ਤਾਜਾ ਖ਼ਬਰਾਂ


ਈ. ਡੀ. ਨੇ ਚਿਦੰਬਰਮ ਵਿਰੁੱਧ ਜਾਰੀ ਕੀਤੀ ਲੁੱਕਆਊਟ ਨੋਟਿਸ
. . .  4 minutes ago
ਨਵੀਂ ਦਿੱਲੀ, 21 ਅਗਸਤ- ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਕਾਂਗਰਸ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਵਿਰੁੱਧ ਲੁੱਕਆਊਟ ਨੋਟਿਸ ਜਾਰੀ...
ਯੋਗੀ ਮੰਤਰੀ ਮੰਡਲ ਦਾ ਪਹਿਲਾ ਵਿਸਥਾਰ, 23 ਮੰਤਰੀਆਂ ਨੇ ਚੁੱਕੀ ਸਹੁੰ
. . .  10 minutes ago
ਲਖਨਊ, 21 ਅਗਸਤ- ਉੱਤਰ ਪ੍ਰਦੇਸ਼ ਸਰਕਾਰ 'ਚ 23 ਵਿਧਾਇਕਾਂ ਨੇ ਮੰਤਰੀ ਦੇ ਰੂਪ 'ਚ ਸਹੁੰ ਚੁੱਕੀ ਹੈ। ਸਾਲ 2017 'ਚ ਯੋਗੀ ਆਦਿਤਿਆਨਾਥ ਸਰਕਾਰ ਦੇ ਗਠਨ ਤੋਂ ਬਾਅਦ ਪਹਿਲੇ ਕੈਬਨਿਟ ਵਿਸਥਾਰ 'ਚ ਛੇ ਵਿਧਾਇਕਾਂ ਨੂੰ ਕੈਬਨਿਟ ਮੰਤਰੀ ਦੇ ਰੂਪ 'ਚ ਸਹੁੰ...
ਜਬਰ ਜਨਾਹ ਦਾ ਸ਼ਿਕਾਰ ਹੋਈ 65 ਸਾਲਾ ਮੰਦਬੁੱਧੀ ਔਰਤ ਦੀ ਮੌਤ
. . .  24 minutes ago
ਤਲਵੰਡੀ ਸਾਬੋ, 21 ਅਗਸਤ (ਰਣਜੀਤ ਸਿੰਘ ਰਾਜੂ)- ਬੀਤੇ ਦਿਨ ਪਿੰਡ ਨੰਗਲਾ 'ਚ ਇੱਕ ਨੌਜਵਾਨ ਵਲੋਂ ਜਬਰ ਜਨਾਹ ਦਾ ਸ਼ਿਕਾਰ ਹੋਈ 65 ਸਾਲਾ ਮੰਦਬੁੱਧੀ ਔਰਤ, ਜਿਹੜੀ ਕਿ ਸਿਵਲ ਹਸਪਤਾਲ ਤਲਵੰਡੀ ਸਾਬੋ ਵਿਖੇ ਜੇਰੇ ਇਲਾਜ ਸੀ, ਦੀ ਅੱਜ ਮੌਤ ਹੋ ਗਈ...
ਚੀਫ਼ ਜਸਟਿਸ ਰੰਜਨ ਗੋਗੋਈ ਕਰਨਗੇ ਚਿਦੰਬਰਮ ਮਾਮਲੇ ਦੀ ਸੁਣਵਾਈ
. . .  35 minutes ago
ਨਵੀਂ ਦਿੱਲੀ, 21 ਅਗਸਤ- ਆਈ. ਐੱਨ. ਐਕਸ ਮੀਡੀਆ ਮਾਮਲੇ 'ਚ ਕਾਂਗਰਸ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਨੇ ਸੁਪਰੀਮ ਕੋਰਟ 'ਚ ਸਪੈਸ਼ਲ ਲੀਵ ਪਟੀਸ਼ਨ (ਐੱਸ. ਪੀ. ਐੱਲ.) ਦਾਇਰ ਕੀਤੀ ਹੈ। ਇਸ ਪਟੀਸ਼ਨ 'ਚ ਦਿੱਲੀ ਹਾਈਕੋਰਟ ਵਲੋਂ ਲੰਘੇ ਦਿਨ...
ਪੁਲਿਸ ਕਰਮਚਾਰੀ ਨੇ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ
. . .  32 minutes ago
ਅਜਨਾਲਾ, 21 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ)- ਅੱਜ ਸਵੇਰੇ ਬੱਸ ਸਟੈਂਡ ਅਜਨਾਲਾ ਵਿਖੇ ਇੱਕ ਪੁਲਿਸ ਹੌਲਦਾਰ ਵਲੋਂ ਸਰਕਾਰੀ ਹਥਿਆਰ ਨਾਲ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ ਗਈ। ਉਕਤ ਹੌਲਦਾਰ ਦੀ ਪਹਿਚਾਣ ਹਰਜੀਤ ਸਿੰਘ ਦੇ ਰੂਪ 'ਚ ਹੋਈ ਹੈ। ਉਸ ਨੂੰ...
ਬਾਰਾਮੂਲਾ 'ਚ ਸੁਰੱਖਿਆ ਬਲਾਂ ਨੇ ਢੇਰ ਕੀਤਾ ਇੱਕ ਅੱਤਵਾਦੀ, ਮੁਠਭੇੜ 'ਚ ਇੱਕ ਐੱਸ. ਪੀ. ਓ. ਵੀ ਸ਼ਹੀਦ
. . .  about 1 hour ago
ਸ੍ਰੀਨਗਰ, 21 ਅਗਸਤ- ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਹੋਈ ਮੁਠਭੇੜ 'ਚ ਇੱਕ ਅੱਤਵਾਦੀ ਦੇ ਮਾਰੇ ਜਾਣ ਦੀ ਖ਼ਬਰ ਹੈ। ਇਸ ਮੁਠਭੇੜ 'ਚ ਜੰਮੂ-ਕਸ਼ਮੀਰ ਪੁਲਿਸ ਦੇ ਐੱਸ. ਪੀ. ਓ. (ਸਪੈਸ਼ਲ ਪੁਲਿਸ ਅਫ਼ਸਰ) ਦੇ ਸ਼ਹੀਦ...
ਹੜ੍ਹ ਪੀੜਤਾਂ ਲਈ ਹਵਾਈ ਸੈਨਾ ਦੇ 3 ਹੈਲੀਕਾਪਟਰਾਂ ਦੀਆਂ ਸੇਵਾਵਾਂ ਆਰੰਭ
. . .  about 1 hour ago
ਸ਼ਾਹਕੋਟ, 21 ਅਗਸਤ (ਸੁਖਦੀਪ ਸਿੰਘ) - ਸ਼ਾਹਕੋਟ ਤਹਿਸੀਲ ਦੇ ਲੋਹੀਆਂ ਖੇਤਰ ਵਿਚ ਸਤਲੁਜ ਦਰਿਆ ਦਾ ਪੱਧਰ ਵਧਣ ਨਾਲ ਆਏ ਹੜ੍ਹ ਕਾਰਨ ਹੜ੍ਹ ਦੇ ਪਾਣੀ ਦੀ ਮਾਰ ਝੱਲ ਰਹੇ ਲੋਕਾਂ ਨੂੰ ਰਾਹਤ ਪਹੁੰਚਾਉਣ ਤੇ ਉਨ੍ਹਾਂ ਤੱਕ ਖਾਣਾ ਤੇ ਪਾਣੀ ਪਹੁੰਚਾਉਣ ਲਈ ਭਾਰਤੀ ਹਵਾਈ ਸੈਨਾ ਦੇ 3 ਹੈਲੀਕਾਪਟਰਾਂ ਦੀਆਂ...
ਕੌਮੀ ਮਾਰਗ 'ਤੇ ਉਲਟੀ ਸਾਈਡ ਤੋਂ ਆ ਰਹੇ ਟਰੈਕਟਰ ਦੀ ਕਾਰ ਨਾਲ ਹੋਈ ਸਿੱਧੀ ਟੱਕਰ, ਇਕ ਮੌਤ
. . .  about 2 hours ago
ਹੰਡਿਆਇਆ, 21 ਅਗਸਤ (ਗੁਰਜੀਤ ਸਿੰਘ ਖੁੱਡੀ) - ਸੜਕ ਹਾਦਸੇ ਵਿਚ ਇਕ ਵਿਅਕਤੀ ਅਜਮੇਰ ਸਿੰਘ ਭਰੀ (50) ਦੀ ਮੌਤ ਹੋ ਗਈ। ਬੀਤੀ ਰਾਤ ਅਜਮੇਰ ਸਿੰਘ ਕਾਰ ਰਾਹੀਂ ਕੌਮੀ ਮਾਰਗ 'ਤੇ ਸੰਗਰੂਰ ਵੱਲ ਤੋਂ ਆਪਣੇ ਘਰ ਹੰਡਿਆਇਆ ਵੱਲ ਆ ਰਿਹਾ ਸੀ ਕਿ ਉਲਟ ਦਿਸ਼ਾ ਤੋਂ ਆ ਰਹੇ ਟਰੈਕਟਰ ਨਾਲ ਸਿੱਧੀ ਟੱਕਰ ਹੋ...
ਪਿਸਤੌਲ ਦਿਖਾ ਕੇ ਠੇਕੇ ਤੋਂ ਨਕਦੀ ਲੁੱਟੀ
. . .  about 3 hours ago
ਫਗਵਾੜਾ, 21 ਅਗਸਤ (ਹਰੀਪਾਲ ਸਿੰਘ) - ਫਗਵਾੜਾ ਦੇ ਨੇੜਲੇ ਪਿੰਡ ਜਗਪਾਲਪੁਰ ਵਿਖੇ ਦੋ ਨੌਜਵਾਨ ਸ਼ਰਾਬ ਦੇ ਇੱਕ ਠੇਕੇ ਦੇ ਕਰਿੰਦੇ ਨੂੰ ਪਿਸਤੌਲ ਦੇ ਨਾਲ ਡਰਾ ਕੇ ਨਕਦੀ ਲੁੱਟ ਕੇ ਫ਼ਰਾਰ ਹੋ ਗਏ ਹਨ। ਪੁਲਿਸ ਨੇ ਸੁਰੇਸ਼ ਕੁਮਾਰ ਨਾਮ ਦੇ ਇੱਕ ਕਰਿੰਦੇ ਦੀ ਸ਼ਿਕਾਇਤ 'ਤੇ ਕੇਸ ਦਰਜ ਕਰ
ਅੰਮ੍ਰਿਤਸਰ ਖ਼ਾਲਸਾ ਕਾਲਜ ਸਾਹਮਣੇ ਨੌਜਵਾਨ ਤੇ ਲੜਕੀ ਦੀਆਂ ਸਿਰ ਕੱਟੀਆਂ ਲਾਸ਼ਾਂ ਮਿਲੀਆਂ
. . .  about 2 hours ago
ਅੰਮ੍ਰਿਤਸਰ, 21 ਅਗਸਤ (ਰਾਜੇਸ਼ ਕੁਮਾਰ) - ਖ਼ਾਲਸਾ ਕਾਲਜ ਦੇ ਸਾਹਮਣੇ ਤੇ ਪੁਲਿਸ ਚੌਕੀ ਕਬੀਰ ਪਾਰਕ ਨੇੜੇ ਮੰਗਲਵਾਰ ਰਾਤ ਉਸ ਵਕਤ ਦਹਿਸ਼ਤ ਫੈਲ ਗਈ ਜਦੋਂ ਸੜਕ ਵਿਚਕਾਰ 2 ਸਿਰ ਕੱਟੀਆਂ ਲਾਸ਼ਾਂ ਮਿਲੀਆਂ। ਉੱਥੇ ਹੀ ਇਕ ਨੌਜਵਾਨ ਗੰਭੀਰ ਜ਼ਖਮੀ ਹੋਇਆ ਹੈ। ਪੁਲਿਸ ਵੱਲੋਂ ਮਾਮਲੇ...
ਅੱਜ ਦਾ ਵਿਚਾਰ
. . .  about 3 hours ago
ਕੈਬਨਿਟ ਮੰਤਰੀ ਆਸ਼ੂ ਨੇ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਕੈਫੇ ਖੋਲ੍ਹ ਨੌਜਵਾਨਾਂ ਨੂੰ ਕੀਤਾ ਸਮਰਪਿਤ
. . .  1 day ago
ਫ਼ਤਹਿਗੜ੍ਹ ਸਾਹਿਬ, 20 ਅਗਸਤ (ਅਰੁਣ ਆਹੂਜਾ)-ਪੰਜਾਬ ਸਰਕਾਰ ਦੀ ਘਰ ਘਰ ਰੁਜ਼ਗਾਰ ਸਕੀਮ ਤਹਿਤ ਜ਼ਿਲ੍ਹਾ ਪੱਧਰ 'ਤੇ ਚਲਾਏ ਜਾ ਰਹੇ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਨੌਜਵਾਨ ਨੂੰ ਰੁਜ਼ਗਾਰ ਮੁਹੱਈਆ ...
ਜ਼ਿਲ੍ਹਾ ਪ੍ਰਸ਼ਾਸਨ, ਆਰਮੀ ਤੇ ਲੋਕਾਂ ਦੇ ਸਹਿਯੋਗ ਨੇ ਦੇਰ ਰਾਤ ਧੁੱਸੀ ਬੰਨ੍ਹ ਨੂੰ ਪਾੜ ਪੈਣ ਤੋਂ ਬਚਾਇਆ
. . .  about 11 hours ago
ਉਸਮਾਨਪੁਰ, 20 ਅਗਸਤ (ਸੰਦੀਪ ਮਝੂਰ)- ਅੱਜ ਸਤਲੁਜ ਦਰਿਆ ਵਿਚ ਪਾਣੀ ਦਾ ਪੱਧਰ ਹੇਠਾਂ ਜਾਣ ਕਰਕੇ ਦੇਰ ਰਾਤ 10 ਦੇ ਕਰੀਬ ਸਤਲੁਜ ਦਰਿਆ ਦੇ ਤਾਜੋਵਾਲ-ਮੰਢਾਲਾ ਧੁੱਸੀ ਬੰਨ੍ਹ ਨੂੰ ਇਕ ਵਾਰ ਫਿਰ ...
ਰਿਵਾਲਵਰ ਸਾਫ਼ ਕਰਦੇ ਸਮੇਂ ਗੋਲੀ ਲੱਗਣ ਨਾਲ ਵਿਅਕਤੀ ਦੀ ਮੌਤ
. . .  1 day ago
ਬਾਘਾ ਪੁਰਾਣਾ ,20 ਅਗਸਤ {ਬਲਰਾਜ ਸਿੰਗਲਾ}- ਆਪਣੇ ਹੀ ਲਾਇਸੰਸੀ ਰਿਵਾਲਵਰ ਨੂੰ ਸਾਫ਼ ਕਰਦੇ ਸਮੇਂ ਚੱਲੀ ਗੋਲੀ ਨਾਲ ਦਿਮਾਗ਼ੀ ਤੌਰ 'ਤੇ ਪ੍ਰੇਸ਼ਾਨ ਵਿਅਕਤੀ ਬੂਟਾ ਸਿੰਘ ਦੀ ਮੌਤ ਹੋ ਗਈ । ਪੁਲਿਸ ਨੇ 174 ਦੀ ਕਾਰਵਾਈ ...
ਸਮਾਣਾ ਦੀਆਂ ਦੋ ਲਾਪਤਾ ਲੜਕੀਆਂ ਚੋਂ ਦੂਸਰੀ ਦੀ ਵੀ ਲਾਸ਼ ਬਰਾਮਦ
. . .  1 day ago
ਸਮਾਣਾ (ਪਟਿਆਲਾ) ,20 ਅਗਸਤ (ਸਾਹਿਬ ਸਿੰਘ)- ਥਾਣਾ ਸਮਾਣਾ ਦੇ ਪਿੰਡ ਮਵੀ ਕਲਾਂ ਦੀਆਂ ਦੋ ਲਾਪਤਾ ਸਹੇਲੀਆਂ ਵਿਚੋਂ ਦੂਸਰੀ ਦੀ ਲਾਸ਼ ਵੀ ਭਾਖੜਾ ਨਹਿਰ ਦੇ ਖਨੌਰੀ ਹੈਡ ਵਿਚੋਂ ਬਰਾਮਦ ਕਰ ਲਈ ਗਈ ...
ਕੈਬਨਿਟ ਮੰਤਰੀ ਆਸ਼ੂ ਨੇ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਕੈਫੇ ਖੋਲ੍ਹ ਨੌਜਵਾਨਾਂ ਨੂੰ ਕੀਤਾ ਸਮਰਪਿਤ
. . .  1 day ago
ਸਤਲੁਜ ਦੇ ਬੰਨ੍ਹਾਂ ’ਚ ਪਏ ਪਾੜਾਂ ਨੂੰ ਪੂਰਨ ਲਈ ਫੌਜ ਨੂੰ ਮਦਦ ਲਈ ਬੁਲਾਇਆ : ਡੀ. ਸੀ.
. . .  1 day ago
ਮਾਨਸਾ ਪੁਲਿਸ ਵੱਲੋਂ 75 ਹਜ਼ਾਰ ਨਸ਼ੀਲੀਆਂ ਗੋਲੀਆਂ ਬਰਾਮਦ
. . .  1 day ago
ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਲੋੜਵੰਦਾਂ ਨੂੰ 'ਸਿਹਤ ਬੀਮਾ' ਦੀ ਸਹੂਲਤ ਲਈ ਵੰਡੇ ਕਾਰਡ- ਕੰਬੋਜ
. . .  1 day ago
ਗੁਰੂ ਰਵਿਦਾਸ ਮੰਦਰ ਢਾਹੁਣ ਦਾ ਮਾਮਲਾ: ਬਰਨਾਲੇ ਤੋਂ ਦਿੱਲੀ ਲਈ ਰਵਾਨਾ ਹੋਇਆ ਬਸਪਾ ਦੇ ਜਥਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 30 ਕੱਤਕ ਸੰਮਤ 549

ਹਰਿਆਣਾ ਹਿਮਾਚਲ

ਇੰਡੋਨੇਸ਼ੀਆ ਦੇ ਵਫ਼ਦ ਵਲੋਂ ਸ਼ਾਹਾਬਾਦ ਖੰਡ ਮਿੱਲ ਦਾ ਦੌਰਾ

ਕੁਰੂਕਸ਼ੇਤਰ/ਸ਼ਾਹਾਬਾਦ, 14 ਨਵੰਬਰ (ਜਸਬੀਰ ਸਿੰਘ ਦੁੱਗਲ)-ਇੰਡੀਨੇਸ਼ੀਆ ਦੇ ਵਫ਼ਦ ਤੇ ਨੈਸ਼ਨਲ ਫੈਡਰੇਸ਼ਨ ਆਫ਼ ਕੋਪਰੇਟਿਵ ਸ਼ੂਗਰ ਉਦਯੋਗ ਦੇ ਚੀਫ਼ ਗੰਨਾ ਸਲਾਹਕਾਰ ਤੇ ਤਕਨੀਕੀ ਐਡਵਾਈਜ਼ਰ ਦਾ ਸ਼ਾਹਾਬਾਦ ਪੁੱਜਣ 'ਤੇ ਪੰਜਾਬੀ ਭੰਗੜੇ ਤੇ ਤਿਲਕ ਲਗਾ ਕੇ ਸਵਾਗਤ ...

ਪੂਰੀ ਖ਼ਬਰ »

ਬਾਲ ਦਿਵਸ ਮੌਕੇ ਵੱਖ-ਵੱਖ ਮੁਕਾਬਲੇ ਕਰਵਾਏ

ਜਗਾਧਰੀ, 14 ਨਵੰਬਰ (ਜਗਜੀਤ ਸਿੰਘ)-ਜ਼ਿਲ੍ਹਾ ਬਾਲ ਕਲਿਆਣ ਪ੍ਰੀਸ਼ਦ ਵਲੋਂ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੇ ਜਨਮ ਦਿਨ 'ਤੇ ਬਾਲ ਭਵਨ 'ਚ ਬਾਲ ਮੇਲਾ ਤੇ ਬਾਲ ਦਿਵਸ ਸਮਾਗਮ ਮਨਾਇਆ ਗਿਆ | ਸਮਾਗਮ 'ਚ ਐਸ.ਡੀ.ਐਮ. ਜਗਾਧਰੀ ਭਾਰਤ ਭੂਸ਼ਣ ਕੌਸ਼ਿਕ ...

ਪੂਰੀ ਖ਼ਬਰ »

ਵਣ ਕਰਮਚਾਰੀਆਂ ਦਾ ਧਰਨਾ ਜਾਰੀ

ਸਿਰਸਾ, 14 ਨਵੰਬਰ (ਭੁਪਿੰਦਰ ਪੰਨੀਵਾਲੀਆ)-ਮੰਗਾਂ ਨੂੰ ਲੈ ਕੇ ਵਣ ਵਿਭਾਗ ਦੇ ਕਰਮਚਾਰੀਆਂ ਦਾ ਧਰਨਾ ਅੱਜ ਵੀ ਜਾਰੀ ਰਿਹਾ | ਧਰਨੇ 'ਤੇ ਬੈਠੇ ਕਰਮਚਾਰੀਆਂ ਨੇ ਐਲਾਨ ਕੀਤਾ ਕਿ ਜਦੋਂ ਤੱਕ ਕਰਮਚਾਰੀਆਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਉਦੋਂ ਤੱਕ ਉਨ੍ਹਾਂ ਦਾ ਇਹ ...

ਪੂਰੀ ਖ਼ਬਰ »

ਪੁੱਤਰ ਨੇ ਜਬਰੀ ਪਿਤਾ ਦੇ ਮਕਾਨ ਤੇ ਰੇਹੜੀ 'ਤੇ ਕਬਜ਼ਾ ਕੀਤਾ

ਟੋਹਾਣਾ, 14 ਨਵੰਬਰ (ਗੁਰਦੀਪ ਭੱਟੀ)-ਲਾਜਪਤ ਨਗਰ ਦੇ ਨੌਜਵਾਨ ਦੀਪਕ ਵਲੋਂ ਆਪਣੇੇ ਪਿਤਾ ਨੂੰ ਘਰੋਂ ਕੱਢ ਕੇ ਉਸ ਦੀ ਭਟੂਰੇ ਵਾਲੀ ਰੇਹੜੀ 'ਤੇ ਜ਼ਬਰੀ ਕਬਜਾ ਕਰ ਲੈਣ ਦੇ ਮਾਮਲੇ ਦੀ ਸੁਣਵਾਈ ਕਰਦੇ ਹੋਏ ਜ਼ਿਲ੍ਹਾ ਭਰ ਨ-ਪੋਸ਼ਣ ਬੋਰਡ ਤੇ ਐਸ.ਡੀ.ਐਮ. ਸ੍ਰੀ ਸਤਬੀਰ ਜਾਂਗੂ ਨੇ ...

ਪੂਰੀ ਖ਼ਬਰ »

ਬਣੀ-ਕਰੀਵਾਲਾ ਰੂਟ 'ਤੇ ਰੋਡਵੇਜ਼ ਦੀਆਂ ਬੱਸਾਂ ਬੰਦ - ਲੋਕ ਪ੍ਰੇਸ਼ਾਨ

ਸਿਰਸਾ, 14 ਨਵੰਬਰ (ਭੁਪਿੰਦਰ ਪੰਨੀਵਾਲੀਆ)-ਪਿੰਡ ਬਣੀ ਤੇ ਕਰੀਵਾਲਾ ਤੱਕ ਚਲਣ ਵਾਲੇ ਰੋਡਵੇਜ਼ ਦੇ ਜਿਆਦਾਤਰ ਰੂਟ ਬੰਦ ਹੋਣ ਕਾਰਨ ਦਰਜਨਾਂ ਪਿੰਡਾਂ ਦੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਲੋਕਾਂ ਦੀ ਇਸ ਸਮੱਸਿਆ ਨੂੰ ਲੈ ਕੇ ਭਾਰਤੀ ਕਮਿਊਨਿਸਟ ...

ਪੂਰੀ ਖ਼ਬਰ »

ਸ਼ਰਾਬ ਠੇਕੇ 'ਤੇ ਹੋਈ ਲੁੱਟ ਦੀ ਗੁੱਥੀ ਸੁਲਝੀ- 2 ਗਿ੍ਫ਼ਤਾਰ

ਕਾਲਾਂਵਾਲੀ, 14 ਨਵੰਬਰ (ਭੁਪਿੰਦਰ ਪੰਨੀਵਾਲੀਆ)-ਖੇਤਰ ਦੇ ਪਿੰਡ ਸੂਰਤੀਆ 'ਚ ਦੇਸੀ ਸ਼ਰਾਬ ਦੇ ਠੇਕੇ 'ਤੇ ਬੀਤੀ 6 ਅਕਤੂਬਰ ਨੂੰ ਹੋਈ ਲੁੱਟ ਦੀ ਘਟਨਾ ਦੀ ਗੁੱਥੀ ਜ਼ਿਲ੍ਹਾ ਸਿਰਸਾ ਦੀ ਸੀ.ਆਈ.ਏ. ਪੁਲਿਸ ਨੇ ਸੁਲਝਾਉਂਦੇ ਹੋਏ ਘਟਨਾ ਦੇ 2 ਦੋਸ਼ੀਆਂ ਨੂੰ ਪੰਜਾਬ ਖੇਤਰ ਤੋਂ ...

ਪੂਰੀ ਖ਼ਬਰ »

ਸਵੇਰ ਦੇ ਸੈਸ਼ਨ 'ਚ 10 ਵਜੇ ਤੇ ਸ਼ਾਮ ਨੂੰ 2 ਵਜੇ ਸ਼ੁਰੂ ਹੋਣਗੀਆਂ ਪ੍ਰੀਖਿਆਵਾਂ

ਕੁਰੂਕਸ਼ੇਤਰ, 14 ਨਵੰਬਰ (ਜਸਬੀਰ ਸਿੰਘ ਦੁੱਗਲ)-ਕੁਰੂਕਸ਼ੇਤਰ ਯੂਨੀਵਰਸਿਟੀ 'ਚ ਛੇਤੀ ਹੀ ਸ਼ੁਰੂ ਹੋਣ ਵਾਲੀ ਬੀ.ਏ. ਤੇ ਐਮ.ਏ. ਦੀਆਂ ਪ੍ਰੀਖਿਆਵਾਂ ਸਵੇਰ ਦੇ ਸੈਸ਼ਨ 'ਚ ਸਵੇਰੇ 10 ਵਜੇ ਤੇ ਸ਼ਾਮ ਦੇ ਸੈਸ਼ਨ 'ਚ 2 ਵਜੇ ਹੋਣਗੀਆਂ | ਠੰਡ ਦੇ ਮੌਸਮ ਤੇ ਸੰਘਣੇ ਕੋਹਰੇ ਨੂੰ ਦੇਖਦੇ ...

ਪੂਰੀ ਖ਼ਬਰ »

ਚੋਰੀ ਦੇ ਦੋਸ਼ 'ਚ ਕਾਬੂ

ਕੁਰੂਕਸ਼ੇਤਰ, 14 ਨਵੰਬਰ (ਜਸਬੀਰ ਸਿੰਘ ਦੁੱਗਲ)-ਚੋਰੀ ਦੇ ਦੋਸ਼ 'ਚ ਪੁਲਿਸ ਨੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ | ਦੋਸ਼ੀ ਤੋਂ ਚੋਰੀ ਦੀ ਵਾਸ਼ਿੰਗ ਮਸ਼ੀਨ ਬਰਾਮਦ ਕੀਤੀ ਗਈ ਹੈ | ਜਾਣਕਾਰੀ ਮੁਤਾਬਿਕ ਸੁਖਦੇਵ ਸਿੰਘ ਵਾਸੀ ਗਾਂਧੀ ਨਗਰ ਥਾਨੇਸਰ ਨੇ ਥਾਣਾ ਸ਼ਹਿਰ 'ਚ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਕਾਲੋਨੀ ਵਾਸੀ ਰਾਜੇਂਦਰ ਨੇ ਉਸ ਦੇ ਘਰ ਦਾ ਦਰਵਾਜਾ ਤੋੜ ਕੇ ਅੰਦਰ ਵੜ ਕੇ ਵਾਸ਼ਿੰਗ ਮਸ਼ੀਨ, ਗੈਸ ਸਿਲੈਂਡਰ ਤੇ ਹੋਰ ਸਾਮਾਨ ਚੋਰੀ ਕਰ ਲਏ ਸਨ | ਸ਼ਿਕਾਇਤ 'ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਦੌਰਾਨ ਦੋਸ਼ੀ ਰਾਜੇਂਦਰ ਨੂੰ ਗਿ੍ਫ਼ਤਾਰ ਕੀਤਾ ਹੈ | ਪੱੁਛਗਿੱਛ 'ਚ ਦੋਸ਼ੀ ਨੇ ਕਬੂਲ ਕੀਤਾ ਹੈ ਕਿ ਉਸ ਨੇ ਹੀ ਘਰ 'ਚ ਵੜ ਕੇ ਚੋਰੀ ਕੀਤੀ ਸੀ | ਦੋਸ਼ੀ ਦੀ ਨਿਸ਼ਾਨਦੇਹੀ 'ਤੇ ਚੋਰੀ ਕੀਤਾ ਗਿਆ ਸਾਮਾਨ ਵਾਸ਼ਿੰਗ ਮਸ਼ੀਨ, ਗੈਸ ਸਿਲੈਂਡਰ ਅਤੇ ਹੋਰ ਘਰੇਲੂ ਸਾਮਾਨ ਬਰਾਮਦ ਕੀਤਾ ਹੈ |


ਖ਼ਬਰ ਸ਼ੇਅਰ ਕਰੋ

ਸੜਕ ਹਾਦਸੇ 'ਚ 2 ਗੰਭੀਰ ਜ਼ਖ਼ਮੀ

ਸਿਰਸਾ, 14 ਨਵੰਬਰ (ਭੁਪਿੰਦਰ ਪੰਨੀਵਾਲੀਆ)-ਪਿੰਡ ਨਰਾਇਣਖੇੜਾ ਨੇ ਕਾਰ ਤੇ ਮੋਟਰਸਾਈਕਲ ਦੀ ਹੋਈ ਟੱਕਰ 'ਚ ਮੋਟਰਸਾਈਕਲ ਸਵਾਰ ਦੋ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ | ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ | ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਗਈ ...

ਪੂਰੀ ਖ਼ਬਰ »

ਬੰਦ ਪਏ ਮਕਾਨ 'ਚੋਂ ਹਜ਼ਾਰਾਂ ਦੀ ਨਕਦੀ ਤੇ ਗਹਿਣੇ ਚੋਰੀ

ਸਿਰਸਾ, 14 ਨਵੰਬਰ (ਭੁਪਿੰਦਰ ਪੰਨੀਵਾਲੀਆ)-ਸਿਰਸਾ ਦੀ ਹਰੀ ਵਿਸ਼ਣੂ ਕਾਲੋਨੀ 'ਚ ਬੰਦ ਪਏ ਮਕਾਨ 'ਚੋਂ ਚੋਰਾਂ ਨੇ ਹਜ਼ਾਰਾਂ ਦੀ ਨਕਦੀ ਤੇ ਗਹਿਣੇ ਚੋਰੀ ਕਰ ਲਏ | ਮਕਾਨ ਮਾਲਕ ਦੀ ਸ਼ਿਕਾਇਤ 'ਤੇ ਪੁਲਿਸ ਨੇ ਕੇਸ ਦਰਜ ਕਰਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ | ਪੁਲਿਸ ਕੋਲ ...

ਪੂਰੀ ਖ਼ਬਰ »

ਯੋਗਿੰਦਰ ਕੌਸ਼ਿਕ ਨੇ ਕੀਤੀ ਲੋੜਵੰਦ ਵਿਦਿਆਰਥੀਆਂ ਦੀ ਮਾਲੀ ਮਦਦ

ਕੁਰੂਕਸ਼ੇਤਰ, 14 ਨਵੰਬਰ (ਜਸਬੀਰ ਸਿੰਘ ਦੁੱਗਲ)-ਚੰਡੀਗੜ੍ਹ ਵਾਸੀ ਯੋਗਿੰਦਰ ਕੌਸ਼ਿਕ ਸਮਾਜਿਕ ਦਫ਼ਤਰ ਨੇ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਸਰੀਰਕ ਸਿੱਖਿਆ ਵਿਭਾਗ 'ਚ ਪੀ.ਜੀ. ਡਿਪਲੋਮਾ ਇਨ ਯੋਗਾ ਦੀ ਵਿਦਿਆਰਥਣ ਅਨੁ ਨੂੰ 8 ਹਜ਼ਾਰ ਰੁਪਏ ਦੀ ਤੇ ਸਰਕਾਰੀ ਆਦਰਸ਼ ...

ਪੂਰੀ ਖ਼ਬਰ »

ਹਿਮਾਚਲ ਪ੍ਰਦੇਸ਼ 'ਚ ਵੀ ਲੋਕ ਭਾਜਪਾ ਨੂੰ ਧੂੜ ਚਟਾਉਣਗੇ-ਗੁਪਤਾ

ਬਾਬੈਨ, 14 ਨਵੰਬਰ (ਡਾ. ਦੀਪਕ ਦੇਵਗਨ)-ਮੱਧ ਪ੍ਰਦੇਸ਼ 'ਚ ਹੋਈਆਂ ਵਿਧਾਨ ਸਭਾ ਚੋਣਾਂ 'ਚ ਭਾਜਪਾ ਦੀ ਕਰਾਰੀ ਹਾਰ ਹੋਈ, ਜਿਸ ਤੋਂ ਇਹ ਉਜਾਗਰ ਹੋ ਗਿਆ ਹੈ ਕਿ ਭਾਜਪਾ ਤੋਂ ਲੋਕਾਂ ਦਾ ਪੂਰੀ ਤਰ੍ਹਾਂ ਮੋਹ ਭੰਗ ਹੋ ਗਿਆ ਹੈ ਤੇ ਦੇਸ਼ ਤੇ ਸੂਬੇ ਦੇ ਲੋਕ ਕਾਂਗਰਸ ਦਾ ਰਾਜ ਵੇਖਣਾ ...

ਪੂਰੀ ਖ਼ਬਰ »

ਪ੍ਰਦੂਸ਼ਣ ਤੋਂ ਬਚਾਓ ਦੀ ਬੱਚਿਆਂ ਨੂੰ ਦਿੱਤੀ ਜਾਣਕਾਰੀ

ਸਰਸਵਤੀ ਨਗਰ, 14 ਨਵੰਬਰ (ਅਜੀਤ ਬਿਊਰੋ)-ਗੌਰਮਿੰਟ ਸੈਕੰਡਰੀ ਸਕੂਲ ਖੇੜਾ ਕਲਾਂ 'ਚ ਪ੍ਰਾਰਥਨਾ ਸਭਾ 'ਚ ਵਾਤਾਵਰਨ ਪ੍ਰਦੂਸ਼ਨ ਤੋਂ ਬਚਾਓ ਤੇ ਘੱਟ ਕਰਨ ਬਾਰੇ ਬੱਚਿਆਂ ਨੂੰ ਜਾਣਕਾਰੀ ਦਿੱਤੀ | ਅਧਿਆਪਕ ਅਮਰਜੀਤ ਸਿੰਘ ਨੇ ਕਿਹਾ ਕਿ ਵਾਤਾਵਰਨ ਪ੍ਰਦੂਸ਼ਨ ਤੋਂ ਬਚਾਓ ਲਈ ...

ਪੂਰੀ ਖ਼ਬਰ »

ਖੂਨਦਾਨ ਕੈਂਪ ਲਗਾਇਆ

ਕੁਰੂਕਸ਼ੇਤਰ, 14 ਨਵੰਬਰ (ਜਸਬੀਰ ਸਿੰਘ ਦੁੱਗਲ)-ਖੂਨਦਾਨ ਤੋਂ ਵੱਧ ਕੇ ਕੋਈ ਦਾਨ ਨਹੀਂ, ਜਿਸ ਨਾਲ ਬਿਨ੍ਹਾਂ ਸੁਆਰਥ ਕਿਸੇ ਮਨੁੱਖ ਦੀ ਜਾਨ ਬਚਾਈ ਜਾਂਦੀ ਹੈ | ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਧਰਮਵੀਰ ਮਿਰਜਾਪੁਰ ਅਮੀਨ ਯੁਵਾ ਖੇਡ ਕਲੱਬ ਅਮੀਨ ਸਬੰਧਿਤ ਨਹਿਰੂ ਯੁਵਾ ...

ਪੂਰੀ ਖ਼ਬਰ »

ਸਕੂਲ 'ਚ ਬਾਲ ਦਿਵਸ ਮਨਾਇਆ

ਥਾਨੇਸਰ, 14 ਨਵੰਬਰ (ਅਜੀਤ ਬਿਊਰੋ)-ਕਿਲਕਾਰੀ ਪਲੇ-ਵੇ ਐਾਡ ਡੇ ਕੇਅਰ ਸਕੂਲ 'ਚ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੀ 128ਵੀਂ ਜੈਅੰਤੀ ਦੇ ਸਬੰਧ 'ਚ ਬਾਲ ਦਿਵਸ ਸਮਾਗਮ ਕਰਵਾਇਆ ਗਿਆ | ਪਿੰ੍ਰਸੀਪਲ ਸੋਨੀਕਾ ਵਧਵਾ ਦੀ ਅਗਵਾਈ 'ਚ ਛੋਟੇ-ਛੋਟੇ ...

ਪੂਰੀ ਖ਼ਬਰ »

ਵਾਰਡ ਨੰਬਰ 17 'ਚ ਚਲਾਈ ਸਫ਼ਾਈ ਮੁਹਿੰਮ

ਏਲਨਾਬਾਦ, 14 ਨਵੰਬਰ (ਜਗਤਾਰ ਸਮਾਲਸਰ)-ਸਫ਼ਾਈ ਮੁਹਿੰਮ ਦੇ ਦੂਸਰੇ ਗੇੜ 'ਚ ਅੱਜ ਸ਼ਹਿਰ ਦੇ ਵਾਰਡ ਨੰਬਰ-17 'ਚ ਸਫ਼ਾਈ ਮੁਹਿੰਮ ਚਲਾਈ ਗਈ | ਹਰਿਆਣਾ ਕੰਨਫੈਡ ਦੇ ਸਾਬਕਾ ਚੇਅਰਮੈਨ ਮਲਕੀਤ ਸਿੰਘ ਖੋਸਾ, ਸੀ ਆਰ ਡੀ ਏ ਵੀ ਇੰਸਟੀਚਿਊਟ ਦੇ ਚੇਅਰਮੈਨ ਈਸ਼ ਕੁਮਾਰ ਮਹਿਤਾ, ਨਗਰ ...

ਪੂਰੀ ਖ਼ਬਰ »

ਗੀਤਾ ਜੈਅੰਤੀ ਮਹਾਂ-ਉਤਸਵ ਸਬੰਧੀ ਲੋੜੀਂਦੇ ਪ੍ਰਬੰਧ ਸਮੇਂ 'ਤੇ ਪੂਰਾ ਕਰਨ ਅਧਿਕਾਰੀ-ਡੀ.ਸੀ.

ਅੰਬਾਲਾ ਸ਼ਹਿਰ, 14 ਨਵੰਬਰ (ਚਰਨਜੀਤ ਸਿੰਘ ਟੱਕਰ)-ਡਿਪਟੀ ਕਮਿਸ਼ਨਰ ਸ਼ਰਣਦੀਪ ਕੌਰ ਬਰਾੜ ਨੇ ਅਧਿਕਾਰੀਆਂ ਨੂੰ ਹੁਕਮ ਦਿੱਤੇ ਕਿ ਉਹ ਅੰਬਾਲਾ 'ਚ ਹੋਣ ਵਾਲੇ ਜ਼ਿਲ੍ਹਾ ਪੱਧਰੀ ਗੀਤਾ ਜੈਅੰਤੀ ਮਹਾਂ-ਉਤਸਵ ਦੇ ਸਾਰੇ ਲੋੜੀਂਦੇ ਪ੍ਰਬੰਧ ਸਮੇਤ 'ਤੇ ਪੂਰਾ ਕਰਨ | ਉਨ੍ਹਾਂ ...

ਪੂਰੀ ਖ਼ਬਰ »

ਸਮਾਰਟ ਸਕੂਲ 'ਚ ਮਨਾਇਆ ਚਾਚਾ ਨਹਿਰੂ ਦਾ ਜਨਮ ਦਿਨ

ਕੁਰੂਕਸ਼ੇਤਰ/ਸ਼ਾਹਾਬਾਦ, 14 ਨਵੰਬਰ (ਜਸਬੀਰ ਸਿੰਘ ਦੁੱਗਲ)-ਸਮਾਰਟ ਸਕੂਲ ਸ਼ਾਹਾਬਾਦ 'ਚ ਬਾਲ ਦਿਵਸ ਤੇ ਚਾਚਾ ਨਹਿਰੂ ਦਾ ਜਨਮ ਦਿਨ ਧੂਮਧਾਮ ਨਾਲ ਮਨਾਇਆ ਗਿਆ | ਸਕੂਲ ਕੰਪਲੈਕਸ 'ਚ ਛੋਟੇ-ਛੋਟੇ ਬੱਚੇ ਚਾਚਾ ਨਹਿਰੂ ਤੇ ਹੋਰ ਪੋਸ਼ਾਕਾਂ 'ਚ ਸਕੂਲ 'ਚ ਪੁੱਜੇੇ | ਪਿੰ੍ਰਸੀਪਲ ...

ਪੂਰੀ ਖ਼ਬਰ »

ਬੱਚਿਆਂ ਨੂੰ ਚਾਚਾ ਨਹਿਰੂ ਦੇ ਜੀਵਨ ਤੋਂ ਕਰਵਾਇਆ ਜਾਣੂ

ਕੁਰੂਕਸ਼ੇਤਰ, 14 ਨਵੰਬਰ (ਜਸਬੀਰ ਸਿੰਘ ਦੁੱਗਲ)-ਰਾਜਪੂਤ ਬਸਤੀ ਆਂਗਣਵਾੜੀ ਕੇਂਦਰ 'ਚ ਛੋਟੇ ਬੱਚਿਆਂ ਨੇ ਬਾਲ ਦਿਵਸ ਧੂਮਧਾਮ ਨਾਲ ਮਨਾਇਆ ਗਿਆ | ਬੱਚਿਆਂ ਨੂੰ ਚਾਚਾ ਨਹਿਰੂ ਬਾਰੇ ਦੱਸਿਆ ਗਿਆ ਤੇ ਬਾਲ ਦਿਵਸ ਬਾਰੇ ਵੀ ਜਾਣਕਾਰੀ ਦਿੱਤੀ ਗਈ | ਇਸ ਮੌਕੇ 'ਤੇ ਬੱਚਿਆਂ ਨੇ ...

ਪੂਰੀ ਖ਼ਬਰ »

ਗੀਤਾ ਜੈਅੰਤੀ ਮਹੋਤਸਵ ਮੌਕੇ ਕੌਮਾਂਤਰੀ ਗੋਸ਼ਟੀ 25 ਤੋਂ

ਕੁਰੂਕਸ਼ੇਤਰ, 14 ਨਵੰਬਰ (ਜਸਬੀਰ ਸਿੰਘ ਦੁੱਗਲ)-ਕੁਰੂਕਸ਼ੇਤਰ ਯੂਨੀਵਰਸਿਟੀ ਦੇ ਆਡੀਟੋਰੀਅਮ ਹਾਲ 'ਚ ਕੌਮਾਂਤਰੀ ਗੀਤਾ ਜੈਅੰਤੀ ਮਹੋਤਸਵ 'ਤੇ 25 ਤੋਂ 27 ਨਵੰਬਰ ਤੱਕ 3 ਰੋਜ਼ਾ ਕੌਮਾਂਤਰੀ ਗੋਸ਼ਟੀ ਕਰਵਾਈ ਜਾਵੇਗੀ | ਕੁਰੂਕਸ਼ੇਤਰ ਯੂਨੀਵਰਸਿਟੀ ਦੇ ਸੈਰ ਸਪਾਟਾ, ...

ਪੂਰੀ ਖ਼ਬਰ »

ਨਿਊ ਟੈਗੋਰ ਪਬਲਿਕ ਸਕੂਲ ਦੇ ਬੱਚਿਆਂ ਨੇ ਸਫ਼ਾਈ ਮੁਹਿੰਮ ਚਲਾਈ

ਗੂਹਲਾ ਚੀਕਾ, 14 ਨਵੰਬਰ (ਓ.ਪੀ. ਸੈਣੀ)-ਅੱਜ ਇੱਥੇ ਬਾਲ ਦਿਵਸ ਦੇ ਮੌਕੇ 'ਤੇ ਨਿਊ ਟੈਗੋਰ ਪਬਲਿਕ ਸਕੂਲ ਚੀਕਾ ਵਿਖੇ ਇਕ ਸਮਾਗਮ ਕਰਵਾਇਆ ਗਿਆ | ਇਸ ਮੌਕੇ 'ਤੇ ਸਭ ਤੋਂ ਪਹਿਲਾਂ ਬੱਚਿਆਂ ਨੇ ਖਰੌਦੀ ਰੋਡ ਚੀਕਾ ਵਿਖੇ ਗਲੀ ਦੀ ਸਫ਼ਾਈ ਕਰਕੇ ਲੋਕਾਂ ਨੂੰ ਸਫ਼ਾਈ ਰੱਖਣ ਲਈ ...

ਪੂਰੀ ਖ਼ਬਰ »

2 ਹਜ਼ਾਰ ਤੋਂ ਜ਼ਿਆਦਾ ਅਧਿਆਪਕ ਤੇ ਗ਼ੈਰ ਸਿੱਖਿਅਕ ਕਰਮਚਾਰੀ ਹੋਣਗੇ ਸਮਾਗਮ 'ਚ ਸ਼ਾਮਿਲ

ਕੁਰੂਕਸ਼ੇਤਰ, 14 ਨਵੰਬਰ (ਜਸਬੀਰ ਸਿੰਘ ਦੁੱਗਲ)-ਕੁਰੂਕਸ਼ੇਤਰ ਯੂਨੀਵਰਸਿਟੀ ਦੇ ਰਜਿਸਟ੍ਰਾਰ ਡਾ. ਪ੍ਰਵੀਨ ਕੁਮਾਰ ਸੈਣੀ ਨੇ ਦੱਸਿਆ ਕਿ 17 ਨਵੰਬਰ ਨੂੰ ਏ-ਪਲੱਸ ਗ੍ਰੇਡ ਮਿਲਣ ਦੀ ਖ਼ੁਸ਼ੀ 'ਚ ਹੋਣ ਵਾਲੇ ਵਿਸ਼ੇਸ਼ ਪ੍ਰੋਗਰਾਮ 'ਚ ਯੂਨੀਵਰਸਿਟੀ ਦੇ 2 ਹਜ਼ਾਰ ਤੋਂ ਜ਼ਿਆਦਾ ...

ਪੂਰੀ ਖ਼ਬਰ »

ਦਾਦੂਪੁਰ-ਨਲਵੀ ਨਹਿਰ 'ਚ ਮੁੜ ਪਾਣੀ ਲਿਆਵਾਂਗੇ- ਸੈਣੀ

ਕੁਰੂਕਸ਼ੇਤਰ/ਸ਼ਾਹਾਬਾਦ, 14 ਨਵੰਬਰ (ਜਸਬੀਰ ਸਿੰਘ ਦੁੱਗਲ)-ਭਾਜਪਾ ਸਾਂਸਦ ਰਾਜ ਕੁਮਾਰ ਸੈਣੀ ਨੇ ਇਥੇ ਕਿਹਾ ਕਿ ਦਾਦੂਪੁਰ-ਨਲਵੀ ਨਹਿਰ 'ਚ ਮੁੜ ਪਾਣੀ ਲਿਆਉਣਗੇ | ਭਾਜਪਾ ਸਾਂਸਦ ਦਾ ਇਹ ਬਿਆਨ ਇਸ ਸੂਰਤ 'ਚ ਵਿਸ਼ੇਸ਼ ਮਹੱਤਵ ਰੱਖਦਾ ਹੈ, ਜਦਕਿ ਖ਼ੁਦ ਉਨ੍ਹਾਂ ਦੀ ਭਾਜਪਾ ...

ਪੂਰੀ ਖ਼ਬਰ »

ਸੋਲਰ ਵਾਟਰ ਪੰਪ ਲਾਉਣ ਲਈ ਕਿਸਾਨਾਂ ਤੋਂ ਮੰਗੇ ਬਿਨੈ ਪੱਤਰ

ਅੰਬਾਲਾ ਸ਼ਹਿਰ, 14 ਨਵੰਬਰ (ਚਰਨਜੀਤ ਸਿੰਘ ਟੱਕਰ)-ਨਵੀਨ ਤੇ ਨਵੀਕਰਣੀ ਊਰਜਾ ਵਿਭਾਗ ਹਰਿਆਣਾ ਵਲੋਂ ਸੌਲਰ ਵਾਟਰ ਪੰਪ ਲਾਉਣ ਲਈ ਜ਼ਿਲ੍ਹੇ ਦੇ ਕਿਸਾਨਾਂ ਤੋਂ ਬਿਨੈ ਪੱਤਰ ਮੰਗੇ ਗਏ ਸਨ, ਜਿਸ 'ਚ 2 ਐਚ.ਪੀ. ਤੇ 5 ਐਚ.ਪੀ. ਦੇ ਸੌਰ ਪੰਪ 'ਤੇ ਸਰਕਾਰ ਵਲੋਂ 90 ਫ਼ੀਸਦੀ ਗ੍ਰਾਂਟ ...

ਪੂਰੀ ਖ਼ਬਰ »

ਵੀਰ ਹਨੂਮਾਨ ਦੀ ਪੂਜਾ ਹਮੇਸ਼ਾਂ ਫਲਦਾਈ ਹੈ : ਭੱਟੀ

ਥਾਨੇਸਰ, 14 ਨਵੰਬਰ (ਅਜੀਤ ਬਿਊਰੋ)-ਸਨਿਹਿਤ ਸਰੋਵਰ ਸਥਿਤ ਪ੍ਰਾਚੀਨ ਦੁੱਖ ਭੰਜਨ ਮੰਦਿਰ 'ਚ ਹਫ਼ਤਾਵਾਰੀ ਸਤਿਸੰਗ ਕਰਵਾਇਆ ਗਿਆ | ਰਾਮ ਭਗਤਾਂ ਨੇ ਹਨੂਮਾਨ ਜੀ ਦੀ ਮੂਰਤੀ 'ਤੇ ਫਲ-ਫੁੱਲ, ਬੂੰਦੀ, ਲੱਡੂ, ਸਿੰਦੂਰ ਤੇ ਲਾਲ ਕੱਪੜਾ ਚੜ੍ਹਾ ਕੇ ਦੇਸੀ ਘਿਓ ਦੇ ਦੀਵੇ ਜਗਾਏ ਤੇ ...

ਪੂਰੀ ਖ਼ਬਰ »

ਓਵਰਲੋਡ ਟਿੱਪਰਾਂ ਵਿਰੁੱਧ ਕਾਰਵਾਈ ਲਈ ਤਹਿਸੀਲਦਾਰ ਨੂੰ ਦਿੱਤਾ ਮੰਗ-ਪੱਤਰ

ਮੋਰਿੰਡਾ, 14 ਨਵੰਬਰ (ਪਿ੍ਤਪਾਲ ਸਿੰਘ)-ਸਮਾਜਸੇਵੀ ਸੰਸਥਾ ਯੂਥ ਵੈੱਲਫੇਅਰ ਸੋਸ਼ਲ ਆਰਗਨਾਈਜੇਸ਼ਨ (ਰਜਿ) ਪੰਜਾਬ ਵਲੋਂ ਤਹਿਸੀਲਦਾਰ ਮੋਰਿੰਡਾ ਕੰਵਲਜੀਤ ਕੌਰ ਸੰਧੂ ਨੂੰ ਡਿਪਟੀ ਕਮਿਸ਼ਨਰ ਰੂਪਨਗਰ ਦੇ ਨਾਂਅ 'ਤੇ ਮੰਗ ਪੱਤਰ ਦੇ ਕੇ ਮੋਰਿੰਡਾ-ਰੂਪਨਗਰ ਰੋਡ 'ਤੇ ਚੱਲਦੇ ...

ਪੂਰੀ ਖ਼ਬਰ »

ਮੈਡਮ ਕੈਲਾਸ਼ ਠਾਕੁਰ ਨੂੰ ਮਿਲਿਆ ਸਿਸਟਰ ਹਰਪਾਲ ਯਾਦਗਾਰੀ ਪੁਰਸਕਾਰ

ਨੰਗਲ, 14 ਨਵੰਬਰ (ਗੁਰਪ੍ਰੀਤ ਗਰੇਵਾਲ)-ਪਰਵਾਸੀ ਪੰਜਾਬੀ ਫਰੈਂਡਜ਼ ਕਲੱਬ ਵਲੋਂ ਇਕ ਰੈਸਟੋਰੈਂਟ 'ਚ ਇਕ ਸ਼ਾਨਦਾਰ ਸਮਾਗਮ ਦੌਰਾਨ ਕਹਾਣੀਕਾਰ ਤੇ ਸਮਾਜ ਸੇਵਕਾ ਮੈਡਮ ਕੈਲਾਸ਼ ਠਾਕੁਰ ਨੂੰ ਸਿਸਟਰ ਹਰਪਾਲ ਯਾਦਗਾਰੀ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ | ਸਿਵਲ ...

ਪੂਰੀ ਖ਼ਬਰ »

ਨਗਰ ਕੌ ਾਸਲ ਪ੍ਰਧਾਨ ਮਹਿੰਦਰ ਸਿੰਘ ਵਾਲੀਆ ਨੇ ਆਪਣਾ ਅਸਤੀਫ਼ਾ ਅਕਾਲੀ-ਭਾਜਪਾ ਹਾਈ ਕਮਾਂਡ ਨੂੰ ਦੇਣ ਦਾ ਕੀਤਾ ਐਲਾਨ

ਸ੍ਰੀ ਅਨੰਦਪੁਰ ਸਾਹਿਬ, 14 ਨਵੰਬਰ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)-ਨਗਰ ਕੌਾਸਲ ਸ੍ਰੀ ਅਨੰਦਪੁਰ ਸਾਹਿਬ 'ਚ ਚੱਲ ਰਹੀ ਰਾਜਸੀ ਖਿੱਚੋਤਾਣ ਨੇ ਅੱਜ ਉਸ ਸਮੇਂ ਨਵਾਂ ਮੋੜ ਲੈ ਲਿਆ ਜਦੋਂ ਨਗਰ ਕੌਾਸਲ ਦੇ ਪ੍ਰਧਾਨ ਮਹਿੰਦਰ ਸਿੰਘ ਵਾਲੀਆ ਨੇ ਆਪਣੀ ਰਿਹਾਇਸ਼ ਵਿਖੇ ਆਪਣੇ ...

ਪੂਰੀ ਖ਼ਬਰ »

ਗੁ: ਸਾਹਿਬ ਬਿੰਦਰਖ ਵਿਖੇ ਖ਼ੂਨਦਾਨ ਤੇ ਦੰਦਾਂ ਦੀਆਂ ਬਿਮਾਰੀਆਂ ਸਬੰਧੀ ਜਾਂਚ ਕੈਂਪ ਲਗਾਇਆ

ਪੁਰਖਾਲੀ, 14 ਨਵੰਬਰ (ਬੰਟੀ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਅਤੇ ਬਾਬਾ ਅਮਰਨਾਥ ਦੀ ਯਾਦ ਨੂੰ ਸਮਰਪਿਤ ਖ਼ੂਨਦਾਨ ਤੇ ਦੰਦਾਂ ਦੀਆਂ ਬਿਮਾਰੀਆਂ ਸਬੰਧੀ ਜਾਂਚ ਕੈਂਪ ਗੁ: ਧੰਨ ਧੰਨ ਬਾਬਾ ਅਮਰਨਾਥ ਜੀ ਬਿੰਦਰਖ ਵਿਖੇ ਲਗਾਇਆ ਗਿਆ | ਖ਼ੂਨਦਾਨ ਕੈਂਪ ਲਾਈਫ਼ ...

ਪੂਰੀ ਖ਼ਬਰ »

ਸ੍ਰੀ ਦਸਮੇਸ਼ ਮਾਰਸ਼ਲ ਆਰਟਸ ਸਪੋਰਟਸ ਅਕੈਡਮੀ ਦੇ ਜੂਡੋ ਵਿਦਿਆਰਥੀ ਨੇ ਜਿੱਤੇ 5 ਮੈਡਲ

ਸ੍ਰੀ ਅਨੰਦਪੁਰ ਸਾਹਿਬ, 14 ਨਵੰਬਰ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)-ਸ੍ਰੀ ਦਸਮੇਸ਼ ਮਾਰਸ਼ਲ ਆਰਟਸ ਤੇ ਸਪੋਰਟਸ ਅਕੈਡਮੀ ਵਲੋਂ ਗੁਰਦਾਸਪੁਰ ਵਿਖੇ 63ਵੀ: ਪੰਜਾਬ ਸਕੂਲ ਖੇਡਾਂ ਵਿਚ 17 ਤੋਂ 19 ਸਾਲ ਉਮਰ ਵਰਗ ਵਿਚ 5 ਤਗਮੇ ਜਿੱਤ ਕੇ ਇਲਾਕੇ ਦਾ ਮਾਣ ਵਧਾਇਆ ਹੈ | ਜੂਡੋ ਕੋਚ ...

ਪੂਰੀ ਖ਼ਬਰ »

ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਲਗਾਇਆ ਵਿੱ ਦਿਅਕ ਟੂਰ

ਸ੍ਰੀ ਚਮਕੌਰ ਸਾਹਿਬ, 14 ਨਵੰਬਰ (ਜਗਮੋਹਣ ਸਿੰਘ ਨਾਰੰਗ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਸਥਾਨਕ ਬੀਬੀ ਸ਼ਰਨ ਕੌਰ ਖ਼ਾਲਸਾ ਕਾਲਜ ਦੇ ਬੀ. ਏ. ਭਾਗ ਪਹਿਲਾ ਅਤੇ ਦੂਜਾ ਦੇ ਇਤਿਹਾਸ ਵਿਸ਼ੇ ਨਾਲ ਸਬੰਧਿਤ ਵਿਦਿਆਰਥੀਆਂ ਨੇ ਵਿੱਦਿਅਕ ਟੂਰ ਲਗਾਇਆ | ਪ੍ਰੋ: ...

ਪੂਰੀ ਖ਼ਬਰ »

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਬਾਬਾ ਗੁਰਦਿੱਤਾ ਜੀ ਦੀ ਯਾਦ 'ਚ ਗੁਰਮਤਿ ਸਮਾਗਮ ਕਰਵਾਇਆ

ਢੇਰ/ਸ੍ਰੀ ਅਨੰਦਪੁਰ ਸਾਹਿਬ, 14 ਨਵੰਬਰ (ਸ਼ਿਵ ਕੁਮਾਰ ਕਾਲੀਆ, ਕਰਨੈਲ ਸਿੰਘ, ਨਿੱਕੂਵਾਲ)-ਬਾਬਾ ਗੁਰਦਿੱਤਾ ਜੀ ਸਿੱਖ ਵਿਰਸਾ ਸੰਭਾਲ ਸੁਸਾਇਟੀ ਪਿੰਡ ਜਿੰਦਬੜੀ ਵਲੋਂ ਬੀਤੀ ਦੇਰ ਰਾਤ ਤੱਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਬਾਬਾ ਗੁਰਦਿੱਤਾ ਜੀ ਦੀ ...

ਪੂਰੀ ਖ਼ਬਰ »

ਭੰਗਲ ਸਕੂਲ ਦੀਆਂ ਤਿੰਨ ਖਿਡਾਰਨਾਂ ਦੀ ਰਾਸ਼ਟਰੀ ਖੇਡਾਂ ਲਈ ਚੋਣ

ਸੁਖਸਾਲ, 14 ਨਵੰਬਰ (ਧਰਮ ਪਾਲ)-ਪਿਛਲੇ ਦਿਨੀਂ ਅਮਰਗੜ੍ਹ (ਸੰਗਰੂਰ) ਵਿਖੇ ਹੋਈਆਂ ਸਟੇਟ ਪੱਧਰੀ ਖੇਡਾਂ 'ਚ ਸਰਕਾਰੀ ਹਾਈ ਸਕੂਲ ਭੰਗਲ ਦੀਆਂ ਚੌਥਾ ਸਥਾਨ ਪ੍ਰਾਪਤ ਕਰਨ ਵਾਲੀ ਅੰਡਰ 14 ਵਾਲੀਬਾਲ ਟੀਮ 'ਚੋਂ ਤਿੰਨ ਖਿਡਾਰਨਾਂ ਰਾਸ਼ਟਰੀ ਟੀਮ ਲਈ ਚੁਣੀਆਂ ਗਈਆਂ | ਇਹ ...

ਪੂਰੀ ਖ਼ਬਰ »

ਹੋਟਲਾਂ, ਬਾਰਾਂ ਤੇ ਜਨਤਕ ਥਾਵਾਂ 'ਤੇ ਹੁੱਕਾ ਪੀਣ ਦੀ ਪਾਬੰਦੀ

ਰੂਪਨਗਰ, 14 ਨਵੰਬਰ (ਸੱਤੀ)-ਜ਼ਿਲ੍ਹਾ ਮੈਜਿਸਟਰੇਟ ਰੂਪਨਗਰ ਗੁਰਨੀਤ ਤੇਜ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ-1973 ਦੀ ਧਾਰਾ 144 ਅਧੀਨ ਜ਼ਿਲ੍ਹਾ ਰੂਪਨਗਰ ਦੀ ਹਦੂਦ ਅੰਦਰ ਕਿਸੇ ਵੀ ਦੁਕਾਨ/ ਹੋਟਲ/ ਰੈਸਟੋਰੈਂਟ/ ਹੁੱਕਾ ਬਾਰਾਂ ਤੇ ਜਨਤਕ ਥਾਵਾਂ ਆਦਿ' ਤੇ ਹੁੱਕਾ ਪੀਣ 'ਤੇ ਪੂਰਨ ...

ਪੂਰੀ ਖ਼ਬਰ »

ਸ਼ਬਦ ਸੰਚਾਰ ਸਾਹਿਤਕ ਸੁਸਾਇਟੀ ਪੰਜਾਬ ਦੀ ਇਕੱਤਰਤਾ

ਮੋਰਿੰਡਾ, 14 ਨਵੰਬਰ (ਕੰਗ)-ਸ਼ਬਦ ਸੰਚਾਰ ਸਾਹਿਤਕ ਸੁਸਾਇਟੀ ਪੰਜਾਬ/ਮੋਰਿੰਡਾ ਦੀ ਇਕੱਤਰਤਾ ਪੰਜਾਬ ਰਿਜ਼ੋਰਟ ਮੋਰਿੰਡਾ ਵਿਖੇ ਹੋਈ | ਜਿਸ 'ਚ ਗੁਰਨਾਮ ਸਿੰਘ ਬਿਜਲੀ, ਸਲੌਰ ਸਿੰਘ ਖੀਵਾ, ਪਰਸ ਰਾਮ ਸਿੰਘ ਬੱਧਣ, ਗੁਰਿੰਦਰ ਸਿੰਘ ਕਲਸੀ, ਅਰਮਜੀਤ ਕੌਰ, ਯਤਿੰਦਰ ਕੌਰ ਮਾਹਲ, ...

ਪੂਰੀ ਖ਼ਬਰ »

ਰੋਪੜ 'ਚ ਮਿਲਣਗੀਆਂ ਸਸਤੇ ਰੇਟਾਂ 'ਤੇ ਕੰਨ ਦੀਆਂ ਮਸ਼ੀਨਾਂ

ਲੁਧਿਆਣਾ, 14 ਨਵੰਬਰ (ਸਲੇਮਪੁਰੀ)-ਜੋ ਮਰੀਜ਼ ਘੱਟ ਸੁਣਨ ਦੀ ਵਜ੍ਹਾ ਨਾਲ ਪੇ੍ਰਸ਼ਾਨ ਹਨ ਤੇ ਕੰਨ ਦੀ ਬਿਹਤਰ ਕੁਆਲਿਟੀ ਦੀ ਮਸ਼ੀਨ ਬਹੁਤ ਮਹਿੰਗੀ ਹੋਣ ਕਰਕੇ ਖਰੀਦ ਨਹੀਂ ਸਕਦੇ, ਉਨ੍ਹਾਂ ਲਈ ਇਹ ਚੰਗੀ ਖ਼ਬਰ ਹੈ ਕਿ ਮੈਕਸ ਕੰਪਨੀ ਦੁਆਰਾ ਜਰਮਨ ਤਕਨੀਕ ਆਧਾਰਿਤ ਕੰਨਾਂ ਦੀ ...

ਪੂਰੀ ਖ਼ਬਰ »

ਰੋਪੜ 'ਚ ਮਿਲਣਗੀਆਂ ਸਸਤੇ ਰੇਟਾਂ 'ਤੇ ਕੰਨ ਦੀਆਂ ਮਸ਼ੀਨਾਂ

ਲੁਧਿਆਣਾ, 14 ਨਵੰਬਰ (ਸਲੇਮਪੁਰੀ)-ਜੋ ਮਰੀਜ਼ ਘੱਟ ਸੁਣਨ ਦੀ ਵਜ੍ਹਾ ਨਾਲ ਪੇ੍ਰਸ਼ਾਨ ਹਨ ਤੇ ਕੰਨ ਦੀ ਬਿਹਤਰ ਕੁਆਲਿਟੀ ਦੀ ਮਸ਼ੀਨ ਬਹੁਤ ਮਹਿੰਗੀ ਹੋਣ ਕਰਕੇ ਖਰੀਦ ਨਹੀਂ ਸਕਦੇ, ਉਨ੍ਹਾਂ ਲਈ ਇਹ ਚੰਗੀ ਖ਼ਬਰ ਹੈ ਕਿ ਮੈਕਸ ਕੰਪਨੀ ਦੁਆਰਾ ਜਰਮਨ ਤਕਨੀਕ ਆਧਾਰਿਤ ਕੰਨਾਂ ਦੀ ...

ਪੂਰੀ ਖ਼ਬਰ »

ਪੀ. ਜੀ. ਆਈ. ਚੰਡੀਗੜ੍ਹ ਦੇ ਮਰੀਜ਼ਾਂ ਲਈ ਲੰਗਰ ਭੇਜਿਆ

ਸੁਖਸਾਲ, 14 ਨਵੰਬਰ (ਧਰਮ ਪਾਲ)-ਨੇੜਲੇ ਪਿੰਡ ਭੱਟੋਂ ਤੇ ਬੇਲਾ ਧਿਆਨੀ ਗੁੱਜਰ ਬਸਤੀ ਦੀ ਸੰਗਤ ਵਲੋਂ ਅੱਜ ਪੀ. ਜੀ. ਆਈ. ਚੰਡੀਗੜ੍ਹ ਦੇ ਮਰੀਜ਼ਾਂ ਲਈ ਦੇਸੀ ਘਿਓ ਨਾਲ ਤਿਆਰ ਕੀਤਾ ਲੰਗਰ ਭੇਜਿਆ ਗਿਆ | ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸੇਵਾਦਾਰਾਂ ਨੇ ...

ਪੂਰੀ ਖ਼ਬਰ »

ਖ਼ਾਲਸਾ ਕਾਲਜ ਵਿਖੇ ਸ਼ਹੀਦੀ ਗੁਰਪੁਰਬ ਨੂੰ ਸਮਰਪਿਤ ਖੂਨਦਾਨ ਕੈਂਪ

ਸ੍ਰੀ ਅਨੰਦਪੁਰ ਸਾਹਿਬ, 14 ਨਵੰਬਰ (ਨਿੱਕੂਵਾਲ)-ਸਥਾਨਕ ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ, ਸ੍ਰੀ ਅਨੰਦਪੁਰ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੇ ਸ਼ਹੀਦੀ ਗੁਰਪੁਰਬ ਨੂੰ ਸਮਰਪਿਤ ਪਿ੍ੰਸੀਪਲ ਡਾ. ਕਸ਼ਮੀਰ ...

ਪੂਰੀ ਖ਼ਬਰ »

ਰਾਜ ਸਰਕਾਰ ਨੇ ਕਬੱਡੀ ਤੇ ਕੁਸ਼ਤੀ ਨੂੰ ਕੌਮੀ ਖੇਡਾਂ 'ਚ ਕਰਵਾਇਆ ਸ਼ਾਮਿਲ- ਓ.ਐਸ.ਡੀ.

ਕਰਨਾਲ, 14 ਨਵੰਬਰ (ਗੁਰਮੀਤ ਸਿੰਘ ਸੱਗੂ)-ਮੁੱਖ ਮੰਤਰੀ ਦੇ ਓ.ਐਸ.ਡੀ. ਅਮਰਿੰਦਰ ਸਿੰਘ ਨੇ ਕਿਹਾ ਕਿ ਹਰਿਆਣਾ ਦੀ ਖੇਡ ਨੀਤੀ ਕਾਰਨ ਰਾਜ ਦੇ ਖਿਡਾਰੀਆਂ ਨੂੰ ਕੌਮਾਂਤਰੀ ਪੱਧਰ 'ਤੇ ਖੇਡਨ ਦਾ ਮੌਕਾ ਮਿਲ ਰਿਹਾ ਹੈ | ਏਨਾ ਹੀ ਨਹੀਂ, ਰਾਜ ਸਰਕਾਰ ਨੇ ਰਾਜ ਦੇ ਪਰੰਪਰਾਗਤ ਖੇਡ ...

ਪੂਰੀ ਖ਼ਬਰ »

ਬਲਾਕ ਪੱਧਰੀ ਜਵਾਹਰ ਲਾਲ ਨਹਿਰੂ ਹਿਸਾਬ ਤੇ ਵਿਗਿਆਨ ਪ੍ਰਦਰਸ਼ਨੀ ਲਗਾਈ

ਕਾਲਾਂਵਾਲੀ, 14 ਨਵੰਬਰ (ਭੁਪਿੰਦਰ ਪੰਨੀਵਾਲੀਆ)-ਖੇਤਰ ਦੇ ਕਸਬਾ ਔਢਾਂ ਦੇ ਸਰਕਾਰੀ ਕੰਨਿਆ ਹਾਈ ਸਕੂਲ 'ਚ ਬਲਾਕ ਪੱਧਰੀ ਜਵਾਹਰ ਲਾਲ ਨਹਿਰੂ ਹਿਸਾਬ ਤੇ ਵਿਗਿਆਨ ਪ੍ਰਦਰਸ਼ਨੀ ਮੁੱਖ ਅਧਿਆਪਿਕਾ ਵਨੀਤਾ ਕੰਬੋਜ ਦੀ ਪ੍ਰਧਾਨਗੀ 'ਚ ਲਗਾਈ ਗਈ | ਪ੍ਰਦਰਸ਼ਨੀ 'ਚ ਬਲਾਕ ਔਢਾਂ ...

ਪੂਰੀ ਖ਼ਬਰ »

ਕੈਂਪ ਲਗਾਇਆ

ਕੈਥਲ, 14 ਨਵੰਬਰ (ਅਜੀਤ ਬਿਊਰੋ)-ਜ਼ਿਲ੍ਹਾ ਕਾਨੂੰਨ ਸੇਵਾ ਵਿਭਾਗ ਦੇ ਪ੍ਰਧਾਨ ਤੇ ਜ਼ਿਲ੍ਹਾ ਤੇ ਸੈਸ਼ਨ ਜੱਜ ਐਮ.ਐਮ. ਧੌਾਚਕ ਦੇ ਹੁਕਮਾਂ ਮੁਤਾਬਿਕ ਚਲਾਏ ਜਾ ਰਹੇ ਕਨੈਕਟਿੰਗ ਟੂ ਸਰਵ ਮੁਹਿੰਮ ਤਹਿਤ ਸਥਾਨਕ ਸਿਰਟਾ ਰੋਡ ਵਿਖੇ ਸਪੇਰਾ ਬਸਤੀ 'ਚ ਮੁਫ਼ਤ ਕਾਨੂੰਨੀ ਮਦਦ ...

ਪੂਰੀ ਖ਼ਬਰ »

ਪੰਡਿਤ ਜਵਾਹਰ ਲਾਲ ਨਹਿਰੂ ਨੂੰ ਸ਼ਰਧਾ ਦੇ ਫੁੱਲ ਭੇਟ

ਕੁਰੂਕਸ਼ੇਤਰ, 14 ਨਵੰਬਰ (ਜਸਬੀਰ ਸਿੰਘ ਦੁੱਗਲ)-ਕੁਰੂਕਸ਼ੇਤਰ ਯੂਨੀਵਰਸਿਟੀ 'ਚ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੇ ਜਨਮ ਦਿਨ 'ਤੇ ਯੂਨੀਵਰਸਿਟੀ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਸ਼ਰਧਾਂਜਲੀ ਭੇਟ ਕੀਤੀ | ਯੂਨੀਵਰਸਿਟੀ ਦੇ ਵਾਇਸ ...

ਪੂਰੀ ਖ਼ਬਰ »

ਐਸ.ਡੀ.ਐਮ. ਵਲੋਂ ਸਕੂਲਾਂ 'ਚ ਚਲ ਰਹੇ ਸਰਵੇ ਦਾ ਨਿਰੀਖਣ

ਕੈਥਲ, 14 ਨਵੰਬਰ (ਅਜੀਤ ਬਿਊਰੋ)-ਡਿਪਟੀ ਕਮਿਸ਼ਨਰ ਸੁਨੀਤਾ ਵਰਮਾ ਨੇ ਕੌਮੀ ਅਚੀਵਮੈਂਟ ਸਰਵੇ 2017 ਦੀ ਨਿਗਰਾਨੀ ਲਈ ਬਲਾਕ ਪੱਧਰ 'ਤੇ ਨੋਡਲ ਅਧਿਕਾਰੀ ਤੇ ਆਬਜਰਵਰ ਨਿਯੁਕਤ ਕੀਤੇ ਸਨ | ਇਨ੍ਹਾਂ ਹੁਕਮਾਂ ਦੀ ਪਾਲਨਾ 'ਚ ਕੈਥਲ ਐਸ.ਡੀ.ਐਮ. ਤੇ ਕੈਥਲ ਬਲਾਕ ਦੀ ਨੋਡਲ ਅਧਿਕਾਰੀ ...

ਪੂਰੀ ਖ਼ਬਰ »

ਬਾਲ ਦਿਵਸ 'ਤੇ ਸਕੂਲ 'ਚ ਸਮਾਗਮ

ਅੰਬਾਲਾ, 14 ਨਵੰਬਰ (ਚਰਨਜੀਤ ਸਿੰਘ ਟੱਕਰ)-ਨਹਿਰੂ ਯੁਵਾ ਕੇਂਦਰ ਅੰਬਾਲਾ ਵਲੋਂ ਸੈਂਟ ਸਾਵਨ ਪਬਲਿਕ ਹਾਈ ਸਕੂਲ 'ਚ ਬਾਲ ਦਿਵਸ 'ਤੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ | ਸਕੂਲ ਪ੍ਰਬੰਧਕ ਸੁਮਿਤ ਨਾਗਪਾਲ ਨੇ ਬੱਚਿਆਂ ਨੂੰ ਦੱਸਿਆ ਕਿ ਬਾਲ ਦਿਵਸ ਸਮਾਗਮ ਸਾਡੇ ਦੇਸ਼ ਦੇ ...

ਪੂਰੀ ਖ਼ਬਰ »

ਵਿਸ਼ਵ ਸ਼ੂਗਰ ਦਿਵਸ ਮੌਕੇ ਕੈਂਪ ਲਗਾਇਆ

ਏਲਨਾਬਾਦ, 14 ਨਵੰਬਰ (ਜਗਤਾਰ ਸਮਾਲਸਰ)-ਵਿਸ਼ਵ ਸ਼ੂਗਰ ਦਿਵਸ ਮੌਕੇ ਸ਼ਹਿਰ ਦੀ ਲੈਬੋਰਟਰੀ ਐਸੋਸੀਏਸ਼ਨ ਵਲੋਂ ਸਥਾਨਕ ਚੌਧਰੀ ਦੇਵੀ ਲਾਲ ਚੌਕ ਵਿਖੇ ਮੁਫ਼ਤ ਸ਼ੂਗਰ ਜਾਂਚ ਕੈਂਪ ਲਗਾਇਆ ਗਿਆ | ਕੈਂਪ 'ਚ 151 ਮਰੀਜ਼ਾਂ ਦੇ ਖੂਨ 'ਚ ਸ਼ੂਗਰ ਦੀ ਜਾਂਚ ਕੀਤੀ ਗਈ | ਕੈਂਪ 'ਚ ...

ਪੂਰੀ ਖ਼ਬਰ »

ਸਮੂਹਿਕ ਓਾਕਾਰ ਮਹਾਂਯੱਗ ਕਰਵਾਇਆ

ਕੁਰੂਕਸ਼ੇਤਰ, 14 ਨਵੰਬਰ (ਜਸਬੀਰ ਸਿੰਘ ਦੁੱਗਲ)-ਜੈ ਓਾਕਾਰ ਕੌਮਾਂਤਰੀ ਸੇਵਾ ਆਸ਼ਰਮ ਸੰਘ ਸੰਸਥਾਪਕ ਸਵਾਮੀ ਸ਼ਕਤੀਦੇਵ, ਸਵਾਮੀ ਸੰਤੋਸ਼ ਓਾਕਾਰ ਤੇ ਸਵਾਮੀ ਸੰਦੀਪ ਓਾਕਾਰ ਦੀ ਅਗਵਾਈ 'ਚ ਸਮੂਹਿਕ ਓਾਕਾਰ ਮਹਾਂਯੱਗ ਕੀਤਾ ਗਿਆ | ਜਿਸ 'ਚ ਜੋਤ ਰੌਸ਼ਨ ਮਾਂ ਆਦਿ ਸ਼ਕਤੀ ...

ਪੂਰੀ ਖ਼ਬਰ »

ਮੁਕਾਬਲੇ ਦੇ ਜੇਤੂਆਂ ਦਾ ਸਨਮਾਨ

ਕੁਰੂਕਸ਼ੇਤਰ, 14 ਨਵੰਬਰ (ਜਸਬੀਰ ਸਿੰਘ ਦੁੱਗਲ)-ਕੁਰੂਕਸ਼ੇਤਰ ਯੂਨੀਵਰਸਿਟੀ ਦੇ ਕੇ.ਯੂ. ਅਧਿਆਪਕ ਕਲੱਬ ਵਲੋਂ 2 ਰੋਜ਼ਾ ਸਮਾਗਮ ਕਰਵਾਇਆ ਗਿਆ | ਬਾਲ ਦਿਵਸ ਦੇ ਸਬੰਧ 'ਚ ਕਰਵਾਏ ਸਮਾਗਮ 'ਚ ਵੱਖ-ਵੱਖ ਵਿਸ਼ਿਆਂ 'ਤੇ 7 ਮੁਕਾਬਲੇ ਕਰਵਾਏ ਗਏ, ਜਿਸ 'ਚ ਚਿੱਤਰਕਲਾ, ਕਲੇ ਮਾਡਿਲੰਗ, ...

ਪੂਰੀ ਖ਼ਬਰ »

ਪਾਕਿਸਤਾਨ ਜਾਣ ਦੇ ਇੱਛੁਕ ਸ਼ਰਧਾਲੂਆਂ ਤੋਂ ਮੰਗੇ ਬਿਨੈ-ਪੱਤਰ

ਅੰਬਾਲਾ, 14 ਨਵੰਬਰ (ਚਰਨਜੀਤ ਸਿੰਘ ਟੱਕਰ)-ਡਿਪਟੀ ਕਮਿਸ਼ਨਰ ਸ਼ਰਨਦੀਪ ਕੌਰ ਬਰਾੜ ਨੇ ਦੱਸਿਆ ਕਿ ਵਿਸਾਖੀ ਦੇ ਮੌਕੇ 'ਤੇ ਪਾਕਿਸਤਾਨ ਦੇ ਸਿੱਖ ਧਾਰਮਿਕ ਅਸਥਾਨਾਂ ਦੀ ਯਾਤਰਾ ਦੇ ਇੱਛਕ ਸ਼ਰਧਾਲੂ ਪਾਕਿਸਤਾਨ ਜਾਣ ਲਈ ਡਿਪਟੀ ਕਮਿਸ਼ਨਰ ਦਫ਼ਤਰ 'ਚ ਬਿਨੈ ਪੱਤਰ ਦੇ ਸਕਦੇ ...

ਪੂਰੀ ਖ਼ਬਰ »

ਯੋਗਿੰਦਰ ਕੌਸ਼ਿਕ ਨੇ ਲੋੜਵੰਦ ਵਿਦਿਆਰਥੀਆਂ ਦੀ ਕੀਤੀ ਮਦਦ

ਥਾਨੇਸਰ, 14 ਨਵੰਬਰ (ਅਜੀਤ ਬਿਊਰੋ)-ਚੰਡੀਗੜ੍ਹ ਵਾਸੀ ਯੋਗਿੰਦਰ ਕੌਸ਼ਿਕ ਸਮਾਜਿਕ ਵਰਕਰ ਨੇ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਸਰੀਰਕ ਸਿੱਖਿਆ ਵਿਭਾਗ 'ਚ ਪੀ ਜੀ. ਡਿਪਲੋਮਾ ਇਨ ਯੋਗਾ ਦੀ ਵਿਦਿਆਰਥੀ ਅੰਨੂ ਨੂੰ 8 ਹਜ਼ਾਰ ਰੁਪਏ ਦੀ ਮਾਲੀ ਮਦਦ ਤੇ ਗੌਰਮਿੰਟ ਆਦਰਸ਼ ਸੀ.ਸੈ. ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਦੇ ਪਤੀ ਨੇ ਛੱਡੀ ਭਾਜਪਾ

ਟੋਹਾਣਾ, 14 ਨਵੰਬਰ (ਗੁਰਦੀਪ ਭੱਟੀ)-ਜ਼ਿਲ੍ਹਾ ਪ੍ਰੀਸ਼ਦ ਫਤਿਹਾਬਾਦ ਦੀ ਚੇਅਰਮੈਨ ਗੀਤਾ ਨਾਂਗਲੀ ਦੇ ਪਤੀ ਕ੍ਰਿਸ਼ਨ ਨਾਂਗਲੀ ਨੇ ਇਨੈਲੋ ਦੇ ਸੰਸਦ ਮੈਂਬਰ ਦੁਸ਼ਿਅੰਤ ਚੌਟਾਲਾ ਦੇ ਫ਼ਾਰਮ ਹਾਊਸ 'ਤੇ ਮੁਲਾਕਾਤ ਕਰਕੇ ਭਾਜਪਾ ਛੱਡ ਕੇ ਇਨੈਲੋ 'ਚ ਸ਼ਾਮਿਲ ਹੋ ਗਏ | ...

ਪੂਰੀ ਖ਼ਬਰ »

ਗਊਸ਼ਾਲਾ ਤੋਂ ਵੇਚੀਆਂ ਗਈਆਂ ਪੰਜ 'ਚੋਂ 3 ਗਾਵਾਂ ਸਮੇਤ ਡੇਅਰੀ ਸੰਚਾਲਕ ਕਾਬੂ

ਪਿਹੋਵਾ, 14 ਨਵੰਬਰ (ਅਜੀਤ ਬਿਊਰੋ)-ਹਲਕੇ 'ਚ ਸ੍ਰੀ ਕ੍ਰਿਸ਼ਨ ਕਿਰਪਾ ਤੋਂ ਸੁਪਰਵਾਈਜ਼ਰ ਵਲੋਂ ਗਾ ਵੇਚਣ ਦੇ ਮਾਮਲੇ 'ਚ ਕਾਰਵਾਈ ਕਰਦੇ ਹੋਏ ਪੁਲਿਸ ਨੇ ਪੰਜ 'ਚੋਂ 3 ਗਾਵਾਂ ਨੂੰ ਬਰਾਮਦ ਕਰ ਲਿਆ ਹੈ | ਨਾਲ ਹੀ ਗਾਵਾਂ ਦੀ ਤਸਕਰੀ 'ਚ ਸ਼ਾਮਲ ਇਕ ਡੇਅਰੀ ਸੰਚਾਲਕ ਨੂੰ ਵੀ ਕਾਬੂ ...

ਪੂਰੀ ਖ਼ਬਰ »

ਵਿਦਿਆਰਥੀ ਜੀਵਨ 'ਚ ਬੱਚਿਆਂ ਨੂੰ ਕਾਨੂੰਨੀ ਅਧਿਕਾਰਾਂ ਦੀ ਜਾਣਕਾਰੀ ਦੇਣਾ ਜ਼ਰੂਰੀ-ਮਧੁਲਿਕਾ

ਅੰਬਾਲਾ ਸ਼ਹਿਰ, 14 ਨਵੰਬਰ (ਚਰਨਜੀਤ ਸਿੰਘ ਟੱਕਰ)-ਜ਼ਿਲ੍ਹਾ ਕਾਨੂੰਨ ਸੇਵਾ ਵਿਭਾਗ ਅੰਬਾਲਾ ਵਲੋਂ ਬਾਲ ਦਿਵਸ ਦੇ ਸਬੰਧ 'ਚ 2 ਸਕੂਲਾਂ ਤੇ ਕੇਂਦਰੀ ਸਭਾਗਾਰ ਅੰਬਾਲਾ 'ਚ ਕਾਨੂੰਨੀ ਸਾਖਰਤਾ ਦਿਵਸ ਮਨਾਇਆ ਗਿਆ | ਇਨ੍ਹਾਂ ਸਮਾਗਮਾਂ 'ਚ ਸੀ.ਜੇ.ਐਮ ਮੁਧਲਿਕਾ ਨੇ ...

ਪੂਰੀ ਖ਼ਬਰ »

ਸ਼ੂਗਰ ਜਾਂਚ ਕੈਂਪ 'ਚ 110 ਮਰੀਜ਼ਾਂ ਦੀ ਜਾਂਚ

ਕਾਲਾਂਵਾਲੀ, 14 ਨਵੰਬਰ (ਭੁਪਿੰਦਰ ਪੰਨੀਵਾਲੀਆ)-ਲੈਬ ਐਸੋਸੀਏਸ਼ਨ ਕਾਲਾਂਵਾਲੀ ਵਲੋਂ ਪ੍ਰੈੱਸ ਕਲੱਬ ਕਾਲਾਂਵਾਲੀ ਦੇ ਸਹਿਯੋਗ ਨਾਲ ਅੱਜ ਰੇਲਵੇ ਸਟੇਸ਼ਨ ਦੇ ਸਾਹਮਣੇ ਸਥਿਤ ਗੁਰਦੁਆਰਾ ਸਿੰਘ ਸਭਾ 'ਚ ਵਿਸ਼ਵ ਸ਼ੂਗਰ ਦਿਵਸ ਦੇ ਸਬੰਧ 'ਚ ਮੁਫ਼ਤ ਸ਼ੂਗਰ ਜਾਂਚ ਕੈਂਪ ...

ਪੂਰੀ ਖ਼ਬਰ »

ਮੇਲੇ 'ਚ ਹਰਿਆਣਾ ਦੀ ਪ੍ਰਾਚੀਨ ਧਰੋਹਰ ਤੇ ਸੰਸਕ੍ਰਿਤੀ ਨੂੰ ਕੀਤਾ ਪੇਸ਼

ਅੰਬਾਲਾ ਸ਼ਹਿਰ, 14 ਨਵੰਬਰ (ਚਰਨਜੀਤ ਸਿੰਘ ਟੱਕਰ)-ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਪੁਲਿਸ ਲਾਈਨ 'ਚ ਬਾਲ ਦਿਵਸ 'ਤੇ ਇਕ ਬਾਲ ਮੇਲਾ ਲਾਇਆ ਗਿਆ | ਇਹ ਮੇਲਾ ਸਤਵਿੰਦਰ ਸਿੰਘ ਪਿ੍ੰਸੀਪਲ ਦੀ ਪ੍ਰਧਾਨਗੀ 'ਚ ਲਾਇਆ ਗਿਆ | ਮੇਲੇ 'ਚ ਸਾਰੇ ਸਟਾਫ ਮੈਂਬਰਾਂ ਨੇ ਯੋਗਦਾਨ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX