ਤਾਜਾ ਖ਼ਬਰਾਂ


ਭਾਰਤ ਨੂੰ ਤੀਜਾ ਝਟਕਾ ,ਕਪਤਾਨ ਕੋਹਲੀ 5 ਦੌੜਾਂ ਬਣਾ ਕੇ ਆਊਟ
. . .  9 minutes ago
ਭਾਰਤ ਦੱਖਣੀ ਅਫਰੀਕਾ ਸੈਂਚੂਰੀਅਨ ਟੈਸਟ : ਭਾਰਤ ਨੂੰ ਪਹਿਲਾ ਝਟਕਾ , ਮੁਰਲੀ 9 ਦੌੜਾਂ 'ਤੇ ਆਊਟ
. . .  48 minutes ago
'ਆਪ' ਦੇ ਜ਼ਿਲ੍ਹਾ ਪ੍ਰਧਾਨ , ਉਪ ਪ੍ਰਧਾਨ ਤੇ ਜ਼ਿਲ੍ਹਾ ਜਨਰਲ ਸਕੱਤਰ ਵੱਲੋਂ ਅਸਤੀਫ਼ੇ
. . .  54 minutes ago
ਬੁਢਲਾਡਾ ,16 ਜਨਵਰੀ [ਸਵਰਨ ਸਿੰਘ ਰਾਹੀ] - ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਐਡਵੋਕੇਟ ਗੁਰਵਿੰਦਰ ਸਿੰਘ ਖਤਰੀਵਾਲਾ , ਉਪ ਪ੍ਰਧਾਨ ਸੁਭਾਸ਼ ਨਾਗਪਾਲ ਬੁਢਲਾਡਾ ਅਤੇ ਜਨਰਲ ਸਕੱਤਰ ...
ਦੂਜੀ ਪਾਰੀ 'ਚ ਦੱਖਣੀ ਅਫ਼ਰੀਕਾ 258 'ਤੇ ਆਲ ਆਊਟ
. . .  about 1 hour ago
ਸਰਕਾਰ ਨੇ ਸੁਪਰੀਮ ਵੱਲੋਂ ਤੈਅ ਸਮੇਂ ਤੋਂ ਪਹਿਲਾ ਵਾਪਸ ਲਈ ਹਜ ਸਬਸਿਡੀ - ਕਾਂਗਰਸ
. . .  about 2 hours ago
ਨਵੀਂ ਦਿੱਲੀ, 16 ਜਨਵਰੀ - ਕੇਂਦਰ ਸਰਕਾਰ ਵੱਲੋਂ ਹਜ ਸਬਸਿਡੀ ਵਾਪਸ ਲੈਣ 'ਤੇ ਬੋਲਦਿਆਂ ਸੀਨੀਅਰ ਕਾਂਗਰਸੀ ਆਗੂ ਗ਼ੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਸਰਕਾਰ ਨੇ...
ਭਾਰਤ ਸਰਕਾਰ ਪ੍ਰਵਾਸੀ ਸਿੱਖਾਂ ਦੇ ਮਸਲਿਆ ਨੂੰ ਗੰਭੀਰਤਾ ਨਾਲ ਲਵੇ - ਭਾਈ ਦਾਦੂਵਾਲ
. . .  about 2 hours ago
ਮਾਨਸਾ, 16 ਜਨਵਰੀ (ਬਲਵਿੰਦਰ ਸਿੰਘ ਧਾਲੀਵਾਲ) - ਸਰਬੱਤ ਖ਼ਾਲਸਾ ਵੱਲੋਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਥਾਪੇ ਗਏ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਹੈ ਕਿ ਭਾਰਤ ਸਰਕਾਰ ਨੂੰ ਪ੍ਰਵਾਸੀ ਭਾਰਤੀਆਂ ਖ਼ਾਸ ਕਰ ਪ੍ਰਵਾਸੀ ਸਿੱਖਾਂ ਦੇ ਮਸਲਿਆ ਨੂੰ...
ਭਾਰਤ ਦੱਖਣੀ ਅਫਰੀਕਾ ਸੈਂਚੂਰੀਅਨ ਟੈਸਟ : ਚਾਹ ਤੱਕ ਦੱਖਣੀ ਅਫ਼ਰੀਕਾ 230/7
. . .  about 2 hours ago
ਡੇਰਾ ਸਿਰਸਾ ਦੇ ਬਾਹਰ ਲਗਾਇਆ ਨੋਟਿਸ
. . .  about 2 hours ago
ਸਿਰਸਾ, 16 ਜਨਵਰੀ - ਡੇਰਾ ਸੱਚਾ ਸੌਦਾ ਸਿਰਸਾ ਦੇ ਦੂਸਰੇ ਗੁਰੂ ਸ਼ਾਹ ਸਤਨਾਮ ਦੇ ਜਨਮ ਦਿਨ ਤੋਂ ਪਹਿਲਾ ਸਿਰਸਾ ਪੁਲਿਸ ਨੇ ਡੇਰੇ ਦੇ ਬਾਹਰ ਨੋਟਿਸ ਲਗਾ ਦਿੱਤਾ ਹੈ ਕਿ...
ਹਜ ਕਮੇਟੀ ਦੇ ਸਕੱਤਰ ਨੂੰ ਅਹੁਦੇ ਤੋਂ ਹਟਾਇਆ
. . .  about 2 hours ago
ਦੱਖਣੀ ਅਫ਼ਰੀਕਾ ਨੂੰ 7ਵਾਂ ਝਟਕਾ, ਕੇਸ਼ਵ ਮਹਾਰਾਜ 6 ਦੌੜਾਂ ਬਣਾ ਕੇ ਆਊਟ
. . .  about 3 hours ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 29 ਕੱਤਕ ਸੰਮਤ 549
ਵਿਚਾਰ ਪ੍ਰਵਾਹ: ਕਿਸੇ ਸਮਾਜ ਦੀ ਨੈਤਿਕਤਾ ਦੀ ਪਛਾਣ ਇਸ ਗੱਲ ਤੋਂ ਹੁੰਦੀ ਹੈ ਕਿ ਉਹ ਸਮਾਜ ਆਪਣੇ ਬੱਚਿਆਂ ਲਈ ਕੀ-ਕੁਝ ਕਰਦਾ ਹੈ। -ਬੋਨ ਹੋਫਰ
  •     Confirm Target Language  

ਪਹਿਲਾ ਸਫ਼ਾ

ਭਾਰਤ-ਅਮਰੀਕਾ ਵਿਚਾਲੇ ਸਹਿਯੋਗ ਦੁਵੱਲੇ ਸਬੰਧਾਂ ਤੋਂ ਉੱਪਰ ਉਠ ਸਕਦੈ-ਮੋਦੀ

ਟਰੰਪ ਨਾਲ ਦੁਵੱਲੇ ਵਪਾਰ ਸਮੇਤ ਅਹਿਮ ਮੁੱਦਿਆਂ 'ਤੇ ਕੀਤੀ ਚਰਚਾ

ਮਨੀਲਾ, 13 ਨਵੰਬਰ (ਪੀ. ਟੀ. ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਕਿਹਾ ਕਿ ਭਾਰਤ ਅਤੇ ਅਮਰੀਕਾ ਵਿਚਾਲੇ ਸਹਿਯੋਗ ਦੋਵੇਂ ਦੇਸ਼ਾਂ ਦੇ ਦੁਵੱਲੇ ਸਬੰਧਾਂ ਤੋਂ ਉਪਰ ਉਠ ਕੇ ਏਸ਼ੀਆ ਦੇ ਭਵਿੱਖ ਲਈ ਮਿਲ ਕੇ ਕੰਮ ਕਰ ਸਕਦੇ ਹਨ। ਇਸ ...

ਪੂਰੀ ਖ਼ਬਰ »

ਮੋਦੀ ਵਲੋਂ ਜੀਨ ਬੈਂਕ ਨੂੰ ਭਾਰਤੀ ਚੌਲਾਂ ਦੀਆਂ ਦੋ ਕਿਸਮਾਂ ਭੇਟ

ਲਾਸ ਬਨੋਸ, 13 ਨਵੰਬਰ (ਪੀ. ਟੀ. ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਫਿਲਪਾਈਨ ਵਿਚ ਅੰਤਰਰਾਸ਼ਟਰੀ ਚੌਲ ਖੋਜ ਸੰਸਥਾ (ਆਈ. ਆਰ. ਆਰ. ਆਈ.) ਦੇ ਜੀਨ ਬੈਂਕ ਨੂੰ ਭਾਰਤੀ ਚੌਲਾਂ ਦੀਆਂ ਦੋ ਕਿਸਮਾਂ ਭੇਂਟ ਕੀਤੀਆਂ ਅਤੇ ਕਿਹਾ ਕਿ ਇਹ ਸੰਸਥਾ ਚੌਲਾਂ ਦੀ ਖੇਤੀ ਵਿਚ ਸੁਧਾਰ ...

ਪੂਰੀ ਖ਼ਬਰ »

31ਵਾਂ ਆਸੀਆਨ ਸੰਮੇਲਨ ਸ਼ੁਰੂ ਮੋਦੀ ਅੱਜ ਕਰਨਗੇ ਸੰਬੋਧਨ

ਮਨੀਲਾ, 13 ਨਵੰਬਰ (ਏਜੰਸੀਆਂ ਰਾਹੀਂ)-ਦੱਖਣੀ ਪੂਰਬੀ ਏਸ਼ੀਆਈ ਦੇਸ਼ਾਂ ਦੇ ਸੰਘ (ਆਸੀਆਨ) ਦਾ 31ਵਾਂ ਸੰਮੇਲਨ ਅਤੇ ਇਸ ਨਾਲ ਸਬੰਧਤ ਮੀਟਿੰਗਾਂ ਅੱਜ ਫਿਲਪਾਈਨ ਦੀ ਰਾਜਧਾਨੀ ਵਿਚ ਸ਼ੁਰੂ ਹੋ ਗਈਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੇ ਉਦਘਾਟਨੀ ਸਮਾਰੋਹ ਵਿਚ ਸ਼ਾਮਿਲ ਹੋਏ ...

ਪੂਰੀ ਖ਼ਬਰ »

ਈਰਾਨ-ਇਰਾਕ ਸਰਹੱਦ 'ਤੇ ਭੁਚਾਲ ਕਾਰਨ ਮ੍ਰਿਤਕਾਂ ਦੀ ਗਿਣਤੀ 400 ਤੋਂ ਟੱਪੀ

ਤਹਿਰਾਨ/ਬਗਦਾਦ, 13 ਨਵੰਬਰ (ਏਜੰਸੀ)-ਈਰਾਨ-ਇਰਾਕ ਸਰਹੱਦ ਨੇੜੇ ਆਏ ਸ਼ਕਤੀਸ਼ਾਲੀ ਭੁਚਾਲ 'ਚ ਹੁਣ ਤੱਕ ਦੋਹਾਂ ਦੇਸ਼ਾਂ 'ਚ 400 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 6700 ਹੋਰ ਜ਼ਖ਼ਮੀ ਹੋਏ ਹਨ। ਖ਼ਬਰ ਏਜੰਸੀ ਅਨੁਸਾਰ ਬੀਤੀ ਰਾਤ ਆਏ ਭੁਚਾਲ ਦਾ ਕੇਂਦਰ ਈਰਾਨ ਸਰਹੱਦ ਨੇੜੇ ਹਾਲਜਬਾ ਖੇਤਰ 'ਚ 33.9 ਕਿੱਲੋਮੀਟਰ ਦੀ ਗਹਿਰਾਈ 'ਚ ਰਿਹਾ। ਈਰਾਨ ਦੇ ਇਕ ਅਧਿਕਾਰੀ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਰਿਕਟਰ ਪੈਮਾਨੇ 'ਤੇ ਭੁਚਾਲ 7.3 ਮਾਪਿਆ ਗਿਆ। ਇਸ ਭੁਚਾਲ ਤੋਂ ਬਾਅਦ ਹੁਣ ਤੱਕ 100 ਤੋਂ ਜ਼ਿਆਦਾ ਝਟਕੇ ਮਹਿਸੂਸ ਕੀਤੇ ਜਾ ਚੁੱਕੇ ਹਨ। ਈਰਾਨ ਦੀ ਖ਼ਬਰ ਏਜੰਸੀ ਅਨੁਸਾਰ ਦੇਸ਼ ਵਿਚ ਭੁਚਾਲ ਕਾਰਨ 328 ਲੋਕਾਂ ਦੀ ਮੌਤ ਹੋਈ ਹੈ। ਇਕ ਟੀ.ਵੀ. ਚੈਨਲ ਅਨੁਸਾਰ 3950 ਲੋਕ ਜ਼ਖ਼ਮੀ ਹੋਏ ਹਨ। ਜਾਣਕਾਰੀ ਅਨੁਸਾਰ ਭੁਚਾਲ ਕਾਰਨ ਜ਼ਿਆਦਾਤਰ ਪੇਂਡੂ ਤੇ ਪਹਾੜੀ ਇਲਾਕਾ ਪ੍ਰਭਾਵਿਤ ਹੋਇਆ ਹੈ, ਜਿੱਥੇ ਲੋਕ ਖੇਤੀਬਾੜੀ 'ਤੇ ਨਿਰਭਰ ਹਨ। ਇਰਾਕ ਦੇ ਗ੍ਰਹਿ ਮੰਤਰਾਲੇ ਅਨੁਸਾਰ ਭੁਚਾਲ ਕਾਰਨ ਉੱਤਰੀ ਇਰਾਕ ਦੇ ਸੇਮੀਆਟੋਨੋਮਸ ਕੁਰਦਿਸ਼ ਇਲਾਕੇ 'ਚ 7 ਮੌਤਾਂ ਹੋਈਆਂ ਹਨ ਜਦੋਂ 535 ਲੋਕ ਜ਼ਖ਼ਮੀ ਹੋਏ ਹਨ। ਭੁਚਾਲ ਦੇ ਝਟਕੇ ਤੁਰਕੀ, ਇਜ਼ਰਾਇਲ ਤੇ ਕੁਵੈਤ ਵਿਚ ਵੀ ਮਹਿਸੂਸ ਕੀਤੇ ਗਏ। ਈਰਾਨੀ ਸੋਸ਼ਲ ਮੀਡੀਆ ਤੇ ਖ਼ਬਰ ਏਜੰਸੀਆਂ ਵਲੋਂ ਦਿੱਤੀਆਂ ਜਾ ਰਹੀਆਂ ਤਸਵੀਰਾਂ ਅਤੇ ਵੀਡੀਓਜ਼ 'ਚ ਲੋਕ ਆਪਣੇ ਘਰਾਂ 'ਚੋਂ ਬਾਹਰ ਭੱਜਦੇ ਦਿਖਾਈ ਦੇ ਰਹੇ ਹਨ। ਭੁਚਾਲ ਕਾਰਨ ਸਭ ਤੋਂ ਵੱਧ ਸਰਪੋਲ-ਏ-ਜ਼ਹਾਬ ਸ਼ਹਿਰ ਪ੍ਰਭਾਵਿਤ ਹੋਇਆ ਹੈ ਜੋ ਕਿ ਕਰਮਾਨਸ਼ਾਹ ਸੂਬੇ 'ਚ ਪੈਂਦਾ ਹੈ। ਇਹ ਪ੍ਰਾਂਤ ਜ਼ਗਰੋਸ ਦੀਆਂ ਪਹਾੜੀਆਂ 'ਚ ਸਥਿਤ ਹੈ ਜੋ ਕਿ ਈਰਾਨ ਤੇ ਇਰਾਕ ਨੂੰ ਵੰਡਦੀਆਂ ਹਨ। ਭੁਚਾਲ ਕਾਰਨ ਈਰਾਨ 'ਚ 20 ਤੋਂ ਜ਼ਿਆਦਾ ਪਿੰਡ ਤਬਾਹ ਹੋਏ ਹਨ। ਇੱਥੇ ਬਿਜਲੀ, ਪਾਣੀ ਤੇ ਟੈਲੀਫ਼ੋਨ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ। ਸਟੇਟ ਮੀਡੀਆ ਅਨੁਸਾਰ ਈਰਾਨ ਦੇ ਮੁੱਖ ਆਗੂ ਅਯਾਤੁੱਲਾ ਅਲੀ ਖਮੇਨੀ ਨੇ ਮ੍ਰਿਤਕਾਂ ਤੇ ਜ਼ਖ਼ਮੀਆਂ ਦੇ ਪਰਿਵਾਰਾਂ ਨਾਲ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ ਤੇ ਸਾਰੀਆਂ ਸਰਕਾਰੀ ਏਜੰਸੀਆਂ ਤੇ ਬਚਾਅ ਦਲਾਂ ਨੂੰ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਲਈ ਕਿਹਾ ਹੈ। ਇਕ ਹੋਰ ਖ਼ਬਰ ਏਜੰਸੀ ਨੇ ਦੱਸਿਆ ਹੈ ਕਿ ਈਰਾਨ 'ਚ ਭੁਚਾਲ ਕਾਰਨ ਘੱਟੋ-ਘੱਟ 14 ਪ੍ਰਾਂਤ ਪ੍ਰਭਾਵਿਤ ਹੋਏ ਹਨ। ਕਰਮਾਨਸ਼ਾਹ ਤੇ ਇਲਮ ਪ੍ਰਾਂਤਾਂ 'ਚ ਅੱਜ ਸਕੂਲ ਬੰਦ ਰੱਖੇ ਗਏ ਹਨ। ਇਸੇ ਤਰ੍ਹਾਂ ਇਰਾਕ 'ਚ ਪ੍ਰਧਾਨ ਮੰਤਰੀ ਹੈਦਰ ਅਲ-ਅਬਾਦੀ ਨੇ ਬਚਾਅ ਟੀਮਾਂ ਨੂੰ ਲੋਕਾਂ ਦੀ ਮਦਦ ਕਰਨ ਦੇ ਨਿਰਦੇਸ਼ ਦਿੱਤੇ ਹਨ। ਤੁਰਕੀ ਨੇ ਵੀ ਉੱਤਰੀ ਇਰਾਕ 'ਚ ਐਮਰਜੈਂਸੀ ਸਹਾਇਤਾ ਭੇਜੀ ਹੈ ਅਤੇ ਇਸ ਘਟਨਾ 'ਤੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ।


ਖ਼ਬਰ ਸ਼ੇਅਰ ਕਰੋ

ਬਦਲਾ ਲੈਣ ਲਈ ਵਿਪਨ ਨੂੰ ਮਾਰਿਆ-ਗੈਂਗਸਟਰ ਸਾਰਜ ਮਿੰਟੂ

ਅੰਮ੍ਰਿਤਸਰ, 13 ਨਵੰਬਰ (ਰੇਸ਼ਮ ਸਿੰਘ)-ਅੰਮ੍ਰਿਤਸਰ ਦੇ ਹਿੰਦੂ ਨੇਤਾ ਵਿਪਨ ਸ਼ਰਮਾ ਦੇ ਕਤਲ ਮਾਮਲੇ 'ਚ ਉਸ ਵੇਲੇ ਨਵਾਂ ਮੋੜ ਆ ਗਿਆ, ਜਦੋਂ ਕਤਲ ਲਈ ਪੁਲਿਸ ਵਲੋਂ ਨਾਮਜ਼ਦ ਕੀਤੇ ਗੈਂਗਸਟਰ ਸਾਰਜ ਮਿੰਟੂ ਵਲੋਂ ਫੇਸਬੁੱਕ 'ਤੇ ਪਾਈ ਪੋਸਟ ਰਾਹੀਂ ਕਤਲ ਦੀ ਜ਼ਿੰਮੇਵਾਰੀ ਕਬੂਲ ...

ਪੂਰੀ ਖ਼ਬਰ »

ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਕੱਲ੍ਹ ਤੋਂ

ਸੰਗਰੂਰ, 13 ਨਵੰਬਰ (ਸੁਖਵਿੰਦਰ ਸਿੰਘ ਫੁੱਲ)-ਪੰਜਾਬ ਵਿਚ ਚੋਣ ਕਮਿਸ਼ਨ ਵਲੋਂ ਵੋਟਰ ਸੂਚੀਆਂ ਦੀ ਸੁਧਾਈ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ। 1 ਜਨਵਰੀ 2018 ਦੇ ਆਧਾਰ 'ਤੇ ਫ਼ੋਟੋ ਵੋਟਰ ਸੂਚੀ ਦੀ ਸਰਸਰੀ ਸੁਧਾਈ ਸਬੰਧੀ ਫ਼ੋਟੋ ਵੋਟਰ ਸੂਚੀ ਦੀ ਮੁਢਲੀ ਪ੍ਰਕਾਸ਼ਨਾਂ 15 ...

ਪੂਰੀ ਖ਼ਬਰ »

ਨਿਗਮ ਖ਼ੇਤਰਾਂ ਅਧੀਨ ਰਾਜ ਮਾਰਗਾਂ 'ਤੇ ਸ਼ਰਾਬ ਦੇ ਠੇਕਿਆਂ 'ਤੇ ਛੋਟ ਸਾਰੇ ਦੇਸ਼ 'ਚ ਲਾਗੂ ਹੋਵੇ-ਸੁਪਰੀਮ ਕੋਰਟ

ਨਵੀਂ ਦਿੱਲੀ, 13 ਨਵੰਬਰ (ਏਜੰਸੀ)-ਸੁਪਰੀਮ ਕੋਰਟ ਨੇ ਅੱਜ ਸਪੱਸ਼ਟ ਕਰਦਿਆਂ ਕਿਹਾ ਕਿ ਦੇਸ਼ ਭਰ 'ਚ ਨਿਗਮ ਖ਼ੇਤਰਾਂ ਅਧੀਨ ਸੂਬੇ ਦੇ ਅਤੇ ਕੌਮੀ ਰਾਜ ਮਾਰਗਾਂ 'ਤੇ 500 ਮੀਟਰ ਦੇ ਦਾਇਰੇ 'ਚ ਸ਼ਰਾਬ ਦੇ ਠੇਕਿਆਂ 'ਤੇ ਪਾਬੰਦੀ 'ਤੇ ਛੋਟ ਵਾਲੇ ਸਾਡੇ ਹੁਕਮ ਸਾਰੇ ਦੇਸ਼ 'ਚ ਲਾਗੂ ਹੋਣੇ ...

ਪੂਰੀ ਖ਼ਬਰ »

ਸੰਘਣੀ ਧੁੰਦ ਕਾਰਨ ਜਨਜੀਵਨ ਪ੍ਰਭਾਵਿਤ

ਦਿੱਲੀ 'ਚ ਫਿਰ ਮੈਡੀਕਲ ਐਮਰਜੈਂਸੀ ਵਾਲੇ ਹਾਲਾਤ

ਜਲੰਧਰ, 13 ਨਵੰਬਰ (ਅਜੀਤ ਬਿਊਰੋ)-ਪੰਜਾਬ ਸਮੇਤ ਪੂਰੇ ਉੱਤਰੀ ਭਾਰਤ 'ਚ ਪਿਛਲੇ ਦੋ ਹਫ਼ਤਿਆਂ ਤੋਂ ਪੈ ਰਹੀ ਧੁੰਦ ਕਾਰਨ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਹੈ। ਮੌਸਮ ਦੀ ਸੰਘਣੀ ਧੁੰਦ ਨਾਲ ਰਲੇ ਹਵਾ ਪ੍ਰਦੂਸ਼ਣ ਕਾਰਨ ਸਥਿਤੀ ਹੋਰ ਵੀ ਗੰਭੀਰ ਬਣੀ ਹੋਈ ਹੈ ਕਿਉਂਕਿ ...

ਪੂਰੀ ਖ਼ਬਰ »

ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ 25 ਦਸੰਬਰ ਨੂੰ ਹੀ ਮਨਾਉਣ ਦਾ ਆਦੇਸ਼

ਅੰਮ੍ਰਿਤਸਰ, 13 ਨਵੰਬਰ (ਜਸਵੰਤ ਸਿੰਘ ਜੱਸ)- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਦੀ ਤਰੀਕ ਨੂੰ ਲੈ ਕੇ ਪੰਥਕ ਹਲਕਿਆਂ 'ਚ ਕੁਝ ਦਿਨਾਂ ਤੋਂ ਚੱਲ ਰਹੀ ਚਰਚਾ ਨੂੰ ਵਿਰਾਮ ਦਿੰਦਿਆਂ ਅੱਜ ਪੰਜ ਸਿੰਘ ਸਾਹਿਬਾਨ ਵਲੋਂ ਇਹ ਪ੍ਰਕਾਸ਼ ਪੁਰਬ ਪਹਿਲਾਂ ਤੋਂ ...

ਪੂਰੀ ਖ਼ਬਰ »

ਪੰਜਾਬ ਸਰਕਾਰ ਵਲੋਂ ਓ.ਬੀ.ਸੀ./ਬੀ.ਸੀ. ਵਰਗਾਂ ਦੇ ਰਾਖਵਾਂਕਰਨ ਨਿਯਮਾਂ 'ਚ ਵੱਡਾ ਬਦਲਾਅ

ਚੰਡੀਗੜ੍ਹ, 13 ਨਵੰਬਰ (ਗੁਰਸੇਵਕ ਸਿੰਘ ਸੋਹਲ)-ਪੰਜਾਬ ਸਰਕਾਰ ਨੇ ਸੂਬੇ ਦੇ ਓ.ਬੀ.ਸੀ./ਬੀ.ਸੀ. ਵਰਗਾਂ ਦੇ ਰਾਖਵਾਂਕਰਨ ਨਿਯਮਾਂ 'ਚ ਵੱਡਾ ਬਦਲਾਅ ਕਰਦਿਆਂ ਇਨ੍ਹਾਂ ਵਰਗਾਂ ਦੀ 'ਕਰੀਮੀਲੇਅਰ' ਭਾਵ ਮਲਾਈਦਾਰ ਪਰਤ ਦਾ ਦਾਇਰਾ 6 ਲੱਖ ਰੁਪਏ ਸਾਲਾਨਾ ਤੋਂ ਵਧਾ ਕੇ 8 ਲੱਖ ਰੁਪਏ ...

ਪੂਰੀ ਖ਼ਬਰ »

ਭਾਰਤ ਤੇ ਕੈਨੇਡਾ ਆਪਸੀ ਨਿਵੇਸ਼ ਤੇ ਵਪਾਰ ਵਧਾਉਣ ਲਈ ਸਹਿਮਤ

ਨਵੀਂ ਦਿੱਲੀ, 13 ਨਵੰਬਰ (ਏਜੰਸੀ)- ਭਾਰਤ ਤੇ ਕੈਨੇਡਾ ਨੇ ਆਪਸੀ ਭਾਈਵਾਲੀ ਮਜ਼ਬੂਤ ਕਰਨ, ਵਿਆਪਕ ਆਰਥਿਕ ਭਾਈਵਾਲੀ ਸਮਝੌਤੇ ਦੀ ਗੱਲਬਾਤ 'ਚ ਤੇਜ਼ੀ ਲਿਆਉਣ ਤੇ ਵਸਤੂਆਂ ਤੇ ਸੇਵਾ ਦੇ ਵਪਾਰ ਨੂੰ ਸੰਤੁਲਿਤ ਬਣਾਉਣ 'ਤੇ ਸਹਿਮਤੀ ਪ੍ਰਗਟ ਕਰਦੇ ਹੋਏ ਅੱਜ ਕਿਹਾ ਹੈ ਕਿ ਦੋਵੇਂ ...

ਪੂਰੀ ਖ਼ਬਰ »

ਰੋਜ਼ਾਨਾ 50 ਹਜ਼ਾਰ ਸ਼ਰਧਾਲੂ ਹੀ ਜਾ ਸਕਣਗੇ ਵੈਸ਼ਨੋ ਦੇਵੀ-ਐਨ. ਜੀ. ਟੀ.

24 ਨਵੰਬਰ ਤੋਂ ਖੁੱਲ੍ਹੇਗਾ ਨਵਾਂ ਰਸਤਾ

ਨਵੀਂ ਦਿੱਲੀ, 13 ਨਵੰਬਰ (ਉਪਮਾ ਡਾਗਾ ਪਾਰਥ)-ਰਾਸ਼ਟਰੀ ਗਰੀਨ ਟ੍ਰਿਬਿਊਨਲ ਨੇ ਮਾਤਾ ਵੈਸ਼ਨੋ ਦੇਵੀ 'ਚ ਸ਼ਰਧਾਲੂਆਂ ਦੀ ਵਧਦੀ ਭੀੜ ਨੂੰ ਵੇਖਦਿਆਂ ਰੋਜ਼ਾਨਾ 50 ਹਜ਼ਾਰ ਲੋਕਾਂ ਨੂੰ ਦਰਸ਼ਨਾਂ ਦੀ ਇਜਾਜ਼ਤ ਦੇਣ ਦਾ ਹੁਕਮ ਦਿੱਤਾ ਹੈ। ਟ੍ਰਿਬਿਊਨਲ ਨੇ ਕਿਹਾ ਕਿ ਜੇਕਰ ਸ਼ਰਧਾਲੂਆਂ ਦੀ ...

ਪੂਰੀ ਖ਼ਬਰ »

ਸੁਪਰੀਮ ਕੋਰਟ ਵਲੋਂ ਪਰਾਲੀ ਸਾੜਨ 'ਤੇ ਕੇਂਦਰ, ਪੰਜਾਬ ਤੇ ਹਰਿਆਣਾ ਸਮੇਤ 4 ਰਾਜਾਂ ਨੂੰ ਨੋਟਿਸ

ਨਵੀਂ ਦਿੱਲੀ, 13 ਨਵੰਬਰ (ਉਪਮਾ ਡਾਗਾ ਪਾਰਥ)-ਦਿੱਲੀ 'ਚ ਪ੍ਰਦੂਸ਼ਣ ਦੇ ਨਿੱਘਰ ਰਹੇ ਹਾਲਾਤ ਦੇ ਮੱਦੇਨਜ਼ਰ ਸੁਪਰੀਮ ਕੋਰਟ ਨੇ ਕੇਂਦਰ, ਦਿੱਲੀ, ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ। ਸਰਬਉੱਚ ਅਦਾਲਤ ਨੇ ਪ੍ਰਦੂਸ਼ਣ ਕਾਰਨ ...

ਪੂਰੀ ਖ਼ਬਰ »

ਹੰਦਵਾੜਾ 'ਚ ਮੁਕਾਬਲੇ ਦੌਰਾਨ 2 ਅੱਤਵਾਦੀ ਹਲਾਕ

ਸ੍ਰੀਨਗਰ, 13 ਨਵੰਬਰ (ਮਨਜੀਤ ਸਿੰਘ)-ਉੱਤਰੀ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹਾ ਦੇ ਹੰਦਵਾੜਾ ਇਲਾਕੇ 'ਚ ਦੇਰ ਸ਼ਾਮ ਪੁਲਿਸ ਪਾਰਟੀ 'ਤੇ ਅੱਤਵਾਦੀਆਂ ਵਲੋਂ ਕੀਤੇ ਹਮਲੇ ਤੋਂ ਬਾਅਦ ਸ਼ੁਰੂ ਹੋਈ ਮੁਠਭੇੜ 'ਚ 2 ਅੱਤਵਾਦੀ ਮਾਰੇ ਗਏ ਹਨ ਜਦ ਕਿ ਇਕ ਪੁਲਿਸ ਮੁਲਾਜ਼ਮ ਦੇ ਜ਼ਖਮੀ ਹੋਣ ਦੀ ...

ਪੂਰੀ ਖ਼ਬਰ »

ਕੇਜਰੀਵਾਲ ਖ਼ਿਲਾਫ਼ ਦਾਇਰ ਮਾਣਹਾਨੀ ਮਾਮਲੇ 'ਚ ਅਦਾਲਤ ਨੇ ਲਿਆ ਨੋਟਿਸ

ਨਵੀਂ ਦਿੱਲੀ, 13 ਨਵੰਬਰ (ਏਜੰਸੀ)-ਭਾਜਪਾ ਯੂਥ ਵਿੰਗ ਦੇ ਆਗੂ ਵਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖ਼ਿਲਾਫ਼ ਕੀਤੀ ਮਾਣਹਾਨੀ ਦੀ ਸ਼ਿਕਾਇਤ 'ਤੇ ਦਿੱਲੀ ਦੀ ਇਕ ਅਦਾਲਤ ਨੇ ਨੋਟਿਸ ਲਿਆ ਹੈ। ਮੈਟਰੋਪਾਲੀਟਨ ਮੈਜਿਸਟ੍ਰੇਟ ਵਿਸ਼ਾਲ ਪਹੂਜਾ ਨੇ ਭਾਰਤੀ ਜਨਤਾ ...

ਪੂਰੀ ਖ਼ਬਰ »

ਅੰਤਰਰਾਸ਼ਟਰੀ ਵਪਾਰ ਮੇਲਾ ਅੱਜ ਤੋਂ-ਤਿਆਰੀਆਂ ਅਜੇ ਵੀ ਅਧੂਰੀਆਂ

ਨਵੀਂ ਦਿੱਲੀ, 13 ਨਵੰਬਰ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਪ੍ਰਗਤੀ ਮੈਦਾਨ ਵਿਖੇ ਲੱਗਣ ਵਾਲਾ ਅੰਤਰਰਾਸ਼ਟਰੀ ਵਪਾਰ ਮੇਲਾ ਜੋ ਕਿ 14 ਨਵੰਬਰ ਤੋਂ ਸ਼ੁਰੂ ਹੋਣ ਵਾਲਾ ਹੈ, ਉਸ ਦੀਆਂ ਤਿਆਰੀਆਂ ਅਜੇ ਵੀ ਅਧੂਰੀਆਂ ਹਨ ਅਤੇ ਕੱਲ੍ਹ ਤੱਕ ਪੂਰੀਆਂ ਹੋਣ ਦੀ ਸੰਭਾਵਨਾਵਾਂ ਘੱਟ ਹੀ ...

ਪੂਰੀ ਖ਼ਬਰ »

ਮੋਦੀ ਨੇ ਜਾਦੂ ਨਾਲ ਗੁਜਰਾਤ ਤੋਂ ਧਨ ਗਾਇਬ ਕਰ ਦਿੱਤਾ-ਰਾਹੁਲ

ਪਾਟਨ (ਗੁਜਰਾਤ) 13 ਨਵੰਬਰ (ਏਜੰਸੀ)- ਕਾਂਗਰਸ ਉਪ-ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਦਿਆਂ ਇਲਜ਼ਾਮ ਲਗਾਇਆ ਹੈ ਕਿ ਗੁਜਰਾਤ 'ਚ ਭਾਜਪਾ ਦੇ 2 ਦਹਾਕਿਆਂ ਦੇ ਸ਼ਾਸਨ ਦੌਰਾਨ ਮੋਦੀ ਨੇ ਜਾਦੂ ਨਾਲ ਸੂਬੇ ਤੋਂ ਸਾਰੇ ਧਨ ਨੂੰ ਗਾਇਬ ...

ਪੂਰੀ ਖ਼ਬਰ »

ਡੇਰਾ ਮੁਖੀ ਨਾਲ ਜੇਲ੍ਹ 'ਚ ਪੁੱਤਰ, ਨੂੰਹ ਤੇ ਧੀ-ਜਵਾਈ ਵਲੋਂ ਮੁਲਾਕਾਤ

* ਠੰਢ ਤੋਂ ਬਚਣ ਲਈ ਦਿੱਤੀ ਜੈਕਟ * ਹਨੀਪ੍ਰੀਤ ਨੂੰ ਕੋਈ ਨਹੀਂ ਮਿਲਣ ਆਇਆ

ਚੰਡੀਗੜ੍ਹ, 13 ਨਵੰਬਰ (ਰਾਮ ਸਿੰਘ ਬਰਾੜ)-ਸੁਨਾਰੀਆ ਜੇਲ੍ਹ 'ਚ ਬੰਦ ਸਿਰਸਾ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨਾਲ ਜੇਲ੍ਹ 'ਚ ਪੁੱਤਰ ਜਸੀਪ੍ਰਤ ਇੰਸਾਂ, ਨੂੰਹ ਅਤੇ ਧੀ ਜਵਾਈ ਨੇ ਮੁਲਾਕਾਤ ਕਰਕੇ ਹਾਲ ਚਾਲ ਪੁੱਛਿਆ ਅਤੇ ਵਧ ਰਹੀ ਠੰਢ ਨੂੰ ਦੇਖਦਿਆਂ ਇਕ ਸਫ਼ੈਦ ਰੰਗ ਦੀ ਜੈਕਟ ...

ਪੂਰੀ ਖ਼ਬਰ »

ਮਨੀਪੁਰ 'ਚ ਬੰਬ ਧਮਾਕਾ-2 ਜਵਾਨ ਸ਼ਹੀਦ, 6 ਜ਼ਖ਼ਮੀ

ਇੰਫ਼ਾਲ, 13 ਨਵੰਬਰ (ਪੀ. ਟੀ. ਆਈ.)-ਮਨੀਪੁਰ ਦੇ ਚੰਦੇਲ ਜ਼ਿਲ੍ਹੇ 'ਚ ਅੱਜ ਸਵੇਰੇ ਹੋਏ ਸ਼ਕਤੀਸ਼ਾਲੀ ਬੰਬ ਧਮਾਕੇ 'ਚ ਆਸਾਮ ਰਾਈਫ਼ਲ ਦੇ ਦੋ ਜਵਾਨ ਸ਼ਹੀਦ ਹੋ ਗਏ ਅਤੇ 6 ਹੋਰ ਜ਼ਖ਼ਮੀ ਹੋ ਗਏ। ਧਮਾਕਾ ਉਸ ਸਮੇਂ ਹੋਇਆ ਜਦੋਂ ਆਸਾਮ ਰਾਈਫ਼ਲਜ਼ ਦੀ ਟੀਮ ਚੰਦੇਲ ਦੇ ਮਹਾ ਮਨੀ ਇਲਾਕੇ 'ਚ ਗਸ਼ਤ ਕਰ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX