ਤਾਜਾ ਖ਼ਬਰਾਂ


ਆਈ.ਪੀ.ਐੱਲ 2018 : ਰਾਜਸਥਾਨ ਰਾਇਲਜ਼ ਨੇ ਮੁੰਬਈ ਇੰਡੀਅਨਜ਼ ਨੂੰ 3 ਵਿਕਟਾਂ ਨਾਲ ਹਰਾਇਆ
. . .  1 day ago
ਆਈ.ਪੀ.ਐੱਲ 2018 : ਰਾਜਸਥਾਨ ਰਾਇਲਜ਼ ਨੂੰ ਤੀਸਰਾ ਝਟਕਾ, ਸਟੋਕਸ ਆਊਟ
. . .  1 day ago
ਆਈ.ਪੀ.ਐੱਲ 2018 : 10 ਓਵਰਾਂ ਤੋਂ ਬਾਅਦ ਰਾਜਸਥਾਨ ਰਾਇਲਜ਼ 70/2
. . .  1 day ago
ਆਈ.ਪੀ.ਐੱਲ 2018 : ਰਾਜਸਥਾਨ ਰਾਇਲਜ਼ ਨੂੰ ਦੂਜਾ ਝਟਕਾ, ਕਪਤਾਨ ਰਹਾਣੇ 14 ਦੌੜਾਂ ਬਣਾ ਕੇ ਆਊਟ
. . .  1 day ago
ਆਈ.ਪੀ.ਐੱਲ 2018 : ਰਾਜਸਥਾਨ ਰਾਇਲਜ਼ ਨੂੰ ਪਹਿਲਾ ਝਟਕਾ, ਰਾਹੁਲ ਤ੍ਰਿਪਾਠੀ ਆਊਟ
. . .  1 day ago
ਆਈ.ਪੀ.ਐੱਲ 2018 : ਮੁੰਬਈ ਇੰਡੀਅਨਜ਼ ਨੇ ਰਾਜਸਥਾਨ ਰਾਇਲਜ਼ ਨੂੰ ਜਿੱਤਣ ਲਈ ਦਿੱਤਾ 168 ਦੌੜਾਂ ਦਾ ਟੀਚਾ
. . .  1 day ago
ਆਈ.ਪੀ.ਐੱਲ 2018 : ਮੁੰਬਈ ਇੰਡੀਅਨਜ਼ ਨੂੰ 7ਵਾਂ ਝਟਕਾ
. . .  1 day ago
ਆਈ.ਪੀ.ਐੱਲ 2018 : ਮੁੰਬਈ ਇੰਡੀਅਨਜ਼ ਨੂੰ 6ਵਾਂ ਝਟਕਾ, ਹਾਰਦਿਕ ਪਾਂਡਿਆ 4 ਦੌੜਾਂ ਬਣਾ ਕੇ ਆਊਟ
. . .  1 day ago
ਆਈ.ਪੀ.ਐੱਲ 2018 : ਮੁੰਬਈ ਇੰਡੀਅਨਜ਼ ਨੂੰ 5ਵਾਂ ਝਟਕਾ, ਕੁਨਾਲ ਪਾਂਡਿਆ 7 ਦੌੜਾਂ ਬਣਾ ਕੇ ਆਊਟ
. . .  1 day ago
ਅੰਮ੍ਰਿਤਸਰ-ਬਰਮਿੰਘਮ ਸਿੱਧੀ ਉਡਾਣ ਹੁਣ ਤਿੰਨ ਦਿਨ ਜਾਵੇਗੀ- ਗੁਰਜੀਤ ਔਜਲਾ
. . .  1 day ago
ਰਾਜਾਸਾਂਸੀ, 22 ਅਪ੍ਰੈਲ (ਹੇਰ) - ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਹਵਾਈ ਅੱਡਾ ਰਾਜਾਸਾਂਸੀ ਤੋਂ ਬਰਮਿੰਘਮ ਨੂੰ ਜਾਂਦੀ ਏਅਰ ਇੰਡੀਆਂ ਦੀ ਹਵਾਈ ਉਡਾਣ ਹੁਣ ਹਫਤੇ 'ਚ ਤਿੰਨ ਦਿਨ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 29 ਕੱਤਕ ਸੰਮਤ 549
ਵਿਚਾਰ ਪ੍ਰਵਾਹ: ਕਿਸੇ ਸਮਾਜ ਦੀ ਨੈਤਿਕਤਾ ਦੀ ਪਛਾਣ ਇਸ ਗੱਲ ਤੋਂ ਹੁੰਦੀ ਹੈ ਕਿ ਉਹ ਸਮਾਜ ਆਪਣੇ ਬੱਚਿਆਂ ਲਈ ਕੀ-ਕੁਝ ਕਰਦਾ ਹੈ। -ਬੋਨ ਹੋਫਰ
  •     Confirm Target Language  

ਧਰਮ ਤੇ ਵਿਰਸਾ

ਸ਼੍ਰੋਮਣੀ ਸਿੱਖ ਸੰਸਥਾ : ਸ਼੍ਰੋਮਣੀ ਗੁ: ਪ੍ਰ: ਕਮੇਟੀ, ਸ੍ਰੀ ਅੰਮ੍ਰਿਤਸਰ

ਗੁਰਦੁਆਰਿਆਂ ਦਾ ਪ੍ਰਬੰਧ ਕਰਨ ਵਾਲੀ ਪ੍ਰਮੁੱਖ ਸ਼੍ਰੋਮਣੀ ਸੰਸਥਾ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ। ਇਹ ਕਮੇਟੀ ਕਿਵੇਂ ਹੋਂਦ ਵਿਚ ਆਈ? ਇਸ ਦਾ ਨਿਕਾਸ-ਵਿਕਾਸ ਕਿਵੇਂ ਹੋਇਆ ਅਤੇ ਕਿਵੇਂ ਇਹ ਸ਼੍ਰੋਮਣੀ ਸਿੱਖ ਸੰਸਥਾ ਵਜੋਂ ਪ੍ਰਵਾਨ ...

ਪੂਰੀ ਖ਼ਬਰ »

ਤਖ਼ਤ ਸ੍ਰੀ ਦਮਦਮਾ ਸਾਹਿਬ ਤੇ ਮਾਲਵੇ ਦੇ ਸਿੱਖ

ਬਠਿੰਡਾ ਤੋਂ 30 ਕਿਲੋਮੀਟਰ ਦੱਖਣੀ-ਪੂਰਬ ਵੱਲ ਤਲਵੰਡੀ ਸਾਬੋ ਨਾਂਅ ਦੀ ਸਬ-ਡਵੀਜ਼ਨ ਹੈ। ਇਹ ਅਸਥਾਨ ਆਦਿ ਕਾਲ ਤੋਂ ਧਾਰਮਿਕ ਮਹੱਤਤਾ ਵਾਲਾ ਰਿਹਾ ਹੈ। ਵੈਦਿਕ ਕਾਲ ਸਮੇਂ ਸਰਸਵਤੀ ਨਦੀ ਥਨੇਸਰ/ਪਹੇਵਾ ਆਦਿ ਹੁੰਦੀ ਹੋਈ ਤਲਵੰਡੀ ਸਾਬੋ ਦੇ ਨਾਲ ਵਗਦੀ ਸੀ ਅਤੇ ਇਥੇ ਇਕ ...

ਪੂਰੀ ਖ਼ਬਰ »

ਯਾਤਰਾ ਪੁਰਾਤਨ ਰਿਆਸਤਾਂ ਦੀ

ਇਤਿਹਾਸਕ ਰਿਆਸਤ ਕਸ਼ਮੀਰ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਧਰਮ ਤੇ ਵਿਰਸਾ ਅੰਕ ਦੇਖੋ) ਕਸ਼ਮੀਰ ਦੀ ਭਾਸ਼ਾ : ਜੰਮੂ-ਕਸ਼ਮੀਰ ਦੀ ਸਰਕਾਰੀ ਭਾਸ਼ਾ ਉਰਦੂੁ ਹੈ ਪਰ ਇਸ ਸੂਬੇ ਵਿਚ ਹਿੰਦੀ, ਪੰਜਾਬੀ, ਡੋਗਰੀ, ਕਸ਼ਮੀਰੀ, ਬਾਲਟੀ, ਲੱਦਾਖੀ, ਪੁਰੀਮ, ਗੁਰਜੀ, ਦਾਦਰੀ ਬੋਲਣ ਵਾਲੇ ਲੋਕ ਵੀ ਬਹੁਤ ਗਿਣਤੀ ਵਿਚ ...

ਪੂਰੀ ਖ਼ਬਰ »

ਬਾਬਾ ਦੀਪ ਸਿੰਘ ਦੀ ਲਾਸਾਨੀ ਸ਼ਹਾਦਤ

ਸਿੱਖ ਕੌਮ ਦੇ ਮਹਾਨ ਜਰਨੈਲ ਤੇ ਅਣਖੀਲੇ ਯੋਧੇ ਬਾਬਾ ਦੀਪ ਸਿੰਘ ਜੀ ਦਾ ਜਨਮ 26 ਜਨਵਰੀ 1682 ਈ: (14 ਮਾਘ 1739 ਬਿਕਰਮੀ) ਨੂੰ ਮਾਤਾ ਜਿਊਣੀ ਜੀ ਦੇ ਉੱਦਰ ਤੋਂ ਪਿਤਾ ਭਾਈ ਭਗਤਾ ਸੰਧੂ ਦੇ ਗ੍ਰਹਿ ਪਿੰਡ ਪਹੂਵਿੰਡ, ਤਹਿਸੀਲ ਪੱਟੀ, (ਪਹਿਲਾਂ ਜ਼ਿਲ੍ਹਾ ਅੰਮ੍ਰਿਤਸਰ) ਹੁਣ ਜ਼ਿਲ੍ਹਾ ਤਰਨਤਾਰਨ ਵਿਚ ਹੋਇਆ। ਆਪ ਦਾ ਨਾਂਅ ਭਾਈ ਦੀਪਾ ਰੱਖਿਆ ਗਿਆ। ਬਚਪਨ ਵਿਚ ਹੀ ਆਪ ਜੋਸ਼ੀਲੇ ਤੇ ਤਕੜੇ ਸਨ। 18 ਸਾਲ ਦੇ ਹੋਏ, ਉਧਰ ਹੋਲੇ-ਮਹੱਲੇ ਦਾ ਸਮਾਂ ਨਜ਼ਦੀਕ ਆ ਚੁੱਕਾ ਸੀ। ਮਾਤਾ ਪਿਤਾ ਗੁਰੂ ਘਰ ਦੇ ਅਨਿਨ ਸੇਵਕ ਸਨ। ਮਾਝੇ ਦੀਆਂ ਸੰਗਤਾਂ ਨੇ ਐਤਕੀਂ ਹੋਲਾ-ਮਹੱਲਾ ਸ੍ਰੀ ਅਨੰਦਪੁਰ ਸਾਹਿਬ ਵਿਚ ਮਨਾਉਣ ਦਾ ਫ਼ੈਸਲਾ ਕੀਤਾ। ਭਾਈ ਦੀਪਾ ਵੀ ਆਪਣੇ ਮਾਤਾ ਪਿਤਾ ਨਾਲ ਗੁਰੂ ਦਰਸ਼ਨਾਂ ਨੂੰ ਤਿਆਰ ਹੋ ਗਏ। ਕਈ ਦਿਨ ਪੈਦਲ ਯਾਤਰਾ ਕਰਕੇ ਜਥਾ ਸ੍ਰੀ ਅਨੰਦਪੁਰ ਸਾਹਿਬ ਪੁੱਜਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਦੀਦਾਰੇ ਕਰਕੇ ਸੰਗਤਾਂ ਨਿਹਾਲ ਹੋਈਆਂ ਤੇ ਗੁਰੂ ਜੀ ਦੀ ਪ੍ਰੇਰਨਾ ਸਦਕਾ ਸਭ ਨੇ ਕਲਗੀਧਰ ਪਾਤਸ਼ਾਹ ਜੀ ਕੋਲੋਂ ਪਵਿੱਤਰ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ।
ਕੁਝ ਮਹੀਨੇ ਸੇਵਾ ਕਰਕੇ ਜਦੋਂ ਸੰਗਤਾਂ ਵਾਪਸ ਮੁੜਨ ਲੱਗੀਆਂ ਤੇ ਪਾਤਸ਼ਾਹ ਜੀ ਨੇ ਭਾਈ ਦੀਪ ਸਿੰਘ ਨੂੰ ਆਪਣੇ ਕੋਲ ਹੀ ਰੱਖ ਲਿਆ। ਅਨੰਦਪੁਰ ਸਾਹਿਬ ਰਹਿ ਕੇ ਭਾਈ ਦੀਪ ਸਿੰਘ ਨੇ ਗੁਰਮੁਖੀ, ਫਾਰਸੀ ਤੇ ਅਰਬੀ ਲਿਪੀ ਵਿਚ ਨਿਪੁੰਨਤਾ ਹਾਸਲ ਕੀਤੀ ਤੇ ਇੱਥੇ ਹੀ ਆਪ ਨੇ ਸ਼ਸਤਰ ਵਿੱਦਿਆ, ਘੋੜ ਸਵਾਰੀ, ਤਲਵਾਰਬਾਜ਼ੀ, ਤੀਰਅੰਦਾਜ਼ੀ ਤੇ ਨੇਜ਼ਾਬਾਜ਼ੀ ਦੀ ਮੁਹਾਰਤ ਹਾਸਲ ਕੀਤੀ। ਜਦੋਂ ਕਲਗੀਧਰ ਪਾਤਸ਼ਾਹ ਸ਼ਿਕਾਰ ਖੇਡਣ ਜਾਂਦੇ ਤਾਂ ਭਾਈ ਦੀਪ ਸਿੰਘ ਜੀ ਵੀ ਨਾਲ ਹੀ ਜਾਂਦੇ ਸਨ। ਆਪ ਗੁਰੂ ਗੋਬਿੰਦ ਸਿੰਘ ਜੀ ਪਾਸ ਸੰਮਤ 1757 ਤੋਂ 1762 ਤੱਕ ਪੰਜ ਸਾਲ ਤੱਕ ਰਹੇ। ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਤਾਂ ਆਪਣੇ ਮਹਿਲ ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਕੌਰ ਜੀ ਦੀ ਸੇਵਾ ਸੰਭਾਲ ਅਤੇ ਦੇਖ-ਰੇਖ ਲਈ ਭਾਈ ਮਨੀ ਸਿੰਘ, ਭਾਈ ਧੰਨਾ ਸਿੰਘ ਅਤੇ ਭਾਈ ਜਵਾਹਰ ਸਿੰਘ ਜੀ ਨੂੰ ਮੁਖੀਏ ਬਣਾ ਕੇ ਤੇ ਦੋ ਸਿੰਘਣੀਆਂ ਬੀਬੀ ਭਾਗ ਕੌਰ ਤੇ ਬੀਬੀ ਹਰਦਾਸ ਕੌਰ ਸਮੇਤ ਦਿੱਲੀ ਭੇਜ ਦਿੱਤਾ। ਉਸ ਸਮੇਂ ਭਾਈ ਦੀਪ ਸਿੰਘ ਕੁਝ ਸਮਾਂ ਭਾਈ ਜਵਾਹਰ ਸਿੰਘ ਦੇ ਘਰ ਰਹਿ ਕੇ ਮਾਤਾ ਜੀ ਦੀ ਖੁਸ਼ੀ ਅਤੇ ਆਗਿਆ ਲੈ ਕੇ ਆਪਣੇ ਪਿੰਡ ਪਹੂਵਿੰਡ ਆ ਕੇ ਸਿੱਖੀ ਦਾ ਪ੍ਰਚਾਰ ਕਰਨ ਵਿਚ ਜੁੱਟ ਗਏ। ਮੁਕਤਸਰ ਦੀ ਜੰਗ ਤੋਂ ਬਾਅਦ 1704 ਈ: ਨੂੰ ਗੁਰੂ ਜੀ ਪਿੰਡਾਂ ਤੋਂ ਹੁੰਦੇ ਹੋਏ ਸਾਬੋ ਕੀ ਤਲਵੰਡੀ ਜ਼ਿਲ੍ਹਾ ਬਠਿੰਡਾ ਪਹੁੰਚੇ। ਇਥੇ ਗੁਰੂ ਜੀ ਨੇ ਕਈ ਚਿਰਾਂ ਦਾ ਕਮਰਕੱਸਾ ਖੋਲ੍ਹਿਆ ਤੇ ਦਮ ਲਿਆ ਤਾਂ ਇਸ ਅਸਥਾਨ ਦਾ ਨਾਂਅ ਦਮਦਮਾ ਸਾਹਿਬ ਪ੍ਰਸਿੱਧ ਹੋਇਆ। ਆਪ ਜੀ ਇੱਥੇ ਨੌਂ ਮਹੀਨੇ ਰਹੇ। ਇਥੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਮੁਕੰਮਲ ਕਰਨ ਵੱਲ ਧਿਆਨ ਦਿੱਤਾ ਗਿਆ। 1705 ਈ: ਨੂੰ ਭਾਈ ਮਨੀ ਸਿੰਘ ਜੀ ਤੋਂ ਬੀੜ ਲਿਖਵਾਉਣੀ ਸ਼ੁਰੂ ਕੀਤੀ ਗਈ ਤੇ ਬਾਬਾ ਦੀਪ ਸਿੰਘ ਜੀ ਲਿੱਖਣ ਦੇ ਸਾਰੇ ਸਾਮਾਨ ਦਾ ਪ੍ਰਬੰਧ ਕਰਨ ਲੱਗੇ। 1707 ਈ: ਨੂੰ ਮਾਧੋ ਦਾਸ ਬੈਰਾਗੀ ਨੂੰ ਅੰਮ੍ਰਿਤ ਛਕਾ ਕੇ ਬਾਬਾ ਬੰਦਾ ਸਿੰਘ ਬਹਾਦਰ (ਗੁਰਬਖਸ਼ ਸਿੰਘ) ਬਣਾ ਦਿੱਤਾ। ਗੁਰੂ ਜੀ ਆਪ ਪੰਜਾਬ ਛੱਡ ਕੇ ਦੱਖਣ ਵੱਲ ਚਲੇ ਗਏ। 1708 ਈ: ਨੂੰ ਬੰਦਾ ਸਿੰਘ ਬਹਾਦਰ ਪੰਜਾਬ ਆਇਆ। ਬੰਦਾ ਸਿੰਘ ਬਹਾਦਰ ਨੂੰ ਪੰਜਾਬ ਭੇਜਣ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ 7 ਅਕਤੂਬਰ 1708 ਈ: ਨੂੰ ਜੋਤੀ ਜੋਤ ਸਮਾ ਗਏ ਸਨ। 1708 ਤੋਂ ਲੈ ਕੇ 1715 ਤੱਕ ਬਾਬਾ ਦੀਪ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਹਰ ਯੁੱਧ ਵਿਚ ਮਦਦ ਕੀਤੀ ਤੇ ਜਿੱਤ ਦਾ ਪਰਚਮ ਲਹਿਰਾਇਆ। ਇਸ ਦਾ ਵਰਨਣ 'ਭਾਈ ਕਾਹਨ ਸਿੰਘ ਨਾਭਾ ਨੇ 'ਮਹਾਨ ਕੋਸ਼' ਦੇ ਪੰਨਾ ਨੰ: 638 'ਤੇ ਕੀਤਾ ਹੈ। 1734 ਵਿਚ ਦੀਵਾਨ ਦਰਬਾਰ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਨਵਾਬ ਕਪੂਰ ਸਿੰਘ, ਭਾਈ ਫਤਿਹ ਸਿੰਘ, ਭਾਈ ਬੁੱਢਾ ਸਿੰਘ ਤੇ ਭਾਈ ਭੂਮਾ ਸਿੰਘ ਆਦਿ ਸਿੱਖਾਂ ਨੇ ਇੱਕਠੇ ਹੋ ਕੇ ਵਿਚਾਰ ਕਰਨ ਉਪਰੰਤ ਤਰਨਾ ਦਲ ਤੇ ਬੁੱਢਾ ਦਲ ਬਣਾਉਣ ਦੀ ਪ੍ਰਵਾਨਗੀ ਦੇ ਦਿੱਤੀ। ਉਧਰ ਮੀਰ ਮੁਹੰਮਦ ਦੀ ਮੌਤ ਤੋਂ ਬਾਅਦ ਜਹਾਨ ਖਾਂ ਲਾਹੌਰ ਦਾ ਸੂਬੇਦਾਰ ਥਾਪਿਆ ਗਿਆ। ਅਬਦਾਲੀ ਦੇ ਪੁੱਤਰ ਤੈਮੂਰ ਸ਼ਾਹ ਨੇ ਜਹਾਨ ਖਾਂ ਅਤੇ ਸਰਬੁਲੰਦ ਖਾਂ ਨੂੰ ਅੰਮ੍ਰਿਤਸਰ ਸਿੱਖਾਂ ਦਾ ਮਲੀਆਮੇਟ ਕਰਨ ਲਈ ਭੇਜਿਆ। ਇਨ੍ਹਾਂ ਦੋਵਾਂ ਨੇ ਆਉਂਦਿਆ ਹੀ ਸਿੱਖਾਂ ਨੂੰ ਮੌਤ ਦੇ ਘਾਟ ਉਤਾਰਨਾ ਸ਼ੁਰੂ ਕਰ ਦਿੱਤਾ ਤੇ ਪਵਿੱਤਰ ਹਰਿਮੰਦਰ ਸਾਹਿਬ ਜੀ ਦੀ ਮਰਿਆਦਾ ਭੰਗ ਕੀਤੀ ਤੇ ਪਵਿੱਤਰ ਸਰੋਵਰ ਨੂੰ ਮਿੱਟੀ ਨਾਲ ਪੂਰ ਦਿੱਤਾ ਤੇ ਆਪਣੀਆਂ ਮਨਮਾਨੀਆਂ ਕਰਨ ਲੱਗਾ। ਇਸ ਸਭ ਕੁਝ ਦੀ ਖ਼ਬਰ ਇਕ ਨਿਹੰਗ ਸਿੰਘ ਨੇ ਦਮਦਮਾ ਸਾਹਿਬ ਜਾ ਕੇ ਬਾਬਾ ਦੀਪ ਸਿੰਘ ਜੀ ਨੂੰ ਦੱਸੀ। ਬਾਬਾ ਜੀ ਦਮਦਮਾ ਸਾਹਿਬ ਤੋਂ 5000 ਸਿੰਘਾਂ ਦਾ ਜਥਾ ਲੈ ਕੇ ਨਿਕਲੇ। ਤਰਨਤਾਰਨ ਸਾਹਿਬ ਪੁੱਜ ਕੇ ਇਸ਼ਨਾਨ ਕਰਨ ਉਪਰੰਤ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿਚ ਅਰਦਾਸ ਕਰਕੇ ਜ਼ਾਲਮਾਂ ਤੋਂ ਹਰਿਮੰਦਰ ਸਾਹਿਬ ਨੂੰ ਆਜ਼ਾਦ ਕਰਾਉਣ ਤੁਰ ਪਏ। ਤਰਨਤਾਰਨ ਸ਼ਹਿਰ ਵਿਚ ਹੀ ਚੰਦ ਕੁ ਫਰਲਾਂਗਾਂ ਦੀ ਵਿੱਥ 'ਤੇ ਪਹੁੰਚ ਕੇ ਬਾਬਾ ਦੀਪ ਸਿੰਘ ਜੀ ਨੇ ਲਕੀਰ ਖਿੱਚੀ ਤੇ ਗਰਜਵੀਂ ਆਵਾਜ਼ ਵਿਚ ਕਿਹਾ ਕਿ 'ਜਿਸ ਨੇ ਸ਼ਹੀਦ ਹੋਣਾ ਹੈ, ਉਹ ਹੀ ਇਹ ਲਕੀਰ ਟੱਪਣ।' ਸਿੰਘ ਜੈਕਾਰੇ ਗਜਾਉਂਦੇ ਹੋਏ ਛਾਲਾਂ ਮਾਰ ਕੇ ਲਕੀਰ ਟੱਪ ਗਏ। ਤਰਨਤਾਰਨ ਤੋਂ ਅੰਮ੍ਰਿਤਸਰ ਵੱਲ ਨੂੰ ਜਾਂਦਿਆਂ ਨੌ ਕਿਲੋਮੀਟਰ 'ਤੇ ਬਾਬਾ ਜੀ ਨੇ ਰਣਨੀਤੀ ਬਣਾਈ ਕਿ ਵੈਰੀ ਨਾਲ ਕਿਸ ਤਰ੍ਹਾਂ ਦੋ-ਦੋ ਹੱਥ ਕਰਨੇ ਹਨ। ਬਾਬਾ ਜੀ ਨੇ ਪੰਜ ਹਜ਼ਾਰ ਦੇ ਜਥੇ ਨੂੰ ਛੋਟੀਆਂ-ਛੋਟੀਆਂ ਟੁੱਕੜੀਆਂ ਵਿਚ ਵੰਡਿਆਂ ਤੇ ਕਮਾਂਡ ਜਥੇਦਾਰਾਂ ਨੂੰ ਸੌਂਪ ਕੇ ਵੈਰੀ ਨੂੰ ਚਾਰ ਚੁਫੇਰੇ ਤੋਂ ਘੇਰਨ ਦੀ ਰਣਨੀਤੀ ਬਣਾਈ। ਉਧਰ ਜਹਾਨ ਖਾਂ ਭਾਰੀ ਭਰਕਮ ਫ਼ੌਜ ਲੈ ਕੇ ਤਰਨਤਾਰਨ ਤੋਂ ਦਸ ਕਿਲੋਮੀਟਰ 'ਤੇ ਗੋਹਲਵੜ ਦੇ ਨਜ਼ਦੀਕ ਪਹੁੰਚ ਚੁੱਕਾ ਸੀ। ਇਸ ਜਗ੍ਹਾ ਗੁ: ਲਲਕਾਰ ਸਾਹਿਬ ਸਥਿਤ ਹੈ। ਦੋਵਾਂ ਦੇ ਟਾਕਰੇ ਹੋ ਗਏ। ਸਿੰਘ ਤੇ ਦੁਰਾਨੀ ਲੜਦੇ ਹੋਏ ਪਿੰਡ ਚੱਬਾ ਪਹੁੰਚ ਗਏ। ਬਾਬਾ ਦੀਪ ਸਿੰਘ ਜੀ ਦੋ ਧਾਰਾ ਖੰਡਾ (18 ਸੇਰ ਦਾ ਖੰਡਾ) ਫੜ ਕੇ ਵੈਰੀ ਦਲ ਦੀ ਵਾਢ ਕਰਦੇ ਹੋਏ ਅੱਗੇ ਹੀ ਅੱਗੇ ਜਾ ਰਹੇ ਸਨ। ਫ਼ੌਜਾਂ ਲੜਦੀਆਂ ਹੋਈਆਂ ਸ੍ਰੀ ਅੰਮ੍ਰਿਤਸਰ ਸਾਹਿਬ ਵੱਲ ਨੂੰ ਵੱਧ ਰਹੀਆਂ ਸਨ। ਬਾਬਾ ਦੀਪ ਸਿੰਘ ਜੀ ਦੇ ਸਾਹਮਣੇ ਜਮਾਲ ਖਾਂ ਆ ਗਿਆ। ਦੋਵਾਂ ਵਿਚ ਬੜੀ ਜ਼ਬਰਦਸਤ ਟੱਕਰ ਹੋਈ। ਦੋਵਾਂ ਦੇ ਸਾਂਝੇ ਵਾਰ ਨਾਲ ਜਮਾਲ ਖਾਂ ਦਾ ਸੀਸ ਧੜ ਤੋਂ ਅਲੱਗ ਹੋ ਗਿਆ। (ਤਰਨਤਾਰਨ ਤੋਂ ਤੇਰ੍ਹਾਂ ਕਿਲੋਮੀਟਰ 'ਤੇ ਇਸ ਅਸਥਾਨ 'ਤੇ ਗੁਰਦੁਆਰਾ ਸ੍ਰੀ ਟਾਹਲਾ ਸਾਹਿਬ ਸਥਿਤ ਹੈ) ਇਸ ਲੜਾਈ ਵਿਚ ਬਾਬਾ ਦੀਪ ਸਿੰਘ ਜੀ ਦੀ ਧੌਣ 'ਤੇ ਇਕ ਪਾਸੇ ਬੜਾ ਡੂੰਘਾ ਫੱਟ ਲੱਗ ਗਿਆ ਸੀ। ਬਾਬਾ ਦੀਪ ਸਿੰਘ ਜੀ ਨੇ ਏਨੀ ਜ਼ਖ਼ਮੀ ਹਾਲਤ ਵਿਚ ਵੀ ਸੱਜੇ ਹੱਥ ਵਿਚ 18 ਸੇਰ ਦਾ ਖੰਡਾ ਲੈ ਕੇ ਦੁਸ਼ਮਣ ਦਲ ਦੀ ਵਾਢ ਇਸ ਤਰ੍ਹਾਂ ਕੀਤੀ ਕਿ ਦੁਸ਼ਮਣਾਂ ਵਿਚ ਹਫੜਾ ਦਫੜੀ ਮੱਚ ਗਈ ਤੇ ਵੈਰੀ ਮੈਦਾਨ ਛੱਡ ਕੇ ਭੱਜਣ ਲੱਗੇ। ਇਸ ਤਰ੍ਹਾਂ ਦੁਸ਼ਮਣਾਂ ਦੇ ਆਹੂ ਲਾਹੁੰਦੇ ਹੋਏ ਬਾਬਾ ਜੀ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਚਰਨਾਂ ਵਿਚ ਪਹੁੰਚ ਗਏ। ਸ੍ਰੀ ਹਰਿਮੰਦਰ ਸਾਹਿਬ ਜੀ ਦੀ ਦੱਖਣੀ ਬਾਹੀ ਵੱਲ ਇਕ ਗੁਰਦੁਆਰਾ ਤੇ ਇਕ ਨਿਸ਼ਾਨ ਸਾਹਿਬ ਹੈ ਜਿੱਥੇ ਬਾਬਾ ਦੀਪ ਸਿੰਘ ਜੀ ਨੇ ਨਵੰਬਰ 1757 ਨੂੰ ਸ਼ਹੀਦੀ ਪ੍ਰਾਪਤ ਕੀਤੀ। ਗੁਰਦੁਆਰਾ ਰਾਮਸਰ ਸਾਹਿਬ ਦੇ ਨਜ਼ਦੀਕ ਗੁਰਦੁਆਰਾ 'ਸ਼ਹੀਦਾਂ ਸਾਹਿਬ' ਹੈ, ਜਿੱਥੇ ਬਾਬਾ ਜੀ ਦਾ ਅਤੇ ਇਸ ਜੰਗ ਵਿਚ ਸ਼ਹੀਦ ਹੋਏ ਬਾਕੀ ਸਿੰਘਾਂ ਦਾ ਸਸਕਾਰ ਕੀਤਾ ਗਿਆ ਸੀ, ਇਨ੍ਹਾਂ ਸ਼ਹੀਦ ਸਿੰਘਾਂ ਦੇ ਪਵਿੱਤਰ ਸ਼ਸ਼ਤਰਾਂ ਦੇ ਰੋਜ਼ਾਨਾ ਰਹਿਰਾਸ ਸਾਹਿਬ ਜੀ ਦੇ ਪਾਠ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਤੋਂ ਦਰਸ਼ਨ ਕਰਵਾਏ ਜਾਂਦੇ ਹਨ। ਗੁ: ਸ਼ਹੀਦ ਗੰਜ ਅੰਮ੍ਰਿਤਸਰ ਸਾਹਿਬ ਵਿਖੇ ਬਾਬਾ ਜੀ ਦੇ ਸ਼ਹੀਦੀ ਦਿਹਾੜੇ 'ਤੇ ਸੰਗਤਾਂ ਹੁੰਮ-ਹੁੰਮਾ ਕੇ ਪਹੁੰਚਦੀਆਂ ਹਨ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ।


-ਪਿੰਡ ਤੇ ਡਾਕ: ਚੱਬਾ, ਤਰਨਤਾਰਨ ਰੋਡ, ਅੰਮ੍ਰਿਤਸਰ। ਮੋਬਾ: 97817-51690


ਖ਼ਬਰ ਸ਼ੇਅਰ ਕਰੋ

ਪੇਸ਼ਾਵਰ 'ਚ ਪ੍ਰਾਚੀਨ ਵਿਰਾਸਤ ਖੰਡਰਾਂ ਵਿਚ ਹੋ ਰਹੀ ਹੈ ਤਬਦੀਲ

ਪ੍ਰਾਚੀਨ ਕਾਲ ਵਿਚ ਗੰਧਾਰ ਦੇਸ਼ ਦੀ ਰਾਜਧਾਨੀ ਰਿਹਾ ਪੁਰੁਸਪੁਰ ਸ਼ਹਿਰ ਹੁਣ ਪੇਸ਼ਾਵਰ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਸਾਲ 120 ਤੋਂ ਲੈ ਕੇ ਸਾਲ 132 ਤੱਕ ਕਨਿਸ਼ਕ ਨੇ ਇਥੇ ਰਾਜ ਕੀਤਾ ਅਤੇ ਸਾਲ 991 ਦੇ ਕਰੀਬ ਸੁਬਕਤਉੱਦੀਨ ਨੇ ਰਾਜਾ ਜੈਪਾਲ ਤੋਂ ਪੇਸ਼ਾਵਰ ਖੋਹ ਕੇ ਇਸ ਨੂੰ ...

ਪੂਰੀ ਖ਼ਬਰ »

ਤਿਨ ਕੋ ਬਾਜ਼ ਨਹੀ ਮੈਂ ਦੇਨਾ

ਸ਼ਾਹਜਹਾਨ ਦਾ ਇਕ ਖਾਸ ਚਿੱਟਾ ਬਾਜ਼ ਉਸ ਨੂੰ ਬਹੁਤ ਪਿਆਰਾ ਸੀ ਜੋ ਉਸ ਨੇ ਦੂਰ ਦੇਸ਼ ਤੋਂ ਮੰਗਵਾਇਆ ਸੀ। ਉਸ ਦਾ ਹੁਕਮ ਸੀ ਕਿ ਮੁਗਲਾਂ ਤੋਂ ਇਲਾਵਾ ਨਾ ਕੋਈ ਬਾਜ਼ ਰੱਖ ਸਕਦਾ ਹੈ, ਨਾ ਸ਼ਿਕਾਰ ਖੇਡ ਸਕਦਾ ਹੈ, ਨਾ ਘੋੜੇ 'ਤੇ ਚੜ੍ਹ ਸਕਦਾ ਹੈ ਅਤੇ ਨਾ ਹੀ ਸ਼ਸਤਰ ਪਹਿਨ ਸਕਦਾ ਹੈ। ...

ਪੂਰੀ ਖ਼ਬਰ »

ਮਸਲੇ ਸ਼ੇਖ ਫ਼ਰੀਦ ਕੇ

ਜਨਮ ਸਾਖੀਆਂ ਅਤੇ ਪਰਚੀਆਂ ਦੀ ਤਰ੍ਹਾਂ ਮਸਲੇ ਵੀ ਮੱਧਕਾਲੀ ਸੋਚ ਅਤੇ ਦ੍ਰਿਸ਼ਟੀ ਅਨੁਸਾਰ ਲਿਖੀਆਂ ਜਾਂਦੀਆਂ ਰਹੀਆਂ ਜੀਵਨੀਮੂਲਕ ਰਚਨਾਵਾਂ ਹਨ। ਮਸਲੇ ਸ਼ੇਖ ਫ਼ਰੀਦ ਕੇ ਰਚਨਾ ਦਾ ਖਰੜਾ ਸਵਰਗਵਾਸੀ ਸੰਤ ਇੰਦਰ ਸਿੰਘ ਚੱਕਰਵਰਤੀ ਨੂੰ ਜ਼ਿਲ੍ਹਾ ਬਠਿੰਡਾ ਦੇ ਪਿੰਡ ਮਾਈਸਰ ...

ਪੂਰੀ ਖ਼ਬਰ »

ਸ਼ਬਦ ਵਿਚਾਰ

ਸੋਈ ਧਿਆਈਐ ਜੀਅੜੇ ਸਿਰਿ ਸਾਹਾਂ ਪਾਤਿਸਾਹੁ॥

ਸਿਰੀਰਾਗੁ ਮਹਲਾ ੫ ਸੋਈ ਧਿਆਈਐ ਜੀਅੜੇ ਸਿਰਿ ਸਾਹਾਂ ਪਾਤਿਸਾਹੁ॥ ਤਿਸ ਹੀ ਕੀ ਕਰਿ ਆਸ ਮਨ ਜਿਸ ਕਾ ਸਭਸੁ ਵੇਸਾਹੁ॥ ਸਭਿ ਸਿਆਣਪਾ ਛਡਿ ਕੈ ਗੁਰ ਕੀ ਚਰਣੀ ਪਾਹੁ॥ ੧॥ ਮਨ ਮੇਰੇ ਸੁਖ ਸਹਜ ਸੇਤੀ ਜਪਿ ਨਾਉ॥ ਆਠ ਪਹਰ ਪ੍ਰਭੁ ਧਿਆਇ ਤੂੰ ਗੁਣ ਗੋਇੰਦ ਨਿਤ ਗਾਉ॥ ੧॥ ...

ਪੂਰੀ ਖ਼ਬਰ »

ਪ੍ਰੇਰਨਾ-ਸਰੋਤ

ਮਿਹਨਤ ਤੋਂ ਬਿਨਾਂ ਪ੍ਰਾਪਤ ਸਫ਼ਲਤਾ ਖੁਸ਼ੀ ਨਹੀਂ ਦੇ ਸਕਦੀ

ਅਸੀਂ ਸਾਰੇ ਇਹ ਆਸ ਰੱਖਦੇ ਹਾਂ ਕਿ ਅਸੀਂ ਇਸ ਜੀਵਨ ਰੂਪੀ ਪੱਥ 'ਤੇ ਵਧਦੇ ਹੋਏ ਆਪਣੀ ਮੰਜ਼ਿਲ ਪ੍ਰਾਪਤ ਕਰੀਏ ਪਰ ਮਿਹਨਤ ਤੋਂ ਬਿਨਾਂ ਪ੍ਰਾਪਤ ਹੋਈ ਸਫਲਤਾ ਸਾਨੂੰ ਖੁਸ਼ੀ ਨਹੀਂ ਦੇ ਸਕਦੀ। ਸਵਾਮੀ ਵਿਵੇਕਾਨੰਦ ਕਰਮਯੋਗ ਵਿਚ ਲਿਖਦੇ ਹਨ ਕਿ ਜੇ ਅਸੀਂ ਸਵਾਰਥ-ਰਹਿਤ ਭਾਵਨਾ ...

ਪੂਰੀ ਖ਼ਬਰ »

ਹੁਕਮੈ ਅੰਦਰਿ ਸਭੁ ਕੋ...

ਪਰਮਾਤਮਾ ਦੀ ਉਸਤਤ, ਪਰਮਾਤਮਾ ਦੀ ਵਡਿਆਈ ਅਸੀਂ ਜਿੰਨੀ ਵੀ ਕਰ ਸਕੀਏ, ਓਨੀ ਹੀ ਥੋੜ੍ਹੀ ਹੈ, ਕਿਉਂਕਿ ਉਸ (ਅਕਾਲ ਪੁਰਖ) ਦੀ ਵਿਸ਼ਾਲਤਾ ਦੇ ਸੋਮਿਆਂ ਦੇ ਭੰਡਾਰ ਸਾਡੀ ਸੋਚ ਦੀ ਪਹੁੰਚ ਤੋਂ ਬਹੁਤ ਦੂਰ ਹਨ। ਅਸੀਂ ਓਨਾ ਹੀ ਉਸ (ਅਕਾਲ ਪੁਰਖ) ਦੀ ਵਡਿਆਈ, ਸਿਫਤ ਨੂੰ ਬਿਆਨ ਕਰ ...

ਪੂਰੀ ਖ਼ਬਰ »

ਬ੍ਰਹਮ ਗਿਆਨੀ ਸੰਤ ਬਾਬਾ ਘਨੱਈਆ ਸਿੰਘ ਪਠਲਾਵਾ ਵਾਲੇ

ਗੁਰਬਾਣੀ ਮੁਤਾਬਿਕ ਜਿੱਥੇ 'ਨਿਰਮਲ ਪੰਥ' ਦਾ ਅਗਾਜ਼ ਜਗਤ-ਗੁਰੂ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਕੀਤਾ ਗਿਆ ਸੀ, ਉੱਥੇ ਸਿੱਖ ਪੰਥ ਦੇ ਮਹਾਨ ਵਿਦਵਾਨ ਭਾਈ ਕਾਹਨ ਸਿੰਘ ਨਾਭਾ ਰਚਿਤ 'ਮਹਾਨ ਕੋਸ਼' ਮੁਤਾਬਿਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹੀ ...

ਪੂਰੀ ਖ਼ਬਰ »

ਪਸ਼ੂਪਤੀਨਾਥ ਮੰਦਿਰ, ਕਾਠਮੰਡੂ (ਨਿਪਾਲ)

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਧਰਮ ਤੇ ਵਿਰਸਾ ਅੰਕ ਦੇਖੋ) ਮੰਦਿਰ ਵਿਚ ਕਾਫੀ ਰਸ਼ ਸੀ, ਜਿਸ ਕਾਰਨ ਬਾਹਰ ਤੋਂ ਹੀ ਮੰਦਿਰ ਸਾਹਮਣੇ ਖੜ੍ਹ ਕੇ ਸਿਜਦਾ ਕੀਤਾ। ਉੱਥੇ ਸਾਨੂੰ ਇਕ ਪੰਜਾਬੀ ਸਾਧੂ ਵੀ ਮਿਲਿਆ। ਉਹ ਆਪਣੇ-ਆਪ ਨੂੰ ਲੁਧਿਆਣੇ ਦੇ ਕਿਸੇ ਪਿੰਡ ਦਾ ਦੱਸ ਰਿਹਾ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX