ਤਾਜਾ ਖ਼ਬਰਾਂ


ਜਾਮੀਆ ਹਿੰਸਾ ਦੇ ਵਿਰੋਧ 'ਚ ਇੰਡੀਆ ਗੇਟ ਵਿਖੇ ਧਰਨੇ 'ਤੇ ਬੈਠੀ ਪ੍ਰਿਯੰਕਾ ਗਾਂਧੀ
. . .  3 minutes ago
ਨਵੀਂ ਦਿੱਲੀ, 16 ਦਸੰਬਰ- ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਅਤੇ ਦੂਜੀਆਂ ਸਿੱਖਿਆ ਸੰਸਥਾਵਾਂ 'ਚ ਪੁਲਿਸ ਦੀ ਕਾਰਵਾਈ ਦੇ ਵਿਰੋਧ 'ਚ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ...
ਟਰੇਨ ਹੇਠਾਂ ਆ ਕੇ ਵਿਅਕਤੀ ਵਲੋਂ ਖ਼ੁਦਕੁਸ਼ੀ
. . .  12 minutes ago
ਲਹਿਰਾਗਾਗਾ, 16 ਦਸੰਬਰ (ਸੂਰਜ ਭਾਨ ਗੋਇਲ)- ਪਿੰਡ ਅੜਕਵਾਸ ਦੇ ਇੱਕ ਵਿਅਕਤੀ ਵਲੋਂ ਮੇਲ ਗੱਡੀ ਥੱਲੇ ਆ ਕੇ ਜੀਵਨ ਲੀਲਾ ਸਮਾਪਤ ਕਰਨ ਦੀ ਖ਼ਬਰ ਮਿਲੀ ਹੈ। ਰੇਲਵੇ ਚੌਕੀ ਇੰਚਾਰਜ ਏ. ਐੱਸ. ਆਈ...
ਉਨਾਓ ਜਬਰ ਜਨਾਹ ਮਾਮਲਾ : ਕੁਲਦੀਪ ਸੇਂਗਰ ਨੂੰ ਕੱਲ੍ਹ ਸੁਣਾਈ ਜਾਵੇਗੀ ਸਜ਼ਾ
. . .  28 minutes ago
ਨਵੀਂ ਦਿੱਲੀ, 16 ਦਸੰਬਰ- ਉਨਾਓ ਜਬਰ ਜਨਾਹ ਮਾਮਲੇ 'ਚ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਵਲੋਂ ਭਾਜਪਾ ਦੇ ਸਾਬਕਾ ਵਿਧਾਇਕ ਕੁਲਦੀਪ ਸੇਂਗਰ ਨੂੰ...
ਭਾਈ ਸ਼ਕੀਨ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਦੇ ਕੀਰਤਨੀ ਜਥੇ ਨੇ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਕੀਤਾ ਕੀਰਤਨ
. . .  42 minutes ago
ਡੇਰਾ ਬਾਬਾ ਨਾਨਕ, 16 ਦਸੰਬਰ (ਕਮਲ ਕਾਹਲੋਂ, ਮਾਂਗਟ)- ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਪਾਕਿਸਤਾਨ ਸਥਿਤ ਇਤਿਹਾਸਿਕ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ...
ਉਨਾਓ ਜਬਰ ਜਨਾਹ ਮਾਮਲੇ 'ਚ ਕੁਲਦੀਪ ਸੇਂਗਰ ਦੋਸ਼ੀ ਕਰਾਰ
. . .  59 minutes ago
ਨਵੀਂ ਦਿੱਲੀ, 16 ਦਸੰਬਰ- ਉਨਾਓ ਜਬਰ ਜਨਾਹ ਅਤੇ ਅਗਵਾ ਮਾਮਲੇ 'ਚ ਦਿੱਲੀ ਦੀ ਤੀਸ ਹਜ਼ਾਰੀ ਕੋਰਟ ਨੇ ਭਾਜਪਾ 'ਚੋਂ ਬਾਹਰ ਕੱਢੇ ਗਏ ਵਿਧਾਇਕ ਕੁਲਦੀਪ ਸੇਂਗਰ ਨੂੰ ਦੋਸ਼ੀ ਕਰਾਰ ਦਿੱਤਾ ਹੈ। ਅਦਾਲਤ ਨੇ...
ਨਾਗਰਿਕਤਾ ਸੋਧ ਕਾਨੂੰਨ ਅਤੇ ਐੱਨ. ਆਰ. ਸੀ. ਦੇ ਵਿਰੋਧ 'ਚ ਮਮਤਾ ਬੈਨਰਜੀ ਨੇ ਕੋਲਕਾਤਾ 'ਚ ਕੱਢਿਆ ਮਾਰਚ
. . .  about 1 hour ago
ਕੋਲਕਾਤਾ, 16 ਦਸੰਬਰ- ਪੱਛਮੀ ਬੰਗਾਲ ਦੀ ਮੰਤਰੀ ਮਮਤਾ ਬੈਨਰਜੀ ਨੇ ਅੱਜ ਕੋਲਕਾਤਾ ਨਾਗਰਿਕਤਾ ਸੋਧ ਕਾਨੂੰਨ ਅਤੇ ਐੱਨ. ਆਰ. ਸੀ. ਦੇ ਖ਼ਿਲਾਫ਼ ਮਾਰਚ ਕੱਢਿਆ ਹੈ। ਦੱਸ ਦਈਏ ਕਿ...
ਫਗਵਾੜਾ ਦੇ ਪਿੰਡ ਰਾਣੀਪੁਰ ਵਿਖੇ ਡਰੱਗ ਇੰਸਪੈਕਟਰ ਵਲੋਂ ਮੈਡੀਕਲ ਸਟੋਰਾਂ 'ਤੇ ਛਾਪੇਮਾਰੀ
. . .  about 1 hour ago
ਫਗਵਾੜਾ, 16 ਦਸੰਬਰ (ਅਸ਼ੋਕ ਕੁਮਾਰ ਵਾਲੀਆ)- ਫਗਵਾੜਾ ਦਾ ਪਿੰਡ ਰਾਣੀਪੁਰ ਵਿਖੇ ਮੈਡੀਕਲ ਸਟੋਰਾਂ 'ਤੇ ਡਰੱਗ ਇੰਸਪੈਕਟਰ ਅਨੁਪਮਾ ਕਾਲੀਆ ਵਲੋਂ ਅੱਜ ਅਚਨਚੇਤ ਚੈਕਿੰਗ ਕੀਤੀ ਜਾ ਰਹੀ ਹੈ। ਇਸ ਸੰਬੰਧੀ ਡਰੱਗ...
ਨਾਭਾ ਪੁਲਿਸ ਵਲੋਂ 50 ਪੇਟੀਆਂ ਅੰਗਰੇਜ਼ੀ ਸ਼ਰਾਬ ਬਰਾਮਦ
. . .  about 1 hour ago
ਨਾਭਾ, 16 ਦਸੰਬਰ (ਕਰਮਜੀਤ ਸਿੰਘ)- ਥਾਣਾ ਕੋਤਵਾਲੀ ਦੇ ਸਹਾਇਕ ਥਾਣੇਦਾਰ ਸੁਖਚੈਨ ਸਿੰਘ ਨੇ ਨਾਕੇਬੰਦੀ ਦੌਰਾਨ 50 ਪੇਟੀਆਂ ਸ਼ਰਾਬ ਨੈਨਾ ਪ੍ਰੀਮੀਅਮ ਵਿਸਕੀ ਚੰਡੀਗੜ੍ਹ ਮਾਰਕਾ, ਜਿਹੜੀਆਂ ਕਿ ਸਮੱਗਲ...
ਬਰਫ਼ ਦੀ ਚਿੱਟੀ ਚਾਦਰ ਨਾਲ ਢਕਿਆ ਲਾਹੌਲ ਸਪਿਤੀ
. . .  about 1 hour ago
ਸ਼ਿਮਲਾ, 16 ਦਸੰਬਰ- ਹਿਮਾਚਲ ਪ੍ਰਦੇਸ਼ ਦੇ ਲਾਹੌਲ ਸਪਿਤੀ ਜ਼ਿਲ੍ਹੇ ਦੇ ਕੋਕਸਰ ਇਲਾਕੇ 'ਚ ਅੱਜ ਤਾਜ਼ਾ ਬਰਫ਼ਬਾਰੀ ਹੋਈ। ਇਸ ਤੋਂ ਬਾਅਦ ਹਰ ਪਾਸੇ ਬਰਫ਼ ਦੀ ਚਿੱਟੀ ਚਾਦਰ...
ਦਿੱਲੀ ਦੇ ਹਾਲਾਤ 'ਤੇ ਕੇਜਰੀਵਾਲ ਨੇ ਅਮਿਤ ਸ਼ਾਹ ਨਾਲ ਮੁਲਾਕਾਤ ਲਈ ਮੰਗਿਆ ਸਮਾਂ
. . .  about 2 hours ago
ਨਵੀਂ ਦਿੱਲੀ, 16 ਦਸੰਬਰ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਲਿਖਿਆ ਹੈ ਕਿ ਉਹ ਦਿੱਲੀ ਦੀ ਵਿਗੜੀ ਕਾਨੂੰਨ ਵਿਵਸਥਾ ਨੂੰ ਲੈ ਕੇ ਚਿੰਤਾ 'ਚ ਹਨ। ਕੇਜਰੀਵਾਲ ਨੇ ਅੱਗੇ ਲਿਖਿਆ ਹੈ...
ਹਿੰਸਾ 'ਤੇ ਬੋਲੀ ਜਾਮੀਆ ਦੀ ਵੀ. ਸੀ.- ਬਿਨਾਂ ਆਗਿਆ ਯੂਨੀਵਰਸਿਟੀ 'ਚ ਵੜੀ ਪੁਲਿਸ, ਦਰਜ ਕਰਾਵਾਂਗੇ ਐੱਫ. ਆਈ. ਆਰ.
. . .  about 2 hours ago
ਨਵੀਂ ਦਿੱਲੀ, 16 ਦਸੰਬਰ- ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੀ ਵਾਇਸ ਚਾਂਸਲਰ ਨਜ਼ਮਾ ਅਖ਼ਤਰ ਨੇ ਯੂਨੀਵਰਸਿਟੀ ਕੈਂਪਸ 'ਚ ਦਿੱਲੀ ਪੁਲਿਸ ਦੇ ਦਾਖ਼ਲੇ ਵਿਰੁੱਧ ਐੱਫ. ਆਈ. ਆਰ. ਦਰਜ ਕਰਾਉਣ ਦੀ ਗੱਲ...
ਸੜਕ ਹਾਦਸੇ 'ਚ ਮੋਟਰਸਾਈਕਲ ਚਾਲਕ ਦੀ ਮੌਤ
. . .  about 3 hours ago
ਕਾਹਨੂੰਵਾਨ, 16 ਦਸੰਬਰ (ਹਰਜਿੰਦਰ ਸਿੰਘ ਜੱਜ)- ਥਾਣਾ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਮੱਲੀਆਂ ਦੇ ਨਜ਼ਦੀਕ ਕਾਹਨੂੰਵਾਨ-ਬਟਾਲਾ ਰੋਡ 'ਤੇ ਵਾਪਰੇ ਹਾਦਸੇ 'ਚ ਮੋਟਰਸਾਈਕਲ ਸਵਾਰ ਇੱਕ ਨੌਜਵਾਨ ਦੀ ਮੌਤ ਹੋ...
ਕਾਦੀਆਂ ਵਿਖੇ 54ਵੀਂ ਓਪਨ ਪੰਜਾਬ ਚੈਂਪੀਅਨਸ਼ਿਪ ਸ਼ੁਰੂ
. . .  about 3 hours ago
ਬਟਾਲਾ, 16 ਦਸੰਬਰ (ਕਾਹਲੋਂ)- ਜ਼ਿਲ੍ਹਾ ਐਥਲੈਟਿਕਸ ਐਸੋਸੀਏਸ਼ਨ ਗੁਰਦਾਸਪੁਰ ਵਲੋਂ ਕਰਾਈ ਜਾ ਰਹੀ 54ਵੀਂ ਓਪਨ ਪੰਜਾਬ ਕਰਾਸ ਕੰਟਰੀ ਚੈਂਪੀਅਨਸ਼ਿਪ ਅੱਜ ਸ਼ੁਰੂ ਹੋ ਗਈ। ਕੈਬਨਿਟ ਮੰਤਰੀ ਓ. ਪੀ. ਸੋਨੀ ਅਤੇ...
ਵਿਰੋਧੀ ਦਲਾਂ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਮੁਲਾਕਾਤ ਲਈ ਮੰਗਿਆ ਸਮਾਂ
. . .  about 2 hours ago
ਨਵੀਂ ਦਿੱਲੀ, 16 ਦਸੰਬਰ- ਸੂਤਰਾਂ ਵਲੋਂ ਦਿੱਲੀ ਜਾਣਕਾਰੀ ਮੁਤਾਬਕ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਹੋ ਰਹੇ ਵਿਰੋਧ-ਪ੍ਰਦਰਸ਼ਨਾਂ ਦੇ ਮੱਦੇਨਜ਼ਰ ਦੇਸ਼ ਦੇ ਮੌਜੂਦਾ ਹਾਲਾਤ ਤੋਂ ਜਾਣੂੰ ਕਰਾਉਣ ਲਈ...
8 ਦਿਨਾਂ ਦੀ ਨਿਆਇਕ ਹਿਰਾਸਤ 'ਚ ਭੇਜੀ ਗਈ ਪਾਇਲ ਰੋਹਤਗੀ
. . .  about 3 hours ago
ਜੈਪੁਰ, 16 ਦਸੰਬਰ- ਰਾਜਸਥਾਨ ਦੇ ਬੂੰਦੀ ਦੀ ਇੱਕ ਅਦਾਲਤ ਨੇ ਅਦਾਕਾਰਾ ਅਤੇ ਮਾਡਲ ਪਾਇਲ ਰੋਹਤਗੀ ਨੂੰ 8 ਦਿਨਾਂ ਦੀ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਹੈ। ਦੱਸਣਯੋਗ ਹੈ ਕਿ ਸਾਬਕਾ ਪ੍ਰਧਾਨ ਮੰਤਰੀ...
ਜੰਮੂ-ਕਸ਼ਮੀਰ 'ਚ ਪਾਕਿਸਤਾਨ ਵਲੋਂ ਜੰਗਬੰਦੀ ਦੀ ਉਲੰਘਣਾ
. . .  about 3 hours ago
ਅੰਮ੍ਰਿਤਸਰ 'ਚ ਨੇਪਾਲੀ ਜੋੜੇ ਨੇ ਕਰਾਈ ਕਰੋੜਾਂ ਰੁਪਏ ਦੀ ਲੁੱਟ
. . .  about 4 hours ago
ਜਾਮੀਆ ਤੋਂ ਬਾਅਦ ਲਖਨਊ ਦੇ ਨਦਵਾ ਕਾਲਜ 'ਚ ਬਵਾਲ, ਪੁਲਿਸ ਅਤੇ ਵਿਦਿਆਰਥੀਆਂ ਵਿਚਾਲੇ ਝੜਪ
. . .  about 4 hours ago
ਅਧਿਆਪਕ ਕੋਲੋਂ ਖੋਹੀ ਕਾਰ ਲਾਵਾਰਸ ਹਾਲਤ 'ਚ ਮਿਲੀ
. . .  about 4 hours ago
ਜਾਮੀਆ ਹਿੰਸਾ 'ਤੇ ਸੁਪਰੀਮ ਕੋਰਟ ਸਖ਼ਤ, ਕਿਹਾ- ਹਿੰਸਾ ਰੁਕੇਗੀ ਤਾਂ ਹੋਵੇਗੀ ਸੁਣਵਾਈ
. . .  about 5 hours ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 30 ਕੱਤਕ ਸੰਮਤ 549

ਰੂਪਨਗਰ

ਰੂਪਨਗਰ ਦੇ ਸਰਕਾਰੀ ਸਕੂਲਾਂ 'ਚ ਪ੍ਰੀ-ਪ੍ਰਾਇਮਰੀ ਕਲਾਸਾਂ ਸ਼ੁਰੂ

ਰੂਪਨਗਰ, 14 ਨਵੰਬਰ (ਸਤਨਾਮ ਸਿੰਘ ਸੱਤੀ)-ਸਿੱਖਿਆ ਵਿਭਾਗ ਪੰਜਾਬ ਵਲੋਂ ਅੱਜ ਬਾਲ ਦਿਵਸ ਮੌਕੇ ਜ਼ਿਲ੍ਹੇ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਪ੍ਰੀ-ਪ੍ਰਾਇਮਰੀ ਜਮਾਤਾਂ ਦਾ ਆਰੰਭ ਹੋਇਆ | ਜਿਸ ਤਹਿਤ ਜ਼ਿਲ੍ਹਾ ਰੂਪਨਗਰ ਦੇ ਕੁਲ 558 ਸਕੂਲਾਂ ਵਿਚ 4 ਹਜ਼ਾਰ ਤੋਂ ਵਧੇਰੇ ਬੱਚਿਆਂ ਦੇ ਦਾਖ਼ਲੇ ਕਰਨ ਦਾ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ:) ਦਿਨੇਸ਼ ਕੁਮਾਰ ਵਲੋਂ ਦਾਅਵਾ ਕੀਤਾ ਗਿਆ ਹੈ | ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਵਿਚ ਇਸ ਸਬੰਧੀ ਸਮਾਗਮ ਵੀ ਕੀਤੇ ਗਏ | ਸ੍ਰੀ ਦਿਨੇਸ਼ ਕੁਮਾਰ ਨੇ ਕਿਹਾ ਕਿ ਅੱਜ ਹਰ ਸਕੂਲ 'ਚ ਦਾਖ਼ਲਾ ਹੋਇਆ ਹੈ ਅਤੇ ਦਾਖ਼ਲੇ ਜਾਰੀ ਰਹਿਣਗੇ | ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਹਰ ਪਿੰਡ 'ਚੋਂ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਦਾਖ਼ਲ ਕਰਨ ਦਾ ਯਤਨ ਕੀਤਾ ਜਾਵੇਗਾ |
ਨੂਰਪੁਰ ਬੇਦੀ, (ਰਾਜੇਸ਼ ਚੌਧਰੀ)-ਬਾਲ ਦਿਵਸ 'ਤੇ ਅੱਜ ਸਰਕਾਰੀ ਐਲੀਮੈਂਟਰੀ ਸਕੂਲ ਤਖ਼ਤਗੜ੍ਹ ਵਿਖੇ ਪ੍ਰੀ ਪ੍ਰਾਇਮਰੀ ਕਲਾਸਾਂ ਸ਼ੁਰੂ ਕੀਤੀਆਂ ਗਈਆਂ | ਇਸ ਮੌਕੇ 15 ਦੇ ਕਰੀਬ ਬੱਚਿਆਂ ਨੇ ਦਾਖਲਾ ਲਿਆ ਜਿਨ੍ਹਾਂ ਨੂੰ ਸਰਪੰਚ ਕੇਵਲ ਕ੍ਰਿਸ਼ਨ ਤਖਤਗੜ੍ਹ ਤੇ ਸਮੂਹ ਸਟਾਫ਼ ਵਲੋਂ ਉਤਸ਼ਾਹਿਤ ਕੀਤਾ ਗਿਆ | ਇਸ ਮੌਕੇ ਸੈਂਟਰ ਹੈੱਡ ਟੀਚਰ ਹਰਦੇਵ ਸਿੰਘ, ਨਰਿੰਦਰਜੀਤ ਸਿੰਘ, ਸ਼ਾਮ ਸਿੰਘ, ਰੇਨੂੰ ਬਾਲਾ, ਨੀਲਮ ਰਾਣੀ, ਜੀਵਨ ਰਾਣੀ, ਸੀਮਾ ਦੇਵੀ ਤੇ ਕਮਲ ਦੇਵ ਆਦਿ ਹਾਜ਼ਰ ਸਨ |
ਸ: ਅ: ਸਕੂਲ ਔਲਖ: ਸਰਕਾਰੀ ਐਲੀਮੈਂਟਰੀ ਸਕੂਲ ਔਲਖ ਵਿਖੇ ਪ੍ਰੀ ਪ੍ਰਾਇਮਰੀ ਕਲਾਸਾਂ ਸ਼ੁਰੂ ਕੀਤੀਆਂ ਗਈਆਂ | ਇਸ ਮੌਕੇ ਨਰਿੰਦਰ ਸਿੰਘ, ਸਰਪੰਚ ਬਸੰਤ ਸਿੰਘ, ਪੰਚ ਕੇਹਰ ਸਿੰਘ, ਅਜੈਬ ਸਿੰਘ ਚੇਅਰਮੈਨ, ਬਖ਼ਸ਼ੋ ਦੇਵੀ, ਲਾਲ ਚੰਦ, ਜਸਵਿੰਦਰ ਕੌਰ, ਗੁਰਬਖ਼ਸ਼ ਕੌਰ, ਇੰਦਰਜੀਤ ਕੌਰ, ਭੁਪਿੰਦਰ ਕੌਰ, ਗੁਰਪ੍ਰੀਤ ਕੌਰ, ਮਨਪ੍ਰੀਤ ਕੌਰ ਤੇ ਜਗਤਾਰ ਸਿੰਘ ਨੇ ਬੱਚਿਆਂ ਦੀ ਹੌਸਲਾ ਅਫਜਾਈ ਕੀਤੀ |
ਇਸੀ ਤਰ੍ਹਾਂ ਸਰਕਾਰੀ ਕੰਨਿਆ ਪ੍ਰਾਇਮਰੀ ਸਕੂਲ ਨੂਰਪੁਰ ਬੇਦੀ ਤੇ ਸਰਕਾਰੀ ਪ੍ਰਾਇਮਰੀ ਸਕੂਲ ਮੂਸਾਪੁਰ ਵਿਖੇ ਭਾਰੀ ਸੰਖਿਆ 'ਚ ਨੰਨ੍ਹੇ ਬੱਚੇ ਸਿੱਖਿਆ ਹਾਸਲ ਕਰਨ ਪਹੁੰਚੇ | ਸਰਕਾਰੀ ਕੰਨਿਆ ਪ੍ਰਾਇਮਰੀ ਸਕੂਲ ਨੂਰਪੁਰ ਬੇਦੀ ਦੇ ਸਕੂਲ ਮੁਖੀ ਮਾ: ਧਨੀ ਰਾਮ ਨੇ ਦੱਸਿਆ ਕਿ ਨੰਨ੍ਹੇ ਬੱਚਿਆਂ ਦੇ ਆਉਣ ਨਾਲ ਜਿੱਥੇ ਸਕੂਲ 'ਚ ਰੌਣਕਾਂ ਲੱਗ ਗਈਆਂ ਹਨ ਉੱਥੇ ਇਨ੍ਹਾਂ ਬੱਚਿਆਂ ਕਾਰਨ ਅਧਿਆਪਕਾਂ ਤੇ ਸਕੂਲ ਸਟਾਫ਼ ਦਾ ਵੀ ਕਾਫ਼ੀ ਮਨੋਬਲ ਵਧਿਆ ਹੈ | ਇਸ ਮੌਕੇ ਨਗਰ ਪੰਚਾਇਤ ਨੂਰਪੁਰ ਬੇਦੀ ਦੇ ਸਾਬਕਾ ਪ੍ਰਧਾਨ ਮਾ: ਜਗਨ ਨਾਥ ਭੰਡਾਰੀ ਨੇ ਬੱਚਿਆਂ ਨੂੰ ਉਤਸ਼ਾਹਿਤ ਕੀਤਾ | ਇਸ ਮੌਕੇ ਸਕੂਲ ਮੁਖੀ ਧਨੀ ਰਾਮ, ਮੈਡਮ ਸ਼ਾਲੂ, ਮੁਕੇਸ਼ ਭੰਡਾਰੀ ਤੇ ਹੋਰ ਸਟਾਫ਼ ਮੈਂਬਰ ਹਾਜ਼ਰ ਸਨ |
ਸਰਕਾਰੀ ਪ੍ਰਾਇਮਰੀ ਸਕੂਲ ਮੂਸਾਪੁਰ ਵਿਖੇ ਵੀ ਨਰਸਰੀ ਕਲਾਸਾਂ ਆਰੰਭ ਕਰਵਾਈਆਂ ਗਈਆਂ ਜਿਸ ਦੌਰਾਨ ਸਮਾਜ ਸੇਵੀ ਬਾਦਲ ਸਿੰਘ ਮੱਲ੍ਹੀ ਤੇ ਬੀ. ਪੀ. ਈ. ਓ. ਨਰਿੰਦਰ ਸਿੰਘ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਇਸ ਮੌਕੇ ਪਸਵਕ ਚੇਅਰਪਰਸਨ ਪਰਮਜੀਤ ਕੌਰ, ਸਰਪੰਚ ਬਲਦੇਵ ਸਿੰਘ, ਮਾ: ਭਵਨ ਸਿੰਘ, ਸੰਜੀਵ ਮੌਠਾਪੁਰ, ਕ੍ਰਿਸ਼ਨ ਕੁਮਾਰ, ਸੁੱਚਾ ਸਿੰਘ, ਮਨਦੀਪ ਕੌਰ, ਅਮਨਦੀਪ ਕੌਰ, ਸੁਮਨ ਚੋਪੜਾ ਤੇ ਬਲਜਿੰਦਰ ਕੌਰ ਆਦਿ ਹਾਜ਼ਰ ਸਨ |
ਬਲਾਕ ਦੇ ਵੱਖ-ਵੱਖ ਸਰਕਾਰੀ ਪ੍ਰਾਇਮਰੀ ਸਕੂਲਾਂ 'ਚ ਹੋਇਆ ਪ੍ਰੀ-ਪ੍ਰਾਇਮਰੀ ਜਮਾਤਾਂ ਦਾ ਆਗਾਜ਼
ਸ੍ਰੀ ਚਮਕੌਰ ਸਾਹਿਬ, (ਜਗਮੋਹਣ ਸਿੰਘ ਨਾਰੰਗ)-ਬਾਲ ਦਿਵਸ ਮੌਕੇ ਅੱਜ ਸਿੱਖਿਆ ਵਿਭਾਗ ਪੰਜਾਬ ਦੇ ਹੁਕਮਾਂ ਨੂੰ ਮੰਨਦੇ ਹੋਏ ਬਲਾਕ ਦੇ 8 ਕਲੱਸਟਰਾਂ ਅਧੀਨ ਪੈਂਦੇ 75 ਸਕੂਲਾਂ 'ਚ ਪ੍ਰੀ-ਪ੍ਰਾਇਮਰੀ ਜਮਾਤਾਂ ਦਾ ਆਗਾਜ਼ ਕੀਤਾ ਗਿਆ | ਜਾਣਕਾਰੀ ਦਿੰਦਿਆਂ ਬੀ. ਪੀ. ਈ. ਓ. ਕਸ਼ਮੀਰ ਸਿੰਘ ਅਤੇ ਬਲਾਕ ਮਾਸਟਰ ਟ੍ਰੇਨਰ ਬਲਵਿੰਦਰ ਸਿੰਘ ਮਕੜੌਨਾ ਨੇ ਦੱਸਿਆ ਕਿ ਬਲਾਕ 'ਚ ਪੈਂਦੇ 8 ਕਲੱਸਟਰਾਂ ਸ੍ਰੀ ਚਮਕੌਰ ਸਾਹਿਬ, ਡਹਿਰ, ਬਰਸਾਲਪੁਰ, ਅਮਰਾਲੀ, ਬੇਲਾ, ਬਜ਼ੀਦਪੁਰ, ਬਹਿਰਾਮਪੁਰ ਅਤੇ ਭਲਿਆਣ ਅਧੀਨ ਪੈਂਦੇ 75 ਸਰਕਾਰੀ ਪ੍ਰਾਇਮਰੀ ਸਕੂਲਾਂ 'ਚ ਅੱਜ ਸਵਾਗਤੀ ਸਮਾਗਮ ਰਚ ਕੇ ਨਰਸਰੀ, ਐਲ. ਕੇ. ਜੀ. ਅਤੇ ਯੂ. ਕੇ. ਜੀ. ਵਿਚ ਦਾਖ਼ਲ ਹੋਏ ਬੱਚਿਆਂ ਦਾ ਸਵਾਗਤ ਕੀਤਾ ਗਿਆ | ਕਈ ਸਕੂਲਾਂ 'ਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ, ਰੰਗਾਰੰਗ ਪ੍ਰੋਗਰਾਮ ਤੇ ਕਈ ਤਰ੍ਹਾਂ ਦੇ ਮੁਕਾਬਲੇ ਤੇ ਨਵੇਂ ਆਏ ਪ੍ਰੀ-ਪ੍ਰਾਇਮਰੀ ਬੱਚਿਆਂ ਨੂੰ ਰੰਗਾਂ ਦੀ ਖੇਡ ਨਾਲ ਖਿਡਾ ਕੇ ਸਕੂਲਾਂ 'ਚ 'ਖੇਡ ਮਹਿਲ' ਦਾ ਆਗਾਜ਼ ਹੋਇਆ | ਸਰਕਾਰੀ ਪ੍ਰਾਇਮਰੀ ਸਕੂਲ ਬਸੀ ਗੁਜਰਾਂ, ਸ੍ਰੀ ਚਮਕੌਰ ਸਾਹਿਬ, ਮੁੰਡੀਆਂ, ਬਜ਼ੀਦਪੁਰ, ਬਰਸਾਲਪੁਰ, ਮੱਕੋਵਾਲ, ਮਾਣੇਮਾਜਰਾ, ਭੂਰੜੇ, ਦਾਊਦਪੁਰ ਕਲਾਂ, ਦਾਊਦਪੁਰ ਖੁਰਦ, ਜਗਤਪੁਰ, ਕੋਟਲੀ ਤੇ ਬਜ਼ੀਦਪੁਰ ਸਮੇਤ ਅਨੇਕਾਂ ਸਕੂਲਾਂ ਦੇ ਇਨ੍ਹਾਂ ਸਮਾਗਮਾਂ'ਚ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ, ਪਿੰਡ ਦੀ ਪੰਚਾਇਤ ਦੇ ਮੈਂਬਰਾਂ ਤੇ ਬੱਚਿਆਂ ਦੇ ਮਾਪਿਆਂ ਨੇ ਸ਼ਮੂਲੀਅਤ ਕਰਕੇ ਪ੍ਰਾਇਮਰੀ ਸਿੱਖਿਆ 'ਚ ਪ੍ਰੀ-ਪ੍ਰਾਇਮਰੀ ਜਮਾਤਾਂ ਸ਼ੁਰੂ ਕਰਨ ਦੇ ਕਦਮ ਨੂੰ ਸਹੀ ਠਹਿਰਾਉਂਦਿਆਂ ਵੱਡੀ ਗਿਣਤੀ 'ਚ ਆਪਣੇ 3 ਤੋਂ 6 ਸਾਲ ਤੱਕ ਦੇ ਬੱਚਿਆਂ ਨੂੰ ਪ੍ਰੀ-ਪ੍ਰਾਇਮਰੀ ਜਮਾਤਾਂ ਵਿਚ ਦਾਖ਼ਲ ਕਰਵਾਇਆ | ਬਹੁਤੇ ਸਕੂਲਾਂ 'ਚ ਪ੍ਰੀ-ਪ੍ਰਾਇਮਰੀ ਜਮਾਤਾਂ ਦੇ ਬੱਚਿਆਂ ਲਈ ਵਿਸ਼ੇਸ਼ ਜਮਾਤ ਕਮਰਿਆਂ ਦਾ ਪ੍ਰਬੰਧ ਵੀ ਕੀਤਾ ਗਿਆ ਸੀ | ਜਿਸ ਵਿਚ ਬੱਚਿਆਂ ਦੇ ਖੇਡਣ ਲਈ ਹਰ ਤਰ੍ਹਾਂ ਦਾ ਸਾਜੋ-ਸਾਮਾਨ ਸਜਾਇਆ ਗਿਆ ਸੀ | ਇਸ ਦੌਰਾਨ ਕਲੱਸਟਰ ਮਾਸਟਰ ਟ੍ਰੇਨਰ ਗੁਰਿੰਦਰ ਸਿੰਘ, ਰਾਜਵੀਰ ਸਿੰਘ, ਦਲਜੀਤ ਸਿੰਘ ਜਟਾਣਾ, ਰਾਜਿੰਦਰਪਾਲ ਸਿੰਘ ਬੈਂਸ ਅਤੇ ਕੁਲਵਿੰਦਰ ਸਿੰਘ ਝੱਲੀਆਂ ਨੇ ਵੱਖ-ਵੱਖ ਸਕੂਲਾਂ ਵਿਚ ਹੋਏ ਸਵਾਗਤੀ ਸਮਾਗਮਾਂ 'ਚ ਸ਼ਿਰਕਤ ਕਰਕੇ ਹਾਜ਼ਰ ਲੋਕਾਂ ਨੂੰ ਆਪਣੇ 3 ਤੋਂ 6 ਸਾਲ ਤੱਕ ਦੇ ਬੱਚਿਆਂ ਨੂੰ ਪ੍ਰੀ-ਪ੍ਰਾਇਮਰੀ ਜਮਾਤਾਂ 'ਚ ਦਾਖ਼ਲ ਕਰਨ ਲਈ ਪ੍ਰੇਰਿਤ ਕੀਤਾ | ਸਿੱਖਿਆ ਖੇਤਰ 'ਚ ਦਿਲਚਸਪੀ ਰੱਖਣ ਵਾਲੇ ਸੁਰਜੀਤ ਮੰਡ, ਪ੍ਰਗਟ ਸਿੰਘ ਰੌਲੂਮਾਜਰਾ, ਸੁਰਜੀਤ ਸਿੰਘ ਜੀਤ ਅਤੇ ਯਾਦਵਿੰਦਰ ਯਾਦੀ ਕੰਧੋਲਾ ਨੇ ਸਰਕਾਰੀ ਪ੍ਰਾਇਮਰੀ ਸਕੂਲਾਂ 'ਚ ਪ੍ਰੀ-ਪ੍ਰਾਇਮਰੀ ਦੀ ਆਮਦ ਨੂੰ ਖ਼ੁਸ਼ਆਮਦੀਨ ਕਹਿੰਦਿਆਂ ਇਸ ਤੋਂ ਚੰਗੇ ਸਿੱਟੇ ਨਿਕਲਣ ਦੀ ਆਸ ਪ੍ਰਗਟਾਈ ਹੈ |
ਨੂਰਪੁਰ ਬੇਦੀ, (ਵਿੰਦਰਪਾਲ ਝਾਂਡੀਆਂ)-ਸਰਕਾਰੀ ਪ੍ਰਾਇਮਰੀ ਸਕੂਲ ਚਨੌਲੀ ਬਸੀ ਸਕੂਲ ਵਿਖੇ ਬਾਲ ਦਿਵਸ ਮੌਕੇ ਪ੍ਰੀ-ਨਰਸਰੀ ਕਲਾਸਾਂ ਦੀ ਸ਼ੁਰੂਆਤ ਕਰਨ ਲਈ ਇਕ ਸਮਾਗਮ ਕਰਵਾਇਆ ਗਿਆ | ਜਿਸ ਵਿਚ ਨਰਸਰੀ ਕਲਾਸ ਤੋਂ 3 ਸਾਲ ਦੇ ਬੱਚਿਆਂ ਦੀ ਪੜ੍ਹਾਈ ਦਾ ਸ਼ੁਭ ਆਰੰਭ ਕੀਤਾ ਗਿਆ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ ਸੀਨੀਅਰ ਕਾਂਗਰਸੀ ਆਗੂ ਤੇ ਸਰਪੰਚ ਡਾ: ਕਮਲਜੀਤ ਸਿੰਘ ਨੇ ਸੰਬੋਧਨ ਕਰਦਿਆਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਪ੍ਰਾਈਵੇਟ ਸਕੂਲ ਦੀਆਂ ਮੋਟੀਆਂ ਤੇ ਮਹਿੰਗੀਆਂ ਫ਼ੀਸਾਂ ਦੇਣ ਦੀ ਬਜਾਏ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਇਸ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਦਾਖ਼ਲ ਕਰਵਾਓ | ਇਸ ਮੌਕੇ ਹੈੱਡ ਟੀਚਰ ਅਮਰਜੀਤ ਕੌਰ, ਮੈਡਮ ਬਲਵਿੰਦਰ ਕੌਰ, ਮੈਡਮ ਅਕਵਿੰਦਰ ਕੌਰ, ਜਗਦੀਪ ਕੌਰ, ਸਰਪੰਚ ਡਾ: ਕਮਲਜੀਤ ਸਿੰਘ, ਕਮਲਜੀਤ ਕੌਰ, ਸੋਮਾ ਦੇਵੀ ਆਦਿ ਹਾਜ਼ਰ ਸਨ |
ਕਕਰਾਲੀ ਸਕੂਲ ਵਿਖੇ ਸਟੇਟ ਪ੍ਰਾਜੈਕਟ ਕੁਆਰਡੀਨੇਟਰ ਵਲੋਂ ਪ੍ਰੀ-ਪ੍ਰਾਇਮਰੀ ਜਮਾਤਾਂ ਦਾ ਉਦਘਾਟਨ
ਮੋਰਿੰਡਾ, (ਪਿ੍ਤਪਾਲ ਸਿੰਘ)-ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਪ੍ਰਾਇਮਰੀ ਸਕੂਲ ਕਕਰਾਲੀ ਵਿਖੇ ਪ੍ਰੀ-ਪ੍ਰਾਇਮਰੀ ਜਮਾਤਾਂ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਦਾ ਉਦਘਾਟਨ ਹਰਪ੍ਰੀਤ ਕੌਰ ਸਟੇਟ ਪ੍ਰਾਜੈਕਟ ਕੋਆਰਡੀਨੇਟਰ ਇੰਗਲਿਸ਼ ਵਲੋਂ ਕੀਤਾ ਗਿਆ | ਇਸ ਮੌਕੇ ਪੜੋ੍ਹ ਪੰਜਾਬ ਪੜ੍ਹਾਓ ਪੰਜਾਬ ਦੇ ਜ਼ਿਲ੍ਹਾ ਕੁਆਰਡੀਨੇਟਰ ਰਵਿੰਦਰ ਸਿੰਘ ਰੱਬੀ ਤੇ ਬਲਾਕ ਕੋਆਰਡੀਨੇਟਰ ਜੋਤੀ ਮਰਾਠਾ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਮੁਖੀ ਗੁਰਚਰਨ ਸਿੰਘ ਫਾਟਵਾਂ ਨੇ ਦੱਸਿਆ ਕਿ ਸਕੂਲ ਵਿਚ 3 ਤੋਂ 6 ਸਾਲ ਤੱਕ ਦੇ ਬੱਚਿਆਂ ਦਾ ਦਾਖਲਾ ਸ਼ੁਰੂ ਕਰ ਦਿੱਤਾ ਗਿਆ ਹੈ | ਇਸ ਮੌਕੇ ਪ੍ਰੀ-ਪ੍ਰਾਇਮਰੀ ਜਮਾਤਾਂ ਲਈ ਤਿਆਰ ਕਮਰੇ ਦਾ ਉਦਘਾਟਨ ਵੀ ਕੀਤਾ ਗਿਆ ਜਿਸ 'ਚ ਬੱਚਿਆਂ ਦੇ ਖੇਡਣ ਲਈ ਖਿਡੌਣੇ ਰੱਖੇ ਗਏ | ਇਸ ਮੌਕੇ ਬੱਚਿਆਂ ਵਲੋਂ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ | ਇਸ ਮੌਕੇ ਮੈਡਮ ਰਵਿੰਦਰ ਕੌਰ, ਮਨਮਿੰਦਰ ਕੌਰ, ਅਸ਼ਵਨੀ ਕੁਮਾਰ, ਅਸ਼ਵਨੀ ਸ਼ਰਮਾ, ਨੰਬਰਦਾਰ ਜਗਤ ਸਿੰਘ, ਸਕੂਲ ਚੇਅਰਮੈਨ ਅਮਰੀਕ ਸਿੰਘ, ਹਰਵਿੰਦਰ ਸਿੰਘ, ਸਕੂਲ ਕਮੇਟੀ ਮੈਂਬਰ, ਪੰਚਾਇਤ ਮੈਂਬਰ ਤੇ ਬੱਚਿਆਂ ਦੇ ਮਾਪੇ ਹਾਜ਼ਰ ਸਨ |
ਪ੍ਰਾਇਮਰੀ ਸਕੂਲਾਂ 'ਚ ਪ੍ਰੀ-ਪ੍ਰਾਇਮਰੀ ਕਲਾਸਾਂ ਸ਼ੁਰੂ ਕਰਵਾਈਆਂ
ਸੁਖਸਾਲ, (ਧਰਮ ਪਾਲ)-ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਪ੍ਰਾਇਮਰੀ ਸਕੂਲਾਂ 'ਚ ਪ੍ਰੀ ਨਰਸਰੀ ਕਲਾਸਾਂ ਸ਼ੁਰੂ ਕਰਨ ਦੀ ਮੁਹਿੰਮ ਅਧੀਨ ਖੇਤਰ ਦੇ ਪ੍ਰਾਇਮਰੀ ਸਕੂਲਾਂ ਵਿਚ ਪ੍ਰੀ ਨਰਸਰੀ ਕਲਾਸਾਂ ਦੀ ਸ਼ੁਰੂਆਤ ਕਰਵਾਈ ਗਈ | ਇਸੇ ਲੜੀ ਅਧੀਨ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਮਹਿਲਵਾਂ ਵਿਖੇ ਬਲਾਕ ਸਿੱਖਿਆ ਅਫ਼ਸਰ ਮੈਡਮ ਸੁਦੇਸ਼ ਹੰਸ ਨੇ ਰੀਬਨ ਕੱਟ ਕੇ ਪ੍ਰੀ ਨਰਸਰੀ ਕਲਾਸਾਂ ਦੀ ਸ਼ੁਰੂਆਤ ਕਰਵਾਈ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪ੍ਰਾਇਮਰੀ ਸਕੂਲਾਂ ਵਿਚ ਸ਼ੁਰੂ ਹੋਈਆਂ ਪ੍ਰੀ ਨਰਸਰੀ ਕਲਾਸਾਂ ਦੇ ਸਾਰਥਿਕ ਨਤੀਜੇ ਆਉਣਗੇ ਜਿਸ ਨਾਲ ਸਰਕਾਰੀ ਸਕੂਲਾਂ ਵਿਚ ਬੱਚਿਆਂ ਦੀ ਗਿਣਤੀ ਵੀ ਵਧੇਗੀ | ਉਨ੍ਹਾਂ ਦੱਸਿਆ ਕਿ ਬਲਾਕ ਨੰਗਲ ਦੇ ਸਕੂਲਾਂ 'ਚ ਹੁਣ ਤੱਕ ਕਰੀਬ 500 ਬੱਚੇ ਪ੍ਰੀ ਨਰਸਰੀ ਕਲਾਸਾਂ 'ਚ ਦਾਖਲ ਹੋ ਚੁੱਕੇ ਹਨ | ਇਸ ਮੌਕੇ ਮੱੁਖ ਅਧਿਆਪਕਾ ਰਮਨਜੀਤ ਸੈਣੀ, ਐਸ. ਐਮ. ਸੀ. ਚੇਅਰਮੈਨ ਅਨੁਰਾਧਾ, ਬਲਾਕ ਮਾਸਟਰ ਟਰੇਨਰ ਅਮਰਜੀਤ ਭੱਲੜੀ, ਸ਼ਿਵਾਲੀ ਸ਼ਰਮਾ, ਰਵਿੰਦਰ ਕੌਰ, ਲੇਖਾਕਾਰ ਨਵੀਨ ਪੁਰੀ ਤੇ ਐਸ. ਐਮ. ਸੀ. ਮੈਂਬਰ, ਬੱਚੇ ਤੇ ਉਨ੍ਹਾਂ ਦੇ ਮਾਪੇ ਹਾਜ਼ਰ ਸਨ | ਸਰਕਾਰੀ ਪ੍ਰਾਇਮਰੀ ਸਕੂਲ ਫੂਲਪੁਰ ਗਰੇਵਾਲ 'ਚ ਬਲਾਕ ਰੂਪਨਗਰ-2 ਵਲੋਂ ਦਾਖ਼ਲੇ:
ਸਰਕਾਰੀ ਪ੍ਰਾਇਮਰੀ ਸਕੂਲ ਫੂਲਪੁਰ ਗਰੇਵਾਲ, ਬਲਾਕ ਰੂਪਨਗਰ-2 ਵਿਖੇ ਬਲਾਕ ਪੱਧਰੀ ਬਾਲ ਦਿਵਸ ਮਨਾਇਆ ਗਿਆ ਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਰਾਜਿੰਦਰ ਸਿੰਘ ਵਲੋਂ ਰਸਮੀ ਤੌਰ 'ਤੇ ਪ੍ਰੀ-ਪ੍ਰਾਇਮਰੀ ਜਮਾਤਾਂ ਦੀ ਸ਼ੁਰੂਆਤ ਕੀਤੀ ਗਈ | ਸਕੂਲ ਅਧਿਆਪਕ ਪਰਮਜੀਤ ਸਿੰਘ ਨੇ ਦੱਸਿਆ ਕਿ ਇਸ ਸਮੇਂ ਸਕੂਲ ਵਿਖੇ ਸਕੂਲ ਦੇ ਵਿਦਿਆਰਥੀਆਂ ਵਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤੇ ਗਏ | ਸਕੂਲ ਦੇ ਪ੍ਰੀ-ਪ੍ਰਾਇਮਰੀ ਜਮਾਤਾਂ ਦੇ ਵਿਦਿਆਰਥੀਆਂ ਲਈ ਕਈ ਤਰ੍ਹਾਂ ਦੇ ਝੂਲੇ ਲਗਾਏ ਗਏ, ਐੱਲ. ਈ. ਡੀ. ਟੀ. ਵੀ. ਲਗਾ ਕੇ ਸਮਾਰਟ ਕਲਾਸ ਰੂਮ ਤਿਆਰ ਕੀਤਾ ਗਿਆ ਅਤੇ ਰੰਗ- ਬਿਰੰਗੇ ਸਿੱਖਿਆਦਾਇਕ ਚਾਰਟ ਲਗਾਏ ਗਏ | ਮਾਪਿਆਂ ਨੂੰ ਵੱਧ ਤੋਂ ਵੱਧ ਵਿਦਿਆਰਥੀ ਦਾਖ਼ਲ ਕਰਵਾ ਕੇ ਸਰਕਾਰੀ ਸਕੀਮਾਂ ਦਾ ਲਾਭ ਲੈਣ ਲਈ ਪ੍ਰੇਰਿਤ ਕੀਤਾ ਗਿਆ | ਇਸ ਸਮੇਂ ਸਕੂਲ ਦੀਆਂ ਪ੍ਰੀ-ਪ੍ਰਾਇਮਰੀ ਜਮਾਤਾਂ ਵਿਚ ਲਗਪਗ 30 ਵਿਦਿਆਰਥੀ ਦਾਖ਼ਲ ਕੀਤੇ ਗਏ | ਸਕੂਲ ਮੁਖੀ ਮੈਡਮ ਮਨਦੀਪ ਕੌਰ ਨੇ ਸਾਰਿਆਂ ਦਾ ਧੰਨਵਾਦ ਕੀਤਾ | ਸ੍ਰੀਮਤੀ ਸੰਗੀਤਾ ਸ਼ਰਮਾ ਪਿ੍ੰਸੀਪਲ ਸ. ਮਿ. ਸੈ. ਸ. ਫੂਲਪੁਰ ਗਰੇਵਾਲ, ਚਰਨ ਸਿੰਘ, ਕੁਲਵਿੰਦਰ ਸਿੰਘ, ਪਰਮਜੀਤ ਸਿੰਘ ਡਕਾਲਾ, ਇੰਦਰਜੀਤ ਸਿੰਘ ਅਤੇ ਹੋਰ ਬਹੁਤ ਸਾਰੇ ਬੁਲਾਰਿਆਂ ਨੇ ਸੰਬੋਧਨ ਕੀਤਾ | ਇਸ ਮੌਕੇ ਮੈਡਮ ਕੁਲਵਿੰਦਰ ਕੌਰ, ਸੱਜਣ ਸਿੰਘ, ਸੁਰਿੰਦਰ ਕੌਰ, ਸ੍ਰੀਮਤੀ ਪਰਮਜੀਤ ਕੌਰ, ਸ੍ਰੀਮਤੀ ਅਮਰਜੀਤ ਕੌਰ, ਹਰਦੀਪ ਸਿੰਘ, ਬਰਿੰਦਰ ਸਿੰਘ, ਮੈਡਮ ਬਲਵਿੰਦਰ ਕੌਰ ਸਮੂਹ ਸਕੂਲ ਕਮੇਟੀ ਮੈਂਬਰ ਤੇ ਬੱਚਿਆਂ ਦੇ ਮਾਪੇ ਮੌਜੂਦ ਸਨ |
ਸਰਕਾਰੀ ਐਲੀਮੈਂਟਰੀ ਸਕੂਲ ਅਬਿਆਣਾ ਕਲਾਂ:
ਬਾਲ ਦਿਵਸ ਮੌਕੇ ਸਰਕਾਰੀ ਹਦਾਇਤਾਂ ਅਨੁਸਾਰ ਸਰਕਾਰੀ ਐਲੀਮੈਂਟਰੀ ਸਕੂਲ ਅਬਿਆਣਾ ਕਲਾਂ ਵਿਖੇ ਪ੍ਰੀ-ਪ੍ਰਾਇਮਰੀ ਕਲਾਸਾਂ ਦੀ ਰਸਮੀ ਸ਼ੁਰੂਆਤ ਹੋਈ | ਜਿਸ ਦਾ ਉਦਘਾਟਨ ਗ੍ਰਾਮੀਣ ਬੈਂਕ ਅਬਿਆਣਾ ਕਲਾਂ ਦੇ ਮੈਨੇਜਰ ਜਸਵੰਤ ਸਿੰਘ ਨੇ ਕੀਤਾ | ਉਨ੍ਹਾਂ ਨੇ ਲੋਕਾਂ ਨੂੰ ਸਰਕਾਰੀ ਸਹੂਲਤਾਂ ਦਾ ਲਾਭ ਲੈਣ ਅਤੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਪੜ੍ਹਾਉਣ ਲਈ ਪ੍ਰੇਰਿਆ | ਇਸ ਮੌਕੇ ਸਰਪੰਚ ਸੀਤਲ ਸਿੰਘ ਤੇ ਸਮੁੱਚੀ ਐੱਸ. ਐੱਮ. ਸੀ. ਦੇ ਮੈਂਬਰ ਹਾਜ਼ਰ ਸਨ | ਇਸ ਮੌਕੇ ਬੱਚਿਆਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ | ਸਕੂਲ ਮੁਖੀ ਹਰਦੀਪ ਸਿੰਘ ਨੇ ਸਕੂਲ ਦੀ ਰਿਪੋਰਟ ਪੇਸ਼ ਕੀਤੀ ਤੇ ਸਕੂਲ ਨੂੰ ਹੋਰ ਵਧੀਆ ਬਣਾਉਣ ਲਈ ਭਾਈਚਾਰੇ ਤੇ ਪੰਚਾਇਤ ਨੂੰ ਵੱਧ ਤੋਂ ਵੱਧ ਸਹਿਯੋਗ ਕਰਨ ਲਈ ਕਿਹਾ ਤੇ ਮੈਡਮ ਸੀਮਾ ਨੇ ਪੜ੍ਹੋ ਪੰਜਾਬ ਪ੍ਰੋਜੈਕਟ ਬਾਰੇ ਦੱਸਿਆ | ਬੈਂਕ ਵਲੋਂ ਸਕੂਲ ਨੂੰ 3500 ਰੁਪਏ ਦਾਨ ਦਿੱਤੇ ਗਏ | ਮਾਸਟਰ ਗੁਰਮੁਖ ਸਿੰਘ ਨੰਗਲ ਨੇ 500 ਰੁਪਏ ਦਿੱਤੇ | ਜਦੋਂ ਕਿ ਸਕੂਲ ਦੀ ਨਵ-ਨਿਯੁਕਤ ਅਧਿਆਪਕਾ ਸੁਮਨ ਸੈਣੀ ਨੇ ਵੀ ਬੱਚਿਆਂ ਲਈ ਨਵੀਆਂ ਕੁਰਸੀਆਂ ਤੇ ਵਰਦੀਆਂ ਦਿੱਤੀਆਂ | ਇਸ ਮੌਕੇ ਮਾਸਟਰ ਜੋਗਾ ਸਿੰਘ ਨੰਗਲ, ਮੈਡਮ ਮਨਜੀਤ ਕੌਰ, ਚੰਦਰ ਕਲਾ, ਚੇਅਰਮੈਨ ਅਰਜਨ ਸਿੰਘ, ਬੱਚਿਆਂ ਦੇ ਮਾਤਾ-ਪਿਤਾ ਅਤੇ ਪੰਚਾਇਤ ਮੈਂਬਰ ਹਾਜ਼ਰ ਸਨ |


ਖ਼ਬਰ ਸ਼ੇਅਰ ਕਰੋ

ਚੋਰੀ ਦਾ ਸਰੀਆ ਵੇਚਣ ਵਾਲਾ ਤੇ ਖ਼ਰੀਦਣ ਵਾਲਾ ਕਬਾੜੀਆਂ ਮੋਰਿੰਡਾ ਪੁਲਿਸ ਨੇ ਕੀਤਾ ਕਾਬੂ

ਮੋਰਿੰਡਾ, 14 ਨਵੰਬਰ (ਤਰਲੋਚਨ ਸਿੰਘ ਕੰਗ)-ਮੋਰਿੰਡਾ 'ਚ ਕਈ ਕਬਾੜ ਦੀਆਂ ਦੁਕਾਨਾਂ ਵਾਲੇ ਟਰੱਕ ਡਰਾਈਵਰਾਂ ਨਾਲ ਮਿਲ ਕੇ ਮਗਰਲੇ ਕਾਫੀ ਸਮੇਂ ਤੋਂ ਸਰੀਆ, ਚੈਨਲ, ਐਾਗਲਾਂ ਆਦਿ ਸਸਤੇ ਭਾਅ 'ਤੇ ਖ਼ਰੀਦਣ ਦੀਆਂ ਖ਼ਬਰਾਂ ਤਾਂ ਅਕਸਰ ਮਿਲਦੀਆਂ ਰਹਿੰਦੀਆਂ ਹਨ | ਡੀ.ਐਸ.ਪੀ. ...

ਪੂਰੀ ਖ਼ਬਰ »

ਵੱਖ-ਵੱਖ ਥਾੲੀਂ ਬਾਲ ਦਿਵਸ ਮਨਾਇਆ

ਸ੍ਰੀ ਅਨੰਦਪੁਰ ਸਾਹਿਬ, 14 ਨਵੰਬਰ (ਜੇ.ਐਸ.ਨਿੱਕੂਵਾਲ, ਕਰਨੈਲ ਸਿੰਘ)-ਅੱਜ ਮਾਈਟੀ ਖ਼ਾਲਸਾ ਇੰਟਰਨੈਸ਼ਨਲ ਸਕੂਲ 'ਚ 'ਬਾਲ ਦਿਵਸ' ਬਹੁਤ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਫੈਂਸੀ ਡਰੈੱਸ ਮੁਕਾਬਲੇ ਕਰਵਾਏ ਗਏ ਜਿਸ 'ਚ ਹਰ ਕਲਾਸ ਦੀ ਅਲੱਗ-ਅਲੱਗ ਥੀਮ ਜਿਵੇਂ ਐਨੀਮਲ, ...

ਪੂਰੀ ਖ਼ਬਰ »

ਸ੍ਰੀ ਗੁਰੂ ਹਰਕਿ੍ਸ਼ਨ ਪਬਲਿਕ ਸਕੂਲ ਵਿਖੇ ਬਾਲ ਦਿਵਸ ਮਨਾਇਆ

ਸ੍ਰੀ ਅਨੰਦਪੁਰ ਸਾਹਿਬ, 14 ਨਵੰਬਰ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)-ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ, ਸ੍ਰੀ ਅਨੰਦਪੁਰ ਸਾਹਿਬ ਵਿਖੇ ਬਾਲ ਦਿਵਸ ਸਕੂਲ ਸਟਾਫ਼ ਤੇ ਵਿਦਿਆਰਥੀਆਂ ਨੇ ਰਲ ਕੇ ਮਨਾਇਆ | ਸਕੂਲ ਦੇ ਪਿ੍ੰਸੀਪਲ/ ਪ੍ਰਬੰਧਕੀ ਅਫ਼ਸਰ ਗੁਰਮਿੰਦਰ ਸਿੰਘ ...

ਪੂਰੀ ਖ਼ਬਰ »

ਡਰਾਈਵਰ ਯੂਨੀਅਨ ਦੀ ਨਵੀਂ ਕਮੇਟੀ ਨੂੰ ਚਾਰਜ ਦਿਵਾਉਣ ਦੀ ਮੰਗ

ਰੂਪਨਗਰ, 14 ਨਵੰਬਰ (ਪ. ਪ.)-ਸਵਰਾਜ ਮਾਜ਼ਦਾ ਇਸਜ਼ੂ ਕੰਟਰੈਕਟ ਡਰਾਈਵਰਜ਼ ਯੂਨੀਅਨ ਆਸਰੋਂ ਦੀ ਮੀਟਿੰਗ ਦੌਰਾਨ ਆਗੂਆਂ ਨੇ ਕਿਹਾ ਕਿ ਨਵ-ਗਠਿਤ ਯੂਨੀਅਨ ਦੀ ਆਰ. ਟੀ. ਆਈ. ਦੇ ਅਧੀਨ ਜਾਣਕਾਰੀ ਲਈ ਗਈ, ਜਿਸ ਤੋਂ ਸਾਬਤ ਹੁੰਦਾ ਹੈ ਕਿ ਨਵੀਂ ਚੋਣ ਸਬੰਧੀ ਸਾਰੀ ਕਾਰਵਾਈ ਸਹੀ ...

ਪੂਰੀ ਖ਼ਬਰ »

ਸ੍ਰੀ ਗੁਰੂ ਤੇਗ ਬਹਾਦਰ ਮਲਟੀ ਸਪੈਸ਼ਲਿਟੀ ਹਸਪਤਾਲ ਵਿਖੇ ਮਨਾਇਆ ਵਿਸ਼ਵ ਸ਼ੂਗਰ ਦਿਵਸ

ਸ੍ਰੀ ਅਨੰਦਪੁਰ ਸਾਹਿਬ, 14 ਨਵੰਬਰ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)-ਅੱਜ ਸ੍ਰੀ ਗੁਰੂ ਤੇਗ ਬਹਾਦਰ ਮਲਟੀ ਸਪੈਸ਼ਲਿਟੀ ਹਸਪਤਾਲ ਵਿਖੇ ਵਿਸ਼ਵ ਸ਼ੂਗਰ ਦਿਵਸ ਮਨਾਇਆ ਗਿਆ, ਜਿਸ ਵਿਚ 200 ਮਰੀਜ਼ਾਂ ਦੀ ਜਾਂਚ ਕੀਤੀ ਗਈ | ਮਾਹਿਰ ਸਰਜਨ ਡਾ: ਪਰਵਿੰਦਰਜੀਤ ਸਿੰਘ ਕੰਗ ਨੇ ...

ਪੂਰੀ ਖ਼ਬਰ »

ਡੀ. ਏ. ਵੀ. ਸਕੂਲ ਤਖਤਗੜ੍ਹ ਵਿਖੇ ਬਾਲ ਦਿਵਸ ਮੌਕੇ ਵਿਦਿਆਰਥੀਆਂ ਦੇ ਖੇਡ ਮੁਕਾਬਲੇ ਕਰਵਾਏ

ਨੂਰਪੁਰ ਬੇਦੀ, 14 ਨਵੰਬਰ (ਵਿੰਦਰਪਾਲ ਝਾਂਡੀਆਂ, ਰਾਜੇਸ਼ ਚੌਧਰੀ)-ਡੀ. ਏ. ਵੀ. ਸੀਨੀਅਰ ਸੈਕੰਡਰੀ ਸਕੂਲ ਤਖਤਗੜ੍ਹ ਵਿਖੇ ਅੱਜ ਬਾਲ ਦਿਵਸ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਜਿੱਥੇ ਵਿਦਿਆਰਥੀਆਂ ਨੂੰ ਸਵੇਰੇ ਦੀ ਸਭਾ ਵਿਚ ਸ੍ਰੀ ਨਰਿੰਦਰਪਾਲ ਵਲੋਂ ਬਾਲ ਦਿਵਸ ਦੀ ...

ਪੂਰੀ ਖ਼ਬਰ »

ਟੁੱਟੀਆਂ ਸੜਕਾਂ ਦੇ ਮੁੱਦੇ ਨੂੰ ਲੈ ਕੇ ਵਿਧਾਇਕ ਸੰਦੋਆ ਵਲੋਂ ਧਰਨਾ ਅੱਜ

ਨੂਰਪੁਰ ਬੇਦੀ, 14 ਨਵੰਬਰ (ਰਾਜੇਸ਼ ਚੌਧਰੀ)-ਆਿਖ਼ਰਕਾਰ ਨੂਰਪੁਰ ਬੇਦੀ ਖੇਤਰ ਦੀਆਂ ਟੁੱਟੀਆਂ ਸੜਕਾਂ ਨੂੰ ਲੈ ਕੇ 'ਆਪ' ਦੇ ਹਲਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੂੰ ਸੰਘਰਸ਼ ਕਰਨ ਦਾ ਐਲਾਨ ਕਰਨਾ ਹੀ ਪਿਆ | ਜਿਸ ਦੇ ਚੱਲਦਿਆਂ 15 ਨਵੰਬਰ ਨੂੰ ਉਨ੍ਹ•ਾਂ ਵਲੋਂ ਨੂਰਪੁਰ ...

ਪੂਰੀ ਖ਼ਬਰ »

ਟੁੱਟੀਆਂ ਸੜਕਾਂ ਦੇ ਮੁੱਦੇ ਨੂੰ ਲੈ ਕੇ ਵਿਧਾਇਕ ਸੰਦੋਆ ਵਲੋਂ ਧਰਨਾ ਅੱਜ

ਨੂਰਪੁਰ ਬੇਦੀ, 14 ਨਵੰਬਰ (ਰਾਜੇਸ਼ ਚੌਧਰੀ)-ਆਿਖ਼ਰਕਾਰ ਨੂਰਪੁਰ ਬੇਦੀ ਖੇਤਰ ਦੀਆਂ ਟੁੱਟੀਆਂ ਸੜਕਾਂ ਨੂੰ ਲੈ ਕੇ 'ਆਪ' ਦੇ ਹਲਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੂੰ ਸੰਘਰਸ਼ ਕਰਨ ਦਾ ਐਲਾਨ ਕਰਨਾ ਹੀ ਪਿਆ | ਜਿਸ ਦੇ ਚੱਲਦਿਆਂ 15 ਨਵੰਬਰ ਨੂੰ ਉਨ੍ਹ•ਾਂ ਵਲੋਂ ਨੂਰਪੁਰ ...

ਪੂਰੀ ਖ਼ਬਰ »

ਯਾਦਗਾਰੀ ਹੋ ਨਿਬੜਿਆ ਲੀਕ ਤੋਂ ਹੱਟਵਾਂ ਜਨਮ ਦਿਨ ਸਮਾਗਮ

ਨੰਗਲ, 14 ਨਵੰਬਰ (ਗੁਰਪ੍ਰੀਤ ਗਰੇਵਾਲ)-ਪ੍ਰਵਾਸੀ ਪੰਜਾਬੀ ਫਰੈਂਡਜ਼ ਕਲੱਬ ਵਲੋਂ ਪ੍ਰਧਾਨ ਬਲਜੀਤ ਸਿੰਘ ਬਡਵਾਲ ਦੇ ਸਪੁੱਤਰ ਕੁੰਵਰਜੀਤ ਅਤੇ ਬੇਟੀ ਜਪਜੀਤ ਦੇ ਜਨਮ ਦਿਨ ਮੌਕੇ ਜੰਗਲੀ ਜੀਵ ਵਿਆਖਿਆ ਕੇਂਦਰ ਵਿਖੇ ਲੀਕ ਤੋਂ ਹੱਟਵਾਂ ਤੇ ਸਮਾਜ ਨੂੰ ਸੇਧ ਦੇਣ ਵਾਲਾ ...

ਪੂਰੀ ਖ਼ਬਰ »

ਯਾਦਗਾਰੀ ਹੋ ਨਿਬੜਿਆ ਲੀਕ ਤੋਂ ਹੱਟਵਾਂ ਜਨਮ ਦਿਨ ਸਮਾਗਮ

ਨੰਗਲ, 14 ਨਵੰਬਰ (ਗੁਰਪ੍ਰੀਤ ਗਰੇਵਾਲ)-ਪ੍ਰਵਾਸੀ ਪੰਜਾਬੀ ਫਰੈਂਡਜ਼ ਕਲੱਬ ਵਲੋਂ ਪ੍ਰਧਾਨ ਬਲਜੀਤ ਸਿੰਘ ਬਡਵਾਲ ਦੇ ਸਪੁੱਤਰ ਕੁੰਵਰਜੀਤ ਅਤੇ ਬੇਟੀ ਜਪਜੀਤ ਦੇ ਜਨਮ ਦਿਨ ਮੌਕੇ ਜੰਗਲੀ ਜੀਵ ਵਿਆਖਿਆ ਕੇਂਦਰ ਵਿਖੇ ਲੀਕ ਤੋਂ ਹੱਟਵਾਂ ਤੇ ਸਮਾਜ ਨੂੰ ਸੇਧ ਦੇਣ ਵਾਲਾ ...

ਪੂਰੀ ਖ਼ਬਰ »

ਬਿਜਲੀ ਦੀਆਂ ਢਿੱਲੀਆਂ ਤਾਰਾਂ ਕਾਰਨ ਵਾਪਰ ਸਕਦਾ ਹੈ ਹਾਦਸਾ

ਪੁਰਖਾਲੀ, 14 ਨਵੰਬਰ (ਬੰਟੀ)-ਪਿੰਡ ਬੱਲਮਗੜ੍ਹ ਮੰਦਵਾੜਾ ਵਿਖੇ ਬਿਜਲੀ ਦੀਆਂ ਢਿੱਲੀਆਂ ਤਾਰਾਂ ਕਾਰਨ ਕਦੇ ਵੀ ਹਾਦਸਾ ਵਾਪਰ ਸਕਦਾ ਹੈ ਪਰ ਇਨ੍ਹਾਂ ਤਾਰਾਂ ਵੱਲ ਸਬੰਧਿਤ ਵਿਭਾਗ ਦਾ ਕੋਈ ਧਿਆਨ ਨਹੀਂ ਜਾਪਦਾ | ਇਸ ਸਬੰਧ ਵਿਚ ਪਿੰਡ ਵਾਸੀਆਂ ਨੇ ਦੱਸਿਆ ਕਿ ਬੱਲਮਗੜ੍ਹ ...

ਪੂਰੀ ਖ਼ਬਰ »

ਡੀ.ਸੀ. ਵਲੋਂ ਬੇਈਹਾਰਾ ਖੱਡ ਦੀ ਬੋਲੀ ਰੱਦ ਕਰਨ ਦੀ ਸਿਫ਼ਾਰਿਸ਼

ਰੂਪਨਗਰ, 14 ਨਵੰਬਰ (ਸਤਨਾਮ ਸਿੰਘ ਸੱਤੀ)-ਡਿਪਟੀ ਕਮਿਸ਼ਨਰ ਰੂਪਨਗਰ ਵਲੋਂ ਅੱਜ ਮਾਈਨਿੰਗ ਵਿਭਾਗ ਨੂੰ ਨੂਰਪੁਰ ਬੇਦੀ ਖੇਤਰ ਦੇ ਪਿੰਡ ਬੇਈਹਾਰਾ ਵਿਖੇ ਪਿਛਲੇ ਕੁੱਝ ਦਿਨ ਤੋਂ ਚੱਲ ਰਹੀ ਨਜਾਇਜ਼ ਮਾਈਨਿੰਗ ਲਈ ਚਰਚਿਤ ਖੱਡ ਦੀ ਬੋਲੀ ਰੱਦ ਕਰਨ ਦੀ ਸਿਫ਼ਾਰਿਸ਼ ਕੀਤੀ ...

ਪੂਰੀ ਖ਼ਬਰ »

ਇਲਾਕਾ ਸੰਘਰਸ਼ ਕਮੇਟੀ ਨੇ 17 ਨੂੰ ਸੱਦੀ ਹੰਗਾਮੀ ਬੈਠਕ

ਨੂਰਪੁਰ ਬੇਦੀ, 14 ਨਵੰਬਰ (ਰਾਜੇਸ਼ ਚੌਧਰੀ)-ਨੂਰਪੁਰ ਬੇਦੀ ਖੇਤਰ 'ਚ ਚੱਲ ਰਹੀ ਗੈਰ ਕਾਨੂੰਨੀ ਮਾਈਨਿੰਗ ਤੇ ਖਸਤਾ ਹਾਲ ਸੜਕਾਂ ਨੂੰ ਲੈ ਕੇ ਸੰਘਰਸ਼ ਕਰਦੀ ਆ ਰਹੀ ਇਲਾਕਾ ਸੰਘਰਸ਼ ਕਮੇਟੀ ਨੇ 17 ਨਵੰਬਰ ਨੂੰ ਸਵੇਰੇ 10 ਵਜੇ ਨੂਰਪੁਰ ਬੇਦੀ ਸਥਿਤ ਪੀਰ ਬਾਬਾ ਜ਼ਿੰਦਾ ...

ਪੂਰੀ ਖ਼ਬਰ »

ਪਿੰਡ ਬਾਸ ਦੇ ਦੰਗਲ 'ਚ ਕ੍ਰਿਸ਼ਨ ਖੰਨਾ ਨੇ ਜਿੱਤੀ ਵੱਡੀ ਝੰਡੀ ਦੀ ਕੁਸ਼ਤੀ

ਨੰਗਲ, 14 ਨਵੰਬਰ (ਪ੍ਰੀਤਮ ਸਿੰਘ ਬਰਾਰੀ)-ਲੱਖਦਾਤਾ ਵੈੱਲਫੇਅਰ ਦੰਗਲ ਕਮੇਟੀ ਪਿੰਡ ਬਾਸ ਵਲੋਂ ਨੰਬਰਦਾਰ ਦਰਸ਼ਨ ਸਿੰਘ ਢਿੱਲੋਂ ਦੀ ਅਗਵਾਈ ਹੇਠ 35ਵਾਂ ਵਿਸ਼ਾਲ ਕੁਸ਼ਤੀ ਦੰਗਲ ਹਜ਼ਾਰਾਂ ਦਰਸ਼ਕਾਂ ਦੀ ਹਾਜ਼ਰੀ 'ਚ ਤਾਰਿਆਂ ਦੀ ਲੋਆਂ ਹੇਠ ਅਮਿੱਟ ਯਾਦਾਂ ਛੱਡਦਾ ਸਮਾਪਤ ...

ਪੂਰੀ ਖ਼ਬਰ »

ਪੰਜਾਬ ਇੰਟਰਨੈਸ਼ਨਲ ਪਬਲਿਕ ਸਕੂਲ ਸ੍ਰੀ ਚਮਕੌਰ ਸਾਹਿਬ 'ਚ ਮਨਾਇਆ ਬਾਲ ਦਿਵਸ

ਸ੍ਰੀ ਚਮਕੌਰ ਸਾਹਿਬ, 14 ਨਵੰਬਰ (ਜਗਮੋਹਣ ਸਿੰਘ ਨਾਰੰਗ)-ਸਥਾਨਕ ਪੰਜਾਬ ਇੰਟਰਨੈਸ਼ਨਲ ਪਬਲਿਕ ਸਕੂਲ 'ਚ ਅੱਜ ਬਾਲ ਦਿਵਸ ਮਨਾਇਆ ਗਿਆ | ਇਸ ਮੌਕੇ ਸੰਸਥਾ ਦੇ ਪ੍ਰਧਾਨ ਗੁਰਦੇਵ ਸਿੰਘ ਅਟਵਾਲ ਤੇ ਨਿਰਦੇਸ਼ਕਾ ਸਿੰਦਰਪਾਲ ਕੌਰ ਅਟਵਾਲ ਨੇ ਬਾਲ ਦਿਵਸ ਸਬੰਧੀ ਚਾਨਣਾ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX