ਤਾਜਾ ਖ਼ਬਰਾਂ


ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਕੈਲਗਰੀ ਦੇ ਪ੍ਰਧਾਨ ਭਾਈ ਰਣਬੀਰ ਸਿੰਘ ਪਰਮਾਰ ਵਲੋਂ ਅਸਤੀਫ਼ਾ
. . .  36 minutes ago
ਕੈਲਗਰੀ 21 ਜੁਲਾਈ (ਜਸਜੀਤ ਸਿੰਘ ਧਾਮੀ)-ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਕੈਲਗਰੀ ਦੇ ਮੁੱਖ ਸੇਵਾਦਾਰ ਭਾਈ ਰਣਬੀਰ ਸਿੰਘ ਪਰਮਾਰ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ 'ਅਜੀਤ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜਦੋ ਦੀ ਪ੍ਰਬੰਧਕ ਕਮੇਟੀ ਦੀ ਚੋਣ ਹੋਈ ਸੀ ਸਾਰੀ
ਪ੍ਰੋ.ਰਾਜ ਕੁਮਾਰ ਬਣੇ ਪੰਜਾਬ ਯੂਨੀਵਰਸਿਟੀ ਦੇ ਉਪ ਕੁਲਪਤੀ
. . .  1 day ago
ਚੰਡੀਗੜ੍ਹ, 21 ਜੁਲਾਈ (ਮਨਜੋਤ ਸਿੰਘ ਜੋਤ)- ਪ੍ਰੋ.ਰਾਜ ਕੁਮਾਰ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਉਪ ਕੁਲਪਤੀ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦਾ ਕਾਰਜਕਾਲ 23 ਜੁਲਾਈ ਤੋਂ ਸ਼ੁਰੂ ਹੋ ਕੇ 3 ਸਾਲਾਂ ਲਈ ਹੋਵੇਗਾ। ਉਹ ਸੋਮਵਾਰ ਨੂੰ ...
ਮੁਰੰਮਤ ਕਾਰਨ 23 ਤੋਂ 31 ਜੁਲਾਈ ਤੱਕ ਬੰਦ ਰਹੇਗਾ "ਵਿਰਾਸਤ-ਏ-ਖਾਲਸਾ
. . .  1 day ago
ਸ੍ਰੀ ਅਨੰਦਪੁਰ ਸਾਹਿਬ, 21 ਜੁਲਾਈ ( ਜੇ ਐਸ ਨਿੱਕੂਵਾਲ ਕਰਨੈਲ ਸਿੰਘ )-ਵਿਸ਼ਵ ਪ੍ਰਸਿੱਧ ਵਿਰਾਸਤ-ਏ-ਖਾਲਸਾ ਛਮਾਹੀ ਮੁਰੰਮਤ ਦੇ ਕਰਕੇ 23 ਜੁਲਾਈ 2018 ਤੋਂ 31 ਜੁਲਾਈ 2018 ਤੱਕ ਸੈਲਾਨੀਆਂ ਦੇ ਲਈ ਬੰਦ ਰਹੇਗਾ...
ਲੋਹੀਆਂ ਦੇ ਨੌਜਵਾਨ ਦੀ ਮਨੀਲਾ 'ਚ ਮੌਤ
. . .  1 day ago
ਲੋਹੀਆਂ ਖ਼ਾਸ, 21 ਜੁਲਾਈ (ਗੁਰਪਾਲ ਸਿੰਘ ਸ਼ਤਾਬਗੜ੍ਹ) ਘਰੋਂ ਰੋਜ਼ੀ ਰੋਟੀ ਕਮਾਉਣ ਗਏ ਲੋਹੀਆਂ ਖ਼ਾਸ (ਜਲੰਧਰ) ਦੇ ਇੱਕ ਨੌਜਵਾਨ ਰਾਜਾ ਦੀ ਮਨੀਲਾ ਵਿਖੇ ਸੰਖੇਪ ਬਿਮਾਰੀ ਪਿੱਛੋਂ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ...
ਜੀ. ਐਸ. ਟੀ. ਕੌਂਸਲ 'ਚ 30 ਉਤਪਾਦਾਂ 'ਤੇ ਘਟਾਇਆ ਗਿਆ ਟੈਕਸ
. . .  1 day ago
ਨਵੀਂ ਦਿੱਲੀ, 21 ਜੁਲਾਈ- ਰਾਜਧਾਨੀ ਦਿੱਲੀ ਵਿਖੇ ਅੱਜ ਵਿੱਤ ਮੰਤਰੀ ਪਿਊਸ਼ ਗੋਇਲ ਦੀ ਪ੍ਰਧਾਨਗੀ ਹੇਠ ਜੀ. ਐਸ. ਟੀ. ਕੌਂਸਲ ਦੀ 28ਵੀਂ ਬੈਠਕ ਹੋਈ। ਇਸ ਬੈਠਕ ਦੇ ਦੌਰਾਨ ਕੌਂਸਲ ਨੇ ਸੈਨੇਟਰੀ ਨੈਪਕਿਨ ਨੂੰ ...
ਲਸ਼ਕਰ-ਏ-ਤੋਇਬਾ ਦੇ ਦੋ ਅੱਤਵਾਦੀ ਗ੍ਰਿਫ਼ਤਾਰ
. . .  1 day ago
ਸ੍ਰੀਨਗਰ, 21 ਜੁਲਾਈ - ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਸੋਪੋਰ ਇਲਾਕੇ 'ਚੋਂ ਸੀ.ਆਰ.ਪੀ.ਐਫ. ਅਤੇ ਕੌਮੀ ਰਾਈਫ਼ਲਜ਼ ਦੇ ਜਵਾਨਾਂ ਨੇ ਲਸ਼ਕਰ-ਏ-ਤੋਇਬਾ ਦੇ ਦੋ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸੁਰੱਖਿਆ ਬਲਾਂ ਨੇ ਉਨ੍ਹਾਂ ਤੋਂ ਇਕ ਗਰਨੇਡ ਬਰਾਮਦ...
ਆਰਥਿਕ ਤੰਗੀ ਦੇ ਚੱਲਦਿਆਂ ਕਿਸਾਨ ਵੱਲੋਂ ਖ਼ੁਦਕੁਸ਼ੀ
. . .  1 day ago
ਕੋਟਕਪੂਰਾ, 21 ਜੁਲਾਈ (ਮੋਹਰ ਗਿੱਲ)- ਆਰਥਿਕ ਤੰਗੀ ਦੇ ਚੱਲਦਿਆਂ ਇਕ ਕਿਸਾਨ ਨੇ ਜ਼ਹਿਰੀਲੀ ਦਵਾਈ ਪੀ ਕੇ ਖ਼ੁਦਕੁਸ਼ੀ ਕਰ ਲਈ। ਜਾਣਕਾਰੀ ਅਨੁਸਾਰ ਜ਼ਿਲ੍ਹਾ ਫ਼ਰੀਦਕੋਟ ਦੇ ਪਿੰਡ ਖਾਰਾ ਦਾ ਵਸਨੀਕ ਰਣਜੀਤ ਸਿੰਘ (42) ਆਪਣੇ ਸਿਰ ਚੜ੍ਹੇ ਕਰਜ਼ੇ ਅਤੇ ਆਪਣੇ ਘਰ...
ਪੰਜਾਬ ਸਰਕਾਰ ਵੱਲੋਂ ਬਾਸਮਤੀ ਦੇ ਅੰਤਰਰਾਸ਼ਟਰੀ ਮੰਡੀਕਰਨ ਲਈ ਤਿਆਰੀ ਸ਼ੁਰੂ
. . .  1 day ago
ਛੇਹਰਟਾ, 21 ਜੁਲਾਈ (ਸੁੱਖ ਵਡਾਲੀ)- ਸਰਹੱਦੀ ਖੇਤਰ ਦੀ ਬਾਸਮਤੀ, ਜੋ ਕਿ ਅੰਤਰਰਾਸ਼ਟਰੀ ਮੰਡੀ 'ਚ ਚੰਗੀ ਪਛਾਣ ਬਣਾ ਗਈ ਸੀ, ਦੇ ਵਪਾਰ ਨੂੰ ਮੁੜ ਲੀਹ 'ਤੇ ਪਾਉਣ ਲਈ ਪੰਜਾਬ ਸਰਕਾਰ ਨੇ ਬਾਸਮਤੀ ਦੀ ਬਿਜਾਈ ਦੇ ਨਾਲ ਹੀ ਕਮਰ ਕੱਸ ਲਈ ਹੈ। ਅੱਜ ਖੇਤੀਬਾੜੀ...
18 ਲੱਖ ਰੁਪਏ ਤੋਂ ਵੱਧ ਕੀਮਤ ਦੇ ਸੋਨੇ ਸਮੇਤ ਇਕ ਬੰਗਲਾਦੇਸ਼ੀ ਗ੍ਰਿਫ਼ਤਾਰ
. . .  1 day ago
ਕੋਲਕਾਤਾ, 21 ਜੁਲਾਈ - ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਨੇਤਾ ਜੀ ਸੁਭਾਸ਼ ਚੰਦਰ ਬੋਸ ਕੌਮਾਂਤਰੀ ਹਵਾਈ ਅੱਡੇ ਤੋਂ ਇਕ ਬੰਗਲਾਦੇਸ਼ੀ ਨੂੰ 610 ਗ੍ਰਾਮ ਸੋਨੇ ਸਮੇਤ ਗ੍ਰਿਫ਼ਤਾਰ ਕੀਤਾ ਹੈ ਜਿਸ ਦੀ ਕੌਮਾਂਤਰੀ ਬਾਜ਼ਾਰ 'ਚ ਕੀਮਤ 18 ਲੱਖ ਰੁਪਏ ਤੋਂ ਵੱਧ ਦੱਸੀ ਜਾ...
ਮਾਣਯੋਗ ਜਸਟਿਸ ਤੇਜ ਪ੍ਰਤਾਪ ਸਿੰਘ ਮਾਨ ਵੱਲੋਂ ਡੇਰਾਬੱਸੀ ਵਿਖੇ ਕਾਨੂੰਨੀ ਸਹਾਇਤਾ ਕੇਂਦਰ ਦਾ ਉਦਘਾਟਨ
. . .  1 day ago
ਡੇਰਾਬੱਸੀ, 21 ਜੁਲਾਈ (ਸ਼ਾਮ ਸਿੰਘ ਸੰਧੂ/ਪੱਤਰ ਪ੍ਰੇਰਕ)- ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਿਟੀ ਦੇ ਚੇਅਰਮੈਨ ਮਾਣਯੋਗ ਜਸਟਿਸ ਸਰਦਾਰ ਤੇਜ ਪ੍ਰਤਾਪ ਸਿੰਘ ਮਾਨ ਜੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਅਤੇ ਮਾਨਯੋਗ ਜਸਟਿਸ ਸ੍ਰੀਮਤੀ ਦਇਆ ਚੌਧਰੀ...
ਸ਼ਹੀਦ ਬਲਜਿੰਦਰ ਸਿੰਘ ਬਾਲਿਆਂਵਾਲੀ ਦਾ ਨਮ ਅੱਖਾਂ ਨਾਲ ਕੀਤਾ ਗਿਆ ਅੰਤਿਮ ਸਸਕਾਰ
. . .  1 day ago
ਬਾਲਿਆਂਵਾਲੀ, 21 ਜੁਲਾਈ (ਕੁਲਦੀਪ ਮਤਵਾਲਾ) - ਪੱਛਮੀ ਬੰਗਾਲ ਦੇ ਮਨੀਪੁਰ ਵਿਖੇ ਡਿਊਟੀ ਦੌਰਾਨ ਨਦੀ ਪਾਰ ਕਰਨ ਸਮੇਂ ਡੁੱਬ ਕੇ ਸ਼ਹੀਦ ਹੋਏ ਬਲਜਿੰਦਰ ਸਿੰਘ ਵਾਸੀ ਬਾਲਿਆਂਵਾਲੀ (ਬਠਿੰਡਾ) ਦੀ ਮ੍ਰਿਤਕ ਦੇਹ ਨੂੰ ਤਿਰੰਗੇ 'ਚ ਲਪੇਟ ਕੇ ਅੱਜ ਉਨ੍ਹਾਂ ਦੇ ਘਰ ਅੰਤਿਮ...
ਐੱਸ.ਟੀ.ਐੱਫ.ਵੱਲੋਂ ਦਿੱਲੀ ਤੋਂ ਪੰਜ ਕਰੋੜ ਦੀ ਹੈਰੋਇਨ ਸਮੇਤ ਨਾਈਜੀਰੀਅਨ ਗ੍ਰਿਫ਼ਤਾਰ
. . .  1 day ago
ਤਰਨ ਤਾਰਨ, 21 ਜੁਲਾਈ (ਹਰਿੰਦਰ ਸਿੰਘ)- ਐੱਸ.ਟੀ.ਐਫ. ਨੇ ਵੱਡੀ ਸਫਲਤਾ ਹਾਸਲ ਕਰਦਿਆਂ ਨਾਈਜੀਰੀਅਨ ਗਰੁੱਪ ਵੱਲੋਂ ਦਿੱਲੀ ਤੋਂ ਪੰਜਾਬ 'ਚ ਹੈਰੋਇਨ ਦੀ ਸਪਲਾਈ ਦਾ ਨੈੱਟਵਰਕ ਤੋੜਨ 'ਚ ਸਫਲਤਾ ਹਾਸਲ ਕਰਦਿਆਂ ਇਕ ਨਾਈਜੀਰੀਅਨ ਔਰਤ ਨੂੰ ਗ੍ਰਿਫ਼ਤਾਰ....
ਰਾਹੁਲ ਗਾਂਧੀ 'ਚ ਸਮਝਦਾਰੀ ਦੀ ਘਾਟ- ਅਰੁਣ ਜੇਤਲੀ
. . .  1 day ago
ਨਵੀਂ ਦਿੱਲੀ, 21 ਜੁਲਾਈ- ਲੋਕ ਸਭਾ 'ਚ ਸ਼ੁੱਕਰਵਾਰ ਨੂੰ ਮੋਦੀ ਸਰਕਾਰ ਖ਼ਿਲਾਫ਼ ਲਿਆਂਦੇ ਗਏ ਬੇਭਰੋਸਗੀ ਮਤੇ ਨੂੰ ਲੈ ਕੇ ਕੇਂਦਰੀ ਮੰਤਰੀ ਅਰੁਣ ਜੇਤਲੀ ਨੇ ਕਾਂਗਰਸ ਅਤੇ ਰਾਹੁਲ ਗਾਂਧੀ 'ਤੇ ਨਿਸ਼ਾਨਾ ਸਾਧਦਿਆਂ ਫੇਸ ਬੁੱਕ 'ਤੇ ਬਲਾਗ ਰਾਹੀਂ ਉਨ੍ਹਾਂ ਵੱਲੋਂ ਲਗਾਏ ਗਏ...
4 ਲੱਖ, 60 ਹਜ਼ਾਰ ਨਸ਼ੀਲੇ ਟੀਕਿਆਂ ਸਮੇਤ ਇੱਕ ਗ੍ਰਿਫ਼ਤਾਰ
. . .  1 day ago
ਬਠਿੰਡਾ, 21 ਜੁਲਾਈ- ਬਠਿੰਡਾ ਦੇ ਪ੍ਰਤਾਪ ਨਗਰ ਸਥਿਤ ਇੱਕ ਘਰ 'ਚ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਛਾਪੇਮਾਰੀ ਕਰਕੇ ਨਸ਼ੀਲੇ ਟੀਕਿਆਂ ਅਤੇ ਦਵਾਈਆਂ ਨਾਲ ਭਰੇ ਹੋਏ 16 ਬੋਰੇ ਬਰਾਮਦ ਕੀਤੇ ਹਨ। ਪੁਲਿਸ ਦਾ ਕਹਿਣਾ ਟੀਕੇ ਗਿਣਤੀ 'ਚ 4 ਲੱਖ, 60 ਹਜ਼ਾਰ...
ਅੰਮ੍ਰਿਤਸਰ: ਘੰਟਾ ਘਰ ਪਲਾਜ਼ਾ ਵਿਖੇ ਸਥਿਤ 'ਵਿਆਖਿਆ ਕੇਂਦਰ' 23 ਤੋਂ 31 ਜੁਲਾਈ ਤੱਕ ਰਹੇਗਾ ਬੰਦ
. . .  1 day ago
ਅੰਮ੍ਰਿਤਸਰ, 21 ਜੁਲਾਈ (ਜਸਵੰਤ ਸਿੰਘ ਜੱਸ)- ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਪ੍ਰਵੇਸ਼ ਦੁਆਰ ਦੇ ਬਾਹਰ ਘੰਟਾ ਘਰ ਪਲਾਜ਼ਾ ਵਿਖੇ ਸਥਿਤ 'ਵਿਆਖਿਆ ਕੇਂਦਰ' ਮੁਰੰਮਤ ਆਦਿ ਦੇ ਜ਼ਰੂਰੀ ਕਾਰਨਾਂ ਕਰ ਕੇ 24 ਜੁਲਾਈ ਤੋਂ 31 ਜੁਲਾਈ ਤੱਕ ਸ਼ਰਧਾਲੂਆਂ ਲਈ ਬੰਦ...
ਕਾਲ ਸੈਂਟਰ ਘਪਲਾ ਮਾਮਲੇ 'ਚ ਭਾਰਤੀ ਮੂਲ ਦੇ 21 ਲੋਕਾਂ ਨੂੰ ਅਮਰੀਕਾ 'ਚ ਹੋਈ ਜੇਲ੍ਹ
. . .  1 day ago
ਨਿਰਮਾਣ ਅਧੀਨ ਇਮਾਰਤ ਦੇ ਡਿੱਗਣ ਕਾਰਨ ਇਕ ਵਿਅਕਤੀ ਦੀ ਮੌਤ
. . .  1 day ago
ਜੰਮੂ-ਕਸ਼ਮੀਰ 'ਚ ਬੰਦੂਕਧਾਰੀਆਂ ਨੇ ਪੁਲਿਸ ਕਾਂਸਟੇਬਲ ਨੂੰ ਕੀਤਾ ਅਗਵਾ
. . .  1 day ago
ਸੜਕ ਹਾਦਸੇ 'ਚ ਚਾਰ ਲੋਕਾਂ ਦੀ ਮੌਤ
. . .  1 day ago
ਪੁਲਿਸ ਨੇ ਸੁਲਝਾਈ ਕਤਲ ਦੀ ਗੁੱਥੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 29 ਕੱਤਕ ਸੰਮਤ 549
ਵਿਚਾਰ ਪ੍ਰਵਾਹ: ਕਿਸੇ ਸਮਾਜ ਦੀ ਨੈਤਿਕਤਾ ਦੀ ਪਛਾਣ ਇਸ ਗੱਲ ਤੋਂ ਹੁੰਦੀ ਹੈ ਕਿ ਉਹ ਸਮਾਜ ਆਪਣੇ ਬੱਚਿਆਂ ਲਈ ਕੀ-ਕੁਝ ਕਰਦਾ ਹੈ। -ਬੋਨ ਹੋਫਰ
  •     Confirm Target Language  

ਕਪੂਰਥਲਾ / ਫਗਵਾੜਾ

ਬਾਲ ਮਜ਼ਦੂਰੀ ਕਰਵਾਉਣਾ ਕਾਨੂੰਨੀ ਜੁਰਮ-ਮੁਹੰਮਦ ਤਇਅਬ

ਕਪੂਰਥਲਾ, 13 ਨਵੰਬਰ (ਅਮਰਜੀਤ ਕੋਮਲ)-14 ਸਾਲ ਤੋਂ ਘੱਟ ਉਮਰ ਦੇ ਕਿਸੇ ਵੀ ਬੱਚੇ ਤੋਂ ਮਜ਼ਦੂਰੀ ਨਹੀਂ ਕਰਵਾਈ ਜਾ ਸਕਦੀ ਤੇ ਇਸ ਸਬੰਧੀ ਬਾਲ ਮਜ਼ਦੂਰੀ ਰੋਕੂ ਕਾਨੂੰਨ 1986 ਦੀ ਧਾਰਾ 16 ਤਹਿਤ ਕੋਈ ਵੀ ਵਿਅਕਤੀ ਬਾਲ ਮਜ਼ਦੂਰੀ ਕਰਵਾਉਣ ਵਾਲਿਆਂ ਵਿਰੁੱਧ ਸ਼ਿਕਾਇਤ ਦਰਜ ਕਰਵਾ ਸਕਦਾ ਹੈ | ਇਹ ਪ੍ਰਗਟਾਵਾ ਮੁਹੰਮਦ ਤਇਅਬ ਡਿਪਟੀ ਕਮਿਸ਼ਨਰ ਕਪੂਰਥਲਾ ਨੇ ਬਾਲ ਮਜ਼ਦੂਰੀ ਦੇ ਖ਼ਾਤਮੇ ਸਬੰਧੀ 14 ਨਵੰਬਰ ਤੋਂ 21 ਨਵੰਬਰ ਤੱਕ ਮਨਾਏ ਜਾ ਰਹੇ ਹਫ਼ਤੇ ਦੇ ਸਬੰਧ ਵਿਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਫ਼ੈਕਟਰੀਆਂ ਤੇ ਹੋਰ ਖ਼ਤਰਨਾਕ ਅਦਾਰਿਆਂ ਵਿਚ 14 ਤੋਂ 18 ਸਾਲ ਤੱਕ ਦੇ ਕਿਸ਼ੋਰ ਅਵਸਥਾ ਵਾਲੇ ਬੱਚਿਆਂ ਲਈ ਕੰਮ ਕਰਨ ਦੀ ਮਨਾਹੀ ਹੈ | ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਵਿਚ ਬਾਲ ਮਜ਼ਦੂਰੀ ਨੂੰ ਸਖ਼ਤੀ ਨਾਲ ਰੋਕਣ ਲਈ ਸਾਰੀਆਂ ਸਬ ਡਵੀਜ਼ਨਾਂ ਵਿਚ ਅਚਨਚੇਤ ਛਾਪੇ ਮਾਰ ਕੇ ਬਾਲ ਮਜ਼ਦੂਰਾਂ ਦੀ ਸ਼ਨਾਖ਼ਤ ਕੀਤੀ ਜਾਵੇਗੀ ਤੇ ਇਸ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀਆਂ ਸਾਂਝੀਆਂ ਟੀਮਾਂ ਬਣਾਈਆਂ ਗਈਆਂ ਹਨ, ਜੋ ਬਾਲ ਮਜ਼ਦੂਰਾਂ ਦੇ ਪੁਨਰਵਾਸ ਦੇ ਨਾਲ-ਨਾਲ ਉਨ੍ਹਾਂ ਤੋਂ ਮਜ਼ਦੂਰੀ ਕਰਵਾਉਣ ਵਾਲਿਆਂ ਵਿਰੁੱਧ ਕਾਰਵਾਈ ਕਰਨਗੀਆਂ | ਡਿਪਟੀ ਕਮਿਸ਼ਨਰ ਨੇ ਕਿਰਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਕਪੂਰਥਲਾ ਸ਼ਹਿਰ ਸਮੇਤ ਜ਼ਿਲ੍ਹੇ ਦੇ ਸਾਰੇ ਬਲਾਕਾਂ ਵਿਚ ਛਾਪੇਮਾਰੀ ਕਰਕੇ ਅਜਿਹੇ ਅਦਾਰਿਆਂ ਦੀ ਜਾਂਚ ਕਰਨ, ਜਿੱਥੇ ਬੱਚਿਆਂ ਕੋਲੋਂ ਮਜ਼ਦੂਰੀ ਕਰਵਾਈ ਜਾਂਦੀ ਹੈ | ਉਨ੍ਹਾਂ ਜ਼ਿਲ੍ਹਾ ਪੁਲਿਸ ਮੁਖੀ, ਸਿਹਤ ਵਿਭਾਗ, ਸਿੱਖਿਆ ਵਿਭਾਗ ਤੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਅਧਿਕਾਰੀਆਂ ਨੂੰ ਕਿਰਤ ਵਿਭਾਗ ਨਾਲ ਤਾਲ ਮੇਲ ਕਰਕੇ ਜ਼ਿਲ੍ਹੇ ਨੂੰ ਬਾਲ ਮਜ਼ਦੂਰੀ ਤੋਂ ਮੁਕਤ ਕਰਨ ਲਈ ਹਦਾਇਤ ਕੀਤੀ | ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਦੇ ਸਾਰੇ ਹੋਟਲਾਂ, ਰੈਸਟੋਰੈਂਟ ਢਾਬਿਆਂ, ਘਰਾਂ ਤੇ ਸੜਕਾਂ 'ਤੇ ਖੜ੍ਹੀਆਂ ਰੇਹੜੀਆਂ 'ਤੇ ਵੀ ਬਾਲ ਮਜ਼ਦੂਰਾਂ ਨੂੰ ਕੰਮ 'ਤੇ ਰੱਖਿਆ ਨਹੀਂ ਜਾ ਸਕਦਾ | ਇਸ ਲਈ ਬਾਲ ਮਜ਼ਦੂਰੀ ਰੋਕੂ ਹਫ਼ਤੇ ਦੌਰਾਨ ਦੁਕਾਨਦਾਰਾਂ/ਵਪਾਰੀਆਂ ਵਿਰੁੱਧ ਕਾਨੂੰਨ ਮੁਤਾਬਿਕ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ | ਉਨ੍ਹਾਂ ਕਿਹਾ ਕਿ ਬਾਲ ਮਜ਼ਦੂਰੀ ਕਰਵਾਉਣ ਵਾਲੇ ਨੂੰ ਜੁਰਮਾਨੇ ਤੋਂ ਇਲਾਵਾ 6 ਮਹੀਨੇ ਤੋਂ ਲੈ ਕੇ 2 ਸਾਲ ਦੀ ਸਜ਼ਾ ਵੀ ਹੋ ਸਕਦੀ ਹੈ | ਉਨ੍ਹਾਂ ਕਿਹਾ ਕਿ ਬਾਲ ਮਜ਼ਦੂਰੀ ਨੂੰ ਰੋਕਣ ਲਈ ਸੂਚਨਾ ਦੇਣ ਵਾਸਤੇ ਬਾਲ ਹੈਲਪ ਲਾਈਨ 1098 'ਤੇ ਵੀ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ | ਮੀਟਿੰਗ ਵਿਚ ਰਾਹੁਲ ਚਾਬਾ ਵਧੀਕ ਡਿਪਟੀ ਕਮਿਸ਼ਨਰ (ਜਨਰਲ), ਮੇਜਰ ਸੁਮਿੱਤ ਮੁੱਧ ਸਹਾਇਕ ਕਮਿਸ਼ਨਰ ਜਨਰਲ, ਡਾ: ਨਯਨ ਭੁੱਲਰ ਐਸ.ਡੀ.ਐਮ. ਕਪੂਰਥਲਾ, ਡਾ: ਚਾਰੂਮਿਤਾ ਐਸ.ਡੀ.ਐਮ. ਸੁਲਤਾਨਪੁਰ ਲੋਧੀ, ਡਾ: ਸੰਜੀਵ ਸ਼ਰਮਾ ਐਸ.ਡੀ.ਐਮ. ਭੁਲੱਥ, ਸਵਪਨਦੀਪ ਕੌਰ ਨਾਇਬ ਤਹਿਸੀਲਦਾਰ ਫਗਵਾੜਾ, ਸੋਹਣ ਲਾਲ ਸਹੋਤਾ ਡੀ.ਐਸ.ਪੀ., ਲੇਬਰ ਇੰਸਪੈਕਟਰ ਕੰਵਰ ਡਾਵਰ, ਪ੍ਰਦੀਪ ਚੌਧਰੀ ਤੇ ਵਿਕਰਾਂਤ ਸੈਣੀ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ |


ਖ਼ਬਰ ਸ਼ੇਅਰ ਕਰੋ

ਆਪਣੇ ਬੱਚਿਆਂ ਦੇ ਅਨੰਦ ਕਾਰਜ ਗੁਰਮਰਿਆਦਾ ਅਨੁਸਾਰ ਕਰਨ 'ਤੇ ਹੀ ਦਾਜ ਦੀ ਲਾਹਨਤ ਸਮਾਜ 'ਚੋਂ ਖ਼ਤਮ ਹੋਵੇਗੀ-ਬੀਬੀ ਜਗੀਰ ਕੌਰ

ਸੁਭਾਨਪੁਰ, 13 ਨਵੰਬਰ (ਸਤਨਾਮ ਸਿੰਘ)-ਜਿੱਥੇ ਅੱਜ ਦੇ ਯੁੱਗ 'ਚ ਕਈ ਸਵਾਰਥੀ ਮਾਂ-ਬਾਪ ਪੁੱਤਰਾਂ ਦੀ ਲਾਲਸਾ ਰੱਖ ਕੇ ਧੀਆਂ ਨੂੰ ਗਰਭ 'ਚ ਹੀ ਕਤਲ ਕਰ ਦਿੰਦੇ ਹਨ ਤੇ ਆਪਣੇ ਪੁੱਤਰਾਂ ਦੇ ਵਿਆਹ ਮੌਕੇ ਦਹੇਜ 'ਚ ਕਾਰਾਂ ਤੋਂ ਇਲਾਵਾ ਵੱਡੇ-ਵੱਡੇ ਪੈਲੇਸਾਂ 'ਚ ਵਿਆਹ ਕਰਕੇ ...

ਪੂਰੀ ਖ਼ਬਰ »

ਆਦਮਪੁਰ ਏਅਰਪੋਰਟ ਦਾ ਨਾਂਅ ਭਗਵਾਨ ਸ੍ਰੀ ਵਿਸ਼ਵਕਰਮਾ ਜੀ ਦੇ ਨਾਂਅ 'ਤੇ ਰੱਖਣ ਦੀ ਮੰਗ

ਫਗਵਾੜਾ, 13 ਨਵੰਬਰ (ਤਰਨਜੀਤ ਸਿੰਘ ਕਿੰਨੜਾ)-ਸ਼੍ਰੋਮਣੀ ਸ੍ਰੀ ਵਿਸ਼ਵਕਰਮਾ ਮੰਦਰ ਫਗਵਾੜਾ ਵਿਖੇ ਸ੍ਰੀ ਵਿਸ਼ਵਕਰਮਾ ਧੀਮਾਨ ਸਭਾ ਰਜਿ. ਦੇ ਪ੍ਰਧਾਨ ਬਲਵੰਤ ਰਾਏ ਧੀਮਾਨ ਦੀ ਪ੍ਰਧਾਨਗੀ ਹੇਠ ਇਕ ਮੀਟਿੰਗ ਹੋਈ ਜਿਸ ਵਿਚ ਸਰਬਸੰਮਤੀ ਨਾਲ ਮਤਾ ਪਾਸ ਕਰਦੇ ਹੋਏ ਆਦਮਪੁਰ ...

ਪੂਰੀ ਖ਼ਬਰ »

ਅੰਗਰੇਜ਼ਾਂ ਦੇ ਸਮੇਂ ਬਣੀ ਤੰਗ ਪੁਲੀ ਕਿਸੇ ਵੱਡੇ ਹਾਦਸੇ ਦੀ ਉਡੀਕ ਵਿਚ!

ਢਿਲਵਾਂ, 13 ਨਵੰਬਰ (ਗੋਬਿੰਦ ਸੁਖੀਜਾ, ਪਲਵਿੰਦਰ ਸਿੰਘ)–ਢਿਲਵਾਂ ਤੋਂ ਬੱਸ ਸਟੈਂਡ ਨੂੰ ਜਾਂਦਿਆਂ ਰੇਲਵੇ ਕਰਾਸਿੰਗ ਫਾਟਕ ਤੋਂ ਪਹਿਲਾਂ ਧਾਰਮਿਕ ਅਸਥਾਨ ਦੇ ਨਜ਼ਦੀਕ ਪੁਲੀ ਕਾਫ਼ੀ ਪੁਰਾਣੀ ਅਤੇ ਤੰਗ ਹੈ | ਇਲਾਕੇ ਦੇ ਪੁਰਾਣੇ ਬਜ਼ੁਰਗਾਂ ਅਨੁਸਾਰ ਉਕਤ ਪੁਲੀ ...

ਪੂਰੀ ਖ਼ਬਰ »

ਨੌਸਰਬਾਜ਼ ਔਰਤ ਦੀਆਂ ਵਾਲੀਆਂ ਲੈ ਕੇ ਹੋਏ ਫ਼ਰਾਰ

ਕਪੂਰਥਲਾ, 13 ਨਵੰਬਰ (ਸਡਾਨਾ)-ਸਥਾਨਕ ਗੋਲਡਨ ਐਵਿਨਿਊ ਵਿਖੇ ਨੌਸਰਬਾਜ਼ ਬਜ਼ੁਰਗ ਮਹਿਲਾ ਨੂੰ ਗੱਲਾਂ ਦੇ ਝਾਂਸੇ ਵਿਚ ਲਿਆ ਕੇ ਉਸ ਦੀਆਂ ਵਾਲੀਆ ਲੈ ਕੇ ਫ਼ਰਾਰ ਹੋ ਗਿਆ, ਜਦੋਂ ਉਕਤ ਔਰਤ ਨੇ ਸੁਰਤ ਸੰਭਾਲ ਕੇ ਦੇਖਿਆ ਤਾਂ ਉਸ ਦੀਆਂ ਵਾਲੀਆਂ ਗ਼ਾਇਬ ਸਨ | ਜਿਸ ਸਬੰਧੀ ...

ਪੂਰੀ ਖ਼ਬਰ »

ਨੰਗਲ ਲੁਬਾਣਾ ਦੇ ਅਨੇਕਾਂ ਨੌਜਵਾਨ ਅਕਾਲੀ ਦਲ ਅੰਮਿ੍ਤਸਰ (ਮਾਨ) ਵਿਚ ਸ਼ਾਮਿਲ

ਬੇਗੋਵਾਲ, 13 ਨਵੰਬਰ (ਸੁਖਜਿੰਦਰ ਸਿੰਘ)-ਬੀਤੇ ਦਿਨ ਨੇੜਲੇ ਪਿੰਡ ਨੰਗਲ ਲੁਬਾਣਾ ਦੇ ਅਨੇਕਾਂ ਨੌਜਵਾਨਾਂ ਨੇ ਆਪਣੀਆਂ ਪਾਰਟੀਆਂ ਨੂੰ ਅਲਵਿਦਾ ਕਹਿ ਕੇ ਸ਼ੋ੍ਰਮਣੀ ਅਕਾਲੀ ਦਲ ਅੰਮਿ੍ਤਸਰ (ਮਾਨ) ਦੇ ਕਾਰਜਕਾਰੀ ਮੈਂਬਰ ਰਜਿੰਦਰ ਸਿੰਘ ਫ਼ੌਜੀ ਦੀ ਅਗਵਾਈ ਹੇਠ ਮਾਨ ਦਲ ...

ਪੂਰੀ ਖ਼ਬਰ »

ਨਡਾਲਾ ਕਾਲਜ ਦਾ 47ਵਾਂ ਸਾਲਾਨਾ ਖੇਡ ਸਮਾਗਮ ਸਮਾਪਤ

ਨਡਾਲਾ, 13 ਨਵੰਬਰ (ਮਨਜਿੰਦਰ ਸਿੰਘ ਮਾਨ)-ਸਥਾਨਕ ਗੁਰੂ ਨਾਨਕ ਪ੍ਰੇਮ ਕਰਮਸਰ ਕਾਲਜ ਵਿਖੇ ਬੀਤੇ ਦਿਨੀਂ ਕਾਲਜ ਅਤੇ ਕਾਲਜੀਏਟ ਸਕੂਲ ਵੱਲੋਂ ਸਾਂਝੇ ਤੌਰ 'ਤੇ ਕਾਲਜ ਦਾ 47ਵਾਂ ਸਾਲਾਨਾ ਖੇਡ ਸਮਾਗਮ ਕਰਵਾਇਆ ਗਿਆ ਜਿਸ ਦਾ ਉਦਘਾਟਨ ਕਾਲਜੀਏਟ ਸਕੂਲ ਦੇ ਪੁਰਾਣੇ ਵਿਦਿਆਰਥੀ ...

ਪੂਰੀ ਖ਼ਬਰ »

ਰਾਮਗੜ੍ਹੀਆ ਕਾਲਜ ਦੇ ਵਿਦਿਆਰਥੀ ਨੈਸ਼ਨਲ ਅਚੀਵਮੈਂਟ ਸਰਵੇ-2017 ਦਾ ਹਿੱਸਾ ਬਣੇ

ਫਗਵਾੜਾ, 13 ਨਵੰਬਰ (ਤਰਨਜੀਤ ਸਿੰਘ ਕਿੰਨੜਾ)-ਰਾਮਗੜ੍ਹੀਆ ਕਾਲਜ ਆਫ ਐਜੂਕੇਸ਼ਨ ਫਗਵਾੜਾ ਦੇ ਵਿਦਿਆਰਥੀਆਂ ਨੇ ਨੈਸ਼ਨਲ ਕੌਾਸਲ ਆਫ ਐਜੂਕੇਸ਼ਨਲ ਰਿਸਰਚ ਐਾਡ ਟਰੇਨਿੰਗ ਵੱਲੋਂ ਕਰਵਾਏ ਗਏ ਨੈਸ਼ਨਲ ਅਚੀਵਮੈਂਟ ਸਰਵੇ-2017 ਵਿਚ ਭਾਗ ਲਿਆ | ਇਸ ਪ੍ਰੋਗਰਾਮ ਦÏਰਾਨ ਬੀ.ਐਡ. ...

ਪੂਰੀ ਖ਼ਬਰ »

ਫੌਜ ਦੇ ਅਸਲ੍ਹਾ ਭੰਡਾਰ ਨੇੜੇ ਅੱਗ ਲਗਾਉਣ 'ਤੇ ਪਾਬੰਦੀ

ਕਪੂਰਥਲਾ, 13 ਨਵੰਬਰ (ਅ.ਬ.)-ਜ਼ਿਲ੍ਹਾ ਮੈਜਿਸਟਰੇਟ ਕਪੂਰਥਲਾ ਮੁਹੰਮਦ ਤਇਅਬ ਨੇ ਧਾਰਾ 144 ਤਹਿਤ ਹੁਕਮ ਜਾਰੀ ਕਰਕੇ ਜ਼ਿਲ੍ਹੇ ਦੇ ਪਿੰਡ ਬੂਧੋਪੁੰਦਰ ਵਿਖੇ ਫੌਜ ਵਲੋਂ ਬਣਾਏ ਗਏ ਅਸਲਾ ਭੰਡਾਰ ਦੇ 1200 ਮੀਟਰ ਦੇ ਘੇਰੇ ਵਿਚ ਫ਼ਸਲਾਂ ਦੀ ਰਹਿੰਦ ਖੂੰਹਦ ਤੇ ਕੂੜਾ ਕਰਕਟ ਨੂੰ ...

ਪੂਰੀ ਖ਼ਬਰ »

ਭਗੌੜਾ ਦੋਸ਼ੀ ਕਾਬੂ

ਕਪੂਰਥਲਾ, 13 ਨਵੰਬਰ (ਸਡਾਨਾ)-ਪੀ.ਓ. ਸਟਾਫ਼ ਦੇ ਇੰਚਾਰਜ ਸੁਖਜਿੰਦਰ ਸਿੰਘ ਦੀ ਅਗਵਾਈ ਹੇਠ ਸਟਾਫ਼ ਦੀ ਪੁਲਿਸ ਪਾਰਟੀ ਨੇ ਚੋਰੀ ਦੇ ਮਾਮਲੇ ਵਿਚ ਲੋੜੀਂਦੇ ਇਕ ਭਗੌੜੇ ਦੋਸ਼ੀ ਨੂੰ ਗਿ੍ਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ | ਪ੍ਰਾਪਤ ਵੇਰਵੇ ਅਨੁਸਾਰ ਸਤਪਾਲ ਸਿੰਘ ...

ਪੂਰੀ ਖ਼ਬਰ »

ਜ਼ਿਲ੍ਹੇ ਦੇ ਸਾਰੇ ਵਿੱਦਿਅਕ ਅਦਾਰੇ ਅੱਜ ਤੋਂ ਸਵੇਰੇ 10 ਵਜੇ ਖੁੱਲ੍ਹਣਗੇ-ਡੀ. ਸੀ.

ਕਪੂਰਥਲਾ, 13 ਨਵੰਬਰ (ਵਿਸ਼ੇਸ਼ ਪ੍ਰਤੀਨਿਧ)-ਧੁੰਦ ਨੂੰ ਮੱਦੇਨਜ਼ਰ ਰੱਖਦਿਆਂ ਜ਼ਿਲ੍ਹੇ ਦੇ ਸਾਰੇ ਸਰਕਾਰੀ, ਅਰਧ ਸਰਕਾਰੀ, ਪ੍ਰਾਈਵੇਟ ਤੇ ਹੋਰ ਵਿੱਦਿਅਕ ਅਦਾਰੇ ਅੱਜ ਤੋਂ ਸਵੇਰੇ 10 ਵਜੇ ਖੁੱਲ੍ਹਣਗੇ ਜਦਕਿ ਸਕੂਲ ਬੰਦ ਹੋਣ ਦਾ ਸਮਾਂ ਪਹਿਲਾਂ ਵਾਲਾ ਹੀ ਹੋਵੇਗਾ | ਇਸ ...

ਪੂਰੀ ਖ਼ਬਰ »

ਵਿਧਾਇਕ ਚੀਮਾ ਨੇ ਕੀਤਾ ਨਵੀਂ ਸਬਜ਼ੀ ਮੰਡੀ ਦਾ ਉਦਘਾਟਨ

ਸੁਲਤਾਨਪੁਰ ਲੋਧੀ, 13 ਨਵੰਬਰ (ਨਰੇਸ਼ ਹੈਪੀ, ਥਿੰਦ)-ਸ਼ਹਿਰ ਸੁਲਤਾਨਪੁਰ ਲੋਧੀ ਵਿਖੇ ਨਵੀਂ ਸਬਜ਼ੀ ਮੰਡੀ ਦਾ ਉਦਘਾਟਨ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਕੀਤਾ | ਆਪਣੇ ਸੰਬੋਧਨ 'ਚ ਉਨ੍ਹਾਂ ਸ਼ਹਿਰ ਵਾਸੀਆਂ ਤੇ ਸਬਜ਼ੀ ਮੰਡੀ ਦੇ ਆੜ੍ਹਤੀਆਂ ਨੂੰ ਵਧਾਈ ਦਿੰਦਿਆਂ ਦੱਸਿਆ ...

ਪੂਰੀ ਖ਼ਬਰ »

ਗੋਪਾਲ ਗੋਧਾਮ ਮਹਾਂਤੀਰਥ ਦੇ ਮੈਂਬਰਾਂ ਦੀ ਮੀਟਿੰਗ

ਸੁਲਤਾਨਪੁਰ ਲੋਧੀ, 13 ਨਵੰਬਰ (ਨਰੇਸ਼ ਹੈਪੀ, ਥਿੰਦ)-ਗੋਪਾਲ ਗੋਧਾਮ ਮਹਾਂਤੀਰਥ ਸੁਲਤਾਨਪੁਰ ਲੋਧੀ ਦੇ ਮੈਂਬਰਾਂ ਦੀ ਮੀਟਿੰਗ ਚੇਅਰਮੈਨ ਅਨਿਲ ਅਰੋੜਾ ਦੀ ਅਗਵਾਈ ਹੇਠ ਹੋਈ ਜਿਸ ਵਿਚ ਕੱਤਕ ਮਹੀਨੇ ਦੀਆਂ ਕੱਢੀਆਂ ਜਾ ਰਹੀਆਂ ਪ੍ਰਭਾਤ ਫੇਰੀਆਂ ਅਤੇ ਮਹਾਂ ਪ੍ਰਭਾਤ ...

ਪੂਰੀ ਖ਼ਬਰ »

ਅਕਾਲ ਅਕੈਡਮੀ ਬੜੂ ਸਾਹਿਬ ਵਿਖੇ ਸਾਲਾਨਾ ਇਨਾਮ ਵੰਡ ਤੇ ਸੱਭਿਆਚਾਰਕ ਪ੍ਰੋਗਰਾਮ

ਧਰਮਗੜ੍ਹ, 13 ਨਵੰਬਰ (ਗੁਰਜੀਤ ਸਿੰਘ ਚਹਿਲ)- ਕਲਗ਼ੀਧਰ ਟਰੱਸਟ ਗੁਰਦੁਆਰਾ ਬੜੂ ਸਾਹਿਬ (ਹਿ.ਪ੍ਰ.) ਵਲੋਂ ਅਕਾਲ ਅਕੈਡਮੀ, ਬੜੂ ਸਾਹਿਬ ਵਿਖੇ 29ਵਾਂ ਸਾਲਾਨਾ ਸਾਲਾਨਾ ਇਨਾਮ ਵੰਡ ਅਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ, ਜਿਸ 'ਚ ਮੁੱਖ ਮਹਿਮਾਨ ਵਜੋਂ ਹਿਮਾਚਲ ...

ਪੂਰੀ ਖ਼ਬਰ »

ਦੇਸ਼ ਦੇ 18 ਸੂਬਿਆਂ ਦੀਆਂ 32 ਕਿਸਾਨ ਯੂਨੀਅਨਾਂ 23 ਫਰਵਰੀ ਨੂੰ ਦਿੱਲੀ ਜਾਣ ਦੇ ਸਾਰੇ ਰਸਤੇ ਕਰਨਗੀਆਂ ਬੰਦ

ਤਰਨ ਤਾਰਨ, 13 ਨਵੰਬਰ (ਹਰਿੰਦਰ ਸਿੰਘ)- ਦੇਸ਼ ਦਾ ਅੰਨਦਾਤਾ ਕਹਾਉਣ ਵਾਲੇ ਕਿਸਾਨਾਂ ਦੀ ਹਾਲਤ ਦਿਨੋਂ ਦਿਨ ਵਿਗੜਦੀ ਜਾ ਰਹੀ ਹੈ | ਦੇਸ਼ ਵਿਚ ਆਰਥਿਕ ਪੱਖੋਂ ਕਮਜ਼ੋਰ ਅਤੇ ਕਰਜ਼ਿਆਂ ਦੀ ਸਿਰ 'ਤੇ ਬੱਝੀ ਪੰਡ ਹੌਲੀ ਨਾ ਹੋਣ ਕਾਰਨ ਰੋਜ਼ਾਨਾ ਹੀ ਬਹੁਤ ਸਾਰੇ ਕਿਸਾਨ ਆਤਮ ...

ਪੂਰੀ ਖ਼ਬਰ »

ਸ੍ਰੀ ਗੁਰੂ ਗੰ੍ਰਥ ਸਾਹਿਬ ਵਿਚਾਰ ਮੰਚ ਨੇ ਬੱਚਿਆਂ ਦੇ ਸ਼ਬਦ ਗਾਇਣ ਮੁਕਾਬਲੇ ਕਰਵਾਏ

ਨਡਾਲਾ, 13 ਨਵੰਬਰ (ਮਾਨ)-ਸ੍ਰੀ ਗੁਰੂ ਗੰ੍ਰਥ ਸਾਹਿਬ ਵਿਚਾਰ ਮੰਚ ਨਡਾਲਾ ਵੱਲੋਂ ਬੀਤੇ ਕੱਲ੍ਹਕਰਵਾਏ ਗਏ ਦੋ ਰੋਜ਼ਾ ਗੁਰਮਤਿ ਸਮਾਗਮ ਦੇ ਦੂਸਰੇ ਦਿਨ ਬੱਚਿਆਂ ਨੂੰ ਗੁਰਬਾਣੀ ਕੀਰਤਨ ਨਾਲ ਜੋੜਨ ਲਈ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਦੇ ਸ਼ਬਦ ਗਾਇਣ ਮੁਕਾਬਲੇ ...

ਪੂਰੀ ਖ਼ਬਰ »

ਐਮ.ਡੀ.ਐਸ.ਡੀ ਸਕੂਲ ਦੇ ਪੁਰਾਣੇ ਵਿਦਿਆਰਥੀਆਂ ਦੀ ਸੰਸਥਾ ਨੇ ਕਰਵਾਇਆ ਸਾਲਾਨਾ ਸਮਾਗਮ

ਕਪੂਰਥਲਾ, 13 ਨਵੰਬਰ (ਸਡਾਨਾ)-ਐਮ.ਡੀ.ਐਸ.ਡੀ. ਸੀਨੀਅਰ ਸੈਕੰਡਰੀ ਸਕੂਲ ਦੀ ਪੁਰਾਣੇ ਵਿਦਿਆਰਥੀਆਂ ਦੀ ਸੰਸਥਾ ਵਲੋਂ ਸਥਾਨਕ ਬੇਬੀ ਮਾਡਲ ਸਕੂਲ ਵਿਖੇ ਇਕ ਸਮਾਗਮ ਕਰਵਾਇਆ ਗਿਆ | ਤੀਸਰੇ ਸਾਲਾਨਾ ਸਮਾਗਮ ਦੌਰਾਨ ਦੇਸ਼ ਵਿਦੇਸ਼ ਵਿਚ ਕਪੂਰਥਲਾ ਸ਼ਹਿਰ ਤੇ ਇਸ ਦੇ ਆਸ-ਪਾਸ ...

ਪੂਰੀ ਖ਼ਬਰ »

ਡੀ.ਟੀ.ਐਫ. ਦੀ ਮੀਟਿੰਗ 'ਚ ਅਗਲੇ ਸੰਘਰਸ਼ ਦੀ ਰਣਨੀਤੀ ਲਈ ਵਿਚਾਰਾਂ

ਸੁਲਤਾਨਪੁਰ ਲੋਧੀ, 13 ਨਵੰਬਰ (ਥਿੰਦ, ਹੈਪੀ, ਸੋਨੀਆ)-ਸੰਘਰਸ਼ਸ਼ੀਲ ਡੈਮੋਕਰੈਟਿਕ ਟੀਚਰ ਫ਼ਰੰਟ ਦੀ ਹੰਗਾਮੀ ਮੀਟਿੰਗ ਅੱਜ ਆਤਮਾ ਸਿੰਘ ਪਾਰਕ ਵਿਖੇ ਜ਼ਿਲ੍ਹਾ ਕਨਵੀਨਰ ਕਰਮ ਸਿੰਘ ਦੀ ਅਗਵਾਈ ਹੇਠ ਹੋਈ | ਜਿਸ ਵਿਚ ਸੁਲਤਾਨਪੁਰ ਲੋਧੀ ਬਲਾਕ 1 ਤੇ 2 ਦੇ ਅਧਿਆਪਕ ਵੱਡੀ ...

ਪੂਰੀ ਖ਼ਬਰ »

ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਭਰਤੀ ਲਈ ਟਰੇਨਿੰਗ ਕੋਰਸ ਸ਼ੁਰੂ ਕਰੇਗਾ-ਕਰਨਲ ਗੁਰਿੰਦਰਜੀਤ ਸਿੰਘ

ਕਪੂਰਥਲਾ, 13 ਨਵੰਬਰ (ਵਿ.ਪ੍ਰ.)-ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਕਪੂਰਥਲਾ ਵਲੋਂ ਭਾਰਤੀ ਫੌਜ, ਅਰਧ ਸੈਨਿਕ ਬਲਾਂ ਤੇ ਪੰਜਾਬ ਪੁਲਿਸ 'ਚ ਭਰਤੀ ਲਈ ਯੋਗ ਉਮੀਦਵਾਰਾਂ ਨੂੰ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਕਪੂਰਥਲਾ ਵਿਚ ਪ੍ਰੀ ਰਿਕਰੂਟਮੈਂਟ ...

ਪੂਰੀ ਖ਼ਬਰ »

ਸੀਨੀਅਰ ਵਕੀਲ ਕੇ.ਸੀ. ਅਜ਼ਾਦ ਦਾ ਸਸਕਾਰ

ਫਗਵਾੜਾ, 13 ਨਵੰਬਰ (ਚਾਵਲਾ)-ਫਗਵਾੜਾ ਦੇ ਸੀਨੀਅਰ ਵਕੀਲ ਕੇ. ਸੀ. ਅਜ਼ਾਦ (87) ਦਾ ਦਿਹਾਂਤ ਹੋ ਗਿਆ ਅਤੇ ਅੱਜ ਬੰਗਾ ਰੋਡ 'ਤੇ ਉਨ੍ਹਾਂ ਦਾ ਜਦੋਂ ਸਸਕਾਰ ਕੀਤਾ ਗਿਆ ਤਾਂ ਪਰਿਵਾਰ ਨਾਲ ਸ਼ੋਕ ਵਿਅਕਤ ਕਰਨ ਲਈ ਸਭ ਵਰਗਾਂ ਤੋਂ ਸ਼ਹਿਰੀ ਆਗੂਆਂ ਅਤੇ ਵਕੀਲਾਂ ਤੋਂ ਇਲਾਵਾ ਪੰਜਾਬ ...

ਪੂਰੀ ਖ਼ਬਰ »

ਆਹਲੂਵਾਲੀਆ ਪਰਿਵਾਰ ਨੂੰ ਸਦਮਾ-ਨਿਊਜ਼ ਏਜੰਟ ਰਘਬੀਰ ਸਿੰਘ ਆਹਲੂਵਾਲੀਆ ਦਾ ਦਿਹਾਂਤ, ਸਸਕਾਰ ਅੱਜ

ਕਪੂਰਥਲਾ, 13 ਨਵੰਬਰ (ਵਿਸ਼ੇਸ਼ ਪ੍ਰਤੀਨਿਧ)-ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਕਰਮ ਸਿੰਘ ਆਹਲੂਵਾਲੀਆ, ਸਾਬਕਾ ਕੌਾਸਲਰ ਰਜਿੰਦਰ ਸਿੰਘ ਆਹਲੂਵਾਲੀਆ ਦੇ ਭਰਾ, ਕਪੂਰਥਲਾ ਵਰਕਿੰਗ ਜਰਨਲਿਸਟ ਐਸੋਸੀਏਸ਼ਨ ਦੇ ਸਰਪ੍ਰਸਤ ਪੀ.ਐਸ. ਵਾਲੀਆ ਤੇ ਬਿੱਟੂ ਵਾਲੀਆ ਦੇ ਚਾਚਾ ...

ਪੂਰੀ ਖ਼ਬਰ »

15 ਨੂੰ ਜੀ. ਟੀ. ਰੋਡ ਠੱਪ ਕਰਨ ਲਈ ਕਿਸਾਨ ਆਗੂਆਂ ਵਲੋਂ ਤਿਆਰੀਆਂ

ਜਲੰਧਰ, 13 ਨਵੰਬਰ (ਮੇਜਰ ਸਿੰਘ)-ਦੁਆਬਾ ਕਿਸਾਨ ਸੰਘਰਸ਼ ਕਮੇਟੀ ਵਲੋਂ ਗੰਨੇ ਦਾ ਭਾਅ ਵਧਾਉਣ ਲਈ 15 ਨਵੰਬਰ ਨੂੰ ਜਲੰਧਰ-ਫਗਵਾੜਾ ਵਿਚਕਾਰ ਜੀ. ਟੀ. ਰੋਡ ਤੇ ਰੇਲਵੇ ਆਵਾਜਾਈ ਰੋਕਣ ਦੇ ਸੱਦੇ ਨੂੰ ਸਫਲ ਬਣਾਉਣ ਲਈ ਦੁਆਬਾ ਖੇਤਰ ਦੇ ਵੱਖ-ਵੱਖ ਪਿੰਡਾਂ ਵਿਚ ਮੀਟਿੰਗਾਂ ...

ਪੂਰੀ ਖ਼ਬਰ »

ਗੋਡਿਆਂ ਦਾ ਇਲਾਜ ਬਿਨਾਂ ਆਪ੍ਰੇਸ਼ਨ ਆਯੁਰਵੈਦਿਕ ਦਵਾਈ ਨਾਲ-ਸਿੱਧੂ

ਜਲੰਧਰ, 13 ਨਵੰਬਰ (ਸਟਾਫ ਰਿਪੋਰਟਰ)-ਦੇਸ਼ ਦੇ ਪ੍ਰਸਿੱਧ ਨਾਰਾਇਣੀ ਆਯੁਰਵੈਦਿਕ ਗਰੁੱਪ ਵਲੋਂ ਪੁਰਾਤਨ ਜਾਣਕਾਰੀ 'ਤੇ ਆਧਾਰਿਤ ਵਿਗਿਆਨਕ ਅਤੇ ਆਯੁਰਵੈਦਿਕ ਤਰੀਕੇ ਨਾਲ ਤਿਆਰ ਕੀਤੀ ਗਈ ਨਾਰਾਇਣੀ ਆਯੁਰਵੈਦਿਕ ਕਿੱਟ ਗੋਡਿਆਂ ਦੇ ਮਰੀਜ਼ਾਂ ਲਈ ਵਰਦਾਨ ਸਾਬਤ ਹੋ ਰਹੀ ...

ਪੂਰੀ ਖ਼ਬਰ »

ਬਾਬਾ ਮੱਸਾ ਸਿੰਘ ਮੈਮੋਰੀਅਲ ਸਪੋਰਟਸ ਕਲੱਬ ਦੀ ਮੀਟਿੰਗ

ਨਡਾਲਾ, 13 ਨਵੰਬਰ (ਮਾਨ)-ਬਾਬਾ ਮੱਸਾ ਸਿੰਘ ਮੈਮੋਰੀਅਲ ਸਪੋਰਟਸ ਕਲੱਬ ਨਡਾਲਾ ਦੀ ਮੀਟਿੰਗ ਮੌਕੇ ਪ੍ਰਧਾਨ ਪਰਮਜੀਤ ਸਿੰਘ ਕੰਮ ਨੇ ਦੱਸਿਆ ਕਿ 18ਵਾਂ ਸਾਲਾਨਾ ਬਾਬਾ ਮੱਸਾ ਸਿੰਘ ਯਾਦਗਾਰੀ ਕਬੱਡੀ ਕੱਪ 6 ਦਸੰਬਰ ਦਿਨ ਬੁੱਧਵਾਰ ਨੂੰ ਕਰਵਾਇਆ ਜਾਵੇਗਾ | ਇਸ ਮੌਕੇ 8 ਨਾਮਵਰ ...

ਪੂਰੀ ਖ਼ਬਰ »

ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਗੁਰਦੁਆਰਾ ਸ੍ਰੀ ਗੁਰੂ ਕਾ ਬਾਗ ਵਿਖੇ ਕੱਲ੍ਹ ਮਨਾਇਆ ਜਾਵੇਗਾ

ਸੁਲਤਾਨਪੁਰ ਲੋਧੀ, 13 ਨਵੰਬਰ (ਥਿੰਦ, ਹੈਪੀ, ਸੋਨੀਆ)-ਮਾਤਾ ਸੁਲੱਖਣੀ ਜੀ ਸੇਵਾ ਸੁਸਾਇਟੀ ਗੁਰਦੁਆਰਾ ਗੁਰੂ ਕਾ ਬਾਗ ਦੀ ਵਿਸ਼ੇਸ਼ ਮੀਟਿੰਗ ਸੀਨੀਅਰ ਮੀਤ ਪ੍ਰਧਾਨ ਰਘਬੀਰ ਸਿੰਘ ਦੀ ਅਗਵਾਈ ਹੇਠ ਹੋਈ ਜਿਸ ਵਿਚ ਅਮਰ ਸ਼ਹੀਦ ਬਾਬਾ ਦੀਪ ਸਿੰਘ, ਭਾਈ ਮਨੀ ਸਿੰਘ ਦਾ ਸ਼ਹੀਦੀ ...

ਪੂਰੀ ਖ਼ਬਰ »

ਕਣਕ ਦਾ ਮੁੱਲ 4500 ਰੁਪਏ ਨਿਰਧਾਰਿਤ ਕੀਤਾ ਜਾਵੇ- ਬੀ.ਕੇ.ਯੂ.

ਨਡਾਲਾ, 13 ਨਵੰਬਰ (ਮਾਨ)-ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੀ ਮੀਟਿੰਗ ਗੁਰਦੁਆਰਾ ਬਾਉਲੀ ਸਾਹਿਬ ਨਡਾਲਾ ਵਿਖੇ ਸੀਨੀਅਰ ਮੀਤ ਪ੍ਰਧਾਨ ਕਰਮ ਸਿੰਘ ਢਿਲਵਾਂ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਸ. ਢਿਲਵਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ...

ਪੂਰੀ ਖ਼ਬਰ »

ਲਗਾਤਾਰ ਪੈ ਰਹੀ ਧੁੰਦ ਕਾਰਨ ਜਨ-ਜੀਵਨ ਅਸਤ ਵਿਅਸਤ

ਸੁਲਤਾਨਪੁਰ ਲੋਧੀ, 13 ਨਵੰਬਰ (ਨਰੇਸ਼ ਹੈਪੀ, ਥਿੰਦ)-ਨਵੰਬਰ ਮਹੀਨੇ ਦੀ ਸ਼ੁਰੂਆਤ ਤੋਂ ਹੀ ਪੈ ਰਹੀ ਲਗਾਤਾਰ ਧੁੰਦ ਨੇ ਲੋਕਾਂ ਦੇ ਜਨ ਜੀਵਨ 'ਤੇ ਪੂਰੀ ਤਰ੍ਹਾਂ ਅਸਰ ਪਾਇਆ ਹੈ ਅਤੇ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਵਾਤਾਵਰਨ ਸਬੰਧੀ ਨੀਤੀਆਂ ਨਾ ਹੋਣ ਕਰਕੇ ਅੱਜ ਤਿੰਨ ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ ਤੇ ਭਾਅ ਜੀ ਗੁਰਸ਼ਰਨ ਸਿੰਘ ਨੂੰ ਸਮਰਪਿਤ 6ਵਾਂ ਨਾਟਕ ਮੇਲਾ ਕਰਵਾਇਆ

ਤਲਵੰਡੀ ਚੌਧਰੀਆਂ, 13 ਨਵੰਬਰ (ਪਰਸਨ ਲਾਲ ਭੋਲਾ)-ਰੰਗ ਮੰਚ ਤੇ ਸ਼ਹੀਦ ਊਧਮ ਸਿੰਘ ਲਾਇਬ੍ਰੇਰੀ ਟਿੱਬਾ ਵੱਲੋਂ ਗ੍ਰਾਮ ਪੰਚਾਇਤ ਅਤੇ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਟਿੱਬਾ ਦੇ ਸਹਿਯੋਗ ਨਾਲ ਲੋਕਾਂ ਨੂੰ ਵਹਿਮਾਂ, ਭਰਮਾਂ ਤੇ ਪਖੰਡੀ ਬਾਬਿਆਂ ਦੇ ਚੁੰਗਲ 'ਚ ਕੱਢਣ ...

ਪੂਰੀ ਖ਼ਬਰ »

ਹਰਮੇਸ਼ ਪਾਠਕ ਬਣੇ 'ਆਪ' ਹਲਕਾ ਵਿਧਾਨ ਸਭਾ ਫਗਵਾੜਾ ਦੇ ਜ਼ੋਨ ਇੰਚਾਰਜ

ਫਗਵਾੜਾ, 13 ਨਵੰਬਰ (ਤਰਨਜੀਤ ਸਿੰਘ ਕਿੰਨੜਾ)-ਆਮ ਆਦਮੀ ਪਾਰਟੀ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਸੱਜਣ ਸਿੰਘ ਚੀਮਾ ਨੇ ਫਗਵਾੜਾ ਦੇ ਨਿਧੜਕ ਆਗੂ ਹਰਮੇਸ਼ ਪਾਠਕ ਨੂੰ ਹਲਕਾ ਵਿਧਾਨ ਸਭਾ ਫਗਵਾੜਾ ਦਾ ਜ਼ੋਨ ਇੰਚਾਰਜ ਨਿਯੁਕਤ ਕੀਤਾ ਹੈ | ਇਸ ਤੋਂ ਇਲਾਵਾ ਖੇਡ ਲੇਖਕ ਅਤੇ ...

ਪੂਰੀ ਖ਼ਬਰ »

ਮੱਛੀ ਪਾਲਣ ਵਿਭਾਗ ਵੱਲੋਂ ਸਵੀਪ ਮਹੀਨਾ ਕੱਲ੍ਹ ਤੋਂ

ਖਲਵਾੜਾ, 13 ਨਵੰਬਰ (ਮਨਦੀਪ ਸਿੰਘ ਸੰਧੂ)-ਮੱਛੀ ਪਾਲਣ ਵਿਭਾਗ ਵੱਲੋਂ 15 ਨਵੰਬਰ ਦਿਨ ਬੁੱਧਵਾਰ ਤੋਂ 14 ਦਸੰਬਰ ਤੱਕ ਸਵੀਪ ਮਹੀਨਾ ਮਨਾਇਆ ਜਾਵੇਗਾ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੱਛੀ ਪਾਲਣ ਵਿਭਾਗ ਦੇ ਅਧਿਕਾਰੀ ਰੋਹਿਤ ਬਾਂਸਲ ਨੇ ਦੱਸਿਆ ਕਿ ਸ੍ਰੀਮਤੀ ਜੋਤੀ ਬਾਲਾ ...

ਪੂਰੀ ਖ਼ਬਰ »

ਐਨ.ਐਸ.ਐਸ. ਵਿਭਾਗ ਵਲੋਂ ਕੌਮੀ ਸਿੱਖਿਆ ਦਿਵਸ ਸਬੰਧੀ ਸਮਾਗਮ

ਕਪੂਰਥਲਾ, 13 ਨਵੰਬਰ (ਸਡਾਨਾ)- ਨਵਾਬ ਜੱਸਾ ਸਿੰਘ ਆਹਲੂਵਾਲੀਆ ਸਰਕਾਰੀ ਕਾਲਜ ਦੇ ਐਨ.ਐਸ.ਐਸ. ਵਿਭਾਗ ਵਲੋਂ ਕਾਲਜ ਦੀ ਕਾਰਜਕਾਰੀ ਪਿ੍ੰਸੀਪਲ ਜਤਿੰਦਰ ਕੌਰ ਧੀਰ ਦੀ ਅਗਵਾਈ ਹੇਠ ਮੌਲਾਨਾ ਅਬਦੁਲ ਕਲਾਮ ਆਜ਼ਾਦ ਦੇ ਜਨਮ ਦਿਨ 'ਤੇ ਕੌਮੀ ਸਿੱਖਿਆ ਦਿਵਸ ਮਨਾਇਆ ਗਿਆ | ਇਸ ...

ਪੂਰੀ ਖ਼ਬਰ »

ਲਾਇਨਜ਼ ਕਲੱਬ ਭੁਲੱਥ ਵਿਸ਼ਵਾਸ ਨੇ ਖ਼ੂਨਦਾਨ ਕੈਂਪ ਲਗਾਇਆ

ਭੁਲੱਥ, 13 ਨਵੰਬਰ (ਮੁਲਤਾਨੀ)-ਲਾਇਨਜ਼ ਕਲੱਬ ਭੁਲੱਥ ਵਿਸ਼ਵਾਸ ਵਲੋਂ ਆਪਣੀਆਂ ਸਮਾਜ ਸੇਵੀ ਗਤੀਵਿਧੀਆਂ ਨੂੰ ਤੇਜ਼ ਕਰਦੇ ਹੋਏ ਅੱਜ ਸਿਵਲ ਹਸਪਤਾਲ ਭੁਲੱਥ ਵਿਖੇ ਖ਼ੂਨਦਾਨ ਕੈਂਪ ਲਗਾਇਆ ਗਿਆ ਗਿਆ | ਇਸ ਮੌਕੇ ਕਲੱਬ ਦੇ ਸਮੂਹ ਮੈਂਬਰਾਂ ਸਮੇਤ 37 ਖ਼ੂਨ ਯੂਨਿਟ ਦਾਨ ...

ਪੂਰੀ ਖ਼ਬਰ »

ਹਰਮੇਸ਼ ਪਾਠਕ ਬਣੇ 'ਆਪ' ਹਲਕਾ ਵਿਧਾਨ ਸਭਾ ਫਗਵਾੜਾ ਦੇ ਜ਼ੋਨ ਇੰਚਾਰਜ

ਫਗਵਾੜਾ, 13 ਨਵੰਬਰ (ਤਰਨਜੀਤ ਸਿੰਘ ਕਿੰਨੜਾ)-ਆਮ ਆਦਮੀ ਪਾਰਟੀ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਸੱਜਣ ਸਿੰਘ ਚੀਮਾ ਨੇ ਫਗਵਾੜਾ ਦੇ ਨਿਧੜਕ ਆਗੂ ਹਰਮੇਸ਼ ਪਾਠਕ ਨੂੰ ਹਲਕਾ ਵਿਧਾਨ ਸਭਾ ਫਗਵਾੜਾ ਦਾ ਜ਼ੋਨ ਇੰਚਾਰਜ ਨਿਯੁਕਤ ਕੀਤਾ ਹੈ | ਇਸ ਤੋਂ ਇਲਾਵਾ ਖੇਡ ਲੇਖਕ ਅਤੇ ...

ਪੂਰੀ ਖ਼ਬਰ »

ਬੱਚਿਆਂ ਦੇ ਕਵਿਤਾ ਗਾਇਣ ਮੁਕਾਬਲੇ ਕਰਵਾਏ

ਕਪੂਰਥਲਾ, 13 ਨਵੰਬਰ (ਸਡਾਨਾ)- ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਗੁਰੂ ਨਾਨਕ ਧਰਮਸ਼ਾਲਾ ਵਿਖੇ ਸ੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਵਲੋਂ ਬੱਚਿਆਂ ਦੇ ਕਵਿਤਾ ਗਾਇਣ ਦੇ ਮੁਕਾਬਲੇ ਕਰਵਾਏ ਗਏ ਜਿਸ ਵਿਚ 6 ਤੋਂ 15 ਸਾਲ ...

ਪੂਰੀ ਖ਼ਬਰ »

ਦੰਦਾਂ ਦਾ 28ਵਾਂ ਪੰਦਰਵਾੜਾ 15 ਤੋਂ

ਕਪੂਰਥਲਾ, 13 ਨਵੰਬਰ (ਸਡਾਨਾ)- ਜ਼ਿਲ੍ਹੇ ਵਿਚ ਦੰਦਾਂ ਦਾ ਪੰਦਰਵਾੜਾ 15 ਤੋਂ 29 ਨਵੰਬਰ ਤੱਕ ਸ਼ੁਰੂ ਕੀਤਾ ਜਾ ਰਿਹਾ ਹੈ | ਇਸ 28ਵੇਂ ਪੰਦਰਵਾੜੇ ਦੀ ਸ਼ੁਰੂਆਤ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ: ਹਰਪ੍ਰੀਤ ਸਿੰਘ ਕਾਹਲੋਂ ਨੇ ਦੱਸਿਆ ਕਿ ਸਿਹਤ ਵਿਭਾਗ ਲੋਕਾਂ ਨੂੰ ...

ਪੂਰੀ ਖ਼ਬਰ »

ਵਿਦਿਆਰਥੀ ਤਰੱਕੀ ਦੀਆਂ ਸਿਖ਼ਰਾਂ ਛੋਹਣ ਦੇ ਨਾਲ-ਨਾਲ ਨੈਤਿਕ ਮੁੱਲਾਂ ਨੂੰ ਵੀ ਬਰਕਰਾਰ ਰੱਖਣ-ਨਰੂਲਾ

ਕਪੂਰਥਲਾ, 13 ਨਵੰਬਰ (ਅਮਰਜੀਤ ਕੋਮਲ)-ਵਿਦਿਆਰਥੀਆਂ ਨੂੰ ਤਰੱਕੀ ਦੀਆਂ ਸਿਖ਼ਰਾਂ ਛੋਹਣ ਦੇ ਨਾਲ-ਨਾਲ ਨੈਤਿਕ ਮੁੱਲਾਂ ਨੂੰ ਬਰਕਰਾਰ ਰੱਖਦਿਆਂ ਆਪਣੇ ਵਿਰਸੇ ਨਾਲ ਜੁੜੇ ਰਹਿਣ ਦੀ ਲੋੜ ਹੈ | ਇਹ ਸ਼ਬਦ ਗੁਰਿੰਦਰ ਸਿੰਘ ਨਰੂਲਾ ਚੇਅਰਮੈਨ ਐਮ.ਜੀ.ਐਨ. ਐਜੂਕੇਸ਼ਨਲ ਟਰੱਸਟ ...

ਪੂਰੀ ਖ਼ਬਰ »

ਅਰਵਿੰਦ ਕੇਜਰੀਵਾਲ ਪ੍ਰਦੂਸ਼ਣ ਦੇ ਮਾਮਲੇ 'ਚ ਸੌੜੀ ਰਾਜਨੀਤੀ ਨਾ ਕਰੇ–ਕਾਂਗਰਸੀ ਆਗੂ

ਖਲਵਾੜਾ, 13 ਨਵੰਬਰ (ਮਨਦੀਪ ਸਿੰਘ ਸੰਧੂ)-ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਬੀਤੇ ਦਿਨਾਂ ਤੋਂ ਵਾਤਾਵਰਣ 'ਚ ਹੋਏ ਪ੍ਰਦੂਸ਼ਣ ਦੇ ਮਾਮਲੇ 'ਚ ਸੌੜੀ ਰਾਜਨੀਤੀ ਛੱਡ ਕੇ ਇਸ ਦੇ ਢੁਕਵੇਂ ਹੱਲ ਨੂੰ ਲੱਭਣ 'ਚ ਧਿਆਨ ਦੇਣ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੀਨੀਅਰ ...

ਪੂਰੀ ਖ਼ਬਰ »

ਵਿਧਾਇਕ ਚੀਮਾ ਵਲੋਂ ਮਿ੍ਤਕ ਜਰਨੈਲ ਸਿੰਘ ਦੇ ਪਰਿਵਾਰ ਨੂੰ ਵਿੱਤੀ ਸਹਾਇਤਾ ਦੀ ਰਾਸ਼ੀ ਭੇਟ

ਸੁਲਤਾਨਪੁਰ ਲੋਧੀ, 13 ਨਵੰਬਰ (ਨਰੇਸ਼ ਹੈਪੀ, ਥਿੰਦ)- ਪੰਜਾਬ ਸਰਕਾਰ ਪੰਜਾਬ ਦੇ ਹਰ ਵਰਗ ਦੇ ਦੁੱਖ ਸੁੱਖ ਵਿਚ ਸਹਾਈ ਹੈ ਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਸਮੂਹ ਮੰਤਰੀਆਂ ਤੇ ਵਿਧਾਇਕਾਂ ਨੂੰ ਵਿਸ਼ੇਸ਼ ਹਦਾਇਤ ਹੈ ਕਿ ਉਹ ਆਪੋ ਆਪਣੇ ਹਲਕੇ ਦੇ ...

ਪੂਰੀ ਖ਼ਬਰ »

ਪਾਰਕ ਦੇ ਯਾਦਗਾਰੀ ਗੇਟ ਦੇ ਉਦਘਾਟਨ ਸਬੰਧੀ ਸਮਾਗਮ

ਫਗਵਾੜਾ, 13 ਨਵੰਬਰ (ਅਸ਼ੋਕ ਕੁਮਾਰ ਵਾਲੀਆ)- ਡਾ. ਬੀ.ਆਰ. ਅੰਬੇਡਕਰ ਪਾਰਕ ਨਕੋਦਰ ਰੋਡ ਮੁਹੱਲਾ ਹਾਕੂਪੁਰਾ ਹਦੀਆਬਾਦ ਵਿਖੇ ਡਾ. ਬੀ.ਆਰ. ਅੰਬੇਡਕਰ ਵੈੱਲਫੇਅਰ ਸੁਸਾਇਟੀ ਵਲੋਂ ਬਣਾਏ ਗਏ ਯਾਦਗਾਰੀ ਗੇਟ ਦੇ ਉਦਘਾਟਨ ਸਬੰਧੀ ਸਮਾਗਮ ਕਰਵਾਇਆ ਗਿਆ | ਸੁਸਾਇਟੀ ਦੇ ਪ੍ਰਧਾਨ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX