ਤਾਜਾ ਖ਼ਬਰਾਂ


ਪੁਲਿਸ ਚੈਕਿੰਗ ਦੌਰਾਨ ਕਾਰ ਛੱਡ ਫ਼ਰਾਰ ਹੋਏ ਗੈਂਗਸਟਰ
. . .  34 minutes ago
ਜਲੰਧਰ, 23 ਫਰਵਰੀ - ਜਲੰਧਰ-ਫਗਵਾੜਾ ਮੁੱਖ ਜੀ.ਟੀ ਰੋਡ 'ਤੇ ਪਰਾਗਪੁਰ ਵਿਖੇ ਪੁਲਿਸ ਚੈਕਿੰਗ ਦੌਰਾਨ ਤਿੰਨ ਦੇ ਕਰੀਬ ਗੈਂਗਸਟਰ ਇਨੋਵਾ ਕਾਰ ਛੱਡ ਕੇ ਜਮਸ਼ੇਰ ਵੱਲ ਨੂੰ ਫ਼ਰਾਰ...
ਸਰਹੱਦ ਤੋਂ 5 ਕਰੋੜ ਦੀ ਹੈਰੋਇਨ ਬਰਾਮਦ
. . .  about 1 hour ago
ਫ਼ਿਰੋਜਪੁਰ 23 ਫਰਵਰੀ ( ਜਸਵਿੰਦਰ ਸਿੰਘ ਸੰਧੂ ) - ਹਿੰਦ ਪਾਕਿ ਕੌਮੀ ਸਰਹੱਦ ਫ਼ਿਰੋਜ਼ਪੁਰ ਸੈਕਟਰ ਅਧੀਨ ਪੈਂਦੀ ਚੌਕੀ ਸ਼ਾਮੇ ਕੇ ਦੇ ਖੇਤਰ ਵਿਚੋਂ 136 ਬਟਾਲੀਅਨ ਬੀਐਸਐਫ...
ਰਾਮ ਵਿਲਾਸ ਪਾਸਵਾਨ ਵੱਲੋਂ ਪੰਜਾਬ ਹਰਿਆਣਾ ਦੇ ਐਫ.ਸੀ.ਆਈ ਅਧਿਕਾਰੀਆਂ ਨਾਲ ਮੀਟਿੰਗ
. . .  about 1 hour ago
ਜ਼ੀਰਕਪੁਰ, 23 ਫਰਵਰੀ, (ਹਰਦੀਪ ਹੈਪੀ ਪੰਡਵਾਲਾ) - ਕੇਂਦਰੀ ਖਪਤਕਾਰ ਮਾਮਲੇ , ਖਾਦ ਅਤੇ ਸਰਵਜਨਕ ਵਿਤਰਨ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਅੱਜ ਪਟਿਆਲਾ - ਜ਼ੀਰਕਪੁਰ ਸੜਕ...
ਇਮਰਾਨ ਖਾਨ ਪਠਾਣ ਹਨ ਤਾਂ ਸਾਬਤ ਕਰਨ ਦਾ ਵਕਤ ਆ ਗਿਐ - ਮੋਦੀ
. . .  about 2 hours ago
ਟੋਂਕ, 23 ਫਰਵਰੀ - ਰਾਜਸਥਾਨ ਦੇ ਟੋਂਕ ਵਿਚ ਇਕ ਰੈਲੀ ਨੂੰ ਸੰਬੋਧਨ ਕਰਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ 'ਤੇ ਵੱਡਾ ਹਮਲਾ ਸਾਧਿਆ। ਉਨ੍ਹਾਂ ਕਿਹਾ...
ਕਸ਼ਮੀਰ 'ਚ ਤਾਇਨਾਤ ਹੋਈਆਂ ਬੀ.ਐਸ.ਐਫ. ਤੇ ਆਈ.ਟੀ.ਬੀ.ਪੀ. ਦੀਆਂ 100 ਕੰਪਨੀਆਂ
. . .  about 3 hours ago
ਸ੍ਰੀਨਗਰ, 23 ਫਰਵਰੀ - ਸਰਕਾਰ ਤੇ ਸੁਰੱਖਿਆ ਬਲ ਕਸ਼ਮੀਰ ਦੀ ਸਥਿਤੀ ਨਾਲ ਨਜਿੱਠਣ ਲਈ ਸਖ਼ਤੀ ਨਾਲ ਤਿਆਰ ਹੋ ਰਹੇ ਹਨ। ਇਸ ਲਈ ਸੂਬੇ 'ਚ ਸੁਰੱਖਿਆ ਬਲਾਂ ਦੀ 100 ਵਾਧੂ ਕੰਪਨੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਵੱਖਵਾਦੀਆਂ ਨੇਤਾਵਾਂ ਦੀ ਸੁਰੱਖਿਆ...
ਸ੍ਰੀਲੰਕਾ ਨੇ ਦੱਖਣੀ ਅਫ਼ਰੀਕਾ 'ਚ ਰਚਿਆ ਇਤਿਹਾਸ
. . .  about 4 hours ago
ਪੋਰਟ ਐਲੀਜਾਬੇਥ, 23 ਫਰਵਰੀ - ਕੁਸ਼ਲ ਮੈਂਡਿਸ ਤੇ ਓਸ਼ਾਡਾ ਫਰਨਾਡੋ ਵਿਚਕਾਰ ਤੀਸਰੇ ਵਿਕਟ ਲਈ 163 ਦੌੜਾਂ ਦੀ ਸਾਂਝੇਦਾਰੀ ਦੇ ਦਮ 'ਤੇ ਸ੍ਰੀਲੰਕਾ ਨੇ ਇਥੇ ਦੱਖਣੀ ਅਫਰੀਕਾ ਨੂੰ ਦੂਸਰੇ ਟੈਸਟ ਮੈਚ 'ਚ 8 ਵਿਕਟਾਂ ਨਾਲ ਹਰਾ ਦਿੱਤਾ। ਇੰਗਲੈਂਡ ਤੇ ਆਸਟ੍ਰੇਲੀਆ ਤੋਂ ਬਾਅਦ...
ਪਾਕਿਸਤਾਨ ਵੱਲੋਂ ਗੋਲੀਬਾਰੀ ਦੀ ਉਲੰਘਣਾ
. . .  about 4 hours ago
ਸ੍ਰੀਨਗਰ, 23 ਫਰਵਰੀ - ਜੰਮੂ ਕਸ਼ਮੀਰ ਦੇ ਰਾਜੌਰੀ ਸਥਿਤ ਨੌਸ਼ਹਿਰਾ ਸੈਕਟਰ 'ਚ ਅੱਜ 4.30 ਵਜੇ ਦੇ ਕਰੀਬ ਪਾਕਿਸਤਾਨ ਵਲੋਂ ਸੀਜ਼ਫਾਈਰ ਦਾ ਉਲੰਘਣ ਕੀਤਾ...
ਸੱਤਾ 'ਚ ਆਉਣ 'ਤੇ ਅਰਧ ਸੈਨਿਕ ਜਵਾਨਾਂ ਨੂੰ ਮਿਲੇਗਾ ਸ਼ਹੀਦ ਦਾ ਦਰਜਾ - ਰਾਹੁਲ ਗਾਂਧੀ
. . .  about 4 hours ago
ਨਵੀਂ ਦਿੱਲੀ, 23 ਫਰਵਰੀ - ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੇ ਸਰਕਾਰ ਵਿਚ ਆਉਣ 'ਤੇ ਕਾਰਵਾਈਆਂ ਦੌਰਾਨ ਹਲਾਕ ਹੋਣ ਵਾਲੇ ਨੀਮ ਫ਼ੌਜੀ ਜਵਾਨਾਂ ਨੂੰ ਸ਼ਹੀਦ ਦਾ ਦਰਜਾ ਮਿਲੇਗਾ। ਉਨ੍ਹਾਂ ਨੇ ਇਹ ਗੱਲ ਜੇ.ਐਲ.ਐਨ. ਸਟੇਡੀਅਮ ਵਿਚ...
ਭਾਰਤ ਦੀ ਕੁੱਝ ਜ਼ੋਰਦਾਰ ਕਰਨ ਦੀ ਇੱਛਾ ਨੂੰ ਸਮਝ ਸਕਦਾ ਹਾਂ - ਟਰੰਪ
. . .  about 5 hours ago
ਵਾਸ਼ਿੰਗਟਨ, 23 ਫਰਵਰੀ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਭਾਰਤ ਪਾਕਿਸਤਾਨ ਵਿਚਕਾਰ ਹਾਲਾਤ ਅਤਿ ਪ੍ਰਚੰਡ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ ਪੁਲਵਾਮਾ ਅੱਤਵਾਦੀ ਹਮਲੇ ਮਗਰੋਂ ਉਹ ਨਵੀਂ ਦਿੱਲੀ ਦੀ ਕੁੱਝ ਜ਼ੋਰਦਾਰ ਕਰਨ...
ਓ.ਆਈ.ਸੀ. ਦੀ ਬੈਠਕ 'ਚ ਭਾਰਤ ਨੂੰ 'ਗੈੱਸਟ ਆਫ਼ ਆਨਰ' ਵਜੋਂ ਦਿੱਤਾ ਗਿਆ ਸੱਦਾ
. . .  about 5 hours ago
ਨਵੀਂ ਦਿੱਲੀ, 23 ਫਰਵਰੀ- ਇਸਲਾਮਿਕ ਸਹਿਯੋਗ ਸੰਗਠਨ ਦੇ ਵਿਦੇਸ਼ ਮੰਤਰੀਆਂ ਦੀ ਬੈਠਕ 'ਚ ਭਾਗ ਲੈਣ ਲਈ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਬੁਲਾਇਆ ਗਿਆ ਹੈ। ਸੁਸ਼ਮਾ ਸਵਰਾਜ ਨੂੰ 'ਗੈੱਸਟ ਆਫ਼ ਆਨਰ' ਦੇ ਰੂਪ ...
ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦਿਵਾਉਣ ਦੀ ਮੰਗ ਨੂੰ ਲੈ ਕੇ ਕੇਜਰੀਵਾਲ ਵੱਲੋਂ ਭੁੱਖ ਹੜਤਾਲ ਦਾ ਐਲਾਨ
. . .  about 6 hours ago
ਨਵੀ ਦਿੱਲੀ, 23 ਫਰਵਰੀ(ਜਗਤਾਰ ਸਿੰਘ)- ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦਿਵਾਉਣ ਦੇ ਮੁੱਦੇ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ 1 ਮਾਰਚ ਤੋਂ ਬੇਮਿਆਦੀ ਭੁੱਖ ਹੜਤਾਲ ਕਰਨ ਦਾ ਐਲਾਨ ਕੀਤਾ ਗਿਆ....
ਕਸ਼ਮੀਰੀ ਵਿਦਿਆਰਥੀਆਂ ਦੀ ਸਹਾਇਤਾ ਲਈ ਕੈਪਟਨ ਸਰਕਾਰ ਨੇ ਜਾਰੀ ਕੀਤਾ ਹੈਲਪਲਾਈਨ ਨੰਬਰ
. . .  about 6 hours ago
ਚੰਡੀਗੜ੍ਹ, 23 ਫਰਵਰੀ- ਜੰਮੂ ਕਸ਼ਮੀਰ ਦੇ ਪੁਲਵਾਮਾ 'ਚ ਸੀ.ਆਰ.ਪੀ.ਐਫ. ਦੇ ਕਾਫ਼ਲੇ 'ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਸ਼ਮੀਰੀ ਵਿਦਿਆਰਥੀਆਂ ਨੂੰ ਪੂਰਾ ਸਮਰਥਨ ਦੇਣ ਭਰੋਸਾ ਦਿਵਾਇਆ ....
ਆਮ ਆਦਮੀ ਪਾਰਟੀ ਦਾ ਕੋਈ ਵੀ ਵਿਧਾਇਕ ਨਹੀਂ ਲੜੇਗਾ ਲੋਕ ਸਭਾ ਦੀ ਚੋਣ - ਮਾਨ
. . .  about 6 hours ago
ਨੂਰਪੁਰ ਬੇਦੀ, 23 ਫਰਵਰੀ (ਹਰਦੀਪ ਸਿੰਘ ਢੀਂਡਸਾ) - ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਲੋਕ ਸਭਾ ਸਾਂਸਦ ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਕੋਈ ਵੀ ਮੌਜੂਦਾ ਵਿਧਾਇਕ ਲੋਕ ਸਭਾ ਦੀਆਂ ਚੋਣਾਂ ਨਹੀਂ....
ਦੋ ਮੰਜ਼ਿਲਾਂ ਇਮਾਰਤ 'ਚ ਹੋਇਆ ਧਮਾਕਾ, 10 ਮੌਤਾਂ
. . .  about 7 hours ago
ਲਖਨਊ, 23 ਫਰਵਰੀ- ਉੱਤਰ ਪ੍ਰਦੇਸ਼ ਦੇ ਭਦੌਹੀ ਜ਼ਿਲ੍ਹੇ ਦੇ ਚੌਰੀ ਥਾਣਾ ਇਲਾਕੇ 'ਚ ਪਟਾਕਾ ਕਾਰੋਬਾਰੀ ਦੀ ਦੋ ਮੰਜ਼ਿਲਾਂ ਇਮਾਰਤ 'ਚ ਧਮਾਕਾ ਹੋਣ ਦੀ ਖ਼ਬਰ ਮਿਲੀ ਹੈ। ਇਹ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸ 'ਚ 10 ਲੋਕਾਂ ਦੀ ਮੌਤ ਹੋ ਗਈ ....
ਉਮਰਾਨੰਗਲ ਦੇ ਰਿਮਾਂਡ 'ਚ ਫ਼ਰੀਦਕੋਟ ਅਦਾਲਤ ਵੱਲੋਂ ਤਿੰਨ ਦਿਨ ਦਾ ਵਾਧਾ
. . .  about 7 hours ago
ਫ਼ਰੀਦਕੋਟ, 23 ਫ਼ਰਵਰੀ (ਜਸਵੰਤ ਪੁਰਬਾ, ਸਰਬਜੀਤ ਸਿੰਘ)- ਬਹਿਬਲ ਕਲਾਂ ਗੋਲੀ ਕਾਂਡ ਅਤੇ ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਸਿੱਟ) ਵੱਲੋਂ ਆਈ. ਜੀ. ਉਮਰਾਨੰਗਲ ਦਾ ....
ਸਾਡੀ ਲੜਾਈ ਕਸ਼ਮੀਰ ਲਈ ਹੈ, ਕਸ਼ਮੀਰੀਆਂ ਵਿਰੁੱਧ ਨਹੀਂ- ਮੋਦੀ
. . .  about 7 hours ago
ਈ. ਡੀ. ਦੇ ਕੋਲ ਮੌਜੂਦ ਦਸਤਾਵੇਜ਼ਾਂ ਦੀ ਕਾਪੀ ਪਾਉਣ ਲਈ ਪਟਿਆਲਾ ਹਾਊਸ ਕੋਰਟ ਪਹੁੰਚੇ ਵਾਡਰਾ
. . .  about 7 hours ago
ਕਾਰ ਸਮੇਤ ਭਾਖੜਾ ਨਹਿਰ 'ਚ ਡਿੱਗਿਆ ਨੌਜਵਾਨ, ਮੌਤ
. . .  about 8 hours ago
ਸ਼ਹੀਦ ਸੁਖਜਿੰਦਰ ਸਿੰਘ ਦੀ ਯਾਦ 'ਚ ਪਿੰਡ ਗੱਡੀਵਿੰਡ ਧੱਤਲ ਵਿਖੇ ਬਣਾਇਆ ਜਾਵੇਗਾ ਖੇਡ ਸਟੇਡੀਅਮ
. . .  about 8 hours ago
ਸਿੱਖਿਆ ਸਕੱਤਰ ਦਾ ਮਾਝੇ 'ਚ ਵੀ ਹੋਇਆ ਵਿਰੋਧ, ਫੂਕਿਆ ਗਿਆ ਪੁਤਲਾ
. . .  about 8 hours ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 30 ਕੱਤਕ ਸੰਮਤ 549
ਵਿਚਾਰ ਪ੍ਰਵਾਹ: ਆਰਥਿਕ ਸੁਰੱਖਿਆ ਅਤੇ ਆਰਥਿਕ ਨਿਰਭਰਤਾ ਤੋਂ ਬਿਨਾਂ ਵਿਅਕਤੀ ਦੀ ਆਜ਼ਾਦੀ ਟਿਕ ਨਹੀਂ ਸਕਦੀ। -ਫਰੈਂਕਲਿਨ ਰੂਜ਼ਵੈਲਟ

ਸੰਪਾਦਕੀ

ਕਿਉਂ ਅਸਫ਼ਲ ਹੋ ਰਹੇ ਹਨ ਧੁਆਂਖੀ ਧੁੰਦ ਦੇ ਮਸਲੇ ਨੂੰ ਹੱਲ ਕਰਨ ਦੇ ਯਤਨ ?

ਸਾਡੇ ਕੋਲ ਟੈਡੀ ਨਾਂਅ ਦਾ ਇਕ ਵੱਡੇ-ਵੱਡੇ ਵਾਲਾਂ ਵਾਲਾ ਕੁੱਤਾ ਸੀ। ਸੈਲਫ਼ 'ਤੇ ਪਈਆਂ ਕਿਤਾਬਾਂ ਖਰਾਬ ਕਰਨ ਤੋਂ ਇਲਾਵਾ ਆਪਣਾ ਭੋਜਨ ਲੱਭਣ ਲਈ ਜਾਂ ਸ਼ਿਕਾਰ ਕਰਨ ਲਈ ਜਾਂ ਕਿਸੇ ਨੂੰ ਨੁਕਸਾਨ ਪਹੁੰਚਾਉਣ ਲਈ ਉਸ ਨੂੰ ਕੁਝ ਵੀ ਕਰਨ ਦੀ ਲੋੜ ਨਹੀਂ ਸੀ। ਇਕ ਸ਼ਾਮ ਉਸ ਨੇ ਰਸੋਈ ...

ਪੂਰੀ ਖ਼ਬਰ »

ਸੰਗੀਤ ਖੇਤਰ ਦੇ ਲੋਕਾਂ ਨੂੰ ਵੀ ਪੈਣ ਲੱਗੀ ਹਿੰਸਕ ਗੀਤਾਂ ਦੀ ਮਾਰ

ਕਤਲਾਂ ਦੀਆਂ ਖ਼ਬਰਾਂ ਹਰ ਰੋਜ਼ ਆਉਂਦੀਆਂ ਹਨ ਤੇ ਕਤਲਾਂ ਦੇ ਵੱਖੋ-ਵੱਖਰੇ ਕਾਰਨ ਹਨ। ਕਿਤੇ ਅਣਖ ਕਾਰਨ ਗੋਲੀ ਚਲਦੀ ਹੈ, ਕਿਤੇ ਜ਼ਮੀਨੀ ਵਿਵਾਦ ਕਰਕੇ, ਕਿਤੇ ਭਾੜੇ ਦੇ ਕਾਤਲ ਕਿਸੇ ਦੇ ਕਹੇ 'ਤੇ ਬੰਦਾ ਮਾਰਦੇ ਹਨ ਤੇ ਕਿਤੇ ਪੁਰਾਣੀ ਕਿੜ੍ਹ ਕਾਰਨ ਗੋਲੀ ਵੱਜਦੀ ਹੈ। ਖ਼ਬਰਾਂ ਪੜ੍ਹ ਮੈਂ ਹੈਰਾਨ, ਪ੍ਰੇਸ਼ਾਨ ਹੋ ਜਾਂਦਾ ਹਾਂ ਕਿ ਪੰਜਾਬ 'ਚ ਹੋ ਕੀ ਰਿਹਾ ਹੈ? ਪੰਜਾਬ ਕਿਹੜੀਆਂ ਗੱਲਾਂ ਕਰਕੇ ਜਾਣਿਆ ਜਾਂਦਾ ਸੀ ਤੇ ਹੁਣ ਪੰਜਾਬ ਦੀ ਪਛਾਣ ਕੀ ਬਣ ਗਈ ਹੈ? ਪਿਛਲੀ ਸਰਕਾਰ ਮੌਕੇ ਵੀ ਤੇ ਹੁਣ ਵਾਲੀ ਵੇਲ਼ੇ ਵੀ ਹਾਲਾਤ ਇੱਕੋ ਜਹੇ ਹਨ। ਕਾਤਲ ਲੱਭਦੇ ਨਹੀਂ ਜਾਂ ਬੜੀ ਮੁਸ਼ਕਿਲ ਨਾਲ ਕਈ ਕਈ ਮਹੀਨਿਆਂ ਮਗਰੋਂ ਲੱਭਦੇ ਹਨ।
ਪਿਛਲੇ ਦਿਨੀਂ ਗੀਤ ਬਰਾੜ ਨਾਂਅ ਦੀ ਇਕ ਕੁੜੀ ਦਾ ਕਤਲ ਹੋਇਆ। ਸਿਰਫ਼ ਫ਼ਿਲਮੀ ਖੇਤਰ ਦੇ ਲੋਕ ਹੀ ਗੀਤ ਬਾਰੇ ਜਾਣਦੇ ਸਨ, ਪਰ ਉਸ ਦੇ ਕਤਲ ਦੀਆਂ ਖ਼ਬਰਾਂ ਸਾਹਮਣੇ ਆਉਣ ਮਗਰੋਂ ਹਰ ਕੋਈ ਉਹਦੇ ਬਾਰੇ ਜਾਣ ਗਿਆ। ਉਹ ਮੇਕਅੱਪ ਕਲਾਕਾਰ ਸੀ। ਕਿਸੇ ਫ਼ਿਲਮ, ਗੀਤ, ਇਸ਼ਤਿਹਾਰ ਦਾ ਫ਼ਿਲਮਾਂਕਣ ਕਰਨਾ ਹੋਵੇ ਤਾਂ ਮੇਕਅੱਪ ਕਲਾਕਾਰ ਦਾ ਕੰਮ ਮਹੱਤਵਪੂਰਨ ਹੁੰਦਾ ਹੈ। ਉਹ ਕਲਾਕਾਰਾਂ ਦੇ ਚਿਹਰਿਆਂ ਨੂੰ ਸੰਵਾਰਦਾ ਹੈ, ਬਦਲਦਾ ਹੈ। ਗੀਤ ਵੀ ਉਨ੍ਹਾਂ ਕਲਾਕਾਰਾਂ ਵਿਚੋਂ ਇਕ ਸੀ। ਪਰ ਉਸੇ ਖੇਤਰ ਦੇ ਇਕ ਸਿਰਫਿਰੇ ਨੇ ਉਸ ਦਾ ਕਤਲ ਕਰ ਦਿੱਤਾ। ਕਾਰਨ ਹੋਰ ਵੀ ਦੁਖਦਾਈ। ਉਹ ਗੀਤ ਤੋਂ ਉਧਾਰੇ ਪੈਸੇ ਲੈਂਦਾ ਰਿਹਾ ਤੇ ਜਦੋਂ ਉਸ ਨੇ ਪੈਸੇ ਵਾਪਸ ਮੰਗਣੇ ਸ਼ੁਰੂ ਕੀਤੇ ਤਾਂ ਉਸ ਨੇ ਕੁੜੀ ਮਾਰਨ ਦੀ ਵਿਉਂਤ ਬਣਾ ਲਈ ਰਾਜਪੁਰਾ 'ਚੋਂ ਉਹਦੀ ਲਾਸ਼ ਮਿਲੀ। ਪਰ ਪੁਲਿਸ ਨੇ ਗੁੱਥੀ ਸੁਲਝਾਉਣ ਦਾ ਦਾਅਵਾ ਕਰ ਦਿੱਤਾ।
ਹੁਣ ਸਵਾਲ ਇਹ ਹੈ ਕਿ ਗੀਤ ਜਾਂ ਗੀਤ ਵਰਗੇ ਲੋਕਾਂ ਦਾ ਕਸੂਰ ਕੀ ਹੈ? ਇੱਕ ਤਾਂ ਉਹ ਪੈਸੇ ਟਕੇ ਨਾਲ ਕਿਸੇ ਦੀ ਮਦਦ ਕਰਦੇ ਹਨ, ਦੂਜਾ ਜਾਨ ਗੁਆਉਂਦੇ ਹਨ। ਇਸ ਦਾ ਮਤਲਬ ਤਾਂ ਕਿਸੇ ਦੀ ਮਦਦ ਨਹੀਂ ਕਰਨੀ ਚਾਹੀਦੀ। ਇਸ ਦਾ ਅਰਥ ਇਹ ਨਿਕਲਿਆ ਕਿ ਜਾਂ ਤੁਸੀਂ ਪੈਸੇ ਦੀ ਵਾਪਸੀ ਭੁੱਲ ਜਾਓ ਜਾਂ ਜ਼ਿੰਦਗੀ ਤੋਂ ਹੱਥ ਧੋਣ ਲਈ ਤਿਆਰ ਰਹੋ।
ਨਾਲੇ ਮੱਦਦ ਕਰੋ, ਨਾਲੇ ਮਰੋ। ਇਹ ਕਿਹੜਾ ਅਸੂਲ ਹੋਇਆ। ਸਾਡਾ ਸਮਾਜ ਵਣ-ਵਣ ਦੀ ਲੱਕੜੀ ਹੈ, ਇਸ ਲਈ ਇੱਥੇ ਮੂਰਖਾਂ ਤੋਂ ਮੂਰਖ ਤੇ ਸਿਆਣਿਆਂ ਤੋਂ ਸਿਆਣਿਆਂ ਦੀ ਘਾਟ ਨਹੀਂ। ਗੀਤ ਬਰਾੜ ਦੇ ਕਤਲ ਮਗਰੋਂ ਉਸ ਦੇ ਹਮਖਿਆਲ ਸਾਥੀਆਂ ਨੇ ਮੋਮਬੱਤੀ ਮਾਰਚ ਕੱਢਿਆ ਤੇ ਹਥਿਆਰੀ ਵਰਤਾਰੇ ਖਿਲਾਫ਼ ਆਵਾਜ਼ ਬੁਲੰਦ ਕਰਨ ਦਾ ਫ਼ੈਸਲਾ ਲਿਆ। ਉਨ੍ਹਾਂ 'ਫੇਸਬੁਕ' 'ਤੇ ਇਕ ਸਫ਼ਾ ਤਿਆਰ ਕੀਤਾ, ਜਿਸ ਨਾਲ ਹਜ਼ਾਰਾਂ ਲੋਕ ਜੁੜ ਚੁੱਕੇ ਹਨ। ਇਹ ਸਾਥੀ ਉਸ ਗੀਤ ਲਈ 'ਯੂ ਟਿਊਬ' 'ਤੇ ਰਿਪੋਰਟ ਕਰਦੇ ਹਨ, ਜਿਹੜੇ ਗੀਤਾਂ ਵਿੱਚ ਅਸੱਭਿਅਕ ਸ਼ਬਦਵਾਲੀ ਜਾਂ ਹਿੰਸਕ ਵਰਤਾਰਾ ਪੇਸ਼ ਕੀਤਾ ਹੁੰਦਾ ਹੈ। ਪਹਿਲੇ ਪੜਾਅ ਤਹਿਤ ਉਸ 'ਕਲਾਕਾਰ' ਨੂੰ ਚੁਣਿਆ ਗਿਆ, ਜਿਸ ਨੇ ਜੇਲ੍ਹਾਂ ਵਿਚੋਂ ਫੋਨ ਆਉਣ ਅਤੇ ਜੱਟ ਦੀ ਪਹੁੰਚ ਨਾ ਪਰਖਣ ਦਾ ਐਲਾਨ ਕੀਤਾ। ਉਹ ਕਲਾਕਾਰ ਪਹਿਲਾਂ ਚੰਗਾ ਭਲਾ ਗਾਉਂਦਾ ਸੀ, ਪਰ ਪਿਛਲੇ ਕੁਝ ਕੁ ਗਾਣਿਆਂ ਨਾਲ ਲੀਹੋਂ ਉੱਤਰ ਚੁੱਕਾ ਹੈ। ਹੁਣ ਉਸ ਨੂੰ ਲਗਦਾ ਹੈ ਕਿ ਹਿੱਟ ਉਹੀ ਹੁੰਦਾ, ਜਿਹੜਾ ਉਜੱਡਤਾ ਪੇਸ਼ ਕਰੇ, ਬੰਦੇ ਮਾਰਨ ਨੂੰ ਬਹਾਦਰੀ ਨਾਲ ਜੋੜੇ। ਸੁਣਨ ਵਾਲੇ ਉਸ ਨੂੰ ਸੁਣੀ ਵੀ ਜਾਂਦੇ ਨੇ, ਪਰ ਜਿਨ੍ਹਾਂ ਨੂੰ ਨਹੀਂ ਚੰਗਾ ਲਗਦਾ, ਉਨ੍ਹਾਂ ਉਸ ਖਿਲਾਫ਼ ਝੰਡਾ ਚੁੱਕਿਆ ਹੋਇਆ ਹੈ।
ਉਸ ਵਰਗੇ ਕਲਾਕਾਰ ਪੰਜਾਬ ਵਿਚ ਦਰਜਨਾਂ ਹਨ, ਜਿਹੜੇ ਹਨ ਤਾਂ 'ਕਲੰਕਾਰ', ਪਰ ਵੇਸਭੂਸ਼ਾ ਕਲਾਕਾਰਾਂ ਵਾਲੀ ਪਹਿਨਦੇ ਹਨ। ਇਹ ਲੋਕ ਦੱਸਦੇ ਹਨ ਕਿ ਅਣਖੀ ਪੰਜਾਬੀ ਉਹ ਹੈ, ਜਿਹੜਾ ਕਿਸੇ ਦੀ ਟੈਂ ਨਹੀਂ ਮੰਨਦਾ। ਜਿਹੜਾ ਡੱਬ 'ਚ ਰਿਵਾਲਵਰ ਰੱਖਦਾ ਹੈ। ਜਿਸ ਨੂੰ ਪੁਲਿਸ, ਅਦਾਲਤਾਂ, ਜੇਲ੍ਹਾਂ ਦੀ ਕੋਈ ਪ੍ਰਵਾਹ ਨਹੀਂ। ਜਿਸ ਨੂੰ ਜੇਲ੍ਹ ਜਾਣ ਵੇਲ਼ੇ ਏਨਾ ਚਾਅ ਹੁੰਦਾ, ਜਿਵੇਂ ਨਵੇਂ ਵਿਆਹੇ ਮੁੰਡੇ ਨੂੰ ਸਹੁਰੀਂ ਜਾਣ ਵੇਲ਼ੇ। ਇਹ ਗਵੱਈਏ ਉਸ ਵਿਅਕਤੀ ਨੂੰ ਇਨਸਾਨ ਮੰਨਣ ਲਈ ਤਿਆਰ ਨਹੀਂ, ਜਿਸ ਕੋਲ ਹਥਿਆਰ ਦਾ ਲਾਇਸੰਸ ਨਹੀਂ। ਜਿਨ੍ਹਾਂ ਨੂੰ ਅਸੀਂ ਲੁੱਚੇ, ਲੰਡੇ ਆਖਦੇ ਹਾਂ, ਉਨ੍ਹਾਂ ਨੂੰ ਇਹ ਸਨਮਾਨ ਦਿੰਦੇ ਹਨ। ਇਸ ਤਰ੍ਹਾਂ ਦੇ ਬੋਲ ਕੁਬੋਲ ਨਾਲ ਇਨ੍ਹਾਂ ਦਾ ਤੋਰੀ ਫੁਲਕਾ ਚਲਦਾ ਹੈ। ਇਹ ਜਿੰਨਾ ਜਵਾਨੀ ਨੂੰ ਵਿਗਾੜਨਗੇ, ਜਵਾਨੀ ਓਨਾ ਇਨ੍ਹਾਂ ਦੇ ਨੇੜੇ ਆਵੇਗੀ। ਜਵਾਨੀ ਨੂੰ ਪਤਾ ਹੀ ਨਹੀਂ ਹੁੰਦਾ ਕਿ ਇਹ ਰਬੜ ਦੀਆਂ ਗੋਲੀਆਂ ਚਲਾਉਣ ਵਾਲੇ ਲੋਕ ਸਾਨੂੰ ਅਸਲ ਗੋਲੀਆਂ ਚਲਾਉਣ ਲਈ ਉਕਸਾ ਕੇ ਤਮਾਸ਼ਾ ਦੇਖਦੇ ਹਨ।
ਪਿਛਲੇ ਦਿਨੀਂ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ। ਸਟੇਜ 'ਤੇ ਕਲਾਕਾਰ ਗਾ ਰਿਹਾ ਹੈ। ਭੂਤਰੇ ਬਰਾਤੀਆਂ ਵਿੱਚੋਂ ਇੱਕ ਆਪਣੀ ਬੰਦੂਕ ਦਾ ਮੂੰਹ ਸਟੇਜ ਵੱਲ ਕਰ ਲੈਂਦਾ ਹੈ। ਫਿਰ ਕਲਾਕਾਰ ਕਦੇ ਢੋਲਕੀ ਵਾਲੇ ਪਿੱਛੇ ਲੁਕਦਾ, ਕਦੇ ਬੈਂਜੋ ਵਾਲੇ ਪਿੱਛੇ। ਹੁਣ ਲੋਕ ਸਵਾਲ ਕਰ ਰਹੇ ਹਨ ਕਿ ਜੇ ਤੁਸੀਂ ਏਨੇ ਬਹਾਦਰ ਹੋ, ਗੋਲੀਆਂ ਵਰ੍ਹਾਉਣ ਤੇ ਵਰ੍ਹਦੀਆਂ 'ਚ ਖੜ੍ਹਨ ਦਾ ਜਜ਼ਬਾ ਹੈ ਤਾਂ ਬੰਦੂਕ ਮੂਹਰੇ ਕਿਉਂ ਨਹੀਂ ਖੜ੍ਹਦੇ? ਨਾਲੇ ਤੁਹਾਡੀ ਬਹਾਦਰੀ ਦਾ ਪਤਾ ਲੱਗ ਜਾਂਦਾ। ਲੋਕਾਂ ਦੇ ਜਵਾਨ ਪੁੱਤ ਵਿਗਾੜ ਕੇ ਤੁਸੀਂ ਆਪਣੇ ਬੈਂਕ ਖਾਤੇ ਭਰਦੇ ਓ ਤੇ ਪੰਜਾਬ ਨੂੰ ਤਬਾਹੀ ਦੇ ਕੰਢੇ 'ਤੇ ਪਹੁੰਚਾਉਣ 'ਚ ਯੋਗਦਾਨ ਪਾਉਂਦੇ ਹੋ।
ਪਿਛਲੇ ਦਿਨੀਂ ਇਕ ਜੇਲ੍ਹ ਵਿਚ ਇਕ ਗੈਂਗਸਟਰ ਦਾ ਜਨਮ ਦਿਨ ਮਨਾਏ ਜਾਣ ਦੀਆਂ ਖ਼ਬਰਾਂ ਆਈਆਂ ਸਨ। ਉਸ ਦੇ ਸਾਥੀ ਗਾਣਿਆਂ 'ਤੇ ਭੰਗੜਾ ਪਾ ਰਹੇ ਹਨ। ਹੱਥਾਂ ਵਿਚ ਮਹਿੰਗੇ ਮੋਬਾਈਲ ਹਨ। ਇਹ ਸਭ ਦੱਸਣ ਲਈ ਕਾਫੀ ਹੈ ਕਿ ਪੰਜਾਬ ਦਾ ਕੀ ਬਣ ਚੁੱਕਾ ਹੈ ਤੇ ਕੀ ਹੋਰ ਬਣ ਸਕਦਾ ਹੈ। 'ਜਵਾਨ ਪੀੜ੍ਹੀ ਜੋ ਪਸੰਦ ਕਰਦੀ ਹੈ, ਅਸੀਂ ਤਾਂ ਉਹੀ ਗਾਉਂਦੇ ਹਾਂ', ਕਹਿ ਕੇ ਪੱਲਾ ਨਹੀਂ ਝਾੜਿਆ ਜਾ ਸਕਦਾ। ਜਿਨ੍ਹਾਂ ਨੇ ਅੱਜ ਤੱਕ ਹਿੰਸਕ ਗੀਤ ਨਹੀਂ ਗਾਏ, ਸੱਭਿਅਕ ਇਨਸਾਨ ਹੋਣ ਦਾ ਸਬੂਤ ਦਿੱਤਾ, ਉਨ੍ਹਾਂ ਵਿੱਚੋਂ ਕਈ ਦੋ-ਦੋ ਦਹਾਕਿਆਂ ਤੋਂ ਅੱਜ ਵੀ ਲੋਕ ਦਿਲਾਂ ਦੇ ਮਹਿਰਮ ਬਣੇ ਹੋਏ ਹਨ। ਦੂਜੇ ਪਾਸੇ ਜਿਹੜੇ ਗੀਤਾਂ ਜ਼ਰੀਏ ਝੱਲ ਖਿਲਾਰਦੇ ਹਨ, ਉਹ ਦੋ-ਚਾਰ ਸਾਲ ਬਾਅਦ ਲੱਭਿਆਂ ਨਹੀਂ ਲੱਭਦੇ।
ਸੋ ਗੀਤ ਬਰਾੜ ਦਾ ਕਾਤਲ ਸਿਰਫ਼ ਆਸਟਰੇਲੀਆ ਵਿਚੋਂ ਆਇਆ ਉਹ ਮੂਰਖ ਹੀ ਨਹੀਂ, ਅਸੀਂ ਸਾਰੇ ਵੀ ਕਿਤੇ ਨਾ ਕਿਤੇ ਹਾਂ। ਅਸੀਂ ਗ਼ਲਤ ਨੂੰ ਗ਼ਲਤ ਕਹਿ ਨਹੀਂ ਸਕੇ ਤੇ ਸਵਾਰਥੀ ਲੋਕ ਚੰਮ ਦੀਆਂ ਚਲਾਉਂਦੇ ਰਹਿੰਦੇ ਹਨ।

-37, ਪ੍ਰੀਤ ਇਨਕਲੇਵ, ਲੱਧੇਵਾਲੀ, ਜਲੰਧਰ।
ਮੋ: 98141-78883


ਖ਼ਬਰ ਸ਼ੇਅਰ ਕਰੋ

ਅੰਗਰੇਜ਼ਾਂ ਵਲੋਂ ਨਿਰਧਾਰਤ ਹੱਦਬੰਦੀ ਵਿਚ ਹਨ ਭਾਰਤ-ਚੀਨ ਵਿਵਾਦ ਦੀਆਂ ਜੜ੍ਹਾਂ

ਇਹ ਇਕ ਆਮ ਜਿਹੀ ਗੱਲ ਹੈ। ਚੀਨ ਅਰੁਣਾਚਲ ਪ੍ਰਦੇਸ਼ 'ਤੇ ਭਾਰਤੀ ਸ਼ਾਸਨ ਦਾ ਵਿਰੋਧ ਕਰਦਾ ਹੈ। ਦੂਸਰੇ ਪਾਸੇ, ਭਾਰਤ ਇਸ ਵਿਰੋਧ ਨੂੰ ਨਜ਼ਰਅੰਦਾਜ਼ ਕਰਦੇ ਹੋਏ ਇਸ ਉੱਤਰ-ਪੂਰਬੀ ਸੂਬੇ ਨੂੰ ਆਪਣਾ ਮੰਨਦਾ ਹੈ। ਭਾਰਤੀ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਦੇ ਅਰੁਣਾਚਲ ਪ੍ਰਦੇਸ਼ ...

ਪੂਰੀ ਖ਼ਬਰ »

ਆਸੀਆਨ ਸਿਖਰ ਸੰਮੇਲਨ ਦੀ ਸਾਰਥਕਤਾ

ਫਿਲਪਾਈਨਜ਼ ਦੀ ਰਾਜਧਾਨੀ ਮਨੀਲਾ ਵਿਚ ਦੱਖਣ-ਪੂਰਬੀ ਏਸ਼ੀਆਈ ਦੇਸ਼ਾਂ ਦੇ ਸੰਘ ਜਿਸ ਨੂੰ ਆਸੀਆਨ (ਐਸੋਸੀਏਸ਼ਨ ਆਫ ਸਾਊਥ-ਈਸਟ ਏਸ਼ੀਅਨ ਨੇਸ਼ਨਜ਼) ਦੇ ਨਾਂਅ ਨਾਲ ਜਾਣਿਆ ਜਾਂਦਾ ਹੈ, ਦਾ ਸੰਮੇਲਨ ਚੱਲ ਰਿਹਾ ਹੈ। ਇਸ ਵਾਰ ਇਸ ਸੰਮੇਲਨ ਦੀ ਇਕ ਵਿਸ਼ੇਸ਼ਤਾ ਇਹ ਵੀ ਹੈ ਕਿ ਇਸ ਸੰਘ ਨੂੰ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX