ਤਾਜਾ ਖ਼ਬਰਾਂ


ਭਾਰਤ-ਪਾਕਿਸਤਾਨ ਮੈਚ - ਭਾਰਤ ਨੇ ਡਕਵਰਥ ਲੁਇਸ ਸਿਸਟਮ ਤਹਿਤ ਪਾਕਿਸਤਾਨ ਨੂੰ 89 ਦੌੜਾਂ ਨਾਲ ਹਰਾਇਆ
. . .  14 minutes ago
ਭਾਰਤ-ਪਾਕਿਸਤਾਨ ਮੈਚ : ਮੀਂਹ ਰੁਕਣ ਤੋਂ ਬਾਅਦ ਖੇਡ ਫਿਰ ਤੋਂ ਸ਼ੁਰੂ
. . .  1 day ago
ਭਾਰਤ-ਪਾਕਿਸਤਾਨ ਮੈਚ : ਮੀਂਹ ਕਾਰਨ ਰੁਕੀ ਖੇਡ
. . .  1 day ago
ਭਾਰਤ-ਪਾਕਿਸਤਾਨ ਮੈਚ - 35 ਓਵਰਾਂ ਤੋਂ ਬਾਅਦ ਪਾਕਿਸਤਾਨ 166/6
. . .  1 day ago
ਭਾਰਤ-ਪਾਕਿਸਤਾਨ ਮੈਚ : ਪਾਕਿਸਤਾਨ ਦਾ 6ਵਾਂ ਖਿਡਾਰੀ ਆਊਟ
. . .  1 day ago
ਭਾਰਤ-ਪਾਕਿਸਤਾਨ ਮੈਚ - 30 ਓਵਰਾਂ ਤੋਂ ਬਾਅਦ ਪਾਕਿਸਤਾਨ 140/5
. . .  1 day ago
ਭਾਰਤ-ਪਾਕਿਸਤਾਨ ਮੈਚ - ਪਾਕਿਸਤਾਨ ਦਾ 5ਵਾਂ ਖਿਡਾਰੀ ਆਊਟ
. . .  1 day ago
ਭਾਰਤ-ਪਾਕਿਸਤਾਨ ਮੈਚ - ਭਾਰਤ ਨੂੰ ਮਿਲੀ ਚੌਥੀ ਸਫਲਤਾ
. . .  1 day ago
ਭਾਰਤ-ਪਾਕਿਸਤਾਨ ਮੈਚ - ਪਾਕਿਸਤਾਨ ਨੂੰ ਤੀਸਰਾ ਝਟਕਾ
. . .  1 day ago
ਭਾਰਤ-ਪਾਕਿਸਤਾਨ ਮੈਚ - ਪਾਕਿਸਤਾਨ ਨੂੰ ਦੂਸਰਾ ਝਟਕਾ
. . .  1 day ago
ਭਾਰਤ-ਪਾਕਿਸਤਾਨ ਮੈਚ - ਪਾਕਿਸਤਾਨ ਦੇ ਫਖਰ ਦੀਆਂ 50 ਦੌੜਾਂ ਪੂਰੀਆਂ
. . .  1 day ago
ਭਾਰਤ-ਪਾਕਿਸਤਾਨ ਮੈਚ - 16 ਓਵਰਾਂ ਤੋਂ ਬਾਅਦ ਪਾਕਿਸਤਾਨ 64/1
. . .  1 day ago
ਭਾਰਤ-ਪਾਕਿਸਤਾਨ ਮੈਚ - 10 ਓਵਰਾਂ ਤੋਂ ਬਾਅਦ ਪਾਕਿਸਤਾਨ 38/1
. . .  1 day ago
ਭਾਰਤ-ਪਾਕਿਸਤਾਨ ਮੈਚ - 5 ਓਵਰਾਂ ਤੋਂ ਬਾਅਦ ਪਾਕਿਸਤਾਨ 14/1
. . .  1 day ago
ਭਾਰਤ-ਪਾਕਿਸਤਾਨ ਮੈਚ - ਪਾਕਿਸਤਾਨ ਦਾ ਪਹਿਲਾ ਖਿਡਾਰੀ ਆਊਟ
. . .  1 day ago
ਜਨਰਲ ਸਟੋਰ 'ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਹੋਇਆ ਨੁਕਸਾਨ
. . .  1 day ago
ਕਾਰ ਦੇ ਦਰਖਤ ਨਾਲ ਟਕਰਾਉਣ ਕਾਰਨ ਬੱਚੀ ਸਮੇਤ ਤਿੰਨ ਦੀ ਮੌਤ, 3 ਗੰਭੀਰ ਜ਼ਖ਼ਮੀ
. . .  1 day ago
ਵਿਸ਼ਵ ਕੱਪ 2019 : ਭਾਰਤ ਨੇ ਪਾਕਿਸਤਾਨ ਨੂੰ ਜਿੱਤ ਲਈ ਦਿੱਤਾ 337 ਦੌੜਾਂ ਦਾ ਟੀਚਾ
. . .  1 day ago
ਵਿਸ਼ਵ ਕੱਪ 2019 : ਭਾਰਤ ਨੂੰ ਲੱਗਾ ਪੰਜਵਾ ਝਟਕਾ, 77 ਦੌੜਾਂ ਬਣਾ ਕੇ ਕੋਹਲੀ ਆਊਟ
. . .  1 day ago
ਸ਼ੈਲਰ ਦੀ ਕੰਧ ਡਿੱਗਣ ਨਾਲ ਦੋ ਮਜ਼ਦੂਰਾਂ ਦੀ ਮੌਤ, ਇੱਕ ਜ਼ਖ਼ਮੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 30 ਕੱਤਕ ਸੰਮਤ 549

ਖੇਡ ਸੰਸਾਰ

ਸ੍ਰੀਲੰਕਾ ਿਖ਼ਲਾਫ਼ ਟੈਸਟ ਜਿੱਤ ਕੇ ਨੰਬਰ-1 ਬਣੇ ਰਹਿਣ 'ਤੇ ਧਿਆਨ-ਅਜਿੰਕਯਾ ਰਹਾਣੇ

ਕੋਲਕਾਤਾ, 14 ਨਵੰਬਰ (ਏਜੰਸੀ)- ਭਾਰਤ ਦੇ ਉਪ-ਕਪਤਾਨ ਅਜਿੰਕਯਾ ਰਹਾਣੇ ਨੇ ਅੱਜ ਕਿਹਾ ਕਿ ਸ੍ਰੀਲੰਕਾ ਿਖ਼ਲਾਫ਼ ਲੜੀ ਲਈ ਭਾਰਤੀ ਟੀਮ ਦਾ ਧਿਆਨ ਟੈਸਟ ਮੈਚਾਂ ਨੂੰ ਜਿੱਤ ਕੇ ਨੰਬਰ ਇਕ ਦਾ ਤਾਜ ਬਰਕਰਾਰ ਰੱਖਣ 'ਤੇ ਹੈ | ਜ਼ਿਕਰਯੋਗ ਹੈ ਕਿ ਇਸੇ ਸਾਲ ਸ੍ਰੀਲੰਕਾ ਦੌਰੇ 'ਤੇ ਗਈ ਭਾਰਤੀ ਟੀਮ ਨੇ ਉਸ ਨੂੰ ਕਿ੍ਕਟ ਦੇ ਹਰ ਸਰੂਪ 'ਚ ਹਰਾਇਆ ਸੀ | ਹੁਣ ਸ੍ਰੀਲੰਕਾ ਕ੍ਰਿਕਟ ਟੀਮ ਭਾਰਤ 'ਚ ਖੇਡਣ ਆਈ ਹੈ | ਸ੍ਰੀਲੰਕਾ ਨੂੰ ਆਪਣੇ ਇਸ ਭਾਰਤ ਦੌਰੇ 'ਤੇ 3 ਟੈਸਟ, 3 ਇਕਦਿਨਾ ਮੈਚ ਤੇ ਏਨੇ ਹੀ ਟੀ-20 ਮੈਚ ਖੇਡਣੇ ਹਨ | ਅਭਿਆਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਜਿੰਕਯਾ ਰਹਾਣੇ ਨੇ ਕਿਹਾ ਕਿ ਸ੍ਰੀਲੰਕਾ ਦੌਰੇ ਤੋਂ ਇਹ ਲੜੀ ਪੂਰੀ ਤਰ੍ਹਾਂ ਵੱਖਰੀ ਹੈ | ਅਸੀਂ ਸ੍ਰੀਲੰਕਾ ਟੀਮ ਨੂੰ ਘੱਟ ਨਹੀਂ ਮਾਪ ਸਕਦੇ ਭਾਵੇਂ ਸਾਡੀ ਟੀਮ ਨੇ ਉਸ ਦੇ ਘਰ 'ਚ ਉਸ ਨੂੰ ਹਰਾਇਆ ਹੋਵੇ | ਉਨ੍ਹਾਂ ਕਿਹਾ ਕਿ ਵਰਤਮਾਨ 'ਚ ਜੇਕਰ ਸਾਨੂੰ ਟੈਸਟ 'ਚ ਨੰਬਰ ਇਕ ਬਣੇ ਰਹਿਣਾ ਹੈ ਤਾਂ ਇਸ ਲਿਹਾਜ਼ ਨਾਲ ਸਾਡੇ ਲਈ ਹਰ ਲੜੀ ਅਹਿਮ ਹੈ | ਅਸੀਂ ਹਰ ਇਕ ਲੜੀ ਨੂੰ ਜਿੱਤਣਾ ਚਾਹਾਂਗੇ | ਅਸੀਂ ਇੱਥੋਂ ਦੇ ਹਲਾਤਾਂ ਨੂੰ ਚੰਗੀ ਤਰ੍ਹਾਂ ਸਮਝਦੇ ਹਾਂ | ਦੱਖਣੀ ਅਫਰੀਕਾ ਦੌਰੇ ਤੋਂ ਪਹਿਲਾਂ ਸ੍ਰੀਲੰਕਾ ਿਖ਼ਲਾਫ਼ ਸ਼ੁਰੂ ਹੋ ਰਹੀ ਇਸ ਟੈਸਟ ਲੜੀ ਨੂੰ ਭਾਰਤੀ ਟੀਮ ਲਈ ਵਧੀਆ ਮੌਕਾ ਮੰਨਿਆ ਜਾ ਰਿਹਾ ਹੈ | ਜਨਵਰੀ 'ਚ ਸ਼ੁਰੂ ਹੋ ਰਹੇ ਦੱਖਣੀ ਅਫਰੀਕਾ ਦੌਰੇ 'ਤੇ ਭਾਰਤ ਨੂੰ 3 ਟੈਸਟ, 6 ਇਕਦਿਨਾ ਤੇ 3 ਟੀ-20 ਮੈਚਾਂ ਦੀ ਲੜੀ ਖੇਡਣੀ ਹੈ | ਉਨ੍ਹਾਂ ਕਿਹਾ ਕਿ ਦੱਖਣੀ ਅਫਰੀਕਾ ਜਾਣ ਤੋਂ ਪਹਿਲਾਂ ਸਾਡੇ ਲਈ ਹਰ ਮੈਚ ਤੇ ਲੜੀ ਅਹਿਮ ਹੈ | ਉਨ੍ਹਾਂ ਕਿਹਾ ਕਿ ਦੱਖਣੀ ਅਫਰੀਕਾ ਬਾਰੇ ਅਸੀਂ ਉਦੋਂ ਹੀ ਸੋਚਾਂਗੇ ਜਦੋਂ ਅਸੀਂ ਉੱਥੇ ਜਾਵਾਂਗਾ | ਉਨ੍ਹਾਂ ਕਿਹਾ ਕਿ ਸ੍ਰੀਲੰਕਾ ਲਈ ਵੀ ਇਹ ਲੜੀ ਬਹੁਤ ਅਹਿਮ ਹੈ | ਉਹ ਵੀ ਸ਼ਾਨਦਾਰ ਤਰੀਕੇ ਨਾਲ ਤਿਆਰੀ ਕਰ ਰਹੇ ਹਨ ਤੇ ਅਸੀਂ ਉਨ੍ਹਾਂ ਨੂੰ ਘੱਟ ਨਹੀਂ ਸਮਝ ਸਕਦੇ | ਉਨ੍ਹਾਂ ਕਿਹਾ ਕਿ ਫਿਲਹਾਲ ਸਾਡਾ ਧਿਆਨ ਕੋਲਕਾਤਾ ਟੈਸਟ 'ਤੇ ਹੈ | ਉਨ੍ਹਾਂ ਕਿਹਾ ਕਿ ਸ੍ਰੀਲੰਕਾ ਿਖ਼ਲਾਫ਼ ਪਹਿਲੇ ਟੈਸਟ 'ਚ ਜਿੱਤ ਹਾਸਲ ਕਰਨਾ ਬਹੁਤ ਅਹਿਮ ਹੋਵੇਗਾ | ਉਨ੍ਹਾਂ ਇਹ ਵੀ ਕਿਹਾ ਕਿ ਉਹ ਆਪਣੇ ਪ੍ਰਦਰਸ਼ਨ ਨੂੰ ਲੈ ਕੇ ਫਿਕਰਮੰਦ ਨਹੀਂ ਹਨ |


ਖ਼ਬਰ ਸ਼ੇਅਰ ਕਰੋ

ਬੈਂਗਲੁਰੂ ਐਫ਼.ਸੀ. ਦੇ ਬਰਾਂਡ ਅੰਬੈਸਡਰ ਬਣੇ ਦ੍ਰਾਵਿੜ

ਬੇਂਗਲੁਰੂ, 14 ਨਵੰਬਰ (ਏਜੰਸੀ)- ਹੀਰੋ ਇੰਡੀਅਨ ਸੁਪਰ ਲੀਗ (ਆਈ.ਐਸ.ਐਲ) ਦੇ ਚੌਥੇ ਸੀਜ਼ਨ ਦੀ ਸ਼ੁਰੂਆਤ ਨੂੰ ਸਿਰਫ਼ ਤਿੰਨ ਦਿਨ ਰਹਿੰਦੇ ਹਨ ਤੇ ਬੇਂਗਲੁਰੂ ਐਫ਼.ਸੀ. ਨੇ ਭਾਰਤ ਦੇ ਸਾਬਕਾ ਕਪਤਾਨ ਰਾਹੁਲ ਦ੍ਰਾਵਿੜ ਨੂੰ ਆਪਣੇ ਬਰਾਂਡ ਅੰਬੈਸਡਰ ਦੇ ਰੂਪ 'ਚ ਪੇਸ਼ ਕੀਤਾ ਹੈ | ...

ਪੂਰੀ ਖ਼ਬਰ »

ਅਸ਼ਵਿਨੀ ਤੇ ਸਤਵਿਕਸਾਈਰਾਜ ਦੀ ਜੋੜੀ ਮਿਕਸ ਡਬਲਜ਼ ਦੇ ਮੁੱਖ ਡਰਾਅ 'ਚ

ਫੁਜੋਓ (ਚੀਨ), 14 ਨਵੰਬਰ (ਏਜੰਸੀ)- ਅਸ਼ਵਿਨੀ ਪੋਨੰਪਾ ਤੇ ਸਤਵਿਕਸਾਈਰਾਜ ਰੰਕੀਰੈਡੀ ਦੀ ਭਾਰਤੀ ਮਿਕਸ ਡਬਲਜ਼ ਜੋੜੀ ਨੇ ਕੁਆਲੀਫਾਇੰਗ ਮੁਕਾਬਲਿਆਂ 'ਚ 2 ਮੈਚ ਜਿੱਤ ਕੇ ਚੀਨ ਓਪਨ ਸੁਪਰ ਸੀਰੀਜ਼ ਪ੍ਰੀਮੀਅਰ ਬੈਡਮਿੰਟਨ ਟੂਰਨਾਮੈਂਟ ਦੇ ਮੁੱਖ ਡਰਾਅ 'ਚ ਜਗ੍ਹਾ ਬਣਾਈ | ...

ਪੂਰੀ ਖ਼ਬਰ »

ਪੰਜਾਬ ਕੌਮੀ ਕਿ੍ਕਟ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ 'ਚ ਪੁੱਜਿਆ

ਪਟਿਆਲਾ, 14 ਨਵੰਬਰ (ਚਹਿਲ)-ਕਰਨਲ ਸੀ.ਕੇ. ਨਾਇਡੂ ਕੌਮੀ ਕਿ੍ਕਟ ਚੈਂਪੀਅਨਸ਼ਿਪ ਦੇ ਲੀਗ ਮੈਚਾਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਪੰਜਾਬ ਦੀ ਟੀਮ ਨੇ ਕੁਆਰਟਰ ਫਾਈਨਲ 'ਚ ਪੁੱਜਣ ਦਾ ਮਾਣ ਪ੍ਰਾਪਤ ਕੀਤਾ ਹੈ | ਆਖ਼ਰੀ ਲੀਗ ਮੈਚ 'ਚ ਪੰਜਾਬ ਨੇ ਮਹਾਰਾਸ਼ਟਰ ਨੂੰ 232 ਦੌੜਾਂ ਨਾਲ ...

ਪੂਰੀ ਖ਼ਬਰ »

ਜੀ.ਐਨ.ਡੀ.ਯੂ. ਨੇ ਕੁਲ ਹਿੰਦ ਅੰਤਰ 'ਵਰਸਿਟੀ ਸ਼ੂਟਿੰਗ ਪ੍ਰਤੀਯੋਗਤਾ ਜਿੱਤੀ

ਅੰਮਿ੍ਤਸਰ, 14 ਨਵੰਬਰ (ਹਰਜਿੰਦਰ ਸਿੰਘ ਸ਼ੈਲੀ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਕਰਵਾਈ ਗਈ ਔਰਤਾਂ-ਮਰਦਾਂ ਦੀ ਕੁਲ ਹਿੰਦ ਅੰਤਰ 'ਵਰਸਿਟੀ 10 ਮੀਟਰ ਏਅਰ ਪਿਸਟਲ ਅਤੇ 10 ਮੀਟਰ ਏਅਰ ਰਾਈਫਲ ਪ੍ਰਤੀਯੋਗਤਾ ਅੱਜ ਸਮਾਪਤ ਹੋ ਗਈ | ਮੇਜ਼ਬਾਨ ਜੀ.ਐਨ.ਡੀ.ਯੂ. ਦੀ ਟੀਮ ਨੇ ਇਸ ...

ਪੂਰੀ ਖ਼ਬਰ »

ਮੋਗਾ ਦੀ ਖੁਸ਼ਪ੍ਰੀਤ ਕੌਰ ਬਣੀ ਤਾਇਕਵਾਂਡੋ ਖੇਡ 'ਚ ਨੈਸ਼ਨਲ ਚੈਂਪੀਅਨ

ਮੋਗਾ, 14 ਨਵੰਬਰ (ਸੁਰਿੰਦਰਪਾਲ ਸਿੰਘ)-ਤਾਇਕਵਾਂਡੋ ਖੇਡ ਦੀ ਨੈਸ਼ਨਲ ਚੈਂਪੀਅਨ ਖੁਸ਼ਪ੍ਰੀਤ ਕੌਰ ਨੂੰ ਮੋਗਾ ਵਿਖੇ ਸਨਮਾਨਿਤ ਕਰਦੇ ਹੋਏ ਬਰਜਿੰਦਰ ਸਿੰਘ ਮੱਖਣ ਬਰਾੜ ਪ੍ਰਧਾਨ ਤਾਇਕਵਾਂਡੋ ਐਸੋਸੀਏਸ਼ਨ ਜ਼ਿਲ੍ਹਾ ਮੋਗਾ ਨੇ ਦੱਸਿਆ ਕਿ ਉੜੀਸਾ ਸਟੇਟ ਦੇ ...

ਪੂਰੀ ਖ਼ਬਰ »

ਸੰਗਰੂਰ ਦੀਆਂ ਕੁੜੀਆਂ ਨੇ ਜਿੱਤੀ ਪੰਜਾਬ ਕਬੱਡੀ ਚੈਂਪੀਅਨਸ਼ਿਪ

ਧਰਮਗੜ੍ਹ, 14 ਨਵੰਬਰ (ਗੁਰਜੀਤ ਸਿੰਘ ਚਹਿਲ)- ਸਰਕਲ ਧਰਮਗੜ੍ਹ ਅਧੀਨ ਪੈਂਦੇ ਪਿੰਡ ਫਲੇੜਾ ਦੀਆਂ ਖਿਡਾਰਨਾਂ ਦੀ ਚੰਗੀ ਖੇਡ ਦੀ ਬਦੌਲਤ ਸੰਗਰੂਰ ਜ਼ਿਲ੍ਹੇ ਨੇ ਸਰਕਲ ਸਟਾਇਲ ਕਬੱਡੀ 'ਚ ਪੰਜਾਬ ਭਰ ਦੇ ਜ਼ਿਲਿ੍ਹਆਂ ਵਿਚੋਂ ਆਈਆਂ ਖਿਡਾਰਨਾਂ ਨੂੰ ਪਛਾੜ ਕੇ ਪਹਿਲਾ ਸਥਾਨ ...

ਪੂਰੀ ਖ਼ਬਰ »

ਏਸ਼ੀਆ ਰਗਬੀ ਚੈਂਪੀਅਨਸ਼ਿਪ 'ਚ ਭਾਗ ਲਵੇਗਾ ਭਾਰਤ

ਮੁੰਬਈ, 14 ਨਵੰਬਰ (ਏਜੰਸੀ)- ਭਾਰਤੀ ਪੁਰਸ਼ ਰਗਬੀ ਟੀਮ ਤਾਈਵਾਨ 'ਚ 15 ਤੋਂ 18 ਨਵੰਬਰ ਤੱਕ ਹੋਣ ਵਾਲੀ ਏਸ਼ੀਆ ਚੈਂਪੀਅਨਸ਼ਿਪ ਡਿਵੀਜਨ ਟੂ ਰਗਬੀ 16 'ਚ ਭਾਗ ਲਵੇਗੀ | ਭਾਰਤੀ ਟੀਮ ਭਾਰਤੀ ਰਗਬੀ ਫੁੱਟਬਾਲ ਐਸੋਸੀਏਸ਼ਨ ਦੀ ਦੇਖਰੇਖ 'ਚ ਇਹ ਟੂਰਨਾਮੈਂਟ ਖੇਡੇਗੀ | ਇਸ 'ਚ ...

ਪੂਰੀ ਖ਼ਬਰ »

ਬੰਗਲਾਦੇਸ਼ ਤੋਂ ਹਾਰ ਕੇ ਭਾਰਤ ਅੰਡਰ-19 ਏਸ਼ੀਆ ਕੱਪ 'ਚੋਂ ਬਾਹਰ

ਨਵੀਂ ਦਿੱਲੀ, 14 ਨਵੰਬਰ (ਏਜੰਸੀ)- ਅੰਡਰ-19 ਏਸ਼ੀਆ ਕੱਪ ਦੀ ਸਾਬਕਾ ਜੇਤੂ ਭਾਰਤੀ ਟੀਮ ਇਸ ਵਾਰੀ ਟੂਰਨਾਮੈਂਟ ਦੇ ਸ਼ੁਰੂਆਤੀ ਦੌਰ 'ਚੋਂ ਹੀ ਬਾਹਰ ਹੋ ਗਈ ਹੈ | ਬੀਤੇ 3 ਦਿਨਾਂ 'ਚ ਭਾਰਤ ਨੂੰ ਅੱਜ ਦੂਸਰੀ ਹਾਰ ਦਾ ਸਾਹਮਣਾ ਕਰਨਾ ਪਿਆ | ਨਿਪਾਲ ਤੋਂ ਹਾਰਨ ਤੋਂ ਬਾਅਦ ਭਾਰਤੀ ...

ਪੂਰੀ ਖ਼ਬਰ »

ਆਸਟ੍ਰੇਲੀਆ ਿਖ਼ਲਾਫ਼ ਹਮਲਾਵਰ ਤਰੀਕੇ ਨਾਲ ਖੇਡਾਂਗੇ-ਰੂਟ

ਟਾਊਨਸਵਿਲੇ, 14 ਨਵੰਬਰ (ਏਜੰਸੀ)- ਇੰਗਲੈਂਡ ਤੇ ਆਸਟ੍ਰੇਲੀਆ ਵਿਚਕਾਰ ਹੋਣ ਵਾਲੀ ਪ੍ਰਸਿੱਧ ਐਸ਼ੇਜ਼ ਲੜੀ ਤੋਂ ਪਹਿਲਾਂ ਦੋਨਾਂ ਟੀਮਾਂ ਵਿਚਕਾਰ ਬਿਆਨਬਾਜ਼ੀ ਦਾ ਦੌਰ ਸਿਖ਼ਰ 'ਤੇ ਹੈ | ਇਸੇ ਸਬੰਧ 'ਚ ਇੰਗਲੈਡ ਦੇ ਕਪਤਾਨ ਜੋਏ ਰੂਟ ਨੇ ਆਸਟ੍ਰੇਲੀਆ ਿਖ਼ਲਾਫ਼ ਹਮਲਾਵਰ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX