ਤਾਜਾ ਖ਼ਬਰਾਂ


ਅਣਪਛਾਤੇ ਵਾਹਨ 'ਚ ਗੱਡੀ ਦੀ ਟੱਕਰ ਵੱਜਣ ਕਾਰਨ ਨੌਜਵਾਨ ਦੀ ਮੌਤ
. . .  1 day ago
ਅਜਨਾਲਾ, 19 ਫਰਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਇਥੋਂ ਥੋੜੀ ਦੂਰ ਸਥਿਤ ਅੱਡਾ ਮਹਿਰ ਬੁਖਾਰੀ ਨਜ਼ਦੀਕ ਦੇਰ ਰਾਤ ਕਿਸੇ ਅਣਪਛਾਤੇ ਵਾਹਨ ਵੱਲੋਂ ਫਾਰਚੂਨਰ ਗੱਡੀ ਨੂੰ ਟੱਕਰ ਮਾਰ ਦੇਣ ਨਾਲ ਗੱਡੀ ਚਾਲਕ ਨੌਜਵਾਨ ਦੀ ਮੌਤ...
ਫ਼ਤਹਿਗੜ੍ਹ ਸਾਹਿਬ ਦੇ ਵਿਅਕਤੀ ਦੀ ਸਵਾਈਨ ਫਲੂ ਨਾਲ ਮੌਤ
. . .  1 day ago
ਫ਼ਤਹਿਗੜ੍ਹ ਸਾਹਿਬ, 19 ਫਰਵਰੀ (ਅਰੁਣ ਆਹੂਜਾ)- ਇਸ ਜ਼ਿਲ੍ਹੇ ਦੇ ਪਿੰਡ ਰੰਧਾਵਾਂ ਵਾਸੀ 42 ਸਾਲਾਂ ਸੁਖਵਿੰਦਰ ਸਿੰਘ ਪੁੱਤਰ ਗੁਰਮੇਲ ਸਿੰਘ ਦੀ ਸਵਾਈਨ ਫਲੂ ਨਾਲ ਮੌਤ ਹੋ ਜਾਣ ਦੀ ਸੂਚਨਾਂ ਮਿਲੀ ਹੈ। ਜਾਣਕਾਰੀ ਦਿੰਦਿਆਂ...
ਸਰਕਾਰ ਦੀ ਨੀਤੀ ਨੂੰ ਸਰਵਜਨਕ ਨਹੀ ਕਰ ਸਕਦੇ - ਸੀਤਾਰਮਨ
. . .  1 day ago
ਨਵੀਂ ਦਿੱਲੀ, 19 ਫਰਵਰੀ - ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਦਾ ਕਹਿਣਾ ਹੈ ਕਿ ਸਰਕਾਰ ਦੀ ਨੀਤੀ ਨੂੰ ਸਰਵਜਨਕ ਨਹੀ ਕੀਤਾ ਜਾ ਸਕਦਾ।
ਇਮਰਾਨ ਖਾਨ ਨੇ ਜੈਸ਼ ਦੇ ਬਿਆਨ ਨੂੰ ਨਜ਼ਰ ਅੰਦਾਜ਼ ਕੀਤਾ - ਵਿਦੇਸ਼ ਮੰਤਰਾਲਾ
. . .  1 day ago
ਨਵੀਂ ਦਿੱਲੀ, 19 ਫਰਵਰੀ - ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਬਿਆਨ ਨੂੰ ਨਜ਼ਰ ਅੰਦਾਜ਼...
ਭਵਿੱਖ 'ਚ ਪੁਲਵਾਮਾ ਹਮਲੇ ਜਿਹੀ ਘਟਨਾ ਰੋਕਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ - ਰੱਖਿਆ ਮੰਤਰੀ
. . .  1 day ago
ਨਵੀਂ ਦਿੱਲੀ, 19 ਫਰਵਰੀ - ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਦਾ ਕਹਿਣਾ ਹੈ ਕਿ ਭਵਿੱਖ 'ਚ ਪੁਲਵਾਮਾ ਹਮਲੇ ਜਿਹੀ ਘਟਨਾ ਨੂੰ ਰੋਕਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਜ਼ਮੀਨੀ ਪੱਧਰ...
ਇਮਰਾਨ ਖਾਨ ਦੇ ਬਿਆਨ 'ਤੇ ਹੈਰਾਨੀ ਨਹੀ - ਵਿਦੇਸ਼ ਮੰਤਰਾਲਾ
. . .  1 day ago
ਨਵੀਂ ਦਿੱਲੀ, 19 ਫਰਵਰੀ - ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਦਿੱਤੇ ਬਿਆਨ 'ਤੇ ਕੋਈ ਹੈਰਾਨੀ ਨਹੀ ਹੈ। ਉਨ੍ਹਾਂ ਪੁਲਵਾਮਾ...
ਪੁਲਵਾਮਾ ਅੱਤਵਾਦੀ ਹਮਲੇ ਦੇ ਰੋਸ ਵਜੋਂ ਆਰਟਿਸਟ ਨੇ ਸੜਕ 'ਤੇ ਚਿਤਰਿਆ ਪਾਕਿਸਤਾਨ ਦਾ ਝੰਡਾ
. . .  1 day ago
ਰਾਏਪੁਰ, 19 ਫਰਵਰੀ - ਪੁਲਵਾਮਾ ਅੱਤਵਾਦੀ ਹਮਲੇ ਦੇ ਰੋਸ ਵਜੋਂ ਛੱਤੀਸਗੜ੍ਹ ਦੇ ਰਾਏਪੁਰ ਵਿਖੇ ਵਿਨੋਦ ਪਾਂਡਾ ਨਾਂਅ ਦੇ ਆਰਟਿਸਟ ਨੇ ਸੜਕ 'ਤੇ ਪਾਕਿਸਤਾਨ ਦਾ ਝੰਡਾ...
ਅਮਰੀਕੀ ਸੈਨੇਟਰ ਬਰਨੀ ਸੈਂਡਰਸ ਲੜਨਗੇ 2020 'ਚ ਹੋਣ ਵਾਲੀ ਰਾਸ਼ਟਰਪਤੀ ਚੋਣ
. . .  1 day ago
ਵਾਸ਼ਿੰਗਟਨ, 19 ਫਰਵਰੀ - ਅਮਰੀਕੀ ਸੈਨੇਟਰ ਬਰਨੀ ਸੈਂਡਰਸ 2020 'ਚ ਅਮਰੀਕੀ ਰਾਸ਼ਟਰਪਤੀ ਦੀ ਹੋਣ ਵਾਲੀ ਚੋਣ...
ਇਕ ਬੂੰਦ ਵੀ ਦੂਜੇ ਸੂਬੇ ਨੂੰ ਨਹੀਂ ਦੇਵਾਂਗੇ - ਕੈਪਟਨ
. . .  1 day ago
ਮੰਡੋਲੀ (ਪਟਿਆਲਾ), 19 ਫਰਵਰੀ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਸਰਕਾਰ ਸੂਬੇ ਦੇ ਪਾਣੀਆਂ ਨੂੰ ਬਾਹਰ ਜਾਣ ਦੀ ਇਜਾਜ਼ਤ ਨਹੀਂ ਦੇਵੇਗਾ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪਾਣੀ ਦੀ ਸਹੀ ਢੰਗ ਨਾਲ ਵਰਤੋਂ...
ਬਾਰ ਐਸੋਸੀਏਸ਼ਨ ਗੜ੍ਹਸ਼ੰਕਰ ਵਲੋਂ ਸ਼ਹੀਦ ਕੁਲਵਿੰਦਰ ਸਿੰਘ ਰੌਲੀ ਦੇ ਪਰਿਵਾਰ ਨੂੰ 50 ਹਜ਼ਾਰ ਦਾ ਚੈੱਕ ਭੇਟ
. . .  1 day ago
ਗੜ੍ਹਸ਼ੰਕਰ, 19 ਫਰਵਰੀ (ਧਾਲੀਵਾਲ)- ਪੁਲਵਾਮਾ ਅੱਤਵਾਦੀ ਹਮਲੇ 'ਚ ਬਲਾਕ ਨੂਰਪੁਰ ਬੇਦੀ ਦੇ ਪਿੰਡ ਰੌਲੀ ਦੇ ਸ਼ਹੀਦ ਹੋਏ ਜਵਾਨ ਕੁਲਵਿੰਦਰ ਸਿੰਘ ਦੇ ਪਰਿਵਾਰ ਦੀ ਬਾਰ ਐਸੋਸੀਏਸ਼ਨ ਗੜ੍ਹਸ਼ੰਕਰ ਵਲੋਂ ਮਾਇਕ ਮਦਦ ਕੀਤੀ ਗਈ ਹੈ। ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ...
ਸ਼ੱਕੀ ਹਾਲਤ ਵਿਚ ਮਰੀਜ਼ ਦੀ ਹਸਪਤਾਲ ਵਿਚ ਮੌਤ, ਖੰਨਾ 'ਚ ਇਹ 8ਵੀਂ ਮੌਤ
. . .  1 day ago
ਖੰਨਾ, 19 ਫਰਵਰੀ (ਹਰਜਿੰਦਰ ਸਿੰਘ ਲਾਲ) - ਅੱਜ ਖੰਨਾ ਦੇ ਸਿਵਲ ਹਸਪਤਾਲ ਵਿਚ ਕਰੀਬ 2 ਘੰਟੇ ਦਾਖਿਲ ਰਹਿਣ ਤੋਂ ਬਾਅਦ ਸਵਾਈਨ ਫਲੂ ਦੀ ਇੱਕ ਸ਼ੱਕੀ ਮਰੀਜ਼ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਬੇਸ਼ੱਕ ਖੰਨਾ ਦੇ ਐਸ. ਐਮ.ਓ. ਡਾ.ਰਾਜਿੰਦਰ ਗੁਲਾਟੀ ਇਸ ਮੌਤ ਨੂੰ ਸਵਾਈਨ...
ਸ਼ਰਾਬ ਦੇ ਸ਼ੌਕੀਨਾਂ ਨੂੰ ਲੱਗ ਸਕਦੈ ਝਟਕਾ, ਐਫ.ਡੀ.ਏ. ਦੀ ਰਿਪੋਰਟ 'ਚ ਹੋਏ ਵੱਡੇ ਖ਼ੁਲਾਸੇ
. . .  1 day ago
ਚੰਡੀਗੜ੍ਹ, 19 ਫਰਵਰੀ - ਪੰਜਾਬ ਦੇ ਖ਼ੁਰਾਕ ਤੇ ਡਰੱਗ ਪ੍ਰਸ਼ਾਸਨ ਦੇ ਕਮਿਸ਼ਨਰ ਕੇ.ਐਸ. ਪੰਨੂ ਨੇ ਅੱਜ ਖੁਲਾਸਾ ਕਰਦੇ ਹੋਏ ਕਿਹਾ ਕਿ ਪੰਜਾਬ ਵਿਚ ਕਈ ਵੱਡੇ ਬਰੈਂਡਾਂ ਵਲੋਂ ਘਟੀਆ ਗੁਣਵੱਤਾ ਦੀ ਸ਼ਰਾਬ ਵੇਚੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੁੱਝ ਬਰੈਂਡਾਂ ਦੀ ਅਲਕੋਹਲ 'ਚ 2 ਫੀਸਦੀ...
ਨੌਜਵਾਨ ਕਿਸਾਨ ਨੇ ਕੀਤੀ ਆਤਮ ਹੱਤਿਆ
. . .  1 day ago
ਸੁਨਾਮ ਊਧਮ ਸਿੰਘ ਵਾਲਾ 19 ਫਰਵਰੀ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਕਰਜ਼ੇ ਤੋਂ ਪ੍ਰੇਸ਼ਾਨ ਨੇੜਲੇ ਪਿੰਡ ਦੌਲਾ ਸਿੰਘ ਵਾਲਾ ਦੇ 35 ਕੁ ਵਰ੍ਹਿਆ ਦੇ ਇਕ ਕਿਸਾਨ ਜਗਸੀਰ ਸਿੰਘ ੁਪੁੱਤਰ ਅਜੈਬ ਸਿੰਘ ਵਲੋਂ ਜਹਿਰੀਲੀ ਵਸਤੂ ਨਿਗਲ ਕੇ ਆਤਮ ਹੱਤਿਆ...
ਨਸ਼ਿਆਂ ਦੇ ਕਾਰਨ ਦੋ ਮਾਸੂਮ ਬੱਚੀਆਂ ਦੇ ਪਿਤਾ ਦੀ ਮੌਤ
. . .  1 day ago
ਬੰਗਾ, 19 ਫਰਵਰੀ (ਜਸਬੀਰ ਸਿੰਘ ਨੂਰਪੁਰ) - ਬੰਗਾ ਬਲਾਕ ਪਿੰਡ ਸੁਜੋ ਦੇ ਨੌਜਵਾਨ ਬਲਵੀਰ (30 )ਪੁੱਤਰ ਜ਼ੈਲ ਸਿੰਘ ਦੀ ਨਸ਼ਿਆਂ ਦਾ ਜ਼ਿਆਦਾ ਸੇਵਨ ਕਰਨ ਕਰਕੇ ਪਿੰਡ ਭੌਰਾ ਲਾਗੇ ਮੌਤ ਹੋ ਗਈ। ਉਸ ਪਾਸ ਟੀਕੇ ਅਤੇ ਗੋਲੀਆ ਵੀ ਮਿਲੀਆਂ । ਨੌਜਵਾਨ ਨਸ਼ੇ ਛੱਡਣ ਲਈ...
ਆਪ ਵਿਧਾਇਕਾ ਦੀ ਵਿਆਹ ਰਿਸੈਪਸ਼ਨ 'ਚ ਸ਼ਾਮਲ ਹੋਏ ਸੁਖਬੀਰ ਬਾਦਲ ਤੇ ਕੇਜਰੀਵਾਲ
. . .  1 day ago
ਜਲੰਧਰ, 19 ਫਰਵਰੀ - ਆਪ ਵਿਧਾਇਕ ਪ੍ਰੋ ਬਲਜਿੰਦਰ ਕੌਰ ਦੇ ਵਿਆਹ ਦੀ ਰਿਸੈਪਸ਼ਨ ਪਾਰਟੀ 'ਚ ਸੁਖਬੀਰ ਸਿੰਘ ਬਾਦਲ ਤੇ ਅਰਵਿੰਦ ਕੇਜਰੀਵਾਲ ਸਮੇਤ ਕਈ ਨੇਤਾ...
ਆਈ.ਜੀ. ਉਮਰਾਨੰਗਲ ਨੂੰ 23 ਫਰਵਰੀ ਤੱਕ ਪੁਲਿਸ ਰਿਮਾਂਡ 'ਤੇ ਭੇਜਿਆ
. . .  1 day ago
ਇਮਰਾਨ ਦੀ ਸਫ਼ਾਈ 'ਤੇ ਕੈਪਟਨ ਦਾ ਬਿਆਨ- ਮਸੂਦ ਅਜ਼ਹਰ ਨੂੰ ਜੇਕਰ ਨਹੀਂ ਫੜ ਸਕਦੇ ਤਾਂ ਭਾਰਤ ਨੂੰ ਦੱਸੋ
. . .  1 day ago
ਪੁਲਵਾਮਾ ਅੱਤਵਾਦੀ ਹਮਲੇ 'ਤੇ ਬੋਲੇ ਇਮਰਾਨ- ਜੇਕਰ ਭਾਰਤ ਹਮਲਾ ਕਰੇਗਾ ਤਾਂ ਪਾਕਿਸਤਾਨ ਜਵਾਬ ਦੇਵੇਗਾ
. . .  1 day ago
ਪਰਿਵਾਰ ਨਾਲ ਦੁੱਖ ਵੰਡਾਉਣ ਲਈ ਸ਼ਹੀਦ ਕੁਲਵਿੰਦਰ ਸਿੰਘ ਦੇ ਘਰ ਪਹੁੰਚੇ ਰਣਜੀਤ ਬਾਵਾ
. . .  1 day ago
ਲੋਕ ਗਾਇਕ ਮਨਿੰਦਰ ਮੰਗਾ ਦਾ ਦੇਹਾਂਤ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 30 ਕੱਤਕ ਸੰਮਤ 549
ਵਿਚਾਰ ਪ੍ਰਵਾਹ: ਆਰਥਿਕ ਸੁਰੱਖਿਆ ਅਤੇ ਆਰਥਿਕ ਨਿਰਭਰਤਾ ਤੋਂ ਬਿਨਾਂ ਵਿਅਕਤੀ ਦੀ ਆਜ਼ਾਦੀ ਟਿਕ ਨਹੀਂ ਸਕਦੀ। -ਫਰੈਂਕਲਿਨ ਰੂਜ਼ਵੈਲਟ

ਜਲੰਧਰ

ਧੁੰਆਂਖੀ ਧੁੰਦ ਨੇ ਘੇਰਿਆ ਸ਼ਹਿਰ-ਅੱਖਾਂ 'ਚ ਜਲਣ, ਸਾਹ ਦੀ ਰਹੀ ਸ਼ਿਕਾਇਤ

ਜਲੰਧਰ, 14 ਨਵੰਬਰ (ਸ਼ਿਵ ਸ਼ਰਮਾ)-ਕਈ ਦਿਨਾਂ ਤੋਂ ਜਾਰੀ ਸੰਘਣੀ ਧੁੰਦ ਕਰਕੇ ਤਾਂ ਜਨਜੀਵਨ ਪ੍ਰਭਾਵਿਤ ਹੋ ਰਿਹਾ ਹੈ ਪਰ ਸ਼ਹਿਰ ਨੂੰ ਅੱਜ ਧੁਆਂਖੀ ਧੁੰਦ ਨੇ ਘੇਰ ਲਿਆ ਜਿਸ ਕਰਕੇ ਸ਼ਹਿਰਵਾਸੀਆਂ ਦਾ ਸਾਹ ਲੈਣਾ ਔਖਾ ਹੋ ਗਿਆ ਸੀ ਜਿਸ ਨਾਲ ਨਾ ਸਿਰਫ਼ ਦੋ ਪਹੀਆ ਵਾਹਨ ਚਾਲਕ ਸਗੋਂ ਚਾਰ ਪਹੀਆ ਵਾਹਨਾਂ ਵਿਚ ਬੈਠੇ ਵੀ ਲੋਕ ਅੱਖਾਂ ਮਲਦੇ ਆਮ ਦੇਖੇ ਜਾ ਸਕਦੇ ਸਨ | ਸ਼ਹਿਰ ਦੇ ਬਾਹਰਲੇ ਪਾਸੇ ਮੀਂਹ ਪੈਣ ਕਰਕੇ ਸਾਰੀ ਧੁੰਦ ਅੰਦਰਲੇ ਪਾਸੇ ਇਕੱਠੀ ਹੋ ਗਈ | ਦੁਪਹਿਰ ਬਾਅਦ ਸ਼ਹਿਰ ਵਿਚ ਇਕ ਦਮ ਧੰੂਆਂਖੀ ਧੁੰਦ ਦਾ ਅਸਰ ਐਨਾ ਵਧ ਗਿਆ ਕਿ ਕਈਆਂ ਨੂੰ ਸਾਹ ਲੈਣਾ ਔਖਾ ਹੋ ਰਿਹਾ ਸੀ ਤੇ ਕਈਆਂ ਦੇ ਗਲੇ ਵਿਚ ਜਲਨ ਹੋ ਰਹੀ ਸੀ | ਕਈ ਲੋਕਾਂ ਨੇ ਕਿਹਾ ਕਿ ਹਵਾ ਚੱਲਣ ਤੋਂ ਬਾਅਦ ਪਰਾਲੀ ਦੇ ਲੱਗੇ ਧੰੂਏਾ ਨਾਲ ਲੋਕਾਂ ਨੂੰ ਪੇ੍ਰਸ਼ਾਨੀ ਹੋਈ ਸਗੋਂ ਇਸ ਧੁੰਦ ਵਿਚ ਸਨਅਤੀ ਯੂਨਿਟਾਂ ਅਤੇ ਵਾਹਨਾਂ ਦੇ ਧੰੂਏਾ ਵੀ ਵਾਤਾਵਰਨ ਵਿਚ ਘੁਲ ਗਏ ਸਨ ਜਿਨ੍ਹਾਂ ਨੇ ਲੋਕਾਂ ਪ੍ਰੇਸ਼ਾਨ ਕਰਕੇ ਰੱਖਿਆ | ਸਾਰੇ ਸ਼ਹਿਰ ਵਿਚ ਧੂੰਆਂਖੀ ਧੁੰਦ ਦਾ ਅਸਰ ਦੇਖਿਆ ਜਾ ਸਕਦਾ ਸੀ | ਕਈ ਦੋ ਪਹੀਆ ਅਤੇ ਚਾਰ ਪਹੀਆ ਵਾਹਨ ਚਲਾਉਣ ਵਾਲਿਆਂ ਨੇ ਸ਼ਿਕਾਇਤ ਕੀਤੀ ਕਿ ਉਨਾਂ ਦੀਆਂ ਅੱਖਾਂ ਵਿਚ ਜਲਨ ਹੋ ਰਹੀ ਸੀ ਜਿਸ ਕਰਕੇ ਉਹ ਅੱਖਾਂ ਨੂੰ ਮਲਦੇ ਰਹੇ ਸਨ | ਅੱਖਾਂ ਵਿਚ ਜਲਨ ਤੋਂ ਬਚਣ ਲਈ ਕਈ ਲੋਕ ਰਾਹਤ ਪਾਉਣ ਲਈ ਰਾਹਤ ਪਾਉਣ ਲਈ ਅੱਖਾਂ 'ਚ ਪਾਣੀ ਦੇ ਛਿੱਟੇ ਮਾਰਦੇ ਦੇਖੇ ਗਏ ਸੀ | ਧੰੂਏਾ ਵਾਲੀ ਧੁੰਦ ਦਾ ਅਸਰ ਜ਼ਿਆਦਾਤਰ ਬਜ਼ੁਰਗਾਂ, ਬੱਚਿਆਂ 'ਤੇ ਵੀ ਹੋਇਆ ਜਿਨ੍ਹਾਂ ਵਿਚ ਕਈ ਬਜ਼ੁਰਗ ਖਾਂਸੀ ਕਰਦੇ ਦੇਖੇ ਜਾ ਸਕਦੇ ਸਨ | ਲੋਕਾਂ ਦਾ ਕਹਿਣਾ ਸੀ ਕਿ ਜੇਕਰ ਇਕੱਲੀ ਧੰੁਦ ਹੋਵੇ ਤਾਂ ਅੱਖਾਂ ਵਿਚ ਜਲਨ ਮਹਿਸੂਸ ਨਹੀਂ ਹੁੰਦੀ ਪਰ ਗੱਡੀਆਂ ਚਲਾਉਣ ਵਾਲਿਆਂ 'ਤੇ ਇਸ ਦਾ ਅਸਰ ਸਾਫ਼ ਦੇਖਿਆ ਜਾ ਸਕਦਾ ਸੀ | ਦੁਪਹਿਰ ਵੇਲੇ ਹੀ ਜਦੋਂ ਧੂੰਆਂਖੀ ਧੁੰਦ ਦਾ ਅਸਰ ਲੋਕਾਂ ਦੀਆਂ ਅੱਖਾਂ 'ਤੇ ਪਿਆ ਨਜ਼ਰ ਆਇਆ ਤਾਂ ਕਈ ਜਗਾ ਬਾਜ਼ਾਰਾਂ ਵਿਚ ਹੀ ਰੌਣਕਾਂ ਘੱਟ ਗਈਆਂ | ਬਾਜ਼ਾਰਾਂ ਵਿਚ ਕਈ ਲੋਕਾਂ ਨੇ ਆਪਣੇ ਮੰੂਹ 'ਤੇ ਰੁਮਾਲ ਰੱਖੇ ਹੋਏ ਸਨ ਤਾਂ ਜੋ ਉਨਾਂ ਨੂੰ ਖ਼ਰਾਬ ਹੋਏ ਵਾਤਾਵਰਨ ਨਾਲ ਨੁਕਸਾਨ ਨਾ ਹੋ ਸਕੇ | ਧੂੰਆਂਖੀ ਧੁੰਦ ਇਸ ਕਰਕੇ ਵੀ ਖ਼ਤਰਨਾਕ ਹੋ ਗਈ ਜਦੋਂ ਸ਼ਹਿਰ ਵਿਚ ਕਈ ਜਗਾ ਲੱਗੇ ਕੂੜੇ ਦੇ ਢੇਰਾਂ ਨੂੰ ਅੱਗ ਨਾਲ ਧੰੂਆਂ ਵੀ ਇਸ ਧੁੰਦ ਵਿਚ ਮਿਲ ਗਿਆ | ਬਰਲਟਨ ਪਾਰਕ ਵਿਚ ਕੂੜੇ ਦੇ ਵੱਡੇ ਢੇਰਾਂ ਨੂੰ ਕਿਸੇ ਨੇ ਅੱਗ ਲਗਾ ਦਿੱਤੀ ਤੇ ਹਵਾ ਚੱਲਣ ਤੋਂ ਬਾਅਦ ਧੰੂਏਾ ਨੇ ਕਾਫ਼ੀ ਇਲਾਕਾ ਘੇਰ ਲਿਆ ਜਿਸ ਨੇ ਲੋਕਾਂ ਦੀ ਪ੍ਰੇਸ਼ਾਨੀ ਵਿਚ ਹੋਰ ਵੀ ਵਾਧਾ ਕੀਤਾ | ਚਾਹੇ ਸ਼ਹਿਰ ਵਾਸੀ ਧੰੂਏਾ ਵਾਲੀ ਧੁੰਦ ਤੋਂ ਕਾਫ਼ੀ ਪੇ੍ਰਸ਼ਾਨ ਰਹੇ ਪਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਕਿ ਸ਼ਹਿਰ ਵਿਚ ਲੋਕਾਂ ਨੂੰ ਮੰਗਲਵਾਰ ਹੋਈ ਪ੍ਰੇਸ਼ਾਨੀ ਲਈ ਬੋਰਡ ਨੇ ਕਿ ਕਦਮ ਉਠਾਏ ਹਨ |
ਧੰੂਏਾ ਵਾਲੀ ਧੁੰਦ ਸਾਹ ਦੇ ਮਰੀਜ਼ਾਂ ਲਈ ਖ਼ਤਰਨਾਕ ਪ੍ਰਸਿੱਧ ਟੀ. ਵੀ. ਮਾਹਿਰ ਡਾ: ਨਰੇਸ਼ ਬਾਠਲਾ ਨੇ ਕਿਹਾ ਕਿ ਸ਼ਹਿਰ ਵਿਚ ਅੱਜ ਧੰੂਏਾ ਵਾਲੀ ਧੁੰਦ ਦਾ ਦੁਪਹਿਰ ਬਾਅਦ ਅਸਰ ਦੇਖਣ ਨੂੰ ਮਿਲਿਆ ਜਿਸ ਨਾਲ ਸਾਹ ਦੇ ਮਰੀਜ਼ਾਂ ਲਈ ਜ਼ਿਆਦਾ ਖ਼ਤਰਨਾਕ ਹੈ ਤੇ ਉਨਾਂ ਨੇ ਇਸ ਤਰਾਂ ਦੇ ਮਰੀਜ਼ਾਂ ਨੂੰ ਸਲਾਹ ਦਿੰਦੇ ਹੋਏ ਕਿਹਾ ਕਿ ਇਸ ਤਰਾਂ ਦੇ ਵਾਤਾਵਰਨ ਵਿਚ ਉਨਾਂ ਨੂੰ ਘਰ ਦੇ ਅੰਦਰ ਹੀ ਰਹਿਣਾ ਚਾਹੀਦਾ ਹੈ | ਜੇਕਰ ਕਈ ਮਰੀਜ਼ ਸਾਹ ਲੈਣ ਵਾਲੇ ਪੰਪ ਦੀ ਵਰਤੋਂ ਬੰਦ ਕਰ ਚੁੱਕੇ ਹਨ ਤਾਂ ਉਨਾਂ ਨੂੰ ਉਸੇ ਵੇਲੇ ਆਰਾਮ ਦੇਣ ਵੇਲੇ ਪੰਪ ਦੀ ਵਰਤੋਂ ਕਰਨੀ ਚਾਹੀਦੀ ਹੈ ਕਿਉਂਕਿ ਇਸ ਦੀ ਵਰਤੋਂ ਕਰਨ ਨਾਲ ਉਨਾਂ ਨੂੰ ਰਾਹਤ ਮਿਲਦੀ ਹੈ | ਜੇਕਰ ਇਸ ਤਰਾਂ ਦਾ ਵਾਤਾਵਰਨ ਬਣਿਆ ਹੋਵੇ, ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣਾ ਚਾਹੀਦਾ ਹੈ | ਘਰ ਵਿਚ ਰਹਿ ਕੇ ਸਟੀਮਰ ਦੀ ਵਰਤੋਂ ਕਰਨੀ ਚਾਹੀਦੀ ਹੈ ਕਿਉਂਕਿ ਇਸ ਨਾਲ ਘਰ ਦੇ ਅੰਦਰ ਖ਼ੁਸ਼ਕ ਹੋਏ ਵਾਤਾਵਰਨ ਤੋਂ ਰਾਹਤ ਮਿਲਦੀ ਹੈ | ਡਾ: ਬਾਠਲਾ ਨੇ ਕਿਹਾ ਕਿ ਉਨਾਂ ਕੋਲ ਸਾਹ ਦੇ ਮਰੀਜ਼ ਅਤੇ ਹੋਰ ਖੰਘ ਕਰਨ ਵਾਲੇ ਮਰੀਜ਼ ਆਉਂਦੇ ਰਹਿੰਦੇ ਹਨ ਪਹਿਲੀ ਵਾਰ ਹੈ ਕਿ ਜ਼ਿੰਦਗੀ ਵਿਚ ਕਿਸੇ ਨੂੰ ਖਾਂਸੀ ਨਹੀਂ ਹੋਈ, ਉਨਾਂ ਨੂੰ ਵੀ ਧੰੂਏਾ ਵਾਲੀ ਧੁੰਦ ਨਾਲ ਖਾਂਸੀ ਹੋਣੀ ਸ਼ੁਰੂ ਹੋ ਗਈ ਹੈ |
ਜਲੰਧਰ, (ਸ਼ਿਵ)-ਲੋਕਾਂ ਨੂੰ ਧੰੂਏਾ ਵਾਲੀ ਧੁੰਦ ਕਰਕੇ ਕਾਫ਼ੀ ਸਮੇਂ ਤੱਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਪਰ ਦੇਰ ਸ਼ਾਮ ਨੂੰ ਜਲੰਧਰ ਵਿਚ ਵੀ ਮੀਂਹ ਪੈਣ ਨਾਲ ਲੋਕਾਂ ਨੂੰ ਰਾਹਤ ਮਿਲਣ ਦੀ ਸੰਭਾਵਨਾ ਹੈ | ਜਲੰਧਰ ਵਿਚ ਪੌਣੇ ਨੌਾ ਵਜੇ ਤੋਂ ਬਾਅਦ ਮੀਂਹ ਪੈਣਾ ਸ਼ੁਰੂ ਹੋ ਗਿਆ ਸੀ | ਠੰਢ ਦਾ ਮੌਸਮ ਸ਼ੁਰੂ ਹੋਣ ਤੋਂ ਬਾਅਦ ਮੌਸਮ ਦਾ ਪਹਿਲਾ ਪਿਆ ਮੀਂਹ ਦੱਸਿਆ ਜਾ ਰਿਹਾ ਹੈ | ਇਸ ਮੀਂਹ ਨਾਲ ਲੋਕਾਂ ਨੂੰ ਇਸ ਕਰਕੇ ਵੀ ਰਾਹਤ ਮਿਲਣ ਦੀ ਸੰਭਾਵਨਾ ਹੈ ਕਿ ਲੰਬੇ ਸਮੇਂ ਤੋਂ ਪਰਾਲੀ ਸਾੜਨ ਜਾਂ ਹੋਰ ਤਰਾਂ ਦੇ ਪ੍ਰਦੂਸ਼ਿਤ ਧੰੂਆਂ ਲੋਕਾਂ ਦੀ ਸਿਹਤ ਨੂੰ ਖ਼ਰਾਬ ਕਰ ਰਿਹਾ ਹੈ ਪਰ ਮੀਂਹ ਪੈਣ ਨਾਲ ਪ੍ਰਦੂਸ਼ਿਤ ਕਣ ਬੈਠ ਜਾਣਗੇ ਤੇ ਧੰੂਏਾ ਵਾਲੀ ਧੁੰਦ ਕਰਕੇ ਲੋਕਾਂ ਨੂੰ ਪੇ੍ਰਸ਼ਾਨੀ ਤੋਂ ਰਾਹਤ ਮਿਲੇਗੀ | ਖੰਘ ਸਮੇਤ ਹੋਰ ਚੱਲ ਰਹੇ ਵਾਇਰਲ ਬੁਖ਼ਾਰ ਤੋਂ ਵੀ ਲੋਕਾਂ ਨੂੰ ਰਾਹਤ ਮਿਲਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਰਿਹਾ ਹੈ | ਮਾਹਰ ਨੇ ਇਸ ਮੀਂਹ ਨੂੰ ਕਾਫੀ ਫ਼ਾਇਦੇਮੰਦ ਦੱਸਿਆ ਹੈ |


ਖ਼ਬਰ ਸ਼ੇਅਰ ਕਰੋ

ਅੱਡਾ ਫੀਸ ਵਧਾਏ ਜਾਣ ਨੂੰ ਲੈ ਕੇ ਪ੍ਰਾਈਵੇਟ ਬੱਸ ਆਪਰੇਟਰ ਅਤੇ ਰੋਡਵੇਜ਼ ਕਰਮਚਾਰੀ ਆਹਮੋ ਸਾਹਮਣੇ

ਜਲੰਧਰ, 14 ਨਵੰਬਰ (ਹਰਵਿੰਦਰ ਸਿੰਘ ਫੁੱਲ)-ਅੱਡਾ ਫੀਸ ਦੀ ਪਰਚੀ ਕਟਾਉਣ ਨੂੰ ਲੈ ਕੇ ਅੱਜ ਬੱਸ ਅੱਡੇ 'ਤੇ ਸਥਿਤੀ ਉਸ ਵਾਲੇ ਤਨਾਅ ਪੂਰਨ ਹੋ ਗਈ ਜਦੋਂ ਰੋਡਵੇਜ਼ ਕਰਮਚਾਰੀਆਂ ਨੇ ਪਰਚੀ ਫੀਸ ਉਗਰਾਹੁਣ ਲਈ ਬੱਸ ਸਟੈਡ ਦਾ ਗੇਟ ਬੰਦ ਕਰ ਦਿੱਤਾ | ਜਿਸ ਨੂੰ ਲੈ ਕੇ ਬੱਸ ...

ਪੂਰੀ ਖ਼ਬਰ »

32 ਬੋਰ ਦੇ ਵਿਦੇਸ਼ੀ ਰਿਵਾਲਵਰ ਸਣੇ ਇਕ ਗਿ੍ਫ਼ਤਾਰ

ਜਲੰਧਰ, 14 ਨਵੰਬਰ (ਐੱਮ. ਐੱਸ. ਲੋਹੀਆ)-ਥਾਣਾ ਡਵੀਜ਼ਨ ਨੰਬਰ 5 ਦੀ ਪੁਲਿਸ ਨੇ ਇਕ ਵਿਅਕਤੀ ਤੋਂ .32 ਬੋਰ ਦਾ ਵਿਦੇਸ਼ੀ ਰਿਵਾਲਵਰ ਬਰਾਮਦ ਕਰਕੇ ਉਸ ਨੂੰ ਗਿ੍ਫ਼ਤਾਰ ਕਰ ਲਿਆ ਹੈ, ਗਿ੍ਫ਼ਤਾਰ ਕੀਤੇ ਵਿਅਕਤੀ ਦੀ ਪਹਿਚਾਣ ਦਵਿੰਦਰ ਸਿੰਘ ਪੁੱਤਰ ਸਤਿੰਦਰ ਸਿੰਘ ਵਾਸੀ ...

ਪੂਰੀ ਖ਼ਬਰ »

ਪ੍ਰੀ-ਪ੍ਰਾਇਮਰੀ ਕਲਾਸਾਂ ਦਾ ਜਲੰਧਰ 'ਚ ਹੋਇਆ ਰਸਮੀ ਉਦਘਾਟਨ

ਜਲੰਧਰ, 14 ਨਵੰਬਰ (ਰਣਜੀਤ ਸਿੰਘ ਸੋਢੀ)-ਸਿੱਖਿਆ ਵਿਭਾਗ ਵਲੋਂ ਬਾਲ ਦਿਵਸ ਮੌਕੇ ਸਮੂਹ ਪੰਜਾਬ 'ਚ ਪ੍ਰੀ ਪ੍ਰਾਇਮਰੀ ਕਲਾਸਾਂ (ਖੇਡ ਮਹਿਲ ਪ੍ਰੋਜੈਕਟ) ਸ਼ੁਰੂ ਕੀਤੀਆਂ ਗਈਆਂ ਹਨ | ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਰਾਮ ਪਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ...

ਪੂਰੀ ਖ਼ਬਰ »

ਜਲੰਧਰ-ਕਪੂਰਥਲਾ ਰਾਜ ਮਾਰਗ 'ਤੇ ਨਾਜਾਇਜ਼ ਉਸਾਰੀਆਂ ਬੰਦ ਕਰਾਈਆਂ

ਜਲੰਧਰ, 14 ਨਵੰਬਰ (ਸ਼ਿਵ)-ਜੇ. ਡੀ. ਏ. ਦੇ ਮੁੱਖ ਪ੍ਰਸ਼ਾਸਕ ਗਿਰੀਸ਼ ਦਿਆਲਨ ਦੀਆਂ ਹਦਾਇਤਾਂ 'ਤੇ ਕਾਰਵਾਈ ਕਰਦਿਆਂ ਅਸਟੇਟ ਅਫ਼ਸਰ ਡਾ: ਜੈ ਇੰਦਰ ਸਿੰਘ ਨੇ ਆਪਣੀ ਮੁਹਿੰਮ ਤੀਜੇ ਦਿਨ ਵੀ ਜਾਰੀ ਰੱਖੀ ਹੈ | ਜਲੰਧਰ-ਕਪੂਰਥਲਾ ਰਾਜ ਮਾਰਗ 'ਤੇ ਕਈ ਨਾਜਾਇਜ਼ ਉਸਾਰੀਆਂ ਦਾ ਕੰਮ ...

ਪੂਰੀ ਖ਼ਬਰ »

ਸਿੱਖਾਂ ਪ੍ਰਤੀ ਆਦਰ ਤੇ ਸਤਿਕਾਰ ਹੈ ਬਰਤਾਨੀਆ 'ਚ-ਜਗਤਾਰ ਸਿੰਘ ਢੀਂਡਸਾ

ਜਲੰਧਰ, 14 ਨਵੰਬਰ (ਮੇਜਰ ਸਿੰਘ)–ਬਰਤਾਨੀਆ ਦੀ ਰਾਜਧਾਨੀ ਲੰਦਨ ਦੇ ਨਾਲ ਪੈਂਦੇ ਸ਼ਹਿਰ ਵੈਟਫੋਰਡ ਦੀ ਬੋਰੋ ਕੌ ਾਸ਼ਲ ਦੇ ਚੇਅਰਮੈਨ ਸ: ਜਗਤਾਰ ਸਿੰਘ ਢੀਂਡਸਾ ਨੇ ਦੱਸਿਆ ਕਿ ਬਰਤਾਨੀਆ ਵਿਚ ਇਸ ਸਮੇਂ ਸਿੱਖਾਂ ਦਾ ਵਿਸ਼ੇਸ਼ ਆਦਰ ਤੇ ਸਤਿਕਾਰ ਹੈ | ਉਨ੍ਹਾਂ ਦੱਸਿਆ ਕਿ ...

ਪੂਰੀ ਖ਼ਬਰ »

ਪੰਜਾਬ 'ਚ ਸਹਿਕਾਰੀ ਦੁੱਧ ਸਭਾਵਾਂ ਦਾ ਸੂਬੇ ਦੀ ਆਰਥਿਕਤਾ 'ਚ ਅਹਿਮ ਰੋਲ-ਰਾਣਾ ਕੇ. ਪੀ. ਸਿੰਘ

ਐੱਸ. ਏ. ਐੱਸ. ਨਗਰ, 14 ਨਵੰਬਰ (ਕੇ. ਐੱਸ. ਰਾਣਾ)- ਪੰਜਾਬ 'ਚ ਸਹਿਕਾਰੀ ਦੁੱਧ ਸਭਾਵਾਂ ਦਾ ਸੂਬੇ ਦੀ ਆਰਥਿਕਤਾ 'ਚ ਅਹਿਮ ਰੋਲ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਪੀਕਰ, ਪੰਜਾਬ ਵਿਧਾਨ ਸਭਾ ਰਾਣਾ ਕੇ. ਪੀ. ਸਿੰਘ ਨੇ ਪੰਜਾਬ ਵਿਚ ਵੇਰਕਾ ਮਿਲਕ ਪਲਾਂਟ ਤੋਂ 64ਵੇਂ ਸਰਬ ...

ਪੂਰੀ ਖ਼ਬਰ »

ਲੱਖਾਂ ਦੀ ਨਕਦੀ ਤੇ ਬਲੈਰੋ ਵਾਹਨ ਲੈ ਉੱਡਿਆ ਚਾਲਬਾਜ਼

ਮਕਸੂਦਾਂ, 14 ਨਵੰਬਰ (ਵੇਹਗਲ)-ਖੇਤਰ ਅਮਾਨਤਪੁਰ 'ਚ ਤਿੰਨ ਮਹੀਨੇ ਪਹਿਲਾਂ ਗੁਰਦੁਆਰੇ 'ਚ ਨਿਯੁਕਤ ਹੋਏ ਗ੍ਰੰਥੀ ਦੇ ਰੂਪ 'ਚ ਠੱਗ ਨੇ ਅਨੋਖਾ ਕਾਰਨਾਮਾ ਕੀਤਾ ਹੈ | ਉਸ ਵਲੋਂ ਪ੍ਰਬੰਧਕ ਕਮੇਟੀ ਨੰੂ ਸਬੂਤ ਵਜੋਂ ਦਿੱਤਾ ਆਧਾਰ ਕਾਰਡ ਵੀ ਜਾਅਲੀ ਪਾਇਆ ਗਿਆ | ਬਲੈਰੋ ਕਾਰ ਤੇ ...

ਪੂਰੀ ਖ਼ਬਰ »

ਪਿੰਡ ਲੁਹਾਰਾ 'ਚ ਪਰਾਲੀ ਨੂੰ ਲਾਈ ਅੱਗ ਤੋਂ ਪਿੰਡ ਵਾਸੀ ਪ੍ਰੇਸ਼ਾਨ

ਲਾਂਬੜਾ, 14 ਨਵੰਬਰ (ਕੁਲਜੀਤ ਸਿੰਘ ਸੰਧੂ)- ਇੱਥੋਂ ਦੇ ਨਜ਼ਦੀਕੀ ਪਿੰਡ ਲੁਹਾਰਾ 'ਚ ਅੱਜ ਪਿੰਡ ਦੇ ਨਜ਼ਦੀਕ ਪਰਾਲੀ ਨੂੰ ਲਗਾਈ ਗਈ ਅੱਗ ਕਾਰਨ ਪਿੰਡ ਵਾਸੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ | ਸੁਪਰੀਮ ਕੋਰਟ ਵਲੋਂ ਲਗਾਈ ਗਈ ਪਾਬੰਦੀ ਦੇ ਬਾਵਜੂਦ ਅੱਜ ...

ਪੂਰੀ ਖ਼ਬਰ »

ਦੂਰਦਰਸ਼ਨ ਦੇ ਬਾਹਰ ਕੈਜ਼ੂਅਲ ਵਰਕਰਾਂ ਵਲੋਂ ਧਰਨਾ

ਜਲੰਧਰ, 14 ਨਵੰਬਰ (ਹਰਵਿੰਦਰ ਸਿੰਘ ਫੁੱਲ)-ਦੂਰਦਰਸ਼ਨ ਦੇ ਕੈਜੂਅਲ/ ਰਿਸੋਰਸ/ ਕੰਟਰੈਕਟ ਵਰਕਰਜ਼ ਯੂਨੀਅਨ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਦੂਰਦਰਸ਼ਨ ਦੇ ਬਾਹਰ ਸ਼ਾਤੀ ਪੂਰਬਕ ਧਰਨਾ ਦਿੱਤਾ ਗਿਆ ਅਤੇ ਭੁੱਖ ਹੜਤਾਲ ਕੀਤੀ ਗਈ | ਯੂਨੀਅਨ ਦੇ ਪ੍ਰਧਾਨ ਨੀਰਜ਼ ਨੇ ...

ਪੂਰੀ ਖ਼ਬਰ »

ਰਹੀਮਪੁਰ 'ਚ ਸਾਲਾਨਾ ਕਬੱਡੀ ਪੇਂਡੂ ਖੇਡ ਮੇਲਾ 27 ਤੋਂ

ਮੱਲ੍ਹੀਆ ਕਲਾਂ, 14 ਨਵੰਬਰ (ਪੱਤਰ ਪ੍ਰੇਰਕ)-ਨਜ਼ਦੀਕੀ ਪਿੰਡ ਰਹੀਮਪੁਰ ਵਿਖੇ ਗੁਰਦੁਆਰਾ ਬਾਬਾ ਕੋਹਰ ਸਿੰਘ ਪ੍ਰਬੰਧਕ ਕਮੇਟੀ, ਪ੍ਰਵਾਸੀ ਭਾਰਤੀਆਂ, ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਵੱਲੋਂ 29ਵਾਂ ਸਾਲਾਨਾ ਕਬੱਡੀ ਪੇਂਡੂ ਖੇਡ ਮੇਲਾ 27, 28 ਅਤੇ 29 ਨਵੰਬਰ ਨੂੰ ...

ਪੂਰੀ ਖ਼ਬਰ »

-ਮਾਮਲਾ ਬਿਧੀਪੁਰ 'ਚ ਦੋ ਭਰਾਵਾਂ ਦੀ ਹੋਈ ਮੌਤ ਦਾ- ਪੂਰੇ ਬਿਧੀਪੁਰ ਇਲਾਕੇ 'ਚ ਸੋਗ ਦੀ ਲਹਿਰ

ਮਕਸੂਦਾਂ, 14 ਨਵੰਬਰ (ਵੇਹਗਲ)-ਬੀਤੀ ਦੇਰ ਰਾਤ ਜਲੰਧਰ-ਅੰਮਿ੍ਤਸਰ ਮਾਰਗ 'ਤੇ ਵੇਰਕਾ ਮਿਲਕ ਪਲਾਂਟ ਨਜ਼ਦੀਕ ਡਬਲਯੂ. ਜੇ. ਰਿਜੋਰਟਸ ਦੇ ਸਾਹਮਣੇ ਮੌਤ ਰੂਪੀ ਕਾਲ ਬਣ ਕੇ ਆਇਆ ਅਵਾਰਾ ਪਸ਼ੂ ਨਾਲ ਟਕਰਾਉਣ ਦੌਰਾਨ ਚਾਚੇ-ਤਾਏ ਦੇ ਪੁੱਤ ਭਰਾਵਾਂ ਨੂੰ ਮੌਤ ਨੇ ਆਪਣੀ ਗਲਵੱਕੜੀ ...

ਪੂਰੀ ਖ਼ਬਰ »

ਜਲੰਧਰ-ਕਪੂਰਥਲਾ ਰਾਜ ਮਾਰਗ 'ਤੇ ਨਾਜਾਇਜ਼ ਉਸਾਰੀਆਂ ਬੰਦ ਕਰਾਈਆਂ

ਜਲੰਧਰ, 14 ਨਵੰਬਰ (ਸ਼ਿਵ)-ਜੇ. ਡੀ. ਏ. ਦੇ ਮੁੱਖ ਪ੍ਰਸ਼ਾਸਕ ਗਿਰੀਸ਼ ਦਿਆਲਨ ਦੀਆਂ ਹਦਾਇਤਾਂ 'ਤੇ ਕਾਰਵਾਈ ਕਰਦਿਆਂ ਅਸਟੇਟ ਅਫ਼ਸਰ ਡਾ: ਜੈ ਇੰਦਰ ਸਿੰਘ ਨੇ ਆਪਣੀ ਮੁਹਿੰਮ ਤੀਜੇ ਦਿਨ ਵੀ ਜਾਰੀ ਰੱਖੀ ਹੈ | ਜਲੰਧਰ-ਕਪੂਰਥਲਾ ਰਾਜ ਮਾਰਗ 'ਤੇ ਕਈ ਨਾਜਾਇਜ਼ ਉਸਾਰੀਆਂ ਦਾ ਕੰਮ ...

ਪੂਰੀ ਖ਼ਬਰ »

ਆਦਰਸ਼ਕ ਕਮਿਊਨਿਸਟ ਸਨ ਕਾਮਰੇਡ ਚੂਹੜ ਸਿੰਘ-ਪ੍ਰੋ. ਬੁੱਟਰ

ਜਲੰਧਰ, 14 ਨਵੰਬਰ (ਫੁੱਲ)-ਕਾਮਰੇਡ ਚੂਹੜ ਸਿੰਘ ਬੱਜੋਂ ਦੇ ਅਚਨਚੇਤੀ ਚਲਾਣਾ ਕਰ ਜਾਣ 'ਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਪ੍ਰੋ. ਗੋਪਾਲ ਸਿੰਘ ਬੁੱਟਰ ਨੇ ਇਸ ਮੌਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ | ਗ਼ਦਰੀ ਬਾਬਾ ਕਾਮਰੇਡ ਭਗਤ ਸਿੰਘ ਬਿਲਗਾ ਯਾਦਗਾਰੀ ਕਮੇਟੀ ...

ਪੂਰੀ ਖ਼ਬਰ »

ਸਾਹਿਤ ਮੇਰੇ ਲਈ ਲੋਕ ਹਿਤੈਸ਼ੀ ਸੰਘਰਸ਼ ਦਾ ਹਥਿਆਰ ਹੈ: ਅਵਤਾਰ ਸਾਦਿਕ

ਜਲੰਧਰ, 14 ਨਵੰਬਰ (ਫੁੱਲ)-ਸਾਹਿਤ ਕਲਾ ਕੇਂਦਰ ਜਲੰਧਰ ਵਲੋਂ ਪ੍ਰਵਾਸੀ ਲੇਖਕ ਅਤੇ ਲੋਕ ਆਗੂ ਅਵਤਾਰ ਸਾਦਿਕ ਨਾਲ ਸਾਹਿਤਕ ਮਿਲਣੀ 17 ਅਕਤੂਬਰ ਬਾਅਦ ਦੁਪਹਿਰ ਦੇਸ਼ ਭਗਤ ਯਾਦਗਾਰ ਹਾਲ ਦੇ ਵਿਹੜੇ ਵਿੱਚ ਕੀਤਾ ਗਿਆ | ਇਸ ਸਮਾਗਮ ਦੀ ਪ੍ਰਧਾਨਗੀ ਦੇਸ਼ ਭਗਤ ਯਾਦਗਾਰ ਕਮੇਟੀ ...

ਪੂਰੀ ਖ਼ਬਰ »

ਕਪੜਿਆਂ ਦੇ ਸ਼ੋਅ ਰੂਮ 'ਚੋਂ ਸਾਮਾਨ ਚੋਰੀ

ਜਲੰਧਰ, 14 ਨਵੰਬਰ (ਐੱਮ.ਐੱਸ. ਲੋਹੀਆ)—ਸਿਵਲ ਹਸਪਤਾਲ ਦੇ ਸਾਹਮਣੇ ਚੱਲ ਰਹੇ ਟੀ.ਟੀ.ਐੱਸ., ਕਪੜਿਆਂ ਦੇ ਸ਼ੋਅ ਰੂਮ 'ਚੋਂ ਬੀਤੀ ਰਾਤ ਕਿਸੇ ਨੇ ਚਾਂਦੀ ਦੇ ਬਰਤਨ ਅਤੇ ਕੀਮਤੀ ਕਪੜਿਆਂ ਦੇ ਥਾਨ ਚੋਰੀ ਕਰ ਲਏ | ਦੁਕਾਨ ਮਾਲਕ ਗੁਰਦਰਸ਼ਨ ਲਾਲ ਵਾਸੀ ਨਵਾਂ ਸੁਰਾਜਗੰਜ ਨੇ ...

ਪੂਰੀ ਖ਼ਬਰ »

10 ਜ਼ਿੰਦਾ ਕਾਰਤੂਸ, ਮਿਰਚੀ ਸਪਰੇਅ ਤੇ ਪੁਲਿਸ ਦੇ ਜਾਅਲੀ ਸ਼ਨਾਖਤੀ ਕਾਰਡ ਦੇ ਨਾਲ ਤਿੰਨ ਦੋਸ਼ੀ ਕਾਬੂ

ਮਕਸੂਦਾਂ, 14 ਨਵੰਬਰ (ਲਖਵਿੰਦਰ ਪਾਠਕ)-ਕਿਸੇ ਵੱਡੀ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਫਿਰਾਕ 'ਚ ਬਿਨਾਂ ਨੰਬਰੀ ਬੁਲੇਟ ਤੇ ਘੁੰਮ ਰਹੇ ਤਿੰਨ ਨੌਜਵਾਨਾਂ ਨੂੰ ਥਾਣਾ ਰਾਮਾਮੰਡੀ ਦੀ ਦਕੋਹਾ ਚੋਕੀ ਵੱਲੋਂ 10 ਜਿੰਦਾ ਕਾਰਤੂਸ, ਮਿਰਚੀ ਸਪਰੇਅ, ਫਰਜ਼ੀ ਪੁਲਿਸ ਅਡੈਂਟੀ ਕਾਰਡ ...

ਪੂਰੀ ਖ਼ਬਰ »

ਬਾਲ ਦਿਵਸ ਮੌਕੇ ਵੀ ਨਹੀਂ ਰੁਕੀ ਬਾਲ ਮਜ਼ਦੂਰੀ

ਮਕਸੂਦਾਂ, 14 ਨਵੰਬਰ (ਵੇਹਗਲ)-ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਅਤੇ ਨੰਨ੍ਹੇ-ਮੁੰਨੇ ਬੱਚਿਆਂ ਲਈ ਚਾਚਾ ਨਹਿਰੂ ਵਜੋਂ ਜਾਣੇ ਜਾਂਦੇ ਹਨ | ਉਹ ਨੰਨ੍ਹੇ-ਮੁੰਨੇ ਬੱਚਿਆਂ ਨੂੰ ਬੇਹੱਦ ਪਿਆਰ ਕਰਦੇ ਸਨ | ਉਨ੍ਹਾਂ ਦੇ ਜਨਮ ਦਿਵਸ 'ਤੇ ਹਰ ਵਰ੍ਹੇ ...

ਪੂਰੀ ਖ਼ਬਰ »

ਦੋ ਦੋਸਤਾਂ ਦੀ ਭੇਦਭਰੀ ਮੌਤ ਦੀ ਜਾਂਚ ਬਿਸਰਾ ਤੇ ਮੈਡੀਕਲ ਰਿਪੋਰਟਾਂ ਨਾਲ ਹੋਵੇਗੀ ਪੂਰੀ

ਜਲੰਧਰ, 14 ਨਵੰਬਰ (ਮਦਨ ਭਾਰਦਵਾਜ)-ਪਿਛਲੇ ਮਹੀਨੇ 30 ਅਤੇ 31 ਅਕਤੂਬਰ ਦੀ ਰਾਤ ਨੂੰ ਜਲੰਧਰ-ਅੰਮਿ੍ਤਸਰ ਰੇਲਵੇ ਲਾਈਨ ਤੋਂ ਦੋ ਦੋਸਤਾਂ ਭਰਤ ਵਰਮਾ ਅਤੇ ਜਸਕਰਨ ਦੀਆਂ ਭੇਦਭਰੀ ਹਾਲਤ 'ਚ ਮਿਲੀਆਂ ਕੱਟੀਆਂ ਹੋਈਆਂ ਲਾਸ਼ਾਂ ਦੀ ਜਾਂਚ ਤਦ ਤਕ ਪੂਰਨ ਨਹੀਂ ਹੋਵੇਗੀ ਜਦੋਂਕਿ ਤਕ ...

ਪੂਰੀ ਖ਼ਬਰ »

ਪੀ.ਡਬਲਿਊ.ਡੀ. ਵਰਕਰਜ਼ ਯੂਨੀਅਨ ਦੀ ਮੀਟਿੰਗ

ਜਲੰਧਰ, 14 ਨਵੰਬਰ (ਹਰਵਿੰਦਰ ਸਿੰਘ ਫੁੱਲ)-ਪੰਜਾਬ ਪੀ. ਡਬਲਿਊ.ਡੀ. ਵਰਕਰਜ਼ ਯੂਨੀਅਨ ਇੰਟਕ ਜਲੰਧਰ ਦੀ ਜ਼ਰੂਰੀ ਮੀਟਿੰਗ ਮੇਜਰ ਸਿੰਘ ਸੈਣੀ ਪ੍ਰਧਾਨ ਬ੍ਰਾਂਚ ਜਲੰਧਰ ਦੀ ਪ੍ਰਧਾਨਗੀ ਹੇਠ ਯੂਨੀਅਨ ਦੇ ਦਫ਼ਤਰ ਨਵੀਂ ਬਾਰਾਂਦਰੀ ਜਲੰਧਰ ਵਿਖੇ ਹੋਈ | ਜਿਸ ਵਿਚ ...

ਪੂਰੀ ਖ਼ਬਰ »

40 ਪੇਟੀਆਂ ਸ਼ਰਾਬ ਤੇ 20 ਗ੍ਰਾਮ ਸਮੈਕ ਸਮੇਤ ਤਿੰਨ ਦੋਸ਼ੀ ਕਾਬੂ

ਮਕਸੂਦਾਂ, 14 ਨਵੰਬਰ (ਲਖਵਿੰਦਰ ਪਾਠਕ)- ਥਾਣਾ 8 ਦੀ ਪੁਲਿਸ ਵਲੋਂ ਵੱਖ-ਵੱਖ ਨਾਕਾਬੰਦੀ ਦੌਰਾਨ ਦੋ ਦੋਸ਼ੀਆਂ ਨੂੰ 40 ਪੇਟੀਆਂ ਸ਼ਰਾਬ ਅਤੇ ਇਕ ਦੋਸ਼ੀ ਨੂੰ 20 ਗ੍ਰਾਮ ਸਮੈਕ ਸਮੇਤ ਕਾਬੂ ਕੀਤਾ ਗਿਆ ਹੈ | ਸ਼ਰਾਬ ਦੇ ਨਾਲ ਕਾਬੂ ਕੀਤੇ ਦੋਸ਼ੀਆਂ ਦੀ ਪਛਾਣ ਹਰਪ੍ਰੀਤ ਉਰਫ਼ ...

ਪੂਰੀ ਖ਼ਬਰ »

ਸੀ. ਟੀ. ਗਰੁੱਪ ਨੇ ਬੋਝ ਮੁਕਤ ਸਿੱਖਿਆ ਪ੍ਰਦਾਨ ਕਰਨ ਲਈ ਖੋਲਿ੍ਹਆ ਸੀ. ਟੀ. ਵਰਲਡ ਸਕੂਲ

ਜਲੰਧਰ, 14 ਨਵੰਬਰ (ਰਣਜੀਤ ਸਿੰਘ ਸੋਢੀ)-ਸੀ. ਟੀ. ਗਰੁੱਪ ਤੇ ਕੈਂਬਰਿਜ ਯੂਨੀਵਰਸਿਟੀ ਪ੍ਰੈੱਸ ਨੇ ਸਾਂਝੇ ਰੂਪ 'ਚ ਵਿਦਿਆਰਥੀਆਂ ਨੂੰ ਆਧੁਨਿਕ ਤਕਨੀਕ ਨਾਲ ਬੋਝ ਮੁਕਤ ਸਿੱਖਿਆ ਪ੍ਰਦਾਨ ਕਰਨ ਲਈ ਸਕੂਲ ਖੋਲਿ੍ਹਆ | ਚੋਣਵੇਂ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ...

ਪੂਰੀ ਖ਼ਬਰ »

ਕਪੂਰ ਪਿੰਡ ਸਕੂਲ ਦੇ ਗਣਿਤ ਮੇਲੇ 'ਚ ਵਿਦਿਆਰਥੀਆਂ 'ਚ ਭਾਰੀ ਉਤਸ਼ਾਹ

ਚੁਗਿੱਟੀ/ ਜੰਡੂਸਿੰਘਾ, 14 ਨਵੰਬਰ (ਨਰਿੰਦਰ ਲਾਗੂ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਪੂਰਪਿੰਡ ਜਲੰਧਰ ਵਿਖੇ ਪੜੋ੍ਹ ਪੰਜਾਬ ਤੇ ਪੜਾ੍ਹਓ ਪੰਜਾਬ ਪ੍ਰੋਗਰਾਮ ਦੇ ਤਹਿਤ ਗਣਿਤ ਮੇਲਾ ਪਿ੍ੰਸੀਪਲ ਲਵਲੀਨ ਕੌਰ ਦੀ ਦੇਖ ਹੇਠ ਲਗਾਇਆ ਗਿਆ | ਇਸ ਮੌਕੇ 6ਵੀਂ ਤੋਂ 8ਵੀਂ ਕਲਾਸ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX