ਤਾਜਾ ਖ਼ਬਰਾਂ


ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਨੇ ਸੰਸਦ ਨੂੰ ਕੀਤਾ ਗੁਮਰਾਹ - ਕਾਂਗਰਸ ਨੇਤਾ
. . .  16 minutes ago
ਨਵੀਂ ਦਿੱਲੀ, 23 ਜੁਲਾਈ - ਰਾਫੇਲ ਲੜਾਕੂ ਜਹਾਜ਼ਾਂ ਦੀ ਖ਼ਰੀਦ ਨਾਲ ਜੁੜੇ ਮੁੱਦੇ 'ਤੇ ਕਾਂਗਰਸ ਨੇਤਾ ਆਨੰਦ ਸ਼ਰਮਾ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ (ਨਰਿੰਦਰ ਮੋਦੀ) ਅਤੇ ਰੱਖਿਆ ਮੰਤਰੀ (ਨਿਰਮਲਾ ਸੀਤਾ ਰਮਨ) ਨੇ ਸੰਸਦ ਨੂੰ ਗੁਮਰਾਹ ਕੀਤਾ...
ਅਫ਼ਰੀਕੀ ਦੇਸ਼ਾਂ ਦੇ ਦੌਰੇ ਲਈ ਰਵਾਨਾ ਹੋਏ ਪ੍ਰਧਾਨ ਮੰਤਰੀ ਮੋਦੀ
. . .  43 minutes ago
ਨਵੀਂ ਦਿੱਲੀ, 23 ਜੁਲਾਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਰਵਾਂਡਾ, ਯੁਗਾਂਡਾ ਅਤੇ ਦੱਖਣੀ ਅਫ਼ਰੀਕਾ ਦੇ ਦੌਰੇ ਲਈ ਰਵਾਨਾ ਹੋ ਗਏ ਹਨ। ਅਫ਼ਰੀਕੀ ਦੇਸ਼ਾਂ ਦੇ ਪੰਜ ਦਿਨਾਂ ਦੌਰੇ 'ਤੇ ਗਏ ਪ੍ਰਧਾਨ ਮੰਤਰੀ ਮੋਦੀ ਇਸ ਦੌਰਾਨ ਬ੍ਰਿਕਸ ਸੰਮੇਲਨ 'ਚ ਹਿੱਸਾ ਲੈਣਗੇ ਜਿਸ 'ਚ ਕੌਮਾਂਤਰੀ...
ਹੁਸ਼ਿਆਰਪੁਰ 'ਚ ਡਾਇਰੀਏ ਦੀ ਲਪੇਟ 'ਚ ਆਏ 150 ਮਰੀਜ਼, ਇਕ ਔਰਤ ਦੀ ਮੌਤ
. . .  56 minutes ago
ਹੁਸ਼ਿਆਰਪੁਰ, 23 ਜੁਲਾਈ (ਬਲਜਿੰਦਰਪਾਲ ਸਿੰਘ)-ਪਿਛਲੇ 3 ਦਿਨਾਂ ਤੋਂ ਹੁਸ਼ਿਆਰਪੁਰ ਸ਼ਹਿਰ 'ਚ ਡਾਇਰੀਏ ਨੇ ਦਸਤਕ ਦਿੰਦਿਆਂ ਕਰੀਬ 150 ਮਰੀਜ਼ਾਂ ਨੂੰ ਆਪਣੀ ਲਪੇਟ 'ਚ ਲੈ ਲਿਆ ਹੈ। ਇਸ ਡਾਇਰੀਏ ਦੀ ਲਪੇਟ 'ਚ ਆਉਣ ਨਾਲ ਟੀਨਾ ਪਤਨੀ ਸੁਰੇਸ਼ ਵਾਸੀ
ਗਊ ਕਤਲੇਆਮ ਦੇ ਵਿਰੁੱਧ ਬਣਾਇਆ ਜਾਣਾ ਚਾਹੀਦਾ ਹੈ ਕਾਨੂੰਨ
. . .  about 1 hour ago
ਨਵੀਂ ਦਿੱਲੀ, 23 ਜੁਲਾਈ -ਅਲਵਰ ਭੀੜਤੰਤਰ ਮਾਮਲੇ 'ਚ ਜਾਰੀ ਹੋਏ ਆਪਣੇ ਵੀਡੀਓ 'ਤੇ ਭਾਜਪਾ ਦੇ ਵਿਧਾਇਕ ਟੀ. ਰਾਜਾ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਵੀਡੀਓ 'ਚ ਕੁੱਝ ਵੀ ਗਲਤ ਨਹੀਂ ਕਿਹਾ। ਉਨ੍ਹਾਂ ਦਾ ਕਹਿਣਾ ਹੈ ਕਿ ਭੀੜਤੰਤਰ ਦੇ ਮਾਮਲੇ ਉਦੋਂ ਤੱਕ...
ਸਾਨੂੰ ਕੈਨੇਡਾ ਤੋਂ ਡਿਪੋਰਟ ਨਹੀਂ ਕੀਤਾ ਗਿਆ - ਆਪ ਵਿਧਾਇਕ
. . .  about 1 hour ago
ਨਵੀਂ ਦਿੱਲੀ, 23 ਜੁਲਾਈ -ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਕੈਨੇਡਾ ਤੋਂ ਡਿਪੋਰਟ ਨਹੀਂ ਕੀਤਾ ਗਿਆ। ਕੈਨੇਡਾ ਦੇ ਅਧਿਕਾਰੀ ਇਸ ਗੱਲ ਨੂੰ ਲੈ ਕੇ ਉਲਝੇ ਹੋਏ ਸਨ ਕਿ ਇਹ ਉਨ੍ਹਾਂ ਦੀ ਨਿੱਜੀ ਯਾਤਰਾ...
ਮੋਟਰਸਾਈਕਲ ਨਾਲ ਆਵਾਰਾ ਗਾਂ ਦੇ ਟਕਰਾਉਣ ਕਾਰਨ ਹੋਈ ਨੌਜਵਾਨ ਦੀ ਮੌਤ
. . .  about 1 hour ago
ਮੰਡੀ ਲਾਧੂਕਾ 23 ਜੁਲਾਈ (ਮਨਪ੍ਰੀਤ ਸਿੰਘ ਸੈਣੀ) - ਬੀਤੀ ਰਾਤ ਫਾਜਿਲਕਾ-ਫਿਰੋਜਪੁਰ ਮੁੱਖ ਮਾਰਗ 'ਤੇ ਰਾਧਾ ਸੁਆਮੀ ਸਤਸੰਗ ਘਰ ਦੇ ਕੋਲ ਇੱਕ ਮੋਟਰਸਾਈਕਲ ਸਵਾਰ ਦੇ ਅੱਗੇ ਅਵਾਰਾ ਗਾਂ ਆ ਜਾਣ ਕਾਰਨ ਉਸ ਦੀ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ....
100 ਸਾਲ ਪੁਰਾਣੀ ਇਮਾਰਤ ਦੇ ਡਿੱਗਣ ਕਾਰਨ ਦੋ ਲੋਕਾਂ ਦੀ ਮੌਤ
. . .  about 2 hours ago
ਕੋਲਕਾਤਾ, 23 ਜੁਲਾਈ - ਪੱਛਮੀ ਬੰਗਾਲ ਦੇ ਸਿਆਲਦਾਹ 'ਚ 100 ਸਾਲ ਪੁਰਾਣੀ ਇਮਾਰਤ ਡਿੱਗਣ ਦੀ ਖ਼ਬਰ ਮਿਲੀ ਹੈ। ਇਸ ਇਮਾਰਤ ਦੇ ਡਿੱਗਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ। ਸੁਰੱਖਿਆ ਕਰਮੀਆਂ ਵੱਲੋਂ ਬਚਾਅ ਕਾਰਜ ਜਾਰੀ...
ਏਅਰਸੈਲ-ਮੈਕਸਿਸ ਮਾਮਲਾ : ਪੀ ਚਿਦੰਬਰਮ ਨੇ ਪਟਿਆਲਾ ਹਾਊਸ ਅਦਾਲਤ 'ਚ ਦਾਇਰ ਕੀਤੀ ਜ਼ਮਾਨਤ ਪਟੀਸ਼ਨ
. . .  about 2 hours ago
ਨਵੀਂ ਦਿੱਲੀ, 23 ਜੁਲਾਈ - ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨੇ ਏਅਰਸੈਲ-ਮੈਕਸਿਸ ਮਾਮਲੇ 'ਚ ਦਿੱਲੀ ਦੀ ਪਟਿਆਲਾ ਹਾਊਸ ਅਦਾਲਤ 'ਚ ਜ਼ਮਾਨਤ ਲਈ ਪਟੀਸ਼ਨ ਦਾਇਰ ਕੀਤੀ...
ਸੁਨਿਆਰੇ 'ਤੇ ਹਮਲਾ ਕਰ ਕੇ ਲੁਟੇਰੇ 10 ਲੱਖ ਦਾ ਸੋਨਾ ਅਤੇ ਸਕੂਟਰੀ ਲੁੱਟ ਕੇ ਫ਼ਰਾਰ
. . .  about 2 hours ago
ਟਾਂਡਾ ਉੜਮੁੜ, 23 ਜੁਲਾਈ (ਦੀਪਕ ਬਹਿਲ)- ਟਾਂਡਾ ਨਜ਼ਦੀਕ ਇੱਕ ਸੁਨਿਆਰੇ 'ਤੇ ਲੁਟੇਰਿਆਂ ਨੇ ਹਮਲਾ ਕਰ ਕੇ ਅਤੇ ਉਸ ਕੋਲੋਂ 10 ਲੱਖ ਰੁਪਏ ਦਾ ਸੋਨਾ, ਨਕਦੀ ਅਤੇ ਸਕੂਟਰੀ ਲੁੱਟ ਕੇ ਫ਼ਰਾਰ ਹੋ ਗਏ। ਪੀੜਤ ਸੁਨਿਆਰੇ ਦੀ ਪਹਿਚਾਣ ਅਸ਼ਵਨੀ ਵਰਮਾ ਦੇ ਰੂਪ....
ਟੋਰਾਂਟੋ 'ਚ ਹੋਈ ਗੋਲੀਬਾਰੀ 'ਚ ਜ਼ਖ਼ਮੀਆਂ ਦੀ ਗਿਣਤੀ ਵੱਧ ਕੇ ਹੋਈ 14
. . .  about 3 hours ago
ਟੋਰਾਂਟੋ, 23 ਜੁਲਾਈ- ਕੈਨੇਡੀਅਨ ਸ਼ਹਿਰ ਟੋਰਾਂਟੋ ਦੇ ਡੈੱਨਫੋਰਥ ਅਤੇ ਲੋਗਾਨ ਐਵਨਿਊ 'ਚ ਐਤਵਾਰ ਸ਼ਾਮੀਂ (ਸਥਾਨਕ ਸਮੇਂ ਮੁਤਾਬਿਕ) ਹੋਈ ਗੋਲੀਬਾਰੀ 'ਚ ਇੱਕ ਔਰਤ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ, ਹੁਣ ਜ਼ਖਮੀ ਹੋਏ ਲੋਕਾਂ ਦੀ ਗਿਣਤੀ ਵੱਧ ਕੇ 14 ਹੋ ਗਈ....
ਮੈਡੀਕਲ ਸਟੋਰ ਤੋਂ ਚੋਰਾਂ ਨੇ ਲੁੱਟੇ ਪੌਣੇ ਦੋ ਲੱਖ ਰੁਪਏ
. . .  about 3 hours ago
ਪਟਿਆਲਾ, 23 ਜੁਲਾਈ- ਪਟਿਆਲਾ ਦੇ ਰਾਜਿੰਦਰਾ ਹਸਪਤਾਲ ਦੇ ਨਜ਼ਦੀਕ ਇੱਕ ਮੈਡੀਕਲ ਸਟੋਰ 'ਚੋਂ ਚੋਰ ਪੌਣੇ ਦੋ ਲੱਖ ਰੁਪਏ ਚੋਰੀ ਕਰਕੇ ਫਰਾਰ ਹੋ ਗਏ। ਇਹ ਸਾਰੀ ਵਾਰਦਾਤ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ ਹੈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਅਗਲੇਰੀ...
ਦਿੱਲੀ ਦੇ ਜੰਤਰ-ਮੰਤਰ 'ਤੇ ਫਿਰ ਹੋ ਸਕਣਗੇ ਵਿਰੋਧ ਪ੍ਰਦਰਸ਼ਨ
. . .  about 3 hours ago
ਨਵੀਂ ਦਿੱਲੀ, 23 ਜੁਲਾਈ- ਸੁਪਰੀਮ ਕੋਰਟ ਨੇ ਦਿੱਲੀ ਦੇ ਜੰਤਰ-ਮੰਤਰ 'ਤੇ ਪ੍ਰਦਰਸ਼ਨਾਂ 'ਤੇ ਲੱਗੀ ਰੋਕ ਨੂੰ ਹਟਾਉਣ ਦਾ ਫੈਸਲਾ ਸੁਣਾਇਆ ਹੈ। ਅਦਾਲਤ ਦੇ ਫੈਸਲੇ ਤੋਂ ਬਾਅਦ ਹੁਣ ਬੋਟ ਕਲੱਬ 'ਤੇ ਵੀ ਪ੍ਰਦਰਸ਼ਨ ਹੋ ਸਕਣਗੇ। ਅਦਾਲਤ ਨੇ ਦਿੱਲੀ ਪੁਲਿਸ ਕਮਿਸ਼ਨਰ ਨੂੰ ਇਸ ਮਾਮਲੇ 'ਚ...
ਹੰਗਾਮੇ ਕਾਰਨ ਰਾਜ ਸਭਾ ਦੀ ਕਾਰਵਾਈ 12 ਵਜੇ ਤੱਕ ਮੁਲਤਵੀ
. . .  about 3 hours ago
ਨਵੀਂ ਦਿੱਲੀ, 23 ਜੁਲਾਈ- ਕੇਂਦਰੀ ਜਾਂਚ ਏਜੰਸੀਆਂ 'ਤੇ ਆਨੰਦ ਸ਼ਰਮਾ ਦੀ ਟਿੱਪਣੀ ਕਾਰਨ ਪੈਦਾ ਹੋਏ ਹੰਗਾਮੇ ਕਾਰਨ ਰਾਜ ਸਭਾ ਦੀ ਕਾਰਵਾਈ ਨੂੰ 12 ਵਜੇ ਤੱਕ ਮੁਲਤਵੀ ਕਰ...
ਕਾਂਗਰਸ ਨੇਤਾਵਾਂ ਨੇ ਕੀਤਾ ਸੰਸਦ ਭਵਨ ਸਾਹਮਣੇ ਪ੍ਰਦਰਸ਼ਨ
. . .  about 4 hours ago
ਨਵੀਂ ਦਿੱਲੀ, 23 ਜੁਲਾਈ- ਪੰਜਾਬ ਤੋਂ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਅੱਜ ਸੰਸਦ ਭਵਨ ਸਾਹਮਣੇ ਵਿਰੋਧ ਪ੍ਰਦਰਸ਼ਨ ਕੀਤਾ। ਸੰਸਦ ਮੈਂਬਰਾਂ, ਜਿਨ੍ਹਾਂ 'ਚ ਸੁਨੀਲ ਜਾਖੜ ਵੀ ਸ਼ਾਮਲ ਸੀ, ਵਲੋਂ ਇਹ ਪ੍ਰਦਰਸ਼ਨ ਬੇਰੁਜ਼ਗਾਰੀ ਦੇ ਵਿਰੋਧ 'ਚ...
ਕਪੂਰਥਲਾ 'ਚ ਪੁਲਿਸ ਨੇ ਬਰਾਮਦ ਕੀਤਾ ਸ਼ਰਾਬ ਦਾ ਵੱਡਾ ਜ਼ਖ਼ੀਰਾ
. . .  about 4 hours ago
ਸੁਭਾਨਪੁਰ, 23 (ਕੰਵਰ ਬਰਜਿੰਦਰ ਸਿੰਘ ਜੱਜ)- ਕਪੂਰਥਲਾ ਜ਼ਿਲ੍ਹੇ ਦੇ ਪਿੰਡ ਬੂਟ 'ਚ ਪੁਲਿਸ ਵਲੋਂ ਸ਼ਰਾਬ ਦਾ ਇੱਕ ਵੱਡਾ ਜ਼ਖ਼ੀਰਾ ਬਰਾਮਦ ਕੀਤਾ ਗਿਆ ਹੈ। ਪੁਲਿਸ ਨੇ 1500 ਨਾਜਾਇਜ਼ ਪੇਟੀਆਂ ਅੰਗਰੇਜ਼ੀ ਸ਼ਰਾਬ ਦੀਆਂ ਬਰਾਮਦ...
ਦਿੱਲੀ : ਦਵਾਰਕਾ 'ਚ ਡਿੱਗੀ ਘਰ ਦੀ ਛੱਤ, ਦੋ ਦੀ ਮੌਤ
. . .  about 2 hours ago
ਟੋਰਾਂਟੋ 'ਚ ਹੋਈ ਗੋਲੀਬਾਰੀ 'ਚ ਇੱਕ ਦੀ ਮੌਤ, 13 ਜ਼ਖ਼ਮੀ
. . .  about 4 hours ago
ਡਾਲਰ ਦੇ ਮੁਕਾਬਲੇ ਮਜ਼ਬੂਤੀ ਨਾਲ ਖੁੱਲ੍ਹਿਆ ਰੁਪਿਆ
. . .  about 3 hours ago
ਟੋਰੰਟੋ 'ਚ ਗੋਲੀਬਾਰੀ, ਕਈ ਮੌਤਾਂ ਦਾ ਖਦਸ਼ਾ
. . .  about 6 hours ago
ਹਿਮਾਚਲ ਪ੍ਰਦੇਸ਼ 'ਚ ਅਗਨੀਕਾਂਡ, ਪੰਜ ਮੌਤਾਂ
. . .  about 6 hours ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 7 ਮੱਘਰ ਸੰਮਤ 549
ਵਿਚਾਰ ਪ੍ਰਵਾਹ: ਮੁਸੀਬਤਾਂ ਤੋਂ ਨਜ਼ਰਾਂ ਫੇਰਨ ਨਾਲ ਉਹ ਹੋਰ ਵੀ ਵੱਡੀਆਂ ਹੋ ਜਾਂਦੀਆਂ ਹਨ। -ਐਡਮੰਡ ਬਰਕ
  •     Confirm Target Language  

ਪਹਿਲਾ ਸਫ਼ਾ

ਫ਼ੈਕਟਰੀ ਹਾਦਸੇ 'ਚ ਮਿ੍ਤਕਾਂ ਦੀ ਗਿਣਤੀ 13 ਹੋਈ

ਮਾਲਕ ਿਖ਼ਲਾਫ਼ ਪੁਲਿਸ ਸਖ਼ਤ ਕਾਰਵਾਈ ਕਰਨ ਦੇ ਰੌ ਾਅ ਵਿਚ ਪਰਮਿੰਦਰ ਸਿੰਘ ਆਹੂਜਾ ਲੁਧਿਆਣਾ, 21 ਨਵੰਬਰ-ਸਥਾਨਕ ਇੰਡਸਟਰੀ ਏਰੀਆ-ਏ 'ਚ ਬੀਤੇ ਦਿਨ ਫ਼ੈਕਟਰੀ ਨੂੰ ਲੱਗੀ ਅੱਗ ਬੁਝਾਉਂਦੇ ਸਮੇਂ ਡਿੱਗੀ ਇਮਾਰਤ ਦੇ ਮਲਬੇ 'ਚੋਂ ਅੱਜ 6 ਹੋਰ ਲਾਸ਼ਾਂ ਬਾਹਰ ਕੱਢੀਆਂ ਗਈਆਂ, ...

ਪੂਰੀ ਖ਼ਬਰ »

ਇਮਾਰਤਾਂ ਦੀ ਸੁਰੱਿਖ਼ਆ ਯਕੀਨੀ ਬਣਾਉਣ ਲਈ ਨਵਾਂ ਕਾਨੂੰਨ ਜਲਦ ਲਾਗੂ ਹੋਵੇਗਾ-ਕੈਪਟਨ

ਪਰਮੇਸ਼ਰ ਸਿੰਘ ਲੁਧਿਆਣਾ, 21 ਨਵੰਬਰ-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਹੈ ਕਿ ਪੰਜਾਬ 'ਚ ਇਮਾਰਤਾਂ ਦੀ ਸੁਰੱਿਖ਼ਆ ਸਬੰਧੀ ਨਵਾਂ ਕਾਨੂੰਨ ਜਲਦੀ ਲਾਗੂ ਕੀਤਾ ਜਾਵੇਗਾ ਤਾਂ ਜੋ ਲੁਧਿਆਣੇ ਵਰਗੇ ਜਾਨਲੇਵਾ ਹਾਦਸਿਆਂ ਤੋਂ ਬਚਿਆ ਜਾ ਸਕੇ ...

ਪੂਰੀ ਖ਼ਬਰ »

ਡਵੀਜ਼ਨਲ ਮੈਜਿਸਟ੍ਰੇਟ ਪਟਿਆਲਾ ਕਰਨਗੇ ਜਾਂਚ

ਪੁਨੀਤ ਬਾਵਾ ਲੁਧਿਆਣਾ, 21 ਨਵੰਬਰ-ਸਥਾਨਕ ਸਨਅਤੀ ਇਲਾਕੇ ਵਿਖੇ ਸਥਿਤ ਇਕ ਪਲਾਸਟਿਕ ਦੀ ਫ਼ੈਕਟਰੀ ਦੇ ਬੀਤੀ ਸਵੇਰ ਅੱਗ ਲੱਗਣ ਉਪਰੰਤ ਡਿੱਗਣ ਅਤੇ ਆਸ-ਪਾਸ ਦੇ ਘਰਾਂ ਨੂੰ ਹੋਏ ਨੁਕਸਾਨ ਦੀ ਪੰਜਾਬ ਸਰਕਾਰ ਵਲੋਂ ਡਵੀਜ਼ਨਲ ਕਮਿਸ਼ਨਰ ਪਟਿਆਲਾ ਦੀ ਅਗਵਾਈ ਵਾਲੀ ਟੀਮ ...

ਪੂਰੀ ਖ਼ਬਰ »

ਸਰਦ ਰੁੱਤ ਇਜਲਾਸ ਲਈ ਜਲਦ ਹੋਵੇਗੀ ਕੈਬਨਿਟ ਬੈਠਕ-ਅਨੰਤ ਕੁਮਾਰ

ਨਵੀਂ ਦਿੱਲੀ, 21 ਨਵੰਬਰ (ਉਪਮਾ ਡਾਗਾ ਪਾਰਥ)-ਸੰਸਦ ਦੇ ਸੀਤ ਰੁੱਤ ਦੇ ਇਜਲਾਸ 'ਚ ਹੋ ਰਹੀ ਦੇਰੀ ਨੂੰ ਲੈ ਕੇ ਵਿਰੋਧੀ ਧਿਰ ਦੇ ਨਿਸ਼ਾਨੇ 'ਤੇ ਆਈ ਕੇਂਦਰ ਸਰਕਾਰ ਵਲੋਂ ਅੱਜ ਸੰਸਦੀ ਮਾਮਲਿਆਂ ਬਾਰੇ ਮੰਤਰੀ ਅਨੰਤ ਕੁਮਾਰ ਨੇ ਇਜਲਾਸ ਹੋਣ ਦਾ ਭਰੋਸਾ ਦਿਵਾਉਂਦਿਆਂ ਕਿਹਾ ਕਿ ...

ਪੂਰੀ ਖ਼ਬਰ »

ਕਸ਼ਮੀਰ 'ਚ 2 ਜਵਾਨ ਸ਼ਹੀਦ 3 ਲਸ਼ਕਰ ਅੱਤਵਾਦੀ ਹਲਾਕ

ਸ੍ਰੀਨਗਰ, 21 ਨਵੰਬਰ (ਮਨਜੀਤ ਸਿੰਘ)-ਕਸ਼ਮੀਰ ਵਾਦੀ 'ਚ ਸੁਰੱਖਿਆ ਬਲਾਂ ਵਲੋਂ ਚਲਾਏ ਜਾ ਰਹੇ ਅੱਤਵਾਦ ਵਿਰੋਧੀ ਆਪੇ੍ਰਸ਼ਨ 'ਆਲ ਆਊਟ' ਤਹਿਤ ਉੱਤਰੀ ਕਸ਼ਮੀਰ ਦੇ ਜ਼ਿਲ੍ਹਾ ਕੁਪਵਾੜਾ ਦੇ ਹੰਦਵਾੜਾ ਇਲਾਕੇ 'ਚ ਸਰਗਰਮ ਅੱਤਵਾਦੀਆਂ ਵਿਰੁੱਧ ਜਾਰੀ ਕਾਰਵਾਈ ਦੌਰਾਨ ਅੱਜ ਹੋਏ ...

ਪੂਰੀ ਖ਼ਬਰ »

ਭਾਰਤ ਦੇ ਦਲਬੀਰ ਭੰਡਾਰੀ ਕੌਮਾਂਤਰੀ ਅਦਾਲਤ ਦੇ ਮੁੜ ਜੱਜ ਬਣੇ

ਸੰਯੁਕਤ ਰਾਸ਼ਟਰ, 21 ਨਵੰਬਰ (ਏਜੰਸੀ)-ਭਾਰਤ ਨੇ ਉਸ ਵੇਲੇ ਇਕ ਵੱਡੀ ਕੂਟਨੀਤਕ ਸਫਲਤਾ ਹਾਸਲ ਕੀਤੀ ਜਦੋਂ ਉਸ ਦੇ ਉਮੀਦਵਾਰ ਦਲਬੀਰ ਭੰਡਾਰੀ ਸੋਮਵਾਰ ਨੂੰ ਕੌਮਾਂਤਰੀ ਨਿਆਂ ਅਦਾਲਤ ਦੇ ਇਕ ਵਾਰ ਫਿਰ ਜੱਜ ਚੁਣ ਲਏ ਗਏ | ਕੌਮਾਂਤਰੀ ਨਿਆਂ ਅਦਾਲਤ ਦੇ ਆਖਰੀ 5ਵੇਂ ਜੱਜ ਦੀ ਚੋਣ ...

ਪੂਰੀ ਖ਼ਬਰ »

ਪਿਓ ਵਲੋਂ ਤਿੰਨ ਮਾਸੂਮ ਬੱਚਿਆਂ ਦੀ ਹੱਤਿਆ

• ਪੰਚਕੂਲਾ ਨੇੜੇ ਮੋਰਨੀ ਤੋਂ ਮਿਲੀਆਂ ਲਾਸ਼ਾਂ • ਪਿਤਾ ਤੇ ਚਾਚਾ ਗਿ੍ਫ਼ਤਾਰ ਕੁਰੂਕਸ਼ੇਤਰ, 21 ਨਵੰਬਰ (ਜਸਬੀਰ ਸਿੰਘ ਦੁੱਗਲ)-ਹਰਿਆਣਾ ਦੇ ਜ਼ਿਲ੍ਹਾ ਪਿਹੋਵਾ ਦੇ ਪਿੰਡ ਸਾਰਸਾ ਤੋਂ ਲਾਪਤਾ 3 ਬੱਚਿਆਂ ਦੀਆਂ ਲਾਸ਼ਾਂ ਪੰਚਕੂਲਾ ਮੋਰਨੀ ਹਿਲਜ਼ ਤੋਂ ਮਿਲੀਆਂ ਹਨ | ...

ਪੂਰੀ ਖ਼ਬਰ »

ਮੰਤਰੀ ਮੰਡਲ ਦੀ ਬੈਠਕ ਅੱਜ

ਚੰਡੀਗੜ੍ਹ, 21 ਨਵੰਬਰ (ਬਿਊਰੋ ਚੀਫ਼)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਹਰ ਹਫ਼ਤੇ ਮੰਤਰੀ ਮੰਡਲ ਦੀ ਬੈਠਕ ਰੱਖੇ ਜਾਣ ਦੇ ਕੀਤੇ ਐਲਾਨ ਤੋਂ ਬਾਅਦ ਕੱਲ੍ਹ ਬੁੱਧਵਾਰ ਸ਼ਾਮ 3 ਵਜੇ ਨਿਸ਼ਚਿਤ ਪ੍ਰੋਗਰਾਮ ਅਨੁਸਾਰ ਮੰਤਰੀ ਮੰਡਲ ਦੀ ਬੈਠਕ ਲਈ ਮੁੱਖ ਮੰਤਰੀ ...

ਪੂਰੀ ਖ਼ਬਰ »

ਦਿੱਲੀ 'ਚ ਮੁਕਾਬਲੇ ਤੋਂ ਬਾਅਦ ਮੁਹਾਲੀ ਪੁਲਿਸ ਵਲੋਂ 5 ਗੈਂਗਸਟਰ ਅਸਲੇ੍ਹ ਸਮੇਤ ਕਾਬੂ

ਐੱਸ. ਏ. ਐੱਸ. ਨਗਰ, 21 ਨਵੰਬਰ (ਜਸਬੀਰ ਸਿੰਘ ਜੱਸੀ)-ਮੁਹਾਲੀ ਦੇ ਸੀ. ਆਈ. ਏ. ਸਟਾਫ਼ ਅਤੇ ਦਿੱਲੀ ਪੁਲਿਸ ਨੇ ਦੁਆਰਕਾ ਖੇਤਰ 'ਚ ਹੋਏ ਮੁਕਾਬਲੇ ਤੋਂ ਬਾਅਦ ਕਤਲ ਅਤੇ ਡਕੈਤੀ ਦੇ ਮਾਮਲਿਆਂ 'ਚ ਨਾਮਜ਼ਦ 5 ਗੈਂਗਸਟਰਾਂ ਨੂੰ ਗਿ੍ਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ | ਉਕਤ ...

ਪੂਰੀ ਖ਼ਬਰ »

ਡੰਪਰ ਤੇ ਕਾਰ ਦੀ ਟੱਕਰ, ਇੱਕੋ ਪਰਿਵਾਰ ਦੇ 3 ਮੈਂਬਰਾਂ ਸਣੇ ਚਾਰ ਮੌਤਾਂ

ਜਗਾਧਰੀ, 21 ਨਵੰਬਰ (ਜਗਜੀਤ ਸਿੰਘ)-ਬਿਲਾਸਪੁਰ-ਜਗਾਧਰੀ ਮਾਰਗ 'ਤੇ ਪਿੰਡ ਹਰਨੌਲੀ ਬੱਸ ਸਟੈਂਡ ਨੇੜੇ ਦੇਰ ਰਾਤ ਡੰਪਰ ਦੀ ਟੱਕਰ ਲੱਗਣ ਨਾਲ ਬੇਕਾਬੂ ਹੋ ਕੇ ਪਲਟੀ ਕਾਰ 'ਚ ਸਵਾਰ ਇੱਕੋ ਪਰਿਵਾਰ ਦੇ 3 ਮੈਂਬਰਾਂ ਸਣੇ 4 ਲੋਕਾਂ ਦੀ ਮੌਤ ਹੋ ਗਈ, ਜਦਕਿ 4 ਹੋਰ ਗੰਭੀਰ ਜ਼ਖ਼ਮੀ ਹੋ ...

ਪੂਰੀ ਖ਼ਬਰ »

ਫ਼ਾਰੂਕ ਅਬਦੁੱਲਾ ਦੀ ਜੀਭ ਕੱਟਣ ਵਾਲੇ ਨੂੰ 21 ਲੱਖ ਦਾ ਇਨਾਮ ਦਿੱਤਾ ਜਾਵੇਗਾ-ਸ਼ਾਂਡਿਲਿਆ

ਪੰਚਕੂਲਾ, 21 ਨਵੰਬਰ (ਕਪਿਲ)-ਐਾਟੀ ਟੈਰਰਿਸਟ ਫਰੰਟ ਦੇ ਰਾਸ਼ਟਰੀ ਪ੍ਰਧਾਨ ਵਿਰੇਸ਼ ਸ਼ਾਂਡਿਲਿਆ ਨੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਵਲੋਂ ਆਰ. ਐਸ. ਐਸ. ਨੂੰ ਅੰਗਰੇਜ਼ਾਂ ਨਾਲ ਮਿਲੀ ਹੋਈ ਪਾਰਟੀ, ਪੀ. ਓ. ਕੇ. (ਮਕਬੂਜ਼ਾ ਕਸ਼ਮੀਰ) ਨੂੰ ...

ਪੂਰੀ ਖ਼ਬਰ »

ਸੋਮਾਲੀਆ 'ਚ ਅਮਰੀਕੀ ਹਵਾਈ ਹਮਲਾ ਅਲ ਸ਼ਬਾਬ ਦੇ 100 ਤੋਂ ਵੱਧ ਅੱਤਵਾਦੀ ਹਲਾਕ

ਵਾਸ਼ਿੰਗਟਨ, 21 ਨਵੰਬਰ (ਏਜੰਸੀ)-ਅਮਰੀਕੀ ਸੈਨਿਕਾਂ ਵੱਲੋਂ ਸੋਮਾਲੀਆ 'ਚ ਅੱਜ ਅਲ ਕਾਇਦਾ ਨਾਲ ਸਬੰਧਿਤ ਅਲ-ਸ਼ਬਾਬ ਦੇ ਅੱਤਵਾਦੀਆਂ ਖਿਲਾਫ਼ ਕੀਤੇ ਹਵਾਈ ਹਮਲੇ 'ਚ 100 ਤੋਂ ਵੱਧ ਅੱਤਵਾਦੀ ਮਾਰੇ ਗਏ | ਅਮਰੀਕਾ-ਅਫ਼ਰੀਕਾ ਕਮਾਨ ਨੇ ਇਕ ਬਿਆਨ 'ਚ ਕਿਹਾ ਕਿ ਸੋਮਾਲੀਆ ਦੀ ਸੰਘੀ ...

ਪੂਰੀ ਖ਼ਬਰ »

ਅੱਤਵਾਦ ਵਿਰੋਧੀ ਆਪ੍ਰੇਸ਼ਨ ਖ਼ਤਮ ਹੋਣ ਤੋਂ ਬਾਅਦ ਵੀ ਸੀਰੀਆ 'ਚ ਰੂਸੀ ਫ਼ੌਜ ਰਹੇਗੀ

ਮਾਸਕੋ, 21 ਨਵੰਬਰ (ਯੂ. ਐਨ. ਆਈ.)-ਰੂਸ ਨੇ ਕਿਹਾ ਕਿ ਸੀਰੀਆ 'ਚ ਅੱਤਵਾਦ ਵਿਰੋਧੀ ਆਪ੍ਰੇਸ਼ਨ ਖ਼ਤਮ ਹੋਣ ਦੇ ਬਾਅਦ ਵੀ ਸਾਡੇ ਸੈਨਿਕ ਅੱਡੇ ਉੱਥੇ ਮੌਜੂਦ ਰਹਿਣਗੇ, ਭਾਵੇਂ ਕਿ ਜ਼ਮੀਨੀ ਅਤੇ ਐਰੋਸਪੇਸ ਬਲਾਂ ਦੀਆਂ ਟੁਕੜੀਆਂ ਨੂੰ ਘਟਾਇਆ ਜਾਣਾ ਹੈ | ਉੱਪਰਲੇ ਸਦਨ ਦੀ ...

ਪੂਰੀ ਖ਼ਬਰ »

ਤਿ੍ਪੁਰਾ 'ਚ ਕਾਂਸਟੇਬਲ ਵਲੋਂ ਪੱਤਰਕਾਰ ਦੀ ਗੋਲੀ ਮਾਰ ਕੇ ਹੱਤਿਆ

ਅਗਰਤਲਾ, 21 ਨਵੰਬਰ (ਏਜੰਸੀ)- ਅੱਜ ਬੰਗਾਲੀ ਅਖਬਾਰ ਦੇ ਇਕ ਪੱਤਰਕਾਰ ਦੀ ਤਿ੍ਪੁਰਾ ਸਟੇਟ ਰਾਈਫਲਜ਼ ਦੇ ਇਕ ਕਾਂਸਟੇਬਲ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ | ਇਸ ਸਬੰਧੀ ਪੁਲਿਸ ਦੇ ਐਸ.ਪੀ. ਅਭਿਜੀਤ ਸਪਤਰਸ਼ੀ ਨੇ ਦੱਸਿਆ ਕਿ ਪੱਤਰਕਾਰ ਸੁਦੀਪ ਦੱਤਾ ਭੌਮਿਕ ਨੂੰ ਆਰ.ਕੇ. ...

ਪੂਰੀ ਖ਼ਬਰ »

ਲਾਲੂ 10ਵੀਂ ਵਾਰ ਬਣੇ ਰਾਜਦ ਦੇ ਪ੍ਰਧਾਨ

ਪਟਨਾ, 21 ਨਵੰਬਰ (ਏਜੰਸੀਆਂ)- ਲਾਲੂ ਪ੍ਰਸਾਦ ਯਾਦਵ ਨੂੰ ਅੱਜ 10ਵੀਂ ਵਾਰ ਰਾਸ਼ਟਰੀ ਜਨਤਾ ਦਲ (ਰਾਜਦ) ਦਾ ਪ੍ਰਧਾਨ ਚੁਣ ਲਿਆ ਗਿਆ ਅਤੇ ਉਨ੍ਹਾਂ ਦੀ ਵਿਧੀਵਤ ਰੂਪ 'ਚ ਤਾਜਪੋਸ਼ੀ ਕੀਤੀ ਗਈ | ਪਟਨਾ ਦੇ ਸ੍ਰੀ ਕਿ੍ਸ਼ਨਾ ਮੈਮੋਰੀਅਲ ਹਾਲ 'ਚ ਪ੍ਰਸਤਾਵਿਤ ਰਾਜਦ ਦੀ ਰਾਸ਼ਟਰੀ ਪ੍ਰੀਸ਼ਦ ਦੀ ਬੈਠਕ ਅਤੇ ਖੁੱਲ੍ਹੇ ਇਜਲਾਸ 'ਚ ਬਿਹਾਰ ਅਤੇ ਝਾਰਖੰਡ ਸਮੇਤ 24 ਰਾਜਾਂ ਦੇ ਪ੍ਰਤੀਨਿਧ ਸ਼ਾਮਿਲ ਸਨ | ਰਾਸ਼ਟਰੀ ਚੋਣ ਅਧਿਕਾਰੀ ਜਗਦਾਨੰਦ ਸਿੰਘ ਦੀ ਪ੍ਰਧਾਨਗੀ 'ਚ ਰਾਸ਼ਟਰੀ ਪ੍ਰੀਸ਼ਦ ਦੀ ਬੈਠਕ ਕੀਤੀ ਗਈ, ਜਿਸ 'ਚ ਲਾਲੂ ਪ੍ਰਸਾਦ ਦੇ ਨਿਰਵਿਰੋਧ ਚੁਣੇ ਜਾਣ ਦਾ ਸਰਕਾਰੀ ਤੌਰ 'ਤੇ ਐਲਾਨ ਕਰਨ ਤੋਂ ਬਾਅਦ ਉਨ੍ਹਾਂ ਨੂੰ ਪ੍ਰਮਾਣ ਪੱਤਰ ਸੌਾਪਿਆ ਗਿਆ | ਜਗਦਾਨੰਦ ਸਿੰਘ ਨੇ ਕਿਹਾ ਕਿ 2020 ਤਕ ਲਾਲੂ ਪ੍ਰਸਾਦ ਯਾਦਵ ਰਾਜਦ ਦੇ ਰਾਸ਼ਟਰੀ ਪ੍ਰਧਾਨ ਬਣੇ ਰਹਿਣਗੇ |


ਖ਼ਬਰ ਸ਼ੇਅਰ ਕਰੋ

ਯੋਗੀ ਆਦਿੱਤਿਆ ਨਾਥ 'ਪਦਮਾਵਤੀ' ਨਿਰਦੇਸ਼ਕ ਸੰਜੇ ਲੀਲਾ ਭੰਸਾਲੀ 'ਤੇ ਵਰ੍ਹੇ

ਕਿਹਾ, ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਣਾ ਭੰਸਾਲੀ ਦੀ ਆਦਤ ਗੋਰਖਪੁਰ, 21 ਨਵੰਬਰ (ਏਜੰਸੀ)- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆ ਨਾਥ ਨੇ 'ਪਦਮਾਵਤੀ' ਫਿਲਮ ਦੇ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ 'ਤੇ ਵਰ੍ਹਦਿਆਂ ਕਿਹਾ ਕਿ ਸੰਜੇ ਲੀਲਾ ਭੰਸਾਲੀ ਫਿਲਮ ਦੇ ...

ਪੂਰੀ ਖ਼ਬਰ »

ਨਾਈਜੀਰੀਆ ਦੀ ਮਸਜਿਦ 'ਚ ਆਤਮਘਾਤੀ ਬੰਬ ਧਮਾਕਾ-50 ਮੌਤਾਂ

ਕਾਨੋ (ਨਾਈਜੀਰੀਆ), 21 ਨਵੰਬਰ (ਏਜੰਸੀ)- ਉੱਤਰ-ਪੂਰਬੀ ਨਾਈਜੀਰੀਆ ਦੀ ਮਸਜਿਦ 'ਚ ਅੱਜ ਇਕ ਆਤਮਘਾਤੀ ਬੰਬ ਧਮਾਕੇ 'ਚ ਕਰੀਬ 50 ਲੋਕ ਮਾਰੇ ਗਏ | ਪੁਲਿਸ ਨੇ ਦੱਸਿਆ ਕਿ ਮਸਜਿਦ 'ਚ ਇਕ ਆਤਮਘਾਤੀ ਬੰਬਾਰ ਨੇ ਆਪਣੇ ਆਪ ਨੂੰ ਉਡਾ ਲਿਆ | ਪੁਲਿਸ ਨੇ ਦੱਸਿਆ ਕਿ ਆਤਮਘਾਤੀ ਬੰਬਾਰ ...

ਪੂਰੀ ਖ਼ਬਰ »

ਹਾਫ਼ਿਜ਼ ਸਈਦ ਦੀ ਰਿਹਾਈ ਨਾਲ ਪਾਕਿ ਨੂੰ ਕੌਮਾਂਤਰੀ ਪਾਬੰਦੀਆਂ ਦਾ ਡਰ

ਮੁੰਬਈ ਹਮਲੇ ਦੇ ਸਾਜਿਸ਼ਕਾਰ ਦੀ ਨਜ਼ਰਬੰਦੀ ਵਧਾਉਣ ਦੀ ਕੀਤੀ ਮੰਗ ਲਾਹੌਰ, 21 ਨਵੰਬਰ (ਪੀ. ਟੀ. ਆਈ.)-ਪਾਕਿਸਤਾਨ ਸਰਕਾਰ ਨੇ ਅੱਜ ਇਕ ਨਿਆਇਕ ਸਮੀਿਖ਼ਆ ਬੋਰਡ ਨੂੰ ਦੱਸਿਆ ਕਿ ਜੇਕਰ ਮੁੰਬਈ ਹਮਲੇ ਦੇ ਮੁੱਖ ਸਾਜਿਸ਼ਕਾਰ ਅਤੇ ਜਮਾਤ-ਉਦ-ਦਾਅਵਾ ਦੇ ਮੁਖੀ ਹਾਫ਼ਿਜ਼ ਸਈਦ ...

ਪੂਰੀ ਖ਼ਬਰ »

ਐਨ.ਆਈ.ਟੀ. ਪਟਨਾ ਦੀ ਵਿਦਿਆਰਥਣ ਨੂੰ ਸਾਲਾਨਾ 40 ਲੱਖ ਦਾ ਪੈਕੇਜ

ਪਟਨਾ, 21 ਨਵੰਬਰ (ਏਜੰਸੀ)-ਐਨ. ਆਈ. ਟੀ. ਪਟਨਾ ਦੀ ਇਕ ਵਿਦਿਆਰਥਣ ਮੇਧਾ ਕੁਮਾਰੀ ਨੂੰ ਸਾਲਾਨਾ 40 ਲੱਖ ਰੁਪਏ ਦੇ ਪੈਕੇਜ਼ 'ਤੇ ਨੌਕਰੀ ਮਿਲੀ ਹੈ | ਮੇਧਾ ਕੁਮਾਰੀ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ ਪਟਨਾ 'ਚ ਕੰਪਿਊਟਰ ਸਾਇੰਸ ਦੀ ਵਿਦਿਆਰਥਣ ਹੈ | ਨੋਇਡਾ ਸਥਿਤ ...

ਪੂਰੀ ਖ਼ਬਰ »

ਭਾਰਤ ਤੇ ਰੂਸ ਵਿਚਾਲੇ ਕਰੂ ਮੈਂਬਰਾਂ ਲਈ ਮੁਫ਼ਤ ਵੀਜ਼ਾ ਪ੍ਰਵੇਸ਼ ਸਮਝੌਤੇ 'ਤੇ ਦਸਤਖ਼ਤ

ਨਵੀਂ ਦਿੱਲੀ, 21 ਨਵੰਬਰ (ਏਜੰਸੀ)- ਭਾਰਤ ਤੇ ਰੂਸ ਨੇ ਮੁਫ਼ਤ ਵੀਜ਼ਾ ਪ੍ਰਵੇਸ਼ ਨੂੰ ਲੈ ਕੇ ਇਕ ਸਮਝੌਤੇ 'ਤੇ ਦਸਤਖ਼ਤ ਕੀਤੇ ਹਨ ਜਿਸ ਤਹਿਤ ਦੋਵੇਂ ਦੇਸ਼ਾਂ ਵਿਚਕਾਰ ਚਲਾਈਆਂ ਜਾਣ ਵਾਲੀਆਂ ਚਾਰਟਡ ਤੇ ਆਮ ਉਡਾਣਾਂ ਦੇ ਕਰੂ ਲਈ ਮੁਫ਼ਤ ਵੀਜ਼ਾ ਪ੍ਰਵੇਸ਼ ਦਾ ਐਲਾਨ ਕੀਤਾ ...

ਪੂਰੀ ਖ਼ਬਰ »

ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਅੱਤਵਾਦੀ ਸੰਗਠਨ ਦੀ ਵੀਡੀਓ

ਜੰਮੂ, 21 ਨਵੰਬਰ (ਮਹਿੰਦਰਪਾਲ ਸਿੰਘ)-ਕੁਝ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿਚ ਕੁਝ ਹਥਿਆਰਬੰਦ ਨਕਾਬਪੋਸ਼ ਨੌਜਵਾਨ ਆਪਣੇ-ਆਪ ਨੂੰ ਹਿਜ਼ਬੁਲ ਮੁਜਾਹਦੀਨ ਦੇ ਲੜਾਕੂ ਦੱਸ ਰਹੇ ਹਨ | ਉਹ ਕਿਸੇ ਹੋਰ ਨੂੰ ਨਹੀਂ, ਸਗੋਂ ਪਾਕਿਸਤਾਨੀ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX