਾਇਤਾ ਵੀ ਕਰਨਗੇ |
12 ਫਾਇਰ ਬਿ੍ਗੇਡ ਦੀਆਂ ਗੱਡੀਆਂ ਨੇ ਪਾਇਆ ਅੱਗ 'ਤੇ ਕਾਬੂ
ਫਾਇਰ ਬਿ੍ਗੇਡ ਦੀ ਟੀਮ ਦੇ ਨਾਲ ਮੌਕੇ 'ਤੇ ਪਹੁੰਚੇ ਜ਼ਿਲ੍ਹਾ ਉਪ ਫਾਇਰ ਅਧਿਕਾਰੀ ਸੁਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀਆਂ 10 ਗੱਡੀਆਂ ਤੇ ਅਮਲੇ ਨੇ ਅੱਗ 'ਤੇ ਕਾਬੂ ਪਾਇਆ ਹੈ | ਇਸ ਦੌਰਾਨ ਸ਼ੀਤਲ ਫਾਇਬਰ ਦੀਆਂ 2 ਗੱਡੀਆਂ ਨੇ ਵੀ ਅੱਗ 'ਤੇ ਕਾਬੂ ਪਾਉਣ 'ਚ ਸਹਾਇਤਾ ਕੀਤੀ ਹੈ | ਸੁਰਜੀਤ ਸਿੰਘ ਨੇ ਦੱਸਿਆ ਕਿ ਦੀਵਾਲੀ ਦੀ ਰਾਤ ਸ਼ਹਿਰ 'ਚ 18 ਜਗ੍ਹਾ 'ਤੇ ਅੱਗ ਲੱਗੀ ਸੀ | ਇਨ੍ਹਾਂ 'ਚ ਗੁਰੂ ਨਾਨਕ ਕੱਪੜਾ ਮਾਰਕੀਟ ਦੀ ਅੱਗ ਬਹੁਤ ਵੱਡੀ ਸੀ | ਇਸ ਤੋਂ ਇਲਾਵਾ ਰਾਤ 6.50 ਵਜੇ ਡਿਫੈਂਸ ਕਾਲੋਨੀ ਦੇ ਇਕ ਘਰ ਦੀ ਛੱਤ 'ਤੇ ਅੱਗ ਲੱਗਣ ਦੀ ਸੂਚਨਾ ਆਈ, ਰਾਤ 7 ਵਜੇ ਕੁੰਜ ਵਿਹਾਰ, ਕਪੂਰਥਲਾ ਰੋਡ 'ਤੇ ਅੱਗ ਲੱਗਣ ਦੀ ਸੂਚਨਾ, ਰਾਤ 7.10 ਵਜੇ ਮਾਡਲ ਟਾਊਨ 'ਚ ਖਾਲੀ ਪਲਾਟ 'ਚ ਅੱਗ ਲੱਗੀ, 8.10 ਵਜੇ ਸਰਜੀਕਲ ਕੰਪਲੈਕਸ ਤੋਂ,  8.25 ਵਜੇ ਗੌਤਮ ਨਗਰ ਤੋਂ, 8.30 ਵਜੇ ਨਿਊ ਰੇਲਵੇ ਰੋਡ ਓਰੀਐਾਟਲ ਬੈਂਕ ਦੀ ਛੱਤ ਉੱਪਰ ਲੱਗੀ ਅੱਗ ਦੀ ਸੂਚਨਾ, 8.50 ਵਜੇ ਲਾਡੋਵਾਲੀ ਰੋਡ ਖਾਲੀ ਪਲਾਟ 'ਚ ਅੱਗ ਦੀ ਸੂਚਨਾ, 9 ਵਜੇ ਮੁਹੱਲਾ ਕੋਟ ਰਾਮ ਦਾਸ ਤੋਂ ਸੂਚਨਾ, 9.10 ਵਜੇ ਬੋਹੜ ਵਾਲਾ ਚੌਾਕ ਅਟਾਰੀ ਬਾਜ਼ਾਰ ਤੋਂ ਸੂਚਨਾ ਆਉਣ 'ਤੇ ਮੌਕੇ ਤੇ ਭੇਜੀ ਗਈ ਟੀਮ ਨੇ ਬੜੀ ਮੁਸ਼ੱਕਤ ਨਾਲ ਅੱਗ 'ਤੇ ਕਾਬੂ ਪਾਇਆ ਤੇ ਅੱਗ ਨੂੰ ਅੱਗੇ ਵੱਧਣ ਤੋਂ ਰੋਕਿਆ ਗਿਆ | ਬਸਤੀ ਮਿੱਠੂ ਤੋਂ ਰਾਤ 9.15 ਵਜੇ ਆਈ ਸੂਚਨਾ 'ਤੇ ਫਾਇਰ ਬਿ੍ਗੇਡ ਦੀ ਟੀਮ ਨੇ ਸੋਨੂੰ ਕਬਾੜ ਵਾਲੇ ਦੇ ਗੋਦਾਮ 'ਚ ਲੱਗੀ ਅੱਗ 'ਤੇ ਕਾਬੂ ਪਾਇਆ | 9.25 ਵਜੇ ਜੋਤੀ ਚੌਾਕ ਤੋਂ ਗੁਰੂ ਨਾਨਕ ਮਾਰਕੀਟ 'ਚ ਲੱਗੀ ਅੱਗ 'ਤੇ ਕਾਬੂ ਪਾਉਣ ਲਈ ਅਮਲਾ ਭੇਜਿਆ ਗਿਆ | ਜੀ. ਟੀ. ਬੀ. ਨਗਰ ਰੈਣਬਸੇਰਾ ਤੋਂ ਰਾਤ 9.35 ਵਜੇ ਆਈ ਸੂਚਨਾ 'ਤੇ ਅਮਲਾ ਰਵਾਨਾ ਕੀਤਾ ਗਿਆ | ਰਾਤ 10.35 ਵਜੇ ਪ੍ਰਵੀਨ ਕੈਂਡਲ ਮਲਕਾ ਚੌਾਕ ਤੋਂ ਅੱਗ ਦੀ ਸੂਚਨਾ ਆਈ | ਸ਼ਾਸਤਰੀ ਨਗਰ ਦੇ ਖਾਲੀ ਪਲਾਟ 'ਚ ਲੱਗੀ ਅੱਗ ਦੀ ਸੂਚਨਾ ਰਾਤ 11.10 ਵਜੇ ਮਿਲੀ | ਮਾਡਲ ਟਾਊਨ ਦੇ ਜੰਗਲ ਰੈਸਟੋਰੈਂਟ 'ਚ ਅੱਗ ਲੱਗਣ ਦੀ ਸੂਚਨਾ ਰਾਤ 11.20 ਵਜੇ ਮਿਲੀ | ਰਾਤ 12.15 ਵਜੇ ਮੰਡੀ ਰੋਡ ਏ. ਟੀ. ਐੱਮ. ਦੀ ਛੱਤ 'ਤੇ ਅੱਗ ਲੱਗਣ ਦੀ ਸੂਚਨਾ ਮਿਲੀ, ਰਾਤ 12.40 ਵਜੇ ਬਸਤੀਆਂ ਦੇ ਖੇਤਰ 'ਚੋਂ ਭਈਆ ਮੰਡੀ ਨੇੜੇ ਲੱਗੀ ਅੱਗ ਦੀ ਸੂਚਨਾ ਮਿਲੀ | ਤੜਕੇ 2.45 ਵਜੇ ਬਸਤੀ 9 'ਚ ਬਰਫ਼ ਵਾਲੇ ਕਾਰਖਾਨੇ ਨੇੜੇ ਦਰੀਆਂ ਵਾਲੀ ਫੈਕਟਰੀ 'ਚ ਅੱਗ ਲੱਗਣ ਦੀ ਸੂਚਨਾ ਮਿਲਣ 'ਤੇ ਅਮਲਾ ਭੇਜਿਆ ਗਿਆ |
ਦੇਰ ਰਾਤ ਪਟਾਕੇ ਚਲਾਉਣ ਵਾਲਿਆਂ 'ਤੇ 33 ਪਰਚੇ ਦਰਜ
ਡੀ. ਸੀ. ਪੀ. ਰਜਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਹਾਈ ਕੋਰਟ ਦੀਆਂ ਹਦਾਇਤਾਂ ਦੇ ਬਾਵਜੂਦ ਰਿਹਾਇਸ਼ੀ ਇਲਾਕਿਆਂ 'ਚ ਪਟਾਕੇ ਵੇਚਣ ਵਾਲੇ ਤੇ ਰਾਤ 9.30 ਵਜੇ ਤੋਂ ਬਾਅਦ ਪਟਾਕੇ ਚਲਾਉਣ ਵਾਲੇ ਵਿਅਕਤੀਆਂ ਿਖ਼ਲਾਫ਼ ਵੱਖ-ਵੱਖ ਥਾਣਿਆਂ 'ਚ 33 ਮੁਕੱਦਮੇ ਦਰਜ ਕੀਤੇ ਗਏ ਹਨ | ਇਨ੍ਹਾਂ ਵਿਅਕਤੀਆਂ ਿਖ਼ਲਾਫ਼ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ |


ਖ਼ਬਰ ਸ਼ੇਅਰ ਕਰੋ

ਸੇਂਟ ਸੋਲਜਰ ਨੇ ਨਾਰੀ ਨਿਕੇਤਨ ਦੇ ਬੱਚਿਆਂ ਨਾਲ ਮਨਾਈ ਦੀਵਾਲੀ

ਜਲੰਧਰ, 20 ਅਕਤੂਬਰ (ਰਣਜੀਤ ਸਿੰਘ ਸੋਢੀ)-ਸੇਂਟ ਸੋਲਜਰ ਗਰੁੱਪ ਆਫ਼ ਇੰਸਟੀਚਿਊਸ਼ਨ ਵਲੋਂ ਖ਼ੁਸ਼ੀਆਂ ਦਾ ਤਿਉਹਾਰ ਦੀਵਾਲੀ ਨਾਰੀ ਨਿਕੇਤਨ ਦੇ ਬੱਚਿਆਂ ਦੇ ਨਾਲ ਮਨਾਇਆ ਗਿਆ | ਦੀਵਾਲੀ ਦੇ ਤਿਉਹਾਰ ਨੂੰ ਮਨਾਉਣ ਲਈ ਗਰੁੱਪ ਦੇ ਚੇਅਰਮੈਨ ਅਨਿਲ ਚੋਪੜਾ, ਵਾਇਸ ਚੇਅਰਪਰਸਨ ...

ਪੂਰੀ ਖ਼ਬਰ »

ਵੇਰਕਾ ਮਿਲਕ ਪਲਾਂਟ ਨਜ਼ਦੀਕ ਕੂੜੇ ਦੇ ਡੰਪ ਨੰੂ ਲੱਗੀ ਅੱਗ

ਮਕਸੂਦਾਂ, 20 ਅਕਤੂਬਰ (ਵੇਹਗਲ)-ਵੇਰਕਾ ਮਿਲਕ ਪਲਾਂਟ ਨਜ਼ਦੀਕ ਗੁਰੂ ਅਮਰਦਾਸ ਕਾਲੋਨੀ ਦੇ ਬਾਹਰ ਲੱਗੇ ਕੂੜੇ ਦੇ ਢੇਰ ਨੰੂ ਅੱਗ ਲੱਗਣ ਦੌਰਾਨ ਜਲੰਧਰ-ਅੰਮਿ੍ਤਸਰ ਮਾਰਗ 'ਤੇ ਕਈ ਘੰਟੇ ਧੂੰਆਂ ਛਾਇਆ ਰਿਹਾ ਅਤੇ ਵਾਹਨ ਇਸ ਧੰੂਏ 'ਚ ਗੁਜ਼ਰਦੇ ਰਹੇ | ਹੋਰ ਤਾਂ ਹੋਰ ਥਾਣਾ ...

ਪੂਰੀ ਖ਼ਬਰ »

ਅਥਲੈਟਿਕਸ ਮੀਟ ਕਰਵਾਈ

ਜਲੰਧਰ, 20 ਅਕਤੂਬਰ (ਜਤਿੰਦਰ ਸਾਬੀ)-ਜ਼ੋਨ ਨੰਬਰ 4 ਲੜਕੇ ਵਰਗ ਦੀ ਅਥਲੈਟਿਕਸ ਮੀਟ ਜੋ ਦੋਆਬਾ ਖਾਲਸਾ ਸਕੂਲ ਜਲੰਧਰ ਵਿਖੇ ਕਰਵਾਈ ਗਈ | ਇਸ ਚੈਂਪੀਅਨਸ਼ਿਪ ਦੇ ਵਿਚ ਵੱਖ ਵੱਖ ਵਰਗਾਂ ਦੇ ਖੇਡ ਮੁਕਾਬਲੇ ਕਰਵਾਏ ਗਏ | ਜ਼ੋਨ ਨੰਬਰ 4 ਦੇ ਵਿਚ ਪੈਂਦੇ ਸਰਕਾਰੀ ਤੇ ਪ੍ਰਾਈਵੇਟ ...

ਪੂਰੀ ਖ਼ਬਰ »

ਬਾਬਾ ਵਿਸ਼ਵਕਰਮਾ ਦਿਵਸ ਮਨਾਇਆ

ਜਲੰਧਰ, 20 ਅਕਤੂਬਰ (ਸ਼ਿਵ)-ਜਲੰਧਰ ਵੈਸਟ ਵਿਚ ਪੈਂਦੇ ਕਾਲਾ ਸੰਘਿਆਂ ਰੋਡ ਬਸਤੀ ਸ਼ੇਖ਼ ਸਥਿਤ ਬਾਬਾ ਵਿਸ਼ਵਕਰਮਾ ਮੰਦਿਰ 'ਚ ਵਿਸ਼ਵਕਰਮਾ ਦਿਵਸ ਮਨਾਇਆ ਗਿਆ | ਇਸ ਵਿਚ ਵੈਸਟ ਦੇ ਏ. ਸੀ. ਪੀ. ਕੈਲਾਸ਼ ਚੰਦਰ, ਸੁਭਾਸ਼ ਗੋਰੀਆ, ਇਸ਼ਾਂਤ ਸ਼ਰਮਾ, ਬਲਬੀਰ ਗੋਰੀਆ, ਦੀਪਕ ...

ਪੂਰੀ ਖ਼ਬਰ »

ਗੁਰਦੁਆਰਾ ਸਾਹਿਬ ਦੀ ਨਵੀਂ ਬਣੀ ਇਮਾਰਤ ਦਾ ਉਦਘਾਟਨ ਅੱਜ

ਜਲੰਧਰ, 20 ਅਕਤੂਬਰ (ਹਰਵਿੰਦਰ ਸਿੰਘ ਫੁੱਲ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਇੰਡਸਟ੍ਰੀਅਲ ਏਰੀਆ ਦੀ ਨਵੀਂ ਬਣੀ ਇਮਾਰਤ ਦਾ ਉਦਘਾਟਨ 21 ਅਕਤੂਬਰ ਨੂੰ ਹੋਵੇਗਾ | ਇਸ ਸਬੰਧੀ ਗੁਰਦੁਆਰਾ ਕਮੇਟੀ ਦੀ ਮੀਟਿੰਗ ਪ੍ਰਧਾਨ ਹਰਭਜਨ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਹੋਈ | ...

ਪੂਰੀ ਖ਼ਬਰ »

ਪਲੇਟਫ਼ਾਰਮ ਦਾ ਟਿਕਟ 20 ਰੁਪਏ ਦਾ

ਜਲੰਧਰ, 20 ਅਕਤੂਬਰ (ਸ਼ਿਵ)- ਉੱਤਰੀ ਰੇਲਵੇ ਨੇ ਜਲੰਧਰ, ਅੰਮਿ੍ਤਸਰ, ਲੁਧਿਆਣਾ ਵਿਚ ਸਟੇਸ਼ਨ ਦਾ ਪਲੇਟਫ਼ਾਰਮ ਦਾ ਟਿਕਟ 10 ਰੁਪਏ ਤੋਂ ਵਧਾ ਕੇ 20 ਰੁਪਏ ਦਾ ਕਰ ਦਿੱਤਾ ਹੈ | ਉੱਤਰੀ ਰੇਲਵੇ ਵਲੋਂ ਇਸ ਮਾਮਲੇ ਵਿਚ ਸਥਾਨਕ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ | ...

ਪੂਰੀ ਖ਼ਬਰ »

ਐੱਨ.ਸੀ. ਐੱਲ. ਪੀ. ਸਕੂਲ 'ਚ ਦੀਵਾਲੀ ਦਾ ਤਿਉਹਾਰ ਮਨਾਇਆ

ਚੁਗਿੱਟੀ/ਜੰਡੂਸਿੰਘਾ, 20 ਅਕਤੂਬਰ (ਨਰਿੰਦਰ ਲਾਗੂ)-ਮੁਹੱਲਾ ਉਪਕਾਰ ਨਗਰ 'ਚ ਸਥਿਤ ਐੱਨ. ਸੀ.ਐੱਲ.ਪੀ. ਸਕੂਲ ਵਿਖੇ ਅਧਿਆਪਕਾਂ ਅਤੇ ਸ਼ਹੀਦ ਅਜੀਤ ਸਿੰਘ ਨੌਜਵਾਨ ਸੁਸਾਇਟੀ ਦੇ ਨੁਮਾਇੰਦਿਆਂ ਦੀ ਦੇਖ-ਰੇਖ ਹੇਠ ਬੱਚਿਆਂ ਵਲੋਂ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਟਾਂਕਕਸ਼ੱਤਰੀ ਸਭਾ ਵਲੋਂ ਪਰਿਚੈ ਸਮਾਗਮ ਕੱਲ੍ਹ

ਜਲੰਧਰ, 20 ਅਕਤੂਬਰ (ਹਰਵਿੰਦਰ ਸਿੰਘ ਫੁੱਲ)-ਸੰਤ ਨਾਮਦੇਵ ਕਸ਼ੱਤਰੀਆ (ਟਾਂਕ) ਸਭਾ ਜ਼ਿਲਾ ਜਲੰਧਰ ਵਲੋਂ ਲੜਕੇ ਤੇ ਲੜਕੀਆਂ ਦੇ ਰਿਸ਼ਤਿਆਂ ਲਈ ਤੀਜਾ ਪਰਿਚੈ ਸਮਾਗਮ 22 ਅਕਤੂਬਰ ਨੂੰ ਸੰਤ ਨਾਮਦੇਵ ਭਵਨ ਮਾਡਲ ਹਾਊਸ ਜਲੰਧਰ ਵਿਖੇ ਕਰਵਾਇਆ ਜਾ ਰਿਹਾ ਹੈ | ਇਸ ਦੌਰਾਨ ...

ਪੂਰੀ ਖ਼ਬਰ »

ਅੱਜ ਹੋਏਗਾ ਵਾਰਡਬੰਦੀ ਦਾ ਨਕਸ਼ਾ ਠੀਕ ਕਰਨ ਦਾ ਕੰਮ

ਜਲੰਧਰ, 20 ਅਕਤੂਬਰ (ਸ਼ਿਵ)- ਕਈ ਖ਼ਾਮੀਆਂ ਵਾਲਾ ਵਾਰਡਬੰਦੀ ਦਾ ਨਕਸ਼ਾ ਠੀਕ ਕਰਨ ਦਾ ਕੰਮ ਸ਼ਨਿਚਰਵਾਰ ਨੂੰ ਪੂਰਾ ਹੋਣ ਦੀ ਸੰਭਾਵਨਾ ਜ਼ਾਹਰ ਕੀਤੀ ਜਾ ਰਹੀ ਹੈ ਕਿਉਂਕਿ ਨਿਗਮ ਪ੍ਰਸ਼ਾਸਨ ਦੀ ਹਦਾਇਤ ਤੋਂ ਬਾਅਦ ਬਿਲਡਿੰਗ ਵਿਭਾਗ ਦੇ ਕਈ ਡਰਾਫਟਮੈਨ ਨਕਸ਼ੇ ਦੀਆਂ ...

ਪੂਰੀ ਖ਼ਬਰ »

ਪੁਖ਼ਰਾਜ ਫਾਊਾਡੇਸ਼ਨ ਨੇ ਮਨਾਈ ਗਰੀਨ ਦੀਵਾਲੀ

ਜਲੰਧਰ, 20 ਅਕਤੂਬਰ (ਅ. ਬ.)-ਪੁਖਰਾਜ ਫਾਊਾਡੇਸ਼ਨ ਵਲੋਂ ਗਰੀਨ ਦੀਵਾਲੀ ਦੇ ਸੰਦੇਸ਼ ਨਾਲ ਦੀਵਾਲੀ ਦਾ ਸ਼ੁਭ ਤਿਉਹਾਰ ਮਨਾਇਆ ਗਿਆ, ਜਿਸ ਵਿਚ ਸੀ. ਐਮ. ਡੀ. ਸੁਖਜੀਤ ਸਿੰਘ ਚੀਮਾ, ਈ. ਡੀ. ਅਮਨਦੀਪ ਕੌਰ ਚੀਮਾ, ਜ਼ੋਨਲ ਮੈਨੇਜਰ ਜਸਵਿੰਦਰ ਸਿੰਘ ਅਤੇ ਹੋਰ ਸਟਾਫ ਮੈਂਬਰਾਂ ਨੇ ...

ਪੂਰੀ ਖ਼ਬਰ »

ਵਾਰਡਬੰਦੀ ਨੂੰ ਲੈ ਕੇ ਭਾਜਪਾ ਵਲੋਂ ਅਦਾਲਤ 'ਚ ਜਾਣ ਦਾ ਸੰਕੇਤ

ਜਲੰਧਰ, 20 ਅਕਤੂਬਰ (ਸ਼ਿਵ)- ਵਾਰਡਬੰਦੀ ਕਰਨ ਦੇ ਤਰੀਕੇ ਤੋਂ ਔਖੀ ਹੋਈ ਭਾਜਪਾ ਨੇ ਹੁਣ ਵਾਰਡਬੰਦੀ ਦੇ ਨਕਸ਼ੇ ਦਾ ਕੰਮ ਪੂਰਾ ਨਾ ਹੋਣ 'ਤੇ ਨਿਗਮ ਪ੍ਰਸ਼ਾਸਨ ਦੀ ਖਿਚਾਈ ਕਰਦੇ ਹੋਏ ਕਿਹਾ ਹੈ ਕਿ ਇਤਰਾਜ਼ ਮੰਗਣ ਦੇ ਦਿਨ ਨਿਕਲ ਰਹੇ ਹਨ ਪਰ ਉਸ ਨੇ ਅਜੇ ਤੱਕ ਨਕਸ਼ਾ ਠੀਕ ਕਰਨ ...

ਪੂਰੀ ਖ਼ਬਰ »

ਵਿਸ਼ਵਕਰਮਾ ਦਿਵਸ ਮੌਕੇ ਨਿਗਮ ਯੂਨੀਅਨ ਵਲੋਂ ਸਮਾਗਮ

ਮਕਸੂਦਾਂ, 20 ਅਕਤੂਬਰ (ਲਖਵਿੰਦਰ ਪਾਠਕ)-ਲੰਮਾ ਪਿੰਡ ਚੌਕ ਨੇੜੇ ਸਥਿਤ ਨਗਰ ਨਿਗਮ ਦੀ ਵਰਕਸ਼ਾਪ 'ਚ ਅੱਜ ਬਾਬਾ ਵਿਸ਼ਵਕਰਮਾ ਦਿਵਸ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਵਿਸ਼ਾਲ ਸਮਾਗਮ ਕਰਵਾਇਆ ਗਿਆ | ਨਿਗਮ ਯੂਨੀਅਨ ਪ੍ਰਧਾਨ ਚੰਦਨ ਗਰੇਵਾਲ, ਪ੍ਰਧਾਨ ...

ਪੂਰੀ ਖ਼ਬਰ »

ਸੁਦਾਮਾ ਮਾਰਕੀਟ ਦੇ ਪੀੜਤ ਦੁਕਾਨਦਾਰਾਂ ਨੂੰ ਮਿਲੇ ਭਾਜਪਾ ਪ੍ਰਧਾਨ

ਜਲੰਧਰ, 20 ਅਕਤੂਬਰ (ਸ਼ਿਵ)-ਭਾਰੀ ਅੱਗ ਨਾਲ ਸੁਦਾਮਾ ਮਾਰਕੀਟ ਦੀਆਂ ਦੁਕਾਨਾਂ ਨੂੰ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਭਾਜਪਾ ਪ੍ਰਧਾਨ ਰਮੇਸ਼ ਸ਼ਰਮਾ ਨੇ ਮੌਕੇ 'ਤੇ ਜਾ ਕੇ ਜਾਇਜ਼ਾ ਲਿਆ ਤੇ ਦੁਕਾਨਦਾਰਾਂ ਨੂੰ ਭਰੋਸਾ ਦਿੱਤਾ ਤੇ ਕੇਂਦਰੀ ਮੰਤਰੀ ਸ੍ਰੀ ਵਿਜੇ ਸਾਂਪਲਾ ...

ਪੂਰੀ ਖ਼ਬਰ »

ਐਕਟਿਵਾ ਸਵਾਰ ਪਤੀ-ਪਤਨੀ 'ਤੇ ਕਾਰ ਸਵਾਰ ਵਲੋਂ ਹਮਲਾ

ਚੁਗਿੱਟੀ/ਜੰਡੂਸਿੰਘਾ, 20 ਅਕਤੂਬਰ (ਨਰਿੰਦਰ ਲਾਗੂ)-ਅੱਜ ਸ਼ਾਮ 5.30 ਵਜੇ ਦੇ ਕਰੀਬ ਕਾਰ ਸਵਾਰ ਪਿਓ-ਧੀ ਵਲੋਂ ਪੁਰਾਣੀ ਰੰਜਿਸ਼ ਤਹਿਤ ਐਕਟਿਵਾ ਸਵਾਰ ਆਪਣੇ ਰਿਸ਼ਤੇਦਾਰ ਨੂੰ ਮਿਲਣ ਜਾ ਰਹੇ ਪਤੀ-ਪਤਨੀ 'ਤੇ ਹਮਲਾ ਕਰ ਦਿਤਾ, ਜਿਸ ਸਬੰਧੀ ਘਟਨਾ ਦਾ ਸ਼ਿਕਾਰ ਹੋਏ ਪੀੜ੍ਹਤ ...

ਪੂਰੀ ਖ਼ਬਰ »

ਪਟਾਕੇ ਦੀਆਂ ਚੰਗਿਆੜੀਆਂ ਨਾਲ ਘਰ 'ਚ ਲੱਗੀ ਅੱਗ

ਚੁਗਿੱਟੀ/ਜੰਡੂਸਿੰਘਾ, 20 ਅਕਤੂਬਰ (ਨਰਿੰਦਰ ਲਾਗੂ)-ਵਾਰਡ ਨੰ: 15 ਦੇ ਮੁਹੱਲਾ ਚੁਗਿੱਟੀ ਨਾਲ ਲਗਦੇ ਵਾਲਮੀਕਿ ਮੁਹੱਲਾ ਦੇ ਇਕ ਘਰ 'ਚ ਬੀਤੇ ਬੁੱਧਵਾਰ ਨੂੰ ਪਟਾਕੇ ਦੀਆਂ ਚੰਗਿਆੜੀਆਂ ਨਾਲ ਅਚਾਨਕ ਅੱਗ ਲੱਗ ਜਾਣ ਕਾਰਨ ਘਰੇਲੂ ਸਾਮਾਨ ਦਾ ਕਾਫ਼ੀ ਨੁਕਸਾਨ ਹੋ ਗਿਆ | ਘਰ ਦੀ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਦੋ ਵਿਦਿਆਰਥੀ ਜ਼ਖ਼ਮੀ

ਮਕਸੂਦਾਂ, 20 ਅਕਤੂਬਰ (ਵੇਹਗਲ)-ਸੂਰਾਨੁੱਸੀ ਨਜ਼ਦੀਕ ਕੇਂਦਰੀ ਵਿਦਿਆਲਿਆ ਸਕੂਲ ਈਸਾ ਨਗਰ 'ਚ ਐਕਟਿਵਾ ਤੇ ਸਾਈਕਲ ਸਵਾਰ ਦੀ ਟੱਕਰ ਦੌਰਾਨ ਦੋ ਵਿਦਿਆਰਥੀ ਜ਼ਖ਼ਮੀ ਹੋ ਗਏ | ਜ਼ਖ਼ਮੀ ਵਿਦਿਆਰਥੀਆਂ ਦੀ ਪਹਿਚਾਣ ਸਤਿਅਮ ਪੁੱਤਰ ਬਗਵੰਤ ਪ੍ਰਸਾਦ ਵਾਸੀ ਲਿਧੜਾਂ, ਜਲੰਧਰ ...

ਪੂਰੀ ਖ਼ਬਰ »

ਔਰਤ ਦੀਆਂ ਵਾਲੀਆਂ ਝਪਟੀਆਂ

ਜਲੰਧਰ, 20 ਅਕਤੂਬਰ (ਐੱਮ. ਐੱਸ. ਲੋਹੀਆ)-ਸਥਾਨਕ ਗੁਰੂ ਤੇਗ ਬਹਾਦਰ ਨਗਰ 'ਚ ਇਕ ਔਰਤ ਕੋਲੋਂ 3 ਐਕਟਿਵਾ ਸਵਾਰਾਂ ਨੇ ਵਾਲੀਆਂ ਲੁੱਟ ਲਈਆਂਅਤੇ ਮੌਕੇ ਤੋਂ ਫਰਾਰ ਹੋ ਗਏ | ਪੀੜਤ ਗਗਨਪ੍ਰੀਤ ਕੌਰ ਪਤਨੀ ਗੁਰਪ੍ਰੀਤ ਸਿੰਘ ਵਾਸੀ ਪ੍ਰਕਾਸ਼ ਨਗਰ, ਮਾਡਲ ਟਾਊਨ ਨੇ ਜਾਣਕਾਰੀ ...

ਪੂਰੀ ਖ਼ਬਰ »

ਜਲੰਧਰ ਦੇ ਸਾਰੇ ਵਿਧਾਇਕਾਂ ਨੂੰ ਜਾਰੀ ਹੋਣਗੇ 40 ਕਰੋੜ

ਜਲੰਧਰ, 20 ਅਕਤੂਬਰ (ਸ਼ਿਵ)-ਵਾਰਡਬੰਦੀ ਜਾਰੀ ਕਰਨ ਤੋਂ ਬਾਅਦ ਪੰਜਾਬ ਸਰਕਾਰ ਆਉਂਦੀਆਂ ਨਿਗਮ ਚੋਣਾਂ ਨੂੰ ਦੇਖਦੀ ਹੋਈ ਜਲਦੀ ਹੀ ਵਿਕਾਸ ਦੇ ਕੰਮ ਕਰਵਾਉਣ ਲਈ ਫ਼ੰਡ ਜਾਰੀ ਕਰਨ ਜਾ ਰਹੀ ਹੈ | ਸਿਆਸੀ ਹਲਕਿਆਂ ਦੀ ਮੰਨੀਏ ਤਾਂ ਜਲੰਧਰ ਦੇ ਸਾਰੇ ਵਿਧਾਇਕਾਂ ਲਈ 10-10 ਕਰੋੜ ...

ਪੂਰੀ ਖ਼ਬਰ »

ਸ਼ਹਿਰ ਦੇ ਵੱਖ- ਵੱਖ ਗੁਰਦੁਆਰਿਆਂ 'ਚ ਬੰਦੀ ਛੋੜ ਦਿਵਸ ਮੌਕੇ ਕਰਵਾਏ ਧਾਰਮਿਕ ਸਮਾਗਮ

ਜਲੰਧਰ, 20 ਅਕਤੂਬਰ (ਹਰਵਿੰਦਰ ਸਿੰਘ ਫੁੱਲ)- ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਜਲੰਧਰ ਵਿਖੇ ਬੰਦੀ ਛੋੜ ਦਿਵਸ ਮੌਕੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ | ਗੁਰਦੁਆਰਾ ਕਮੇਟੀ ਦੇ ਪ੍ਰਧਾਨ ਅਜੀਤ ਸਿੰਘ ਸੇਠੀ ਨੇ ਦੱਸਿਆ ਕਿ ਬੰਦੀ ਛੋੜ ਦਿਵਸ ਤੇ ਦੀਵਾਲੀ ਮੌਕੇ ...

ਪੂਰੀ ਖ਼ਬਰ »

ਥਾਣਾ ਮਕਸੂਦਾਂ 'ਚ ਪਏ ਵਾਹਨਾਂ ਨੂੰ ਲੱਗੀ ਅੱਗ

ਮਕਸੂਦਾਂ, 20 ਅਕਤੂਬਰ (ਵੇਹਗਲ)-ਥਾਣਾ ਮਕਸੂਦਾਂ ਦੇ ਬਾਹਰ ਵੱਖ-ਵੱਖ ਮੁਕਦਮਿਆਂ 'ਚ ਜ਼ਬਤ ਵਾਹਨਾਂ ਨੰੂ ਅਚਾਨਕ ਅੱਗ ਲੱਗਣ ਨਾਲ ਤਕਰੀਬਨ 20 ਵਾਹਨ ਸੜ ਗਏ | ਦੀਵਾਲੀ ਵਾਲੇ ਦਿਨ ਤਕਰਬੀਨ ਸਵੇਰੇ 8 ਵਜੇ ਥਾਣੇ ਦੇ ਬਾਹਰ ਖੜ੍ਹੇ ਵਾਹਨਾਂ 'ਚ ਅੱਗ ਦੇ ਭਾਂਬੜ ਮੱਚਦੇ ਵੇਖ ਥਾਣਾ ...

ਪੂਰੀ ਖ਼ਬਰ »

ਅਣਪਛਾਤੇ ਵਾਹਨ ਵਲੋਂ ਟੱਕਰ ਮਾਰੇ ਜਾਣ ਦੌਰਾਨ 1 ਜ਼ਖ਼ਮੀ

ਮਕਸੂਦਾਂ, 20 ਅਕਤੂਬਰ (ਵੇਹਗਲ)-ਥਾਣਾ ਡਵੀਜ਼ਨ ਨੰ: 1 ਦੇ ਅਧੀਨ ਆਉਂਦੇ ਖੇਤਰ ਜਲੰਧਰ-ਅੰਮਿ੍ਤਸਰ ਮਾਰਗ 'ਤੇ ਸਥਿਤ ਵਾਈ ਪੁਆਇੰਟ ਸ਼ਹੀਦ ਭਗਤ ਸਿੰਘ ਕਾਲੋਨੀ ਨਜ਼ਦੀਕ ਨਸ਼ੇ ਦੀ ਹਾਲਤ 'ਚ ਮੁੱਖ ਮਾਰਗ ਨੂੰ ਪਾਰ ਕਰ ਰਹੇ ਵਿਅਕਤੀ ਨੂੰ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ...

ਪੂਰੀ ਖ਼ਬਰ »

ਭੈਣ ਦੇ ਘਰ ਦੀਵਾਲੀ ਦੇ ਤੋਹਫ਼ੇ ਦੇਣ ਜਾ ਰਹੇ ਸੜਕ ਹਾਦਸੇ 'ਚ 4 ਜ਼ਖ਼ਮੀ

ਮਕਸੂਦਾਂ, 20 ਅਕਤੂਬਰ (ਵੇਹਗਲ)-ਦੀਵਾਲੀ ਵਾਲੇ ਦਿਨ ਭੈਣ ਦੇ ਘਰ ਦੀਵਾਲੀ ਦੇ ਤੋਹਫੇ ਦੇਣ ਜਾ ਰਹੇ ਮੋਟਰਸਾਈਕਲ ਸਵਾਰ ਇਕੋ ਪਰਿਵਾਰ ਦੇ ਚਾਰ ਜੀਅ ਸੜਕ ਹਾਦਸੇ 'ਚ ਜ਼ਖ਼ਮੀ ਹੋ ਗਏ | ਜ਼ਖ਼ਮੀਆਂ ਦੀ ਪਹਿਚਾਣ ਸਰਬਜੀਤ ਸਿੰਘ, ਉਸ ਦੀ ਪਤਨੀ ਕੁਲਵਿੰਦਰ ਕੌਰ, ਉਨ੍ਹਾਂ ਦੀਆਂ ਦੋ ...

ਪੂਰੀ ਖ਼ਬਰ »

ਓਪਨ ਪੰਜਾਬ ਅਥਲੈਟਿਕਸ ਚੈਂਪੀਅਨਸ਼ਿਪ ਲਈ ਜਲੰਧਰ ਟੀਮ ਦੇ ਚੋਣ ਟਰਾਇਲ ਕੱਲ੍ਹ

ਜਲੰਧਰ, 20 ਅਕਤੂਬਰ (ਜਤਿੰਦਰ ਸਾਬੀ)-ਓਪਨ ਪੰਜਾਬ ਅਥਲੈਟਿਕਸ ਚੈਂਪੀਅਨਸ਼ਿਪ ਲੜਕੇ ਤੇ ਲੜਕੀਆਂ ਦੇ ਵਰਗ 'ਚ 28 ਤੋਂ 29 ਅਕਤੂਬਰ ਤੱਕ ਸਪੋਰਟਸ ਸਕੂਲ ਘੁੱਦਾ ਵਿਖੇ ਕਰਵਾਈ ਜਾ ਰਹੀ ਹੈ | ਇਸ ਚੈਂਪੀਅਨਸ਼ਿਪ ਦੇ ਵਿਚ ਹਿੱਸਾ ਲੈਣ ਵਾਲੀ ਜ਼ਿਲ੍ਹਾ ਜਲੰਧਰ ਅਥਲੈਟਿਕਸ ਟੀਮ ਦੇ ...

ਪੂਰੀ ਖ਼ਬਰ »

ਜੱਸਾ ਸਿੰਘ ਆਹਲੂਵਾਲੀਆ ਦੀ ਬਰਸੀ ਸਬੰਧੀ ਸਮਾਗਮ ਕਰਵਾਇਆ

ਚੁਗਿੱਟੀ/ਜੰਡੂਸਿੰਘਾ, 20 ਅਕਤੂਬਰ (ਨਰਿੰਦਰ ਲਾਗੂ)-ਜਲੰਧਰ ਆਹਲੂਵਾਲੀਆ ਬਰਾਦਰੀ ਵਲੋਂ ਅੱਜ ਸਥਾਨਕ ਗੁਰੂ ਨਾਨਕਪੁਰਾ ਦੀ ਮੇਨ ਮਾਰਕੀਟ 'ਚ ਸਥਿਤ ਵਾਲੀਆ ਪੋਲੀਕਲੀਨਿਕ ਵਿਖੇ ਨਵਾਬ ਜੱਸਾ ਸਿੰਘ ਆਹਲੂਵਾਲੀਆ ਦੀ ਬਰਸੀ ਸਬੰਧੀ ਸਮਾਗਮ ਪ੍ਰਧਾਨ ਨਰਿੰਦਰ ਸਿੰਘ ...

ਪੂਰੀ ਖ਼ਬਰ »

ਸਾਈਕਲ ਰੈਲੀ ਰਾਹੀਂ ਪਰਾਲੀ ਨਾ ਸਾੜਨ ਦਾ ਹੋਕਾ ਦਿੱਤਾ

ਲੋਹੀਆਂ ਖਾਸ, 20 ਅਕਤੂਬਰ (ਦਿਲਬਾਗ ਸਿੰਘ, ਗੁਰਪਾਲ ਸਿੰਘ ਸ਼ਤਾਬਗੜ੍ਹ)-ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਤੇ ਝੋਨੇ ਦੀ ਪਰਾਲੀ ਨੂੰ ਅੱਗ ਨਾਲ ਲਾਉਣ ਸਬੰਧੀ ਜਾਗਰੂਕ ਕਰਨ ਲਈ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ 'ਚ ਸਾਇਕਲ ਰੈਲੀ ਕੱਢੀ ਗਈ | ਇਸ ...

ਪੂਰੀ ਖ਼ਬਰ »

ਸੜਕ ਹਾਦਸੇ 'ਚ 5 ਔਰਤਾਂ

ਫਿਲੌਰ, 20 ਅਕਤੂਬਰ (ਸੁਰਜੀਤ ਸਿੰਘ ਬਰਨਾਲਾ)-ਫਿਲੌਰ ਦੇ ਨਜ਼ਦੀਕੀ ਨੂਰਮਹਿਲ ਰੋਡ ਵਿਖੇ ਇੱਕ ਛੋਟਾ ਹਾਥੀ ਪਲਟਣ ਨਾਲ ਔਰਤਾਂ ਸਮਤੇ ਕਈ ਵਿਅਕਤੀ ਜ਼ਖਮੀ ਹੋ ਗਏ | ਪ੍ਰਾਪਤ ਜਾਣਕਾਰੀ ਅਨੁਸਾਰ ਲੁਧਿਆਣਾ ਸ਼ੇਰ ਪੁਰ ਰੋਡ ਤੋਂ ਇੱਕ ਛੋਟੇ ਹਾਥੀ ਵਿਚ ਸਵਾਰ 15-20 ਸਵਾਰੀਆਂ ...

ਪੂਰੀ ਖ਼ਬਰ »

ਲੜਕੀ ਵਲੋਂ ਖ਼ੁਦਕੁਸ਼ੀ

ਗੁਰਾਇਆ, 20 ਅਕਤੂਬਰ (ਬਲਵਿੰਦਰ ਸਿੰਘ)-ਨਜ਼ਦੀਕੀ ਪਿੰਡ ਵਿਰਕਾਂ ਦੀ ਇੱਕ ਲੜਕੀ ਵਲੋਂ ਫਾਹਾ ਲੈ ਕੇ ਖੁਦਕੁਸ਼ੀ ਕੀਤੇ ਜਾਣ ਦਾ ਸਮਾਚਾਰ ਹੈ | ਮਿ੍ਤਕ ਲੜਕੀ ਜੋਤੀ ਪੁੱਤਰੀ ਸੁੱਚਾ ਰਾਮ ਵਾਸੀ ਵਿਰਕ ਜੋ ਪਿੰਡ ਚੱਕ ਸਾਹਬੂ ਵਿਖੇ ਵਿਆਹੀ ਹੋਈ ਸੀ, ਨੇ ਫਾਹਾ ਲੈ ਕੇ ...

ਪੂਰੀ ਖ਼ਬਰ »

ਅੱਗ ਲੱਗਣ ਨਾਲ ਨੁਕਸਾਨ

ਬੜਾ ਪਿੰਡ, 20 ਅਕਤੂਬਰ (ਚਾਵਲਾ)-ਇਥੋਂ ਦੇ ਰਾਮ ਬਾਜ਼ਾਰ ਵਿਖੇ ਜਗਦੀਸ਼ ਲਾਲ ਪੁੱਤਰ ਹਰੀ ਰਾਮ ਨੇ ਆਪਣੀ ਦੁਕਾਨ ਦੇ ਅੱਗੇ ਪਟਾਕਿਆਂ ਦੀ ਦੁਕਾਨ ਲਗਾਈ ਹੋਈ ਸੀ | ਰਾਤ 9 ਵਜੇ ਦੇ ਕਰੀਬ ਇਕ ਆਤਿਸ਼ਬਾਜ਼ੀ ਦੇ ਨਾਲ ਦੇਖਦੇ ਹੀ ਦੇਖਦੇ ਅੱਗ ਲੱਗ ਗਈ | ਆਤਿਸ਼ਬਾਜ਼ੀ ਕਿਧਰੋਂ ਆਈ, ...

ਪੂਰੀ ਖ਼ਬਰ »

ਸ਼ਰਾਬ ਸਮੇਤ ਕਾਬੂ

ਨਕੋਦਰ, 20 ਅਕਤੂਬਰ (ਗੁਰਵਿੰਦਰ ਸਿੰਘ)- ਥਾਣਾ ਸਿਟੀ ਨੇ ਦੋ ਪੇਟੀਆਂ ਸ਼ਰਾਬ ਸਮੇਤ ਇਕ ਮੁਲਜ਼ਮ ਨੰੂ ਕਾਬੂ ਕਰਕੇ ਮੁਕੱਦਮਾ ਦਰਜ ਕਰ ਦਿੱਤਾ ਗਿਆ ਹੈ | ਥਾਣਾ ਸਿਟੀ ਮੁਖੀ ਸੁਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਗੋਲਡਨ ਐਵੀਨਿਊ ...

ਪੂਰੀ ਖ਼ਬਰ »

ਝਪਟਮਾਰ ਬਜ਼ੁਰਗ ਔਰਤ ਦੀ ਵਾਲੀ ਲਾਹ ਕੇ ਫਰਾਰ

ਆਦਮਪੁਰ, 20 ਅਕਤੂਬਰ (ਹਰਪ੍ਰੀਤ ਸਿੰਘ)- ਅੱਜ ਪੁਲਿਸ ਨਾਕੇ ਤੋਂ ਕਰੀਬ 100 ਮੀਟਰ ਦੀ ਦੂਰੀ 'ਤੇ ਦਿਨ ਦਿਹਾੜੇ ਇਕ ਬਜ਼ੁਰਗ ਔਰਤ ਦੇ ਕੰਨ 'ਚ ਵਾਲੀ ਲੈ ਕੇ ਝਪਟਮਾਰ ਫਰਾਰ ਹੋ ਗਏ | ਇਸ ਸਬੰਧੀ ਪੁਲਿਸ ਨੂੰ ਇਤਲਾਹ ਕੀਤੀ ਗਈ ਹੈ | ਮੌਕੇ 'ਤੇ ਪ੍ਰਾਪਤ ਜਾਣਕਾਰੀ ਦਿੰਦੇ ਡਾ ਮੁਕੇਸ਼ ...

ਪੂਰੀ ਖ਼ਬਰ »

ਪਹਿਲਾਂ ਜ਼ਖ਼ਮੀ ਕੀਤਾ ਫਿਰ ਬੁਲਟ ਮੋਟਰਸਾਈਕਲ ਚੜ੍ਹਾ ਦਿੱਤਾ ਲੜਕੀ 'ਤੇ

ਫਿਲੌਰ, 20 ਅਕਤੂਬਰ (ਬੀ. ਐਸ. ਕੈਨੇਡੀ)-ਪਿੰਡ ਸੰਗਤਪੁਰ ਦੀ ਰਹਿਣ ਵਾਲੀ ਪਿੰਕੀ ਪਿੰਡ ਤੇਹਿੰਗ ਦੇ ਕਾਲਜ 'ਚ ਬੀ. ਸੀ. ਏ. ਦੀ ਵਿਦਿਆਰਥਣ ਹੈ ਅਤੇ ਹਰ ਰੋਜ਼ ਦੀ ਤਰ੍ਹਾਂ ਪਿੰਡ ਤੇਹਿੰਗ ਕਾਲਜ ਗਈ ਜਦ ਕਾਲਜ ਕੋਲ ਪਹੁੰਚੀ ਤਾਂ ਪਿੱਛੋਂ ਆ ਰਹੇ ਬੁਲਟ ਮੋਟਰਸਾਈਕਲ 'ਤੇ ਆ ਰਹੇ ਦੋ ...

ਪੂਰੀ ਖ਼ਬਰ »

ਪਿੰਡ ਉੱਗੀ 'ਚ ਰੰਜਿਸ਼ ਤਹਿਤ ਫਲ ਵਾਲਾ ਖੋਖਾ ਸਾੜਿਆ

ਮੱਲ੍ਹੀਆਂ ਕਲਾਂ, 20 ਅਕਤੂਬਰ (ਮਨਜੀਤ ਮਾਨ)-ਨਕੋਦਰ-ਕਪੂਰਥਲਾ ਮਾਰਗ 'ਤੇ ਸਥਿਤ ਪਿੰਡ ਉੱਗੀ (ਜਲੰਧਰ) ਵਿਖੇ ਕਰੀਬ 10 ਕੁ ਸਾਲਾਂ ਤੋਂ ਫਲ ਦਾ ਖੋਖਾ ਲਗਾਉਣ ਵਾਲੇ ਗਰੀਬ ਪਰਿਵਾਰ ਦਾ ਕਿਸੇ ਅਣਪਛਾਤੇ ਵਿਅਕਤੀ ਵਲੋਂ ਰੰਜਿਸ਼ ਦੇ ਤਹਿਤ ਫਲ ਵਾਲੇ ਖੋਖੇ ਨੂੰ ਸਾੜ ਕੇ ਸੁਆਹ ਕਰ ...

ਪੂਰੀ ਖ਼ਬਰ »

ਚੋਰੀਆਂ ਕਰਨ ਵਾਲੀਆਂ ਔਰਤਾਂ ਦਾ ਗਰੋਹ ਕਾਬੂ

ਕਰਤਾਰਪੁਰ, 20 ਅਕਤੂਬਰ (ਜਸਵੰਤ ਵਰਮਾ, ਧੀਰਪੁਰ)-ਕਰਤਾਰਪੁਰ ਪੁਲਿਸ ਨੇ ਚੋਰੀਆਂ ਕਰਨ ਵਾਲੀਆਂ ਔਰਤਾਂ ਦੇ ਗਰੋਹ ਨੰੂ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ | ਇਸ ਸਬੰਧ ਵਿਚ ਕਰਤਾਰਪੁਰ ਥਾਣਾ ਮੁਖੀ ਇੰਸਪੈਕਟਰ ਦਵਿੰਦਰ ਸਿੰਘ ਨੇ ਦੱਸਿਆ ਕਿ ਚਾਰ ਭੈਣਾਂ ਦੇ ਇਸ ਚੋਰ ...

ਪੂਰੀ ਖ਼ਬਰ »

ਅਦਾਲਤੀ ਹੁਕਮਾਂ ਦੀਆਂ ਉੱਡੀਆਂ ਧੱਜੀਆਂ-ਦੇਰ ਰਾਤ ਤੱਕ ਚੱਲੇ ਪਟਾਕੇ

ਜੰਡਿਆਲਾ ਮੰਜਕੀ, 20 ਅਕਤੂਬਰ (ਸੁਰਜੀਤ ਸਿੰਘ ਜੰਡਿਆਲਾ)-ਮਾਣਯੋਗ ਅਦਾਲਤ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਇਸ ਵਰ੍ਹੇ ਦੀਵਾਲੀ ਮੌਕੇ ਪਟਾਕੇ ਚਲਾਉਣ ਦੇ ਨਿਯਤ ਸਮੇਂ ਨੰੂ ਅਣਦੇਖਿਆਂ ਕਰਕੇ ਕਈ ਵਿਅਕਤੀਆਂ ਵਲੋਂ ਦੇਰ ਰਾਤ ਤੱਕ ਪਟਾਕੇ ਚਲਾਏ ਗਏ ਅਤੇ ਆਦੇਸ਼ਾਂ ...

ਪੂਰੀ ਖ਼ਬਰ »

ਦੀਵਾਲੀ ਵਾਲੀ ਰਾਤ 3 ਮੱਝਾਂ ਖੋਲ੍ਹ ਕੇ ਲੈ ਗਏ ਚੋਰ

ਜੰਡਿਆਲਾ ਮੰਜਕੀ, 20 ਅਕਤੂਬਰ (ਸੁਰਜੀਤ ਸਿੰਘ ਜੰਡਿਆਲਾ)-ਦੀਵਾਲੀ ਵਾਲੀ ਰਾਤ ਨੰੂ ਚੋਰਾਂ ਵਲੋਂ ਤਿੰਨ ਸਕੇ ਭਰਾਵਾਂ ਦੀਆਂ ਤਿੰਨ ਮੱਝਾਂ ਚੋਰੀ ਕੀਤੇ ਜਾਣ ਦਾ ਸਮਾਚਾਰ ਹੈ | ਰਜਿੰਦਰ ਸਿੰਘ ਪੁੱਤਰ ਮੋਹਣ ਸਿੰਘ ਵਾਸੀ ਪੱਤੀ ਧੁੰਨੀ ਕੀ ਜੰਡਿਆਲਾ ਵਲੋਂ ਥਾਣਾ ਸਦਰ ਜਲੰਧਰ ...

ਪੂਰੀ ਖ਼ਬਰ »

ਮਠਿਆਈ ਦੀ ਦੁਕਾਨ ਨੂੰ ਲੱਗੀ ਭਿਆਨਕ ਅੱਗ

ਫਿਲੌਰ, 20 ਅਕਤੂਬਰ (ਬੀ. ਐਸ. ਕੈਨੇਡੀ, ਸੁਰਜੀਤ ਸਿੰਘ ਬਰਨਾਲਾ, ਇੰਦਰਜੀਤ ਚੰਦੜ੍ਹ)-ਦੀਵਾਲੀ ਦੀ ਰਾਤ ਨੂੰ ਸਥਾਨਕ ਨੂਰਮਹਿਲ ਰੋਡ 'ਤੇ ਸਥਿਤ ਗਾਬਾ ਸਵੀਟਸ ਦੀ ਤਿੰਨ ਮੰਜ਼ਿਲੀ ਦੁਕਾਨ ਨੂੰ ਰਾਤ 11.30 ਵਜੇ ਦੇ ਕਰੀਬ ਅਚਾਨਕ ਅੱਗ ਲੱਗ ਗਈ, ਜਿਸ ਕਰਕੇ ਸਾਰੀ ਦੁਕਾਨ ਸੜ ਕੇ ...

ਪੂਰੀ ਖ਼ਬਰ »

ਕੀਰਤਨ ਦਰਬਾਰ ਅੱਜ

ਆਦਮਪੁਰ, 20 ਅਕਤੂਬਰ (ਹਰਪ੍ਰੀਤ ਸਿੰਘ)-ਪਿੰਡ ਖੋਜਕੀਪੁਰ ਸਲਾਲਾ ਵਿਖੇ ਅੱਠਵਾਂ ਮਹਾਨ ਕੀਰਤਨ ਦਰਬਾਰ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਅੱਜ ਸ਼ਾਮ 6 ਵਜੇ ਤੋਂ ਰਾਤ 1 ਵਜੇ ਤੱਕ ਕਰਵਾਇਆ ਜਾ ਰਿਹਾ ਹੈ | ਜਿਸ ਵਿੱਚ ਸਿੱਖ ਕੌਮ ਦੇ ...

ਪੂਰੀ ਖ਼ਬਰ »

ਮੋਟਰਸਾਈਕਲ ਤੇ ਕਾਰ ਦੀ ਟੱਕਰ 'ਚ ਦੋ ਜ਼ਖ਼ਮੀ

ਕਿਸ਼ਨਗੜ੍ਹ, 20 ਅਕਤੂਬਰ (ਲਖਵਿੰਦਰ ਸਿੰਘ ਲੱਕੀ, ਸੰਦੀਪ ਵਿਰਦੀ)-ਕਿਸ਼ਨਗੜ੍ਹ ਤੋਂ ਕਰਤਾਰਪੁਰ ਸੜਕ 'ਤੇ ਮੋਟਰਸਾਈਕਲ ਤੇ ਕਾਰ ਦੀ ਟੱਕਰ 'ਚ ਦੋ ਵਿਅਕਤੀਆਂ ਦੇ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਹੈ | ਮੌਕੇ ਤੋਂ ਇਕੱਤਰ ਜਾਣਕਾਰੀ ਅਨੁਸਾਰ ਸੁਰਿੰਦਰ ਸਿੰਘ ਪੁੱਤਰ ਜਗਜੀਤ ...

ਪੂਰੀ ਖ਼ਬਰ »

ਸ਼ੋਭਾ ਯਾਤਰਾ ਸਜਾਈ

ਫਿਲੌਰ, 20 ਅਕਤੂਬਰ (ਇੰਦਰਜੀਤ ਚੰਦੜ੍ਹ)-ਨਜਦੀਕੀ ਪਿੰਡ ਪ੍ਰਤਾਬਪੁਰਾ ਵਿਖੇ ਸਥਿਤ ਭਾਰਤ ਦੇ ਪ੍ਰਮੁੱਖ ਧਾਰਮਿਕ ਅਸਥਾਨ ਦੇਹਰਾ ਬਾਬਾ ਸੈਣਿ ਭਗਤ ਜੀ ਵਿਖੇ ਟਿੱਕਾ ਭਾਈ ਦੂਜ ਦੇ ਸਲਾਨਾ ਜੋੜ ਮੇਲੇ ਦੌਰਾਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ 'ਚ ਇਕ ...

ਪੂਰੀ ਖ਼ਬਰ »

ਵੱਖ-ਵੱਖ ਥਾਈਾ ਬਾਬਾ ਵਿਸ਼ਵਕਰਮਾ ਦਿਵਸ ਸ਼ਰਧਾ ਨਾਲ ਮਨਾਇਆ

ਆਦਮਪੁਰ, 20 ਅਕਤੂਬਰ (ਰਮਨ ਦਵੇਸਰ)-ਆਦਮਪੁਰ 'ਚ ਬਾਬਾ ਵਿਸ਼ਵਕਰਮਾ ਮੰਦਿਰ ਸਾਹਮਣੇ ਲਾਇਨ ਆਈ. ਹਸਪਤਾਲ ਵਿਖੇ ਬਾਬਾ ਵਿਸ਼ਕਰਮਾ ਮੰਦਿਰ ਵੈਅਲਫੇਅਰ ਸੁਸਾਇਟੀ ਤੇ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਬਾਬਾ ਵਿਸ਼ਵਕਰਮਾ ਦਿਵਸ ਬੜੀ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਰੂਸ ਇਨਕਲਾਬ ਦੀ 100ਵੀਂ ਵਰ੍ਹੇਗੰਢ ਦਾ ਪੋਸਟਰ ਜਾਰੀ

ਮਹਿਤਪੁਰ, 20 ਅਕਤੂਬਰ (ਰੰਧਾਵਾ)- ਰੂਸੀ ਇਨਕਲਾਬ ਦੀ 100ਵੀਂ ਵਰ੍ਹੇਗੰਢ ਜਿਹੜੀ ਮੋਗਾ ਵਿਖੇ 7 ਨਵੰਬਰ ਨੂੰ ਮਨਾਈ ਜਾਣੀ ਹੈ, ਦਾ ਪੋਸਟਰ ਸੀ ਪੀ ਆਈ (ਐਮ ਐਲ) ਨਿਊ ਡੈਮੋਕਰੇਸੀ ਦੇ ਵਰਕਰਾਂ ਦੀ ਮੀਟਿੰਗ ਵਿਚ ਜਾਰੀ ਕੀਤਾ ਗਿਆ | ਵਰਕਰਾਂ ਨੂੰ ਲਾਮਬੰਦ ਕਰਨ ਪੁੱਜੇ ਆਗੂਆਂ ਨੇ ...

ਪੂਰੀ ਖ਼ਬਰ »

ਸਿੰਡੀਕੇਟ ਬੈਂਕ ਵਲੋਂ ਸਥਾਪਨਾ ਦਿਵਸ ਮਨਾਇਆ

ਗੁਰਾਇਆ, 20 ਅਕਤੂਬਰ (ਬਲਵਿੰਦਰ ਸਿੰਘ)-ਇਥੇ ਸਿੰਡੀਕੇਟ ਬੈਂਕ ਵਲੋਂ ਸਥਾਪਨਾ ਦਿਵਸ ਮਨਾਇਆ ਗਿਆ | ਸ਼ਾਖਾ ਪ੍ਰਬੰਧਕ ਮਹਿੰਦਰ ਪਾਲ ਨੇ ਬੈਂਕ ਦੀਆਂ ਵੱਖ-ਵੱਖ ਸਕੀਮਾਂ ਸਬੰਧੀ ਜਾਣਕਾਰੀ ਪ੍ਰਦਾਨ ਕੀਤੀ | ਮਨਪ੍ਰੀਤ ਕੌਰ ਨੇ ਗਾਹਕਾਂ ਦਾ ਧੰਨਵਾਦ ਕੀਤਾ | ਇਸ ਮੌਕੇ ਸਤੀਸ਼ ...

ਪੂਰੀ ਖ਼ਬਰ »

ਦਿਨ-ਦਿਹਾੜੇ ਪਿਸਤੌਲ ਦਿਖਾ ਕੇ ਸੋਨੇ ਦੀ ਚੇਨੀ ਲੁੱਟੀ

ਰੁੜਕਾ ਕਲਾਂ, 20 ਅਕਤੂਬਰ (ਦਵਿੰਦਰ ਸਿੰਘ ਖ਼ਾਲਸਾ)- ਰੁੜਕਾ ਕਲਾਂ ਦੇ ਰੁੜਕੀ ਰੋਡ 'ਤੇ ਪਿਤਾ ਪੁੱਤਰੀ ਤੋਂ ਪਿਸਤੌਲ ਦਿਖਾ ਕੇ ਸੋਨੇ ਦੀ ਚੇਨੀ ਲੁੱਟੇ ਜਾਣ ਦੀ ਖ਼ਬਰ ਹੈ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਮੋਹਨ ਸਿੰਘ ਪੁੱਤਰ ਫੁੰਮਣ ਸਿੰਘ ਵਾਸੀ ਪੱਤੀ ਰਾਵਲ ਕੀ ਰੁੜਕਾ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX