ਤਾਜਾ ਖ਼ਬਰਾਂ


ਅੰਮ੍ਰਿਤਸਰ ਰੇਲ ਹਾਦਸਾ : ਇਸ ਹਾਦਸੇ ਦੀ ਹੋਵੇਗੀ ਮੈਜਿਸਟਰੇਟ ਜਾਂਚ - ਕੈਪਟਨ
. . .  7 minutes ago
ਵਧੇਰੇ ਲਾਸ਼ਾਂ ਦੀ ਪਹਿਚਾਣ ਹੋ ਗਈ ਹੈ- ਕੈਪਟਨ
. . .  9 minutes ago
ਅੰਮ੍ਰਿਤਸਰ ਰੇਲ ਹਾਦਸਾ : 4 ਹਫ਼ਤਿਆਂ 'ਚ ਦਿੱਤੀ ਜਾਵੇ ਇਸ ਹਾਦਸੇ ਦੀ ਰਿਪੋਰਟ - ਕੈਪਟਨ
. . .  10 minutes ago
ਮੈਂ ਕੱਲ੍ਹ ਇਜ਼ਰਾਈਲ ਜਾ ਰਿਹਾ ਸਾਂ। ਹਵਾਈ ਅੱਡੇ 'ਤੇ ਮਿਲੀ ਹਾਦਸੇ ਦੀ ਸੂਚਨਾ- ਕੈਪਟਨ
. . .  10 minutes ago
ਅੰਮ੍ਰਿਤਸਰ ਰੇਲ ਹਾਦਸਾ : ਇਹ ਹਾਦਸਾ ਬਹੁਤ ਵੱਡਾ ਹੈ - ਕੈਪਟਨ
. . .  11 minutes ago
ਪੂਰੇ ਹਿੰਦੁਸਤਾਨ ਦੀ ਹਮਦਰਦੀ ਪੀੜਤਾਂ ਦੇ ਨਾਲ- ਕੈਪਟਨ
. . .  15 minutes ago
ਕੈਪਟਨ ਅਮਰਿੰਦਰ ਸਿੰਘ ਵਲੋਂ ਅੰਮ੍ਰਿਤਸਰ ਰੇਲ ਹਾਦਸੇ 'ਤੇ ਪ੍ਰੈੱਸ ਕਾਨਫ਼ਰੰਸ ਸ਼ੁਰੂ
. . .  18 minutes ago
ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ 'ਚ ਪਹੁੰਚੇ ਕੈਪਟਨ
. . .  16 minutes ago
ਅੰਮ੍ਰਿਤਸਰ, 20 ਅਕਤੂਬਰ (ਰੇਸ਼ਮ ਸਿੰਘ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਗੁਰੂ ਨਾਨਕ ਦੇਵ ਹਸਪਤਾਲ 'ਚ ਪਹੁੰਚੇ ਹਨ। ਇੱਥੇ ਨੇ ਕੱਲ੍ਹ ਰੇਲ ਹਾਦਸੇ ਦੌਰਾਨ ਜ਼ਖ਼ਮੀ ਹੋਏ ਲੋਕਾਂ ਦਾ ਹਾਲ ਜਾਣਿਆ....
ਅੰਮ੍ਰਿਤਸਰ ਰੇਲ ਹਾਦਸੇ ਲਈ ਡਰਾਈਵਰ ਅਤੇ ਰੇਲਵੇ ਜ਼ਿੰਮੇਵਾਰ ਨਹੀ - ਲੁਹਾਨੀ
. . .  23 minutes ago
ਅੰਮ੍ਰਿਤਸਰ, 20 ਅਕਤੂਬਰ (ਸ਼ੈਲੀ) - ਦੁਸਹਿਰੇ ਮੌਕੇ ਅੰਮ੍ਰਿਤਸਰ ਦੇ ਜੌੜਾ ਫਾਟਕ ਨੇੜੇ ਵਾਪਰੇ ਦਰਦਨਾਕ ਰੇਲ ਹਾਦਸੇ 'ਤੇ ਰੇਲਵੇ ਬੋਰਡ ਦੇ ਚੇਅਰਮੈਨ ਅਸ਼ਵਨੀ ਲੁਹਾਨੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਹਾਦਸੇ ਲਈ ਡਰਾਈਵਰ ਅਤੇ ਰੇਲਵੇ ਜ਼ਿੰਮੇਵਾਰ ਨਹੀ ਹੈ। ਇਸ ਲਈ ...
ਅੰਮ੍ਰਿਤਸਰ ਦੇ ਸਿਵਲ ਹਸਪਤਾਲ 'ਚ ਪਹੁੰਚੇ ਕੈਪਟਨ
. . .  26 minutes ago
ਅੰਮ੍ਰਿਤਸਰ, 20 ਅਕਤੂਬਰ (ਜਸਵੰਤ ਸਿੰਘ ਜੱਸ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੰਮ੍ਰਿਤਸਰ ਦੇ ਸਿਵਲ ਹਸਪਤਾਲ 'ਚ ਪਹੁੰਚੇ ਹਨ। ਇੱਥੇ ਉਨ੍ਹਾਂ ਨੇ ਕੱਲ੍ਹ ਦੁਸਹਿਰੇ ਮੌਕੇ ਵਾਪਰੇ ਰੂਹ ਕੰਬਾਊ ਰੇਲ ਹਾਦਸੇ ਦੌਰਾਨ ਜ਼ਖ਼ਮੀ ਹੋਏ ਲੋਕਾਂ ਦਾ ਹਾਲ ਜਾਣਿਆ। ਉੱਥੇ ਹੀ...
ਜੌੜਾ ਫਾਟਕ 'ਤੇ ਪਹੁੰਚੇ ਏ. ਆਈ. ਜੀ. ਕ੍ਰਾਈਮ ਵਿਜੈ ਪ੍ਰਤਾਪ
. . .  43 minutes ago
ਅੰਮ੍ਰਿਤਸਰ, 20 ਅਕਤੂਬਰ- ਅੰਮ੍ਰਿਤਸਰ 'ਚ ਕੱਲ੍ਹ ਦੁਸਹਿਰੇ ਮੌਕੇ ਵਾਪਰੇ ਦਰਦਨਾਕ ਰੇਲ ਹਾਦਸੇ ਦੀ ਜਾਂਚ ਦੇ ਸੰਬੰਧ 'ਚ ਏ. ਆਈ. ਜੀ. ਕ੍ਰਾਈਮ ਕੁੰਵਰ ਵਿਜੈ ਪ੍ਰਤਾਪ ਸਿੰਘ ਅੱਜ ਜੌੜਾ ਫਾਟਕ 'ਤੇ ਪਹੁੰਚੇ...
ਅੰਮ੍ਰਿਤਸਰ ਦੇ ਅਮਨਦੀਪ ਹਸਪਤਾਲ 'ਚ ਪਹੁੰਚੇ ਕੈਪਟਨ
. . .  51 minutes ago
ਅੰਮ੍ਰਿਤਸਰ, 20 ਅਕਤੂਬਰ (ਜਸਵੰਤ ਸਿੰਘ ਜੱਸ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੌੜਾ ਫਾਟਕ ਨੇੜੇ ਵਾਪਰੇ ਦਰਦਨਾਕ ਰੇਲ ਹਾਦਸੇ ਦੌਰਾਨ ਜ਼ਖ਼ਮੀ ਹੋਏ ਲੋਕਾਂ ਦਾ ਹਾਲ ਜਾਣਨ ਲਈ ਅੰਮ੍ਰਿਤਸਰ ਦੇ ਅਮਨਦੀਪ ਹਸਪਤਾਲ 'ਚ...
ਰੇਲ ਹਾਦਸੇ 'ਤੇ ਅੰਮ੍ਰਿਤਸਰ 'ਚ ਹਜ਼ਾਰਾਂ ਲੋਕਾਂ ਵਲੋਂ ਪ੍ਰਦਰਸ਼ਨ
. . .  57 minutes ago
ਅੰਮ੍ਰਿਤਸਰ, 20 ਅਕਤੂਬਰ (ਅਮਨ)- ਦੁਸਹਿਰੇ ਮੌਕੇ ਅੰਮ੍ਰਿਤਸਰ ਦੇ ਜੌੜਾ ਫਾਟਕ ਨੇੜੇ ਵਾਪਰੇ ਦਰਦਨਾਕ ਰੇਲ ਹਾਦਸੇ ਨੂੰ ਲੈ ਕੇ ਹਜ਼ਾਰਾਂ ਦੀ ਗਿਣਤੀ 'ਚ ਅੱਜ ਲੋਕ ਵਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਦੌਰਾਨ ਪੁਲਿਸ ਵਲੋਂ ਲਾਠੀਚਾਰਜ ਕੀਤੇ ਜਾਣ ਦੀਆਂ ਖ਼ਬਰਾਂ ਵੀ...
ਅੰਮ੍ਰਿਤਸਰ ਰੇਲ ਹਾਦਸੇ ਦੇ ਪੀੜਤਾਂ ਲਈ ਐੱਸ. ਜੀ. ਪੀ. ਸੀ. ਵਲੋਂ ਭੇਜਿਆ ਜਾ ਰਿਹਾ ਹੈ ਲੰਗਰ
. . .  about 1 hour ago
ਅੰਮ੍ਰਿਤਸਰ, 20 ਅਕਤੂਬਰ (ਜਸਵੰਤ ਸਿੰਘ ਜੱਸ)- ਬੀਤੇ ਦਿਨ ਅੰਮ੍ਰਿਤਸਰ 'ਚ ਦੁਸਹਿਰੇ ਮੌਕੇ ਵਾਪਰੇ ਰੂਹ ਕੰਬਾਊ ਹਾਦਸੇ ਦੌਰਾਨ ਮਾਰੇ ਗਏ ਲੋਕਾਂ ਅਤੇ ਜ਼ਖ਼ਮੀਆਂ ਦੇ ਪਰਿਵਾਰਾਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ. ਜੀ. ਪੀ. ਸੀ.) ਵਲੋਂ ਲੰਗਰ ਭੇਜਿਆ ਜਾ...
ਅੰਮ੍ਰਿਤਸਰ ਰੇਲ ਹਾਦਸਾ : ਹਿਰਾਸਤ 'ਚ ਲਿਆ ਗਿਆ ਟਰੇਨ ਚਾਲਕ
. . .  about 1 hour ago
ਅੰਮ੍ਰਿਤਸਰ, 20 ਅਕਤੂਬਰ (ਸ਼ੈਲੀ)- ਅੰਮ੍ਰਿਤਸਰ 'ਚ ਕੱਲ੍ਹ ਵਾਪਰੇ ਦਰਦਨਾਕ ਰੇਲ ਹਾਦਸੇ ਤੋਂ ਬਾਅਦ ਆਰ. ਐੱਫ. ਪੀ. (ਰੇਲਵੇ ਪ੍ਰੋਟੈਕਸ਼ਨ ਫੋਰਸ) ਨੇ ਡੀ. ਐੱਮ. ਯੂ. (ਡੀਜ਼ਲ ਮਲਟੀਪਲ ਯੂਨਿਟ) ਦੇ ਚਾਲਕ ਨੂੰ ਹਿਰਾਸਤ 'ਚ ਲਿਆ ਗਿਆ ਹੈ। ਆਰ. ਐੱਫ. ਪੀ. ਨੇ ਚਾਲਕ...
ਅੰਮ੍ਰਿਤਸਰ ਰੇਲ ਹਾਦਸਾ : ਚਾਰ ਲੋਕਾਂ ਵਿਰੁੱਧ ਦਰਜ ਹੋਈ ਐੱਫ. ਆਈ. ਆਰ.
. . .  about 1 hour ago
ਅੰਮ੍ਰਿਤਸਰ ਪਹੁੰਚੇ ਕੈਪਟਨ ਅਮਰਿੰਦਰ ਸਿੰਘ
. . .  about 1 hour ago
ਆਲ ਇੰਡੀਆ ਕੈਮਿਸਟ ਐਸੋਸੀਏਸ਼ਨ ਦੀ ਦੋ ਦਿਨਾਂ ਕੌਮੀ ਬੈਠਕ ਅੱਜ ਤੋਂ
. . .  about 2 hours ago
ਅੰਮ੍ਰਿਤਸਰ ਪਹੁੰਚਣ ਲਈ ਏ. ਟੀ. ਐੱਸ. ਦੀ ਅਨੁਮਤੀ ਦਾ ਇੰਤਜ਼ਾਰ ਕਰ ਰਹੇ ਹਨ ਕੈਪਟਨ
. . .  about 2 hours ago
20 ਲਾਸ਼ਾਂ ਦੀ ਅਜੇ ਤੱਕ ਨਹੀਂ ਹੋਈ ਪਹਿਚਾਣ
. . .  about 3 hours ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 7 ਮੱਘਰ ਸੰਮਤ 549
ਵਿਚਾਰ ਪ੍ਰਵਾਹ: ਮੁਸੀਬਤਾਂ ਤੋਂ ਨਜ਼ਰਾਂ ਫੇਰਨ ਨਾਲ ਉਹ ਹੋਰ ਵੀ ਵੱਡੀਆਂ ਹੋ ਜਾਂਦੀਆਂ ਹਨ। -ਐਡਮੰਡ ਬਰਕ

ਪਹਿਲਾ ਸਫ਼ਾ

ਫ਼ੈਕਟਰੀ ਹਾਦਸੇ 'ਚ ਮਿ੍ਤਕਾਂ ਦੀ ਗਿਣਤੀ 13 ਹੋਈ

ਮਾਲਕ ਿਖ਼ਲਾਫ਼ ਪੁਲਿਸ ਸਖ਼ਤ ਕਾਰਵਾਈ ਕਰਨ ਦੇ ਰੌ ਾਅ ਵਿਚ
ਪਰਮਿੰਦਰ ਸਿੰਘ ਆਹੂਜਾ

ਲੁਧਿਆਣਾ, 21 ਨਵੰਬਰ-ਸਥਾਨਕ ਇੰਡਸਟਰੀ ਏਰੀਆ-ਏ 'ਚ ਬੀਤੇ ਦਿਨ ਫ਼ੈਕਟਰੀ ਨੂੰ ਲੱਗੀ ਅੱਗ ਬੁਝਾਉਂਦੇ ਸਮੇਂ ਡਿੱਗੀ ਇਮਾਰਤ ਦੇ ਮਲਬੇ 'ਚੋਂ ਅੱਜ 6 ਹੋਰ ਲਾਸ਼ਾਂ ਬਾਹਰ ਕੱਢੀਆਂ ਗਈਆਂ, ਜਿਸ ਨਾਲ ਇਸ ਘਟਨਾ 'ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 13 ਹੋ ਗਈ ਹੈ | ਸਥਾਨਕ ਇੰਡਸਟਰੀ ਏਰੀਆ-ਏ ਸਥਿਤ ਅਮਰਸਨ ਪੋਲੀ ਫ਼ੈਕਟਰੀ 'ਚ ਬੀਤੇ ਦਿਨ ਅੱਗ ਲੱਗ ਗਈ ਸੀ ਅਤੇ ਅੱਗ ਬੁਝਾਉਣ ਸਮੇਂ ਫ਼ੈਕਟਰੀ ਦੀ 5 ਮੰਜ਼ਿਲਾ ਇਮਾਰਤ ਡਿੱਗਣ ਸਮੇਂ 20 ਦੇ ਕਰੀਬ ਵਿਅਕਤੀ ਮਲਬੇ 'ਚ ਦੱਬੇ ਗਏ ਸਨ | ਸੋਮਵਾਰ ਦੀ ਦੁਪਹਿਰ 12 ਵਜੇ ਮਲਬਾ ਚੁੱਕਣ ਦਾ ਕੰਮ ਸ਼ੁਰੂ ਹੋਇਆ ਸੀ ਜੋ ਕਿ ਅੱਜ ਵੀ ਜਾਰੀ ਸੀ | ਰਾਹਤ ਕੰਮਾਂ 'ਚ ਲੱਗੀਆਂ ਵੱਖ-ਵੱਖ ਟੀਮਾਂ ਵਲੋਂ ਪੂਰੀ ਤਰ੍ਹਾਂ ਮਲਬਾ ਚੁੱਕਣ ਦਾ ਕੰਮ ਕੀਤਾ ਜਾ ਰਿਹਾ ਹੈ | ਦੇਰ ਸ਼ਾਮ ਤੱਕ 13 ਲਾਸ਼ਾਂ ਨੂੰ ਮਲਬੇ ਤੋਂ ਬਾਹਰ ਕੱਢਿਆ ਜਾ ਸਕਿਆ ਸੀ ਜਦਕਿ ਫ਼ਾਇਰ ਅਧਿਕਾਰੀ ਸ੍ਰੀ ਰਜਿੰਦਰ ਸ਼ਰਮਾ ਦਾ ਦੇਰ ਸ਼ਾਮ ਤੱਕ ਸਿਰਫ਼ ਧੜ ਹੀ ਮਲਬੇ 'ਚੋਂ ਮਿਲਿਆ ਸੀ | ਰਾਹਤ ਕੰਮਾਂ 'ਚ ਲੱਗੇ ਮੁਲਾਜ਼ਮਾਂ ਵਲੋਂ ਸ੍ਰੀ ਸ਼ਰਮਾ ਦੇ ਸਰੀਰ ਦਾ ਬਾਕੀ ਹਿੱਸਾ ਵੀ ਮਲਬੇ 'ਚੋਂ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਇਸ ਹਾਦਸੇ 'ਚ ਮਾਰੇ ਗਏ ਵਿਅਕਤੀਆਂ 'ਚ ਸੁਰਮੋਹਣ ਸਿੰਘ ਗਿੱਲ, ਪੂਰਨ ਸਿੰਘ, ਰਾਜਨ ਸਿੰਘ, ਵਿਸ਼ਾਲ ਕੁਮਾਰ, ਰਾਜ ਕੁਮਾਰ, ਰਜਿੰਦਰ ਸ਼ਰਮਾ (ਸਾਰੇ ਫ਼ਾਇਰ ਮੁਲਾਜ਼ਮ), ਲਛਮਣ ਦ੍ਰਾਵਿੜ ਸੈਨਟਰੀ ਇੰਸਪੈਕਟਰ, ਇੰਦਰਪਾਲ ਸਿੰਘ ਪਾਲ ਪ੍ਰਧਾਨ ਟੈਕਸੀ ਯੂਨੀਅਨ, ਧੰਨ ਬਹਾਦਰ ਸਿੰਘ, ਅਮਰਜੋਤ ਸਿੰਘ, ਘਨੱਈਆ, ਸੰਦੀਪ, ਬਲਦੇਵ ਰਾਜ ਵਰਕਰ ਸ਼ਾਮਿਲ ਹਨ | ਕੌਮੀ ਆਫ਼ਤ ਪ੍ਰਬੰਧਨ ਬਲ (ਐਨ. ਡੀ. ਆਰ. ਐਫ਼.), ਫ਼ੌਜ ਅਤੇ ਐਸ.ਡੀ.ਆਰ. ਐਫ਼. ਦੀਆਂ ਟੀਮਾਂ ਪੂਰੀ ਤਰ੍ਹਾਂ ਮਲਬਾ ਹਟਾਉਣ ਦਾ ਕੰਮ ਕਰਦੀਆਂ ਰਹੀਆਂ ਜੋ ਕਿ ਦੇਰ ਰਾਤ ਤੱਕ ਚੱਲਿਆ | ਰਾਤ ਸਮੇਂ ਵੀ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਅਗਰਵਾਲ ਤੇ ਪੁਲਿਸ ਕਮਿਸ਼ਨਰ ਇਨ੍ਹਾਂ ਰਾਹਤ ਕਾਰਜਾਂ ਦਾ ਨਿਰੀਖ਼ਣ ਕਰਦੇ ਰਹੇ | ਮਲਬਾ ਚੁੱਕਣ ਸਮੇਂ ਮੁਲਾਜ਼ਮਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਕਿਉਂਕਿ ਕਈ ਵਾਰ ਮਲਬੇ ਹੇਠਾਂ ਤੋਂ ਅੱਗ ਲੱਗ ਜਾਂਦੀ ਸੀ | ਮੌਕੇ 'ਤੇ ਮੌਜੂਦ ਫ਼ਾਇਰ ਬਿ੍ਗੇਡ ਦਾ ਅਮਲਾ ਅੱਗ ਬੁਝਾਉਂਦਾ ਸੀ ਅਤੇ ਉਸ ਤੋਂ ਬਾਅਦ ਹੀ ਰਾਹਤ ਕੰਮ ਸ਼ੁਰੂ ਹੁੰਦੇ ਸਨ | ਅਜਿਹਾ ਕਈ ਵਾਰ ਹੋਇਆ | ਇਸ ਦੌਰਾਨ ਜਿਹੜੇ ਵਿਅਕਤੀ ਮਲਬੇ 'ਚ ਦੱਬੇ ਹੋਏ ਸਨ ਉਨ੍ਹਾਂ ਦੇ ਪਰਿਵਾਰਕ ਮੈਂਬਰ ਘਟਨਾ ਵਾਲੀ ਥਾਂ 'ਤੇ ਬੈਠੇ ਰਹੇ ਅਤੇ ਉਨ੍ਹਾਂ ਦੀ ਜ਼ਿੰਦਗੀ ਲਈ ਅਰਦਾਸ ਕਰਦੇ ਰਹੇ | ਬੀਤੀ ਰਾਤ 2 ਵਜੇ ਲਛਮਣ ਦ੍ਰਾਵਿੜ ਤੇ ਵਰਕਰ ਬਲਦੇਵ ਰਾਜ ਉਰਫ਼ ਟੀਟੂ ਦੀ ਲਾਸ਼ ਮਲਬੇ 'ਚੋਂ ਕੱਢੀ ਜਾ ਸਕੀ ਸੀ | ਇਸ ਤੋਂ ਬਾਅਦ ਜਿਉਂ-ਜਿਉਂ ਮੁਲਾਜ਼ਮ ਮਲਬਾ ਹਟਾਉਂਦੇ ਰਹੇ ਲਾਸ਼ਾਂ ਨਿਕਲਣ ਦਾ ਸਿਲਸਿਲਾ ਜਾਰੀ ਰਿਹਾ | ਮਿ੍ਤਕਾਂ ਦੀਆਂ ਲਾਸ਼ਾਂ ਦਾ ਅੱਜ ਸਵੇਰੇ ਸਿਵਲ ਹਸਪਤਾਲ 'ਚ ਪੋਸਟਮਾਰਟਮ ਕਰਵਾ ਦਿੱਤਾ ਗਿਆ | ਬੀਤੀ ਰਾਤ ਲਛਮਣ ਦ੍ਰਾਵਿੜ ਦੀ ਮੌਤ ਦੀ ਸੂਚਨਾ ਮਿਲਦੇ ਹੀ ਭਾਰੀ ਗਿਣਤੀ 'ਚ ਵਾਲਮੀਕ ਭਾਈਚਾਰੇ ਨਾਲ ਸਬੰਧਿਤ ਨੌਜਵਾਨ ਉਥੇ ਪਹੁੰਚਣੇ ਸ਼ੁਰੂ ਹੋ ਗਏ | ਪੁਲਿਸ ਵਲੋਂ ਇਸ ਮੌਕੇ ਸੁਰੱਿਖ਼ਆ ਦੇ ਸਖ਼ਤ ਪ੍ਰਬੰਧ ਕੀਤੇ ਗਏ | ਸਿਵਲ ਹਸਪਤਾਲ ਨੂੰ ਪੁਲਿਸ ਛਾਉਣੀ 'ਚ ਤਬਦੀਲ ਕੀਤਾ ਗਿਆ ਸੀ ਅਤੇ ਇਨ੍ਹਾਂ ਸਾਰਿਆਂ ਸੁਰੱਿਖ਼ਆ ਪ੍ਰਬੰਧਾਂ ਦੀ ਨਿਗਰਾਨੀ ਡੀ.ਸੀ.ਪੀ. ਸ੍ਰੀ ਧੁਰਮਨ ਨਿੰਬਲੇ ਕਰ ਰਹੇ ਸਨ | ਮੁਹੱਲਾ ਵਾਸੀਆਂ ਤੇ ਖ਼ਾਲਸਾ ਏਡ ਦੇ ਮੈਂਬਰਾਂ ਨੇ ਹਾਦਸੇ ਵਾਲੀ ਥਾਂ 'ਤੇ ਲੰਗਰ ਲਗਾਇਆ ਸੀ | ਢਹਿ ਢੇਰੀ ਹੋਈ ਫ਼ੈਕਟਰੀ ਦੇ ਨਾਲ ਲਗਦੀਆਂ ਕੁਝ ਇਮਾਰਤਾਂ ਨੂੰ ਭਾਵੇਂ ਭਾਰੀ ਨੁਕਸਾਨ ਪੁੱਜਾ ਸੀ ਪਰ ਮੁਹੱਲੇ ਦੇ ਲੋਕ ਪੂਰੀ ਤਰ੍ਹਾਂ ਰਾਹਤ ਕੰਮਾਂ 'ਚ ਲੱਗੇ ਅਮਲੇ ਦੀ ਮਦਦ ਕਰਦੇ ਰਹੇ ਤੇ ਇਨ੍ਹਾਂ ਨੂੰ ਲੰਗਰ ਖ਼ਵਾਉਂਦੇ ਰਹੇ |
ਪੁਲਿਸ ਸਖ਼ਤੀ ਦੇ ਰੌਾਅ ਵਿਚ
ਪੁਲਿਸ ਵਲੋਂ ਭਾਵੇਂ ਬੀਤੀ ਰਾਤ ਫ਼ੈਕਟਰੀ ਦੇ ਮਾਲਕ ਇੰਦਰਜੀਤ ਸਿੰਘ ਗੋਲਾ ਿਖ਼ਲਾਫ਼ ਮਾਮੂਲੀ ਧਾਰਾ 304-ਏ ਅਧੀਨ ਕੇਸ ਦਰਜ ਕਰ ਲਿਆ ਸੀ ਪਰ ਪੁਲਿਸ ਹੁਣ ਇਸ ਮਾਮਲੇ 'ਚ ਸਖ਼ਤੀ ਕਰਨ ਦੇ ਰੌਾਅ 'ਚ ਹੈ | ਪੁਲਿਸ ਵਲੋਂ ਇਹ ਕਾਰਵਾਈ ਫ਼ਾਇਰ ਬਿ੍ਗੇਡ ਦੇ ਮੁਲਾਜ਼ਮ ਸੁਰਿੰਦਰ ਕੁਮਾਰ ਦੀ ਸ਼ਿਕਾਇਤ 'ਤੇ ਅਮਲ 'ਚ ਲਿਆਂਦੀ ਸੀ | ਪੁਲਿਸ ਪਾਸ ਲਿਖ਼ਵਾਈ ਮੁੱਢਲੀ ਰਿਪੋਰਟ 'ਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਫ਼ੈਕਟਰੀ ਮਾਲਕ ਵਲੋਂ ਇਮਾਰਤ 'ਚ ਬਚਾਓ ਉਪਕਰਨ ਨਹੀਂ ਲਗਾਏ ਗਏ ਸਨ ਜਿਸ ਕਾਰਨ ਇਹ ਹਾਦਸਾ ਵਾਪਰ ਗਿਆ | ਘਟਨਾ ਸਮੇਂ ਫ਼ੈਕਟਰੀ 'ਚ ਭਾਰੀ ਮਾਤਰਾ 'ਚ ਕੈਮੀਕਲ ਪਦਾਰਥ ਪਏ ਸਨ ਜਿਸ ਨਾਲ ਅੱਗ ਭੜਕੀ ਤੇ ਬਾਅਦ 'ਚ ਧਮਾਕਾ ਹੋ ਗਿਆ ਤੇ ਇਮਾਰਤ ਡਿੱਗ ਪਈ | ਪੁਲਿਸ ਕਮਿਸ਼ਨਰ ਸ੍ਰੀ ਆਰ.ਐਨ.ਢੋਕੇ ਨੇ ਦੱਸਿਆ ਕਿ ਪੁਲਿਸ ਵਲੋਂ ਹਾਲ ਦੀ ਘੜੀ 304-ਏ ਤਹਿਤ ਕੇਸ ਦਰਜ ਕੀਤਾ ਗਿਆ ਹੈ ਤੇ ਜਾਂਚ ਦੌਰਾਨ ਜਿਹੜੇ ਤੱਥ ਸਾਹਮਣੇ ਆਉਣਗੇ ਉਸ ਆਧਾਰ 'ਤੇ ਧਾਰਾਵਾਂ 'ਚ ਵਾਧਾ ਕਰ ਦਿੱਤਾ ਜਾਵੇਗਾ | ਪੁਲਿਸ ਵਲੋਂ ਇਸ ਮਾਮਲੇ 'ਚ ਦੇਰ ਸ਼ਾਮ ਤੱਕ ਕੋਈ ਗਿ੍ਫ਼ਤਾਰੀ ਨਹੀਂ ਕੀਤੀ ਗਈ ਸੀ | ਜਦਕਿ ਫ਼ੈਕਟਰੀ ਮਾਲਕ ਸ. ਗੋਲਾ ਦੇ ਹਸਪਤਾਲ 'ਚ ਦਾਖ਼ਲ ਹੋਣ ਦੀ ਸੂਚਨਾ ਹੈ |


ਖ਼ਬਰ ਸ਼ੇਅਰ ਕਰੋ

ਇਮਾਰਤਾਂ ਦੀ ਸੁਰੱਿਖ਼ਆ ਯਕੀਨੀ ਬਣਾਉਣ ਲਈ ਨਵਾਂ ਕਾਨੂੰਨ ਜਲਦ ਲਾਗੂ ਹੋਵੇਗਾ-ਕੈਪਟਨ

ਪਰਮੇਸ਼ਰ ਸਿੰਘ ਲੁਧਿਆਣਾ, 21 ਨਵੰਬਰ-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਹੈ ਕਿ ਪੰਜਾਬ 'ਚ ਇਮਾਰਤਾਂ ਦੀ ਸੁਰੱਿਖ਼ਆ ਸਬੰਧੀ ਨਵਾਂ ਕਾਨੂੰਨ ਜਲਦੀ ਲਾਗੂ ਕੀਤਾ ਜਾਵੇਗਾ ਤਾਂ ਜੋ ਲੁਧਿਆਣੇ ਵਰਗੇ ਜਾਨਲੇਵਾ ਹਾਦਸਿਆਂ ਤੋਂ ਬਚਿਆ ਜਾ ਸਕੇ ...

ਪੂਰੀ ਖ਼ਬਰ »

ਡਵੀਜ਼ਨਲ ਮੈਜਿਸਟ੍ਰੇਟ ਪਟਿਆਲਾ ਕਰਨਗੇ ਜਾਂਚ

ਪੁਨੀਤ ਬਾਵਾ ਲੁਧਿਆਣਾ, 21 ਨਵੰਬਰ-ਸਥਾਨਕ ਸਨਅਤੀ ਇਲਾਕੇ ਵਿਖੇ ਸਥਿਤ ਇਕ ਪਲਾਸਟਿਕ ਦੀ ਫ਼ੈਕਟਰੀ ਦੇ ਬੀਤੀ ਸਵੇਰ ਅੱਗ ਲੱਗਣ ਉਪਰੰਤ ਡਿੱਗਣ ਅਤੇ ਆਸ-ਪਾਸ ਦੇ ਘਰਾਂ ਨੂੰ ਹੋਏ ਨੁਕਸਾਨ ਦੀ ਪੰਜਾਬ ਸਰਕਾਰ ਵਲੋਂ ਡਵੀਜ਼ਨਲ ਕਮਿਸ਼ਨਰ ਪਟਿਆਲਾ ਦੀ ਅਗਵਾਈ ਵਾਲੀ ਟੀਮ ...

ਪੂਰੀ ਖ਼ਬਰ »

ਸਰਦ ਰੁੱਤ ਇਜਲਾਸ ਲਈ ਜਲਦ ਹੋਵੇਗੀ ਕੈਬਨਿਟ ਬੈਠਕ-ਅਨੰਤ ਕੁਮਾਰ

ਨਵੀਂ ਦਿੱਲੀ, 21 ਨਵੰਬਰ (ਉਪਮਾ ਡਾਗਾ ਪਾਰਥ)-ਸੰਸਦ ਦੇ ਸੀਤ ਰੁੱਤ ਦੇ ਇਜਲਾਸ 'ਚ ਹੋ ਰਹੀ ਦੇਰੀ ਨੂੰ ਲੈ ਕੇ ਵਿਰੋਧੀ ਧਿਰ ਦੇ ਨਿਸ਼ਾਨੇ 'ਤੇ ਆਈ ਕੇਂਦਰ ਸਰਕਾਰ ਵਲੋਂ ਅੱਜ ਸੰਸਦੀ ਮਾਮਲਿਆਂ ਬਾਰੇ ਮੰਤਰੀ ਅਨੰਤ ਕੁਮਾਰ ਨੇ ਇਜਲਾਸ ਹੋਣ ਦਾ ਭਰੋਸਾ ਦਿਵਾਉਂਦਿਆਂ ਕਿਹਾ ਕਿ ...

ਪੂਰੀ ਖ਼ਬਰ »

ਕਸ਼ਮੀਰ 'ਚ 2 ਜਵਾਨ ਸ਼ਹੀਦ 3 ਲਸ਼ਕਰ ਅੱਤਵਾਦੀ ਹਲਾਕ

ਸ੍ਰੀਨਗਰ, 21 ਨਵੰਬਰ (ਮਨਜੀਤ ਸਿੰਘ)-ਕਸ਼ਮੀਰ ਵਾਦੀ 'ਚ ਸੁਰੱਖਿਆ ਬਲਾਂ ਵਲੋਂ ਚਲਾਏ ਜਾ ਰਹੇ ਅੱਤਵਾਦ ਵਿਰੋਧੀ ਆਪੇ੍ਰਸ਼ਨ 'ਆਲ ਆਊਟ' ਤਹਿਤ ਉੱਤਰੀ ਕਸ਼ਮੀਰ ਦੇ ਜ਼ਿਲ੍ਹਾ ਕੁਪਵਾੜਾ ਦੇ ਹੰਦਵਾੜਾ ਇਲਾਕੇ 'ਚ ਸਰਗਰਮ ਅੱਤਵਾਦੀਆਂ ਵਿਰੁੱਧ ਜਾਰੀ ਕਾਰਵਾਈ ਦੌਰਾਨ ਅੱਜ ਹੋਏ ...

ਪੂਰੀ ਖ਼ਬਰ »

ਭਾਰਤ ਦੇ ਦਲਬੀਰ ਭੰਡਾਰੀ ਕੌਮਾਂਤਰੀ ਅਦਾਲਤ ਦੇ ਮੁੜ ਜੱਜ ਬਣੇ

ਸੰਯੁਕਤ ਰਾਸ਼ਟਰ, 21 ਨਵੰਬਰ (ਏਜੰਸੀ)-ਭਾਰਤ ਨੇ ਉਸ ਵੇਲੇ ਇਕ ਵੱਡੀ ਕੂਟਨੀਤਕ ਸਫਲਤਾ ਹਾਸਲ ਕੀਤੀ ਜਦੋਂ ਉਸ ਦੇ ਉਮੀਦਵਾਰ ਦਲਬੀਰ ਭੰਡਾਰੀ ਸੋਮਵਾਰ ਨੂੰ ਕੌਮਾਂਤਰੀ ਨਿਆਂ ਅਦਾਲਤ ਦੇ ਇਕ ਵਾਰ ਫਿਰ ਜੱਜ ਚੁਣ ਲਏ ਗਏ | ਕੌਮਾਂਤਰੀ ਨਿਆਂ ਅਦਾਲਤ ਦੇ ਆਖਰੀ 5ਵੇਂ ਜੱਜ ਦੀ ਚੋਣ ...

ਪੂਰੀ ਖ਼ਬਰ »

ਪਿਓ ਵਲੋਂ ਤਿੰਨ ਮਾਸੂਮ ਬੱਚਿਆਂ ਦੀ ਹੱਤਿਆ

• ਪੰਚਕੂਲਾ ਨੇੜੇ ਮੋਰਨੀ ਤੋਂ ਮਿਲੀਆਂ ਲਾਸ਼ਾਂ • ਪਿਤਾ ਤੇ ਚਾਚਾ ਗਿ੍ਫ਼ਤਾਰ ਕੁਰੂਕਸ਼ੇਤਰ, 21 ਨਵੰਬਰ (ਜਸਬੀਰ ਸਿੰਘ ਦੁੱਗਲ)-ਹਰਿਆਣਾ ਦੇ ਜ਼ਿਲ੍ਹਾ ਪਿਹੋਵਾ ਦੇ ਪਿੰਡ ਸਾਰਸਾ ਤੋਂ ਲਾਪਤਾ 3 ਬੱਚਿਆਂ ਦੀਆਂ ਲਾਸ਼ਾਂ ਪੰਚਕੂਲਾ ਮੋਰਨੀ ਹਿਲਜ਼ ਤੋਂ ਮਿਲੀਆਂ ਹਨ | ...

ਪੂਰੀ ਖ਼ਬਰ »

ਮੰਤਰੀ ਮੰਡਲ ਦੀ ਬੈਠਕ ਅੱਜ

ਚੰਡੀਗੜ੍ਹ, 21 ਨਵੰਬਰ (ਬਿਊਰੋ ਚੀਫ਼)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਹਰ ਹਫ਼ਤੇ ਮੰਤਰੀ ਮੰਡਲ ਦੀ ਬੈਠਕ ਰੱਖੇ ਜਾਣ ਦੇ ਕੀਤੇ ਐਲਾਨ ਤੋਂ ਬਾਅਦ ਕੱਲ੍ਹ ਬੁੱਧਵਾਰ ਸ਼ਾਮ 3 ਵਜੇ ਨਿਸ਼ਚਿਤ ਪ੍ਰੋਗਰਾਮ ਅਨੁਸਾਰ ਮੰਤਰੀ ਮੰਡਲ ਦੀ ਬੈਠਕ ਲਈ ਮੁੱਖ ਮੰਤਰੀ ...

ਪੂਰੀ ਖ਼ਬਰ »

ਦਿੱਲੀ 'ਚ ਮੁਕਾਬਲੇ ਤੋਂ ਬਾਅਦ ਮੁਹਾਲੀ ਪੁਲਿਸ ਵਲੋਂ 5 ਗੈਂਗਸਟਰ ਅਸਲੇ੍ਹ ਸਮੇਤ ਕਾਬੂ

ਐੱਸ. ਏ. ਐੱਸ. ਨਗਰ, 21 ਨਵੰਬਰ (ਜਸਬੀਰ ਸਿੰਘ ਜੱਸੀ)-ਮੁਹਾਲੀ ਦੇ ਸੀ. ਆਈ. ਏ. ਸਟਾਫ਼ ਅਤੇ ਦਿੱਲੀ ਪੁਲਿਸ ਨੇ ਦੁਆਰਕਾ ਖੇਤਰ 'ਚ ਹੋਏ ਮੁਕਾਬਲੇ ਤੋਂ ਬਾਅਦ ਕਤਲ ਅਤੇ ਡਕੈਤੀ ਦੇ ਮਾਮਲਿਆਂ 'ਚ ਨਾਮਜ਼ਦ 5 ਗੈਂਗਸਟਰਾਂ ਨੂੰ ਗਿ੍ਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ | ਉਕਤ ...

ਪੂਰੀ ਖ਼ਬਰ »

ਡੰਪਰ ਤੇ ਕਾਰ ਦੀ ਟੱਕਰ, ਇੱਕੋ ਪਰਿਵਾਰ ਦੇ 3 ਮੈਂਬਰਾਂ ਸਣੇ ਚਾਰ ਮੌਤਾਂ

ਜਗਾਧਰੀ, 21 ਨਵੰਬਰ (ਜਗਜੀਤ ਸਿੰਘ)-ਬਿਲਾਸਪੁਰ-ਜਗਾਧਰੀ ਮਾਰਗ 'ਤੇ ਪਿੰਡ ਹਰਨੌਲੀ ਬੱਸ ਸਟੈਂਡ ਨੇੜੇ ਦੇਰ ਰਾਤ ਡੰਪਰ ਦੀ ਟੱਕਰ ਲੱਗਣ ਨਾਲ ਬੇਕਾਬੂ ਹੋ ਕੇ ਪਲਟੀ ਕਾਰ 'ਚ ਸਵਾਰ ਇੱਕੋ ਪਰਿਵਾਰ ਦੇ 3 ਮੈਂਬਰਾਂ ਸਣੇ 4 ਲੋਕਾਂ ਦੀ ਮੌਤ ਹੋ ਗਈ, ਜਦਕਿ 4 ਹੋਰ ਗੰਭੀਰ ਜ਼ਖ਼ਮੀ ਹੋ ...

ਪੂਰੀ ਖ਼ਬਰ »

ਫ਼ਾਰੂਕ ਅਬਦੁੱਲਾ ਦੀ ਜੀਭ ਕੱਟਣ ਵਾਲੇ ਨੂੰ 21 ਲੱਖ ਦਾ ਇਨਾਮ ਦਿੱਤਾ ਜਾਵੇਗਾ-ਸ਼ਾਂਡਿਲਿਆ

ਪੰਚਕੂਲਾ, 21 ਨਵੰਬਰ (ਕਪਿਲ)-ਐਾਟੀ ਟੈਰਰਿਸਟ ਫਰੰਟ ਦੇ ਰਾਸ਼ਟਰੀ ਪ੍ਰਧਾਨ ਵਿਰੇਸ਼ ਸ਼ਾਂਡਿਲਿਆ ਨੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਵਲੋਂ ਆਰ. ਐਸ. ਐਸ. ਨੂੰ ਅੰਗਰੇਜ਼ਾਂ ਨਾਲ ਮਿਲੀ ਹੋਈ ਪਾਰਟੀ, ਪੀ. ਓ. ਕੇ. (ਮਕਬੂਜ਼ਾ ਕਸ਼ਮੀਰ) ਨੂੰ ...

ਪੂਰੀ ਖ਼ਬਰ »

ਸੋਮਾਲੀਆ 'ਚ ਅਮਰੀਕੀ ਹਵਾਈ ਹਮਲਾ ਅਲ ਸ਼ਬਾਬ ਦੇ 100 ਤੋਂ ਵੱਧ ਅੱਤਵਾਦੀ ਹਲਾਕ

ਵਾਸ਼ਿੰਗਟਨ, 21 ਨਵੰਬਰ (ਏਜੰਸੀ)-ਅਮਰੀਕੀ ਸੈਨਿਕਾਂ ਵੱਲੋਂ ਸੋਮਾਲੀਆ 'ਚ ਅੱਜ ਅਲ ਕਾਇਦਾ ਨਾਲ ਸਬੰਧਿਤ ਅਲ-ਸ਼ਬਾਬ ਦੇ ਅੱਤਵਾਦੀਆਂ ਖਿਲਾਫ਼ ਕੀਤੇ ਹਵਾਈ ਹਮਲੇ 'ਚ 100 ਤੋਂ ਵੱਧ ਅੱਤਵਾਦੀ ਮਾਰੇ ਗਏ | ਅਮਰੀਕਾ-ਅਫ਼ਰੀਕਾ ਕਮਾਨ ਨੇ ਇਕ ਬਿਆਨ 'ਚ ਕਿਹਾ ਕਿ ਸੋਮਾਲੀਆ ਦੀ ਸੰਘੀ ...

ਪੂਰੀ ਖ਼ਬਰ »

ਅੱਤਵਾਦ ਵਿਰੋਧੀ ਆਪ੍ਰੇਸ਼ਨ ਖ਼ਤਮ ਹੋਣ ਤੋਂ ਬਾਅਦ ਵੀ ਸੀਰੀਆ 'ਚ ਰੂਸੀ ਫ਼ੌਜ ਰਹੇਗੀ

ਮਾਸਕੋ, 21 ਨਵੰਬਰ (ਯੂ. ਐਨ. ਆਈ.)-ਰੂਸ ਨੇ ਕਿਹਾ ਕਿ ਸੀਰੀਆ 'ਚ ਅੱਤਵਾਦ ਵਿਰੋਧੀ ਆਪ੍ਰੇਸ਼ਨ ਖ਼ਤਮ ਹੋਣ ਦੇ ਬਾਅਦ ਵੀ ਸਾਡੇ ਸੈਨਿਕ ਅੱਡੇ ਉੱਥੇ ਮੌਜੂਦ ਰਹਿਣਗੇ, ਭਾਵੇਂ ਕਿ ਜ਼ਮੀਨੀ ਅਤੇ ਐਰੋਸਪੇਸ ਬਲਾਂ ਦੀਆਂ ਟੁਕੜੀਆਂ ਨੂੰ ਘਟਾਇਆ ਜਾਣਾ ਹੈ | ਉੱਪਰਲੇ ਸਦਨ ਦੀ ...

ਪੂਰੀ ਖ਼ਬਰ »

ਤਿ੍ਪੁਰਾ 'ਚ ਕਾਂਸਟੇਬਲ ਵਲੋਂ ਪੱਤਰਕਾਰ ਦੀ ਗੋਲੀ ਮਾਰ ਕੇ ਹੱਤਿਆ

ਅਗਰਤਲਾ, 21 ਨਵੰਬਰ (ਏਜੰਸੀ)- ਅੱਜ ਬੰਗਾਲੀ ਅਖਬਾਰ ਦੇ ਇਕ ਪੱਤਰਕਾਰ ਦੀ ਤਿ੍ਪੁਰਾ ਸਟੇਟ ਰਾਈਫਲਜ਼ ਦੇ ਇਕ ਕਾਂਸਟੇਬਲ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ | ਇਸ ਸਬੰਧੀ ਪੁਲਿਸ ਦੇ ਐਸ.ਪੀ. ਅਭਿਜੀਤ ਸਪਤਰਸ਼ੀ ਨੇ ਦੱਸਿਆ ਕਿ ਪੱਤਰਕਾਰ ਸੁਦੀਪ ਦੱਤਾ ਭੌਮਿਕ ਨੂੰ ਆਰ.ਕੇ. ...

ਪੂਰੀ ਖ਼ਬਰ »

ਲਾਲੂ 10ਵੀਂ ਵਾਰ ਬਣੇ ਰਾਜਦ ਦੇ ਪ੍ਰਧਾਨ

ਪਟਨਾ, 21 ਨਵੰਬਰ (ਏਜੰਸੀਆਂ)- ਲਾਲੂ ਪ੍ਰਸਾਦ ਯਾਦਵ ਨੂੰ ਅੱਜ 10ਵੀਂ ਵਾਰ ਰਾਸ਼ਟਰੀ ਜਨਤਾ ਦਲ (ਰਾਜਦ) ਦਾ ਪ੍ਰਧਾਨ ਚੁਣ ਲਿਆ ਗਿਆ ਅਤੇ ਉਨ੍ਹਾਂ ਦੀ ਵਿਧੀਵਤ ਰੂਪ 'ਚ ਤਾਜਪੋਸ਼ੀ ਕੀਤੀ ਗਈ | ਪਟਨਾ ਦੇ ਸ੍ਰੀ ਕਿ੍ਸ਼ਨਾ ਮੈਮੋਰੀਅਲ ਹਾਲ 'ਚ ਪ੍ਰਸਤਾਵਿਤ ਰਾਜਦ ਦੀ ਰਾਸ਼ਟਰੀ ...

ਪੂਰੀ ਖ਼ਬਰ »

ਯੋਗੀ ਆਦਿੱਤਿਆ ਨਾਥ 'ਪਦਮਾਵਤੀ' ਨਿਰਦੇਸ਼ਕ ਸੰਜੇ ਲੀਲਾ ਭੰਸਾਲੀ 'ਤੇ ਵਰ੍ਹੇ

ਕਿਹਾ, ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਣਾ ਭੰਸਾਲੀ ਦੀ ਆਦਤ ਗੋਰਖਪੁਰ, 21 ਨਵੰਬਰ (ਏਜੰਸੀ)- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆ ਨਾਥ ਨੇ 'ਪਦਮਾਵਤੀ' ਫਿਲਮ ਦੇ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ 'ਤੇ ਵਰ੍ਹਦਿਆਂ ਕਿਹਾ ਕਿ ਸੰਜੇ ਲੀਲਾ ਭੰਸਾਲੀ ਫਿਲਮ ਦੇ ...

ਪੂਰੀ ਖ਼ਬਰ »

ਨਾਈਜੀਰੀਆ ਦੀ ਮਸਜਿਦ 'ਚ ਆਤਮਘਾਤੀ ਬੰਬ ਧਮਾਕਾ-50 ਮੌਤਾਂ

ਕਾਨੋ (ਨਾਈਜੀਰੀਆ), 21 ਨਵੰਬਰ (ਏਜੰਸੀ)- ਉੱਤਰ-ਪੂਰਬੀ ਨਾਈਜੀਰੀਆ ਦੀ ਮਸਜਿਦ 'ਚ ਅੱਜ ਇਕ ਆਤਮਘਾਤੀ ਬੰਬ ਧਮਾਕੇ 'ਚ ਕਰੀਬ 50 ਲੋਕ ਮਾਰੇ ਗਏ | ਪੁਲਿਸ ਨੇ ਦੱਸਿਆ ਕਿ ਮਸਜਿਦ 'ਚ ਇਕ ਆਤਮਘਾਤੀ ਬੰਬਾਰ ਨੇ ਆਪਣੇ ਆਪ ਨੂੰ ਉਡਾ ਲਿਆ | ਪੁਲਿਸ ਨੇ ਦੱਸਿਆ ਕਿ ਆਤਮਘਾਤੀ ਬੰਬਾਰ ...

ਪੂਰੀ ਖ਼ਬਰ »

ਹਾਫ਼ਿਜ਼ ਸਈਦ ਦੀ ਰਿਹਾਈ ਨਾਲ ਪਾਕਿ ਨੂੰ ਕੌਮਾਂਤਰੀ ਪਾਬੰਦੀਆਂ ਦਾ ਡਰ

ਮੁੰਬਈ ਹਮਲੇ ਦੇ ਸਾਜਿਸ਼ਕਾਰ ਦੀ ਨਜ਼ਰਬੰਦੀ ਵਧਾਉਣ ਦੀ ਕੀਤੀ ਮੰਗ ਲਾਹੌਰ, 21 ਨਵੰਬਰ (ਪੀ. ਟੀ. ਆਈ.)-ਪਾਕਿਸਤਾਨ ਸਰਕਾਰ ਨੇ ਅੱਜ ਇਕ ਨਿਆਇਕ ਸਮੀਿਖ਼ਆ ਬੋਰਡ ਨੂੰ ਦੱਸਿਆ ਕਿ ਜੇਕਰ ਮੁੰਬਈ ਹਮਲੇ ਦੇ ਮੁੱਖ ਸਾਜਿਸ਼ਕਾਰ ਅਤੇ ਜਮਾਤ-ਉਦ-ਦਾਅਵਾ ਦੇ ਮੁਖੀ ਹਾਫ਼ਿਜ਼ ਸਈਦ ...

ਪੂਰੀ ਖ਼ਬਰ »

ਐਨ.ਆਈ.ਟੀ. ਪਟਨਾ ਦੀ ਵਿਦਿਆਰਥਣ ਨੂੰ ਸਾਲਾਨਾ 40 ਲੱਖ ਦਾ ਪੈਕੇਜ

ਪਟਨਾ, 21 ਨਵੰਬਰ (ਏਜੰਸੀ)-ਐਨ. ਆਈ. ਟੀ. ਪਟਨਾ ਦੀ ਇਕ ਵਿਦਿਆਰਥਣ ਮੇਧਾ ਕੁਮਾਰੀ ਨੂੰ ਸਾਲਾਨਾ 40 ਲੱਖ ਰੁਪਏ ਦੇ ਪੈਕੇਜ਼ 'ਤੇ ਨੌਕਰੀ ਮਿਲੀ ਹੈ | ਮੇਧਾ ਕੁਮਾਰੀ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ ਪਟਨਾ 'ਚ ਕੰਪਿਊਟਰ ਸਾਇੰਸ ਦੀ ਵਿਦਿਆਰਥਣ ਹੈ | ਨੋਇਡਾ ਸਥਿਤ ...

ਪੂਰੀ ਖ਼ਬਰ »

ਭਾਰਤ ਤੇ ਰੂਸ ਵਿਚਾਲੇ ਕਰੂ ਮੈਂਬਰਾਂ ਲਈ ਮੁਫ਼ਤ ਵੀਜ਼ਾ ਪ੍ਰਵੇਸ਼ ਸਮਝੌਤੇ 'ਤੇ ਦਸਤਖ਼ਤ

ਨਵੀਂ ਦਿੱਲੀ, 21 ਨਵੰਬਰ (ਏਜੰਸੀ)- ਭਾਰਤ ਤੇ ਰੂਸ ਨੇ ਮੁਫ਼ਤ ਵੀਜ਼ਾ ਪ੍ਰਵੇਸ਼ ਨੂੰ ਲੈ ਕੇ ਇਕ ਸਮਝੌਤੇ 'ਤੇ ਦਸਤਖ਼ਤ ਕੀਤੇ ਹਨ ਜਿਸ ਤਹਿਤ ਦੋਵੇਂ ਦੇਸ਼ਾਂ ਵਿਚਕਾਰ ਚਲਾਈਆਂ ਜਾਣ ਵਾਲੀਆਂ ਚਾਰਟਡ ਤੇ ਆਮ ਉਡਾਣਾਂ ਦੇ ਕਰੂ ਲਈ ਮੁਫ਼ਤ ਵੀਜ਼ਾ ਪ੍ਰਵੇਸ਼ ਦਾ ਐਲਾਨ ਕੀਤਾ ...

ਪੂਰੀ ਖ਼ਬਰ »

ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਅੱਤਵਾਦੀ ਸੰਗਠਨ ਦੀ ਵੀਡੀਓ

ਜੰਮੂ, 21 ਨਵੰਬਰ (ਮਹਿੰਦਰਪਾਲ ਸਿੰਘ)-ਕੁਝ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿਚ ਕੁਝ ਹਥਿਆਰਬੰਦ ਨਕਾਬਪੋਸ਼ ਨੌਜਵਾਨ ਆਪਣੇ-ਆਪ ਨੂੰ ਹਿਜ਼ਬੁਲ ਮੁਜਾਹਦੀਨ ਦੇ ਲੜਾਕੂ ਦੱਸ ਰਹੇ ਹਨ | ਉਹ ਕਿਸੇ ਹੋਰ ਨੂੰ ਨਹੀਂ, ਸਗੋਂ ਪਾਕਿਸਤਾਨੀ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX