ਤਾਜਾ ਖ਼ਬਰਾਂ


ਸਾਬਕਾ ਭਾਰਤੀ ਕ੍ਰਿੱਕਟਰ ਅਜੀਤ ਵਾਡੇਕਰ ਦਾ ਦੇਹਾਂਤ
. . .  1 day ago
ਅਟਲ ਬਿਹਾਰੀ ਵਾਜਪਾਈ ਦੀ ਤਬੀਅਤ ਹੋਰ ਵਿਗੜੀ
. . .  1 day ago
ਕੇਰਲਾ 'ਚ ਭਾਰੀ ਬਾਰਸ਼ ਨਾਲ ਹੁਣ ਤੱਕ 67 ਤੋਂ ਵੱਧ ਮੌਤਾਂ
. . .  1 day ago
ਅਟਲ ਬਿਹਾਰੀ ਵਾਜਪਾਈ ਦੀ ਹਾਲਤ ਨਾਜ਼ਕ , ਏਮਜ਼ ਪੁੱਜੇ ਮੋਦੀ
. . .  1 day ago
ਨਵੀਂ ਦਿੱਲੀ ,15 ਅਗਸਤ -ਲੰਬੇ ਸਮੇਂ ਤੋਂ ਏਮਜ਼ 'ਚ ਭਰਤੀ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਹਾਲਤ ਨਾਜ਼ਕ ਦੱਸੀ ਜਾ ਰਹੀ ਹੈ ।ਵਾਜਪਾਈ ਪਿਛਲੇ ਤਿੰਨ ਦਿਨਾਂ ਤੋਂ ਵੈਂਟੀਲੇਟਰ 'ਤੇ ਸਨ। ਅੱਜ ਏਮਜ਼ ...
ਮੱਧ ਪ੍ਰਦੇਸ਼ ਦੇ ਗਵਾਲੀਅਰ 'ਚ ਝਰਨੇ 'ਚ ਅਚਾਨਕ ਹੜ੍ਹ ਆ ਜਾਣ ਨਾਲ 12 ਲੋਕ ਰੁੜ੍ਹੇ , 30 ਤੋ ਵੱਧ ਫਸੇ
. . .  1 day ago
ਸੁਡਾਨ - ਨੀਲ ਨਦੀ 'ਚ ਕਿਸ਼ਤੀ ਡੁੱਬਣ ਨਾਲ 22 ਬੱਚਿਆ ਦੀ ਮੌਤ
. . .  1 day ago
ਨਵੀਂ ਦਿੱਲੀ, 15 ਅਗਸਤ - ਸੁਡਾਨ ਦੀ ਨੀਲ ਨਦੀ 'ਚ ਇੱਕ ਕਿਸ਼ਤੀ ਡੁੱਬਣ ਨਾਲ 22 ਬੱਚਿਆ ਦੀ ਮੌਤ ਹੋ...
ਅਫ਼ਗ਼ਾਨਿਸਤਾਨ : ਆਤਮਘਾਤੀ ਬੰਬ ਧਮਾਕੇ 'ਚ 14 ਮੌਤਾਂ, 23 ਜ਼ਖਮੀ
. . .  1 day ago
ਕਾਬੁਲ, 15 ਅਗਸਤ - ਅਫ਼ਗ਼ਾਨਿਸਤਾਨ ਦੇ ਕਾਬੁਲ 'ਚ ਪੈਂਦੇ ਦਸ਼ਤ-ਏ-ਬਰਚੀ ਵਿਖੇ ਇੱਕ ਅਕੈਡਮੀ 'ਚ ਹੋਏ ਆਤਮਘਾਤੀ ਬੰਬ ਧਮਾਕੇ 'ਚ 14 ਲੋਕਾਂ ਦੀ ਮੌਤ ਹੋ ਗਈ, ਜਦਕਿ 23 ਜ਼ਖਮੀ...
ਇੰਗਲੈਂਡ ਦੇ 14 ਨੌਜਵਾਨਾਂ ਨੇ ਕੈਪਟਨ ਅਮਰਿੰਦਰ ਸਿੰਘ ਨਾਲ ਕੀਤੀ ਮੁਲਾਕਾਤ
. . .  1 day ago
ਚੰਡੀਗੜ੍ਹ, 15 ਅਗਸਤ - ਇੰਗਲੈਂਡ ਤੋਂ ਆਏ 15 ਨੌਜਵਾਨਾਂ ਨੇ ਅੱਜ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ...
ਬਿਹਾਰ : ਬੰਬ ਧਮਾਕੇ 'ਚ 4 ਬੱਚੇ ਜ਼ਖਮੀ
. . .  1 day ago
ਪਟਨਾ, 15 ਅਗਸਤ - ਬਿਹਾਰ ਦੇ ਨਾਲੰਦਾ ਜ਼ਿਲ੍ਹੇ 'ਚ ਇੱਕ ਘਰ ਵਿਚ ਹੋਏ ਬੰਬ ਧਮਾਕੇ ਦੌਰਾਨ 4 ਬੱਚੇ ਜ਼ਖਮੀ ਹੋ ਗਏ। ਇਹ ਘਟਨਾ ਜ਼ਿਲ੍ਹੇ ਦੇ ਰਹੂਈ ਪਿੰਡ ਦੀ ਹੈ। ਘਰ ਵਿਚੋਂ ਤਿੰਨ ਜਿੰਦਾ...
ਛੱਤੀਸਗੜ੍ਹ : ਆਈ.ਈ.ਡੀ ਧਮਾਕੇ 'ਚ 2 ਜਵਾਨ ਜ਼ਖਮੀ
. . .  1 day ago
ਰਾਏਪੁਰ, 15 ਅਗਸਤ - ਛੱਤੀਸਗੜ੍ਹ ਦੇ ਰਾਜਨਾਂਦ ਪਿੰਡ ਨੇੜੇ ਨਕਸਲੀਆਂ ਵੱਲੋਂ ਕੀਤੇ ਗਏ ਆਈ.ਈ.ਡੀ ਧਮਾਕੇ 'ਚ ਆਈ.ਟੀ.ਬੀ.ਪੀ ਦੇ 2 ਜਵਾਨ ਜ਼ਖਮੀ ਹੋ...
ਜਲੰਧਰ ਜ਼ਿਲ੍ਹੇ ਦੇ ਸਾਰੇ ਵਿੱਦਿਅਕ ਅਦਾਰਿਆਂ 'ਚ ਕੱਲ੍ਹ ਛੁੱਟੀ ਦਾ ਐਲਾਨ
. . .  1 day ago
ਜਲੰਧਰ, 15 ਅਗਸਤ - ਜਲੰਧਰ ਜ਼ਿਲ੍ਹੇ ਦੇ ਸਾਰੇ ਸਰਕਾਰੀ ਅਤੇ ਨਿੱਜੀ ਵਿੱਦਿਅਕ ਅਦਾਰਿਆਂ 'ਚ 16 ਅਗਸਤ ਛੁੱਟੀ ਰਹੇਗੀ। ਇਹ ਐਲਾਨ ਖੇਡ ਮੰਤਰੀ ਪੰਜਾਬ ਰਾਣਾ ਗੁਰਮੀਤ ਸਿੰਘ...
ਇਟਲੀ ਹਾਈਵੇ ਪੁਲ ਹਾਦਸਾ : ਮੌਤਾਂ ਦੀ ਗਿਣਤੀ 38 ਹੋਈ
. . .  1 day ago
ਜਿਨੋਆ, 15 ਅਗਸਤ - ਇਟਲੀ ਦੇ ਜਿਨੋਆ 'ਚ ਹਾਈਵੇ ਦਾ ਪੁਲ ਡਿਗਣ ਕਾਰਨ ਵਾਪਰੇ ਹਾਦਸੇ ਵਿਚ ਮ੍ਰਿਤਕਾਂ ਦੀ ਗਿਣਤੀ 38 ਹੋ ਗਈ ਹੈ। ਸਥਾਨਕ ਸਰਕਾਰ ਵਲੋਂ ਇਸ ਹਾਦਸੇ ਲਈ ਦੇਸ਼ ਲਈ ਮੋਟਰਵੇਅ ਬਣਾਉਣ ਵਾਲੀ ਕੰਪਨੀ ਨੂੰ ਜਿੰਮੇਵਾਰ ਠਹਿਰਾਇਆ ਜਾ ਰਿਹਾ ਹੈ...
ਕੋਚੀ ਹਵਾਈ ਅੱਡਾ 18 ਅਗਸਤ ਤੱਕ ਬੰਦ
. . .  1 day ago
ਤਿਰੁਵਨੰਤਪੁਰਮ, 15 ਅਗਸਤ - ਕੇਰਲ 'ਚ ਹੜ੍ਹ ਨਾਲ ਵਿਗੜੇ ਹਾਲਾਤਾਂ ਦੇ ਵਿਚਕਾਰ ਕੋਚਿਨ ਇੰਟਰਨੈਸ਼ਨਲ ਹਵਾਈ ਅੱਡੇ ਨੂੰ 18 ਅਗਸਤ ਦੁਪਹਿਰ 2 ਵਜੇ ਤੱਕ ਲਈ ਬੰਦ ਕਰ ਦਿੱਤਾ ਗਿਆ ਹੈ। ਪੇਰਿਅਰ ਨਦੀ ਦਾ ਜਲ ਪੱਧਰ ਵਧਣ ਕਾਰਨ ਪਾਣੀ ਦੇ ਏਅਰਪੋਰਟ ਅੰਦਰ ਦਾਖਲ...
ਆਜ਼ਾਦੀ ਸਮਾਗਮ ਮੌਕੇ ਨਾਭਾ ਪ੍ਰਸ਼ਾਸਨ ਦੀ ਅਣਦੇਖੀ ਦਾ ਸ਼ਿਕਾਰ ਹੋਏ ਆਜ਼ਾਦੀ ਘੁਲਾਟੀਏ
. . .  1 day ago
ਨਾਭਾ,15 ਅਗਸਤ (ਕਰਮਜੀਤ ਸਿੰਘ) - ਅੱਜ ਨਾਭਾ ਵਿਖੇ 72ਵੇਂ ਆਜ਼ਾਦੀ ਦਿਵਸ ਸਮਾਗਮ ਦੌਰਾਨ ਪਹੁੰਚੇ ਆਜ਼ਾਦੀ ਘੁਲਾਟੀਏ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ। ਸਮਾਗਮ ਦੌਰਾਨ ਨਾਭਾ ਪ੍ਰਸ਼ਾਸਨ ਦੀ ਨਾਲਾਇਕੀ ਤੇ ਅਣਦੇਖੀ ਸਾਫ਼ ਦੇਖਣ...
ਕੇਜਰੀਵਾਲ ਨੇ ਆਸ਼ੂਤੋਸ਼ ਦਾ ਅਸਤੀਫ਼ਾ ਕੀਤਾ ਨਾ ਮਨਜ਼ੂਰ
. . .  1 day ago
ਨਵੀਂ ਦਿੱਲੀ, 15 ਅਗਸਤ - ਆਮ ਆਦਮੀ ਪਾਰਟੀ ਪ੍ਰਮੁੱਖ ਅਰਵਿੰਦ ਕੇਜਰੀਵਾਲ ਨੇ ਆਸ਼ੂਤੋਸ਼ ਦਾ ਅਸਤੀਫ਼ਾ ਨਾ ਮਨਜ਼ੂਰ ਕਰ ਦਿੱਤਾ ਹੈ। ਉਨ੍ਹਾਂ ਨੇ ਟਵੀਟ ਕਰਕੇ ਕਿਹਾ ਕਿ ਇਸ ਜਨਮ 'ਚ ਉਹ ਅਸਤੀਫ਼ਾ ਮਨਜ਼ੂਰ ਨਹੀਂ ਕਰ ਸਕਦੇ। ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਆਸ਼ੂਤੋਸ਼...
ਮੌਸਮ ਵਿਭਾਗ ਵੱਲੋਂ ਕੇਰਲ 'ਚ ਭਾਰੀ ਤੋਂ ਭਾਰੀ ਮੀਂਹ ਦਾ ਅਲਰਟ ਜਾਰੀ
. . .  1 day ago
ਅਫ਼ਗ਼ਾਨਿਸਤਾਨ : ਬੰਬ ਧਮਾਕੇ 'ਚ 4 ਮੌਤਾਂ, 2 ਜ਼ਖਮੀ
. . .  1 day ago
ਕੈਪਟਨ ਵੱਲੋਂ ਲੁਧਿਆਣਾ ਸਮੇਤ ਪੰਜਾਬ ਦੇ ਵਿਕਾਸ ਲਈ ਕਰੋੜਾਂ ਰੁਪਏ ਖਰਚਣ ਦਾ ਐਲਾਨ
. . .  1 day ago
ਅਰੁਣਾ ਚੌਧਰੀ ਨੇ ਪਠਾਨਕੋਟ 'ਚ ਲਹਿਰਾਇਆ ਤਿਰੰਗਾ
. . .  1 day ago
ਭਾਰੀ ਮੀਂਹ ਕਾਰਨ ਆਜ਼ਾਦੀ ਦਿਵਸ ਸਮਾਰੋਹ ਵਾਲੇ ਰਸਤੇ ਪਾਣੀ 'ਚ ਡੁੱਬੇ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 29 ਕੱਤਕ ਸੰਮਤ 549
ਵਿਚਾਰ ਪ੍ਰਵਾਹ: ਕਿਸੇ ਸਮਾਜ ਦੀ ਨੈਤਿਕਤਾ ਦੀ ਪਛਾਣ ਇਸ ਗੱਲ ਤੋਂ ਹੁੰਦੀ ਹੈ ਕਿ ਉਹ ਸਮਾਜ ਆਪਣੇ ਬੱਚਿਆਂ ਲਈ ਕੀ-ਕੁਝ ਕਰਦਾ ਹੈ। -ਬੋਨ ਹੋਫਰ
  •     Confirm Target Language  

ਪਹਿਲਾ ਸਫ਼ਾ

ਭਾਰਤ-ਅਮਰੀਕਾ ਵਿਚਾਲੇ ਸਹਿਯੋਗ ਦੁਵੱਲੇ ਸਬੰਧਾਂ ਤੋਂ ਉੱਪਰ ਉਠ ਸਕਦੈ-ਮੋਦੀ

ਟਰੰਪ ਨਾਲ ਦੁਵੱਲੇ ਵਪਾਰ ਸਮੇਤ ਅਹਿਮ ਮੁੱਦਿਆਂ 'ਤੇ ਕੀਤੀ ਚਰਚਾ

ਮਨੀਲਾ, 13 ਨਵੰਬਰ (ਪੀ. ਟੀ. ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਕਿਹਾ ਕਿ ਭਾਰਤ ਅਤੇ ਅਮਰੀਕਾ ਵਿਚਾਲੇ ਸਹਿਯੋਗ ਦੋਵੇਂ ਦੇਸ਼ਾਂ ਦੇ ਦੁਵੱਲੇ ਸਬੰਧਾਂ ਤੋਂ ਉਪਰ ਉਠ ਕੇ ਏਸ਼ੀਆ ਦੇ ਭਵਿੱਖ ਲਈ ਮਿਲ ਕੇ ਕੰਮ ਕਰ ਸਕਦੇ ਹਨ। ਇਸ ...

ਪੂਰੀ ਖ਼ਬਰ »

ਮੋਦੀ ਵਲੋਂ ਜੀਨ ਬੈਂਕ ਨੂੰ ਭਾਰਤੀ ਚੌਲਾਂ ਦੀਆਂ ਦੋ ਕਿਸਮਾਂ ਭੇਟ

ਲਾਸ ਬਨੋਸ, 13 ਨਵੰਬਰ (ਪੀ. ਟੀ. ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਫਿਲਪਾਈਨ ਵਿਚ ਅੰਤਰਰਾਸ਼ਟਰੀ ਚੌਲ ਖੋਜ ਸੰਸਥਾ (ਆਈ. ਆਰ. ਆਰ. ਆਈ.) ਦੇ ਜੀਨ ਬੈਂਕ ਨੂੰ ਭਾਰਤੀ ਚੌਲਾਂ ਦੀਆਂ ਦੋ ਕਿਸਮਾਂ ਭੇਂਟ ਕੀਤੀਆਂ ਅਤੇ ਕਿਹਾ ਕਿ ਇਹ ਸੰਸਥਾ ਚੌਲਾਂ ਦੀ ਖੇਤੀ ਵਿਚ ਸੁਧਾਰ ...

ਪੂਰੀ ਖ਼ਬਰ »

31ਵਾਂ ਆਸੀਆਨ ਸੰਮੇਲਨ ਸ਼ੁਰੂ ਮੋਦੀ ਅੱਜ ਕਰਨਗੇ ਸੰਬੋਧਨ

ਮਨੀਲਾ, 13 ਨਵੰਬਰ (ਏਜੰਸੀਆਂ ਰਾਹੀਂ)-ਦੱਖਣੀ ਪੂਰਬੀ ਏਸ਼ੀਆਈ ਦੇਸ਼ਾਂ ਦੇ ਸੰਘ (ਆਸੀਆਨ) ਦਾ 31ਵਾਂ ਸੰਮੇਲਨ ਅਤੇ ਇਸ ਨਾਲ ਸਬੰਧਤ ਮੀਟਿੰਗਾਂ ਅੱਜ ਫਿਲਪਾਈਨ ਦੀ ਰਾਜਧਾਨੀ ਵਿਚ ਸ਼ੁਰੂ ਹੋ ਗਈਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੇ ਉਦਘਾਟਨੀ ਸਮਾਰੋਹ ਵਿਚ ਸ਼ਾਮਿਲ ਹੋਏ ...

ਪੂਰੀ ਖ਼ਬਰ »

ਈਰਾਨ-ਇਰਾਕ ਸਰਹੱਦ 'ਤੇ ਭੁਚਾਲ ਕਾਰਨ ਮ੍ਰਿਤਕਾਂ ਦੀ ਗਿਣਤੀ 400 ਤੋਂ ਟੱਪੀ

ਤਹਿਰਾਨ/ਬਗਦਾਦ, 13 ਨਵੰਬਰ (ਏਜੰਸੀ)-ਈਰਾਨ-ਇਰਾਕ ਸਰਹੱਦ ਨੇੜੇ ਆਏ ਸ਼ਕਤੀਸ਼ਾਲੀ ਭੁਚਾਲ 'ਚ ਹੁਣ ਤੱਕ ਦੋਹਾਂ ਦੇਸ਼ਾਂ 'ਚ 400 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 6700 ਹੋਰ ਜ਼ਖ਼ਮੀ ਹੋਏ ਹਨ। ਖ਼ਬਰ ਏਜੰਸੀ ਅਨੁਸਾਰ ਬੀਤੀ ਰਾਤ ਆਏ ਭੁਚਾਲ ਦਾ ਕੇਂਦਰ ਈਰਾਨ ਸਰਹੱਦ ਨੇੜੇ ...

ਪੂਰੀ ਖ਼ਬਰ »

ਬਦਲਾ ਲੈਣ ਲਈ ਵਿਪਨ ਨੂੰ ਮਾਰਿਆ-ਗੈਂਗਸਟਰ ਸਾਰਜ ਮਿੰਟੂ

ਅੰਮ੍ਰਿਤਸਰ, 13 ਨਵੰਬਰ (ਰੇਸ਼ਮ ਸਿੰਘ)-ਅੰਮ੍ਰਿਤਸਰ ਦੇ ਹਿੰਦੂ ਨੇਤਾ ਵਿਪਨ ਸ਼ਰਮਾ ਦੇ ਕਤਲ ਮਾਮਲੇ 'ਚ ਉਸ ਵੇਲੇ ਨਵਾਂ ਮੋੜ ਆ ਗਿਆ, ਜਦੋਂ ਕਤਲ ਲਈ ਪੁਲਿਸ ਵਲੋਂ ਨਾਮਜ਼ਦ ਕੀਤੇ ਗੈਂਗਸਟਰ ਸਾਰਜ ਮਿੰਟੂ ਵਲੋਂ ਫੇਸਬੁੱਕ 'ਤੇ ਪਾਈ ਪੋਸਟ ਰਾਹੀਂ ਕਤਲ ਦੀ ਜ਼ਿੰਮੇਵਾਰੀ ਕਬੂਲ ...

ਪੂਰੀ ਖ਼ਬਰ »

ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਕੱਲ੍ਹ ਤੋਂ

ਸੰਗਰੂਰ, 13 ਨਵੰਬਰ (ਸੁਖਵਿੰਦਰ ਸਿੰਘ ਫੁੱਲ)-ਪੰਜਾਬ ਵਿਚ ਚੋਣ ਕਮਿਸ਼ਨ ਵਲੋਂ ਵੋਟਰ ਸੂਚੀਆਂ ਦੀ ਸੁਧਾਈ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ। 1 ਜਨਵਰੀ 2018 ਦੇ ਆਧਾਰ 'ਤੇ ਫ਼ੋਟੋ ਵੋਟਰ ਸੂਚੀ ਦੀ ਸਰਸਰੀ ਸੁਧਾਈ ਸਬੰਧੀ ਫ਼ੋਟੋ ਵੋਟਰ ਸੂਚੀ ਦੀ ਮੁਢਲੀ ਪ੍ਰਕਾਸ਼ਨਾਂ 15 ...

ਪੂਰੀ ਖ਼ਬਰ »

ਨਿਗਮ ਖ਼ੇਤਰਾਂ ਅਧੀਨ ਰਾਜ ਮਾਰਗਾਂ 'ਤੇ ਸ਼ਰਾਬ ਦੇ ਠੇਕਿਆਂ 'ਤੇ ਛੋਟ ਸਾਰੇ ਦੇਸ਼ 'ਚ ਲਾਗੂ ਹੋਵੇ-ਸੁਪਰੀਮ ਕੋਰਟ

ਨਵੀਂ ਦਿੱਲੀ, 13 ਨਵੰਬਰ (ਏਜੰਸੀ)-ਸੁਪਰੀਮ ਕੋਰਟ ਨੇ ਅੱਜ ਸਪੱਸ਼ਟ ਕਰਦਿਆਂ ਕਿਹਾ ਕਿ ਦੇਸ਼ ਭਰ 'ਚ ਨਿਗਮ ਖ਼ੇਤਰਾਂ ਅਧੀਨ ਸੂਬੇ ਦੇ ਅਤੇ ਕੌਮੀ ਰਾਜ ਮਾਰਗਾਂ 'ਤੇ 500 ਮੀਟਰ ਦੇ ਦਾਇਰੇ 'ਚ ਸ਼ਰਾਬ ਦੇ ਠੇਕਿਆਂ 'ਤੇ ਪਾਬੰਦੀ 'ਤੇ ਛੋਟ ਵਾਲੇ ਸਾਡੇ ਹੁਕਮ ਸਾਰੇ ਦੇਸ਼ 'ਚ ਲਾਗੂ ਹੋਣੇ ...

ਪੂਰੀ ਖ਼ਬਰ »

ਸੰਘਣੀ ਧੁੰਦ ਕਾਰਨ ਜਨਜੀਵਨ ਪ੍ਰਭਾਵਿਤ

ਦਿੱਲੀ 'ਚ ਫਿਰ ਮੈਡੀਕਲ ਐਮਰਜੈਂਸੀ ਵਾਲੇ ਹਾਲਾਤ

ਜਲੰਧਰ, 13 ਨਵੰਬਰ (ਅਜੀਤ ਬਿਊਰੋ)-ਪੰਜਾਬ ਸਮੇਤ ਪੂਰੇ ਉੱਤਰੀ ਭਾਰਤ 'ਚ ਪਿਛਲੇ ਦੋ ਹਫ਼ਤਿਆਂ ਤੋਂ ਪੈ ਰਹੀ ਧੁੰਦ ਕਾਰਨ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਹੈ। ਮੌਸਮ ਦੀ ਸੰਘਣੀ ਧੁੰਦ ਨਾਲ ਰਲੇ ਹਵਾ ਪ੍ਰਦੂਸ਼ਣ ਕਾਰਨ ਸਥਿਤੀ ਹੋਰ ਵੀ ਗੰਭੀਰ ਬਣੀ ਹੋਈ ਹੈ ਕਿਉਂਕਿ ...

ਪੂਰੀ ਖ਼ਬਰ »

ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ 25 ਦਸੰਬਰ ਨੂੰ ਹੀ ਮਨਾਉਣ ਦਾ ਆਦੇਸ਼

ਅੰਮ੍ਰਿਤਸਰ, 13 ਨਵੰਬਰ (ਜਸਵੰਤ ਸਿੰਘ ਜੱਸ)- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਦੀ ਤਰੀਕ ਨੂੰ ਲੈ ਕੇ ਪੰਥਕ ਹਲਕਿਆਂ 'ਚ ਕੁਝ ਦਿਨਾਂ ਤੋਂ ਚੱਲ ਰਹੀ ਚਰਚਾ ਨੂੰ ਵਿਰਾਮ ਦਿੰਦਿਆਂ ਅੱਜ ਪੰਜ ਸਿੰਘ ਸਾਹਿਬਾਨ ਵਲੋਂ ਇਹ ਪ੍ਰਕਾਸ਼ ਪੁਰਬ ਪਹਿਲਾਂ ਤੋਂ ਨਿਰਧਾਰਤ ਤਰੀਕ ਪੋਹ ਸੁਦੀ 7ਵੀਂ ਮੁਤਾਬਿਕ, 25 ਦਸੰਬਰ ਨੂੰ ਹੀ ਮਨਾਉਣ ਦਾ ਆਦੇਸ਼ ਸਿੱਖ ਪੰਥ ਨੂੰ ਜਾਰੀ ਕੀਤਾ ਗਿਆ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਅੱਜ ਸਵੇਰੇ ਪੰਜ ਸਿੰਘ ਸਾਹਿਬਾਨ ਵਲੋਂ ਉਕਤ ਫ਼ੈਸਲੇ ਤੋਂ ਇਲਾਵਾ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਾ ਮਾਮਲੇ ਅਤੇ ਹੋਰ ਮਾਮਲਿਆਂ ਸਬੰਧੀ ਵੀ ਵਿਚਾਰ ਚਰਚਾ ਕੀਤੀ ਗਈ। ਇਕੱਤਰਤਾ 'ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ, ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਰਘਬੀਰ ਸਿੰਘ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਧੀਕ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਸ਼ਾਮਿਲ ਹੋਏ। ਉਪਰੰਤ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਇਕੱਤਰਤਾ ਦੌਰਾਨ ਲਏ ਗਏ ਫ਼ੈਸਲਿਆਂ ਦੀ ਜਾਣਕਾਰੀ ਦਿੰਦਿਆਂ ਸਮੂਹ ਸਿੱਖ ਸੰਗਤ ਨੂੰ ਆਦੇਸ਼ ਦਿੱਤਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਪੋਹ ਸੁਦੀ 7ਵੀਂ 25 ਦਸੰਬਰ ਨੂੰ ਹੀ ਮਨਾਇਆ ਜਾਵੇ। ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਦਾ ਸ਼ੁਕਰਾਨਾ ਦਿਵਸ ਅਤੇ 351ਵਾਂ ਪ੍ਰਕਾਸ਼ ਪੁਰਬ ਸੰਗਤ ਵੱਲੋਂ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ (ਬਿਹਾਰ) ਵਿਖੇ ਮਨਾਇਆ ਜਾ ਰਿਹਾ ਹੈ, ਜੋ ਕਿ ਇਸ ਵਾਰ 25 ਦਸੰਬਰ ਨੂੰ ਆ ਰਿਹਾ ਹੈ, ਨੂੰ ਹੀ ਮਨਾਇਆ ਜਾਵੇ। ਉਨ੍ਹਾਂ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਪ੍ਰਕਾਸ਼ ਪੁਰਬ ਮਨਾਉਣ ਲਈ ਸਹਿਯੋਗ ਦੇਣ ਅਤੇ ਗੁਰਦੁਆਰਾ ਫਤਹਿਗੜ੍ਹ ਸਾਹਿਬ ਵਿਖੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਪੁਰਬ ਮਨਾਉਣ ਲਈ ਵਿਸ਼ੇਸ਼ ਪ੍ਰਬੰਧ ਕਰਨ ਦੇ ਆਦੇਸ਼ ਦਿੱਤੀ।
ਕੈਨੇਡਾ ਸਰਕਾਰ ਦਾ ਧੰਨਵਾਦ
ਇਸ ਦੌਰਾਨ ਸਿੰਘ ਸਾਹਿਬਾਨ ਵਲੋਂ ਇਕੱਤਰਤਾ 'ਚ ਕੈਨੇਡਾ 'ਚ ਹਵਾਈ ਉਡਾਣਾਂ ਦੌਰਾਨ ਸਿੱਖਾਂ ਨੂੰ ਸ੍ਰੀ ਸਾਹਿਬ (ਕਿਰਪਾਨ) ਪਹਿਨਣ ਸਬੰਧੀ ਮਿਲੀ ਇਜਾਜ਼ਤ 'ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਜਿੱਥੇ ਉੱਥੋਂ ਦੀ ਸਰਕਾਰ ਦਾ ਧੰਨਵਾਦ ਕੀਤਾ, ਉੱਥੇ ਸਥਾਨਕ ਸਿੱਖਾਂ ਵਲੋਂ ਨਿਭਾਈ ਕਾਰਵਾਈ ਦੀ ਸ਼ਲਾਘਾ ਕਰਦਿਆਂ ਭਾਰਤ ਸਮੇਤ ਦੂਸਰੇ ਦੇਸ਼ਾਂ ਨੂੰ ਵੀ ਆਪਣੀਆਂ ਕੌਮਾਂਤਰੀ ਉਡਾਣਾਂ ਵਿਚ ਸਿੱਖਾਂ ਨੂੰ ਕਿਰਪਾਨ ਪਹਿਨਣ ਦੀ ਆਗਿਆ ਦੇਣ ਦੀ ਮੰਗ ਕੀਤੀ।
ਸੰਤ ਢੱਡਰੀਆਂ ਵਾਲਾ ਨੂੰ ਤਾੜਨਾ
ਸੰਤ ਰਣਜੀਤ ਸਿੰਘ ਢੱਡਰੀਆਂ ਵਾਲਾ ਨੂੰ ਤਾੜਨਾ ਕਰਦਿਆਂ ਸਿੰਘ ਸਾਹਿਬ ਨੇ ਕਿਹਾ ਕਿ ਸਿੱਖ ਕੌਮ ਦਾ ਵਿਲੱਖਣ ਇਤਿਹਾਸ ਹੈ, ਪ੍ਰੰਤੂ ਕੁਝ ਲੇਖਕਾਂ ਵਲੋਂ ਬਿਨਾਂ ਖੋਜੇ-ਵਿਚਾਰੇ ਕੁਝ ਅਜਿਹੇ ਸ਼ਬਦ ਇਸ ਵਿਚ ਪਾਏ ਗਏ ਹਨ ਜੋ ਗੁਰਮਤਿ ਦੀ ਕਸਵੱਟੀ 'ਤੇ ਪੂਰੇ ਨਹੀਂ ਉੱਤਰਦੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪੰਜ ਸਿੰਘ ਸਾਹਿਬਾਨ ਵਲੋਂ 4 ਅਪ੍ਰੈਲ 2017 ਨੂੰ ਇਕ ਮਤਾ ਪਾਸ ਕੀਤਾ ਗਿਆ ਸੀ ਕਿ ਸ਼੍ਰੋਮਣੀ ਕਮੇਟੀ ਸਿੱਖ ਇਤਿਹਾਸਕਾਰਾਂ ਦੀ ਇਕ ਕਮੇਟੀ ਬਣਾ ਕੇ ਇਤਿਹਾਸ ਨੂੰ ਸੋਧ ਕੇ, ਜੋ ਇਤਿਹਾਸ ਗੁਰਬਾਣੀ ਦੀ ਕਸਵੱਟੀ 'ਤੇ ਪੂਰਾ ਉੱਤਰਦਾ ਹੋਵੇ, ਉਸ ਨੂੰ ਛਪਵਾ ਕੇ ਸੰਗਤ ਨੂੰ ਮੁਹੱਈਆ ਕਰਵਾਏ। ਇਸ ਦੇ ਨਾਲ ਹੀ ਸਮੂਹ ਕਥਾਵਾਚਕਾਂ, ਰਾਗੀਆਂ, ਢਾਡੀਆਂ, ਪ੍ਰਚਾਰਕਾਂ ਅਤੇ ਕਵੀਸ਼ਰਾਂ ਨੂੰ ਵੀ ਹਦਾਇਤ ਕੀਤੀ ਗਈ ਕਿ ਸਟੇਜ 'ਤੇ ਕੋਈ ਵੀ ਅਜਿਹੀ ਗੱਲ ਨਾ ਕੀਤੀ ਜਾਵੇ ਜਿਸ ਨਾਲ ਸੰਗਤ 'ਚ ਦੁਬਿਧਾ ਪੈਦਾ ਹੁੰਦੀ ਹੋਵੇ। ਪ੍ਰੰਤੂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਵਲੋਂ ਗੁਰ-ਇਤਿਹਾਸ ਸਬੰਧੀ ਸਟੇਜਾਂ 'ਤੇ ਜੋ ਪ੍ਰਚਾਰ ਕੀਤਾ ਗਿਆ, ਉਸ 'ਤੇ ਸੰਗਤ ਨੇ ਕਾਫ਼ੀ ਇਤਰਾਜ਼ ਕੀਤਾ ਹੈ। ਉਨ੍ਹਾਂ ਕਿਹਾ ਜਿਨ੍ਹਾਂ ਵਿਸ਼ਿਆਂ 'ਤੇ ਸੰਗਤ ਨੂੰ ਇਤਰਾਜ਼ ਹੈ ਉਹ ਸੀਡੀਆਂ ਭਾਈ ਢੱਡਰੀਆਂ ਵਾਲੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭੇਜਣ, ਤਾਂ ਕਿ ਉਨ੍ਹਾਂ ਦੀ ਪੜਚੋਲ ਸਬ-ਕਮੇਟੀ ਵਲੋਂ ਕੀਤੀ ਜਾਵੇ। ਉਨ੍ਹਾਂ ਤਾੜਨਾ ਕੀਤੀ ਕਿ ਜੇਕਰ ਕਿਸੇ ਦੇ ਪ੍ਰਚਾਰ 'ਚ ਕੋਈ ਇਤਰਾਜ਼ਯੋਗ ਗੱਲ ਪਾਈ ਗਈ, ਤਾਂ ਉਸ ਵਿਰੁੱਧ ਪੰਥਕ ਰਵਾਇਤਾਂ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਜਾਨਲੇਵਾ ਸਟੰਟ ਨਾ ਕਰਨ ਦੀ ਹਦਾਇਤ
ਉਨ੍ਹਾਂ ਕਿਹਾ ਕਿ ਗਤਕਾ ਖ਼ਾਲਸਾਈ ਰਵਾਇਤੀ ਖੇਡ ਹੈ, ਜਿਸ ਨੂੰ ਦੇਖ ਕੇ ਸੰਗਤ ਅਤੇ ਬੱਚੇ-ਬੱਚੀਆਂ ਵਿਚ ਉਤਸ਼ਾਹ ਆਉਂਦਾ ਹੈ। ਪਰ ਪਿਛਲੇ ਕੁਝ ਸਮੇਂ ਤੋਂ ਇਸ ਵਿਚ ਸਟੰਟਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਨਾਲ ਜਾਨਾਂ ਵੀ ਗਈਆਂ ਹਨ। ਉਨ੍ਹਾਂ ਸਮੂਹ ਗਤਕਾ ਸੰਸਥਾਵਾਂ ਨੂੰ ਸਖ਼ਤ ਹਦਾਇਤ ਕੀਤੀ ਕਿ ਕੋਈ ਵੀ ਅਜਿਹੇ ਸਟੰਟ ਨਾ ਕੀਤੇ ਜਾਣ ਜਿਸ ਨਾਲ ਜਾਨੀ ਨੁਕਸਾਨ ਹੋਵੇ।
ਉਪਾਧੀਆਂ ਦੇਣ ਦਾ ਐਲਾਨ
ਸਿੰਘ ਸਾਹਿਬਾਨ ਵਲੋਂ ਬਾਬਾ ਬਲਬੀਰ ਸਿੰਘ ਮੁਖੀ 96 ਕਰੋੜੀ ਬੁੱਢਾ ਦਲ ਨੂੰ 'ਸ਼੍ਰੋਮਣੀ ਸੇਵਾ ਰਤਨ' ਅਤੇ ਭਾਈ ਜਸਵੰਤ ਸਿੰਘ ਸਾਬਕਾ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਨੂੰ 'ਸ਼੍ਰੋਮਣੀ ਰਾਗੀ' ਦੀ ਉਪਾਧੀ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ 29 ਨਵੰਬਰ ਨੂੰ ਸਨਮਾਨਿਤ ਕਰਨ ਦਾ ਵੀ ਐਲਾਨ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਵਲੋਂ ਰਾਸ਼ਟਰੀ ਸਿੱਖ ਸੰਗਤ ਵਲੋਂ ਸਿੰਘ ਸਾਹਿਬਾਨ ਨੂੰ ਲਿਖੇ ਗਏ ਪੱਤਰ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਅਜੇ ਤੱਕ ਉਨ੍ਹਾਂ ਨੂੰ ਅਜਿਹਾ ਕੋਈ ਪੱਤਰ ਨਹੀਂ ਮਿਲਿਆ। ਬੀਬੀ ਜਗੀਰ ਕੌਰ ਖ਼ਿਲਾਫ਼ ਮਾਮਲੇ ਦੀ ਸੁਣਵਾਈ ਸਬੰਧੀ ਉਨ੍ਹਾਂ ਕਿਹਾ ਕਿ ਇਸ ਬਾਰੇ ਬਾਅਦ 'ਚ ਵਿਚਾਰ ਕੀਤਾ ਜਾਵੇਗਾ। ਬੀਬੀ ਜਗੀਰ ਕੌਰ ਵਲੋਂ ਬੀਤੇ ਦਿਨੀਂ ਮੁਤਵਾਜ਼ੀ ਜਥੇਦਾਰਾਂ ਨੂੰ ਤਲਬ ਕਰਨ ਸਬੰਧੀ ਦਿੱਤੀ ਸ਼ਿਕਾਇਤ ਬਾਰੇ ਵੀ ਅੱਜ ਸਿੰਘ ਸਾਹਿਬਾਨ ਵਲੋਂ ਕੋਈ ਵਿਚਾਰ ਨਹੀਂ ਕੀਤੀ ਗਈ।


ਖ਼ਬਰ ਸ਼ੇਅਰ ਕਰੋ

ਪੰਜਾਬ ਸਰਕਾਰ ਵਲੋਂ ਓ.ਬੀ.ਸੀ./ਬੀ.ਸੀ. ਵਰਗਾਂ ਦੇ ਰਾਖਵਾਂਕਰਨ ਨਿਯਮਾਂ 'ਚ ਵੱਡਾ ਬਦਲਾਅ

ਚੰਡੀਗੜ੍ਹ, 13 ਨਵੰਬਰ (ਗੁਰਸੇਵਕ ਸਿੰਘ ਸੋਹਲ)-ਪੰਜਾਬ ਸਰਕਾਰ ਨੇ ਸੂਬੇ ਦੇ ਓ.ਬੀ.ਸੀ./ਬੀ.ਸੀ. ਵਰਗਾਂ ਦੇ ਰਾਖਵਾਂਕਰਨ ਨਿਯਮਾਂ 'ਚ ਵੱਡਾ ਬਦਲਾਅ ਕਰਦਿਆਂ ਇਨ੍ਹਾਂ ਵਰਗਾਂ ਦੀ 'ਕਰੀਮੀਲੇਅਰ' ਭਾਵ ਮਲਾਈਦਾਰ ਪਰਤ ਦਾ ਦਾਇਰਾ 6 ਲੱਖ ਰੁਪਏ ਸਾਲਾਨਾ ਤੋਂ ਵਧਾ ਕੇ 8 ਲੱਖ ਰੁਪਏ ...

ਪੂਰੀ ਖ਼ਬਰ »

ਭਾਰਤ ਤੇ ਕੈਨੇਡਾ ਆਪਸੀ ਨਿਵੇਸ਼ ਤੇ ਵਪਾਰ ਵਧਾਉਣ ਲਈ ਸਹਿਮਤ

ਨਵੀਂ ਦਿੱਲੀ, 13 ਨਵੰਬਰ (ਏਜੰਸੀ)- ਭਾਰਤ ਤੇ ਕੈਨੇਡਾ ਨੇ ਆਪਸੀ ਭਾਈਵਾਲੀ ਮਜ਼ਬੂਤ ਕਰਨ, ਵਿਆਪਕ ਆਰਥਿਕ ਭਾਈਵਾਲੀ ਸਮਝੌਤੇ ਦੀ ਗੱਲਬਾਤ 'ਚ ਤੇਜ਼ੀ ਲਿਆਉਣ ਤੇ ਵਸਤੂਆਂ ਤੇ ਸੇਵਾ ਦੇ ਵਪਾਰ ਨੂੰ ਸੰਤੁਲਿਤ ਬਣਾਉਣ 'ਤੇ ਸਹਿਮਤੀ ਪ੍ਰਗਟ ਕਰਦੇ ਹੋਏ ਅੱਜ ਕਿਹਾ ਹੈ ਕਿ ਦੋਵੇਂ ...

ਪੂਰੀ ਖ਼ਬਰ »

ਰੋਜ਼ਾਨਾ 50 ਹਜ਼ਾਰ ਸ਼ਰਧਾਲੂ ਹੀ ਜਾ ਸਕਣਗੇ ਵੈਸ਼ਨੋ ਦੇਵੀ-ਐਨ. ਜੀ. ਟੀ.

24 ਨਵੰਬਰ ਤੋਂ ਖੁੱਲ੍ਹੇਗਾ ਨਵਾਂ ਰਸਤਾ

ਨਵੀਂ ਦਿੱਲੀ, 13 ਨਵੰਬਰ (ਉਪਮਾ ਡਾਗਾ ਪਾਰਥ)-ਰਾਸ਼ਟਰੀ ਗਰੀਨ ਟ੍ਰਿਬਿਊਨਲ ਨੇ ਮਾਤਾ ਵੈਸ਼ਨੋ ਦੇਵੀ 'ਚ ਸ਼ਰਧਾਲੂਆਂ ਦੀ ਵਧਦੀ ਭੀੜ ਨੂੰ ਵੇਖਦਿਆਂ ਰੋਜ਼ਾਨਾ 50 ਹਜ਼ਾਰ ਲੋਕਾਂ ਨੂੰ ਦਰਸ਼ਨਾਂ ਦੀ ਇਜਾਜ਼ਤ ਦੇਣ ਦਾ ਹੁਕਮ ਦਿੱਤਾ ਹੈ। ਟ੍ਰਿਬਿਊਨਲ ਨੇ ਕਿਹਾ ਕਿ ਜੇਕਰ ਸ਼ਰਧਾਲੂਆਂ ਦੀ ...

ਪੂਰੀ ਖ਼ਬਰ »

ਸੁਪਰੀਮ ਕੋਰਟ ਵਲੋਂ ਪਰਾਲੀ ਸਾੜਨ 'ਤੇ ਕੇਂਦਰ, ਪੰਜਾਬ ਤੇ ਹਰਿਆਣਾ ਸਮੇਤ 4 ਰਾਜਾਂ ਨੂੰ ਨੋਟਿਸ

ਨਵੀਂ ਦਿੱਲੀ, 13 ਨਵੰਬਰ (ਉਪਮਾ ਡਾਗਾ ਪਾਰਥ)-ਦਿੱਲੀ 'ਚ ਪ੍ਰਦੂਸ਼ਣ ਦੇ ਨਿੱਘਰ ਰਹੇ ਹਾਲਾਤ ਦੇ ਮੱਦੇਨਜ਼ਰ ਸੁਪਰੀਮ ਕੋਰਟ ਨੇ ਕੇਂਦਰ, ਦਿੱਲੀ, ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ। ਸਰਬਉੱਚ ਅਦਾਲਤ ਨੇ ਪ੍ਰਦੂਸ਼ਣ ਕਾਰਨ ...

ਪੂਰੀ ਖ਼ਬਰ »

ਹੰਦਵਾੜਾ 'ਚ ਮੁਕਾਬਲੇ ਦੌਰਾਨ 2 ਅੱਤਵਾਦੀ ਹਲਾਕ

ਸ੍ਰੀਨਗਰ, 13 ਨਵੰਬਰ (ਮਨਜੀਤ ਸਿੰਘ)-ਉੱਤਰੀ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹਾ ਦੇ ਹੰਦਵਾੜਾ ਇਲਾਕੇ 'ਚ ਦੇਰ ਸ਼ਾਮ ਪੁਲਿਸ ਪਾਰਟੀ 'ਤੇ ਅੱਤਵਾਦੀਆਂ ਵਲੋਂ ਕੀਤੇ ਹਮਲੇ ਤੋਂ ਬਾਅਦ ਸ਼ੁਰੂ ਹੋਈ ਮੁਠਭੇੜ 'ਚ 2 ਅੱਤਵਾਦੀ ਮਾਰੇ ਗਏ ਹਨ ਜਦ ਕਿ ਇਕ ਪੁਲਿਸ ਮੁਲਾਜ਼ਮ ਦੇ ਜ਼ਖਮੀ ਹੋਣ ਦੀ ...

ਪੂਰੀ ਖ਼ਬਰ »

ਕੇਜਰੀਵਾਲ ਖ਼ਿਲਾਫ਼ ਦਾਇਰ ਮਾਣਹਾਨੀ ਮਾਮਲੇ 'ਚ ਅਦਾਲਤ ਨੇ ਲਿਆ ਨੋਟਿਸ

ਨਵੀਂ ਦਿੱਲੀ, 13 ਨਵੰਬਰ (ਏਜੰਸੀ)-ਭਾਜਪਾ ਯੂਥ ਵਿੰਗ ਦੇ ਆਗੂ ਵਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖ਼ਿਲਾਫ਼ ਕੀਤੀ ਮਾਣਹਾਨੀ ਦੀ ਸ਼ਿਕਾਇਤ 'ਤੇ ਦਿੱਲੀ ਦੀ ਇਕ ਅਦਾਲਤ ਨੇ ਨੋਟਿਸ ਲਿਆ ਹੈ। ਮੈਟਰੋਪਾਲੀਟਨ ਮੈਜਿਸਟ੍ਰੇਟ ਵਿਸ਼ਾਲ ਪਹੂਜਾ ਨੇ ਭਾਰਤੀ ਜਨਤਾ ...

ਪੂਰੀ ਖ਼ਬਰ »

ਅੰਤਰਰਾਸ਼ਟਰੀ ਵਪਾਰ ਮੇਲਾ ਅੱਜ ਤੋਂ-ਤਿਆਰੀਆਂ ਅਜੇ ਵੀ ਅਧੂਰੀਆਂ

ਨਵੀਂ ਦਿੱਲੀ, 13 ਨਵੰਬਰ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਪ੍ਰਗਤੀ ਮੈਦਾਨ ਵਿਖੇ ਲੱਗਣ ਵਾਲਾ ਅੰਤਰਰਾਸ਼ਟਰੀ ਵਪਾਰ ਮੇਲਾ ਜੋ ਕਿ 14 ਨਵੰਬਰ ਤੋਂ ਸ਼ੁਰੂ ਹੋਣ ਵਾਲਾ ਹੈ, ਉਸ ਦੀਆਂ ਤਿਆਰੀਆਂ ਅਜੇ ਵੀ ਅਧੂਰੀਆਂ ਹਨ ਅਤੇ ਕੱਲ੍ਹ ਤੱਕ ਪੂਰੀਆਂ ਹੋਣ ਦੀ ਸੰਭਾਵਨਾਵਾਂ ਘੱਟ ਹੀ ...

ਪੂਰੀ ਖ਼ਬਰ »

ਮੋਦੀ ਨੇ ਜਾਦੂ ਨਾਲ ਗੁਜਰਾਤ ਤੋਂ ਧਨ ਗਾਇਬ ਕਰ ਦਿੱਤਾ-ਰਾਹੁਲ

ਪਾਟਨ (ਗੁਜਰਾਤ) 13 ਨਵੰਬਰ (ਏਜੰਸੀ)- ਕਾਂਗਰਸ ਉਪ-ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਦਿਆਂ ਇਲਜ਼ਾਮ ਲਗਾਇਆ ਹੈ ਕਿ ਗੁਜਰਾਤ 'ਚ ਭਾਜਪਾ ਦੇ 2 ਦਹਾਕਿਆਂ ਦੇ ਸ਼ਾਸਨ ਦੌਰਾਨ ਮੋਦੀ ਨੇ ਜਾਦੂ ਨਾਲ ਸੂਬੇ ਤੋਂ ਸਾਰੇ ਧਨ ਨੂੰ ਗਾਇਬ ...

ਪੂਰੀ ਖ਼ਬਰ »

ਡੇਰਾ ਮੁਖੀ ਨਾਲ ਜੇਲ੍ਹ 'ਚ ਪੁੱਤਰ, ਨੂੰਹ ਤੇ ਧੀ-ਜਵਾਈ ਵਲੋਂ ਮੁਲਾਕਾਤ

* ਠੰਢ ਤੋਂ ਬਚਣ ਲਈ ਦਿੱਤੀ ਜੈਕਟ * ਹਨੀਪ੍ਰੀਤ ਨੂੰ ਕੋਈ ਨਹੀਂ ਮਿਲਣ ਆਇਆ

ਚੰਡੀਗੜ੍ਹ, 13 ਨਵੰਬਰ (ਰਾਮ ਸਿੰਘ ਬਰਾੜ)-ਸੁਨਾਰੀਆ ਜੇਲ੍ਹ 'ਚ ਬੰਦ ਸਿਰਸਾ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨਾਲ ਜੇਲ੍ਹ 'ਚ ਪੁੱਤਰ ਜਸੀਪ੍ਰਤ ਇੰਸਾਂ, ਨੂੰਹ ਅਤੇ ਧੀ ਜਵਾਈ ਨੇ ਮੁਲਾਕਾਤ ਕਰਕੇ ਹਾਲ ਚਾਲ ਪੁੱਛਿਆ ਅਤੇ ਵਧ ਰਹੀ ਠੰਢ ਨੂੰ ਦੇਖਦਿਆਂ ਇਕ ਸਫ਼ੈਦ ਰੰਗ ਦੀ ਜੈਕਟ ...

ਪੂਰੀ ਖ਼ਬਰ »

ਮਨੀਪੁਰ 'ਚ ਬੰਬ ਧਮਾਕਾ-2 ਜਵਾਨ ਸ਼ਹੀਦ, 6 ਜ਼ਖ਼ਮੀ

ਇੰਫ਼ਾਲ, 13 ਨਵੰਬਰ (ਪੀ. ਟੀ. ਆਈ.)-ਮਨੀਪੁਰ ਦੇ ਚੰਦੇਲ ਜ਼ਿਲ੍ਹੇ 'ਚ ਅੱਜ ਸਵੇਰੇ ਹੋਏ ਸ਼ਕਤੀਸ਼ਾਲੀ ਬੰਬ ਧਮਾਕੇ 'ਚ ਆਸਾਮ ਰਾਈਫ਼ਲ ਦੇ ਦੋ ਜਵਾਨ ਸ਼ਹੀਦ ਹੋ ਗਏ ਅਤੇ 6 ਹੋਰ ਜ਼ਖ਼ਮੀ ਹੋ ਗਏ। ਧਮਾਕਾ ਉਸ ਸਮੇਂ ਹੋਇਆ ਜਦੋਂ ਆਸਾਮ ਰਾਈਫ਼ਲਜ਼ ਦੀ ਟੀਮ ਚੰਦੇਲ ਦੇ ਮਹਾ ਮਨੀ ਇਲਾਕੇ 'ਚ ਗਸ਼ਤ ਕਰ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX