ਤਾਜਾ ਖ਼ਬਰਾਂ


ਪੁਲ ਤੋਂ ਹੇਠਾਂ ਡਿੱਗਿਆ ਟਰੱਕ, ਦੋ ਲੋਕਾਂ ਦੀ ਮੌਤ
. . .  10 minutes ago
ਮੁੰਬਈ, 21 ਜੁਲਾਈ- ਮਹਾਰਾਸ਼ਟਰ ਦੇ ਸ਼ਹਿਰ ਪੁਣੇ ਦੇ ਸ਼ਿਵਾਜੀਨਗਰ 'ਚ ਅੱਜ ਇੱਕ ਟਰੱਕ ਦੇ ਪੁਲ ਤੋਂ ਹੇਠਾਂ ਡਿੱਗਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ। ਪੁਲਿਸ ਅਤੇ ਅੱਗ ਬੁਝਾਊ ਦਸਤਾ ਮੌਕੇ 'ਤੇ ਮੌਜੂਦ ਹੈ। ਹਾਦਸੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ...
ਮੌਸਮ ਵਿਭਾਗ ਨੇ ਉਤਰਾਖੰਡ 'ਚ ਜਾਰੀ ਕੀਤਾ ਭਾਰੀ ਮੀਂਹ ਦਾ ਅਲਰਟ
. . .  24 minutes ago
ਦੇਹਰਾਦੂਨ, 21 ਜੁਲਾਈ- ਭਾਰਤੀ ਮੌਸਮ ਵਿਭਾਗ ਨੇ ਉਤਰਾਖੰਡ 'ਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਵਿਭਾਗ ਮੁਤਾਬਕ ਸੂਬੇ 'ਚ ਅੱਜ ਰਾਤ ਤੋਂ ਲੈ ਕੇ 27 ਜੁਲਾਈ ਤੱਕ ਭਾਰੀ ਮੀਂਹ ਪਵੇਗਾ। ਇਸ ਦੇ ਨਾਲ ਹੀ ਵਿਭਾਗ ਨੇ ਪਹਾੜੀ ਸੜਕਾਂ ਰਾਹੀਂ ਸਫ਼ਰ ਕਰਨ ਵਾਲੇ ਲੋਕਾਂ...
6 ਤੋਲੇ ਸੋਨਾ ਲੈ ਕੇ ਚੋਰ ਹੋਏ ਫਰਾਰ
. . .  42 minutes ago
ਪਟਿਆਲਾ, 21 ਜੁਲਾਈ- ਪਟਿਆਲਾ ਦੇ ਖਾਲਸਾ ਨਗਰ ਵਿਖੇ ਬੀਤੀ ਰਾਤ ਚੋਰ 6 ਤੋਲੇ ਸੋਨਾ ਲੈ ਕੇ ਫਰਾਰ ਹੋ ਗਏ। ਇਹ ਸਾਰੀ ਵਾਰਦਾਤ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ ਹੈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਛਾਣਬੀਣ ਸ਼ੁਰੂ ਕਰ...
ਜਬਰ ਜਨਾਹ ਮਾਮਲੇ 'ਚ ਬਾਬਾ ਬਾਲਕ ਨਾਥ ਮੰਦਰ ਦਾ ਮਹੰਤ ਗ੍ਰਿਫਤਾਰ
. . .  about 1 hour ago
ਫ਼ਤਿਹਾਬਾਦ, 21 ਜੁਲਾਈ - ਹਰਿਆਣਾ ਦੇ ਫ਼ਤਿਹਾਬਾਦ 'ਚ ਪੈਂਦੇ ਪਿੰਡ ਟੋਹਨਾ ਦੇ ਬਾਬਾ ਬਾਲਕ ਨਾਥ ਮੰਦਿਰ ਦੇ ਮਹੰਤ ਬਾਬਾ ਅਮਰਪੁਰੀ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਇਹ ਗ੍ਰਿਫਤਾਰੀ...
ਵਾਈ.ਐੱਸ.ਆਰ ਵੱਲੋਂ 24 ਜੁਲਾਈ ਨੂੰ ਆਂਧਰਾ ਬੰਦ ਦਾ ਸੱਦਾ
. . .  about 1 hour ago
ਹੈਦਰਾਬਾਦ, 21 ਜੁਲਾਈ - ਭਾਜਪਾ ਵੱਲੋਂ ਆਂਧਰਾ ਪ੍ਰਦੇਸ਼ ਨਾਲ ਕੀਤੀ ਜਾ ਰਹੇ ਅਨਿਆਂ ਖ਼ਿਲਾਫ਼ ਵਾਈ.ਐੱਸ.ਆਰ ਕਾਂਗਰਸ ਨੇ 24 ਜੁਲਾਈ ਨੂੰ ਆਂਧਰਾ ਪ੍ਰਦੇਸ਼ ਬੰਦ ਦਾ ਸੱਦਾ ਦਿੱਤਾ ਹੈ। ਇਸ...
ਸੀਰੀਆ : ਹਵਾਈ ਹਮਲਿਆਂ 'ਚ 26 ਮੌਤਾਂ
. . .  about 1 hour ago
ਨਵੀਂ ਦਿੱਲੀ, 21 ਜੁਲਾਈ - ਸੀਰੀਆ ਦੇ ਦਾਰਾ ਸੂਬੇ 'ਚ ਇਸਲਾਮਿਕ ਸਟੇਟ ਜਿਹਾਦੀ ਸਮੂਹ ਦੇ ਕਬਜ਼ੇ ਵਾਲੇ ਇਲਾਕੇ 'ਚ ਕੀਤੇ ਗਏ ਹਵਾਈ ਹਮਲਿਆਂ 'ਚ 26 ਲੋਕਾਂ ਦੀ ਮੌਤ...
ਗਊ ਤਸਕਰੀ ਦੇ ਸ਼ੱਕ 'ਚ ਭੀੜ ਵੱਲੋਂ ਇੱਕ ਵਿਅਕਤੀ ਦੀ ਕੁੱਟ ਕੁੱਟ ਕੇ ਹੱਤਿਆ
. . .  about 1 hour ago
ਜੈਪੁਰ, 21 ਜੁਲਾਈ - ਰਾਜਸਥਾਨ ਦੇ ਅਲਵਰ 'ਚ ਪੈਂਦੇ ਰਾਮਗੜ੍ਹ ਵਿਖੇ ਬੀਤੀ ਰਾਤ ਗਊ ਤਸਕਰੀ ਦੇ ਹੱਕ 'ਚ ਭੀੜ ਨੇ ਅਕਬਰ ਨਾਂਅ ਦੇ ਵਿਅਕਤੀ ਦੀ ਕੁੱਟ ਕੁੱਟ ਕੇ ਹੱਤਿਆ ਕਰ...
ਅੱਜ 11 ਵਜੇ ਹੋਵੇਗੀ ਜੀ.ਐੱਸ.ਟੀ ਕੌਂਸਲ ਦੀ ਮੀਟਿੰਗ
. . .  about 1 hour ago
ਨਵੀਂ ਦਿੱਲੀ, ਜੀ.ਐੱਸ.ਟੀ ਕੌਂਸਲ ਦੀ ਮੀਟਿੰਗ ਅੱਜ 11 ਵਜੇ ਦਿੱਲੀ ਵਿਖੇ ਹੋਵੇਗੀ।
ਕਿਸ਼ਤੀ ਪਲਟਣ ਕਾਰਨ 17 ਮੌਤਾਂ
. . .  about 2 hours ago
ਜੈਫਰਸਨ ਸਿਟੀ, 21 ਜੁਲਾਈ - ਮੱਧ ਪੱਛਮੀ ਅਮਰੀਕਾ ਦੇ ਸੂਬੇ ਮਿਸੌਰੀ ਦੇ ਬਰਾਂਸਨ ਸ਼ਹਿਰ ਨੇੜੇ ਟੇਬਲ ਰਾਕ ਝੀਲ ਵਿਚ ਕਿਸ਼ਤੀ ਪਲਟਣ ਨਾਲ 17 ਲੋਕਾਂ ਦੀ ਮੌਤ ਹੋ ਗਈ। ਕਿਸ਼ਤੀ ਵਿਚ ਕੁੱਲ 31 ਲੋਕ ਸਵਾਰ ਸਨ। ਮ੍ਰਿਤਕਾਂ 'ਚ ਇੱਕੋ ਪਰਿਵਾਰ ਦੇ 9 ਮੈਂਬਰ ਸ਼ਾਮਲ ਸਨ।
ਅਮਿਤ ਸ਼ਾਹ ਦਾ ਰਾਜਸਥਾਨ ਦੌਰਾ ਅੱਜ
. . .  about 2 hours ago
ਨਵੀਂ ਦਿੱਲੀ, 21 ਜੁਲਾਈ - ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਅੱਜ ਰਾਜਸਥਾਨ ਜਾਣਗੇ। ਇਸ ਦੌਰਾਨ ਉਹ ਰਾਜਸਥਾਨ ਦੀਆਂ ਆਉਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ...
ਪ੍ਰਧਾਨ ਮੰਤਰੀ ਅੱਜ ਯੂ.ਪੀ 'ਚ ਰੈਲੀ ਨੂੰ ਕਰਨਗੇ ਸੰਬੋਧਨ
. . .  about 2 hours ago
ਲਖਨਊ, 21 ਜੁਲਾਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ 'ਚ ਰੈਲੀ ਨੂੰ ਸੰਬੋਧਨ...
ਅੱਜ ਦਾ ਵਿਚਾਰ
. . .  about 3 hours ago
ਮੋਦੀ ਸਰਕਾਰ ਖ਼ਿਲਾਫ਼ ਬੇਭਰੋਸਗੀ ਮਤਾ ਡਿੱਗਿਆ , ਮਤੇ ਖ਼ਿਲਾਫ਼ 325 ਅਤੇ ਹੱਕ 'ਚ 126 ਵੋਟਾਂ ਪਈਆਂ
. . .  1 day ago
ਨਵੀਂ ਦਿੱਲੀ : ਪ੍ਰਧਾਨ ਮੰਤਰੀ ਮੋਦੀ ਦੇ ਭਾਸ਼ਣ ਦੌਰਾਨ ਲੋਕ ਸਭਾ 'ਚ ਹੰਗਾਮਾ
. . .  1 day ago
ਪ੍ਰੋ:ਮਰਵਾਹਾ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਚੇਅਰਮੈਨ ਨਿਯੁੱਕਤ
. . .  1 day ago
ਲੁਧਿਆਣਾ, 20 ਜੁਲਾਈ (ਪੁਨੀਤ ਬਾਵਾ)-ਪੰਜਾਬ ਸਰਕਾਰ ਵੱਲੋਂ ਅੱਜ ਇਕ ਹੁਕਮ ਜਾਰੀ ਕਰਕੇ ਪ੍ਰੋ:ਐਸ.ਐਸ. ਮਰਵਾਹਾ ਨੂੰ ਆਈ.ਏ.ਐਸ. ਅਧਿਕਾਰੀ ਕਾਹਨ ਸਿੰਘ ਪੰਨੂੰ ਦੀ ਥਾਂ ਤੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦਾ ਚੇਅਰਮੈਨ ਨਿਯੁਕਤ ਕੀਤਾ ...
ਫਰਾਂਸ ਨੇ ਰਾਹੁਲ ਗਾਂਧੀ ਵੱਲੋਂ ਦਿੱਤੇ ਗਏ ਬਿਆਨ ਦਾ ਕੀਤਾ ਖੰਡਨ
. . .  1 day ago
ਨਸ਼ੀਲੀਆਂ ਗੋਲੀਆਂ ਸਮੇਤ ਇੱਕ ਕਾਬੂ
. . .  1 day ago
ਇਰਫਾਨ ਪਠਾਨ ਨੇ ਲੁਧਿਆਣਾ 'ਚ 'ਕ੍ਰਿਕਟ ਅਕਾਦਮੀ ਆਫ਼ ਪਠਾਨ' ਦੀ ਕੀਤੀ ਸ਼ੁਰੂਆਤ
. . .  1 day ago
ਚਾਂਦੀ ਦਾ ਚੱਮਚ ਲੈ ਕੇ ਪੈਦਾ ਹੋਣ ਵਾਲੇ ਗਰੀਬੀ ਨੂੰ ਕੀ ਸਮਝਣਗੇ- ਰਾਜਨਾਥ ਸਿੰਘ
. . .  1 day ago
ਪੰਜਾਬ ਸਰਕਾਰ ਵੱਲੋਂ ਉਸਾਰੀ ਕਿਰਤੀਆਂ ਨੂੰ ਕੈਂਸਰ ਦੇ ਇਲਾਜ ਲਈ ਵਿੱਤੀ ਮਦਦ 2 ਲੱਖ ਕਰਨ ਦਾ ਐਲਾਨ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 9 ਮੱਘਰ ਸੰਮਤ 549
ਵਿਚਾਰ ਪ੍ਰਵਾਹ: ਸਮਰੱਥਾ ਕਥਨਾਂ ਨਾਲ ਨਹੀਂ, ਕਰਮਾਂ ਨਾਲ ਸਿੱਧ ਹੁੰਦੀ ਹੈ। -ਵਿਵੇਕਾਨੰਦ
  •     Confirm Target Language  

ਪਹਿਲਾ ਸਫ਼ਾ

ਸਾਈਬਰ ਖ਼ਤਰੇ ਦੇ ਮੁਕਾਬਲੇ ਲਈ ਜਾਣਕਾਰੀ ਸਾਂਝੀ ਕਰਨ ਦੇਸ਼-ਮੋਦੀ

ਸਾਈਬਰ ਸਪੇਸ 'ਤੇ ਵਿਸ਼ਵ ਕਾਨਫਰੰਸ
ਨਵੀਂ ਦਿੱਲੀ, 23 ਨਵੰਬਰ (ਉਪਮਾ ਡਾਗਾ ਪਾਰਥ, ਪੀ. ਟੀ. ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਤਕਨੀਕ ਰੁਕਾਵਟਾਂ ਦੂਰ ਕਰਦੀ ਹੈ ਪਰ ਲੋਕਤੰਤਰਿਕ ਵਿਸ਼ਵ ਨੂੰ ਸਾਈਬਰ ਹਮਲੇ ਦਾ ਇਕ ਵੱਡਾ ਖ਼ਤਰਾ ਹੈ ਜਿਸ ਨੂੰ ਅਣਗੌਲਿਆਂ ਨਹੀਂ ਕੀਤਾ ਜਾ ਸਕਦਾ | ਇਸ ਲਈ ਸਾਰੇ ਦੇਸ਼ ਨੂੰ ਇਹ ਜ਼ਿੰਮੇਵਾਰੀ ਲੈਣੀ ਪਵੇਗੀ ਕਿ ਡਿਜੀਟਲ ਸਪੇਸ ਅੱਤਵਾਦ ਅਤੇ ਕੱਟੜਵਾਦ ਲਈ ਖੇਡ ਦਾ ਮੈਦਾਨ ਨਾ ਬਣੇ | ਪ੍ਰਧਾਨ ਮੰਤਰੀ ਨੇ ਡਿਜੀਟਲ ਸਪੇਸ ਅੱਤਵਾਦ ਅਤੇ ਕੱਟੜਵਾਦ ਲਈ ਖੇਡ ਦਾ ਮੈਦਾਨ ਬਣਨ ਦੇ ਖਤਰੇ ਿਖ਼ਲਾਫ਼ ਦੇਸ਼ਾਂ ਵਿਚਕਾਰ ਜਾਣਕਾਰੀ ਸਾਂਝੀ ਕੀਤੇ ਜਾਣ ਅਤੇ ਤਾਲਮੇਲ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਨਿੱਜਤਾ ਅਤੇ ਕੌਮੀ ਸੁਰੱਖਿਆ ਵਿਚਕਾਰ ਵਧੀਆ ਸੰਤੁਲਨ ਰੱਖਿਆ ਜਾ ਸਕਦਾ ਹੈ | ਉਨ੍ਹਾਂ ਕਿਹਾ ਕਿ ਖੁੱਲ੍ਹੇ ਤੇ ਪਹੁੰਚਯੋਗ ਇੰਟਰਨੈੱਟ ਦੀ ਤਲਾਸ਼ ਵਿਚ ਅਕਸਰ ਸਾਈਬਰ ਹਮਲਿਆਂ ਵਰਗੇ ਹਮਲੇ ਹੁੰਦੇ ਹਨ ਅਤੇ ਸਾਈਬਰ ਹਮਲਿਆਂ ਦਾ ਮੁਕਾਬਲਾ ਕਰਨ ਲਈ ਮਾਹਿਰ ਪੇਸ਼ੇਵਰਾਂ ਦੀ ਸਿੱਖਲਾਈ 'ਤੇ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ 'ਚ ਆਯੋਜਿਤ ਸਾਈਬਰ ਸਪੇਸ 'ਤੇ ਗਲੋਬਲ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਦੇਸ਼ਾਂ ਦੇ ਨੁਮਾਇੰਦਿਆਂ ਨੂੰ ਤਕਨੀਕ ਨਾਲ ਜੁੜ ਖ਼ਤਰਿਆਂ ਤੋਂ ਸੁਚੇਤ ਕਰਦਿਆਂ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਤਾਗੀਦ ਕੀਤੀ |
ਪ੍ਰਧਾਨ ਮੰਤਰੀ ਨੇ ਪਿਛਲੇ ਦੋ ਦਹਾਕਿਆਂ 'ਚ ਸਾਈਬਰ ਖੇਤਰ 'ਚ ਆਈਆਂ ਤਬਦੀਲੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਫ਼ੋਨ ਤੋਂ ਮੋਬਾਈਲ ਫ਼ੋਨ ਅਤੇ ਹੋਣ ਸੋਸ਼ਲ ਮੀਡੀਆ ਨੇ ਸੂਚਨਾ ਤਕਨੀਕ ਦੇ ਖੇਤਰ 'ਚ ਕਈ ਬਦਲਾਅ ਲਿਆਂਦੇ ਹਨ ਅਤੇ ਇਕ ਨੇ ਪੂਰੀ ਦੁਨੀਆ ਨੂੰ 'ਵਸੂਧੈਵਮ ਕਟੁਬੰਮਕ' ਦੀ ਭਾਰਤੀ ਧਾਰਨਾ ਵਾਂਗ ਇਕ ਬਣਾ ਦਿੱਤਾ ਹੈ | ਪਰ ਨਾਲ ਹੀ ਹੈਕਿੰਗ ਅਤੇ ਸਾਈਬਰ ਹਮਲਿਆਂ ਦੇ ਵੱਧ ਰਹੇ ਖ਼ਤਰੇ ਵੱਲ ਧਿਆਨ ਦਿਵਾਉਂਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਜੋਕੇ ਹਾਲਤਾਂ 'ਚ ਸਾਨੂੰ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ ਸਮਾਜ ਦਾ ਸੰਵੇਦਨਸ਼ੀਲ ਵਰਗ ਸਾਈਬਰ ਮੁਜ਼ਰਮਾਂ ਦੀਆਂ ਸਾਜ਼ਿਸ਼ਾਂ ਦਾ ਸ਼ਿਕਾਰ ਨਾ ਹੋਏ | ਇਥੇ ਜ਼ਿਕਰਯੋਗ ਹੈ ਕਿ ਇਸ ਸਾਲ ਮਈ ਅਤੇ ਜੂਨ 'ਚ ਆਲਮੀ ਪੱਧਰ 'ਤੇ ਸਾਈਬਰ ਹਮਲੇ ਕਾਰਨ 3 ਲੱਖ ਕੰਪਿਊਟਰ ਪ੍ਰਭਾਵਿਤ ਹੋਏ ਸਨ, ਜਿਸ ਕਾਰਨ ਬੈਂਕਾਂ ਸਮੇਤ ਕਈ ਵੱਡੀਆਂ ਕੰਪਨੀਆਂ ਅਤੇ ਸੰਸਥਾਵਾਂ ਦਾ ਕੰਮਕਾਜ ਪ੍ਰਭਾਵਿਤ ਹੋਇਆ ਸੀ | ਪ੍ਰਧਾਨ ਮੰਤਰੀ ਨੇ ਸਾਈਬਰ ਸੁਰੱ ਖਿਆ ਦੇ ਅਹਿਮ ਮੁੱਦੇ ਨੂੰ ਰੁਜ਼ਗਾਰ ਮੁਖੀ ਬਣਾਉਣ ਦਾ ਸੁਝਾਅ ਦਿੰ ਦਿਆਂ ਕਿਹਾ ਕਿ ਇਸ ਨੂੰ ਨੌਜਵਾਨਾਂ ਲਈ ਇਕ ਆਕਰਸ਼ਕ ਪੇਸੇ ਵਜੋਂ ਉਭਾਰਿਆ ਜਾ ਸਕਦਾ ਹੈ | ਸਾਈਬਰ ਪੇਸ਼ੇਵਰਾਂ ਨੂੰ 'ਸਾਈਬਰ ਸੂਰਬੀਰਾਂ' ਦਾ ਨਾਂਅ ਦਿੰ ਦਿਆਂ ਮੋਦੀ ਨੇ ਕਿਹਾ ਕਿ ਪਾਰਦਰਸ਼ਤਾ, ਨਿੱਜਤਾ, ਵਿਸ਼ਵਾਸ ਅਤੇ ਸੁਰੱ ਖਿਆ ਦੇ ਮੁੱ ਦਿਆਂ 'ਤੇ ਧਿਆਨ ਦੇਣ ਦੀ ਲੋੜ ਹੈ | ਤਕਨੀਕ ਮੁਖੀ ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ 'ਚ ਸਰਕਾਰ ਵਲੋਂ ਸ਼ੁਰੂ ਕੀਤੀਆਂ ਡਿਜ਼ੀਟਲ ਪਹਿਲਕਦਮੀ ਦਾ ਵੀ ਖੂਬ ਜ਼ਿਕਰ ਕੀਤਾ | ਮਾਈ ਗਰੋਵ ਪੋਰਟਲ, ਨਰਿੰਦਰ ਮੋਦੀ ਮੋਬਾਈਲ ਐਪ, 'ਪ੍ਰਗਤੀ' ਪਲੇਟਫਾਰਮ, 'ਉਮੰਗ' ਐਪ ਦੀ ਮਿਸਾਲ ਦਿੰ ਦਿਆਂ ਮੋਦੀ ਨੇ ਕਿਹਾ ਕਿ ਇਨ੍ਹਾਂ ਉਪਰਾਲਿਆਂ ਨਾਲ ਨਾ ਸਿਰਫ਼ ਕੌਮ ਨੂੰ ਗਤੀ ਮਿਲੀ ਸਗੋਂ ਲੋਕਾਂ ਦੀਆਂ ਸੁਵਿਧਾਵਾਂ 'ਚ ਵੀ ਖਾਸਾ ਇਜ਼ਾਫ਼ਾ ਹੋਇਆ ਹੈ | ਹਾਲੀਆ ਸਮੇਂ 'ਚ ਵਿਵਾਦਿਤ ਸੁਰਖੀਆਂ 'ਚ ਆਏ ਆਧਾਰ ਦੀ ਵਿਸ਼ੇਸ਼ ਤੌਰ 'ਤੇ ਸ਼ਲਾਘਾ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਨ ਧਨ ਖਾਤਿਆਂ, ਆਧਾਰ ਅਤੇ ਮੋਬਾਈਲ ਨੇ ਭਿ੍ਸ਼ਟਾਚਾਰ ਨੂੰ ਘਟਾਉਣ ਅਤੇ ਪਾਰਦਰਸ਼ਤਾ ਲਿਆਉਣ 'ਚ ਮਦਦ ਕੀਤੀ ਹੈ | ਉਨ੍ਹਾਂ ਆਧਾਰ ਰਾਹੀਂ ਸਬਸਿਡੀ ਸਿੱਧਾ ਖਾਤਿਆਂ ਤੱਕ ਪਹੁੰਚਣ ਨੂੰ ਇਕ ਅਹਿਮ ਸਫ਼ਲਤਾ ਕਰਾਰ ਦਿੰ ਦਿਆਂ ਕਿਹਾ ਕਿ ਇਸ ਨਾਲ ਦਸ ਅਰਬ ਡਾਲਰ ਦੀ ਰਕਮ ਬਚਾਉਣ 'ਚ ਮਦਦ ਮਿਲੀ ਹੈ |


ਖ਼ਬਰ ਸ਼ੇਅਰ ਕਰੋ

ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਦੇਸ਼-ਵਿਦੇਸ਼ 'ਚ ਸ਼ਰਧਾ ਨਾਲ ਮਨਾਇਆ

ਨਵੀਂ ਦਿੱਲੀ, 23 ਨਵੰਬਰ (ਜਗਤਾਰ ਸਿੰਘ)-ਅੱਜ ਹਿੰਦ ਦੀ ਚਾਦਰ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਦੇਸ਼-ਵਿਦੇਸ਼ 'ਚ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਸ਼ਹੀਦੀ ਦਿਹਾੜੇ ਮੌਕੇ ਵੱਖ-ਵੱਖ ਥਾਈਾ ਸ਼ਰਧਾ ਸਹਿਤ ਗੁਰਮਤਿ ...

ਪੂਰੀ ਖ਼ਬਰ »

ਪਹਿਲੀ ਤੋਂ ਬਿਜਲੀ ਬਿੱਲਾਂ 'ਚ ਵਸੂਲਿਆ ਜਾਵੇਗਾ 2 ਫ਼ੀਸਦੀ ਮਿਊਾਸਪਲ ਕਰ

ਜਲੰਧਰ, 23 ਨਵੰਬਰ (ਸ਼ਿਵ ਸ਼ਰਮਾ)-ਪੰਜਾਬ ਬਿਜਲੀ ਅਥਾਰਿਟੀ ਕਮਿਸ਼ਨ ਵਲੋਂ ਸਾਲ 2017-18 ਦੀ ਬਿਜਲੀ ਮਹਿੰਗੀ ਹੋਣ ਤੋਂ ਬਾਅਦ ਵੀ ਬਿਜਲੀ ਮਹਿੰਗੀ ਹੋਣ ਦਾ ਕੰਮ ਜਾਰੀ ਹੈ, ਕਿਉਂਕਿ ਪਾਵਰਕਾਮ ਦੀ ਨਵੀਂ ਹਦਾਇਤ ਮੁਤਾਬਿਕ ਨਿਗਮਾਂ ਕਮੇਟੀਆਂ ਦੀ ਹੱਦ 'ਚ ਬਿਜਲੀ ਦੇ ਬਿੱਲਾਂ ਦੀ ...

ਪੂਰੀ ਖ਼ਬਰ »

ਪਲਾਸਟਿਕ ਫੈਕਟਰੀ ਦਾ ਮਾਲਕ ਇਕ ਦਿਨ ਦੇ ਪੁਲਿਸ ਰਿਮਾਂਡ 'ਤੇ

ਮਲਬਾ ਚੁੱਕਣ ਦਾ ਕੰਮ ਚੌਥੇ ਦਿਨ ਵੀ ਜਾਰੀ ਲੁਧਿਆਣਾ, 23 ਨਵੰਬਰ (ਪਰਮਿੰਦਰ ਸਿੰਘ ਆਹੂਜਾ)- ਸਥਾਨਕ ਸਨਅਤੀ ਖ਼ੇਤਰ-ਏ 'ਚ ਸੋਮਵਾਰ ਨੂੰ ਬਹੁਮੰਜ਼ਲੀ ਇਮਾਰਤ 'ਚ ਲੱਗੀ ਅੱਗ ਨੂੰ ਬੁਝਾਉਂਦੇ ਸਮੇਂ ਇਮਾਰਤ ਡਿਗਣ ਦੇ ਕਾਰਨ ਹੋਈ 13 ਵਿਅਕਤੀਆਂ ਦੀ ਮੌਤ ਦੇ ਮਾਮਲੇ 'ਚ ...

ਪੂਰੀ ਖ਼ਬਰ »

ਸਈਦ ਦੀ ਰਿਹਾਈ ਪਾਕਿ ਦਾ ਅੱਤਵਾਦੀਆਂ ਨੂੰ ਸਹੀ ਠਹਿਰਾਉਣ ਦਾ ਯਤਨ-ਭਾਰਤ

ਨਵੀਂ ਦਿੱਲੀ, 23 ਨਵੰਬਰ (ਪੀ. ਟੀ. ਆਈ.)-ਭਾਰਤ ਨੇ ਮੁੰਬਈ ਅੱਤਵਾਦੀ ਹਮਲੇ ਦੇ ਮੁੱਖ ਦੋਸ਼ੀ ਹਾਫਿਜ਼ ਸਈਦ ਦੀ ਨਜ਼ਰਬੰਦੀ ਤੋਂ ਅਟੱਲ ਰਿਹਾਈ 'ਤੇ ਹੈਰਾਨਗੀ ਜ਼ਾਹਰ ਕਰਦਿਆਂ ਇਸ ਨੂੰ ਪਾਕਿਸਤਾਨ ਦੀ ਸੰਯੁਕਤ ਰਾਸ਼ਟਰ ਵਲੋਂ ਮਨੋਨੀਤ ਅੱਤਵਾਦੀਆਂ ਨੂੰ ਸਹੀ ਠਹਿਰਾਉਣ ਦਾ ...

ਪੂਰੀ ਖ਼ਬਰ »

ਪਾਕਿਸਤਾਨ ਜਾਧਵ ਦੀ ਮਾਂ ਤੇ ਪਤਨੀ ਦੀ ਸੁਰੱਿਖ਼ਆ ਦੀ ਗਾਰੰਟੀ ਦੇਵੇ-ਭਾਰਤ

ਨਵੀਂ ਦਿੱਲੀ, 23 ਨਵੰਬਰ (ਪੀ. ਟੀ. ਆਈ.)-ਭਾਰਤ ਨੇ ਕਿਹਾ ਕਿ ਜੇਕਰ ਕੁਲਭੂਸ਼ਣ ਜਾਧਵ ਦੀ ਮਾਂ ਤੇ ਪਤਨੀ ਨੂੰ ਪਾਕਿਸਤਾਨ ਦੌਰੇ 'ਤੇ ਜਾਣ ਦੀ ਇਜਾਜ਼ਤ ਮਿਲਦੀ ਹੈ ਤਾਂ ਪਾਕਿਸਤਾਨ ਸਾਨੂੰ ਉਨ੍ਹਾਂ ਦੋਵਾਂ ਦੀ ਸੁਰੱਿਖ਼ਆ ਦੀ ਸੁਤੰਤਰ ਗਾਰੰਟੀ ਦੇਵੇ | ਭਾਰਤੀ ਵਿਦੇਸ਼ ...

ਪੂਰੀ ਖ਼ਬਰ »

ਸਈਦ ਨਜ਼ਰਬੰਦੀ ਤੋਂ ਰਿਹਾਅ ਭਾਰਤ ਖਿਲਾਫ਼ ਉਗਲਿਆ ਜ਼ਹਿਰ

ਇਸਾਲਾਮਾਬਾਦ, 23 ਨਵੰਬਰ (ਪੀ. ਟੀ. ਆਈ.)-ਪਾਕਿ ਸਰਕਾਰ ਵੱਲੋਂ ਮੁੰਬਈ ਹਮਲਿਆਂ ਦੇ ਮੁੱਖ ਸਾਜਿਸ਼ਕਾਰ ਹਾਫਿਜ਼ ਸਈਦ ਨੂੰ ਹੋਰ ਕਿਸੇ ਮਾਮਲੇ 'ਚ ਨਜ਼ਰਬੰਦ ਨਾ ਕਰਨ ਦੇ ਫ਼ੈਸਲੇ ਤੋਂ ਬਾਅਦ ਦੇਰ ਰਾਤ ਰਿਹਾਅ ਕਰ ਦਿੱਤਾ ਗਿਆ | ਆਪਣੇ ਘਰ ਵਿਚ ਨਜ਼ਰਬੰਦੀ ਤੋਂ ਰਿਹਾਈ ਪਿੱਛੋਂ ...

ਪੂਰੀ ਖ਼ਬਰ »

ਲੈਫ਼: ਕਰਨਲ ਦੀ ਬੇਟੀ ਨਾਲ ਜਬਰ ਜਨਾਹ ਕਰਨ ਵਾਲੇ ਕਰਨਲ ਦਾ ਤਿੰਨ ਦਿਨਾ ਪੁਲਿਸ ਰਿਮਾਂਡ

ਸ਼ਿਮਲਾ, 23 ਨਵੰਬਰ (ਏਜੰਸੀਆਂ)-ਥਲ ਸੈਨਾ ਦੇ ਸਿਖਲਾਈ ਕਮਾਨ (ਏ. ਆਰ. ਟੀ. ਆਰ. ਏ. ਸੀ.) 'ਚ ਇਥੇ ਤਾਇਨਾਤ ਇਕ ਲੈਫ਼ਟੀਨੈਂਟ ਕਰਨਲ ਦੀ ਬੇਟੀ ਨੂੰ ਮਾਡਿਲੰਗ ਦਾ ਝਾਂਸਾ ਦੇ ਕੇ ਜਬਰ ਜਨਾਹ ਕਰਨ ਦੇ ਦੋਸ਼ 'ਚ ਬੁੱਧਵਾਰ ਸ਼ਾਮ ਨੂੰ ਗਿ੍ਫ਼ਤਾਰ ਕੀਤੇ 56 ਸਾਲਾ ਦੇ ਕਰਨਲ ਨੂੰ ਅੱਜ ...

ਪੂਰੀ ਖ਼ਬਰ »

ਰਾਜਸੀ ਠਾਠ-ਬਾਠ ਨਾਲ ਰਹਿੰਦਾ ਸੀ ਰਾਮ ਰਹੀਮ

ਸਾਧਵੀ ਹੋਸਟਲ ਵੱਲ ਖੁੱਲ੍ਹਦੀ ਖਿੜਕੀ ਮਿਲੀ ਰਾਮ ਸਿੰਘ ਬਰਾੜ ਚੰਡੀਗੜ੍ਹ, 23 ਨਵੰਬਰ-ਡੇਰਾ ਸੱਚਾ ਸੌਦਾ 'ਚ ਚਲਾਈ ਗਈ ਤਲਾਸ਼ੀ ਮੁਹਿੰਮ ਦੀ ਰਿਪੋਰਟ 'ਚ ਕਈ ਅਹਿਮ ਖ਼ੁਲਾਸੇ ਹੋਏ ਹਨ | ਕੋਰਟ ਕਮਿਸ਼ਨਰ ਏ.ਕੇ. ਪੰਵਾਰ ਨੇ ਹਾਈ ਕੋਰਟ ਨੂੰ ਇਹ ਤਲਾਸ਼ੀ ਰਿਪੋਰਟ ਸੌਾਪੀ ਸੀ ...

ਪੂਰੀ ਖ਼ਬਰ »

ਚੈੱਕ ਬੁਕ ਸਹੂਲਤ ਬੰਦ ਕਰਨ ਦੀ ਕੋਈ ਯੋਜਨਾ ਨਹੀਂ-ਵਿੱਤ ਮੰਤਰਾਲਾ

ਨਵੀਂ ਦਿੱਲੀ, 23 ਜਨਵਰੀ (ਏਜੰਸੀ)-ਵਿੱਤ ਮੰਤਰਾਲੇ ਨੇ ਮੀਡੀਆ 'ਚ ਚੈੱਕ ਬੁਕ ਸਹੂਲਤ ਬੰਦ ਹੋ ਜਾਣ ਦੀਆਂ ਆ ਰਹੀਆਂ ਅਫਵਾਹਾਂ ਦੌਰਾਨ ਸਪੱਸ਼ਟ ਕੀਤਾ ਹੈ ਕਿ ਭਾਵੇਂ ਸਰਕਾਰ ਡਿਜ਼ੀਟਲ ਲੈਣ-ਦੇਣ ਨੂੰ ਉਤਸ਼ਾਹਿਤ ਕਰਨਾ ਚਾਹੁੰਦੀ ਹੈ ਪਰ ਇਸ ਲਈ ਚੈੱਕ ਬੁਕ ਸਹੂਲਤ ਬੰਦ ਕਰਨ ...

ਪੂਰੀ ਖ਼ਬਰ »

ਅਨੁਕੂਲ ਬਾਹਰੀ ਵਾਤਾਵਰਨ ਨੂੰ ਉਤਸ਼ਾਹਿਤ ਕਰਨਾ ਦੋਵੇਂ ਦੇਸ਼ਾਂ ਦੀ ਜ਼ਰੂਰਤ-ਚੀਨ

ਨਵੀਂ ਦਿੱਲੀ, 23 ਨਵੰਬਰ (ਏਜੰਸੀ)-ਇਹ ਮੰਨਦਿਆਂ ਕਿ ਭਾਰਤ ਵਰਗੀ ਅਰਥ ਵਿਵਸਥਾ ਨੂੰ ਵਿਕਸਤ ਕਰਨਾ ਇਕ ਸਾਂਝਾ ਕੰਮ ਹੈ, ਚੀਨ ਨੇ ਕਿਹਾ ਕਿ ਅਨੁਕੂਲ ਬਾਹਰੀ ਵਾਤਾਵਰਨ ਨੂੰ ਉਤਸ਼ਾਹਿਤ ਕਰਨਾ ਦੋਵੇਂ ਦੇਸ਼ਾਂ ਦੀ ਜ਼ਰੂਰਤ ਹੈ | ਇਥੇ ਸਥਿਤ ਚੀਨੀ ਦੂਤਾਵਾਸ ਦੀ ਬੁਲਾਰਨ ਦਾ ਇਹ ...

ਪੂਰੀ ਖ਼ਬਰ »

ਡੋਕਲਾਮ ਵਿਵਾਦ ਦੇ ਬਾਅਦ ਚੀਨ ਦੀ ਨਵੀਂ ਚਾਲ-ਵਿਵਾਦਿਤ ਥਾਂ ਨੇੜੇ ਬਣਾਈ ਕੰਧ-ਬੰਕਰ ਤੇ ਸੁਰੰਗਾਂ ਵੀ ਬਣਾਈਆਂ

ਨਵੀਂ ਦਿੱਲੀ, 23 ਨਵੰਬਰ (ਇੰਟ.)-ਭਾਰਤ ਤੇ ਚੀਨ ਵਿਚਾਲੇ ਡੋਕਲਾਮ ਦੇ ਮੁੱਦੇ 'ਤੇ 73 ਦਿਨ ਤੱਕ ਚੱਲੇ ਤਣਾਅ ਤੋਂ ਬਾਅਦ ਹੁਣ ਚੀਨ ਦੀ ਇਕ ਨਵੀਂ ਸਾਜਿਸ਼ ਸਾਹਮਣੇ ਆਈ ਹੈ | ਡੋਕਲਾਮ ਤੋਂ ਪਿੱਛੇ ਹਟੇ ਚੀਨੀ ਸੈਨਿਕਾਂ ਨੇ 400 ਮੀਟਰ ਦੂਰ ਝੰਡਾ ਲਗਾਇਆ ਹੋਇਆ ਹੈ ਅਤੇ ਚੀਨ ਨੇ ...

ਪੂਰੀ ਖ਼ਬਰ »

ਸ਼ਸ਼ੀਕਲਾ ਨੂੰ ਝਟਕਾ : ਪਲਾਨੀਸਵਾਮੀ-ਪਨੀਰਸੇਲਵਮ ਨੂੰ ਮਿਲਿਆ 'ਦੋ ਪੱਤੀਆਂ' ਚੋਣ ਨਿਸ਼ਾਨ

ਚੇਨਈ, 23 ਨਵੰਬਰ (ਏਜੰਸੀਆਂ)- ਤਾਮਿਲਨਾਡੂ ਦੇ ਮੁੱਖ ਮੰਤਰੀ ਕੇ. ਪਲਾਨੀਸਵਾਮੀ ਨੇ ਅੱਜ ਕਿਹਾ ਕਿ ਚੋਣ ਕਮਿਸ਼ਨ ਨੇ 'ਦੋ ਪੱਤੀਆਂ' ਵਾਲਾ ਚੋਣ ਨਿਸ਼ਾਨ ਉਨ੍ਹਾਂ ਨੂੰ ਅਤੇ ਉਪ-ਮੁਖ ਮੰਤਰੀ ਓ.ਪਨੀਰਸੇਲਵਮ ਦੀ ਅਗਵਾਈ ਵਾਲੀ ਏ.ਆਈ.ਏ.ਡੀ.ਐਮ.ਕੇ. ਨੂੰ ਦੇ ਦਿੱਤਾ ਹੈ | ਹਾਲਾਂਕਿ ...

ਪੂਰੀ ਖ਼ਬਰ »

ਸੁਪਰੀਮ ਕੋਰਟ ਵਲੋਂ ਐਾਬੀ ਵੈਲੀ ਦੀ ਨਿਲਾਮੀ ਨੂੰ ਹਰੀ ਝੰਡੀ

ਨਵੀਂ ਦਿੱਲੀ, 23 ਨਵੰਬਰ (ਏਜੰਸੀ)-ਸੁਪਰੀਮ ਕੋਰਟ ਨੇ ਬੰਬੇ ਹਾਈ ਕੋਰਟ ਦੇ ਐਾਬੀ ਵੈਲੀ ਦੀ ਨਿਲਾਮੀ ਕੀਤੇ ਜਾਣ ਦੇ ਫ਼ੈਸਲੇ ਨੂੰ ਹਰੀ ਝੰਡੀ ਦੇ ਦਿੱਤੀ ਹੈ | ਸੁਪਰੀਮ ਕੋਰਟ ਨੇ ਸਹਾਰਾ ਦੀ ਐਾਬੀ ਵੈਲੀ ਜਾਇਦਾਦ ਲਈ ਇਕ ਰਿਸੀਵਰ ਵੀ ਨਿਯੁਕਤ ਕਰ ਦਿੱਤਾ ਹੈ | ਜਦ ਤੱਕ ਨਿਲਾਮੀ ...

ਪੂਰੀ ਖ਼ਬਰ »

'ਪਦਮਾਵਤੀ' ਨੂੰ ਵਿਦੇਸ਼ 'ਚ ਰਿਲੀਜ਼ ਹੋਣ ਤੋਂ ਰੋਕਣ ਲਈ ਹੋਵੇਗੀ ਸੁਣਵਾਈ

ਨਵੀਂ ਦਿੱਲੀ, 23 ਨਵੰਬਰ (ਉਪਮਾ ਡਾਗਾ ਪਾਰਥ)-ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਉਹ ਸੰਜੇ ਲੀਲਾ ਭੰਸਾਲੀ ਦੇ ਦਿਸ਼ਾ-ਨਿਰਦੇਸ਼ 'ਚ ਬਣੀ ਫ਼ਿਲਮ 'ਪਦਮਾਵਤੀ' ਨੂੰ ਦੇਸ਼ ਤੋਂ ਬਾਹਰ ਰਿਲੀਜ਼ ਹੋਣ ਤੋਂ ਰੋਕਣ ਸਬੰਧੀ ਪਟੀਸ਼ਨ 'ਤੇ ਸੁਣਵਾਈ 28 ਨਵੰਬਰ ਨੂੰ ਕਰੇਗਾ | ਚੀਫ਼ ਜਸਟਿਸ ...

ਪੂਰੀ ਖ਼ਬਰ »

ਅਜੇ ਰਾਜਨੀਤੀ 'ਚ ਨਹੀਂ ਆ ਰਿਹਾ ਹਾਂ-ਰਜਨੀਕਾਂਤ

ਚੇਨਈ, 23 ਨਵੰਬਰ (ਪੀ. ਟੀ. ਆਈ.)-ਪ੍ਰਸਿੱਧ ਅਦਾਕਾਰ ਰਜਨੀਕਾਂਤ ਨੇ ਕਿਹਾ ਹੈ ਕਿ ਉਹ ਅਜੇ ਰਾਜਨੀਤੀ 'ਚ ਕਦਮ ਨਹੀਂ ਰੱਖਣ ਜਾ ਰਹੇ ਹਨ | ਚੇਨਈ ਹਵਾਈ ਅੱਡੇ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਰਜਨੀਕਾਂਤ ਨੇ ਕਿਹਾ ਕਿ ਉਨ੍ਹਾਂ ਲਈ ਅਜੇ ਰਾਜਨੀਤੀ 'ਚ ਕਦਮ ਰੱਖਣ ਦੀ ਕੋਈ ...

ਪੂਰੀ ਖ਼ਬਰ »

ਅੰਤਰਰਾਸ਼ਟਰੀ ਵਪਾਰ ਮੇਲੇ 'ਚ ਪੰਜਾਬ ਦੇ ਉਤਪਾਦਾਂ ਦੀ ਮੰਗ ਜ਼ੋਰਾਂ 'ਤੇ

ਨਵੀਂ ਦਿੱਲੀ, 23 ਨਵੰਬਰ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਪ੍ਰਗਤੀ ਮੈਦਾਨ ਵਿਖੇ ਅੰਤਰਰਾਸ਼ਟਰੀ ਵਪਾਰ ਮੇਲਾ ਪੂਰੀ ਤਰ੍ਹਾਂ ਜੋਬਨ 'ਤੇ ਹੈ ਅਤੇ ਲੋਕ ਵੱਖ-ਵੱਖ ਰਾਜਾਂ ਦੇ ਸਟਾਲਾਂ ਤੋਂ ਖ਼ੂਬ ਖ਼ਰੀਦਦਾਰੀ ਕਰ ਰਹੇ ਹਨ | ਛੁੱਟੀ ਵਾਲੇ ਦਿਨ ਮੇਲੇ ਵਿਚ ਪੈਰ ਧਰਨ ਨੂੰ ਵੀ ...

ਪੂਰੀ ਖ਼ਬਰ »

ਵਿਵਾਦਾਂ 'ਚ ਘਿਰੇ ਪਾਕਿ ਵਿੱਤ ਮੰਤਰੀ ਡਾਰ ਤਿੰਨ ਮਹੀਨੇ ਦੀ ਛੁੱਟੀ 'ਤੇ

ਇਸਲਾਮਾਬਾਦ/ਲੰਡਨ, 23 ਨਵੰਬਰ (ਏਜੰਸੀ)-ਵਿਵਾਦਾਂ ਵਿਚ ਘਿਰੇ ਪਾਕਿਸਤਾਨ ਦੇ ਵਿੱਤ ਮੰਤਰੀ ਇਸ਼ਾਕ ਡਾਰ ਨੂੰ ਅੱਜ ਤਿੰਨ ਮਹੀਨੇ ਦੀ ਛੁੱਟੀ ਦੇ ਦਿੱਤੀ ਗਈ | ਜ਼ਿਕਰਯੋਗ ਹੈ ਕਿ ਇਸ ਬਿਮਾਰ ਆਗੂ ਨੇ ਪਨਾਮਾ ਪੇਪਰਜ਼ ਮਾਮਲੇ ਵਿਚ ਨਾਂਅ ਆਉਣ ਕਾਰਨ ਅਦਾਲਤ ਵਲੋਂ ਭਗੌੜਾ ...

ਪੂਰੀ ਖ਼ਬਰ »

ਜਾਣਬੁੱਝ ਕੇ ਕਰਜ਼ਾ ਨਾ ਚੁਕਾਉਣ ਵਾਲੇ ਬੋਲੀ ਨਹੀਂ ਲਗਾ ਸਕਣਗੇ

ਦੀਵਾਲੀਏਪੁਣੇ ਬਾਰੇ ਕੋਡ 'ਚ ਤਰਮੀਮ ਲਈ ਆਰਡੀਨੈਂਸ ਨੂੰ ਰਾਸ਼ਟਰਪਤੀ ਦੀ ਮਨਜ਼ੂਰੀ ਨਵੀਂ ਦਿੱਲੀ, 23 ਨਵੰਬਰ (ਉਪਮਾ ਡਾਗਾ ਪਾਰਥ)-ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਦੀਵਾਲੀਏਪੁਣੇ ਬਾਰੇ ਕੋਡ 'ਚ ਤਰਮੀਮ ਲਈ ਆਰਡੀਨੈਂਸ ਨੂੰ ਮਨਜ਼ੂਰੀ ਦੇ ਦਿੱਤੀ ਹੈ | ਇਨ੍ਹਾਂ ...

ਪੂਰੀ ਖ਼ਬਰ »

ਭਾਰਤੀ ਜਲ ਸੈਨਾ ਨੂੰ ਮਿਲੀ ਪਹਿਲੀ ਮਹਿਲਾ ਪਾਇਲਟ ਅਤੇ ਤਿੰਨ ਮਹਿਲਾ ਐਨ.ਏ.ਆਈ. ਅਧਿਕਾਰੀ

ਕੰਨੂਰ, 23 ਨਵੰਬਰ (ਏਜੰਸੀ)-ਉੱਤਰ ਪ੍ਰਦੇਸ਼ ਦੀ ਸ਼ੁਭਾਂਗੀ ਸਵਰੂਪ ਭਾਰਤੀ ਜਲ ਸੈਨਾ ਦੀ ਪਹਿਲੀ ਮਹਿਲਾ ਪਾਇਲਟ ਬਣ ਗਈ ਹੈ | ਉਹ ਜਲਦ ਹੀ ਜਲ ਸੈਨਾ ਦੇ ਸਮੰੁਦਰੀ ਟੋਹੀ ਜਹਾਜ਼ ਨੂੰ ਉਡਾਉਂਦੀ ਨਜ਼ਰ ਆਵੇਗੀ | ਇਸ ਤੋਂ ਇਲਾਵਾ ਨਵੀਂ ਦਿੱਲੀ ਦੀ ਆਸਥਾ ਸੇਗਲ, ਪੁਡੂਚੇਰੀ ਦੀ ...

ਪੂਰੀ ਖ਼ਬਰ »

ਮੋਦੀ ਵਲੋਂ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਰਨਿਲ ਵਿਕਰਮਸਿੰਘੇ ਨਾਲ ਮੁਲਾਕਾਤ

ਨਵੀਂ ਦਿੱਲੀ, 23 ਨਵੰਬਰ (ਪੀ. ਟੀ. ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਰਨਿਲ ਵਿਕਰਮਸਿੰਘੇ ਨੇ ਦੁਵੱਲੇ ਸਬੰਧਾਂ ਨੂੰ ਲੈ ਕੇ ਵਿਆਪਕ ਪੱਧਰ 'ਤੇ ਗੱਲਬਾਤ ਕੀਤੀ | ਜਿਸ 'ਚ ਗੁਆਂਢੀਆਂ ਵਿਚਾਲੇ ਪਹਿਲਾਂ ਦੇ ਬਣੇ ਸਹਿਯੋਗ ਨੂੰ ਹੋਰ ...

ਪੂਰੀ ਖ਼ਬਰ »

ਚੀਨ ਤੋਂ ਆਜ਼ਾਦੀ ਨਹੀਂ, ਵਿਕਾਸ ਚਾਹੁੰਦਾ ਹੈ ਤਿੱਬਤ-ਦਲਾਈਲਾਮਾ

ਕੋਲਕਾਤਾ, 23 ਨਵੰਬਰ (ਏਜੰਸੀਆਂ)- ਤਿੱਬਤ ਦੇ ਅਧਿਆਤਮਕ ਨੇਤਾ ਦਲਾਈਲਾਮਾ ਨੇ ਅੱਜ ਕਿਹਾ ਕਿ ਤਿੱਬਤ ਚੀਨ ਤੋਂ ਆਜ਼ਾਦੀ ਨਹੀਂ ਚਾਹੁੰਦਾ, ਬਲਕਿ ਜ਼ਿਆਦਾ ਵਿਕਾਸ ਚਾਹੁੰਦਾ ਹੈ | ਦਲਾਈਲਾਮਾ ਨੇ ਕਿਹਾ ਕਿ ਚੀਨ ਅਤੇ ਤਿੱਬਤ ਵਿਚਕਾਰ ਕਰੀਬੀ ਸਬੰਧ ਰਹੇ ਹਨ | ਹਾਲਾਂਕਿ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX