ਤਾਜਾ ਖ਼ਬਰਾਂ


ਬਰਨਾਲਾ ਪ੍ਰੈੱਸ ਕਲੱਬ ਦੇ ਅਹੁਦੇਦਾਰਾਂ ਦੀ ਚੋਣ ਲਈ ਪਈਆਂ ਵੋਟਾਂ ਦੀ ਗਿਣਤੀ ਸ਼ੁਰੂ
. . .  8 minutes ago
ਹੰਡਿਆਇਆ, 17 ਫਰਵਰੀ (ਗੁਰਜੀਤ ਸਿੰਘ ਖੁੱਡੀ)- ਬਰਨਾਲਾ ਪ੍ਰੈੱਸ ਕਲੱਬ ਦੇ ਅਹੁਦੇਦਾਰਾਂ ਦੀ ਚੋਣ ਲਈ ਹੋਈਆਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਇਨ੍ਹਾਂ 'ਚ ਕੁੱਲ 143 ਵੋਟਾਂ 'ਚੋਂ 142 ਵੋਟਾਂ ਪੋਲ ਹੋਈਆਂ ਅਤੇ ਇੱਕ ਵੋਟਰ ਦੇ ਬਾਹਰ ਜਾਣ ਕਾਰਨ ਵੋਟ ਪੋਲ ਨਾ ਹੋ...
ਸਰਕਾਰ ਦਾ ਵੱਡਾ ਫ਼ੈਸਲਾ, ਪੰਜ ਕਸ਼ਮੀਰੀ ਵੱਖਵਾਦੀ ਨੇਤਾਵਾਂ ਤੋਂ ਸੁਰੱਖਿਆ ਸਮੇਤ ਸਾਰੀਆਂ ਸਰਕਾਰੀ ਸਹੂਲਤਾਂ ਖੋਹੀਆਂ
. . .  31 minutes ago
ਨਵੀਂ ਦਿੱਲੀ, 17 ਫਰਵਰੀ- ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਕੇਂਦਰ ਸਰਕਾਰ ਨੇ ਇੱਕ ਹੋਰ ਵੱਡਾ ਫ਼ੈਸਲਾ ਲਿਆ ਹੈ। ਸਰਕਾਰ ਨੇ ਕਸ਼ਮੀਰ ਦੇ 5 ਵੱਖਵਾਦੀ ਨੇਤਾਵਾਂ ਤੋਂ ਸੁਰੱਖਿਆ ਸਮੇਤ ਹੋਰ ਸਰਕਾਰੀ ਸਹੂਲਤਾਂ ਵਾਪਸ ਲੈ ਲਈਆਂ ਹਨ...
ਪ੍ਰਧਾਨ ਮੰਤਰੀ ਮੋਦੀ ਨੇ ਪਟਨਾ ਮੈਟਰੋ ਰੇਲ ਪ੍ਰਾਜੈਕਟ ਦਾ ਰੱਖਿਆ ਨੀਂਹ ਪੱਥਰ
. . .  41 minutes ago
ਪਟਨਾ, 17 ਫਰਵਰੀ -ਬਿਹਾਰ ਦੇ ਬਰੌਨੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਟਨਾ ਮੈਟਰੋ ਰੇਲ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਉਨ੍ਹਾਂ ਦੇ ਨਾਲ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ....
ਪੰਜਾਬ ਦੇ ਪੇਂਡੂ ਖੇਡ ਮੇਲਿਆਂ 'ਚ ਮੁੜ ਧੂੜਾਂ ਪੱਟਣਗੀਆਂ ਬੈਲ ਗੱਡੀਆਂ
. . .  44 minutes ago
ਡੇਹਲੋਂ, 17 ਫਰਵਰੀ (ਅੰਮ੍ਰਿਤਪਾਲ ਸਿੰਘ ਕੈਲੇ)- ਪੰਜਾਬ ਸਰਕਾਰ ਵਲੋਂ ਅੱਜ ਦੀ ਕੈਬਨਿਟ ਬੈਠਕ ਦੌਰਾਨ ਪੰਜਾਬ ਅੰਦਰ ਮੁੜ ਬੈਲ ਗੱਡੀਆਂ ਦੀ ਦੌੜਾਂ ਕਰਾਏ ਜਾਣ ਨੂੰ ਦਿੱਤੀ ਗਈ ਹਰੀ ਝੰਡੀ ਕਾਰਨ ਸੂਬੇ ਦੇ ਲਗਭਗ ਇੱਕ ਲੱਖ ਦੇ ਕਰੀਬ ਬੈਲ ਦੌੜਾਕਾਂ ਦੇ ਚਿਹਰਿਆਂ 'ਤੇ...
ਪੰਜਾਬ ਮੰਤਰੀ ਮੰਡਲ ਵੱਲੋਂ 1984 ਦੇ ਦੰਗਿਆਂ ਅਤੇ ਅੱਤਵਾਦੀ ਹਮਲਿਆਂ ਦੇ ਪੀੜਤਾਂ ਲਈ ਵੱਡਾ ਐਲਾਨ
. . .  54 minutes ago
ਚੰਡੀਗੜ੍ਹ, 17 ਫਰਵਰੀ- ਪੰਜਾਬ ਮੰਤਰੀ ਮੰਡਲ ਨੇ 1984 ਦੇ ਦੰਗਿਆਂ ਅਤੇ ਅੱਤਵਾਦੀ ਹਮਲਿਆਂ ਦੇ ਪੀੜਤਾਂ ਦੇ ਲਈ ਰਾਹਤ ਦਾ ਐਲਾਨ ਕੀਤਾ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਅਜ ਸਵੇਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਹੋਈ ਬੈਠਕ 'ਚ ....
ਵਿਆਹ ਦੇ ਬੰਧਨ 'ਚ ਬੱਝੇ ਆਪ ਵਿਧਾਇਕਾ ਬੀਬਾ ਬਲਜਿੰਦਰ ਕੌਰ
. . .  about 1 hour ago
ਤਲਵੰਡੀ ਸਾਬੋ/ਸੀਗੋ ਮੰਡੀ, 17 ਫਰਵਰੀ (ਰਣਜੀਤ ਸਿੰਘ ਰਾਜੂ/ਲਕਵਿੰਦਰ ਸ਼ਰਮਾ/ਰਵਜੋਤ ਰਾਹੀ) -ਤਲਵੰਡੀ ਸਾਬੋ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਬੀਬਾ ਬਲਜਿੰਦਰ ਕੌਰ ਦਾ ਸ਼ੁੱਭ ਆਨੰਦ ਕਾਰਜ ਅੱਜ ਉਨ੍ਹਾਂ ਦੇ ਜੱਦੀ ਪਿੰਡ ਜਗ੍ਹਾ ਰਾਮ ਤੀਰਥ ਵਿਖੇ ਮਾਝਾ .....
ਬਰਨਾਲਾ ਪ੍ਰੈੱਸ ਕਲੱਬ ਦੀ ਚੋਣ ਲਈ ਪਈਆਂ 98 ਫ਼ੀਸਦੀ ਵੋਟਾਂ
. . .  about 1 hour ago
ਬਿਹਾਰ ਪਹੁੰਚੇ ਪ੍ਰਧਾਨ ਮੰਤਰੀ ਮੋਦੀ, ਪਟਨਾ ਮੈਟਰੋ ਰੇਲ ਪ੍ਰਾਜੈਕਟ ਦਾ ਰੱਖਣਗੇ ਨੀਂਹ ਪੱਥਰ
. . .  about 1 hour ago
ਨਵੀਂ ਦਿੱਲੀ, 17 ਫਰਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਬਿਹਾਰ ਅਤੇ ਝਾਰਖੰਡ ਦੇ ਦੌਰੇ 'ਤੇ ਹਨ। ਇਸ ਮੌਕੇ ਉਹ ਦੋਹਾਂ ਸੂਬਿਆਂ 'ਚ ਕਈ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਕਈਆਂ ਦਾ ਨੀਂਹ ਪੱਥਰ ਰੱਖਣਗੇ। ਜਾਣਕਾਰੀ ਦੇ ਲਈ ਦੱਸ ਦੇਈਏ ਕਿ ਪ੍ਰਧਾਨ ਮੰਤਰੀ ....
ਅਰਜਨਟੀਨਾ ਦੇ ਰਾਸ਼ਟਰਪਤੀ ਨੇ ਤਾਜ ਮਹਿਲ ਦਾ ਕੀਤਾ ਦੀਦਾਰ
. . .  about 1 hour ago
ਨਵੀਂ ਦਿੱਲੀ, 17 ਫਰਵਰੀ- ਅਰਜਨਟੀਨਾ ਦੇ ਰਾਸ਼ਟਰਪਤੀ ਮੋਰੀਸੀਓ ਮਾਕਰੀ ਤਿੰਨ ਦਿਨਾਂ ਭਾਰਤੀ ਦੌਰੇ 'ਤੇ ਹਨ। ਇਸ ਮੌਕੇ ਉਨ੍ਹਾਂ ਨੇ ਆਪਣੀ ਪਤਨੀ ਅਤੇ ਬੇਟੀ ਨਾਲ ਤਾਜ ਮਹਿਲ ਦਾ....
ਚੀਫ਼ ਖ਼ਾਲਸਾ ਦੀਵਾਨ ਦੀਆਂ ਚੋਣਾਂ ਦੌਰਾਨ ਇਕ ਅਧਿਕਾਰੀ ਨੇ ਜ਼ਿੰਮੇਵਾਰੀ ਨਿਭਾਉਣ ਤੋਂ ਕੀਤਾ ਇਨਕਾਰ
. . .  about 1 hour ago
ਅੰਮ੍ਰਿਤਸਰ, 17 ਫਰਵਰੀ (ਜਸਵੰਤ ਸਿੰਘ ਜੱਸ)-ਅੱਜ ਇੱਥੇ ਪੁਰਾਤਨ ਸਿੱਖ ਸੰਸਥਾ 'ਚ ਚੀਫ਼ ਖ਼ਾਲਸਾ ਦੀਵਾਨ ਦੀਆਂ ਚੋਣਾਂ ਹੋ ਰਹੀਆਂ ਹਨ। ਇਨ੍ਹਾਂ ਚੋਣਾਂ ਲਈ ਨਿਯੁਕਤ ਕੀਤੇ ਇਕ ਰਿਟਰਨ ਅਧਿਕਾਰੀ ਪ੍ਰੋ. ਬਲਜਿੰਦਰ ਸਿੰਘ ਨੇ ਆਪਣੀ ਜ਼ਿੰਮੇਵਾਰੀ, ਜੋ ਚੋਣਾਂ ਦੌਰਾਨ ਲਗਾਈ ....
ਪਾਕਿਸਤਾਨੀ ਗਾਇਕਾਂ ਨਾਲ ਕੰਮ ਕਰਨਾ ਬੰਦ ਕਰਨ ਮਿਊਜ਼ਿਕ ਕੰਪਨੀਆਂ- ਮਨਸੇ
. . .  about 2 hours ago
ਮੁੰਬਈ, 17 ਫਰਵਰੀ- ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਸੀ.ਆਰ.ਪੀ.ਐਫ. ਦੇ ਕਾਫ਼ਲੇ 'ਤੇ ਹੋਏ ਆਤਮਘਾਤੀ ਹਮਲੇ ਤੋਂ ਬਾਅਦ ਮਹਾਰਾਸ਼ਟਰ ਨਵਨਿਰਮਾਣ ਸੈਨਾ (ਐਮ.ਐਨ.ਐਸ.) ਦੀ ਫ਼ਿਲਮ ਇਕਾਈ ਨੇ 'ਮਿਊਜ਼ਿਕ ਲੇਬਲ ਕੰਪਨੀਆਂ' ਨੂੰ ਪਾਕਿਸਤਾਨ ਗਾਇਕਾਂ ਨਾਲ ....
ਜਲੰਧਰ : ਪੁਲਵਾਮਾ ਹਮਲੇ 'ਚ ਸ਼ਹੀਦ ਹੋਏ ਜਵਾਨਾਂ ਦੀ ਯਾਦ 'ਚ ਰੱਖੀ ਗਈ ਸੋਗ ਸਭਾ
. . .  about 2 hours ago
ਜਲੰਧਰ, 17 ਫਰਵਰੀ- 14 ਫਰਵਰੀ ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਸੀ.ਆਰ.ਪੀ.ਐਫ. ਦੇ ਕਾਫ਼ਲੇ 'ਤੇ ਹੋਏ ਆਤਮਘਾਤੀ ਹਮਲੇ 'ਚ ਸ਼ਹੀਦ ਹੋਏ 40 ਜਵਾਨਾਂ ਨੂੰ ਸ਼ਰਧਾਂਜਲੀ ਦੇ ਲਈ 114 ਬਟਾਲੀਅਨ ਵੱਲੋਂ ਜਲੰਧਰ ਦੇ ਕਰਤਾਰਪੁਰ ...
ਸਿੱਖ ਸੰਸਥਾ ਚੀਫ਼ ਖ਼ਾਲਸਾ ਦੀਵਾਨ ਦੀਆਂ ਚੋਣਾਂ ਲਈ ਵੋਟਾਂ ਪੈਣ ਦਾ ਅਮਲ ਸ਼ੁਰੂ
. . .  about 2 hours ago
ਅੰਮ੍ਰਿਤਸਰ, 17 ਫਰਵਰੀ (ਜਸਵੰਤ ਸਿੰਘ ਜੱਸ)- ਸਿੱਖ ਸੰਸਥਾ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀਆਂ ਅੱਜ ਹੋ ਰਹੀਆਂ ਚੋਣਾਂ ਲਈ ਵੋਟਾਂ ਪੈਣ ਦਾ ਅਮਲ ਸ਼ੁਰੂ ਹੋ ਗਿਆ ਹੈ। ਇਸ ਚੋਣ ਦੌਰਾਨ 400 ਦੇ ਕਰੀਬ ਮੈਂਬਰਾਂ ਵੱਲੋਂ ਆਪਣੇ ਮਨਪਸੰਦ ਦੇ ....
ਫ਼ਿਲਮ ਅਦਾਕਾਰ ਰਜਨੀ ਕਾਂਤ ਨਹੀਂ ਲੜਨਗੇ ਲੋਕ ਸਭਾ ਚੋਣਾਂ
. . .  about 3 hours ago
ਨਵੀਂ ਦਿੱਲੀ, 17 ਫਰਵਰੀ- ਮਸ਼ਹੂਰ ਫ਼ਿਲਮ ਅਦਾਕਾਰ ਰਜਨੀ ਕਾਂਤ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਉਹ 2019 ਦੀਆਂ ਲੋਕ ਸਭਾ ਚੋਣਾਂ ਨਹੀ ਲੜਨਗੇ। ਉਨ੍ਹਾਂ ਇਹ ਵੀ ਕਿਹਾ ਕਿ ਉਹ ਲੋਕ ਸਭਾ ਚੋਣਾਂ ਦੌਰਾਨ ਕਿਸੀ ਪਾਰਟੀ ਦਾ ਸਮਰਥਨ ਵੀ ਨਹੀਂ ....
ਬਰਨਾਲਾ ਪ੍ਰੈੱਸ ਕਲੱਬ ਦੀ ਚੋਣ ਲਈ ਪਈਆਂ 55 ਫ਼ੀਸਦੀ ਵੋਟਾਂ
. . .  about 3 hours ago
ਟਰੱਕ ਅਤੇ ਪਿਕ ਅੱਪ ਵੈਨ ਵਿਚਾਲੇ ਹੋਈ ਭਿਆਨਕ ਟੱਕਰ 'ਚ 7 ਮੌਤਾਂ, 8 ਜ਼ਖਮੀ
. . .  about 3 hours ago
ਕੋਹਰੇ ਕਾਰਨ ਦੇਰੀ ਨਾਲ ਚੱਲ ਰਹੀਆਂ ਹਨ ਦਿੱਲੀ ਆਉਣ ਵਾਲੀ 13 ਟਰੇਨਾਂ
. . .  about 3 hours ago
ਵਿਧਾਨ ਸਭਾ ਦੇ ਚਲ ਰਹੇ ਸੈਸ਼ਨ ਦੌਰਾਨ ਮੈਡੀਕਲ ਪ੍ਰੈਕਟੀਸ਼ਨਰਾਂ ਦਾ ਉਠਾਇਆ ਜਾਵੇਗਾ ਮੁੱਦਾ- ਚੀਮਾ
. . .  about 3 hours ago
ਬਰਨਾਲਾ ਪ੍ਰੈੱਸ ਕਲੱਬ ਦੀ ਚੋਣ ਸ਼ੁਰੂ
. . .  about 4 hours ago
ਮੈਕਸੀਕੋ 'ਚ ਗੋਲੀਬਾਰੀ, ਪੰਜ ਲੋਕਾਂ ਦੀ ਮੌਤ
. . .  about 4 hours ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 5 ਕੱਤਕ ਸੰਮਤ 549
ਵਿਚਾਰ ਪ੍ਰਵਾਹ: ਕਰਤੱਵ ਦਾ ਪਾਲਣ ਕਰਨ ਵਾਲੇ ਵਿਅਕਤੀ ਕਦੇ ਵੀ ਨਿਰਾਸ਼ ਨਹੀਂ ਹੁੰਦੇ। -ਸਰਦਾਰ ਪਟੇਲ

ਜਲੰਧਰ

ਦੀਵਾਲੀ ਦੀ ਰਾਤ ਸ਼ਹਿਰ 'ਚ 18 ਜਗ੍ਹਾ ਲੱਗੀ ਅੱਗ

ਜਲੰਧਰ, 20 ਅਕਤੂਬਰ (ਐੱਮ. ਐੱਸ. ਲੋਹੀਆ)-ਦੀਵਾਲੀ ਦੀ ਰਾਤ ਹੋਏ ਹਾਦਸਿਆਂ ਦੌਰਾਨ ਸ਼ਹਿਰ ਦੇ ਵੱਖ-ਵੱਖ ਖੇਤਰਾਂ 'ਚ 18 ਜਗ੍ਹਾ 'ਤੇ ਅੱਗਾਂ ਲੱਗੀਆਂ | ਇਨ੍ਹਾਂ ਅੱਗਾਂ ਨਾਲ ਜਿੱਥੇ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ, ਉੱਥੇ ਬਹੁਤ ਸਾਰੇ ਅਜਿਹੇ ਪਰਿਵਾਰ ਵੀ ਹਨ, ਜਿਨ੍ਹਾਂ ਦੀ ...

ਪੂਰੀ ਖ਼ਬਰ »

ਸੇਂਟ ਸੋਲਜਰ ਨੇ ਨਾਰੀ ਨਿਕੇਤਨ ਦੇ ਬੱਚਿਆਂ ਨਾਲ ਮਨਾਈ ਦੀਵਾਲੀ

ਜਲੰਧਰ, 20 ਅਕਤੂਬਰ (ਰਣਜੀਤ ਸਿੰਘ ਸੋਢੀ)-ਸੇਂਟ ਸੋਲਜਰ ਗਰੁੱਪ ਆਫ਼ ਇੰਸਟੀਚਿਊਸ਼ਨ ਵਲੋਂ ਖ਼ੁਸ਼ੀਆਂ ਦਾ ਤਿਉਹਾਰ ਦੀਵਾਲੀ ਨਾਰੀ ਨਿਕੇਤਨ ਦੇ ਬੱਚਿਆਂ ਦੇ ਨਾਲ ਮਨਾਇਆ ਗਿਆ | ਦੀਵਾਲੀ ਦੇ ਤਿਉਹਾਰ ਨੂੰ ਮਨਾਉਣ ਲਈ ਗਰੁੱਪ ਦੇ ਚੇਅਰਮੈਨ ਅਨਿਲ ਚੋਪੜਾ, ਵਾਇਸ ਚੇਅਰਪਰਸਨ ...

ਪੂਰੀ ਖ਼ਬਰ »

ਵੇਰਕਾ ਮਿਲਕ ਪਲਾਂਟ ਨਜ਼ਦੀਕ ਕੂੜੇ ਦੇ ਡੰਪ ਨੰੂ ਲੱਗੀ ਅੱਗ

ਮਕਸੂਦਾਂ, 20 ਅਕਤੂਬਰ (ਵੇਹਗਲ)-ਵੇਰਕਾ ਮਿਲਕ ਪਲਾਂਟ ਨਜ਼ਦੀਕ ਗੁਰੂ ਅਮਰਦਾਸ ਕਾਲੋਨੀ ਦੇ ਬਾਹਰ ਲੱਗੇ ਕੂੜੇ ਦੇ ਢੇਰ ਨੰੂ ਅੱਗ ਲੱਗਣ ਦੌਰਾਨ ਜਲੰਧਰ-ਅੰਮਿ੍ਤਸਰ ਮਾਰਗ 'ਤੇ ਕਈ ਘੰਟੇ ਧੂੰਆਂ ਛਾਇਆ ਰਿਹਾ ਅਤੇ ਵਾਹਨ ਇਸ ਧੰੂਏ 'ਚ ਗੁਜ਼ਰਦੇ ਰਹੇ | ਹੋਰ ਤਾਂ ਹੋਰ ਥਾਣਾ ...

ਪੂਰੀ ਖ਼ਬਰ »

ਅਥਲੈਟਿਕਸ ਮੀਟ ਕਰਵਾਈ

ਜਲੰਧਰ, 20 ਅਕਤੂਬਰ (ਜਤਿੰਦਰ ਸਾਬੀ)-ਜ਼ੋਨ ਨੰਬਰ 4 ਲੜਕੇ ਵਰਗ ਦੀ ਅਥਲੈਟਿਕਸ ਮੀਟ ਜੋ ਦੋਆਬਾ ਖਾਲਸਾ ਸਕੂਲ ਜਲੰਧਰ ਵਿਖੇ ਕਰਵਾਈ ਗਈ | ਇਸ ਚੈਂਪੀਅਨਸ਼ਿਪ ਦੇ ਵਿਚ ਵੱਖ ਵੱਖ ਵਰਗਾਂ ਦੇ ਖੇਡ ਮੁਕਾਬਲੇ ਕਰਵਾਏ ਗਏ | ਜ਼ੋਨ ਨੰਬਰ 4 ਦੇ ਵਿਚ ਪੈਂਦੇ ਸਰਕਾਰੀ ਤੇ ਪ੍ਰਾਈਵੇਟ ...

ਪੂਰੀ ਖ਼ਬਰ »

ਬਾਬਾ ਵਿਸ਼ਵਕਰਮਾ ਦਿਵਸ ਮਨਾਇਆ

ਜਲੰਧਰ, 20 ਅਕਤੂਬਰ (ਸ਼ਿਵ)-ਜਲੰਧਰ ਵੈਸਟ ਵਿਚ ਪੈਂਦੇ ਕਾਲਾ ਸੰਘਿਆਂ ਰੋਡ ਬਸਤੀ ਸ਼ੇਖ਼ ਸਥਿਤ ਬਾਬਾ ਵਿਸ਼ਵਕਰਮਾ ਮੰਦਿਰ 'ਚ ਵਿਸ਼ਵਕਰਮਾ ਦਿਵਸ ਮਨਾਇਆ ਗਿਆ | ਇਸ ਵਿਚ ਵੈਸਟ ਦੇ ਏ. ਸੀ. ਪੀ. ਕੈਲਾਸ਼ ਚੰਦਰ, ਸੁਭਾਸ਼ ਗੋਰੀਆ, ਇਸ਼ਾਂਤ ਸ਼ਰਮਾ, ਬਲਬੀਰ ਗੋਰੀਆ, ਦੀਪਕ ...

ਪੂਰੀ ਖ਼ਬਰ »

ਗੁਰਦੁਆਰਾ ਸਾਹਿਬ ਦੀ ਨਵੀਂ ਬਣੀ ਇਮਾਰਤ ਦਾ ਉਦਘਾਟਨ ਅੱਜ

ਜਲੰਧਰ, 20 ਅਕਤੂਬਰ (ਹਰਵਿੰਦਰ ਸਿੰਘ ਫੁੱਲ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਇੰਡਸਟ੍ਰੀਅਲ ਏਰੀਆ ਦੀ ਨਵੀਂ ਬਣੀ ਇਮਾਰਤ ਦਾ ਉਦਘਾਟਨ 21 ਅਕਤੂਬਰ ਨੂੰ ਹੋਵੇਗਾ | ਇਸ ਸਬੰਧੀ ਗੁਰਦੁਆਰਾ ਕਮੇਟੀ ਦੀ ਮੀਟਿੰਗ ਪ੍ਰਧਾਨ ਹਰਭਜਨ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਹੋਈ | ...

ਪੂਰੀ ਖ਼ਬਰ »

ਪਲੇਟਫ਼ਾਰਮ ਦਾ ਟਿਕਟ 20 ਰੁਪਏ ਦਾ

ਜਲੰਧਰ, 20 ਅਕਤੂਬਰ (ਸ਼ਿਵ)- ਉੱਤਰੀ ਰੇਲਵੇ ਨੇ ਜਲੰਧਰ, ਅੰਮਿ੍ਤਸਰ, ਲੁਧਿਆਣਾ ਵਿਚ ਸਟੇਸ਼ਨ ਦਾ ਪਲੇਟਫ਼ਾਰਮ ਦਾ ਟਿਕਟ 10 ਰੁਪਏ ਤੋਂ ਵਧਾ ਕੇ 20 ਰੁਪਏ ਦਾ ਕਰ ਦਿੱਤਾ ਹੈ | ਉੱਤਰੀ ਰੇਲਵੇ ਵਲੋਂ ਇਸ ਮਾਮਲੇ ਵਿਚ ਸਥਾਨਕ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ | ...

ਪੂਰੀ ਖ਼ਬਰ »

ਐੱਨ.ਸੀ. ਐੱਲ. ਪੀ. ਸਕੂਲ 'ਚ ਦੀਵਾਲੀ ਦਾ ਤਿਉਹਾਰ ਮਨਾਇਆ

ਚੁਗਿੱਟੀ/ਜੰਡੂਸਿੰਘਾ, 20 ਅਕਤੂਬਰ (ਨਰਿੰਦਰ ਲਾਗੂ)-ਮੁਹੱਲਾ ਉਪਕਾਰ ਨਗਰ 'ਚ ਸਥਿਤ ਐੱਨ. ਸੀ.ਐੱਲ.ਪੀ. ਸਕੂਲ ਵਿਖੇ ਅਧਿਆਪਕਾਂ ਅਤੇ ਸ਼ਹੀਦ ਅਜੀਤ ਸਿੰਘ ਨੌਜਵਾਨ ਸੁਸਾਇਟੀ ਦੇ ਨੁਮਾਇੰਦਿਆਂ ਦੀ ਦੇਖ-ਰੇਖ ਹੇਠ ਬੱਚਿਆਂ ਵਲੋਂ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਟਾਂਕਕਸ਼ੱਤਰੀ ਸਭਾ ਵਲੋਂ ਪਰਿਚੈ ਸਮਾਗਮ ਕੱਲ੍ਹ

ਜਲੰਧਰ, 20 ਅਕਤੂਬਰ (ਹਰਵਿੰਦਰ ਸਿੰਘ ਫੁੱਲ)-ਸੰਤ ਨਾਮਦੇਵ ਕਸ਼ੱਤਰੀਆ (ਟਾਂਕ) ਸਭਾ ਜ਼ਿਲਾ ਜਲੰਧਰ ਵਲੋਂ ਲੜਕੇ ਤੇ ਲੜਕੀਆਂ ਦੇ ਰਿਸ਼ਤਿਆਂ ਲਈ ਤੀਜਾ ਪਰਿਚੈ ਸਮਾਗਮ 22 ਅਕਤੂਬਰ ਨੂੰ ਸੰਤ ਨਾਮਦੇਵ ਭਵਨ ਮਾਡਲ ਹਾਊਸ ਜਲੰਧਰ ਵਿਖੇ ਕਰਵਾਇਆ ਜਾ ਰਿਹਾ ਹੈ | ਇਸ ਦੌਰਾਨ ...

ਪੂਰੀ ਖ਼ਬਰ »

ਅੱਜ ਹੋਏਗਾ ਵਾਰਡਬੰਦੀ ਦਾ ਨਕਸ਼ਾ ਠੀਕ ਕਰਨ ਦਾ ਕੰਮ

ਜਲੰਧਰ, 20 ਅਕਤੂਬਰ (ਸ਼ਿਵ)- ਕਈ ਖ਼ਾਮੀਆਂ ਵਾਲਾ ਵਾਰਡਬੰਦੀ ਦਾ ਨਕਸ਼ਾ ਠੀਕ ਕਰਨ ਦਾ ਕੰਮ ਸ਼ਨਿਚਰਵਾਰ ਨੂੰ ਪੂਰਾ ਹੋਣ ਦੀ ਸੰਭਾਵਨਾ ਜ਼ਾਹਰ ਕੀਤੀ ਜਾ ਰਹੀ ਹੈ ਕਿਉਂਕਿ ਨਿਗਮ ਪ੍ਰਸ਼ਾਸਨ ਦੀ ਹਦਾਇਤ ਤੋਂ ਬਾਅਦ ਬਿਲਡਿੰਗ ਵਿਭਾਗ ਦੇ ਕਈ ਡਰਾਫਟਮੈਨ ਨਕਸ਼ੇ ਦੀਆਂ ...

ਪੂਰੀ ਖ਼ਬਰ »

ਪੁਖ਼ਰਾਜ ਫਾਊਾਡੇਸ਼ਨ ਨੇ ਮਨਾਈ ਗਰੀਨ ਦੀਵਾਲੀ

ਜਲੰਧਰ, 20 ਅਕਤੂਬਰ (ਅ. ਬ.)-ਪੁਖਰਾਜ ਫਾਊਾਡੇਸ਼ਨ ਵਲੋਂ ਗਰੀਨ ਦੀਵਾਲੀ ਦੇ ਸੰਦੇਸ਼ ਨਾਲ ਦੀਵਾਲੀ ਦਾ ਸ਼ੁਭ ਤਿਉਹਾਰ ਮਨਾਇਆ ਗਿਆ, ਜਿਸ ਵਿਚ ਸੀ. ਐਮ. ਡੀ. ਸੁਖਜੀਤ ਸਿੰਘ ਚੀਮਾ, ਈ. ਡੀ. ਅਮਨਦੀਪ ਕੌਰ ਚੀਮਾ, ਜ਼ੋਨਲ ਮੈਨੇਜਰ ਜਸਵਿੰਦਰ ਸਿੰਘ ਅਤੇ ਹੋਰ ਸਟਾਫ ਮੈਂਬਰਾਂ ਨੇ ...

ਪੂਰੀ ਖ਼ਬਰ »

ਵਾਰਡਬੰਦੀ ਨੂੰ ਲੈ ਕੇ ਭਾਜਪਾ ਵਲੋਂ ਅਦਾਲਤ 'ਚ ਜਾਣ ਦਾ ਸੰਕੇਤ

ਜਲੰਧਰ, 20 ਅਕਤੂਬਰ (ਸ਼ਿਵ)- ਵਾਰਡਬੰਦੀ ਕਰਨ ਦੇ ਤਰੀਕੇ ਤੋਂ ਔਖੀ ਹੋਈ ਭਾਜਪਾ ਨੇ ਹੁਣ ਵਾਰਡਬੰਦੀ ਦੇ ਨਕਸ਼ੇ ਦਾ ਕੰਮ ਪੂਰਾ ਨਾ ਹੋਣ 'ਤੇ ਨਿਗਮ ਪ੍ਰਸ਼ਾਸਨ ਦੀ ਖਿਚਾਈ ਕਰਦੇ ਹੋਏ ਕਿਹਾ ਹੈ ਕਿ ਇਤਰਾਜ਼ ਮੰਗਣ ਦੇ ਦਿਨ ਨਿਕਲ ਰਹੇ ਹਨ ਪਰ ਉਸ ਨੇ ਅਜੇ ਤੱਕ ਨਕਸ਼ਾ ਠੀਕ ਕਰਨ ...

ਪੂਰੀ ਖ਼ਬਰ »

ਵਿਸ਼ਵਕਰਮਾ ਦਿਵਸ ਮੌਕੇ ਨਿਗਮ ਯੂਨੀਅਨ ਵਲੋਂ ਸਮਾਗਮ

ਮਕਸੂਦਾਂ, 20 ਅਕਤੂਬਰ (ਲਖਵਿੰਦਰ ਪਾਠਕ)-ਲੰਮਾ ਪਿੰਡ ਚੌਕ ਨੇੜੇ ਸਥਿਤ ਨਗਰ ਨਿਗਮ ਦੀ ਵਰਕਸ਼ਾਪ 'ਚ ਅੱਜ ਬਾਬਾ ਵਿਸ਼ਵਕਰਮਾ ਦਿਵਸ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਵਿਸ਼ਾਲ ਸਮਾਗਮ ਕਰਵਾਇਆ ਗਿਆ | ਨਿਗਮ ਯੂਨੀਅਨ ਪ੍ਰਧਾਨ ਚੰਦਨ ਗਰੇਵਾਲ, ਪ੍ਰਧਾਨ ...

ਪੂਰੀ ਖ਼ਬਰ »

ਸੁਦਾਮਾ ਮਾਰਕੀਟ ਦੇ ਪੀੜਤ ਦੁਕਾਨਦਾਰਾਂ ਨੂੰ ਮਿਲੇ ਭਾਜਪਾ ਪ੍ਰਧਾਨ

ਜਲੰਧਰ, 20 ਅਕਤੂਬਰ (ਸ਼ਿਵ)-ਭਾਰੀ ਅੱਗ ਨਾਲ ਸੁਦਾਮਾ ਮਾਰਕੀਟ ਦੀਆਂ ਦੁਕਾਨਾਂ ਨੂੰ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਭਾਜਪਾ ਪ੍ਰਧਾਨ ਰਮੇਸ਼ ਸ਼ਰਮਾ ਨੇ ਮੌਕੇ 'ਤੇ ਜਾ ਕੇ ਜਾਇਜ਼ਾ ਲਿਆ ਤੇ ਦੁਕਾਨਦਾਰਾਂ ਨੂੰ ਭਰੋਸਾ ਦਿੱਤਾ ਤੇ ਕੇਂਦਰੀ ਮੰਤਰੀ ਸ੍ਰੀ ਵਿਜੇ ਸਾਂਪਲਾ ...

ਪੂਰੀ ਖ਼ਬਰ »

ਐਕਟਿਵਾ ਸਵਾਰ ਪਤੀ-ਪਤਨੀ 'ਤੇ ਕਾਰ ਸਵਾਰ ਵਲੋਂ ਹਮਲਾ

ਚੁਗਿੱਟੀ/ਜੰਡੂਸਿੰਘਾ, 20 ਅਕਤੂਬਰ (ਨਰਿੰਦਰ ਲਾਗੂ)-ਅੱਜ ਸ਼ਾਮ 5.30 ਵਜੇ ਦੇ ਕਰੀਬ ਕਾਰ ਸਵਾਰ ਪਿਓ-ਧੀ ਵਲੋਂ ਪੁਰਾਣੀ ਰੰਜਿਸ਼ ਤਹਿਤ ਐਕਟਿਵਾ ਸਵਾਰ ਆਪਣੇ ਰਿਸ਼ਤੇਦਾਰ ਨੂੰ ਮਿਲਣ ਜਾ ਰਹੇ ਪਤੀ-ਪਤਨੀ 'ਤੇ ਹਮਲਾ ਕਰ ਦਿਤਾ, ਜਿਸ ਸਬੰਧੀ ਘਟਨਾ ਦਾ ਸ਼ਿਕਾਰ ਹੋਏ ਪੀੜ੍ਹਤ ...

ਪੂਰੀ ਖ਼ਬਰ »

ਪਟਾਕੇ ਦੀਆਂ ਚੰਗਿਆੜੀਆਂ ਨਾਲ ਘਰ 'ਚ ਲੱਗੀ ਅੱਗ

ਚੁਗਿੱਟੀ/ਜੰਡੂਸਿੰਘਾ, 20 ਅਕਤੂਬਰ (ਨਰਿੰਦਰ ਲਾਗੂ)-ਵਾਰਡ ਨੰ: 15 ਦੇ ਮੁਹੱਲਾ ਚੁਗਿੱਟੀ ਨਾਲ ਲਗਦੇ ਵਾਲਮੀਕਿ ਮੁਹੱਲਾ ਦੇ ਇਕ ਘਰ 'ਚ ਬੀਤੇ ਬੁੱਧਵਾਰ ਨੂੰ ਪਟਾਕੇ ਦੀਆਂ ਚੰਗਿਆੜੀਆਂ ਨਾਲ ਅਚਾਨਕ ਅੱਗ ਲੱਗ ਜਾਣ ਕਾਰਨ ਘਰੇਲੂ ਸਾਮਾਨ ਦਾ ਕਾਫ਼ੀ ਨੁਕਸਾਨ ਹੋ ਗਿਆ | ਘਰ ਦੀ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਦੋ ਵਿਦਿਆਰਥੀ ਜ਼ਖ਼ਮੀ

ਮਕਸੂਦਾਂ, 20 ਅਕਤੂਬਰ (ਵੇਹਗਲ)-ਸੂਰਾਨੁੱਸੀ ਨਜ਼ਦੀਕ ਕੇਂਦਰੀ ਵਿਦਿਆਲਿਆ ਸਕੂਲ ਈਸਾ ਨਗਰ 'ਚ ਐਕਟਿਵਾ ਤੇ ਸਾਈਕਲ ਸਵਾਰ ਦੀ ਟੱਕਰ ਦੌਰਾਨ ਦੋ ਵਿਦਿਆਰਥੀ ਜ਼ਖ਼ਮੀ ਹੋ ਗਏ | ਜ਼ਖ਼ਮੀ ਵਿਦਿਆਰਥੀਆਂ ਦੀ ਪਹਿਚਾਣ ਸਤਿਅਮ ਪੁੱਤਰ ਬਗਵੰਤ ਪ੍ਰਸਾਦ ਵਾਸੀ ਲਿਧੜਾਂ, ਜਲੰਧਰ ...

ਪੂਰੀ ਖ਼ਬਰ »

ਔਰਤ ਦੀਆਂ ਵਾਲੀਆਂ ਝਪਟੀਆਂ

ਜਲੰਧਰ, 20 ਅਕਤੂਬਰ (ਐੱਮ. ਐੱਸ. ਲੋਹੀਆ)-ਸਥਾਨਕ ਗੁਰੂ ਤੇਗ ਬਹਾਦਰ ਨਗਰ 'ਚ ਇਕ ਔਰਤ ਕੋਲੋਂ 3 ਐਕਟਿਵਾ ਸਵਾਰਾਂ ਨੇ ਵਾਲੀਆਂ ਲੁੱਟ ਲਈਆਂਅਤੇ ਮੌਕੇ ਤੋਂ ਫਰਾਰ ਹੋ ਗਏ | ਪੀੜਤ ਗਗਨਪ੍ਰੀਤ ਕੌਰ ਪਤਨੀ ਗੁਰਪ੍ਰੀਤ ਸਿੰਘ ਵਾਸੀ ਪ੍ਰਕਾਸ਼ ਨਗਰ, ਮਾਡਲ ਟਾਊਨ ਨੇ ਜਾਣਕਾਰੀ ...

ਪੂਰੀ ਖ਼ਬਰ »

ਜਲੰਧਰ ਦੇ ਸਾਰੇ ਵਿਧਾਇਕਾਂ ਨੂੰ ਜਾਰੀ ਹੋਣਗੇ 40 ਕਰੋੜ

ਜਲੰਧਰ, 20 ਅਕਤੂਬਰ (ਸ਼ਿਵ)-ਵਾਰਡਬੰਦੀ ਜਾਰੀ ਕਰਨ ਤੋਂ ਬਾਅਦ ਪੰਜਾਬ ਸਰਕਾਰ ਆਉਂਦੀਆਂ ਨਿਗਮ ਚੋਣਾਂ ਨੂੰ ਦੇਖਦੀ ਹੋਈ ਜਲਦੀ ਹੀ ਵਿਕਾਸ ਦੇ ਕੰਮ ਕਰਵਾਉਣ ਲਈ ਫ਼ੰਡ ਜਾਰੀ ਕਰਨ ਜਾ ਰਹੀ ਹੈ | ਸਿਆਸੀ ਹਲਕਿਆਂ ਦੀ ਮੰਨੀਏ ਤਾਂ ਜਲੰਧਰ ਦੇ ਸਾਰੇ ਵਿਧਾਇਕਾਂ ਲਈ 10-10 ਕਰੋੜ ...

ਪੂਰੀ ਖ਼ਬਰ »

ਸ਼ਹਿਰ ਦੇ ਵੱਖ- ਵੱਖ ਗੁਰਦੁਆਰਿਆਂ 'ਚ ਬੰਦੀ ਛੋੜ ਦਿਵਸ ਮੌਕੇ ਕਰਵਾਏ ਧਾਰਮਿਕ ਸਮਾਗਮ

ਜਲੰਧਰ, 20 ਅਕਤੂਬਰ (ਹਰਵਿੰਦਰ ਸਿੰਘ ਫੁੱਲ)- ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਜਲੰਧਰ ਵਿਖੇ ਬੰਦੀ ਛੋੜ ਦਿਵਸ ਮੌਕੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ | ਗੁਰਦੁਆਰਾ ਕਮੇਟੀ ਦੇ ਪ੍ਰਧਾਨ ਅਜੀਤ ਸਿੰਘ ਸੇਠੀ ਨੇ ਦੱਸਿਆ ਕਿ ਬੰਦੀ ਛੋੜ ਦਿਵਸ ਤੇ ਦੀਵਾਲੀ ਮੌਕੇ ...

ਪੂਰੀ ਖ਼ਬਰ »

ਥਾਣਾ ਮਕਸੂਦਾਂ 'ਚ ਪਏ ਵਾਹਨਾਂ ਨੂੰ ਲੱਗੀ ਅੱਗ

ਮਕਸੂਦਾਂ, 20 ਅਕਤੂਬਰ (ਵੇਹਗਲ)-ਥਾਣਾ ਮਕਸੂਦਾਂ ਦੇ ਬਾਹਰ ਵੱਖ-ਵੱਖ ਮੁਕਦਮਿਆਂ 'ਚ ਜ਼ਬਤ ਵਾਹਨਾਂ ਨੰੂ ਅਚਾਨਕ ਅੱਗ ਲੱਗਣ ਨਾਲ ਤਕਰੀਬਨ 20 ਵਾਹਨ ਸੜ ਗਏ | ਦੀਵਾਲੀ ਵਾਲੇ ਦਿਨ ਤਕਰਬੀਨ ਸਵੇਰੇ 8 ਵਜੇ ਥਾਣੇ ਦੇ ਬਾਹਰ ਖੜ੍ਹੇ ਵਾਹਨਾਂ 'ਚ ਅੱਗ ਦੇ ਭਾਂਬੜ ਮੱਚਦੇ ਵੇਖ ਥਾਣਾ ...

ਪੂਰੀ ਖ਼ਬਰ »

ਅਣਪਛਾਤੇ ਵਾਹਨ ਵਲੋਂ ਟੱਕਰ ਮਾਰੇ ਜਾਣ ਦੌਰਾਨ 1 ਜ਼ਖ਼ਮੀ

ਮਕਸੂਦਾਂ, 20 ਅਕਤੂਬਰ (ਵੇਹਗਲ)-ਥਾਣਾ ਡਵੀਜ਼ਨ ਨੰ: 1 ਦੇ ਅਧੀਨ ਆਉਂਦੇ ਖੇਤਰ ਜਲੰਧਰ-ਅੰਮਿ੍ਤਸਰ ਮਾਰਗ 'ਤੇ ਸਥਿਤ ਵਾਈ ਪੁਆਇੰਟ ਸ਼ਹੀਦ ਭਗਤ ਸਿੰਘ ਕਾਲੋਨੀ ਨਜ਼ਦੀਕ ਨਸ਼ੇ ਦੀ ਹਾਲਤ 'ਚ ਮੁੱਖ ਮਾਰਗ ਨੂੰ ਪਾਰ ਕਰ ਰਹੇ ਵਿਅਕਤੀ ਨੂੰ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ...

ਪੂਰੀ ਖ਼ਬਰ »

ਭੈਣ ਦੇ ਘਰ ਦੀਵਾਲੀ ਦੇ ਤੋਹਫ਼ੇ ਦੇਣ ਜਾ ਰਹੇ ਸੜਕ ਹਾਦਸੇ 'ਚ 4 ਜ਼ਖ਼ਮੀ

ਮਕਸੂਦਾਂ, 20 ਅਕਤੂਬਰ (ਵੇਹਗਲ)-ਦੀਵਾਲੀ ਵਾਲੇ ਦਿਨ ਭੈਣ ਦੇ ਘਰ ਦੀਵਾਲੀ ਦੇ ਤੋਹਫੇ ਦੇਣ ਜਾ ਰਹੇ ਮੋਟਰਸਾਈਕਲ ਸਵਾਰ ਇਕੋ ਪਰਿਵਾਰ ਦੇ ਚਾਰ ਜੀਅ ਸੜਕ ਹਾਦਸੇ 'ਚ ਜ਼ਖ਼ਮੀ ਹੋ ਗਏ | ਜ਼ਖ਼ਮੀਆਂ ਦੀ ਪਹਿਚਾਣ ਸਰਬਜੀਤ ਸਿੰਘ, ਉਸ ਦੀ ਪਤਨੀ ਕੁਲਵਿੰਦਰ ਕੌਰ, ਉਨ੍ਹਾਂ ਦੀਆਂ ਦੋ ...

ਪੂਰੀ ਖ਼ਬਰ »

ਓਪਨ ਪੰਜਾਬ ਅਥਲੈਟਿਕਸ ਚੈਂਪੀਅਨਸ਼ਿਪ ਲਈ ਜਲੰਧਰ ਟੀਮ ਦੇ ਚੋਣ ਟਰਾਇਲ ਕੱਲ੍ਹ

ਜਲੰਧਰ, 20 ਅਕਤੂਬਰ (ਜਤਿੰਦਰ ਸਾਬੀ)-ਓਪਨ ਪੰਜਾਬ ਅਥਲੈਟਿਕਸ ਚੈਂਪੀਅਨਸ਼ਿਪ ਲੜਕੇ ਤੇ ਲੜਕੀਆਂ ਦੇ ਵਰਗ 'ਚ 28 ਤੋਂ 29 ਅਕਤੂਬਰ ਤੱਕ ਸਪੋਰਟਸ ਸਕੂਲ ਘੁੱਦਾ ਵਿਖੇ ਕਰਵਾਈ ਜਾ ਰਹੀ ਹੈ | ਇਸ ਚੈਂਪੀਅਨਸ਼ਿਪ ਦੇ ਵਿਚ ਹਿੱਸਾ ਲੈਣ ਵਾਲੀ ਜ਼ਿਲ੍ਹਾ ਜਲੰਧਰ ਅਥਲੈਟਿਕਸ ਟੀਮ ਦੇ ...

ਪੂਰੀ ਖ਼ਬਰ »

ਜੱਸਾ ਸਿੰਘ ਆਹਲੂਵਾਲੀਆ ਦੀ ਬਰਸੀ ਸਬੰਧੀ ਸਮਾਗਮ ਕਰਵਾਇਆ

ਚੁਗਿੱਟੀ/ਜੰਡੂਸਿੰਘਾ, 20 ਅਕਤੂਬਰ (ਨਰਿੰਦਰ ਲਾਗੂ)-ਜਲੰਧਰ ਆਹਲੂਵਾਲੀਆ ਬਰਾਦਰੀ ਵਲੋਂ ਅੱਜ ਸਥਾਨਕ ਗੁਰੂ ਨਾਨਕਪੁਰਾ ਦੀ ਮੇਨ ਮਾਰਕੀਟ 'ਚ ਸਥਿਤ ਵਾਲੀਆ ਪੋਲੀਕਲੀਨਿਕ ਵਿਖੇ ਨਵਾਬ ਜੱਸਾ ਸਿੰਘ ਆਹਲੂਵਾਲੀਆ ਦੀ ਬਰਸੀ ਸਬੰਧੀ ਸਮਾਗਮ ਪ੍ਰਧਾਨ ਨਰਿੰਦਰ ਸਿੰਘ ...

ਪੂਰੀ ਖ਼ਬਰ »

ਸਾਈਕਲ ਰੈਲੀ ਰਾਹੀਂ ਪਰਾਲੀ ਨਾ ਸਾੜਨ ਦਾ ਹੋਕਾ ਦਿੱਤਾ

ਲੋਹੀਆਂ ਖਾਸ, 20 ਅਕਤੂਬਰ (ਦਿਲਬਾਗ ਸਿੰਘ, ਗੁਰਪਾਲ ਸਿੰਘ ਸ਼ਤਾਬਗੜ੍ਹ)-ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਤੇ ਝੋਨੇ ਦੀ ਪਰਾਲੀ ਨੂੰ ਅੱਗ ਨਾਲ ਲਾਉਣ ਸਬੰਧੀ ਜਾਗਰੂਕ ਕਰਨ ਲਈ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ 'ਚ ਸਾਇਕਲ ਰੈਲੀ ਕੱਢੀ ਗਈ | ਇਸ ...

ਪੂਰੀ ਖ਼ਬਰ »

ਸੜਕ ਹਾਦਸੇ 'ਚ 5 ਔਰਤਾਂ

ਫਿਲੌਰ, 20 ਅਕਤੂਬਰ (ਸੁਰਜੀਤ ਸਿੰਘ ਬਰਨਾਲਾ)-ਫਿਲੌਰ ਦੇ ਨਜ਼ਦੀਕੀ ਨੂਰਮਹਿਲ ਰੋਡ ਵਿਖੇ ਇੱਕ ਛੋਟਾ ਹਾਥੀ ਪਲਟਣ ਨਾਲ ਔਰਤਾਂ ਸਮਤੇ ਕਈ ਵਿਅਕਤੀ ਜ਼ਖਮੀ ਹੋ ਗਏ | ਪ੍ਰਾਪਤ ਜਾਣਕਾਰੀ ਅਨੁਸਾਰ ਲੁਧਿਆਣਾ ਸ਼ੇਰ ਪੁਰ ਰੋਡ ਤੋਂ ਇੱਕ ਛੋਟੇ ਹਾਥੀ ਵਿਚ ਸਵਾਰ 15-20 ਸਵਾਰੀਆਂ ...

ਪੂਰੀ ਖ਼ਬਰ »

ਲੜਕੀ ਵਲੋਂ ਖ਼ੁਦਕੁਸ਼ੀ

ਗੁਰਾਇਆ, 20 ਅਕਤੂਬਰ (ਬਲਵਿੰਦਰ ਸਿੰਘ)-ਨਜ਼ਦੀਕੀ ਪਿੰਡ ਵਿਰਕਾਂ ਦੀ ਇੱਕ ਲੜਕੀ ਵਲੋਂ ਫਾਹਾ ਲੈ ਕੇ ਖੁਦਕੁਸ਼ੀ ਕੀਤੇ ਜਾਣ ਦਾ ਸਮਾਚਾਰ ਹੈ | ਮਿ੍ਤਕ ਲੜਕੀ ਜੋਤੀ ਪੁੱਤਰੀ ਸੁੱਚਾ ਰਾਮ ਵਾਸੀ ਵਿਰਕ ਜੋ ਪਿੰਡ ਚੱਕ ਸਾਹਬੂ ਵਿਖੇ ਵਿਆਹੀ ਹੋਈ ਸੀ, ਨੇ ਫਾਹਾ ਲੈ ਕੇ ...

ਪੂਰੀ ਖ਼ਬਰ »

ਅੱਗ ਲੱਗਣ ਨਾਲ ਨੁਕਸਾਨ

ਬੜਾ ਪਿੰਡ, 20 ਅਕਤੂਬਰ (ਚਾਵਲਾ)-ਇਥੋਂ ਦੇ ਰਾਮ ਬਾਜ਼ਾਰ ਵਿਖੇ ਜਗਦੀਸ਼ ਲਾਲ ਪੁੱਤਰ ਹਰੀ ਰਾਮ ਨੇ ਆਪਣੀ ਦੁਕਾਨ ਦੇ ਅੱਗੇ ਪਟਾਕਿਆਂ ਦੀ ਦੁਕਾਨ ਲਗਾਈ ਹੋਈ ਸੀ | ਰਾਤ 9 ਵਜੇ ਦੇ ਕਰੀਬ ਇਕ ਆਤਿਸ਼ਬਾਜ਼ੀ ਦੇ ਨਾਲ ਦੇਖਦੇ ਹੀ ਦੇਖਦੇ ਅੱਗ ਲੱਗ ਗਈ | ਆਤਿਸ਼ਬਾਜ਼ੀ ਕਿਧਰੋਂ ਆਈ, ...

ਪੂਰੀ ਖ਼ਬਰ »

ਸ਼ਰਾਬ ਸਮੇਤ ਕਾਬੂ

ਨਕੋਦਰ, 20 ਅਕਤੂਬਰ (ਗੁਰਵਿੰਦਰ ਸਿੰਘ)- ਥਾਣਾ ਸਿਟੀ ਨੇ ਦੋ ਪੇਟੀਆਂ ਸ਼ਰਾਬ ਸਮੇਤ ਇਕ ਮੁਲਜ਼ਮ ਨੰੂ ਕਾਬੂ ਕਰਕੇ ਮੁਕੱਦਮਾ ਦਰਜ ਕਰ ਦਿੱਤਾ ਗਿਆ ਹੈ | ਥਾਣਾ ਸਿਟੀ ਮੁਖੀ ਸੁਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਗੋਲਡਨ ਐਵੀਨਿਊ ...

ਪੂਰੀ ਖ਼ਬਰ »

ਝਪਟਮਾਰ ਬਜ਼ੁਰਗ ਔਰਤ ਦੀ ਵਾਲੀ ਲਾਹ ਕੇ ਫਰਾਰ

ਆਦਮਪੁਰ, 20 ਅਕਤੂਬਰ (ਹਰਪ੍ਰੀਤ ਸਿੰਘ)- ਅੱਜ ਪੁਲਿਸ ਨਾਕੇ ਤੋਂ ਕਰੀਬ 100 ਮੀਟਰ ਦੀ ਦੂਰੀ 'ਤੇ ਦਿਨ ਦਿਹਾੜੇ ਇਕ ਬਜ਼ੁਰਗ ਔਰਤ ਦੇ ਕੰਨ 'ਚ ਵਾਲੀ ਲੈ ਕੇ ਝਪਟਮਾਰ ਫਰਾਰ ਹੋ ਗਏ | ਇਸ ਸਬੰਧੀ ਪੁਲਿਸ ਨੂੰ ਇਤਲਾਹ ਕੀਤੀ ਗਈ ਹੈ | ਮੌਕੇ 'ਤੇ ਪ੍ਰਾਪਤ ਜਾਣਕਾਰੀ ਦਿੰਦੇ ਡਾ ਮੁਕੇਸ਼ ...

ਪੂਰੀ ਖ਼ਬਰ »

ਪਹਿਲਾਂ ਜ਼ਖ਼ਮੀ ਕੀਤਾ ਫਿਰ ਬੁਲਟ ਮੋਟਰਸਾਈਕਲ ਚੜ੍ਹਾ ਦਿੱਤਾ ਲੜਕੀ 'ਤੇ

ਫਿਲੌਰ, 20 ਅਕਤੂਬਰ (ਬੀ. ਐਸ. ਕੈਨੇਡੀ)-ਪਿੰਡ ਸੰਗਤਪੁਰ ਦੀ ਰਹਿਣ ਵਾਲੀ ਪਿੰਕੀ ਪਿੰਡ ਤੇਹਿੰਗ ਦੇ ਕਾਲਜ 'ਚ ਬੀ. ਸੀ. ਏ. ਦੀ ਵਿਦਿਆਰਥਣ ਹੈ ਅਤੇ ਹਰ ਰੋਜ਼ ਦੀ ਤਰ੍ਹਾਂ ਪਿੰਡ ਤੇਹਿੰਗ ਕਾਲਜ ਗਈ ਜਦ ਕਾਲਜ ਕੋਲ ਪਹੁੰਚੀ ਤਾਂ ਪਿੱਛੋਂ ਆ ਰਹੇ ਬੁਲਟ ਮੋਟਰਸਾਈਕਲ 'ਤੇ ਆ ਰਹੇ ਦੋ ...

ਪੂਰੀ ਖ਼ਬਰ »

ਪਿੰਡ ਉੱਗੀ 'ਚ ਰੰਜਿਸ਼ ਤਹਿਤ ਫਲ ਵਾਲਾ ਖੋਖਾ ਸਾੜਿਆ

ਮੱਲ੍ਹੀਆਂ ਕਲਾਂ, 20 ਅਕਤੂਬਰ (ਮਨਜੀਤ ਮਾਨ)-ਨਕੋਦਰ-ਕਪੂਰਥਲਾ ਮਾਰਗ 'ਤੇ ਸਥਿਤ ਪਿੰਡ ਉੱਗੀ (ਜਲੰਧਰ) ਵਿਖੇ ਕਰੀਬ 10 ਕੁ ਸਾਲਾਂ ਤੋਂ ਫਲ ਦਾ ਖੋਖਾ ਲਗਾਉਣ ਵਾਲੇ ਗਰੀਬ ਪਰਿਵਾਰ ਦਾ ਕਿਸੇ ਅਣਪਛਾਤੇ ਵਿਅਕਤੀ ਵਲੋਂ ਰੰਜਿਸ਼ ਦੇ ਤਹਿਤ ਫਲ ਵਾਲੇ ਖੋਖੇ ਨੂੰ ਸਾੜ ਕੇ ਸੁਆਹ ਕਰ ...

ਪੂਰੀ ਖ਼ਬਰ »

ਚੋਰੀਆਂ ਕਰਨ ਵਾਲੀਆਂ ਔਰਤਾਂ ਦਾ ਗਰੋਹ ਕਾਬੂ

ਕਰਤਾਰਪੁਰ, 20 ਅਕਤੂਬਰ (ਜਸਵੰਤ ਵਰਮਾ, ਧੀਰਪੁਰ)-ਕਰਤਾਰਪੁਰ ਪੁਲਿਸ ਨੇ ਚੋਰੀਆਂ ਕਰਨ ਵਾਲੀਆਂ ਔਰਤਾਂ ਦੇ ਗਰੋਹ ਨੰੂ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ | ਇਸ ਸਬੰਧ ਵਿਚ ਕਰਤਾਰਪੁਰ ਥਾਣਾ ਮੁਖੀ ਇੰਸਪੈਕਟਰ ਦਵਿੰਦਰ ਸਿੰਘ ਨੇ ਦੱਸਿਆ ਕਿ ਚਾਰ ਭੈਣਾਂ ਦੇ ਇਸ ਚੋਰ ...

ਪੂਰੀ ਖ਼ਬਰ »

ਅਦਾਲਤੀ ਹੁਕਮਾਂ ਦੀਆਂ ਉੱਡੀਆਂ ਧੱਜੀਆਂ-ਦੇਰ ਰਾਤ ਤੱਕ ਚੱਲੇ ਪਟਾਕੇ

ਜੰਡਿਆਲਾ ਮੰਜਕੀ, 20 ਅਕਤੂਬਰ (ਸੁਰਜੀਤ ਸਿੰਘ ਜੰਡਿਆਲਾ)-ਮਾਣਯੋਗ ਅਦਾਲਤ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਇਸ ਵਰ੍ਹੇ ਦੀਵਾਲੀ ਮੌਕੇ ਪਟਾਕੇ ਚਲਾਉਣ ਦੇ ਨਿਯਤ ਸਮੇਂ ਨੰੂ ਅਣਦੇਖਿਆਂ ਕਰਕੇ ਕਈ ਵਿਅਕਤੀਆਂ ਵਲੋਂ ਦੇਰ ਰਾਤ ਤੱਕ ਪਟਾਕੇ ਚਲਾਏ ਗਏ ਅਤੇ ਆਦੇਸ਼ਾਂ ...

ਪੂਰੀ ਖ਼ਬਰ »

ਦੀਵਾਲੀ ਵਾਲੀ ਰਾਤ 3 ਮੱਝਾਂ ਖੋਲ੍ਹ ਕੇ ਲੈ ਗਏ ਚੋਰ

ਜੰਡਿਆਲਾ ਮੰਜਕੀ, 20 ਅਕਤੂਬਰ (ਸੁਰਜੀਤ ਸਿੰਘ ਜੰਡਿਆਲਾ)-ਦੀਵਾਲੀ ਵਾਲੀ ਰਾਤ ਨੰੂ ਚੋਰਾਂ ਵਲੋਂ ਤਿੰਨ ਸਕੇ ਭਰਾਵਾਂ ਦੀਆਂ ਤਿੰਨ ਮੱਝਾਂ ਚੋਰੀ ਕੀਤੇ ਜਾਣ ਦਾ ਸਮਾਚਾਰ ਹੈ | ਰਜਿੰਦਰ ਸਿੰਘ ਪੁੱਤਰ ਮੋਹਣ ਸਿੰਘ ਵਾਸੀ ਪੱਤੀ ਧੁੰਨੀ ਕੀ ਜੰਡਿਆਲਾ ਵਲੋਂ ਥਾਣਾ ਸਦਰ ਜਲੰਧਰ ...

ਪੂਰੀ ਖ਼ਬਰ »

ਮਠਿਆਈ ਦੀ ਦੁਕਾਨ ਨੂੰ ਲੱਗੀ ਭਿਆਨਕ ਅੱਗ

ਫਿਲੌਰ, 20 ਅਕਤੂਬਰ (ਬੀ. ਐਸ. ਕੈਨੇਡੀ, ਸੁਰਜੀਤ ਸਿੰਘ ਬਰਨਾਲਾ, ਇੰਦਰਜੀਤ ਚੰਦੜ੍ਹ)-ਦੀਵਾਲੀ ਦੀ ਰਾਤ ਨੂੰ ਸਥਾਨਕ ਨੂਰਮਹਿਲ ਰੋਡ 'ਤੇ ਸਥਿਤ ਗਾਬਾ ਸਵੀਟਸ ਦੀ ਤਿੰਨ ਮੰਜ਼ਿਲੀ ਦੁਕਾਨ ਨੂੰ ਰਾਤ 11.30 ਵਜੇ ਦੇ ਕਰੀਬ ਅਚਾਨਕ ਅੱਗ ਲੱਗ ਗਈ, ਜਿਸ ਕਰਕੇ ਸਾਰੀ ਦੁਕਾਨ ਸੜ ਕੇ ...

ਪੂਰੀ ਖ਼ਬਰ »

ਕੀਰਤਨ ਦਰਬਾਰ ਅੱਜ

ਆਦਮਪੁਰ, 20 ਅਕਤੂਬਰ (ਹਰਪ੍ਰੀਤ ਸਿੰਘ)-ਪਿੰਡ ਖੋਜਕੀਪੁਰ ਸਲਾਲਾ ਵਿਖੇ ਅੱਠਵਾਂ ਮਹਾਨ ਕੀਰਤਨ ਦਰਬਾਰ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਅੱਜ ਸ਼ਾਮ 6 ਵਜੇ ਤੋਂ ਰਾਤ 1 ਵਜੇ ਤੱਕ ਕਰਵਾਇਆ ਜਾ ਰਿਹਾ ਹੈ | ਜਿਸ ਵਿੱਚ ਸਿੱਖ ਕੌਮ ਦੇ ...

ਪੂਰੀ ਖ਼ਬਰ »

ਮੋਟਰਸਾਈਕਲ ਤੇ ਕਾਰ ਦੀ ਟੱਕਰ 'ਚ ਦੋ ਜ਼ਖ਼ਮੀ

ਕਿਸ਼ਨਗੜ੍ਹ, 20 ਅਕਤੂਬਰ (ਲਖਵਿੰਦਰ ਸਿੰਘ ਲੱਕੀ, ਸੰਦੀਪ ਵਿਰਦੀ)-ਕਿਸ਼ਨਗੜ੍ਹ ਤੋਂ ਕਰਤਾਰਪੁਰ ਸੜਕ 'ਤੇ ਮੋਟਰਸਾਈਕਲ ਤੇ ਕਾਰ ਦੀ ਟੱਕਰ 'ਚ ਦੋ ਵਿਅਕਤੀਆਂ ਦੇ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਹੈ | ਮੌਕੇ ਤੋਂ ਇਕੱਤਰ ਜਾਣਕਾਰੀ ਅਨੁਸਾਰ ਸੁਰਿੰਦਰ ਸਿੰਘ ਪੁੱਤਰ ਜਗਜੀਤ ...

ਪੂਰੀ ਖ਼ਬਰ »

ਸ਼ੋਭਾ ਯਾਤਰਾ ਸਜਾਈ

ਫਿਲੌਰ, 20 ਅਕਤੂਬਰ (ਇੰਦਰਜੀਤ ਚੰਦੜ੍ਹ)-ਨਜਦੀਕੀ ਪਿੰਡ ਪ੍ਰਤਾਬਪੁਰਾ ਵਿਖੇ ਸਥਿਤ ਭਾਰਤ ਦੇ ਪ੍ਰਮੁੱਖ ਧਾਰਮਿਕ ਅਸਥਾਨ ਦੇਹਰਾ ਬਾਬਾ ਸੈਣਿ ਭਗਤ ਜੀ ਵਿਖੇ ਟਿੱਕਾ ਭਾਈ ਦੂਜ ਦੇ ਸਲਾਨਾ ਜੋੜ ਮੇਲੇ ਦੌਰਾਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ 'ਚ ਇਕ ...

ਪੂਰੀ ਖ਼ਬਰ »

ਵੱਖ-ਵੱਖ ਥਾਈਾ ਬਾਬਾ ਵਿਸ਼ਵਕਰਮਾ ਦਿਵਸ ਸ਼ਰਧਾ ਨਾਲ ਮਨਾਇਆ

ਆਦਮਪੁਰ, 20 ਅਕਤੂਬਰ (ਰਮਨ ਦਵੇਸਰ)-ਆਦਮਪੁਰ 'ਚ ਬਾਬਾ ਵਿਸ਼ਵਕਰਮਾ ਮੰਦਿਰ ਸਾਹਮਣੇ ਲਾਇਨ ਆਈ. ਹਸਪਤਾਲ ਵਿਖੇ ਬਾਬਾ ਵਿਸ਼ਕਰਮਾ ਮੰਦਿਰ ਵੈਅਲਫੇਅਰ ਸੁਸਾਇਟੀ ਤੇ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਬਾਬਾ ਵਿਸ਼ਵਕਰਮਾ ਦਿਵਸ ਬੜੀ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਰੂਸ ਇਨਕਲਾਬ ਦੀ 100ਵੀਂ ਵਰ੍ਹੇਗੰਢ ਦਾ ਪੋਸਟਰ ਜਾਰੀ

ਮਹਿਤਪੁਰ, 20 ਅਕਤੂਬਰ (ਰੰਧਾਵਾ)- ਰੂਸੀ ਇਨਕਲਾਬ ਦੀ 100ਵੀਂ ਵਰ੍ਹੇਗੰਢ ਜਿਹੜੀ ਮੋਗਾ ਵਿਖੇ 7 ਨਵੰਬਰ ਨੂੰ ਮਨਾਈ ਜਾਣੀ ਹੈ, ਦਾ ਪੋਸਟਰ ਸੀ ਪੀ ਆਈ (ਐਮ ਐਲ) ਨਿਊ ਡੈਮੋਕਰੇਸੀ ਦੇ ਵਰਕਰਾਂ ਦੀ ਮੀਟਿੰਗ ਵਿਚ ਜਾਰੀ ਕੀਤਾ ਗਿਆ | ਵਰਕਰਾਂ ਨੂੰ ਲਾਮਬੰਦ ਕਰਨ ਪੁੱਜੇ ਆਗੂਆਂ ਨੇ ਕਿਹਾ ਕਿ ਰੂਸ 'ਚ 100 ਸਾਲ ਪਹਿਲਾਂ ਆਇਆ ਇਨਕਲਾਬ ਕਿਸਾਨਾਂ ਮਜ਼ਦੂਰਾਂ ਦੀ ਮੁਕਤੀ ਦੇ ਰਾਹ ਨੂੰ ਰੁਸ਼ਨਾਉਣ ਵਾਲਾ ਚਾਨਣ ਮੁਨਾਰਾ ਹੈ | ਵਰਕਰਾਂ ਨੂੰ ਅਜਮੇਰ ਸਿੰਘ ਸੂਬਾਈ ਪ੍ਰਧਾਨ, ਜਸਵਿੰਦਰ ਸਿੰਘ ਭੋਗਲ, ਤਰਸੇਮ ਪੀਟਰ ਸੂਬਾ ਪ੍ਰਧਾਨ ਪੇਂਡੂ ਮਜ਼ਦੂਰ ਯੂਨੀਅਨ ਨੇ ਸੰਬੋਧਨ ਕੀਤਾ |


ਖ਼ਬਰ ਸ਼ੇਅਰ ਕਰੋ

ਸਿੰਡੀਕੇਟ ਬੈਂਕ ਵਲੋਂ ਸਥਾਪਨਾ ਦਿਵਸ ਮਨਾਇਆ

ਗੁਰਾਇਆ, 20 ਅਕਤੂਬਰ (ਬਲਵਿੰਦਰ ਸਿੰਘ)-ਇਥੇ ਸਿੰਡੀਕੇਟ ਬੈਂਕ ਵਲੋਂ ਸਥਾਪਨਾ ਦਿਵਸ ਮਨਾਇਆ ਗਿਆ | ਸ਼ਾਖਾ ਪ੍ਰਬੰਧਕ ਮਹਿੰਦਰ ਪਾਲ ਨੇ ਬੈਂਕ ਦੀਆਂ ਵੱਖ-ਵੱਖ ਸਕੀਮਾਂ ਸਬੰਧੀ ਜਾਣਕਾਰੀ ਪ੍ਰਦਾਨ ਕੀਤੀ | ਮਨਪ੍ਰੀਤ ਕੌਰ ਨੇ ਗਾਹਕਾਂ ਦਾ ਧੰਨਵਾਦ ਕੀਤਾ | ਇਸ ਮੌਕੇ ਸਤੀਸ਼ ...

ਪੂਰੀ ਖ਼ਬਰ »

ਦਿਨ-ਦਿਹਾੜੇ ਪਿਸਤੌਲ ਦਿਖਾ ਕੇ ਸੋਨੇ ਦੀ ਚੇਨੀ ਲੁੱਟੀ

ਰੁੜਕਾ ਕਲਾਂ, 20 ਅਕਤੂਬਰ (ਦਵਿੰਦਰ ਸਿੰਘ ਖ਼ਾਲਸਾ)- ਰੁੜਕਾ ਕਲਾਂ ਦੇ ਰੁੜਕੀ ਰੋਡ 'ਤੇ ਪਿਤਾ ਪੁੱਤਰੀ ਤੋਂ ਪਿਸਤੌਲ ਦਿਖਾ ਕੇ ਸੋਨੇ ਦੀ ਚੇਨੀ ਲੁੱਟੇ ਜਾਣ ਦੀ ਖ਼ਬਰ ਹੈ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਮੋਹਨ ਸਿੰਘ ਪੁੱਤਰ ਫੁੰਮਣ ਸਿੰਘ ਵਾਸੀ ਪੱਤੀ ਰਾਵਲ ਕੀ ਰੁੜਕਾ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX