ਤਾਜਾ ਖ਼ਬਰਾਂ


ਦਰਿਆ ਰਾਵੀ 'ਚ ਨਹਾਉਣ ਗਏ 3 ਨੌਜਵਾਨਾਂ 'ਚੋਂ ਇਕ ਰੁੜ੍ਹਿਆ 2 ਨੂੰ ਪਿੰਡ ਵਾਸੀਆਂ ਬਚਾਇਆ
. . .  1 day ago
ਗੱਗੋਮਾਹਲ/ਰਮਦਾਸ, 21 ਮਈ (ਬਲਵਿੰਦਰ ਸਿੰਘ ਸੰਧੂ/ਜਸਵੰਤ ਸਿੰਘ ਵਾਹਲਾ)-ਸਰਹੱਦੀ ਪਿੰਡ ਦਰੀਆ ਮੂਸਾ ਨਜ਼ਦੀਕ ਦਰਿਆ ਰਾਵੀ 'ਚ ਨਹਾਉਣ ਸਮੇਂ ਇਕ ਨੌਜਵਾਨ ਸੁਖਵਿੰਦਰ ਸਿੰਘ ਪੁੱਤਰ ਕੁਲਦੀਪ...
ਬੱਚੀ ਵਿੰਡ, ਪਿੰਡ ਸ਼ਹੂਰਾ ਵਿਖੇ ਚੋਣ ਰੱਦ ਹੋਣ ਕਰਕੇ ਰਾਜਨੀਤਿਕ ਪਾਰਾ ਮੁੜ ਗਰਮਾਇਆ , ਵੋਟਾਂ ਕੱਲ੍ਹ
. . .  1 day ago
ਦਰਸ਼ਨ ਕਰੋ ਜੀ , ਸ੍ਰੀ ਕਰਤਾਰਪੁਰ ਸਾਹਿਬ ਨਾਰੋਵਾਲ ਪਾਕਿਸਤਾਨ ਤੋ ਭਾਰਤ ਵੱਲ ਬਣਾਏ ਜਾ ਰਹੇ ਲਾਂਘੇ ਦੀਆਂ ਤਾਜ਼ਾ ਤਸਵੀਰਾਂ ਰਾਹੀਂ
. . .  1 day ago
ਦੁਬਈ ਤੋਂ ਪੁੱਜੇ ਦੋ ਸਕੇ ਭਰਾ ਯਾਤਰੀਆਂ ਕੋਲੋਂ ਕਰੀਬ ਸਾਢੇ 11ਲੱਖ ਦਾ ਸੋਨਾ ਬਰਾਮਦ
. . .  1 day ago
ਰਾਜਾਸਾਂਸੀ, 21,(ਹੇਰ/ਹਰਦੀਪ ਸਿੰਘ ਖੀਵਾ) ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਅੱਜ ਦੁਬਈ ਤੋਂ ਪੁੱਜੇ ਦੋ ਯਾਤਰੀ (ਸਕੇ ਭਰਾਵਾਂ) ਕੋਲੋਂ ਕਸਟਮ ਅਧਿਕਾਰੀਆਂ ਵੱਲੋਂ ਤਲਾਸ਼ੀ ਦੌਰਾਨ 349 ਗ੍ਰਾਮ ਸੋਨਾ ਬਰਾਮਦ ...
ਦਿਲਜੀਤ ਦੁਸਾਂਝ ਤੇ ਨੀਰੂ ਬਾਜਵਾ ਦੀ ਫ਼ਿਲਮ 'ਛੜਾ' ਦਾ ਟਰੇਲਰ ਰਿਲੀਜ਼
. . .  1 day ago
ਲੁਧਿਆਣਾ, 21 ਮਈ ( ਪੁਨੀਤ ਬਾਵਾ)-ਬਾਲੀਵੁੱਡ ਸਟਾਰ ਤੇ ਗਾਇਕ ਦਿਲਜੀਤ ਦੁਸਾਂਝ ਅਤੇ ਅਦਾਕਾਰਾ ਨੀਰੂ ਬਾਜਵਾ ਦੀ 21 ਜੂਨ ਨੂੰ ਰਿਲੀਜ਼ ਹੋਣ ਵਾਲੀ ਪੰਜਾਬੀ ਫ਼ਿਲਮ ਛੜਾ ਦਾ ਅੱਜ ਟਰੇਲਰ ਰਿਲੀਜ਼ ਕੀਤਾ ਗਿਆ ...
ਦਿੱਲੀ 'ਚ ਕੇਂਦਰੀ ਕੈਬਨਿਟ ਦੀ ਬੈਠਕ ਜਾਰੀ
. . .  1 day ago
ਨਵੀਂ ਦਿੱਲੀ, 21 ਮਈ- ਦਿੱਲੀ 'ਚ ਭਾਜਪਾ ਦੇ ਦਫ਼ਤਰ 'ਚ ਕੇਂਦਰੀ ਕੈਬਨਿਟ ਦੀ ਬੈਠਕ ਚੱਲ ਰਹੀ ਹੈ। ਇਸ ਬੈਠਕ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ...
ਬਾਘਾਪੁਰਾਣਾ : ਪੇਂਡੂ ਮਜ਼ਦੂਰ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ਵਲੋਂ ਡੀ. ਐੱਸ. ਪੀ. ਦਫ਼ਤਰ ਦਾ ਘਿਰਾਓ ਜਾਰੀ
. . .  1 day ago
ਬਾਘਾਪੁਰਾਣਾ, 21 ਮਈ (ਬਲਰਾਜ ਸਿੰਗਲਾ)- ਅੱਜ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਅਤੇ ਨੌਜਵਾਨ ਭਾਰਤ ਸਭਾ ਨੇ ਡੀ. ਐੱਸ. ਪੀ. ਦਫ਼ਤਰ ਬਾਘਾਪੁਰਾਣਾ ਦੇ ਘਿਰਾਓ ਕਰੀਬ ਸਵੇਰੇ 11 ਵਜੇ ਤੋਂ ਸ਼ੁਰੂ ਕੀਤਾ ਹੋਇਆ ਹੈ। ਇਸ ਦੀ ਅਗਵਾਈ ਮੰਗਾ ਸਿੰਘ ਵੈਰਕੋ ਅਤੇ...
ਹਾਈਕੋਰਟ ਦੀ ਧਮਕੀ ਦੇ ਕੇ ਕਿਸਾਨਾਂ 'ਤੇ ਬਿੱਲ ਥੋਪਣਾ ਚਾਹੁੰਦਾ ਹੈ ਬਿਜਲੀ ਵਿਭਾਗ- ਅਜਮੇਰ ਲੱਖੋਵਾਲ
. . .  1 day ago
ਪਟਿਆਲਾ, 21 ਮਈ (ਅਮਨਦੀਪ ਸਿੰਘ)- ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਪ੍ਰਧਾਨ ਅਜਮੇਰ ਸਿੰਘ ਲੱਖੋਵਾਲ ਨੇ ਅੱਜ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ ਕਿ ਬਿਜਲੀ ਵਿਭਾਗ ਕਿਸਾਨਾਂ ਨੂੰ ਬਿਜਲੀ ਦੇ ਬਿੱਲ ਭਰਨ ਲਈ ਆਖਦਾ ਹੈ, ਜਿਸ ਦਾ ਅਸੀਂ ਕਿਸਾਨ ਵਿਰੋਧ...
ਕੇਂਦਰੀ ਕੈਬਨਿਟ ਦੀ ਬੈਠਕ 'ਚ ਸ਼ਾਮਲ ਹੋਣ ਲਈ ਭਾਜਪਾ ਦਫ਼ਤਰ ਪਹੁੰਚੇ ਕਈ ਕੇਂਦਰੀ ਮੰਤਰੀ
. . .  1 day ago
ਨਵੀਂ ਦਿੱਲੀ, 21 ਮਈ- ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ, ਮੇਨਕਾ ਗਾਂਧੀ ਅਤੇ ਜਨਰਲ ਵੀ. ਕੇ. ਸਿੰਘ ਅੱਜ ਸ਼ਾਮੀਂ 5 ਵਜੇ ਹੋਣ ਵਾਲੀ ਕੇਂਦਰੀ ਕੈਬਨਿਟ ਦੀ ਬੈਠਕ 'ਚ ਸ਼ਾਮਲ ਹੋਣ ਲਈ ਭਾਜਪਾ ਦਫ਼ਤਰ 'ਚ...
ਈ. ਵੀ. ਐੱਮ. ਨਾਲ ਛੇੜਛਾੜ ਦੀਆਂ ਖ਼ਬਰਾਂ ਨਾਲ ਮੈਂ ਚਿੰਤਾ 'ਚ ਹਾਂ- ਪ੍ਰਣਬ ਮੁਖਰਜੀ
. . .  1 day ago
ਨਵੀਂ ਦਿੱਲੀ, 21 ਮਈ- ਦੇਸ਼ ਭਰ 'ਚ ਈ. ਵੀ. ਐੱਮ. ਨਾਲ ਛੇੜਛਾੜ ਦੀਆਂ ਖ਼ਬਰਾਂ 'ਤੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਈ. ਵੀ. ਐੱਮ. ਨਾਲ ਛੇੜਛਾੜ ਦੀਆਂ ਖ਼ਬਰਾਂ ਤੋਂ ਉਹ ਚਿੰਤਤ ਹਨ...
ਵੀ. ਵੀ. ਪੈਟ ਦੇ ਮੁੱਦੇ 'ਤੇ ਚੋਣ ਕਮਿਸ਼ਨ ਨਾਲ ਮੁਲਾਕਾਤ ਕਰਨ ਪਹੁੰਚੇ ਵਿਰੋਧੀ ਧਿਰ ਦੇ ਨੇਤਾ
. . .  1 day ago
ਨਵੀਂ ਦਿੱਲੀ, 21 ਮਈ- ਦਿੱਲੀ ਦੇ ਕਾਂਸਟੀਚਿਊਸ਼ਨ ਕਲੱਬ 'ਚ ਬੈਠਕ ਕਰਨ ਤੋਂ ਬਾਅਦ ਵਿਰੋਧੀ ਧਿਰ ਦੇ ਨੇਤਾ ਹੁਣ ਵੀ. ਵੀ. ਪੈਟ ਦੇ ਮੁੱਦੇ 'ਤੇ ਚੋਣ ਕਮਿਸ਼ਨ ਨਾਲ ਮੁਲਾਕਾਤ ਕਰਨ ਲਈ ਪਹੁੰਚੇ ਹਨ। ਚੋਣ ਕਮਿਸ਼ਨ ਨਾਲ ਮੁਲਾਕਾਤ ਕਰਨ ਤੋਂ ਬਾਅਦ ਉਹ...
ਸ਼ੋਪੀਆਂ ਦੇ ਜੰਗਲ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ
. . .  1 day ago
ਸ੍ਰੀਨਗਰ, 21 ਮਈ- ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ 'ਚ ਅੱਜ ਸੁਰੱਖਿਆ ਬਲਾਂ ਦੀ ਸਾਂਝੀ ਟੀਮ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ ਸ਼ੁਰੂ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ। ਜਾਣਕਾਰੀ ਮੁਤਾਬਕ ਇਹ ਮੁਠਭੇੜ ਜ਼ਿਲ੍ਹੇ ਦੇ ਯਾਰਵਾਨ ਇਲਾਕੇ ਦੇ ਜੰਗਲ 'ਚ...
ਬਾਘਾਪੁਰਾਣਾ ਨੇੜਿਓਂ ਲੁਟੇਰਿਆਂ ਨੇ ਪਿਸਤੌਲ ਦੀ ਨੋਕ 'ਤੇ ਖੋਹੀ ਗੱਡੀ
. . .  1 day ago
ਬਾਘਾਪੁਰਾਣਾ, 21 ਮਈ (ਬਲਰਾਜ ਸਿੰਗਲਾ)- ਬਾਘਾਪੁਰਾਣਾ ਨੇੜਿਓਂ ਅੱਜ ਲੁਟੇਰਿਆਂ ਵਲੋਂ ਇੱਕ ਇਨੋਵਾ ਗੱਡੀ ਨੂੰ ਪਿਸਤੌਲ ਦੀ ਨੋਕ 'ਤੇ ਅਗਵਾ ਕਰਨ ਦੀ ਖ਼ਬਰ ਮਿਲੀ ਹੈ। ਜਾਣਕਾਰੀ ਮੁਤਾਬਕ ਬਾਘਾਪੁਰਾਣਾ ਨਿਵਾਸੀ ਹਿਮਾਂਸ਼ੂ ਮਿੱਤਲ ਆਪਣੇ ਇੱਕ ਹੋਰ ਸਾਥੀ ਨਾਲ...
ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹਨ ਈ. ਵੀ. ਐੱਮ.- ਚੋਣ ਕਮਿਸ਼ਨ
. . .  1 day ago
ਨਵੀਂ ਦਿੱਲੀ, 21 ਮਈ- ਚੋਣ ਕਮਿਸ਼ਨ ਨੇ ਉੱਤਰ ਪ੍ਰਦੇਸ਼ ਅਤੇ ਬਿਹਾਰ ਦੀਆਂ ਕੁਝ ਥਾਵਾਂ 'ਤੇ ਈ. ਵੀ. ਐੱਮ. ਦੀ ਹੇਰਾ-ਫੇਰੀ ਦੇ ਦੋਸ਼ਾਂ ਨੂੰ ਬੇਬੁਨਿਆਦ ਅਤੇ ਪੂਰੀ ਤਰ੍ਹਾਂ ਨਾਲ ਗਲਤ ਦੱਸਦਿਆਂ ਕਿਹਾ ਹੈ ਕਿ ਈ. ਵੀ. ਐੱਮ. ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹਨ ਅਤੇ ਉਨ੍ਹਾਂ ਦੀ...
ਪੱਲੇਦਾਰਾਂ ਦੇ ਦੋ ਧੜਿਆਂ 'ਚ ਹੋਈ ਲੜਾਈ, ਕਈ ਜ਼ਖ਼ਮੀ
. . .  1 day ago
ਤਪਾ ਮੰਡੀ, 21 ਮਈ (ਵਿਜੇ ਸ਼ਰਮਾ)- ਅੱਜ ਇੱਥੇ ਪੱਲੇਦਾਰਾਂ ਦੇ ਦੋ ਧੜਿਆਂ ਵਿਚਾਲੇ ਹੋਈ ਲੜਾਈ ਦੌਰਾਨ ਕਈ ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ। ਜਾਣਕਾਰੀ ਮੁਤਾਬਕ ਸਪੈਸ਼ਲ ਲੋਡ ਭਰਨ ਨੂੰ ਲੈ ਕੇ ਦੋ ਧੜਿਆਂ ਦੇ ਪੱਲੇਦਾਰ ਆਪਸ 'ਚ ਉਲਝ ਗਏ...
ਦਿੱਲੀ 'ਚ ਵਿਰੋਧੀ ਧਿਰ ਦੇ ਨੇਤਾਵਾਂ ਦੀ ਬੈਠਕ ਸ਼ੁਰੂ
. . .  1 day ago
ਅੱਗ ਲੱਗਣ ਕਾਰਨ ਪ੍ਰਵਾਸੀ ਮਜ਼ਦੂਰਾਂ ਦੀ ਝੁੱਗੀਆਂ ਸੜ ਕੇ ਹੋਈਆਂ ਸੁਆਹ, ਦੋ ਮਾਸੂਮ ਬੱਚੀਆਂ ਦੀ ਮੌਤ
. . .  1 day ago
ਜੇਕਰ ਸਿੱਧੂ ਨੂੰ ਕਿਸੇ ਤਰ੍ਹਾਂ ਦੀ ਨਾਰਾਜ਼ਗੀ ਸੀ ਤਾਂ ਉਹ ਹਾਈਕਮਾਂਡ ਨਾਲ ਗੱਲਬਾਤ ਕਰ ਸਕਦੇ ਸਨ- ਪ੍ਰਨੀਤ ਕੌਰ
. . .  1 day ago
ਸੰਜੇ ਸਿੰਘ ਨੇ ਅਖਿਲੇਸ਼ ਯਾਦਵ ਨਾਲ ਕੀਤੀ ਮੁਲਾਕਾਤ, ਕਿਹਾ- ਦੇਸ਼ ਭਰ 'ਚੋਂ ਹੋਵੇਗਾ ਭਾਜਪਾ ਦਾ ਸਫ਼ਾਇਆ
. . .  1 day ago
ਅਫ਼ਗ਼ਾਨਿਸਤਾਨ 'ਚ 9 ਤਾਲਿਬਾਨੀ ਅੱਤਵਾਦੀ ਢੇਰ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 29 ਕੱਤਕ ਸੰਮਤ 549

ਦਿੱਲੀ

ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਲੋਨੀ ਰੋਡ ਦੇ ਵਿਦਿਆਰਥੀਆਂ ਨੇ ਕੀਰਤਨ ਮੁਕਾਬਲੇ 'ਚ ਕੀਤੀ ਚੰਗੀ ਪੇਸ਼ਕਾਰੀ

ਨਵੀਂ ਦਿੱਲੀ, 13 ਨਵੰਬਰ (ਬਲਵਿੰਦਰ ਸਿੰਘ ਸੋਢੀ)-ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਲੋਨੀ ਰੋਡ ਸ਼ਾਹਦਰਾ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਕੁਲਵੰਤ ਸਿੰਘ ਬਾਠ, ਮੈਨੇਜਰ ਰਵਿੰਦਰ ਸਿੰਘ ਵਲੋਂ ਵਿਦਿਆਰਥੀਆਂ ਨੂੰ ਆਪਣੇ ਵਿਰਸੇ ਅਤੇ ਸਿੱਖੀ ਕਦਰਾਂ-ਕੀਮਤਾਂ ਨਾਲ ...

ਪੂਰੀ ਖ਼ਬਰ »

ਮਹਾਰਾਜਾ ਰਣਜੀਤ ਸਿੰਘ ਦੇ ਇਤਿਹਾਸ ਨੂੰ ਸਕੂਲੀ ਸਿਲੇਬਸ 'ਚ ਸ਼ਾਮਿਲ ਕਰੇ ਦਿੱਲੀ ਸਰਕਾਰ-ਜੀ.ਕੇ.

ਨਵੀਂ ਦਿੱਲੀ, 13 ਨਵੰਬਰ (ਜਗਤਾਰ ਸਿੰਘ)-ਦਿੱਲੀ ਸਿੱਖ ਗੁਰਦੁਆਰਾ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਦਿੱਲੀ ਸਰਕਾਰ ਨੂੰ , ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਇਤਿਹਾਸ ਸਕੂਲੀ ਕਿਤਾਬਾਂ 'ਚ ਪੜ੍ਹਾਏ ਜਾਣ ਮੰਗ ਕੀਤੀ ਹੈ | ਸ਼ੇਰੇ ਪੰਜਾਬ ਦੇ ਜਨਮ ...

ਪੂਰੀ ਖ਼ਬਰ »

ਡੀ.ਡੀ.ਏ. ਦੇ ਫ਼ਲੈਟਾਂ ਦਾ ਡਰਾਅ ਇਸੇ ਮਹੀਨੇ ਦੇ ਅਖ਼ੀਰ 'ਚ

ਨਵੀਂ ਦਿੱਲੀ, 13 ਨਵੰਬਰ (ਬਲਵਿੰਦਰ ਸਿੰਘ ਸੋਢੀ)-ਡੀ. ਡੀ. ਏ. ਵਲੋਂ ਇਸੇ ਮਹੀਨੇ ਦੇ ਅਖ਼ੀਰ ਤੱਕ 12 ਹਜ਼ਾਰ ਫਲੈਟਾਂ ਦਾ ਡਰਾਅ ਕੱਢਿਆ ਜਾਵੇਗਾ, ਜਿਸ ਪ੍ਰਤੀ 40 ਹਜ਼ਾਰ ਲੋਕਾਂ ਨੇ ਆਪਣੇ ਫਾਰਮ ਭਰੇ ਸਨ | ਇਹ ਫਲੈਟ ਦੁਆਰਕ, ਪੀਤਮਪੁਰਾ, ਨਰੇਲਾ, ਬਵਾਨਾ ਬਸੰਤ ਕੁੰਜ, ਰੋਹਿਣੀ, ...

ਪੂਰੀ ਖ਼ਬਰ »

ਅੱਤਵਾਦੀਆਂ ਨੂੰ ਕਾਬੂ ਕਰਨ ਪ੍ਰਤੀ ਮੈਟਰੋ ਰੇਲ ਦਾ ਅੱਤਵਾਦੀ ਵਿਰੋਧੀ ਦਸਤਾ ਤਿਆਰ

ਨਵੀਂ ਦਿੱਲੀ, 13 ਨਵੰਬਰ (ਬਲਵਿੰਦਰ ਸਿੰਘ ਸੋਢੀ)-ਦਿੱਲੀ ਵਿਚ ਟਰਾਂਸਪੋਰਟ ਦੇ ਮਾਮਲੇ ਵਿਚ ਲੋਕਾਂ ਲਈ ਲਾਈਫ਼ ਲਾਈਨ ਬਣੀ ਮੈਟਰੋ ਰੇਲ ਵਿਚ ਸਫ਼ਰ ਕਰਨ ਵਾਲੇ ਯਾਤਰੀਆਂ ਦੀ ਸੁਰੱ ਖਿਆ ਲਈ ਸਮੇਂ-ਸਮੇਂ 'ਤੇ ਮੈਟਰੋ ਪ੍ਰਸ਼ਾਸਨ ਸਖ਼ਤ ਪ੍ਰਬੰਧ ਕਰਨ ਵਿਚ ਜੁਟਿਆ ਹੋਇਆ ਹੈ | ...

ਪੂਰੀ ਖ਼ਬਰ »

ਸਿਰਸਾ ਵਲੋਂ ਮੋਦੀ ਨੂੰ ਚਿੱਠੀ ਲਿਖ ਕੇ ਬਾਲ ਦਿਵਸ ਨੂੰ ਚਾਰ ਸਾਹਿਬਜ਼ਾਦਿਆਂ ਦੇ ਨਾਂਅ 'ਤੇ ਮਨਾਏ ਜਾਣ ਦੀ ਅਪੀਲ

ਨਵੀਂ ਦਿੱਲੀ, 13 ਨਵੰਬਰ (ਜਗਤਾਰ ਸਿੰਘ)- ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਪ੍ਰਧਾਨ ਮੰਰਤੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਦੇਸ਼ ਵਿਚ ਬਾਲ ਦਿਵਸ ਨੂੰ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ...

ਪੂਰੀ ਖ਼ਬਰ »

ਇਕ ਕਰੋੜ ਦੇ ਸੋਨੇ ਦੇ ਗਹਿਣੇ ਚੋਰੀ ਕਰਨ ਵਾਲਾ ਕਾਬੂ

ਨਵੀਂ ਦਿੱਲੀ, 13 ਨਵੰਬਰ (ਬਲਵਿੰਦਰ ਸਿੰਘ ਸੋਢੀ)-ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਨੇ ਦਿੱਲੀ ਦੇ ਕਰੋਲ ਬਾਗ ਇਲਾਕੇ 'ਚ ਆਪਣੇ ਸਾਥੀਆਂ ਨੂੰ ਨਸ਼ੇ ਵਾਲੀ ਮਠਿਆਈ ਖੁਆ ਕੇ ਬੇਹੋਸ਼ ਕਰਨ ਤੇ ਤਕਰੀਬਨ ਇਕ ਕਰੋੜ ਦੇ ਗਹਿਣੇ ਲੈ ਕੇ ਭੱਜਣ ਵਾਲੇ ਸੁਰਜੀਤ (33) ਨੂੰ ਪੱਛਮੀ ...

ਪੂਰੀ ਖ਼ਬਰ »

ਪਾਰਕਿੰਗ ਦਾ ਕਿਰਾਇਆ ਵਧਾਉਣ ਦੀ ਥਾਂ ਮੁਫ਼ਤ ਪਾਰਕਿੰਗ ਕਰਨੀ ਚਾਹੀਦੀ ਹੈ-ਮੰਚ

ਨਵੀਂ ਦਿੱਲੀ, 13 ਨਵੰਬਰ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੀਆਂ ਵੱਖ-ਵੱਖ ਸੰਸਥਾਵਾਂ ਨੇ ਦਿੱਲੀ ਅਤੇ ਐਨ. ਸੀ. ਆਰ. ਵਿਚ ਵਧਦੀ ਪ੍ਰਦੂਸ਼ਣ ਦੀ ਸਮੱਸਿਆ ਦਾ ਬਹਾਨਾ ਬਣਾ ਕੇ ਪਾਰਕਿੰਗ ਦੇ ਰੇਟ ਵਿਚ 4 ਗੁਣਾ ਕੀਤੇ ਵਾਧੇ ਦੇ ਫ਼ੈਸਲੇ ਦਾ ਸਖ਼ਤ ਵਿਰੋਧ ਕੀਤਾ ਹੈ ਅਤੇ ਜਨਹਿੱਤ ...

ਪੂਰੀ ਖ਼ਬਰ »

ਜੀ.ਕੇ. ਵਲੋਂ ਰਾਸ਼ਟਰੀ ਸਿੱਖ ਸੰਗਤ ਦੇ ਸਮਾਗਮ ਲਈ ਕੀਤੀ ਮਦਦ ਦੇ ਸਬੂਤ ਅਕਾਲ ਤਖ਼ਤ ਸਾਹਿਬ ਕੋਲ ਪੇਸ਼ ਕੀਤੇ ਜਾਣਗੇ-ਸ਼ੰਟੀ

ਨਵੀਂ ਦਿੱਲੀ, 13 ਨਵੰਬਰ (ਜਗਤਾਰ ਸਿੰਘ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਗੁਰਮੀਤ ਸਿੰਘ ਸ਼ੰਟੀ (ਮੌਜੂਦਾ ਮੈਂਬਰ) ਨੇ ਦਿੱਲੀ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. 'ਤੇ ਤਿੱਖੇ ਹਮਲੇ ਕਰਦੇ ਹੋਏ ਕਥਿਤ ਤੌਰ 'ਤੇ ਦਾਅਵਾ ਕੀਤਾ ਹੈ ਕਿ ...

ਪੂਰੀ ਖ਼ਬਰ »

ਭਾਈ ਗੁਰਦਾਸ ਗਰੁੱਪ ਦੇ ਵਿਦਿਆਰਥੀ ਟੈਕਨੀਕਲ ਯੂਨੀਵਰਸਿਟੀ ਮੈਰਿਟ ਲਿਸਟ ਵਿਚ ਸ਼ਾਮਿਲ

ਸੰਗਰੂਰ, 13 ਨਵੰਬਰ (ਸੁਖਵਿੰਦਰ ਸਿੰਘ ਫੱੁਲ)- ਭਾਈ ਗੁਰਦਾਸ ਗਰੁੱਪ ਦੇ ਡਿਗਰੀ ਕਾਲਜ ਦੇ ਵਿਦਿਆਰਥੀਆਂ ਨੇ ਪਹਿਲੇ ਸਮੈਸਟਰ ਦੀਆਂ ਯੂਨੀਵਰਸਿਟੀ ਪ੍ਰੀਖਿਆਵਾਂ ਵਿਚ ਪਹਿਲੀਆਂ ਪੁਜ਼ੀਸ਼ਨਾਂ ਹਾਸਿਲ ਕਰਨ ਦਾ ਮਾਨ ਪ੍ਰਾਪਤ ਕੀਤਾ ਹੈ | ਡਿਗਰੀ ਕਾਲਜ ਦੇ ਵਿਦਿਆਰਥੀਆਂ ...

ਪੂਰੀ ਖ਼ਬਰ »

ਅਕਾਲ ਅਕੈਡਮੀ ਬੜੂ ਸਾਹਿਬ ਵਿਖੇ ਸਾਲਾਨਾ ਇਨਾਮ ਵੰਡ ਤੇ ਸੱਭਿਆਚਾਰਕ ਪ੍ਰੋਗਰਾਮ

ਧਰਮਗੜ੍ਹ, 13 ਨਵੰਬਰ (ਗੁਰਜੀਤ ਸਿੰਘ ਚਹਿਲ)- ਕਲਗ਼ੀਧਰ ਟਰੱਸਟ ਗੁਰਦੁਆਰਾ ਬੜੂ ਸਾਹਿਬ (ਹਿ.ਪ੍ਰ.) ਵਲੋਂ ਅਕਾਲ ਅਕੈਡਮੀ, ਬੜੂ ਸਾਹਿਬ ਵਿਖੇ 29ਵਾਂ ਸਾਲਾਨਾ ਸਾਲਾਨਾ ਇਨਾਮ ਵੰਡ ਅਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ, ਜਿਸ 'ਚ ਮੁੱਖ ਮਹਿਮਾਨ ਵਜੋਂ ਹਿਮਾਚਲ ...

ਪੂਰੀ ਖ਼ਬਰ »

ਵਾਤਾਵਰਨ ਤੇ ਪਰਾਲੀ ਨੇ ਉੱਤਰੀ ਭਾਰਤ 'ਚ ਪਾਏ ਪੁਆੜੇ

ਚੰਡੀਗੜ੍ਹ, 13 ਨਵੰਬਰ (ਐਨ.ਐਸ. ਪਰਵਾਨਾ)- ਵਾਤਾਵਰਨ ਤੇ ਪਰਾਲੀ ਦੇ ਕਾਰਨ ਪੰਜਾਬ, ਹਰਿਆਣਾ ਤੇ ਦਿੱਲੀ ਵਿਚ ਜੋ ਗੰਭੀਰ ਸਥਿਤੀ ਪੈਦਾ ਹੋ ਗਈ ਹੈ, ਉਸ 'ਤੇ ਵਿਚਾਰ ਕਰਨ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਬੁੱਧਵਾਰ ਨੂੰ ਚੰਡੀਗੜ੍ਹ ਆ ਰਹੇ ਹਨ ਜਿੱਥੇ ਉਨ੍ਹਾਂ ...

ਪੂਰੀ ਖ਼ਬਰ »

ਮਿਸਟਰ ਪੰਜਾਬ 2017 ਦਾ 5ਵਾਂ ਆਡੀਸ਼ਨ ਗੁਰਦੁਆਰਾ ਦੀਵਾਨ ਅਸਥਾਨ ਵਿਖੇ ਕਰਵਾਇਆ

ਜਲੰਧਰ, 13 ਨਵੰਬਰ (ਹਰਵਿੰਦਰ ਸਿੰਘ ਫੁੱਲ)-ਸਿੱਖੀ ਦੀ ਚੜਦੀ ਕਲਾ, ਨੌਜਵਾਨਾਂ ਨੂੰ ਪਤਿਤਪੁਣੇ ਤੋਂ ਦੂਰ ਕਰਨ ਅਤੇ ਸਾਬਤ ਸੂਰਤ ਦਸਤਾਰਧਾਰੀ ਸਖਸ਼ੀਅਤ ਨੂੰ ਪ੍ਰਫੁਲਿਤ ਕਰਨ ਲਈ ਮਤੁਸ਼ਿਰੀ ਦਸਤਾਰ ਗਰੁੱਪ ਵਲੋਂ ਦਸ਼ਮੇਸ਼ ਦਸਤਾਰ ਮਾਨਸਾ ਦੇ ਸਹਿਯੋਗ ਨਾਲ ਕਰਵਾਏ ਜਾ ...

ਪੂਰੀ ਖ਼ਬਰ »

ਸ਼ਹੀਦੀ ਪੁਰਬ ਸਬੰਧੀ 19 ਨੂੰ ਸਜਾਏ ਜਾ ਰਹੇ ਨਗਰ ਕੀਰਤਨ ਦੇ ਸਬੰਧ 'ਚ ਮੀਟਿੰਗ

ਜਲੰਧਰ, 13 ਨਵੰਬਰ (ਹਰਵਿੰਦਰ ਸਿੰਘ ਫੁੱਲ)-ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 23 ਨਵੰਬਰ ਨੂੰ ਮਨਾਏ ਜਾ ਰਹੇ ਸ਼ਹੀਦੀ ਪੁਰਬ ਸਬੰਧੀ ਗੁਰਦੁਆਰਾ ਦੂਖ ਨਿਵਾਰਨ ਨੌਵੀਂ ਪਾਤਸ਼ਾਹੀ ਸਾਹਿਬ ਗੁਰੂ ਤੇਗ ਬਹਾਦਰ ਨਗਰ ਵਿਖੇ ਸਿੰਘ ਸਭਾਵਾਂ, ਧਰਮਿਕ ਜਥੇਬੰਦੀਆਂ, ਸੇਵਾ ...

ਪੂਰੀ ਖ਼ਬਰ »

ਗੰਨੇ ਦੀ ਕੀਮਤ 'ਚ ਵਾਧਾ ਨਾ ਕਰਕੇ ਸਰਕਾਰ ਨੇ ਕਿਸਾਨਾਂ ਨਾਲ ਕੀਤਾ ਧੋਖਾ

ਜਲੰਧਰ, 13 ਨਵੰਬਰ (ਮਦਨ ਭਾਰਦਵਾਜ)-ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਦੋਸ਼ ਲਾਇਆ ਹੈ ਕਿ ਮੌਜੂਦਾ ਗੰਨੇ ਦੀ ਫ਼ਸਲ ਦੇ ਸਟੇਟ ਇਸ਼ੋਰਡ ਪ੍ਰਾਈਸ (ਸੈਪ) 'ਚ ਇਕ ਪੈਸੇ ਦਾ ਵਾਧਾ ਨਾ ਕਰਕੇ ਪੰਜਾਬ ਦੇ ਕਿਸਾਨਾਂ ਨਾਲ ਧੋਖਾ ਹੀ ਨਹੀਂ ਕੀਤਾ ...

ਪੂਰੀ ਖ਼ਬਰ »

ਅਕਾਲੀ ਦਲ ਦਾ ਸੀਨੀਅਰ ਮੀਤ ਪ੍ਰਧਾਨ ਸਾਥੀਆਂ ਸਮੇਤ ਕਾਂਗਰਸ 'ਚ ਸ਼ਾਮਿਲ

ਲਾਂਬੜਾ, 13 ਨਵੰਬਰ (ਕੁਲਜੀਤ ਸਿੰਘ ਸੰਧੂ)-ਸ਼੍ਰੋਮਣੀ ਅਕਾਲੀ ਦਲ (ਬ) ਦਾ ਸੀਨੀਅਰ ਮੀਤ ਪ੍ਰਧਾਨ ਹਰਨੇਕ ਸਿੰਘ ਨਿੱਝਰ ਵਾਸੀ ਨਿੱਝਰਾਂ ਸਾਥੀਆਂ ਸਮੇਤ ਅਕਾਲੀ ਦਲ ਨੰੂ ਅਲਵਿਦਾ ਕਹਿ ਕੇ ਕਾਂਗਰਸ ਪਾਰਟੀ 'ਚ ਸ਼ਾਮਿਲ ਹੋ ਗਿਆ | ਕਾਂਗਰਸ ਪਾਰਟੀ ਵਲੋਂ ਅੱਜ ਪਿੰਡ ਕੋਹਾਲਾ 'ਚ ...

ਪੂਰੀ ਖ਼ਬਰ »

ਪੰਜਾਬ ਸਰਕਾਰ 3 ਨਿਗਮਾਂ ਤੇ ਨਗਰ ਕੌ ਾਸਲਾਂ ਨੂੰ 100 ਕਰੋੜ ਜਾਰੀ ਕਰੇਗੀ

ਜਲੰਧਰ, 13 ਨਵੰਬਰ (ਮਦਨ ਭਾਰਦਵਾਜ)-ਪੰਜਾਬ ਸਰਕਾਰ ਕੱਲ੍ਹ ਪੰਜਾਬ ਦੀਆਂ 3 ਨਗਰ ਨਿਗਮਾਂ ਅਤੇ 32 ਨਗਰ ਕੌਾਸਲਾਂ ਨੂੰ 100 ਕਰੋੜ ਰੁਪਏ ਦੀ ਰਕਮ ਵਿਕਾਸ ਕੰਮਾਂ ਲਈ ਜਾਰੀ ਕਰਨ ਜਾ ਰਹੀ ਹੈ | ਸਥਾਨਕ ਸਰਕਾਰਾਂ ਵਿਭਾਗ ਦੇ ਸੂਤਰਾਂ ਅਨੁਸਾਰ ਇਹ ਰਕਮ ਉਨ੍ਹਾਂ ਵਿਕਾਸ ਕੰਮਾਂ ਲਈ ...

ਪੂਰੀ ਖ਼ਬਰ »

ਸਿੱਖਿਆ ਸਮਾਜਿਕ ਅਤੇ ਆਰਥਿਕ ਪਰਿਵਰਤਨ ਦੀ ਕੁੰਜੀ- ਪ੍ਰੋ. ਲਖਬੀਰ ਸਿੰਘ

ਜਲੰਧਰ, 13 ਨਵੰਬਰ (ਹਰਵਿੰਦਰ ਸਿੰਘ ਫੁੱਲ)-ਯੁਵਾ ਕਰਮੀ ਸੰਸਥਾ 'ਪਹਿਲ' ਨੇ ਭਾਰਤ ਸਰਕਾਰ ਦੇ ਕਿਰਤ ਅਤੇ ਰੋਜ਼ਗਾਰ ਮੰਤਰਾਲੇ ਦੀ ਸਰਪ੍ਰਸਤੀ ਅਤੇ ਸਹਾਇਕ ਕਿਰਤ ਕਮਿਸ਼ਨਰ ਜਲੰਧਰ ਦੀ ਅਗਵਾਈ ਵਿਚ ਚਲਾਏ ਜਾ ਰਹੇ ਵਿਸ਼ੇਸ਼ ਸਿੱਖਿਆ ਕੇਂਦਰ, ਭਗਤ ਸਿੰਘ ਕਲੋਨੀ, ਜਲੰਧਰ ...

ਪੂਰੀ ਖ਼ਬਰ »

ਵਿਰੋਧੀਆਂ ਦੇ ਨਿਸ਼ਾਨੇ 'ਤੇ ਆਏ ਪੱਪੀ

ਜਲੰਧਰ, 13 ਨਵੰਬਰ (ਸ਼ਿਵ)-ਦਸੰਬਰ ਦੇ ਦੂਜੇ ਹਫ਼ਤੇ ਵਿਚ ਸੰਭਾਵਿਤ ਨਿਗਮ ਚੋਣਾਂ ਨੂੰ ਦੇਖਦੇ ਹੋਏ ਲੋਕਾਂ ਨੇ ਸਾਬਕਾ ਕੌਾਸਲਰਾਂ ਨੂੰ ਘੇਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ | ਰਿਸ਼ੀ ਨਗਰ ਵਿਚ ਅੱਜ ਸਵੇਰੇ ਸਾਬਕਾ ਕੌਾਸਲਰ ਅਰਜਨ ਸਿੰਘ ਪੱਪੀ ਦੇ ਵਿਰੋਧ ਵਿਚ ਲਗਾਏ ਗਏ ...

ਪੂਰੀ ਖ਼ਬਰ »

ਮਹਿੰਦੀਪੁਰ ਬਾਲਾਜੀ ਦੇ ਦਰਸ਼ਨਾਂ ਨੂੰ 1500 ਭਗਤਾਂ ਦਾ ਕਾਫ਼ਲਾ 19 ਨੂੰ ਰੇਲਗੱਡੀ ਰਾਹੀਂ ਜਾਵੇਗਾ

ਜਲੰਧਰ, 13 ਨਵੰਬਰ (ਤਿਵਾੜੀ)-ਮਹਿੰਦੀਪੁਰ ਬਾਲਾ ਜੀ ਸੰਘ, ਪੰਜਾਬ ਵਲੋਂ ਰੇਲਗੱਡੀ ਰਾਹੀਂ ਪਹਿਲੀ ਵਾਰ ਮਹਿੰਦੀਪੁਰ ਬਾਲਾ ਜੀ ਦੇ ਦਰਸ਼ਨਾਂ ਲਈ ਯਾਤਰਾ 19 ਨਵੰਬਰ ਨੂੰ ਸ਼ਾਮ 7 ਵਜੇ ਜਲੰਧਰ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਵੇਗੀ | ਬਾਲਾਜੀ ਦੇ ਗਾਇਕ ਤੇ ਸੰਘ ਦੇ ਕਨਵੀਨਰ ...

ਪੂਰੀ ਖ਼ਬਰ »

ਬਾਬਾ ਬੰਦਾ ਸਿੰਘ ਬਹਾਦਰ ਫਾਊਾਡੇਸ਼ਨ ਦਾ ਜਥਾ ਪਟਨਾ ਲਈ ਹੋਇਆ ਰਵਾਨਾ

ਨਵੀਂ ਦਿੱਲੀ, 13 ਨਵੰਬਰ (ਬਲਵਿੰਦਰ ਸਿੰਘ ਸੋਢੀ)-ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 350ਵੇਂ ਪ੍ਰਕਾਸ਼ ਪੁਰਬ ਸਮਾਗਮ ਵਿਚ ਹਿੱਸਾ ਲੈਣ ਲਈ ਬਾਬਾ ਬੰਦਾ ਸਿੰਘ ਬਹਾਦਰ ਫਾਊਾਡੇਸ਼ਨ ਦਾ ਜਥਾ ਦਿੱਲੀ ਤੋਂ ਸ੍ਰੀ ਪਟਨਾ ਸਾਹਿਬ ਲਈ ਰਵਾਨਾ ਹੋ ਗਿਆ ਹੈ | ਇਸ ...

ਪੂਰੀ ਖ਼ਬਰ »

ਸਿਹਤ ਪ੍ਰਤੀ ਜਾਗਰੂਕ ਕਰਨ ਲਈ ਲਾਜਵੰਤੀ ਹਸਪਤਾਲ ਨੇ ਕਰਵਾਈ ਸਾਈਕਲ ਰੈਲੀ

ਜਲੰਧਰ, 13 ਨਵੰਬਰ (ਐੱਮ. ਐੱਸ. ਲੋਹੀਆ)-ਸਿਹਤ ਸੰਭਾਲ ਪ੍ਰਤੀ ਜਾਗਰੂਕ ਕਰਨ ਲਈ ਲਾਜਵੰਤੀ ਹਸਪਤਾਲ ਨੇ ਜਲੰਧਰ ਬਾਇਕਿੰਗ ਕਲੱਬ ਦੇ ਸਹਿਯੋਗ ਨਾਲ 200 ਕਿੱਲੋਮੀਟਰ ਦੀ ਸਾਈਕਲ ਰੈਲੀ ਕਰਵਾਈ, ਜਿਸ 'ਚ 30 ਸਾਈਕਲ ਚਾਲਕਾਂ ਨੇ ਭਾਗ ਲਿਆ | ਜਲੰਧਰ ਤੋਂ ਪਠਾਨਕੋਟ ਲਈ ਰਵਾਨਾ ਕਰਨ ਲਈ ...

ਪੂਰੀ ਖ਼ਬਰ »

ਪਾਕਿ ਸਰਕਾਰ ਸ਼ੇਰ-ਏ-ਪੰਜਾਬ ਦੀ ਜੱਦੀ ਹਵੇਲੀ ਨੂੰ ਨਹੀਂ ਕਰਵਾ ਸਕੀ ਕਬਜ਼ਾ ਮੁਕਤ

ਅੰਮਿ੍ਤਸਰ, 13 ਨਵੰਬਰ (ਸੁਰਿੰਦਰ ਕੋਛੜ)- ਪਾਕਿਸਤਾਨ ਦੇ ਸੂਬਾ ਪੰਜਾਬ ਦੀਆਂ ਪ੍ਰਮੁੱਖ ਸੜਕਾਂ-ਚੋਰਾਹਿਆਂ ਦੇ ਨਾਂਅ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਨਾਂਅ 'ਤੇ ਰੱਖਣ ਦੇ ਦਾਅਵੇ ਕਰਨ ਵਾਲੀ ਲਹਿੰਦੇ ਪੰਜਾਬ ਦੀ ਸੂਬਾ ਸਰਕਾਰ ਮਹਾਰਾਜਾ ਦੀ ਗੁਜ਼ਰਾਂਵਾਲਾ ...

ਪੂਰੀ ਖ਼ਬਰ »

ਡਾਕਟਰ ਦਿਲਗੀਰ ਦੀ ਪਟੀਸ਼ਨ 'ਤੇ ਸ਼੍ਰੋਮਣੀ ਕਮੇਟੀ ਨੂੰ ਨੋਟਿਸ

ਚੰਡੀਗੜ੍ਹ, 13 ਨਵੰਬਰ (ਸੁਰਜੀਤ ਸਿੰਘ ਸੱਤੀ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਹੋਰ ਸਿੰਘ ਸਾਹਿਬਾਨ ਵਲੋਂ ਸਿੱਖ ਇਤਿਹਾਸਕਾਰ ਡਾਕਟਰ ਹਰਜਿੰਦਰ ਸਿੰਘ ਦਿਲਗੀਰ ਨੂੰ ਪੰਥ 'ਚੋਂ ਛੇਕਣ ਦੇ ਫ਼ੈਸਲੇ ਨੂੰ ਹਾਈਕੋਰਟ ਵਿਚ ਚੁਣੌਤੀ ਦਿੰਦੀ ਪਟੀਸ਼ਨ 'ਤੇ ਜਸਟਿਸ ...

ਪੂਰੀ ਖ਼ਬਰ »

ਵਿਦਿਆਰਥੀਆਂ ਦੀ ਸੁਰੱਖਿਆ ਸਬੰਧੀ ਸਕੂਲ ਮੁਖੀਆਂ ਅਤੇ ਪ੍ਰਬੰਧਕਾਂ ਨੂੰ ਸਖ਼ਤ ਹਦਾਇਤਾਂ

ਵਰਸੋਲਾ, 13 ਨਵੰਬਰ (ਵਰਿੰਦਰ ਸਹੋਤਾ)- ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਵਲੋਂ ਵਿਦਿਆਰਥੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਵੱਖ-ਵੱਖ ਸਕੂਲਾਂ ਦੇ ਮੁਖੀਆਂ ਅਤੇ ਮੈਨੇਜਮੈਂਟਾਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ | ਇਨ੍ਹਾਂ ਹਦਾਇਤਾਂ ਨੂੰ ਅਮਲੀ ਤੌਰ 'ਤੇ ...

ਪੂਰੀ ਖ਼ਬਰ »

ਦੇਸ਼ ਦੇ 18 ਸੂਬਿਆਂ ਦੀਆਂ 32 ਕਿਸਾਨ ਯੂਨੀਅਨਾਂ 23 ਫਰਵਰੀ ਨੂੰ ਦਿੱਲੀ ਜਾਣ ਦੇ ਸਾਰੇ ਰਸਤੇ ਕਰਨਗੀਆਂ ਬੰਦ

ਤਰਨ ਤਾਰਨ, 13 ਨਵੰਬਰ (ਹਰਿੰਦਰ ਸਿੰਘ)- ਦੇਸ਼ ਦਾ ਅੰਨਦਾਤਾ ਕਹਾਉਣ ਵਾਲੇ ਕਿਸਾਨਾਂ ਦੀ ਹਾਲਤ ਦਿਨੋਂ ਦਿਨ ਵਿਗੜਦੀ ਜਾ ਰਹੀ ਹੈ | ਦੇਸ਼ ਵਿਚ ਆਰਥਿਕ ਪੱਖੋਂ ਕਮਜ਼ੋਰ ਅਤੇ ਕਰਜ਼ਿਆਂ ਦੀ ਸਿਰ 'ਤੇ ਬੱਝੀ ਪੰਡ ਹੌਲੀ ਨਾ ਹੋਣ ਕਾਰਨ ਰੋਜ਼ਾਨਾ ਹੀ ਬਹੁਤ ਸਾਰੇ ਕਿਸਾਨ ਆਤਮ ...

ਪੂਰੀ ਖ਼ਬਰ »

ਰਾਜਸਥਾਨ ਦੀਆਂ ਨਿੱਜੀ ਫ਼ਰਮਾਂ ਫੜ ਰਹੀਆਂ ਹਨ ਪੰਜਾਬ ਦੇ ਕਿਸਾਨਾਂ ਦੀ ਬਾਂਹ

ਅਬੋਹਰ, 13 ਨਵੰਬਰ (ਸੁਖਜਿੰਦਰ ਸਿੰਘ ਢਿੱਲੋਂ)- ਸੂਬੇ ਦਾ ਕਿਸਾਨ ਆਰਥਿਕ ਤੰਗੀ ਦਾ ਸ਼ਿਕਾਰ ਹੋਇਆ ਪਿਆ ਹੈ | ਪੰਜਾਬ ਸਰਕਾਰ ਦੀਆਂ ਗੋਂਗਲੂਆਂ ਤੋਂ ਮਿੱਟੀ ਝਾੜਨ ਵਰਗੀਆਂ ਨੀਤੀਆਂ ਵੀ ਕਿਸਾਨਾਂ ਦੇ ਹਿੱਤ 'ਚ ਨਜ਼ਰ ਨਹੀਂ ਆਉਂਦੀਆਂ ਹਨ | ਕਣਕ ਦੀ ਬਿਜਾਈ ਸ਼ੁਰੂ ਹੋ ਗਈ ਹੈ ...

ਪੂਰੀ ਖ਼ਬਰ »

ਪਾਕਿਸਤਾਨ ਨੇ ਐਕਸਪੋਰਟ 'ਤੇ ਡਿਊਟੀ ਡਰਾਅ ਬੈਕ 50 ਫ਼ੀਸਦੀ ਕਰਕੇ ਭਾਰਤੀ ਐਕਸਪੋਰਟਰਾਂ ਦੀਆਂ ਮੁਸ਼ਕਿਲਾਂ ਵਧਾਈਆਂ

ਲੁਧਿਆਣਾ, 13 ਨਵੰਬਰ (ਪੁਨੀਤ ਬਾਵਾ)- ਭਾਰਤ ਦੇ ਗੁਆਂਢੀ ਮੁਲਕ ਪਾਕਿਸਤਾਨ ਵੱਲੋਂ ਆਪਣੀ ਐਕਸਪੋਰਟ ਨੀਤੀ ਵਿਚ ਸੁਧਾਰ ਕਰਦਿਆਂ ਐਕਸਪੋਰਟ ਡਿਊਟੀ ਡਰਾਅ ਬੈਕ 50 ਫ਼ੀਸਦੀ ਕਰ ਦਿੱਤਾ ਹੈ, ਜਦਕਿ ਭਾਰਤ ਸਰਕਾਰ ਵਲੋਂ ਕਪੜਾ ਸਨਅਤਾਂ ਨੂੰ ਐਕਸਪੋਰਟ 'ਤੇ ਜੋ ਡਿਊਟੀ ਡਰਾਅ ਬੈਕ 7.7 ਫ਼ੀਸਦੀ ਦਿੱਤਾ ਜਾਂਦੀ ਸੀ, ਉਸ ਨੂੰ ਘਟਾ ਕੇ 2 ਫ਼ੀਸਦੀ ਕਰ ਦਿੱਤਾ ਗਿਆ ਹੈ | ਜਿਸ ਕਰਕੇ ਕਪੜਾ ਐਕਸਪੋਰਟ ਕਰਨ ਵਾਲਿਆਂ ਦੀਆਂ ਮੁਸ਼ਕਿਲਾਂ ਵਿਚ ਵੱਧ ਗਈਆਂ ਹਨ | ਜਾਣਕਾਰੀ ਅਨੁਸਾਰ ਭਾਰਤ ਖਾਸਕਰ ਪੰਜਾਬ ਦੀ ਕਪੜਾ ਸਨਅਤਾਂ ਨੂੰ ਪਹਿਲਾਂ ਬੰਗਲਾਦੇਸ਼ ਨਾਲ ਮੁਕਾਬਲਾ ਕਰਨਾ ਪੈ ਰਿਹਾ ਸੀ, ਪਰ ਹੁਣ ਡਿਊਟੀ ਡਰਾਅ ਬੈਕ 2 ਫ਼ੀਸਦੀ ਰਹਿਣ ਕਰਕੇ ਭਾਰਤ ਦਾ ਗੁਆਂਢੀ ਮੁਲਕ ਵੀ ਉਸ ਲਈ ਨਵੀਂ ਚੁਣੌਤੀ ਬਣ ਸਕਦਾ ਹੈ | ਭਾਰਤ ਦੇ ਗੁਆਂਢੀ ਮੁਲਕ ਪਾਕਿਸਤਾਨ ਨੇ ਆਪਣੀ ਐਕਸਪੋਰਟ ਨੀਤੀ ਵਿਚ ਸੁਧਾਰ ਕਰਨ ਦੇ ਮਕਸਦ ਨਾਲ ਘਰੇਲੂ ਕਰਾਂ ਦੇ 50 ਫ਼ੀਸਦੀ ਡਿਊਟੀ ਡਰਾਅ ਬੈਕ ਦੇਣ ਦਾ ਐਲਾਨ ਕੀਤਾ ਹੈ | ਜਿਸ ਨਾਲ ਪਾਕਿਸਤਾਨ ਦੇ ਐਕਸਪੋਰਟਰਾਂ ਵਿਚ ਖੁਸ਼ੀ ਦੀ ਲਹਿਰ ਤੇ ਭਾਰਤੀ ਨਿਰਯਾਤਕਾਂ ਵਿਚ ਪ੍ਰੇਸ਼ਾਨੀ ਦਾ ਆਲਮ ਹੈ | ਪੰਜਾਬ ਦੀ ਸਨਅਤੀ ਰਾਜਧਾਨੀ ਲੁਧਿਆਣਾ ਵਿਚ ਹੀ 400 ਦੇ ਕਰੀਬ ਗਾਰਮੈਂਟਸ ਐਕਸਪੋਰਟਰ ਹਨ, ਜਿੰਨ੍ਹਾਂ ਨੂੰ ਨਵੀਂ ਡਿਊਟੀ ਡਰਾਅ ਬੈਕ ਦਰ ਨੇ ਅੰਦਰ ਤੱਕ ਝੰਜੋੜ ਕੇ ਰੱਖ ਦਿੱਤਾ ਹੈ | ਕਪੜਾ ਐਕਸਪੋਰਟਰਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਪਹਿਲਾਂ 7.7 ਫ਼ੀਸਦੀ ਡਿਊਟੀ ਡਰਾਅ ਬੈਕ ਦਿੰਦੀ ਸੀ, ਤਾਂ ਵੀ ਉਨ੍ਹਾਂ ਨੂੰ ਸ੍ਰੀਲੰਕਾ, ਚੀਨ, ਵਿਅਤਨਾਮ, ਇਥੋਪੀਆ ਵਰਗੇ ਦੇਸ਼ ਨਾਲ ਕਾਰੋਬਾਰ ਕਰਨ ਵਿਚ ਮੁਸ਼ਕਿਲ ਆਉਂਦੀ ਸੀ ਅਤੇ ਉਹ ਬੜੀ ਮੁਸ਼ਕਿਲ ਨਾਲ ਹੋਰਨਾਂ ਮੁਲਕਾਂ ਦਾ ਮੁਕਾਬਲਾ ਕਰਦੇ ਸਨ | ਨਿਟਵੀਅਰ ਕਲੱਬ ਤੇ ਸਕੱਤਰ ਹਰੀਸ਼ ਕੇਅਰਪਾਲ ਅਤੇ ਕੇ.ਜੀ. ਐਕਸਪੋਰਟ ਦੇ ਪ੍ਰਬੰਧਕ ਨਿਰਦੇਸ਼ਕ ਹਰੀਸ਼ ਦੂਆ ਨੇ ਕਿਹਾ ਕਿ ਕਪੜਾ ਐਕਸਪੋਰਟਰਾਂ (ਨਿਰਯਾਤਕਾਂ) ਨੂੰ ਪਹਿਲਾਂ ਚੀਨ ਤੇ ਸ਼੍ਰੀਲੰਕਾ ਦੇ ਨਾਲ ਨਿਪਟਨਾ ਔਖਾ ਹੋਇਆ ਪਿਆ ਸੀ, ਪਰ ਹੁਣ ਪਾਕਿਸਤਾਨ ਸਰਕਾਰ ਵਲੋਂ 50 ਫ਼ੀਸਦੀ ਡਿਊਟੀ ਡਰਾਅ ਬੈਕ ਨੀਤੀ ਲਿਆਉਣ ਨਾਲ ਕਪੜਾ ਸਨਅਤ ਦਮ ਤੋੜ ਸਕਦੀ ਹੈ | ਉਨ੍ਹਾਂ ਕਿਹਾ ਕਿ ਪਾਕਿਸਤਾਨ ਸਰਕਾਰ ਦਾ ਨਵਾਂ ਫ਼ੈਸਲਾ ਬਹੁਤ ਹੀ ਜਿਆਦਾ ਘਾਤਕ ਹੈ ਅਤੇ ਉਨ੍ਹਾਂ ਨੂੰ ਜੋ ਆਰਡਰ ਮਿਲ ਰਹੇ ਸਨ, ਉਹ ਘੱਟ ਰੇਟ ਮਿਲਣ ਕਰਕੇ ਰੱਦ ਹੋ ਰਹੇ ਹਨ | ਨਿਟਵੀਅਰ ਕਲੱਬ ਦੇ ਪ੍ਰਧਾਨ ਵਿਨੋਦ ਥਾਪਰ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਦੇ ਫ਼ੈਸਲੇ ਤੋਂ ਬਾਅਦ ਹੁਣ ਭਾਰਤ ਸਰਕਾਰ ਨੂੰ ਵੀ ਆਪਣੇ ਐਸਕਪੋਰਟਰਾਂ ਨੂੰ ਰਾਹਤ ਦੇਣੀ ਚਾਹੀਦੀ ਹੈ | ਤਾਂ ਜੋ ਭਾਰਤੀ ਕਪੜਾ ਸਨਅਤਾਂ ਨੂੰ ਦੁਨੀਆਂ ਦੇ ਹਾਣੀ ਬਣਾਇਆ ਜਾ ਸਕੇ |


ਖ਼ਬਰ ਸ਼ੇਅਰ ਕਰੋ

ਕੈਲੰਡਰ ਵਿਵਾਦ ਕਾਰਨ ਭਵਿੱਖ 'ਚ ਆਉਣਗੀਆਂ ਮੁਸ਼ਕਿਲਾਂ

ਅੰਮਿ੍ਤਸਰ, 13 ਨਵੰਬਰ (ਜਸਵੰਤ ਸਿੰਘ ਜੱਸ)- ਅੱਜ ਪੰਜ ਸਿੰਘ ਸਾਹਿਬਾਨ ਵਲੋਂ ਸ਼ੋ੍ਰਮਣੀ ਕਮੇਟੀ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਦੁਆਰਾ ਪ੍ਰਕਾਸ਼ ਪੁਰਬ ਦੀ ਤਰੀਕ ਬਦਲਣ ਸਬੰਧੀ ਵਿਚਾਰ ਕਰਨ ਲਈ ਕੀਤੀ ਗਈ ਅਪੀਲ ਨੂੰ ਅਪ੍ਰਵਾਨ ਕਰਦਿਆਂ ਜਿੱਥੇ ਸਮੁੱਚੇ ਸਿੱਖ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX