ਤਾਜਾ ਖ਼ਬਰਾਂ


ਆਪਣੇ ਸਕੂਲ ਦੀ ਬੱਸ ਦੀ ਲਪੇਟ 'ਚ ਆਉਣ ਕਾਰਨ ਬੱਚੇ ਦੀ ਮੌਤ
. . .  5 minutes ago
ਜਲੰਧਰ, 23 ਜੁਲਾਈ- ਜਲੰਧਰ 'ਚ ਇੱਕ ਨਿੱਜੀ ਸਕੂਲ ਦੀ ਬੱਸ ਦੀ ਲਪੇਟ 'ਚ ਆਉਣ ਕਾਰਨ ਇੱਕ ਬੱਚੇ ਦੀ ਮੌਤ ਹੋ ਗਈ। ਮ੍ਰਿਤਕ ਬੱਚੇ ਦੀ ਪਹਿਚਾਣ ਆਰਵ ਮਹਿਤਾ ਵਾਸੀ ਭੈਰੋ ਬਾਜ਼ਾਰ ਦੇ ਰੂਪ 'ਚ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਛੁੱਟੀ ਤੋਂ ਬਾਅਦ ਬੱਚੇ ਦੇ ਪਰਿਵਾਰਕ...
ਲਾਦੇਨ ਦਾ ਪਤਾ ਲਗਾਉਣ 'ਚ ਸੀ. ਏ. ਆਈ. ਨੂੰ ਆਈ. ਐੱਸ. ਆਈ. ਦੀ ਸੂਚਨਾ ਨਾਲ ਮਿਲੀ ਮਦਦ- ਇਮਰਾਨ ਖ਼ਾਨ
. . .  20 minutes ago
ਵਾਸ਼ਿੰਗਟਨ, 23 ਜੁਲਾਈ- ਪਾਕਿਸਤਾਨ ਦੀ ਸ਼ਕਤੀਸ਼ਾਲੀ ਖ਼ੁਫ਼ੀਆ ਏਜੰਸੀ ਆਈ. ਐੱਸ. ਆਈ. ਨੇ ਸੀ. ਏ. ਆਈ. ਨੂੰ ਉਹ ਸੂਚਨਾ ਮੁਹੱਈਆ ਕਰਾਈ ਸੀ, ਜਿਸ ਨੇ ਅਮਰੀਕਾ ਨੂੰ ਅਲਕਾਇਦਾ ਦੇ ਆਕਾ ਓਸਾਮਾ ਬਿਨ ਲਾਦੇਨ ਦਾ ਪਤਾ ਲਾਉਣ ਅਤੇ ਮਾਰਨ 'ਚ ਮਦਦ...
ਮਹਿਲ ਕਲਾਂ ਨੇੜੇ ਸਾਬਕਾ ਅਕਾਲੀ ਆਗੂ ਪੰਮਾ ਸਿੱਧੂ ਮੂੰਮ 'ਤੇ ਦੋ ਹਮਲਾਵਰਾਂ ਨੇ ਚਲਾਈਆਂ ਅੰਨ੍ਹੇਵਾਹ ਗੋਲੀਆਂ
. . .  35 minutes ago
ਮਹਿਲ ਕਲਾਂ, 23 ਜੁਲਾਈ (ਤਰਸੇਮ ਸਿੰਘ ਚੰਨਣਵਾਲਾ)- ਪੁਲਿਸ ਥਾਣਾ ਮਹਿਲ ਕਲਾਂ ਅਧੀਨ ਆਉਂਦੇ ਪਿੰਡ ਮੂੰਮ ਨਾਲ ਸੰਬੰਧ ਮਾਲਵਾ ਜ਼ੋਨ-2 ਦੇ ਸਾਬਕਾ ਅਕਾਲੀ ਆਗੂ ਅਤੇ ਪ੍ਰਾਪਰਟੀ ਦੇ ਉੱਘੇ ਕਾਰੋਬਾਰੀ ਪਰਮਪ੍ਰੀਤ ਸਿੰਘ ਪੰਮਾ ਸਿੱਧੂ 'ਤੇ ਬੀਤੀ ਰਾਤ ਦੋ ਹਮਲਾਵਰਾਂ...
ਬੰਗਾ ਪੁਲਿਸ ਨੇ ਲੁੱਟ-ਖੋਹ ਕਰਨ ਵਾਲੇ ਗਿਰੋਹ ਦੇ ਚਾਰ ਮੈਂਬਰਾਂ ਨੂੰ ਕੀਤਾ ਕਾਬੂ
. . .  47 minutes ago
ਬੰਗਾ, 23 ਜੁਲਾਈ (ਜਸਵੀਰ ਸਿੰਘ ਨੂਰਪੁਰ)- ਬੰਗਾ ਪੁਲਿਸ ਨੇ ਇਲਾਕੇ 'ਚ 40 ਦੇ ਕਰੀਬ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ 4 ਮੈਂਬਰਾਂ ਨੂੰ ਕਾਬੂ ਕੀਤਾ ਹੈ। ਡੀ. ਐੱਸ. ਪੀ. ਨਵਨੀਤ ਸਿੰਘ ਮਾਹਲ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ...
ਰਾਜ ਸਭਾ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਲਈ ਮੁਲਤਵੀ
. . .  about 1 hour ago
ਨਵੀਂ ਦਿੱਲੀ, 23 ਜੁਲਾਈ- ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦੇ ਹੰਗਾਮੇ ਕਾਰਨ ਰਾਜ ਸਭਾ ਦੀ ਕਾਰਵਾਈ ਨੂੰ ਦੁਪਹਿਰ 2 ਵਜੇ ਤੱਕ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਵਿਰੋਧੀ ਧਿਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਸ਼ਮੀਰ 'ਤੇ ਵਿਚੋਲਗੀ ਨੂੰ ਲੈ ਕੇ ਆਏ...
ਟਰੰਪ ਦੇ ਬਿਆਨ 'ਤੇ ਵਿਦੇਸ਼ ਮੰਤਰੀ ਜੈਸ਼ੰਕਰ ਨੇ ਕਿਹਾ- ਮੋਦੀ ਨੇ ਨਹੀਂ ਮੰਗੀ ਕੋਈ ਮਦਦ
. . .  about 1 hour ago
ਨਵੀਂ ਦਿੱਲੀ, 23 ਜੁਲਾਈ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਸ਼ਮੀਰ 'ਤੇ ਵਿਚੋਲਗੀ ਨੂੰ ਲੈ ਕੇ ਆਏ ਬਿਆਨ 'ਤੇ ਵਿਰੋਧੀ ਧਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲੋਂ ਜਵਾਬ ਮੰਗ ਰਿਹਾ ਹੈ। ਇਸੇ ਸਿਲਸਿਲੇ 'ਚ ਸੰਸਦ ਦੇ ਦੋਹਾਂ ਸਦਨਾਂ 'ਚ ਪ੍ਰਧਾਨ ਮੰਤਰੀ ਨਰਿੰਦਰ...
ਸੰਗਰੂਰ 'ਚ ਡੀ. ਸੀ. ਦਫ਼ਤਰ ਮੂਹਰੇ ਕਿਸਾਨਾਂ ਦਾ ਧਰਨਾ ਸ਼ੁਰੂ
. . .  about 1 hour ago
ਸੰਗਰੂਰ, 23 ਜੁਲਾਈ (ਧੀਰਜ ਪਸ਼ੋਰੀਆ)- ਕਿਸਾਨ ਜਥੇਬੰਦੀਆਂ ਕਿਰਤੀ ਕਿਸਾਨ ਯੂਨੀਅਨ ਅਤੇ ਕਿਸਾਨ ਮੋਰਚਾ ਦੇ ਝੰਡੇ ਹੇਠਾਂ ਡੀ. ਸੀ. ਦਫ਼ਤਰ ਮੂਹਰੇ ਅੱਜ ਕਿਸਾਨਾਂ ਦਾ ਧਰਨਾ ਸ਼ੁਰੂ ਹੋ ਗਿਆ ਹੈ। ਛੋਟੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਾਉਣ ਅਤੇ ਛੋਟੀ ਕਿਸਾਨੀ ਨੂੰ...
ਰਾਜਪੁਰਾ ਨੇੜਲੇ ਪਿੰਡ 'ਚ ਦੋ ਸਕੇ ਭਰਾ ਅਗਵਾ, ਇਲਾਕੇ 'ਚ ਫੈਲੀ ਸਨਸਨੀ
. . .  about 1 hour ago
ਰਾਜਪੁਰਾ, 23 ਜੁਲਾਈ (ਰਣਜੀਤ ਸਿੰਘ)- ਨੇੜਲੇ ਪਿੰਡ ਖੇੜੀ ਗੰਡਿਆ ਵਿਖੇ ਬੀਤੀ ਸ਼ਾਮ ਦੋ ਸਕੇ ਭਰਾ ਭੇਦਭਰੀ ਹਾਲਤ 'ਚ ਗੁੰਮ ਹੋ ਗਏ। ਇਸ ਸੰਬੰਧੀ ਬੱਚਿਆਂ ਦੇ ਮਾਪੇ ਅਗਵਾਕਾਰੀ ਦਾ ਦੋਸ਼ ਲਾ ਰਹੇ ਹਨ। ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਬੱਚਿਆਂ ਦੇ ਪਿਤਾ ਦੀਦਾਰ...
ਕੈਪਟਨ ਵਲੋਂ ਸੰਗਰੂਰ ਅਤੇ ਪਟਿਆਲਾ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ
. . .  about 2 hours ago
ਚੰਡੀਗੜ੍ਹ, 23 ਜੁਲਾਈ (ਹਰਕੰਵਲਜੀਤ ਸਿੰਘ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸੰਗਰੂਰ ਅਤੇ ਪਟਿਆਲਾ ਜ਼ਿਲ੍ਹਿਆਂ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ ਕੀਤਾ ਅਤੇ ਫਸਲਾਂ ਤੇ ਹੋਰ ਜਾਇਦਾਦਾਂ ਦੇ ਨੁਕਸਾਨ ਦਾ ਅੰਦਾਜ਼ਾ...
ਸੁਖਵਿੰਦਰ ਸਿੰਘ ਵਲੋਂ ਗਾਇਆ ਸ਼ਬਦ 'ਕਲਿ ਤਾਰਣ ਗੁਰੂ ਨਾਨਕ ਆਇਆ' ਸ਼ਬਦ ਸ਼੍ਰੋਮਣੀ ਕਮੇਟੀ ਵਲੋਂ ਰਿਲੀਜ਼
. . .  about 2 hours ago
ਅੰਮ੍ਰਿਤਸਰ, 23 ਜੁਲਾਈ (ਜਸਵੰਤ ਸਿੰਘ ਜੱਸ)- ਅੱਜ ਇੱਥੇ ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਪ੍ਰਸਿੱਧ ਗਾਇਕ ਸੁਖਵਿੰਦਰ ਸਿੰਘ ਵਲੋਂ ਗਾਏ ਸ਼ਬਦ 'ਕਲਿ ਤਾਰਣ ਗੁਰੂ ਨਾਨਕ ਆਇਆ' ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ...
ਸੰਗਰੂਰ ਅਤੇ ਪਟਿਆਲਾ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਨਗੇ ਕੈਪਟਨ
. . .  about 2 hours ago
ਜਲੰਧਰ, 23 ਜੁਲਾਈ (ਮਨੀਸ਼)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਸੰਗਰੂਰ ਅਤੇ ਪਟਿਆਲਾ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਨਗੇ। ਭਾਰੀ ਮੀਂਹ ਕਾਰਨ ਘੱਗਰ ਨਦੀ 'ਚ ਕਈ ਥਾਈਂ ਪਾੜ ਪੈਣ ਕਾਰਨ ਦੋਹਾਂ ਜ਼ਿਲ੍ਹਿਆਂ ਦੇ ਕਈ ਪਿੰਡਾਂ 'ਚ...
ਕਸ਼ਮੀਰ 'ਤੇ ਟਰੰਪ ਵਲੋਂ ਦਿੱਤੇ ਵਿਵਾਦਿਤ ਬਿਆਨ 'ਤੇ ਅਮਰੀਕਾ ਨੇ ਸੁਧਾਰੀ ਗ਼ਲਤੀ
. . .  about 2 hours ago
ਵਾਸ਼ਿੰਗਟਨ, 23 ਜੁਲਾਈ- ਅਮਰੀਕੀ ਵਿਦੇਸ਼ ਮੰਤਰਾਲੇ ਨੇ ਕਸ਼ਮੀਰ ਮੁੱਦੇ 'ਤੇ ਭਾਰਤ ਅਤੇ ਪਾਕਿਸਤਾਨ ਵਿਚਾਲੇ 'ਵਿਚੋਲਗੀ' ਨਾਲ ਸੰਬੰਧਿਤ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਿਵਾਦਗ੍ਰਸਤ ਬਿਆਨ ਦੇ ਕੁਝ ਘੰਟਿਆਂ ਬਾਅਦ ਹੀ ਟਰੰਪ ਦੀ ਗ਼ਲਤੀ ਸੁਧਾਰਦਿਆਂ ਕਿਹਾ ਹੈ...
ਭਾਜਪਾ ਦੇ ਸੰਸਦੀ ਦਲ ਦੀ ਬੈਠਕ ਜਾਰੀ
. . .  about 3 hours ago
ਨਵੀਂ ਦਿੱਲੀ, 23 ਜੁਲਾਈ- ਦਿੱਲੀ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੰਸਦੀ ਦਲ ਦੀ ਬੈਠਕ ਹੋ ਰਹੀ ਹੈ। ਇਹ ਬੈਠਕ ਸੰਸਦ ਦੀ ਲਾਇਬ੍ਰੇਰੀ ਬਿਲਡਿੰਗ 'ਚ ਚੱਲ...
ਈਰਾਨ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
. . .  about 3 hours ago
ਤਹਿਰਾਨ, 23 ਜੁਲਾਈ- ਈਰਾਨ ਦੇ ਦੱਖਣੀ ਹਿੱਸੇ 'ਚ ਬੀਤੀ ਰਾਤ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 5.0 ਸੀ। ਅਮਰੀਕੀ ਭੂ-ਵਿਗਿਆਨ ਸਰਵੇਖਣ ਮੁਤਾਬਕ ਭੂਚਾਲ ਦਾ ਕੇਂਦਰ ਹੋਰਮੋਜਗਾਨ ਦੇ ਬੰਡਰ ਲੇਂਗੇਹ ਤੋਂ 23...
ਦੁਕਾਨ 'ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਨੁਕਸਾਨ
. . .  about 3 hours ago
ਗੜ੍ਹਸ਼ੰਕਰ, 23 ਜੁਲਾਈ (ਧਾਲੀਵਾਲ)- ਸ਼ਹਿਰ ਦੇ ਬੰਗਾ ਚੌਕ 'ਚ ਸਥਿਤ ਰਾਣਾ ਬੇਕਰੀ ਦੀ ਦੁਕਾਨ 'ਚ ਲੰਘੀ ਰਾਤ ਅੱਗ ਲੱਗਣ ਨਾਲ ਭਾਰੀ ਨੁਕਸਾਨ ਹੋਣ ਦੀ ਖ਼ਬਰ ਮਿਲੀ ਹੈ। ਇਸ ਸੰਬੰਧੀ ਦੁਕਾਨ ਮਾਲਕ ਰਾਜ ਕੁਮਾਰ ਨੇ ਦੱਸਿਆ ਕਿ ਅੱਗ ਰਾਤੀਂ 11 ਦੇ ਕਰੀਬ ਸ਼ਾਰਟ...
ਸੁਪਰੀਮ ਕੋਰਟ ਅੱਜ ਕਰੇਗਾ ਐਨ.ਆਰ.ਸੀ ਮਾਮਲੇ 'ਚ ਸੁਣਵਾਈ
. . .  1 minute ago
ਬਰਤਾਨੀਆ ਦੇ ਨਵੇਂ ਪ੍ਰਧਾਨ ਮੰਤਰੀ ਦੀ ਘੋਸ਼ਣਾ ਅੱਜ
. . .  about 5 hours ago
ਬਿਹਾਰ 'ਚ ਨਾਬਾਲਗ ਲੜਕੀ ਨਾਲ ਸਮੂਹਿਕ ਜਬਰ ਜਨਾਹ
. . .  about 5 hours ago
ਮਹਾਰਾਸ਼ਟਰ 'ਚ ਕੈਮੀਕਲ ਗੋਦਾਮ ਨੂੰ ਲੱਗੀ ਅੱਗ
. . .  about 5 hours ago
ਕਰਨਾਟਕ ਦੇ 2 ਆਜ਼ਾਦ ਵਿਧਾਇਕਾਂ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਅੱਜ ਸੁਣਵਾਈ
. . .  about 5 hours ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 30 ਕੱਤਕ ਸੰਮਤ 549

ਸੰਪਾਦਕੀ

ਕਿਉਂ ਅਸਫ਼ਲ ਹੋ ਰਹੇ ਹਨ ਧੁਆਂਖੀ ਧੁੰਦ ਦੇ ਮਸਲੇ ਨੂੰ ਹੱਲ ਕਰਨ ਦੇ ਯਤਨ ?

ਸਾਡੇ ਕੋਲ ਟੈਡੀ ਨਾਂਅ ਦਾ ਇਕ ਵੱਡੇ-ਵੱਡੇ ਵਾਲਾਂ ਵਾਲਾ ਕੁੱਤਾ ਸੀ। ਸੈਲਫ਼ 'ਤੇ ਪਈਆਂ ਕਿਤਾਬਾਂ ਖਰਾਬ ਕਰਨ ਤੋਂ ਇਲਾਵਾ ਆਪਣਾ ਭੋਜਨ ਲੱਭਣ ਲਈ ਜਾਂ ਸ਼ਿਕਾਰ ਕਰਨ ਲਈ ਜਾਂ ਕਿਸੇ ਨੂੰ ਨੁਕਸਾਨ ਪਹੁੰਚਾਉਣ ਲਈ ਉਸ ਨੂੰ ਕੁਝ ਵੀ ਕਰਨ ਦੀ ਲੋੜ ਨਹੀਂ ਸੀ। ਇਕ ਸ਼ਾਮ ਉਸ ਨੇ ਰਸੋਈ ...

ਪੂਰੀ ਖ਼ਬਰ »

ਸੰਗੀਤ ਖੇਤਰ ਦੇ ਲੋਕਾਂ ਨੂੰ ਵੀ ਪੈਣ ਲੱਗੀ ਹਿੰਸਕ ਗੀਤਾਂ ਦੀ ਮਾਰ

ਕਤਲਾਂ ਦੀਆਂ ਖ਼ਬਰਾਂ ਹਰ ਰੋਜ਼ ਆਉਂਦੀਆਂ ਹਨ ਤੇ ਕਤਲਾਂ ਦੇ ਵੱਖੋ-ਵੱਖਰੇ ਕਾਰਨ ਹਨ। ਕਿਤੇ ਅਣਖ ਕਾਰਨ ਗੋਲੀ ਚਲਦੀ ਹੈ, ਕਿਤੇ ਜ਼ਮੀਨੀ ਵਿਵਾਦ ਕਰਕੇ, ਕਿਤੇ ਭਾੜੇ ਦੇ ਕਾਤਲ ਕਿਸੇ ਦੇ ਕਹੇ 'ਤੇ ਬੰਦਾ ਮਾਰਦੇ ਹਨ ਤੇ ਕਿਤੇ ਪੁਰਾਣੀ ਕਿੜ੍ਹ ਕਾਰਨ ਗੋਲੀ ਵੱਜਦੀ ਹੈ। ਖ਼ਬਰਾਂ ...

ਪੂਰੀ ਖ਼ਬਰ »

ਅੰਗਰੇਜ਼ਾਂ ਵਲੋਂ ਨਿਰਧਾਰਤ ਹੱਦਬੰਦੀ ਵਿਚ ਹਨ ਭਾਰਤ-ਚੀਨ ਵਿਵਾਦ ਦੀਆਂ ਜੜ੍ਹਾਂ

ਇਹ ਇਕ ਆਮ ਜਿਹੀ ਗੱਲ ਹੈ। ਚੀਨ ਅਰੁਣਾਚਲ ਪ੍ਰਦੇਸ਼ 'ਤੇ ਭਾਰਤੀ ਸ਼ਾਸਨ ਦਾ ਵਿਰੋਧ ਕਰਦਾ ਹੈ। ਦੂਸਰੇ ਪਾਸੇ, ਭਾਰਤ ਇਸ ਵਿਰੋਧ ਨੂੰ ਨਜ਼ਰਅੰਦਾਜ਼ ਕਰਦੇ ਹੋਏ ਇਸ ਉੱਤਰ-ਪੂਰਬੀ ਸੂਬੇ ਨੂੰ ਆਪਣਾ ਮੰਨਦਾ ਹੈ। ਭਾਰਤੀ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਦੇ ਅਰੁਣਾਚਲ ਪ੍ਰਦੇਸ਼ ਦੇ ਦੌਰੇ 'ਤੇ ਚੀਨ ਨੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਜਦੋਂ ਦਲਾਈ ਲਾਮਾ ਇਥੇ ਗਏ ਸਨ ਤਾਂ ਵੀ ਚੀਨ ਵਲੋਂ ਉੱਚੀ ਆਵਾਜ਼ 'ਚ ਨਾਰਾਜ਼ਗੀ ਜਤਾਈ ਗਈ ਸੀ।
ਭਾਰਤ ਅਤੇ ਚੀਨ ਸਰਹੱਦੀ ਰੇਖਾ ਨੂੰ ਲੈ ਕੇ ਸ਼ਾਇਦ ਹੀ ਕਦੇ ਸਹਿਮਤ ਹੋਏ ਹਨ। ਬੀਜਿੰਗ ਨੇ 1962 ਵਿਚ ਭਾਰਤ 'ਤੇ ਹਮਲਾ ਕਰਕੇ ਆਪਣੇ ਇਲਾਕੇ ਵਾਪਸ ਲੈਣ ਦੀ ਕੋਸ਼ਿਸ਼ ਕੀਤੀ ਸੀ, ਜਦ ਕਿ ਇਸ ਵਾਰ ਡੋਕਲਾਮ ਮਾਮਲੇ ਵਿਚ ਭਾਰਤ ਨੇ ਉਸ ਨੂੰ ਆਪਣੀ ਤਾਕਤ ਦਿਖਾਈ। ਚੀਨ ਨੂੰ ਮੌਜੂਦਾ ਸਰਹੱਦ ਤੋਂ ਆਪਣੀਆਂ ਫ਼ੌਜਾਂ ਪਿੱਛੇ ਹਟਾਉਣੀਆਂ ਪਈਆਂ। ਇਹ ਤਣਾਅਪੂਰਨ ਸਥਿਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਰਿਕਸ ਸੰਮੇਲਨ 'ਚ ਜਾਣ ਤੋਂ ਬਾਅਦ ਘੱਟ ਹੋਈ। ਇਸ ਦੌਰੇ ਦਾ ਹਾਂ-ਪੱਖੀ ਪੱਖ ਇਹ ਹੈ ਕਿ ਦੋਵਾਂ ਦੇਸ਼ਾਂ ਨੇ ਅੱਤਵਾਦ ਵਿਰੁੱਧ ਲੜਨ ਦਾ ਸੰਕਲਪ ਦੁਹਰਾਇਆ। ਪਰ ਇਥੇ ਵੀ ਚੀਨ ਨੇ ਆਪਣਾ ਖੁੱਲ੍ਹ ਕੇ ਪੱਖ ਪੇਸ਼ ਕੀਤਾ। ਸੰਯੁਕਤ ਰਾਸ਼ਟਰ ਦੇ ਅੱਤਵਾਦੀ ਅਜ਼ਹਰ ਮਸੂਦ 'ਤੇ ਰੋਕ ਲਾਉਣ ਦੇ ਪ੍ਰਸਤਾਵ 'ਤੇ ਚੀਨ ਵਲੋਂ ਫਿਰ ਤੋਂ ਰੋਕ ਲਗਾ ਦਿੱਤੀ ਗਈ। ਉਸ ਨੂੰ ਸਜ਼ਾ ਨਹੀਂ ਦਿੱਤੀ ਜਾ ਸਕਦੀ। ਚੀਨ ਅਤੇ ਪਾਕਿਸਤਾਨ ਦੀ ਵਧ ਰਹੀ ਮਿੱਤਰਤਾ ਭਾਰਤ ਲਈ ਇਕ ਚਿੰਤਾ ਦਾ ਵਿਸ਼ਾ ਹੈ। ਕੁਝ ਸਮਾਂ ਪਹਿਲਾਂ, ਚੀਨ ਨੇ ਅਰੁਣਾਚਲ ਪ੍ਰਦੇਸ਼ ਜਾਣ ਵਾਲੇ ਭਾਰਤੀਆਂ ਦੇ ਵੀਜ਼ੇ ਪਾਸਪੋਰਟ 'ਤੇ ਲਾਉਣ ਦੀ ਥਾਂ ਨਾਲ ਨੱਥੀ ਕਰਨੇ ਸ਼ੁਰੂ ਕਰ ਦਿੱਤੇ ਸਨ। ਚੀਨ ਇਹ ਸੰਕੇਤ ਦੇਣਾ ਚਾਹੁੰਦਾ ਸੀ ਕਿ ਇਹ ਇਕ 'ਵੱਖਰਾ ਖੇਤਰ' ਹੈ ਜਿਹੜਾ ਕਿ ਭਾਰਤ ਦਾ ਹਿੱਸਾ ਨਹੀਂ ਹੈ। ਨਵੀਂ ਦਿੱਲੀ ਨੇ ਆਪਣੇ ਅਜਿਹੇ ਨਿਰਾਦਰ ਨੂੰ ਸਹਿਣ ਕਰ ਲਿਆ। ਅਤੀਤ ਵਿਚ ਚੀਨ ਨੇ ਅਰੁਣਾਚਲ ਪ੍ਰਦੇਸ਼ ਨੂੰ ਭਾਰਤ ਦਾ ਹਿੱਸਾ ਦਰਸਾਉਣ ਵਾਲੇ ਨਕਸ਼ਿਆਂ ਨੂੰ ਬਿਨਾਂ ਵਿਰੋਧ ਮੰਨ ਲਿਆ ਸੀ। ਉਦੋਂ ਇਹ ਵਿਵਾਦ, ਅਰੁਣਾਚਲ ਪ੍ਰਦੇਸ਼ ਅਤੇ ਚੀਨ ਦੀ ਸਰਹੱਦ ਵਿਚਕਾਰਲੇ ਇਕ ਛੋਟੇ ਜਿਹੇ ਖੇਤਰ ਕਾਰਨ ਸੀ। ਉਸ ਦੇ ਚੀਨ ਵਲੋਂ ਅਰੁਣਾਚਲ ਪ੍ਰਦੇਸ਼ ਦੀ ਸਥਿਤੀ 'ਤੇ ਕਦੇ ਹੀ ਸਵਾਲ ਕੀਤਾ ਗਿਆ ਸੀ। ਚੀਨ ਦੇ ਲਈ ਤਿੱਬਤ ਉਸੇ ਤਰ੍ਹਾਂ ਹੈ, ਜਿਵੇਂ ਭਾਰਤ ਲਈ ਕਸ਼ਮੀਰ ਹੈ, ਉਥੇ ਵੀ ਇਸੇ ਤਰ੍ਹਾਂ ਆਜ਼ਾਦੀ ਦੀ ਮੰਗ ਉੱਠਦੀ ਹੈ। ਇਸ ਵਿਚ ਥੋੜ੍ਹਾ ਜਿਹਾ ਫ਼ਰਕ ਇਹ ਹੈ ਕਿ ਦਲਾਈ ਲਾਮਾ ਚੀਨ ਦੇ ਅੰਦਰ ਖ਼ੁਦਮੁਖ਼ਤਾਰ ਦਰਜੇ ਨੂੰ ਮੰਨਣ ਲਈ ਤਿਆਰ ਹਨ ਜਦ ਕਿ ਕਸ਼ਮੀਰ ਅੱਜ ਆਜ਼ਾਦੀ ਚਾਹੁੰਦਾ ਹੈ।
ਸ਼ਾਇਦ, ਕਸ਼ਮੀਰੀ ਇਕ ਦਿਨ ਉਸੇ ਤਰ੍ਹਾਂ ਦਾ ਦਰਜਾ ਸਵੀਕਾਰ ਕਰ ਲੈਣਗੇ। ਸਮੱਸਿਆ ਏਨੀ ਗੁੰਝਲਦਾਰ ਹੈ ਕਿ ਛੋਟਾ ਜਿਹਾ ਬਦਲਾਅ ਵੀ ਵੱਡੀ ਆਫ਼ਤ ਲਿਆ ਸਕਦਾ ਹੈ। ਇਸ ਖ਼ਤਰੇ ਨੂੰ ਉਠਾਇਆ ਨਹੀਂ ਜਾ ਰਿਹਾ।
ਮੈਂ ਬੋਮਡਿਲਾ ਦਰੇ 'ਤੇ ਗਿਆ ਹਾਂ, ਜਿਥੋਂ ਦਲਾਈ ਲਾਮਾ ਨੇ ਰਾਜਨੀਤਕ ਸ਼ਰਨ ਲਈ ਭਾਰਤ ਵਿਚ ਪ੍ਰਵੇਸ਼ ਕੀਤਾ ਸੀ। ਉਨ੍ਹਾਂ ਦੇ ਦੇਸ਼ ਤਿੱਬਤ 'ਤੇ ਚੀਨ ਨੇ ਕਬਜ਼ਾ ਕਰ ਲਿਆ ਸੀ ਅਤੇ ਉਸ ਨੇ ਤਿੱਬਤ ਦੇ ਸੱਭਿਆਚਾਰ ਨੂੰ ਖ਼ਤਮ ਕਰ ਕੇ ਰੱਖ ਦਿੱਤਾ ਹੈ। ਚੀਨ ਨੇ ਇਥੇ ਸਮਾਜਵਾਦ ਥੋਪ ਦਿੱਤਾ ਹੈ ਅਤੇ ਦਲਾਈ ਲਾਮਾ ਅਤੇ ਉਨ੍ਹਾਂ ਦੇ ਬੌਧਿਕ ਮੱਠਾਂ ਪ੍ਰਤੀ ਕੋਈ ਸਤਿਕਾਰ ਨਹੀਂ ਦਿਖਾਇਆ। ਦਲਾਈ ਲਾਮਾ ਦੀ ਅਰੁਣਾਚਲ ਪ੍ਰਦੇਸ਼ ਦੀ ਯਾਤਰਾ ਨੇ ਉਸ ਸਮੇਂ ਦੀ ਯਾਦ ਤਾਜ਼ਾ ਕਰ ਦਿੱਤੀ, ਜਦੋਂ ਤਿੱਬਤ 'ਤੇ ਚੀਨ ਦਾ ਅਧਿਕਾਰ ਨਹੀਂ ਸੀ। ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਇਸ 'ਤੇ ਕੋਈ ਇਤਰਾਜ਼ ਨਹੀਂ ਸੀ ਜਤਾਇਆ, ਕਿਉਂਕਿ ਚੀਨ ਦੇ ਪ੍ਰੀਮੀਅਰ ਚੂ-ਇਨ ਲਾਈ ਨਾਲ ਉਨ੍ਹਾਂ ਦੇ ਵਿਅਕਤੀਗਤ ਪੱਧਰ 'ਤੇ ਚੰਗੇ ਸਬੰਧ ਸਨ। ਇਹ ਵੱਖਰੀ ਕਹਾਣੀ ਹੈ ਕਿ ਉਸ ਨੇ ਬਾਅਦ ਵਿਚ ਨਹਿਰੂ ਨਾਲ ਵਿਸ਼ਵਾਸਘਾਤ ਕੀਤਾ ਅਤੇ ਭਾਰਤ 'ਤੇ ਹਮਲਾ ਕਰ ਦਿੱਤਾ ਸੀ। ਚੀਨ ਨੇ ਭਾਰਤ ਦੇ ਹਜ਼ਾਰਾਂ ਕਿਲੋਮੀਟਰ ਦੇ ਇਲਾਕੇ 'ਤੇ ਕਬਜ਼ਾ ਕਰ ਲਿਆ ਅਤੇ ਇਸ ਨੂੰ ਖਾਲੀ ਕਰਨ ਦੀ ਅਜੇ ਤੱਕ ਕੋਈ ਇੱਛਾ ਨਹੀਂ ਜਤਾਈ।
ਤਿੱਬਤ ਨਾਲ ਵਿਸ਼ਵਾਸਘਾਤ ਦੀ ਹੋਰ ਕਹਾਣੀ ਹੈ। ਇਹ ਸੱਚ ਹੈ ਕਿ ਤਿੱਬਤ ਚੀਨ ਦੀ ਪ੍ਰਭੂਤਾ ਦੇ ਅੰਦਰ ਹੈ ਪਰ ਤਿੱਬਤ ਦੀ ਸੁਤੰਤਰਤਾ ਦੀ ਉਲੰਘਣਾ ਨਹੀਂ ਕੀਤੀ ਜਾ ਸਕਦੀ। ਪ੍ਰਭੂਤਾ ਦਾ ਮਤਲਬ ਕਿਸੇ ਖ਼ੁਦਮੁਖ਼ਤਾਰ ਸੂਬੇ 'ਤੇ ਸਰਕਾਰ ਦਾ ਰਾਜਨੀਤਕ ਕੰਟਰੋਲ ਹੋਣਾ ਹੈ। ਪ੍ਰਭੂਤਾ ਦਾ ਮਤਲਬ ਕਿਸੇ ਹਿੱਸੇ 'ਤੇ ਕਬਜ਼ਾ ਕਰਨਾ ਨਹੀਂ ਹੁੰਦਾ। ਤਿੱਬਤ ਉਦੋਂ ਚੀਨ ਦਾ ਹਿੱਸਾ ਵੀ ਨਹੀਂ ਸੀ ਜਦੋਂ ਭਾਰਤ ਨੇ ਇਸ 'ਤੇ ਚੀਨ ਦੀ ਪ੍ਰਭੂਤਾ ਨੂੰ ਸਵੀਕਾਰ ਕਰ ਲਿਆ ਸੀ। ਬੀਜਿੰਗ ਨੇ ਫਿਰ ਨਹਿਰੂ ਨਾਲ ਵਿਸ਼ਵਾਸਘਾਤ ਕੀਤਾ ਜਦੋਂ ਉਸ ਨੇ ਲਹਾਸਾ ਵਿਚ ਦਲਾਈ ਲਾਮਾ ਦੇ ਰਹਿਣ ਨੂੰ ਮੁਸ਼ਕਿਲ ਬਣਾ ਦਿੱਤਾ ਸੀ। ਸਭ ਤੋਂ ਵੱਡਾ ਵਿਸ਼ਵਾਸਘਾਤ ਉਹ ਸੀ ਜਦੋਂ ਅੱਠ ਸਾਲ ਬਾਅਦ 1962 ਵਿਚ ਚੀਨ ਨੇ ਭਾਰਤ 'ਤੇ ਹਮਲਾ ਕਰ ਦਿੱਤਾ।
ਦਲਾਈ ਲਾਮਾ ਦੀ ਯਾਤਰਾ ਨੇ ਤਿੱਬਤ ਸਬੰਧੀ ਕੋਈ ਸ਼ੱਕ ਪੈਦਾ ਨਹੀਂ ਕੀਤੇ ਪਰ ਇਸ ਨੇ ਬੀਜਿੰਗ ਵਲੋਂ ਕੀਤੇ ਗਏ ਕਬਜ਼ੇ ਬਾਰੇ ਇਕ ਵਾਰ ਫਿਰ ਤੋਂ ਬਹਿਸ ਸ਼ੁਰੂ ਕਰਾ ਦਿੱਤੀ। ਚੀਨ ਨੇ ਇਸ ਦੌਰੇ ਨੂੰ 'ਭੜਕਾਹਟ' ਆਖਿਆ। ਇਸ ਨੇ ਭਾਰਤ ਨੂੰ ਚਿਤਾਵਨੀ ਦਿੱਤੀ ਕਿ ਦਲਾਈ ਲਾਮਾ ਦੀ ਯਾਤਰਾ ਦੋਵੇਂ ਦੇਸ਼ਾਂ ਦੇ ਸਾਧਾਰਨ ਰਿਸ਼ਤਿਆਂ ਨੂੰ ਪ੍ਰਭਾਵਿਤ ਕਰੇਗੀ। ਡੋਕਲਾਮ ਦੇ ਵਿਵਾਦ ਨਾਲ ਇਸ ਵਿਚ ਹੋਰ ਵਾਧਾ ਹੋਇਆ। ਇਸ ਦੇ ਬਾਵਜੂਦ ਭਾਰਤ ਆਪਣੇ ਸਥਾਨ 'ਤੇ ਡਟੇ ਰਹਿਣ 'ਚ ਸਫ਼ਲ ਰਿਹਾ।
ਅਸਲ ਵਿਚ ਭਾਰਤ ਨਾਲ ਚੀਨ ਦੀ ਸਮੱਸਿਆ ਦੀਆਂ ਜੜ੍ਹਾਂ ਅੰਗਰੇਜ਼ਾਂ ਵਲੋਂ ਕੀਤੀ ਗਈ ਹੱਦਬੰਦੀ ਵਿਚ ਹਨ। ਚੀਨ ਨੇ ਮੈਕਮੋਹਨ ਰੇਖਾ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ ਜੋ ਕਿ ਅਰੁਣਾਚਲ ਪ੍ਰਦੇਸ਼ ਨੂੰ ਭਾਰਤੀ ਸੀਮਾ 'ਚ ਦਰਸਾਉਂਦੀ ਹੈ। ਇਸ ਖੇਤਰ ਵਿਚਲੀ ਹਰ ਇਕ ਸਰਗਰਮੀ ਨੂੰ ਚੀਨ ਸ਼ੱਕ ਦੇ ਨਜ਼ਰੀਏ ਨਾਲ ਵੇਖਦਾ ਹੈ। ਚੀਨ ਦੇ ਵਿਰੋਧ ਦੇ ਬਾਵਜੂਦ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਦਾ ਇਸ ਵਿਵਾਦਗ੍ਰਸਤ ਖੇਤਰ ਦਾ ਦੌਰਾ ਦੱਸਦਾ ਹੈ ਕਿ ਨਵੀਂ ਦਿੱਲੀ ਸੰਘਰਸ਼ ਲਈ ਤਿਆਰ ਹੈ, ਜੇਕਰ ਭਾਰਤ ਨੂੰ ਇਸ ਦਾ ਸਾਹਮਣਾ ਕਰਨਾ ਪੈਂਦਾ ਹੈ। 1962 ਵਿਚ ਲੜਾਈ ਦੌਰਾਨ ਭਾਰਤੀ ਸੈਨਿਕਾਂ ਕੋਲ ਪਹਾੜਾਂ 'ਚ ਯੁੱਧ ਕਰਨ ਲਈ ਬੂਟ ਵੀ ਨਹੀਂ ਸਨ। ਜਦ ਕਿ ਹੁਣ ਭਾਰਤ ਨੂੰ ਇਕ ਸ਼ਕਤੀ ਮੰਨਿਆ ਜਾਂਦਾ ਹੈ।
ਅਜਿਹਾ ਲਗਦਾ ਹੈ ਕਿ ਚੀਨ ਭਾਰਤ ਦੇ ਸਬਰ ਨੂੰ ਤੋੜਨ ਤੱਕ ਉਕਸਾਉਂਦਾ ਰਹੇਗਾ। ਜਦੋਂ ਯੁੱਧ ਨਹੀਂ ਕਰਨਾ ਤਾਂ ਚੀਨ ਕੋਲ ਇਹੋ ਬਦਲ ਰਹਿ ਜਾਂਦਾ ਹੈ। ਭਾਰਤ ਸਾਹਮਣੇ ਅਜਿਹੀ ਸਥਿਤੀ ਹੈ ਕਿ ਬਿਨਾਂ ਜੰਗ ਕੀਤਿਆਂ ਇਸ ਦਾ ਜਵਾਬ ਕਿਵੇਂ ਦਿੱਤਾ ਜਾਵੇ?
ਬੀਜਿੰਗ ਭਾਰਤ ਨਾਲ 'ਹਿੰਦੀ ਚੀਨੀ ਭਾਈ ਭਾਈ' ਵਾਲੇ ਦ੍ਰਿਸ਼ ਨੂੰ ਵਾਪਸ ਲਿਆਉਣਾ ਚਾਹੁੰਦਾ ਹੈ। ਨਵੀਂ ਦਿੱਲੀ ਵਲੋਂ ਬੀਜਿੰਗ 'ਤੇ ਯਕੀਨ ਨਹੀਂ ਕੀਤਾ ਜਾ ਸਕਦਾ, ਖ਼ਾਸ ਕਰ ਉਸ ਸਮੇਂ ਜਦੋਂ ਚੀਨ ਭਾਰਤ ਨੂੰ ਚਾਰੇ ਪਾਸਿਆਂ ਤੋਂ ਘੇਰਾ ਪਾ ਰਿਹਾ ਹੋਵੇ। ਚੀਨ ਨੇ ਨਿਪਾਲ ਨੂੰ ਬਹੁਤ ਵੱਡਾ ਕਰਜ਼ ਦਿੱਤਾ ਹੈ। ਜਿਹੜੀ ਬੰਦਰਗਾਹ ਉਹ ਸ੍ਰੀਲੰਕਾ ਵਿਚ ਬਣਾ ਰਿਹਾ ਹੈ, ਉਸ 'ਤੇ ਵੀ ਚੀਨ ਦੇ ਹੀ ਨਿਰਦੇਸ਼ ਚਲਦੇ ਹਨ।
ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਹਸੀਨਾ ਸ਼ੇਖ ਖੁਸ਼ ਹਨ ਕਿ ਚੀਨ ਉਨ੍ਹਾਂ ਨੂੰ ਸੰਤੁਸ਼ਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਸਾਰਿਆਂ ਨੂੰ ਸਮਝਣਾ ਚਾਹੀਦਾ ਹੈ ਕਿ ਭਾਰਤ ਨੂੰ ਅਣਗੌਲਿਆਂ ਨਾ ਕੀਤਾ ਜਾਵੇ। ਯੁੱਧ ਤੋਂ ਬਿਨਾਂ ਭਾਰਤ ਕੋਲ ਕਈ ਹੋਰ ਵੀ ਬਦਲ ਹਨ। ਤਾਈਵਾਨ ਇਕ ਰੰਗ ਦਾ ਪੱਤਾ ਹੈ। ਇਹ ਦੋ ਚੀਨ ਬਣਾਉਣ ਦੀ ਬਹਿਸ ਨੂੰ ਸ਼ੁਰੂ ਕਰ ਸਕਦਾ ਹੈ। ਅੱਤਵਾਦ 'ਤੇ ਸਵਾਲ ਹਰ ਸਮੇਂ ਰਹਿੰਦੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਕ ਚੀਨੀ ਨੇਤਾ ਨਾਲ ਸਹਿਮਤ ਹਨ ਕਿ ਅੱਤਵਾਦ ਦੋਵੇਂ ਦੇਸ਼ਾਂ ਦੀ ਸਾਂਝੀ ਸਮੱਸਿਆ ਹੈ। ਚੀਨ ਵਿਚ ਰਹਿਣ ਵਾਲੀ ਮੁਸਲਿਮ ਆਬਾਦੀ ਦਾ ਇਕ ਹਿੱਸਾ ਜ਼ੋਰ ਦਿਖਾਉਣ ਲੱਗਾ ਹੈ। ਚੀਨ ਦੇ ਨੇਤਾ ਇਸ ਬਗ਼ਾਵਤ ਨੂੰ ਨਜ਼ਰਅੰਦਾਜ਼ ਕਰ ਰਹੇ ਹਨ। ਪਰ ਉਨ੍ਹਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਜੋ ਚੀਨ ਦੇ ਮੁਸਲਮਾਨ ਕਰ ਰਹੇ ਹਨ, ਉਸ ਨੂੰ ਦੂਸਰੇ ਮੁਲਕਾਂ ਦੇ ਮੁਸਲਮਾਨਾਂ ਦਾ ਸਮਰਥਨ ਹੈ। ਫਿਰ ਵੀ ਚੀਨ ਨੂੰ ਗੈਰ-ਮੁਸਲਿਮ ਦੇਸ਼ਾਂ ਦੀ ਸਹਾਇਤਾ ਮਿਲੇਗੀ, ਕਿਉਂਕਿ ਅੱਤਵਾਦ ਨੂੰ ਮੁਸਲਿਮ ਕੱਟੜਪੁਣੇ ਵਜੋਂ ਦੇਖਿਆ ਜਾਂਦਾ ਹੈ।

E. mail : kuldipnayar09@gmail.com


ਖ਼ਬਰ ਸ਼ੇਅਰ ਕਰੋ

ਆਸੀਆਨ ਸਿਖਰ ਸੰਮੇਲਨ ਦੀ ਸਾਰਥਕਤਾ

ਫਿਲਪਾਈਨਜ਼ ਦੀ ਰਾਜਧਾਨੀ ਮਨੀਲਾ ਵਿਚ ਦੱਖਣ-ਪੂਰਬੀ ਏਸ਼ੀਆਈ ਦੇਸ਼ਾਂ ਦੇ ਸੰਘ ਜਿਸ ਨੂੰ ਆਸੀਆਨ (ਐਸੋਸੀਏਸ਼ਨ ਆਫ ਸਾਊਥ-ਈਸਟ ਏਸ਼ੀਅਨ ਨੇਸ਼ਨਜ਼) ਦੇ ਨਾਂਅ ਨਾਲ ਜਾਣਿਆ ਜਾਂਦਾ ਹੈ, ਦਾ ਸੰਮੇਲਨ ਚੱਲ ਰਿਹਾ ਹੈ। ਇਸ ਵਾਰ ਇਸ ਸੰਮੇਲਨ ਦੀ ਇਕ ਵਿਸ਼ੇਸ਼ਤਾ ਇਹ ਵੀ ਹੈ ਕਿ ਇਸ ਸੰਘ ਨੂੰ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX