ਤਾਜਾ ਖ਼ਬਰਾਂ


ਜਲੰਧਰ 'ਚ ਕੋਰੋਨਾ ਪੀੜਤ ਮਹਿਲਾ ਦੇ ਬੇਟੇ ਦੀ ਰਿਪੋਰਟ ਵੀ ਆਈ ਪਾਜ਼ੀਟਿਵ
. . .  12 minutes ago
ਜਲੰਧਰ, 8 ਅਪ੍ਰੈਲ (ਐਮ.ਐਸ.ਲੋਹੀਆ) - ਸਿਹਤ ਵਿਭਾਗ ਵਲੋਂ ਬੀਤੀ ਦਿਨੀਂ ਪਾਜ਼ੀਟਿਵ ਆਈ ਮਹਿਲਾ ਦੇ ਬੇਟੇ ਦੇ ਭੇਜੇ ਗਏ ਸੈਂਪਲ ਦੀ ਰਿਪੋਰਟ ਵੀ ਪਾਜ਼ੀਟਿਵ ਆਈ ਹੈ। ਅਧਿਕਾਰੀਆਂ ਅਨੁਸਾਰ ਲੜਕੇ ਨੂੰ ਸਾਹ ਲੈਣ ਵਿਚ ਤਕਲੀਫ਼ ਹੋਣ ਕਰਕੇ ਉਸ ਦੇ ਸੈਂਪਲ ਲੈ ਕੇ ਭੇਜੇ ਗਏ ਸਨ। ਇਸ ਤਰ੍ਹਾਂ ਹੁਣ ਜਲੰਧਰ ਜ਼ਿਲ੍ਹੇ...
ਦੋ ਪਾਜ਼ੀਟਿਵ ਔਰਤਾਂ ਦੇ ਸੰਪਰਕ 'ਚ ਆਏ ਪੰਦਰਾਂ ਲੋਕਾਂ ਦੇ ਟੈਸਟ ਆਏ ਨੈਗੇਟਿਵ
. . .  29 minutes ago
ਖਮਾਣੋਂ ,8ਅਪ੍ਰੈਲ (ਮਨਮੋਹਣ ਸਿੰਘ ਕਲੇਰ )- ਖਮਾਣੋਂ ਦੇ ਪਿੰਡ ਮਨੈਲੀ ਵਿਖੇ ਤਬਲੀਗੀ ਜਮਾਤ ਨਾਲ ਸਬੰਧਿਤ ਦੋ ਪਾਜ਼ੀਟਿਵ ਔਰਤਾਂ ਦੇ ਸੰਪਰਕ ਵਿਚ ਆਏ ਵੱਖ ਵੱਖ ਪਿੰਡਾਂ ਦੇ 15 ਲੋਕਾਂ ਦੇ ਸਿਹਤ ਵਿਭਾਗ ਪੰਜਾਬ ਵੱਲੋਂ ਲਏ ਕੋਰੋਨਾ ਟੈਸਟ ਨੈਗੇਟਿਵ ਆਏ ਹਨ। ਸਿਵਲ ਸਰਜਨ ਫਤਿਹਗੜ੍ਹ ਸਾਹਿਬ ਡਾ...
ਅੱਜ ਦਾ ਵਿਚਾਰ
. . .  35 minutes ago
ਊਨਾ 'ਚ ਕੋਰੋਨਾ ਦੇ 9 ਮਾਮਲੇ ਪਾਜ਼ੀਟਿਵ
. . .  1 day ago
ਅੰਮ੍ਰਿਤਸਰ ਤੋਂ ਘਰੇਲੂ ਵਿਸ਼ੇਸ ਉਡਾਣ ਰਾਹੀਂ ਭਾਰਤ 'ਚ ਫਸੇ ਅਮਰੀਕਾ ਵਾਸੀ 96 ਯਾਤਰੀ ਰਵਾਨਾ
. . .  1 day ago
ਰਾਜਾਸਾਂਸੀ, 7 ਅਪ੍ਰੈਲ (ਹੇਰ/ਖੀਵਾ) ਵਿਸ਼ਵ ਭਰ ਵਿਚ ਕਰੋਨਾ ਵਾਇਰਸ ਕਰ ਕੇ ਫੈਲੀ ਮਹਾਂਮਾਰੀ ਕਾਰਨ ਠੱਪ ਹੋਈਆਂ ਹਵਾਈ ਸੇਵਾਵਾਂ ਕਰ ਕੇ ਵਿਦੇਸ਼ਾਂ ਤੋਂ ਆਏ ਭਾਰਤੀ ਮੂਲ ਪਰ ਅਮਰੀਕਾ ਦੇ ਪੱਕੇ ਵਸਨੀਕ ਹਨ, ਨੂੰ ਵਾਪਸ ਅਮਰੀਕਾ ਲੈ ਕੇ ਜਾਣ ਲਈ ਸਰਕਾਰ ਵੱਲੋਂ ਵਿਸ਼ੇਸ਼ ਉਡਾਣਾਂ...
ਲੁਧਿਆਣਾ ਚ ਬੀਤੇ 48 ਘੰਟੇ ਤੋਂ ਕੋਰੋਨਾ ਦਾ ਕੋਈ ਪਾਜ਼ੀਟਿਵ ਮਰੀਜ਼ ਨਹੀਂ - ਡੀ.ਸੀ
. . .  1 day ago
ਲੁਧਿਆਣਾ, 7 ਅਪ੍ਰੈਲ (ਰੁਪੇਸ਼ ਕੁਮਾਰ) - ਜ਼ਿਲ੍ਹਾ ਲੁਧਿਆਣਾ ਚ ਹੁਣ ਤੱਕ 410 ਕੋਰੋਨਾ ਵਾਇਰਸ ਦੇ ਨਮੂਨੇ ਲਏ ਜਾ ਚੁੱਕੇ ਨੇ ਜਿਨ੍ਹਾਂ ਚੋਂ 329 ਨਮੂਨਿਆਂ ਦੀ ਰਿਪੋਰਟ ਆ ਚੁੱਕੀ ਹੈ ਅਤੇ 320 ਨਮੂਨੇ ਇਨ੍ਹਾਂ...
ਕੋਰੋਨਾ ਵਾਇਰਸ : 24 ਘੰਟਿਆਂ ਦੌਰਾਨ ਯੂ.ਕੇ 'ਚ ਹੋਈਆਂ 854 ਮੌਤਾਂ, ਕੁੱਲ ਗਿਣਤੀ 6236
. . .  1 day ago
ਲੰਡਨ, (ਮਨਪ੍ਰੀਤ ਸਿੰਘ ਬੱਧਨੀ ਕਲਾਂ) - ਯੂ.ਕੇ ਵਿਚ ਕੋਰੋਨਾਵਾਇਰਸ ਨਾਲ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ ਵਿਚ ਦਿਨੋ ਦਿਨ ਭਾਰੀ ਵਾਧਾ ਹੋ ਰਿਹਾ ਹੈ ਅਤੇ ਮੌਤਾਂ ਦੀ ਗਿਣਤੀ 6000 ਤੋਂ ਟੱਪ ਗਈ ਹੈ। ਬੀਤੇ ਕੁੱਝ ਦਿਨਾਂ ਤੋਂ ਵੱਧ ਰਹੀ ਮੌਤ ਦਰ ਨੂੰ ਲੈ ਕੇ ਯੂ.ਕੇ ਸਰਕਾਰ ਫ਼ਿਕਰਮੰਦ ਹੈ। ਬੀਤੇ 24 ਘੰਟਿਆਂ ਦੌਰਾਨ ਯੂ.ਕੇ ਵਿਚ 854 ਮੌਤਾਂ ਹੋਈਆਂ ਹਨ ਅਤੇ ਮਰਨ ਵਾਲਿਆਂ ਦੀ ਉਮਰ 23 ਤੋਂ 102 ਸਾਲ ਦਰਮਿਆਨ...
ਪਿੰਡ ਰਾਣੀਪੁਰ ਛੋਟਾ ਦੇ ਇੱਕ ਪਰਿਵਾਰ ਨੂੰ ਕੀਤਾ ਹੋਮ ਕੁਆਰੰਟਾਇਨ
. . .  1 day ago
ਮਾਧੋਪੁਰ, 7 ਅਪ੍ਰੈਲ (ਨਰੇਸ਼ ਮਹਿਰਾ) - ਪਿੰਡ ਰਾਣੀਪੁਰ ਛੋਟਾ ਦੇ ਇੱਕ ਪਰਿਵਾਰ ਨੂੰ ਹੋਮ ਕੁਆਰੰਟਾਇਨ ਕੀਤਾ ਗਿਆ ਹੈ।ੀ ਮਿਲੀ ਜਾਣਕਾਰੀ ਅਨੁਸਾਰ ਪਿੰਡ ਦਾ ਇੱਕ ਨੌਜਵਾਨ ਜੋ ਕਿ ਡਰਾਈਵਰੀ ਦਾ ਕੰਮ ਕਰਦਾ ਹੈ ਅਤੇ 19 ਮਾਰਚ ਨੂੰ ਦਿੱਲੀ ਨਿਜ਼ਾਮੁਦੀਨ ਤੋਂ ਆਏ ਹੋਏ ਤਬਲੀਗੀ ਜਮਾਤ...
ਬੰਗਾ ਲਾਗੇ ਇਟਲੀ ਤੋਂ ਆਈ ਔਰਤ ਦੀ ਮੌਤ
. . .  1 day ago
ਬੰਗਾ, 7 ਅਪ੍ਰੈਲ (ਜਸਬੀਰ ਸਿੰਘ ਨੂਰਪੁਰ ) - ਬੰਗਾ ਲਾਗੇ ਪਿੰਡ ਗੋਸਲਾਂ ਦੀ ਇਟਲੀ ਤੋਂ ਆਈ ਔਰਤ ਦੀ ਕਈ ਦਿਨ ਬਿਮਾਰ ਰਹਿਣ ਪਿੱਛੋਂ ਪੀ.ਜੀ.ਆਈ ਚੰਡੀਗੜ੍ਹ ਵਿੱਚ ਮੌਤ ਹੋ ਗਈ।ਮ੍ਰਿਤਕ ਔਰਤ ਗੁਰਬਖਸ਼ ਕੌਰ ਪਤਨੀ ਬਲਵੀਰ ਚੰਦ ਜੋ 10 ਮਾਰਚ ਨੂੰ ਇਟਲੀ ਤੋਂ ਆਈ ਸੀ ।ਇਟਲੀ...
ਕੋਰੋਨਾ ਵਾਇਰਸ : ਪਾਜ਼ੀਟਿਵ ਮਰੀਜ ਦੇ ਸੰਪਰਕ ਵਿਚ ਆਉਣ ਵਾਲੇ ਦੋ ਵਿਅਕਤੀਆਂ ਸਬੰਧੀ ਪੜਤਾਲ ਸ਼ੁਰੂ
. . .  1 day ago
ਸ੍ਰੀ ਮੁਕਤਸਰ ਸਾਹਿਬ, 7 ਅਪ੍ਰੈਲ (ਰਣਜੀਤ ਸਿੰਘ ਢਿੱਲੋਂ) - ਫ਼ਰੀਦਕੋਟ ਦੇ ਡਿਪਟੀ ਕਮਿਸ਼ਨਰ ਵੱਲੋਂ ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਪੱਤਰ ਲਿਖ ਕੇ ਦੱਸਿਆ ਗਿਆ ਕਿ ਸ੍ਰੀ ਮੁਕਤਸਰ ਸਾਹਿਬ ਦੇ ਦੋ ਵਿਅਕਤੀ ਫ਼ਰੀਦਕੋਟ ਪਾਜ਼ੀਟਿਵ ਮਰੀਜ਼ ਦੇ ਸੰਪਰਕ ਵਿਚ ਰਹੇ ਹਨ, ਜਿਸ ਮਗਰੋਂ ਸਿਹਤ ਵਿਭਾਗ ਦੀ ਟੀਮ ਸੁਰਿੰਦਰ ਕੁਮਾਰ ਪੁੱਤਰ ਬਿਸ਼ਨ ਦਾਸ ਵਾਸੀ ਸ੍ਰੀ ਮੁਕਤਸਰ ਸਾਹਿਬ ਦੇ ਘਰ...
ਆਪਣੇ ਪੰਜਾਬੀ ਮੂਲ ਦੇ ਨਾਗਰਿਕਾਂ ਲਈ ਕੈਨੇਡਾ ਅਤੇ ਅਮਰੀਕਾ ਦੀ ਅੰਬੈਸੀ ਨੇ ਕੀਤਾ 2 ਫਲਾਈਟਾ ਦਾ ਪ੍ਰਬੰਧ
. . .  1 day ago
ਅੰਮ੍ਰਿਤਸਰ, 7 ਅਪ੍ਰੈਲ (ਰਾਜੇਸ਼ ਕੁਮਾਰ ਸੰਧੂ) ਕੈਨੇਡਾ ਅਤੇ ਅਮਰੀਕਾ ਦੀ ਅੰਬੈਸੀ ਵੱਲੋਂ ਅਮ੍ਰਿਤਸਰ ਵਿਚ ਫਸੇ ਆਪਣੇ ਦੇਸ਼ ਦੇ ਪੰਜਾਬੀ ਮੂਲ ਦੇ ਨਾਗਰਿਕਾਂ ਲਈ 2 ਫਲਾਈਟਾ ਦਾ ਪ੍ਰਬੰਧ ਕੀਤਾ ਗਿਆ ਹੈ। 300 ਦੇ ਕਰੀਬ ਯਾਤਰੂ ਜੋ ਕਿ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਅਤੇ ਸੱਚਖੰਡ...
ਪੰਜਾਬ ਸਰਕਾਰ ਵੱਲੋਂ 8 ਅਪ੍ਰੈਲ ਨੂੰ ਗਜ਼ਟਿਡ ਛੁੱਟੀ ਦਾ ਐਲਾਨ
. . .  1 day ago
ਚੰਡੀਗੜ੍ਹ, 7 ਅਪ੍ਰੈਲ - ਪੰਜਾਬ ਸਰਕਾਰ ਨੇ ਸ੍ਰੀ ਗੁਰੂ ਨਾਭਾ ਦਾਸ ਜੀ ਦੇ ਜਨਮ ਦਿਵਸ 8 ਅਪ੍ਰੈਲ, 2020 ਦਿਨ ਬੁੱਧਵਾਰ ਨੂੰ ਗਜ਼ਟਿਡ ਛੁੱਟੀ ਦਾ ਐਲਾਨ ਕੀਤਾ ਹੈ।ਪੰਜਾਬ ਸਰਕਾਰ ਦੇ ਇੱਕ ਬੁਲਾਰੇ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਸੋਨਲ ਵਿਭਾਗ ਵੱਲੋਂ ਜਾਰੀ ਅਧਿਸੂਚਨਾ ਅਨੁਸਾਰ ਸ੍ਰੀ ਗੁਰੂ ਨਾਭਾ ਦਾਸ ਜੀ ਦੇ ਜਨਮ ਦਿਵਸ 8 ਅਪ੍ਰੈਲ, 2020 ਦਿਨ ਬੁੱਧਵਾਰ...
ਹੱਦ 'ਤੇ ਵਸੇ ਪਿੰਡਾਂ ਵਾਲਿਆਂ ਵੀ ਨਾਕੇ ਲਾ ਕੇ ਹਰਿਆਣੇ ਨਾਲੋਂ ਤੋੜਿਆ ਨਾਤਾ
. . .  1 day ago
ਸ਼ੁਤਰਾਣਾ, 7 ਅਪ੍ਰੈਲ (ਬਲਦੇਵ ਸਿੰਘ ਮਹਿਰੋਕ) - ਕੋਰੋਨਾ ਵਾਇਰਸ ਦੀ ਮਹਾਂਮਾਰੀ ਨੂੰ ਰੋਕਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲਾਏ ਕਰਫ਼ਿਊ ਦੇ ਬਾਵਜੂਦ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਣ ਕਾਰਨ ਪੁਲਿਸ ਪ੍ਰਸ਼ਾਸਨ...
ਸੰਤ ਗੁਰਬਚਨ ਸਿੰਘ ਪਠਲਾਵਾ ਵਾਲਿਆਂ ਨੂੰ ਹਸਪਤਾਲ ਤੋਂ ਛੁੱਟੀ ਮਿਲੀ
. . .  1 day ago
ਬੰਗਾ, 7 ਅਪ੍ਰੈਲ(ਜਸਬੀਰ ਸਿੰਘ ਨੂਰਪੁਰ)- ਕੋਰੋਨਾ ਵਾਇਰਸ ਦੇ ਸੈਂਪਲ ਪਾਜ਼ਿਟਿਵ ਆਉਣ ਕਾਰਨ ਪਿੰਡ ਪਠਲਾਵਾ ਦੇ ਗੁਰਦੁਆਰਾ ਸੰਤ ਘਨੱਈਆ ...
ਮੋਗਾ ਜ਼ਿਲ੍ਹੇ ਦਾ ਪਿੰਡ ਚੀਦਾ ਅਤੇ ਸੁਖਾਨੰਦ ਪ੍ਰਸ਼ਾਸਨ ਵੱਲੋਂ ਮੁਕੰਮਲ ਸੀਲ, ਸੱਤ ਦਿਨ ਬੈਂਕ ਵੀ ਬੰਦ ਰੱਖਣ ਦੇ ਆਦੇਸ਼
. . .  1 day ago
ਠੱਠੀ ਭਾਈ, 7 ਅਪ੍ਰੈਲ (ਜਗਰੂਪ ਸਿੰਘ ਮਠਾੜੂ) - ਧਰਮ ਪ੍ਰਚਾਰ ਲਈ ਮੁੰਬਈ ਤੋ ਵੱਖ-ਵੱਖ ਥਾਂਈ ਹੁੰਦੇ ਹੋਏ ਮੋਗਾ ਜ਼ਿਲ੍ਹੇ ਦੇ ਪਿੰਡ ਚੀਦਾ ਦੀ ਮਸੀਤ ਵਿਚ ਠਹਿਰੇ 13 ਮੁਸਲਿਮ ...
ਕੋਰੋਨਾ ਦੀ ਚਪੇਟ 'ਚ ਆਈ ਮ੍ਰਿਤਕ ਮਹਿਲਾ ਦੇ 6 ਪਰਿਵਾਰਕ ਮੈਂਬਰਾਂ ਦੀ ਵੀ ਰਿਪੋਰਟ ਆਈ ਪਾਜ਼ੀਟਿਵ
. . .  1 day ago
ਵਿਸਾਖੀ ਨੂੰ ਸਮਰਪਿਤ ਆਨਲਾਈਨ ਧਾਰਮਿਕ ਪ੍ਰਤੀਯੋਗਤਾ ਕਰਵਾਉਣ ਦਾ ਜਥੇਦਾਰ ਅਕਾਲ ਤਖਤ ਵੱਲੋਂ ਐਲਾਨ
. . .  1 day ago
ਕੈਪਟਨ ਵੱਲੋਂ ਮਾਲ ਮਹਿਕਮੇ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ: ਗੁਰਪ੍ਰੀਤ ਕਾਂਗੜ
. . .  1 day ago
ਵਿਸ਼ੇਸ਼ ਹਵਾਈ ਉਡਾਣਾਂ ਰਾਹੀਂ ਭਾਰਤ 'ਚ ਫਸੇ ਅਮਰੀਕਾ ਜਾਣ ਵਾਲੇ ਹਵਾਈ ਅੱਡਾ ਵਿਖੇ ਪੁੱਜਣੇ ਸ਼ੁਰੂ
. . .  1 day ago
ਜਲੰਧਰ ਦੇ ਡਿਪਟੀ ਕਮਿਸ਼ਨਰ ਵੱਲੋਂ ਕੈਮਿਸਟ ਦੁਕਾਨਾਂ ਰੋਜ਼ਾਨਾ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਖੋਲ੍ਹਣ ਦਾ ਐਲਾਨ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 30 ਕੱਤਕ ਸੰਮਤ 549

ਮੋਗਾ

ਅਸਮਾਨ 'ਚ ਛਾਏ ਗਹਿਰੇ ਧੂੰਏਾ ਨੇ ਲੋਕਾਂ ਦਾ ਸਾਹ ਲੈਣਾ ਵੀ ਕੀਤਾ ਔਖਾ

ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ ਮੋਗਾ, 14 ਨਵੰਬਰ-ਪਿਛਲੇ ਕਈ ਦਿਨਾਂ ਤੋਂ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਕਾਰਨ ਛਾਈ ਹੋਈ ਧੁਆਂਖੀ ਧੁੰਦ ਤੋਂ ਅੱਜ ਸਵੇਰੇ ਹਲਕੀ ਹਵਾ ਚੱਲਣ ਕਾਰਨ ਲੋਕਾਂ ਨੂੰ ਥੋੜ੍ਹਾ ਰਾਹਤ ਮਹਿਸੂਸ ਹੋਈ ਸੀ ਪਰ ਇਹ ਰਾਹਤ ਬਹੁਤੀ ਦੇਰ ਤੱਕ ...

ਪੂਰੀ ਖ਼ਬਰ »

ਜ਼ਿਲ੍ਹੇ ਦੇ ਟਾਈਪ-1 ਸੇਵਾ ਕੇਂਦਰ 'ਚ ਹੁਣ ਪ੍ਰਾਪਰਟੀ ਸਬੰਧੀ ਰਜਿਸਟ੍ਰੇਸ਼ਨ ਫ਼ੀਸ ਵੀ ਜਮ੍ਹਾਂ ਹੋ ਸਕੇਗੀ- ਡੀ. ਸੀ.

ਮੋਗਾ 14 ਨਵੰਬਰ (ਸੁਰਿੰਦਰਪਾਲ ਸਿੰਘ)- ਡਿਪਟੀ ਕਮਿਸ਼ਨਰ ਮੋਗਾ ਦਿਲਰਾਜ ਸਿੰਘ ਦੱਸਿਆ ਕਿ ਜ਼ਿਲ੍ਹੇ ਦੇ ਲੋਕ ਹੁਣ ਪ੍ਰਾਪਟੀ ਸਬੰਧੀ ਰਜਿਸਟ੍ਰੇਸ਼ਨ ਫ਼ੀਸ ਵੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਥਿਤ ਟਾਈਪ-1 ਸੇਵਾ ਕੇਦਰ ਵਿਚ ਜਮ੍ਹਾਂ ਕਰਵਾ ਸਕਣਗੇ | ਉਨ੍ਹਾਂ ਦੱਸਿਆ ...

ਪੂਰੀ ਖ਼ਬਰ »

ਮਾਮਲਾ 3 ਤੋਂ 6 ਸਾਲ ਤੱਕ ਦੇ ਬੱਚਿਆਂ ਨੂੰ ਸਕੂਲਾਂ 'ਚ ਦਾਖਲਾ ਕਰਨ ਦਾ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਮਨਾਇਆ ਕਾਲਾ ਦਿਵਸ

ਮੋਗਾ, 14 ਨਵੰਬਰ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)- ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਬਲਾਕ ਮੋਗਾ-2 ਵੱਲੋਂ ਬਲਾਕ ਪ੍ਰਧਾਨ ਕਿਰਨਜੀਤ ਕੌਰ ਝੰਡੇਆਣਾ ਦੀ ਅਗਵਾਈ ਹੇਠ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਿਕ ਕਾਲੇ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਸਣੇ ਕਾਬੂ

ਮੋਗਾ, 14 ਨਵੰਬਰ (ਸ਼ਿੰਦਰ ਸਿੰਘ ਭੁਪਾਲ)- ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਤੱਤਾਂ ਿਖ਼ਲਾਫ਼ ਗਸ਼ਤ ਕਰਦਿਆਂ ਸਹਾਇਕ ਥਾਣੇਦਾਰ ਪ੍ਰੇਮ ਸਿੰਘ ਏ. ਐੱਸ. ਆਰ. ਅਤੇ ਉਸ ਦੀ ਸਹਾਇਕ ਪੁਲਿਸ ਪਾਰਟੀ ਨੇ ਬਾਅਦ ਦੁਪਹਿਰ ਪੌਣੇ ਚਾਰ ਵਜੇ ਦੇ ਕਰੀਬ ਪਿੰਡ ਘੱਲ ਕਲਾਂ ਕੋਲੋਂ ...

ਪੂਰੀ ਖ਼ਬਰ »

ਗੋ-ਗਲੋਬਲ ਨੇ ਰੁਪਿੰਦਰ ਕੌਰ ਸੰਧੂ ਦਾ ਲਗਵਾਇਆ ਕੈਨੇਡਾ ਦਾ ਵੀਜ਼ਾ

ਮੋਗਾ, 14 ਨਵੰਬਰ (ਸੁਰਿੰਦਰਪਾਲ ਸਿੰਘ)- ਗੋ ਗਲੋਬਲ ਮੋਗਾ ਜੋ ਕਿ ਕੈਨੇਡਾ ਸਰਕਾਰ ਤੋਂ ਮਾਨਤਾ ਪ੍ਰਾਪਤ ਹੈ, ਨੇ ਜ਼ਿਲ੍ਹਾ ਮੋਗਾ ਦੀ ਵਿਦਿਆਰਥਣ ਰੁਪਿੰਦਰ ਕੌਰ ਸੰਧੂ ਦਾ ਕੈਨੇਡਾ ਦਾ ਵੀਜ਼ਾ ਲਗਵਾਇਆ | ਸੰਸਥਾ ਦੇ ਡਾਇਰੈਕਟਰਜ਼ ਦੀਪਕ ਮਨਚੰਦਾ ਅਤੇ ਜਤਿਨ ਆਨੰਦ ਨੇ ...

ਪੂਰੀ ਖ਼ਬਰ »

ਮਾਉਂਟ ਲਿਟਰਾ ਜੀ ਸਕੂਲ ਵਿਖੇ ਸਕਾਲਰਸ਼ਿਪ ਟੈਸਟ 19 ਨੂੰ

ਮੋਗਾ, 14 ਨਵੰਬਰ (ਸੁਰਿੰਦਰਪਾਲ ਸਿੰਘ)- ਮੋਗਾ ਲੁਧਿਆਣਾ ਜੀ. ਟੀ. ਰੋਡ 'ਤੇ ਸਥਿਤ ਮਾਉਂਟ ਲਿਟਰਾ ਜੀ ਸਕੂਲ ਜੋ ਕਿ ਸੀ. ਬੀ. ਐੱਸ. ਈ. ਤੋਂ ਮਾਨਤਾ ਪ੍ਰਾਪਤ ਹੈ, ਦੇ ਡਾਇਰੈਕਟਰ ਅਨੁਜ ਗੁਪਤਾ ਨੇ ਦੱਸਿਆ ਕਿ ਸਕੂਲ ਵਿਖੇ ਬੱਚਿਆ ਨੂੰ ਹਰ ਪੱਖੋਂ ਕਾਬਿਲ ਬਣਾਇਆ ਜਾਂਦਾ ਹੈ ਜਿਸ ...

ਪੂਰੀ ਖ਼ਬਰ »

ਪਿੰਡ ਖੋਸਾ ਰਣਧੀਰ ਆਂਗਣਵਾੜੀ ਸੈਂਟਰ 'ਚ ਬਾਲ ਦਿਵਸ ਮਨਾਇਆ

ਕੋਟ ਈਸੇ ਖਾਂ, 14 ਨਵੰਬਰ (ਨਿਰਮਲ ਸਿੰਘ ਕਾਲੜਾ)- ਆਲ ਇੰਡੀਆ ਆਂਗਣਵਾੜੀ ਵਰਕਰਜ਼ ਅਤੇ ਹੈਲਪਰਜ਼ ਯੂਨੀਅਨ (ਏਟਕ) ਪੰਜਾਬ ਬਲਾਕ ਧਰਮਕੋਟ ਵਿਚ ਸਥਿਤ ਪਿੰਡ ਖੋਸਾ ਰਣਧੀਰ ਦੀਆਂ ਸਮੂਹ ਆਂਗਣਵਾੜੀ ਹੈਲਪਰਜ਼ ਨੇ ਆਂਗਣਵਾੜੀ ਸੈਂਟਰਾਂ ਵਿਚ ਬਾਲ ਦਿਵਸ ਮਨਾਇਆ | ਇਸ ਸਮੇਂ ...

ਪੂਰੀ ਖ਼ਬਰ »

ਐੱਸ. ਡੀ. ਕਾਲਜ ਵਿਖੇ ਔਰਤ ਸ਼ਸਤਰੀਕਰਨ 'ਤੇ ਵਿਸਥਾਰ ਭਾਸ਼ਣ ਕਰਵਾਇਆ

ਮੋਗਾ, 14 ਨਵੰਬਰ (ਸੁਰਿੰਦਰਪਾਲ ਸਿੰਘ)- ਸਥਾਨਕ ਐੱਸ. ਡੀ. ਕਾਲਜ ਫ਼ਾਰ ਵੁਮੈਨ ਮੋਗਾ ਵਿਖੇ ਪੰਜਾਬੀ ਵਿਭਾਗ ਵਲੋਂ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼, ਪੰਜਾਬ ਦੇ ਸਹਿਯੋਗ ਨਾਲ ਇਕ ਰੋਜ਼ਾ ਵਿਸਥਾਰ ਭਾਸ਼ਣ ਕਰਵਾਇਆ ਗਿਆ | ਸਮਾਗਮ ਦਾ ਆਰੰਭ ਸੰਸਥਾ ਦੀ ਸਰਗਰਮ ਮੈਂਬਰ ...

ਪੂਰੀ ਖ਼ਬਰ »

ਬਾਘਾ ਪੁਰਾਣਾ ਦੀਆਂ ਮੰਡੀਆਂ 'ਚ ਵੱਧ ਨਮੀ ਵਾਲੇ ਝੋਨੇ ਦੀਆਂ ਲੱਖਾਂ ਬੋਰੀਆਂ ਮੀਂਹ 'ਚ ਭਿੱਜੀਆਂ

ਬਾਘਾ ਪੁਰਾਣਾ, 14 ਨਵੰਬਰ (ਬਲਰਾਜ ਸਿੰਗਲਾ)- ਸਰਕਾਰ ਵੱਲੋਂ ਸਾਉਣੀ ਰੁੱਤ ਦੀ ਮੁੱਖ ਫ਼ਸਲ ਝੋਨੇ ਦੀ ਖ਼ਰੀਦ ਸਬੰਧੀ ਜੋ ਮਾਪਦੰਡ ਅਪਣਾਉਣ ਦੇ ਆਦੇਸ਼ ਦਿੱਤੇ ਗਏ ਸਨ, ਉਨ੍ਹਾਂ ਆਦੇਸ਼ਾਂ ਤੋਂ ਪਰ੍ਹੇ ਹੱਟ ਕੇ 17 ਦੀ ਬਜਾਏ 20-25 ਫੀਸਦੀ ਨਮੀ ਵਾਲਾ ਝੋਨਾ ਵੱਖ-ਵੱਖ ਸਰਕਾਰੀ ...

ਪੂਰੀ ਖ਼ਬਰ »

ਰਾਗਵ ਸ਼ਰਮਾ ਨੇ ਦਿਮਾਗੀ ਮੁਕਾਬਲਿਆਂ ਦੇ ਸੈਮੀ ਫਾਈਨਲ 'ਚ ਜਗ੍ਹਾ ਪੱਕੀ ਕੀਤੀ

ਬੱਧਨੀ ਕਲਾਂ, 14 ਨਵੰਬਰ (ਸੰਜੀਵ ਕੋਛੜ)- ਡੀ. ਡੀ. ਪੰਜਾਬੀ ਵੱਲੋਂ ਕਰਵਾਏ ਗਏ ਦਿਮਾਗ਼ੀ ਮੁਕਾਬਲਿਆਂ 'ਚ ਬੱਧਨੀ ਕਲਾਂ ਦੇ ਰਾਗਵ ਸ਼ਰਮਾ ਪੁੱਤਰ ਸੰਜੀਵ ਸ਼ਰਮਾ ਨੇ ਭਾਗ ਲੈਂਦਿਆਂ ਆਪਣੀ ਸਖ਼ਤ ਮਿਹਨਤ ਸਦਕਾ ਕੁਆਰਟਰ ਫਾਈਨਲ ਮੁਕਾਬਲਾ ਜਿੱਤਦੇ ਹੋਏ ਜਿੱਥੇ ਆਪਣੇ ਇਲਾਕੇ ...

ਪੂਰੀ ਖ਼ਬਰ »

ਡਰੀਮ ਬਿਲਡਰਜ਼ ਦੇ ਵਿਦਿਆਰਥੀ ਨੇ ਓਵਰਆਲ 6 ਬੈਂਡ ਲਏ

ਬਾਘਾ ਪੁਰਾਣਾ, 14 ਨਵੰਬਰ (ਬਲਰਾਜ ਸਿੰਗਲਾ)-ਡਰੀਮ ਬਿਲਡਰਜ਼ ਗਰੁੱਪ ਆਫ਼ ਇੰਸਟੀਚਿਊਟ ਐਾਡ ਇਮੀਗੇ੍ਰਸ਼ਨ ਦੇ ਸੰਸਥਾਪਕ ਕੁਲਦੀਪ ਸਿੰਘ ਬਰਾੜ ਨੇ ਦੱਸਿਆ ਕਿ ਸੰਸਥਾ ਦੇ ਵਿਦਿਆਰਥੀ ਮਹਿਕਦੀਪ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਲੰਡੇ ਨੇ ਬਹੁਤ ਹੀ ਥੋੜੇ੍ਹ ਸਮੇਂ ਦੀ ...

ਪੂਰੀ ਖ਼ਬਰ »

ਕੰਪਿਊਟਰ ਅਧਿਆਪਕਾਂ ਨੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਦਿੱਤਾ ਮੰਗ-ਪੱਤਰ

ਮੋਗਾ, 14 ਨਵੰਬਰ (ਸੁਰਿੰਦਰਪਾਲ ਸਿੰਘ)- ਕੰਪਿਊਟਰ ਅਧਿਆਪਕ ਯੂਨੀਅਨ ਮੋਗਾ ਨੇ ਜ਼ਿਲ੍ਹਾ ਪ੍ਰਧਾਨ ਦੀਪ ਇੰਦਰਜੀਤ ਸਿੰਘ ਦੀ ਅਗਵਾਈ ਹੇਠ ਆਰਜ਼ੀ ਪ੍ਰਬੰਧਾਂ ਦੇ ਰੋਸ ਵਿਚ ਜ਼ਿਲ੍ਹਾ ਸਿੱਖਿਆ ਅਧਿਕਾਰੀ ਮੋਗਾ ਨੂੰ ਮੰਗ ਪੱਤਰ ਦਿੱਤਾ ਅਤੇ ਇਸ ਦੇ ਬਦਲਵੇਂ ਪ੍ਰਬੰਧਾਂ ਲਈ ...

ਪੂਰੀ ਖ਼ਬਰ »

ਬਾਲ ਦਿਵਸ ਮੌਕੇ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਮੋਗਾ ਵਲੋਂ ਰੈਲੀ

ਮੋਗਾ 14 ਨਵੰਬਰ (ਸੁਰਿੰਦਰਪਾਲ ਸਿੰਘ)- ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਪਰਮਜੀਤ ਕੌਰ ਨੇ ਦੱਸਿਆ ਕਿ ਅੱਜ ਬਾਲ ਦਿਵਸ ਮੌਕੇ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਮੋਗਾ ਵਲੋਂ ਪੁਲਿਸ ਵਿਭਾਗ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਬਾਲ ਭਿਖਸ਼ਾ/ਮਜ਼ਦੂਰੀ ਦੇ ...

ਪੂਰੀ ਖ਼ਬਰ »

ਬਲੂਮਿੰਗ ਬਡਜ਼ ਸਕੂਲ 'ਚ ਬਾਲ ਦਿਵਸ ਮਨਾਇਆ

ਮੋਗਾ, 14 ਨਵੰਬਰ (ਸੁਰਿੰਦਰਪਾਲ ਸਿੰਘ)- ਮੋਗਾ ਸ਼ਹਿਰ ਦੀ ਨਾਮਵਰ ਵਿੱਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿਚ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ ਦੀ ਅਗਵਾਈ ਹੇਠ ਸਵੇਰ ਦੀ ਪ੍ਰਾਰਥਨਾ ਸਭਾ ਦੌਰਾਨ ਇੱਕ ਵਿਸ਼ੇਸ਼ ਸਮਾਗਮ ਕਰਵਾਇਆ, ਜਿਸ ਦੌਰਾਨ ਭਾਰਤ ਦੇ ਪਹਿਲੇ ...

ਪੂਰੀ ਖ਼ਬਰ »

ਡੀ. ਏ. ਵੀ. ਕੇ. ਆਰ. ਬੀ. ਸਕੂਲ 'ਚ ਇਨਾਮ ਵੰਡ ਤੇ ਸੱਭਿਆਚਾਰਕ ਸਮਾਗਮ ਕਰਵਾਇਆ

ਕੋਟ ਈਸੇ ਖਾਂ, 14 ਨਵੰਬਰ (ਖ਼ਾਲਸਾ, ਗੁਲਾਟੀ, ਕਾਲੜਾ)- ਸਥਾਨਕ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਡੀ. ਏ. ਵੀ. ਕੇ. ਆਰ. ਬੀ. ਸੀਨੀ. ਸੈਕੰ. ਪਬਲਿਕ ਸਕੂਲ ਵਿਖੇ ਸਾਲਾਨਾ ਵਿੱਦਿਅਕ ਇਨਾਮ ਵੰਡ ਅਤੇ ਸੱਭਿਆਚਾਰਕ ਸਮਾਗਮ ਕਰਵਾਇਆ ਗਿਆ, ਜਿਸ 'ਚ ਬਤੌਰ ਮੁੱਖ ਮਹਿਮਾਨ ਹਲਕਾ ...

ਪੂਰੀ ਖ਼ਬਰ »

ਕਾਤਲਾਂ ਦੀ ਗਿ੍ਫ਼ਤਾਰੀ ਤੱਕ ਮਹਾਂਸਭਾ ਤੇ ਭਲਾਈ ਫ਼ਰੰਟ ਦਾ ਸੰਘਰਸ਼ ਜਾਰੀ ਰਹੇਗਾ

ਮੋਗਾ, 14 ਨਵੰਬਰ (ਸੁਰਿੰਦਰਪਾਲ ਸਿੰਘ)- ਵਾਲਮੀਕਿ/ਮਜ਼੍ਹਬੀ ਸਿੱਖ ਮਹਾਂਸਭਾ ਵੱਲੋਂ ਸਰਪ੍ਰਸਤ ਮਨਜੀਤ ਸਿੰਘ ਧਾਲੀਵਾਲ ਵਕੀਲ, ਚੇਅਰਮੈਨ ਬਚਿੱਤਰ ਸਿੰਘ, ਉੱਪ ਚੇਅਰਮੈਨ ਜਗਤਾਰ ਸਿੰਘ ਮਖੁ, ਮਹਾਂਸਭਾ ਦੇ ਪ੍ਰਧਾਨ ਬਲਜਿੰਦਰ ਧਾਲੀਵਾਲ, ਜਗਤਾਰ ਸਿੰਘ ਡਰੋਲੀ, ਮੀਤ ...

ਪੂਰੀ ਖ਼ਬਰ »

ਕਿਸਾਨ ਯੂਨੀਅਨ ਦੇ ਆਗੂਆਂ ਨੇ ਆਪਣੀ ਫੋਕੀ ਸ਼ੌਹਰਤ ਲਈ ਪੰਜਾਬ ਦਾ ਵਾਤਾਵਰਨ ਧੁੰਦਲਾ ਕੀਤਾ-ਖੋਸਾ

ਕੋਟ ਈਸੇ ਖਾਂ, 14 ਨਵੰਬਰ (ਨਿਰਮਲ ਸਿੰਘ ਕਾਲੜਾ)- ਵੱਖ-ਵੱਖ ਕਿਸਾਨ ਯੂਨੀਅਨ ਦੇ ਆਗੂਆਂ ਨੇ ਆਪਣੀ ਫੋਕੀ ਸ਼ੌਹਰਤ ਲਈ ਭੋਲੇ-ਭਾਲੇ ਕਿਸਾਨਾਂ ਨੂੰ ਗੰੁਮਰਾਹ ਕਰਕੇ ਪਰਾਲੀ ਨੂੰ ਅੱਗ ਲਗਵਾਈ ਅਤੇ ਪੰਜਾਬ ਦੇ ਵਾਤਾਵਰਨ ਨੂੰ ਏਨਾ ਧੁੰਦਲਾ ਕਰ ਦਿੱਤਾ ਕਿ ਪੂਰੇ ਪੰਜਾਬ ਵਿਚ ...

ਪੂਰੀ ਖ਼ਬਰ »

ਕਸਬਾ ਸਮਾਲਸਰ ਵਿਖੇ ਪੈਲੀਕਿਨ ਆਈਲੈਟਸ ਸੰਸਥਾ ਦਾ ਉਦਘਾਟਨ

ਸਮਾਲਸਰ, 14 ਨਵੰਬਰ (ਕਿਰਨਦੀਪ ਸਿੰਘ ਬੰਬੀਹਾ)- ਸਥਾਨਕ ਕਸਬਾ ਸਮਾਲਸਰ ਵਿਖੇ ਪੈਲੀਕਿਨ ਆਈਲੈਟਸ ਇੰਸਟੀਚਿਊਟ ਖੋਲਿ੍ਹਆ ਗਿਆ | ਇਸ ਪੈਲੀਕਿਨ ਆਈਲੈਟਸ ਸੰਸਥਾ ਦਾ ਉਦਘਾਟਨ ਡਾ. ਮਨਜੀਤ ਸਿੰਘ ਢਿੱਲੋਂ ਬਾਬਾ ਫ਼ਰੀਦਕੋਟ ਨਰਸਿੰਗ ਇੰਜ: ਵਾਲੇ ਨੇ ਕੀਤਾ | ਇਸ ਮੌਕੇ ਸੰਸਥਾ ...

ਪੂਰੀ ਖ਼ਬਰ »

ਲਿਟਲ ਮਿਲੇਨੀਅਮ ਸਕੂਲ 'ਚ ਬਾਲ ਦਿਵਸ ਮਨਾਇਆ

ਮੋਗਾ, 14 ਨਵੰਬਰ (ਸੁਰਿੰਦਰਪਾਲ ਸਿੰਘ)- ਮੋਗਾ ਸ਼ਹਿਰ ਦੀ ਪ੍ਰਮੁੱਖ ਵਿਦਿਅਕ ਸੰਸਥਾ ਲਿਟਲ ਮਿਲੇਨੀਅਮ ਸਕੂਲ ਵਿਖੇ ਡਾਇਰੈਕਟਰ ਅਨੁਜ ਗੁਪਤਾ ਅਤੇ ਪਿ੍ੰਸੀਪਲ ਪੂਨਮ ਸ਼ਰਮਾ ਦੀ ਅਗਵਾਈ 'ਚ ਪੰਡਿਤ ਜਵਾਹਰ ਲਾਲ ਨਹਿਰੂ ਦਾ ਜਨਮ ਦਿਨ ਬਾਲ ਦਿਵਸ ਦੇ ਰੂਪ ਵਿਚ ਧੂਮਧਾਮ ਨਾਲ ...

ਪੂਰੀ ਖ਼ਬਰ »

ਘਲੋਟੀ ਸਕੂਲ ਵਲੋਂ ਨੈਸ਼ਨਲ ਖਿਡਾਰਨ ਦਾ ਸਨਮਾਨ

ਕੋਟ ਈਸੇ ਖਾਂ, 14 ਨਵੰਬਰ (ਨਿਰਮਲ ਸਿੰਘ ਕਾਲੜਾ)- ਬੀਤੇ ਦਿਨੀਂ 63ਵੀਂਆਂ ਨੈਸ਼ਨਲ ਬੇਸਬਾਲ ਖੇਡਾਂ ਛੱਤੀਸਗੜ੍ਹ ਸਟੇਟ ਵਿਖੇ ਕਰਵਾਈਆਂ ਗਈਆਂ | ਇਨ੍ਹਾਂ ਨੈਸ਼ਨਲ ਖੇਡਾਂ ਵਿਚ ਇਲਾਕੇ ਦੀ ਨਾਮਵਰ ਸੰਸਥਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਲੋਟੀ ਦੀ ਵਿਦਿਆਰਥਣ ...

ਪੂਰੀ ਖ਼ਬਰ »

ਸਪਰਿੰਗ ਡਿਊ ਸਕੂਲ ਨਾਨਕਸਰ ਵਿਖੇ 'ਚਿਲਡਰਨ ਡੇ ਮਨਾਇਆ'

ਅਜੀਤਵਾਲ, 14 ਨਵੰਬਰ (ਸ਼ਮਸ਼ੇਰ ਸਿੰਘ ਗ਼ਾਲਿਬ)- ਸਪਰਿੰਗ ਡਿਊ ਸਕੂਲ ਨਾਨਕਸਰ ਵਿਚ ਪਿ੍ੰਸੀਪਲ ਨਵਨੀਤ ਚੌਹਾਨ ਦੀ ਅਗਵਾਈ ਹੇਠ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੇ ਜਨਮ ਦਿਵਸ ਉੱਪਰ ਆਧਾਰਿਤ ਬਾਲ ਦਿਵਸ ਮਨਾਇਆ ਗਿਆ | ਇਸ ਸਮੇਂ ਸਕੂਲ ...

ਪੂਰੀ ਖ਼ਬਰ »

ਰਾਈਟ ਵੇਅ ਨੇ ਲਗਵਾਇਆ ਆਸਟ੍ਰੇਲੀਆ ਦਾ ਡਿਪੈਂਡੈਂਟ ਵੀਜ਼ਾ

ਮੋਗਾ, 14 ਨਵੰਬਰ (ਸੁਰਿੰਦਰਪਾਲ ਸਿੰਘ)- ਸੰਸਥਾ ਰਾਈਟ ਵੇਅ ਏਅਰਲਿੰਕਸ ਕਈ ਸਾਲਾਂ ਤੋਂ ਆਈਲੈਟਸ ਅਤੇ ਇਮੀਗ੍ਰੇਸ਼ਨ ਦੇ ਖੇਤਰ ਵਿਚ ਚੰਗੀ ਭੂਮਿਕਾ ਨਿਭਾ ਰਹੀ ਹੈ | ਇਸੇ ਤਰ੍ਹਾਂ ਰਾਈਟ ਵੇਅ ਏਅਰਲਿੰਕਸ ਮੋਗਾ ਨੇ ਮਨਜਿੰਦਰ ਸਿੰਘ ਸਪੁੱਤਰ ਜਗਰਾਜ ਸਿੰਘ ਵਾਸੀ ਪਿੰਡ ...

ਪੂਰੀ ਖ਼ਬਰ »

ਮਾਹਲਾ ਕਲਾਂ ਸਕੂਲ ਦੀਆਂ ਵਿਦਿਆਰਥਣਾਂ ਪੰਜਾਬ 'ਚੋਂ ਦੂਜੇ ਸਥਾਨ 'ਤੇ ਰਹੀਆਂ

ਭਲੂਰ, 14 ਨਵੰਬਰ (ਬੇਅੰਤ ਸਿੰਘ ਗਿੱਲ)- ਸੂਬੇਦਾਰ ਜੋਗਿੰਦਰ ਸਿੰਘ ਸੀਨੀਅਰ ਸੈਕੰਡਰੀ ਸਕੂਲ ਮਾਹਲਾ ਕਲਾਂ ਦੀਆਂ ਵਿਦਿਆਰਥਣਾਂ ਮਨਪ੍ਰੀਤ ਕੌਰ ਸਪੁੱਤਰੀ ਸ. ਹਰਦੀਪ ਸਿੰਘ ਵਾਸੀ ਹਰੀਏਵਾਲਾ ਤੇ ਸੁਮਨਪ੍ਰੀਤ ਕੌਰ ਸਪੁੱਤਰੀ ਸ. ਜੋਗਿੰਦਰ ਸਿੰਘ ਵਾਸੀ ਮਾਹਲਾ ਕਲਾਂ ਨੇ ...

ਪੂਰੀ ਖ਼ਬਰ »

ਗਾਈਡਜ਼ ਟੈਸਟਿੰਗ/ਹਾਈਕਿੰਗ ਟਰੈਕਿੰਗ ਕੈਂਪ 'ਚ 4 ਵਿਦਿਆਰਥੀਆਂ ਨੂੰ ਮਿਲੇ ਰਾਜ ਪੁਰਸਕਾਰ

ਕਿਸ਼ਨਪੁਰਾ ਕਲਾਂ, 14 ਨਵੰਬਰ (ਅਮੋਲਕ ਸਿੰਘ ਕਲਸੀ)- ਬੀ. ਬੀ. ਐੱਸ. ਬੀ. ਕਾਨਵੈਂਟ ਸਕੂਲ ਸਿਧਵਾਂ ਬੇਟ ਦੇ ਵਿਦਿਆਰਥੀਆਂ ਨੇ ਤਾਰਾਦੇਵੀ (ਸ਼ਿਮਲਾ) ਵਿਖੇ ਰਾਜ ਪੁਰਸਕਾਰ ਗਾਈਡਜ਼ ਟੈਸਟਿੰਗ/ਹਾਈਕਿੰਗ ਟਰੈਕਿੰਗ ਕੈਂਪ ਦਾ ਚਾਰ ਰੋਜ਼ਾ ਕੈਂਪ ਲਗਾਇਆ | ਇਸ ਕੈਂਪ ਵਿਚ ਇਸ ...

ਪੂਰੀ ਖ਼ਬਰ »

ਹੋਲੀ ਹਾਰਟ ਸਕੂਲ ਵਿਖੇ ਬਾਲ ਦਿਵਸ 'ਤੇ ਰੰਗਾਰੰਗ ਪ੍ਰੋਗਰਾਮ ਕਰਵਾਇਆ

ਅਜੀਤਵਾਲ, 14 ਨਵੰਬਰ (ਹਰਦੇਵ ਸਿੰਘ ਮਾਨ)- ਹੋਲੀ ਹਾਰਟ ਸਕੂਲ ਅਜੀਤਵਾਲ ਵਿਖੇ ਸਕੂਲ ਸਟਾਫ਼ ਤੇ ਬੱਚਿਆਂ ਵਲੋਂ ਬਾਲ ਦਿਵਸ ਮਨਾਉਂਦਿਆਂ ਰੰਗਾਰੰਗ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿਚ ਬੱਚਿਆਂ ਦੇ ਨਾਲ ਅਧਿਆਪਕਾਂ ਨੇ ਵੀ ਗਰੁੱਪ ਡਾਂਸ, ਗਿੱਧਾ, ਭੰਗੜਾ, ਮਾਡਲਿੰਗ, ...

ਪੂਰੀ ਖ਼ਬਰ »

ਇੰਟਰ ਕਾਲਜ ਅਥਲੈਟਿਕ ਮੀਟ 'ਚ ਬਾਬੇ ਕੇ ਕਾਲਜ ਦੇ ਵਿਦਿਆਰਥੀ ਨੇ ਕਾਂਸੀ ਦਾ ਤਗਮਾ ਜਿੱਤਿਆ

ਬੱਧਨੀ ਕਲਾਂ, 14 ਨਵੰਬਰ (ਸੰਜੀਵ ਕੋਛੜ)- ਧੰਨ-ਧੰਨ ਬਾਬਾ ਨਾਹਰ ਸਿੰਘ ਜੀ ਦੀ ਅਪਾਰ ਕਿ੍ਪਾ ਸਦਕਾ ਚੱਲ ਰਹੇ ਬਾਬੇ ਕੇ ਕਾਲਜ ਆਫ਼ ਐਜੂਕੇਸ਼ਨ ਦੌਧਰ ਦੇ ਵਿਦਿਆਰਥੀਆਂ ਵੱਲੋਂ ਚੰਡੀਗੜ੍ਹ ਇੰਟਰ ਕਾਲਜ ਐਥਲੈਟਿਕ ਮੀਟ 'ਚ ਭਾਗ ਲਿਆ ਗਿਆ, ਜਿਸ ਵਿਚ ਐੱਮ. ਐੱਡ. ਤੀਸਰੇ ਭਾਗ ਦੇ ...

ਪੂਰੀ ਖ਼ਬਰ »

ਏਾਜਲ ਹਾਰਟ ਸਕੂਲ 'ਚ ਬਾਲ ਦਿਵਸ ਮਨਾਇਆ

ਧਰਮਕੋਟ, 14 ਨਵੰਬਰ (ਹਰਮਨਦੀਪ ਸਿੰਘ)- ਏਾਜਲ ਹਾਰਟ ਸੀਨੀਅਰ ਸੈਕੰਡਰੀ ਸਕੂਲ ਧਰਮਕੋਟ ਵਿਖੇ ਬਾਲ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ | ਬਾਲ ਦਿਵਸ ਦੇ ਸਬੰਧ ਵਿਚ ਬੱਚਿਆਂ ਨੂੰ ਪਿ੍ੰਸੀਪਲ ਹਰਵਿੰਦਰ ਕੌਰ ਖੇੜਾ ਨੇ ਵਧਾਈ ਦਿੱਤੀ | ਇਸ ਮੌਕੇ ਵਿਦਿਆਰਥੀਆਂ ਵਲੋਂ ...

ਪੂਰੀ ਖ਼ਬਰ »

ਮੁਅੱਤਲ ਅਧਿਕਾਰੀ 'ਤੇ ਡਿਊਟੀ ਕਰਨ ਦਾ ਮੁਕੱਦਮਾ ਦਰਜ

ਮੋਗਾ, 14 ਨਵੰਬਰ (ਸ਼ਿੰਦਰ ਸਿੰਘ ਭੁਪਾਲ)- ਸੁਰੇਸ਼ ਕੁਮਾਰ ਰਜਿਸਟਰਾਰ ਸਹਿਕਾਰੀ ਸੇਵਾਵਾਂ ਮੋਗਾ, ਡੀ. ਆਰ. ਦਫ਼ਤਰ ਮੋਗਾ ਦੀ ਸ਼ਿਕਾਇਤ ਦੇ ਆਧਾਰ 'ਤੇ ਸਹਾਇਕ ਥਾਣੇਦਾਰ ਕੁਲਵਿੰਦਰ ਸਿੰਘ ਨੇ ਹਰਬੰਸ ਸਿੰਘ ਨਿਰੀਖਕ ਸਹਿਕਾਰੀ ਸੇਵਾਵਾਂ ਧਰਮਕੋਟ ਵਾਧੂ ਚਾਰਜ ਦਫ਼ਤਰ ਡੀ. ...

ਪੂਰੀ ਖ਼ਬਰ »

ਬੁੱਘੀਪੁਰਾ ਦੇ ਸਰਕਾਰੀ ਪ੍ਰਾਇਮਰੀ ਸਕੂਲ 'ਚ ਬਾਲਾਂ ਲਈ ਪ੍ਰੀ-ਪ੍ਰਾਇਮਰੀ ਕਲਾਸਾਂ ਸ਼ੁਰੂ

ਮੋਗਾ, 14 ਨਵੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)- ਪੰਜਾਬ ਸਰਕਾਰ ਵਲੋਂ ਪ੍ਰਾਇਮਰੀ ਸਿੱਖਿਆ ਦਾ ਢਾਂਚਾ ਮਜਬੂਤ ਕਰਨ ਹਿੱਤ 3 ਤੋਂ 6 ਸਾਲ ਦੇ ਬੱਚਿਆਂ ਲਈ ਪ੍ਰੀ-ਪ੍ਰਾਇਮਰੀ ਕਲਾਸਾਂ ਸ਼ੁਰੂ ਕਰਨ ਦਾ ਲਿਆ ਸੁਪਨਾ ਬਾਲ ਦਿਵਸ ਮੌਕੇ ਪੂਰਾ ਹੋ ਗਿਆ, ਜਦੋਂ ਅੱਜ ਸੂਬੇ ਦੇ ...

ਪੂਰੀ ਖ਼ਬਰ »

ਕਾਕਾ ਅਰਸ਼ਜੀਤ ਸਿੰਘ ਬਲਖੰਡੀ ਨਮਿਤ ਅੰਤਿਮ ਅਰਦਾਸ ਸਮਾਗਮ

ਕੋਟ ਈਸੇ ਖਾਂ, 14 ਨਵੰਬਰ (ਯਸ਼ਪਾਲ ਗੁਲਾਟੀ)- ਸਾਬਕਾ ਉੱਪ ਚੇਅਰਮੈਨ ਤੇ ਬਲਾਕ ਕਾਂਗਰਸ ਕਮੇਟੀ ਕੋਟ ਈਸੇ ਖਾਂ ਦੇ ਪ੍ਰਧਾਨ ਜਸਵਿੰਦਰ ਸਿੰਘ ਬਲਖੰਡੀ ਦੇ ਨੌਜਵਾਨ ਬੇਟੇ ਅਰਸ਼ਜੀਤ ਸਿੰਘ ਜੋ ਕਿ ਭਰ ਜਵਾਨੀ ਵਿਚ ਸਦੀਵੀ ਵਿਛੋੜਾ ਦੇ ਗਏ ਸਨ, ਨਮਿਤ ਅੰਤਿਮ ਅਰਦਾਸ ਅਤੇ ...

ਪੂਰੀ ਖ਼ਬਰ »

ਵਰਲਡ ਕੈਂਸਰ ਕੇਅਰ ਵਲੋਂ ਮੈਗਾ ਕੈਂਸਰ ਜਾਂਚ ਕੈਂਪ ਭਲਕੇ-ਧਾਲੀਵਾਲ

ਮੋਗਾ, 14 ਨਵੰਬਰ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)- ਵਰਲਡ ਕੈਂਸਰ ਕੇਅਰ ਚੈਰੀਟੇਬਲ ਟਰੱਸਟ ਵਲੋਂ ਮਾਲਵੇ ਦਾ ਮੈਗਾ ਕੈਂਸਰ ਜਾਂਚ ਕੈਂਪ ਵਿੰਡਸਰ ਗਾਰਡਨ ਫ਼ਿਰੋਜ਼ਪੁਰ ਰੋਡ ਮੋਗਾ ਵਿਖੇ 16 ਨਵੰਬਰ ਵੀਰਵਾਰ ਨੂੰ ਸਵੇਰੇ 8:30 ਵਜੇ ਤੋਂ ਸ਼ਾਮ 5 ਵਜੇ ਤੱਕ ਲਗਾਇਆ ਜਾ ਰਿਹਾ ...

ਪੂਰੀ ਖ਼ਬਰ »

ਆਂਗਣਵਾੜੀ ਵਰਕਰਾਂ ਵਲੋਂ ਬਲਾਕ ਸਿੱਖਿਆ ਦਫ਼ਤਰ ਮੂਹਰੇ ਰੋਸ ਧਰਨਾ

ਨਿਹਾਲ ਸਿੰਘ ਵਾਲਾ, 14 ਨਵੰਬਰ (ਪਲਵਿੰਦਰ ਸਿੰਘ ਟਿਵਾਣਾ/ਜਗਸੀਰ ਸਿੰਘ ਲੁਹਾਰਾ)- ਪੰਜਾਬ ਦੀ ਕੈਪਟਨ ਸਰਕਾਰ ਵਲੋਂ ਪ੍ਰੀ-ਨਰਸਰੀ ਦੇ ਬੱਚਿਆਂ ਨੂੰ ਆਂਗਣਵਾੜੀ ਸੈਂਟਰਾਂ 'ਚੋਂ ਹਟਾ ਕੇ ਸਕੂਲਾਂ ਵਿਚ ਦਾਖਲ ਕਰਨ ਦੇ ਫ਼ੈਸਲੇ ਦੇ ਵਿਰੋਧ ਵਿਚ ਅੱਜ ਪੰਜਾਬ ਆਂਗਣਵਾੜੀ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਤੇ 2 ਮੋਟਰਸਾਈਕਲ ਬਰਾਮਦ, 4 ਗਿ੍ਫ਼ਤਾਰ

ਮੋਗਾ, 14 ਨਵੰਬਰ (ਸ਼ਿੰਦਰ ਸਿੰਘ ਭੁਪਾਲ)- ਥਾਣਾ ਸਿਟੀ ਸਾਊਥ ਮੋਗਾ, ਥਾਣਾ ਮਹਿਣਾ ਤੇ ਥਾਣਾ ਸਿਟੀ ਮੋਗਾ ਦੀਆਂ ਤਿੰਨ ਪੁਲਿਸ ਪਾਰਟੀਆਂ ਵਲੋਂ ਵੱਖ-ਵੱਖ ਤਿੰਨ ਥਾਵਾਂ ਤੋਂ 61 ਬੋਤਲਾਂ ਸ਼ਰਾਬ ਅਤੇ ਦੋ ਮੋਟਰਸਾਈਕਲ, ਨਸ਼ਾ ਤਸਕਰਾਂ ਪਾਸੋਂ ਉਸ ਸਮੇਂ ਬਰਾਮਦ ਕੀਤੇ ਗਏ ਜਦੋਂ ...

ਪੂਰੀ ਖ਼ਬਰ »

ਮੋਗੇ ਦੇ ਨੌਜਵਾਨ ਬਲਜਿੰਦਰ ਸੇਖਾ ਦਾ ਕੈਨੇਡਾ ਦੀ ਸੰਸਦ ਵਿਚ ਵਿਸ਼ੇਸ਼ ਸਨਮਾਨ

ਮੋਗਾ, 14 ਨਵੰਬਰ (ਸੁਰਿੰਦਰਪਾਲ ਸਿੰਘ)- ਮੋਗੇ ਸ਼ਹਿਰ ਦੇ ਪਿੰਡ ਸੇਖਾ ਕਲਾਂ ਦੇ ਜੰਮਪਲ ਤੇ ਅੱਜ ਕੱਲ੍ਹ ਕੈਨੇਡਾ ਦੇ ਵਸਨੀਕ ਬਲਜਿੰਦਰ ਸੇਖਾ ਨੇ ਕੈਨੇਡਾ ਦੀ ਰਾਜਧਾਨੀ ਓਟਾਵਾ ਦੇ ਪਾਰਲੀਮੈਂਟ ਵਿਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਕੈਨੇਡਾ ਦੀ ਸਰਕਾਰ ਤੇ ਸਮੂਹ ਦੇਸ਼ ਵਾਸੀਆਂ ਵਲੋਂ ਕੈਨੇਡਾ ਦੇ ਨਾਗਰਿਕ ਤੇ ਉੱਘੇ ਕਲਾਕਾਰ ਬਲਜਿੰਦਰ ਸੇਖਾ ਨੂੰ ਕੈਨੇਡਾ ਦੀ ਸੰਸਦ ਵਿਚ ਹੋਏ ਵਿਸ਼ੇਸ਼ ਸਮਾਗਮ ਵਿਚ ਸਨਮਾਨ ਪੱਤਰ ਭੇਟ ਕੀਤਾ ¢ ਯਾਦ ਰਹੇ 150ਵੇਂ ਕੈਨੇਡਾ ਦਿਵਸ ਮੌਕੇ ਬਲਜਿੰਦਰ ਸੇਖਾ ਦਾ ਗਾਇਆ ਗੀਤ ਤੇ ਦਿਲਖੁਸ਼ ਥਿੰਦ ਦੇ ਸੰਗੀਤ ਵਿਚ ਰਚਿਤ ਨਿਵੇਕਲਾ ਗੀਤ 'ਗੋ ਕੈਨੇਡਾ' ਗੀਤ ਨੇ ਪਹਿਲੀ ਵਾਰ ਅੰਗਰੇਜ਼ੀ ਚੈਨਲਾਂ ਵਿਚ ਚੱਲੇ ਗੀਤ ਨੇ ਪੰਜਾਬੀ ਤੇ ਭਾਰਤੀ ਭਾਈਚਾਰੇ ਦੀ ਧਾਂਕ ਜਮਾ ਦਿੱਤੀ ਸੀ¢ ਕਲਾਕਾਰ ਬਲਜਿੰਦਰ ਸੇਖਾ ਦੀ ਅਗਵਾਈ ਵਿਚ ਭਾਰਤ ਤੋਂ ਵਿਸ਼ੇਸ਼ ਤੌਰ 'ਤੇ ਪੁੱਜੇ ਸ੍ਰੀ ਸੇਖਾ ਤੇ ਦਿਲਖੁਸ਼ ਥਿੰਦ ਨੇ ਕੈਨੇਡਾ ਦੀ ਸੰਸਦ ਵਿਚ ਕੈਨੇਡਾ ਦੇ ਕੇਂਦਰੀ ਮੰਤਰੀ ਅਮਰਜੀਤ ਸੋਹੀ ਅਤੇ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ ਦੀ ਅਗਵਾਈ ਵਿਚ ਇਹ ਸਨਮਾਨ ਹਾਸਿਲ ਕੀਤਾ¢ ਆਪਣੇ ਨਿਵੇਕਲੇ ਕੰਮਾਂ ਰਾਹੀਂ ਚਰਚਿਤ ਬਲਜਿੰਦਰ ਸੇਖਾ ਨੇ ਦੱਸਿਆ ਕੇ ਉਹ ਭਾਈਚਾਰੇ ਦੇ ਸਹਿਯੋਗ ਨਾਲ ਦੇਸ਼ ਤੇ ਕੌਮ ਦੀ ਸੇਵਾ ਕਰਦੇ ਰਹਿਣਗੇ ¢ ਇਸ ਸਮੇਂ ਉਨ੍ਹਾਂ ਨਾਲ ਦਿਲਖੁਸ਼ ਥਿੰਦ, ਟਹਿਲ ਸਿੰਘ ਬਰਾੜ, ਗੁਰਪ੍ਰਤਾਪ ਵਿਰਕ ਅਤੇ ਉਨ੍ਹਾਂ ਦੀ ਟੀਮ ਹਾਜ਼ਰ ਸੀ ¢ ਸ੍ਰੀ ਸੇਖਾ ਦੇ ਸਨਮਾਨ ਨਾਲ ਮੋਗਾ ਜ਼ਿਲ੍ਹੇ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ ¢ ਮੋਗਾ 'ਚ ਬਲਜਿੰਦਰ ਸੇਖਾ ਦੇ ਪਰਿਵਾਰ ਤੇ ਨਜਦੀਕੀ ਰਿਸ਼ਤੇਦਾਰਾਂ ਨੇ ਸੇਖਾ ਦੇ ਪਿਤਾ ਗੁਰਦੇਵ ਸਿੰਘ ਦੇ ਘਰ ਵਧਾਈਆਂ ਦਿੱਤੀਆਂ ¢ ਵਧਾਈਆਂ ਦੇਣ ਵਾਲਿਆਂ 'ਚ ਦਵਿੰਦਰਪਾਲ ਸਿੰਘ ਰਿੰਪੀ, ਡਾ. ਇਕਬਾਲ ਸਿੰਘ, ਗਗਨਦੀਪ ਸਿੰਘ, ਕਮਲਜੀਤ ਸਿੰਘ ਬਰਾੜ ਖੋਟੇ, ਚਰਨਜੀਤ ਸਲੀਣਾ, ਗੁਰਦੀਸ਼ ਖੋਸਾ, ਨਵਨੀਤ ਸੇਖਾ, ਕੁਲਵਿੰਦਰ ਸੇਖਾ, ਡਾਕਟਰ ਰਾਜ ਦੁਲਾਰ ਸਿੰਘ, ਗਾਇਕ ਨਿਰਮਲ ਸਿੱਧੂ, ਗੁਰਵਿੰਦਰ ਬਰਾੜ, ਮੱਖਣ ਬਰਾੜ ਮੱਲਕੇ, ਗਾਇਕ ਗਿੱਲ ਹਰਦੀਪ, ਸਰਪੰਚ ਸਰਬਜੀਤ ਬਰਾੜ ਵੈਰੋਕੇ ਆਦਿ ਸ਼ਾਮਿਲ ਹਨ |


ਖ਼ਬਰ ਸ਼ੇਅਰ ਕਰੋ

ਸੰਤ ਮਿੱਤ ਸਿੰਘ ਤੇ ਸੰਤ ਜ਼ੋਰਾ ਸਿੰਘ ਲੋਪੋਂ ਵਾਲਿਆਂ ਦੀ ਯਾਦ 'ਚ 7 ਰੋਜ਼ਾ ਸਮਾਗਮ ਸ਼ੁਰੂ

ਜਗਰਾਉਂ, 14 ਨਵੰਬਰ (ਜੋਗਿੰਦਰ ਸਿੰਘ)- ਪ੍ਰ੍ਰਸਿੱਧ ਧਾਰਮਿਕ ਤੇ ਸਮਾਜਿਕ ਖੇਤਰ ਨਾਲ ਜੁੜੀ ਸੰਸਥਾ ਦਰਬਾਰ ਸੰਪਰਦਾਇ ਲੋਪੋਂ ਵਿਖੇ ਸੰਤ ਮਿੱਤ ਸਿੰਘ ਅਤੇ ਸੰਤ ਜੋਰਾ ਸਿੰਘ ਦੀ ਯਾਦ 'ਚ 7 ਰੋਜ਼ਾ ਵਿਸ਼ਾਲ ਧਾਰਮਿਕ ਸਮਾਗਮ ਸ਼ੁਰੂ ਹੋ ਗਏ | ਅੱਜ ਪਹਿਲੇ ਦਿਨ ਮੌਜੂਦਾ ਮੁਖੀ ...

ਪੂਰੀ ਖ਼ਬਰ »

ਸਿਵਲ ਹਸਪਤਾਲ 'ਚ ਵਿਸ਼ਵ ਸ਼ੂਗਰ ਦਿਵਸ ਮਨਾਇਆ

ਸਮਰਾਲਾ, 14 ਨਵੰਬਰ (ਸਰਵਣ ਸਿੰਘ ਭੰਗਲਾਂ, ਨਵਰੂਪ ਸਿੰਘ ਧਾਲੀਵਾਲ)- ਸਿਵਲ ਸਰਜਨ ਲੁਧਿਆਣਾ ਡਾ: ਹਰਦੀਪ ਸਿੰਘ ਘਈ ਦੇ ਦਿਸ਼ਾ ਨਿਰਦੇਸ਼ਾਾ ਤੇ ਕਾਰਜਕਾਰੀ ਸੀਨੀਅਰ ਮੈਡੀਕਲ ਅਫ਼ਸਰ ਡਾ: ਤਾਰਿਕਜੋਤ ਸਿੰਘ ਦੀ ਯੋਗ ਅਗਵਾਈ ਹੇਠ ਅੱਜ ਸਿਵਲ ਹਸਪਤਾਲ ਸਮਰਾਲਾ ਵਿਚ ਵਿਸ਼ਵ ...

ਪੂਰੀ ਖ਼ਬਰ »

ਸੋਲਰ ਲਾਈਟਾਂ ਦੀਆਂ ਚੋਰਾਂ ਵਲੋਂ ਬੈਟਰੀਆਂ ਚੋਰੀ

ਮਲੌਦ, 14 ਨਵੰਬਰ (ਸਹਾਰਨ ਮਾਜਰਾ)- ਕਲਗ਼ੀਧਰ ਸੋਲਰ ਸਿਸਟਮ ਮਲੌਦ ਵਲੋਂ ਉੱਘੇ ਸਮਾਜ ਸੇਵੀ ਯਾਦਵਿੰਦਰ ਸਿੰਘ ਗਿੱਲ ਬੇਰ ਕਲਾਂ ਵਲੋਂ ਨਗਰ ਦੇ ਵਿਕਾਸ ਵਿਚ ਯੋਗਦਾਨ ਪਾਉਂਦਿਆਂ ਪਿਛਲੇ ਮਹੀਨੇ ਆਪਣੇ ਨਗਰ ਵਿਚ ਦਾਨ ਵਜੋਂ 21 ਸੋਲਰ ਲਾਈਟਾਂ ਪਿੰਡ ਦੇ ਆਲ਼ੇ ਦੁਆਲੇ ਲਗਾਈਆਂ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX