ਤਾਜਾ ਖ਼ਬਰਾਂ


ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਕੈਲਗਰੀ ਦੇ ਪ੍ਰਧਾਨ ਭਾਈ ਰਣਬੀਰ ਸਿੰਘ ਪਰਮਾਰ ਵਲੋਂ ਅਸਤੀਫ਼ਾ
. . .  35 minutes ago
ਕੈਲਗਰੀ 21 ਜੁਲਾਈ (ਜਸਜੀਤ ਸਿੰਘ ਧਾਮੀ)-ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਕੈਲਗਰੀ ਦੇ ਮੁੱਖ ਸੇਵਾਦਾਰ ਭਾਈ ਰਣਬੀਰ ਸਿੰਘ ਪਰਮਾਰ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ 'ਅਜੀਤ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜਦੋ ਦੀ ਪ੍ਰਬੰਧਕ ਕਮੇਟੀ ਦੀ ਚੋਣ ਹੋਈ ਸੀ ਸਾਰੀ
ਪ੍ਰੋ.ਰਾਜ ਕੁਮਾਰ ਬਣੇ ਪੰਜਾਬ ਯੂਨੀਵਰਸਿਟੀ ਦੇ ਉਪ ਕੁਲਪਤੀ
. . .  1 day ago
ਚੰਡੀਗੜ੍ਹ, 21 ਜੁਲਾਈ (ਮਨਜੋਤ ਸਿੰਘ ਜੋਤ)- ਪ੍ਰੋ.ਰਾਜ ਕੁਮਾਰ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਉਪ ਕੁਲਪਤੀ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦਾ ਕਾਰਜਕਾਲ 23 ਜੁਲਾਈ ਤੋਂ ਸ਼ੁਰੂ ਹੋ ਕੇ 3 ਸਾਲਾਂ ਲਈ ਹੋਵੇਗਾ। ਉਹ ਸੋਮਵਾਰ ਨੂੰ ...
ਮੁਰੰਮਤ ਕਾਰਨ 23 ਤੋਂ 31 ਜੁਲਾਈ ਤੱਕ ਬੰਦ ਰਹੇਗਾ "ਵਿਰਾਸਤ-ਏ-ਖਾਲਸਾ
. . .  1 day ago
ਸ੍ਰੀ ਅਨੰਦਪੁਰ ਸਾਹਿਬ, 21 ਜੁਲਾਈ ( ਜੇ ਐਸ ਨਿੱਕੂਵਾਲ ਕਰਨੈਲ ਸਿੰਘ )-ਵਿਸ਼ਵ ਪ੍ਰਸਿੱਧ ਵਿਰਾਸਤ-ਏ-ਖਾਲਸਾ ਛਮਾਹੀ ਮੁਰੰਮਤ ਦੇ ਕਰਕੇ 23 ਜੁਲਾਈ 2018 ਤੋਂ 31 ਜੁਲਾਈ 2018 ਤੱਕ ਸੈਲਾਨੀਆਂ ਦੇ ਲਈ ਬੰਦ ਰਹੇਗਾ...
ਲੋਹੀਆਂ ਦੇ ਨੌਜਵਾਨ ਦੀ ਮਨੀਲਾ 'ਚ ਮੌਤ
. . .  1 day ago
ਲੋਹੀਆਂ ਖ਼ਾਸ, 21 ਜੁਲਾਈ (ਗੁਰਪਾਲ ਸਿੰਘ ਸ਼ਤਾਬਗੜ੍ਹ) ਘਰੋਂ ਰੋਜ਼ੀ ਰੋਟੀ ਕਮਾਉਣ ਗਏ ਲੋਹੀਆਂ ਖ਼ਾਸ (ਜਲੰਧਰ) ਦੇ ਇੱਕ ਨੌਜਵਾਨ ਰਾਜਾ ਦੀ ਮਨੀਲਾ ਵਿਖੇ ਸੰਖੇਪ ਬਿਮਾਰੀ ਪਿੱਛੋਂ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ...
ਜੀ. ਐਸ. ਟੀ. ਕੌਂਸਲ 'ਚ 30 ਉਤਪਾਦਾਂ 'ਤੇ ਘਟਾਇਆ ਗਿਆ ਟੈਕਸ
. . .  1 day ago
ਨਵੀਂ ਦਿੱਲੀ, 21 ਜੁਲਾਈ- ਰਾਜਧਾਨੀ ਦਿੱਲੀ ਵਿਖੇ ਅੱਜ ਵਿੱਤ ਮੰਤਰੀ ਪਿਊਸ਼ ਗੋਇਲ ਦੀ ਪ੍ਰਧਾਨਗੀ ਹੇਠ ਜੀ. ਐਸ. ਟੀ. ਕੌਂਸਲ ਦੀ 28ਵੀਂ ਬੈਠਕ ਹੋਈ। ਇਸ ਬੈਠਕ ਦੇ ਦੌਰਾਨ ਕੌਂਸਲ ਨੇ ਸੈਨੇਟਰੀ ਨੈਪਕਿਨ ਨੂੰ ...
ਲਸ਼ਕਰ-ਏ-ਤੋਇਬਾ ਦੇ ਦੋ ਅੱਤਵਾਦੀ ਗ੍ਰਿਫ਼ਤਾਰ
. . .  1 day ago
ਸ੍ਰੀਨਗਰ, 21 ਜੁਲਾਈ - ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਸੋਪੋਰ ਇਲਾਕੇ 'ਚੋਂ ਸੀ.ਆਰ.ਪੀ.ਐਫ. ਅਤੇ ਕੌਮੀ ਰਾਈਫ਼ਲਜ਼ ਦੇ ਜਵਾਨਾਂ ਨੇ ਲਸ਼ਕਰ-ਏ-ਤੋਇਬਾ ਦੇ ਦੋ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸੁਰੱਖਿਆ ਬਲਾਂ ਨੇ ਉਨ੍ਹਾਂ ਤੋਂ ਇਕ ਗਰਨੇਡ ਬਰਾਮਦ...
ਆਰਥਿਕ ਤੰਗੀ ਦੇ ਚੱਲਦਿਆਂ ਕਿਸਾਨ ਵੱਲੋਂ ਖ਼ੁਦਕੁਸ਼ੀ
. . .  1 day ago
ਕੋਟਕਪੂਰਾ, 21 ਜੁਲਾਈ (ਮੋਹਰ ਗਿੱਲ)- ਆਰਥਿਕ ਤੰਗੀ ਦੇ ਚੱਲਦਿਆਂ ਇਕ ਕਿਸਾਨ ਨੇ ਜ਼ਹਿਰੀਲੀ ਦਵਾਈ ਪੀ ਕੇ ਖ਼ੁਦਕੁਸ਼ੀ ਕਰ ਲਈ। ਜਾਣਕਾਰੀ ਅਨੁਸਾਰ ਜ਼ਿਲ੍ਹਾ ਫ਼ਰੀਦਕੋਟ ਦੇ ਪਿੰਡ ਖਾਰਾ ਦਾ ਵਸਨੀਕ ਰਣਜੀਤ ਸਿੰਘ (42) ਆਪਣੇ ਸਿਰ ਚੜ੍ਹੇ ਕਰਜ਼ੇ ਅਤੇ ਆਪਣੇ ਘਰ...
ਪੰਜਾਬ ਸਰਕਾਰ ਵੱਲੋਂ ਬਾਸਮਤੀ ਦੇ ਅੰਤਰਰਾਸ਼ਟਰੀ ਮੰਡੀਕਰਨ ਲਈ ਤਿਆਰੀ ਸ਼ੁਰੂ
. . .  1 day ago
ਛੇਹਰਟਾ, 21 ਜੁਲਾਈ (ਸੁੱਖ ਵਡਾਲੀ)- ਸਰਹੱਦੀ ਖੇਤਰ ਦੀ ਬਾਸਮਤੀ, ਜੋ ਕਿ ਅੰਤਰਰਾਸ਼ਟਰੀ ਮੰਡੀ 'ਚ ਚੰਗੀ ਪਛਾਣ ਬਣਾ ਗਈ ਸੀ, ਦੇ ਵਪਾਰ ਨੂੰ ਮੁੜ ਲੀਹ 'ਤੇ ਪਾਉਣ ਲਈ ਪੰਜਾਬ ਸਰਕਾਰ ਨੇ ਬਾਸਮਤੀ ਦੀ ਬਿਜਾਈ ਦੇ ਨਾਲ ਹੀ ਕਮਰ ਕੱਸ ਲਈ ਹੈ। ਅੱਜ ਖੇਤੀਬਾੜੀ...
18 ਲੱਖ ਰੁਪਏ ਤੋਂ ਵੱਧ ਕੀਮਤ ਦੇ ਸੋਨੇ ਸਮੇਤ ਇਕ ਬੰਗਲਾਦੇਸ਼ੀ ਗ੍ਰਿਫ਼ਤਾਰ
. . .  1 day ago
ਕੋਲਕਾਤਾ, 21 ਜੁਲਾਈ - ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਨੇਤਾ ਜੀ ਸੁਭਾਸ਼ ਚੰਦਰ ਬੋਸ ਕੌਮਾਂਤਰੀ ਹਵਾਈ ਅੱਡੇ ਤੋਂ ਇਕ ਬੰਗਲਾਦੇਸ਼ੀ ਨੂੰ 610 ਗ੍ਰਾਮ ਸੋਨੇ ਸਮੇਤ ਗ੍ਰਿਫ਼ਤਾਰ ਕੀਤਾ ਹੈ ਜਿਸ ਦੀ ਕੌਮਾਂਤਰੀ ਬਾਜ਼ਾਰ 'ਚ ਕੀਮਤ 18 ਲੱਖ ਰੁਪਏ ਤੋਂ ਵੱਧ ਦੱਸੀ ਜਾ...
ਮਾਣਯੋਗ ਜਸਟਿਸ ਤੇਜ ਪ੍ਰਤਾਪ ਸਿੰਘ ਮਾਨ ਵੱਲੋਂ ਡੇਰਾਬੱਸੀ ਵਿਖੇ ਕਾਨੂੰਨੀ ਸਹਾਇਤਾ ਕੇਂਦਰ ਦਾ ਉਦਘਾਟਨ
. . .  1 day ago
ਡੇਰਾਬੱਸੀ, 21 ਜੁਲਾਈ (ਸ਼ਾਮ ਸਿੰਘ ਸੰਧੂ/ਪੱਤਰ ਪ੍ਰੇਰਕ)- ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਿਟੀ ਦੇ ਚੇਅਰਮੈਨ ਮਾਣਯੋਗ ਜਸਟਿਸ ਸਰਦਾਰ ਤੇਜ ਪ੍ਰਤਾਪ ਸਿੰਘ ਮਾਨ ਜੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਅਤੇ ਮਾਨਯੋਗ ਜਸਟਿਸ ਸ੍ਰੀਮਤੀ ਦਇਆ ਚੌਧਰੀ...
ਸ਼ਹੀਦ ਬਲਜਿੰਦਰ ਸਿੰਘ ਬਾਲਿਆਂਵਾਲੀ ਦਾ ਨਮ ਅੱਖਾਂ ਨਾਲ ਕੀਤਾ ਗਿਆ ਅੰਤਿਮ ਸਸਕਾਰ
. . .  1 day ago
ਬਾਲਿਆਂਵਾਲੀ, 21 ਜੁਲਾਈ (ਕੁਲਦੀਪ ਮਤਵਾਲਾ) - ਪੱਛਮੀ ਬੰਗਾਲ ਦੇ ਮਨੀਪੁਰ ਵਿਖੇ ਡਿਊਟੀ ਦੌਰਾਨ ਨਦੀ ਪਾਰ ਕਰਨ ਸਮੇਂ ਡੁੱਬ ਕੇ ਸ਼ਹੀਦ ਹੋਏ ਬਲਜਿੰਦਰ ਸਿੰਘ ਵਾਸੀ ਬਾਲਿਆਂਵਾਲੀ (ਬਠਿੰਡਾ) ਦੀ ਮ੍ਰਿਤਕ ਦੇਹ ਨੂੰ ਤਿਰੰਗੇ 'ਚ ਲਪੇਟ ਕੇ ਅੱਜ ਉਨ੍ਹਾਂ ਦੇ ਘਰ ਅੰਤਿਮ...
ਐੱਸ.ਟੀ.ਐੱਫ.ਵੱਲੋਂ ਦਿੱਲੀ ਤੋਂ ਪੰਜ ਕਰੋੜ ਦੀ ਹੈਰੋਇਨ ਸਮੇਤ ਨਾਈਜੀਰੀਅਨ ਗ੍ਰਿਫ਼ਤਾਰ
. . .  1 day ago
ਤਰਨ ਤਾਰਨ, 21 ਜੁਲਾਈ (ਹਰਿੰਦਰ ਸਿੰਘ)- ਐੱਸ.ਟੀ.ਐਫ. ਨੇ ਵੱਡੀ ਸਫਲਤਾ ਹਾਸਲ ਕਰਦਿਆਂ ਨਾਈਜੀਰੀਅਨ ਗਰੁੱਪ ਵੱਲੋਂ ਦਿੱਲੀ ਤੋਂ ਪੰਜਾਬ 'ਚ ਹੈਰੋਇਨ ਦੀ ਸਪਲਾਈ ਦਾ ਨੈੱਟਵਰਕ ਤੋੜਨ 'ਚ ਸਫਲਤਾ ਹਾਸਲ ਕਰਦਿਆਂ ਇਕ ਨਾਈਜੀਰੀਅਨ ਔਰਤ ਨੂੰ ਗ੍ਰਿਫ਼ਤਾਰ....
ਰਾਹੁਲ ਗਾਂਧੀ 'ਚ ਸਮਝਦਾਰੀ ਦੀ ਘਾਟ- ਅਰੁਣ ਜੇਤਲੀ
. . .  1 day ago
ਨਵੀਂ ਦਿੱਲੀ, 21 ਜੁਲਾਈ- ਲੋਕ ਸਭਾ 'ਚ ਸ਼ੁੱਕਰਵਾਰ ਨੂੰ ਮੋਦੀ ਸਰਕਾਰ ਖ਼ਿਲਾਫ਼ ਲਿਆਂਦੇ ਗਏ ਬੇਭਰੋਸਗੀ ਮਤੇ ਨੂੰ ਲੈ ਕੇ ਕੇਂਦਰੀ ਮੰਤਰੀ ਅਰੁਣ ਜੇਤਲੀ ਨੇ ਕਾਂਗਰਸ ਅਤੇ ਰਾਹੁਲ ਗਾਂਧੀ 'ਤੇ ਨਿਸ਼ਾਨਾ ਸਾਧਦਿਆਂ ਫੇਸ ਬੁੱਕ 'ਤੇ ਬਲਾਗ ਰਾਹੀਂ ਉਨ੍ਹਾਂ ਵੱਲੋਂ ਲਗਾਏ ਗਏ...
4 ਲੱਖ, 60 ਹਜ਼ਾਰ ਨਸ਼ੀਲੇ ਟੀਕਿਆਂ ਸਮੇਤ ਇੱਕ ਗ੍ਰਿਫ਼ਤਾਰ
. . .  1 day ago
ਬਠਿੰਡਾ, 21 ਜੁਲਾਈ- ਬਠਿੰਡਾ ਦੇ ਪ੍ਰਤਾਪ ਨਗਰ ਸਥਿਤ ਇੱਕ ਘਰ 'ਚ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਛਾਪੇਮਾਰੀ ਕਰਕੇ ਨਸ਼ੀਲੇ ਟੀਕਿਆਂ ਅਤੇ ਦਵਾਈਆਂ ਨਾਲ ਭਰੇ ਹੋਏ 16 ਬੋਰੇ ਬਰਾਮਦ ਕੀਤੇ ਹਨ। ਪੁਲਿਸ ਦਾ ਕਹਿਣਾ ਟੀਕੇ ਗਿਣਤੀ 'ਚ 4 ਲੱਖ, 60 ਹਜ਼ਾਰ...
ਅੰਮ੍ਰਿਤਸਰ: ਘੰਟਾ ਘਰ ਪਲਾਜ਼ਾ ਵਿਖੇ ਸਥਿਤ 'ਵਿਆਖਿਆ ਕੇਂਦਰ' 23 ਤੋਂ 31 ਜੁਲਾਈ ਤੱਕ ਰਹੇਗਾ ਬੰਦ
. . .  1 day ago
ਅੰਮ੍ਰਿਤਸਰ, 21 ਜੁਲਾਈ (ਜਸਵੰਤ ਸਿੰਘ ਜੱਸ)- ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਪ੍ਰਵੇਸ਼ ਦੁਆਰ ਦੇ ਬਾਹਰ ਘੰਟਾ ਘਰ ਪਲਾਜ਼ਾ ਵਿਖੇ ਸਥਿਤ 'ਵਿਆਖਿਆ ਕੇਂਦਰ' ਮੁਰੰਮਤ ਆਦਿ ਦੇ ਜ਼ਰੂਰੀ ਕਾਰਨਾਂ ਕਰ ਕੇ 24 ਜੁਲਾਈ ਤੋਂ 31 ਜੁਲਾਈ ਤੱਕ ਸ਼ਰਧਾਲੂਆਂ ਲਈ ਬੰਦ...
ਕਾਲ ਸੈਂਟਰ ਘਪਲਾ ਮਾਮਲੇ 'ਚ ਭਾਰਤੀ ਮੂਲ ਦੇ 21 ਲੋਕਾਂ ਨੂੰ ਅਮਰੀਕਾ 'ਚ ਹੋਈ ਜੇਲ੍ਹ
. . .  1 day ago
ਨਿਰਮਾਣ ਅਧੀਨ ਇਮਾਰਤ ਦੇ ਡਿੱਗਣ ਕਾਰਨ ਇਕ ਵਿਅਕਤੀ ਦੀ ਮੌਤ
. . .  1 day ago
ਜੰਮੂ-ਕਸ਼ਮੀਰ 'ਚ ਬੰਦੂਕਧਾਰੀਆਂ ਨੇ ਪੁਲਿਸ ਕਾਂਸਟੇਬਲ ਨੂੰ ਕੀਤਾ ਅਗਵਾ
. . .  1 day ago
ਸੜਕ ਹਾਦਸੇ 'ਚ ਚਾਰ ਲੋਕਾਂ ਦੀ ਮੌਤ
. . .  1 day ago
ਪੁਲਿਸ ਨੇ ਸੁਲਝਾਈ ਕਤਲ ਦੀ ਗੁੱਥੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 29 ਕੱਤਕ ਸੰਮਤ 549
ਵਿਚਾਰ ਪ੍ਰਵਾਹ: ਕਿਸੇ ਸਮਾਜ ਦੀ ਨੈਤਿਕਤਾ ਦੀ ਪਛਾਣ ਇਸ ਗੱਲ ਤੋਂ ਹੁੰਦੀ ਹੈ ਕਿ ਉਹ ਸਮਾਜ ਆਪਣੇ ਬੱਚਿਆਂ ਲਈ ਕੀ-ਕੁਝ ਕਰਦਾ ਹੈ। -ਬੋਨ ਹੋਫਰ
  •     Confirm Target Language  

ਹੁਸ਼ਿਆਰਪੁਰ / ਮੁਕੇਰੀਆਂ

ਮੁਆਵਜ਼ਾ ਰਾਸ਼ੀ ਹੜੱਪਣ ਲਈ ਮਿ੍ਤਕ ਨੂੰ ਕੀਤਾ ਜ਼ਿੰਦਾ ਸਾਬਿਤ, ਸਾਬਕਾ ਸਰਪੰਚ ਸਮੇਤ 3 ਨਾਮਜ਼ਦ

ਹੁਸ਼ਿਆਰਪੁਰ, 13 ਨਵੰਬਰ (ਬਲਜਿੰਦਰਪਾਲ ਸਿੰਘ)-ਨਹਿਰ ਅਧੀਨ ਆਈ ਜ਼ਮੀਨ ਦੀ ਮਿਲਣ ਵਾਲੀ ਰਾਸ਼ੀ ਨੂੰ ਹੜੱਪਣ ਲਈ ਮਿ੍ਤਕ ਦੇ ਸਥਾਨ 'ਤੇ ਆਪਣੇ ਚਾਚੇ ਨੂੰ ਭੇਜ ਕੇ ਧੋਖਾਧੜੀ ਕਰਕੇ ਜਾਅਲੀ ਦਸਤਾਵੇਜ਼ ਤਿਆਰ ਕਰਕੇ ਠੱਗੀ ਮਾਰਨ ਦੇ ਦੋਸ਼ 'ਚ ਥਾਣਾ ਐਨ.ਆਰ.ਆਈ. ਪੁਲਿਸ ਨੇ ਪਿੰਡ ਦੀ ਸਾਬਕਾ ਸਰਪੰਚ ਅਤੇ ਨੰਬਰਦਾਰ ਸਮੇਤ 3 ਨੂੰ ਨਾਮਜ਼ਦ ਕਰਕੇ ਮਾਮਲਾ ਦਰਜ ਕਰ ਲਿਆ ਹੈ, ਜਦਕਿ ਪੁਲਿਸ ਨੇ ਕਥਿਤ ਦੋਸ਼ੀ ਨੰਬਰਦਾਰ ਨੂੰ ਗਿ੍ਫ਼ਤਾਰ ਕਰ ਲਿਆ | ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਐਨ.ਆਰ.ਆਈ. ਦੇ ਵਧੀਕ ਇੰਚਾਰਜ ਰਾਜਿੰਦਰ ਸਿੰਘ ਨੇ ਦੱਸਿਆ ਕਿ ਐਨ.ਆਰ.ਆਈ. 2 ਸਕੇ ਭਰਾਵਾਂ ਗੁਰਦਿਆਲ ਸਿੰਘ ਅਤੇ ਕੁਲਵੰਤ ਸਿੰਘ ਪੁੱਤਰ ਮਲੂਕ ਸਿੰਘ, ਜੋ ਕਿ ਇਸ ਸਮੇਂ ਯੂ.ਕੇ. 'ਚ ਰਹਿੰਦਾ ਹੈ ਨੇ ਆਈ.ਜੀ. ਈਸ਼ਵਰ ਸਿੰਘ ਕੋਲ ਇੱਕ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਮੂਲ ਰੂਪ ਤੋਂ ਥਾਣਾ ਮਾਹਿਲਪੁਰ ਅਧੀਨ ਆਉਂਦੇ ਪਿੰਡ ਕੁੱਕੜਾਂ ਦਾ ਰਹਿਣ ਵਾਲਾ ਹੈ | ਉਸ ਮੁਤਾਬਿਕ ਉਸ ਦੇ ਪਿਤਾ ਮਲੂਕ ਸਿੰਘ ਉਰਫ਼ ਮਲੂਕਾ ਦਾ ਦਿਹਾਂਤ 25 ਮਈ 1990 ਨੂੰ ਹੋ ਗਿਆ ਸੀ | ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਦੀ ਕੁੱਝ ਜ਼ਮੀਨ ਨਹਿਰ 'ਚ ਆ ਗਈ ਸੀ, ਜਿਸ ਦਾ ਮੁਆਵਜ਼ਾ ਵੀ ਦਿੱਤਾ ਗਿਆ ਸੀ | ਸ਼ਿਕਾਇਤਕਰਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਮਿਲਣ ਵਾਲੀ ਮੁਆਵਜ਼ਾ ਰਾਸ਼ੀ ਨੂੰ ਉਨ੍ਹਾਂ ਦੇ ਪਿੰਡ ਕੁੱਕੜਾਂ ਦੇ ਵਾਸੀ ਗੁਰਮੁਖ ਸਿੰਘ ਨੇ ਆਪਣੇ ਚਾਚਾ ਪ੍ਰੀਤਮ ਸਿੰਘ ਉਰਫ਼ ਪ੍ਰੀਤਾ ਨੂੰ ਮਲੂਕ ਸਿੰਘ ਉਰਫ਼ ਮਲੂਕਾ ਬਣਾ ਕੇ ਖਾਤਾ ਖੁਲ੍ਹਵਾਇਆ ਅਤੇ ਮੁਆਵਜ਼ੇ ਦੇ ਤੌਰ 'ਤੇ ਮਿਲੇ 1 ਲੱਖ 31 ਹਜ਼ਾਰ 500 ਰੁਪਏ ਦੀ ਰਾਸ਼ੀ ਸਬੰਧਿਤ ਵਿਭਾਗ ਢੋਲਵਾਹਾ ਨਿਰਮਾਣ ਡੈਮ ਖੇਤਰ ਹੁਸ਼ਿਆਰਪੁਰ ਤੋਂ ਕੈਸ਼ ਕਰਵਾ ਲਈ | ਉਨ੍ਹਾਂ ਦੱਸਿਆ ਕਿ ਸ਼ਿਕਾਇਤ ਕਰਤਾ ਨੇ ਦੋਸ਼ ਲਗਾਇਆ ਸੀ ਕਿ ਪਿੰਡ ਦੀ ਸਾਬਕਾ ਸਰਪੰਚ ਗੁਰਮੀਤ ਕੌਰ ਨੇ ਪ੍ਰੀਤਮ ਸਿੰਘ ਉਰਫ਼ ਪ੍ਰੀਤਾ ਨੂੰ ਮਲੂਕ ਸਿੰਘ ਉਰਫ਼ ਮਲੂਕਾ ਸਾਬਿਤ ਕਰਨ ਲਈ ਜਾਅਲੀ ਸਰਟੀਫਿਕੇਟ ਦੇ ਦਿੱਤਾ, ਜਦਕਿ ਨੰਬਰਦਾਰ ਨੰਦ ਸਿੰਘ ਨੇ ਉਸ ਨੂੰ ਤਸਦੀਕ ਕਰਨ ਲਈ ਗਵਾਹੀ ਪਾ ਦਿੱਤੀ ਅਤੇ ਵਿਭਾਗ ਦੇ ਰਜਿਸਟਰ 'ਤੇ ਦਸਤਖ਼ਤ ਵੀ ਕੀਤੇ | ਉਨ੍ਹਾਂ ਦੱਸਿਆ ਕਿ ਕਰੀਬ 3 ਸਾਲ ਪਹਿਲਾਂ ਪ੍ਰੀਤਮ ਸਿੰਘ ਉਰਫ਼ ਪ੍ਰੀਤਾ ਦਾ ਵੀ ਦਿਹਾਂਤ ਹੋ ਗਿਆ ਹੈ | ਸ਼ਿਕਾਇਤ ਦੀ ਜਾਂਚ ਤੋਂ ਬਾਅਦ ਤਿੰਨਾਂ ਕਥਿਤ ਦੋਸ਼ੀਆਂ ਿਖ਼ਲਾਫ਼ ਧਾਰਾ 420, 467, 471, 120ਬੀ. ਆਈ.ਪੀ.ਸੀ. ਤਹਿਤ ਮਾਮਲਾ ਦਰਜ ਕਰ ਲਿਆ ਹੈ | ਵਧੀਕ ਇੰਚਾਰਜ ਰਾਜਿੰਦਰ ਸਿੰਘ ਅਤੇ ਹੈੱਡ ਕਾਂਸਟੇਬਲ ਅਸ਼ੋਕ ਕੁਮਾਰ ਸਮੇਤ ਪੁਲਿਸ ਟੀਮ ਨੇ ਅੱਜ ਕਥਿਤ ਦੋਸ਼ੀ ਨੰਬਰਦਾਰ ਨੰਦ ਸਿੰਘ ਨੂੰ ਗਿ੍ਫ਼ਤਾਰ ਕਰਕੇ ਅਦਾਲਤ 'ਚ ਪੇਸ਼ ਕੀਤਾ, ਜਿੱਥੋਂ ਉਸ ਨੂੰ 14 ਦਿਨ ਲਈ ਨਿਆਇਕ ਹਿਰਾਸਤ 'ਤੇ ਭੇਜਣ ਦੇ ਹੁਕਮ ਦਿੱਤੇ |


ਖ਼ਬਰ ਸ਼ੇਅਰ ਕਰੋ

ਪਾਵਰਕਾਮ ਪੈਨਸ਼ਨਰਜ਼ ਐਸੋਸੀਏਸ਼ਨ ਵਲੋਂ ਰੋਸ ਰੈਲੀ

ਹੁਸ਼ਿਆਰਪੁਰ, 13 ਨਵੰਬਰ (ਨਰਿੰਦਰ ਸਿੰਘ ਬੱਡਲਾ)-ਪੰਜਾਬ ਰਾਜ ਪਾਵਰਕਾਮ ਪੈਨਸ਼ਨਰਜ਼ ਐਸੋਸੀਏਸ਼ਨ ਸਬ-ਅਰਬਨ ਮੰਡਲ ਹੁਸ਼ਿਆਰਪੁਰ ਯੂਨਿਟ ਵਲੋਂ ਸੂਬਾ ਮੀਤ ਪ੍ਰਧਾਨ ਪ੍ਰੇਮ ਸੁੱਖ ਦੀ ਪ੍ਰਧਾਨਗੀ ਹੇਠ ਮੰਗਾਂ ਨੂੰ ਲੈ ਕੇ ਰੋਸ ਰੈਲੀ ਕੀਤੀ ਗਈ | ਇਸ ਮੌਕੇ ਅਹੁਦੇਦਾਰਾਂ ...

ਪੂਰੀ ਖ਼ਬਰ »

ਗੁਰਦੁਆਰਾ ਸਾਹਿਬ 'ਚੋਂ ਨਕਦੀ ਤੇ ਹੋਰ ਸਾਮਾਨ ਚੋਰੀ

ਹੁਸ਼ਿਆਰਪੁਰ, 13 ਨਵੰਬਰ (ਬਲਜਿੰਦਰਪਾਲ ਸਿੰਘ)-ਬੀਤੀ ਦੇਰ ਰਾਤ ਸਥਾਨਕ ਮੁਹੱਲਾ ਪ੍ਰੇਮਗੜ੍ਹ 'ਚ ਸਥਿਤ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਭਾ 'ਚ ਚੋਰਾਂ ਵਲੋਂ ਗੋਲਕ ਦੀ ਭੰਨ੍ਹ-ਤੋੜ ਕਰਕੇ ਨਕਦੀ ਅਤੇ ਹੋਰ ਸਾਮਾਨ ਚੋਰੀ ਕਰ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ...

ਪੂਰੀ ਖ਼ਬਰ »

19ਵਾਂ ਤਿੰਨ ਦਿਨਾ ਟੂਰਨਾਮੈਂਟ ਅੱਜ ਤੋਂ ਸ਼ੁਰੂ

ਮੁਕੇਰੀਆਂ, 13 ਨਵੰਬਰ (ਰਾਮਗੜ੍ਹੀਆ)-ਸਵਾਮੀ ਦੁਆਰਕਾ ਨਾਥ ਸ਼ਾਸਤਰੀ ਸੀਨੀਅਰ ਸੈਕੰਡਰੀ ਸਕੂਲ ਧੋਲਾਖੇੜਾ ਵਿਖੇ ਪਬਲਿਕ ਐਸੋਸੀਏਟ ਅਤੇ ਅਫੀਲੀਏਟਡ ਸਕੂਲਾਂ ਦਾ 19ਵਾਂ ਤਿੰਨ ਦਿਨਾ ਟੂਰਨਾਮੈਂਟ ਪ੍ਰਧਾਨ ਕਸ਼ਮੀਰ ਸਿੰਘ ਰਾਵਤ ਅਤੇ ਚੇਅਰਮੈਨ ਹਰਜੀਤ ਸਿੰਘ ਦੀ ਅਗਵਾਈ ...

ਪੂਰੀ ਖ਼ਬਰ »

ਆਂਗਨਵਾੜੀ ਮੁਲਾਜ਼ਮ ਯੂਨੀਅਨ ਨੇ ਜੇਲ੍ਹ ਜਾਣ ਲਈ ਪ੍ਰਣ ਪੱਤਰ ਭਰੇ

ਗੜ੍ਹਸ਼ੰਕਰ, 13 ਨਵੰਬਰ (ਧਾਲੀਵਾਲ)-ਡਾ. ਭਾਗ ਸਿੰਘ ਹਾਲ ਵਿਖੇ ਆਂਗਨਵਾੜੀ ਮੁਲਾਜ਼ਮ ਯੂਨੀਅਨ (ਸੀਟੂ) ਬਲਾਕ ਗੜ੍ਹਸ਼ੰਕਰ ਵਲੋਂ ਇਕੱਠ ਕਰਕੇ ਜ਼ੇਲ੍ਹ ਜਾਣ ਲਈ ਪ੍ਰਣ ਪੱਤਰ ਭਰੇ ਗਏ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਗੁਰਬਖਸ਼ ਕੌਰ ਚੱਕ ਗੁਰੂ, ਜਸਵਿੰਦਰ ਕੌਰ ਢਾਡਾ, ਪਾਲੋ ...

ਪੂਰੀ ਖ਼ਬਰ »

ਸੁਰੱਖਿਅਤ ਸੜਕਾਂ ਤੇ ਆਵਾਜਾਈ ਸਬੰਧੀ ਏ.ਡੀ.ਸੀ. ਰਾਹੀਂ ਮੁੱਖ ਮੰਤਰੀ ਨੂੰ ਮੰਗ ਪੱਤਰ

ਹੁਸ਼ਿਆਰਪੁਰ, 13 ਨਵੰਬਰ (ਨਰਿੰਦਰ ਸਿੰਘ ਬੱਡਲਾ)-ਲੇਬਰ ਪਾਰਟੀ ਭਾਰਤ ਤੇ ਰੋਡ ਐਾਡ ਟਰੈਫ਼ਿਕ ਸੇਫ਼ਟੀ ਮੂਵਮੈਂਟ ਵਲੋਂ ਟੋਲ ਰੋਡ, ਪੇਂਡੂ ਿਲੰਕ ਸੜਕਾਂ 'ਤੇ ਮਾੜਾ ਇਨਫ਼ਰਾਸਟਰਕਚਰ ਹੋਣ ਕਾਰਨ ਧੁੰਦ ਦੇ ਮੌਸਮ ਵਿਚ ਸੁਰੱਖਿਅਤ ਸੜਕਾਂ ਅਤੇ ਸੁਰੱਖਿਅਤ ਆਵਾਜਾਈ ਸਬੰਧੀ ...

ਪੂਰੀ ਖ਼ਬਰ »

ਆਈ.ਟੀ.ਆਈ. ਇੰਪਲਾਈਜ਼ ਐਸੋਸੀਏਸ਼ਨ ਪੰਜਾਬ ਦੇ ਉਪ ਪ੍ਰਧਾਨ ਬਣੇ ਇੰਜ. ਹੈਪੀ ਦਾ ਤਲਵਾੜਾ ਪਹੁੰਚਣ 'ਤੇ ਨਿੱਘਾ ਸਵਾਗਤ

ਤਲਵਾੜਾ, 13 ਨਵੰਬਰ (ਮਹਿਤਾ)-ਆਈ.ਟੀ.ਆਈ. ਇੰਪਲਾਈਜ਼ ਐਸੋਸੀਏਸ਼ਨ ਪੰਜਾਬ ਦੇ ਸੱਤਵੀਂ ਵਾਰ ਪ੍ਰਧਾਨ ਨਿਯੁਕਤ ਹੋਏ ਇੰਜ. ਦਵਿੰਦਰ ਸਿੰਘ ਲੁਧਿਆਣਾ ਨੇ ਸਰਕਾਰੀ ਆਈ.ਟੀ.ਆਈ. ਤਲਵਾੜਾ ਦੇ ਸੀਨੀਅਰ ਮਸੀਨਿਸ਼ਟ ਇੰਸਟਰਕਟਰ ਇੰਜ. ਹਰਵਿੰਦਰ ਸਿੰਘ ਹੈਪੀ ਉੜਮੁੜ ਟਾਂਡਾ ਨੂੰ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਜ਼ਖਮੀ ਦੀ ਮੌਤ

ਹੁਸ਼ਿਆਰਪੁਰ, 13 ਨਵੰਬਰ (ਬਲਜਿੰਦਰਪਾਲ ਸਿੰਘ)-ਡਡਿਆਣਾ ਖੁਰਦ ਦੇ ਵਾਸੀ ਸੇਵਾ ਮੁਕਤ ਰੇਵਲੇ ਕਰਮਚਾਰੀ ਕੁਲਦੀਪ ਸਿੰਘ (62) ਪੁੱਤਰ ਨਿਰੰਜਨ ਸਿੰਘ ਦੀ ਡੀ.ਐਸ.ਸੀ. ਲੁਧਿਆਣਾ ਵਿਖੇ ਇਲਾਜ ਦੌਰਾਨ ਮੌਤ ਹੋ ਗਈ | ਪਰਿਵਾਰਕ ਮੈਂਬਰਾਂ ਅਨੁਸਾਰ ਸਸਕਾਰ 14 ਨਵੰਬਰ ਨੂੰ ਕੀਤਾ ...

ਪੂਰੀ ਖ਼ਬਰ »

ਦਸੂਹਾ ਵਿਖੇ ਮੋਟਰਸਾਈਕਲ ਚੋਰੀ

ਦਸੂਹਾ, 13 ਨਵੰਬਰ (ਭੁੱਲਰ)- ਦਸੂਹਾ ਵਿਖੇ ਰਾਸ਼ਟਰੀ ਰਾਜ ਮਾਰਗ 'ਤੇ ਜੀਵਨ ਬੀਮਾ ਨਿਗਮ ਨੇੜੇ ਟਿਊਸ਼ਨ ਸੈਂਟਰ ਵਿਖੇ ਮੋਟਰਸਾਈਕਲ ਚੋਰੀ ਹੋ ਗਿਆ | ਪ੍ਰਾਪਤ ਜਾਣਕਾਰੀ ਅਨੁਸਾਰ ਅਰਵਿੰਦਰ ਸਿੰਘ ਟਿਊਸ਼ਨ ਸੈਂਟਰ ਵਿਖੇ ਪੜ੍ਹਨ ਗਿਆ ਤਾਂ ਜਦੋਂ ਉਸ ਨੇ ਬਾਹਰ ਆ ਕੇ ਦੇਖਿਆ ...

ਪੂਰੀ ਖ਼ਬਰ »

ਪੀ. ਐਨ. ਬੀ. ਬਰਾਂਚ ਹਾਜੀਪੁਰ 'ਚ ਨਿਯਮਾਂ ਦੀਆਂ ਉੱਡ ਰਹੀਆਂ ਨੇ ਸ਼ਰੇਆਮ ਧੱਜੀਆਂ

ਹਾਜੀਪੁਰ, 13 ਨਵੰਬਰ (ਰਣਜੀਤ ਸਿੰਘ)- ਅੱਜ ਕੱਲ੍ਹ ਪੰਜਾਬ ਨੈਸ਼ਨਲ ਬੈਂਕ ਬਰਾਂਚ ਹਾਜੀਪੁਰ 'ਚ ਨਿਯਮਾਂ ਦੀਆਂ ਧੱਜੀਆਂ ਸ਼ਰੇਆਮ ਉੱਡਦੀਆਂ ਵੇਖੀਆਂ ਜਾ ਸਕਦੀਆਂ ਹਨ | ਇਸ ਬਰਾਂਚ ਦੇ ਮੁਲਾਜ਼ਮ ਬਿਨਾਂ ਕੋਈ ਕਿਸੇ ਦੀ ਪ੍ਰਵਾਹ ਕੀਤੇ ਗ੍ਰਾਹਕਾਂ ਨਾਲ ਬਦਸਲੂਕੀ ਕਰਦੇ ਆਮ ...

ਪੂਰੀ ਖ਼ਬਰ »

ਤੇਜ਼ ਰਫ਼ਤਾਰ ਸਕੂਲ ਬੱਸ ਹੇਠਾਂ ਆਉਣ ਨਾਲ ਵਿਅਕਤੀ ਦੀ ਮੌਤ

ਹਾਜੀਪੁਰ, 13 ਨਵੰਬਰ (ਰਣਜੀਤ ਸਿੰਘ)-ਅੱਜ ਸਵੇਰ ਪਿੰਡ ਨੁਸ਼ਹਿਰਾ ਥਾਣਾ ਤਲਵਾੜਾ ਅੱਡੇ ਨਜ਼ਦੀਕ ਇਕ ਤੇਜ਼ ਰਫ਼ਤਾਰ ਸਕੂਲ ਬੱਸ ਬੇਕਾਬੂ ਹੋ ਕੇ ਸੈਰ ਕਰਦੇ ਵਿਅਕਤੀ 'ਤੇ ਜਾ ਚੜ੍ਹੀ, ਜਿਸ ਕਾਰਨ ਕੁਝ ਸਮੇਂ ਬਾਅਦ ਹੀ ਵਿਅਕਤੀ ਦੀ ਮੌਤ ਹੋ ਗਈ | ਜਾਣਕਾਰੀ ਅਨੁਸਾਰ ਅਸ਼ਿਸ਼ ...

ਪੂਰੀ ਖ਼ਬਰ »

ਪੰਜਾਬ ਰਾਜ ਸੂਚਨਾ ਕਮਿਸ਼ਨ ਵਲੋਂ ਬੀ.ਡੀ.ਪੀ.ਓ. ਟਾਂੜਾ ਉੜਮੁੜ ਨੂੰ ਨੋਟਿਸ

ਅੱਡਾ ਸਰਾਂ, 13 ਨਵੰਬਰ (ਹਰਜਿੰਦਰ ਸਿੰਘ ਮਸੀਤੀ)-ਆਰ.ਟੀ.ਆਈ. ਤਹਿਤ ਜਾਣਕਾਰੀ ਨਾ ਦੇਣ ਕਰਕੇ ਪੰਜਾਬ ਰਾਜ ਸੂਚਨਾ ਕਮਿਸ਼ਨ ਨੇ ਬੀ.ਡੀ.ਪੀ.ਓ. ਦਫ਼ਤਰ ਟਾਂਡਾ ਉੜਮੁੜ ਨੂੰ ਨੋਟਿਸ ਜਾਰੀ ਕੀਤਾ ਹੈ | ਆਰ.ਟੀ.ਆਈ. ਕਾਰਕੁਨ ਮਹਿੰਦਰ ਸਿੰਘ ਪੱਡਾ ਰਿਟਾਇਰਡ ਪਿ੍ੰਸੀਪਲ ਨੇ ਸੂਚਨਾ ...

ਪੂਰੀ ਖ਼ਬਰ »

ਚੋਰਾਂ ਨੇ ਵਿਆਹ ਵਾਲੇ ਘਰ ਨੂੰ ਬਣਾਇਆ ਨਿਸ਼ਾਨਾ-ਨਕਦੀ ਚੋਰੀ

ਹੁਸ਼ਿਆਰਪੁਰ, 13 ਨਵੰਬਰ (ਬਲਜਿੰਦਰਪਾਲ ਸਿੰਘ/ਹਰਪ੍ਰੀਤ ਕੌਰ)-ਸਥਾਨਕ ਮੁਹੱਲਾ ਰੇਲਵੇ ਮੰਡੀ 'ਚ ਚੋਰਾਂ ਨੇ ਵਿਆਹ ਵਾਲੇ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਲੱਖਾਂ ਦੀ ਨਕਦੀ ਚੋਰੀ ਕਰ ਲਈ | ਪਰਿਵਾਰ ਨੂੰ ਘਟਨਾ ਦਾ ਪਤਾ ਉਸ ਸਮੇਂ ਲੱਗਾ ਜਦੋਂ ਜਿਸ ਪਰਸ 'ਚ ਚਾਬੀਆਂ ...

ਪੂਰੀ ਖ਼ਬਰ »

ਮੁਕੇਰੀਆਂ ਸ਼ਹਿਰ ਅੰਦਰ ਦੁਕਾਨਦਾਰਾਂ ਵਲੋਂ ਕੀਤੇ ਜਾ ਰਹੇ ਹਨ ਨਾਜਾਇਜ਼ ਕਬਜ਼ੇ

ਮੁਕੇਰੀਆਂ, 13 ਨਵੰਬਰ (ਰਾਮਗੜ੍ਹੀਆ)-ਬੀਤੇ ਕੁਝ ਦਿਨਾਂ 'ਚ ਧੂੰਆਂ ਧੁੰਦ ਦੇ ਨਾਲ ਪੰਜਾਬ 'ਚ ਸੜਕੀ ਦੁਰਘਟਨਾਵਾਂ ਕਾਰਨ ਕਈ ਦਰਦਨਾਕ ਹਾਦਸੇ ਵਾਪਰੇ ਹਨ | ਇਸੇ ਤਰ੍ਹਾਂ ਹੀ ਮੁਕੇਰੀਆਂ ਸ਼ਹਿਰ ਵਿਚ ਵੀ ਸੜਕੀ ਦੁਰਘਟਨਾਵਾਂ ਨੂੰ ਰੋਕਣ ਲਈ ਆਵਾਜਾਈ ਦਾ ਕੋਈ ਵੀ ਖ਼ਾਸ ...

ਪੂਰੀ ਖ਼ਬਰ »

ਸ਼ੇਰਪੁਰ ਪੱਕਾ ਵਿਖੇ ਕੀਰਤਨ ਦਰਬਾਰ ਕਰਵਾਇਆ

ਬੱੁਲ੍ਹੋਵਾਲ, 13 ਨਵੰਬਰ (ਜਸਵੰਤ ਸਿੰਘ)-ਪਿੰਡ ਸ਼ੇਰਪੁਰ ਪੱਕਾ ਵਿਖੇ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਚੌਥਾ ਮਹਾਨ ਕੀਰਤਨ ਦਰਬਾਰ ਕਰਵਾਇਆ ਗਿਆ | ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਭਾਈ ਪਰਮਜੀਤ ਸਿੰਘ ਲਾਂਬੜਾ, ...

ਪੂਰੀ ਖ਼ਬਰ »

ਯੂਥ ਫੈਸਟੀਵਲ 'ਚ ਵਧੀਆ ਪ੍ਰਦਰਸ਼ਨ ਵਾਲੀ ਭੰਗੜਾ ਟੀਮ ਦਾ ਸਨਮਾਨ

ਹੁਸ਼ਿਆਰਪੁਰ, 13 ਨਵੰਬਰ (ਬਲਜਿੰਦਰਪਾਲ ਸਿੰਘ)-ਪਿਛਲੇ ਦਿਨੀਂ ਡੀ.ਏ.ਵੀ. ਕਾਲਜ ਹੁਸ਼ਿਆਰਪੁਰ ਕਰਵਾਏ ਗਏ ਪੰਜਾਬ ਯੂਨੀਵਰਸਿਟੀ ਇੰਟਰ ਜ਼ੋਨਲ ਯੂਥ ਫੈਸਟੀਵਲ 'ਚ ਡੀ.ਏ.ਵੀ. ਕਾਲਜ ਦੀ ਭੰਗੜਾ ਟੀਮ ਨੇ ਵਧੀਆ ਪ੍ਰਦਰਸ਼ਨ ਕਰਕੇ ਦੂਜਾ ਸਥਾਨ ਪ੍ਰਾਪਤ ਕੀਤਾ | ਇਸ ਮੌਕੇ ਕਾਲਜ ...

ਪੂਰੀ ਖ਼ਬਰ »

ਤੈਰਾਕੀ ਖਿਡਾਰੀਆਂ ਨੇ ਜ਼ਿਲ੍ਹੇ ਦਾ ਨਾਂਅ ਰੌਸ਼ਨ ਕੀਤਾ-ਸਾਂਪਲਾ

ਹੁਸ਼ਿਆਰਪੁਰ, 13 ਨਵੰਬਰ (ਬਲਜਿੰਦਰਪਾਲ ਸਿੰਘ)-ਜ਼ਿਲ੍ਹਾ ਤੈਰਾਕੀ ਐਸੋਸੀਏਸ਼ਨ ਹੁਸ਼ਿਆਰਪੁਰ ਵਲੋਂ ਸਥਾਨਕ ਸਰਵਿਸਿਜ਼ ਕਲੱਬ ਦੇ ਤੈਰਾਕੀ ਪੂਲ 'ਚ ਕਰਵਾਈ ਦੋ ਦਿਨਾ ਓਪਨ ਜ਼ਿਲ੍ਹਾ ਤੈਰਾਕੀ ਤੇ ਵਾਟਰ ਪੋਲੋ ਚੈਂਪੀਅਨਸ਼ਿਪ (ਲੜਕੇ/ਲੜਕੀਆਂ) ਸ਼ਾਨੋ-ਸ਼ੌਕਤ ਨਾਲ ...

ਪੂਰੀ ਖ਼ਬਰ »

ਲਿਟਲ ਕਿੰਗਡਮ ਇੰਟਰਨੈਸ਼ਨਲ ਸਕੂਲ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ

ਟਾਂਡਾ ਉੜਮੁੜ, 13 ਨਵੰਬਰ (ਭਗਵਾਨ ਸਿੰਘ ਸੈਣੀ)-ਲਿਟਲ ਕਿੰਗਡਮ ਇੰਟਰਨੈਸ਼ਨਲ ਸਕੂਲ ਉੜਮੁੜ ਵਿਖੇ ਸਕੂਲ ਦੇ ਚੇਅਰਮੈਨ ਦੌਲਤ ਰਾਮ ਮਹਿੰਦਰੂ, ਪ੍ਰੈਜ਼ੀਡੈਂਟ ਗਗਨ ਵੈਦ, ਸਕੱਤਰ ਨਰਿੰਦਰ ਨਾਥ ਅਤੇ ਐਮ.ਡੀ. ਬਲਰਾਜ ਮਹਿੰਦਰੂ ਦੀ ਅਗਵਾਈ ਵਿਚ ਸਲਾਨਾ ਇਨਾਮ ਵੰਡ ਸਮਾਰੋਹ ...

ਪੂਰੀ ਖ਼ਬਰ »

ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਯੂਨੀਅਨ ਮੁਕੇਰੀਆਂ ਦੀ ਮੀਟਿੰਗ

ਮੁਕੇਰੀਆਂ, 13 ਨਵੰਬਰ (ਰਾਮਗੜ੍ਹੀਆ)-ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਯੂਨੀਅਨ ਮੁਕੇਰੀਆਂ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਅਨੰਤ ਰਾਮ ਦੀ ਪ੍ਰਧਾਨਗੀ ਹੇਠ ਕਮੇਟੀ ਪਾਰਕ ਮੁਕੇਰੀਆਂ ਵਿਖੇ ਹੋਈ | ਇਸ ਮੌਕੇ ਪਿੰ੍ਰਸੀਪਲ ਅਨੂਪ ਸਿੰਘ ਹਿਯਾਤਪੁਰ ਤੇ ਸ਼ੇਰ ਸਿੰਘ ...

ਪੂਰੀ ਖ਼ਬਰ »

ਭਲਾਈ ਸਕੀਮਾਂ ਨੂੰ ਜ਼ਮੀਨੀ ਪੱਧਰ ਤੱਕ ਪਹੰੁਚਾਉਣ ਲਈ ਅਧਿਕਾਰੀ ਸੇਵਾ ਭਾਵਨਾ ਨਾਲ ਕੰਮ ਕਰਨ-ਸਾਂਪਲਾ

ਹੁਸ਼ਿਆਰਪੁਰ, 13 ਨਵੰਬਰ (ਬਲਜਿੰਦਰਪਾਲ ਸਿੰਘ/ਹਰਪ੍ਰੀਤ ਕੌਰ)-ਸਮਾਜਿਕ ਨਿਆਂ ਤੇ ਸਸ਼ਕਤੀਕਰਨ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਨੇ ਕਿਹਾ ਕਿ ਸਰਕਾਰ ਵਲੋਂ ਚਲਾਈਆਂ ਜਾਂਦੀਆਂ ਲੋਕ ਭਲਾਈ ਸਕੀਮਾਂ ਨੂੰ ਜ਼ਮੀਨੀ ਪੱਧਰ ਤੱਕ ਪਹੰੁਚਾਉਣ ਲਈ ਅਧਿਕਾਰੀ ਨਿੱਜੀ ...

ਪੂਰੀ ਖ਼ਬਰ »

ਮਾਤਾ ਰਣਜੀਤ ਕੌਰ ਨੂੰ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਸ਼ਰਧਾ ਦੇ ਫ਼ੁਲ ਭੇਟ

ਮਿਆਣੀ, 13 ਨਵੰਬਰ (ਹਰਜਿੰਦਰ ਸਿੰਘ ਮੁਲਤਾਨੀ)-ਸਾਬਕਾ ਮੰਤਰੀ ਚੌਧਰੀ ਬਲਵੀਰ ਸਿੰਘ ਮਿਆਣੀ ਤੇ ਕਰਨਲ ਸੁਰਿੰਦਰ ਸਿੰਘ ਚੌਧਰੀ ਦੀ ਭੂਆ ਰਣਜੀਤ ਕੌਰ ਦੇ ਨਮਿਤ ਹੋਏ ਸ਼ਰਧਾਂਜਲੀ ਸਮਾਗਮ ਦੌਰਾਨ ਵੱਖ-ਵੱਖ ਸ਼ਖ਼ਸੀਅਤਾਂ ਨੇ ਉਨ੍ਹਾਂ ਨੂੰ ਸ਼ਰਧਾ ਦੇ ਫ਼ੁਲ ਭੇਟ ਕੀਤੇ | ...

ਪੂਰੀ ਖ਼ਬਰ »

ਭੋਲੂ ਯੂਥ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਬਣੇ

ਹੁਸ਼ਿਆਰਪੁਰ, 13 ਨਵੰਬਰ (ਨਰਿੰਦਰ ਸਿੰਘ ਬੱਡਲਾ)-ਪਾਰਟੀ ਪ੍ਰਤੀ ਨਿਭਾਈਆਂ ਸੇਵਾਵਾਂ ਨੂੰ ਦੇਖਦੇ ਹੋਏ ਜਤਿੰਦਰ ਭੋਲੂ ਨੂੰ ਯੂਥ ਕਾਂਗਰਸ ਦਾ ਸ਼ਹਿਰੀ ਪ੍ਰਧਾਨ ਨਿਯੁਕਤ ਕੀਤਾ ਗਿਆ | ਉਨ੍ਹਾਂ ਨੂੰ ਇਹ ਨਿਯੁਕਤੀ ਪੱਤਰ ਯੂਥ ਕਾਂਗਰਸ ਦੇ ਇੰਚਾਰਜ ਕੇਸ਼ਵ ਚੰਦਰ ਯਾਦਵ ...

ਪੂਰੀ ਖ਼ਬਰ »

ਸਾਹਨੀ ਪਰਿਵਾਰ ਨੇ 'ਸਾਂਝੀ ਰਸੋਈ' ਵਿਖੇ ਜਨਮ ਦਿਨ ਮਨਾਇਆ

ਹੁਸ਼ਿਆਰਪੁਰ, 13 ਨਵੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਸਰਬੱਤ ਦਾ ਭਲਾ ਟਰੱਸਟ ਦੇ ਪ੍ਰਧਾਨ ਆਗਿਆ ਪਾਲ ਸਿੰਘ ਸਾਹਨੀ ਵਲੋਂ ਆਪਣੇ ਬੇਟੇ ਇਸ਼ਪ੍ਰੀਤ ਸਿੰਘ ਦਾ ਜਨਮ ਦਿਨ 'ਸਾਂਝੀ ਰਸੋਈ' ਵਿਖੇ ਮਨਾਇਆ ਗਿਆ | ਪਰਿਵਾਰ ਵਲੋਂ 500 ਦੇ ਕਰੀਬ ਜ਼ਰੂਰਤਮੰਦ ਅਤੇ ਬੇਘਰੇ ...

ਪੂਰੀ ਖ਼ਬਰ »

ਕਿੱਤਾਮੁਖੀ ਕੋਰਸਾਂ ਸਬੰਧੀ ਦਿੱਤੀ ਜਾਣਕਾਰੀ

ਹੁਸ਼ਿਆਰਪੁਰ, 13 ਨਵੰਬਰ (ਬਲਜਿੰਦਰਪਾਲ ਸਿੰਘ)-ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਅਫ਼ਸਰ ਜਸਵੰਤ ਰਾਏ ਦੀ ਰਹਿਨੁਮਾਈ ਹੇਠ ਰੁਜ਼ਗਾਰ ਜਨਰੇਸ਼ਨ ਟ੍ਰੇਨਿੰਗ ਵਿਭਾਗ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅੰਬਾਲਾ ਜੱਟਾਂ ਵਿਖੇ ਮਾਸ ਕੌਾਸਿਲੰਗ ਪ੍ਰੋਗਰਾਮ ...

ਪੂਰੀ ਖ਼ਬਰ »

ਭਾਜਪਾ ਆਗੂ ਗੁਰਦੇਵ ਸਿੰਘ ਚੱਕ ਕਟਾਰੂ ਨਹੀਂ ਰਹੇ

ਮਾਹਿਲਪੁਰ, 13 ਨਵੰਬਰ (ਦੀਪਕ ਅਗਨੀਹੋਤਰੀ)-ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਗੁਰਦੇਵ ਸਿੰਘ ਚੱਕ ਕਟਾਰੂ 74 ਦਾ ਬੀਤੇ ਕੱਲ੍ਹ ਦਿਹਾਂਤ ਹੋ ਗਿਆ | ਗੁਰਦੇਵ ਸਿੰਘ ਚੱਕ ਕਟਾਰੂ ਪਿਛਲੇ ਕੁੱਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ | ਉਹ ਆਪਣੇ ਪਿੱਛੇ ਇਕ ਲੜਕਾ ਅਤੇ ਇਕ ਲੜਕੀ ...

ਪੂਰੀ ਖ਼ਬਰ »

ਇੰਡੀਅਨ ਕਲਚਰਲ ਸੁਸਾਇਟੀ ਵਲੋਂ ਵੱਖ-ਵੱਖ ਸੰਸਥਾਵਾਂ ਨਾਲ ਮੀਟਿੰਗ

ਹੁਸ਼ਿਆਰਪੁਰ, 13 ਨਵੰਬਰ (ਬਲਜਿੰਦਰਪਾਲ ਸਿੰਘ)-ਸਾਹਿਤ, ਕਲਾ ਤੇ ਸੰਗੀਤ ਕਿਸੇ ਵੀ ਸਮਾਜ ਦਾ ਵੱਡਾ ਸਰਮਾਇਆ ਹੁੰਦੇ ਹਨ ਤੇ ਕਿਸੇ ਕੌਮ ਦੇ ਅਸਲੀ ਮੁਹਾਂਦਰੇ ਨੂੰ ਜਾਣਨ ਲਈ ਇਨ੍ਹਾਂ ਕਲਾਵਾਂ ਤੇ ਸਾਹਿਤ ਤੇ ਰੂਪਾਂ ਨੂੰ ਸੰਭਾਲ ਕੇ ਰੱਖਣਾ ਸਮੇਂ ਦੀ ਵੱਡੀ ਲੋੜ ਹੁੰਦੀ ਹੈ ...

ਪੂਰੀ ਖ਼ਬਰ »

ਰਿਆਤ ਬਾਹਰਾ ਕੈਂਪਸ 'ਚ ਮੁਫ਼ਤ ਕਾਨੂੰਨੀ ਸੇਵਾਵਾਂ 'ਤੇ ਸੈਮੀਨਾਰ

ਹੁਸ਼ਿਆਰਪੁਰ, 13 ਨਵੰਬਰ (ਬਲਜਿੰਦਰਪਾਲ ਸਿੰਘ/ ਹਰਪ੍ਰੀਤ ਕੌਰ)-ਰਿਆਤ ਬਾਹਰਾ ਕੈਂਪਸ 'ਚ ਚੀਫ਼ ਜੁਡੀਸ਼ੀਅਲ ਮੈਜਿਸਟੇ੍ਰਟ ਕਮ ਸੈਕਟਰੀ ਜੱਜ ਰਵੀ ਗੁਲਾਟੀ ਦੇ ਦਿਸ਼ਾ ਨਿਰਦੇਸ਼ਾਂ 'ਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਮੁਫ਼ਤ ਕਾਨੂੰਨੀ ਸੇਵਾਵਾਂ 'ਤੇ ...

ਪੂਰੀ ਖ਼ਬਰ »

ਪਿੰਡ ਅਸ਼ਰਫਪੁਰ ਖੈਰਾਬਾਦ ਵਿਖੇ 15ਵਾਂ ਸੱਭਿਆਚਾਰਕ ਮੇਲਾ

ਦਸੂਹਾ, 13 ਨਵੰਬਰ (ਭੁੱਲਰ)-ਪਿੰਡ ਅਸ਼ਰਫਪੁਰ ਖੈਰਾਬਾਦ ਵਿਖੇ ਪੀਰ ਅਹਿਮਦ ਅਲੀ ਆਲਮ ਸ਼ਾਹ ਦੇ ਦਰਬਾਰ 'ਤੇ ਬਾਬਾ ਰਸ਼ਪਾਲ ਸਿੰਘ ਤੇ ਗੱਦੀ ਨਸ਼ੀਨ ਬਾਬਾ ਕਮਲਜੀਤ ਸ਼ਾਹ ਦੀ ਅਗਵਾਈ ਹੇਠ 15ਵਾਂ ਸੱਭਿਆਚਾਰਕ ਮੇਲਾ ਕਰਵਾਇਆ ਗਿਆ | ਇਸ ਮੌਕੇ ਆਸਟ੍ਰੇਲੀਆ ਦੇ ਯਮ੍ਹਲਾ ਜੱਟ ...

ਪੂਰੀ ਖ਼ਬਰ »

ਪੰਜਾਬੀ ਸਾਹਿਤ ਸਭਾ ਮੁਕੇਰੀਆਂ ਦੀ ਵਿਸ਼ੇਸ਼ ਇਕੱਤਰਤਾ

ਮੁਕੇਰੀਆਂ, 13 ਨਵੰਬਰ (ਰਾਮਗੜ੍ਹੀਆ)-ਪੰਜਾਬੀ ਸਾਹਿਤ ਸਭਾ ਮੁਕੇਰੀਆਂ ਦੀ ਇਕ ਵਿਸ਼ੇਸ਼ ਇਕੱਤਰਤਾ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਮੁਕੇਰੀਆਂ ਵਿਖੇ ਪ੍ਰੋ. ਗੁਰਮੀਤ ਸਰਾਂ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਸਾਹਿਤਿਕ ਸਮਾਰੋਹ ਅਤੇ ਕਵੀ ਦਰਬਾਰ ਜੋ ਕਿ ਦਸੰਬਰ ...

ਪੂਰੀ ਖ਼ਬਰ »

ਡੰਪ 'ਚੋਂ ਨਿਕਲਣ ਵਾਲੇ ਜ਼ਹਿਰੀਲੇ ਧੂੰਏਾ ਨੂੰ ਬੰਦ ਕਰਵਾਉਣ ਦੀ ਮੰਗ

ਹੁਸ਼ਿਆਰਪੁਰ, 13 ਨਵੰਬਰ (ਹਰਪ੍ਰੀਤ ਕੌਰ)-ਪੰਜਾਬ ਦਾ ਕੋਈ ਵੀ ਅਜਿਹਾ ਜ਼ਿਲ੍ਹਾ ਤੇ ਥਾਂ ਨਹੀਂ ਹੋਵੇਗੀ ਜੋ ਅੱਜਕਲ ਪਰਾਲੀ ਦੇ ਧੁੰਏ ਅਤੇ ਵਾਤਾਵਰਣ ਪ੍ਰਦੂਸ਼ਣ ਤੋਂ ਬਚਿਆ ਹੋਏ | ਵਾਤਾਵਰਣ ਵਿਚ ਪ੍ਰਦੂਸ਼ਣ ਦੀ ਮਾਤਰਾ ਜ਼ਿਆਦਾ ਵਧਣ ਦੇ ਕਾਰਨ ਆਮ ਲੋਕਾਂ ਦਾ ਸਾਹ ਲੈਣਾ ...

ਪੂਰੀ ਖ਼ਬਰ »

ਆਂਗਣਵਾੜੀ ਵਰਕਰਾਂ ਵਲੋਂ ਸੀ.ਡੀ.ਪੀ.ਓ. ਟਾਂਡਾ ਨੂੰ ਮੰਗ-ਪੱਤਰ

ਟਾਂਡਾ ਉੜਮੁੜ, 13 ਨਵੰਬਰ (ਭਗਵਾਨ ਸਿੰਘ ਸੈਣੀ)- ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਪ੍ਰਧਾਨ ਬਲਦੇਵ ਕੌਰ ਦੀ ਅਗਵਾਈ ਹੇਠ ਅੱਜ ਸੀ.ਡੀ.ਪੀ.ਓ. ਟਾਂਡਾ ਬਿਕਰਮਜੀਤ ਕੌਰ ਨੂੰ ਇਕ ਮੰਗ ਪੱਤਰ ਵਿਭਾਗ ਦੇ ਡਾਇਰੈਕਟਰ ਪੰਜਾਬ ਚੰਡੀਗੜ੍ਹ ਦੇ ਨਾਂਅ ਦਿੱਤਾ ਗਿਆ | ਮੰਗ ਪੱਤਰ ਦੇਣ ...

ਪੂਰੀ ਖ਼ਬਰ »

ਭਿ੍ਸ਼ਟਾਚਾਰ ਤੇ ਬੇਰੁਜ਼ਗਾਰੀ ਦੂਰ ਕਰਨ ਲਈ ਸਾਂਝੇ ਸੰਘਰਸ਼ ਦੀ ਲੋੜ-ਡਾ: ਦਿਆਲ

ਹੁਸ਼ਿਆਰਪੁਰ, 13 ਨਵੰਬਰ (ਬਲਜਿੰਦਰਪਾਲ ਸਿੰਘ)-ਸੀ.ਪੀ.ਆਈ. ਦੇ ਦਫਤਰ ਹੁਸ਼ਿਆਰਪੁਰ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਾਮਰੇਡ ਡਾ: ਜੋਗਿੰਦਰ ਸਿੰਘ ਦਿਆਲ ਨੈਸ਼ਨਲ ਐਗਜੈਕਟਿਵ ਮੈਂਬਰ, ਸੀ.ਪੀ.ਆਈ. ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ...

ਪੂਰੀ ਖ਼ਬਰ »

ਦਸੂਹਾ ਸ਼ਹਿਰ ਅੰਦਰ ਕੀਟਨਾਸ਼ਕ ਸਪਰੇਅ ਦਾ ਛਿੜਕਾਅ

ਦਸੂਹਾ, 13 ਨਵੰਬਰ (ਭੱੁਲਰ)-ਦਸੂਹਾ ਦੇ ਵਾਰਡ ਨੰਬਰ 9, 10 ਅਤੇ 11 ਦੇ ਵਿਚ ਵਿਕਾਸ ਮੰਚ ਦੇ ਸਮੂਹ ਕੌਾਸਲਰਾਂ ਵਲੋਂ ਕੀਟਨਾਸ਼ਕ ਮੱਛਰ ਮਾਰ ਦਵਾਈ ਦਾ ਛਿੜਕਾਅ ਕੀਤਾ ਗਿਆ | ਇਸ ਸਮੇਂ ਕਰਮਬੀਰ ਸਿੰਘ ਘੁੰਮਣ ਮੀਤ ਪ੍ਰਧਾਨ ਨਗਰ ਕੌਾਸਲ, ਕੌਾਸਲਰ ਅਮਰਪ੍ਰੀਤ ਸਿੰਘ ਖ਼ਾਲਸਾ, ...

ਪੂਰੀ ਖ਼ਬਰ »

6 ਸਿਲੰਡਰ ਟਰੈਕਟਰ-ਤਵੀਆਂ ਮੁਕਾਬਲੇ 'ਚ 71-72 ਖ਼ਾਲਸਾ ਪਾਵਰ ਦੀ ਝੰਡੀ

ਹਰਿਆਣਾ, 13 ਨਵੰਬਰ (ਹਰਮੇਲ ਸਿੰਘ ਖੱਖ)-ਕਬੱਡੀ ਖਿਡਾਰੀ ਪਰਮਜੀਤ ਸਿੰਘ ਪੰਮੀ ਨੂੰ ਸਮਰਪਿਤ ਟਰੈਕਟਰ-ਤਵੀਆਂ ਤੇ ਬੈਕ ਟਰਾਲੀ ਮੁਕਾਬਲੇ ਪਿੰਡ ਅੱਭੋਵਾਲ ਵਿਖੇ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ ਦਾ ਉਦਘਾਟਨ ਪੰਮੀ ਦੇ ਪਰਿਵਾਰਕ ਮੈਂਬਰਾਂ ਨੇ ਕੀਤਾ, ਜਦਕਿ ਇਨਾਮਾਂ ...

ਪੂਰੀ ਖ਼ਬਰ »

ਗੁਰਮਤਿ ਸਮਾਗਮ 21 ਨੂੰ

ਮਾਹਿਲਪੁਰ, 13 ਨਵੰਬਰ (ਰਜਿੰਦਰ ਸਿੰਘ)-ਜਨਮ ਅਸਥਾਨ ਨਿਰਮਲ ਕੁਟੀਆ ਟੂਟੋਮਜਾਰਾ ਵਿਖੇ ਸੰਤ ਬਾਬਾ ਦਲੇਲ ਸਿੰਘ ਦੀ 18ਵੀਂ ਅਤੇ ਸੰਤ ਬਾਬਾ ਜਗਦੇਵ ਸਿੰਘ ਮੋਨੀ ਦੀ 8ਵੀਂ ਬਰਸੀ 'ਤੇ ਗੁਰਮਤਿ ਸਮਾਗਮ 21 ਨਵੰਬਰ ਨੂੰ ਕਰਵਾਉਣ ਸਬੰਧੀ ਹੋਏ ਸੰਤ ਮਹਾਂਪੁਰਸ਼ਾਂ ਦਾ ਇਕੱਠ ...

ਪੂਰੀ ਖ਼ਬਰ »

ਜ਼ਿਲ੍ਹਾ ਮੈਜਿਸਟਰੇਟ ਵਲੋਂ ਵੱਖ-ਵੱਖ ਪਾਬੰਦੀਆਂ ਦੇ ਹੁਕਮ

ਹੁਸ਼ਿਆਰਪੁਰ, 13 ਨਵੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਵਿਪੁਲ ਉਜਵਲ ਨੇ ਸ਼ੋਰ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ | ਇਸ ਪਾਬੰਦੀ ਤਹਿਤ ਕੋਈ ਵੀ ਆਵਾਜ਼ ਪ੍ਰਦੂਸ਼ਣ/ਜ਼ਿਆਦਾ ਸ਼ੋਰ ...

ਪੂਰੀ ਖ਼ਬਰ »

ਸਿਵਲ ਹਸਪਤਾਲ ਦਸੂਹਾ ਵਿਖੇ ਦੰਦਾਂ ਦਾ ਪੰਦ੍ਹਰਵਾੜਾ 15 ਤੋਂ ਸ਼ੁਰੂ

ਦਸੂਹਾ, 13 ਨਵੰਬਰ (ਭੁੱਲਰ)- ਸਿਵਲ ਹਸਪਤਾਲ ਦਸੂਹਾ ਵਿਖੇ ਜ਼ਿਲ੍ਹਾ ਸਿਹਤ ਡੈਂਟਲ ਅਫ਼ਸਰ ਡਾ. ਜਾਖੂ ਤੇ ਸੀ. ਐਮ. ਓ. ਡਾ. ਰੇਣੂ ਸੂਦ ਦੀ ਅਗਵਾਈ ਹੇਠ 15 ਤੋਂ 29 ਨਵੰਬਰ ਤੱਕ ਦੰਦਾਂ ਦਾ ਪੰਦ੍ਹਰਵਾੜਾ ਮਨਾਇਆ ਜਾ ਰਿਹਾ ਹੈ | ਐੱਸ. ਐਮ. ਓ. ਡਾ. ਆਰ. ਕੇ. ਬੱਗਾ ਤੇ ਦੰਦਾਂ ਦੇ ਮਾਹਿਰ ...

ਪੂਰੀ ਖ਼ਬਰ »

ਮਿਲਕ ਪਲਾਂਟ ਇੰਪਲਾਈਜ਼ ਯੂਨੀਅਨ ਵਲੋਂ ਗੇਟ ਰੈਲੀ

ਹੁਸ਼ਿਆਰਪੁਰ, 13 ਨਵੰਬਰ (ਬਲਜਿੰਦਰਪਾਲ ਸਿੰਘ)-ਮਿਲਕ ਪਲਾਂਟ ਇੰਪਲਾਈਜ਼ ਯੂਨੀਅਨ ਹੁਸ਼ਿਆਰਪੁਰ ਵਲੋਂ ਪ੍ਰਧਾਨ ਬਹਾਦਰ ਸਿੰਘ ਦੀ ਪ੍ਰਧਾਨਗੀ ਹੇਠ ਗੇਟ ਰੈਲੀ ਕੀਤੀ ਗਈ | ਇਸ ਮੌਕੇ ਉਨ੍ਹਾਂ ਮੰਗ ਕੀਤੀ ਕਿ ਕਨਫੈਡਰੇਸ਼ਨ ਦੇ ਤਿੰਨ ਮੁਲਾਜ਼ਮਾਂ 'ਤੇ ਲਗਾਏ ਗਏ ਦੋਸ਼ਾਂ ...

ਪੂਰੀ ਖ਼ਬਰ »

ਬੈਂਕ ਡਕੈਤੀ ਤੇ ਹੋਰ ਕਈ ਸੰਗੀਨ ਵਾਰਦਾਤਾਂ ਦਾ ਖੁਰਾ ਖੋਜ ਲੱਭਣ 'ਚ ਪੁਲਿਸ ਨਾਕਾਮ

ਟਾਂਡਾ ਉੜਮੁੜ, 13 ਨਵੰਬਰ (ਦੀਪਕ ਬਹਿਲ)-ਥਾਣਾ ਟਾਂਡਾ ਦੇ ਐਸ.ਐਚ.ਓਜ਼ ਦੇ ਉਪਰ-ਹੇਠਾਂ ਹੁੰਦੇ ਤਬਾਦਲਿਆਂ ਨੂੰ ਲੈ ਕੇ ਜਿੱਥੇ ਪਿਛਲੇ ਦਿਨੀਂ ਪੀ.ਐਨ.ਬੀ. ਬੈਂਕ ਵਿਚ ਹੋਈ ਡਕੈਤੀ ਤੇ ਲੁੱਟ-ਖੋਹ ਤੋਂ ਇਲਾਵਾ ਹੋਰ ਕਈ ਸੰਗੀਨ ਵਾਰਦਾਤਾਂ ਦੇ ਦੋਸ਼ੀਆਂ ਨੂੰ ਫੜਨ ਵਿਚ ਸਥਾਨਕ ...

ਪੂਰੀ ਖ਼ਬਰ »

ਗੁਰਦੁਆਰਾ ਸ਼ਹੀਦ ਬਾਬਾ ਬੁੱਧ ਸਿੰਘ ਵਿਖੇ ਗੁਰਮਤਿ ਸਮਾਗਮ

ਗੜ੍ਹਸ਼ੰਕਰ, 13 ਨਵੰਬਰ (ਧਾਲੀਵਾਲ)- ਸ਼ਹੀਦ ਬਾਬਾ ਬੁੱਧ ਸਿੰਘ ਦੀ ਯਾਦ ਵਿਚ ਐੱਨ.ਆਰ.ਆਈ. ਵੈਲਫੇਅਰ ਸੁਸਾਇਟੀ ਪਿੰਡ ਬਸਿਆਲਾ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਗੁਰਦੁਆਰਾ ਸ਼ਹੀਦ ਬਾਬਾ ਬੁੱਧ ਸਿੰਘ ਬਸਿਆਲਾ ਵਿਖੇ ਤੀਸਰਾ ਗੁਰਮਤਿ ਸਮਾਗਮ ਕਰਵਾਇਆ ਗਿਆ | ਇਸ ...

ਪੂਰੀ ਖ਼ਬਰ »

ਮੈਡਲ ਜਿੱਤਣ ਵਾਲੇ ਬਲਵਿੰਦਰ ਸਿੰਘ ਦਾ ਸਨਮਾਨ

ਗੜ੍ਹਸੰਕਰ, 13 ਨਵੰਬਰ (ਸੁਮੇਸ਼ ਬਾਲੀ, ਧਾਲੀਵਾਲ)-ਰੂਸ ਦੀ ਧਰਤੀ 'ਤੇ ਏਸ਼ੀਆ ਆਰਮ ਰੈਸਿਲੰਗ ਚੈਂਪੀਅਨਸ਼ਿਪ ਦੇ ਓਪਨ ਵਰਗ ਦੇ ਮੁਕਾਬਲੇ 'ਚ 2 ਚਾਂਦੀ ਦੇ ਮੈਡਲ ਜਿੱਤ ਕੇ ਜੋਗਾ ਹੈਲਥ ਕਲੱਬ ਦੇ ਸੰਚਾਲਕ ਗੜ੍ਹਸ਼ੰਕਰ ਵਾਸੀ ਬਲਵਿੰਦਰ ਸਿੰਘ ਕੱਕੂ ਨੇ ਭਾਰਤ ਦੇ ਮਾਣ 'ਚ ਹੋਰ ...

ਪੂਰੀ ਖ਼ਬਰ »

ਖ਼ਾਨਪੁਰ ਵਿਖੇ ਮੇਲਾ ਕਰਵਾਇਆ

ਗੜ੍ਹਸ਼ੰਕਰ, 13 ਨਵੰਬਰ (ਧਾਲੀਵਾਲ)-ਪਿੰਡ ਖ਼ਾਨਪੁਰ (ਜੰਗਲ) ਵਿਖੇ ਖ਼ੁਆਜਾ ਪੀਰ ਦੇ ਅਸਥਾਨ 'ਤੇ ਦੋ ਦਿਨਾ ਮੇਲਾ ਕਰਵਾਇਆ ਗਿਆ | ਇਸ ਮੌਕੇ ਝੰਡੇ ਤੇ ਚਿਰਾਗ਼ ਦੀ ਰਸਮ ਉਪਰੰਤ ਵੱਖ-ਵੱਖ ਕੱਵਾਲਾਂ ਤੇ ਕਲਾਕਾਰਾਂ ਨੇ ਹਾਜ਼ਰੀ ਲਵਾਈ | ਮੇਲੇ ਵਿਚ ਗਾਇਕ ਪੰਮਾ ਡੂਮੇਵਾਲੀਆ, ...

ਪੂਰੀ ਖ਼ਬਰ »

ਗਿਲਜੀਆਂ ਵਲੋਂ ਜਿੰਮ ਦਾ ਉਦਘਾਟਨ

ਮਿਆਣੀ, 13 ਨਵੰਬਰ (ਹਰਜਿੰਦਰ ਸਿੰਘ ਮੁਲਤਾਨੀ)-ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡਾਂ ਵੱਲ ਪ੍ਰੇਰਿਤ ਕਰਨਾ ਸਮੇਂ ਦੀ ਮੁੱਖ ਲੋੜ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਸੰਗਤ ਸਿੰਘ ਗਿਲਜੀਆਂ ਨੇ ਪਿੰਡ ਮਿਆਣੀ ਵਿਖੇ ਕਮਲ ਫਿਟਨੈੱਸ ਜਿੰਮ ਦਾ ...

ਪੂਰੀ ਖ਼ਬਰ »

ਬਾਪੂ ਮੰਗਲ ਦਾਸ ਦਾ ਜਨਮ ਦਿਹਾੜਾ ਮਨਾਇਆ

ਪੱਸੀ ਕੰਢੀ, 13 ਨਵੰਬਰ (ਅਮਰਜੀਤ ਸਿੰਘ ਤਿਹਾੜਾ)-108 ਬਾਪੂ ਮੰਗਲ ਦਾਸ ਦਾ 200ਵਾਂ ਜਨਮ ਦਿਹਾੜਾ 108 ਗੱਦੀ ਨਸ਼ੀਨ ਸੰਤ ਪ੍ਰੇਮ ਦਾਸ ਦੀ ਰਹਿਨੁਮਾਈ ਹੇਠ ਡੇਰਾ ਰਛਪਾਲਮਾਂ ਵਿਖੇ ਮਨਾਇਆ ਗਿਆ | ਇਸ ਮੌਕੇ ਸੰਤ ਪ੍ਰੇਮ ਦਾਸ ਨੇ ਬਾਪੂ ਮੰਗਲ ਦਾਸ ਦੀ ਜੀਵਨੀ ਬਾਰੇ ਸੰਗਤਾਂ ਨੂੰ ...

ਪੂਰੀ ਖ਼ਬਰ »

ਵਿਧਾਇਕ ਵਲੋਂ ਪੀ.ਐਚ.ਸੀ. ਚੱਬੇਵਾਲ ਦੇ ਨਵੇਂ ਬਲਾਕ ਦਾ ਉਦਘਾਟਨ

ਚੱਬੇਵਾਲ, 13 ਨਵੰਬਰ (ਸਖ਼ੀਆ/ਪੱਟੀ)-ਅੱਜ ਪੀ.ਐੱਚ.ਸੀ. ਚੱਬੇਵਾਲ ਦੇ ਬਣਾਏ ਗਏ ਨਵੇਂ ਬਲਾਕ ਦਾ ਉਦਘਾਟਨ ਵਿਧਾਇਕ ਡਾ: ਰਾਜ ਕੁਮਾਰ ਨੇ ਕੀਤਾ | ਇਸ ਦੇ ਨਾਲ ਹੀ ਹੁਣ ਸਮੂਹ ਡਾਕਟਰਾਂ ਦੀ ਟੀਮ ਨਵੇਂ ਬਲਾਕ ਵਿਚ ਬੈਠ ਕੇ ਮਰੀਜ਼ਾਂ ਦਾ ਚੈੱਕਅਪ ਕਰਿਆ ਕਰੇਗੀ | ਇਸ ਮੌਕੇ ਡਾ: ਰਾਜ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX