ਤਾਜਾ ਖ਼ਬਰਾਂ


ਰਾਜਸਥਾਨ 'ਚ ਜ਼ੀਕਾ ਵਾਇਰਸ ਦੇ 120 ਮਾਮਲੇ ਪਾਜ਼ੀਟਿਵ
. . .  1 day ago
ਕੈਥੋਲਿਕ ਮਿਸ਼ਨ ਨੇ ਫਾਦਰ ਕੁਰੀਆ ਘੋਸ਼ ਦੀ ਮੌਤ ਦੀ ਮੈਜਿਸਟ੍ਰੇਟੀ ਜਾਂਚ ਦੀ ਕੀਤੀ ਮੰਗ - ਫਾਦਰ ਜੋਸਫ
. . .  1 day ago
ਧਾਰੀਵਾਲ, 22 ਅਕਤੂਬਰ (ਸਵਰਨ ਸਿੰਘ)- ਕੈਥੋਲਿਕ ਮਿਸ਼ਨ ਦੇ ਫਾਦਰ ਕੁਰੀਆ ਘੋਸ਼ ਦੀ ਮੌਤ ਨੂੰ ਲੈ ਕੇ ਡੀਨ ਅਤੇ ਪੈਰਿਸ਼ ਪ੍ਰੀਸ਼ਟ ਫਾਦਰ ਜੋਸਫ ਮੈਥਿਊ ਨੇ ਕਿਹਾ ਕਿ ਫਾਦਰ ਕੁਰੀਆ ਘੋਸ਼ ਦਸੂਹਾ ਵਿਖੇ ਤਾਇਨਾਤ ਸਨ ਅਤੇ ਬਲੱਡ ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਆਦਿ...
ਅੰਮ੍ਰਿਤਸਰ ਹਾਦਸੇ 'ਤੇ ਪੰਜਾਬ ਸਰਕਾਰ ਨੂੰ ਕੋਈ ਅਫ਼ਸੋਸ ਨਹੀਂ - ਸੁਖਬੀਰ ਬਾਦਲ
. . .  1 day ago
ਅੰਮ੍ਰਿਤਸਰ, 22 ਅਕਤੂਬਰ - ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅੰਮ੍ਰਿਤਸਰ ਦੇ ਜੌੜਾ ਫਾਟਕ 'ਤੇ ਵਾਪਰੇ ਰੇਲ ਹਾਦਸੇ ਦਾ ਪੰਜਾਬ ਸਰਕਾਰ ਨੂੰ ਕੋਈ ਪਛਤਾਵਾਂ ਜਾਂ ਅਫ਼ਸੋਸ ਨਹੀਂ ਹੈ ਕੋਈ ਵੀ ਇਸ ਹਾਦਸੇ...
ਪੁਲਿਸ ਵੱਲੋਂ ਲੁੱਟ-ਖੋਹ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼
. . .  1 day ago
ਫ਼ਾਜ਼ਿਲਕਾ, 22 ਅਕਤੂਬਰ (ਪ੍ਰਦੀਪ ਕੁਮਾਰ) - ਫ਼ਾਜ਼ਿਲਕਾ ਜ਼ਿਲ੍ਹਾ ਪੁਲਿਸ ਨੇ ਇੱਕ ਲੁੱਟ-ਖੋਹ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਲੱਖਾ ਦੀ ਨਗਦੀ, ਸੋਨੇ- ਚਾਂਦੀ ਦੇ ਗਹਿਣੇ, ਮੋਬਾਈਲ ਫੋਨਾਂ ਅਤੇ ਮੋਟਰਸਾਈਕਲ ਸਣੇ ਗ੍ਰਿਫ਼ਤਾਰ...
ਰਿਸ਼ਵਤ ਲੈਂਦਾ ਸਹਾਇਕ ਥਾਣੇਦਾਰ ਚੜ੍ਹਿਆ ਵਿਜੀਲੈਂਸ ਅੜਿੱਕੇ
. . .  1 day ago
ਫ਼ਿਰੋਜ਼ਪੁਰ, 22 ਅਕਤੂਬਰ ( ਜਸਵਿੰਦਰ ਸਿੰਘ ਸੰਧੂ ) ਜ਼ਮੀਨ ਖ਼ਰੀਦ ਵੇਚਣ ਮਾਮਲੇ ਚ ਹੋਈ ਧੋਖਾਧੜੀ ਦੇ 9 ਮਹੀਨੇ ਪਹਿਲਾਂ ਦਰਜ ਹੋਏ ਇਕ ਮੁਕੱਦਮੇ ਦਾ ਚਲਾਨ ਪੇਸ਼ ਕਰਨ 'ਚ ਇਕ ਲੱਖ ਰੁਪਏ ਦੀ ਰਿਸ਼ਵਤ ਵਜੋ ਮੰਗ ਕਰਨ ਵਾਲਾ ਸਹਾਇਕ ਥਾਣੇਦਾਰ ਵਿਜੀਲੈਂਸ ...
ਮਨੁੱਖੀ ਅਧਿਕਾਰ ਕਮਿਸ਼ਨ ਨੇ ਅੰਮ੍ਰਿਤਸਰ ਰੇਲ ਹਾਦਸੇ 'ਤੇ ਪੰਜਾਬ ਸਰਕਾਰ ਨੂੰ ਭੇਜਿਆ ਨੋਟਿਸ
. . .  1 day ago
ਨਵੀਂ ਦਿੱਲੀ, 22 ਅਕਤੂਬਰ- ਅੰਮ੍ਰਿਤਸਰ 'ਚ ਦੁਸਹਿਰੇ ਮੌਕੇ ਵਾਪਰੇ ਹਾਦਸੇ 'ਤੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਪੰਜਾਬ ਸਰਕਾਰ ਅਤੇ ਰੇਲਵੇ ਬੋਰਡ ਦੇ ਚੇਅਰਮੈਨ ਨੂੰ ਨੋਟਿਸ ਭੇਜਿਆ ਹੈ। ਕਮਿਸ਼ਨ ਨੇ ਇਸ ਹਾਦਸੇ ਦੇ ਸੰਬੰਧ 'ਚ ਦੋਹਾਂ ਕੋਲੋਂ ਚਾਰ...
ਸ਼ੁਰੂ ਹੋਈ ਅੰਮ੍ਰਿਤਸਰ ਰੇਲ ਹਾਦਸੇ ਦੀ ਮੈਜਿਸਟਰੇਟ ਜਾਂਚ
. . .  1 day ago
ਅੰਮ੍ਰਿਤਸਰ, 22 ਅਕਤੂਬਰ (ਹਰਮਿੰਦਰ ਸਿੰਘ)- ਦੁਸਹਿਰੇ ਮੌਕੇ ਅੰਮ੍ਰਿਤਸਰ 'ਚ ਵਾਪਰੇ ਦਰਦਨਾਕ ਰੇਲ ਹਾਦਸੇ ਦੀ ਮੈਜਿਸਟਰੇਟ ਜਾਂਚ ਲਈ ਨਿਰਧਾਰਤ ਕੀਤੇ ਗਏ ਜਲੰਧਰ ਡਵੀਜ਼ਨ ਦੇ ਕਮਿਸ਼ਨਰ ਬੀ. ਪੁਰਸ਼ਰਥਾ ਵਲੋਂ ਅੱਜ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸੰਬੰਧ 'ਚ...
ਰੇਲ ਹਾਦਸੇ 'ਚ ਮਾਰੇ ਗਏ ਲੋਕਾਂ ਦੇ ਵਾਰਸਾਂ ਨੂੰ ਸਿੱਧੂ ਤੇ ਜਾਖੜ ਨੇ ਵੰਡੇ ਮੁਆਵਜ਼ੇ ਦੇ ਚੈੱਕ
. . .  1 day ago
ਅੰਮ੍ਰਿਤਸਰ, 22 ਅਕਤੂਬਰ (ਸ਼ੈਲੀ) - ਸਥਾਨਕ ਸਰਕਾਰਾਂ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਸੂਬਾਈ ਕਾਂਗਰਸ ਮੁਖੀ ਸੁਨੀਲ ਕੁਮਾਰ ਜਾਖੜ ਤੇ ਹੋਰ ਕੈਬਨਿਟ ਮੰਤਰੀ ਨੇ ਅੰਮ੍ਰਿਤਸਰ ਦੇ ਜੌੜਾ ਫਾਟਕ 'ਤੇ ਵਾਪਰੇ ਦਰਦਨਾਕ ਰੇਲ ਹਾਦਸੇ 'ਚ ਮਾਰੇ ਗਏ ਲੋਕਾਂ ਦੇ ਵਾਰਸਾਂ ਨੂੰ 5-5 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਦੇ ਚੈੱਕ....
ਅੰਮ੍ਰਿਤਸਰ ਹਾਦਸੇ ਤੋਂ ਬਾਅਦ ਪ੍ਰੋਗਰਾਮ ਦੇ ਆਯੋਜਕ ਨੇ ਜਾਰੀ ਕੀਤੀ ਵੀਡੀਓ, ਖ਼ੁਦ ਨੂੰ ਦੱਸਿਆ ਬੇਕਸੂਰ
. . .  1 day ago
ਅੰਮ੍ਰਿਤਸਰ, 22 ਅਕਤੂਬਰ- ਅੰਮ੍ਰਿਤਸਰ 'ਚ ਦੁਸਹਿਰੇ ਮੌਕੇ ਵਾਪਰੇ ਰੇਲ ਹਾਦਸੇ ਤੋਂ ਬਾਅਦ ਫ਼ਰਾਰ ਹੋਏ ਆਯੋਜਕ ਸੌਰਭ ਮਦਾਨ 'ਮਿੱਠੂ' ਨੇ ਇੱਕ ਵੀਡੀਓ ਜਾਰੀ ਕੀਤੀ ਹੈ, ਜਿਸ 'ਚ ਰੋਂਦਿਆਂ ਹੋਇਆਂ ਉਨ੍ਹਾਂ ਨੇ ਖ਼ੁਦ ਨੂੰ ਬੇਕਸੂਰ ਦੱਸਿਆ ਹੈ ਅਤੇ ਆਪਣੇ ਵਿਰੁੱਧ ਸਾਜ਼ਿਸ਼ ਦਾ ਦੋਸ਼...
ਕੱਲ੍ਹ ਸ੍ਰੀਨਗਰ ਜਾਣਗੇ ਗ੍ਰਹਿ ਮੰਤਰੀ ਰਾਜਨਾਥ ਸਿੰਘ
. . .  1 day ago
ਨਵੀਂ ਦਿੱਲੀ, 22 ਅਕਤੂਬਰ - ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਮੰਗਲਵਾਰ ਨੂੰ ਜੰਮੂ ਅਤੇ ਕਸ਼ਮੀਰ ਦੀ ਰਾਜਧਾਨੀ ਸ੍ਰੀਨਗਰ ਜਾਣਗੇ ਅਤੇ ਸੁਰੱਖਿਆ ਸਥਿਤੀ ਦੀ ਸਮੀਖਿਆ ਲਈ ਬੈਠਕ ਕਰਨਗੇ। ਇਸ ਦੌਰੇ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਰਾਜਪਾਲ ਸਤਿਆਪਾਲ ....
ਸ੍ਰੀ ਮੁਕਤਸਰ ਸਾਹਿਬ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਦੂਜਾ ਜਥੇਦਾਰ ਦੇਣ ਦਾ ਮਾਣ ਹੋਇਆ ਪ੍ਰਾਪਤ
. . .  1 day ago
ਸ੍ਰੀ ਮੁਕਤਸਰ ਸਾਹਿਬ, 22 ਅਕਤੂਬਰ (ਰਣਜੀਤ ਸਿੰਘ ਢਿੱਲੋਂ)- ਲੰਬੇ ਸਮੇਂ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਜੋਂ ਸੇਵਾਵਾਂ ਦੇਣ ਵਾਲੇ ਗਿਆਨੀ ਗੁਰਬਚਨ ਸਿੰਘ ਸ੍ਰੀ ਮੁਕਤਸਰ ਸਾਹਿਬ ਨਾਲ ਸਬੰਧਿਤ ਸਨ ਅਤੇ ਹੁਣ ਨਵੇਂ ਲਾਏ ਗਏ ਕਾਰਜਕਾਰੀ ਜਥੇਦਾਰ ਸਿੰਘ...
ਜਾਂਚ ਕਰਾਏ ਬਿਨਾਂ ਹੀ ਕੇਂਦਰ ਵਲੋਂ ਸਿੱਧੂ ਦੇ ਸਿਰ ਭੰਨਿਆ ਜਾ ਰਿਹੈ ਅੰਮ੍ਰਿਤਸਰ ਹਾਦਸੇ ਦਾ ਭਾਂਡਾ
. . .  1 day ago
ਅੰਮ੍ਰਿਤਸਰ, 22 ਅਕਤੂਬਰ (ਹਰਜਿੰਦਰ ਸਿੰਘ ਸ਼ੈਲੀ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਕਿਹਾ ਕਿ ਕੇਂਦਰ ਸਰਕਾਰ ਅੰਮ੍ਰਿਤਸਰ 'ਚ ਵਾਪਰੇ ਰੇਲ ਹਾਦਸੇ ਦੀ ਜਾਂਚ ਨਾ ਕਰਾ ਕੇ ਇਸ ਦਾ ਸਾਰਾ ਭਾਂਡਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ...
ਕੇਂਦਰ ਵੱਲੋਂ ਖੇਤੀ ਮਸ਼ੀਨਰੀ ਲਈ ਭੇਜੀ 400 ਕਰੋੜ ਦੀ ਗਰਾਂਟ 'ਚ ਵੱਡਾ ਘਪਲਾ ਹੋਇਆ- ਚੰਦੂਮਾਜਰਾ
. . .  1 day ago
ਗੜ੍ਹਸ਼ੰਕਰ, 22 ਅਕਤੂਬਰ (ਧਾਲੀਵਾਲ)- ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪੰਜਾਬ 'ਚ ਪਰਾਲੀ ਦੀ ਸੰਭਾਲ ਲਈ ਕਿਸਾਨਾਂ ਨੂੰ ਖੇਤੀਬਾੜੀ ਮਸ਼ੀਨਰੀ ਸਬਸਿਡੀ 'ਤੇ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਭੇਜੀ ਗਈ 400 ਕਰੋੜ ਦੀ ਗਰਾਂਟ ਵਿਚ ਵੱਡਾ ਘਪਲਾ ਹੋਇਆ....
ਭਾਰਤੀ ਫੌਜ ਨੇ ਪਾਕਿਸਤਾਨ ਨੂੰ ਅੱਤਵਾਦ 'ਤੇ ਸ਼ਿਕੰਜਾ ਕੱਸਣ ਦੀ ਦਿੱਤੀ ਚਿਤਾਵਨੀ
. . .  1 day ago
ਨਵੀਂ ਦਿੱਲੀ, 22 ਅਕਤੂਬਰ- ਕੰਟਰੋਲ ਰੇਖਾ 'ਤੇ ਹਥਿਆਰਬੰਦ ਘੁਸਪੈਠੀਆਂ ਦੇ ਹਮਲੇ 'ਚ ਤਿੰਨ ਫੌਜੀਆਂ ਦੀ ਸ਼ਹੀਦੀ ਮਗਰੋਂ ਭਾਰਤੀ ਫੌਜ ਨੇ ਪਾਕਿਸਤਾਨ ਫੌਜ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਸਾਵਧਾਨ ਕੀਤਾ ਹੈ ਕਿ ਉਹ ਆਪਣੀ ਜ਼ਮੀਨ 'ਤੇ ਕਿਰਿਆਸ਼ੀਲ ਅੱਤਵਾਦੀਆਂ...
ਦਿਨ ਦਿਹਾੜੇ ਲੁਟੇਰਿਆਂ ਨੇ ਬੈਂਕ ਦੇ ਬਾਹਰੋਂ ਐਨ.ਆਰ.ਆਈ ਤੋਂ ਲੁੱਟੇ ਢਾਈ ਲੱਖ ਰੁਪਏ
. . .  1 day ago
ਭਿੱਖੀ ਵਿੰਡ, 22 ਅਕਤੂਬਰ (ਬੌਬੀ) - ਅੱਜ ਭਿੱਖੀ ਵਿੰਡ 'ਚ ਦਿਨ ਦਿਹਾੜੇ ਬੈਂਕ 'ਚ ਪੈਸੇ ਜਮਾਂ ਕਰਵਾਉਣ ਜਾ ਰਹੇ ਐਨ.ਆਰ.ਆਈ. ਪਾਸੋਂ ਲੁਟੇਰਿਆ ਨੇ ਢਾਈ ਲੱਖ ਰੁਪਏ ਲੁੱਟਣ ਦੀ ਖ਼ਬਰ ਮਿਲੀ । ਇਸ ਸੰਬੰਧੀ ਲੁੱਟ ਦਾ ਸ਼ਿਕਾਰ ਹੋਏ ਐਨ.ਆਰ.ਆਈ. ਬਲਵੰਤ ਸਿੰਘ ਸੰਧੂ..
ਜੀਪ ਅਤੇ ਮੋਟਰਸਾਈਕਲ ਵਿਚਾਲੇ ਹੋਈ ਜ਼ਬਰਦਸਤ ਟੱਕਰ 'ਚ ਦੋ ਦੀ ਮੌਤ
. . .  1 day ago
ਬੁਨਿਆਦੀ ਢਾਂਚੇ ਦੇ ਖੇਤਰ 'ਚ ਨਿਵੇਸ਼ ਸਬੰਧੀ ਕੈਪਟਨ ਨੇ ਇਜ਼ਰਾਇਲ ਦੇ ਅਧਿਕਾਰੀਆਂ ਨਾਲ ਕੀਤੀ ਮੁਲਾਕਾਤ
. . .  1 day ago
ਪੁਲਿਸ ਕਮਿਸ਼ਨਰ ਨੇ ਕਿਹਾ- ਅੰਮ੍ਰਿਤਸਰ ਰੇਲ ਹਾਦਸੇ ਦੀ ਜਾਂਚ ਲਈ ਗਠਿਤ ਕੀਤੀ ਗਈ ਐੱਸ. ਆਈ. ਟੀ.
. . .  1 day ago
ਅੰਮ੍ਰਿਤਸਰ ਹਾਦਸਾ : ਸਹੀ ਨਹੀਂ ਹੈ ਰੇਲ ਚਾਲਕ ਦੀ ਮੌਤ ਦੀ ਖ਼ਬਰ
. . .  1 day ago
ਫੂਡ ਸੇਫ਼ਟੀ ਵਿਭਾਗ ਮਾਨਸਾ ਵੱਲੋਂ 1950 ਲੀਟਰ ਨਕਲੀ ਦੇਸੀ ਘਿਉ ਜ਼ਬਤ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 29 ਕੱਤਕ ਸੰਮਤ 549
ਵਿਚਾਰ ਪ੍ਰਵਾਹ: ਕਿਸੇ ਸਮਾਜ ਦੀ ਨੈਤਿਕਤਾ ਦੀ ਪਛਾਣ ਇਸ ਗੱਲ ਤੋਂ ਹੁੰਦੀ ਹੈ ਕਿ ਉਹ ਸਮਾਜ ਆਪਣੇ ਬੱਚਿਆਂ ਲਈ ਕੀ-ਕੁਝ ਕਰਦਾ ਹੈ। -ਬੋਨ ਹੋਫਰ

ਖੇਡ ਜਗਤ

ਜਿੱਤਿਆ ਏਸ਼ੀਅਨ ਚੈਂਪੀਅਨਸ਼ਿਪ ਦਾ ਖ਼ਿਤਾਬ

ਜਨੂੰਨ ਦਾ ਨਾਂਅ ਹੈ ਮੈਰੀਕਾਮ

ਪੱਕਾ ਇਰਾਦਾ, ਅੱਗੇ ਵਧਣ ਦਾ ਜੋਸ਼ ਅਤੇ ਜਨੂਨ ਦਿਲ 'ਚ ਹੋਵੇ ਤਾਂ ਮੰਜ਼ਿਲ ਖੁਦ-ਬ-ਖੁਦ ਕਦਮਾਂ 'ਚ ਆ ਬਿਰਾਜਦੀ ਹੈ। ਇਸ ਲਈ ਤਾਂ ਮਨੀਪੁਰ ਦੀ ਬੇਟੀ ਐਮ. ਸੀ. ਮੈਰੀਕਾਮ ਇਕ ਗੁੰਮਨਾਮ ਅਤੇ ਗਰੀਬ ਪਰਿਵਾਰ 'ਚੋਂ ਨਿਕਲ ਕੇ ਅੱਜ ਬਾਕਸਿੰਗ 'ਚ ਵਿਸ਼ਵ ਚੈਂਪੀਅਨ ਦਾ ਰੁਤਬਾ ਹਾਸਲ ਕਰ ...

ਪੂਰੀ ਖ਼ਬਰ »

ਭਾਰਤ ਦੇ ਮਹਿਲਾ ਹਾਕੀ ਵਿਚ ਵਧਦੇ ਕਦਮ

ਏਸ਼ੀਆ ਕੱਪ ਆਪਣੇ ਨਾਂਅ ਕੀਤਾ

ਭਾਰਤੀ ਮਹਿਲਾਵਾਂ ਨੇ ਵੀ ਪੁਰਸ਼ ਹਾਕੀ ਤੋਂ ਪ੍ਰੇਰਿਤ ਹੋ ਕੇ ਉਸ ਤਰ੍ਹਾਂ ਦੀ ਸ਼ਾਨਦਾਰ ਹਾਕੀ ਦਾ ਪ੍ਰਦਰਸ਼ਨ ਕਰਦੇ ਹੋਏ ਚੀਨ ਦੀ ਮਜ਼ਬੂਤ ਦੀਵਾਰ ਨੂੰ ਢਾਹ ਕੇ ਏਸ਼ੀਆ ਕੱਪ ਆਪਣੇ ਨਾਂਅ ਕਰ ਲਿਆ ਹੈ। ਇਹ ਨਿਰਸੰਦੇਹ ਸੰਤੋਸ਼ਜਨਕ ਪ੍ਰਾਪਤੀ ਹੈ ਪਰ ਪੁਰਸ਼ ਹਾਕੀ ਦੀ ਤਰ੍ਹਾਂ ਹੀ ...

ਪੂਰੀ ਖ਼ਬਰ »

ਭਾਰਤ ਦੀ ਪੇਸ਼ੇਵਰ ਫੁੱਟਬਾਲ ਲੀਗ ਦੀ ਸ਼ੁਰੂਆਤ

ਫ਼ੀਫ਼ਾ ਅੰਡਰ 17 ਵਿਸ਼ਵ ਕੱਪ ਦੀ ਭਾਰਤ ਵਲੋਂ ਕੀਤੀ ਸਫ਼ਲ ਮੇਜ਼ਬਾਨੀ ਤੋਂ ਬਾਅਦ ਫੁੱਟਬਾਲ ਪੱਖੀ ਚੱਲ ਰਹੀ ਫਿਜ਼ਾ ਅੰਦਰ ਹੁਣ ਨਵਾਂ ਰੰਗ ਲੈ ਕੇ ਆ ਰਹੀ ਹੈ ਭਾਰਤ ਦੀ ਆਪਣੀ ਪੇਸ਼ੇਵਰ ਫੁੱਟਬਾਲ ਲੀਗ ਇੰਡੀਅਨ ਸੁਪਰ ਲੀਗ ਯਾਨੀ ਆਈ.ਐਸ.ਐਲ., ਜਿਸ ਦਾ ਨਵਾਂ ਸੀਜ਼ਨ 17 ਨਵੰਬਰ ਤੋਂ ਸ਼ੁਰੂ ...

ਪੂਰੀ ਖ਼ਬਰ »

ਕੌਮਾਂਤਰੀ ਖੇਡ ਮੰਚ 'ਤੇ ਪੰਜਾਬੀਆਂ ਲਈ ਯਾਦਗਾਰੀ ਰਿਹਾ ਇਹ ਮਹੀਨਾ

ਚਾਲੂ ਵਰ੍ਹੇ ਦਾ ਅਕਤੂਬਰ ਮਹੀਨਾ ਪੰਜਾਬੀ ਖਿਡਾਰੀਆਂ ਨੇ ਕੌਮਾਂਤਰੀ ਖੇਡ ਮੰਚ 'ਤੇ ਵੱਡੀਆਂ ਮੱਲਾਂ ਮਾਰ ਕੇ ਯਾਦਗਾਰੀ ਬਣਾ ਦਿੱਤਾ ਹੈ। ਇਸ ਮਹੀਨੇ ਦੌਰਾਨ ਭਾਰਤੀ ਹਾਕੀ ਟੀਮ ਨੇ ਪੰਜਾਬੀ ਪੁੱਤਰ ਮਨਪ੍ਰੀਤ ਸਿੰਘ ਦੀ ਕਪਤਾਨੀ 'ਚ ਏਸ਼ੀਆ ਕੱਪ ਜਿੱਤਣ ਦਾ ਮਾਣ ਪ੍ਰਾਪਤ ਕੀਤਾ। ਪਟਿਆਲਵੀ ਨਿਸ਼ਾਨੇਬਾਜ਼ ਹਿਨਾ ਸਿੱਧੂ ਨੇ ਵਿਸ਼ਵ ਕੱਪ 'ਚੋਂ ਸੋਨ ਤਗਮਾ ਜਿੱਤ ਕੇ ਤਿਰੰਗਾ ਲਹਿਰਾਇਆ। ਬਾਸਕਟਬਾਲ ਦੀ ਵਿਸ਼ਵ ਪ੍ਰਸਿੱਧ ਐਨ.ਬੀ.ਏ. ਲੀਗ (ਅਮਰੀਕਾ) 'ਚ ਇਕ ਹੋਰ ਪੰਜਾਬੀ ਪੁੱਤਰ ਅਮਜੋਤ ਸਿੰਘ ਨੇ ਖੇਡਣ ਦਾ ਹੱਕ ਪ੍ਰਾਪਤ ਕੀਤਾ ਹੈ।
ਮਨਪ੍ਰੀਤ ਸਿੰਘ : ਜਲੰਧਰ ਜ਼ਿਲ੍ਹੇ ਦੀ ਵੱਖੀ 'ਚ ਵਸੇ ਪਿੰਡ ਮਿੱਠਾਪੁਰ ਦਾ ਜੰਮਪਲ ਮਨਪ੍ਰੀਤ ਸਿੰਘ ਹਾਕੀ ਦੇ ਖੇਤਰ 'ਚ ਕੋਰੀਅਨ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਲੰਬੇ ਅਰਸੇ ਤੋਂ ਕੌਮਾਂਤਰੀ ਖੇਡ ਮੰਚ 'ਤੇ ਦੇਸ਼ ਦੀ ਪ੍ਰਤੀਨਿਧਤਾ ਕਰਨ ਵਾਲਾ ਮਨਪ੍ਰੀਤ ਇਸ ਵੇਲੇ ਭਾਰਤੀ ਹਾਕੀ ਟੀਮ ਦਾ ਕਪਤਾਨ ਵੀ ਹੈ। ਦੋ ਵਾਰ ਉਲੰਪਿਕ ਖੇਡਾਂ 'ਚ ਦੇਸ਼ ਦੀ ਨੁਮਾਇੰਦਗੀ ਕਰਨ ਵਾਲਾ ਮਨਪ੍ਰੀਤ ਸਿੰਘ ਹੁਣ ਤੱਕ ਦੇਸ਼ ਲਈ ਚਾਰ ਵਿਸ਼ਵ ਪੱਧਰੀ ਹਾਕੀ ਟੂਰਨਾਮੈਂਟਾਂ 'ਚੋਂ ਤਗਮਾ ਜਿੱਤਣ ਵਾਲੀਆਂ ਭਾਰਤੀ ਟੀਮਾਂ ਦਾ ਸਿਰਕੱਢ ਮੈਂਬਰ ਰਹਿ ਚੁੱਕਾ ਹੈ। ਗਲਾਸਗੋ ਰਾਸ਼ਟਰ ਮੰਡਲ ਖੇਡਾਂ 2014 'ਚ ਚਾਂਦੀ ਦਾ ਤਗਮਾ ਜੇਤੂ ਭਾਰਤੀ ਟੀਮ ਦਾ ਵੀ ਮਨਪ੍ਰੀਤ ਸਿੰਘ ਸ਼ਿੰਗਾਰ ਬਣਿਆ। ਲੰਦਨ 'ਚ ਹੋਈ ਹਾਕੀ ਦੀ ਚੈਂਪੀਅਨਜ਼ ਟਰਾਫੀ 2016 'ਚ ਚਾਂਦੀ ਦਾ ਤਗਮਾ ਜੇਤੂ ਭਾਰਤੀ ਟੀਮ ਦੀਆਂ ਜਿੱਤਾਂ 'ਚ ਵੀ ਮਨਪ੍ਰੀਤ ਸਿੰਘ ਦੀ ਅਹਿਮ ਭੂਮਿਕਾ ਰਹੀ। ਇਸ ਦੇ ਨਾਲ ਹੀ 2014 ਦੀਆਂ ਇੰਚੋਨ ਏਸ਼ੀਅਨ ਖੇਡਾਂ 'ਚੋਂ ਸੋਨ ਤਗਮਾ ਜੇਤੂ ਅਤੇ ਹਾਲ ਹੀ ਵਿਚ ਢਾਕਾ ਵਿਖੇ ਹੋਏ ਏਸ਼ੀਆ ਕੱਪ ਦੀ ਚੈਂਪੀਅਨ ਟੀਮ ਦਾ ਵੀ ਮਨਪ੍ਰੀਤ ਸਿੰਘ ਸਿਰਕੱਢ ਖਿਡਾਰੀ ਸਾਬਤ ਹੋਇਆ ਹੈ।
ਹਿਨਾ ਸਿੱਧੂ : ਸ਼ਾਹੀ ਸ਼ਹਿਰ ਪਟਿਆਲਾ ਦੀ ਜੰਮਪਲ ਨਿਸ਼ਾਨੇਬਾਜ਼ ਹਿਨਾ ਸਿੱਧੂ ਨੇ ਪਿਛਲੇ ਦਿਨੀਂ ਦਿੱਲੀ ਵਿਖੇ ਹੋਏ ਵਿਸ਼ਵ ਕੱਪ ਦੌਰਾਨ 10 ਮੀਟਰ ਏਅਰ ਪਿਸਟਲ ਮਿਕਸਡ ਮੁਕਾਬਲੇ 'ਚ ਸੋਨ ਤਗਮਾ ਜਿੱਤ ਕੇ ਦੇਸ਼ ਦਾ ਮਾਣ ਵਧਾਇਆ ਹੈ। ਇਸ ਦੇ ਨਾਲ ਹੀ ਹਿਨਾ ਨੇ ਗੋਲਡ ਕੋਸਟ ਆਸਟਰੇਲੀਆ 'ਚ ਹੋਈ ਰਾਸ਼ਟਰ ਮੰਡਲ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ 'ਚ ਵੀ ਪਿਛਲੇ ਮਹੀਨੇ ਸੋਨ ਤਗਮਾ ਜਿੱਤਿਆ ਹੈ। ਹਿਨਾ ਸਿੱਧੂ ਸਾਲ 2014 'ਚ 10 ਮੀਟਰ ਏਅਰ ਪਿਸਟਲ ਵਰਗ 'ਚ ਦੁਨੀਆ ਦੀ ਅੱਵਲ ਨੰਬਰ ਨਿਸ਼ਾਨੇਬਾਜ਼ ਬਣਨ ਵਾਲੀ ਪਹਿਲੀ ਭਾਰਤੀ ਖਿਡਾਰਨ ਵੀ ਬਣ ਚੁੱਕੀ ਹੈ। ਹਿਨਾ ਸਿੱਧੂ 2013 ਦੇ ਜਰਮਨੀ ਵਿਸ਼ਵ ਕੱਪ 'ਚ ਵੀ ਸੋਨ ਤਗਮਾ ਜਿੱਤਣ ਦਾ ਮਾਣ ਪ੍ਰਾਪਤ ਕਰ ਚੁੱਕੀ ਹੈ। ਇਸ ਤੋਂ ਇਲਾਵਾ ਬੀਜਿੰਗ ਅਤੇ ਅਮਰੀਕਾ 'ਚ ਹੋਏ ਆਲਮੀ ਕੱਪਾਂ 'ਚੋਂ ਵੀ ਹਿਨਾ ਚਾਂਦੀ ਦੇ ਤਗਮੇ ਜਿੱਤ ਚੁੱਕੀ ਹੈ। ਦਿੱਲੀ ਵਿਖੇ 2010 'ਚ ਹੋਈਆ ਰਾਸ਼ਟਰ ਮੰਡਲ ਖੇਡਾਂ ਦੇ ਟੀਮ ਵਰਗ 'ਚ ਹਿਨਾ ਨੇ ਸੋਨ ਅਤੇ ਵਿਅਕਤੀਗਤ ਵਰਗ 'ਚ ਚਾਂਦੀ ਦਾ ਤਗਮਾ ਜਿੱਤਿਆ। 2010 ਦੀਆਂ ਏਸ਼ੀਅਨ ਖੇਡਾਂ ਦੇ ਟੀਮ ਵਰਗ 'ਚ ਹਿਨਾ ਚਾਂਦੀ ਅਤੇ ਵਿਅਕਤੀਗਤ ਵਰਗ 'ਚ ਕਾਂਸੀ ਦਾ ਤਗਮਾ ਜਿੱਤ ਚੁੱਕੀ ਹੈ। ਏਸ਼ੀਅਨ ਚੈਂਪੀਅਨਸ਼ਿਪਾਂ 'ਚ ਵੀ ਹਿਨਾ ਸਿੱਧੂ ਅਨੇਕਾਂ ਤਗਮੇ ਜਿੱਤਣ ਦਾ ਮਾਣ ਪ੍ਰਾਪਤ ਕਰ ਚੁੱਕੀ ਹੈ। ਉਪਰੋਕਤ ਪ੍ਰਾਪਤੀਆਂ ਦੀ ਬਦੌਲਤ 2014 'ਚ ਹਿਨਾ ਸਿੱਧੂ ਨੂੰ ਭਾਰਤ ਸਰਕਾਰ ਵਲੋਂ ਅਰਜਨ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।
ਅਮਜਯੋਤ ਸਿੰਘ : ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਅਮਜਯੋਤ ਸਿੰਘ ਦੀ ਚੋਣ ਹਾਲ ਹੀ ਵਿਚ ਦੁਨੀਆ ਦੀ ਸਭ ਤੋਂ ਵੱਡੀ ਅਤੇ ਚਰਚਿਤ ਬਾਸਕਟਬਾਲ ਲੀਗ ਐਨ.ਬੀ.ਏ. (ਅਮਰੀਕਾ) ਲਈ ਹੋਈ ਹੈ। ਇਸ ਲੀਗ 'ਚ ਖੇਡਣ ਵਾਲਾ ਉਹ ਦੂਸਰਾ ਭਾਰਤੀ ਅਤੇ ਪੰਜਾਬੀ ਖਿਡਾਰੀ ਬਣ ਗਿਆ ਹੈ। ਇਸ ਤੋਂ ਪਹਿਲਾਂ ਸਤਨਾਮ ਸਿੰਘ ਬੰਮਰਾ ਪਿੰਡ ਬੱਲੋਕੇ ਜ਼ਿਲ੍ਹਾ ਬਰਨਾਲਾ ਉਕਤ ਲੀਗ 'ਚ ਖੇਡਣ ਵਾਲਾ ਪਹਿਲਾ ਭਾਰਤੀ ਖਿਡਾਰੀ ਬਣਿਆ ਸੀ। ਸਾਬਕਾ ਕੌਮਾਂਤਰੀ ਬਾਸਕਟਬਾਲਰ ਸ: ਮਹਿੰਦਰ ਸਿੰਘ ਅਤੇ ਸਾਬਕਾ ਅਥਲੀਟ ਸ੍ਰੀਮਤੀ ਨਿਰਮਲ ਕੌਰ ਦਾ ਸਪੁੱਤਰ ਅਮਜਯੋਤ ਸਿੰਘ ਐਨ.ਬੀ.ਏ. 'ਚ ਓਕਲਾਹੋਮਾ ਸਿਟੀ ਬਲੂ ਟੀਮ ਦਾ ਹਿੱਸਾ ਬਣਿਆ ਹੈ। 6 ਫੁੱਟ 8 ਇੰਚ ਲੰਬਾ ਅਮਜਯੋਤ ਸਿੰਘ ਇਸ ਤੋਂ ਪਹਿਲਾਂ ਜਪਾਨ ਦੀ ਲੀਗ 'ਚ ਟੋਕੀਓ ਐਕਸਲੈਂਸ ਵਲੋਂ ਖੇਡ ਚੁੱਕਾ ਹੈ। ਭਾਰਤ 'ਚ ਹੋਣ ਵਾਲੀ ਬਾਸਕਟਬਾਲ ਲੀਗ ਯੂ.ਬੀ.ਏ. 'ਚ ਅਮਜਯੋਤ ਦਿੱਲੀ ਕੈਪੀਟਲਜ਼ ਵਲੋਂ ਖੇਡਦਾ ਹੈ। ਇਸ ਤੋਂ ਇਲਾਵਾ ਏਸ਼ੀਅਨ ਚੈਂਪੀਅਨਸ਼ਿਪਾਂ 'ਚ ਵੀ ਅਮਜਯੋਤ ਦੇਸ਼ ਦੀ ਨੁਮਾਇੰਦਗੀ ਕਰ ਚੁੱਕਾ ਹੈ। ਪੰਜਾਬ ਬਾਸਕਟਬਾਲ ਐਸੋਸੀਏਸ਼ਨ ਦੀ ਲੁਧਿਆਣਾ ਸਥਿਤ ਅਕੈਡਮੀ ਦੀ ਪੈਦਾਇਸ਼ ਅਮਜਯੋਤ ਸਿੰਘ ਮਰਹੂਮ ਕੋਚ ਡਾ: ਸੁਬਰਾਮਨੀਅਮ ਅਤੇ ਤੇਜਾ ਸਿੰਘ ਧਾਲੀਵਾਲ ਹੁਰਾਂ ਦਾ ਤਰਾਸ਼ਿਆ ਹੋਇਆ ਹੀਰਾ ਹੈ।


ਖ਼ਬਰ ਸ਼ੇਅਰ ਕਰੋ

ਨੇਤਰਹੀਣ ਕ੍ਰਿਕਟ ਟੀਮ ਦੀ ਜਿੰਦ ਜਾਨ ਹੈ ਮਾਨਵਿੰਦਰ ਸਿੰਘ ਪਟਵਾਲ

ਨੇਤਰਹੀਣ ਕ੍ਰਿਕਟ ਖਿਡਾਰੀ ਮਾਨਵਿੰਦਰ ਸਿੰਘ ਪਟਵਾਲ ਭਾਰਤ ਦੀ ਕ੍ਰਿਕਟ ਟੀਮ ਦੀ ਜਿੰਦ-ਜਾਨ ਹੈ ਅਤੇ ਉਸ ਨੇ ਅੰਤਰਰਾਸ਼ਟਰੀ ਪੱਧਰ 'ਤੇ ਖੇਡਦਿਆਂ ਕ੍ਰਿਕਟ ਜਗਤ ਵਿਚ ਅਜਿਹੇ ਦਿਸਹੱਦੇ ਗੱਡੇ ਕਿ ਆਉਣ ਵਾਲੇ ਸਮੇਂ ਵਿਚ ਵੀ ਮਾਨਵਿੰਦਰ ਸਿੰਘ ਪਟਵਾਲ ਨੂੰ ਕ੍ਰਿਕਟ ਜਗਤ ...

ਪੂਰੀ ਖ਼ਬਰ »

ਪ੍ਰਾਇਮਰੀ ਖੇਡਾਂ ਵੱਲ ਵਿਸ਼ੇਸ਼ ਤਵੱਜੋ ਦੇਣ ਦੀ ਲੋੜ

ਅੱਜ ਖੇਡਾਂ ਤੇ ਗਰਾਊਂਡਾਂ ਤੋਂ ਨਵੀਂ ਪਨੀਰੀ ਦੂਰ ਹੁੰਦੀ ਜਾ ਰਹੀ ਹੈ, ਇਸ ਲਈ ਪ੍ਰਾਇਮਰੀ ਪੱਧਰ ਦੀਆਂ ਖੇਡਾਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਪ੍ਰਇਮਰੀ ਸਕੂਲਾਂ ਦੀਆਂ ਖੇਡਾਂ ਦਾ ਵੀ ਵਿਸ਼ੇਸ਼ ਖੇਡ ਕੈਲੰਡਰ ਜਾਰੀ ਕਰਨਾ ਚਾਹੀਦਾ ਹੈ, ਤਾਂ ਜੋ ਵਿਉਂਤਬੱਧ ਤੇ ਤੈਅ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX