ਤਾਜਾ ਖ਼ਬਰਾਂ


ਅਕਸ਼ੈ ਨੇ 'ਪਦਮਾਵਤ' ਲਈ ਆਪਣੀ ਫ਼ਿਲਮ ਦੀ ਰਿਲੀਜ਼ ਰੋਕੀ
. . .  15 minutes ago
ਮੁੰਬਈ, 19 ਜਨਵਰੀ- ਸੰਜੇ ਲੀਲਾ ਭੰਸਾਲੀ ਦੀ ਫ਼ਿਲਮ ਪਦਮਾਵਤ ਲਈ ਅਕਸ਼ੈ ਕੁਮਾਰ ਨੇ ਇਸੇ ਦਿਨ ਰਿਲੀਜ਼ ਹੋਣ ਵਾਲੀ ਫ਼ਿਲਮ ਆਪਣੀ 'ਪੈਡਮੈਨ' ਦੀ ਰਿਲੀਜ਼ ਰੋਕ ਦਿੱਤੀ ਹੈ। ਪੈਡਮੈਨ ਹੁਣ 9 ਫਰਵਰੀ ਨੂੰ ਰਿਲੀਜ਼ ਹੋਵੇਗੀ। ਇਸ ਸੰਬੰਧੀ ਅਕਸ਼ੈ ਤੇ ਸੰਜੇ...
ਦਿਉਰ ਵੱਲੋਂ ਵਿਧਵਾ ਭਰਜਾਈ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
. . .  22 minutes ago
ਭਿੱਖੀਵਿੰਡ, 19 ਜਨਵਰੀ (ਸੁਰਜੀਤ ਕੁਮਾਰ ਬੌਬੀ)-ਭਿੱਖੀਵਿੰਡ ਥਾਣੇ ਅਧੀਨ ਆਉਂਦੇ ਪਿੰਡ ਮਰਗਿੰਦਪੁਰਾ ਵਿਖੇ ਇਕ ਵਿਧਵਾ ਔਰਤ ਦਾ ਉਸ ਦੇ ਸਕੇ ਦਿਉਰ ਵੱਲੋਂ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ। ਇਸ ਘਟਨਾ ਉਪਰੰਤ ਵਿਧਵਾ ਔਰਤ ਦਾ...
ਦਿੱਲੀ ਹਾਈ ਕੋਰਟ ਨੇ ਆਪ ਵਿਧਾਇਕਾਂ ਨੂੰ ਰਾਹਤ ਦੇਣ ਤੋਂ ਕੀਤੀ ਨਾਹ
. . .  54 minutes ago
ਬੰਗਾ ਇਲਾਕੇ 'ਚ ਕੰਧਾਂ 'ਤੇ ਖ਼ਾਲਿਸਤਾਨ ਦੇ ਨਾਅਰੇ ਲਿਖੇ
. . .  about 1 hour ago
ਬੰਗਾ, 19 ਜਨਵਰੀ (ਜਸਬੀਰ ਸਿੰਘ ਨੂਰਪੁਰ)- ਬੰਗਾ ਸ਼ਹਿਰ ਅਤੇ ਨਾਲ ਦੇ ਪਿੰਡਾ 'ਚ ਖ਼ਾਲਿਸਤਾਨ ਜ਼ਿੰਦਾਬਾਦ ਤੇ ਖ਼ਾਲਿਸਤਾਨ ਰਿਫਰੈਡਮ 2020 ਦੇ ਕੰਧਾਂ 'ਤੇ ਛਾਪੇ ਲਗਾਏ ਗਏ ਅਤੇ ਨਾਅਰੇ ਲਿਖੇ ਗਏ। ਪੁਲਿਸ ਨੇ ਹਰਕਤ 'ਚ ਆਉਂਦਿਆਂ ਨਾਅਰੇ ਮਿਟਾਏ...
ਆਪ ਵਿਧਾਇਕ ਮਾਮਲਾ : ਅੱਜ ਹੀ ਹੋਵੇਗੀ ਦਿੱਲੀ ਹਾਈ ਕੋਰਟ 'ਚ ਸੁਣਵਾਈ
. . .  about 1 hour ago
ਨਵੀਂ ਦਿੱਲੀ, 19 ਜਨਵਰੀ- ਚੋਣ ਕਮਿਸ਼ਨ ਵੱਲੋਂ ਆਮ ਆਦਮੀ ਪਾਰਟੀ ਦੇ 20 ਵਿਧਾਇਕਾਂ ਨੂੰ ਆਯੋਗ ਕਰਾਰ ਦਿੱਤੇ ਜਾਣ 'ਤੇ ਦਿੱਲੀ ਹਾਈ ਕੋਰਟ 'ਚ ਅੱਜ ਹੀ ਸੁਣਵਾਈ ਹੋਵੇਗੀ। ਹਾਈ ਕੋਰਟ ਦੀ ਚੀਫ਼ ਜਸਟਿਸ ਗੀਤਾ ਮਿੱਤਲ ਦੀ ਅਗਵਾਈ ਵਾਲਾ ਬੈਂਚ...
ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜਸਿੰਡਾ ਆਡਰਨ ਗਰਭਵਤੀ
. . .  about 1 hour ago
ਆਕਲੈਂਡ, 19 ਜਨਵਰੀ (ਜਸਪ੍ਰੀਤ ਸਿੰਘ ਰਾਜਪੁਰਾ) - ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜਸਿੰਡਾ ਆਡਰਨ ਨੇ ਅੱਜ ਸਵੇਰੇ ਆਪਣੇ ਟਵਿਟਰ ਅਕਾਊਂਟ 'ਤੇ ਬਹੁਤ ਹੀ ਅਹਿਮ ਜਾਣਕਾਰੀ...
ਚੋਣ ਕਮਿਸ਼ਨ ਦੀ ਸਿਫ਼ਾਰਿਸ਼ ਖ਼ਿਲਾਫ਼ ਆਪ ਵਿਧਾਇਕ ਪਹੁੰਚੇ ਹਾਈਕੋਰਟ
. . .  about 2 hours ago
ਨਵੀਂ ਦਿੱਲੀ, 19 ਜਨਵਰੀ - ਚੋਣ ਕਮਿਸ਼ਨ ਵੱਲੋਂ ਆਮ ਆਦਮੀ ਪਾਰਟੀ ਦੇ 20 ਵਿਧਾਇਕਾਂ ਨੂੰ ਆਯੋਗ ਕਰਾਰ ਦਿੰਦੇ ਹੋਏ ਇਸ ਦੀ ਸਿਫ਼ਾਰਿਸ਼ ਰਾਸ਼ਟਰਪਤੀ ਨੂੰ ਭੇਜ ਦਿੱਤੀ ਗਈ...
ਡੇਰਾ ਹਿੰਸਾ ਮਾਮਲਾ : 4 ਦੋਸ਼ੀਆਂ ਦੀ ਜ਼ਮਾਨਤ ਖ਼ਾਰਜ ਕਰਨ 'ਤੇ ਬਹਿਸ ਕੱਲ੍ਹ
. . .  about 2 hours ago
ਪੰਚਕੂਲਾ, 19 ਜਨਵਰੀ (ਸੁਖਵਿੰਦਰ) - ਡੇਰਾ ਹਿੰਸਾ ਮਾਮਲੇ ਨੂੰ ਲੈ ਕੇ ਐੱਫ.ਆਈ.ਆਰ 345 'ਚ ਚਾਰ ਦੋਸ਼ੀਆਂ ਗੋਪਾਲ, ਪ੍ਰਦੀਪ, ਹਾਕਮ ਸਿੰਘ ਅਤੇ ਖ਼ਰੈਤੀ ਲਾਲ ਦੀ ਜ਼ਮਾਨਤ...
ਹਰਿਆਣਾ ਭਵਨ ਦੇ ਬਾਹਰ ਧਰਨਾ ਪ੍ਰਦਰਸ਼ਨ
. . .  about 2 hours ago
ਜੰਮੂ-ਕਸ਼ਮੀਰ : ਅੱਤਵਾਦੀਆਂ ਨੇ ਤਹਿਸੀਲ ਦਫ਼ਤਰ 'ਤੇ ਸੁੱਟਿਆ ਗਰਨੇਡ
. . .  about 2 hours ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 29 ਕੱਤਕ ਸੰਮਤ 549
ਵਿਚਾਰ ਪ੍ਰਵਾਹ: ਕਿਸੇ ਸਮਾਜ ਦੀ ਨੈਤਿਕਤਾ ਦੀ ਪਛਾਣ ਇਸ ਗੱਲ ਤੋਂ ਹੁੰਦੀ ਹੈ ਕਿ ਉਹ ਸਮਾਜ ਆਪਣੇ ਬੱਚਿਆਂ ਲਈ ਕੀ-ਕੁਝ ਕਰਦਾ ਹੈ। -ਬੋਨ ਹੋਫਰ
  •     Confirm Target Language  

ਸਾਡੇ ਪਿੰਡ ਸਾਡੇ ਖੇਤ

ਖੁੰਬਾਂ ਦੀ ਖੇਤੀ ਜਾਂ ਪਰਾਲੀ ਦੀ ਯੋਗ ਵਰਤੋਂ

ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਲੋਂ ਪਰਾਲੀ ਨੂੰ ਲੈ ਕੇ ਭਰਪੂਰ ਖੋਜਾਂ ਕੀਤੀਆਂ ਜਾਂ ਰਹੀਆਂ ਹਨ। ਯੂਨੀਵਰਸਿਟੀ ਵਾਲੇ ਸਮਝਦੇ ਹਨ ਕਿ ਕਿਸਾਨਾਂ ਨੂੰ ਇਕੱਲਿਆਂ ਨਾਅਰਾ ਦੇ ਕੇ ਨਹੀਂ ਸਰਨਾ ਕਿ ਪਰਾਲੀ ਨਾ ਸਾੜੋ, ਸਗੋਂ ਕਿਸਾਨਾਂ ਨੂੰ ਪਰਾਲੀ ਤੋਂ ਹੋਣ ਵਾਲੀ ਆਮਦਨ ...

ਪੂਰੀ ਖ਼ਬਰ »

ਕਣਕ ਦੀ ਬਿਜਾਈ ਲਈ ਇਹ ਮਹੀਨਾ ਢੁਕਵਾਂ

ਕਣਕ ਦੀ ਬਿਜਾਈ ਦਾ ਹੁਣ ਢੁਕਵਾਂ ਸਮਾਂ ਆ ਗਿਆ ਹੈ। ਨਵੰਬਰ ਮਹੀਨੇ ਨੂੰ ਕਣਕ ਦੀ ਬਿਜਾਈ ਲਈ ਉੱਤਮ ਮੰਨਿਆ ਗਿਆ ਹੈ। ਝੋਨੇ ਤੋਂ ਜਿਹੜੇ ਖੇਤ ਵਿਹਲੇ ਹੋ ਰਹੇ ਹਨ ਉਥੇ ਕਣਕ ਦੀ ਬਿਜਾਈ ਸ਼ੁਰੂ ਕਰ ਦੇਣੀ ਚਾਹੀਦੀ ਹੈ। ਜੇਕਰ ਖੇਤ ਵਿਚ ਪੂਰਾ ਵੱਤਰ ਹੈ ਅਤੇ ਨਦੀਨਾਂ ਦੀ ...

ਪੂਰੀ ਖ਼ਬਰ »

ਜਿੰਨ ਪਹਾੜੋਂ ਲੱਭਾ

ਪੁਰਾਣੇ ਸਮੇਂ 'ਚ ਗੱਲ ਸੁਣਦੇ ਹੁੰਦੇ ਸੀ, ਇਕ ਸਾਧੂ, ਜੰਗਲਾਂ, ਪਹਾੜਾਂ 'ਚ ਘੁੰਮਦਾ ਫਿਰਦਾ ਸੀ। ਇਕ ਦਿਨ ਉਹ ਥੱਕ ਗਿਆ ਤੇ ਇਕ ਵੱਡੇ ਰੁੱਖ ਨਾਲ ਢਾਸਣਾਂ ਲਾ ਕਿ ਬਹਿ ਗਿਆ। ਜਦੋਂ ਉਸ ਨੂੰ ਜਾਗ ਆਈ ਤਾਂ ਕੀ ਵੇਖਦਾ ਹੈ ਕਿ ਮਿੱਟੀ ਨਾਲ ਲਿਬੜਿਆ ਇਕ ਭਾਂਡਾ ਥੋੜੀ ਦੂਰ ਪਿਆ ...

ਪੂਰੀ ਖ਼ਬਰ »

ਠੋਸ ਯੋਜਨਾਬੰਦੀ ਦੀ ਘਾਟ ਕਾਰਨ ਬਰਕਰਾਰ ਹੈ ਪਰਾਲੀ ਦੀ ਸਮੱਸਿਆ

ਪੰਜਾਬ ਵਿਚ ਕਾਸ਼ਤ ਕੀਤੀ ਜਾ ਰਹੀ ਤਕਰੀਬਨ 30 ਲੱਖ ਹੈਕਟਰ ਝੋਨੇ, ਬਾਸਮਤੀ ਦੀ ਫਸਲ ਤੋਂ ਲਗਪਗ 21-22 ਮਿਲੀਅਨ ਟਨ ਪਰਾਲੀ ਪੈਦਾ ਹੁੰਦੀ ਹੈ। ਇਸ ਨੂੰ ਕਿਸਾਨਾਂ ਦੀ ਬਹੁਮਤ ਅੱਗ ਲਾਉਂਦੀ ਹੈ ਤਾਂ ਜੋ ਉਹ ਕਣਕ ਦੀ ਬਿਜਾਈ ਸਮੇਂ-ਸਿਰ ਕਰ ਸਕਣ। ਇਸ ਤੋਂ ਜੋ ਧੂੰਆਂ ਪੈਦਾ ਹੁੰਦਾ ...

ਪੂਰੀ ਖ਼ਬਰ »

ਵਿਰਾਸਤੀ ਮੇਲੇ 'ਤੇ ਵਿਸ਼ੇਸ਼

ਪੰਜਾਬੀ ਸੱਭਿਆਚਾਰ ਦਾ ਦਰਪਣ ਛਰਾਹਾਂ ਦੀ ਛਿੰਝ

ਮੇਲੇ ਕਿਸੇ ਵੀ ਸੱਭਿਆਚਾਰ ਦਾ ਦਰਪਣ ਹੁੰਦੇ ਹਨ। ਜੇਕਰ ਕਿਸੇ ਖਿੱਤੇ ਦੀ ਰਹਿਣੀ-ਬਹਿਣੀ ਅਤੇ ਸੱਭਿਆਚਾਰ ਦੇ ਨੇੜਿਓਂ ਦਰਸ਼ਨ ਕਰਨੇ ਹੋਣ ਤਾਂ ਉੱਥੇ ਲਗਦੇ ਮੇਲਿਆਂ ਵਿਚੋਂ ਕੀਤੇ ਜਾ ਸਕਦੇ ਹਨ। ਹੁਸ਼ਿਆਰਪੁਰ ਜ਼ਿਲ੍ਹੇ ਦੀ ਤਹਿਸੀਲ ਗੜ੍ਹਸ਼ੰਕਰ ਤੋਂ ਚੜ੍ਹਦੇ ਪਾਸੇ ...

ਪੂਰੀ ਖ਼ਬਰ »

ਸਬਜ਼ੀਆਂ ਦੀ ਪੈਦਾਵਾਰ ਨਾਲ ਵੱਡੀ ਕਮਾਈ ਕਰਦੈ

ਕਾਮਰੇਡ ਕੇਸਰ ਸਿੰਘ

ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਬਲਾਕ ਖੇੜਾ ਨੇੜੇ ਪੈਂਦੇ ਪਿੰਡ ਰੰਧਾਵਾ ਦਾ ਵਸਨੀਕ ਕਾਮਰੇਡ ਕੇਸਰ ਸਿੰਘ ਰੰਧਾਵਾ ਆਪਣੀ ਮਿਹਨਤ ਸਦਕਾ ਸਬਜ਼ੀਆਂ ਦੀ ਕਾਸ਼ਤ ਕਰਕੇ ਵਧੀਆ ਕਮਾਈ ਕਰ ਰਿਹਾ ਹੈ। ਇਸ ਨੂੰ ਆਪਣੇ ਵਿਰਸੇ ਵਿਚੋਂ ਸਿਰਫ ਪੌਣਾ ਏਕੜ ਜ਼ਮੀਨ ਮਿਲੀ ਹੈ। ਇਹ ...

ਪੂਰੀ ਖ਼ਬਰ »

ਵਿਰਸਾ

ਚਿੜੀਆਂ ਘੁੱਗੀਆਂ ਮੋਰ ਗਟਾਰਾਂ ਹੋ ਅਲੋਪ ਗਈਆਂ,
ਵਿਚ ਅਸਮਾਨੀ ਨਾ ਹੀ ਦਿਸਣ ਕੂੰਜਾਂ ਦੀਆਂ ਡਾਰਾਂ।

ਇੱਲਾਂ ਗਿਰਝਾਂ ਜੋ ਸਮੇਟਦੀਆਂ ਸੀ ਗੰਦਗੀ ਨੂੰ,
ਵਾਸਾ ਕਰ ਲਿਆ ਜਾਪੇ ਉਨ੍ਹਾਂ ਵਿਚ ਪਹਾੜਾਂ।

ਗਾਨੀਵਾਲੇ ਤੋਤੇ ਸੁਪਨਾ ਹੋਏ ਲੋਕੋ ਓਏ,
ਬਣਾਏ ਰੈਣ ਬਸੇਰੇ ਕੱਚੀਆਂ ਵਿਚ ਦੀਵਾਰਾਂ।

ਜੁਗੜੇ ਹੋਗੇ ਸੇਹਾਂ ਗੋਹਾਂ ਕਦੇ ਨਾ ਵੇਖੀਆਂ,
ਖੇਤੀਂ ਤਿੱਤਰ ਬਟੇਰੇ ਨਾ ਹੀ ਮਾਰਦੇ ਟਾਹਰਾਂ।

ਚੱਕੀ ਰਾਹਿਆਂ ਤੇ ਉੱਲੂਆਂ ਨੇ ਛੱਡ ਪੰਜਾਬ ਦਿੱਤਾ,
ਨਾ ਹੀ ਖੇਤੀ ਦਿਸਦੀਆਂ ਰੋਜ਼ਾਂ ਦੀਆਂ ਕਤਾਰਾਂ।

ਖੋਂਹਦੇ ਕਾਂ ਨਾ ਵੇਖੇ ਰੋਟੀ ਕਿਤੇ ਜਵਾਕਾਂ ਤੋਂ,
ਕਬੂਤਰ ਨਾ ਚਿੱਠੀ ਤੇ ਨਾ ਪਚਾਉਂਦੇ ਤਾਰਾਂ।

ਅਜੋਕੀ ਪੀੜ੍ਹੀ ਨਾ ਕੁਝ ਬਾਜ਼ੀ ਬਾਰੇ ਜਾਣਦੀ,
ਦੱਸੋ ਚੀਨਿਆਂ ਨੂੰ ਹੁਣ ਕਿਥੋਂ 'ਵਾਜ਼ਾਂ ਮਾਰਾਂ।

'ਦੱਦਾਹੂਰੀਆ' ਆਖੇ ਹੁਣ ਤਾਂ ਰੱਬ ਹੀ ਰਾਖਾ ਹੈ,
ਵਿਰਸਾ ਲਿਖਣ ਵਾਲੇ 'ਤੇ ਖਾਂਦੇ ਲੋਕੀਂ ਖਾਰਾਂ।


-ਜਸਵੀਰ ਸ਼ਰਮਾ ਦੱਧਾਹੂਰ
ਸ੍ਰੀ ਮੁਕਤਸਰ ਸਾਹਿਬ।
ਮੋਬਾਈਲ : 94176-22046.


ਖ਼ਬਰ ਸ਼ੇਅਰ ਕਰੋ






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX