ਨਵੀਂ ਦਿੱਲੀ, 13 ਨਵੰਬਰ (ਏਜੰਸੀ)- ਲਿਏਾਡਰ ਪੇਸ ਤੇ ਪੂਰਵ ਰਾਜਾ ਨਾਕਸਵਿਲੇ ਚੈਲੇਂਜਰ ਟਰਾਫ਼ੀ ਜਿੱਤ ਕੇ ਏ.ਟੀ.ਪੀ. ਵਿਸ਼ਵ ਦਰਜਾਬੰਦੀ 'ਚ ਪੁਰਸ਼ ਡਬਲਜ਼ 'ਚ ਅੱਗੇ ਵੱਧਣ 'ਚ ਸਫ਼ਲ ਰਹੇ, ਜਦਕਿ ਸਿੰਗਲਜ਼ 'ਚ ਯੂਕੀ ਭਾਂਬਰੀ ਵੀ 3 ਸਥਾਨਾ ਦੇ ਲਾਭ ਨਾਲ 137ਵੇਂ ਸਥਾਨ 'ਤੇ ਪਹੁੰਚ ...
ਲੰਡਨ-ਸਪੇਨ ਦੇ ਟੈਨਿਸ ਖਿਡਾਰੀ ਰਾਫੇਲ ਨਡਾਲ ਨੂੰ ਇੱਥੇ ਕੇ ਓ2 ੲਰੇਨਾ 'ਚ ਏ.ਟੀ.ਪੀ. ਵਿਸ਼ਵ ਟੂਰ ਫਾਈਨਲਜ਼ ਦੇ ਕੋਰਟ 'ਤੇ ਏ.ਟੀ.ਪੀ. ਵਿਸ਼ਵ ਨੰਬਰ 1 ਪੁਰਸਕਾਰ ਦਿੱਤਾ ਗਿਆ | 31 ਸਾਲ ਦੇ ਨਡਾਲ ਨੇ 21 ਅਗਸਤ ਨੂੰ ਬਰਤਾਨੀਆਂ ਦੇ ਐਾਡੀ ਮਰੇ ਨੂੰ ਪਿੱਛੇ ਛੱਡਦਿਆਂ ਵਿਸ਼ਵ ...
ਫੂਜੋਓ (ਚੀਨ), 13 ਨਵੰਬਰ (ਏਜੰਸੀ)- ਰਾਸ਼ਟਰੀ ਚੈਂਪੀਅਨ ਸਾਇਨਾ ਨੇਹਵਾਲ ਤੇ ਐਚ.ਐਸ. ਪ੍ਰਣਾਏ ਮੰਗਲਵਾਰ ਤੋਂ ਸ਼ੁਰੂ ਹੋ ਰਹੀ ਚਾਈਨਾ ਓਪਨ ਸੁਪਰ ਸੀਰੀਜ਼ ਪ੍ਰੀਮੀਅਰ ਜਿੱਤ ਕੇ ਦੁਬਈ ਸੁਪਰ ਸੀਰੀਜ਼ ਫਾਈਨਲਜ਼ ਲਈ ਕੁਆਲੀਫਾਈ ਕਰਨਾ ਚਾਹੁੰਣਗੇ | ਦੁਨੀਆ ਦੀ ਸਾਬਕਾ ਨੰਬਰ ਇਕ ਖਿਡਾਰੀ ਸਾਇਨਾ ਨੇ ਜਿੱਥੇ ਉਲੰਪਿਕ ਚਾਂਦੀ ਤਗਮਾ ਜੇਤੂ ਪੀ.ਵੀ. ਸਿੰਧੂ ਨੂੰ ਹਰਾ ਕੇ ਪਿਛਲੇ ਹਫ਼ਤੇ ਤੀਸਰੀ ਵਾਰੀ ਰਾਸ਼ਟਰੀ ਚੈਂਪੀਅਨਸ਼ਿਪ ਜਿੱਤੀ, ਉੱਥੇ ਪ੍ਰਣਾਏ ਨੇ ਕਿਦਾਂਬੀ ਨੂੰ ਹਰਾ ਕੇ ਪਹਿਲਾ ਰਾਸ਼ਟਰੀ ਖਿਤਾਬ ਆਪਣੇ ਨਾਂਅ ਕੀਤਾ | ਸਾਇਨਾ ਤੇ ਪ੍ਰਣਾਏ ਦੋਨੋਂ ਦੁਬਈ ਦਰਜ਼ਾਬੰਦੀ 'ਚ 11ਵੇਂ ਸਥਾਨ 'ਤੇ ਹਨ ਤੇ ਉਨ੍ਹਾਂ ਕੋਲ ਕੁਆਲੀਫਾਈ ਕਰਨ ਲਈ ਸਿਰਫ਼ ਦੋ ਟੂਰਨਾਮੈਂਟ ਚਾਈਨਾ ਓਪਨ ਤੇ ਹਾਂਗਕਾਂਗ ਓਪਨ ਬਚੇ ਹਨ | ਗਲਾਸਗੋ ਵਿਸ਼ਵ ਚੈਂਪੀਅਨਸ਼ਿਪ 'ਚ ਕਾਂਸੀ ਤਗਮਾ ਜਿੱਤਣ ਵਾਲੀ ਸਾਇਨਾ ਦਾ ਪਹਿਲਾ ਮੁਕਾਬਲਾ ਅਮਰੀਕਾ ਦੀ ਬੇਵੇਨ ਝਾਂਗ ਨਾਲ ਹੈ ਜਦਕਿ ਪ੍ਰਣਾਏ ਪਹਿਲੇ ਦੌਰ ਦੇ ਕੁਆਲੀਫਾਈਰ ਨਾਲ ਖੇਡਣਗੇ | ਜ਼ਿਕਰਯੋਗ ਹੈ ਕਿ ਇਸ ਸੀਜ਼ਨ 'ਚ ਪੰਜ ਫਾਈਨਲ ਖੇਡ ਕੇ ਚਾਰ ਖਿਤਾਬ ਜਿੱਤਣ ਵਾਲੇ ਸ੍ਰੀਕਾਂਤ ਨੇ ਮਾਸਪੇਸ਼ੀਆਂ 'ਚ ਖਿਚਾਵ ਕਾਰਨ ਆਰਾਮ ਲਿਆ ਹੈ | ਇਸ ਸੀਜ਼ਨ 'ਚ ਭਾਰਤ ਓਪਨ ਤੇ ਕੋਰੀਆ ਓਪਨ ਦੇ ਇਲਾਵਾ ਵਿਸ਼ਵ ਚੈਂਪੀਅਨਸ਼ਿਪ 'ਚ ਚਾਂਦੀ ਤਗਮਾ ਜਿੱਤਣ ਵਾਲੀ ਸਿੰਧੂ ਰਾਸ਼ਟਰੀ ਚੈਂਪੀਅਨਸ਼ਿਪ ਦੇ ਫਾਈਨਲ 'ਚ ਮਿਲੀ ਹਾਰ ਤੋਂ ਬਾਅਦ ਜਿੱਤ ਦੇ ਰਸਤੇ ਵਾਪਸ ਪਰਤਨਾ ਚਾਹੇਗੀ | ਉਹ ਪਹਿਲੇ ਦੌਰ 'ਚ ਜਾਪਾਨ ਦੀ ਸਾਯਾਕਾ ਸਾਤੋ ਨਾਲ ਖੇਡੇਗੀ, ਜਿਸ ਨੇ ਇਸ ਸਾਲ ਇੰਡੋਨੇਸ਼ੀਆ ਓਪਨ ਜਿੱਤਿਆ ਹੈ | ਪੁਰਸ਼ ਵਰਗ 'ਚ ਜਿੱਥੇ ਬੀ ਸਾਈ ਪ੍ਰਨੀਤ ਦਾ ਸਾਹਮਣਾ ਡੇਨਮਾਰਕ ਦੇ ਐਾਡਰਸ ਏਾਟੋਸੇਨ ਨਾਲ ਹੋਵੇਗਾ, ਉੱਥੇ ਅਜੇ ਜੈਰਾਮ ਜਾਪਾਨ ਦੇ ਕਾਜੂਮਾਸਾ ਸਕਾਈ ਨਾਲ ਖੇਡਣਗੇ | ਇਸ ਤੋਂ ਇਲਾਵਾ ਪਿਛਲੀਆਂ ਦੋ ਸੁਪਰ ਸੀਰੀਜ਼ ਤੋਂ ਬਾਹਰ ਰਹੇ ਸੌਰਭ ਤੇ ਸਮੀਰ ਵਰਮਾ ਵੀ ਵਾਪਸੀ ਕਰਨਗੇ |
ਨਵੀਂ ਦਿੱਲੀ, 13 ਨਵੰਬਰ (ਏਜੰਸੀ)- ਭਾਰਤ ਦੀ ਮੇਜ਼ਬਾਨੀ 'ਚ ਹੋਏ ਫੀਫਾ ਅੰਡਰ-17 ਵਿਸ਼ਵ ਕੱਪ ਨੂੰ ਦੇਸ਼ 'ਚ 4.7 ਕਰੋੜ ਲੋਕਾਂ ਨੇ ਦੇਖਿਆ | ਇਹ ਅੰਕੜਾ ਬਾਰਕ ਨੇ ਜਾਰੀ ਕੀਤਾ ਹੈ | ਭਾਰਤ 'ਚ ਪਹਿਲੀ ਵਾਰੀ ਕਰਵਾਏ ਗਏ ਅੰਡਰ-17 ਵਿਸ਼ਵ ਕੱਪ ਦਾ ਪ੍ਰਸਾਰਨ ਭਾਰਤ 'ਚ ਸੋਨੀ ਪਿਕਚਰਜ਼ ...
ਨਵੀਂ ਦਿੱਲੀ, 13 ਨਵੰਬਰ (ਏਜੰਸੀ)- ਅਮਰੀਕਾ 'ਚ ਏ.ਟੀ.ਪੀ. ਨਾਕਸਵਿਲੇ ਟੂਰਨਾਮੈਂਟ ਦੇ ਪੁਰਸ਼ ਡਬਲਜ਼ ਵਰਗ 'ਚ ਲਿਏਾਡਰ ਪੇਸ ਤੇ ਪੂਰਵ ਰਾਜਾ ਦੀ ਜੋੜੀ ਨੇ ਫਾਈਨਲ ਮੁਕਾਬਲੇ 'ਚ ਸੇਸੇਤਾਨੀ ਤੇ ਸਮਿਥ ਦੀ ਜੋੜੀ ਨੂੰ 7-6, ਤੇ 7-6 ਨਾਲ ਹਰਾ ਕੇ ਖਿਤਾਬ ਆਪਣੇ ਨਾਂਅ ਕਰ ਲਿਆ | ਉਨ੍ਹਾਂ ...
ਐੱਸ. ਏ. ਐੱਸ. ਨਗਰ, 13 ਨਵੰਬਰ (ਕੇ. ਐੱਸ. ਰਾਣਾ)- ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਲਾਂਡਰਾਂ ਦੇ ਖਿਡਾਰੀ ਜਿੱਥੇ ਵੇਟ ਤੇ ਪਾਵਰ ਲਿਫ਼ਟਿੰਗ ਦੇ ਖੇਤਰ ਵਿਚ ਪਿਛਲੇ 8 ਸਾਲਾਂ ਤੋਂ ਆਈ. ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਚੈਂਪੀਅਨ ਹਨ, ਉੱਥੇ ਟੇਬਲ ਟੈਨਿਸ, ...
ਕੋਲਕਾਤਾ, 13 ਨਵੰਬਰ (ਏਜੰਸੀ)- ਭਾਰਤੀ ਕ੍ਰਿਕਟ ਟੀਮ ਦੇ ਵਿਕਟਕੀਪਰ ਰਿਧੀਮਾਨ ਸਾਹਾ ਨੇ ਕਿਹਾ ਕਿ ਸ੍ਰੀਲੰਕਾ ਿਖ਼ਲਾਫ਼ ਉਨ੍ਹਾਂ ਦੀ ਟੀਮ ਦਾ ਪਹਿਲਾ ਟੀਚਾ ਈਡਨ ਗਾਰਡਨਜ਼ 'ਚ ਹੋਣ ਵਾਲੇ ਪਹਿਲੇ ਟੈਸਟ ਮੈਚ ਨੂੰ ਜਿੱਤਣਾ ਹੈ ਤਾਂਕਿ ਤਿੰਨ ਮੈਚਾਂ ਦੀ ਲੜੀ ਲਈ ਲੈਅ ਬਣਾਈ ...
ਨਵੀਂ ਦਿੱਲੀ, 13 ਨਵੰਬਰ (ਏਜੰਸੀ)- ਵਿਸ਼ਵ ਕ੍ਰਿਕਟ ਨੂੰ ਇਕ ਹੋਰ ਅਨੌਖੇ ਗੇਂਦਬਾਜ਼ੀ ਐਕਸ਼ਨ ਵਾਲਾ ਸਪਿਨਰ ਮਿਲ ਗਿਆ ਹੈ | ਸ੍ਰੀ ਲੰਕਾ ਦੇ ਲੈਗ ਸਪਿਨਰ ਕੇਵਿਨ ਕੋਥੀਗੋਡਾ ਦਾ ਐਕਸ਼ਨ ਸਾਬਕਾ ਦੱਖਣੀ ਅਫਰੀਕਾ ਦੇ ਖਿਡਾਰੀ ਪਾਲ ਐਡਮਜ਼ ਤੇ ਭਾਰਤੀ ਗੇਂਦਬਾਜ਼ ਸ਼ਿਵਿਲ ...
ਅੰਮਿ੍ਤਸਰ, 13 ਨਵੰਬਰ (ਹਰਜਿੰਦਰ ਸਿੰਘ ਸ਼ੈਲੀ)-ਕਰੀਬ 7 ਸਾਲਾਂ ਦੇ ਲੰਬੇ ਵਕਫੇ ਤੋਂ ਬਾਅਦ ਅੰਮਿ੍ਤਸਰ ਦੇ ਕੌਮਾਂਤਰੀ ਕਿ੍ਕਟ ਸਟੇਡੀਅਮ ਗਾਂਧੀ ਗਰਾਉਂਡ ਨੂੰ ਪਹਿਲੇ ਦਰਜ਼ੇ ਦੇ ਘਰੇਲੂ ਕਿ੍ਕਟ ਮੈਚਾਂ ਦੀ ਮੇਜ਼ਬਾਨੀ ਕਰਨ ਦਾ ਮੌਕਾ ਮਿਲਿਆ ਹੈ | ਇਸ ਤੋਂ ਪਹਿਲਾਂ ਸਾਲ ...
ਜੰਮੂ, 13 ਨਵੰਬਰ (ਏਜੰਸੀਆਂ)- ਭਾਰਤ ਦਾ ਸਵਰਗ ਕਹੇ ਜਾਣ ਵਾਲੇ ਕਸ਼ਮੀਰੀ ਲੋਕਾਂ ਦਾ ਜੀਵਨ ਏਨਾ ਆਸਾਨ ਨਹੀਂ ਹੈ, ਜਿੰਨਾ ਅਸੀਂ ਸਮਝਦੇ ਹਾਂ | ਜਿੰਨੀਆਂ ਵਾਦੀਆਂ ਸਾਨੂੰ ਸੋਹਣੀਆਂ ਲਗਦੀਆਂ ਹਨ ਪਰ ਕਸ਼ਮੀਰ ਦਾ ਨਾਂਅ ਆਉਂਦੇ ਹੀ ਖ਼ਤਰਿਆਂ ਦੇ ਪਰਛਾਵੇਂ ਅਤੇ ਦਹਿਸ਼ਤਗਰਦੀ ...
ਨਵੀਂ ਦਿੱਲੀ, 13 ਨਵੰਬਰ (ਏਜੰਸੀ)- ਏਸ਼ੀਆ ਕੱਪ 'ਚ ਭਾਰਤੀ ਟੀਮ ਨੂੰ ਹਰਾ ਕੇ ਸਭ ਨੂੰ ਹੈਰਾਨ ਕਰਨ ਵਾਲੀ ਨੇਪਾਲੀ ਕ੍ਰਿਕਟ ਟੀਮ ਨੂੰ ਭਾਰਤ ਦੇ ਅੰਡਰ-19 ਕੋਚ ਰਾਹੁਲ ਦ੍ਰਾਵਿੜ ਨੇ ਵਧਾਈ ਦਿੱਤੀ ਹੈ | ਨੇਪਾਲ ਦੀ ਕ੍ਰਿਕਟ ਟੀਮ ਨੇ ਭਾਰਤ ਨੂੰ 19 ਦੌੜਾਂ ਨਾਲ ਹਰਾਇਆ ਸੀ | ...
ਮੁੰਬਈ, 13 ਨਵੰਬਰ (ਏਜੰਸੀ)- ਕ੍ਰਿਕਟ 'ਚ ਬਦਲਾਵਾਂ ਲਈ ਲਾਗੂ ਕੀਤੀਆਂ ਜਾਣ ਵਾਲੀਆਂ ਲੋਢਾ ਕਮੇਟੀ ਦੀਆਂ ਸਿਫ਼ਾਰਿਸ਼ਾਂ ਬਹੁਤ ਕੁਝ ਨਵਾਂ ਲਿਆਉਣ ਵਾਲੀ ਹੈ | ਅਜੇ ਤੱਕ ਇਨ੍ਹਾਂ ਸਿਫ਼ਾਰਿਸ਼ਾਂ ਨੂੰ ਬੀ.ਸੀ.ਸੀ.ਆਈ. ਜਾਂ ਸੂਬਾ ਇਕਾਈ ਨੇ ਪੂਰੀ ਤਰ੍ਹਾਂ ਨਾਲ ਲਾਗੂ ਨਹੀਂ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX