ਤਾਜਾ ਖ਼ਬਰਾਂ


ਅਰੁਣ ਨਾਰੰਗ ਨੇ ਸਦਨ 'ਚ ਚੁੱਕਿਆ ਰਿਸ਼ਵਤ ਲੈ ਕੇ ਬਿਜਲੀ ਦੇ ਮੀਟਰ ਲਗਾਉਣ ਦਾ ਮੁੱਦਾ
. . .  2 minutes ago
'ਪੜ੍ਹੋ ਪੰਜਾਬ ਪੜ੍ਹਾਓ ਪੰਜਾਬ' ਦੀ ਟੈਸਟਿੰਗ ਨੂੰ ਲੈ ਕੇ ਸਕੂਲਾਂ 'ਚ ਪੁਲਿਸ ਤਾਇਨਾਤ
. . .  9 minutes ago
ਨੂਰਪੁਰ ਬੇਦੀ, 22 ਫਰਵਰੀ (ਹਰਦੀਪ ਸਿੰਘ ਢੀਂਡਸਾ)- ਪੰਜਾਬ ਸਿੱਖਿਆ ਵਿਭਾਗ ਵੱਲੋਂ ਅੱਜ 'ਪੜ੍ਹੋ ਪੰਜਾਬ ਪੜ੍ਹਾਓ ਪੰਜਾਬ' ਮੁਹਿੰਮ ਦੇ ਤਹਿਤ ਸਰਕਾਰੀ ਪ੍ਰਾਇਮਰੀ ਸਕੂਲਾਂ 'ਚ ਵਿਦਿਆਰਥੀਆਂ ਦੀ ਕੀਤੀ ਜਾ ਰਹੀ ਟੈਸਟਿੰਗ ....
ਬਜਟ ਇਜਲਾਸ : ਪੰਜਾਬ 'ਚ ਸਰਕਾਰ ਵੱਲੋਂ ਨਵੇਂ ਕਾਲਜ ਬਣਾਉਣ ਦੇ ਐਲਾਨ 'ਤੇ ਚਰਚਾ ਜਾਰੀ
. . .  22 minutes ago
ਚੰਡੀਗੜ੍ਹ, 22 ਫਰਵਰੀ (ਵਿਕਰਮਜੀਤ ਸਿੰਘ ਮਾਨ)- ਪੰਜਾਬ ਵਿਧਾਨ ਸਭਾ 'ਚ ਬਜਟ ਇਜਲਾਸ ਦੀ ਕਾਰਵਾਈ ਦੌਰਾਨ ਪੰਜਾਬ 'ਚ ਸਰਕਾਰ ਵੱਲੋਂ ਨਵੇਂ ਕਾਲਜ ਬਣਾਉਣ ਦੇ ਐਲਾਨ 'ਤੇ ਚਰਚਾ....
ਪੰਜਾਬ ਵਿਧਾਨ ਸਭਾ 'ਚ ਸਵਾਲ ਜਵਾਬ ਦੀ ਕਾਰਵਾਈ ਹੋਈ ਸ਼ੁਰੂ
. . .  20 minutes ago
ਚੰਡੀਗੜ੍ਹ, 22 ਫਰਵਰੀ (ਵਿਕਰਮਜੀਤ ਸਿੰਘ ਮਾਨ)- ਪੰਜਾਬ ਵਿਧਾਨ ਸਭਾ 'ਚ ਬਜਟ ਇਜਲਾਸ ਦੀ ਕਾਰਵਾਈ ਦੌਰਾਨ ਸਵਾਲ ਜਵਾਬ ਦੀ ਕਾਰਵਾਈ ਸ਼ੁਰੂ ਹੋ....
ਫ਼ਿਰੋਜ਼ਪੁਰ 'ਚ ਬੀ. ਐੱਸ. ਐੱਫ. ਨੇ ਕੌਮਾਂਤਰੀ ਸਰਹੱਦ ਤੋਂ ਬਰਾਮਦ ਕੀਤੀ ਕਰੋੜਾਂ ਰੁਪਏ ਦੀ ਹੈਰੋਇਨ
. . .  43 minutes ago
ਫ਼ਿਰੋਜ਼ਪੁਰ, 22 (ਜਸਵਿੰਦਰ ਸਿੰਘ ਸੰਧੂ)- ਭਾਰਤ ਪਾਕਿਸਤਾਨ ਕੌਮੀ ਸਰਹੱਦ 'ਤੇ ਪੈਂਦੀ ਚੌਕੀ ਮੱਬੋ ਕੇ ਦੇ ਖੇਤਰ 'ਚ ਬੀਤੀ ਦੇਰ ਰਾਤ ਪਾਕਿਸਤਾਨੀ ਘੁਸਪੈਠੀਆਂ ਵਲੋਂ ਭਾਰਤੀ ਖੇਤਰ 'ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਬੀ. ਐੱਸ. ਐੱਫ. ਦੇ ਜਵਾਨਾਂ ਵਲੋਂ ਲਲਕਾਰਦਿਆਂ ਚਲਾਈਆਂ ਗਈਆਂ...
ਡੀ. ਐੱਸ. ਹੁੱਡਾ ਨੇ ਕਾਂਗਰਸ 'ਚ ਸ਼ਾਮਲ ਹੋਣ ਦੀਆਂ ਖ਼ਬਰਾਂ ਨੂੰ ਨਕਾਰਿਆ
. . .  about 1 hour ago
ਨਵੀਂ ਦਿੱਲੀ, 22 ਫਰਵਰੀ- ਸਰਜੀਕਲ ਸਟ੍ਰਾਈਕ ਦੀ ਨਿਗਰਾਨੀ ਕਰਨ ਵਾਲੇ ਲੈਫ਼ਟੀਨੈਂਟ ਜਨਰਲ ਡੀ. ਐੱਸ. ਹੁੱਡਾ (ਸੇਵਾ ਮੁਕਤ) ਨੇ ਕਾਂਗਰਸ 'ਚ ਸ਼ਾਮਲ ਹੋਣ ਦੀਆਂ ਖ਼ਬਰਾਂ ਨੂੰ ਨਕਾਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਕਾਂਗਰਸ 'ਚ ਸ਼ਾਮਲ...
ਕਸ਼ਮੀਰੀ ਵਿਦਿਆਰਥੀਆਂ ਨੂੰ ਸੁਰੱਖਿਆ ਮੁਹੱਈਆ ਕਰਾਉਣ ਦੇ ਮੁੱਦੇ 'ਤੇ ਸੁਪਰੀਮ ਕੋਰਟ 'ਚ ਅੱਜ ਹੋਵੇਗੀ ਸੁਣਵਾਈ
. . .  about 1 hour ago
ਨਵੀਂ ਦਿੱਲੀ, 22 ਫਰਵਰੀ- ਬੀਤੇ ਹਫ਼ਤੇ ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਸੀ. ਆਰ. ਪੀ. ਐੱਫ. ਦੇ ਕਾਫ਼ਲੇ 'ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਰਹਿਣ ਵਾਲੇ ਕਸ਼ਮੀਰੀ ਵਿਦਿਆਰਥੀਆਂ 'ਤੇ ਹੋ ਰਹੇ ਹਮਲਿਆਂ ਨਾਲ ਜੁੜੇ ਮਾਮਲੇ 'ਤੇ ਅੱਜ ਸੁਪਰੀਮ ਕੋਰਟ 'ਚ ਸੁਣਵਾਈ...
ਪੰਜਾਬ ਦੇ ਸਕੂਲਾਂ 'ਚ ਚੱਲ ਰਹੇ 'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਦੀ ਅੱਜ ਹੋ ਰਹੀ ਟੈਸਟਿੰਗ ਲਈ ਮੁਹੱਈਆ ਹੋਵੇਗੀ ਪੁਲਿਸ ਸੁਰੱਖਿਆ
. . .  about 2 hours ago
ਸੰਗਰੂਰ, 22 ਫਰਵਰੀ (ਧੀਰਜ ਪਸ਼ੋਰੀਆ)- ਪੰਜਾਬ ਦੇ ਸਕੂਲਾਂ 'ਚ ਚੱਲ ਰਹੇ 'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਪ੍ਰਾਜੈਕਟ ਦਾ ਬੇਸ਼ੱਕ ਵੱਡੀ ਗਿਣਤੀ 'ਚ ਅਧਿਆਪਕਾਂ ਨੇ ਅਧਿਆਪਕ ਸੰਘਰਸ਼ ਕਮੇਟੀ ਦੇ ਸੱਦੇ 'ਤੇ ਬਾਈਕਾਟ ਕੀਤਾ ਹੋਇਆ ਹੈ ਪਰ ਸਿੱਖਿਆ ਸਕੱਤਰ ਨੇ ਅੱਜ ਹਰ ਹਾਲਾਤ 'ਚ ਸਕੂਲਾਂ 'ਚ ਇਸ...
ਜੰਮੂ-ਕਸ਼ਮੀਰ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ ਜਾਰੀ
. . .  about 2 hours ago
ਸ੍ਰੀਨਗਰ, 22 ਫਰਵਰੀ- ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਵਾਰਪੋਰਾ ਇਲਾਕੇ 'ਚ ਅੱਜ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ ਚੱਲ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਸੁਰੱਖਿਆ ਬਲਾਂ ਨੇ ਇੱਥੇ ਕੁਝ ਅੱਤਵਾਦੀਆਂ ਨੂੰ...
ਅੱਜ ਦਾ ਵਿਚਾਰ
. . .  about 2 hours ago
ਇੱਕ ਲੜਕੀ ਤੇ ਦੋ ਨਬਾਲਗ ਲੜਕਿਆਂ ਖਾਧੀ ਜ਼ਹਿਰੀਲੀ ਦਵਾਈ, ਇੱਕ ਲੜਕੇ ਦੀ ਮੌਤ
. . .  1 day ago
ਕਲਾਨੌਰ, 21 ਫਰਵਰੀ (ਪੁਰੇਵਾਲ)-ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਕਲਾਨੌਰ ਅਧੀਨ ਪੈਂਦੇ ਦੋ ਵੱਖ-ਵੱਖ ਪਿੰਡਾਂ 'ਚ ਬਾਅਦ ਦੁਪਹਿਰ ਦੋ ਨਾਬਾਲਗ ਲੜਕਿਆਂ ਅਤੇ ਇੱਕ ਲੜਕੀ ਵੱਲੋਂ ਜ਼ਹਿਰੀਲੀ ਦਵਾਈ ਖਾਣ ਦੀ ਖ਼ਬਰ ...
ਇਰਾਕ ਦੀ ਖ਼ੁਫ਼ੀਆ ਏਜੰਸੀ ਵੱਲੋਂ ਆਈ.ਐੱਸ ਨਾਲ ਸਬੰਧਿਤ 13 ਫਰਾਂਸੀਸੀ ਨਾਗਰਿਕ ਗ੍ਰਿਫ਼ਤਾਰ
. . .  1 day ago
ਬਗ਼ਦਾਦ, 21 ਫਰਵਰੀ - ਇਰਾਕ ਦੀ ਖ਼ੁਫ਼ੀਆ ਏਜੰਸੀ ਨੇ ਗੁਆਂਢੀ ਦੇਸ਼ ਸੀਰੀਆ ਤੋਂ ਆਈ.ਐੱਸ ਨਾਲ ਸਬੰਧਿਤ 13 ਫਰਾਂਸੀਸੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਵੋਟਾਂ ਦੀ ਰੰਜਸ਼ ਕਾਰਨ ਦੋ ਧਿਰਾਂ ਵਿਚਾਲੇ ਹੋਈ ਖ਼ੂਨੀ ਝੜਪ ਗੋਲੀ
. . .  1 day ago
ਫ਼ਤਿਹਗੜ੍ਹ ਸਾਹਿਬ ,21 ਫ਼ਰਵਰੀ [ਜਤਿੰਦਰ ਸਿੰਘ ਰਾਠੌਰ ]- ਨੇੜਲੇ ਪਿੰਡ ਹੰਸਾਲੀ ਵਿਖੇ ਵੋਟਾਂ ਦੀ. ਰੰਜਸ਼ ਕਾਰਨ ਦੋ ਧਿਰਾਂ ਵਿਚਾਲੇ ਹੋਈ ਖ਼ੂਨੀ ਝੜਪ ਵਿਚ ਇਕ ਦੇ ਲਗੀ ਗੋਲੀ ਅਤੇ ਦੂਜਾ ਗੰਭੀਰ ਰੂਪ ਨਾਲ ਜ਼ਖਮੀ ...
ਆਰਥਿਕ ਤੰਗੀ ਕਾਰਨ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ
. . .  1 day ago
ਵੇਰਕਾ 21 ਫਰਵਰੀ (ਪਰਮਜੀਤ ਸਿੰਘ ਬੱਗਾ)- ਕਸਬਾ ਵੱਲਾ ਤੇ ਮਕਬੂਲਪੁਰਾ ਵਿਚਕਾਰ ਪੈਂਦੇ ਇਲਾਕੇ ਸ਼੍ਰੀ ਗੁਰੂ ਤੇਗ ਬਹਾਦਰ ਨਗਰ ਵਿਚ ਆਰਥਿਕ ਤੰਗੀ ਤੇ ਮਾਨਸਿਕ ਪ੍ਰੇਸ਼ਾਨੀ ਕਾਰਨ 26 ਸਾਲਾਂ ਦੋ ਬੇਟੀਆਂ ਦੇ ਪਿਤਾ ਵੱਲੋਂ ਪਤਨੀ ...
ਡੇਢ ਹਫ਼ਤੇ ਬਾਅਦ ਪੁੰਛ-ਰਾਵਲਕੋਟ ਰਸਤੇ ਪਾਕਿਸਤਾਨ ਨਾਲ ਵਪਾਰ ਮੁੜ ਤੋਂ ਸ਼ੁਰੂ
. . .  1 day ago
ਪੁੰਛ, 21 ਫਰਵਰੀ - ਪਾਕਿਸਤਾਨ ਨਾਲ ਡੇਢ ਹਫ਼ਤੇ ਤੋਂ ਬਾਅਦ ਭਾਰਤ ਦਾ ਵਪਾਰ ਮੁੜ ਤੋਂ ਸ਼ੁਰੂ ਹੋ ਗਿਆ ਹੈ। ਇਸ ਸਬੰਧੀ ਕਰਾਸ ਐੱਲ.ਓ.ਸੀ ਟਰੇਡਰਜ਼ ਐਸੋਸੀਏਸ਼ਨ ਪੁੰਛ ਦੇ ਪ੍ਰਧਾਨ ਪਵਨ ਅਨੰਦ...
ਲੈਫਟੀਨੈਂਟ ਜਨਰਲ ਰਵੀ ਥੋਡਗੇ ਹੋਣਗੇ ਸੀ.ਓ.ਏ ਦੇ ਤੀਸਰੇ ਮੈਂਬਰ
. . .  1 day ago
ਹਿਮਾਚਲ ਦੇ ਲਾਹੌਲ ਤੇ ਸਪਿਤੀ 'ਚ ਹੋਈ ਤਾਜ਼ਾ ਬਰਫ਼ਬਾਰੀ
. . .  1 day ago
ਸਾਬਕਾ ਵਿਧਾਇਕ ਸੂੰਢ ਮੁੜ ਕਾਂਗਰਸ 'ਚ ਸ਼ਾਮਲ
. . .  1 day ago
ਰਾਹੁਲ ਗਾਂਧੀ ਨੇ ਰਾਸ਼ਟਰੀ ਸੁਰੱਖਿਆ ਲਈ ਬਣਾਈ ਟਾਸਕ ਫੋਰਸ
. . .  1 day ago
ਅਗਲੇ 15 ਸਾਲਾਂ 'ਚ ਸਾਡਾ ਮਕਸਦ ਚੋਟੀ ਦੇ ਤਿੰਨ ਦੇਸ਼ਾਂ 'ਚ ਸ਼ਾਮਲ ਹੋਣਾ - ਪ੍ਰਧਾਨ ਮੰਤਰੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 30 ਕੱਤਕ ਸੰਮਤ 549
ਵਿਚਾਰ ਪ੍ਰਵਾਹ: ਆਰਥਿਕ ਸੁਰੱਖਿਆ ਅਤੇ ਆਰਥਿਕ ਨਿਰਭਰਤਾ ਤੋਂ ਬਿਨਾਂ ਵਿਅਕਤੀ ਦੀ ਆਜ਼ਾਦੀ ਟਿਕ ਨਹੀਂ ਸਕਦੀ। -ਫਰੈਂਕਲਿਨ ਰੂਜ਼ਵੈਲਟ

ਸੰਪਾਦਕੀ

ਕਿਉਂ ਅਸਫ਼ਲ ਹੋ ਰਹੇ ਹਨ ਧੁਆਂਖੀ ਧੁੰਦ ਦੇ ਮਸਲੇ ਨੂੰ ਹੱਲ ਕਰਨ ਦੇ ਯਤਨ ?

ਸਾਡੇ ਕੋਲ ਟੈਡੀ ਨਾਂਅ ਦਾ ਇਕ ਵੱਡੇ-ਵੱਡੇ ਵਾਲਾਂ ਵਾਲਾ ਕੁੱਤਾ ਸੀ। ਸੈਲਫ਼ 'ਤੇ ਪਈਆਂ ਕਿਤਾਬਾਂ ਖਰਾਬ ਕਰਨ ਤੋਂ ਇਲਾਵਾ ਆਪਣਾ ਭੋਜਨ ਲੱਭਣ ਲਈ ਜਾਂ ਸ਼ਿਕਾਰ ਕਰਨ ਲਈ ਜਾਂ ਕਿਸੇ ਨੂੰ ਨੁਕਸਾਨ ਪਹੁੰਚਾਉਣ ਲਈ ਉਸ ਨੂੰ ਕੁਝ ਵੀ ਕਰਨ ਦੀ ਲੋੜ ਨਹੀਂ ਸੀ। ਇਕ ਸ਼ਾਮ ਉਸ ਨੇ ਰਸੋਈ ਵਿਚ ਇਕ ਚੂਹੇ ਦੀ ਹੋਂਦ ਮਹਿਸੂਸ ਕੀਤੀ। ਉਸ ਨੇ ਉਸ ਦਾ ਪਿੱਛਾ ਕੀਤਾ ਅਤੇ ਡਰਿਆ ਹੋਇਆ ਚੂਹਾ ਗੈਸ ਸਿਲੰਡਰ ਦੇ ਪਿੱਛੇ ਫਸ ਗਿਆ।
ਕੁੱਤੇ ਨੇ ਇਸ ਨੂੰ ਫੜ ਲਿਆ। ਉਸ ਦਾ ਇਹ ਪਹਿਲਾ ਸ਼ਿਕਾਰ ਸੀ। ਬਾਅਦ ਵਿਚ ਡਰ ਕੇ ਉਸ ਨੇ ਉਸ ਨੂੰ ਛੱਡ ਦਿੱਤਾ। ਸਾਨੂੰ ਵੀ ਇਸ ਤੋਂ ਪ੍ਰੇਸ਼ਾਨੀ ਹੋਈ। ਪਰ ਇਸ ਸਬੰਧੀ ਸਾਡੇ ਪਰਿਵਾਰ ਵਿਚ ਲੰਮੇ ਸਮੇਂ ਤੱਕ ਚਰਚਾ ਹੁੰਦੀ ਰਹੀ। ਪਹਿਲਾਂ ਸ਼ੁਗਲ ਵਜੋਂ ਅਤੇ ਬਾਅਦ ਵਿਚ ਇਕ ਕਹਾਣੀ ਵਜੋਂ। ਸ਼ੁਗਲ ਆਪਣੇ ਮਹਿਮਾਨਾਂ ਦੇ ਮਨੋਰੰਜਨ ਲਈ। ਜਦੋਂ ਵੀ ਅਸੀਂ ਚੂਹਾ-ਚੂਹਾ ਪੁਕਾਰਦੇ ਸਾਂ, ਕੁੱਤਾ ਗੈਸ ਸਿਲੰਡਰ ਦੇ ਪਿੱਛੇ ਵਾਲੀ ਥਾਂ ਵੱਲ ਭੱਜ ਕੇ ਜਾਂਦਾ ਸੀ। ਕਿਉਂਕਿ ਉਸ ਨੇ ਉਸ ਨੂੰ ਇਕ ਵਾਰ ਉਥੋਂ ਫੜਿਆ ਸੀ ਤੇ ਸਮਝਦਾ ਸੀ ਕਿ ਉਹ ਚੂਹਾ ਉਥੇ ਹੀ ਹੋਵੇਗਾ। ਇਹ ਕਹਾਣੀ ਇਸ ਤਰ੍ਹਾਂ ਬਣ ਗਈ ਕਿ ਜਦੋਂ ਕਿਸੇ ਚੀਜ਼ ਨੂੰ ਤੁਸੀਂ ਇਕ ਥਾਂ ਇਕ ਵਾਰ ਦੇਖ ਲਓ ਤਾਂ ਤੁਹਾਨੂੰ ਲਗਦਾ ਹੈ ਕਿ ਉਹ ਉਥੇ ਹੀ ਹੋਵੇਗੀ। ਪਰ ਅਸੀਂ ਹੁਣ ਇਹ ਕਹਿਣਾ ਚਾਹੁੰਦੇ ਹਾਂ ਕਿ ਜੇਕਰ ਤੁਸੀਂ ਇਕ ਥਾਂ 'ਤੇ ਚੂਹੇ ਨੂੰ ਦੇਖਿਆ ਹੈ ਤਾਂ ਦੁਬਾਰਾ ਤੁਸੀਂ ਉਸ ਨੂੰ ਉਥੋਂ ਹੀ ਨਾ ਲੱਭੋ।
ਅਸਲੀਅਤ ਇਹ ਹੈ ਕਿ ਜਦੋਂ ਦਿੱਲੀ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੀ ਰਸੋਈ ਵਿਚ ਚੂਹਾ ਲੱਭਣ ਵਾਂਗ ਵਾਹਨਾਂ ਬਾਰੇ ਟਾਂਕ-ਜਿਸਤ ਦੀ ਵਿਵਸਥਾ ਪਹਿਲੀ ਵਾਰ ਲਾਗੂ ਕੀਤੀ ਸੀ, ਉਦੋਂ ਵੀ ਇਹ ਅਸਫ਼ਲ ਹੀ ਰਹੀ ਸੀ। ਸਾਰੇ ਅੰਕੜੇ ਇਹ ਦਰਸਾਉਂਦੇ ਹਨ ਕਿ ਉਦੋਂ ਵੀ ਹਵਾ ਦੇ ਮਿਆਰ ਵਿਚ ਮਾਮੂਲੀ ਜਿਹਾ ਹੀ ਸੁਧਾਰ ਹੋਇਆ ਸੀ। ਪਰ ਰਾਜਨੀਤਕ ਤੌਰ 'ਤੇ ਇਹ ਕਦਮ ਸਫ਼ਲ ਰਿਹਾ ਸੀ। ਇਸ ਨਾਲ ਦਿੱਲੀ ਵਿਚ ਰਹਿਣ ਵਾਲੇ ਬਹੁਤ ਸਾਰੇ ਸ਼ਹਿਰੀਆਂ, ਖ਼ਾਸ ਕਰਕੇ ਉਹ ਲੋਕ ਜਿਨ੍ਹਾਂ ਕੋਲ ਇਕ ਤੋਂ ਵੱਧ ਵਾਹਨ ਸਨ, ਨੂੰ ਇਹ ਲੱਗਾ ਸੀ ਕਿ ਚਲੋ ਕੁਝ ਨਾ ਕੁਝ ਤਾਂ ਹੋਇਆ ਹੈ ਅਤੇ ਇਸ ਕਰਕੇ ਉਹ ਇਸ ਦਾ ਹਿੱਸਾ ਬਣੇ ਸਨ। ਇਹ ਇਸੇ ਤਰ੍ਹਾਂ ਸੀ ਜਿਸ ਤਰ੍ਹਾਂ ਕਿ ਇਕ ਹੋਰ ਮਾਮਲੇ ਵਿਚ ਦੀਵਾਲੀ ਦੇ ਅਵਸਰ 'ਤੇੇ ਦਿੱਲੀ ਵਿਚ ਇਸ ਸਾਲ ਹਾਸੋਹੀਣੇ ਢੰਗ ਨਾਲ ਪਟਾਕੇ ਚਲਾਉਣ 'ਤੇ ਪਾਬੰਦੀ ਲਗਾਈ ਗਈ ਸੀ, ਉਸ ਪਿੱਛੇ ਵੀ ਮਹੱਤਵਪੂਰਨ ਭਾਵਨਾ ਇਹ ਹੀ ਸੀ ਕਿ ਮੈਂ ਕੁਝ ਨਾ ਕੁਝ ਕਰਨਾ ਹੈ।
ਆਮ ਆਦਮੀ ਪਾਰਟੀ ਦੀ ਦਿੱਲੀ ਸਰਕਾਰ ਵਲੋਂ ਉਸ ਸਮੇਂ ਲਾਗੂ ਕੀਤੀ ਗਈ ਟਾਂਕ-ਜਿਸਤ ਦੀ ਵਿਵਸਥਾ ਸਮੇਂ ਦੋਸਤ ਟੀ.ਵੀ. ਚੈਨਲਾਂ ਵਲੋਂ ਇਸ ਦਾ ਜ਼ੋਰਦਾਰ ਸਮਰਥਨ ਕੀਤਾ ਗਿਆ ਸੀ ਅਤੇ ਇਸ ਨੂੰ ਹਵਾ ਦਾ ਮਿਆਰ ਸੁਧਾਰਨ ਸਬੰਧੀ ਜਨਤਾ ਤੇ ਨਿੱਜੀ ਖੇਤਰ ਦੀ ਵੱਡੀ ਭਾਈਵਾਲੀ ਦੱਸਿਆ ਗਿਆ ਸੀ। ਟੀ.ਵੀ. ਚੈਨਲਾਂ 'ਤੇ ਨਿਰੰਤਰ ਹੋਈ ਕਵਰੇਜ ਨੂੰ ਮਿਸ਼ਰਤ ਊਰਜਾ ਨਾਲ ਚੱਲਣ ਵਾਲੀਆਂ ਕਾਰਾਂ ਬਣਾਉਣ ਵਾਲਿਆਂ ਅਤੇ ਘਰਾਂ ਦੇ ਅੰਦਰ ਹਵਾ ਨੂੰ ਸਾਫ਼ ਕਰਨ ਵਾਲੇ ਯੰਤਰ ਬਣਾਉਣ ਵਾਲੀਆਂ ਕੰਪਨੀਆਂ ਵਲੋਂ ਵੀ ਇਸ਼ਤਿਹਾਰਾਂ ਰਾਹੀਂ ਇਸ ਮੁਹਿੰਮ ਦੀ ਸਰਪ੍ਰਸਤੀ ਕੀਤੀ ਗਈ ਸੀ, ਭਾਵੇਂ ਕਿ ਇਹੋ ਜਿਹੀਆਂ ਵਸਤਾਂ ਨੂੰ ਅਮੀਰ ਲੋਕ ਹੀ ਖ਼ਰੀਦ ਸਕਦੇ ਹਨ। ਸਰਦੀਆਂ ਦੀਆਂ ਦੋ ਰੁੱਤਾਂ ਲੰਘਣ ਤੋਂ ਬਾਅਦ ਹੁਣ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਰਸੋਈ ਵਿਚੋਂ ਹੀ ਚੂਹਾ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ। ਇਕ ਚੰਗਾ ਸਵਾਲ ਇਹ ਹੈ ਕਿ, ਕੀ ਹਵਾ ਦਾ ਪ੍ਰਦੂਸ਼ਣ ਸਿਰਫ ਦਿੱਲੀ ਵਿਚ ਹੀ ਹੈ। ਇਸ ਦਾ ਜਵਾਬ ਨਾਂਹ ਵਿਚ ਹੈ। ਲਗਪਗ ਸਾਰੇ ਦੇਸ਼ ਵਿਚ ਹੀ ਇਹੀ ਸਥਿਤੀ ਹੈ। ਫਿਰ ਸਿਰਫ ਦਿੱਲੀ ਦੇ ਹੀ ਹਵਾ ਦੇ ਪ੍ਰਦੂਸ਼ਣ ਦੀ ਗੱਲ ਕਿਉਂ ਕੀਤੀ ਜਾ ਰਹੀ ਹੈ? ਹਾਂ, ਇਹ ਇਕ ਚੰਗਾ ਸਵਾਲ ਹੈ। ਭਾਰਤ ਦੇ ਸਭ ਤੋਂ ਸ਼ਕਤੀਸ਼ਾਲੀ ਲੋਕ, ਸਿਆਸਤਦਾਨ, ਜਿਨ੍ਹਾਂ ਵਿਚ ਪ੍ਰਧਾਨ ਮੰਤਰੀ, ਵਾਤਾਵਰਨ ਮੰਤਰੀ, ਅਫ਼ਸਰਸ਼ਾਹ, ਜਿਨ੍ਹਾਂ ਵਿਚ ਕਿ ਵਾਤਾਵਰਨ ਸਬੰਧੀ ਸਕੱਤਰ, ਸਰਬਉੱਚ ਅਦਾਲਤ ਦੇ ਜੱਜ (ਜਿਨ੍ਹਾਂ ਵਿਚ ਵਾਤਾਵਰਨ ਸਬੰਧੀ ਬੈਂਚ), ਸੰਸਦ ਮੈਂਬਰ, ਕੂਟਨੀਤਕ ਅਤੇ ਮੀਡੀਆ ਨਾਲ ਸਬੰਧਿਤ ਵੱਡੇ-ਵੱਡੇ ਲੋਕ ਸ਼ਾਮਿਲ ਹਨ, ਇਥੇ ਰਹਿੰਦੇ ਹਨ। ਜੇਕਰ ਇਹ ਲੋਕ ਆਪਣੀ ਹੀ ਸਮੱਸਿਆ ਹੱਲ ਨਹੀਂ ਕਰ ਸਕਦੇ ਤਾਂ ਬਾਕੀ ਦੇਸ਼ ਜਿਹੜਾ ਕਿ ਪ੍ਰਦੂਸ਼ਿਤ ਹਵਾ, ਮਰ ਰਹੀਆਂ ਨਦੀਆਂ, ਝੱਗ ਉਗਲਦੀਆਂ ਝੀਲਾਂ ਅਤੇ ਢਹਿ ਰਹੇ ਪਹਾੜਾਂ ਦੀ ਸਥਿਤੀ ਦਾ ਸਾਹਮਣਾ ਕਰ ਰਿਹਾ ਹੈ, ਦਾ ਕੀ ਹਾਲ ਹੋਵੇਗਾ?
ਅਜਿਹਾ ਨਹੀਂ ਹੈ ਕਿ ਇਨ੍ਹਾਂ ਲੋਕਾਂ ਵਲੋਂ ਯਤਨ ਨਹੀਂ ਕੀਤੇ ਗਏ ਪਰ ਇਹ ਯਤਨ ਉਸੇ ਤਰ੍ਹਾਂ ਦੇ ਸਨ, ਜਿਵੇਂ ਕਿ ਸਾਡੇ ਕੁੱਤੇ ਨੇ ਰਸੋਈ ਵਿਚ ਚੂਹਾ ਲੱਭਣ ਲਈ ਕੀਤੇ ਸਨ। ਇਹ ਯਤਨ ਹੁਣ ਇਕ ਮਜ਼ਾਕ ਦੀ ਤਰ੍ਹਾਂ ਹਨ। ਸਾਡਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਬੜਾ ਸੰਵੇਦਨਸ਼ੀਲ ਹੈ। ਉਹ ਆਪਣੇ ਜਜ਼ਬਾਤ ਅਤੇ ਗੁੱਸੇ ਦਾ ਪ੍ਰਗਟਾਵਾ ਕਰਦਿਆਂ ਦਿੱਲੀ ਵਿਚ ਹਵਾ ਪ੍ਰਦੂਸ਼ਣ ਦੇ ਮਾਮਲੇ ਨਾਲ ਨਿਪਟਣ ਦੀ ਕੋਸ਼ਿਸ਼ ਕਰ ਰਿਹਾ ਹੈ। ਮੈਂ ਨਿਮਰਤਾ ਸਹਿਤ ਇਹ ਕਹਿਣਾ ਚਾਹੁੰਦਾ ਹਾਂ ਕਿ ਇਸ ਦਾ ਨਾਂਅ ਬਦਲ ਕੇ ਰਾਜਧਾਨੀ ਦਿੱਲੀ ਦਾ ਗ੍ਰੀਨ ਟ੍ਰਿਬਿਊਨਲ ਕਰ ਦੇਣਾ ਚਾਹੀਦਾ ਹੈ। ਇਸ ਨੇ ਇਹੋ ਜਿਹੇ ਫਰਮਾਨ ਜਾਰੀ ਕੀਤੇ ਹਨ, ਜਿਨ੍ਹਾਂ 'ਤੇ ਤੁਗਲਕ ਨੂੰ ਵੀ ਮਾਣ ਹੋ ਸਕਦਾ ਹੈ। ਹਾਲ ਹੀ ਵਿਚ ਉਸ ਨੇ ਇਹ ਆਦੇਸ਼ ਦਿੱਤਾ ਹੈ ਕਿ ਜੰਤਰ ਮੰਤਰ ਵਾਲੀ ਥਾਂ ਤੋਂ ਰੋਸ ਪ੍ਰਗਟ ਕਰਨ ਵਾਲਿਆਂ ਨੂੰ ਕਿਸੇ ਦੂਰ ਦੀ ਥਾਂ 'ਤੇ ਤਬਦੀਲ ਕਰ ਦਿੱਤਾ ਜਾਵੇ ਤਾਂ ਕਿ ਹੁਕਮਰਾਨਾਂ ਨੂੰ ਸ਼ੋਰ ਪ੍ਰਦੂਸ਼ਣ ਦਾ ਸਾਹਮਣਾ ਨਾ ਕਰਨਾ ਪਵੇ। ਤੁਸੀਂ ਜਾਣਦੇ ਹੀ ਹੋਵੋਗੇ ਕਿ ਰੋਸ ਪ੍ਰਗਟ ਕਰਨ ਪਿੱਛੇ ਵਿਚਾਰ ਇਹੀ ਹੁੰਦਾ ਹੈ ਕਿ ਤੁਹਾਡੀ ਆਵਾਜ਼ ਹੁਕਮਰਾਨ ਸੁਣ ਲੈਣ। ਪਰ ਇਸ ਦੇ ਬਾਵਜੂਦ ਦਿੱਲੀ ਦੀ ਇਸ ਸਾਮਰਾਜੀ ਅਥਾਰਿਟੀ ਨਾਲ ਦਲੀਲਬਾਜ਼ੀ ਵਿਚ ਕੌਣ ਪਵੇ, ਖ਼ਾਸ ਕਰਕੇ ਜਦੋਂ ਕਿ ਉਸ ਦਾ ਆਦੇਸ਼ ਬੜੀ 'ਚੰਗੀ ਭਾਵਨਾ' ਵਾਲਾ ਹੋਵੇ। ਐਨ.ਜੀ.ਟੀ. (ਨੈਸ਼ਨਲ ਗ੍ਰੀਨ ਟ੍ਰਿਬਿਊਨਲ) ਦਾ ਤਾਜ਼ਾ ਆਦੇਸ਼ ਦਿੱਲੀ ਵਿਚ ਉਸਾਰੀ ਦਾ ਕੰਮ ਬੰਦ ਕਰਨ ਸਬੰਧੀ ਆਇਆ ਹੈ। ਚੰਗਾ ਵਿਚਾਰ ਹੈ, ਭਾਵੇਂ ਕਿ ਤੁਸੀਂ ਇਹ ਕਹਿ ਸਕਦੇ ਹੋ ਕਿ ਆਰਥਿਕ ਸਰਗਰਮੀਆਂ ਨੂੰ ਰੋਕਣਾ ਪ੍ਰਦੂਸ਼ਣ ਨਾਲ ਨਿਪਟਣ ਦਾ ਕੋਈ ਢੰਗ ਨਹੀਂ ਹੈ। ਇਸ ਆਦੇਸ਼ ਦਾ ਹੀ ਅਗਲਾ ਹਿੱਸਾ ਇਹ ਹੈ ਕਿ ਉਸਾਰੀ ਦਾ ਕੰਮ ਤਾਂ ਬੰਦ ਰਹੇਗਾ ਪਰ ਠੇਕੇਦਾਰ ਆਪਣੇ ਮਜ਼ਦੂਰਾਂ ਨੂੰ ਉਜਰਤਾਂ ਦਿੰਦੇ ਰਹਿਣ। ਜੇ ਤੁਸੀਂ ਮੈਨੂੰ ਕੋਈ ਅਜਿਹਾ ਠੇਕੇਦਾਰ ਲੱਭ ਦਿਓ, ਜਿਹੜਾ ਕਿ ਇਸ 'ਤੇ ਅਮਲ ਕਰੇਗਾ ਤਾਂ ਮੈਂ ਤੁਹਾਨੂੰ ਕੋਈ ਅਜਿਹਾ ਕਿਸਾਨ ਲੱਭ ਦਿਆਂਗਾ, ਜਿਸ ਨੇ ਕਿ ਐਨ.ਜੀ.ਟੀ. ਦੇ ਆਦੇਸ਼ 'ਤੇ ਪਰਾਲੀ ਸਾੜਨੀ ਬੰਦ ਕਰ ਦਿੱਤੀ ਹੋਵੇ।
ਤਾਂ ਕਿ ਸੁਰਖੀਆਂ ਬਟੋਰਨ ਦੇ ਮਾਮਲੇ ਵਿਚ ਪਿੱਛੇ ਨਾ ਰਿਹਾ ਜਾਵੇ, ਇਸ ਲਈ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਵੀ ਬਹੁਤ ਸਾਰੇ ਨੋਟਿਸ ਜਾਰੀ ਕਰ ਦਿੱਤੇ ਹਨ। ਗਊ ਰੱਖਿਅਕ, ਜਿਨ੍ਹਾਂ ਨੂੰ ਕਿ ਸਰਕਾਰਾਂ ਦੀ ਸਰਪ੍ਰਸਤੀ ਹਾਸਲ ਹੈ, ਦੇ ਪਿੱਛੇ ਪੈਣ ਦੀ ਥਾਂ 'ਤੇ ਇਸ ਤਰ੍ਹਾਂ ਦੇ ਨੋਟਿਸ ਜਾਰੀ ਕਰਨਾ 'ਸੁਰੱਖਿਅਤ ਸ਼ਰਮ' ਵਾਲੀ ਗੱਲ ਹੈ। ਭਾਰਤ ਵਿਚ ਲੰਮੇ ਸਮੇਂ ਤੱਕ ਬਣੀ ਰਹਿਣ ਵਾਲੀ ਇਕ ਹੋਰ ਸਥਾਪਤੀ ਸਰਬਉੱਚ ਅਦਾਲਤ ਵਲੋਂ ਬਣਾਈ ਗਈ ਭੂਰੇ ਲਾਲ ਕਮੇਟੀ ਹੈ, ਜਿਸ ਦੇ ਜ਼ਿੰਮੇ ਵੀ ਦਿੱਲੀ ਦੇ ਪ੍ਰਦੂਸ਼ਣ ਦੀ ਸਮੱਸਿਆ ਦਾ ਹੱਲ ਲੱਭਣ ਦਾ ਕੰਮ ਸੀ। ਉਸ ਦੇ ਲੰਮੇ ਕਾਰਜਕਾਲ ਦੌਰਾਨ ਸਰਬਉੱਚ ਅਦਾਲਤ ਦੇ 17 ਜੱਜ ਆਪਣੀ ਮਿਆਦ ਪੂਰੀ ਕਰ ਚੁੱਕੇ ਹਨ ਤੇ ਇਸ ਸਮੇਂ ਦੌਰਾਨ ਦਿੱਲੀ ਵਿਚ ਹਵਾ ਦਾ ਮਿਆਰ ਬਦ ਤੋਂ ਬਦਤਰ ਹੋ ਗਿਆ ਹੈ। ਇਸ ਨੇ ਬਹੁਤ ਪਹਿਲਾਂ ਇਕ ਵੱਡਾ ਫ਼ਰਕ ਪਾਉਣ ਵਾਲਾ ਕੰਮ ਦਿੱਲੀ ਵਿਚ ਜਨਤਕ ਟਰਾਂਸਪੋਰਟ ਨੂੰ ਡੀਜ਼ਲ ਦੀ ਥਾਂ 'ਤੇ ਸੀ.ਐਨ.ਜੀ. ਚਲਾਉਣ ਦਾ ਕੀਤਾ ਸੀ। ਪਰ ਇਸ ਤੋਂ ਬਾਅਦ ਇਸ ਨੇ ਡੀਜ਼ਲ ਨਾਲ ਚੱਲਣ ਵਾਲੇ ਵਾਹਨਾਂ ਅਤੇ ਟਰੱਕਾਂ ਦੇ ਪਿੱਛੇ ਪੈਣ ਤੋਂ ਇਲਾਵਾ ਹੋਰ ਬਹੁਤਾ ਕੁਝ ਨਹੀਂ ਕੀਤਾ। ਅਜੋਕੇ ਵਾਤਾਵਰਨ ਵਿਚ ਹਰ ਕੋਈ ਰਸੋਈ ਵਿਚੋਂ ਹੀ ਚੂਹਾ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੈ।
ਸਾਡੇ ਵਿਚੋਂ ਬਹੁਤੇ ਇਸ ਗੱਲ ਨਾਲ ਸਹਿਮਤ ਹੋਣਗੇ ਕਿ ਸੁਰਖੀਆਂ ਬਟੋਰਨ ਵਾਲੇ ਦੋ ਮਹੀਨੇ, ਜਿਨ੍ਹਾਂ ਦਾ ਆਰੰਭ ਕਿ ਦੀਵਾਲੀ ਤੋਂ ਹੁੰਦਾ ਹੈ, ਨੂੰ ਛੱਡ ਕੇ ਬਾਕੀ ਦੇ 10 ਮਹੀਨਿਆਂ ਵੱਲ ਵੀ ਧਿਆਨ ਦੇਣ ਦੀ ਲੋੜ ਹੈ। ਪਹਿਲੀ ਗੱਲ ਇਹ ਕਿ ਅਸੀਂ ਇਹ ਗੱਲ ਸਵੀਕਾਰ ਕਰੀਏ ਕਿ ਸਮੱਸਿਆ ਹੈ। ਦੂਜੀ ਗੱਲ ਇਹ ਕਿ ਹਰ ਕੰਮ ਹਰ ਵਿਅਕਤੀ ਭਾਵ ਸਿਆਸਤਦਾਨ, ਜੱਜ ਅਤੇ ਕਾਰਜਕਰਤਾ ਕਰ ਸਕਦੇ ਹਨ, ਵਾਲੀ ਪਹੁੰਚ ਨਹੀਂ ਚੱਲ ਸਕਦੀ। ਤੀਜੀ ਗੱਲ ਇਹ ਕਿ ਇਸ ਮੁੱਦੇ ਸਬੰਧੀ ਰਾਜਨੀਤੀ ਨਹੀਂ ਹੋਣੀ ਚਾਹੀਦੀ।
ਇਸ ਤੋਂ ਬਾਅਦ ਤੱਥਾਂ ਵੱਲ ਆਉਂਦੇ ਹਾਂ। ਆਮ ਆਦਮੀ ਪਾਰਟੀ ਦੇ ਲੀਡਰ ਹਾਤਸ਼ੀ ਮਾਰਲੀਨਾ ਨੇ ਧੁਆਂਖੀ ਧੁੰਦ ਸਬੰਧੀ ਇਕ ਨਕਸ਼ਾ ਤਿਆਰ ਕੀਤਾ ਹੈ, ਜਿਹੜਾ ਕਿ ਇਹ ਦਿਖਾਉਂਦਾ ਹੈ ਕਿ ਧੁਆਂਖੀ ਧੁੰਦ ਦਾ ਮਸਲਾ ਸਿਰਫ ਦਿੱਲੀ ਵਿਚ ਹੀ ਨਹੀਂ ਹੈ, ਸਗੋਂ ਇਸ ਪੂਰੇ ਖਿੱਤੇ ਵਿਚ ਹੈ। ਧੁਆਂਖੀ ਧੁੰਦ ਸਬੰਧੀ ਇਸ ਸੀਜ਼ਨ ਵਿਚ ਇਹ ਸਭ ਤੋਂ ਸਮਝਦਾਰੀ ਵਾਲੀ ਜਾਣਕਾਰੀ ਹੈ। ਇਸੇ ਲਈ ਅਸੀਂ ਕਹਿੰਦੇ ਹਾਂ ਕਿ ਆਮ ਆਦਮੀ ਪਾਰਟੀ ਵਿਚ ਸਿਆਣਪ ਦੇ ਵੱਖ-ਵੱਖ ਪੱਧਰਾਂ ਦੀ ਵੀ ਕਾਫੀ ਵਿਭਿੰਨਤਾ ਹੈ। ਜੇਕਰ ਤੁਸੀਂ ਇਸ ਨਕਸ਼ੇ ਨੂੰ ਥੋੜ੍ਹਾ ਪੱਛਮ ਵੱਲ ਵਧਾ ਦਿਓ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਪਾਕਿਸਤਾਨ ਦੇ ਬਹੁਤ ਸਾਰੇ ਹਿੱਸਿਆਂ ਵਿਚ ਵੀ ਧੁਆਂਖੀ ਧੁੰਦ ਦੇ ਪੱਖ ਤੋਂ ਇਹੋ ਜਿਹੀ ਹੀ ਸਥਿਤੀ ਹੈ।
ਪਰ ਪਾਕਿਸਤਾਨ ਨਾਲ ਇਸ ਸਬੰਧੀ ਜਦੋਂ ਤੱਕ ਕਸ਼ਮੀਰ ਮਸਲਾ ਹੱਲ ਨਹੀਂ ਹੁੰਦਾ, ਕੋਈ ਵੀ ਗੱਲ ਕਰਨੀ ਚੁਣੌਤੀਪੂਰਨ ਹੋਵੇਗੀ। ਪਰ ਪ੍ਰਧਾਨ ਮੰਤਰੀ ਨਾਲ ਤਾਂ ਇਹ ਗੱਲ ਕੀਤੀ ਹੀ ਜਾ ਸਕਦੀ ਹੈ ਕਿ ਉਹ ਦਿੱਲੀ, ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀਆਂ ਦੀ ਮੀਟਿੰਗ ਬੁਲਾਵੇ। ਤਲਖ਼ ਢੰਗ ਨਾਲ ਇਕ-ਦੂਜੇ ਦਾ ਨਾਂਅ ਲੈ ਕੇ ਦੂਸ਼ਣਬਾਜ਼ੀ ਕਰਨ ਅਤੇ ਇਕ-ਦੂਜੇ 'ਤੇ ਜ਼ਿੰਮੇਵਾਰੀ ਸੁੱਟਣ ਦੀ ਖੇਡ ਭੁਲਾ ਦਿੱਤੀ ਜਾਵੇ ਅਤੇ ਅਜਿਹਾ ਢੰਗ ਲੱਭਿਆ ਜਾਵੇ ਕਿ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਮਨਾਉਣ ਵਾਸਤੇ ਮੁਆਵਜ਼ਾ ਕਿਸ ਤਰ੍ਹਾਂ ਦਿੱਤਾ ਜਾ ਸਕਦਾ ਹੈ? ਦਿੱਲੀ ਵਿਚ ਡੀਜ਼ਲ ਵਾਲੇ ਟਰੱਕਾਂ 'ਤੇ ਦਾਖ਼ਲਾ ਫ਼ੀਸ ਲਾ ਕੇ ਸਰਬਉੱਚ ਅਦਾਲਤ ਅਤੇ ਐਨ.ਜੀ.ਟੀ. ਦੇ ਆਦੇਸ਼ਾਂ ਮੁਤਾਬਿਕ ਕਰੋੜਾਂ ਰੁਪਏ ਇਕੱਠੇ ਕੀਤੇ ਜਾ ਚੁੱਕੇ ਹਨ। ਹੁਣ ਦਿੱਲੀ ਪ੍ਰਸ਼ਾਸਨ ਅਤੇ ਕੇਂਦਰ ਸਰਕਾਰ ਦੇ ਹੋਰ ਵਿਭਾਗਾਂ ਤੋਂ ਕੁਝ ਸਿਆਣੇ ਬੰਦੇ ਇਥੇ ਲਿਆਂਦੇ ਜਾ ਸਕਦੇ ਹਨ। ਤਮਾਸ਼ਿਆਂ ਨਾਲ ਦਿੱਲੀ ਵਿਚ ਧੁਆਂਖੀ ਧੁੰਦ ਦਾ ਸਾਹਮਣਾ ਕਰਨਾ ਉਸੇ ਤਰ੍ਹਾਂ ਹੈ, ਜਿਸ ਤਰ੍ਹਾਂ ਕਿ ਦਮੇ ਦੇ ਮਰੀਜ਼ ਦਾ ਇਲਾਜ ਮਿੰਟ ਦੀ ਇਕ ਗੋਲੀ ਚੂਸ ਕੇ ਜਾਂ ਇਕ ਅਗਰਬੱਤੀ ਜਲਾ ਕੇ ਕਰਨ ਦੀ ਕੋਸ਼ਿਸ਼ ਕੀਤੀ ਜਾਵੇ, ਭਾਵੇਂ ਕਿ ਇਹ ਵਸਤਾਂ ਪਤੰਜਲੀ ਦੁਆਰਾ ਹੀ ਕਿਉਂ ਨਾ ਤਿਆਰ ਕੀਤੀਆਂ ਗਈਆਂ ਹੋਣ।
ਸਰਬਉੱਚ ਅਦਾਲਤ ਦੇ ਫ਼ੈਸਲੇ ਨਾਲ ਬਣਾਈ ਗਈ ਈ.ਪੀ.ਸੀ.ਏ. ਕਮੇਟੀ ਦੀਆਂ ਰਿਪੋਰਟਾਂ ਨੂੰ ਹੀ ਦੇਖ ਲਓ, ਉਹ ਦਰਸਾਉਂਦੀਆਂ ਹਨ ਕਿ ਦਿੱਲੀ ਵਿਚ ਫੈਲੀ ਧੁਆਂਖੀ ਧੁੰਧ ਦਾ 38 ਫ਼ੀਸਦੀ ਕਾਰਨ ਧੂੜ ਹੈ। ਇਸ ਲਈ ਜਹਾਜ਼ ਰਾਹੀਂ ਪਾਣੀ ਦੀ ਸਪਰੇਅ ਕਰਨ ਜਾਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਰਾਹੀਂ ਦਰੱਖਤਾਂ 'ਤੇ ਪਾਣੀ ਛਿੜਕਣ ਦੇ ਮੂਰਖਤਾਪੂਰਨ ਵਿਚਾਰਾਂ ਨੂੰ ਭੁੱਲ ਜਾਓ। ਦਿੱਲੀ ਦੀ ਸਰਕਾਰ 'ਤੇ ਦਬਾਅ ਪਾਓ ਕਿ ਉਹ ਗਰਦਾ ਖਿੱਚਣ ਵਾਲੀਆਂ ਸਫ਼ਾਈ ਮਸ਼ੀਨਾਂ ਖਰੀਦੇ, ਜਿਹੜੀਆਂ ਕਿ ਇਸ ਨੇ 2016 ਵਿਚ ਸੜਕਾਂ ਸਾਫ਼ ਕਰਨ ਲਈ ਖਰੀਦਣ ਦਾ ਵਾਅਦਾ ਕੀਤਾ ਸੀ। ਇਸ ਤੋਂ ਇਲਾਵਾ ਡੀ.ਟੀ.ਸੀ. ਦੀਆਂ ਬੱਸਾਂ ਨੂੰ ਬਦਲਿਆ ਜਾਏ, ਜਿਨ੍ਹਾਂ ਵਿਚੋਂ ਕਿ ਸੈਂਕੜੇ ਖਰਾਬ ਹੋ ਚੁੱਕੀਆਂ ਹਨ। ਪਿਛਲੇ 7 ਸਾਲਾਂ ਤੋਂ ਕੋਈ ਵੀ ਨਵੀਂ ਬੱਸ ਨਹੀਂ ਖਰੀਦੀ ਗਈ। ਕਿਉਂਕਿ ਸ਼ਾਇਦ ਇਸ ਕੰਮ ਲਈ ਸਰਕਾਰ ਕੋਲ ਪੈਸੇ ਨਹੀਂ ਹਨ। ਜੇ ਅਜਿਹੀ ਗੱਲ ਹੈ ਤਾਂ ਉਸ ਨੂੰ ਸ਼ਹਿਰੀਆਂ ਤੋਂ ਵੋਟਾਂ ਹਾਸਲ ਕਰਨ ਲਈ ਸਬਸਿਡੀ 'ਤੇ ਬਿਜਲੀ ਅਤੇ ਪਾਣੀ ਦੇਣ ਦਾ ਫ਼ੈਸਲਾ ਕਰਨ ਤੋਂ ਪਹਿਲਾਂ ਦੋ ਵਾਰ ਸੋਚਣਾ ਚਾਹੀਦਾ ਸੀ। ਭਾਵੇਂ ਇਹ ਕਦਮ ਜਿਸਤ-ਟਾਂਕ ਅਤੇ ਪਾਬੰਦੀਆਂ ਵਰਗੀਆਂ ਯੋਜਨਾਵਾਂ ਦੀ ਤਰ੍ਹਾਂ ਆਕਰਸ਼ਕ ਨਹੀਂ ਹੋਣਗੇ ਪਰ ਇਨ੍ਹਾਂ ਨਾਲ ਧੁਆਂਖੀ ਧੁੰਦ ਦੇ ਮਸਲੇ ਨਾਲ ਨਿਪਟਣ ਵਿਚ ਮਦਦ ਮਿਲੇਗੀ। ਬਾਕੀ ਜੋ ਕੁਝ ਵੀ ਧੁਆਂਖੀ ਧੁੰਦ ਦੇ ਸੀਜ਼ਨ ਵਿਚ ਕੀਤਾ ਜਾਂਦਾ ਹੈ, ਉਹ ਇਕ ਮਜ਼ਾਕ ਹੀ ਨਹੀਂ ਹੈ, ਸਗੋਂ ਲੋਕਾਂ ਨਾਲ ਜ਼ਿਆਦਤੀ ਹੈ। ਇਸ ਤੋਂ ਇਲਾਵਾ ਅਸੀਂ ਇਸ ਨੂੰ ਹੋਰ ਕੀ ਕਹਿ ਸਕਦੇ ਹਾਂ?

E. mail : singhrajgopal40@gmail.com


ਖ਼ਬਰ ਸ਼ੇਅਰ ਕਰੋ

ਸੰਗੀਤ ਖੇਤਰ ਦੇ ਲੋਕਾਂ ਨੂੰ ਵੀ ਪੈਣ ਲੱਗੀ ਹਿੰਸਕ ਗੀਤਾਂ ਦੀ ਮਾਰ

ਕਤਲਾਂ ਦੀਆਂ ਖ਼ਬਰਾਂ ਹਰ ਰੋਜ਼ ਆਉਂਦੀਆਂ ਹਨ ਤੇ ਕਤਲਾਂ ਦੇ ਵੱਖੋ-ਵੱਖਰੇ ਕਾਰਨ ਹਨ। ਕਿਤੇ ਅਣਖ ਕਾਰਨ ਗੋਲੀ ਚਲਦੀ ਹੈ, ਕਿਤੇ ਜ਼ਮੀਨੀ ਵਿਵਾਦ ਕਰਕੇ, ਕਿਤੇ ਭਾੜੇ ਦੇ ਕਾਤਲ ਕਿਸੇ ਦੇ ਕਹੇ 'ਤੇ ਬੰਦਾ ਮਾਰਦੇ ਹਨ ਤੇ ਕਿਤੇ ਪੁਰਾਣੀ ਕਿੜ੍ਹ ਕਾਰਨ ਗੋਲੀ ਵੱਜਦੀ ਹੈ। ਖ਼ਬਰਾਂ ...

ਪੂਰੀ ਖ਼ਬਰ »

ਅੰਗਰੇਜ਼ਾਂ ਵਲੋਂ ਨਿਰਧਾਰਤ ਹੱਦਬੰਦੀ ਵਿਚ ਹਨ ਭਾਰਤ-ਚੀਨ ਵਿਵਾਦ ਦੀਆਂ ਜੜ੍ਹਾਂ

ਇਹ ਇਕ ਆਮ ਜਿਹੀ ਗੱਲ ਹੈ। ਚੀਨ ਅਰੁਣਾਚਲ ਪ੍ਰਦੇਸ਼ 'ਤੇ ਭਾਰਤੀ ਸ਼ਾਸਨ ਦਾ ਵਿਰੋਧ ਕਰਦਾ ਹੈ। ਦੂਸਰੇ ਪਾਸੇ, ਭਾਰਤ ਇਸ ਵਿਰੋਧ ਨੂੰ ਨਜ਼ਰਅੰਦਾਜ਼ ਕਰਦੇ ਹੋਏ ਇਸ ਉੱਤਰ-ਪੂਰਬੀ ਸੂਬੇ ਨੂੰ ਆਪਣਾ ਮੰਨਦਾ ਹੈ। ਭਾਰਤੀ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਦੇ ਅਰੁਣਾਚਲ ਪ੍ਰਦੇਸ਼ ...

ਪੂਰੀ ਖ਼ਬਰ »

ਆਸੀਆਨ ਸਿਖਰ ਸੰਮੇਲਨ ਦੀ ਸਾਰਥਕਤਾ

ਫਿਲਪਾਈਨਜ਼ ਦੀ ਰਾਜਧਾਨੀ ਮਨੀਲਾ ਵਿਚ ਦੱਖਣ-ਪੂਰਬੀ ਏਸ਼ੀਆਈ ਦੇਸ਼ਾਂ ਦੇ ਸੰਘ ਜਿਸ ਨੂੰ ਆਸੀਆਨ (ਐਸੋਸੀਏਸ਼ਨ ਆਫ ਸਾਊਥ-ਈਸਟ ਏਸ਼ੀਅਨ ਨੇਸ਼ਨਜ਼) ਦੇ ਨਾਂਅ ਨਾਲ ਜਾਣਿਆ ਜਾਂਦਾ ਹੈ, ਦਾ ਸੰਮੇਲਨ ਚੱਲ ਰਿਹਾ ਹੈ। ਇਸ ਵਾਰ ਇਸ ਸੰਮੇਲਨ ਦੀ ਇਕ ਵਿਸ਼ੇਸ਼ਤਾ ਇਹ ਵੀ ਹੈ ਕਿ ਇਸ ਸੰਘ ਨੂੰ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX