ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਲੋਂ ਪਰਾਲੀ ਨੂੰ ਲੈ ਕੇ ਭਰਪੂਰ ਖੋਜਾਂ ਕੀਤੀਆਂ ਜਾਂ ਰਹੀਆਂ ਹਨ। ਯੂਨੀਵਰਸਿਟੀ ਵਾਲੇ ਸਮਝਦੇ ਹਨ ਕਿ ਕਿਸਾਨਾਂ ਨੂੰ ਇਕੱਲਿਆਂ ਨਾਅਰਾ ਦੇ ਕੇ ਨਹੀਂ ਸਰਨਾ ਕਿ ਪਰਾਲੀ ਨਾ ਸਾੜੋ, ਸਗੋਂ ਕਿਸਾਨਾਂ ਨੂੰ ਪਰਾਲੀ ਤੋਂ ਹੋਣ ਵਾਲੀ ਆਮਦਨ ...
ਕਣਕ ਦੀ ਬਿਜਾਈ ਦਾ ਹੁਣ ਢੁਕਵਾਂ ਸਮਾਂ ਆ ਗਿਆ ਹੈ। ਨਵੰਬਰ ਮਹੀਨੇ ਨੂੰ ਕਣਕ ਦੀ ਬਿਜਾਈ ਲਈ ਉੱਤਮ ਮੰਨਿਆ ਗਿਆ ਹੈ।
ਝੋਨੇ ਤੋਂ ਜਿਹੜੇ ਖੇਤ ਵਿਹਲੇ ਹੋ ਰਹੇ ਹਨ ਉਥੇ ਕਣਕ ਦੀ ਬਿਜਾਈ ਸ਼ੁਰੂ ਕਰ ਦੇਣੀ ਚਾਹੀਦੀ ਹੈ। ਜੇਕਰ ਖੇਤ ਵਿਚ ਪੂਰਾ ਵੱਤਰ ਹੈ ਅਤੇ ਨਦੀਨਾਂ ਦੀ ...
ਪੁਰਾਣੇ ਸਮੇਂ 'ਚ ਗੱਲ ਸੁਣਦੇ ਹੁੰਦੇ ਸੀ, ਇਕ ਸਾਧੂ, ਜੰਗਲਾਂ, ਪਹਾੜਾਂ 'ਚ ਘੁੰਮਦਾ ਫਿਰਦਾ ਸੀ। ਇਕ ਦਿਨ ਉਹ ਥੱਕ ਗਿਆ ਤੇ ਇਕ ਵੱਡੇ ਰੁੱਖ ਨਾਲ ਢਾਸਣਾਂ ਲਾ ਕਿ ਬਹਿ ਗਿਆ। ਜਦੋਂ ਉਸ ਨੂੰ ਜਾਗ ਆਈ ਤਾਂ ਕੀ ਵੇਖਦਾ ਹੈ ਕਿ ਮਿੱਟੀ ਨਾਲ ਲਿਬੜਿਆ ਇਕ ਭਾਂਡਾ ਥੋੜੀ ਦੂਰ ਪਿਆ ...
ਪੰਜਾਬ ਵਿਚ ਕਾਸ਼ਤ ਕੀਤੀ ਜਾ ਰਹੀ ਤਕਰੀਬਨ 30 ਲੱਖ ਹੈਕਟਰ ਝੋਨੇ, ਬਾਸਮਤੀ ਦੀ ਫਸਲ ਤੋਂ ਲਗਪਗ 21-22 ਮਿਲੀਅਨ ਟਨ ਪਰਾਲੀ ਪੈਦਾ ਹੁੰਦੀ ਹੈ। ਇਸ ਨੂੰ ਕਿਸਾਨਾਂ ਦੀ ਬਹੁਮਤ ਅੱਗ ਲਾਉਂਦੀ ਹੈ ਤਾਂ ਜੋ ਉਹ ਕਣਕ ਦੀ ਬਿਜਾਈ ਸਮੇਂ-ਸਿਰ ਕਰ ਸਕਣ। ਇਸ ਤੋਂ ਜੋ ਧੂੰਆਂ ਪੈਦਾ ਹੁੰਦਾ ...
ਮੇਲੇ ਕਿਸੇ ਵੀ ਸੱਭਿਆਚਾਰ ਦਾ ਦਰਪਣ ਹੁੰਦੇ ਹਨ। ਜੇਕਰ ਕਿਸੇ ਖਿੱਤੇ ਦੀ ਰਹਿਣੀ-ਬਹਿਣੀ ਅਤੇ ਸੱਭਿਆਚਾਰ ਦੇ ਨੇੜਿਓਂ ਦਰਸ਼ਨ ਕਰਨੇ ਹੋਣ ਤਾਂ ਉੱਥੇ ਲਗਦੇ ਮੇਲਿਆਂ ਵਿਚੋਂ ਕੀਤੇ ਜਾ ਸਕਦੇ ਹਨ। ਹੁਸ਼ਿਆਰਪੁਰ ਜ਼ਿਲ੍ਹੇ ਦੀ ਤਹਿਸੀਲ ਗੜ੍ਹਸ਼ੰਕਰ ਤੋਂ ਚੜ੍ਹਦੇ ਪਾਸੇ ...
ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਬਲਾਕ ਖੇੜਾ ਨੇੜੇ ਪੈਂਦੇ ਪਿੰਡ ਰੰਧਾਵਾ ਦਾ ਵਸਨੀਕ ਕਾਮਰੇਡ ਕੇਸਰ ਸਿੰਘ ਰੰਧਾਵਾ ਆਪਣੀ ਮਿਹਨਤ ਸਦਕਾ ਸਬਜ਼ੀਆਂ ਦੀ ਕਾਸ਼ਤ ਕਰਕੇ ਵਧੀਆ ਕਮਾਈ ਕਰ ਰਿਹਾ ਹੈ। ਇਸ ਨੂੰ ਆਪਣੇ ਵਿਰਸੇ ਵਿਚੋਂ ਸਿਰਫ ਪੌਣਾ ਏਕੜ ਜ਼ਮੀਨ ਮਿਲੀ ਹੈ। ਇਹ ਮਿਹਨਤੀ ਕਿਸਾਨ 1995 ਤੋਂ ਸਬਜ਼ੀਆਂ ਦੀ ਕਾਸ਼ਤ ਕਰਦਾ ਆ ਰਿਹਾ ਹੈ। ਉਹ ਗਰਮੀਆਂ ਦੇ ਸੀਜ਼ਨ ਦੌਰਾਨ ਭਿੰਡੀ, ਗੋਭੀ, ਕਰੇਲਾ, ਘੀਆ ਅਤੇ ਹਲਦੀ ਆਦਿ ਦੀ ਕਾਸ਼ਤ ਕਰਦਾ ਹੈ। ਜਿਸ ਤੋਂ ਤਕਰੀਬਨ ਉਹ ਤਿੰਨ ਲੱਖ ਰੁਪਏ ਦੀ ਆਮਦਨ ਕਰਦਾ ਹੈ ਅਤੇ ਸਰਦੀਆਂ ਦੌਰਾਨ ਮਟਰ, ਗਾਜਰ, ਮੂਲੀ, ਪਾਲਕ, ਮੈਂਥਾ ਅਤੇ ਧਨੀਆਂ ਆਦਿ ਦੀ ਸੰਘਣੀ ਕਾਸ਼ਤ ਕਰਕੇ ਤਕਰੀਬਨ ਦੋ ਲੱਖ ਰੁਪਏ ਦੀ ਕਮਾਈ ਕਰ ਲੈਂਦਾ ਹੈ। ਉਹ ਜਿਹੜੀ ਸਬਜ਼ੀਆਂ ਪੈਦਾ ਕਰਦਾ ਹੈ ਉਸ ਦਾ ਮੰਡੀਕਰਨ ਆਪ ਹੀ 'ਆਪਣੀ ਮੰਡੀ' ਸਰਹਿੰਦ ਵਿਖੇ ਕਰਦਾ ਹੈ। ਜਿੱਥੇ ਉਸ ਨੂੰ ਆਮ ਮੰਡੀ ਨਾਲੋਂ ਡੇਢ ਤੋਂ ਦੋ ਗੁਣਾਂ ਵੱਧ ਆਮਦਨ ਹੁੰਦੀ ਹੈ। ਉਹ ਆਪਣੇ ਖੇਤਾਂ ਵਿਚ ਸੰਘਣੀ ਖੇਤੀ ਦੀ ਕਾਸ਼ਤ ਕਰਦਾ ਹੈ। ਜਿਵੇਂ ਕਿ ਉਸ ਨੇ ਵੱਟਾਂ ਉੱਤੇ ਟਮਾਟਰ ਦੀ ਕਾਸ਼ਤ ਕੀਤੀ ਹੋਈ ਹੈ । ਇਨ੍ਹਾਂ ਵੱਟਾਂ ਉੱਤੇ ਹੀ ਧਨੀਆਂ ਅਤੇ ਮੈਂਥੇ ਦੀ ਕਾਸ਼ਤ ਕੀਤੀ ਹੋਈ ਹੈ। ਖਾਲੀਆਂ ਦੇ ਵਿਚਕਾਰ ਉਸ ਨੇ ਪਾਲਕ ਅਤੇ ਮੇਥੀ ਦੀ ਕਾਸ਼ਤ ਕੀਤੀ ਹੋਈ ਹੈ। ਕਾਮਰੇਡ ਕੇਸਰ ਸਿੰਘ ਰੰਧਾਵਾ ਨੇ ਦੱਸਿਆ ਕਿ ਉਹ ਆਪਣੇ ਖੇਤਾਂ ਵਿਚ ਤਕਰੀਬਨ 10 ਟਰਾਲੀਆਂ ਰੂੜੀ ਖਾਦ ਹਰ ਸਾਲ ਪਾਉਂਦਾ ਹੈ। ਜਿਸ ਨਾਲ ਉਸ ਦੀ ਫਸਲ ਬਹੁਤ ਵਧੀਆ ਹੁੰਦੀ ਹੈ। ਪਰ ਸਬਜ਼ੀਆਂ ਦੀ ਕਾਸ਼ਤ ਕਰਨ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ ਅਤੇ ਕਮਾਈ ਵੀ ਬਹੁਤ ਹੁੰਦੀ ਹੈ। ਝੋਨੇ ਤੇ ਕਣਕ ਵਰਗੀਆਂ ਰਵਾਇਤੀ ਫਸਲਾਂ ਵਾਂਗ ਸਬਜ਼ੀ ਘਰੇ ਵਿਹਲੇ ਬੈਠ ਕੇ ਪੈਦਾ ਨਹੀ ਹੁੰਦੀ ਸਗੋਂ ਦਿਨ ਰਾਤ ਇੱਕ ਕਰਨਾ ਪੈਂਦਾ ਹੈ। ਸਬਜ਼ੀਆਂ ਦੀ ਕਾਸ਼ਤ ਲਈ ਪ੍ਰਬੰਧ, ਮੌਸਮ, ਅਗੇਤ/ਪਿਛੇਤ ਅਤੇ ਮੰਡੀ ਦਾ ਹਿਸਾਬ ਕਿਤਾਬ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਮੰਡੀ ਵਿਚ ਬੈਠੇ ਵਪਾਰੀ ਦੀ ਅੱਖ ਬਹੁਤ ਤੇਜ਼ ਹੈ। ਜਿਹੜਾ ਹਰ ਸਬਜ਼ੀ ਦੇ ਮਿਆਰ ਨੂੰ ਬਹੁਤ ਡੂੰਘਾਈ ਨਾਲ ਸਮਝਦਾ ਹੈ। ਬਾਗ਼ਬਾਨੀ ਵਿਭਾਗ ਉਸ ਨੂੰ ਸਬਜ਼ੀਆਂ ਦੇ ਮੰਡੀਕਰਨ ਲਈ ਪਲਾਸਟਿਕ ਦੇ ਕਰੇਟ ਸਬਸਿਡੀ 'ਤੇ ਦੇ ਦਿੰਦਾ ਹੈ ਅਤੇ ਸਬਜ਼ੀਆਂ ਉੱਤੇ ਸਪਰੇਅ ਲਈ ਦਵਾਈਆਂ ਵੀ ਦੇ ਦਿੰਦੇ ਹਨ। ਇਸ ਤਰ੍ਹਾਂ ਆਪਣੀ ਮਿਹਨਤ ਅਤੇ ਬਾਗ਼ਾਬਾਨੀ ਵਿਭਾਗ ਦੇ ਸਹਿਯੋਗ ਨਾਲ ਉਹ ਆਪਣੀ ਕਬੀਲਦਾਰੀ ਵਧੀਆ ਢੰਗ ਨਾਲ ਚਲਾ ਰਿਹਾ ਹੈ।
-ਕਾਹਨਗੜ੍ਹ ਰੋਡ ਪਾਤੜਾਂ ਜ਼ਿਲ੍ਹਾ ਪਟਿਆਲਾ।
ਮੋਬਾਈਲ : 9876101698.
ਚਿੜੀਆਂ ਘੁੱਗੀਆਂ ਮੋਰ ਗਟਾਰਾਂ ਹੋ ਅਲੋਪ ਗਈਆਂ,
ਵਿਚ ਅਸਮਾਨੀ ਨਾ ਹੀ ਦਿਸਣ ਕੂੰਜਾਂ ਦੀਆਂ ਡਾਰਾਂ।
ਇੱਲਾਂ ਗਿਰਝਾਂ ਜੋ ਸਮੇਟਦੀਆਂ ਸੀ ਗੰਦਗੀ ਨੂੰ,
ਵਾਸਾ ਕਰ ਲਿਆ ਜਾਪੇ ਉਨ੍ਹਾਂ ਵਿਚ ਪਹਾੜਾਂ।
ਗਾਨੀਵਾਲੇ ਤੋਤੇ ਸੁਪਨਾ ਹੋਏ ਲੋਕੋ ਓਏ,
ਬਣਾਏ ਰੈਣ ਬਸੇਰੇ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX