ਤਾਜਾ ਖ਼ਬਰਾਂ


ਭਾਰਤ ਨੂੰ ਤੀਜਾ ਝਟਕਾ ,ਕਪਤਾਨ ਕੋਹਲੀ 5 ਦੌੜਾਂ ਬਣਾ ਕੇ ਆਊਟ
. . .  13 minutes ago
ਭਾਰਤ ਦੱਖਣੀ ਅਫਰੀਕਾ ਸੈਂਚੂਰੀਅਨ ਟੈਸਟ : ਭਾਰਤ ਨੂੰ ਪਹਿਲਾ ਝਟਕਾ , ਮੁਰਲੀ 9 ਦੌੜਾਂ 'ਤੇ ਆਊਟ
. . .  52 minutes ago
'ਆਪ' ਦੇ ਜ਼ਿਲ੍ਹਾ ਪ੍ਰਧਾਨ , ਉਪ ਪ੍ਰਧਾਨ ਤੇ ਜ਼ਿਲ੍ਹਾ ਜਨਰਲ ਸਕੱਤਰ ਵੱਲੋਂ ਅਸਤੀਫ਼ੇ
. . .  58 minutes ago
ਬੁਢਲਾਡਾ ,16 ਜਨਵਰੀ [ਸਵਰਨ ਸਿੰਘ ਰਾਹੀ] - ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਐਡਵੋਕੇਟ ਗੁਰਵਿੰਦਰ ਸਿੰਘ ਖਤਰੀਵਾਲਾ , ਉਪ ਪ੍ਰਧਾਨ ਸੁਭਾਸ਼ ਨਾਗਪਾਲ ਬੁਢਲਾਡਾ ਅਤੇ ਜਨਰਲ ਸਕੱਤਰ ...
ਦੂਜੀ ਪਾਰੀ 'ਚ ਦੱਖਣੀ ਅਫ਼ਰੀਕਾ 258 'ਤੇ ਆਲ ਆਊਟ
. . .  about 1 hour ago
ਸਰਕਾਰ ਨੇ ਸੁਪਰੀਮ ਵੱਲੋਂ ਤੈਅ ਸਮੇਂ ਤੋਂ ਪਹਿਲਾ ਵਾਪਸ ਲਈ ਹਜ ਸਬਸਿਡੀ - ਕਾਂਗਰਸ
. . .  about 2 hours ago
ਨਵੀਂ ਦਿੱਲੀ, 16 ਜਨਵਰੀ - ਕੇਂਦਰ ਸਰਕਾਰ ਵੱਲੋਂ ਹਜ ਸਬਸਿਡੀ ਵਾਪਸ ਲੈਣ 'ਤੇ ਬੋਲਦਿਆਂ ਸੀਨੀਅਰ ਕਾਂਗਰਸੀ ਆਗੂ ਗ਼ੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਸਰਕਾਰ ਨੇ...
ਭਾਰਤ ਸਰਕਾਰ ਪ੍ਰਵਾਸੀ ਸਿੱਖਾਂ ਦੇ ਮਸਲਿਆ ਨੂੰ ਗੰਭੀਰਤਾ ਨਾਲ ਲਵੇ - ਭਾਈ ਦਾਦੂਵਾਲ
. . .  about 2 hours ago
ਮਾਨਸਾ, 16 ਜਨਵਰੀ (ਬਲਵਿੰਦਰ ਸਿੰਘ ਧਾਲੀਵਾਲ) - ਸਰਬੱਤ ਖ਼ਾਲਸਾ ਵੱਲੋਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਥਾਪੇ ਗਏ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਹੈ ਕਿ ਭਾਰਤ ਸਰਕਾਰ ਨੂੰ ਪ੍ਰਵਾਸੀ ਭਾਰਤੀਆਂ ਖ਼ਾਸ ਕਰ ਪ੍ਰਵਾਸੀ ਸਿੱਖਾਂ ਦੇ ਮਸਲਿਆ ਨੂੰ...
ਭਾਰਤ ਦੱਖਣੀ ਅਫਰੀਕਾ ਸੈਂਚੂਰੀਅਨ ਟੈਸਟ : ਚਾਹ ਤੱਕ ਦੱਖਣੀ ਅਫ਼ਰੀਕਾ 230/7
. . .  about 2 hours ago
ਡੇਰਾ ਸਿਰਸਾ ਦੇ ਬਾਹਰ ਲਗਾਇਆ ਨੋਟਿਸ
. . .  about 2 hours ago
ਸਿਰਸਾ, 16 ਜਨਵਰੀ - ਡੇਰਾ ਸੱਚਾ ਸੌਦਾ ਸਿਰਸਾ ਦੇ ਦੂਸਰੇ ਗੁਰੂ ਸ਼ਾਹ ਸਤਨਾਮ ਦੇ ਜਨਮ ਦਿਨ ਤੋਂ ਪਹਿਲਾ ਸਿਰਸਾ ਪੁਲਿਸ ਨੇ ਡੇਰੇ ਦੇ ਬਾਹਰ ਨੋਟਿਸ ਲਗਾ ਦਿੱਤਾ ਹੈ ਕਿ...
ਹਜ ਕਮੇਟੀ ਦੇ ਸਕੱਤਰ ਨੂੰ ਅਹੁਦੇ ਤੋਂ ਹਟਾਇਆ
. . .  1 minute ago
ਦੱਖਣੀ ਅਫ਼ਰੀਕਾ ਨੂੰ 7ਵਾਂ ਝਟਕਾ, ਕੇਸ਼ਵ ਮਹਾਰਾਜ 6 ਦੌੜਾਂ ਬਣਾ ਕੇ ਆਊਟ
. . .  about 3 hours ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 29 ਕੱਤਕ ਸੰਮਤ 549
ਵਿਚਾਰ ਪ੍ਰਵਾਹ: ਕਿਸੇ ਸਮਾਜ ਦੀ ਨੈਤਿਕਤਾ ਦੀ ਪਛਾਣ ਇਸ ਗੱਲ ਤੋਂ ਹੁੰਦੀ ਹੈ ਕਿ ਉਹ ਸਮਾਜ ਆਪਣੇ ਬੱਚਿਆਂ ਲਈ ਕੀ-ਕੁਝ ਕਰਦਾ ਹੈ। -ਬੋਨ ਹੋਫਰ
  •     Confirm Target Language  

ਖੇਡ ਜਗਤ

ਜਿੱਤਿਆ ਏਸ਼ੀਅਨ ਚੈਂਪੀਅਨਸ਼ਿਪ ਦਾ ਖ਼ਿਤਾਬ

ਜਨੂੰਨ ਦਾ ਨਾਂਅ ਹੈ ਮੈਰੀਕਾਮ

ਪੱਕਾ ਇਰਾਦਾ, ਅੱਗੇ ਵਧਣ ਦਾ ਜੋਸ਼ ਅਤੇ ਜਨੂਨ ਦਿਲ 'ਚ ਹੋਵੇ ਤਾਂ ਮੰਜ਼ਿਲ ਖੁਦ-ਬ-ਖੁਦ ਕਦਮਾਂ 'ਚ ਆ ਬਿਰਾਜਦੀ ਹੈ। ਇਸ ਲਈ ਤਾਂ ਮਨੀਪੁਰ ਦੀ ਬੇਟੀ ਐਮ. ਸੀ. ਮੈਰੀਕਾਮ ਇਕ ਗੁੰਮਨਾਮ ਅਤੇ ਗਰੀਬ ਪਰਿਵਾਰ 'ਚੋਂ ਨਿਕਲ ਕੇ ਅੱਜ ਬਾਕਸਿੰਗ 'ਚ ਵਿਸ਼ਵ ਚੈਂਪੀਅਨ ਦਾ ਰੁਤਬਾ ਹਾਸਲ ਕਰ ...

ਪੂਰੀ ਖ਼ਬਰ »

ਭਾਰਤ ਦੇ ਮਹਿਲਾ ਹਾਕੀ ਵਿਚ ਵਧਦੇ ਕਦਮ

ਏਸ਼ੀਆ ਕੱਪ ਆਪਣੇ ਨਾਂਅ ਕੀਤਾ

ਭਾਰਤੀ ਮਹਿਲਾਵਾਂ ਨੇ ਵੀ ਪੁਰਸ਼ ਹਾਕੀ ਤੋਂ ਪ੍ਰੇਰਿਤ ਹੋ ਕੇ ਉਸ ਤਰ੍ਹਾਂ ਦੀ ਸ਼ਾਨਦਾਰ ਹਾਕੀ ਦਾ ਪ੍ਰਦਰਸ਼ਨ ਕਰਦੇ ਹੋਏ ਚੀਨ ਦੀ ਮਜ਼ਬੂਤ ਦੀਵਾਰ ਨੂੰ ਢਾਹ ਕੇ ਏਸ਼ੀਆ ਕੱਪ ਆਪਣੇ ਨਾਂਅ ਕਰ ਲਿਆ ਹੈ। ਇਹ ਨਿਰਸੰਦੇਹ ਸੰਤੋਸ਼ਜਨਕ ਪ੍ਰਾਪਤੀ ਹੈ ਪਰ ਪੁਰਸ਼ ਹਾਕੀ ਦੀ ਤਰ੍ਹਾਂ ਹੀ ...

ਪੂਰੀ ਖ਼ਬਰ »

ਭਾਰਤ ਦੀ ਪੇਸ਼ੇਵਰ ਫੁੱਟਬਾਲ ਲੀਗ ਦੀ ਸ਼ੁਰੂਆਤ

ਫ਼ੀਫ਼ਾ ਅੰਡਰ 17 ਵਿਸ਼ਵ ਕੱਪ ਦੀ ਭਾਰਤ ਵਲੋਂ ਕੀਤੀ ਸਫ਼ਲ ਮੇਜ਼ਬਾਨੀ ਤੋਂ ਬਾਅਦ ਫੁੱਟਬਾਲ ਪੱਖੀ ਚੱਲ ਰਹੀ ਫਿਜ਼ਾ ਅੰਦਰ ਹੁਣ ਨਵਾਂ ਰੰਗ ਲੈ ਕੇ ਆ ਰਹੀ ਹੈ ਭਾਰਤ ਦੀ ਆਪਣੀ ਪੇਸ਼ੇਵਰ ਫੁੱਟਬਾਲ ਲੀਗ ਇੰਡੀਅਨ ਸੁਪਰ ਲੀਗ ਯਾਨੀ ਆਈ.ਐਸ.ਐਲ., ਜਿਸ ਦਾ ਨਵਾਂ ਸੀਜ਼ਨ 17 ਨਵੰਬਰ ਤੋਂ ਸ਼ੁਰੂ ...

ਪੂਰੀ ਖ਼ਬਰ »

ਕੌਮਾਂਤਰੀ ਖੇਡ ਮੰਚ 'ਤੇ ਪੰਜਾਬੀਆਂ ਲਈ ਯਾਦਗਾਰੀ ਰਿਹਾ ਇਹ ਮਹੀਨਾ

ਚਾਲੂ ਵਰ੍ਹੇ ਦਾ ਅਕਤੂਬਰ ਮਹੀਨਾ ਪੰਜਾਬੀ ਖਿਡਾਰੀਆਂ ਨੇ ਕੌਮਾਂਤਰੀ ਖੇਡ ਮੰਚ 'ਤੇ ਵੱਡੀਆਂ ਮੱਲਾਂ ਮਾਰ ਕੇ ਯਾਦਗਾਰੀ ਬਣਾ ਦਿੱਤਾ ਹੈ। ਇਸ ਮਹੀਨੇ ਦੌਰਾਨ ਭਾਰਤੀ ਹਾਕੀ ਟੀਮ ਨੇ ਪੰਜਾਬੀ ਪੁੱਤਰ ਮਨਪ੍ਰੀਤ ਸਿੰਘ ਦੀ ਕਪਤਾਨੀ 'ਚ ਏਸ਼ੀਆ ਕੱਪ ਜਿੱਤਣ ਦਾ ਮਾਣ ਪ੍ਰਾਪਤ ...

ਪੂਰੀ ਖ਼ਬਰ »

ਨੇਤਰਹੀਣ ਕ੍ਰਿਕਟ ਟੀਮ ਦੀ ਜਿੰਦ ਜਾਨ ਹੈ ਮਾਨਵਿੰਦਰ ਸਿੰਘ ਪਟਵਾਲ

ਨੇਤਰਹੀਣ ਕ੍ਰਿਕਟ ਖਿਡਾਰੀ ਮਾਨਵਿੰਦਰ ਸਿੰਘ ਪਟਵਾਲ ਭਾਰਤ ਦੀ ਕ੍ਰਿਕਟ ਟੀਮ ਦੀ ਜਿੰਦ-ਜਾਨ ਹੈ ਅਤੇ ਉਸ ਨੇ ਅੰਤਰਰਾਸ਼ਟਰੀ ਪੱਧਰ 'ਤੇ ਖੇਡਦਿਆਂ ਕ੍ਰਿਕਟ ਜਗਤ ਵਿਚ ਅਜਿਹੇ ਦਿਸਹੱਦੇ ਗੱਡੇ ਕਿ ਆਉਣ ਵਾਲੇ ਸਮੇਂ ਵਿਚ ਵੀ ਮਾਨਵਿੰਦਰ ਸਿੰਘ ਪਟਵਾਲ ਨੂੰ ਕ੍ਰਿਕਟ ਜਗਤ ...

ਪੂਰੀ ਖ਼ਬਰ »

ਪ੍ਰਾਇਮਰੀ ਖੇਡਾਂ ਵੱਲ ਵਿਸ਼ੇਸ਼ ਤਵੱਜੋ ਦੇਣ ਦੀ ਲੋੜ

ਅੱਜ ਖੇਡਾਂ ਤੇ ਗਰਾਊਂਡਾਂ ਤੋਂ ਨਵੀਂ ਪਨੀਰੀ ਦੂਰ ਹੁੰਦੀ ਜਾ ਰਹੀ ਹੈ, ਇਸ ਲਈ ਪ੍ਰਾਇਮਰੀ ਪੱਧਰ ਦੀਆਂ ਖੇਡਾਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਪ੍ਰਇਮਰੀ ਸਕੂਲਾਂ ਦੀਆਂ ਖੇਡਾਂ ਦਾ ਵੀ ਵਿਸ਼ੇਸ਼ ਖੇਡ ਕੈਲੰਡਰ ਜਾਰੀ ਕਰਨਾ ਚਾਹੀਦਾ ਹੈ, ਤਾਂ ਜੋ ਵਿਉਂਤਬੱਧ ਤੇ ਤੈਅ ਸਮੇਂ ਅਨੁਸਾਰ ਛੋਟੇ ਪੱਧਰ 'ਤੇ ਹੋਣਹਾਰ ਖਿਡਾਰੀ ਪੈਦਾ ਕੀਤੇ ਜਾ ਸਕਣ।
ਪਰ ਹੁਣ ਤਾਂ ਇਹ ਖੇਡਾਂ ਮਹਿਜ ਇਕ ਖਾਨਾਪੂਰਤੀ ਹੀ ਬਣ ਕੇ ਰਹਿ ਗਈਆਂ ਹਨ। ਕਈ ਵਾਰ ਤਾਂ ਖੇਡਾਂ ਤੋਂ ਕੇਵਲ ਇਕ ਜਾਂ ਦੋ ਦਿਨ ਪਹਿਲਾਂ ਮੋਬਾਈਲ 'ਤੇ ਹੀ ਮੈਸੇਜ ਆਉਂਦਾ ਹੈ ਕਿ ਫਲਾਣੀ ਤਰੀਕ ਨੂੰ ਕੇਂਦਰੀ ਪੱਧਰ ਦੀਆਂ ਖੇਡਾਂ ਹਨ, ਬੱਚੇ ਲੈ ਕੇ ਆਇਓ। ਨਾ ਕੋਈ ਤਿਆਰੀ ਤੇ ਨਾ ਕੋਈ ਵਿੱਤੀ ਪ੍ਰਬੰਧ। ਬੇਸ਼ੱਕ ਅਧਿਆਪਕ ਆਪਣੇ ਪੱਧਰ 'ਤੇ ਬੱਚਿਆਂ ਦੀ ਤਿਆਰੀ ਤੇ ਫੰਡ ਇਕੱਠਾ ਕਰਕੇ ਇਹ ਖੇਡ ਮੁਕਾਬਲੇ ਕਰਵਾਉਣ ਦੀ ਕੋਸ਼ਿਸ਼ ਕਰਦੇ ਹਨ। ਇਸ ਤੋਂ ਬਾਅਦ ਬਲਾਕ ਪੱਧਰ ਦੀਆਂ ਖੇਡਾਂ ਦਾ ਐਲਾਨ ਹੋ ਜਾਂਦਾ ਹੈ। ਫੰਡਾਂ ਤੇ ਯੋਗ ਅਗਵਾਈ ਦੇ ਨਾ ਹੋਣ ਕਾਰਨ ਇਹ ਖੇਡਾਂ ਵਧੀਆ ਖਿਡਾਰੀ ਪੈਦਾ ਕਰਨ ਵਿਚ ਪਛੜ ਜਾਂਦੀਆਂ ਹਨ।
ਇਸ ਤੋਂ ਬਿਨਾਂ ਪੰਜਾਬ ਅੰਦਰ ਬਹੁਤ ਸਾਰੇ ਪ੍ਰਾਇਮਰੀ ਸਕੂਲ ਅਜਿਹੇ ਹਨ, ਜਿਨ੍ਹਾਂ ਕੋਲ ਕੋਈ ਖੇਡ ਦਾ ਗਰਾਊਂਡ ਨਹੀਂ ਹੈ। ਬੇਸ਼ੱਕ ਪਿਛਲੇ ਸਾਲ ਤੋਂ ਥੋੜ੍ਹੇ-ਬਹੁਤੇ ਸਕੂਲਾਂ ਵਿਚ ਖੇਡਾਂ ਦਾ ਸਮਾਨ ਜ਼ਰੂਰ ਦਿੱਤਾ ਗਿਆ ਹੈ, ਪਰ ਉਹ ਕਾਫੀ ਘੱਟ ਹੈ ਤੇ ਨਾਮਾਤਰ ਸੀ। ਦੂਜਾ ਪ੍ਰਾਇਮਰੀ ਸਕੂਲਾਂ ਅੰਦਰ ਕੋਈ ਪੀ.ਟੀ.ਆਈ. ਜਾਂ ਖੇਡ ਅਧਿਆਪਕ ਨਹੀਂ ਹੁੰਦਾ, ਜੋ ਅੱਜ ਸਮੇਂ ਦੀ ਮੁੱਖ ਮੰਗ ਤੇ ਲੋੜ ਹੈ। ਸਰਕਾਰ ਨੂੰ ਬਲਾਕ ਪੱਧਰ 'ਤੇ ਇਕ ਕੋਚ, ਘੱਟੋ-ਘੱਟ ਸੈਂਟਰ ਪੱਧਰ ਤੱਕ ਇਕ ਖੇਡ ਅਧਿਆਪਕ ਦੀ ਅਸਾਮੀ ਜ਼ਰੂਰ ਦੇਣੀ ਚਾਹੀਦੀ ਹੈ, ਤਾਂ ਜੋ ਦਿਨਾਂ ਦੇ ਹਿਸਾਬ ਨਾਲ ਇਕ ਦਿਨ ਇਕ ਸਕੂਲ ਜ਼ਰੂਰ ਖੇਡਾਂ ਦਾ ਅਭਿਆਸ ਕਰਵਾਏ। ਖੇਡਾਂ ਦੀ ਸਮਾਂ ਸਾਰਨੀ ਵਧੀਆ ਤਰੀਕੇ ਨਾਲ ਜਾਰੀ ਕੀਤੀ ਜਾਵੇ। ਸਕੂਲਾਂ ਦੇ ਗਰਾਊਂਡਾਂ ਦੀ ਨਜ਼ਰਸ਼ਾਨੀ ਕੀਤੀ ਜਾਵੇ।
ਨਸ਼ਾ ਅੱਜ ਪੰਜਾਬ ਨੂੰ ਘੁਣ ਵਾਂਗ ਲੱਗਾ ਹੋਇਆ ਹੈ। ਸਖਤੀ ਦੇ ਬਾਵਜੂਦ ਇਹ ਸਾਰੀਆਂ ਹੱਦਾਂ ਟੱਪ ਰਿਹਾ ਹੈ। ਲੋੜ ਹੈ ਕਿ ਛੋਟੀ ਪਨੀਰੀ ਨੂੰ ਬਚਪਨ ਤੋਂ ਹੀ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੱਲ ਵੀ ਰੁਚਿਤ ਕੀਤਾ ਜਾਵੇ, ਤਾਂ ਜੋ ਆਉਣ ਵਾਲੇ ਸਮਿਆਂ ਅੰਦਰ ਅਸੀਂ ਪੰਜਾਬ ਦੀ ਧਰਤੀ ਵਿਚੋਂ ਹਾਕੀ ਦੇ ਮੇਜਰ ਧਿਆਨ ਚੰਦ ਤੇ ਪ੍ਰਗਟ ਸਿੰਘ, ਕੁਸ਼ਤੀ ਵਿਚ ਦਾਰਾ ਸਿੰਘ, ਦੌੜਾਂ ਵਿਚ ਮਿਲਖਾ ਸਿੰਘ, ਕ੍ਰਿਕਟ ਵਿਚ ਯੁਵਰਾਜ, ਹਰਭਜਨ ਸਿੰਘ ਜਿਹੇ ਹੋਰ ਨਾਮੀ ਖਿਡਾਰੀ ਪੈਦਾ ਕਰ ਸਕੀਏ। ਇਸ ਛੋਟੇ ਪੱਧਰ ਤੋਂ ਹੀ ਆਉਣ ਵਾਲੇ ਸਮਿਆਂ ਲਈ ਪੰਜਾਬ ਦੇ ਸਰਕਾਰੀ ਸਕੂਲਾਂ ਵਿਚੋਂ ਤਕੜੇ ਖਿਡਾਰੀ ਚੁਣੀਏ। ਜੇਕਰ ਅਜਿਹਾ ਹੋਇਆ ਤਾਂ ਆਉਂਦੇ ਸਾਲਾਂ ਵਿਚ ਪ੍ਰਾਇਮਰੀ ਪੱਧਰ 'ਤੇ ਖੇਡਾਂ ਖਿਡਾਉਣ ਦੇ ਜ਼ਰੂਰ ਸਾਰਥਿਕ ਸਿੱਟੇ ਨਿਕਲਣਗੇ।


-ਜਸਦੀਪ ਸਿੰਘ ਖ਼ਾਲਸਾ,
ਖੰਨਾ। ਮੋਬਾ: 94630-57786


ਖ਼ਬਰ ਸ਼ੇਅਰ ਕਰੋ






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX