ਤਾਜਾ ਖ਼ਬਰਾਂ


ਗੁਜਰਾਤ ਰਾਜ ਸਭਾ ਚੋਣਾਂ : ਵਿਦੇਸ਼ ਮੰਤਰੀ ਜੈਸ਼ੰਕਰ ਅਤੇ ਜੁਗਲਜੀ ਮਾਥੁਰਜੀ ਨੇ ਭਰੇ ਨਾਮਜ਼ਦਗੀ ਪੱਤਰ
. . .  9 minutes ago
ਗਾਂਧੀਨਗਰ, 25 ਜੂਨ- ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਅਤੇ ਜੁਗਲਜੀ ਮਾਥੁਰਜੀ ਠਾਕੋਰ ਨੇ ਅੱਜ ਗੁਜਰਾਤ ਵਿਧਾਨ ਸਭਾ 'ਚ ਰਾਜ ਸਭਾ ਚੋਣਾਂ ਲਈ ਭਾਜਪਾ ਦੇ ਉਮੀਦਵਾਰਾਂ ਵਜੋਂ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਹਨ। ਇਸ ਤੋਂ ਪਹਿਲਾਂ ਵਿਦੇਸ਼ ਮੰਤਰੀ ਜੈਸ਼ੰਕਰ...
ਜ਼ਮੀਨੀ ਝਗੜੇ ਨੂੰ ਲੈ ਕੇ ਵੱਡੇ ਭਰਾ ਨੇ ਗੋਲੀਆਂ ਮਾਰ ਕੇ ਕੀਤੀ ਛੋਟੇ ਭਰਾ ਦੀ ਹੱਤਿਆ
. . .  12 minutes ago
ਰਾਮ ਤੀਰਥ, 25 ਜੂਨ (ਧਰਵਿੰਦਰ ਸਿੰਘ ਔਲਖ)- ਅੰਮ੍ਰਿਤਸਰ ਜ਼ਿਲ੍ਹੇ 'ਚ ਪੁਲਿਸ ਥਾਣਾ ਕੰਬੋ ਅਧੀਨ ਆਉਂਦੇ ਅੱਡਾ ਗੌਂਸਾਬਾਦ ਵਿਖੇ ਜ਼ਮੀਨ ਦੇ ਝਗੜੇ ਨੂੰ ਲੈ ਕੇ ਅੱਜ ਵੱਡੇ ਭਰਾ ਵਲੋਂ ਗੋਲੀਆਂ ਮਾਰ ਕੇ ਛੋਟੇ ਭਰਾ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਹਿਚਾਣ...
ਸੁਖਪਾਲ ਖਹਿਰਾ ਨੇ ਤਰਨ ਤਾਰਨ ਦੇ ਸਰਹੱਦੀ ਖੇਤਰ ਦਾ ਕੀਤਾ ਦੌਰਾ
. . .  40 minutes ago
ਖੇਮਕਰਨ, 25 ਜੂਨ (ਰਾਕੇਸ਼ ਬਿੱਲਾ)- ਪੰਜਾਬ ਏਕਤਾ ਪਾਰਟੀ ਦੇ ਮੁਖੀ ਸੁਖਪਾਲ ਸਿੰਘ ਖਹਿਰਾ ਨੇ ਅੱਜ ਤਰਨ ਤਾਰਨ ਦੇ ਸਰਹੱਦੀ ਖੇਤਰ ਦਾ ਦੌਰਾ ਕੀਤਾ। ਉਨ੍ਹਾਂ ਨੇ ਸਰਹੱਦ ਦੇ ਨਜ਼ਦੀਕ ਆ ਕੇ ਨਹਿਰੀ ਪਾਣੀ ਦੇ ਲਗਾਤਾਰ ਬੰਦ ਪਏ ਤੇ ਡਿਫੈਂਸ ਡਰੇਨਾਂ ਅਤੇ ਪੁਲਾਂ ਦੀ ਖ਼ਸਤਾ...
ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਗ੍ਰਿਫ਼ਤਾਰ ਕੀਤੇ ਕਪਿਲ ਸਾਂਗਵਾਨ ਗੈਂਗ ਦੇ 15 ਬਦਮਾਸ਼
. . .  1 minute ago
ਨਵੀਂ ਦਿੱਲੀ, 25 ਜੂਨ- ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ 15 ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਹੜੇ ਕਿ ਕਪਿਲ ਸਾਂਗਵਾਨ ਗੈਂਗ ਦੇ ਮੈਂਬਰ ਦੱਸੇ ਜਾ ਰਹੇ ਹਨ। ਇਹ ਸਾਰੇ ਅਪਰਾਧੀ ਕਪਿਲ ਸਾਂਗਵਾਨ ਨੂੰ ਪੈਰੋਲ ਮਿਲਣ 'ਤੇ ਦਵਾਰਕਾ 'ਚ ਇਕੱਠੇ ਹੋ ਕੇ ਜਸ਼ਨ...
ਕਲਯੁਗੀ ਪਿਤਾ ਵਲੋਂ ਆਪਣੀ ਨਾਬਾਲਗ ਧੀ ਨਾਲ ਜਬਰ ਜਨਾਹ
. . .  about 1 hour ago
ਕਾਹਨੂੰਵਾਨ, 25 ਜੂਨ (ਹਰਜਿੰਦਰ ਸਿੰਘ ਜੱਜ)- ਥਾਣਾ ਭੈਣੀ ਮੀਆਂ ਖਾਂ ਅਧੀਨ ਪੈਂਦੇ ਪਿੰਡ ਰਾਜਪੁਰਾ ਦੇ ਵਸਨੀਕ ਇੱਕ ਪਿਓ ਵਲੋਂ ਆਪਣੀ ਨਾਬਾਲਗ ਧੀ ਨਾਲ ਜਬਰ ਜਨਾਹ ਕੀਤੇ ਜਾਣ ਦੀ ਖ਼ਬਰ ਮਿਲੀ ਹੈ। ਪੀੜਤ ਨਾਬਾਲਗ ਲੜਕੀ ਕਲਪਨਾਮ ਰਮਨੀਤ ਨੇ ਪੁਲਿਸ ਨੂੰ...
ਸੁਪਰੀਮ ਕੋਰਟ ਤੋਂ ਗੁਜਰਾਤ ਕਾਂਗਰਸ ਨੂੰ ਝਟਕਾ, ਰਾਜ ਸਭਾ ਚੋਣਾਂ 'ਚ ਦਖ਼ਲ ਦੇਣ ਤੋਂ ਕੀਤਾ ਇਨਕਾਰ
. . .  about 1 hour ago
ਨਵੀਂ ਦਿੱਲੀ, 25 ਜੂਨ- ਗੁਜਰਾਤ ਕਾਂਗਰਸ ਨੂੰ ਅੱਜ ਸੁਪਰੀਮ ਕੋਰਟ ਤੋਂ ਵੱਡਾ ਝਟਕਾ ਲੱਗਾ ਹੈ। ਅਦਾਲਤ ਨੇ ਚੋਣ ਕਮਿਸ਼ਨ ਦੇ ਨੋਟੀਫ਼ਿਕੇਸ਼ਨ 'ਚ ਦਖ਼ਲ ਦੇਣ ਤੋਂ ਇਨਕਾਰ ਕਰਦਿਆਂ ਸੂਬੇ 'ਚ ਦੋ ਸੀਟਾਂ 'ਤੇ ਰਾਜ ਸਭਾ ਚੋਣਾਂ ਇਕੱਠਿਆਂ ਕਰਾਉਣ ਦੀ ਮੰਗ ਨੂੰ ਖ਼ਾਰਜ ਕਰ...
ਮਿਮੀ ਚੱਕਰਵਤੀ ਅਤੇ ਨੁਸਰਤ ਜਹਾਂ ਨੇ ਲੋਕ ਸਭਾ ਦੇ ਮੈਂਬਰਾਂ ਵਜੋਂ ਚੁੱਕੀ ਸਹੁੰ
. . .  about 2 hours ago
ਨਵੀਂ ਦਿੱਲੀ, 25 ਜੂਨ- ਪੱਛਮੀ ਬੰਗਾਲ ਤੋਂ ਤ੍ਰਿਣਮੂਲ ਕਾਂਗਰਸ (ਟੀ. ਐੱਮ. ਸੀ.) ਦੀਆਂ ਦੋ ਸੰਸਦ ਮੈਂਬਰਾਂ ਨੁਸਰਤ ਜਹਾਂ ਅਤੇ ਮਿਮੀ ਚੱਕਰਵਤੀ ਨੇ ਅੱਜ ਲੋਕ ਸਭਾ ਦੇ ਮੈਂਬਰਾਂ ਵਜੋਂ ਸਹੁੰ ਚੁੱਕੀ। ਦੋਵੇਂ ਹੀ ਅਜੇ ਤੱਕ ਸੰਸਦ ਦੀ ਕਾਰਵਾਈ 'ਚ ਸ਼ਾਮਲ...
ਸੁਪਰੀਮ ਕੋਰਟ ਨੇ ਬਾਬਾ ਰਾਮਪਾਲ ਦੀ ਜ਼ਮਾਨਤ ਦੀ ਮਿਆਦ ਵਧਾਉਣ ਤੋਂ ਕੀਤਾ ਇਨਕਾਰ
. . .  about 2 hours ago
ਨਵੀਂ ਦਿੱਲੀ, 25 ਜੂਨ- ਸੁਪਰੀਮ ਕੋਰਟ ਨੇ ਅੱਜ ਬਾਬਾ ਰਾਮਪਾਲ ਦੀ ਜ਼ਮਾਨਤ ਦੀ ਮਿਆਦ ਨੂੰ ਵਧਾਉਣ ਤੋਂ ਇਨਕਾਰ ਕਰ ਦਿੱਤਾ ਹੈ। ਅਦਾਲਤ ਨੇ ਉਸ ਨੂੰ 26 ਜੂਨ ਤੱਕ ਆਤਮ ਸਮਰਪਣ ਕਰਨ ਲਈ ਕਿਹਾ ਹੈ। ਰਾਮਪਾਲ ਫ਼ਿਲਹਾਲ ਜ਼ਮਾਨਤ 'ਤੇ ਹੈ ਅਤੇ ਉਸ ਨੇ ਖ਼ਰਾਬ...
ਦੁਪਹਿਰ 2 ਵਜੇ ਸ਼ੁਰੂ ਹੋਵੇਗੀ ਰਾਜ ਸਭਾ ਦੀ ਕਾਰਵਾਈ
. . .  about 2 hours ago
ਨਵੀਂ ਦਿੱਲੀ, 25 ਜੂਨ- ਰਾਜ ਸਭਾ ਦੀ ਕਾਰਵਾਈ ਅੱਜ ਦੁਪਹਿਰ 2 ਵਜੇ ਤੋਂ ਸ਼ੁਰੂ...........
ਐਮਰਜੈਂਸੀ ਦੇ 44 ਸਾਲ ਪੂਰੇ : ਮੋਦੀ ਅਤੇ ਅਮਿਤ ਸ਼ਾਹ ਨੇ ਕਿਹਾ 'ਲੋਕਤੰਤਰ ਦੀ ਹੱਤਿਆ'
. . .  about 2 hours ago
ਨਵੀਂ ਦਿੱਲੀ, 25 ਜੂਨ- ਦੇਸ਼ 'ਚ ਅੱਜ 44 ਸਾਲ ਪਹਿਲਾਂ ਐਮਰਜੈਂਸੀ ਲਾਗੂ ਕੀਤੀ ਗਈ ਸੀ। ਇੰਦਰਾ ਗਾਂਧੀ ਦੇ ਸ਼ਾਸਨਕਾਲ 'ਚ 25 ਜੂਨ, 1975 'ਚ ਦੇਸ਼ ਭਰ 'ਚ ਐਮਰਜੈਂਸੀ ਲਾਗੂ ਹੋਈ ਸੀ। ਇਸ ਦੀ ਬਰਸੀ ਮੌਕੇ ਅੱਜ ਦੇਸ਼ ਭਰ 'ਚ ਇਸ ਨੂੰ ਯਾਦ ਕੀਤਾ ਜਾ ਰਿਹਾ ਹੈ। ਇਸ....
ਕੋਲਕਾਤਾ 'ਚ ਪੁਲਿਸ ਨੇ ਆਈ. ਐੱਸ. ਦੇ ਚਾਰ ਸ਼ੱਕੀਆਂ ਨੂੰ ਕੀਤਾ ਗ੍ਰਿਫ਼ਤਾਰ
. . .  about 3 hours ago
ਕੋਲਕਾਤਾ, 25 ਜੂਨ- ਪੱਛਮੀ ਬੰਗਾਲ 'ਚ ਮਚੇ ਸਿਆਸੀ ਬਵਾਲ ਅਤੇ ਹਿੰਸਾ ਵਿਚਾਲੇ ਇੱਥੇ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਰਾਜਧਾਨੀ ਕੋਲਕਾਤਾ 'ਚ ਪੁਲਿਸ ਨੇ ਚਾਰ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ 'ਚੋਂ ਤਿੰਨ ਬੰਗਲਾਦੇਸ਼ੀ ਮੂਲ ਦੇ...
ਅਸ਼ੋਕ ਗਹਿਲੋਤ ਅਤੇ ਗਜੇਂਦਰ ਸ਼ੇਖਾਵਤ ਸਮੇਤ ਕਈ ਨੇਤਾਵਾਂ ਨੇ ਸੈਣੀ ਨੂੰ ਭੇਂਟ ਕੀਤੀ ਸ਼ਰਧਾਂਜਲੀ
. . .  about 3 hours ago
ਜੈਪੁਰ, 25 ਜੂਨ- ਰਾਜਸਥਾਨ ਭਾਜਪਾ ਦੇ ਸੂਬਾ ਪ੍ਰਧਾਨ ਮਦਨ ਲਾਲ ਸੈਣੀ ਦਾ ਲੰਘੇ ਦਿਨ ਦਿੱਲੀ ਦੇ ਏਮਜ਼ ਹਸਪਤਾਲ 'ਚ ਦੇਹਾਂਤ ਹੋ ਗਿਆ ਸੀ। ਅੰਤਿਮ ਦਰਸ਼ਨਾਂ ਲਈ ਅੱਜ ਉਨ੍ਹਾਂ ਨੂੰ ਮ੍ਰਿਤਕ ਦੇਹ ਨੂੰ ਰਾਜਧਾਨੀ ਜੈਪੁਰ 'ਚ ਸਥਿਤ ਭਾਜਪਾ ਦਫ਼ਤਰ 'ਚ ਲਿਆਂਦਾ ਗਿਆ ਹੈ...
ਜੰਮੂ-ਕਸ਼ਮੀਰ ਦੇ ਦੋ ਦਿਨਾਂ ਦੌਰੇ 'ਤੇ ਜਾਣਗੇ ਗ੍ਰਹਿ ਮੰਤਰੀ ਅਮਿਤ ਸ਼ਾਹ
. . .  about 3 hours ago
ਨਵੀਂ ਦਿੱਲੀ, 25 ਜੂਨ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕੱਲ੍ਹ ਭਾਵ ਕਿ 26 ਜੂਨ ਤੋਂ ਜੰਮੂ-ਕਸ਼ਮੀਰ ਦੇ ਦੋ ਦਿਨਾਂ ਦੌਰੇ 'ਤੇ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਇੱਥੇ ਉਹ ਅਮਰਨਾਥ ਯਾਤਰਾ ਦੀ ਸੁਰੱਖਿਆ ਅਤੇ ਸੂਬੇ 'ਚ ਚੱਲ ਰਹੇ ਵਿਕਾਸ ਕਾਰਜਾਂ ਦੀ ਸਮੀਖਿਆ...
ਹਿਮਾਚਲ ਪ੍ਰਦੇਸ਼ : ਐੱਨ. ਐੱਚ.-5 'ਤੇ ਮਲਬਾ ਡਿੱਗਣ ਕਾਰਨ ਵਾਹਨਾਂ ਦੀ ਆਵਾਜਾਈ ਬੰਦ
. . .  about 4 hours ago
ਸ਼ਿਮਲਾ, 25 ਜੂਨ- ਹਿਮਾਚਲ ਪ੍ਰਦੇਸ਼ ਕਿਨੌਰ ਜ਼ਿਲ੍ਹੇ 'ਚ ਕਸ਼ੰਗ ਨਾਲੇ ਦੇ ਨਜ਼ਦੀਕ ਨੈਸ਼ਨਲ ਹਾਈਵੇਅ-5 'ਤੇ ਇੱਕ ਪਹਾੜੀ ਦਾ ਕੁਝ ਹਿੱਸਾ ਡਿੱਗ ਪਿਆ। ਇਸ ਕਾਰਨ ਇੱਥੇ ਆਵਾਜਾਈ ਬਿਲਕੁਲ ਠੱਪ ਹੋ ਗਈ ਹੈ, ਜਿਸ ਕਾਰਨ ਲੋਕਾਂ ਨੂੰ ਪਰੇਸ਼ਾਨੀਆਂ ਦਾ...
ਮਦਨ ਲਾਲ ਸੈਣੀ ਦੇ ਦੇਹਾਂਤ ਕਾਰਨ ਭਾਜਪਾ ਸੰਸਦੀ ਦਲ ਦੀ ਬੈਠਕ ਰੱਦ
. . .  about 4 hours ago
ਨਵੀਂ ਦਿੱਲੀ, 25 ਜੂਨ- ਰਾਜਸਥਾਨ 'ਚ ਭਾਰਤੀ ਜਨਤਾ ਪਾਰਟੀ ਦੇ ਮੁਖੀ ਮਦਨ ਲਾਲ ਸੈਣੀ ਦੇ ਦੇਹਾਂਤ ਕਾਰਨ ਅੱਜ ਹੋਣ ਵਾਲੀ ਭਾਜਪਾ ਸੰਸਦੀ ਦਲ ਦੀ ਬੈਠਕ ਰੱਦ ਕਰ ਦਿੱਤੀ ਗਈ ਹੈ। ਉੱਥੇ ਹੀ ਪਾਰਟੀ ਦੇ ਹੋਰ ਪ੍ਰੋਗਰਾਮਾਂ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ। ਸੈਣੀ ਦਾ ਅੱਜ...
ਮੁਜ਼ੱਫਰਪੁਰ 'ਚ ਜਾਰੀ ਹੈ ਚਮਕੀ ਬੁਖ਼ਾਰ ਦਾ ਕਹਿਰ, ਹੁਣ ਤੱਕ 131 ਬੱਚਿਆਂ ਨੇ ਤੋੜਿਆ ਦਮ
. . .  about 4 hours ago
ਅੱਜ ਤੋਂ ਭਾਰਤ ਦੇ ਦੌਰੇ 'ਤੇ ਆਉਣਗੇ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ
. . .  about 5 hours ago
ਖੱਡ 'ਚ ਡਿੱਗੀ ਬੱਸ, 6 ਲੋਕਾਂ ਦੀ ਮੌਤ ਅਤੇ ਕਈ ਜ਼ਖ਼ਮੀ
. . .  about 5 hours ago
ਅਗਸਤਾ ਵੈਸਟਲੈਂਡ ਮਾਮਲਾ : ਈ. ਡੀ. ਦੀ ਪਟੀਸ਼ਨ 'ਤੇ ਅੱਜ ਸੁਣਵਾਈ ਕਰੇਗਾ ਸੁਪਰੀਮ ਕੋਰਟ
. . .  about 5 hours ago
ਅੱਜ ਦਾ ਵਿਚਾਰ
. . .  about 6 hours ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 30 ਕੱਤਕ ਸੰਮਤ 549

ਪੰਜਾਬ / ਜਨਰਲ

3 ਲੁਟੇਰੇ ਹੋਰ ਗਿ੍ਫ਼ਤਾਰ, ਕੁਝ ਨਕਦੀ, 1 ਪਿਸਤੌਲ ਅਤੇ 3 ਮੋਟਰਸਾਈਕਲ ਬਰਾਮਦ

ਜਲੰਧਰ, 14 ਨਵੰਬਰ (ਐੱਮ. ਐੱਸ. ਲੋਹੀਆ)-ਜਲੰਧਰ ਦਿਹਾਤੀ ਅਤੇ ਕਪੂਰਥਲਾ ਪੁਲਿਸ ਦੀਆਂ ਟੀਮਾਂ ਵਲੋਂ ਕੀਤੀ ਸਾਂਝੀ ਕਾਰਵਾਈ ਦੌਰਾਨ ਭੋਗਪੁਰ ਦੇ ਖੇਤਰ 'ਚੋਂ ਲੁੱਟੀ ਐਚ.ਡੀ.ਐਫ਼.ਸੀ. ਬੈਂਕ ਦੀ ਕੈਸ਼ ਵੈਨ ਦੇ ਮਾਮਲੇ 'ਚ ਤਿੰਨ ਹੋਰ ਵਿਅਕਤੀ ਗਿ੍ਫ਼ਤਾਰ ਕਰ ਲਏ ਹਨ, ਜਿਨ•੍ਹਾਂ ...

ਪੂਰੀ ਖ਼ਬਰ »

ਸਾੜ-ਫੂਕ ਦੇ ਦੋਸ਼ 'ਚ 4 ਹੋਰ ਡੇਰਾ ਪ੍ਰੇਮੀ ਗਿ੍ਫ਼ਤਾਰ

ਸਿਰਸਾ, 14 ਨਵੰਬਰ (ਭੁਪਿੰਦਰ ਪੰਨੀਵਾਲੀਆ)- ਪੰਚਕੂਲਾ ਸਥਿਤ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ 'ਚ ਡੇਰਾ ਸਿਰਸਾ ਮੁਖੀ ਨੂੰ ਸਜ਼ਾ ਸੁਣਾਏ ਜਾਣ ਮਗਰੋਂ ਡੇਰਾ ਪ੍ਰੇਮੀਆਂ ਵਲੋਂ ਸਿਰਸਾ 'ਚ ਕੀਤੀ ਗਈ ਸਾੜ-ਫੂਕ ਦੇ ਮਾਮਲੇ 'ਚ 4 ਹੋਰ ਡੇਰਾ ਪ੍ਰੇਮੀਆਂ ਨੂੰ ਸਿਟੀ ਥਾਣਾ ਪੁਲਿਸ ...

ਪੂਰੀ ਖ਼ਬਰ »

ਜਿੰਮੀ ਦਾ ਪੁਲਿਸ ਨੇ ਹਾਸਿਲ ਕੀਤੇ ਪ੍ਰੋਡਕਸ਼ਨ ਵਾਰੰਟ

ਲੁਧਿਆਣਾ, 14 ਨਵੰਬਰ (ਪਰਮਿੰਦਰ ਸਿੰਘ ਆਹੂਜਾ)- ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ ਪਿਛਲੇ ਸਮੇਂ ਦੌਰਾਨ ਹੋਈਆਂ ਹਿੰਦੂ ਆਗੂਆਂ ਦੀ ਹਤਿਆਵਾਂ ਦੇ ਮਾਮਲੇ ਵਿਚ ਗਿ੍ਫ਼ਤਾਰ ਕੀਤੇ ਤਲਜੀਤ ਸਿੰਘ ਉਰਫ਼ ਜਿੰਮੀ ਨੂੰ ਲੁਧਿਆਣਾ ਪੁਲਿਸ ਵਲੋਂ ਪ੍ਰੋਡਕਸ਼ਨ ਵਾਰੰਟ ਤੇ ...

ਪੂਰੀ ਖ਼ਬਰ »

ਜ਼ਮੀਨ ਵੱਤਰ ਨਾ ਹੋਣ ਕਾਰਨ ਪੰਜਾਬ ਵਿਚ 30 ਫ਼ੀਸਦੀ ਹੀ ਹੋ ਸਕੀ ਕਣਕ ਦੀ ਬਿਜਾਈ

ਹਰਿੰਦਰ ਸਿੰਘ ਤਰਨ ਤਾਰਨ, 14 ਨਵੰਬਰ - ਪੰਜਾਬ 'ਚ ਇਸ ਸਮੇਂ ਕਣਕ ਦੀ ਬਿਜਾਈ ਲਈ ਜ਼ਮੀਨ ਵੱਤਰ ਨਾ ਹੋਣ ਕਾਰਨ ਸਿਰਫ਼ 30 ਫ਼ੀਸਦੀ ਦੇ ਕਰੀਬ ਹੀ ਕਿਸਾਨ ਹੁਣ ਤੱਕ ਆਪਣੀਆਂ ਪੈਲੀਆਂ ਵਿਚ ਕਣਕ ਦੀ ਬਿਜਾਈ ਕਰ ਸਕੇ ਹਨ | ਜਦ ਕਿ 70 ਫ਼ੀਸਦੀ ਦੇ ਕਰੀਬ ਕਿਸਾਨ ਆਪਣੀਆਂ ਜ਼ਮੀਨਾਂ ਵਿਚ ...

ਪੂਰੀ ਖ਼ਬਰ »

ਪੰਜਾਬ ਭਰ ਤੋਂ ਪੁੱਜੇ ਅਧਿਆਪਕਾਂ ਵਲੋਂ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਦਾ ਗਠਨ

ਬਟਾਲਾ, 14 ਨਵੰਬਰ (ਕਾਹਲੋਂ)- ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਦਾ ਵਿਸ਼ੇਸ਼ ਚੋਣ ਅਜਲਾਸ ਡਾ: ਕਸ਼ਮੀਰ ਸਿੰਘ ਖੁੰਡਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਹੋਇਆ, ਜਿਸ 'ਚ ਪੰਜਾਬ ਭਰ ਤੋਂ ਪੁੱਜੇ ਪ੍ਰਾਇਮਰੀ ਐਲੀਮੈਂਟਰੀ ਅਧਿਆਪਕਾਂ ਦੇ ਭਖਦੇ ਮਸਲਿਆਂ, ਜਿਵੇਂ ...

ਪੂਰੀ ਖ਼ਬਰ »

ਜੌਹਲ ਦਾ ਤਿੰਨ ਦਿਨਾ ਪੁਲਿਸ ਰਿਮਾਂਡ

ਬਾਘਾ ਪੁਰਾਣਾ, 14 ਨਵੰਬਰ (ਬਲਰਾਜ ਸਿੰਗਲਾ)- ਪੰਜਾਬ ਵਿਚ ਹੋ ਰਹੇ ਕਤਲਾਂ ਅਤੇ ਸਮਾਜ ਵਿਰੋਧੀ ਕਾਰਵਾਈਆਂ ਨੂੰ ਲੈ ਕੇ ਪੁਲਿਸ ਵਲੋਂ ਖ਼ਾਲਿਸਤਾਨ ਲਿਬਰੇਸ਼ਨ ਫ਼ੋਰਸ ਨਾਲ ਸਬੰਧਤ ਗੈਂਗਸਟਰਾਂ ਨੂੰ ਕਾਬੂ ਕੀਤਾ ਜਾ ਰਿਹਾ ਹੈ | ਇਸੇ ਕੜੀ ਤਹਿਤ ਪੁਲਿਸ ਵਲੋਂ ਕਾਬੂ ਕੀਤੇ ...

ਪੂਰੀ ਖ਼ਬਰ »

ਮੋਖਾ ਇਨਕਾਊਾਟਰ ਕੇਸ 'ਚ 7 ਮੁਲਾਜ਼ਮ ਮੁਅੱਤਲ

ਚੰਡੀਗੜ੍ਹ, 14 ਨਵੰਬਰ (ਸੁਰਜੀਤ ਸਿੰਘ ਸੱਤੀ)- ਅੰਮਿ੍ਤਸਰ ਵਿਖੇ ਪੁਲਿਸ ਦੀ ਗੋਲੀਆਂ ਦਾ ਸ਼ਿਕਾਰ ਹੋਏ ਸਥਾਨਕ ਅਕਾਲੀ ਨੇਤਾ ਮੁਖਜੀਤ ਸਿੰਘ ਮੋਖਾ ਦੀ ਪਤਨੀ ਵਲੋਂ ਦਾਖ਼ਲ ਪਟੀਸ਼ਨ 'ਤੇ ਪੁਲਿਸ ਕਮਿਸ਼ਨਰ ਅੰਮਿ੍ਤਸਰ ਸੁਧਾਂਸ਼ੂ ਸ਼ੇਖਰ ਸ਼੍ਰੀਵਾਸਤਵ ਨੇ ਹਾਈਕੋਰਟ ਵਿਚ ...

ਪੂਰੀ ਖ਼ਬਰ »

5.5 ਬੈਂਡ 'ਤੇ ਲਗਵਾਇਆ ਕੈਨੇਡਾ ਸਟੱਡੀ ਵੀਜ਼ਾ-ਕੈਨੇਡੀਅਨ ਅਕੈਡਮੀ

ਫ਼ਰੀਦਕੋਟ, 14 ਨਵੰਬਰ (ਜਸਵੰਤ ਸਿੰਘ ਪੁਰਬਾ)-ਸੰਸਥਾ ਕੈਨੇਡੀਅਨ ਅਕੈਡਮੀ ਨੇ ਇਕ ਹੋਰ ਵਿਦਿਆਰਥੀ ਰਮਨਦੀਪ ਸਿੰਘ ਢਿੱਲੋਂ ਪੁੱਤਰ ਹਰਜਿੰਦਰ ਸਿੰਘ ਵਾਸੀ ਬਾਜਾਖਾਨਾ ਫ਼ਰੀਦਕੋਟ ਦਾ ਕੈਨੇਡਾ ਦਾ ਸਟੱਡੀ ਵੀਜ਼ਾ ਸਿਰਫ਼ 5.5 ਬੈਂਡ 'ਤੇ ਲਗਵਾਇਆ | ਇਸ ਖ਼ੁਸ਼ੀ ਦੇ ਮੌਕੇ 'ਤੇ ...

ਪੂਰੀ ਖ਼ਬਰ »

ਪੰਜਾਬ ਦੀਆਂ ਜੇਲ੍ਹਾਂ ਵਿਚ ਜੈਮਰ ਨਹੀਂ ਬਲਕਿ ਹਵਾਈ ਅੱਡਿਆਂ ਵਰਗੇ ਸਕੈਨਰਾਂ ਦੀ ਜ਼ਰੂਰਤ

ਸੰਗਰੂਰ, 14 ਨਵੰਬਰ (ਸੁਖਵਿੰਦਰ ਸਿੰਘ ਫੁੱਲ, ਧੀਰਜ ਪਸ਼ੌਰੀਆ)- ਪੰਜਾਬ ਦੀਆਂ 27 ਜੇਲ੍ਹਾਂ ਜਿਨ੍ਹਾਂ ਵਿਚ ਕੇਂਦਰੀ ਜੇਲ੍ਹਾਂ, ਜ਼ਿਲ੍ਹਾ ਜੇਲ੍ਹਾਂ, ਸਬ ਜੇਲ੍ਹਾਂ ਅਤੇ ਖੁੱਲ੍ਹੀਆਂ ਜੇਲ੍ਹਾਂ ਸ਼ਾਮਲ ਹਨ ਵਿਖੇ ਕੈਦੀਆਂ ਕੋਲੋਂ ਮੋਬਾਈਲ, ਨਸ਼ੇ ਅਤੇ ਤੇਜਧਾਰ ਹਥਿਆਰ ...

ਪੂਰੀ ਖ਼ਬਰ »

ਬਿਊਟੀਸ਼ਨ ਅਤੇ ਫ਼ੈਸ਼ਨ ਡਿਜ਼ਾਈਨਿੰਗ ਡਿਪਲੋਮਾ ਹੋਲਡਰਾਂ ਲਈ ਕੈਨੇਡਾ ਜਾਣਾ ਆਸਾਨ-ਜੇ.ਐਮ.ਓਵਰਸੀਜ਼

ਮੋਗਾ, 14 ਨਵੰਬਰ (ਸੁਰਿੰਦਰਪਾਲ ਸਿੰਘ)-ਜੇ.ਐਮ. ਓਵਰਸੀਜ਼ ਵਲੋਂ ਵਿਦਿਆਰਥੀਆਂ ਲਈ ਹਮੇਸ਼ਾਂ ਹੀ ਸਹੀ ਸਲਾਹ ਦੇ ਕੇ ਵੀਜ਼ਾ ਅਪਲਾਈ ਕਰਵਾਏ ਜਾਂਦੇ ਹਨ | ਜੇ.ਐਮ. ਓਵਰਸੀਜ਼ ਦੇ ਪ੍ਰਬੰਧਕਾਂ ਮੈਡਮ ਪੱਲਵੀ ਨੇ ਜੇ.ਐਮ. ਓਵਰਸੀਜ਼ ਦੇ ਹਾਲ ਹੀ ਕੈਨੇਡਾ ਦੇ ਟਰੇਡ ਟੈਕਨੀਕਲ ...

ਪੂਰੀ ਖ਼ਬਰ »

ਮੋਦੀ ਵਲੋਂ ਚੀਨੀ ਪ੍ਰਧਾਨ ਮੰਤਰੀ ਨਾਲ ਮੁਲਾਕਾਤ

ਮਨੀਲਾ, 14 ਨਵੰਬਰ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਅੱਜ ਮਨੀਲਾ 'ਚ ਹੋ ਰਹੇ ਈਸਟ ਏਸ਼ੀਆ ਸੰਮੇਲਨ ਤੋਂ ਵੱਖਰੇ ਤੌਰ 'ਤੇ ਚੀਨ ਦੇ ਪ੍ਰਧਾਨ ਮੰਤਰੀ ਲੀ ਕੇਕਿਆਂਗ ਨਾਲ ਸੰਖੇਪ ਮੁਲਾਕਾਤ ਕੀਤੀ ਗਈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਭਾਰਤੀ ਵਿਦੇਸ਼ ਮੰਤਰਾਲੇ ...

ਪੂਰੀ ਖ਼ਬਰ »

ਬੀ.ਐਸ.ਸੀ. ਨਰਸਿੰਗ ਦੇ ਤੀਸਰੇ ਸਾਲ 'ਚੋਂ ਕੋਮਲਪ੍ਰੀਤ ਕੌਰ ਨੇ ਪੰਜਾਬ 'ਚ ਪਹਿਲਾ ਸਥਾਨ ਕੀਤਾ ਹਾਸਲ

ਘੁਮਾਣ, 14 ਨਵੰਬਰ (ਬੰਮਰਾਹ)-ਬਾਬਾ ਫਰੀਦ ਯੂਨੀਵਰਸਿਟੀ ਵਲੋਂ ਬੀਤੇ ਦਿਨੀ ਬੀ.ਐਸ.ਸੀ. ਨਰਸਿੰਗ ਤੀਜੇ ਸਾਲ ਦੇ ਨਤੀਜੇ 'ਚ ਮਾਈ ਭਾਗੋ ਕਾਲਜ ਆਫ਼ ਨਰਸਿੰਗ ਤਰਨਤਾਰਨ ਦੀਆਂ ਤਿੰਨ ਵਿਦਿਆਰਥਣਾਂ ਨੇ ਪਹਿਲਾ, ਦੂਸਰਾ ਤੇ ਤੀਸਰਾ ਸਥਾਨ ਹਾਸਲ ਕੀਤਾ, ਜਿਨ੍ਹਾਂ 'ਚੋਂ ਹਲਕਾ ...

ਪੂਰੀ ਖ਼ਬਰ »

ਪਾਕਿ ਦੇ ਮੰਤਰੀ ਨੇ ਗੈਰ-ਮੁਸਲਿਮ ਅੰਗ ਰੱਖਿਅਕਾਂ ਦੀ ਮੰਗ ਕੀਤੀ

ਨਵੀਂ ਦਿੱਲੀ, 14 ਨਵੰਬਰ (ਏਜੰਸੀ)- ਮੁਸਲਿਮ ਕੱਟੜਪੰਥੀਆਂ ਵਲੋਂ ਧਮਕੀਆਂ ਮਿਲਣ ਤੋਂ ਬਾਅਦ ਪਾਕਿਸਤਾਨ ਦੇ ਇਕ ਮੰਤਰੀ ਨੇ ਗੈਰ-ਮੁਸਲਿਮ ਅੰਗ ਰੱਖਿਅਕਾਂ ਦੀ ਮੰਗ ਕੀਤੀ ਹੈ | ਸੂਬੇ ਦੇ ਕਾਨੂੰਨ ਮੰਤਰੀ ਰਾਣਾ ਸਨਾਉੱਲਾ ਨੇ ਉਕਤ ਮੰਗ ਕਰਦਿਆਂ ਮੁਸਲਿਮ ਅੰਗ ਰੱਖਿਅਕਾਂ ...

ਪੂਰੀ ਖ਼ਬਰ »

ਸਿੱਖਿਆ ਵਿਭਾਗ ਦੀ ਸਥਿਤੀ 'ਅੱਗਾ-ਦੌੜ ਤੇ ਪਿੱਛਾ ਚੌੜ' ਵਾਲੀ ਬਣੀ

ਜਸਬੀਰ ਸਿੰਘ ਕੰਬੋਜ ਮਮਦੋਟ, 14 ਨਵੰਬਰ-ਪੰਜਾਬ ਵਿਚ ਹਰੇਕ ਬੱਚੇ ਨੂੰ ਸਿੱਖਿਅਤ ਕਰਨ ਤੇ ਸਿੱਖਿਆ ਦੇ ਅਧਿਕਾਰ ਨੂੰ ਲਾਗੂ ਕਰਨ ਵਿਚ ਬੇਸ਼ੱਕ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਨੇ ਆਪਣੀ ਤਰਫ਼ੋਂ ਕੋਈ ਕਸਰ ਨਾ ਛੱਡੀ ਹੋਵੇ, ਪਰ ਸਰਕਾਰ ਤੇ ਸਿੱਖਿਆ ਵਿਭਾਗ ਵਲੋਂ ...

ਪੂਰੀ ਖ਼ਬਰ »

ਪੰਜਾਬ 'ਚ ਸਹਿਕਾਰੀ ਦੁੱਧ ਸਭਾਵਾਂ ਦਾ ਸੂਬੇ ਦੀ ਆਰਥਿਕਤਾ 'ਚ ਅਹਿਮ ਰੋਲ-ਰਾਣਾ ਕੇ. ਪੀ. ਸਿੰਘ

ਐੱਸ. ਏ. ਐੱਸ. ਨਗਰ, 14 ਨਵੰਬਰ (ਕੇ. ਐੱਸ. ਰਾਣਾ)- ਪੰਜਾਬ 'ਚ ਸਹਿਕਾਰੀ ਦੁੱਧ ਸਭਾਵਾਂ ਦਾ ਸੂਬੇ ਦੀ ਆਰਥਿਕਤਾ 'ਚ ਅਹਿਮ ਰੋਲ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਪੀਕਰ, ਪੰਜਾਬ ਵਿਧਾਨ ਸਭਾ ਰਾਣਾ ਕੇ. ਪੀ. ਸਿੰਘ ਨੇ ਪੰਜਾਬ ਵਿਚ ਵੇਰਕਾ ਮਿਲਕ ਪਲਾਂਟ ਤੋਂ 64ਵੇਂ ਸਰਬ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਮੁਹੰਮਦ ਸਦੀਕ ਵਾਲ-ਵਾਲ ਬਚੇ

ਜੈਤੋ, 14 ਨਵੰਬਰ (ਭੋਲਾ ਸ਼ਰਮਾ, ਗੁਰਚਰਨ ਸਿੰਘ ਗਾਬੜੀਆ)- ਅੱਜ ਪਿੰਡ ਚੈਨਾ ਵਿਖੇ ਸਾਬਕਾ ਵਿਧਾਇਕ ਤੇ ਜੈਤੋ ਹਲਕੇ ਤੋਂ ਕਾਂਗਰਸ ਦੇ ਹਲਕਾ ਇੰਚਾਰਜ ਮੁਹੰਮਦ ਸਦੀਕ ਦੀ ਇਨੋਵਾ ਕਰਿਸਟਾ ਗੱਡੀ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ | ਇਸ ਹਾਦਸੇ ਵਿਚ ਸਦੀਕ ਨੂੰ ਵੀ ਸੱਟਾਂ ...

ਪੂਰੀ ਖ਼ਬਰ »

ਨਿਰੋਲ ਸੇਵਾ ਸੰਸਥਾ ਵਲੋਂ 10ਵਾਂ ਮਹਾਨ ਨਗਰ ਕੀਰਤਨ 25 ਤੋਂ 27 ਤੱਕ

ਸ੍ਰੀ ਮੁਕਤਸਰ ਸਾਹਿਬ, 14 ਨਵੰਬਰ (ਰਣਜੀਤ ਸਿੰਘ ਢਿੱਲੋਂ)- ਨਿਰੋਲ ਸੇਵਾ ਸੰਸਥਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਲੋਂ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ 10ਵਾਂ ਮਹਾਨ ਨਗਰ ਕੀਰਤਨ 25, 26 ਅਤੇ 27 ਨਵੰਬਰ (ਸਨਿਚਰਵਾਰ, ...

ਪੂਰੀ ਖ਼ਬਰ »

ਸਿੱਖਿਆ ਮੰਤਰੀ ਵਲੋਂ ਪ੍ਰੀ-ਪ੍ਰਾਇਮਰੀ ਕਲਾਸਾਂ ਦਾ ਰਸਮੀ ਆਗਾਜ਼

ਐੱਸ. ਏ. ਐੱਸ. ਨਗਰ, 14 ਨਵੰਬਰ (ਤਰਵਿੰਦਰ ਸਿੰਘ ਬੈਨੀਪਾਲ)- ਸਥਾਨਕ ਫੇਜ਼-7 ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿਖੇ ਸਿੱਖਿਆ ਮੰਤਰੀ ਅਰੁਣਾ ਚੌਧਰੀ ਨੇ ਅੱਜ ਰੰਗਾਰੰਗ ਸਮਾਗਮ ਦੌਰਾਨ ਪ੍ਰੀ-ਪ੍ਰਾਇਮਰੀ ਕਲਾਸਾਂ ਦਾ ਰਸਮੀ ਆਗਾਜ਼ ਕੀਤਾ | ਉਨ੍ਹਾਂ ਪ੍ਰੀ-ਪ੍ਰਾਇਮਰੀ ...

ਪੂਰੀ ਖ਼ਬਰ »

ਬਿਜਲੀ ਮੰਤਰੀ ਵਲੋਂ ਪੰਜਾਬ 'ਚ ਲੱਗ ਰਹੇ ਬਿਜਲੀ ਕੱਟਾਂ ਬਾਰੇ ਅਧਿਕਾਰੀਆਂ ਨਾਲ ਮੀਟਿੰਗ

ਚੰਡੀਗੜ੍ਹ, 14 ਨਵੰਬਰ (ਵਿਕਰਮਜੀਤ ਸਿੰਘ ਮਾਨ)- ਪਿਛਲੇ ਕੁਝ ਦਿਨਾਂ ਤੋਂ ਪੰਜਾਬ 'ਚ ਲੰਮੇ ਬਿਜਲੀ ਕੱਟਾਂ ਦੇ ਚਲਦਿਆਂ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਾਰਨ ਅੱਜ ਬਿਜਲੀ ਅਤੇ ਸਿੰਚਾਈ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਚੰਡੀਗੜ੍ਹ ...

ਪੂਰੀ ਖ਼ਬਰ »

ਬੀ.ਐਸ.ਸੀ. ਨਰਸਿੰਗ ਦੇ ਤੀਸਰੇ ਸਾਲ 'ਚੋਂ ਕੋਮਲਪ੍ਰੀਤ ਕੌਰ ਨੇ ਪੰਜਾਬ 'ਚ ਪਹਿਲਾ ਸਥਾਨ ਕੀਤਾ ਹਾਸਲ

ਘੁਮਾਣ, 14 ਨਵੰਬਰ (ਬੰਮਰਾਹ)-ਬਾਬਾ ਫਰੀਦ ਯੂਨੀਵਰਸਿਟੀ ਵਲੋਂ ਬੀਤੇ ਦਿਨੀ ਬੀ.ਐਸ.ਸੀ. ਨਰਸਿੰਗ ਤੀਜੇ ਸਾਲ ਦੇ ਨਤੀਜੇ 'ਚ ਮਾਈ ਭਾਗੋ ਕਾਲਜ ਆਫ਼ ਨਰਸਿੰਗ ਤਰਨਤਾਰਨ ਦੀਆਂ ਤਿੰਨ ਵਿਦਿਆਰਥਣਾਂ ਨੇ ਪਹਿਲਾ, ਦੂਸਰਾ ਤੇ ਤੀਸਰਾ ਸਥਾਨ ਹਾਸਲ ਕੀਤਾ, ਜਿਨ੍ਹਾਂ 'ਚੋਂ ਹਲਕਾ ...

ਪੂਰੀ ਖ਼ਬਰ »

ਜਗਤਾਰ ਦੀ ਗਿ੍ਫ਼ਤਾਰੀ ਵਿਰੁੱਧ ਇੰਗਲੈਂਡ 'ਚ ਉੱਠਿਆ ਵਿਵਾਦ

ਜਲੰਧਰ, 14 ਨਵੰਬਰ (ਮੇਜਰ ਸਿੰਘ)-ਪੰਜਾਬ ਪੁਲਿਸ ਵਲੋਂ ਗਿ੍ਫ਼ਤਾਰ ਕੀਤੇ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੌਹਲ ਦੇ ਮਨੁੱਖੀ ਅਧਿਕਾਰਾਂ ਦੇ ਮਾਮਲੇ ਨੂੰ ਲੈ ਕੇ ਜਿਥੇ ਇਕ ਪਾਸੇ ਬਰਤਾਨੀਆ ਦੇ ਪਾਰਲੀਮੈਂਟ ਮੈਂਬਰ ਤੇ ਹੋਰ ਸਿੱਖ ਸੰਸਥਾਵਾਂ ਰੌਲਾ ਪਾ ਰਹੀਆਂ ਹਨ, ਉਥੇ ...

ਪੂਰੀ ਖ਼ਬਰ »

ਪਾਕਿ 'ਚ ਘੱਟ ਗਿਣਤੀ ਭਾਈਚਾਰੇ ਦੀਆਂ ਵੋਟਾਂ 'ਚ ਆਈ ਕਮੀ

ਅੰਮਿ੍ਤਸਰ, 14 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਚੋਣ ਕਮਿਸ਼ਨ ਵਲੋਂ ਜਾਰੀ ਕੀਤੇ ਤਾਜ਼ਾ ਅੰਕੜਿਆਂ ਮੁਤਾਬਿਕ ਪਾਕਿਸਤਾਨ ਦੇ ਘੱਟ ਗਿਣਤੀ ਭਾਈਚਾਰੇ ਦੀਆਂ ਵੋਟਾਂ ਦੀ ਗਿਣਤੀ ਵਿਚ ਵੱਡੀ ਕਮੀ ਆਈ ਹੈ | ਜਿਸ ਦੇ ਚਲਦਿਆਂ ਵੋਟਾਂ ਦੀ ਗਿਣਤੀ ਘੱਟ ਕੇ 20 ਲੱਖ 77 ਹਜ਼ਾਰ ਰਹਿ ਗਈ ਹੈ, ਜਦੋਂਕਿ ਸਾਲ 2013 ਵਿਚ ਇਹ ਗਿਣਤੀ 29 ਲੱਖ 99 ਹਜ਼ਾਰ ਸੀ | ਵੋਟਾਂ ਦੀ ਗਿਣਤੀ 'ਚ ਆਈ ਕਮੀ ਦਾ ਵੱਡਾ ਕਾਰਨ ਧਰਮ ਪਰਿਵਰਤਨ ਨੂੰ ਮੰਨਿਆ ਜਾ ਰਿਹਾ ਹੈ ਅਤੇ ਬਹੁਤ ਸਾਰੇ ਘੱਟ ਭਾਈਚਾਰੇ ਦੇ ਲੋਕ ਪਲਾਇਨ ਕਰ ਕੇ ਹੋਰਨਾਂ ਦੇਸ਼ਾਂ ਵਿਚ ਵੀ ਸਥਾਪਿਤ ਹੋ ਚੁਕੇ ਹਨ | ਜਾਣਕਾਰੀ ਅਨੁਸਾਰ ਪਿਛਲੀਆਂ ਵੋਟਰ ਸੂਚੀਆਂ 'ਚ ਪਾਕਿ ਵਿਚ ਸਿੱਖ ਵੋਟਰਾਂ ਦੀ ਗਿਣਤੀ 6193 ਸੀ | ਜਿਨ੍ਹਾਂ 'ਚੋਂ ਖ਼ੈਬਰ ਪਖਤੂਨਖਵਾ ਦੇ 2597, ਸਿੰਧ 1477, ਪੰਜਾਬ 1157, ਫਾਟਾ 730, ਬਲੋਚਿਸਤਾਨ 225 ਅਤੇ ਇਸਲਾਮਾਬਾਦ ਦੇ 7 ਸਿੱਖ ਵੋਟਰ ਸ਼ਾਮਲ ਸਨ | ਸਾਲ 2017 ਦੇ ਅਪ੍ਰੈਲ ਮਹੀਨੇ ਬਣਾਈਆਂ ਜਨਗਣਨਾ ਸੂਚੀਆਂ ਦੇ ਕਾਲਮ ਨੰ. 6 ਵਿਚ ਸਿੱਖ ਵੋਟਰਾਂ ਨੂੰ 'ਅਦਰ' (ਹੋਰਨਾਂ) 'ਚ ਸ਼ਾਮਿਲ ਕੀਤਾ ਗਿਆ ਸੀ | ਮਾਮਲਾ ਅਦਾਲਤ ਵਿਚ ਪਹੁੰਚਣ ਬਾਅਦ ਪਹਿਲੇ ਫ਼ੇਜ਼ ਦੀਆਂ ਜਨਗਣਨਾ ਸੂਚੀਆਂ 'ਚ 63 ਜ਼ਿਲਿ੍ਹਆਂ 'ਚ ਵੋਟਰਾਂ ਦੀ ਗਿਣਤੀ ਦੌਰਾਨ ਸਿੱਖ ਭਾਈਚਾਰੇ ਨੂੰ 'ਅਦਰ' ਵਿਚ ਹੀ ਦਰਜ਼ ਕੀਤਾ ਗਿਆ, ਜਦੋਂ ਕਿ ਬਾਕੀ ਰਹਿੰਦੇ ਜ਼ਿਲਿ੍ਹਆਂ 'ਚ ਉਨ੍ਹਾਂ ਦੀ ਗਿਣਤੀ ਨਵੇਂ ਸਿੱਖ ਧਰਮ ਦੇ ਕਾਲਮ ਵਿਚ ਕੀਤੀ ਗਈ | ਇਸੇ ਪ੍ਰਕਾਰ ਈਸਾਈ ਵੋਟਰਾਂ ਦੀ ਗਿਣਤੀ 13,25,433, ਅਹਿਮਦੀਆਂ ਦੀ 119749, ਪਾਰਸੀਆਂ ਦੀ 3743, ਬੋਧੀ ਭਾਈਚਾਰੇ ਦੀਆਂ ਵੋਟਾਂ ਦੀ ਗਿਣਤੀ 1643 ਦੱਸੀ ਗਈ ਸੀ | ਇਸ ਨੂੰ ਧਿਆਨ ਵਿਚ ਰੱਖਦਿਆਂ ਪਾਕਿ 'ਚ ਸਾਲ 2018 ਵਿਚ ਹੋਣ ਜਾ ਰਹੀਆਂ ਸੈਂਟਰਲ ਤੇ ਪੰਜਾਬ ਅਸੈਂਬਲੀ ਦੀਆਂ ਚੋਣਾਂ ਵਿਚ ਇਸ ਵਾਰ ਪਾਕਿਸਤਾਨੀ ਹਿੰਦੂਆਂ ਨੇ ਬਹੁ-ਗਿਣਤੀ ਹਿੰਦੂ ਆਬਾਦੀ ਵਾਲੇ ਸ਼ਹਿਰਾਂ ਵਿਚ ਹਿੰਦੂ ਉਮੀਦਵਾਰ ਖੜ੍ਹੇ ਕਰਨ ਦੀ ਯੋਜਨਾ ਬਣਾਈ ਹੈ | ਪਾਕਿਸਤਾਨ ਹਿੰਦੂ ਸੁਧਾਰ ਸਭਾ ਨੇ ਫ਼ੈਸਲਾ ਲਿਆ ਹੈ ਕਿ ਆਉਂਦੀਆਂ ਚੋਣਾਂ ਵਿਚ ਇਸ ਵਾਰ ਕਿਸੇ ਹੋਰ ਕੌਮ ਦੇ ਉਮੀਦਵਾਰ ਨੂੰ ਸਹਿਯੋਗ ਦੇਣ ਦੀ ਬਜਾਇ ਹਿੰਦੂ ਭਾਈਚਾਰੇ ਦੇ ਲੋਕਾਂ ਨੂੰ ਚੋਣਾਂ ਵਿਚ ਖੜ੍ਹਾ ਕੀਤਾ ਜਾਵੇਗਾ ਅਤੇ ਇਸ ਵਾਰ ਪੰਜਾਬ ਅਸੈਂਬਲੀ ਦੀਆਂ ਚੋਣਾਂ ਵਿਚ ਹਿੰਦੂ ਬੀਬੀਆਂ ਨੂੰ ਵੀ ਚੋਣ ਮੈਦਾਨ ਵਿਚ ਉਤਾਰਿਆ ਜਾਵੇਗਾ |


ਖ਼ਬਰ ਸ਼ੇਅਰ ਕਰੋ

ਕੈਪਟਨ ਵਲੋਂ ਪਰਾਲੀ ਸਾੜਨ ਦੇ ਮੁੱਦੇ 'ਤੇ ਸਿਆਸਤ ਨਾ ਕਰਨ ਦੀ ਕੇਜਰੀਵਾਲ ਨੂੰ ਅਪੀਲ

ਚੰਡੀਗੜ੍ਹ, 14 ਨਵੰਬਰ (ਅਜੀਤ ਬਿਊਰੋ)- ਪਰਾਲੀ ਸਾੜਨ ਦੇ ਨਤੀਜੇ ਵਜੋਂ ਪੈਦਾ ਹੋ ਰਹੇ ਹਵਾ ਪ੍ਰਦੂਸ਼ਣ ਬਾਰੇ ਵਿਚਾਰ-ਵਟਾਂਦਰਾ ਕਰਨ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੀਟਿੰਗ ਦੀਆਂ ਸੰਭਾਵਨਾਵਾਂ ਨੂੰ ਇਕ ਵਾਰ ਫਿਰ ਰੱਦ ਕਰਦੇ ਹੋਏ ਮੁੱਖ ਮੰਤਰੀ ...

ਪੂਰੀ ਖ਼ਬਰ »

ਤਖ਼ਤਾਂ ਦੇ ਜਥੇਦਾਰ ਸਾਹਿਬਾਨ ਕਿਸੇ ਵੀ ਦੁਨਿਆਵੀ ਅਦਾਲਤ ਦੇ ਅਧੀਨ ਨਹੀਂ-ਪ੍ਰੋ: ਬਡੂੰਗਰ

ਖ਼ਾਲਸਾ ਪੰਥ ਦੀਆਂ ਸਨਮਾਨ ਯੋਗ ਸ਼ਖ਼ਸੀਅਤਾਂ ਵੱਖ-ਵੱਖ ਤਖ਼ਤਾਂ ਦੇ ਸਿੰਘ ਸਾਹਿਬਾਨ ਕਿਸੇ ਵੀ ਦੁਨਿਆਵੀ ਅਦਾਲਤ ਦੇ ਅਧੀਨ ਨਹੀਂ ਹਨ ਅਤੇ ਡਾ: ਹਰਜਿੰਦਰ ਸਿੰਘ ਦਿਲਗੀਰ ਦੇ ਮਾਮਲੇ ਸਬੰਧੀ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮਿ੍ਤਸਰ ਸਾਹਿਬ ਵਲੋਂ ...

ਪੂਰੀ ਖ਼ਬਰ »

ਨੌਜਵਾਨ ਬਾਣੀ ਤੇ ਬਾਣੇ ਦੇ ਧਾਰਨੀ ਹੋਣ-ਗਿਆਨੀ ਰਘੁਬੀਰ ਸਿੰਘ

ਸ੍ਰੀ ਅਨੰਦਪੁਰ ਸਾਹਿਬ, 14 ਨਵੰਬਰ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)-ਨੌਜਵਾਨ ਬੱਚੇ-ਬੱਚੀਆਂ ਕੌਮ ਦਾ ਸਰਮਾਇਆ ਹਨ, ਜਿਨ੍ਹਾਂ ਨੂੰ ਆਪਣੇ ਵਿਰਸੇ ਨਾਲ ਜੋੜਨਾ ਸਾਡਾ ਮੁੱਢਲਾ ਫ਼ਰਜ਼ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿੰਘ ਸਾਹਿਬ ਗਿਆਨੀ ਰਘੁਬੀਰ ਸਿੰਘ ਨੇ ...

ਪੂਰੀ ਖ਼ਬਰ »

ਪਾਣੀਆਂ ਨੂੰ ਲੈ ਕੇ ਬੈਂਸ ਤੇ ਖਹਿਰਾ ਵਲੋਂ ਰੋਸ ਧਰਨਾ

ਚੰਡੀਗੜ੍ਹ, 14 ਨਵੰਬਰ (ਐਨ. ਐਸ. ਪਰਵਾਨਾ)-ਦਰਿਆਈ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਅੱਜ ਇੱਥੇ ਸਿਵਲ ਸਕੱਤਰੇਤ ਦੇ ਮੇਨ ਗੇਟ ਤੇ ਆਮ ਆਦਮੀ ਪਾਰਟੀ ਤੇ ਲੋਕ ਇਨਸਾਫ਼ ਪਾਰਟੀ ਦੇ 5 ਵਿਧਾਇਕਾਂ ਨੇ ਲਗਪਗ ਤਿੰਨ ਘੰਟੇ ਤੱਕ ਸੱਤਾਧਾਰੀ ਕਾਂਗਰਸ ਪਾਰਟੀ ਤੇ ਮੁੱਖ ਮੰਤਰੀ ਕੈਪਟਨ ...

ਪੂਰੀ ਖ਼ਬਰ »

ਸਰਕਾਰ ਅਤੇ ਕਿਸਾਨ ਜਥੇਬੰਦੀਆਂ ਦੀ ਖਿੱਚੋਤਾਣ ਦੇ ਚਲਦਿਆਂ ਵੱਧ ਰਹੇ ਪਰਾਲੀ ਸਾੜਨ ਦੇ ਮਾਮਲੇ

ਚੰਡੀਗੜ੍ਹ, 14 ਨਵੰਬਰ (ਵਿਕਰਮਜੀਤ ਸਿੰਘ ਮਾਨ)-ਸਰਕਾਰ ਅਤੇ ਕਿਸਾਨ ਜਥੇਬੰਦੀਆਂ ਦੀ ਖਿੱਚੋਤਾਣ ਦੇ ਚਲਦਿਆਂ ਸੂਬੇ 'ਚ ਪਰਾਲੀ ਸਾੜਨ ਦੇ ਮਾਮਲੇ ਦਿਨੋਂ ਦਿਨ ਵਧਦੇ ਦੇਖੇ ਜਾ ਰਹੇ ਹਨ ਅਤੇ ਇਸ ਦੇ ਚਲਦੇ ਵਾਤਾਵਰਨ ਵਿਭਾਗ ਪਰਾਲੀ ਸਾੜਨ ਵਾਲੇ ਕਿਸਾਨਾਂ ਨਾਲ ਨਰਮੀ ਨਾ ...

ਪੂਰੀ ਖ਼ਬਰ »

ਰਾਣਾ ਗੁਰਜੀਤ ਮਾਮਲੇ 'ਚ ਸਰਕਾਰ ਨੇ ਜਵਾਬ ਲਈ ਸਮਾਂ ਮੰਗਿਆ

ਚੰਡੀਗੜ੍ਹ, 14 ਨਵੰਬਰ (ਸੁਰਜੀਤ ਸਿੰਘ ਸੱਤੀ)- ਕੈਬਿਨੇਟ ਮੰਤਰੀ ਰਾਣਾ ਗੁਰਜੀਤ ਸਿੰਘ ਅਤੇ ਉਨ੍ਹਾਂ ਦੀ ਪਤਨੀ ਰਾਣਾ ਰਾਜਬੰਸ ਕੌਰ ਦਾ ਬਿਜਲੀ ਉਤਪਾਦਨ ਕੰਪਨੀ ਰਾਣਾ ਸ਼ੂਗਰ ਮਿੱਲਸ ਵਿਚ ਵੱਡਾ ਹਿੱਸਾ ਹੁੰਦਿਆਂ ਇਸ ਕੰਪਨੀ ਵਲੋਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ...

ਪੂਰੀ ਖ਼ਬਰ »

'ਸਤਿ ਸ੍ਰੀ ਅਕਾਲ ਇੰਗਲੈਂਡ' ਦੀ ਰੁਮਾਂਟਿਕ ਕਾਮੇਡੀ ਪੇਸ਼ਕਾਰੀ ਵੀ ਦਰਸ਼ਕਾਂ ਦਾ ਧਿਆਨ ਖਿੱਚਣ ਦੇ ਸਮਰੱਥ

ਚੰਡੀਗੜ•, 14 ਨਵੰਬਰ (ਅਜਾਇਬ ਸਿੰਘ ਔਜਲਾ)- ਪੰਜਾਬੀ ਫ਼ਿਲਮੀ ਖੇਤਰ 'ਚ ਅਜਿਹੀਆਂ ਰੁਮਾਂਟਿਕ ਕਾਮੇਡੀ ਸ਼ੈਲੀ ਦੀਆਂ ਫ਼ਿਲਮਾਂ ਹਨ ਜੋ ਦਰਸ਼ਕਾਂ ਵਲੋਂ ਬਹੁਤ ਪ੍ਰਵਾਨ ਵੀ ਕੀਤੀਆਂ ਗਈਆਂ ਹਨ ਅਤੇ ਦਰਸ਼ਕ ਅਜਿਹੀਆਂ ਫ਼ਿਲਮਾਂ ਨਾਲ ਖ਼ੁਦ ਨੂੰ ਜੁੜਿਆ ਹੋਇਆ ਮਹਿਸੂਸ ਵੀ ...

ਪੂਰੀ ਖ਼ਬਰ »

ਨਿਗਮ ਚੋਣਾਂ ਦੇ ਐਲਾਨ ਤੋਂ ਬਾਅਦ ਵਿਕਾਸ ਦੇ ਕੰਮਾਂ 'ਚ ਆਈ ਤੇਜ਼ੀ

ਜਲੰਧਰ, 14 ਨਵੰਬਰ (ਸ਼ਿਵ ਸ਼ਰਮਾ)- ਤਿੰਨ ਨਗਰ ਨਿਗਮਾਂ ਅਤੇ 32 ਕੌਾਸਲਾਂ ਦੇ ਦਸਬੰਰ ਵਿਚ ਚੋਣਾਂ ਕਰਵਾਉਣ ਦੇ ਐਲਾਨ ਤੋਂ ਬਾਅਦ ਕਈ ਨਿਗਮਾਂ ਵਿਚ ਵਿਕਾਸ ਦੇ ਕੰਮ ਕਰਵਾਉਣ ਲਈ ਤੇਜ਼ੀ ਆ ਗਈ ਹੈ | ਸੱਤ ਮਹੀਨੇ ਪਹਿਲਾਂ ਜਿਹੜੇ ਵਿਕਾਸ ਦੇ ਕੰਮ ਬੇਨਿਯਮੀਆਂ ਦੇ ਖ਼ਦਸ਼ੇ ਕਾਰਨ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX