ਤਾਜਾ ਖ਼ਬਰਾਂ


ਭਾਰਤ ਵੈਸਟ ਇੰਡੀਜ਼ : ਵੈਸਟ ਇੰਡੀਜ਼ ਨੇ ਭਾਰਤ ਨੂੰ ਦਿੱਤੀ ਕਰਾਰ ਮਾਤ, 8 ਵਿਕਟਾਂ ਨਾਲ ਹਰਾਇਆ
. . .  10 minutes ago
ਭਾਰਤ ਵੈਸਟ ਇੰਡੀਜ਼ : ਵੈਸਟ ਇੰਡੀਜ਼ ਨੂੰ 36 ਗੇਂਦਾਂ ਵਿਚ 40 ਰਨਾਂ ਦੀ ਲੋੜ
. . .  26 minutes ago
ਭਾਰਤ ਵੈਸਟਇੰਡੀਜ਼ ਇਕ ਦਿਨਾਂ ਮੈਚ : ਵੈਸਟ ਇੰਡੀਜ਼ ਨੂੰ ਜਿੱਤ ਲਈ 68 ਗੇਂਦਾਂ 'ਚ ਚਾਹੀਦੀਆਂ ਹਨ 59 ਦੌੜਾਂ, ਹੱਥ ਵਿਚ 8 ਵਿਕਟਾਂ
. . .  55 minutes ago
ਭਾਰਤ ਵੈਸਟ ਇੰਡੀਜ਼ ਪਹਿਲਾ ਇਕ ਦਿਨਾਂ ਮੈਚ : ਵੈਸਟ ਇੰਡੀਜ਼ ਦੀ ਸਥਿਤੀ ਮਜ਼ਬੂਤ, 27 ਓਵਰਾਂ ਮਗਰੋਂ ਬਣਾਏ 150 ਰਨ, ਹੱਥ 'ਚ 9 ਵਿਕਟਾਂ
. . .  about 1 hour ago
ਜੇ.ਪੀ ਨੱਢਾ ਵੱਲੋਂ ਭਾਜਪਾ ਦੇ 6 ਸੂਬਾ ਪ੍ਰਧਾਨਾਂ ਨੂੰ ਕਾਂਗਰਸ, ਟੀ.ਐਮ.ਸੀ ਤੇ ਕਮਿਊਨਿਸਟ ਪਾਰਟੀਆਂ ਖ਼ਿਲਾਫ਼ ਪ੍ਰਦਰਸ਼ਨ ਦੇ ਨਿਰਦੇਸ਼
. . .  about 2 hours ago
ਨਵੀਂ ਦਿੱਲੀ, 15 ਦਸੰਬਰ - ਭਾਜਪਾ ਦੇ ਕੌਮੀ ਕਾਰਜਕਾਰੀ ਪ੍ਰਧਾਨ ਜੇ.ਪੀ ਨੱਢਾ ਨੇ ਰਾਜਸਥਾਨ, ਮੱਧ ਪ੍ਰਦੇਸ਼,ਛੱਤੀਸਗੜ੍ਹ, ਪੱਛਮੀ ਬੰਗਾਲ, ਕੇਰਲ ਅਤੇ ਪੰਜਾਬ ਦੇ ਸੂਬਾ ਭਾਜਪਾ...
ਭਾਰਤ-ਵੈਸਟਇੰਡੀਜ਼ ਇੱਕ ਦਿਨਾ ਮੈਚ : 10 ਓਵਰਾਂ ਤੋਂ ਬਾਅਦ ਵੈਸਟ ਇੰਡੀਜ਼ 36/1
. . .  about 3 hours ago
ਜਾਮੀਆ ਹਿੰਸਕ ਪ੍ਰਦਰਸ਼ਨ ਦੌਰਾਨ ਕਈ ਸਟੇਸ਼ਨਾਂ 'ਤੇ ਮੈਟਰੋ ਬੰਦ
. . .  about 3 hours ago
ਨਵੀਂ ਦਿੱਲੀ, 15 ਦਸੰਬਰ - ਦਿੱਲੀ ਵਿਖੇ ਨਾਗਰਿਕਤਾ ਸੋਧ ਬਿੱਲ ਖ਼ਿਲਾਫ਼ ਜਾਮੀਆ ਮਿਲੀਆ ਇਸਲਾਮੀਆ ਪ੍ਰਦਰਸ਼ਨ ਦੌਰਾਨ ਦਿੱਲੀ ਪੁਲਿਸ ਦੀ ਸਲਾਹ 'ਤੇ ਸੁਖਦੇਵ ਵਿਹਾਰ, ਜਾਮੀਆ ਮਿਲੀਆ ਇਸਲਾਮੀਆ...
ਨਾਗਰਿਕਤਾ ਸੋਧ ਬਿੱਲ : ਪ੍ਰਦਰਸ਼ਨਕਾਰੀਆਂ ਨੇ ਫੂਕੀਆਂ ਬੱਸਾਂ
. . .  about 3 hours ago
ਨਵੀਂ ਦਿੱਲੀ, 15 ਦਸੰਬਰ - ਨਾਗਰਿਕਤਾ ਸੋਧ ਬਿੱਲ ਖ਼ਿਲਾਫ਼ ਹਿੰਸਕ ਪ੍ਰਦਰਸ਼ਨਾਂ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਦਿੱਲੀ ਦੇ ਭਾਰਤ ਨਗਰ 'ਚ ਡੀ.ਟੀ.ਡੀ.ਸੀ ਦੀਆਂ ਬੱਸਾਂ ਤੇ ਹੋਰ ਵਾਹਨਾਂ ਨੂੰ ਅੱਗ...
ਕੱਪੜਿਆਂ ਤੋਂ ਪਹਿਚਾਣੇ ਜਾ ਸਕਦੇ ਹਨ ਅੱਗ ਲਾਉਣ ਵਾਲੇ - ਪ੍ਰਧਾਨ ਮੰਤਰੀ
. . .  about 3 hours ago
ਰਾਂਚੀ, 15 ਦਸੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਝਾਰਖੰਡ ਦੇ ਦੁਮਕਾ ਵਿਖੇ ਰੈਲੀ ਨੂੰ ਸੰਬੋਧਨ ਕਰਦਿਆ ਕਿਹਾ ਕਿ ਨਾਗਰਿਕਤਾ ਸੋਧ ਬਿੱਲ ਨੂੰ ਲੈ ਕੇ ਦੇਸ਼ ਭਰ ਵਿਚ ਅੱਗ ਲੱਗਣ ਅਤੇ ਹਿੰਸਕ...
ਭਾਰਤ-ਵੈਸਟਇੰਡੀਜ਼ ਇੱਕ ਦਿਨਾ ਮੈਚ : ਵੈਸਟ ਇੰਡੀਜ਼ ਦਾ ਪਹਿਲਾ ਖਿਡਾਰੀ (ਅੰਬ੍ਰਿਸ) 9 ਦੌੜਾਂ ਬਣਾ ਕੇ ਆਊਟ
. . .  about 3 hours ago
ਮੁਸੀਬਤ ਵਿਚ ਫਸੇ ਲੋਕਾਂ ਦੀ ਮਦਦ ਲਈ ਅੱਗੇ ਆਉਣ ਪੱਛਮੀ ਬੰਗਾਲ ਦੇ ਲੋਕ - ਰਾਜਪਾਲ ਜਗਦੀਪ ਧਨਖੜ
. . .  about 3 hours ago
ਕੋਲਕਾਤਾ, 15 ਦਸੰਬਰ - ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਨੇ ਕਿ ਉਹ ਸੂਬੇ ਦੇ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਉਹ ਨਾਗਰਿਕਤਾ ਸੋਧ ਬਿੱਲ ਨੂੰ ਲੈ ਕੇ ਮੁਸੀਬਤ ਵਿਚ...
ਭਾਰਤ-ਵੈਸਟਇੰਡੀਜ਼ ਇੱਕ ਦਿਨਾ ਮੈਚ : ਨਿਰਧਾਰਿਤ 50 ਓਵਰਾਂ 'ਚ ਭਾਰਤ 287/8
. . .  about 4 hours ago
ਚੇਨਈ, 15 ਦਸੰਬਰ - ਵੈਸਟ ਇੰਡੀਜ਼ ਖ਼ਿਲਾਫ਼ ਪਹਿਲੇ ਇੱਕ ਦਿਨਾਂ ਮੈਚ ਵਿਚ ਟਾਸ ਹਾਰ ਕੇ ਪਹਿਲਾ ਬੱਲੇਬਾਜ਼ੀ ਕਰਦਿਆ ਭਾਰਤ ਦੀ ਟੀਮ ਨੇ ਨਿਰਧਾਰਿਤ 50 ਓਵਰਾਂ 'ਚ 8 ਵਿਕਟਾਂ ਦੇ...
ਭਾਰਤ-ਵੈਸਟਇੰਡੀਜ਼ ਇੱਕ ਦਿਨਾ ਮੈਚ : ਭਾਰਤ ਨੇ ਵੈਸਟ ਇੰਡੀਜ਼ ਨੂੰ ਜਿੱਤਣ ਲਈ ਦਿੱਤਾ 288 ਦੌੜਾਂ ਦਾ ਟੀਚਾ
. . .  about 4 hours ago
ਭਾਰਤ-ਵੈਸਟਇੰਡੀਜ਼ ਇੱਕ ਦਿਨਾ ਮੈਚ : ਭਾਰਤ ਦਾ 8ਵਾਂ ਖਿਡਾਰੀ (ਸ਼ਿਵਮ ਦੂਬੇ) 9 ਦੌੜਾਂ ਬਣਾ ਕੇ ਆਊਟ
. . .  about 4 hours ago
ਭਾਰਤ-ਵੈਸਟਇੰਡੀਜ਼ ਇੱਕ ਦਿਨਾ ਮੈਚ : ਵੈਸਟਇੰਡੀਜ਼ ਨੂੰ ਮਿਲੀ 7ਵੀਂ ਸਫਲਤਾ, ਜਡੇਜਾ 21 ਦੌੜਾਂ ਬਣਾ ਕੇ ਆਊਟ
. . .  about 4 hours ago
ਭਾਰਤ-ਵੈਸਟਇੰਡੀਜ਼ ਇੱਕ ਦਿਨਾ ਮੈਚ : ਵੈਸਟਇੰਡੀਜ਼ ਨੂੰ ਮਿਲੀ 6ਵੀਂ ਸਫਲਤਾ
. . .  about 4 hours ago
ਫ਼ਿਰੋਜ਼ਪੁਰ 'ਚ ਹਿੰਦ-ਪਾਕਿ ਸਰਹੱਦ ਤੋਂ ਸਾਢੇ 12 ਕਰੋੜ ਰੁਪਏ ਦੀ ਹੈਰੋਇਨ ਬਰਾਮਦ
. . .  about 4 hours ago
ਭਾਰਤ-ਵੈਸਟਇੰਡੀਜ਼ ਇੱਕ ਦਿਨਾ ਮੈਚ : 45 ਓਵਰਾਂ ਤੋਂ ਬਾਅਦ ਭਾਰਤ 250/5
. . .  about 4 hours ago
ਸਕੂਲ ਦੀ ਵਿਰਾਸਤੀ ਇਮਾਰਤ ਦੇ 100 ਸਾਲ ਪੂਰੇ ਹੋਣ 'ਤੇ ਸਿੱਖਿਆ ਮੰਤਰੀ ਵਲੋਂ ਲੋਗੋ ਜਾਰੀ
. . .  about 5 hours ago
ਭਾਰਤ-ਵੈਸਟਇੰਡੀਜ਼ ਇੱਕ ਦਿਨਾ ਮੈਚ : ਭਾਰਤ ਦਾ ਪੰਜਵਾਂ ਖਿਡਾਰੀ ਆਊਟ
. . .  about 5 hours ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 30 ਕੱਤਕ ਸੰਮਤ 549

ਸੰਪਾਦਕੀ

ਕਿਉਂ ਅਸਫ਼ਲ ਹੋ ਰਹੇ ਹਨ ਧੁਆਂਖੀ ਧੁੰਦ ਦੇ ਮਸਲੇ ਨੂੰ ਹੱਲ ਕਰਨ ਦੇ ਯਤਨ ?

ਸਾਡੇ ਕੋਲ ਟੈਡੀ ਨਾਂਅ ਦਾ ਇਕ ਵੱਡੇ-ਵੱਡੇ ਵਾਲਾਂ ਵਾਲਾ ਕੁੱਤਾ ਸੀ। ਸੈਲਫ਼ 'ਤੇ ਪਈਆਂ ਕਿਤਾਬਾਂ ਖਰਾਬ ਕਰਨ ਤੋਂ ਇਲਾਵਾ ਆਪਣਾ ਭੋਜਨ ਲੱਭਣ ਲਈ ਜਾਂ ਸ਼ਿਕਾਰ ਕਰਨ ਲਈ ਜਾਂ ਕਿਸੇ ਨੂੰ ਨੁਕਸਾਨ ਪਹੁੰਚਾਉਣ ਲਈ ਉਸ ਨੂੰ ਕੁਝ ਵੀ ਕਰਨ ਦੀ ਲੋੜ ਨਹੀਂ ਸੀ। ਇਕ ਸ਼ਾਮ ਉਸ ਨੇ ਰਸੋਈ ...

ਪੂਰੀ ਖ਼ਬਰ »

ਸੰਗੀਤ ਖੇਤਰ ਦੇ ਲੋਕਾਂ ਨੂੰ ਵੀ ਪੈਣ ਲੱਗੀ ਹਿੰਸਕ ਗੀਤਾਂ ਦੀ ਮਾਰ

ਕਤਲਾਂ ਦੀਆਂ ਖ਼ਬਰਾਂ ਹਰ ਰੋਜ਼ ਆਉਂਦੀਆਂ ਹਨ ਤੇ ਕਤਲਾਂ ਦੇ ਵੱਖੋ-ਵੱਖਰੇ ਕਾਰਨ ਹਨ। ਕਿਤੇ ਅਣਖ ਕਾਰਨ ਗੋਲੀ ਚਲਦੀ ਹੈ, ਕਿਤੇ ਜ਼ਮੀਨੀ ਵਿਵਾਦ ਕਰਕੇ, ਕਿਤੇ ਭਾੜੇ ਦੇ ਕਾਤਲ ਕਿਸੇ ਦੇ ਕਹੇ 'ਤੇ ਬੰਦਾ ਮਾਰਦੇ ਹਨ ਤੇ ਕਿਤੇ ਪੁਰਾਣੀ ਕਿੜ੍ਹ ਕਾਰਨ ਗੋਲੀ ਵੱਜਦੀ ਹੈ। ਖ਼ਬਰਾਂ ...

ਪੂਰੀ ਖ਼ਬਰ »

ਅੰਗਰੇਜ਼ਾਂ ਵਲੋਂ ਨਿਰਧਾਰਤ ਹੱਦਬੰਦੀ ਵਿਚ ਹਨ ਭਾਰਤ-ਚੀਨ ਵਿਵਾਦ ਦੀਆਂ ਜੜ੍ਹਾਂ

ਇਹ ਇਕ ਆਮ ਜਿਹੀ ਗੱਲ ਹੈ। ਚੀਨ ਅਰੁਣਾਚਲ ਪ੍ਰਦੇਸ਼ 'ਤੇ ਭਾਰਤੀ ਸ਼ਾਸਨ ਦਾ ਵਿਰੋਧ ਕਰਦਾ ਹੈ। ਦੂਸਰੇ ਪਾਸੇ, ਭਾਰਤ ਇਸ ਵਿਰੋਧ ਨੂੰ ਨਜ਼ਰਅੰਦਾਜ਼ ਕਰਦੇ ਹੋਏ ਇਸ ਉੱਤਰ-ਪੂਰਬੀ ਸੂਬੇ ਨੂੰ ਆਪਣਾ ਮੰਨਦਾ ਹੈ। ਭਾਰਤੀ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਦੇ ਅਰੁਣਾਚਲ ਪ੍ਰਦੇਸ਼ ...

ਪੂਰੀ ਖ਼ਬਰ »

ਆਸੀਆਨ ਸਿਖਰ ਸੰਮੇਲਨ ਦੀ ਸਾਰਥਕਤਾ

ਫਿਲਪਾਈਨਜ਼ ਦੀ ਰਾਜਧਾਨੀ ਮਨੀਲਾ ਵਿਚ ਦੱਖਣ-ਪੂਰਬੀ ਏਸ਼ੀਆਈ ਦੇਸ਼ਾਂ ਦੇ ਸੰਘ ਜਿਸ ਨੂੰ ਆਸੀਆਨ (ਐਸੋਸੀਏਸ਼ਨ ਆਫ ਸਾਊਥ-ਈਸਟ ਏਸ਼ੀਅਨ ਨੇਸ਼ਨਜ਼) ਦੇ ਨਾਂਅ ਨਾਲ ਜਾਣਿਆ ਜਾਂਦਾ ਹੈ, ਦਾ ਸੰਮੇਲਨ ਚੱਲ ਰਿਹਾ ਹੈ। ਇਸ ਵਾਰ ਇਸ ਸੰਮੇਲਨ ਦੀ ਇਕ ਵਿਸ਼ੇਸ਼ਤਾ ਇਹ ਵੀ ਹੈ ਕਿ ਇਸ ਸੰਘ ਨੂੰ ਬਣਿਆਂ 50 ਸਾਲਾਂ ਦਾ ਸਮਾਂ ਹੋ ਚੁੱਕਾ ਹੈ। ਇਸ ਸੰਘ ਨੂੰ ਇੰਡੋਨੇਸ਼ੀਆ, ਮਲੇਸ਼ੀਆ, ਫਿਲਪਾਈਨਜ਼, ਸਿੰਗਾਪੁਰ ਅਤੇ ਥਾਈਲੈਂਡ ਆਦਿ ਦੇਸ਼ਾਂ ਵਲੋਂ ਬਣਾਇਆ ਗਿਆ ਸੀ। ਬਾਅਦ ਵਿਚ ਬਰੂਨੀ, ਕੰਬੋਡੀਆ, ਲਾਓਸ, ਮਿਆਂਮਾਰ ਤੇ ਵੀਅਤਨਾਮ ਵੀ ਇਸ ਦੇ ਮੈਂਬਰ ਬਣ ਗਏ ਸਨ। 10 ਦੇਸ਼ਾਂ ਦੇ ਇਸ ਸੰਗਠਨ ਦਾ ਮੁੱਖ ਨਿਸ਼ਾਨਾ ਆਪਸ ਵਿਚ ਆਰਥਿਕ ਭਾਈਵਾਲੀ ਵਧਾਉਣਾ, ਸਮਾਜਿਕ ਤੌਰ 'ਤੇ ਇਕਜੁਟ ਰਹਿਣਾ ਅਤੇ ਮੈਂਬਰ ਦੇਸ਼ਾਂ ਦੇ ਆਪਸੀ ਝਗੜਿਆਂ ਨੂੰ ਸ਼ਾਂਤਮਈ ਢੰਗ ਨਾਲ ਨਿਪਟਾਉਣਾ ਹੈ।
ਇਨ੍ਹਾਂ ਦੇਸ਼ਾਂ ਅਧੀਨ ਚਾਹੇ ਦੁਨੀਆ ਦੀ ਧਰਤੀ ਦਾ 3 ਫ਼ੀਸਦੀ ਹਿੱਸਾ ਹੀ ਆਉਂਦਾ ਹੈ ਪਰ ਇਨ੍ਹਾਂ ਨਾਲ ਸਮੁੰਦਰੀ ਖੇਤਰ ਵੀ ਸ਼ਾਮਿਲ ਹਨ, ਜਿਨ੍ਹਾਂ ਦਾ ਘੇਰਾ ਇਨ੍ਹਾਂ ਦੇਸ਼ਾਂ ਦੀ ਧਰਤੀ ਦੇ ਘੇਰੇ ਤੋਂ ਕਿਤੇ ਵੱਡਾ ਹੈ। ਇਨ੍ਹਾਂ ਦੇਸ਼ਾਂ ਦੀਆਂ ਸਰਹੱਦਾਂ ਭਾਰਤ, ਚੀਨ ਅਤੇ ਬੰਗਲਾਦੇਸ਼ ਨਾਲ ਲਗਦੀਆਂ ਹਨ। ਆਸੀਆਨ ਦਾ ਇਕ ਮਕਸਦ ਹੌਲੀ-ਹੌਲੀ ਸਮੁੱਚੇ ਏਸ਼ੀਆਈ ਦੇਸ਼ਾਂ ਨੂੰ ਮਿਲਾਉਣਾ ਅਤੇ ਉਨ੍ਹਾਂ 'ਚ ਸਹਿਯੋਗ ਦੀ ਭਾਵਨਾ ਨੂੰ ਪੈਦਾ ਕਰਨਾ ਹੈ। ਆਸੀਆਨ ਦਾ ਇਹ 31ਵਾਂ ਸੰਮੇਲਨ ਹੈ, ਜਿਸ ਵਿਚ ਦਰਸ਼ਕਾਂ ਦੇ ਤੌਰ 'ਤੇ ਕੁਝ ਹੋਰ ਦੇਸ਼ਾਂ ਨੂੰ ਵੀ ਬੁਲਾਇਆ ਜਾਂਦਾ ਹੈ। ਇਸ ਸੰਮੇਲਨ ਦੀ ਇਸ ਵਾਰ ਮਹੱਤਤਾ ਹੋਰ ਵਧ ਗਈ ਕਿਉਂਕਿ ਇਸ ਵਾਰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ, ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ, ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਟਰਨਬੁੱਲ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਸ ਸੰਮੇਲਨ ਵਿਚ ਸ਼ਿਰਕਤ ਕੀਤੀ ਹੈ। ਇਸ ਵਾਰ ਇਸ ਸੰਮੇਲਨ ਦਾ ਇਕ ਹੋਰ ਪਹਿਲੂ ਵੀ ਉੱਭਰ ਕੇ ਸਾਹਮਣੇ ਆਇਆ ਹੈ ਕਿ ਇਸ ਵਿਚ ਸ਼ਾਮਿਲ ਹੋਣ ਆਏ ਚਾਰ ਦੇਸ਼ਾਂ ਨੇ ਰਲ ਕੇ ਇਕ ਰਣਨੀਤੀ ਤਿਆਰ ਕਰਨ ਦਾ ਯਤਨ ਕੀਤਾ ਹੈ। ਚਾਹੇ ਇਹ ਦੇਸ਼ ਆਸੀਆਨ ਦੇ ਮੈਂਬਰ ਤਾਂ ਨਹੀਂ ਪਰ ਇਸ ਸਮੇਂ ਇਨ੍ਹਾਂ ਦੇ ਮੁਖੀਆਂ ਨੂੰ ਇਥੇ ਇਕੱਠੇ ਹੋਣ ਦਾ ਚੰਗਾ ਮੌਕਾ ਜ਼ਰੂਰ ਮਿਲ ਗਿਆ ਹੈ। ਅਮਰੀਕਾ, ਜਾਪਾਨ, ਆਸਟ੍ਰੇਲੀਆ ਅਤੇ ਭਾਰਤ ਨੇ ਇਕੱਠੇ ਹੋ ਕੇ ਇਸ ਖ਼ੇਤਰ ਸਬੰਧੀ ਆਪਣੀ ਕੂਟਨੀਤੀ ਤਿਆਰ ਕਰਦਿਆਂ ਭਾਰਤ-ਪ੍ਰਸ਼ਾਂਤ ਖ਼ੇਤਰ ਨੂੰ ਮੁਕਤ ਰੱਖਣ ਅਤੇ ਇਸ ਵਿਚ ਸਭ ਨੂੰ ਖੁੱੱਲ੍ਹਾਂ ਪ੍ਰਦਾਨ ਕਰਨ ਦੀ ਨੀਤੀ ਬਣਾਈ ਹੈ ਅਤੇ ਇਸ ਖ਼ੇਤਰ ਦੀ ਸੁਰੱਖਿਆ ਨੀਤੀ ਬਾਰੇ ਵੀ ਪੜਚੋਲ ਕੀਤੀ ਗਈ ਹੈ। ਇਨ੍ਹਾਂ ਦੇਸ਼ਾਂ ਵਲੋਂ ਅਜਿਹਾ ਇਸ ਲਈ ਕੀਤਾ ਗਿਆ ਹੈ ਕਿਉਂਕਿ ਚੀਨ ਆਪਣੀ ਸ਼ਕਤੀ ਦੇ ਉਭਾਰ ਨਾਲ ਦੁਨੀਆ ਭਰ ਵਿਚ ਪੈਂਠ ਬਣਾਉਣ ਦੇ ਯਤਨ ਵਿਚ ਹੈ। ਭਾਰਤ ਦੀਆਂ ਸਰਹੱਦਾਂ 'ਤੇ ਵੀ ਉਹ ਅਕਸਰ ਆਪਣਾ ਦਬਾਅ ਵਧਾਉਂਦਾ ਰਹਿੰਦਾ ਹੈ ਅਤੇ ਬਹੁਤੇ ਆਸੀਆਨ ਦੇਸ਼ਾਂ ਨਾਲ ਵੀ ਉਸ ਨੇ ਸਮੁੰਦਰੀ ਖੇਤਰ ਨੂੰ ਲੈ ਕੇ ਅਨੇਕਾਂ ਝਗੜੇ ਖੜ੍ਹੇ ਕੀਤੇ ਹੋਏ ਹਨ। ਇਸ ਲਈ ਜਿਥੇ ਆਸੀਆਨ ਦੇਸ਼ ਅਕਸਰ ਚੀਨ ਦੀ ਇਸ ਵਧਦੀ ਤਾਕਤ ਅਤੇ ਦਿਖਾਈ ਜਾਣ ਵਾਲੀ ਹੈਂਕੜ ਤੋਂ ਚਿੰਤਤ ਰਹਿੰਦੇ ਹਨ, ਉਥੇ ਭਾਰਤ ਅਤੇ ਜਾਪਾਨ ਵੀ ਚੀਨ ਨੂੰ ਥਾਂ-ਸਿਰ ਰੱਖਣ ਲਈ ਆਪਣੀ ਤਰਤੀਬ ਬਣਾਉਂਦੇ ਰਹਿੰਦੇ ਹਨ।
ਹੁਣ ਆਸੀਆਨ ਸੰਮੇਲਨ ਦੇ ਸਮੇਂ ਚਾਰ ਦੇਸ਼ਾਂ ਵਲੋਂ ਇਕੱਠੇ ਹੋ ਕੇ ਇਕਜੁੱਟ ਨੀਤੀ ਘੜਨ ਦੀ ਗੱਲ ਚੀਨ ਲਈ ਇਕ ਸੁਨੇਹਾ ਹੈ ਕਿ ਉਹ ਸਮੁੱਚੇ ਦੱਖਣੀ ਚੀਨ ਸਾਗਰ 'ਤੇ ਆਪਣਾ ਹੱਕ ਜਤਾਉਣ ਦਾ ਭਰਮ ਪਾਲਣ ਦਾ ਯਤਨ ਨਾ ਕਰੇ, ਜੇਕਰ ਉਹ ਆਪਣੀ ਸੋਚ ਨੂੰ ਅਮਲੀ ਰੂਪ ਦੇਣ ਦੀ ਕੋਸ਼ਿਸ਼ ਕਰਦਾ ਹੈ ਤਾਂ ਇਸ ਲਈ ਉਸ ਨੂੰ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ। ਹਾਲ ਦੀ ਘੜੀ ਜੇਕਰ ਇਸ ਮਸਲੇ ਨੂੰ ਛੱਡ ਵੀ ਦਿੱਤਾ ਜਾਵੇ ਤਾਂ ਵੀ ਆਸੀਆਨ ਮੁਲਕਾਂ ਦੇ ਗਠਜੋੜ ਤੋਂ ਕਾਫੀ ਕੁਝ ਸਿੱਖਣ ਦੀ ਗੁੰਜਾਇਸ਼ ਹੈ। ਬਿਨਾਂ ਸ਼ੱਕ ਉਨ੍ਹਾਂ ਦੀ ਇਹ ਸਾਂਝ ਇਨ੍ਹਾਂ ਦੇਸ਼ਾਂ ਦੇ ਚੰਗੇ ਭਵਿੱਖ ਦੀ ਜ਼ਾਮਨ ਬਣ ਸਕਣ ਦੇ ਸਮਰੱਥ ਹੈ।

-ਬਰਜਿੰਦਰ ਸਿੰਘ ਹਮਦਰਦ


ਖ਼ਬਰ ਸ਼ੇਅਰ ਕਰੋ





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX