ਤਾਜਾ ਖ਼ਬਰਾਂ


ਇਸਰੋ ਮੁਖੀ ਨੇ ਕਿਹਾ- ਨਹੀਂ ਹੋਇਆ ਲੈਂਡਰ 'ਵਿਕਰਮ' ਨਾਲ ਸੰਪਰਕ, ਅਗਲੀ ਤਰਜੀਹ 'ਗਗਨਯਾਨ' ਮਿਸ਼ਨ
. . .  about 1 hour ago
ਬੈਂਗਲੁਰੂ, 21 ਸਤੰਬਰ- ਮਿਸ਼ਨ ਚੰਦਰਯਾਨ-2 ਤੋਂ ਬਾਅਦ ਇਸਰੋ ਹੁਣ 'ਗਗਨਯਾਨ' ਮਿਸ਼ਨ 'ਤੇ ਧਿਆਨ ਕੇਂਦਰਿਤ ਕਰੇਗੀ। ਇਸ ਬਾਰੇ ਗੱਲਬਾਤ ਕਰਦਿਆਂ ਅੱਜ ਇਸਰੋ ਮੁਖੀ...
ਪੁਣਛ ਜ਼ਿਲ੍ਹੇ 'ਚ ਪਾਕਿਸਤਾਨ ਵਲੋਂ ਜੰਗਬੰਦੀ ਦੀ ਉਲੰਘਣਾ
. . .  25 minutes ago
ਸ੍ਰੀਨਗਰ, 21 ਸਤੰਬਰ- ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ 'ਚ ਅੱਜ ਸਵੇਰੇ ਪਾਕਿਸਤਾਨ ਨੇ ਜੰਗਬੰਦੀ ਦੀ ਉਲੰਘਣਾ ਕੀਤੀ। ਮਿਲੀ ਜਾਣਕਾਰੀ ਮੁਤਾਬਕ ਪਾਕਿਸਤਾਨੀ ਫੌਜ ਨੇ ਅੱਜ...
ਚਿੱਟੇ ਦੇ ਝੰਬੇ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌਤ
. . .  41 minutes ago
ਤਲਵੰਡੀ ਸਾਬੋ/ਸੀਗੋਂ ਮੰਡੀ, 21 ਸਤੰਬਰ (ਲਕਵਿੰਦਰ ਸ਼ਰਮਾ)- ਤਲਵੰਡੀ ਸਾਬੋ ਦੇ ਵਾਰਡ ਨੰਬਰ 8 'ਚ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ, ਜਦੋਂ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਚਿੱਟੇ ਕਾਰਨ ਮੌਤ ਹੋ ਗਈ। ਇਸ ਬਾਰੇ...
ਅਣਪਛਾਤੇ ਵਿਅਕਤੀਆਂ ਨੇ ਘਰ 'ਚ ਦਾਖ਼ਲ ਹੋ ਕੇ ਕੀਤਾ ਹਮਲਾ, ਇੱਕ ਦੀ ਮੌਤ ਅਤੇ ਤਿੰਨ ਜ਼ਖ਼ਮੀ
. . .  55 minutes ago
ਤਲਵੰਡੀ ਭਾਈ, 21 ਸਤੰਬਰ (ਕੁਲਜਿੰਦਰ ਸਿੰਘ ਗਿੱਲ)- ਬੀਤੀ ਰਾਤ ਪਿੰਡ ਹਰਾਜ ਵਿਖੇ ਘਰ 'ਚ ਦਾਖ਼ਲ ਹੋ ਕੇ ਕੁਝ ਅਣਪਛਾਤੇ ਵਿਅਕਤੀਆਂ ਨੇ ਹਮਲਾ ਕਰ ਦਿੱਤਾ। ਇਸ ਹਮਲੇ 'ਚ ਪਰਿਵਾਰ ਦੇ ਇੱਕ ਮੈਂਬਰ ਦੀ...
ਛੱਤ ਡਿੱਗਣ ਕਰਕੇ ਪਤਨੀ ਦੀ ਮੌਤ, ਪਤੀ ਤੇ ਪੁੱਤਰ ਗੰਭੀਰ
. . .  about 1 hour ago
ਫਗਵਾੜਾ, 21 ਸਤੰਬਰ (ਹਰੀਪਾਲ ਸਿੰਘ) - ਫਗਵਾੜਾ ਦੇ ਮੁਹੱਲਾ ਭਗਤਪੁਰਾ 'ਚ ਅੱਜ ਤੜਕੇ ਇਕ ਮਕਾਨ ਦੀ ਛੱਤ ਡਿੱਗਣ ਕਾਰਨ ਇਕ ਔਰਤ ਦੀ ਮੌਤ ਹੋ ਗਈ ਤੇ ਜਦਕਿ ਉਸ ਦਾ ਪਤੀ ਤੇ ਬੇਟਾ ਗੰਭੀਰ ਜ਼ਖਮੀ ਹੋ ਗਏ ਹਨ। ਮ੍ਰਿਤਕਾ ਦੀ ਪਹਿਚਾਣ ਸੋਨੂੰ ਤਿਵਾੜੀ ਦੀ ਰੂਪ ਵਿਚ ਹੋਈ...
ਅਧਿਆਪਕ ਨੂੰ ਡੈਪੂਟੇਸ਼ਨ 'ਤੇ ਭੇਜੇ ਜਾਣ 'ਤੇ ਪਿੰਡ ਵਾਸੀਆਂ ਨੇ ਸਕੂਲ ਨੂੰ ਮਾਰਿਆ ਜਿੰਦਾ
. . .  about 1 hour ago
ਸੰਗਰੂਰ / ਲਹਿਰਾਗਾਗਾ 21 ਸਤੰਬਰ, (ਧੀਰਜ ਪਸ਼ੋਰੀਆ/ ਅਸ਼ੋਕ ਗਰਗ) - ਸਰਕਾਰੀ ਸੀਨੀਅਰ ਸੈਕੇਂਡਰੀ ਸਕੂਲ ਸੰਗਤਪੁਰਾ (ਲਹਿਰਾਗਾਗਾ) ਦੇ ਅਧਿਆਪਕ ਨੂੰ ਦਿੜ੍ਹਬਾ ਦੇ ਸਕੂਲ ਵਿਚ ਡੈਪੂਟੇਸ਼ਨ 'ਤੇ ਭੇਜੇ ਜਾਣ ਖਿਲਾਫ ਪਿੰਡ ਵਾਸੀਆਂ ਨੇ ਸਕੂਲ ਨੂੰ ਜਿੰਦਰਾ ਮਾਰ ਕੇ ਪ੍ਰਦਰਸ਼ਨ ਸ਼ੁਰੂ...
ਭਾਰਤ-ਅਮਰੀਕਾ ਸ਼ਾਂਤੀਪੁਰਨ ਤੇ ਸਥਿਰ ਦੁਨੀਆ ਦੇ ਨਿਰਮਾਣ 'ਚ ਯੋਗਦਾਨ ਦੇ ਸਕਦੇ ਹਨ - ਮੋਦੀ
. . .  about 1 hour ago
ਨਵੀਂ ਦਿੱਲੀ, 21 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਨੂੰ ਹਫ਼ਤੇ ਭਰ ਦੀ ਅਮਰੀਕਾ ਯਾਤਰਾ 'ਤੇ ਰਵਾਨਾ ਹੋ ਗਏ। ਇਸ ਤੋਂ ਪਹਿਲਾ ਉਨ੍ਹਾਂ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਉਨ੍ਹਾਂ ਦੀ ਯਾਤਰਾ ਭਾਰਤ ਨੂੰ ਮੌਕਿਆਂ ਦੀ ਜੀਵੰਤ ਭੂਮੀ, ਇਕ ਵਿਸ਼ਵਾਸਯੋਗ ਸਾਂਝੀਦਾਰ ਤੇ ਇਕ ਵਿਸ਼ਵ ਨੇਤਾ ਦੇ...
ਚੋਣ ਕਮਿਸ਼ਨ ਵੱਲੋਂ ਅੱਜ ਕੀਤੀ ਜਾਵੇਗੀ ਪ੍ਰੈਸ ਕਾਨਫਰੰਸ
. . .  about 2 hours ago
ਨਵੀਂ ਦਿੱਲੀ, 21 ਸਤੰਬਰ - ਭਾਰਤ ਦੇ ਚੋਣ ਕਮਿਸ਼ਨ ਵਲੋਂ ਅੱਜ 12 ਵਜੇ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ਤੇ ਹਰਿਆਣਾ ਸਮੇਤ ਕੁੱਝ ਰਾਜਾਂ ਵਿਚ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕੀਤਾ ਜਾ ਸਕਦਾ...
ਹਜ਼ਾਰਾਂ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਵੱਲ ਕਰ ਰਹੇ ਹਨ ਕੂਚ
. . .  about 2 hours ago
ਨਵੀਂ ਦਿੱਲੀ, 21 ਸਤੰਬਰ - ਉੱਤਰ ਪ੍ਰਦੇਸ਼ ਦੇ ਹਜ਼ਾਰਾਂ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਦਿੱਲੀ ਵੱਲ ਕੂਚ ਕਰ ਰਹੇ ਹਨ। ਭਾਰਤੀ ਕਿਸਾਨ ਸੰਗਠਨ ਦੀ ਇਹ ਪੈਦਲ ਯਾਤਰਾ 11 ਸਤੰਬਰ ਨੂੰ ਸਹਾਰਨਪੁਰ ਤੋਂ ਸ਼ੁਰੂ ਹੋਈ ਸੀ ਜੋ ਕਿ ਨੋਇਡਾ ਪਹੁੰਚ ਚੁੱਕੀ ਹੈ। ਕਿਸਾਨਾਂ ਦੇ ਮਾਰਚ ਦੇ ਮੱਦੇਨਜ਼ਰ ਦਿੱਲੀ...
ਅੱਜ ਦਾ ਵਿਚਾਰ
. . .  about 3 hours ago
ਕੇਂਦਰ ਨੇ ਪੰਜਾਬ ਸਰਕਾਰ ਦੀ ਬੇਨਤੀ ਨੂੰ ਸਵੀਕਾਰਿਆ, ਐਨਆਈਏ ਤਰਨਤਾਰਨ ਧਮਾਕੇ ਦੀ ਕਰੇਗੀ ਜਾਂਚ
. . .  1 day ago
ਆਰਥਿਕ ਮੰਦੀ ਨਾਲ ਨਜਿੱਠਣ ਲਈ ਕੇਂਦਰ ਸਰਕਾਰ ਦੇ ਵੱਡੇ ਐਲਾਨ
. . .  1 day ago
ਨਵੀਂ ਦਿੱਲੀ, 20 ਸਤੰਬਰ- ਦੇਸ਼ ‘ਚ ਆਰਥਿਕ ਮੰਦੀ ਨਾਲ ਨਜਿੱਠਣ ਲਈ ਵਿੱਤ ਮੰਤਰਾਲੇ ਵੱਲੋਂ ਕਈ ਐਲਾਨ ਕੀਤੇ ਗਏ ਹਨ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਾਰਪੋਰੇਟ ਟੈਕਸ ‘ਚ ਕਮੀ ਦਾ ਐਲਾਨ ਕੀਤਾ ਹੈ...
ਕਰੰਟ ਲੱਗਣ ਨਾਲ 4 ਮੱਝਾਂ ਦੀ ਮੌਤ
. . .  1 day ago
ਮਲੌਦ, 20 ਸਤੰਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਪਿੰਡ ਲਸਾੜਾ ਲੱਖੋਵਾਸ ਦੇ ਵਸਨੀਕ ਕਿਸਾਨ ਕੁਸ਼ਲਦੀਪ ਸਿੰਘ ਪੁੱਤਰ ਸੇਵਕ ਸਿੰਘ ਦੀਆਂ ਪਸ਼ੂਆਂ ਵਾਲੇ ਵਰਾਂਡੇ ਵਿਚ ਲੱਗੇ ਛੱਤ ਵਾਲੇ ਪੱਖੇ ਦੀ ਤਾਰ ਨਾਲ ਸ਼ਾਟ ਸਰਕਟ ਹੋਣ ਕਰਕੇ...
ਪੰਜਾਬ ਸਰਕਾਰ ਨੇ ਸਪੈਸ਼ਲਿਸਟ ਡਾਕਟਰਾਂ ਦੀ ਉਮਰ ਹੱਦ 60 ਸਾਲ ਤੋਂ ਵਧਾ ਕੇ ਕੀਤੀ 65 ਸਾਲ
. . .  1 day ago
ਚੰਡੀਗੜ੍ਹ, 20 ਸਤੰਬਰ- ਪੰਜਾਬ ਸਰਕਾਰ ਨੇ ਅੱਜ ਸਪੈਸ਼ਲਿਸਟ ਡਾਕਟਰਾਂ ਦੇ ਸੇਵਾਕਾਲ ਦੀ ਉਮਰ ਹੱਦ 60 ਸਾਲ ਤੋਂ ਵਧਾ ਕੇ 65 ਸਾਲ ਕਰ...
ਇੱਕ ਵਿਅਕਤੀ ਨੇ ਆਪਣੇ ਹੀ ਗੁਆਂਢੀ 'ਤੇ ਸੁੱਟਿਆ ਤੇਜ਼ਾਬ
. . .  1 day ago
ਬਠਿੰਡਾ, 20 ਸਤੰਬਰ (ਨਾਇਬ ਸਿੱਧੂ)- ਬਠਿੰਡਾ ਦੇ ਮੌੜ ਕਲਾਂ ਪਿੰਡ ਵਿਚ ਇੱਕ ਵਿਅਕਤੀ ਦੁਆਰਾ ਆਪਣੇ ਹੀ ਗੁਆਂਢੀ 'ਤੇ ਤੇਜ਼ਾਬ ਪਾ ਕੇ ਜ਼ਖਮੀ ਕਰਨ ਦਾ ਮਾਮਲਾ ਸਾਹਮਣੇ ...
ਮਗਨਰੇਗਾ ਕਰਮਚਾਰੀਆਂ ਦੀਆਂ ਮੰਗਾਂ ਸਬੰਧੀ ਕਮੇਟੀ ਗਠਨ
. . .  1 day ago
ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ 'ਚ ਬਜਰੰਗ ਪੁਨੀਆ ਨੇ ਜਿਤਿਆ ਕਾਂਸੀ ਦਾ ਤਗਮਾ
. . .  1 day ago
ਅਣਪਛਾਤੇ ਮੋਟਰਸਾਈਕਲ ਸਵਾਰ ਫਾਈਨਾਂਸ ਕੰਪਨੀ ਦੇ ਏਜੰਟ ਕੋਲੋਂ ਨਗਦੀ ਖੋਹ ਕੇ ਹੋਏ ਫ਼ਰਾਰ
. . .  1 day ago
ਬੀ.ਐਲ.ਓ ਦੀਆਂ ਜ਼ਿੰਮੇਵਾਰੀਆਂ ਨਾਨ-ਟੀਚਿੰਗ ਸਟਾਫ਼ ਨੂੰ ਦੇ ਕੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਰੱਖਿਆ ਗਿਆ ਧਿਆਨ- ਐੱਸ.ਡੀ.ਐਮ
. . .  1 day ago
10 ਦਿਨਾਂ ਬਾਬਾ ਫ਼ਰੀਦ ਮੇਲੇ ਦੇ ਤੀਜੇ ਦਿਨ ਦੀਆਂ ਝਲਕੀਆਂ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 7 ਮੱਘਰ ਸੰਮਤ 549

ਲੁਧਿਆਣਾ

ਮੁੱਖ ਮੰਤਰੀ ਦੀ ਆਮਦ ਤੋਂ ਪਹਿਲਾਂ ਬਦਬੂਦਾਰ ਕੂੜੇ ਦੇ ਡੰਪ ਤੋਂ ਕੂੜਾ ਚੁੱਕਿਆ ਤੇ ਕੀਤੀ ਸਫ਼ਾਈ

ਪ੍ਰਸ਼ਾਸਨ ਨੇ ਢਹਿ ਢੇਰੀ ਕਾਰਖ਼ਾਨੇ ਦੇ ਨਾਲ ਵਾਲੀਆਂ ਇਮਾਰਤਾਂ ਕਰਵਾਈਆਂ ਖਾਲੀ

ਲੁਧਿਆਣਾ, 21 ਨਵੰਬਰ (ਪੁਨੀਤ ਬਾਵਾ)-ਜ਼ਿਲ੍ਹਾ ਪ੍ਰਸ਼ਾਸਨ ਵਲੋਂ ਅੱਗ ਲੱਗਣ ਤੋਂ ਬਾਅਦ ਢਹਿ ਢੇਰੀ ਹੋਈ ਪਲਾਸਟਿਕ ਦੇ ਕਾਰਖ਼ਾਨੇ ਦੀ ਇਮਾਰਤ ਦੇ ਨਾਲ ਤਬਾਹ ਹੋਈਆਂ ਇਮਾਰਤਾਂ ਤੋਂ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਾਅ ਲਈ ਨਾਲ ਦੀਆਂ ਹੋਰਨਾਂ ਇਮਾਰਤਾਂ ਨੂੰ ਵੀ ਖ਼ਾਲੀ ਕਰਵਾ ਲਿਆ ਹੈ | ਹਾਦਸੇ ਵਾਲੀ ਥਾਂ ਦੇ ਸਾਹਮਣੇ ਬਦਬੂਦਾਰ ਕੂੜੇ ਦਾ ਡੰਪ ਬਣਿਆ ਹੋਇਆ ਹੈ, ਜਿਸ ਕਰਕੇ ਬਚਾਅ ਕਾਰਜ ਵਿਚ ਲੱਗੇ ਅਮਲੇ, ਅਧਿਕਾਰੀਆਂ ਤੇ ਹੋਰਨਾਂ ਲੋਕਾਂ ਨੂੰ ਬਦਬੂ ਤੇ ਅੱਗ ਦੇ ਧੂੰਏ ਤੋਂ ਬਚਣ ਲਈ ਮੂੰਹ 'ਤੇ ਮਾਸਕ ਤੇ ਕੱਪੜਾ ਬੰਨ੍ਹਣਾ ਪਿਆ | ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅੱਜ ਹਾਦਸੇ ਵਾਲੀ ਥਾਂ 'ਤੇ ਆਮਦ ਨੂੰ ਮੱਦੇਨਜ਼ਰ ਅਤੇ ਮੁੱਖ ਮੰਤਰੀ ਨੂੰ ਕੂੜੇ ਦੀ ਬਦਬੁੂ ਤੋਂ ਬਚਾਉਣ ਲਈ ਪ੍ਰਸ਼ਾਸਨ ਵਲੋਂ ਕੂੜਾ ਚੁੱਕਣ ਤੋਂ ਇਲਾਵਾ ਸਫ਼ਾਈ ਦਾ ਸੁਚੱਜਾ ਪ੍ਰਬੰਧ ਕੀਤਾ ਗਿਆ | ਹੋਰ ਤਾਂ ਹੋਰ ਸੜਕ ਦੇ ਇਕ ਪਾਸੇ ਨੂੰ ਪਰਦੇ ਲਗਾ ਕੇ ਵੀ ਢੱਕ ਦਿੱਤਾ ਗਿਆ |
ਕਾਰਖ਼ਾਨੇ ਨੇ ਇਲਾਕੇ ਦੇ ਲੋਕਾਂ ਨੂੰ ਬਿਮਾਰੀਆਂ ਦਿੱਤੀਆਂ- ਗੁਰਦੇਵ ਸਿੰਘ
ਹਾਦਸੇ ਵਿਚ ਆਪਣਾ ਘਰ ਗੁਆ ਚੁੱਕੇ ਗੁਰਦੇਵ ਸਿੰਘ ਨੇ ਭਰੇ ਮਨ ਨਾਲ ਕਿਹਾ ਕਿ ਪਲਾਸਟਿਕ ਦੇ ਕਾਰਖ਼ਾਨੇ ਕਰਕੇ ਇਸ ਇਲਾਕੇ ਦੇ ਲੋਕਾਂ ਨੂੰ ਕੈਂਸਰ ਵਰਗੀਆਂ ਬਿਮਾਰੀਆਂ ਮਿਲੀਆਂ ਹਨ ਅਤੇ ਸਥਾਨਕ ਸਿਵਲ ਹਸਪਤਾਲ ਵਿਚ ਜਾ ਕੇ ਜੇਕਰ ਇਸ ਇਲਾਕੇ ਦਾ ਅੰਕੜਾ ਕੱਢਿਆ ਜਾਵੇ, ਤਾਂ ਉਸ ਤੋਂ ਸਾਰਾ ਮਾਮਲਾ ਸਾਫ਼ ਹੋ ਜਾਵੇਗਾ | ਉਨ੍ਹਾਂ ਕਿਹਾ ਕਿ ਪਲਾਸਟਿਕ ਕਾਰਖ਼ਾਨੇ ਵਿਚ ਕੈਮੀਕਲ ਦੀ ਵਰਤੋਂ ਹੁੰਦੀ ਹੈ ਜੋ ਲੋਕਾਂ ਦੀ ਸਿਹਤ ਲਈ ਨੁਕਸਾਨਦੇਹ ਹੈ |
ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਾਰਖ਼ਾਨੇ ਦੇ ਮਾਲਕ ਖਿਲਾਫ਼ ਅਧਿਕਾਰੀਆਂ ਤੇ ਸਿਆਸੀ ਆਗੂਆਂ ਨੂੰ ਬੇਨਤੀ ਕੀਤੀ, ਪਰ ਕਿਸੇ ਨੇ ਉਨ੍ਹਾਂ ਦੀ ਇਕ ਨਹੀਂ ਸੁਣੀ।
ਇੰਡਸਟਰੀਅਲ ਏਰੀਆ ਏ. ਦੇ ਕਾਰਖ਼ਾਨਿਆਂ ਵਿਚ ਬਿਜਲੀ ਸਪਲਾਈ ਬੰਦ ਹੋਣ ਕਰਕੇ ਉਤਪਾਦਨ ਠੱਪ
ਲੁਧਿਆਣਾ, (ਪੁਨੀਤ ਬਾਵਾ)- 20 ਨਵੰਬਰ ਨੂੰ ਸਵੇਰੇ ਪਲਾਸਟਿਕ ਦੇ ਕਾਰਖਾਨੇ 'ਚ ਅੱਗ ਲੱਗਣ ਤੋਂ ਬਾਅਦ ਇਲਾਕੇ ਦੀ ਬਿਜਲੀ ਸਪਲਾਈ ਬੰਦ ਕਰ ਦਿੱਤੀ ਗਈ ਹੈ ਅਤੇ ਅੱਗ ਲੱਗਣ ਤੋਂ ਬਾਅਦ ਇਮਾਰਤ ਦੇ ਢਹਿ ਢੇਰੀ ਹੋਣ ਕਰਕੇ ਸਹਿਮੇ ਮਜ਼ਦੂਰਾਂ ਤੇ ਕਿਰਤੀਆਂ ਨੇ ਕੰਮ ਤੋਂ ਛੁੱਟੀ ਲੈ ਲਈ ਹੈ। ਬਿਜਲੀ ਸਪਲਾਈ ਬੰਦ ਹੋਣ ਅਤੇ ਮਜ਼ਦੂਰਾਂ ਵੱਲੋਂ ਛੁੱਟੀ ਲੈਣ ਕਰਕੇ ਕਾਰਖ਼ਾਨਿਆਂ ਦਾ ਉਤਪਾਦਨ ਠੱਪ ਹੋ ਗਿਆ ਹੈ। ਕਾਰਖ਼ਾਨੇਦਾਰਾਂ ਨੇ ਗੱਲਬਾਤ ਕਰਨ 'ਤੇ ਕਿਹਾ ਕਿ ਇਹ ਮੰਦਭਾਗਾ ਹਾਦਸਾ ਵਾਪਰਿਆ ਹੈ ਅਤੇ ਇਸ ਨਾਲ ਸਾਰਾ ਕਾਰੋਬਾਰ ਠੱਪ ਹੋ ਗਿਆ ਹੈ। ਬਿਜਲੀ ਨਾ ਹੋਣ ਕਰਕੇ ਉਨ੍ਹਾਂ ਨੂੰ ਆਪਣੇ ਕਾਰਖ਼ਾਨੇ ਬੰਦ ਕਰਨੇ ਪਏ ਅਤੇ ਪ੍ਰਸ਼ਾਸਨ ਵਲੋਂ ਬਚਾਅ ਕਾਰਜ ਸਮਾਪਤ ਹੋਣ ਤੱਕ ਬਿਜਲੀ ਸਪਲਾਈ ਬੰਦ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਜਰਨੇਟਰ ਚਲਾਉਣ 'ਤੇ ਵੀ ਮਨ੍ਹਾਂ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕਰੋੜਾਂ ਰੁਪਏ ਦਾ ਆਰਥਿਕ ਨੁਕਸਾਨ ਹੋਵੇਗਾ।
ਸਨਅਤਕਾਰਾਂ ਨੇ ਕੱਪੜਾ ਬਿਜਲੀ ਸਪਲਾਈ ਕੋਲ ਰੱਖਿਆ
ਮਹਾਂਨਗਰ ਵਿਚ ਅਕਸਰ ਕੱਪੜਾ ਸਨਅਤਾਂ ਵਿਚ ਅੱਗ ਲੱਗਣ ਦੀਆਂ ਘਟਨਾਵਾਂ ਵਾਪਰਦੀਆਂ ਹਨ ਅਤੇ ਬੀਤੇ ਦਿਨ ਪਲਾਸਟਿਕ ਦੇ ਕਾਰਖ਼ਾਨੇ ਨੂੰ ਅੱਗ ਲੱਗਣ ਦੀ ਘਟਨਾ ਵਾਪਰੀ ਹੈ। ਪਰ ਅੱਗ ਲੱਗਣ ਦੀਆਂ ਘਟਨਾਵਾਂ ਤੋਂ ਸਨਅਤਕਾਰ ਸਬਕ ਲੈਣ ਦੀ ਬਜਾਏ ਤਿਆਰ ਕੱਪੜਾ ਤੇ ਹੋਰ ਉਤਪਾਦ ਬਿਜਲੀ ਸਪਲਾਈ ਵਾਲੇ ਪੈਨਲਾਂ ਦੇ ਨਜ਼ਦੀਕ ਰੱਖ ਰਹੇ ਹਨ, ਜਿਥੋਂ ਕਿਸੇ ਵੀ ਸਮੇਂ ਬਿਜਲੀ ਦਾ ਸ਼ਾਰਟ ਸਰਕਟ ਹੋਣ ਨਾਲ ਕੋਈ ਹਾਦਸਾ ਵਾਪਰ ਸਕਦਾ ਹੈ। ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਸਨਅਤਕਾਰਾਂ ਨੂੰ ਜਾਗਰੂਕ ਕਰਕੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਣ ਦਾ ਯਤਨ ਕਰੇ।
ਭਾਵਾਧਸ ਦੇ ਰਾਸ਼ਟਰੀ ਨਿਰਦੇਸ਼ਕ ਦ੍ਰਾਵਿੜ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਈ
ਲੁਧਿਆਣਾ, (ਕਵਿਤਾ ਖੁੱਲਰ)- ਪਲਾਸਟਿਕ ਦੀ ਫੈਕਟਰੀ ਵਿਚ ਹੋਏ ਹਾਦਸੇ ਦੌਰਾਨ ਭਾਵਾਧਸ ਦੇ ਰਾਸ਼ਟ੍ਰੀਯ ਨਿਰਦੇਸ਼ਕ ਲਛਮਣ ਦ੍ਰਾਵਿੜ ਪ੍ਰਧਾਨ ਨਗਰ ਨਿਗਮ ਕਰਮਚਾਰੀ ਦਲ ਦੀ ਹੋਈ ਬੇਵਕਤੀ ਮੌਤ ਨਾਲ ਸਾਰਾ ਲੁਧਿਆਣਾ ਹੀ ਗਮ ਦੇ ਸਮੁੰਦਰ ਵਿਚ ਗਮਹੀਨ ਹੋ ਗਿਆ। ਨਮ ਅੱਖਾਂ ਨਾਲ ਭਾਰੀ ਗਿਣਤੀ 'ਚ ਲੋਕ ਇਸ ਗਰੀਬਾਂ ਦੇ ਮਸੀਹੇ ਨੂੰ ਅੰਤਿਮ ਵਿਦਾਇਗੀ ਦੇਣ ਲਈ ਸੁਭਾਸ਼ ਨਗਰ, ਘੜਾਭੰਨ ਮਾਰਕੀਟ, ਦਰੇਸੀ ਗਰਾਉਂਡ ਵਿਖੇ ਪਹੁੰਚੇ, ਜਿਥੇ ਪ੍ਰਭੂ ਰਿਸ਼ੀ ਨਾਥ ਜੀ ਰਤਨਾਕਰ ਮਹਾਰਾਜ ਨੇ ਇਸ ਵਿਛੜੀ ਹੋਈ ਰੂਹ ਨੂੰ ਅੰਤਿਮ ਵਿਦਾਇਗੀ ਦਿੱਤੀ। ਇਸ ਮੌਕੇ ਵਿਧਾਇਕ ਰਾਜ ਕੁਮਾਰ ਵੇਰਕਾ, ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂੰਵਾਲੀਆ, ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ, ਸਾਬਕਾ ਸਪੀਕਰ ਡਾ: ਚਰਨਜੀਤ ਸਿੰਘ ਅਟਵਾਲ, ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ, ਸਾਬਕਾ ਕੈਬਨਿਟ ਮੰਤਰੀ ਸ਼ਰਨਜੀਤ ਸਿੰਘ ਢਿੱਲੋ, ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਮਹੇਸ਼ਇੰਦਰ ਸਿੰਘ ਗਰੇਵਾਲ, ਵਿਧਾਇਕ ਰਕੇਸ਼ ਪਾਂਡੇ, ਵਿਧਾਇਕ ਸੁਰਿੰਦਰ ਡਾਬਰ, ਵਿਧਾਇਕ ਭਾਰਤ ਭੂਸ਼ਣ ਆਸ਼ੂ, ਵਿਧਾਇਕ ਕੁਲਦੀਪ ਸਿੰਘ ਵੈਦ, ਵਿਧਾਇਕ ਸੰਜੈ ਤਲਵਾੜ, ਸਿੱਧ ਪੀਠ ਬਾਲਾ ਮੰਦਿਰ ਦੇ ਪ੍ਰਧਾਨ ਅਸ਼ੋਕ ਜੈਨ, ਸੁਆਮੀ ਚੰਦਰਪਾਲ ਅਨਾਰਿਆ, ਸਾਬਕਾ ਵਿਧਾਇਕ ਰਣਜੀਤ ਸਿੰਘ ਢਿੱਲੋਂ, ਤਰਸੇਮ ਸਿੰਘ ਭਿੰਡਰ ਪ੍ਰਧਾਨ ਯੂਥ ਅਕਾਲੀ ਦਲ ਮਾਲਵਾ ਜੋਨ-3, ਰਵਿੰਦਰ ਅਰੋੜਾ ਜਿਲ੍ਹਾ ਪ੍ਰਧਾਨ ਭਾਜਪਾ ਲੁਧਿਆਣਾ ਸ਼ਹਿਰੀ, ਚੇਅਰਮੈਨ ਰਾਜ ਕੁਮਾਰ ਅਤਿਕਾਏ, ਰਜੀਵ ਟੰਡਨ ਪ੍ਰਧਾਨ ਸ਼ਿਵ ਸੈਨਾ ਪੰਜਾਬ, ਰਮਨਜੀਤ ਲਾਲੀ ਸਮਾਜ ਸੇਵੀ, ਲੀਨਾ ਟਪਾਰੀਆ ਪ੍ਰਧਾਨ ਜ਼ਿਲ੍ਹਾ ਮਹਿਲਾ ਕਾਂਗਰਸ, ਗੁਰਪ੍ਰੀਤ ਸਿੰਘ ਗੋਗੀ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ, ਰਾਜੀਵ ਰਾਜਾ, ਬਿੱਟੂ ਗੁੰਬਰ ਪ੍ਰਧਾਨ ਸ਼ਿਵ ਵੈਲਫੇਅਰ ਸੁਸਾਇਟੀ, ਕੁਲਵੰਤ ਸਿੰਘ ਸਿੱਧੂ ਇੰਚਾਰਜ ਹਲਕਾ ਆਤਮ ਨਗਰ ਕਾਂਗਰਸ ਪਾਰਟੀ, ਅਨਿਲ ਸਰੀਨ, ਪ੍ਰਵੀਨ ਬਾਂਸਲ ਸਾਬਕਾ ਜਿਲ੍ਹਾ ਪ੍ਰਧਾਨ ਭਾਜਪਾ, ਬਲਵਿੰਦਰ ਸਿੰਘ ਸੰਧੂ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਐਸ ਸੀ ਵਿੰਗ, ਸੰਜੀਵ ਕਪੂਰ ਮੀਤ ਪ੍ਰਧਾਨ ਭਾਜਪਾ ਪੰਜਾਬ, ਗੁਰਪ੍ਰੀਤ ਸਿੰਘ ਬੱਬਲ ਪ੍ਰਧਾਨ ਯੂਥ ਅਕਾਲੀ ਦਲ ਲੁਧਿਆਣਾ ਸ਼ਹਿਰੀ-1, ਗੁਰਦੀਪ ਸਿੰਘ ਗੋਸ਼ਾ ਪ੍ਰਧਾਨ ਯੂਥ ਅਕਾਲੀ ਦਲ ਲੁਧਿਆਣਾ ਸ਼ਹਿਰੀ-2, ਬਲਜੀਤ ਛਤਵਾਲ ਪ੍ਰਧਾਨ ਯੂਥ ਅਕਾਲੀ ਦਲ ਲੁਧਿਆਣਾ ਸ਼ਹਿਰੀ-3, ਪਰਮਜੀਤ ਸਿੰਘ ਖਾਲਸਾ ਪ੍ਰਧਾਨ ਸਿੱਖ ਸਟੂਡੈਂਟ ਫੈਡਰੇਸ਼ਨ, ਤਨਵੀਰ ਸਿੰਘ ਧਾਲੀਵਾਲ ਮੁੱਖ ਬੁਲਾਰਾ, ਬਲਕਾਰ ਸਿੰਘ ਕੌਂਸਲਰ, ਜਸਵਿੰਦਰ, ਜਸਵਿੰਦਰ ਸਿੰਘ ਭੋਲਾ ਕੌਂਸਲਰ, ਹਰਭਜਨ ਸਿੰਘ ਡੰਗ ਕੌਂਸਲਰ, ਪਰਮਿੰਦਰ ਮੈਹਤਾ ਕੌਂਸਲਰ, ਮਨਪ੍ਰੀਤ ਸਿੰਘ ਬੰਟੀ ਯੂਥ ਆਗੂ, ਨੀਰਜ ਵਰਮਾ ਭਾਜਪਾ ਆਗੂ, ਸੁਖਦੇਵ ਸਿੰਘ ਗਿੱਲ ਕੌਂਸਲਰ, ਨੇਕ ਸਿੰਘ ਖਾਲਸਾ ਜਿਲ੍ਹਾ ਜਥੇਦਾਰ ਸੇਖੇਵਾਲ, ਰਕੇਸ਼ ਪ੍ਰਾਸ਼ਰ ਕੌਂਸਲਰ, ਹਰਪ੍ਰੀਤ ਸਿੰਘ ਬੇਦੀ ਕੌਂਸਲਰ, ਵਿਪਨ ਜਿੰਦਲ, ਬੀਬੀ ਸੁਰਜੀਤ ਕੌਰ ਭਾਟੀਆ ਕੌਂਸਲਰ, ਅਸ਼ਵਨੀ ਸਹੋਤਾ ਰਾਸ਼ਟ੍ਰੀਯ ਨਿਰਦੇਸ਼ਕ ਭਾਵਾਧਸ, ਨਰੇਸ਼ ਧੀਂਗਾਨ ਰਾਸ਼ਟ੍ਰੀਯ ਮੁੱਖ ਸੰਚਾਲਕ ਭਾਵਾਧਸ, ਰਜਿੰਦਰ ਭਾਟੀਆ, ਗਾਇਕ ਅਕਸ਼ੈ ਰਾਜ, ਪੱਪਾ ਬੱਤਰਾ, ਸੇਵਾ ਸਿੰਘ ਭੱਟੀ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਬੋਬੀ ਜਿੰਦਲ, ਗੁਰਦੇਵ ਦੇਬੀ ਸ਼ਰਮਾ ਕੈਸ਼ੀਅਰ ਭਾਜਪਾ, ਪਰਮਜੀਤ ਸਿੰਘ ਪੰਮਾ ਵਾਰਡ ਨੰ 8, ਸੋਹਣ ਸਿੰਘ ਗੋਗਾ, ਸਤਿੰਦਰ ਪਾਲ ਸਿੰਘ ਬਬਲੂ, ਨਰਿੰਦਰ ਕੋਰ ਲਾਂਬਾ, ਵੀਨਾ ਜੈਰੱਥ, ਅਮਨ ਮੌਗੀਆਂ, ਸ਼ਾਲੂ ਰਾਣੀ, ਸਤੀਸ਼ ਜੈਨ, ਗੁਮਜੈ ਸਿੰਘ ਅਫ਼ਸਰ ਜਲੰਧਰ ਨਗਰ ਨਿਗਮ, ਜੀਵਨ ਧਵਨ ਮੈਂਬਰ ਪੀ ਏ ਸੀ, ਬਾਬਾ ਰਜਿੰਦਰ ਕੁਮਾਰ, ਆਰ.ਡੀ. ਸ਼ਰਮਾ ਸਾਬਕਾ ਡਿਪਟੀ ਮੇਅਰ, ਲਾਲਾ ਸੁਰਿੰਦਰ ਅਟਵਾਲ, ਵਰਿੰਦਰ ਸਹਿਗਲ ਕੌਂਸਲਰ, ਕੁਲਦੀਪ ਸਿੰਘ ਖਾਲਸਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਐਸ ਸੀ ਵਿੰਗ, ਰਵੀ ਬਾਲੀ, ਰਜੀਵ ਕਤਨਾ ਸਾਬਕਾ ਜਿਲ੍ਹਾ ਪ੍ਰਧਾਨ ਭਾਜਪਾ, ਗੁਰਬਖਸ਼ ਸਿੰਘ ਬਿੱਲਾ, ਪ੍ਰਾਣਨਾਥ ਭਾਟੀਆ ਸਾਬਕਾ ਕੌਸਲਰ, ਦਵਿੰਦਰ ਸਿੰਘ ਲੱਕੀ ਸਾਬਕਾ ਸਰਪੰਚ, ਜਸਪਾਲ ਸਿੰਘ ਬੰਟੀ ਪ੍ਰਧਾਨ ਕਿਤਾਬ ਬਜਾਰ ਐਸੋਸੀਏਸ਼ਨ, ਦਰਸ਼ਨ ਲਾਲ ਲੱਡੂ, ਡੀ ਪੀ ਖੋਸਲਾ ਭਾਜਪਾ ਆਗੂ, ਰਾਮ ਪਾਲ ਧੀਗਾਨ, ਨਰਿੰਦਰ ਕੁਮਾਰ ਸ਼ਰਮਾ ਕਾਲਾ ਕੌਸਲਰ, ਸਰਬਜੀਤ ਸਿੰਘ ਕਾਕਾ ਕੌਸਲਰ, ਅਨੂਪ ਘਈ ਸਮਾਜ ਸੇਵੀ ਆਗੂ, ਜਤਿੰਦਰ ਸਿੰਘ ਗਲਹੋਤਰਾ, ਦਵਿੰਦਰ ਸਿੰਘ ਘੁੰਮਣ, ਮਨਪ੍ਰੀਤ ਸਿੰਘ ਮੰਨਾ, ਕੁਲਦੀਪ ਜੰਡਾ ਸਾਬਕਾ ਕੌਸਲਰ, ਗੋਲਡੀ ਸਭਰਵਾਲ ਭਾਜਪਾ ਆਗੂ, ਮਿਉਂਸਪਲ ਕਰਮਚਾਰੀ ਦਲ ਦੇ ਆਗੂ: ਵਿਮਨ ਭੱਟੀ ਸੈਨੇਟਰੀ ਇੰਸਪੈਕਟਰ, ਦੇਵਰਾਜ ਅਸੁਰ ਸੈਨੇਟਰੀ ਇੰਸਪੈਕਟਰ, ਸ਼ਮਸ਼ੇਰ ਸਿੰਘ, ਬੰਟੂ ਸਿੰਘ, ਸੁਰੇਸ਼ ਘਈ, ਕਾਲਾ ਸਹੋਤਾ, ਨੇਤਾ ਸਿੰਘ ਸੋਂਦੀ, ਮੋਹਨਵੀਰ ਚੋਹਾਨ, ਅਮੀਰ ਸਿੰਘ ਬਾਜਵਾ, ਰਵੀ ਡੋਗਰਾ, ਗੁਰਮੇਲ ਸਿੰਘ, ਨਰਿੰਦਰ ਪਾਲ ਸਿੰਘ, ਦਰਸ਼ਨ ਸਿੰਘ, ਦੀਪਕ ਸੂਦ, ਸਰਬਜੀਤ ਸਿੰਘ, ਰਵੀ ਸ਼ਰਮਾ, ਪਵਨ ਸੋਨੀ, ਰਾਜੀਵ ਸੁਪਰਡੈਟ, ਹਰਜੀਤ ਸਿੰਘ, ਬਬਲੀ ਸ਼ਰਮਾ, ਜਗਜੀਤ ਸਿੰਘ, ਨੀਨੂ ਘਈ, ਵਿਜੈ ਦਾਨਵ ਸਾਬਕਾ ਚੇਅਰਮੈਨ ਦਲਿਤ ਵਿਕਾਸ ਬੋਰਡ, ਚੋਧਰੀ ਯਸ਼ਪਾਲ ਭਾਵਾਧਸ ਆਗੂ, ਕਨੋਜ ਦਾਨਵ, ਗਗਨਦੀਪ ਸਿੰਘ ਮਨੀ, ਸ਼ੇਖਰ, ਦੀਪਕ ਹੰਸ, ਸੰਜੀਵ ਹੰਸ, ਸੁਖਵਿੰਦਰ ਮੈਹਰਾ, ਸੁਰਿੰਦਰ ਸਹੋਤਾ, ਰਹਿਤ ਸਹੋਤਾ, ਰਾਜੇਸ਼ ਦੈਤਯਾ, ਸੰਜੀਵ ਖੰਡੂ, ਧਰਮ ਸਿੰਘ ਬਾਜਵਾ, ਕੁਲਦੀਪ ਸਿੰਘ ਬਾਜਵਾ, ਰਾਜ ਕੁਮਾਰ ਲਾਲਾ, ਕਮਲਪ੍ਰੀਤ ਸਿੰਘ ਬਰਾੜ ਆਦਿ ਮੌਜੂਦ ਸਨ। ਪਰਿਵਾਰਕ ਸੂਤਰਾਂ ਅਨੁਸਾਰ ਸ੍ਰੀ ਲਛਮਣ ਦ੍ਰਾਵਿੜ ਦਾ ਅਗੀਠਾ ਸੰਭਾਲਣ ਦੀ ਰਸਮ 22 ਨਵੰਬਰ ਸਵੇਰੇ 8 ਵਜੇ ਘਰ ਅਤੇ ਸ਼ਮਸ਼ਾਨਘਾਟ ਵਿਖੇ 8:30 ਵਜੇ ਹੋਵੇਗੀ।

 


ਖ਼ਬਰ ਸ਼ੇਅਰ ਕਰੋ

ਫੈਕਟਰੀ ਹਾਦਸੇ 'ਚ ਮਾਰੇ ਗਏ ਟੈਕਸੀ ਯੂਨੀਅਨ ਦੇ ਪ੍ਰਧਾਨ ਨੂੰ ਅੰਤਿਮ ਵਿਦਾਈ

ਲੁਧਿਆਣਾ, 21 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਇੰਡਸਟਰੀ ਏਰੀਆ-ਏ ਸਥਿਤ ਪਲਾਸਟਿਕ ਫੈਕਟਰੀ ਵਿਚ ਵਾਪਰੇ ਹਾਦਸੇ ਦੌਰਾਨ ਮਾਰੇ ਗਏ ਟੈਕਸੀ ਯੂਨੀਅਨ ਦੇ ਪ੍ਰਧਾਨ ਇੰਦਰਪਾਲ ਸਿੰਘ ਪਾਲ ਦਾ ਅੱਜ ਸਥਾਨਕ ਮਾਡਲ ਟਾਊਨ ਐਕਸਟੈਨਸ਼ਨ ਵਿਚ ਸਸਕਾਰ ਕਰ ਦਿੱਤਾ ਗਿਆ | ਇਸ ...

ਪੂਰੀ ਖ਼ਬਰ »

ਸਹੀ ਖੇਤੀ ਨੀਤੀ ਘੜ੍ਹਨ ਲਈ ਪੀ. ਏ. ਯੂ. ਵਿਖੇ ਅਹਿਮ ਸੰਵਾਦ

ਲੁਧਿਆਣਾ, 21 ਨਵੰਬਰ (ਪਰਮੇਸ਼ਰ ਸਿੰਘ)- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਪੰਜਾਬ ਰਾਜ ਕਿਸਾਨ ਕਮਿਸ਼ਨ ਦੀ ਅਗਵਾਈ ਵਿਚ ਪੰਜਾਬ ਦੀ ਖੇਤੀ ਆਰਥਿਕਤਾ ਸੰਬੰਧੀ ਨੀਤੀ ਤਿਆਰ ਕਰਨ ਬਾਰੇ ਇਕ ਗੰਭੀਰ ਸੰਵਾਦ ਰਚਾਇਆ ਗਿਆ | ਉਦਘਾਟਨੀ ਸੰਬੋਧਨ ਵਿਚ ਕੇਂਦਰੀ ...

ਪੂਰੀ ਖ਼ਬਰ »

80 ਲੱਖ ਦੀ ਹੈਰੋਇਨ ਸਮੇਤ ਦੋ ਕਾਬੂ

ਲੁਧਿਆਣਾ, 21 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਦੋ ਨੌਜਵਾਨਾਂ ਨੂੰ ਵੱਖ-ਵੱਖ ਥਾਵਾਂ ਤੋਂ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ 80 ਲੱਖ ਰੁਪਏ ਮੁੱਲ ਦੀ ਹੈਰੋਇਨ ਬਰਾਮਦ ਕੀਤੀ | ਜਾਣਕਾਰੀ ਅਨੁਸਾਰ ...

ਪੂਰੀ ਖ਼ਬਰ »

ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੇ ਸ਼ਹੀਦੀ ਪੁਰਬ ਮੌਕੇ ਵਿਸ਼ਾਲ ਨਗਰ ਕੀਰਤਨ

ਲੁਧਿਆਣਾ, 21 ਨਵੰਬਰ (ਪਰਮੇਸ਼ਰ ਸਿੰਘ)- ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ ਮੌਕੇ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਤੋਂ ਸਜਾਇਆ ਗਿਆ | ਕਿਸੇ ਹੋਰ ਦੇ ਧਰਮ ਦੀ ਰੱਖਿਆ ਲਈ ਕੁਰਬਾਨੀ ਦੀ ਵਿਲੱਖਣ ਮਿਸਾਲ ਕਾਇਮ ਕਰਨ ...

ਪੂਰੀ ਖ਼ਬਰ »

ਹੌਜ਼ਰੀ 'ਚ ਲੱਗੀ ਅੱਗ 'ਤੇ ਸਮੇਂ ਸਿਰ ਕਾਬੂ ਪਾਉਣ ਨਾਲ ਵੱਡਾ ਦੁਖਾਂਤ ਟਲਿਆ

ਲੁਧਿਆਣਾ, 21 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਮੁਹੱਲਾ ਸੈਦਾ ਵਿਚ ਸਥਿਤ ਇਕ ਹੌਜ਼ਰੀ 'ਚ ਲੱਗੀ ਅੱਗ ਨੂੰ ਸਮੇਂ ਸਿਰ ਕਾਬੂ ਪਾਉਣ ਨਾਲ ਵੱਡਾ ਦੁਖਾਂਤ ਹੋਣੋਂ ਟਲ ਗਿਆ | ਘਟਨਾ ਅੱਜ ਦੁਪਹਿਰ 12 ਵਜੇ ਦੇ ਕਰੀਬ ਉਸ ਵਕਤ ਵਾਪਰੀ ਜਦੋਂ ਆਰ.ਕੇ. ਦਰਸ਼ਨ ਇੰਟਰਪ੍ਰਾਈਜ਼ਜ ...

ਪੂਰੀ ਖ਼ਬਰ »

ਖੇਤੀ ਯੂਨੀਵਰਸਿਟੀ ਦੇ ਅਧਿਆਪਕਾਂ ਦੀ ਜਥੇਬੰਦੀ ਨੇ ਗੋਲਡਨ ਜੁਬਲੀ ਮਨਾਈ

ਲੁਧਿਆਣਾ, 21 ਨਵੰਬਰ (ਪਰਮੇਸ਼ਰ ਸਿੰਘ)- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਚ ਅਧਿਆਪਕਾਂ ਦੀ ਜਥੇਬੰਦੀ 'ਪੌਟਾ' ਨੇ ਆਪਣਾ ਗੋਲਡਨ ਜੁਬਲੀ ਸਮਾਰੋਹ ਧੂਮਧਾਮ ਨਾਲ ਮਨਾਇਆ | ਯੂਨੀਵਰਸਿਟੀ ਦੇ ਪਾਲ ਆਡੀਟੋਰੀਅਮ ਵਿਖੇ ਹੋਏ ਇਸ ਸਮਾਗਮ ਵਿਚ ਯੂਨੀਵਰਸਿਟੀ ਦੇ ਪੱਤਰਕਾਰਤਾ ...

ਪੂਰੀ ਖ਼ਬਰ »

ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਲੱਖਾਂ ਦੀ ਠੱਗੀ ਕਰਨ ਵਾਲਾ ਕਾਬੂ

ਲੁਧਿਆਣਾ, 21 ਨਵੰਬਰ (ਪਰਮਿੰਦਰ ਸਿੰਘ ਆਹੂਜਾ)- ਥਾਣਾ ਫੋਕਲ ਪੁਆਇੰਟ ਦੀ ਪੁਲਿਸ ਨੇ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਲੋਕਾਂ ਨਾਲ ਲੱਖਾਂ ਦੀ ਠੱਗੀ ਕਰਨ ਵਾਲੇ ਨੌਜਵਾਨ ਨੂੰ ਗਿ੍ਫ਼ਤਾਰ ਕੀਤਾ ਹੈ | ਪੁਲਿਸ ਵੱਲੋਂ ਇਸ ਸਬੰਧੀ ਬੀਤੇ ਦਿਨ ਬਸੰਤ ਪੁੱਤਰ ਦੁਰਗਾ ਦੱਤ ...

ਪੂਰੀ ਖ਼ਬਰ »

'ਗਾਰਡੀਅਨਜ਼ ਆਫ਼ ਗਵਰਨੈਂਸ' ਨਾਲ ਮੁੱਖ ਮੰਤਰੀ ਦੇ ਸਲਾਹਕਾਰ ਵਲੋਂ ਮੀਟਿੰਗ

ਲੁਧਿਆਣਾ, 21 ਨਵੰਬਰ (ਪੁਨੀਤ ਬਾਵਾ/ਪਰਮਿੰਦਰ ਸਿੰਘ ਆਹੂਜਾ)-ਸਥਾਨਕ ਗੁਰੂ ਨਾਨਕ ਦੇਵ ਭਵਨ ਵਿਖੇ ਸਾਬਕਾ ਫੌਜੀਆਂ ਵਲੋਂ ਕਰਵਾਏ ਸਮਾਗਮ ਵਿਚ ਹਾਜ਼ਰ ਹੁੰਦਿਆਂ ਮੁੱਖ ਮੰਤਰੀ ਪੰਜਾਬ ਦੇ ਸੀਨੀਅਰ ਸਲਾਹਕਾਰ ਲੈਫਟੀਨੈਂਟ ਜਨਰਲ ਸੇਵਾਮੁਕਤ ਟੀ.ਐਸ. ਸ਼ੇਰਗਿੱਲ ਨੇ ਕਿਹਾ ...

ਪੂਰੀ ਖ਼ਬਰ »

104 ਬਾਲ ਮਜ਼ਦੂਰਾਂ ਨੂੰ ਛੁਡਵਾਉਣ ਨਾਲ ਬਾਲ ਮਜ਼ਦੂਰੀ ਵਿਰੋਧੀ ਹਫ਼ਤਾ ਸਮਾਪਤ

ਲੁਧਿਆਣਾ, 21 ਨਵੰਬਰ (ਪੁਨੀਤ ਬਾਵਾ)-ਜ਼ਿਲ੍ਹਾ ਪ੍ਰਸ਼ਾਸਨ ਦੇ ਵੱਖ-ਵੱਖ ਵਿਭਾਗਾਂ ਨੂੰ ਮਿਲਾ ਕੇ ਬਣਾਈ ਗਈ ਟਾਸਕ ਫ਼ੋਰਸ ਦੀ ਟੀਮ ਵਲੋਂ ਬਾਲ ਮਜ਼ਦੂਰੀ ਵਿਰੋਧੀ ਹਫ਼ਤਾ ਮਨਾਇਆ ਗਿਆ | ਅੱਜ ਆਖਰੀ ਦਿਨ ਤਿੰਨ ਟੀਮਾਂ ਨੇ 6 ਬਾਲ ਮਜ਼ਦੂਰਾਂ ਛੁਡਵਾਇਆ | ਜਦਕਿ ਪੂਰੇ ਹਫ਼ਤੇ ...

ਪੂਰੀ ਖ਼ਬਰ »

5 ਕਿੱਲੋ ਅਫ਼ੀਮ ਸਮੇਤ ਦੋ ਕਾਬੂ

ਲੁਧਿਆਣਾ, 21 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਐਸ.ਟੀ.ਐਫ਼ ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਦੋ ਨੌਜਵਾਨਾਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ 5 ਕਿੱਲੋ ਅਫ਼ੀਮ ਬਰਾਮਦ ਕੀਤੀ | ਜਾਣਕਾਰੀ ਅਨੁਸਾਰ ਐਸ.ਟੀ.ਐਫ਼. ਦੇ ਇੰਚਾਰਜ ਹਰਬੰਸ ਸਿੰਘ ...

ਪੂਰੀ ਖ਼ਬਰ »

4 ਲੱਖ 50 ਹਜ਼ਾਰ ਕੁਵਿੰਟਲ ਸਸਤੀ ਕਣਕ ਵੰਡੀ ਜਾਵੇਗੀ ਨੀਲੇ ਕਾਰਡ ਧਾਰਕਾਂ 'ਚ

ਲੁਧਿਆਣਾ, 21 ਨਵੰਬਰ (ਜੁਗਿੰਦਰ ਅਰੋੜਾ)-ਜਿਲ੍ਹਾ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਵਲੋਂ ਨੀਲੇ ਕਾਰਡ ਧਾਰਕਾਂ ਨੰੂ ਸਸਤੀ ਕਣਕ ਵੰਡਣ ਦਾ ਕੰਮ ਲਗਭਗ 4 ਮਹੀਨੇ ਪਹਿਲਾਂ ਆਰੰਭ ਕੀਤਾ ਗਿਆ | ਅਧਿਕਾਰੀਆਂ ਮੁਤਾਬਿਕ 4 ਲੱਖ 50 ਹਜਾਰ ਕੁਵਿੰਟਲ ਸਸਤੀ ਕਣਕ ਨੀਲੇ ਕਾਰਡ ਧਾਰਕਾਂ ...

ਪੂਰੀ ਖ਼ਬਰ »

-ਸਿਟੀ ਸੈਂਟਰ ਘੁਟਾਲਾ- ਕੇਸ ਖਾਰਜ ਕਰਨ ਦੇ ਮਾਮਲੇ ਦੀ ਸੁਣਵਾਈ 8 ਦਸੰਬਰ ਤੱਕ ਮੁਲਤਵੀ

ਲੁਧਿਆਣਾ, 21 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਅਦਾਲਤ ਨੇ ਸਿਟੀ ਸੈਂਟਰ ਘੁਟਾਲੇ ਦਾ ਕੇਸ ਰੱਦ ਕਰਨ ਦੇ ਮਾਮਲੇ ਦੀ ਸੁਣਵਾਈ 8 ਦਸੰਬਰ ਤੱਕ ਮੁਲਤਵੀ ਕਰ ਦਿੱਤੀ ਹੈ | ਜਾਣਕਾਰੀ ਅਨੁਸਾਰ ਇਸ ਮਾਮਲੇ ਵਿਚ ਕੈਪਟਨ ਅਮਰਿੰਦਰ ਸਿੰਘ ਸਮੇਤ 32 ਦੇ ਕਰੀਬ ਵਿਅਕਤੀਆਂ ਨੂੰ ...

ਪੂਰੀ ਖ਼ਬਰ »

ਸਰਕਾਰੀ ਆਈ.ਟੀ.ਆਈ. ਲੁਧਿਆਣਾ ਵਿਖੇ ਰੁਜ਼ਗਾਰ ਮੇਲਾ

ਲੁਧਿਆਣਾ, 21 ਨਵੰਬਰ (ਕਵਿਤਾ ਖੁੱਲਰ)-ਸਥਾਨਕ ਸਰਕਾਰੀ ਆਈ.ਟੀ.ਆਈ. ਲੁਧਿਆਣਾ ਵਿਖੇ ਇਲੈਕਟ੍ਰੋਨਿਕਸ ਸੈਕਟਰ ਸਕਿੱਲਜ਼ ਕਾਊਾਸਲ ਆਫ਼ ਇੰਡੀਆ ਨਿਊ ਦਿੱਲੀ ਵਲੋਂ ਰੁਜ਼ਗਾਰ ਮੇਲਾ ਲਗਾਇਆ ਗਿਆ | ਇਸ ਮੌਕੇ ਪਿ੍ੰਸੀਪਲ ਜਸਵੰਤ ਸਿੰਘ ਭੱਠਲ ਨੇ ਰੁਜ਼ਗਾਰ ਮੇਲੇ ਵਿਚ ਹਿੱਸਾ ...

ਪੂਰੀ ਖ਼ਬਰ »

ਡੇਂਗੂ ਪੀੜਤਾਂ ਦੀ ਗਿਣਤੀ 1696 ਹੋਈ

ਲੁਧਿਆਣਾ, 21 ਨਵੰਬਰ (ਸਲੇਮਪੁਰੀ)-ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਸ਼ਹਿਰ ਦੇ ਵੱਖ ਵੱਖ ਹਸਪਤਾਲਾਂ ਵਿਚ ਸ਼ੱਕੀ ਡੇਂਗੂ ਬੁਖਾਰ ਤੋਂ ਪੀੜਤ 1696 ਮਰੀਜ਼ ਇਲਾਜ ਲਈ ਦਾਖ਼ਲ ਹੋ ਚੁੱਕੇ ਹਨ, ਜਿਨ੍ਹਾਂ ਵਿਚ ਖੂਨ ਦੀ ਜਾਂਚ ਕਰਨ 'ਤੇ 1007 ਮਰੀਜ਼ਾਂ ਵਿਚ ਡੇਂਗੂ ਬੁਖਾਰ ...

ਪੂਰੀ ਖ਼ਬਰ »

ਫਾਟਕ ਤੋੜ ਕੇ ਭੱਜ ਰਿਹਾ ਟੈਂਪੂ ਚਾਲਕ ਗਿ੍ਫ਼ਤਾਰ

ਲੁਧਿਆਣਾ, 21 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਦਿੱਲੀ ਰੇਲਵੇ ਲਾਈਨ 'ਤੇ ਸ਼ੇਰਪੁਰ ਕਲਾਂ ਨੇੜੇ ਫਾਟਕ ਤੋੜ ਕੇ ਭੱਜ ਰਹੇ ਇਕ ਟੈਂਪੂ ਚਾਲਕ ਨੂੰ ਪੁਲਿਸ ਨੇ ਗਿ੍ਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ | ਜਾਣਕਾਰੀ ਅਨੁਸਾਰ ਕਾਬੂ ਕੀਤੇ ਕਥਿਤ ਦੋਸ਼ੀ ਦੀ ...

ਪੂਰੀ ਖ਼ਬਰ »

ਭਾਰਤ ਨੇਤਰਹੀਣ ਸੇੇਵਕ ਸਮਾਜ ਸੰਸਥਾ ਵਲੋਂ ਸਮਾਗਮ

ਲੁਧਿਆਣਾ, 21 ਨਵੰਬਰ (ਕਵਿਤਾ ਖੁੱਲਰ)- ਭਾਰਤ ਨੇਤਰਹੀਣ ਸੇੇਵਕ ਸਮਾਜ (ਰਜਿ.) ਸੰਸਥਾ ਦੇ ਪ੍ਰਧਾਨ ਦਵਿੰਦਰ ਸਿੰਘ ਸੰਗੋਵਾਲ ਅਤੇ ਜਨਰਲ ਸਕਤੱਰ ਕਾਮਰੇਡ ਘਣਸ਼ਾਮ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਗਰ ਨਿਗਮ ਜਲੰਧਰ ਵਲੋਂ ਐਮ. ਐਲ. ਏ. ਸ. ਪ੍ਰਗਟ ਸਿੰਘ ਦੀ ਹਾਜ਼ਰੀ 'ਚ 64 ...

ਪੂਰੀ ਖ਼ਬਰ »

ਵੈਟਨਰੀ ਯੂਨੀਵਰਸਿਟੀ ਦੇ ਪ੍ਰੋਫੈਸਰ ਨੂੰ ਮਿਲਿਆ ਜੀਵਨ ਪ੍ਰਾਪਤੀ ਸਨਮਾਨ

ਲੁਧਿਆਣਾ, 21 ਨਵੰਬਰ (ਪਰਮੇਸ਼ਰ ਸਿੰਘ)- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਪ੍ਰੋਫੈਸਰ ਡਾ. ਹਰੀ ਮੋਹਨ ਸਕਸੈਨਾ ਨੂੰ ਵੈਟਨਰੀ ਵਿਗਿਆਨ ਦੇ ਖੇਤਰ ਵਿਚ ਵੀਨਸ ਇੰਟਰਨੈਸ਼ਨਲ ਫਾਊਾਡੇਸ਼ਨ ਵੱਲੋਂ ਚੇਨਈ ਵਿਖੇ ਹੋਈ ਸਾਲਾਨਾ ਖੋਜ ਮਿਲਣੀ 2017 ...

ਪੂਰੀ ਖ਼ਬਰ »

ਗੋਬਿੰਦਗੜ੍ਹ 'ਚ ਮਿਲਣਗੀਆਂ ਸਸਤੇ ਰੇਟਾਂ 'ਤੇ ਕੰਨ ਦੀਆਂ ਮਸ਼ੀਨਾਂ

ਲੁਧਿਆਣਾ, 21 ਨਵੰਬਰ (ਸਲੇਮਪੁਰੀ)-ਜੋ ਮਰੀਜ਼ ਘੱਟ ਸੁਣਨ ਦੀ ਵਜ੍ਹਾ ਨਾਲ ਪੇ੍ਰਸ਼ਾਨ ਹਨ ਅਤੇ ਕੰਨ ਦੀ ਬਿਹਤਰ ਕੁਆਲਿਟੀ ਦੀ ਮਸ਼ੀਨ ਬਹੁਤ ਮਹਿੰਗੀ ਹੋਣ ਕਰਕੇ ਖਰੀਦ ਨਹੀਂ ਸਕਦੇ, ਉਨ੍ਹਾਂ ਲਈ ਇਹ ਚੰਗੀ ਖ਼ਬਰ ਹੈ ਕਿ ਮੈਕਸ ਕੰਪਨੀ ਦੁਆਰਾ ਜਰਮਨ ਤਕਨੀਕ ਆਧਾਰਿਤ ਕੰਨਾਂ ...

ਪੂਰੀ ਖ਼ਬਰ »

ਅੱਗ ਲੱਗਣ ਦੀ ਘਟਨਾ ਵਾਪਰਨ 'ਤੇ ਸਰਕਾਰ ਤੇ ਪ੍ਰਸ਼ਾਸਨ ਨੂੰ ਨਿਯਮ ਬਣਾਉਣ ਦੀ ਆਉਂਦੀ ਹੈ ਯਾਦ

ਲੁਧਿਆਣਾ, 21 ਨਵੰਬਰ (ਅਮਰੀਕ ਸਿੰਘ ਬੱਤਰਾ)-ਨਗਰ ਨਿਗਮ ਜ਼ੋਨ ਬੀ ਅਧੀਨ ਪੈਂਦੇ ਇੰਡਸਟਰੀ ਏਰੀਆ ਏ ਦੀ ਇਕ ਫੈਕਟਰੀ ਨੂੰ ਅੱਗ ਲੱਗਣ ਤੋਂ ਬਾਅਦ ਢਹਿ ਢੇਰੀ ਹੋਈ ਇਮਾਰਤ ਦੇ ਮਲਬੇ ਹੇਠ ਮਰੇ ਵਿਅਕਤੀਆਂ ਅਤੇ ਜ਼ਖਮੀਆਂ ਦੀ ਸਾਰ ਲੈਣ ਅਤੇ ਘਟਨਾ ਦਾ ਜਾਇਜ਼ਾ ਲੈਣ ਪੁੱਜੇ ...

ਪੂਰੀ ਖ਼ਬਰ »

ਪਟਨਾ ਸਾਹਿਬ ਵਿਖੇੇ ਵੱਖ-ਵੱਖ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਜਥੇ ਨੇ ਦਰਸ਼ਨ ਕੀਤੇ

ਲੁਧਿਆਣਾ, 21 ਨਵੰਬਰ (ਕਵਿਤਾ ਖੁੱਲਰ)-ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਾਡੇਸ਼ਨ ਦਾ ਜਥਾ ਪਟਨਾ ਸਾਹਿਬ ਅਤੇ ਬੋਧਗਯਾ ਦੇ ਦਰਸ਼ਨਾਂ ਲਈ ਗਿਆ ਜਿਸ ਵਿਚ ਮਲਕੀਤ ਸਿੰਘ ਦਾਖਾ, ਕਿ੍ਸ਼ਨ ਕੁਮਾਰ ਬਾਵਾ, ਮੇਜਰ ਆਈ.ਐਸ ਸੰਧੂ, ਮੇਜਰ ਐਚ.ਐਸ ਭਿੰਡਰ, ਮਹਿੰਦਰ ਸਿੰਘ ...

ਪੂਰੀ ਖ਼ਬਰ »

ਮੈਕਰੋ ਗਲੋਬਲ ਲੁਧਿਆਣਾ ਆਂਸਲ ਪਲਾਜ਼ਾ ਸੈਂਟਰ ਦਾ ਆਈਲੈਟਸ ਨਤੀਜਾ ਸ਼ਾਨਦਾਰ

ਮੁੱਲਾਂਪੁਰ-ਦਾਖਾ, 21 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਆਈਲੈਟਸ ਦੀ ਤਿਆਰੀ ਤੇ ਸ਼ਾਨਦਾਰ ਇੰਮੀਗ੍ਰੇਸ਼ਨ ਸਰਵਿਸ ਦੇਣ ਵਾਲੇ ਮਾਲਵੇ 'ਚ ਨਾਮਵਰ ਮੈਕਰੋ ਗਲੋਬਲ ਮੋਗਾ ਗਰੁੱਪ ਆਫ ਇੰਸਟੀਚਿਊਟ ਦੇ ਸੈਂਟਰ ਆਂਸਲ ਪਲਾਜ਼ਾ ਲੁਧਿਆਣਾ ਅੰਦਰ ਤਿਆਰੀ ਵਾਲੇ ਵਿਦਿਆਰਥੀਆਂ ਦਾ ...

ਪੂਰੀ ਖ਼ਬਰ »

ਖਹਿਰਾ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਜਾਂਚ 'ਚ ਸਹਿਯੋਗ ਦੇਣਾ ਚਾਹੀਦਾ- ਸ਼ੇਰਗਿੱਲ

ਲੁਧਿਆਣਾ, 21 ਨਵੰਬਰ (ਪਰਮੇਸ਼ਰ ਸਿੰਘ)-ਮੁੱਖ ਮੰਤਰੀ ਪੰਜਾਬ ਦੇ ਸੀਨੀਅਰ ਸਲਾਹਕਾਰ ਲੈਫਟੀਨੈਂਟ ਜਨਰਲ ਸੇਵਾਮੁਕਤ ਟੀ.ਐਸ. ਸ਼ੇਰਗਿੱਲ ਨੇ ਪੱਤਰਕਾਰਾਂ ਦੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਨਸ਼ੇ ਦੇ ਕਾਰੋਬਾਰ ਵਿਚ ਆਮ ਆਦਮੀ ਪਾਰਟੀ ਦੇ ਪੰਜਾਬ ਵਿਧਾਨ ਸਭਾ ਵਿਚ ...

ਪੂਰੀ ਖ਼ਬਰ »

ਗਾਇਕ ਰਾਣਾ ਦਾ ਸਿੰਗਲ ਟ੍ਰੈਕ 'ਫਰਿਆਦ' 25 ਨੂੰ ਹੋਵੇਗਾ ਰਿਲੀਜ਼

ਲੁਧਿਆਣਾ, 21 ਨਵੰਬਰ (ਪੁਨੀਤ ਬਾਵਾ)-ਪੰਜਾਬੀ ਗਾਇਕੀ ਦੇ ਖੇਤਰ 'ਚ ਤੇਰੀ ਬਣੀ ਤਸਵੀਰ, ਆ ਗਿਆ ਵਣਜਾਰਾ, ਯਾਰੀ ਲੈ ਬੈਠੀ ਆਦਿ ਸੁਪਰ ਹਿੱਟ ਗੀਤਾਾ ਨਾਲ ਆਪਣੇ ਸਰੋਤਿਆਂ ਦੇ ਦਿਲਾਂ 'ਤੇ ਰਾਜ ਕਰ ਰਹੇ ਸੁਰੀਲੇ ਗਾਇਕ ਸੁਖਬੀਰ ਰਾਣਾ ਦਾ ਨਵਾਂ ਸਿੰਗਲ ਟਰੈਕ 'ਫਰਿਆਦ' 25 ਨਵੰਬਰ ...

ਪੂਰੀ ਖ਼ਬਰ »

70 ਸਾਲ ਦੀ ਉਮਰ ਵਿਚ ਵੀ ਤੁਸੀਂ ਆਪਣੇ ਗੋਡਿਆਂ ਦੇ ਦਰਦ ਤੋਂ ਛੁਟਕਾਰਾ ਪਾ ਸਕਦੇ ਹੋ- ਡਾ. ਸ਼ਾਰਦਾ

ਜਲੰਧਰ, 21 ਨਵੰਬਰ (ਅ.ਬ.)-ਹੁਣ ਮਰੀਜ਼ ਕਿਸੇ ਵੀ ਉਮਰ ਵਿਚ ਗੋਡਿਆਂ ਦੇ ਦਰਦ, ਸਰਵਾਈਕਲ, ਗੋਡਿਆਂ ਵਿਚ ਗਰੀਸ ਘੱਟ ਹੋਣਾ ਤੇ ਰੀੜ੍ਹ ਦੀ ਹੱਡੀ ਦੇ ਦਰਦ ਤੋਂ ਛੁਟਕਾਰਾ ਪਾ ਸਕਦੇ ਹਨ | ਇਨ੍ਹਾਂ ਗੱਲਾਂ ਦਾ ਖੁਲਾਸਾ ਮੈਡੀਲਾਈਫ਼ ਆਯੁਰਵੈਦ ਹਸਪਤਾਲ ਨੇੜੇ ਤਿੰਨ ਕੋਣੀ ਸਾਹਮਣੇ ...

ਪੂਰੀ ਖ਼ਬਰ »

ਲੋਕ ਹਿੱਤਾਂ ਲਈ ਕੇਂਦਰ ਸਰਕਾਰ ਨੇ 3 ਸਾਲਾਂ 'ਚ 106 ਲੋਕ ਭਲਾਈ ਸਕੀਮਾਂ ਅਰੰਭੀਆਂ-ਅਰੋੜਾ

ਲੁਧਿਆਣਾ, 21 ਨਵੰਬਰ (ਪੁਨੀਤ ਬਾਵਾ)-ਭਾਰਤੀ ਜਨਤਾ ਪਾਰਟੀ ਲੁਧਿਆਣਾ ਸ਼ਹਿਰ ਦੇ ਮੰਡਲ ਢੋਲੇਵਾਲ ਦੀ ਇਕ ਅਹਿਮ ਮੀਟਿੰਗ ਮੰਡਲ ਪ੍ਰਧਾਨ ਕੇਵਲ ਗੁਪਤਾ ਦੀ ਅਗਵਾਈ ਵਿਚ ਹੋਈ | ਜਿਸ ਵਿਚ ਭਾਜਪਾ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਰਵਿੰਦਰ ਅਰੋੜਾ, ਜਨਰਲ ਸਕੱਤਰ ਜਤਿੰਦਰ ...

ਪੂਰੀ ਖ਼ਬਰ »

9ਵੇਂ ਪਾੇਡੂ ਖੇਡ ਮੇਲੇ ਦੌਰਾਨ ਬੈਸਟ ਜਾਫੀ ਤੇ ਬੈਸਟ ਰੇਡਰ ਨੂੰ ਮਿਲਣਗੇ 11-11 ਹਜ਼ਾਰ ਰੁਪਏ ਦੇ ਸਪੈਸ਼ਲ ਇਨਾਮ

ਆਲਮਗੀਰ, 21 ਨਵੰਬਰ (ਜਰਨੈਲ ਸਿੰਘ ਪੱਟੀ)- ਸਥਾਨਕ ਪਿੰਡ ਘਵੱਦੀ ਨਿਵਾਸੀਆਂ ਦੀ ਇਕ ਅਹਿਮ ਮੀਟਿੰਗ ਸਰਪੰਚ ਜਗਦੀਪ ਸਿੰਘ ਕਾਲਾ ਦੀ ਅਗਵਾਈ ਹੇਠ ਕੀਤੀ ਗਈ ਮੀਟਿੰਗ ਦੌਰਾਨ ਪਿੰਡ 'ਚ ਕਰਵਾਏ ਜਾਣ ਵਾਲੇ ਸਾਲਾਨਾ 9ਵੇਂ ਪੇਂਡੂ ਖੇਡ ਮੇਲੇ ਸਬੰਧੀ ਭਰਵੀਂ ਵਿਚਾਰ ਚਰਚਾ ਕੀਤੀ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX